Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਐਸੇ ਮਰਨੇ ਜੋ ਮਰੈ ਬਹੁਰਿ ਮਰਨਾ ਹੋਇ ॥੨੯॥  

ਜੀਵਤ ਭਾਵ ਤਿਆਗ ਰੂਪੀ (ਮਰਨੇ) ਮ੍ਰਿਤ ਮੈਂ ਜੋ ਮਰੇ ਹੈਂ ਤਿਨ ਐਸੀ ਮ੍ਰਿਤ ਵਾਲਿਓਂ ਕੋ ਪੁਨਾ ਜਨਮ ਮਰਨਾ ਨਹੀਂ ਹੋਤਾ ਹੈ ਭਾਵ ਯੇਹ ਸੋ ਮੁਕਤਿ ਰੂਪ ਹੋ ਜਾਤੇ ਹੈਂ॥੨੯॥


ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਬਾਰੈ ਬਾਰ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਇਹ ਮਾਨਸ ਜਨਮ ਬਡਾ ਦੁਰਲਭ ਹੈ ਇਹ ਵਾਰੰਵਾਰ ਨਹੀਂ ਪ੍ਰਾਪਤਿ ਹੋਤਾ ਹੈ॥


ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਲਾਗਹਿ ਡਾਰ ॥੩੦॥  

ਜਿਸ ਪ੍ਰਕਾਰ ਬਨ ਮੈਂ ਬ੍ਰਿਛੋਂ ਸੇ ਫਲ ਪਕ ਕਰ ਜੋ ਪ੍ਰਿਥਵੀ ਪਰ ਗਿਰਤੇ ਹੈਂ ਸੋ ਗਿਰਕੇ ਪੁਨਾ ਉਹੀ ਉਸ ਕੀ ਸਾਖ ਕੋ ਨਹੀਂ ਲਗ ਸਕਤੇ ਹੈਂ ਭਾਵ ਯੇਹ ਇਸ ਉਤਮ ਤਨ ਕੋ ਵਿਅਰਥ ਮਤ ਗਵਾਓ॥੩੦॥ ਏਕ ਜਗ੍ਯਾਸੀ ਨੇ ਸ੍ਰੀ ਕਬੀਰ ਜੀ ਕਾ ਜਸ ਸੁਨ ਕਰ ਪਾਸ ਆਇ ਕਰ ਪੂਛਾ ਆਪ ਕਾ ਨਾਮ ਕਬੀਰ ਹੈ ਤਬ ਕਬੀਰ ਜੀ ਨੇ ਕਹਾ ਭਾਈ ਤੇਰਾ ਪ੍ਰਯੋਜਨ ਕਿਆ ਹੈ ਤਬ ਤਿਸਨੇ ਕਹਾ ਮੁਝ ਕੋ ਰਾਮ ਮਿਲੈ ਔ ਮੇਰੀ ਕਲ੍ਯਾਨ ਕਰੀਏ ਤਬ ਤਿਸ ਕੋ ਉਤਮ ਅਧਿਕਾਰੀ ਜਾਨ ਕਰ ਸਿਧਾਂਤ ਉਪਦੇਸ ਕਰਤੇ ਹੈਂ॥


ਕਬੀਰਾ ਤੁਹੀ ਕਬੀਰੁ ਤੂ ਤੇਰੋ ਨਾਉ ਕਬੀਰੁ  

ਭੂਤ ਕਾਲ ਮੈਂ ਭੀ ਸਰਬ ਤੇ (ਕਬੀਰਾ) ਬਡਾ ਪ੍ਰਮੇਸ੍ਵਰ ਰੂਪ ਤੂੰ ਹੀ ਥਾ ਔ ਅਬ ਬੀ ਸਰਬ ਸੇ (ਕਬੀਰੁ) ਬਡਾ ਹਰੀ ਰੂਪ ਤੂੰ ਹੀ ਹੈ ਆਗੇ ਭਵਿਖਤ ਮੈਂ ਭੀ ਤੇਰਾ ਹੀ ਨਾਮ ਬਡਾ ਹੋਵੇਗਾ॥


ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ ॥੩੧॥  

ਹੇ ਭਾਈ ਜਬ ਪ੍ਰਿਥਮੇਂ ਜੀਵ ਇਸ ਸਰੀਰ ਕੇ ਅਭਿਮਾਨ ਕੋ ਤਿਆਗਨ ਕਰੈ ਤੌ ਰਾਮ ਰੂਪ ਰਤਨ ਕੋ ਪ੍ਰਾਪਤਿ ਹੋਵੀਤਾ ਹੈ॥੩੧॥ ਕਿਸੀ ਨੇ ਕਹਾ ਮੈਂ ਧਨ ਕੇ ਬਲ ਸੇ ਐਸੇ ਕਰ ਦਿਊਂਗਾ ਤਿਸ ਪ੍ਰਥਾਇ-


ਕਬੀਰ ਝੰਖੁ ਝੰਖੀਐ ਤੁਮਰੋ ਕਹਿਓ ਹੋਇ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਹੰਕਾਰ ਕਰਕੇ ਐਸੇ ਝਖੁ ਨਾ (ਝੰਕੀਐ) ਮਾਰੀਏ। ਭਾਵ ਯੇਹ ਬਰਬਾਦ ਨ ਕਰੀਏ ਕਿਂਉਕਿ ਤੁਮਾਰਾ ਕਹਿਆ ਹੂਆ ਤੌ ਕਬੀ ਨਹੀਂ ਹੋਤਾ ਹੈ॥


ਕਰਮ ਕਰੀਮ ਜੁ ਕਰਿ ਰਹੇ ਮੇਟਿ ਸਾਕੈ ਕੋਇ ॥੩੨॥  

ਜੋ (ਕਰਮਿ) ਕ੍ਰਿਪਾ ਕੇ ਕਰਨੇ ਵਾਲੇ ਵਾਹਿਗੁਰੂ ਜੀ ਕਰਮ ਕਰ ਰਹੇ ਹੈ ਤਿਸ ਕੋ ਕੋਈ ਮੇਟ ਨਹੀਂ ਸਕਤਾ ਹੈ॥੩੨॥


ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਕੋਇ  

ਸ੍ਰੀ ਕਬੀਰ ਜੀ ਕਹਿਤੇ ਹੈਂ ਸਤਸੰਗ ਮੈਂ ਆਇਕਰ ਜਪ ਤਪ ਰੂਪੀ ਰਾਮ ਕੀ ਕਸੌਟੀ ਹੈ ਤਾਂ ਤੇ ਤਿਸ ਕੇ ਆਗੇ ਉਤਮ ਅਧਿਕਾਰੀ ਤੇ ਬਿਨਾ ਝੂਠਾ ਕੋਈ ਨਹੀਂ ਟਿਕ ਸਕਤਾ ਹੈ॥


ਰਾਮ ਕਸਉਟੀ ਸੋ ਸਹੈ ਜੋ ਮਰਿ ਜੀਵਾ ਹੋਇ ॥੩੩॥  

ਇਸ ਰਾਮ ਕੀ ਕਸੌਟੀ ਕੋ ਸੋਈ ਸਹਾਰਤਾ ਹੈ ਜੋ ਉਤਮ ਜਨ ਜੀਵ ਭਾਵ ਸੇ ਮ੍ਰਿਤ ਹੂਆ ਹੋਵੇ। ਭਾਵ ਯੇਹ ਜਿਸਨੇ ਦੇਹ ਅਭਿਮਾਨ ਕੋ ਤਿਆਗਨ ਕੀਆ ਹੋਵੇ॥੩੩॥


ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ  

ਸ੍ਰੀ ਕਬੀਰ ਜੀ ਕਹਿਤੇ ਹੈਂ ਜੋ ਪੁਰਸ਼ (ਊਜਲ) ਸੁਪੇਦ ਬਸਤ੍ਰੋਂ ਕੋ ਪਹਿਰਤੇ ਹੈਂ ਔ ਪਾਨ ਸੁਪਾਰੀ ਕੇ ਬੀੜੇ ਖਾਤੇ ਹੈਂ॥ ਭਾਵ ਵਿਸ਼ੇ ਭੋਗੋਂ ਕੋ ਭੋਗਤੇ ਹੈਂ॥


ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥੩੪॥  

ਸੋ ਪੁਰਸ਼ ਏਕ ਹਰੀ ਕੇ ਨਾਮ ਜਪੇ ਬਿਨਾਂ ਅੰਤ ਕੋ ਜਮਦੂਤੋਂ ਕੇ ਬਾਂਧੇ ਹੂਏ ਜਮ ਕੀ ਪੁਰੀ ਮੈਂ ਜਾਤੇ ਹੈਂ ਭਾਵ ਨਰਕੋਂ ਮੈਂ ਪ੍ਰਾਪਤਿ ਹੋਵੇਂਗੇ॥੩੪॥


ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ  

ਸ੍ਰੀ ਕਬੀਰ ਜੀ ਕਹਿਤੇ ਹੈਂ ਇਹੁ ਸਰੀਰ ਰੂਪੀ ਬੇੜਾ (ਜਰਜਰਾ) ਪੁਰਾਨਾ ਹੈ ਅਰਥਾਤ ਜਰਜਰੀ ਭਾਵ ਕੋ ਪ੍ਰਾਪਤਿ ਹੂਆ ਹੈ ਅਰ ਇਸ ਮੈਂ ਵਿਸ਼ੇ ਵਿਕਾਰੋਂ ਰੂਪੀ ਹਜਾਰੋਂ ਛਿਦ੍ਰ ਹੂਏ ਹੂਏ ਹੈਂ॥ ਭਾਵ ਯੇਹਿ ਤਿਨ ਛਿਦ੍ਰੋਂ ਦ੍ਵਾਰਾ ਪਾਪੋਂ ਰੂਪੀ ਪਾਨੀ ਪੜਤਾ ਜਾਤਾ ਹੈ॥ ਤਿਸ ਕਰ ਬੇੜਾ ਭਾਰਾ ਹੋਤਾ ਹੈ॥


ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ ॥੩੫॥  

ਜੋ ਇਸ ਦੇਹ ਰੂਪੀ ਬੇੜੇ ਕੋ ਪਾਇ ਕਰਕੇ ਦੇਹ ਵਾ ਗੁਣੋਂ ਕੇ ਅਭਿਮਾਨ ਭਾਰ ਸੇ ਰਹਿਤ ਹੂਏ ਹੈਂ ਭਾਵ ਹੌਲੇ ਹੈਂ ਸੋ ਤੋ ਇਸ ਸੰਸਾਰ ਸਮੁਦ੍ਰ ਸੇ ਤਰ ਗਏ ਹੈਂ ਅਰਥਾਤ ਕਲ੍ਯਾਨ ਰੂਪ ਭਏ ਹੈਂ ਔਰ ਜਿਨ ਕੇ ਸਿਰ ਪਰ ਦੇਹ ਅਭਿਮਾਨ ਵਾ ਪਾਪੋਂ ਰੂਪੀ ਭਾਰ ਥਾ ਸੋ ਡੂਬ ਜਾਤੇ ਭਏ ਹੈਂ ਭਾਵ ਜਨਮਤੇ ਮਰਤੇ ਰਹੇਂਗੇ॥੩੫॥


ਕਬੀਰ ਹਾਡ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸੁ  

ਸ੍ਰੀ ਕਬੀਰ ਜੀ ਕਹਿਤੇ ਹੈਂ ਪੁਰਸ ਕੇ ਮਿਤ੍ਰ ਭਏ ਸੇ ਹਾਡ ਐਸੇ ਜਲਤੇ ਹੈਂ ਜੈਸੇ ਲਕੜੀ ਜਲਤੀ ਹੈ ਔ ਕੇਸ ਘਾਸ ਸਮਾਨ ਜਲਤੇ ਜਾਤੇ ਹੈਂ॥


