Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ ॥੧੦॥  

ਜੀਵੋਂ ਕੇ ਮਾਰਨੇ ਵਾਸਤੇ ਫਾਂਸੀ ਆਦਿ ਸ਼ਸਤ੍ਰੋਂ ਕੋ ਲੇ ਕਰ ਦੌੜਤੇ ਹੈਂ ਤਿਨੋਂ ਕੋ ਪਾਪੀ ਜਾਨ ਕਰ ਆਪ ਭਗਵਾਨ ਭ੍ਯਾਨਕ ਜਮ ਆਦਕੋਂ ਦੁਵਾਰਾ ਮਾਰਤਾ ਹੈ ਤਾਂ ਤੇ ਜੇਕਰ ਓਹ ਜੀਵਤੇ ਭੀ ਹੋਵੈਂ ਤੌ ਭੀ ਨਿਤਕੌ ਭਗਵੰਤ ਕੇ ਮਾਰੇ ਹੂਏ ਹੀ ਜਾਣੋ॥੧੦॥


ਕਬੀਰ ਚੰਦਨ ਕਾ ਬਿਰਵਾ ਭਲਾ ਬੇੜ੍ਹ੍ਹਿਓ ਢਾਕ ਪਲਾਸ  

ਸ੍ਰੀ ਕਬੀਰ ਜੀ ਕਹਿਤੇ ਹੈਂ ਜੈਸੇ ਚੰਦਨ ਕਾ (ਬਿਰਵਾ) ਬ੍ਰਿਛ ਜੋ ਉਤਮ ਹੈ ਸੋ ਪਲਾਸੋਂ ਕੇ (ਢਾਕ) ਸਮਦਾਯ ਸੇ (ਬੇਢਿਓ) ਪ੍ਰਵਾਰਿਆ ਹੂਆ ਹੈ॥


ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥੧੧॥  

ਜਿਸ ਚੰਦਨ ਕੇ ਪਾਸ ਜੋ ਪਲਾਸ ਵਸਤੇ ਹੈਂ ਸੋ ਭੀ ਚੰਦਨ ਕਾ ਸਰੂਪ ਹੀ ਹੋਇ ਰਹੇ ਹੈਂ॥ ਦ੍ਰਾਸਟਾਂਤ॥ ਸੰਤ ਜਨ ਰੂਪੀ ਚੰਦਨ ਜਗ੍ਯਾਸੀ ਰੂਪੀ ਪਲਾਸੋਂ ਕਰ ਪ੍ਰਵਾਰਿਆ ਹੂਆ ਹੈ ਜੋ ਜਗ੍ਯਾਸੀ ਸੰਤ ਜਨੋਂ ਕੇ ਸਮੀਪ ਵਸਤੇ ਹੈਂ ਸੋ ਭੀ ਗਿਆਨਵਾਨ ਹੋ ਕਰ ਸੰਤੋਂ ਕਾ ਸਰੂਪ ਹੀ ਹੋਇ ਰਹਿਤੇ ਹੈਂ॥੧੧॥


ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ  

ਸ੍ਰੀ ਕਬੀਰ ਜੀ ਕਹਿਤੇ ਹੈਂ ਜਿਸ ਪ੍ਰਕਾਰ ਅਪਨੀ ਬਡਿਆਈ ਮੈਂ ਬਾਂਸ ਡੂਬਿਆ ਹੈ ਐਸੇ ਮਤ ਕੋਈ ਡੂਬੋ॥


ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਹੋਇ ॥੧੨॥  

ਬਾਂਸ ਚੰਦਨ ਕੇ ਸਮੀਪ ਹੀ ਬਸਤਾ ਹੈ ਪਰੰਤੂ ਤਿਸ ਮੈਂ ਚੰਦਨ ਕੀ ਸੁਗੰਧੀ ਕਾ ਪ੍ਰਵੇਸ ਕਦਾਚਿਤ ਨਹੀਂ ਹੋਤਾ ਹੈ॥ ਇਸ ਸਲੋਕ ਕਾ ਭਾਵ ਅਰਥ ਗਾਥਾ ਕੇ ਸਲੋਕ ਮੈਂ ਦੇਖ ਲੇਨਾ॥੧੨॥


ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਚਾਲੀ ਸਾਥਿ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਜਿਸ (ਦੁਨੀ) ਮਾਇਆ ਕੇ ਸਾਥ ਲਗ ਕੇ ਜੀਵ ਨੇ ਅਪਨੇ (ਦੀਨ) ਇਮਾਨ ਅਰਥਾਤ ਧਰਮ ਕੋ ਗਵਾਇਆ ਹੈ ਸੋ ਮਾਯਾ ਅੰਤ ਕੋ ਕਿਸੀ ਕੇ ਸਾਥ ਨਹੀਂ ਚਲੀ ਹੈ॥


ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥੧੩॥  

ਜੀਵ ਨੇ ਨਾਮ ਸੇ ਗਾਫਲ ਹੋ ਕਰ ਬੁਧੀ ਰੂਪੀ ਪੈਰ ਪਰ ਲੋਭ ਰੂਪੀ ਕੁਹਾੜਾ ਅਪਨੇ ਹਾਥ ਸੇ ਆਪ ਹੀ ਮਾਰਿਆ ਹੈ॥੧੩॥ ਸ੍ਰੀ ਕਬੀਰ ਜੀ ਗੰਗਾ ਜੀ ਮੈਂ ਇਸ਼ਨਾਨ ਕਰਕੇ ਆਏ ਤੌ ਕਾਸ਼ੀ ਜੀ ਮੈਂ ਕਿਸੀ ਦਿਨ ਕਾ ਉਤਸਵ ਹੋ ਰਹਾ ਥਾ ਕਿਸੀ ਨੇ ਕਹਾ ਆਪ ਬੀ ਕੌਤਕ ਦੇਖੋ ਤਿਸ ਪ੍ਰਥਾਇ ਸ੍ਰੀ ਕਬੀਰ ਜੀ ਕਹਿਤੇ ਹੈਂ ਵਾ ਰਾਮਾਨੰਦ ਜੀ ਨੇ ਪ੍ਰੀਖਾ ਲੀਏ ਕਾਸੀ ਮੈਂ ਕੌਤਕ ਕਰਾਇਆ ਥਾ ਤਿਸ ਸਮੇਂ ਕਬੀਰ ਜੀ ਕੋ ਕਹਾ ਤੁਮ ਨੇ ਦੇਖਾ ਹੈ॥


ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਓ ਠਾਇ  

ਹੇ ਭਾਈ ਵਾ ਹੇ ਗੁਰੋ ਜਹਾਂ ਜਹਾਂ ਮੈਂ ਫਿਰਿਆ ਹੂੰ ਤਿਸੀ ਤਿਸੀ ਅਸਥਾਨ ਮੈਂ ਹੀ (ਕਉਤਕ) ਤਮਾਸ਼ੇ ਹੋ ਰਹੇ ਮੈਨੇ ਦੇਖੇ ਹੈਂ॥


ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਇ ॥੧੪॥  

ਪਰੰਤੂ ਇਕ ਰਾਮ ਸਨੇਹੀ ਸੰਤ ਜਨੋਂ ਤੇ ਬਿਨਾਂ ਮੇਰੇ (ਭਾਇ) ਭਾਣੇ ਵਾ ਮੇਰੀ ਭਾਵਨਾ ਮੈਂ ਓਹ ਅਸਥਾਨ ਉਜਾੜ ਵਤ ਹੈ ਭਾਵ ਯੇਹ ਭੈਦਾਇਕ ਹੈ॥੧੪॥


ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਸੰਤੋਂ ਕੀ ਤ੍ਰਿਣੋਂ ਸੇ ਰਚੀ ਹੋਈ (ਝੰੁਗੀਆਂ) ਛੰਨ ਵੀ ਅਛੀ ਹੈ ਭਾਵ ਯੇਹ ਤਿਸ ਮੈਂ ਚਿਤ ਕੋ ਸ਼ਾਂਤੀ ਹੋਤੀ ਹੈ ਔ (ਕੁਸਤੀ) ਖੋਟੇ ਹਟ ਵਾਲੇ ਕਾ ਗਾਉਂ ਭੀ ਭਠਵਤ ਤਪਾਵਣੇ ਵਾਲਾ ਹੈ॥


ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥੧੫॥  

ਤਾਂਤੇ ਤਿਸ (ਧਉਲਹਰ) ਮੰਦਰ ਕੋ ਭੀ ਆਗ ਲਗ ਜਾਵੇ ਜਿਸ ਮੈਂ ਹਰੀ ਕਾ ਨਾਮ ਉਚਾਰਨ ਨਹੀਂ ਹੋਤਾ ਹੈ ਭਾਵ ਯੇਹ ਓਹ ਨਾਮ ਬਿਨਾ ਨਿਸਫਲ ਹੈ॥੧੫॥ ਕਿਸੀ ਸੰਤ ਕੇ ਮਰਨੇ ਸੇ ਲੋਕੋਂ ਕੌ ਰੁਦਨ ਕਰਤੇ ਦੇਖ ਕਰ ਤਿਨ ਕੇ ਪ੍ਰਥਾਇ ਕਹਿਤੇ ਹੈਂ॥


ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਜੋ ਅਪਨੇ (ਗ੍ਰਿਹਿ) ਸਰੂਪ ਮੈਂ ਜਾਤਾ ਹੈ ਭਾਵ ਯੇਹ ਸੋ ਸੰਤ ਦੇਹ ਕੌ ਤਿਆਗ ਕਰਕੇ ਨਿ ਉਪਾਧ ਅਵਸਥਾ ਕੋ ਪ੍ਰਾਪਤ ਹੋਤਾ ਹੈ ਤਾਂ ਤੇ ਤਿਸ ਕੇ ਦੇਹ ਤਿਆਗ ਸੇ ਰੋਨਾ ਨਾ ਚਾਹੀਏ॥


ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥  

ਤਾਂਤੇ ਬਾਪੁਰੇ ਸਾਕਤ ਕੋ ਰਾਵਣਾ ਚਾਹੀਤਾ ਹੈ ਕਿਉਂਕਿ ਓਹ ਮਰ ਕਰਕੇ ਹਾਟੋਂ ਹਾਟ ਬਿਕਤਾ ਹੈ ਭਾਵ ਯੇਹ ਚੌਰਾਸੀ ਮੈਂ ਅਨੇਕ ਜਨਮੋਂ ਕੋ ਧਾਰ ਕਰ ਭਰਮਤਾ ਰਹਿਤਾ ਹੈ॥੧੬॥


ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ  

ਸ੍ਰੀ ਕਬੀਰ ਜੀ ਕਹਿਤੇ ਹੈਂ ਜੈਸੀ ਲਸਨ ਕੀ (ਖਾਨਿ) ਚਟਣੀ ਹੋਤੀ ਹੈ ਸਾਕਤ ਐਸਾ ਹੈ॥


ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥੧੭॥  

ਜੇਕਰ ਤਿਸ ਕੋ (ਕੋਨੇ) ਇਕਾਂਤ ਖੂੰਜੇ ਮੈਂ ਬੈਠ ਕਰਕੇ ਖਾਈਏ ਤੌ ਭੀ ਤਿਸ ਕੀ ਦੁਰਗੰਧ (ਨਿਦਾਨ) ਅੰਤ ਕੌ ਪ੍ਰਗਟ ਹੋਇ ਜਾਤੀ ਹੈ ਤੈਸੇ ਸਾਕਤ ਕੇ ਸੰਗ ਕਰ ਮੰਦ ਕਰਮੋਂ ਮੈਂ ਪ੍ਰਵਿਰਤੀ ਰੂਪੀ ਦ੍ਰੁਗੰਧੀ ਫੈਲ ਜਾਤੀ ਹੈ ਤਾਂ ਤੇ ਸਾਕਤ ਕਾ ਸੰਗ ਨਹੀਂ ਕਰਨਾ ਚਾਹੀਏ॥੧੭॥


