Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਾਗਰ ਮੇਰ ਉਦਿਆਨ ਬਨ ਨਵ ਖੰਡ ਬਸੁਧਾ ਭਰਮ  

ਸਮੰੁਦ੍ਰ ਔ ਸੁਮੇਰ ਪਰਬਤ ਔਰ ਜੋ (ਉਦਿਆਨ) ਉਜਾੜ ਹੈ ਪੁਨਾ (ਬਨ) ਬਾਗੋਂ ਮੈਂ ਔ ਨਵਖੰਡ (ਬਸੁਧਾ) ਧਰਤੀ ਮੈਂ ਜੋ (ਭਰਮ) ਫਿਰਨਾ ਹੈ॥


ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ ॥੩॥  

ਮੂਸਨ ਜੀ ਕਹਿਤੇ ਹੈਂ ਹੇ ਪਿਤਾ ਜੀ ਇਨ ਮੇਂ ਵਿਚਰਨੇ ਸੇ (ਪਿਰੰਮ) ਪਤੀ ਰੂਪ ਪ੍ਰਮੇਸ੍ਵਰ ਕੇ ਪ੍ਰੇਮ ਪ੍ਰਾਪਤੀ ਹੋਨੇ ਸੇ ਇਨੋਂ ਕਾ ਫਿਰਨਾ ਭੀ ਏਕ ਕਰਮ ਮਾਤ੍ਰ ਗਿਨਤਾ ਹੂੰ। ਭਾਵ ਯੇਹ ਇਸ ਸੇ ਭੀ ਮੁਝ ਕੋ ਪਰੀਸ੍ਰਮ ਨਹੀਂ ਹੋਤਾ ਹੈ। ਕਰਮ ਤੀਨ ਹਾਥ ਕੀ ਲੰਬੀ ਹੋਤੀ ਹੈ॥੩॥


ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ  

ਮੂਸਨ ਜੀ ਕਹੇ ਹੈਂ ਹੇ ਪਿਤਾ ਜੀ ਤੇਰੇ ਰਿਦੇ ਰੂਪ ਅਕਾਸ ਮੈਂ ਜੋ ਸੰਕਾ ਰੂਪੀ ਜੰਗਾਲਤਾ ਛਾਇ ਰਹੀ ਹੈ ਤਿਸ ਕੋ ਤੂੰ ਪ੍ਰੇਮ ਰੂਪ ਮਸਕਲੇ ਸੇ ਦੂਰ ਕਰ॥


ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ ॥੪॥  

ਜੈਸੇ ਕਮਲੋਂ ਮੇਂ ਭੌਰੇ ਪ੍ਰੇਮ ਕਰ ਬਾਂਧੇ ਜਾਤੇ ਹੈਂ ਔ ਤਿਨ ਕੇ ਕੰਡਿਓਂ ਸੇ (ਬੀਧੇ) ਵਿੰਨੇ ਭੀ ਜਾਤੇ ਹੈਂ ਤਦਪਿ ਓਹ ਤਹਾਂ ਹੀ ਲਪਟਾਇ ਰਹਿਤੇ ਹੈ॥ ਭਾਵ ਯੇਹ ਤੈਸੇ ਹੀ ਪ੍ਰੇਮੀ ਜਨੋਂ ਕੋ ਪਰਮੇਸ੍ਵਰ ਪਰਾਇਣ ਹੋਨੇ ਸੇ ਯਦਪਿ ਦੁਖ ਭੀ ਪ੍ਰਾਪਤਿ ਹੋਇ ਤਦਪਿ ਓਹ ਤਿਸੀ ਕੇ ਭਜਨ ਮੈਂ ਤਤਪਰ ਰਹਿਤੇ ਹੈਂ॥੪॥


ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰੁ ਗਰਬ  

ਤਾਂਤੇ ਜਪ ਤਪ ਸੰਜਮ ਆਦੀ ਕਰਮੋਂ ਕਾ ਜੋ ਹੰਕਾਰ ਹੈ ਅਰ ਉਤਸਾਹ ਮਾਂਨ ਔ (ਮਹਤ) ਮਹਤਤਾ ਵਾ ਮੁਰਾਤਬਾ ਆਦੀ ਪ੍ਰਾਪਤੀ ਹੋਣੇ ਕਰ ਜੋ ਅਨੰਦ ਹੋਤਾ ਹੈ॥


ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਂਉ ਸਰਬ ॥੫॥  

ਮੂਜਨ ਜੀ ਕਹਿਤੇ ਹੈਂ ਇਨ ਸਭਨੋਂ ਕੋ ਮੈਂ ਏਕ ਨਿਮਖ ਮਾਤ੍ਰ ਪ੍ਰੇਮ ਕਰਨੇ ਪਰ ਵਾਰਨੇ ਕਰ ਦੇਤਾ ਹੂੰ॥ ਭਾਵ ਯੇਹ ਪਰੇਮ ਕੇ ਤੁਲ ਕਿਸੀ ਕੋ ਨਹੀਂ ਜਾਨਤਾ ਹੂੰ॥੫॥


ਮੂਸਨ ਮਰਮੁ ਜਾਨਈ ਮਰਤ ਹਿਰਤ ਸੰਸਾਰ  

ਮੂਸਨ ਜੀ ਕਹਿਤੇ ਹੈਂ ਇਹ ਜੀਵ ਯਦਪਿ ਸੰਸਾਰ ਕੋ ਮ੍ਰਿਤੂ ਹੋਤੇ ਕਉ (ਹਿਰਤ) ਦੇਖਤਾ ਭੀ ਹੈ ਤਦਪਿ ਸਤਿ ਅਸਤਿ ਵਸਤੂ ਕਾ (ਮਰਮੁ) ਭੇਦ ਨਹੀਂ ਜਾਨਤਾ ਹੈ॥


ਪ੍ਰੇਮ ਪਿਰੰਮ ਬੇਧਿਓ ਉਰਝਿਓ ਮਿਥ ਬਿਉਹਾਰ ॥੬॥  

ਤਿਸੀ ਤੇ ਤਿਸ ਜੀਵ ਕਾ ਪਰਮੇਸ੍ਵਰ ਪਤੀ ਕੇ ਪ੍ਰੇਮ ਮੈਂ ਮਨ (ਬੇਧਿਆ) ਅਭੇਦ ਨਹੀਂ ਹੂਆ ਹੈ ਔ ਸੰਸਾਰ ਕੇ ਅਸੱਤ ਰੂਪ ਬਿਵਹਾਰੋਂ ਮੈਂ ਉਰਝ ਰਹਿਆ ਅਰਥਾਤ ਫਸ ਰਹਾ ਹੈ॥੬॥


ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ  

ਜਬ ਪ੍ਰੇਮੀ ਜਨੋਂ ਕੇ ਘਰ ਕੋ ਭੀ ਜਲਾਇ ਦੇਵੈ ਔਰ ਤਿਨੋਂ ਕਾ (ਦਬੁ) ਧਨ ਭੀ ਕੋਈ ਲੇ ਜਾਵੇ ਉਹ ਪ੍ਰੇਮੀ ਜਨ ਦੁਖੀ ਨਹੀਂ ਹੋਤੇ ਹੈਂ ਔ ਪ੍ਰੇਮ ਕੇ ਵਿਜੋਗ ਕਰਕੇ ਅਤਯੰਤ ਦੁਖੀ ਹੋਤੇ ਹੈਂ॥


ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ ॥੭॥  

ਮੂਸਨ ਜੀ ਕਹਿਤੇ ਹੈਂ ਜਬ ਇਸ ਜੀਵਕੋ ਦਇਆਲੂ ਪੁਰਖ ਵਿਸਰ ਜਾਤਾ ਹੈ ਤਬ ਹੀ ਵਿਕਾਰੋਂ ਕਰਕੇ ਠਗੇ ਜਾਈਤਾ ਹੈ॥


ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ  

ਜਿਸ ਕੋ ਪ੍ਰੇਮ ਕਾ (ਸੁਆਉ) ਰਸ ਹੈ ਸੋਈ ਜਨ ਵਾਹਿਗੁਰੂ ਕੇ ਚਰਨੋਂ ਕੋ ਅਪਨੇ ਮਨ ਮੈਂ ਚਿਤਵਤਾ ਹੈ ਅਰਥਾਤ ਧਿਆਨ ਕਰਤਾ ਹੈ॥


ਨਾਨਕ ਬਿਰਹੀ ਬ੍ਰਹਮ ਕੇ ਆਨ ਕਤਹੂ ਜਾਹਿ ॥੮॥  

ਸ੍ਰੀ ਗੁਰੂ ਜੀ ਕਹਿਤੇ ਹੈਂ ਐਸੇ ਜੋ ਬ੍ਰਹਮ ਕੇ (ਬਿਰਹੀ) ਪ੍ਰੇਮੀ ਹੈਂ ਸੋ ਪਰਮੇਸ੍ਵਰ ਤੇ ਬਿਨਾਂ ਔਰ ਕਿਸੀ ਅਸਥਾਨ ਮੈਂ ਨਹੀਂ ਜਾਤੇ ਹੈਂ। ਭਾਵ ਯੇਹ ਵਹੁ ਵਾਹਿਗੁਰੂ ਸੇ ਬਿਨਾਂ ਔਰ ਕੀ ਉਪਾਸਨਾ ਨਹੀਂ ਕਰਤੇ ਹੈਂ॥੮॥


ਲਖ ਘਾਟੀਂ ਊਂਚੌ ਘਨੋ ਚੰਚਲ ਚੀਤ ਬਿਹਾਲ  

ਲਖ ਘਾਟੀ ਭਾਵ ਬਹੁਤ ਹੰਕਾਰੀ ਹੂਆ ਹੂਆ ਚਿਤ ਚੰਚਲ ਹੂਆ ਹੂਆ ਦੁਖੀ ਰਹਿਤਾ ਹੈ॥


ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ ॥੯॥  

ਜੈਸੇ ਨੀਚੇ ਅਸਥਾਨ ਮੇਂ (ਕੀਚ) ਚਿਕੜ ਹੋਤਾ ਹੈ ਤੈਸੇ ਜਹਾਂ ਜਿਸ ਕੇ ਰਿਦੇ ਮੈਂ (ਘਨੀ) ਬਹੁਤ ਨਿੰਮ੍ਰਤਾ ਹੈ ਤਿਸ ਰਿਦੇ ਮੈਂ ਕਰਨੀ ਰੂਪੀ ਕਮਲ (ਜਮਾਲ) ਦੇਖੀਤਾ ਹੈ ਵਾ ਜਮਾਲਾ ਨਾਮਾ ਸੰਤ ਕਹਿਤਾ ਹੈ॥੯॥


ਕਮਲ ਨੈਨ ਅੰਜਨ ਸਿਆਮ ਚੰਦ੍ਰ ਬਦਨ ਚਿਤ ਚਾਰ  

ਜਿਸ ਪਰਮੇਸ੍ਵਰ ਕੇ ਕਮਲ ਸਮਾਨ ਅੰਜਨ ਸਹਿਤ ਨੇਤ੍ਰ ਔ ਚੰਦ੍ਰਮਾ ਵਤ (ਬਦਨ) ਮੁਖ ਹੈ ਪੁਨਾ ਜਿਸ ਕਾ ਚਾਰੋਂ ਬੇਦ ਚਿੰਤਨ ਕਰਨਾ ਕਹਿਤੇ ਹੈਂ॥


ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ ॥੧੦॥  

ਮੂਸਨ ਜੀ ਕਹਿਤੇ ਹੈਂ ਤਿਸ ਹਰੀ ਕੇ ਗਿਆਨ ਧਿਆਨ ਰੂਪੀ ਮਰਮ ਮੈਂ ਜੋ ਮਗਨ ਹੂਏ ਹੈਂ ਤਿਨੋਂ ਕੇ ਯਦਪਿ ਕੋਈ ਟੁਕੜੇ ਟੁਕੜੇ ਕਰੇ ਤਦਪਿ ਵੋਹ ਕਾਟਣੇ ਵਾਲਾ ਹਾਰ ਜਾਤਾ ਹੈ ਭਾਵ ਯੇਹ ਕਿ ਤਿਸ ਹਰਿ ਭਗਤਿ ਕੋ ਕੋਈ ਪੀੜਾ ਪ੍ਰਤੀਤ ਨਹੀਂ ਹੋਤੀ ਹੈ॥


ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਸਿਮਰਤ ਅੰਗ  

ਜੋ ਆਪਨੇ ਪਿਆਰੇ ਵਾਹਿਗੁਰੂ ਪਤੀ ਕੇ ਪ੍ਰੇਮ ਸਾਥ ਮਗਨ ਭਯਾ ਹੈ ਤਿਸ ਕੋ ਸੁਧ ਅਸੁਧ ਵਾ ਵਿੰਗੇ ਸੂਧੇ ਅੰਗ ਹੋਣੇ ਕੀ ਭੀ ਸਿਮਰਤੀ ਨਹੀਂ ਰਹਿਤੀ ਹੈ॥


ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ ॥੧੧॥  

ਸ੍ਰੀ ਗੁਰੂ ਜੀ ਕਹਿਤੇ ਹੈਂ ਜੈਸੇ ਸਰਬ ਤੇ (ਅਧਮ) ਨੀਚ ਅਰਥਾਤ ਨੂੰਨ ਜੋ ਪਤੰਗ ਹੈ ਸੋ ਦੀਪਕ ਮੈਂ ਪ੍ਰੀਤੀ ਕਰਨੇ ਸੇ ਸਰਬ (ਲੋਅ) ਸ਼ਾਸਤ੍ਰੋਂ ਮੇਂ ਵਾ ਲੋਕੋਂ ਮੈਂ ਪ੍ਰਗਟ ਹੋਇ ਗਿਆ ਹੈ। ਤਾਂ ਤੇ ਤਿਸ ਪ੍ਰਕਾਰ ਕਿਸੀ ਨੀਚ ਜਾਤੀ ਮੈਂ ਭੀ ਜੋ ਪਰਮੇਸ੍ਵਰ ਕਾ ਭਗਤਿ ਪ੍ਰੇਮੀ ਹੂਆ ਹੈ ਸੋ ਸਰਬ ਲੋਕੋਂ ਵਾ ਸ਼ਾਸਤ੍ਰੋਂ ਮੇਂ ਪ੍ਰਗਟ ਭਯਾ ਹੈ। ਵਾ ਏਹ ਸਲੋਕ ਪਤੰਗ ਭਗਤ ਨੇ ਕਹਾ ਹੈ॥੧੧॥ ਸੰਮਨ ੧ ਮੂਸਨ ੨ ਜਮਾਲ ੩ ਪਤੰਗ ੪ ਇਨ ਚਾਰੋਂ ਭਗਤੋਂ ਕੇ ਬਚਨ ਕੀਏ ਹੂਏ ਸ੍ਰੀ ਗੁਰੂ ਜੀ ਨੇ ਚਉਬੋਲੇ ਛੰਦ ਮੈਂ ਉਚਾਰਨ ਕੀਏ ਹੈਂ॥ ❀ਕਿਸੀ ਨੇ ਕਹਾ ਭਗਤ ਜੀ ਆਪ ਹਾਥ ਮੈਂ ਸਿਮਰਨੀ ਕਿਉਂ ਨਹੀਂ ਰਾਖਤੇ ਹੋ ਤਿਸ ਕੇ ਪ੍ਰਥਾਇ ਕਹਿਤੇ ਹੈਂ॥


