Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਾਗਰ ਮੇਰ ਉਦਿਆਨ ਬਨ ਨਵ ਖੰਡ ਬਸੁਧਾ ਭਰਮ  

I would cross the oceans, mountains, wilderness, forests and the nine regions of the earth,  

ਸਾਗਰ = ਸਮੁੰਦਰ। ਮੇਰ = ਸੁਮੇਰ ਆਦਿਕ ਪਹਾੜ। ਉਦਿਆਨ = ਜੰਗਲ। ਬਨ = ਜੰਗਲ। ਬਸੁਧਾ = ਧਰਤੀ। ਨਵ ਖੰਡ = ਨੌ ਟੋਟੇ, ਨੌ ਹਿੱਸੇ। ਨਵ ਖੰਡ ਬਸੁਧਾ = ਨੌ ਹਿੱਸਿਆਂ ਵਾਲੀ ਧਰਤੀ, ਸਾਰੀ ਧਰਤੀ। ਭਰਮ = ਭ੍ਰਮਣ, ਤੁਰੇ ਫਿਰਨਾ।
ਸਮੁੰਦਰ, ਪਰਬਤ, ਜੰਗਲ, ਸਾਰੀ ਧਰਤੀ-(ਇਹਨਾਂ ਦੀ ਜਾਤ੍ਰਾ ਆਦਿਕ ਦੀ ਖ਼ਾਤਰ) ਭ੍ਰਮਣ ਕਰਨ ਵਿਚ ਹੀ-yy


ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ ॥੩॥  

in a single step, O Musan, for the Love of my Beloved. ||3||  

ਮੂਸਨ = (मुष् = to steal, to rob = ਲੁੱਟ ਲੈਣਾ) ਹੇ ਲੁੱਟੇ ਜਾ ਰਹੇ ਮਨੁੱਖ! ਆਤਮਕ ਸਰਮਾਇਆ ਲੁਟਾ ਰਹੇ ਹੇ ਮਨੁੱਖ! ਪਿਰੰਮ ਕੈ = ਪਿਆਰੇ ਦੇ (ਰਸਤੇ) ਵਿਚ। ਪ੍ਰੇਮ ਪਿਰੰਮ ਕੈ = ਪਿਆਰੇ ਦੇ ਪ੍ਰੇਮ ਦੇ ਰਸਤੇ ਵਿਚ। ਗਨਉ = ਗਨਉਂ, ਮੈਂ ਗਿਣਦਾ ਹਾਂ। ਕਰਮ = ਕਦਮ। ਕਰਿ = ਕਰ ਕੇ। ਏਕ ਕਰਿ ਕਰਮ = ਇਕ ਕਦਮ ਕਰ ਕੇ, ਇਕ ਕਦਮ ਦੇ ਬਰਾਬਰ ॥੩॥
ਆਤਮਕ ਜੀਵਨ ਵਲੋਂ ਲੁੱਟੇ ਜਾ ਰਹੇ ਹੇ ਮਨੁੱਖ! ਪ੍ਰੀਤਮ-ਪ੍ਰਭੂ ਦੇ ਪ੍ਰੇਮ ਦੇ ਰਸਤੇ ਵਿਚ ਮੈਂ ਤਾਂ (ਇਸ ਸਾਰੇ ਰਟਨ ਨੂੰ) ਸਿਰਫ਼ ਇਕ ਕਦਮ ਦੇ ਬਰਾਬਰ ਹੀ ਸਮਝਦਾ ਹਾਂ ॥੩॥


ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ  

O Musan, the Light of the Lord's Love has spread across the sky;  

ਮਸਕਰ = ਚਾਂਦਨੀ (मस्करी = ਚੰਦ੍ਰਮਾ), ਚੰਦ ਦੀ ਚਾਨਣੀ। ਅੰਬਰੁ = ਆਕਾਸ਼। ਛਾਇ ਰਹੀ = ਛਾ ਰਹੀ ਹੈ, ਢਕ ਰਹੀ ਹੈ, ਖਿਲਰ ਰਹੀ ਹੈ।
ਹੇ ਆਤਮਕ ਜੀਵਨ ਲੁਟਾ ਰਹੇ ਮਨੁੱਖ! (ਚੰਦ ਦੀ) ਚਾਨਣੀ ਸਾਰੇ ਆਕਾਸ਼ ਉਤੇ ਖਿਲਰੀ ਹੋਈ ਹੁੰਦੀ ਹੈ,


ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ ॥੪॥  

I cling to my Lord, like the bumble bee caught in the lotus flower. ||4||  

ਬੀਧੇ = ਵਿੱਝੇ ਹੋਏ। ਬਾਂਧੇ = ਬੱਝੇ ਹੋਏ। ਰਹੇ ਲਪਟਾਇ = ਲਪਟ ਰਹੇ ਹਨ ॥੪॥
(ਉਸ ਵੇਲੇ) ਭੌਰੇ ਕੌਲ-ਫੁੱਲ ਵਿਚ ਵਿੱਝੇ ਹੋਏ ਬੱਝੇ ਹੋਏ (ਕੌਲ-ਫੁੱਲ ਵਿਚ ਹੀ) ਲਪਟ ਰਹੇ ਹੁੰਦੇ ਹਨ (ਇਸੇ ਤਰ੍ਹਾਂ ਜਿਨ੍ਹਾਂ ਮਨੁੱਖਾਂ ਦੇ ਹਿਰਦੇ-) ਆਕਾਸ਼ ਨੂੰ ਪ੍ਰਭੂ-ਪ੍ਰੇਮ ਦੀ ਚਾਨਣੀ ਰੌਸ਼ਨ ਕਰ ਰਹੀ ਹੁੰਦੀ ਹੈ (ਉਹ ਮਨੁੱਖ ਪ੍ਰਭੂ-ਪ੍ਰੇਮ ਵਿਚ) ਵਿੱਝੇ ਹੋਏ (ਪ੍ਰਭੂ ਦੇ) ਸੋਹਣੇ ਚਰਨਾਂ ਵਿਚ ਜੁੜੇ ਰਹਿੰਦੇ ਹਨ ॥੪॥


ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰੁ ਗਰਬ  

Chanting and intense meditation, austere self-discipline, pleasure and peace, honor, greatness and pride -  

ਜਪ = ਮੰਤ੍ਰਾਂ ਦੇ ਜਾਪ। ਤਪ = ਧੂਣੀਆਂ ਤਪਾਣੀਆਂ। ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਹਟਾਣ ਦੇ ਜਤਨ। ਹਰਖ = ਖ਼ੁਸ਼ੀ। ਮਾਨ = ਇੱਜ਼ਤ। ਮਹਤ = ਵਡਿਆਈ। ਅਰੁ = ਅਤੇ। ਗਰਬ = ਅਹੰਕਾਰ।
(ਦੇਵਤਿਆਂ ਨੂੰ ਪ੍ਰਸੰਨ ਕਰਨ ਦੀ ਖ਼ਾਤਰ ਮੰਤ੍ਰਾਂ ਦੇ) ਜਾਪ, ਧੂਣੀਆਂ ਤਪਾਣੀਆਂ, ਇੰਦ੍ਰਿਆਂ ਨੂੰ ਵੱਸ ਕਰਨ ਲਈ (ਪੁੱਠੇ ਲਟਕਣ ਆਦਿਕ ਦੇ ਅਨੇਕਾਂ) ਜਤਨ-ਇਹਨਾਂ ਸਾਧਨਾਂ ਤੋਂ ਮਿਲੀ ਖ਼ੁਸ਼ੀ, ਇੱਜ਼ਤ, ਵਡਿਆਈ, ਇਹਨਾਂ ਤੋਂ ਮਿਲਿਆ ਸੁਖ ਅਤੇ ਅਹੰਕਾਰ-yy


ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਂਉ ਸਰਬ ॥੫॥  

O Musan, I would dedicate and sacrifice all these for a moment of my Lord's Love. ||5||  

ਮੂਸਨ = (ਇਹਨਾਂ ਜਪ ਤਪ ਆਦਿਕਾਂ ਦੇ ਜਾਲ ਵਿਚ ਫਸ ਕੇ) ਆਤਮਕ ਸਰਮਾਇਆ ਲੁਟਾ ਰਹੇ ਹੇ ਮਨੁੱਖ! ਨਿਮਖਕ = ਅੱਖ ਝਮਕਣ ਜਿਤਨੇ ਸਮੇ ਲਈ। ਪਰਿ = ਤੋਂ, ਉੱਤੋਂ। ਵਾਰਿ ਦੇਂਉ = ਮੈਂ ਕੁਰਬਾਨ ਕਰਦਾ ਹਾਂ ॥੫॥
ਇਹਨਾਂ ਵਿਚ ਹੀ ਆਤਮਕ ਜੀਵਨ ਨੂੰ ਲੁਟਾ ਰਹੇ ਹੇ ਮਨੁੱਖ! ਮੈਂ ਤਾਂ ਅੱਖ ਝਮਕਣ ਜਿਤਨੇ ਸਮੇ ਲਈ ਮਿਲੇ ਪ੍ਰਭੂ-ਪਿਆਰ ਤੋਂ ਇਹਨਾਂ ਸਾਰੇ ਸਾਧਨਾਂ ਨੂੰ ਕੁਰਬਾਨ ਕਰਦਾ ਹਾਂ ॥੫॥


ਮੂਸਨ ਮਰਮੁ ਜਾਨਈ ਮਰਤ ਹਿਰਤ ਸੰਸਾਰ  

O Musan, the world does not understand the Mystery of the Lord; it is dying and being plundered.  

ਮਰਮੁ = ਭੇਤ। ਜਾਨਈ = ਜਾਨੈ, ਜਾਣਦਾ। ਮਰਤ = ਆਤਮਕ ਮੌਤੇ ਮਰ ਰਿਹਾ। ਹਿਰਤ = ਲੁੱਟਿਆ ਜਾ ਰਿਹਾ। ਪ੍ਰੇਮ
ਹੇ ਆਤਮਕ ਜੀਵਨ ਨੂੰ ਲੁਟਾ ਰਹੇ ਮਨੁੱਖ! (ਵੇਖ, ਤੇਰੇ ਵਾਂਗ ਹੀ ਇਹ) ਜਗਤ (ਪ੍ਰੇਮ ਦਾ) ਭੇਤ ਨਹੀਂ ਜਾਣਦਾ, (ਤੇ) ਆਤਮਕ ਮੌਤੇ ਮਰ ਰਿਹਾ ਹੈ, ਆਤਮਕ ਜੀਵਨ ਦੀ ਰਾਸ-ਪੂੰਜੀ ਲੁਟਾ ਰਿਹਾ ਹੈ,


ਪ੍ਰੇਮ ਪਿਰੰਮ ਬੇਧਿਓ ਉਰਝਿਓ ਮਿਥ ਬਿਉਹਾਰ ॥੬॥  

It is not pierced through by the Love of the Beloved Lord; it is entangled in false pursuits. ||6||  

ਪਿਰੰਮ = ਪਿਆਰੇ ਦੇ ਪਿਆਰ ਵਿਚ। ਬੇਧਿਓ = ਵਿੱਝਿਆ। ਮਿਥ = ਨਾਸਵੰਤ ॥੬॥
ਪ੍ਰੀਤਮ-ਪ੍ਰਭੂ ਦੇ ਪਿਆਰੇ ਵਿਚ ਨਹੀਂ ਵਿੱਝਦਾ, ਨਾਸਵੰਤ ਪਦਾਰਥਾਂ ਦੇ ਵਿਹਾਰ-ਕਾਰ ਵਿਚ ਹੀ ਫਸਿਆ ਰਹਿੰਦਾ ਹੈ ॥੬॥


ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ  

When someone's home and property are burnt, because of his attachment to them, he suffers in the sorrow of separation.  