ਕਬੀਰ ਮਾਇਆ ਡੋਲਨੀ ਪਵਨੁ ਝਕੋਲਨਹਾਰੁ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਮਾਯਾ ਰਚਤ ਏਹ ਦੇਹ ਰੂਪੀ (ਡੋਲਨੀ) ਚਾਟੀ ਹੈ ਤਿਸ ਮੈਂ ਪਵਨ ਰੂਪੀ ਸ੍ਵਾਸੋਂ ਕੀ ਝਕੋਲਨਹਾਰ ਮਧਾਣੀ ਹੈ॥


ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰੁ ॥੧੮॥  

ਸੰਤੋਂ ਨੇ ਸਤ ਅਸਤ ਕਾ ਵੀਚਾਰ ਕਰਕੇ ਸ੍ਵੈ ਸਰੂਪ ਕਾ ਗਿਆਨ ਰੂਪੀ ਮਾਖਣ ਖਾਇ ਲਿਆ ਹੈ ਔਰ ਸੰਸਾਰ ਕੇ ਜੀਵ ਅਸਤ ਪਦਾਰਥੋਂ ਰੂਪੀ ਛਾਛ ਕੋ ਹੀ ਪਾਨ ਕਰਤੇ ਹੈਂ॥੧੮॥


ਕਬੀਰ ਮਾਇਆ ਡੋਲਨੀ ਪਵਨੁ ਵਹੈ ਹਿਵ ਧਾਰ  

ਸ੍ਰੀ ਕਬੀਰ ਜੀ ਕਹਿਤੇ ਹੈਂ ਮਾਯਾ ਰਚਤ ਦੇਹ ਰੂਪੀ ਡੋਲਨੀ ਵਿਖੇ ਵਿਚਾਰਵਾਨ ਕੇ (ਹਿਵ) ਬਰਫ ਕੀ ਧਾਰ ਸਮ ਸੀਤਲ ਪਵਨ ਰੂਪ ਪ੍ਰਾਣ (ਵਹੈ) ਚਲਤੇ ਭਾਵ ਰਾਗ ਦ੍ਵੈਸ ਸੇ ਰਹਿਤ ਹੈਂ॥


ਜਿਨਿ ਬਿਲੋਇਆ ਤਿਨਿ ਖਾਇਆ ਅਵਰ ਬਿਲੋਵਨਹਾਰ ॥੧੯॥  

ਜਿਨ ਵਿਚਾਰਵਾਨ ਪੁਰਸ਼ੋਂ ਨੇ ਵਿਚਾਰ ਕੀਆ ਹੈ ਤਿਨੋਂ ਨੇ ਆਤਮ ਤਤ ਰੂਪੀ ਮਾਖਨ ਖਾਇਆ ਹੈ ਔਰ ਜਗ੍ਯਾਸੀ ਵਿਚਾਰ ਕਰਣ ਰੂਪੀ ਬਿਲੋਵਨਹਾਰ ਹੋ ਰਹੇ ਹੈਂ॥੧੯॥


ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਏਹ ਮਾਇਆ ਚੋਰਣੀ ਹੈ ਜੋ ਜੀਵੋਂ ਕੋ (ਮੁਸਿ ਮੁਸਿ) ਮੋਹਿ ਮੋਹਿ ਕਰਕੇ ਵਿਸ਼ੇ ਦੁਕਾਨੋਂ ਮੈਂ ਲਾਵਤੀ ਹੈ॥


ਏਕੁ ਕਬੀਰਾ ਨਾ ਮੁਸੈ ਜਿਨਿ ਕੀਨੀ ਬਾਰਹ ਬਾਟ ॥੨੦॥  

ਇਸ ਮਾਯਾ ਤੇ ਏਕ ਕੋਈ (ਕਬੀਰਾ) ਬਡਾ ਮਹਾਤਮਾਂ ਸੰਤ ਜਨ ਨਹੀਂ ਮੁਸਤਾ ਹੈ ਜਿਸ ਨੇ ਬਾਰਾਂ (ਬਾਟ) ਰਸਤਿਓਂ ਮੈਂ ਤੋਰ ਦਿਤੀ ਹੈ ਭਾਵ ਯੇਹ ਜਿਸ ਨੇ ਗਰੀਬੋਂ ਕੋ ਬਾਂਟ ਦੇਨੀ ਹੈ ਵਾ ਬਾਹਿਰ ਤੇ ਹੀ ਰਸਤੇ ਪਾਇ ਦਿਤੀ ਹੈ ਅਰਥਾਤ ਜਮਾਂ ਨਹੀਂ ਕਰੀ ਹੈ ਵਾ ਜਿਨੋਂ ਨੇ (ਬਾਰਹ ਬਾਟ) ਬਿਪਤਾ ਕੋ ਪ੍ਰਾਪਤਿ ਕਰੀ ਹੈ॥੨੦॥