ਇਹੁ ਜਗੁ ਜਰਤਾ ਦੇਖਿ ਕੈ ਭਇਓ ਕਬੀਰੁ ਉਦਾਸੁ ॥੩੬॥  

ਇਸ ਜਗਤ ਕੇ ਜੀਵੋਂ ਕੌ ਇਸ ਪ੍ਰਕਾਰ ਜਲਤਿਆਂ ਹੋਇਆਂ ਦੇਖ ਕਰਕੇ ਹਮਾਰਾ ਚਿਤ ਇਸ ਸੰਸਾਰ ਸੇ (ਕਬੀਰੁ) ਬਡਾ ਉਦਾਸ ਹੂਆ ਹੈ॥੩੬॥


ਕਬੀਰ ਗਰਬੁ ਕੀਜੀਐ ਚਾਮ ਲਪੇਟੇ ਹਾਡ  

ਸ੍ਰੀ ਕਬੀਰ ਜੀ ਕਹਿਤੇ ਹੈਂ ਅਪਨੇ ਸਰੀਰ ਕਾ ਹੰਕਾਰ ਨ ਕਰੀਏ ਕਿਉਂਕਿ ਇਸ ਕੇ ਬੀਚ ਤੌ ਹਾਡ ਹੀ ਹੈਂ ਸੋ ਚਾਮ ਕਰ ਲਪੇਟੇ ਹੂਏ ਹੈਂ ਭਾਵ ਯੇਹ ਹਾਡ ਮਾਸ ਰਕਤ ਮਲ ਮੂਤ੍ਰਾਦਿਕੋਂ ਸੇ ਭਰਾ ਹੂਆ ਹੈ॥


ਹੈਵਰ ਊਪਰਿ ਛਤ੍ਰ ਤਰ ਤੇ ਫੁਨਿ ਧਰਨੀ ਗਾਡ ॥੩੭॥  

ਜੋ ਪੁਰਸ (ਹੈਵਰ) ਸ੍ਰੇਸਟ ਘੋੜਿਓਂ ਪਰ ਚੜ੍ਹ ਕਰ ਛਤ੍ਰ ਕੇ ਨੀਚੇ ਚਲਤੇ ਥੇ ਅਰਥਾਤ ਪਾਤਿਸ਼ਾਹੀ ਕਰਤੇ ਥੇ ਤੇ ਪੁਰਸ਼ ਭੀ ਅੰਤ ਕੋ ਧਰਤੀ ਮੈਂ ਹੀ ਦਬਾਏ ਗਏ॥੩੭॥


ਕਬੀਰ ਗਰਬੁ ਕੀਜੀਐ ਊਚਾ ਦੇਖਿ ਅਵਾਸੁ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਅਪਨੇ (ਅਵਾਸੁ) ਘਰ ਕੋ ਊਚਾ ਦੇਖ ਕਰਕੇ ਹੰਕਾਰ ਨ ਕਰੀਏ॥


ਆਜੁ ਕਾਲ੍ਹ੍ਹਿ ਭੁਇ ਲੇਟਣਾ ਊਪਰਿ ਜਾਮੈ ਘਾਸੁ ॥੩੮॥  

ਕਿਉਂਕਿ ਆਜ ਕਾਲ ਮੈਂ ਹੀ ਮ੍ਰਿਤ ਹੋਏ ਸੇ ਇਸ ਸਰੀਰ ਕਾ ਪ੍ਰਿਥਵੀ ਪਰ ਲੇਟਣਾ ਹੋਇਆ ਔ ਪੁਨਾ ਇਸਕੇ ਊਪਰ ਘਾਸ ਜੰਮੇਗਾ ਭਾਵ ਯੇਹ ਮ੍ਰਿਤ ਹੋ ਕਰ ਮਾਟੀ ਹੋ ਜਾਏਗਾ॥੩੮॥


ਕਬੀਰ ਗਰਬੁ ਕੀਜੀਐ ਰੰਕੁ ਹਸੀਐ ਕੋਇ  

ਸ੍ਰੀ ਕਬੀਰ ਜੀ ਕਹਿਤੇ ਹੈਂ ਬਿਭੂਤੀ ਕੋ ਪਾਇ ਕਰਕੇ ਹੰਕਾਰ ਨ ਕਰੀਐ ਔਰ (ਕੋਇ) ਕਿਸੀ (ਰੰਕੁ) ਗਰੀਬ ਅੰਧੇ ਆਦੀ ਪਰਾਧੀਨ ਕੋ ਹਾਸੀ ਨ ਕਰੀਐ॥


ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥੩੯॥  

ਕਿਉਂਕਿ ਸਰੀਰ ਰੂਪੀ ਨਉਕਾ ਤੋ ਅਜੇ ਤਕ ਸੰਸਾਰ ਸਮੰੁਦ੍ਰ ਮੈਂ ਹੀ ਹੈ ਕਿਆ ਜਾਨੀਐ ਅਪਨਾ ਹਾਲ ਕਿਆ ਹੋਵੇਗਾ॥ ਭਾਵ ਯੇਹ ਭੈ ਸੰਯੁਗਤ ਰਹੀਏ॥੩੯॥


ਕਬੀਰ ਗਰਬੁ ਕੀਜੀਐ ਦੇਹੀ ਦੇਖਿ ਸੁਰੰਗ  

ਸ੍ਰੀ ਕਬੀਰ ਜੀ ਕਹਤੇ ਹੈਂ ਦੇਹੀ ਸੰੁਦਰ ਰੰਗ ਵਾਲੀ ਅਰਥਾਤ ਅਪਨਾ ਸੰੁਦਰ ਦੇਖ ਕਰਕੇ ਹੰਕਾਰ ਨ ਕਰੀਐ॥


ਆਜੁ ਕਾਲ੍ਹ੍ਹਿ ਤਜਿ ਜਾਹੁਗੇ ਜਿਉ ਕਾਂਚੁਰੀ ਭੁਯੰਗ ॥੪੦॥  

ਕਿਉਂਕਿ ਇਸ ਸੁਰੰਗ ਦੇਹੀ ਕੋ ਆਜ ਕਾਲ ਮੈਂ ਹੀ ਤਿਆਗ ਕਰ ਚਲੇ ਜਾਵੋਗੇ ਜੈਸੇ ਸਰਪ (ਕਾਂਚੁਰੀ) ਕੰੁਜ ਕੋ ਤਿਆਗ ਜਾਤਾ ਹੈ॥੪੦॥


ਕਬੀਰ ਲੂਟਨਾ ਹੈ ਲੂਟਿ ਲੈ ਰਾਮ ਨਾਮ ਹੈ ਲੂਟਿ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਲੂਟਨਾ ਹੈ ਤੌ ਰਾਮ ਨਾਮ ਰੂਪੀ ਜੋ ਲੂਟ ਹੈ ਤਿਸ ਕੌ ਤੂੰ ਉਦਮ ਕਰਕੇ ਲੂਟ ਲੇ॥


ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ ॥੪੧॥  

ਨਹੀਂ ਤੌ ਜਬ ਤੁਮਾਰੇ ਪ੍ਰਾਨ ਛੂਟ ਜਾਵੇਂਗੇ ਤਬ ਫੇਰ ਪੀਛੇ ਸੇ ਪਸਚਾਤਾਪ ਹੀ ਕਰੋਗੇ। ਭਾਵ ਨਾਮ ਬਿਨਾਂ ਜਨਮ ਕੋ ਬਿਰਥਾ ਹੀ ਗਵਾਓਗੇ॥੪੧॥


ਕਬੀਰ ਐਸਾ ਕੋਈ ਜਨਮਿਓ ਅਪਨੈ ਘਰਿ ਲਾਵੈ ਆਗਿ  

ਸ੍ਰੀ ਕਬੀਰ ਜੀ ਕਹਿਤੇ ਹੈਂ ਐਸਾ ਕੋਈ ਨਹੀਂ ਜਨਮਿਆ ਭਾਵ ਕੋਈ ਵਿਰਲਾ ਹੀ ਐਸਾ ਜਨਮਿਆਂ ਹੈ ਜੋ ਅਪਨੇ ਰਿਦੇ ਮੈਂ ਬ੍ਰਹਮਾ ਦ੍ਰਿਸਟੀ ਰੂਪੀ ਅਗਨੀ ਕੋ ਪ੍ਰਜ੍ਵਲਤ ਕਰੇ॥


ਪਾਂਚਉ ਲਰਿਕਾ ਜਾਰਿ ਕੈ ਰਹੈ ਰਾਮ ਲਿਵ ਲਾਗਿ ॥੪੨॥  

ਪਾਂਚ ਕਾਮ ਕ੍ਰੋਧਾਦੀ ਲੜਕਿਓਂ ਕੋ ਤਿਸ ਅਗਨੀ ਸਾਥ ਜਲਾਇ ਕਰਕੇ ਏਕ ਰਾਮ ਨਾਮ ਮੈਂ ਹੀ ਬ੍ਰਿਤੀ ਕੋ ਲਗਾਇ ਰਹੇ॥੪੨॥


ਕੋ ਹੈ ਲਰਿਕਾ ਬੇਚਈ ਲਰਿਕੀ ਬੇਚੈ ਕੋਇ  

ਸ੍ਰੀ ਕਬੀਰ ਜੀ ਕਹਿਤੇ ਹੈਂ ਜੋ ਕੋਈ ਮਨ ਰੂਪੀ ਲੜਕੇ ਕੋ ਵੇਚੇ ਅਰਥਾਤ ਮਨ ਗੁਰੂ ਨੂੰ ਅਰਪਣ ਕਰੇ ਤਿਸ ਕੋ ਗੁਰੂ (ਲਰਕੀ) ਬ੍ਰਹਮ ਵਿਦ੍ਯਾ ਦੇਤੇ ਹੈਂ ਵਾ ਜੋ ਬੁਧੀ ਦੇਵੇ ਤਿਸ ਕਉ ਗੁਰੂ ਗਿਆਨ ਦੇਤੇ ਹੈਂ॥


ਸਾਝਾ ਕਰੈ ਕਬੀਰ ਸਿਉ ਹਰਿ ਸੰਗਿ ਬਨਜੁ ਕਰੇਇ ॥੪੩॥  

ਇਸ ਪ੍ਰਕਾਰ ਜੋ ਸਰਬ ਤੇ (ਕਬੀਰ) ਬਡੇ ਸੰਤੋਂ ਸਾਥ ਸਾਂਝ ਕਰਤਾ ਹੈ ਤਬ ਵੋਹ ਹਰੀ ਕੇ ਸਾਥ ਅਭੇਤਾ ਰੂਪ ਬਨਜ ਕਰਤਾ ਹੈ॥੪੩॥


ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਇ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਇਹ ਬਾਤ ਤੁਝ ਕੋ ਹਮਨੇ ਚੇਤਾਵਨੀ ਕਰੀ ਹੈ ਅਰਥਾਤ ਯਾਦ ਕਰਵਾਈ ਹੈ ਮਤ ਤੇਰੇ ਮਨ ਮੈਂ ਸੰਸਾ ਰਹਿ ਜਾਵੇ ਭਾਵ ਯੇਹ ਹੈ ਕਿ ਇਸ ਜਨਮ ਕੋ ਪਾਇਕਰ ਨਿਰਸੰਦੇਹ ਹੋ॥


ਪਾਛੈ ਭੋਗ ਜੁ ਭੋਗਵੇ ਤਿਨ ਕੋ ਗੁੜੁ ਲੈ ਖਾਹਿ ॥੪੪॥  

ਪੀਛੇ ਜੌ ਤੈਨੇ ਭੋਗ ਭੋਗੇ ਹੈਂ ਤਿਨੋਂ ਕਾ ਕਿਸੀ ਦੁਕਾਨਦਾਰ ਸੇ ਗੁੜ ਲੇ ਕਰ ਖਾਹ॥ ਭਾਵ ਯੇਹ ਹੈ ਕਿ ਤਿਨ ਭੋਗੋਂ ਸੇ ਕਛੁ ਪ੍ਰਾਪਤਿ ਨਹੀਂ ਹੋਤਾ॥੪੪॥


ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ  

ਸ੍ਰੀ ਕਬੀਰ ਜੀ ਕਹਿਤੇ ਹੈਂ ਪ੍ਰਿਥਮ ਮੈਨੇ ਸ਼ਾਸਤ੍ਰੋਂ ਕਾ ਪੜ੍ਹਨਾ ਭਲਾ ਜਾਨਿਆ ਪੁਨਾ ਤਿਸ ਸੇ ਪੀਛੇ ਪ੍ਰਾਣਾਯਾਮ ਆਦੀ ਯੋਗ ਰੀਤੀ ਕੌ ਭਲਾ ਜਾਣ ਕਰ ਜੋਗ ਕੀਆ॥


ਭਗਤਿ ਛਾਡਉ ਰਾਮ ਕੀ ਭਾਵੈ ਨਿੰਦਉ ਲੋਗੁ ॥੪੫॥  

ਜੋਗ ਕਰਕੇ ਭਗਤੀ ਕਰੀ ਤਾਂ ਤੇ ਅਬ ਰਾਮ ਕੀ ਭਗਤੀ ਕੋ ਕਬੀ ਨਹੀਂ ਛੋਡੂੰਗਾ ਭਾਵੇਂ ਮੁਝ ਕੋ ਲੋਕ ਨਿੰਦਤੇ ਹੀ ਰਹੈਂ ਭਾਵ ਯੇਹ ਭਗਤੀ ਕਾ ਰਸ ਔ ਫਲ ਸਭ ਸੇ ਅਧਿਕ ਜਾਨਿਆ ਹੈ॥੪੫॥


ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ  

ਸ੍ਰੀ ਕਬੀਰ ਜੀ ਕਹਿਤੇ ਹੈਂ ਇਨ ਲੋਕੋਂ ਕਾ ਸਮਦਾਇ (ਬਪੁੜਾ) ਵਿਚਾਰਾ ਮੁਝ ਕੋ ਕਿਆ ਨਿਦੇਂਗਾ ਕਿਉਂਕਿ ਜਿਨੋਂ ਕੇ ਮਨ ਮੈਂ ਸ੍ਵੈ ਸਰੂਪ ਵਾ ਭਗਤੀ ਕਾ ਗਿਆਨ ਹੀ ਨਹੀਂ ਹੈ॥


ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥੪੬॥  

ਤਾਂਤੇ ਅਬ ਔਰ ਕਾਰਜੋਂ ਕੇ ਸੰਕਲਪੋਂ ਕੋ ਤਿਆਗ ਕਰਕੇ ਸਰਬ ਤੇ (ਕਬੀਰ) ਬਡੇ ਰਾਮ ਕੋ ਹੀ ਹਮ (ਰਵਿ ਰਹੇ) ਜਪ ਰਹੇ ਹੈਂ॥੪੬॥


ਕਬੀਰ ਪਰਦੇਸੀ ਕੈ ਘਾਘਰੈ ਚਹੁ ਦਿਸਿ ਲਾਗੀ ਆਗਿ  

ਸ੍ਰੀ ਕਬੀਰ ਜੀ ਕਹਿਤੇ ਹੈਂ ਇਸ ਜੀਵ ਪ੍ਰਦੇਸੀ ਕੇ ਦੇਹ ਰੂਪੀ (ਘਾਘਰੈ) ਚੋਲੇ ਕੋ ਚਾਰੋਂ ਦਿਸਾ ਤੇ ਕਾਲ ਰੂਪੀ ਅਗਨੀ ਲਾਗ ਰਹੀ ਹੈ॥


ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਲਾਗ ॥੪੭॥  

ਤਾਂਤੇ ਅਸਥੂਲ ਦੇਹ ਰੂਪੀ ਖਿੰਥਾ ਜਲ ਕਰ ਕੋਇਲਾ ਅਰਥਾਤ ਭਸਮ ਰੂਪ ਹੋ ਗਈ ਹੈ ਔਰ ਲਿੰਗ ਸਰੀਰ ਸੂਤ੍ਰ ਵਾ ਆਤਮਾ ਰੂਪੀ ਤਾਗੇ ਕੌ ਸੇਕ ਭੀ ਨਹੀਂ ਲਗਤਾ ਹੈ॥੪੭॥


ਕਬੀਰ ਖਿੰਥਾ ਜਲਿ ਕੋਇਲਾ ਭਈ ਖਾਪਰੁ ਫੂਟ ਮਫੂਟ  

ਸ੍ਰੀ ਕਬੀਰ ਜੀ ਕਹਿਤੇ ਹੈਂ (ਖਿੰ) ਅਕਾਸ (ਥਾ) ਪ੍ਰਿਥਵੀ ਔਰ (ਜਲ) ਪਾਨੀ (ਕੁਇਲਾ) ਅਗਨੀ ਆਦੀ ਪਾਂਚ ਤਤੋਂ ਕਰ ਜੋ ਦੇਹ ਉਪਜੀ ਹੈ ਸੋ ਏਕ ਖਪਰ ਮਾਤ੍ਰ ਹੈ ਤਿਸ ਖਪਰ ਕੋ ਜੋ ਜੀਵ ਰੂਪੀ ਜੋਗੀ ਅਫੂਟ ਜਾਨਤਾ ਥਾ ਸੋ ਜਬ ਫੂਟ ਗਿਆ ਅਰਥਾਤ ਮ੍ਰਿਤ ਭਯਾ॥


ਜੋਗੀ ਬਪੁੜਾ ਖੇਲਿਓ ਆਸਨਿ ਰਹੀ ਬਿਭੂਤਿ ॥੪੮॥  

ਸੋ ਜੀਵ ਰੂਪੀ ਜੋਗੀ ਵਿਚਾਰਾ ਚਾਰ ਦਿਨ ਖੇਲ ਕਰ ਚਲਾ ਗਿਆ ਪੀਛੇ ਤਿਸ ਕੇ ਆਸਨ ਮੈਂ ਬਿਭੂਤੀ ਪੜੀ ਰਹੀ ਭਾਵ ਮ੍ਰਿਤ ਹੋਏ ਸੇ ਧਨਾਦੀ ਈਸ੍ਵਰਜ ਪੜਾ ਹੀ ਰਹਿ ਜਾਤਾ ਹੈ ਵਾ ਅੰਤਸਕਰਨ ਰੂਪੀ ਆਸਨ ਮੈਂ ਇਛਾ ਰੂਪੀ ਬਿਭੂਤ ਬਨੀ ਰਹੀ ਇਸੀ ਤੇ ਜੋਗੀ ਵੀਚਾਰਾ ਔਰ ਸਰੀਰੋਂ ਮੈਂ ਖੇਲਤਾ ਭਯਾ ਭਾਵ ਯੇਹ ਵਾਸਨਾ ਕੇ ਅਧੀਨ ਹੂਆ ਜੀਵ ਚੌਰਾਸੀ ਮੈਂ ਰਹਿਤਾ ਹੈ॥੪੮॥


        


© SriGranth.org, a Sri Guru Granth Sahib resource, all rights reserved.
See Acknowledgements & Credits