ਸਲੋਕ ਭਗਤ ਕਬੀਰ ਜੀਉ ਕੇ   ਸਤਿਗੁਰ ਪ੍ਰਸਾਦਿ   ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ  

ਕਬੀਰ ਜੀ ਕਹਿਤੇ ਹੈਂ ਹੇ ਭਾਈ ਮੇਰੀ ਰਸਨਾ ਊਪਰ ਜੋ ਰਾਮ ਵਸ ਰਹਾ ਹੈ ਅਰਥਾਤ ਜੋ ਨਾਮ ਕਾ ਉਚਾਰਨ ਕਰਨਾ ਹੈ ਸੋਈ ਹਮਾਰੀ (ਸਿਮਰਨੀ) ਮਾਲਾ ਹੈ॥


ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥੧॥  

ਆਗੇ ਪੀਛੇ ਸਰਬ ਸਮੇਂ ਮੈਂ ਜੋ ਭਗਤਿ ਹੂਏ ਹੈਂ ਔ ਅਬ ਹੈਂ ਤਿਨ ਸਭਨੋਂ ਕੌ ਨਾਮ ਕੇ ਹੀ ਜਪਨੇ ਸੇ ਸੁਖ ਮੈਂ ਬਿਸ੍ਰਾਮ ਹੂਆ ਹੈ॥ ਵਾ ਸ੍ਰੀ ਕਬੀਰ ਜੀ ਕਹਿਤੇ ਹੈਂ॥ ਹੇ ਭਾਈ ਜੋ ਮੇਰੀ ਤੇਰੀ ਚਿੰਤਨ ਕਰਨੀ ਹੈ ਤਿਸ ਮੈਂ (ਰਸਨਾ) ਅਨੰਦ ਨਹੀਂ ਹੋਤਾ ਤਾਂ ਤੇ ਮੇਰੀ ਤੇਰੀ ਤੇ ਊਪਰ ਜੋ ਰਾਮ ਹੈ ਤਿਸੀ ਕੌ ਸਿਮਰਨੇ ਸੇ ਸੁਖ ਹੋਤਾ ਹੈ ਜੋ ਸਦਾ ਆਗੇ ਪੀਛੇ ਭਗਤ ਹੂਏ ਹੈਂ ਤਿਨੋਂ ਕੋ ਭੀ ਮੇਰ ਤੇਰ ਸੇ ਰਹਿਤ ਹੋ ਕਰ ਸੁਖ ਸਰੂਪ ਮੈਂ ਬਿਸ੍ਰਾਮ ਭਾਵ ਇਸਥਿਤੀ ਭਈ ਹੈ॥ ਯਥਾ-ਮੇਰ ਤੇਰ ਜਬ ਇਨਹਿ ਚੁਕਾਈ। ਤਾਂ ਤੇ ਇਸ ਸੰਗਿ ਨਹੀਂ ਬੈਰਾਈ। (ਗਉੜੀ ਮ: ੫)॥੧॥


ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਮੇਰੀ ਜੁਲਾਹੇ ਕੀ ਜਾਤਿ ਕੋ ਨੀਚ ਜਾਨ ਕਰ ਸਭ ਕੋਈ ਹਸਨੇ ਹਾਰ ਹੋਤਾ ਹੈ ਅਰਥਾਤ ਸਭੁ ਕੋਈ ਹਾਸੀ ਕਰਤਾ ਹੈ॥


ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ ॥੨॥  

ਪਰੰਤੂ ਮੈਂ ਤੋ ਇਸੀ ਜਾਤੀ ਪਰ ਬਲਿਹਾਰਨੇ ਜਾਤਾ ਹੂੰ ਜਿਸਮੈਂ ਜਨਮ ਲੇ ਕਰ ਸਿਰਜਨਹਾਰ ਕੇ ਨਾਮ ਕੋ ਜਪ੍ਯਾ ਹੈ ਭਾਵ ਤਾਂ ਤੇ ਇਹ ਜਾਤੀ ਸਭ ਤੇ ਉਤਮ ਹੈ॥੨॥


ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵਹਿ ਜੀਉ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਡਾਂਵਾਂਡੋਲਨਾ ਵਾ ਟੇਢੇ ਮਾਰਗ ਮੈਂ ਚਲਣਾ ਕਿਉਂ ਕਰਤਾ ਹੈਂ ਔਰ ਕਿਉਂ ਅਪਨੇ (ਜੀਉ) ਰਿਦੇ ਕੌ ਡੋਲਾਵਤਾ ਹੈਂ ਭਾਵ ਯੇਹ ਵਾਹਿਗੁਰੂ ਕੇ ਜਾਪ ਸੇ ਚਿਤਕੋ ਡੋਲਾ ਕਰ ਦ੍ਵੈਤ ਮਾਰਗ ਮੈਂ ਕਿਉਂ ਪ੍ਰਵਿਰਤ ਹੋਤਾ ਹੈਂ॥


ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸੁ ਪੀਉ ॥੩॥  

ਤਾਂਤੇ ਸਰਬ ਸੁਖੋਂ ਕਾ ਜੋ (ਨਾਇਕੋ) ਸ੍ਵਾਮੀ ਰਾਮ ਹੈ ਤਿਸੀ ਕੇ ਨਾਮ ਅੰਮ੍ਰਤ ਰਸ ਕੋ ਪਾਨ ਕਰ ਭਾਵ ਯੇਹ ਨਾਮ ਕੇ ਜਪਨੇ ਕਰਕੇ ਹੀ ਤੇਰੀ ਕਲ੍ਯਾਨ ਹੋਇਗੀ॥੩॥ ਨਾਮ ਬਿਨਾਂ ਪਦਾਰਥੋਂ ਕੀ ਨਿਸਫਲਤਾ ਉਚਾਰਨ ਕਰਤੇ ਹੈਂ॥


ਕਬੀਰ ਕੰਚਨ ਕੇ ਕੁੰਡਲ ਬਨੇ ਊਪਰਿ ਲਾਲ ਜੜਾਉ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਜੇਕਰ ਸ੍ਵਰਨ ਕੇ ਕੰੁਡਲ ਬੀ ਬਨੇ ਹੂਏ ਹੋਵੈਂ ਔ ਤਿਨੋਂ ਪਰ ਲਾਲੋਂ ਕਾ ਜੜਾਉ ਭੀ ਕੀਆ ਹੂਆ ਹੋਵੈ ਭਾਵ ਯੇਹ ਹੈ ਕਿ ਐਸੇ ਭੂਖਨੋਂ ਕੋ ਪਹਿਰ ਕਰ ਅਪਨੀ ਬਿਭੂਤੀ ਸੰਯੁਕਤ ਭੀ ਹੋਵੈ॥


ਦੀਸਹਿ ਦਾਧੇ ਕਾਨ ਜਿਉ ਜਿਨ੍ਹ੍ਹ ਮਨਿ ਨਾਹੀ ਨਾਉ ॥੪॥  

ਪਰੰਤੂ ਐਸੇ ਈਸ੍ਵਰਜ ਵਾਲੇ ਪੁਰਸ਼ ਕੇ ਕੰੁਡਲ ਭੀ ਹਮ ਕੋ (ਦਾਧੇ) ਜਲੇ ਹੂਏ ਕਾਨੇ ਜੈਸੇ ਦ੍ਰਿਸਟ ਆਵਤੇ ਹੈਂ ਕਿਉਂਕਿ ਜਿਨੋਂ ਪੁਰਸ਼ੋਂ ਕੇ ਮਨ ਮੈਂ ਵਾਹਿਗੁਰੂ ਕਾ ਨਾਮ ਨਹੀਂ ਹੈ ਭਾਵ ਯੇਹ ਓਹ ਊਪਰ ਸੇ ਚਿਲਕਤੇ ਹੈਂ ਅਰਥਾਤ ਸੰੁਦ੍ਰ ਹੈਂ ਪਰੰਤੂ ਤਿਨ ਕੇ ਬੀਚ ਪਾਪੋਂ ਰੂਪ ਭਸਮ ਹੋਤੀ ਹੈ॥੪॥