ਕਬੀਰ ਸੂਖੁ ਏਂਹ ਜੁਗਿ ਕਰਹਿ ਜੁ ਬਹੁਤੈ ਮੀਤ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਜੋ ਪੁਰਸ਼ ਇਸ ਕਲਯੁਗ ਮੈਂ ਭਾਵ ਜਗਤ ਮੈਂ ਬਹੁਤ ਮਿਤ੍ਰ ਕਰ ਲੇਤੇ ਹੈਂ ਤਿਨ ਕੋ ਸੁਖ ਨਹੀਂ ਹੋਤਾ ਹੈ॥


ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥੨੧॥  

ਜੋ ਪੁਰਸ਼ ਏਕ ਵਾਹਿਗੁਰੂ ਕੌ ਹੀ ਅਪਨਾ ਪਰਮ ਮਿਤ੍ਰ ਜਾਨ ਕਰ ਤਿਸ ਮੈਂ ਚਿਤ ਰਾਖਤੇ ਹੈਂ ਤੇ ਪੁਰਸ਼ ਨਿਤੰਪ੍ਰਤੀ ਸੁਖ ਕੌ ਪਾਵਤੇ ਹੈਂ॥


ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਜਿਸ ਮਰਨੇ ਸੇ ਜਗਤ ਡਰਤਾ ਹੈ ਤਿਸ ਮਰਨੇ ਕਰਕੇ ਮੇਰੇ ਮਨ ਮੈਂ ਅਨੰਦ ਹੋਤਾ ਹੈ॥


ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥  

ਕਿਉਂਕਿ ਮਰਨੇ ਤੇ ਹੀ ਪੂਰਨ ਪਰਮਾਨੰਦ ਕੌ ਪਾਈਤਾ ਹੈ ਭਾਵ ਯੇਹ ਗਿਆਨਵਾਨ ਕੋ ਸਰੀਰ ਤਿਆਗ ਕਰ ਵਿਦੇਹ ਮੁਕਤਿ ਕੇ ਸੁਖ ਕੀ ਪ੍ਰਾਪਤੀ ਹੋਤੀ ਹੈ ਔ ਬ੍ਰਹਮ ਰੂਪ ਹੋ ਜਾਤਾ ਹੈ॥੨੨॥


ਰਾਮ ਪਦਾਰਥੁ ਪਾਇ ਕੈ ਕਬੀਰਾ ਗਾਂਠਿ ਖੋਲ੍ਹ੍ਹ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਰਾਮ ਨਾਮ ਰੂਪੀ ਪਦਾਰਥ ਪਾਇ ਕਰਕੇ ਗਾਂਠ ਕੋ ਨਾ ਖੋਲ ਭਾਵ ਅਧਿਕਾਰੀ ਬਿਨਾਂ ਉਪਦੇਸ਼ ਨ ਕਰ॥


ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲੁ ॥੨੩॥  

ਜਹਾਂ ਸਤਸੰਗ ਰੂਪੀ (ਪਟਣੁ) ਸ਼ੈਹਰ ਨਹੀਂ ਹੈ ਔ ਤਤਵੇਤਾ ਰੂਪੀ ਪਾਰਖੂ ਨਹੀਂ ਔ ਜਗ੍ਯਾਸੂ ਰੂਪ ਗਾਹਕ ਨਹੀਂ ਔ ਸਰਧਾ ਰੂਪੀ ਮੋਲ ਨਹੀਂ ਹੈ॥੨੩॥


ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਜਿਨੋਂ ਕਾ ਏਕ ਰਾਮ ਹੀ ਠਾਕੁਰ ਹੈ ਤਿਨ ਸੰਤ ਜਨੋਂ ਕੇ ਸਾਥ ਪ੍ਰੀਤੀ ਕਰ॥ ਭਾਵ ਸੰਤ ਵਾਹਿਗੁਰੂ ਸੇ ਬਿਨਾਂ ਔਰ ਪਰ ਭਰੋਸਾ ਨਹੀਂ ਕਰਤੇ ਹੈਂ॥


ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥੨੪॥  

ਪੰਡਿਤ ਔ ਰਾਜੇ ਜੋ ਪ੍ਰਿਥਵੀ ਕੇ ਮਾਲਕ ਹੈਂ ਪ੍ਰੀਤੀ ਕੇ ਕਰਨੇ ਸੇ ਇਹ ਕਿਸ ਕਾਮ ਆਵੈਂਗੇ ਅਰਤਾਤ ਕਿਸੀ ਕਾਮ ਨਹੀਂ ਆਵੇਂਗੇ। ਭਾਵ ਯੇਹ ਪ੍ਰਲੋਕ ਮੈਂ ਇਹ ਸਹਾਯਕ ਨਹੀਂ ਹੈ॥੨੪॥ ਪ੍ਰਸ਼ਨ ਏਕ ਸਿਉਂ ਪ੍ਰੀਤੀ ਕਰੇ ਸੇ ਕਿਆ ਲਾਭ ਹੈ?


ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ  

ਸ੍ਰੀ ਕਬੀਰ ਜੀ ਕਹਿਤੇ ਹੈਂ ਏਕ ਸਾਥ ਪ੍ਰੀਤੀ ਕਰਨੇ ਸੇ ਜੀਵ ਕੋ ਪਰਮੇਸ੍ਵਰ ਤੇ ਭਿੰਨ ਕਰਨੇ ਵਾਲੀ (ਦੁਬਿਧਾ) ਦ੍ਵੈਤ ਭਾਵਨਾ ਜਾਤੀ ਰਹਿਤੀ ਹੈ॥ ਔਰ ਜਬ ਤਕ ਦ੍ਵੈਤ ਭਾਵਨਾ ਨਹੀਂ ਗਈ ਤਬ ਤਕ-


ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥  

ਭਾਂਵੈ ਲੰਬੇ ਕੇਸ ਜਟਾ ਆਦਿਕ ਕਰ ਲੇਵੇ ਔ ਭਾਂਵੈ (ਘਰਰਿ) ਰਗੜ ਕੇ ਮੰੁਡਾਇ ਦੇਵੈ ਅਰਥਾਤ ਪਰਮਹੰਸ ਹੋ ਜਾਵੈ ਭਾਵ ਯੇਹ ਤਿਸ ਕੇ ਦੇਨੋਂ ਕਰਤਬ੍ਯ ਵਿਅਰਥ ਹੈਂ ਵਾ ਏਕ ਸਿਉਂ ਪ੍ਰੀਤ ਕਰਕੇ ਤਿਸ ਕੇ ਆਨਦ ਮੈਂ (ਬਿਧਾ) ਮਿਲ ਜਾਤਾ ਹੈ ਅਰਥਾਤ ਅਭੇਦ ਹੋ ਜਾਤਾ ਹੈ ਤਬ ਭਾਂਵੈ ਲਾਂਬੇ ਕੇਸ ਅਰਥਾਤ ਪ੍ਰਵਿਰਤੀ ਕਰੇ ਔਰ ਭਾਂਵੈ ਘਰਰ ਮੰੁਡਾਇ ਭਾਵ ਸਰਬ ਕਾ ਤਿਆਗ ਕਰੇ ਤਿਸ ਕੌ ਪੁਨਹ ਹਾਨ ਲਾਭ ਕਛ ਨਹੀਂ ਹੋਤਾ॥੨੫॥


ਕਬੀਰ ਜਗੁ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹਿ  

ਸ੍ਰੀ ਕਬੀਰ ਜੀ ਕਹਤੇ ਹੈਂ ਹੇ ਭਾਈ ਇਹ ਸੰਸਾਰ ਪਾਪੋਂ ਰੂਪੀ ਕਜਲ ਕੀ ਕੋਠੜੀ ਹੈ ਤਿਸ ਕੇ ਬੀਚ ਅਗ੍ਯਾਨ ਕਰ ਅੰਧੇ ਜੀਵ ਪੜੇ ਹੂਏ ਹੈਂ॥


ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ ਜਾਹਿ ॥੨੬॥  

ਮੈਂ ਤਿਨੋਂ ਪਰ ਬਲਿਹਾਰਨੇ ਜਾਤਾ ਹੂੰ ਜੋ ਇਸ ਕੋਠਰੀ ਮੈਂ ਪੜ ਕਰ ਫੇਰ ਨਿਕਸ ਜਾਤੇ ਹੈਂ ਭਾਵ ਯੇਹ ਜੋ ਸੰਤ ਜਨ ਜਗਤ ਮੈਂ ਜਨਮ ਧਾਰ ਕਰ ਪੁਨਾ ਨਿਸਪਾਪ ਹੋ ਕਰ ਵਾਹਿਗੁਰੂ ਮੈਂ ਮਿਲ ਜਾਤੇ ਹੈਂ ਸੋ ਧੰਨ ਹੈਂ॥੨੬॥


ਕਬੀਰ ਇਹੁ ਤਨੁ ਜਾਇਗਾ ਸਕਹੁ ਲੇਹੁ ਬਹੋਰਿ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਇਹ ਤਨ ਤੌ ਨਾਸ ਹੀ ਹੋਇ ਜਾਇਗਾ ਜੇਕਰ ਸਮਰਥ ਹੈਂ ਤੌ ਇਸ ਕੋ ਮੋੜ ਲੇਵੌ ਅਰਥਾਤ ਹਰੀ ਕੋ ਭਜ ਕੇ ਸਫਲਾ ਕਰ ਲੇਵੋ॥


ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ ॥੨੭॥  

ਕਿਉਂਕਿ ਜਿਨੋਂ ਕੇ ਲਾਖੋਂ ਕ੍ਰੋੜੋਂ ਪੱਲੇ ਥੇ ਅਰਥਾਤ ਬਡੇ ਧਨਾਢ ਵਾ ਪਾਤਿਸ਼ਾਹ ਥੇ ਸੋ ਭੀ ਅੰਤਕੋ ਨੰਗੀਂ ਪੈਰੀਂ ਹੀ ਜਾਤੇ ਭਏ ਹੈਂ॥੨੭॥


ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਇਹ ਸਰੀਰ ਤੌ ਅੰਤ ਕੋ ਜਾਵੇਹੀਗਾ ਭਾਵ ਸੇ ਮ੍ਰਿਤ ਹੋ ਜਾਏਗਾ ਤਾਂ ਤੇ ਇਸ ਕੌ ਕਿਸੀ ਰਸਤੇ ਲਗਾਵਣਾ ਕਰੁ॥ ਸੋ ਕਿਆ-


ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥  

ਕੈ ਤੋ ਸੰਤੋਂ ਕੀ ਸੰਗਤ ਕਰੋ ਅਥਵਾ ਹਰੀ ਕੇ ਗੁਣੋਂ ਕੌ ਗਾਯਨ ਕਰੋ ਭਾਵ ਯੇਹ ਸੁਭ ਮਾਰਗ ਮੈਂ ਲਗਾਇ ਕਰ ਇਸ ਤਨ ਕੌ ਸਫਲ ਕਰ ਲੇ॥੨੮॥


ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਜਾਨਿਆ ਕੋਇ  

ਸ੍ਰੀ ਕਬੀਰ ਜੀ ਕਹਿਤੇ ਹੈਂ ਮਰਤਾ ਮਰਤਾ ਸਰਬ ਜਗਤ ਹੀ ਮ੍ਰਿਤ ਭ੍ਯਾ ਹੈ ਪਰੰਤੂ ਜੀਵਤ ਭਾਵ ਸੇ ਮਰਨੇ ਕੌ ਕਿਸੀ ਨੇ ਨਹੀਂ ਜਾਨਿਆ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits