Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਸੁਰੈ ਪੇਈਐ ਤਿਸੁ ਕੰਤ ਕੀ ਵਡਾ ਜਿਸੁ ਪਰਵਾਰੁ  

Sasurai pe▫ī▫ai ṯis kanṯ kī vadā jis parvār.  

In this world and in the next, the soul-bride belongs to her Husband Lord, who has such a vast family.  

ਸਸੁਰੈ = ਸਹੁਰੇ ਘਰ ਵਿਚ, ਪਰਲੋਕ ਵਿਚ। ਪੇਈਐ = ਪੇਕੇ ਘਰ ਵਿਚ, ਇਸ ਲੋਕ ਵਿਚ। ਜਿਸੁ = ਜਿਸ (ਕੰਤ) ਦਾ।
(ਸ੍ਰਿਸ਼ਟੀ ਦੇ ਬੇਅੰਤ ਹੀ ਜੀਵ) ਜਿਸ ਪ੍ਰਭੂ-ਪਤੀ ਦਾ (ਬੇਅੰਤ) ਵੱਡਾ ਪਰਵਾਰ ਹੈ, ਜੀਵ-ਇਸਤ੍ਰੀ ਲੋਕ ਪਰਲੋਕ ਵਿਚ ਉਸੇ ਦੇ ਆਸਰੇ ਹੀ ਰਹਿ ਸਕਦੀ ਹੈ।


ਊਚਾ ਅਗਮ ਅਗਾਧਿ ਬੋਧ ਕਿਛੁ ਅੰਤੁ ਪਾਰਾਵਾਰੁ  

Ūcẖā agam agāḏẖ boḏẖ kicẖẖ anṯ na pārāvār.  

He is Lofty and Inaccessible. His Wisdom is Unfathomable.  

ਅਗਾਧਿ ਬੋਧ = ਜਿਸ ਦਾ ਬੋਧ ਅਗਾਧ ਹੈ, ਅਥਾਹ ਗਿਆਨ ਦਾ ਮਾਲਕ।
ਉਹ ਪਰਮਾਤਮਾ (ਆਤਮਾ ਉਡਾਰੀਆਂ ਵਿਚ ਸਭ ਤੋਂ) ਉੱਚਾ ਹੈ, ਅਪਹੁੰਚ ਹੈ, ਅਥਾਹ ਗਿਆਨ ਦਾ ਮਾਲਕ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।


ਸੇਵਾ ਸਾ ਤਿਸੁ ਭਾਵਸੀ ਸੰਤਾ ਕੀ ਹੋਇ ਛਾਰੁ  

Sevā sā ṯis bẖāvsī sanṯā kī ho▫e cẖẖār.  

He has no end or limitation. That service is pleasing to Him, which makes one humble, like the dust of the feet of the Saints.  

ਛਾਰੁ = ਸੁਆਹ, ਚਰਨ-ਧੂੜ।
ਉਹੀ ਸੇਵਾ ਉਸ ਪ੍ਰਭੂ ਨੂੰ ਪਸੰਦ ਆਉਂਦੀ ਹੈ, ਜੇਹੜੀ ਉਸਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ ਕੇ ਕੀਤੀ ਜਾਏ।


ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ  

Ḏīnā nāth ḏai▫āl ḏev paṯiṯ uḏẖāraṇhār.  

He is the Patron of the poor, the Merciful, Luminous Lord, the Redeemer of sinners.  

ਦੈਆਲ = {ਨ;ਕ ਵਕੇ;} ਦਇਆ ਦਾ ਘਰ।
ਉਹ ਗਰੀਬਾਂ ਦਾ ਖਸਮ-ਸਹਾਰਾ ਹੈ, ਉਹ ਵਿਕਾਰਾਂ ਵਿਚ ਡਿੱਗੇ ਜੀਵਾਂ ਨੂੰ ਬਚਾਣ ਵਾਲਾ ਹੈ।


ਆਦਿ ਜੁਗਾਦੀ ਰਖਦਾ ਸਚੁ ਨਾਮੁ ਕਰਤਾਰੁ  

Āḏ jugāḏī rakẖ▫ḏā sacẖ nām karṯār.  

From the very beginning, and throughout the ages, the True Name of the Creator has been our Saving Grace.  