ਕਬੀਰ ਐਸਾ ਏਕੁ ਆਧੁ ਜੋ ਜੀਵਤ ਮਿਰਤਕੁ ਹੋਇ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਐਸਾ ਕੋਈ ਏਕ ਆਧਾ ਅਰਥਾਤ ਵਿਰਲਾ ਹੀ ਹੋਤਾ ਹੈ ਵਾ ਏਕ ਗਿਆਨੀ ਔ ਅਧਾ ਜਗ੍ਯਾਸੀ ਸੋ ਸਾਧਨ ਸਪੰਨ ਹੈ ਸੋ ਕੋਈ ਵਿਰਲਾ ਹੀ ਹੋਤਾ ਹੈ ਜੋ ਜੀਵਤ ਭਾਵ ਸੇ ਮ੍ਰਿਤਕ ਹੋ ਕਰ ਅਰਥਾਤ ਦੇਹ ਅਧ੍ਯਾਸ ਕੋ ਤਿਆਗ ਕਰ॥


ਨਿਰਭੈ ਹੋਇ ਕੈ ਗੁਨ ਰਵੈ ਜਤ ਪੇਖਉ ਤਤ ਸੋਇ ॥੫॥  

ਜੋ ਭੈ ਸੇ ਰਹਿਤ ਹੋਇ ਕਰਕੇ ਵਾਹਿਗੁਰੂ ਕੇ ਗੁਣੋਂ ਕੋ (ਰਵੈ) ਉਚਾਰਨ ਕਰਤਾ ਹੈ ਵੁਹ ਜਹਾਂ ਦੇਖਤਾ ਹੈ ਤਹਾਂ ਸੋ ਸਰਬ ਵਿਸ੍ਵ ਕੋ ਵਾਹਿਗੁਰੂ ਕਾ ਰੂਪ ਹੀ ਦੇਖਤਾ ਹੈ॥੫॥ ਯਥਾ-ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ॥


ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ  

ਸ੍ਰੀ ਕਬੀਰ ਜੀ ਕਹਿਤੇ ਹੈਂ ਜਬ ਮੇਰਾ ਝੂਠਾ ਹੰਕਾਰ ਮ੍ਰਿਤ ਹੂਆ ਅਰਥਾਤ ਦੂਰ ਭ੍ਯਾ ਤਬ ਤਿਸ ਹੰਕਾਰ ਤੇ ਪੀਛੇ ਮੁਝ ਕੋ ਪਰਮ ਅਨੰਦ ਭਯਾ ਹੈ॥


ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੋੁਬਿੰਦੁ ॥੬॥  

ਜਿਸਤੇ ਮੁਝ ਕੋ ਤੌ ਅਪਨਾ ਪ੍ਰਭੂ ਮਿਲਾ ਹੈ ਤਿਸ ਮੇਰੇ ਅਨੰਦ ਕੋ ਦੇਖ ਕਰ ਜੋ ਮੇਰੇ ਸੰਗੀ ਜਗ੍ਯਾਸੀ ਹੈਂ ਸੋ ਭੀ ਤਿਸੀ ਗੋਬਿੰਦ ਕਾ ਸਿਮਰਨ ਕਰਤੇ ਹੈਂ॥੬॥


ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਹਮ ਹੀ ਸਭ ਸੇ ਬੁਰੇ ਹੈਂ ਹਮ ਕੋ ਤਿਆਗ ਕਰ ਔਰ ਸਭ ਕੋਈ ਭਲਾ ਹੈ॥


ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥੭॥  

ਜਿਸਨੇ ਅਪਨੇ ਆਪ ਕੋ ਐਸਾ ਕਰ ਸਮਝਿਆ ਹੈ ਭਾਵ ਯੇਹ ਜਿਸਕਾ ਹੰਕਾਰ ਨਿਵਰਤਿ ਭਯਾ ਹੈ ਸੋਈ ਪੁਰਸ਼ ਹਮਾਰਾ ਮਿਤ੍ਰ ਹੈ॥੭॥


ਕਬੀਰ ਆਈ ਮੁਝਹਿ ਪਹਿ ਅਨਿਕ ਕਰੇ ਕਰਿ ਭੇਸ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਇਹ ਛਲ ਰੂਪ ਮਾਯਾ ਅਨੇਕ ਵੇਸੋਂ ਕੋ ਪਾਰ ਕਰ ਮੁਝ ਕੋ ਛਲਨੇ ਵਾਸਤੇ ਮੇਰੇ ਪਾਸ ਆਈ ਹੈ॥


ਹਮ ਰਾਖੇ ਗੁਰ ਆਪਨੇ ਉਨਿ ਕੀਨੋ ਆਦੇਸੁ ॥੮॥  

ਪਰੰਤੂ ਤਿਸ ਮਾਯਾ ਕੇ ਛਲ ਤੇ ਹਮ ਤੋ ਅਪਨੇ ਗੁਰੋਂ ਕੇ ਉਪਦੇਸ ਨੇ ਰਾਖ ਲੀਏ ਹੈਂ ਅਰ ਉਸ ਮਾਯਾ ਨੇ ਅਚਲ ਜਾਨ ਕਰ ਮੁਝ ਕੋ ਨਮਸਕਾਰ ਕੀਆ ਹੈ॥੮॥


ਕਬੀਰ ਸੋਈ ਮਾਰੀਐ ਜਿਹ ਮੂਐ ਸੁਖੁ ਹੋਇ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਸੋਈ ਮਾਰੀਏ ਭਾਵ ਹੰਕਾਰ ਹੀ ਮਾਰੀਏ ਜਿਸਕੇ ਮਾਰਨੇ ਸੇ ਇਸ ਜੀਵਕੋ ਸੁਖ ਹੋਤਾ ਹੈ॥


ਭਲੋ ਭਲੋ ਸਭੁ ਕੋ ਕਹੈ ਬੁਰੋ ਮਾਨੈ ਕੋਇ ॥੯॥  

ਤਿਸ ਹੰਕਾਰ ਨਿਵਿਰਤੀ ਵਾਲੇ ਕਉ ਸਭ ਕੋਈ ਭਲਾ ਉਚਾਰਤਾ ਹੈ ਕੋਈ ਭੀ ਬੁਰਾ ਨਹੀਂ ਮਾਨਤਾ ਹੈ॥੯॥


ਕਬੀਰ ਰਾਤੀ ਹੋਵਹਿ ਕਾਰੀਆ ਕਾਰੇ ਊਭੇ ਜੰਤ  

ਸ੍ਰੀ ਕਬੀਰ ਜੀ ਕਹਿਤੇ ਹੈਂ ਹੇ ਭਾਈ ਜਿਨੋਂ ਕੇ ਅੰਤਹਕਰਨ ਮੈਂ (ਕਾਰੇ) ਭੈਦਾਯਕ ਕਾਮਾਦਿ ਜੰਤ (ਊਭੇ) ਖੜੇ ਹੈਂ ਅਰਥਾਤ ਇਸਥਿਤ ਹੈਂ ਤਿਨੋਂ ਕੀਆ ਅਵਸਥਾ ਰੂਪੀ ਰਾਤਾਂ ਪਾਪੋਂ ਕਰਕੇ ਕਾਲੀਆਂ ਭਈਆਂ ਹੈਂ ਵਾ ਕਬੀਰ ਜੀ ਕਹੇ ਹੈਂ ਅੰਧੇਰੀ ਰਾਤੋਂ ਮੈਂ ਚੋਰ ਫਾਹੀਆਂ ਲੋਕਰ ਖੜੇ ਹੂਏ ਹੈਂ॥


        


© SriGranth.org, a Sri Guru Granth Sahib resource, all rights reserved.
See Acknowledgements & Credits