ਘਬੁ = ਘਰ। ਦਬੁ = (द्रव्य) ਧਨ-ਪਦਾਰਥ। ਜਾਰੀਐ = ਸੜ ਜਾਂਦਾ ਹੈ। ਬਿਹਾਲ = ਦੁੱਖੀ।
(ਜਦੋਂ ਕਿਸੇ ਮਨੁੱਖ ਦਾ) ਘਰ ਸੜ ਜਾਂਦਾ ਹੈ ਧਨ-ਪਦਾਰਥ ਸੜ ਜਾਂਦਾ ਹੈ (ਉਸ ਜਾਇਦਾਦ ਤੋਂ) ਵਿਛੁੜਿਆ ਹੋਇਆ ਉਹ ਮਨੁੱਖ ਉਸ ਦੇ ਮੋਹ ਦੇ ਕਾਰਨ ਬੜਾ ਦੁਖੀ ਹੁੰਦਾ ਹੈ (ਤੇ ਪੁਕਾਰਦਾ ਹੈ 'ਮੈਂ ਲੁੱਟਿਆ ਗਿਆ, ਮੈਂ ਲੁੱਟਿਆ ਗਿਆ')।


ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ ॥੭॥  

O Musan, when mortals forget the Merciful Lord God, then they are truly plundered. ||7||  

ਤਬ ਹੀ = ਤਦੋਂ ਹੀ। ਮੂਸੀਐ = ਲੁੱਟੇ ਜਾਈਦਾ ਹੈ ॥੭॥
ਪਰ ਆਤਮਕ ਜੀਵਨ ਨੂੰ ਲੁਟਾ ਰਹੇ ਹੇ ਮਨੁੱਖ! (ਅਸਲ ਵਿਚ) ਤਦੋਂ ਹੀ ਲੁੱਟੇ ਜਾਈਦਾ ਹੈ ਜਦੋਂ ਦਇਆ ਦਾ ਸੋਮਾ ਅਕਾਲ ਪੁਰਖ (ਮਨੋਂ) ਭੁੱਲਦਾ ਹੈ ॥੭॥


ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ  

Whoever enjoys the taste of the Lord's Love, remembers His Lotus Feet in his mind.  

ਕੋ = ਦਾ। ਸੁਆਉ = ਸੁਆਰਥ, ਜੀਵਨ ਮਨੋਰਥ। ਜਾ ਕੋ ਸੁਆਉ = ਜਿਨ੍ਹਾਂ ਦਾ ਜੀਵਨ-ਨਿਸ਼ਾਨਾ। ਚਿਤਵ = ਯਾਦ। ਮਾਹਿ = ਵਿਚ।
ਜਿਨ੍ਹਾਂ ਮਨੁੱਖਾਂ ਦਾ ਜੀਵਨ-ਨਿਸ਼ਾਨਾ (ਪ੍ਰਭੂ-ਚਰਨਾਂ ਦਾ) ਪਿਆਰ ਹੈ, (ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ (ਪ੍ਰਭੂ ਦੇ) ਚਰਨਾਂ ਦੀ ਯਾਦ (ਟਿਕੀ ਰਹਿੰਦੀ) ਹੈ,


ਨਾਨਕ ਬਿਰਹੀ ਬ੍ਰਹਮ ਕੇ ਆਨ ਕਤਹੂ ਜਾਹਿ ॥੮॥  

O Nanak, the lovers of God do not go anywhere else. ||8||  

ਨਾਨਕ = ਹੇ ਨਾਨਕ! ਬਿਰਹੀ = ਪ੍ਰੇਮੀ। ਬ੍ਰਹਮ = ਪਰਮਾਤਮਾ। ਆਨ ਕਤਹੂ = ਕਿਸੇ ਭੀ ਹੋਰ ਥਾਂ। ਜਾਹਿ = ਜਾਂਦੇ ॥੮॥
ਹੇ ਨਾਨਕ! ਉਹ ਮਨੁੱਖ ਪਰਮਾਤਮਾ ਦੇ ਆਸ਼ਿਕ ਹਨ, ਉਹ ਮਨੁੱਖ ('ਨਵਖੰਡ ਬਸੁਧਾ ਭਰਮ' ਅਤੇ 'ਜਪ ਤਪ ਸੰਜਮ' ਆਦਿਕ) ਹੋਰ ਕਿਸੇ ਭੀ ਪਾਸੇ ਵਲ ਨਹੀਂ ਜਾਂਦੇ ॥੮॥


ਲਖ ਘਾਟੀਂ ਊਂਚੌ ਘਨੋ ਚੰਚਲ ਚੀਤ ਬਿਹਾਲ  

Climbing thousands of steep hillsides, the fickle mind becomes miserable.  

ਲਖ = (लक्ष्य) ਨਿਸ਼ਾਨਾ। ਘਨੋ = ਬਹੁਤ। ਬਿਹਾਲ = ਦੁੱਖੀ।
(ਮਨੁੱਖ ਦਾ) ਚੰਚਲ ਮਨ (ਦੁਨੀਆਵੀ ਵਡੱਪਣ ਦੀਆਂ) ਅਨੇਕਾਂ ਉੱਚੀਆਂ ਚੋਟੀਆਂ (ਉੱਤੇ ਅਪੜਨ) ਨੂੰ (ਆਪਣਾ) ਨਿਸ਼ਾਨਾ ਬਣਾਈ ਰੱਖਦਾ ਹੈ, ਤੇ, ਦੁਖੀ ਹੁੰਦਾ ਹੈ।


ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ ॥੯॥  

Look at the humble, lowly mud, O Jamaal: the beautiful lotus grows in it. ||9||  

ਕੀਚ = ਚਿੱਕੜ। ਨਿਮ੍ਰਿਤ = ਨਿਮ੍ਰਤਾ, ਗਰੀਬੀ। ਘਨੀ = ਬਹੁਤੀ। ਕਰਨੀ = ਜੀਵਨ-ਕਰਤੱਬ। ਜਮਾਲ = ਕੋਮਲ ਸੁੰਦਰਤਾ ॥੯॥
ਪਰ ਚਿੱਕੜ ਨੀਵਾਂ ਹੈ (ਨੀਵੇਂ ਥਾਂ ਟਿਕਿਆ ਰਹਿੰਦਾ ਹੈ। ਨੀਵੇਂ ਥਾਂ ਟਿਕੇ ਰਹਿਣ ਵਾਲੀ ਉਸ ਵਿਚ) ਬੜੀ ਨਿਮ੍ਰਤਾ ਹੈ। ਇਸ ਜੀਵਨ-ਕਰਤੱਬ ਦੀ ਬਰਕਤਿ ਨਾਲ (ਉਸ ਵਿਚ) ਕੋਮਲ ਸੁੰਦਰਤਾ ਵਾਲਾ ਕੌਲ-ਫੁੱਲ ਉੱਗਦਾ ਹੈ ॥੯॥


ਕਮਲ ਨੈਨ ਅੰਜਨ ਸਿਆਮ ਚੰਦ੍ਰ ਬਦਨ ਚਿਤ ਚਾਰ  

My Lord has lotus-eyes; His Face is so beautifully adorned.  

ਨੈਨ = ਅੱਖਾਂ। ਅੰਜਨ = ਸੁਰਮਾ। ਸਿਆਮ = ਕਾਲਾ। ਬਦਨ = ਮੂੰਹ। ਚੰਦ੍ਰ ਬਦਨ = ਚੰਦ (ਵਰਗਾ ਸੋਹਣਾ) ਮੂੰਹ। ਚਾਰ = ਸੋਹਣਾ, ਸੁੰਦਰ। ਚਿਤ ਚਾਰ = ਸੋਹਣੇ ਚਿੱਤ ਵਾਲਾ।
(ਪਰਮਾਤਮਾ) ਜੋ ਚੰਦ ਵਰਗੇ ਸੋਹਣੇ ਮੁਖ ਵਾਲਾ ਹੈ, ਅਤੇ ਸੋਹਣੇ ਚਿੱਤ ਵਾਲਾ ਹੈ ਜਿਸ ਦੇ ਕੌਲ-ਫੁੱਲਾਂ ਵਰਗੇ ਸੋਹਣੇ ਨੇਤ੍ਰ ਹਨ ਜਿਨ੍ਹਾਂ ਵਿਚ ਕਾਲਾ ਸੁਰਮਾ ਪਿਆ ਹੈ (ਭਾਵ, ਜੋ ਪਰਮਾਤਮਾ ਅੱਤ ਹੀ ਸੋਹਣਾ ਹੈ),


ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ ॥੧੦॥  

O Musan, I am intoxicated with His Mystery. I break the necklace of pride into bits. ||10||  

ਮਰੰਮ = ਮਰਮ, ਭੇਤ। ਸਿਉ = ਨਾਲ, ਵਿਚ। ਖੰਡ ਖੰਡ = ਟੋਟੇ ਟੋਟੇ। ਕਰਿ = ਕਰ ਦੇਹ। ਹਾਰ = ਹਾਰਾਂ ਨੂੰ, ਸਰੀਰਕ ਸ਼ਿੰਗਾਰਾਂ ਨੂੰ, ਬਾਹਰਲੇ ਧਾਰਮਿਕ ਵਿਖਾਵਿਆਂ ਨੂੰ ॥੧੦॥
ਹੇ ਆਤਮਕ ਜੀਵਨ ਨੂੰ ਲੁਟਾ ਰਹੇ ਮਨੁੱਖ! ਜੇ ਤੂੰ (ਉਸ ਪਰਮਾਤਮਾ ਦੇ ਮਿਲਾਪ ਦੇ) ਭੇਤ ਵਿਚ ਮਸਤ ਹੋਣਾ ਚਾਹੁੰਦਾ ਹੈਂ, ਤਾਂ ਆਪਣੇ ਇਹਨਾਂ ਹਾਰਾਂ ਨੂੰ ('ਨਵਖੰਡ ਬਸੁਧਾ ਭਰਮ' ਅਤੇ 'ਜਪ ਤਪ ਸੰਜਮ' ਆਦਿਕ ਵਿਖਾਵਿਆਂ ਨੂੰ) ਟੋਟੇ ਟੋਟੇ ਕਰ ਦੇਹ ॥੧੦॥


ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਸਿਮਰਤ ਅੰਗ  

I am intoxicated with the Love of my Husband Lord; remembering Him in meditation, I am not conscious of my own body.  

ਮਗਨੁ = ਮਸਤ। ਪ੍ਰਿਅ ਪ੍ਰੇਮ ਸਿਉ = ਪਿਆਰੇ (ਦੀਵੇ) ਦੇ ਪ੍ਰੇਮ ਵਿਚ। ਸੂਧ = ਸੁੱਧ-ਬੁੱਧ। ਸਿਮਰਤ = (ਆਪਣੇ ਪਿਆਰੇ ਨੂੰ) ਯਾਦ ਕਰਦਿਆਂ। ਸੂਧ ਨ ਅੰਗ = (ਆਪਣੇ) ਸਰੀਰ ਦੀ ਸੁੱਧ-ਬੁੱਧ ਨਹੀਂ (ਰਹਿੰਦੀ)।
(ਵਿਚਾਰਾ) ਨੀਚ (ਜਿਹਾ) ਪਤੰਗਾ (ਆਪਣੇ) ਪਿਆਰੇ (ਜਗਦੇ-ਦੀਵੇ) ਦੇ ਪਿਆਰ ਵਿਚ (ਇਤਨਾ) ਮਸਤ ਹੋ ਜਾਂਦਾ ਹੈ (ਕਿ ਪਿਆਰੇ ਨੂੰ) ਯਾਦ ਕਰਦਿਆਂ ਉਸਨੂੰ ਆਪਣੇ ਸਰੀਰ ਦੀ ਸੁਧ-ਬੁਧ ਨਹੀਂ ਰਹਿੰਦੀ।


ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ ॥੧੧॥  

He is revealed in all His Glory, all throughout the world. Nanak is a lowly moth at His Flame. ||11||  

ਸਭ ਲੋਅ ਮਹਿ = ਸਾਰੇ ਜਗਤ ਵਿਚ। ਨਾਨਕ = ਹੇ ਨਾਨਕ! ਅਧਮ = ਨੀਚ। ਪਤੰਗ = ਭੰਬਟ ॥੧੧॥
(ਉਹ ਪਤੰਗਾ ਜਗਦੇ ਦੀਵੇ ਦੀ ਲਾਟ ਉੱਤੇ ਸੜ ਮਰਦਾ ਹੈ। ਪਰ ਆਪਣੇ ਇਸ ਇਸ਼ਕ ਦਾ ਸਦਕਾ) ਹੇ ਨਾਨਕ! ਨੀਚ ਜਿਹਾ ਪਤੰਗਾ ਸਾਰੇ ਜਗਤ ਵਿਚ ਉੱਘਾ ਹੋ ਗਿਆ ਹੈ ॥੧੧॥


ਸਲੋਕ ਭਗਤ ਕਬੀਰ ਜੀਉ ਕੇ  

Shaloks Of Devotee Kabeer Jee:  

xxx
ਭਗਤ ਕਬੀਰ ਜੀ ਦੇ ਸਲੋਕ।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ  

Kabeer, my rosary is my tongue, upon which the Lord's Name is strung.  

ਸਿਮਰਨੀ = ਮਾਲਾ। ਰਸਨਾ = ਜੀਭ।
ਹੇ ਕਬੀਰ! ਮੇਰੀ ਜੀਭ ਉਤੇ ਰਾਮ (ਦਾ ਨਾਮ) ਵੱਸ ਰਿਹਾ ਹੈ-ਇਹੀ ਮੇਰੀ ਮਾਲਾ ਹੈ।


ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥੧॥  

From the very beginning, and throughout the ages, all the devotees abide in tranquil peace. ||1||  

ਆਦਿ = ਜਗਤ ਦੇ ਸ਼ੁਰੂ ਤੋਂ। ਜੁਗਾਦੀ = ਜੁਗਾਦਿ, ਜੁਗਾਂ ਦੇ ਸ਼ੁਰੂ ਤੋਂ। ਤਾ ਕੋ = ਉਸ (ਰਾਮ) ਦਾ, ਉਸ ਪ੍ਰਭੂ ਦਾ (ਨਾਮ)। ਬਿਸ੍ਰਾਮੁ = ਟਿਕਾਉ, ਸ਼ਾਂਤੀ, ਅਡੋਲਤਾ ॥੧॥
ਜਦ ਤੋਂ ਸ੍ਰਿਸ਼ਟੀ ਬਣੀ ਹੈ ਸਾਰੇ ਭਗਤ (ਇਹੀ ਨਾਮ ਸਿਮਰਦੇ ਆਏ ਹਨ)। ਉਸ ਦਾ ਨਾਮ (ਹੀ ਭਗਤਾਂ ਲਈ) ਸੁਖ ਅਤੇ ਸ਼ਾਂਤੀ (ਦਾ ਕਾਰਨ) ਹੈ ॥੧॥


ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ  

Kabeer, everyone laughs at my social class.  

ਕਉ = ਨੂੰ। ਸਭੁ ਕੋ = ਹਰੇਕ ਬੰਦਾ। ਹਸਨੇਹਾਰੁ = ਹੱਸਣ ਦਾ ਆਦੀ।
ਹੇ ਕਬੀਰ! ਮੇਰੀ ਜਾਤਿ ਨੂੰ ਹਰੇਕ ਬੰਦਾ ਹੱਸਦਾ ਹੁੰਦਾ ਸੀ (ਭਾਵ, ਜੁਲਾਹਿਆਂ ਦੀ ਜਾਤਿ ਨੂੰ ਹਰ ਕੋਈ ਮਖ਼ੌਲ ਕਰਦਾ ਹੈ)।


ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ ॥੨॥  

I am a sacrifice to this social class, in which I chant and meditate on the Creator. ||2||  

ਬਲਿਹਾਰੀ = ਸਦਕੇ। ਜਿਹ = ਜਿਸ ਦੀ ਰਾਹੀਂ, ਜਿਸ ਜਾਤਿ ਵਿਚ ਜੰਮ ਕੇ ॥੨॥
ਪਰ ਹੁਣ ਮੈਂ ਇਸ ਜਾਤਿ ਤੋਂ ਸਦਕੇ ਹਾਂ ਕਿਉਂਕਿ ਇਸ ਵਿਚ ਜੰਮ ਕੇ ਮੈਂ ਕਰਤਾਰ ਦੀ ਬੰਦਗੀ ਕੀਤੀ ਹੈ (ਤੇ ਆਤਮਕ ਸੁਖ ਮਾਣ ਰਿਹਾ ਹਾਂ) ॥੨॥


ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵਹਿ ਜੀਉ  

Kabeer, why do you stumble? Why does your soul waver?  

ਕਿਆ ਡਗਮਗ ਕਰਹਿ = ਤੂੰ ਕਿਉਂ ਡੋਲਦਾ ਹੈਂ? ਤੂੰ ਕਿਉਂ ਜਕੋ = ਤਕੇ ਕਰਦਾ ਹੈਂ? ਪ੍ਰਭੂ ਦੀ ਭਗਤੀ ਤੋਂ ਤੂੰ ਕਿਉਂ ਜੀ ਚੁਰਾਂਦਾ ਹੈਂ? ਕਹਾ = ਹੋਰ ਕਿਥੇ? ਪ੍ਰਭੂ ਤੋਂ ਬਿਨਾਂ ਹੋਰ ਕੇਹੜੇ ਥਾਂ? ਜੀਉ = ਜਿੰਦ, ਮਨ।
ਹੇ ਕਬੀਰ! (ਸੁਖ ਦੀ ਖ਼ਾਤਰ ਪਰਮਾਤਮਾ ਨੂੰ ਬਿਸਾਰ ਕੇ) ਹੋਰ ਕੇਹੜੇ ਪਾਸੇ ਮਨ ਨੂੰ ਭਟਕਾ ਰਿਹਾ ਹੈਂ? (ਪਰਮਾਤਮਾ ਦੀ ਯਾਦ ਵਲੋਂ) ਕਿਉਂ ਜਕੋ-ਤਕੇ ਕਰਦਾ ਹੈਂ?


ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸੁ ਪੀਉ ॥੩॥  

He is the Lord of all comforts and peace; drink in the Sublime Essence of the Lord's Name. ||3||  

ਨਾਇਕੋ = ਮਾਲਕ ॥੩॥
ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀ, ਇਹ ਨਾਮ ਹੀ ਸਾਰੇ ਸੁਖਾਂ ਦਾ ਪ੍ਰੇਰਕ ਹੈ (ਸਾਰੇ ਸੁਖ ਪਰਮਾਤਮਾ ਆਪ ਹੀ ਦੇਣ-ਜੋਗਾ ਹੈ) ॥੩॥


ਕਬੀਰ ਕੰਚਨ ਕੇ ਕੁੰਡਲ ਬਨੇ ਊਪਰਿ ਲਾਲ ਜੜਾਉ  

Kabeer, earrings made of gold and studded with jewels,  

ਕੰਚਨ = ਸੋਨਾ। ਕੁੰਡਲ = ਕੰਨਾਂ ਵਿਚ ਪਾਣ ਵਾਲੇ 'ਵਾਲੇ'। ਊਪਰਿ = ਉਹਨਾਂ 'ਵਾਲਿਆਂ' ਉੱਤੇ।
ਹੇ ਕਬੀਰ! ਜੇ ਸੋਨੇ ਦੇ 'ਵਾਲੇ' ਬਣੇ ਹੋਏ ਹੋਣ, ਉਹਨਾਂ 'ਵਾਲਿਆਂ ਉਤੇ ਲਾਲ ਜੜੇ ਹੋਣ, (ਤੇ ਇਹ 'ਵਾਲੇ' ਲੋਕਾਂ ਦੇ ਕੰਨਾਂ ਵਿਚ ਪਾਏ ਹੋਣ);


ਦੀਸਹਿ ਦਾਧੇ ਕਾਨ ਜਿਉ ਜਿਨ੍ਹ੍ਹ ਮਨਿ ਨਾਹੀ ਨਾਉ ॥੪॥  

look like burnt twigs, if the Name is not in the mind. ||4||  

ਦੀਸਹਿ = ਦਿੱਸਦੇ ਹਨ। ਦਾਧੇ = ਸੜੇ ਹੋਏ। ਕਾਨ = ਕਾਨੇ, ਸਰਕੜਾ। ਮਨਿ = ਮਨ ਵਿਚ ॥੪॥
ਪਰ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੇ ਇਹ ਕੁੰਡਲ ਸੜੇ ਹੋਏ ਕਾਨਿਆਂ ਵਾਂਗ ਦਿੱਸਦੇ ਹਨ (ਜੋ ਬਾਹਰੋਂ ਤਾਂ ਲਿਸ਼ਕਦੇ ਹਨ, ਪਰ ਅੰਦਰੋਂ ਸੁਆਹ ਹੁੰਦੇ ਹਨ) ॥੪॥


ਕਬੀਰ ਐਸਾ ਏਕੁ ਆਧੁ ਜੋ ਜੀਵਤ ਮਿਰਤਕੁ ਹੋਇ  

Kabeer, rare is such a person, who remains dead while yet alive.  

ਏਕੁ ਆਧੁ = ਕੋਈ ਵਿਰਲਾ ਮਨੁੱਖ। ਮਿਰਤਕੁ = ਮੁਰਦਾ, ਦੁਨੀਆ ਦੇ ਰਸਾਂ ਵਲੋਂ ਮੁਰਦਾ, ਦੁਨੀਆਵੀ ਸੁਖਾਂ ਵਲੋਂ ਬੇ-ਪਰਵਾਹ।
ਹੇ ਕਬੀਰ! ਅਜੇਹਾ ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ, ਜੋ ਦੁਨੀਆਵੀ ਸੁਖਾਂ ਵਲੋਂ ਬੇ-ਪਰਵਾਹ ਰਹੇ, ਸੁਖ ਮਿਲੇ ਚਾਹੇ ਦੁੱਖ ਆਵੇ-yy


ਨਿਰਭੈ ਹੋਇ ਕੈ ਗੁਨ ਰਵੈ ਜਤ ਪੇਖਉ ਤਤ ਸੋਇ ॥੫॥  

Singing the Glorious Praises of the Lord, he is fearless. Wherever I look, the Lord is there. ||5||  

ਨਿਰਭੈ = ਨਿਡਰ; ਸੁਖ ਮਿਲੇ ਚਾਹੇ ਦੁੱਖ ਵਾਪਰੇ, ਇਸ ਗੱਲ ਦੀ ਪਰਵਾਹ ਨਾਹ ਹੋਵੇ। ਰਵੈ = ਸਿਮਰੇ, ਚੇਤੇ ਕਰੇ। ਗੁਨ ਰਵੈ = ਪ੍ਰਭੂ ਦੇ ਗੁਣ ਚੇਤੇ ਕਰੇ, ਗੁਣ ਗਾਏ। ਜਤ = ਜਿਧਰ। ਪੇਖਉ = ਮੈਂ ਵੇਖਦਾ ਹਾਂ। ਤਤ = ਤੱਤ੍ਰ, ਉਧਰ ॥੫॥
ਇਸ ਗੱਲ ਦੀ ਪਰਵਾਹ ਨਾ ਕਰਦਾ ਹੋਇਆ ਉਸ ਪਰਮਾਤਮਾ ਦੇ ਗੁਣ ਗਾਏ ਜਿਸ ਨੂੰ ਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੌਜੂਦ ਹੈ ॥੫॥


ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ  

Kabeer, on the day when I die, afterwards there shall be bliss.  

ਜਾ ਦਿਨ = (ਪ੍ਰਭੂ ਦੇ ਗੁਣ ਗਾ ਕੇ) ਜਿਸ ਦਿਨ, ਜਦੋਂ। ਹਉ ਮੂਆ = 'ਮੈਂ ਮੈਂ' ਕਰਨ ਵਾਲਾ ਮੁੱਕ ਗਿਆ, ਮੈਂ ਸੁਖੀ ਹੋਵਾਂ, ਮੈਂ ਧਨਾਢ ਬਣਾਂ; ਇਹ ਖ਼ਿਆਲ ਮੁੱਕ ਗਿਆ, ਦੇਹ-ਅੱਧਿਆਸ ਖ਼ਤਮ ਹੋ ਗਿਆ। ਪਾਛੈ = ਹਉਮੈ ਮੁੱਕਣ ਤੇ।
ਹੇ ਕਬੀਰ! (ਪ੍ਰਭੂ ਦੇ ਗੁਣ ਚੇਤੇ ਕਰ ਕੇ) ਜਦੋਂ ਮੇਰਾ 'ਮੈਂ, ਮੈਂ' ਕਰਨ ਵਾਲਾ ਸੁਭਾਉ ਮੁੱਕ ਗਿਆ, ਤਦੋਂ ਮੇਰੇ ਅੰਦਰ ਸੁਖ ਬਣ ਗਿਆ।


ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੋੁਬਿੰਦੁ ॥੬॥  

I shall meet with my Lord God. Those with me shall meditate and vibrate on the Lord of the Universe. ||6||  

ਮੋਹਿ = ਮੈਨੂੰ। ਆਪਨਾ = ਮੇਰਾ ਪਿਆਰਾ। ਸੰਗੀ-ਸਾਥੀ, ਮੇਰੇ ਗਿਆਨ-ਇੰਦ੍ਰੇ। ਭਜਹਿ = ਸਿਮਰਨ ਕਰਨ ਲੱਗ ਪੈਂਦੇ ਹਨ। ਗੋੁਬਿੰਦੁ = (ਅੱਖਰ 'ਗ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ)। ਅਸਲੀ ਲਫ਼ਜ਼ 'ਗੋਬਿੰਦ' ਹੈ, ਇਥੇ 'ਗੁਬਿੰਦ' ਪੜ੍ਹਨਾ ਹੈ) ॥੬॥
(ਨਿਰਾ ਸੁਖ ਹੀ ਨਾਹ ਬਣਿਆ) ਮੈਨੂੰ ਮੇਰਾ ਪਿਆਰਾ ਰੱਬ ਮਿਲ ਪਿਆ, ਤੇ ਹੁਣ ਮੇਰੇ ਸਾਥੀ ਗਿਆਨ-ਇੰਦ੍ਰੇ ਭੀ ਪਰਮਾਤਮਾ ਨੂੰ ਹੀ ਯਾਦ ਕਰਦੇ ਹਨ (ਗਿਆਨ-ਇੰਦ੍ਰਿਆਂ ਦੀ ਰੁਚੀ ਰੱਬ ਵਾਲੇ ਪਾਸੇ ਹੋ ਗਈ ਹੈ) ॥੬॥


ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ  

Kabeer, I am the worst of all. Everyone else is good.  

ਹਮ ਤਜਿ = ਮੈਥੋਂ ਬਿਨਾ। ਸਭੁ ਕੋਇ = ਹਰੇਕ ਜੀਵ।
ਹੇ ਕਬੀਰ! (ਹਰਿ-ਨਾਮ ਸਿਮਰ ਕੇ ਹੁਣ ਜਦੋਂ ਮੇਰਾ 'ਮੈਂ, ਮੈਂ' ਕਰਨ ਵਾਲਾ ਸੁਭਾਉ ਹਟ ਗਿਆ ਹੈ, ਮੈਨੂੰ ਇਉਂ ਜਾਪਦਾ ਹੈ ਕਿ) ਮੈਂ ਸਭ ਨਾਲੋਂ ਮਾੜਾ ਹਾਂ, ਹਰੇਕ ਜੀਵ ਮੈਥੋਂ ਚੰਗਾ ਹੈ;


ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥੭॥  

Whoever understands this is a friend of mine. ||7||  

ਜਿਨਿ = ਜਿਸ ਮਨੁੱਖ ਨੇ। ਐਸਾ ਕਰਿ = ਇਸ ਤਰ੍ਹਾਂ। ਬੂਝਿਆ = ਸਮਝ ਲਿਆ, ਸੂਝ ਆ ਗਈ ਹੈ ॥੭॥
(ਨਿਰਾ ਇਹੀ ਨਹੀਂ) ਜਿਸ ਜਿਸ ਭੀ ਮਨੁੱਖ ਨੇ ਇਸੇ ਤਰ੍ਹਾਂ ਦੀ ਸੂਝ ਪ੍ਰਾਪਤ ਕਰ ਲਈ ਹੈ, ਉਹ ਭੀ ਮੈਨੂੰ ਆਪਣਾ ਮਿਤ੍ਰ ਮਲੂਮ ਹੁੰਦਾ ਹੈ ॥੭॥


ਕਬੀਰ ਆਈ ਮੁਝਹਿ ਪਹਿ ਅਨਿਕ ਕਰੇ ਕਰਿ ਭੇਸ  

Kabeer, she came to me in various forms and disguises.  

ਆਈ = (ਇਹ ਹਉਮੈ ਮੈਨੂੰ ਕੁਰਾਹੇ ਪਾਣ) ਆਈ। ਮੁਝਹਿ ਪਹਿ = ਮੇਰੇ ਪਾਸ ਭੀ (ਜਿਵੇਂ ਇਹ ਹੋਰਨਾਂ ਪਾਸ ਆਉਂਦੀ ਹੈ)। ਭੇਸ = ਵੇਸ। ਕਰੇ = ਕਰਿ ਕਰਿ, ਮੁੜ ਮੁੜ ਕਰ ਕੇ। ਅਨਿਕ...ਭੇਸ = ਕਈ ਵੇਸ ਧਾਰ ਕੇ, ਕਈ ਢੰਗ ਬਣਾ ਕੇ, ਕਈ ਤਰੀਕਿਆਂ ਨਾਲ, ਕਈ ਸ਼ਕਲਾਂ ਵਿਚ।
ਹੇ ਕਬੀਰ! (ਇਹ ਹਉਮੈ ਜਿਵੇਂ ਹੋਰਨਾਂ ਨੂੰ ਭਰਮਾਣ ਆਉਂਦੀ ਹੈ ਤਿਵੇਂ) ਮੇਰੇ ਕੋਲ ਭੀ ਕਈ ਸ਼ਕਲਾਂ ਵਿਚ ਆਈ।


ਹਮ ਰਾਖੇ ਗੁਰ ਆਪਨੇ ਉਨਿ ਕੀਨੋ ਆਦੇਸੁ ॥੮॥  

My Guru saved me, and now she bows humbly to me. ||8||  

ਹਮ = ਮੈਨੂੰ। ਉਨਿ = ਉਸ (ਹਉਮੈ) ਨੇ। ਆਦੇਸੁ = ਨਮਸਕਾਰ। ਉਨਿ...ਆਦੇਸੁ = ਉਸ ਹਉਮੈ ਨੇ ਨਮਸਕਾਰ ਕੀਤੀ, ਉਹ ਹਉਮੈ ਲਿਫ਼ ਗਈ, ਉਹ ਹਉਮੈ ਬਦਲ ਕੇ ਨਿਮ੍ਰਤਾ ਬਣ ਗਈ ॥੮॥
ਪਰ ਮੈਨੂੰ ਪਿਆਰੇ ਸਤਿਗੁਰੂ ਨੇ (ਇਸ ਤੋਂ) ਬਚਾ ਲਿਆ, ਉਸ ਹਉਮੈ ਨੇ ਨਮਸਕਾਰ ਕੀਤੀ (ਉਹ ਹਉਮੈ ਬਦਲ ਕੇ ਨਿਮ੍ਰਤਾ ਬਣ ਗਈ) ॥੮॥


ਕਬੀਰ ਸੋਈ ਮਾਰੀਐ ਜਿਹ ਮੂਐ ਸੁਖੁ ਹੋਇ  

Kabeer, kill only that, which, when killed, shall bring peace.  

ਸੋਈ = ਇਸ ਹਉਮੈ ਨੂੰ ਹੀ। ਜਿਹ ਮੂਐ = ਜਿਸ ਹਉਮੈ ਦੇ ਮਰਨ ਨਾਲ।
ਹੇ ਕਬੀਰ! ਇਸ ਹਉਮੈ ਨੂੰ ਹੀ ਮਾਰਨਾ ਚਾਹੀਦਾ ਹੈ, ਜਿਸ ਦੇ ਮਰਿਆਂ ਸੁਖ ਹੁੰਦਾ ਹੈ।


ਭਲੋ ਭਲੋ ਸਭੁ ਕੋ ਕਹੈ ਬੁਰੋ ਮਾਨੈ ਕੋਇ ॥੯॥  

Everyone shall call you good, very good, and no one shall think you are bad. ||9||  

ਸਭੁ ਕੋ = ਹਰੇਕ ਜੀਵ। ਭਲੋ ਭਲੋ ਕਹੈ = (ਹਉਮੈ ਦੇ ਤਿਆਗ ਨੂੰ ਹਰੇਕ ਜੀਵ) ਸਲਾਹੁੰਦਾ ਹੈ। ਕੋਇ ਬੁਰੋ ਨ ਮਾਨੈ = (ਹਉਮੈ ਦੇ ਮਾਰਨ ਨੂੰ) ਕੋਈ ਮਨੁੱਖ ਭੈੜਾ ਕੰਮ ਨਹੀਂ ਆਖਦਾ ॥੯॥
ਹਉਮੈ ਦੇ ਤਿਆਗ ਨੂੰ ਹਰੇਕ ਮਨੁੱਖ ਸਲਾਹੁੰਦਾ ਹੈ, ਕੋਈ ਮਨੁੱਖ ਇਸ ਕੰਮ ਨੂੰ ਮਾੜਾ ਨਹੀਂ ਆਖਦਾ ॥੯॥


ਕਬੀਰ ਰਾਤੀ ਹੋਵਹਿ ਕਾਰੀਆ ਕਾਰੇ ਊਭੇ ਜੰਤ  

Kabeer, the night is dark, and men go about doing their dark deeds.  

ਕਾਰੀਆ = ਕਾਲੀਆਂ, ਹਨੇਰੀਆਂ। ਊਭੇ = ਉੱਠ ਖਲੋਂਦੇ ਹਨ, ਤੁਰ ਪੈਂਦੇ ਹਨ। ਕਾਰੇ ਜੰਤ = ਕਾਲੇ ਜੀਵ, ਕਾਲੇ ਦਿਲਾਂ ਵਾਲੇ ਬੰਦੇ, ਚੋਰ ਆਦਿਕ ਵਿਕਾਰੀ ਬੰਦੇ।
ਹੇ ਕਬੀਰ! ਜਦੋਂ ਰਾਤਾਂ ਹਨ੍ਹੇਰੀਆਂ ਹੁੰਦੀਆਂ ਹਨ, ਤਾਂ ਚੋਰ ਆਦਿਕ ਕਾਲੇ ਦਿਲਾਂ ਵਾਲੇ ਬੰਦੇ (ਆਪਣੇ ਘਰਾਂ ਤੋਂ) ਉੱਠ ਖਲੋਂਦੇ ਹਨ,


        


© SriGranth.org, a Sri Guru Granth Sahib resource, all rights reserved.
See Acknowledgements & Credits