ਆਦਿ ਜੁਗਾਦੀ = ਮੁੱਢ ਤੋਂ ਹੀ।
ਉਹ ਕਰਤਾਰ ਸ਼ੁਰੂ ਤੋਂ ਹੀ (ਜੀਵਾਂ) ਦੀ ਰੱਖਿਆ ਕਰਦਾ ਆ ਰਿਹਾ ਹੈ, ਉਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ।


ਕੀਮਤਿ ਕੋਇ ਜਾਣਈ ਕੋ ਨਾਹੀ ਤੋਲਣਹਾਰੁ  

Kīmaṯ ko▫e na jāṇ▫ī ko nāhī ṯolaṇhār.  

No one can know His Value; no one can weigh it.  

xxx
ਕੋਈ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ, ਕੋਈ ਜੀਵ ਉਸਦੀ ਹਸਤੀ ਦਾ ਅੰਦਾਜ਼ਾ ਨਹੀਂ ਲਾ ਸਕਦਾ।


ਮਨ ਤਨ ਅੰਤਰਿ ਵਸਿ ਰਹੇ ਨਾਨਕ ਨਹੀ ਸੁਮਾਰੁ  

Man ṯan anṯar vas rahe Nānak nahī sumār.  

He dwells deep within the mind and body. O Nanak, He cannot be measured.  

ਸੁਮਾਰੁ = ਗਿਣਤੀ, ਅੰਦਾਜ਼ਾ।
ਹੇ ਨਾਨਕ! ਉਹ ਪ੍ਰਭੂ ਜੀ ਹਰੇਕ ਜੀਵ ਦੇ ਮਨ ਵਿਚ ਤਨ ਵਿਚ ਮੌਜੂਦ ਹਨ। ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।


ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ॥੨॥  

Ḏin raiṇ jė parabẖ kaʼn▫u sevḏe ṯin kai saḏ balihār. ||2||  

I am forever a sacrifice to those who serve God, day and night. ||2||  

ਤਿਨ ਕੈ = ਉਹਨਾਂ ਤੋਂ। ਸਦ = ਸਦਾ ॥੨॥
ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜੇਹੜੇ ਦਿਨ ਰਾਤ ਪ੍ਰਭੂ ਦਾ ਸਿਮਰਨ ਕਰਦੇ ਰਹਿੰਦੇ ਹਨ ॥੨॥


ਸੰਤ ਅਰਾਧਨਿ ਸਦ ਸਦਾ ਸਭਨਾ ਕਾ ਬਖਸਿੰਦੁ  

Sanṯ arāḏẖan saḏ saḏā sabẖnā kā bakẖsinḏ.  

The Saints worship and adore Him forever and ever; He is the Forgiver of all.  

ਅਰਾਧਨਿ = ਆਰਾਧਦੇ ਹਨ। ਸਦ = ਸਦਾ। ਬਖਸਿੰਦੁ = ਬਖਸ਼ਣ ਵਾਲਾ।
ਜੋ ਸਭ ਜੀਵਾਂ ਉੱਤੇ ਬਖ਼ਸ਼ਸ਼ਾਂ ਕਰਨ ਵਾਲਾ ਹੈ, ਜਿਸ ਨੂੰ ਸੰਤ ਜਨ ਸਦਾ ਹੀ ਆਰਾਧਦੇ ਹਨ,


ਜੀਉ ਪਿੰਡੁ ਜਿਨਿ ਸਾਜਿਆ ਕਰਿ ਕਿਰਪਾ ਦਿਤੀਨੁ ਜਿੰਦੁ  

Jī▫o pind jin sāji▫ā kar kirpā ḏiṯīn jinḏ.  

He fashioned the soul and the body, and by His Kindness, He bestowed the soul.  

ਜੀਉ = ਜਿੰਦ, ਜੀਵਾਤਮਾ। ਪਿੰਡੁ = ਸਰੀਰ। ਜਿਨਿ = ਜਿਸ (ਪਰਮਾਤਮਾ) ਨੇ। ਦਿਤੀਨੁ = ਦਿਤੀ ਉਨਿ, ਉਸ ਨੇ ਦਿੱਤੀ ਹੈ।
ਜਿਸ (ਪਰਮਾਤਮਾ) ਨੇ (ਸਭ ਜੀਵਾਂ ਦੀ) ਜਿੰਦ ਸਾਜੀ ਹੈ (ਸਭ ਦਾ) ਸਰੀਰ ਪੈਦਾ ਕੀਤਾ ਹੈ, ਮਿਹਰ ਕਰ ਕੇ (ਸਭ ਨੂੰ) ਜਿੰਦ ਦਿੱਤੀ ਹੈ,


ਗੁਰ ਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ  

Gur sabḏī ārāḏẖī▫ai japī▫ai nirmal manṯ.  

Through the Word of the Guru's Shabad, worship and adore Him, and chant His Pure Mantra.  

ਜਪੀਐ = ਜਪਣਾ ਚਾਹੀਦਾ ਹੈ। ਮੰਤੁ = ਮੰਤਰ, ਜਾਪ।
ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਦਾ ਪਵਿਤ੍ਰ ਜਾਪ ਜਪਣਾ ਚਾਹੀਦਾ ਹੈ।


ਕੀਮਤਿ ਕਹਣੁ ਜਾਈਐ ਪਰਮੇਸੁਰੁ ਬੇਅੰਤੁ  

Kīmaṯ kahaṇ na jā▫ī▫ai parmesur be▫anṯ.  

His Value cannot be evaluated. The Transcendent Lord is endless.  

xxx
ਉਹ ਪਰਮਾਤਮਾ ਸਭ ਤੋਂ ਵਡਾ ਮਾਲਕ (ਈਸ਼ਰ) ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।


ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ  

Jis man vasai nārā▫iṇo so kahī▫ai bẖagvanṯ.  

That one, within whose mind the Lord abides, is said to be most fortunate.  

ਮਨਿ = ਮਨ ਵਿਚ। ਨਰਾਇਣੋ = ਨਰਾਇਣੁ। ਭਗਵੰਤੁ = ਭਾਗਾਂ ਵਾਲਾ।
ਜਿਸ ਨੇ ਮਨ ਵਿੱਚ ਪਰਮਾਤਮਾ ਵੱਸ ਜਾਵੇ, ਉਹ (ਮਨੁੱਖ) ਭਾਗਾਂ ਵਾਲਾ ਆਖਿਆ ਜਾਂਦਾ ਹੈ।


ਜੀਅ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤੁ  

Jī▫a kī locẖā pūrī▫ai milai su▫āmī kanṯ.  

The soul's desires are fulfilled, upon meeting the Master, our Husband Lord.  

ਜੀਅ ਕੀ = ਜਿੰਦ ਦੀ। ਲੋਚਾ = ਤਾਂਘ।
ਜੇ ਉਹ ਪਤੀ ਪਰਮਾਤਮਾ ਮਿਲ ਜਾਵੇ ਤਾਂ ਜਿੰਦ ਦੀ ਤਾਂਘ ਪੂਰੀ ਹੋ ਜਾਂਦੀ ਹੈ।


ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ  

Nānak jīvai jap harī ḏokẖ sabẖe hī hanṯ.  

Nanak lives by chanting the Lord's Name; all sorrows have been erased.  

ਦੋਖ = ਪਾਪ। ਹੰਤੁ = ਨਾਸ ਹੋ ਜਾਂਦੇ ਹਨ।
ਨਾਨਕ ਉਹ ਹਰੀ ਦਾ ਨਾਮ ਜਪ ਕੇ ਜਿਉਂਦਾ ਹੈ, ਜਿਸ ਦਾ (ਨਾਮ ਜਪਿਆਂ) ਸਾਰੇ ਹੀ ਪਾਪ ਨਾਸ ਹੋ ਜਾਂਦੇ ਹਨ।


ਦਿਨੁ ਰੈਣਿ ਜਿਸੁ ਵਿਸਰੈ ਸੋ ਹਰਿਆ ਹੋਵੈ ਜੰਤੁ ॥੩॥  

Ḏin raiṇ jis na visrai so hari▫ā hovai janṯ. ||3||  

One who does not forget Him, day and night, is continually rejuvenated. ||3||  

ਹਰਿਆ = ਆਤਮਕ ਜੀਵਨ ਵਾਲਾ (ਜਿਵੇਂ ਸੁੱਕਾ ਹੋਇਆ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ, ਜਿਊ ਪੈਂਦਾ ਹੈ) ॥੩॥
ਜਿਸ ਮਨੁੱਖ ਨੂੰ ਨਾਹ ਦਿਨੇ ਨਾਹ ਰਾਤ ਕਿਸੇ ਵੇਲੇ ਭੀ ਪਰਮਾਤਮਾ ਨਹੀਂ ਭੁਲਦਾ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਮਨੁੱਖ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ (ਜਿਵੇਂ ਪਾਣੀ ਖੁਣੋਂ ਸੁੱਕ ਰਿਹਾ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ) ॥੩॥


ਸਰਬ ਕਲਾ ਪ੍ਰਭ ਪੂਰਣੋ ਮੰਞੁ ਨਿਮਾਣੀ ਥਾਉ  

Sarab kalā parabẖ pūrṇo mañ nimāṇī thā▫o.  

God is overflowing with all powers. I have no honor-He is my resting place.  

ਪੂਰਣੋ = ਪੂਰਣੁ। ਕਲਾ = ਸ਼ਕਤੀ। ਸਰਬ ਕਲਾ ਪੂਰਣੋ = ਸਾਰੀਆਂ ਸ਼ਕਤੀਆਂ ਨਾਲ ਭਰਪੂਰ। ਪ੍ਰਭੂ = ਹੇ ਪ੍ਰਭੂ! ਮੰਞੁ = ਮੇਰਾ। ਥਾਉ = ਥਾਂ, ਆਸਰਾ।
ਹੇ ਪ੍ਰਭੂ! ਤੂੰ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈਂ, ਮੈਂ ਨਿਮਾਣੀ ਦਾ ਤੂੰ ਆਸਰਾ ਹੈਂ।


ਹਰਿ ਓਟ ਗਹੀ ਮਨ ਅੰਦਰੇ ਜਪਿ ਜਪਿ ਜੀਵਾਂ ਨਾਉ  

Har ot gahī man anḏre jap jap jīvāʼn nā▫o.  

I have grasped the Support of the Lord within my mind; I live by chanting and meditating on His Name.  

ਹਰਿ = ਹੇ ਹਰੀ! ਓਟ = ਸਹਾਰਾ, ਆਸਰਾ। ਗਹੀ = ਫੜੀ। ਜੀਵਾਂ = ਮੈਂ ਜੀਊਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।
ਹੇ ਹਰੀ! ਮੈਂ ਆਪਣੇ ਮਨ ਵਿਚ ਤੇਰੀ ਓਟ ਲਈ ਹੈ, ਤੇਰਾ ਨਾਮ ਜਪ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।


ਕਰਿ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗਿ ਸਮਾਉ  

Kar kirpā parabẖ āpṇī jan ḏẖūṛī sang samā▫o.  

Grant Your Grace, God, and bless me, that I may merge into the dust of the feet of the humble.  

ਪ੍ਰਭ = ਹੇ ਪ੍ਰਭੂ! ਸਮਾਉ = ਸਮਾਉਂ, ਮੈਂ ਸਮਾਇਆ ਰਹਾਂ।
ਹੇ ਪ੍ਰਭੂ! ਆਪਣੀ ਮਿਹਰ ਕਰ ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਵਿਚ ਸਮਾਇਆ ਰਹਾਂ।


ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ ਖਾਉ  

Ji▫o ṯūʼn rākẖahi ṯi▫o rahā ṯerā ḏiṯā painā kẖā▫o.  

As You keep me, so do I live. I wear and eat whatever You give me.  

xxx
ਜਿਸ ਹਾਲ ਵਿਚ ਤੂੰ ਮੈਨੂੰ ਰੱਖਦਾ ਹੈਂ ਮੈਂ (ਖ਼ੁਸ਼ੀ ਨਾਲ) ਉਸੇ ਹਾਲ ਵਿਚ ਰਹਿੰਦਾ ਹਾਂ, ਜੋ ਕੁਝ ਤੂੰ ਮੈਨੂੰ ਦੇਂਦਾ ਹੈਂ ਉਹੀ ਮੈਂ ਪਹਿਨਦਾ ਹਾਂ ਉਹੀ ਮੈਂ ਖਾਂਦਾ ਹਾਂ।


ਉਦਮੁ ਸੋਈ ਕਰਾਇ ਪ੍ਰਭ ਮਿਲਿ ਸਾਧੂ ਗੁਣ ਗਾਉ  

Uḏam so▫ī karā▫e parabẖ mil sāḏẖū guṇ gā▫o.  

May I make the effort, O God, to sing Your Glorious Praises in the Company of the Holy.  

ਮਿਲਿ = ਮਿਲਿ ਕੇ। ਸਾਧੂ = ਗੁਰੂ।
ਹੇ ਪ੍ਰਭੂ! ਮੇਰੇ ਪਾਸੋਂ ਉਹੀ ਉੱਦਮ ਕਰਾ (ਜਿਸ ਦੀ ਬਰਕਤਿ ਨਾਲ) ਮੈਂ ਗੁਰੂ ਨੂੰ ਮਿਲ ਕੇ ਤੇਰੇ ਗੁਣ ਗਾਂਦਾ ਰਹਾਂ।


ਦੂਜੀ ਜਾਇ ਸੁਝਈ ਕਿਥੈ ਕੂਕਣ ਜਾਉ  

Ḏūjī jā▫e na sujẖ▫ī kithai kūkaṇ jā▫o.  

I can conceive of no other place; where could I go to lodge a complaint?  

ਜਾਇ ਥਾਂ।
(ਤੈਥੋਂ ਬਿਨਾ) ਮੈਨੂੰ ਹੋਰ ਕੋਈ ਥਾਂ ਨਹੀਂ ਸੁੱਝਦੀ। ਤੈਥੋਂ ਬਿਨਾ ਮੈਂ ਹੋਰ ਕਿਸ ਦੇ ਅੱਗੇ ਫਰਿਆਦ ਕਰਾਂ?


ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ  

Agi▫ān bināsan ṯam haraṇ ūcẖe agam amā▫o.  

You are the Dispeller of ignorance, the Destroyer of darkness, O Lofty, Unfathomable and Unapproachable Lord.  

ਅਗਿਆਨ ਬਿਨਾਸਨ = ਹੇ ਅਗਿਆਨ ਨਾਸ ਕਰਨ ਵਾਲੇ! ਤਮ ਹਰਨ = ਹੇ ਹਨੇਰਾ ਦੂਰ ਕਰਨ ਵਾਲੇ! ਅਮਾਉ = ਅਮਾਪ, ਅਮਿੱਤ।
ਹੇ ਅਗਿਆਨਤਾ ਦਾ ਨਾਸ ਕਰਨ ਵਾਲੇ ਹਰੀ! ਹੇ (ਮੋਹ ਦਾ) ਹਨੇਰਾ ਦੂਰ ਕਰਨ ਵਾਲੇ ਹਰੀ! ਹੇ (ਸਭ ਤੋਂ) ਉੱਚੇ! ਹੇ ਅਪਹੁੰਚ! ਹੇ ਅਮਿੱਤ ਹਰੀ!


ਮਨੁ ਵਿਛੁੜਿਆ ਹਰਿ ਮੇਲੀਐ ਨਾਨਕ ਏਹੁ ਸੁਆਉ  

Man vicẖẖuṛi▫ā har melī▫ai Nānak ehu su▫ā▫o.  

Please unite this separated one with Yourself; this is Nanak's yearning.  

ਹਰਿ = ਹੇ ਹਰੀ! ਸੁਆਉ = ਸੁਆਰਥ, ਮਨੋਰਥ।
ਨਾਨਕ ਦਾ ਇਹ ਮਨੋਰਥ ਹੈ ਕਿ (ਨਾਨਕ ਦੇ) ਵਿੱਛੁੜੇ ਹੋਏ ਮਨ ਨੂੰ (ਆਪਣੇ ਚਰਨਾਂ ਵਿਚ ਮਿਲਾ ਲੈ।


ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਾਉ ॥੪॥੧॥  

Sarab kali▫āṇā ṯiṯ ḏin har parsī gur ke pā▫o. ||4||1||  

That day shall bring every joy, O Lord, when I take to the Feet of the Guru. ||4||1||  

ਤਿਤੁ = ਉਸ ਵਿਚ। ਦਿਨਿ = ਦਿਨ ਵਿਚ। ਤਿਤ ਦਿਨਿ = ਉਸ ਦਿਨ ਵਿਚ। ਹਰਿ = ਹੇ ਹਰੀ! ਪਰਸੀ = ਪਰਸੀਂ, ਮੈਂ ਛੁਹਾਂ। ਪਾਉ = ਪੈਰ ॥੪॥
ਹੇ ਹਰੀ! (ਮੈਨੂੰ ਨਾਨਕ ਨੂੰ) ਉਸ ਦਿਨ ਸਾਰੇ ਹੀ ਸੁਖ (ਪ੍ਰਾਪਤ ਹੋ ਜਾਂਦੇ ਹਨ) ਜਦੋਂ ਮੈਂ ਗੁਰੂ ਦੇ ਚਰਨ ਛੁੰਹਦਾ ਹਾਂ ॥੪॥੧॥


ਵਾਰ ਮਾਝ ਕੀ ਤਥਾ ਸਲੋਕ ਮਹਲਾ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ  

vār mājẖ kī ṯathā salok mėhlā 1 malak murīḏ ṯathā cẖanḏarhaṛā sohī▫ā kī ḏẖunī gāvṇī.  

Vaar In Maajh, And Shaloks Of The First Mehl: To Be Sung To The Tune Of "Malik Mureed And Chandrahraa Sohee-Aa".  

ਤਥਾ = ਅਤੇ।
ਰਾਗ ਮਾਝ ਦੀ ਇਹ ਵਾਰ ਅਤੇ ਇਸ ਨਾਲ ਦਿੱਤੇ ਹੋਏ ਸਲੋਕ ਗੁਰੂ ਨਾਨਕ ਦੇਵ ਜੀ ਦੇ (ਉਚਾਰੇ ਹੋਏ) ਹਨ। ਗੁਰੂ ਅਰਜਨ ਸਾਹਿਬ ਨੇ ਉਪਰ ਲਿਖਿਆਂ ਸਿਰ-ਲੇਖ ਦੇ ਕੇ ਆਗਿਆ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਇਹ ਮਾਝ ਦੀ ਵਾਰ ਉਸ ਧੁਨੀ (ਸੁਰ) ਵਿਚ ਗਾਉਣੀ ਹੈ ਜਿਸ ਵਿਚ ਮੁਰੀਦ ਖਾਂ ਵਾਲੀ ਗਾਵੀਂ ਜਾਂਦੀ ਸੀ।


ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ  

Ik▫oaʼnkār saṯ nām karṯā purakẖ gur parsāḏ.  

One Universal Creator God. Truth Is The Name. Creative Being Personified. By Guru's Grace:  

xxx
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਲੋਕੁ ਮਃ  

Salok mėhlā 1.  

Shalok, First Mehl:  

xxx
xxx


ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ  

Gur ḏāṯā gur hivai gẖar gur ḏīpak ṯih lo▫e.  

The Guru is the Giver; the Guru is the House of ice. The Guru is the Light of the three worlds.  

ਹਿਵੈ ਘਰੁ = ਬਰਫ਼ ਦਾ ਘਰ, ਠੰਢਾ ਦਾ ਸੋਮਾ। ਦੀਪਕੁ = ਦੀਵਾ। ਤਿਹੁ ਲੋਇ = ਤ੍ਰਿਲੋਕੀ ਵਿਚ।
ਸਤਿਗੁਰੂ (ਨਾਮ ਦੀ ਦਾਤਿ) ਦੇਣ ਵਾਲਾ ਹੈ, ਗੁਰੂ ਠੰਡ ਦਾ ਸੋਮਾ ਹੈ, ਗੁਰੂ (ਹੀ) ਤ੍ਰਿਲੋਕੀ ਵਿਚ ਚਾਨਣ ਕਰਨ ਵਾਲਾ ਹੈ।


ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥੧॥  

Amar paḏārath nānkā man mānī▫ai sukẖ ho▫e. ||1||  

O Nanak, He is everlasting wealth. Place your mind's faith in Him, and you shall find peace. ||1||  

ਅਮਰ = ਨਾਹ ਮਰਨ ਵਾਲਾ, ਨਾਹ ਮੁੱਕਣ ਵਾਲਾ। ਮਨਿ ਮਾਨਿਐ = ਜੇ ਮਨ ਮੰਨ ਜਾਏ, ਜੇ ਮਨ ਪਤੀਜ ਜਾਏ ॥੧॥
ਹੇ ਨਾਨਕ! ਕਦੇ ਨਾਹ ਮੁੱਕਣ ਵਾਲਾ (ਨਾਮ-ਰੂਪ) ਪਦਾਰਥ (ਗੁਰੂ ਤੋਂ ਹੀ ਮਿਲਦਾ ਹੈ)। ਜਿਸ ਦਾ ਮਨ ਗੁਰੂ ਵਿਚ ਪਤੀਜ ਜਾਏ, ਉਸ ਨੂੰ ਸੁਖ ਹੋ ਜਾਂਦਾ ਹੈ ॥੧॥


ਮਃ  

Mėhlā 1.  

