Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਐਸੇ ਮਰਨੇ ਜੋ ਮਰੈ ਬਹੁਰਿ ਮਰਨਾ ਹੋਇ ॥੨੯॥  

ऐसे मरने जो मरै बहुरि न मरना होइ ॥२९॥  

Aise marne jo marai bahur na marnā ho▫e. ||29||  

Whosoever dies, let him die such a death, that he may not have to die again.  

ਬਹੁਰਿ = ਮੁੜ ਮੁੜ। ਬਹੁਰਿ ਨ ਮਰਨਾ ਹੋਇ = ਉਸ ਨੂੰ ਮੁੜ ਮੁੜ ਮੌਤ ਦਾ ਸਹਿਮ ਨਹੀਂ ਹੁੰਦਾ ॥੨੯॥
(ਸਾਧ ਸੰਗਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਜੋ ਮਨੁੱਖ ਜਿਊਂਦਾ ਹੀ ਮਰਦਾ ਹੈ ('ਦੁਨੀਆ' ਵਲੋਂ ਮੋਹ ਤੋੜਦਾ ਹੈ) ਉਸ ਨੂੰ ਫਿਰ ਇਹ ਸਹਿਮ ਨਹੀਂ ਰਹਿੰਦਾ ॥੨੯॥


ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਬਾਰੈ ਬਾਰ  

कबीर मानस जनमु दुल्मभु है होइ न बारै बार ॥  

Kabīr mānas janam ḏulambẖ hai ho▫e na bārai bār.  

Kabir, difficult to obtain is the human birth, it comes not again and again,  

ਮਾਨਸ = ਮਨੁੱਖ ਦਾ। ਬਾਰੈ ਬਾਰ = ਬਾਰ ਬਾਰ, ਮੁੜ ਮੁੜ।
ਹੇ ਕਬੀਰ! ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, (ਤੇ, ਜੇ ਪ੍ਰਭੂ ਦਾ ਨਾਮ ਵਿਸਾਰ ਕੇ ਨਿਰਾ 'ਦੁਨੀਆ' ਵਿਚ ਲੱਗ ਕੇ ਇੱਕ ਵਾਰੀ ਹੱਥੋਂ ਗਿਆ) ਤਾਂ ਮੁੜ ਮੁੜ ਨਹੀਂ ਮਿਲਦਾ;


ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਲਾਗਹਿ ਡਾਰ ॥੩੦॥  

जिउ बन फल पाके भुइ गिरहि बहुरि न लागहि डार ॥३०॥  

Ji▫o ban fal pāke bẖu▫e girėh bahur na lāgėh dār. ||30||  

just as the ripe fruit of the forest, which when falls to the ground, attaches not again to the branch.  

ਬਨ = ਜੰਗਲ। ਪਾਕੇ = ਪੱਕੇ ਹੋਏ। ਭੁਇ = ਜ਼ਮੀਨ ਉਤੇ। ਗਿਰਹਿ = ਡਿੱਗ ਪੈਂਦੇ ਹਨ। ਡਾਰ = ਡਾਲੀ ॥੩੦॥
ਜਿਵੇਂ ਜੰਗਲ ਦੇ ਰੁੱਖਾਂ ਦੇ ਪੱਕੇ ਹੋਏ ਫਲ (ਜਦੋਂ) ਜ਼ਮੀਨ ਉਤੇ ਡਿੱਗ ਪੈਂਦੇ ਹਨ ਤਾਂ ਮੁੜ ਡਾਲੀ ਨਾਲ ਨਹੀਂ ਲੱਗਦੇ ॥੩੦॥


ਕਬੀਰਾ ਤੁਹੀ ਕਬੀਰੁ ਤੂ ਤੇਰੋ ਨਾਉ ਕਬੀਰੁ  

कबीरा तुही कबीरु तू तेरो नाउ कबीरु ॥  

Kabīrā ṯuhī Kabīr ṯū ṯero nā▫o Kabīr.  

O my God, Thou Thyself is great God and great is Thy Name.  

ਤੁਹੀ ਤੂ = ਤੂੰ ਹੀ ਤੂੰ, ਸਿਰਫ਼ ਤੂੰ। ਕਬੀਰੁ = ਸਭ ਤੋਂ ਵੱਡਾ।
(ਇਸ ਮਨੁੱਖਾ ਜਨਮ ਦਾ ਅਸਲ ਮਨੋਰਥ 'ਪਰਮਾਤਮਾ ਦੇ ਨਾਮ ਦੀ ਪ੍ਰਾਪਤੀ' ਹੈ, ਇਸ ਦੀ ਖ਼ਾਤਰ ਇਹ ਜ਼ਰੂਰੀ ਹੈ ਕਿ ਪਰਮਾਤਮਾ ਦਾ ਸਿਮਰਨ ਕੀਤਾ ਜਾਏ, ਪ੍ਰਭੂ ਦੇ ਗੁਣ ਜਾਏ ਜਾਣ; ਸੋ) ਹੇ ਕਬੀਰ! (ਸਦਾ ਇਉਂ ਆਖ-ਹੇ ਪ੍ਰਭੂ!) ਤੂੰ ਹੀ ਸਭ ਤੋਂ ਵੱਡਾ ਹੈਂ, ਤੇਰਾ ਹੀ ਨਾਮ ਸਭ ਤੋਂ ਵੱਡਾ ਹੈ।


ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ ॥੩੧॥  

राम रतनु तब पाईऐ जउ पहिले तजहि सरीरु ॥३१॥  

Rām raṯan ṯab pā▫ī▫ai ja▫o pahile ṯajėh sarīr. ||31||  

When man first abandons his bodily ego, then alone, obtains he the Lord's jewel.  

ਤਜਹਿ = ਜੇ(ਹੇ ਕਬੀਰ!) ਤੂੰ ਛੱਡ ਦੇਵੇਂ। ਸਰੀਰੁ = ਸਰੀਰ ਦਾ ਮੋਹ, ਮੌਤ ਦਾ ਸਹਿਮ, ਦੇਹ-ਅੱਧਿਆਸ ॥੩੧॥
(ਪਰ ਇਸ ਸਿਫ਼ਤ-ਸਾਲਾਹ ਦੇ ਨਾਲ ਨਾਲ ਹੇ ਕਬੀਰ!) ਜੇ ਤੂੰ ਪਹਿਲਾਂ ਆਪਣੇ ਸਰੀਰ ਦਾ ਮੋਹ ਭੀ ਤਿਆਗੇਂ, ਤਦੋਂ ਹੀ ਪਰਮਾਤਮਾ ਦਾ ਨਾਮ-ਰੂਪ ਰਤਨ ਮਿਲਦਾ ਹੈ ॥੩੧॥


ਕਬੀਰ ਝੰਖੁ ਝੰਖੀਐ ਤੁਮਰੋ ਕਹਿਓ ਹੋਇ  

कबीर झंखु न झंखीऐ तुमरो कहिओ न होइ ॥  

Kabīr jẖankẖ na jẖankẖī▫ai ṯumro kahi▫o na ho▫e.  

Kabir, prate thou not in vain. Nothing shall happen at thy bidding.  

ਝੰਖੁ = ਬੁੜ-ਬੁੜ, ਗਿਲੇ-ਗੁਜ਼ਾਰੀ। ਨ ਹੋਇ = ਨਹੀਂ ਹੋ ਸਕਦਾ।
ਹੇ ਕਬੀਰ! ('ਸਰੀਰ ਤਜਣ' ਦਾ ਭਾਵ ਇਹ ਹੈ ਕਿ 'ਦੁਨੀਆ' ਦੀ ਖ਼ਾਤਰ) ਗਿਲੇ-ਗੁਜ਼ਾਰੀ ਨਾਹ ਕਰਦੇ ਰਹੀਏ, ('ਦੁਨੀਆ' ਦੇ ਲਾਲਚ ਵਿਚ ਫਸਿਆ ਹੋਇਆ) ਜੋ ਕੁਝ ਤੂੰ ਆਖਦਾ ਹੈਂ ਉਹੀ ਨਹੀਂ ਹੋ ਸਕਦਾ,


ਕਰਮ ਕਰੀਮ ਜੁ ਕਰਿ ਰਹੇ ਮੇਟਿ ਸਾਕੈ ਕੋਇ ॥੩੨॥  

करम करीम जु करि रहे मेटि न साकै कोइ ॥३२॥  

Karam karīm jo kar rahe met na sākai ko▫e. ||32||  

No one can set aside the deed, which the Merciful Master is doing.  

ਕਰਮ = ਬਖ਼ਸ਼ਸ਼। ਕਰੀਮ = ਬਖ਼ਸ਼ਸ਼ ਕਰਨ ਵਾਲੇ ਪ੍ਰਭੂ ਜੀ। ਮੇਟਿ ਨ ਸਾਕੈ = ਘਟਾ-ਵਧਾ ਨਹੀਂ ਸਕਦਾ ॥੩੨॥
(ਸਿਫ਼ਤ-ਸਾਲਾਹ ਕਰਨ ਦੇ ਨਾਲ ਨਾਲ ਇਹ ਭੀ ਯਕੀਨ ਰੱਖ ਕਿ) ਬਖ਼ਸ਼ਸ਼ ਕਰਨ ਵਾਲੇ ਪ੍ਰਭੂ ਜੀ ਜੋ ਬਖ਼ਸ਼ਸ਼ਾਂ (ਜੀਵਾਂ ਉਤੇ) ਕਰਦੇ ਹਨ ਉਹਨਾਂ ਨੂੰ ਕੋਈ (ਹੋਰ ਜੀਵ) ਵਧਾ-ਘਟਾ ਨਹੀਂ ਸਕਦਾ ॥੩੨॥


ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਕੋਇ  

कबीर कसउटी राम की झूठा टिकै न कोइ ॥  

Kabīr kasa▫utī rām kī jẖūṯẖā tikai na ko▫e.  

Kabir, no one, who is false, can withstand the Lord's touchstone.  

ਕਸ਼ = (Skt. कष् to test, rub on a touch = stone) ਪਰਖਣਾ, ਪੱਥਰੀ ਉਤੇ ਰਗੜਨਾ ਜਿਵੇਂ ਸੋਨਾ ਪਰਖਣ ਲਈ ਘਸਾਈਦਾ ਹੈ। ਵਟੀ = (Skt. वट:) ਗੀਟੀ, ਗੀਟਾ। ਕਸ ਵਟੀ = ਉਹ ਗੀਟਾ ਜਿਸ ਉੱਤੇ ਸੋਨਾ ਰਗੜ ਕੇ ਪਰਖੀਦਾ ਹੈ ਕਿ ਖਰਾ ਹੈ ਜਾਂ ਖੋਟਾ। ਕਸਉਟੀ = ਕਸ-ਵੱਟੀ। ਕਸਉਟੀ ਰਾਮ ਕੀ = ਉਹ ਕਸੌਟੀ ਜਿਸ ਦੀ ਰਾਹੀਂ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤ ਪਰਖੀ ਜਾ ਸਕੇ। ਝੂਠਾ = ਝੂਠ ਨਾਲ ਪਿਆਰ ਕਰਨ ਵਾਲਾ, ਨਿਰੀ 'ਦੁਨੀਆ' ਨਾਲ ਮੋਹ ਕਰਨ ਵਾਲਾ, 'ਦੀਨ' ਨੂੰ 'ਦੁਨੀ' ਦੀ ਖ਼ਾਤਰ ਗਵਾਉਣ ਵਾਲਾ। ਸਹੈ = ਸਹਾਰਦਾ ਹੈ, ਪੂਰਾ ਉਤਰਦਾ ਹੈ, ਖਰਾ ਸਾਬਤ ਹੁੰਦਾ ਹੈ। ਮਰਿ ਜੀਵਾ = ਮਰ ਕੇ ਜੀਵਿਆ ਹੋਇਆ, ਜੋ 'ਦੁਨੀਆ' ਵਲੋਂ ਮਰ ਕੇ 'ਦੀਨ' ਵਲ ਜੀਵਿਆ, ਜਿਸ ਨੇ ਦੇਹ-ਅਧਿਆਸ ਮੁਕਾ ਦਿੱਤਾ ਹੈ। ਨ ਟਿਕੈ = ਪਰਖ ਵਿਚ ਖਰਾ ਸਾਬਤ ਨਹੀਂ ਹੁੰਦਾ, ਪੂਰਾ ਨਹੀਂ ਉਤਰਦਾ।
ਹੇ ਕਬੀਰ! ਜੋ ਮਨੁੱਖ 'ਦੁਨੀਆ' ਨਾਲ ਮੋਹ ਕਰਨ ਵਾਲਾ ਹੈ ਉਹ ਉਸ ਕਸੌਟੀ ਉਤੇ ਖਰਾ ਸਾਬਤ ਨਹੀਂ ਹੁੰਦਾ ਜਿਸ ਦੀ ਰਾਹੀਂ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤ ਪਰਖੀ ਜਾਂਦੀ ਹੈ।


ਰਾਮ ਕਸਉਟੀ ਸੋ ਸਹੈ ਜੋ ਮਰਿ ਜੀਵਾ ਹੋਇ ॥੩੩॥  

राम कसउटी सो सहै जो मरि जीवा होइ ॥३३॥  

Rām kasa▫utī so sahai jo mar jīvā ho▫e. ||33||  

He alone can bear the Lord's ordeal, one who remains dead in life.  

xxx ॥੩੩॥
ਪ੍ਰਭੂ ਨਾਲ ਪ੍ਰੀਤ ਦੀ ਪਰਖ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ 'ਦੁਨੀਆ' ਦੇ ਮੋਹ ਵਲੋਂ ਮਰ ਕੇ 'ਦੀਨ' ਦੇ ਪਿਆਰ ਵਿਚ ਜੀਊ ਪਿਆ ਹੈ ॥੩੩॥


ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ  

कबीर ऊजल पहिरहि कापरे पान सुपारी खाहि ॥  

Kabīr ūjal pahirahi kāpre pān supārī kẖāhi.  

Kabir, men wear gaudy robes and eat betal-leaves and betal-nuts.  

ਊਜਲ = ਉਜਲੇ, ਸਾਫ਼-ਸੁਥਰੇ, ਚਿੱਟੇ, ਵਧੀਆ। ਪਹਿਰਹਿ = ਪਹਿਨਦੇ ਹਨ। ਕਾਪਰੇ = ਕੱਪੜੇ। ਖਾਹਿ = ਖਾਂਦੇ ਹਨ। ਪਾਨ ਸੁਪਾਰੀ ਖਾਹਿ = ਬਾਂਕ-ਪਨ ਵਾਸਤੇ ਸੋਹਣੇ ਲੱਗਣ ਵਾਸਤੇ ਪਾਨ ਸੁਪਾਰੀ ਖਾਂਦੇ ਹਨ।
ਹੇ ਕਬੀਰ! (ਨਿਰੀ 'ਦੁਨੀਆ' ਦੇ ਵਪਾਰੀ ਬੰਦੇ ਆਪਣੇ ਆਪ ਦੀ ਸ਼ੂਕਾ-ਸ਼ਾਕੀ ਵਾਸਤੇ) ਵਧੀਆ ਕੱਪੜੇ ਪਾਂਦੇ ਹਨ ਤੇ ਪਾਨ ਸੁਪਾਰੀਆਂ ਖਾਂਦੇ ਹਨ;


ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥੩੪॥  

एकस हरि के नाम बिनु बाधे जम पुरि जांहि ॥३४॥  

Ėkas har ke nām bin bāḏẖe jam pur jāʼnhi. ||34||  

However, without the Name of One God, they are bound and marched off to the Yama's city.  

ਬਾਧੇ = ਬੱਝੇ ਹੋਏ, ਸਰੀਰ ਨੂੰ ਸਜਾਈ ਰੱਖਣ ਦੇ ਮੋਹ ਵਿਚ ਬੱਝੇ। ਜਮਪੁਰਿ = ਜਮ ਦੇ ਸ਼ਹਰ ਵਿਚ, ਜਮ ਕੇ ਵੱਸ ਵਿਚ, ਜਮ ਦੇ ਦਬਾਉ ਹੇਠ, ਮੌਤ ਦੇ ਸਹਿਮ ਵਿਚ। ਜਾਂਹਿ = ਜਾਂਦੇ ਹਨ, ਟਿਕੇ ਰਹਿੰਦੇ ਹਨ ॥੩੪॥
ਪਰ (ਸਰੀਰ ਨੂੰ ਸਜਾਈ ਰੱਖਣ ਦੇ ਮੋਹ ਨਾਲ) ਬੱਝੇ ਹੋਏ ਉਹ ਬੰਦੇ ਮੌਤ ਆਦਿਕ ਦੇ ਸਹਿਮ ਵਿਚ ਟਿਕੇ ਰਹਿੰਦੇ ਹਨ ਕਿਉਂਕਿ ਉਹ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ ('ਦੀਨ' ਵਿਸਾਰ ਕੇ 'ਦੁਨੀ' ਦਾ ਮੋਹ ਹਰ ਹਾਲਤ ਵਿਚ ਦੁਖਦਾਈ ਹੈ) ॥੩੪॥


ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ  

कबीर बेड़ा जरजरा फूटे छेंक हजार ॥  

Kabīr beṛā jarjarā fūte cẖẖeʼnk hajār.  

Kabir, old is the boat and thousands of holes have appeared in it.  

ਬੇੜਾ = ਜਹਾਜ਼। ਜਰਜਰਾ = ਬਹੁਤ ਪੁਰਾਣਾ, ਖੱਦਾ, ਭੁੱਗਾ। ਫੂਟੇ = ਫੁੱਟੇ ਹੋਏ ਹੋਣ, ਪਏ ਹੋਏ ਹੋਣ। ਛੇਂਕ ਹਜ਼ਾਰ = ਹਜ਼ਾਰਾਂ ਛੇਕ।
ਹੇ ਕਬੀਰ! ਜੇ ਇਕ ਬਹੁਤ ਹੀ ਪੁਰਾਣਾ ਜਹਾਜ਼ ਹੋਵੇ, ਜਿਸ ਵਿਚ ਹਜ਼ਾਰਾਂ ਹੀ ਛੇਕ ਫੁੱਟ ਪਏ ਹੋਣ,


ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ ॥੩੫॥  

हरूए हरूए तिरि गए डूबे जिन सिर भार ॥३५॥  

Harū▫e harū▫e ṯir ga▫e dūbe jin sir bẖār. ||35||  

They, who are light of weight (without the wheavy weight of sins) cross over and those with heavy load (of sins) on their head are drowned.  

ਹਰੂਏ ਹਰੂਏ = ਹੋਲੇ ਹੋਲੇ, ਹੌਲੇ ਭਾਰ, ਜਿਨ੍ਹਾਂ ਨੇ ਭਾਰ ਨਹੀਂ ਚੁੱਕਿਆ ਹੋਇਆ। ਤਿਰਿ ਗਏ = ਤਰ ਜਾਂਦੇ ਹਨ ॥੩੫॥
(ਉਹ ਆਖ਼ਰ ਸਮੁੰਦਰ ਵਿਚ ਡੁੱਬ ਹੀ ਜਾਂਦਾ ਹੈ, ਇਸ ਜਹਾਜ਼ ਦੇ ਮੁਸਾਫ਼ਿਰਾਂ ਵਿਚੋਂ) ਸਿਰਫ਼ ਉਹੀ ਬੰਦੇ ਤਰ ਕੇ ਪਾਰ ਲੰਘ ਜਾਂਦੇ ਹਨ ਜਿਨ੍ਹਾਂ ਨੇ ਕੋਈ ਭਾਰ ਨਹੀਂ ਚੁੱਕਿਆ ਹੁੰਦਾ; ਪਰ ਜਿੰਨ੍ਹਾਂ ਦੇ ਸਿਰਾਂ ਉਤੇ ਭਾਰ ਹੁੰਦਾ ਹੈ, ਉਹ (ਭਾਰ ਹੇਠ ਦੱਬ ਕੇ) ਡੁੱਬ ਜਾਂਦੇ ਹਨ ॥੩੫॥


ਕਬੀਰ ਹਾਡ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸੁ  

कबीर हाड जरे जिउ लाकरी केस जरे जिउ घासु ॥  

Kabīr hād jare ji▫o lākrī kes jare ji▫o gẖās.  

Kabir, the bones burn like wood and the hair burn like grass.  

xxx
('ਦੀਨ' ਨੂੰ ਵਿਸਾਰ ਕੇ ਨਿਰੀ 'ਦੁਨੀਆ' ਦੀ ਖ਼ਾਤਰ ਦੌੜ-ਭੱਜ ਕਰਦਿਆਂ ਮਨੁੱਖ ਆਪਣੇ ਸਰੀਰ ਦੇ ਮੋਹ ਵਿਚ ਇਤਨਾ ਫਸਦਾ ਹੈ ਕਿ ਹਰ ਵੇਲੇ ਮੌਤ ਤੋਂ ਸਹਿਮਿਆ ਰਹਿੰਦਾ ਹੈ। ਫਿਰ ਭੀ, ਇਹ ਸਰੀਰ ਸਦਾ ਕਾਇਮ ਨਹੀਂ ਰਹਿ ਸਕਦਾ, ਮੌਤ ਆ ਹੀ ਜਾਂਦੀ ਹੈ, ਤਦੋਂ) ਹੇ ਕਬੀਰ! (ਸਰੀਰ ਨੂੰ ਚਿਖਾ ਤੇ ਪਾਇਆਂ) ਹੱਡ ਲੱਕੜਾਂ ਵਾਂਗ ਸੜਦੇ ਹਨ, ਕੇਸ ਘਾਹ ਵਾਂਗ ਸੜਦੇ ਹਨ।


ਇਹੁ ਜਗੁ ਜਰਤਾ ਦੇਖਿ ਕੈ ਭਇਓ ਕਬੀਰੁ ਉਦਾਸੁ ॥੩੬॥  

इहु जगु जरता देखि कै भइओ कबीरु उदासु ॥३६॥  

Ih jag jarṯā ḏekẖ kai bẖa▫i▫o Kabīr uḏās. ||36||  

Seeing this world on fire like this, Kabir has become sad.  

ਉਦਾਸੁ = (ਹੱਡ ਕੇਸ ਆਦਿਕ ਦੇ ਬਣੇ ਸਰੀਰ ਦੇ ਮੋਹ ਤੋਂ) ਉਪਰਾਮ, ਨਿਰਮੋਹ ॥੩੬॥
ਇਸ ਸਾਰੇ ਸੰਸਾਰ ਨੂੰ ਹੀ ਸੜਦਿਆਂ ਵੇਖ ਕੇ (ਭਾਵ, ਇਹ ਵੇਖ ਕੇ ਕਿ ਸਭ ਜੀਵਾਂ ਦਾ ਇਸ ਸਰੀਰ ਨਾਲੋਂ ਵਿਛੋੜਾ ਆਖ਼ਰ ਜ਼ਰੂਰ ਹੁੰਦਾ ਹੈ) ਮੈਂ ਕਬੀਰ ਇਸ ਸਰੀਰ ਦੇ ਮੋਹ ਤੋਂ ਉਪਰਾਮ ਹੋ ਗਿਆ ਹਾਂ (ਮੈਂ ਸਰੀਰ ਦਾ ਮੋਹ ਛੱਡ ਦਿੱਤਾ ਹੈ) ॥੩੬॥


ਕਬੀਰ ਗਰਬੁ ਕੀਜੀਐ ਚਾਮ ਲਪੇਟੇ ਹਾਡ  

कबीर गरबु न कीजीऐ चाम लपेटे हाड ॥  

Kabīr garab na kījī▫ai cẖām lapete hād.  

Kabir, take not thou pride on thy bones wrapped up in skin.  

ਗਰਬੁ = ਅਹੰਕਾਰ, ਮਾਣ।
ਹੇ ਕਬੀਰ! (ਇਸ ਸਰੀਰ ਦੀ ਜੁਆਨੀ ਸੁੰਦਰਤਾ ਆਦਿਕ ਦਾ) ਮਾਣ ਨਹੀਂ ਕਰਨਾ ਚਾਹੀਦਾ (ਆਖ਼ਰ ਹੈ ਤਾਂ ਇਹ) ਹੱਡੀਆਂ (ਦੀ ਮੁੱਠ) ਜੋ ਚੰਮ ਨਾਲ ਲਪੇਟੀਆਂ ਹੋਈਆਂ ਹਨ।


ਹੈਵਰ ਊਪਰਿ ਛਤ੍ਰ ਤਰ ਤੇ ਫੁਨਿ ਧਰਨੀ ਗਾਡ ॥੩੭॥  

हैवर ऊपरि छत्र तर ते फुनि धरनी गाड ॥३७॥  

Haivar ūpar cẖẖaṯar ṯar ṯe fun ḏẖarnī gād. ||37||  

They, who were on the horses and under the canopies, were at last buried under the earth.  

ਹੈਵਰ = ਹੈ-ਵਰ, ਹਯ-ਵਰ, ਚੁਣਵੇਂ ਵਧੀਆ ਘੋੜੇ। ਵਰ = ਚੁਣਵੇਂ, ਵਧੀਆ। ਛਤ੍ਰ = ਛਤਰ। ਤਰ = ਤਲੇ, ਹੇਠ। ਤੇ ਫੁਨਿ = ਉਹ ਮਨੁੱਖ ਭੀ, ਐਸੇ ਬੰਦੇ ਭੀ। ਧਰਨੀ = ਮਿੱਟੀ, ਧਰਤੀ। ਗਾਡ = ਮਿਲ ਜਾਂਦੇ ਹਨ, ਰਲ ਜਾਂਦੇ ਹਨ ॥੩੭॥
(ਇਸ ਸਰੀਰ ਦਾ ਅਹੰਕਾਰ ਕਰਦੇ) ਉਹ ਬੰਦੇ ਭੀ (ਅੰਤ ਨੂੰ) ਮਿੱਟੀ ਵਿਚ ਜਾ ਰਲੇ ਜੋ ਵਧੀਆ ਘੋੜਿਆਂ ਉੱਤੇ (ਸਵਾਰ ਹੁੰਦੇ ਸਨ) ਤੇ ਜੋ (ਝੁਲਦੇ) ਛਤਰਾਂ ਹੇਠ ਬੈਠਦੇ ਸਨ ॥੩੭॥


ਕਬੀਰ ਗਰਬੁ ਕੀਜੀਐ ਊਚਾ ਦੇਖਿ ਅਵਾਸੁ  

कबीर गरबु न कीजीऐ ऊचा देखि अवासु ॥  

Kabīr garab na kījī▫ai ūcẖā ḏekẖ avās.  

Kabir, be thou not proud on seeing thine lofty mansions.  

ਦੇਖਿ = ਵੇਖ ਕੇ। ਅਵਾਸੁ = ਮਹਲ।
ਹੇ ਕਬੀਰ! ਆਪਣਾ ਉੱਚਾ ਮਹਲ ਵੇਖ ਕੇ (ਭੀ) ਅਹੰਕਾਰ ਨਹੀਂ ਕਰਨਾ ਚਾਹੀਦਾ (ਇਹ ਭੀ ਚਾਰ ਦਿਨ ਦੀ ਹੀ ਖੇਡ ਹੈ;


ਆਜੁ ਕਾਲ੍ਹ੍ਹਿ ਭੁਇ ਲੇਟਣਾ ਊਪਰਿ ਜਾਮੈ ਘਾਸੁ ॥੩੮॥  

आजु काल्हि भुइ लेटणा ऊपरि जामै घासु ॥३८॥  

Āj kāliĥ bẖu▫e letṇā ūpar jāmai gẖās. ||38||  

Today or tomorrow thou shall lie beneath the earth and grass shall grow over thee.  

ਆਜੁ ਕਾਲ੍ਹ੍ਹਿ = ਅੱਜ ਭਲਕ, ਝਬਦੇ ਹੀ। ਭੁਇ = ਭੁੰਞ ਤੇ, ਧਰਤੀ ਉਤੇ। ਜਾਮੈ = ਉੱਗ ਪੈਂਦਾ ਹੈ ॥੩੮॥
ਮੌਤ ਆਉਣ ਤੇ ਇਸ ਮਹਲ ਨੂੰ ਛੱਡ ਕੇ) ਅੱਜ ਭਲਕ ਹੀ ਮਿੱਟੀ ਵਿਚ ਰਲ ਜਾਣਾ ਹੈ, ਸਾਡੇ (ਸਰੀਰ) ਉਤੇ ਘਾਹ ਉੱਗ ਪਏਗਾ ॥੩੮॥


ਕਬੀਰ ਗਰਬੁ ਕੀਜੀਐ ਰੰਕੁ ਹਸੀਐ ਕੋਇ  

कबीर गरबु न कीजीऐ रंकु न हसीऐ कोइ ॥  

Kabīr garab na kījī▫ai rank na hasī▫ai ko▫e.  

Kabir! Let no one take pride or laugh at the poor.  

ਰੰਕੁ = ਕੰਗਾਲ ਮਨੁੱਖ।
ਹੇ ਕਬੀਰ! (ਜੇ ਤੂੰ ਧਨਵਾਨ ਹੈਂ, ਤਾਂ ਇਸ ਧਨ-ਪਦਾਰਥ ਦਾ ਭੀ) ਮਾਣ ਨਾਹ ਕਰੀਂ, ਨਾਹ ਕਿਸੇ ਕੰਗਾਲ ਨੂੰ (ਵੇਖ ਕੇ) ਠੱਠਾ-ਮਖ਼ੌਲ ਕਰੀਂ।


ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥੩੯॥  

अजहु सु नाउ समुंद्र महि किआ जानउ किआ होइ ॥३९॥  

Ajahu so nā▫o samunḏar mėh ki▫ā jān▫o ki▫ā ho▫e. ||39||  

As yet the boat is in the sea. Who knows what may happen?  

ਨਾਉ = ਬੇੜੀ, ਜ਼ਿੰਦਗੀ ਦੀ ਬੇੜੀ। ਕਿਆ ਜਾਨਉ = ਮੈਂ ਕੀਹ ਜਾਣਦਾ ਹਾਂ? ਨ ਹਸੀਐ = ਮਖ਼ੋਲ ਨਾਹ ਕਰੀਂ ॥੩੯॥
(ਤੇਰੀ ਆਪਣੀ ਜੀਵਨ-) ਬੇੜੀ ਅਜੇ ਸਮੁੰਦਰ ਵਿਚ ਹੈ, ਪਤਾ ਨਹੀਂ ਕੀਹ ਹੋ ਜਾਏ (ਇਹ ਧਨ-ਪਦਾਰਥ ਹੱਥੋਂ ਜਾਂਦਿਆਂ ਚਿਰ ਨਹੀਂ ਲੱਗਦਾ) ॥੩੯॥


ਕਬੀਰ ਗਰਬੁ ਕੀਜੀਐ ਦੇਹੀ ਦੇਖਿ ਸੁਰੰਗ  

कबीर गरबु न कीजीऐ देही देखि सुरंग ॥  

Kabīr garab na kījī▫ai ḏehī ḏekẖ surang.  

Kabir, be not proud on seeing thy beauteous body.  

ਦੇਹੀ = ਸਰੀਰ, ਕਾਂਇਆਂ। ਸੁਰੰਗ = ਸੋਹਣੇ ਰੰਗ ਵਾਲੀ।
ਹੇ ਕਬੀਰ! ਇਸ ਸੋਹਣੇ ਰੰਗ ਵਾਲੇ ਸਰੀਰ ਨੂੰ ਵੇਖ ਕੇ ਭੀ ਅਹੰਕਾਰ ਨਾਹ ਕਰੀਏ;


ਆਜੁ ਕਾਲ੍ਹ੍ਹਿ ਤਜਿ ਜਾਹੁਗੇ ਜਿਉ ਕਾਂਚੁਰੀ ਭੁਯੰਗ ॥੪੦॥  

आजु काल्हि तजि जाहुगे जिउ कांचुरी भुयंग ॥४०॥  

Āj kāliĥ ṯaj jāhuge ji▫o kāʼncẖurī bẖuyang. ||40||  

Thou shall leave it today or tomorrow as a serpent does its slough.  

ਆਜੁ ਕਾਲ੍ਹ੍ਹਿ = ਅੱਜ-ਕੱਲ, ਅੱਜ-ਭਲਕ, ਥੋਹੜੇ ਹੀ ਚਿਰ ਵਿਚ। ਕਾਂਚੁਰੀ = ਕੁੰਜ। ਭੁਯੰਗ = ਸੱਪ ॥੪੦॥
ਇਹ ਸਰੀਰ ਭੀ ਥੋਹੜੇ ਦਿਨਾਂ ਵਿਚ ਹੀ ਛੱਡ ਜਾਉਗੇ ਜਿਵੇਂ ਸੱਪ ਕੁੰਜ ਲਾਹ ਦੇਂਦਾ ਹੈ (ਜਿੰਦ ਤੇ ਸਰੀਰ ਦਾ ਭੀ ਪੱਕਾ ਸਦਾ-ਨਿਭਵਾਂ ਸਾਥ ਨਹੀਂ ਹੈ) ॥੪੦॥


ਕਬੀਰ ਲੂਟਨਾ ਹੈ ਲੂਟਿ ਲੈ ਰਾਮ ਨਾਮ ਹੈ ਲੂਟਿ  

कबीर लूटना है त लूटि लै राम नाम है लूटि ॥  

Kabīr lūtnā hai ṯa lūt lai rām nām hai lūt.  

Kabir, if thou can plunder, then thou must plunder the loot of the Lord's Name.  

ਲੂਟਨਾ ਹੈ = ਜੇ ਦਬਾ ਦਬਾ ਸਾਂਭਣਾ ਹੈ, ਜੇ ਇਕੱਠਾ ਕਰਨਾ ਹੈ। ਤ = ਤਾਂ। ਲੂਟਿ ਲੈ = ਇਕੱਠਾ ਕਰ ਲੈ। ਰਾਮ ਨਾਮ ਹੈ ਲੂਟਿ = ਪਰਮਾਤਮਾ ਦੇ ਨਾਮ ਦੀ ਲੁੱਟ ਪਈ ਹੋਈ ਹੈ, ਪ੍ਰਭੂ ਦਾ ਨਾਮ ਦਬਾ-ਦਬ ਵੰਡਿਆ ਜਾ ਰਿਹਾ ਹੈ।
ਹੇ ਕਬੀਰ! ('ਦੁਨੀਆ' ਦੀ ਖ਼ਾਤਰ ਕੀਹ ਭਟਕ ਰਿਹਾ ਹੈਂ? ਵੇਖ) ਪਰਮਾਤਮਾ ਦਾ ਨਾਮ ਦਬਾ-ਦਬ ਵੰਡਿਆ ਜਾ ਰਿਹਾ ਹੈ, ਜੇ ਇਕੱਠਾ ਕਰਨਾ ਹੈ ਤਾਂ ਇਹ ਨਾਮ-ਧਨ ਇਕੱਠਾ ਕਰ।


ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ ॥੪੧॥  

फिरि पाछै पछुताहुगे प्रान जाहिंगे छूटि ॥४१॥  

Fir pācẖẖai pacẖẖuṯāhuge parān jāhinge cẖẖūt. ||41||  

Otherwise, thou shall afterwards repent when thy soul shall leave the body.  

ਫਿਰਿ = ਮੁੜ, ਸਮਾ ਵਿਹਾ ਜਾਣ ਤੇ ॥੪੧॥
ਜਦੋਂ ਜਿੰਦ (ਸਰੀਰ ਵਿਚੋਂ) ਨਿਕਲ ਗਈ, ਸਮਾਂ ਵਿਹਾ ਜਾਣ ਤੇ ਅਫ਼ਸੋਸ ਕਰਨਾ ਪਏਗਾ ॥੪੧॥


ਕਬੀਰ ਐਸਾ ਕੋਈ ਜਨਮਿਓ ਅਪਨੈ ਘਰਿ ਲਾਵੈ ਆਗਿ  

कबीर ऐसा कोई न जनमिओ अपनै घरि लावै आगि ॥  

Kabīr aisā ko▫ī na janmi▫o apnai gẖar lāvai āg.  

Kabir, there is not even a single such man, who applies fire to his own home,  

ਕੋਈ ਨ ਜਨਮਿਓ = ਕੋਈ ਵਿਰਲਾ ਹੀ ਹੁੰਦਾ ਹੈ। ਅਪਨੈ...ਆਗਿ = ਜੋ ਆਪਣੇ ਘਰ ਨੂੰ ਅੱਗ ਲਾਏ, ਜੋ ਅਪਣੱਤ ਨੂੰ ਸਾੜੇ, ਜੋ ਦੇਹ-ਅੱਧਿਆਸ ਨੂੰ ਮੁਕਾ ਦੇਵੇ।
(ਪਰ ਨਾਮ ਧਨ ਇਕੱਠਾ ਕਰਨ ਲਈ ਜ਼ਰੂਰੀ ਹੈ ਕਿ ਮਨੁੱਖ ਅਪਣੱਤ ਨੂੰ ਪਹਿਲਾਂ ਖ਼ਤਮ ਕਰੇ, ਤੇ) ਹੇ ਕਬੀਰ! (ਜਗਤ ਵਿਚ) ਅਜਿਹਾ ਕੋਈ ਵਿਰਲਾ ਹੀ ਮਿਲਦਾ ਹੈ ਜੋ ਆਪਣੇ ਸਰੀਰਕ ਮੋਹ ਨੂੰ ਸਾੜਦਾ ਹੈ,


ਪਾਂਚਉ ਲਰਿਕਾ ਜਾਰਿ ਕੈ ਰਹੈ ਰਾਮ ਲਿਵ ਲਾਗਿ ॥੪੨॥  

पांचउ लरिका जारि कै रहै राम लिव लागि ॥४२॥  

Pāʼncẖa▫o larikā jār kai rahai rām liv lāg. ||42||  

and who by burning his five sons, remains attuned to the Lord alone.  

ਪਾਂਚਉ ਲਰਿਕਾ = ਪੰਜੇ ਲੜਕੇ, ਮਾਇਆ ਦੇ ਪੰਜੇ ਪੁੱਤਰ ਕਾਮ ਆਦਿਕ। ਜਾਰਿ ਕੈ = ਸਾੜ ਕੇ। ਲਾਗਿ ਰਹੈ = ਲਾਈ ਰੱਖੇ। ਲਿਵ = ਸੁਰਤ ਦੀ ਤਾਰ ॥੪੨॥
ਤੇ, ਕਾਮਾਦਿਕ ਮਾਇਆ ਦੇ ਪੰਜਾਂ ਹੀ ਪੁੱਤ੍ਰਾਂ ਨੂੰ ਸਾੜ ਕੇ ਪਰਮਾਤਮਾ (ਦੀ ਯਾਦ) ਵਿਚ ਸੁਰਤ ਜੋੜੀ ਰੱਖਦਾ ਹੈ ॥੪੨॥


ਕੋ ਹੈ ਲਰਿਕਾ ਬੇਚਈ ਲਰਿਕੀ ਬੇਚੈ ਕੋਇ  

को है लरिका बेचई लरिकी बेचै कोइ ॥  

Ko hai larikā becẖ▫ī larikī becẖai ko▫e.  

Kabir is there such a one, who sells off his son and sells off daughter,  

ਲਰਿਕਾ = 'ਪਾਂਚਉ ਲਰਿਕਾ', ਕਾਮਾਦਿਕ ਮਾਇਆ ਦੇ ਪੰਜੇ ਹੀ ਪੁੱਤ੍ਰ। ਲਰਿਕੀ = ਲੜਕੀਆਂ, ਆਸ਼ਾ ਤ੍ਰਿਸ਼ਨਾ ਈਰਖਾ ਆਦਿਅ ਮਾਇਆ ਦੀਆਂ ਧੀਆਂ। ਬੇਚੈ = ਨਾਮ-ਧਨ ਦੇ ਵੱਟੇ ਵਿਚ ਦੇ ਦੇਵੇ, ਨਾਮ ਧਨ ਖ਼ਰੀਦਣ ਲਈ ਇਹ ਕਾਮਾਦਿਕ ਤੇ ਆਸ਼ਾ ਤ੍ਰਿਸ਼ਨਾ ਆਦਿਕ ਦੇਵੇ। ਕੋ ਹੈ = ਕੋਈ ਵਿਰਲਾ ਹੀ ਹੁੰਦਾ ਹੈ। ਬੇਚਈ = ਬੇਚੈ, ਵੇਚਦਾ ਹੈ।
ਕੋਈ ਵਿਰਲਾ ਹੀ ਹੁੰਦਾ ਹੈ ਜੋ ਪਰਮਾਤਮਾ ਨਾਲ (ਉਸ ਦੇ ਨਾਮ ਦਾ) ਵਣਜ ਕਰਦਾ ਹੈ, ਜੋ (ਨਾਮ ਧਨ ਖ਼ਰੀਦਣ ਲਈ ਕਾਮਾਦਿਕ ਮਾਇਆ ਦੇ ਪੰਜ) ਪੁੱਤ੍ਰ ਅਤੇ (ਆਸ਼ਾ ਤ੍ਰਿਸ਼ਨਾ ਈਰਖਾ ਆਦਿਕ) ਧੀਆਂ ਵੱਟੇ ਵਿਚ ਦੇਂਦਾ ਹੈ।


ਸਾਝਾ ਕਰੈ ਕਬੀਰ ਸਿਉ ਹਰਿ ਸੰਗਿ ਬਨਜੁ ਕਰੇਇ ॥੪੩॥  

साझा करै कबीर सिउ हरि संगि बनजु करेइ ॥४३॥  

Sājẖā karai Kabīr si▫o har sang banaj kare▫i. ||43||  

and entering into partnership with Kabir, deals with his God alone?  

ਸਾਝਾ = ਸਾਂਝ, ਸਤ-ਸੰਗ ਦੀ ਸਾਂਝ, ਨਾਮ-ਧਨ ਦੇ ਵਪਾਰ ਦੀ ਸਾਂਝ। ਕਬੀਰ ਸਿਉ = ਕਬੀਰ ਨਾਲ, ਕਬੀਰ ਚਾਹੁੰਦਾ ਹੈ ਕਿ ਮੇਰੇ ਨਾਲ। ਹਰਿ ਸੰਗਿ ਬਨਜੁ = 'ਲਰਿਕਾ ਲਰਕੀ' ਹਰੀ ਨੂੰ ਦੇ ਕੇ ਹਰੀ ਦੇ ਨਾਮ ਦਾ ਸੌਦਾ। ਬਨਜੁ = ਸੌਦਾ, ਲੈਣ-ਦੇਣ, ਵਪਾਰ ॥੪੩॥
ਕਬੀਰ ਚਾਹੁੰਦਾ ਹੈ ਕਿ ਅਜੇਹਾ ਮਨੁੱਖ (ਇਸ ਵਪਾਰ ਵਿਚ) ਮੇਰੇ ਨਾਲ ਭੀ ਸਤ-ਸੰਗ ਦੀ ਸਾਂਝ ਬਣਾਏ ॥੪੩॥


ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਇ  

कबीर इह चेतावनी मत सहसा रहि जाइ ॥  

Kabīr ih cẖeṯāvnī maṯ sahsā rėh jā▫e.  

Kabir, I remind thee of it, Live thou not under any doubt.  

ਚੇਤਾਵਨੀ = ਚੇਤਾ, ਯਾਦ-ਦਿਹਾਨੀ। ਮਤ = ਮਤਾਂ, ਕਿਤੇ। ਸਹਸਾ = ਗੁਮਰ, ਹਸਰਤਿ, ਭਰਮ।
ਹੇ ਕਬੀਰ! ਮੈਂ ਤੈਨੂੰ ਚੇਤਾ ਕਰਾਂਦਾ ਹਾਂ, ਮਤਾਂ ਫਿਰ ਗੁਮਰ ਰਹਿ ਜਾਏ;


ਪਾਛੈ ਭੋਗ ਜੁ ਭੋਗਵੇ ਤਿਨ ਕੋ ਗੁੜੁ ਲੈ ਖਾਹਿ ॥੪੪॥  

पाछै भोग जु भोगवे तिन को गुड़ु लै खाहि ॥४४॥  

Pācẖẖai bẖog jo bẖogve ṯin ko guṛ lai kẖāhi. ||44||  

Now, thou are eating the fruit of those deeds that you did in the past.  

ਪਾਛੈ = ਹੁਣ ਤਕ ਦੇ ਜੀਵਨ ਵਿਚ। ਭੋਗ ਜੁ = ਜੇਹੜੇ ਭੋਗ। ਪਾਛੈ ਭੋਗ ਜੁ ਭੋਗਵੇ = ਜਿਹੜੇ ਭੋਗ ਹੁਣ ਤਕ ਭੋਗੇ ਹਨ। ਤਿਨ ਕੋ = ਉਹਨਾਂ ਭੋਗਾਂ ਦੇ ਵੱਟੇ ਵਿਚ। ਤਿਨ ਕੋ ਗੁੜੁ ਲੈ ਖਾਹਿ = (ਉਹਨਾਂ ਭੋਗਾਂ ਦੀ ਕੀਮਤ ਬੱਸ ਇਤਨੀ ਕੁ ਹੀ ਹੈ ਕਿ) ਉਹਨਾਂ ਦੇ ਵੱਟੇ ਰਤਾ ਕੁ ਗੁੜ ਲੈ ਕੇ ਖਾ ਲੈ, ਉਹਨਾਂ ਦੇ ਇਵਜ਼ ਵਿਚ ਰਤਾ ਕੁ ਗੁੜ ਹੀ ਮਿਲ ਸਕਦਾ ਹੈ (ਜਿਵੇਂ ਕੋਈ ਗਾਹਕ ਹੱਟੀ ਤੋਂ ਸੌਦਾ ਲਏ ਤਾਂ ਪਿਛੋਂ ਝੂੰਗੇ ਦੇ ਤੌਰ ਤੇ ਰਤਾ ਕੁ ਗੁੜ ਮੰਗ ਲੈਂਦਾ ਹੈ) ॥੪੪॥
ਜੋ ਭੋਗ ਹੁਣ ਤਾਈਂ ਤੂੰ ਭੋਗੇ ਹਨ (ਮਤਾਂ ਸਮਝੇਂ ਕਿ ਤੂੰ ਬੜੀਆਂ ਮੌਜਾਂ ਮਾਣ ਲਈਆਂ ਹਨ, ਅਸਲ ਵਿਚ) ਇਹਨਾਂ ਦੀ ਪਾਂਇਆਂ ਇਤਨੀ ਕੁ ਹੀ ਹੈ (ਜਿਵੇਂ ਕਿਸੇ ਹੱਟੀ ਤੋਂ ਸੌਦਾ ਲੈ ਕੇ ਝੂੰਗੇ ਵਜੋਂ) ਰਤਾ ਕੁ ਗੁੜ ਲੈ ਕੇ ਖਾ ਲਏਂ ॥੪੪॥


ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ  

कबीर मै जानिओ पड़िबो भलो पड़िबे सिउ भल जोगु ॥  

Kabīr mai jāni▫o paṛibo bẖalo paṛibe si▫o bẖal jog.  

Kabir, firs, I thought learning to be good, then, I thought Yoga to be better.  

ਜਾਨਿਓ = ਜਾਣਿਆ, ਸਮਝਿਆ ਸੀ। ਪੜਿਬੋ ਭਲੋ = ਪੜ੍ਹਨਾ ਚੰਗਾ ਹੈ, ਮਨੁੱਖਾ ਜੀਵਨ ਦਾ ਸਭ ਤੋਂ ਚੰਗਾ ਕੰਮ ਵਿੱਦਿਆ ਪੜ੍ਹਨੀ ਹੈ। ਪੜਿਬੇ ਸਿਉ = ਪੜ੍ਹਨ ਨਾਲੋਂ। ਜੋਗੁ = ਪ੍ਰਭੂ-ਚਰਨਾਂ ਵਿਚ ਜੁੜਨਾ।
ਹੇ ਕਬੀਰ! (ਇਥੇ ਕਾਸ਼ੀ ਵਿਚ ਉੱਚੀਆਂ ਜਾਤਾਂ ਵਾਲਿਆਂ ਨੂੰ ਵੇਦ ਸ਼ਾਸਤ੍ਰ ਆਦਿਕ ਪੜ੍ਹਦਿਆਂ ਵੇਖ ਕੇ) ਮੈਂ ਸਮਝਿਆ ਸੀ ਕਿ ਵਿੱਦਿਆ ਪੜ੍ਹਨੀ ਮਨੁੱਖਾ ਜਨਮ ਦਾ ਸਭ ਤੋਂ ਚੰਗਾ ਕੰਮ ਹੋਵੇਗਾ, ਪਰ (ਇਹਨਾਂ ਲੋਕਾਂ ਦੇ ਨਿਰੇ ਵਾਦ ਵਿਵਾਦ ਵੇਖ ਕੇ ਮੈਨੂੰ ਯਕੀਨ ਆ ਗਿਆ ਹੈ ਕਿ ਅਜੇਹੀ ਵਿੱਦਿਆ) ਪੜ੍ਹਨ ਨਾਲੋਂ ਪ੍ਰਭੂ-ਚਰਨਾਂ ਵਿਚ ਜੁੜਨਾ (ਮਨੁੱਖ ਲਈ) ਭਲਾ ਹੈ।


ਭਗਤਿ ਛਾਡਉ ਰਾਮ ਕੀ ਭਾਵੈ ਨਿੰਦਉ ਲੋਗੁ ॥੪੫॥  

भगति न छाडउ राम की भावै निंदउ लोगु ॥४५॥  

Bẖagaṯ na cẖẖāda▫o rām kī bẖāvai ninḏa▫o log. ||45||  

However, now I forsake not the Lord's adoration, though men may slander me.  

ਨਿੰਦਉ = (ਹੁਕਮੀ ਭਵਿੱਖਤ, ਅੰਨ ਪੁਰਖ, ਇਕ-ਵਚਨ) ਬੇਸ਼ੱਕ ਨਿੰਦਾ ਕਰੇ, ਮਾੜਾ ਆਖੇ ॥੪੫॥
(ਸੋ, ਇਸ ਗੱਲੋਂ) ਜਗਤ ਬੇ-ਸ਼ੱਕ ਮੈਨੂੰ ਮਾੜਾ ਪਿਆ ਆਖੇ ਮੈਂ (ਵਿੱਦਿਆ ਦੇ ਵੱਟੇ ਭੀ) ਪਰਮਾਤਮਾ ਦੀ ਭਗਤੀ ਨਹੀਂ ਛੱਡਾਂਗਾ ॥੪੫॥


ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ  

कबीर लोगु कि निंदै बपुड़ा जिह मनि नाही गिआनु ॥  

Kabīr log kė ninḏai bapuṛā jih man nāhī gi▫ān.  

Kabir, how can the poor people, who have no gnosis in their mind, revile me?  

ਕਿ ਨਿੰਦੈ = ਕੀਹ ਨਿੰਦ ਸਕਦਾ ਹੈ? (ਉਸ ਦੇ) ਲੱਭੇ ਔਗੁਣਾਂ ਨੂੰ ਕੌਣ ਸਹੀ ਮੰਨੇਗਾ? ਬਪੁੜਾ = ਵਿਚਾਰਾ, ਮੂਰਖ। ਜਿਹ ਮਨਿ = ਜਿਸ ਦੇ ਮਨ ਵਿਚ। ਗਿਆਨੁ = ਸਮਝ, ਚੰਗੇ ਮੰਦੇ ਦੀ ਪਛਾਣ।
ਹੇ ਕਬੀਰ! ਜਿਸ ਮਨੁੱਖ ਦੇ ਅੰਦਰ (ਇਹ) ਸੂਝ ਨਹੀਂ ਹੈ (ਕਿ ਵਿੱਦਿਆ ਦੇ ਟਾਕਰੇ ਤੇ ਪ੍ਰਭੂ ਦੀ ਭਗਤੀ ਕਿਤਨੀ ਵਡ-ਮੁੱਲੀ ਦਾਤ ਹੈ, ਉਹ ਮਨੁੱਖ ਜੇ ਮੇਰੀ ਇਸ ਚੋਣ ਤੇ ਮੈਨੂੰ ਮਾੜਾ ਆਖੇ) ਤਾਂ ਉਸ ਮਨੁੱਖ ਦੇ ਇਹ ਨਿੰਦਾ ਕਰਨ ਦਾ ਕੋਈ ਅਰਥ ਨਹੀਂ ਹੈ।


ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥੪੬॥  

राम कबीरा रवि रहे अवर तजे सभ काम ॥४६॥  

Rām kabīrā rav rahe avar ṯaje sabẖ kām. ||46||  

Kabir continues to recite the Lord's name, abandoning all worldly affairs.  

ਰਵਿ ਰਹੇ = ਸਿਮਰ ਰਿਹਾ ਹੈ। ਤਜੇ = ਤਜਿ, ਛੱਡ ਕੇ ॥੪੬॥
ਸੋ, ਕਬੀਰ (ਅਜੇਹੇ ਬੰਦਿਆਂ ਦੀ ਇਸ ਦੰਦ-ਕਥਾ ਦੀ ਪਰਵਾਹ ਨਹੀਂ ਕਰਦਾ, ਤੇ) ਪਰਮਾਤਮਾ ਦਾ ਸਿਮਰਨ ਕਰ ਰਿਹਾ ਹੈ, ਅਤੇ ਹੋਰ ਸਾਰੇ (ਕੰਮਾਂ ਦੇ) ਮੋਹ ਦਾ ਤਿਆਗ ਕਰ ਰਿਹਾ ਹੈ ॥੪੬॥


ਕਬੀਰ ਪਰਦੇਸੀ ਕੈ ਘਾਘਰੈ ਚਹੁ ਦਿਸਿ ਲਾਗੀ ਆਗਿ  

कबीर परदेसी कै घाघरै चहु दिसि लागी आगि ॥  

Kabīr parḏesī kai gẖāgẖrai cẖahu ḏis lāgī āg.  

Kabir, the stranger's petti-coat has caught fire on all the four sides.  

ਪਰਦੇਸੀ = ਇਹ ਜੀਵ ਜੋ ਇਸ ਜਗਤ ਵਿਚ ਮੁਸਾਫ਼ਿਰ ਵਾਂਗ ਚਾਰ ਦਿਨ ਲਈ ਰਹਿਣ ਆਇਆ ਹੈ, ਜਿਵੇਂ ਕੋਈ ਜੋਗੀ ਕਿਸੇ ਬਸਤੀ ਵਿਚ ਦੋ ਚਾਰ ਦਿਨ ਵਾਸਤੇ ਆ ਟਿਕਦਾ ਹੈ। ਘਾਘਰਾ = (Skt. घर्घर ਘਰਘਰਾ a gate, a door) ਦਰਵਾਜ਼ਾ, (ਭਾਵ, ਗਿਆਨ-ਇੰਦ੍ਰਾ)। ਘਾਘਰੈ = ਦਰਵਾਜ਼ੇ ਨੂੰ, ਗਿਆਨ-ਇੰਦ੍ਰੇ ਨੂੰ। ਚਹੁ ਦਿਸਿ = ਚਹੁੰਆਂ ਪਾਸਿਆਂ ਵਲੋਂ, (ਭਾਵ, ਹਰੇਕ ਗਿਆਨ-ਇੰਦ੍ਰੇ ਨੂੰ)। ਆਗਿ = ਅੱਗ, ਵਿਕਾਰਾਂ ਦੀ ਅੱਗ (ਅੱਖਾਂ ਨੂੰ 'ਪਰ-ਦ੍ਰਿਸਟਿ ਵਿਕਾਰ', ਕੰਨਾਂ ਨੂੰ ਪਰ ਨਿੰਦਾ; ਜੀਭ ਨੂੰ 'ਮਿੱਠ ਸੁਆਦ' ਇਤਿਆਦਿਕ)।
ਇਸ ਪਰਦੇਸੀ ਜੀਵ ਦੇ ਗਿਆਨ-ਇੰਦ੍ਰਿਆਂ ਨੂੰ ਹਰ ਪਾਸੇ ਵਲੋਂ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ,


ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਲਾਗ ॥੪੭॥  

खिंथा जलि कोइला भई तागे आंच न लाग ॥४७॥  

Kẖinthā jal ko▫ilā bẖa▫ī ṯāge āʼncẖ na lāg. ||47||  

The body has been burnt to charcoal, however, the fire has touched not the soul thread.  

ਖਿੰਥਾ = ਗੋਦੜੀ, ਇਸ ਪਰਦੇਸੀ ਜੋਗੀ ਦਾ ਸਰੀਰ-ਰੂਪ ਗੋਦੜੀ। ਤਾਗਾ = ਇਸ ਸਰੀਰ-ਗੋਦੜੀ ਦੀਆਂ ਟਾਕੀਆਂ ਨੂੰ ਜੋੜ ਕੇ ਰੱਖਣ ਵਾਲਾ ਧਾਗਾ, ਜਿੰਦ-ਆਤਮਾ। ਆਂਚ = ਸੇਕ, ਵਿਕਾਰਾਂ ਦੀ ਅੱਗ ਦਾ ਸੇਕ ॥੪੭॥
(ਜੋ ਪਰਦੇਸੀ ਜੋਗੀ ਬੇ-ਪਰਵਾਹ ਹੋ ਕੇ ਇਸ ਅੱਗ ਦਾ ਨਿੱਘ ਮਾਣਦਾ ਰਿਹਾ, ਉਸ ਦੀ) ਸਰੀਰ-ਗੋਦੜੀ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਕੋਲੇ ਹੋ ਗਈ, (ਪਰ ਜਿਸ ਪਰਦੇਸੀ ਜੋਗੀ ਨੇ ਇਸ ਗੋਦੜੀ ਦੇ ਧਾਗੇ ਦਾ, ਇਸ ਸਰੀਰ ਵਿਚ ਵੱਸਦੀ ਜਿੰਦ ਦਾ, ਖ਼ਿਆਲ ਰੱਖਿਆ ਤੇ ਵਿਕਾਰ-ਅਗਨੀ ਦੇ ਨਿੱਘ ਦਾ ਸੁਆਦ ਮਾਣਨ ਤੋਂ ਸੰਕੋਚ ਕੀਤੀ ਰੱਖਿਆ, ਉਸ ਦੀ) ਆਤਮਾ ਨੂੰ (ਇਹਨਾਂ ਵਿਕਾਰਾਂ ਦੀ ਅੱਗ ਦਾ) ਸੇਕ ਭੀ ਨਾਹ ਲੱਗਾ (ਭਾਵ, ਉਹ ਇਸ ਬਲਦੀ ਅੱਗ ਵਿਚੋਂ ਬਚ ਗਿਆ) ॥੪੭॥


ਕਬੀਰ ਖਿੰਥਾ ਜਲਿ ਕੋਇਲਾ ਭਈ ਖਾਪਰੁ ਫੂਟ ਮਫੂਟ  

कबीर खिंथा जलि कोइला भई खापरु फूट मफूट ॥  

Kabīr kẖinthā jal ko▫ilā bẖa▫ī kẖāpar fūt mafūt.  

Kabir the patched garment has been burnt and the begging bowl is completely shattered.  

ਖਾਪਰੁ = ਖੱਪਰ ਜਿਸ ਵਿਚ ਜੋਗੀ ਘਰ ਘਰ ਤੋਂ ਆਟਾ ਮੰਗਦਾ ਹੈ, ਉਹ ਮਨ ਜੋ ਦਰ ਦਰ ਤੇ ਭਟਕਦਾ ਹੈ, ਉਹ ਮਨ ਜੋ ਕਈ ਵਾਸ਼ਨਾਂ ਵਿਚ ਖ਼ੁਆਰ ਹੁੰਦਾ ਫਿਰਦਾ ਹੈ। ਫੂਟ ਮਫੂਟ = ਟੋਟੇ ਟੋਟੇ ਹੋ ਗਿਆ, ਬੇਅੰਤ ਵਾਸਨਾਂ ਪਿਛੇ ਦੌੜ-ਭੱਜ ਕਰਨ ਲੱਗ ਪਿਆ।
ਹੇ ਕਬੀਰ! (ਵਿਕਾਰਾਂ ਦੀ ਅੱਗ ਵਿਚ ਪੈ ਕੇ ਜਿਸ ਬਦ-ਨਸੀਬ ਜੀਵ-ਜੋਗੀ ਦੀ) ਸਰੀਰ-ਗੋਦੜੀ ਸੜ ਕੇ ਕੋਲਾ ਹੋ ਗਈ ਤੇ (ਜਿਸ ਦਾ) ਮਨ-ਖੱਪਰ ਦਰ ਦਰ ਤੋਂ ਵਾਸਨਾਂ ਦੀ ਭਿੱਛਿਆ ਹੀ ਇਕੱਠੀ ਕਰਦਾ ਰਿਹਾ,


ਜੋਗੀ ਬਪੁੜਾ ਖੇਲਿਓ ਆਸਨਿ ਰਹੀ ਬਿਭੂਤਿ ॥੪੮॥  

जोगी बपुड़ा खेलिओ आसनि रही बिभूति ॥४८॥  

Jogī bapuṛā kẖeli▫o āsan rahī bibẖūṯ. ||48||  

The poor yogi has played his game, and on his seat remain but ashes.  

ਬਪੁੜਾ = ਵਿਚਾਰਾ, ਮੰਦ-ਭਾਗੀ, ਜਿਸ ਨੇ ਇਸ ਜਨਮ-ਫੇਰੀ ਵਿਚ ਕੁਝ ਭੀ ਨਾਹ ਖੱਟਿਆ। ਖੇਲਿਓ = ਖੇਡ ਉਜਾੜ ਗਿਆ, ਬਾਜ਼ੀ ਹਾਰ ਗਿਆ। ਆਸਨਿ = ਆਸਨ ਉਤੇ, ਇਸ ਦੇ ਪੱਲੇ। ਬਿਭੂਤਿ = ਸੁਆਹ, ਖੇਹ-ਖ਼ੁਆਰੀ ॥੪੮॥
(ਉਹ) ਮੰਦ-ਭਾਗੀ ਜੀਵ-ਜੋਗੀ ਮਨੁੱਖਾ ਜਨਮ ਦੀ ਖੇਡ ਉਜਾੜ ਕੇ ਹੀ ਜਾਂਦਾ ਹੈ, ਉਸ ਦੇ ਪੱਲੇ ਖੇਹ-ਖ਼ੁਆਰੀ ਹੀ ਪੈਂਦੀ ਹੈ ॥੪੮॥


        


© SriGranth.org, a Sri Guru Granth Sahib resource, all rights reserved.
See Acknowledgements & Credits