First Mehl:  

xxx
xxx


ਪਹਿਲੈ ਪਿਆਰਿ ਲਗਾ ਥਣ ਦੁਧਿ  

Pahilai pi▫ār lagā thaṇ ḏuḏẖ.  

First, the baby loves mother's milk;  

ਪਹਿਲੈ = ਪਹਿਲੀ ਅਵਸਥਾ ਵਿਚ। ਪਿਆਰਿ = ਪਿਆਰ ਨਾਲ। ਥਣ ਦੁਧਿ = ਥਣਾਂ ਦੇ ਦੁੱਧ ਵਿਚ।
(ਜੇ ਮਨੁੱਖ ਦੀ ਸਾਰੀ ਉਮਰ ਨੂੰ ਦਸ ਹਿੱਸਿਆਂ ਵਿਚ ਵੰਡੀਏ, ਤਾਂ ਇਸ ਦੀ ਸਾਰੀ ਉਮਰ ਦੇ ਕੀਤੇ ਉੱਦਮਾਂ ਦੀ ਤਸਵੀਰ ਇਉਂ ਬਣਦੀ ਹੈ:) ਪਹਿਲੀ ਅਵਸਥਾ ਵਿਚ (ਜੀਵ) ਪਿਆਰ ਨਾਲ (ਮਾਂ ਦੇ) ਥਣਾਂ ਦੇ ਦੁੱਧ ਵਿਚ ਰੁੱਝਦਾ ਹੈ;


ਦੂਜੈ ਮਾਇ ਬਾਪ ਕੀ ਸੁਧਿ  

Ḏūjai mā▫e bāp kī suḏẖ.  

second, he learns of his mother and father;  

ਸੁਧਿ = ਸੂਝ, ਸੋਝੀ।
ਦੂਜੀ ਅਵਸਥਾ ਵਿਚ (ਭਾਵ, ਜਦੋਂ ਰਤਾ ਕੁ ਸਿਆਣਾ ਹੁੰਦਾ ਹੈ) (ਇਸ ਨੂੰ) ਮਾਂ ਤੇ ਪਿਉ ਦੀ ਸੋਝੀ ਹੋ ਜਾਂਦੀ ਹੈ,


ਤੀਜੈ ਭਯਾ ਭਾਭੀ ਬੇਬ  

Ŧījai bẖa▫yā bẖābẖī beb.  

third, his brothers, sisters-in-law and sisters;  

ਭਯਾ = ਭਾਈਆ, ਭਾਈ। ਭਾਭੀ = ਭਰਜਾਈ। ਬੇਬ = ਭੈਣ।
ਤੀਜੀ ਅਵਸਥਾ ਵਿਚ (ਅਪੜਿਆਂ ਜੀਵ ਨੂੰ) ਭਰਾ ਭਾਈ ਤੇ ਭੈਣ ਦੀ ਪਛਾਣ ਆਉਂਦੀ ਹੈ।


ਚਉਥੈ ਪਿਆਰਿ ਉਪੰਨੀ ਖੇਡ  

Cẖa▫uthai pi▫ār upannī kẖed.  

fourth, the love of play awakens.  

xxx
ਚੌਥੀ ਅਵਸਥਾ ਵੇਲੇ ਖੇਡਾਂ ਵਿਚ ਪਿਆਰ ਦੇ ਕਾਰਣ (ਜੀਵ ਦੇ ਅੰਦਰ ਖੇਡਾਂ ਖੇਡਣ ਦੀ ਰੁਚੀ) ਉਪਜਦੀ ਹੈ,


ਪੰਜਵੈ ਖਾਣ ਪੀਅਣ ਕੀ ਧਾਤੁ  

Punjvai kẖāṇ pī▫aṇ kī ḏẖāṯ.  

Fifth, he runs after food and drink;  

ਧਾਤੁ = ਧੌੜ, ਕਾਮਨਾ।
ਪੰਜਵੀਂ ਅਵਸਥਾ ਵਿਚ ਖਾਣ ਪੀਣ ਦੀ ਲਾਲਸਾ ਬਣਦੀ ਹੈ,


ਛਿਵੈ ਕਾਮੁ ਪੁਛੈ ਜਾਤਿ  

Cẖẖivai kām na pucẖẖai jāṯ.  

sixth, in his sexual desire, he does not respect social customs.  

xxx
ਛੇਵੀਂ ਅਵਸਥਾ ਵਿਚ (ਅੱਪੜ ਕੇ ਜੀਵ ਦੇ ਅੰਦਰ) ਕਾਮ (ਜਾਗਦਾ ਹੈ ਜੋ) ਜਾਤਿ ਕੁਜਾਤਿ ਭੀ ਨਹੀਂ ਵੇਖਦਾ।


ਸਤਵੈ ਸੰਜਿ ਕੀਆ ਘਰ ਵਾਸੁ  

Saṯvai sanj kī▫ā gẖar vās.  

Seventh, he gathers wealth and dwells in his house;  

ਸੰਜਿ = (ਪਦਾਰਥ) ਇਕੱਠੇ ਕਰ ਕੇ।
ਸਤਵੀਂ ਅਵਸਥਾ ਵੇਲੇ (ਜੀਵ ਪਦਾਰਥ) ਇਕੱਠੇ ਕਰ ਕੇ (ਆਪਣਾ) ਘਰ ਦਾ ਵਸੇਬਾ ਬਣਾਂਦਾ ਹੈ;


ਅਠਵੈ ਕ੍ਰੋਧੁ ਹੋਆ ਤਨ ਨਾਸੁ  

Aṯẖvai kroḏẖ ho▫ā ṯan nās.  

eighth, he becomes angry, and his body is consumed.  

xxx
ਅਠਵੀਂ ਅਵਸਥਾ ਵਿਚ (ਜੀਵ ਦੇ ਅੰਦਰ) ਗੁੱਸਾ (ਪੈਦਾ ਹੁੰਦਾ ਹੈ ਜੋ) ਸਰੀਰ ਦਾ ਨਾਸ ਕਰਦਾ ਹੈ।


ਨਾਵੈ ਧਉਲੇ ਉਭੇ ਸਾਹ  

Nāvai ḏẖa▫ule ubẖe sāh.  

Ninth, he turns grey, and his breathing becomes labored;  

xxx
(ਉਮਰ ਦੇ) ਨਾਂਵੇਂ ਹਿੱਸੇ ਵਿਚ ਕੇਸ ਚਿੱਟੇ ਹੋ ਜਾਂਦੇ ਹਨ ਤੇ ਸਾਹ ਖਿੱਚ ਕੇ ਆਉਂਦੇ ਹਨ (ਭਾਵ, ਦਮ ਚੜ੍ਹਨ ਲੱਗ ਪੈਂਦਾ ਹੈ),


ਦਸਵੈ ਦਧਾ ਹੋਆ ਸੁਆਹ  

Ḏasvai ḏaḏẖā ho▫ā su▫āh.  

tenth, he is cremated, and turns to ashes.  

xxx
ਦਸਵੇਂ ਦਰਜੇ ਤੇ ਜਾ ਕੇ ਸੜ ਕੇ ਸੁਆਹ ਹੋ ਜਾਂਦਾ ਹੈ।


ਗਏ ਸਿਗੀਤ ਪੁਕਾਰੀ ਧਾਹ  

Ga▫e sigīṯ pukārī ḏẖāh.  

His companions send him off, crying out and lamenting.  

ਸਿਗੀਤ = ਸੰਗੀ, ਸਾਥੀ।
ਜੋ ਸਾਥੀ (ਮਸਾਣਾਂ ਤਕ ਨਾਲ) ਜਾਂਦੇ ਹਨ, ਉਹ ਢਾਹਾਂ ਮਾਰ ਦੇਂਦੇ ਹਨ,


ਉਡਿਆ ਹੰਸੁ ਦਸਾਏ ਰਾਹ  

Udi▫ā hans ḏasā▫e rāh.  

The swan of the soul takes flight, and asks which way to go.  

ਦਸਾਏ = ਪੁੱਛਦਾ ਹੈ।
ਜੀਵਾਤਮਾ (ਸਰੀਰ ਵਿਚੋਂ) ਨਿਕਲ ਕੇ (ਅਗਾਂਹ ਦੇ) ਰਾਹ ਪੁੱਛਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits