Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ  

Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ.  

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:  

xxx
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਰਾਗੁ ਜੈਜਾਵੰਤੀ ਮਹਲਾ  

Rāg jaijāvanṯī mėhlā 9.  

Raag Jaijaavantee, Ninth Mehl:  

xxx
ਰਾਗ ਜੈਜਾਵੰਤੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।


ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ  

Rām simar rām simar ihai ṯerai kāj hai.  

Meditate in remembrance on the Lord - meditate on the Lord; this alone shall be of use to you.  

ਸਿਮਰਿ = ਸਿਮਰਿਆ ਕਰ। ਇਹੈ = ਇਹ (ਸਿਮਰਨ) ਹੀ। ਤੇਰੈ ਕਾਜਿ = ਤੇਰੇ ਕੰਮ ਵਿਚ (ਆਉਣ ਵਾਲਾ)।
ਪਰਮਾਤਮਾ (ਦਾ ਨਾਮ) ਸਿਮਰਿਆ ਕਰ, ਪਰਮਾਤਮਾ ਦਾ ਨਾਮ ਸਿਮਰਿਆ ਕਰ! ਇਹ (ਸਿਮਰਨ) ਹੀ ਤੇਰੇ ਕੰਮ ਵਿਚ (ਆਉਣ ਵਾਲਾ) ਹੈ।


ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ  

Mā▫i▫ā ko sang ṯi▫āg parabẖ jū kī saran lāg.  

Abandon your association with Maya, and take shelter in the Sanctuary of God.  

ਕੋ = ਦਾ। ਸੰਗੁ = ਸਾਥ, ਮੋਹ। ਲਾਗੁ = ਪਿਆ ਰਹੁ।
ਮਾਇਆ ਦਾ ਮੋਹ ਛੱਡ ਦੇਹ, ਪਰਮਾਤਮਾ ਦੀ ਸਰਨ ਪਿਆ ਰਹੁ।


ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥੧॥ ਰਹਾਉ  

Jagaṯ sukẖ mān mithi▫ā jẖūṯẖo sabẖ sāj hai. ||1|| rahā▫o.  

Remember that the pleasures of the world are false; this whole show is just an illusion. ||1||Pause||  

ਮਾਨੁ = ਮੰਨ, ਸਮਝ ਲੈ। ਮਿਥਿਆ = ਨਾਸਵੰਤ। ਸਾਜੁ = ਜਗਤ-ਪਸਾਰਾ ॥੧॥ ਰਹਾਉ ॥
ਦੁਨੀਆ ਦੇ ਸੁਖਾਂ ਨੂੰ ਨਾਸਵੰਤ ਸਮਝ! ਜਗਤ ਦਾ ਇਹ ਸਾਰਾ ਪਸਾਰਾ (ਹੀ) ਸਾਥ ਛੱਡ ਜਾਣ ਵਾਲਾ ਹੈ ॥੧॥ ਰਹਾਉ ॥


ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ  

Supne ji▫o ḏẖan pacẖẖān kāhe par karaṯ mān.  

You must understand that this wealth is just a dream. Why are you so proud?  

ਕਾਹੇ ਪਰਿ = ਕਾਹਦੇ ਉੱਤੇ? ਮਾਨੁ = ਅਹੰਕਾਰ।
ਇਸ ਧਨ ਨੂੰ ਸੁਪਨੇ (ਵਿਚ ਮਿਲੇ ਪਦਾਰਥਾਂ) ਵਾਂਗ ਸਮਝ, ਤੂੰ ਕਾਹਦੇ ਉੱਤੇ ਅਹੰਕਾਰ ਕਰਦਾ ਹੈਂ?


ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥  

Bārū kī bẖīṯ jaise basuḏẖā ko rāj hai. ||1||  

The empires of the earth are like walls of sand. ||1||  

ਬਾਰੂ = ਰੇਤ। ਭੀਤਿ = ਕੰਧ। ਬਸੁਧਾ = ਧਰਤੀ। ਕੋ = ਦਾ ॥੧॥
(ਸਾਰੀ) ਧਰਤੀ ਦਾ ਰਾਜ (ਭੀ) ਰੇਤ ਦੀ ਕੰਧ ਵਰਗਾ ਹੀ ਹੈ ॥੧॥


ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ  

Nānak jan kahaṯ bāṯ binas jaihai ṯero gāṯ.  

Servant Nanak speaks the Truth: your body shall perish and pass away.  

ਨਾਨਕੁ ਕਹਤ = ਨਾਨਕ ਆਖਦਾ ਹੈ। ਬਾਤ = ਗੱਲ। ਬਿਨਸਿ ਜੈ ਹੈ = ਨਾਸ ਹੋ ਜਾਇਗਾ। ਗਾਤੁ = ਸਰੀਰ।
ਦਾਸ ਨਾਨਕ (ਤੈਨੂੰ ਇਹ) ਗੱਲ ਦੱਸਦਾ ਹੈ ਕਿ ਤੇਰਾ (ਤਾਂ ਇਹ ਆਪਣਾ ਮਿਥਿਆ ਹੋਇਆ) ਸਰੀਰ (ਭੀ) ਨਾਸ ਹੋ ਜਾਇਗਾ।


ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥੨॥੧॥  

Cẖẖin cẖẖin kar ga▫i▫o kāl ṯaise jāṯ āj hai. ||2||1||  

Moment by moment, yesterday passed. Today is passing as well. ||2||1||  

ਕਾਲੁ = ਕੱਲ (ਦਾ ਦਿਨ)। ਆਜੁ = ਅੱਜ ਦਾ ਦਿਨ ॥੨॥੧॥
(ਵੇਖ, ਜਿਵੇਂ ਤੇਰੀ ਉਮਰ ਦਾ) ਕੱਲ (ਦਾ ਦਿਨ) ਛਿਨ ਛਿਨ ਕਰ ਕੇ ਬੀਤ ਗਿਆ ਹੈ, ਤਿਵੇਂ ਅੱਜ (ਦਾ ਦਿਨ ਭੀ) ਲੰਘਦਾ ਜਾ ਰਿਹਾ ਹੈ ॥੨॥੧॥


ਜੈਜਾਵੰਤੀ ਮਹਲਾ  

Jaijāvanṯī mėhlā 9.  

Jaijaavantee, Ninth Mehl:  

xxx
XXX


ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ  

Rām bẖaj rām bẖaj janam sirāṯ hai.  

Meditate on the Lord - vibrate on the Lord; your life is slipping away.  

ਭਜੁ = ਭਜਨ ਕਰ, ਜਪਿਆ ਕਰ। ਸਿਰਾਤੁ ਹੈ = ਬੀਤਦਾ ਜਾ ਰਿਹਾ ਹੈ।
ਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਭਜਨ ਕਰਿਆ ਕਰ! ਮਨੁੱਖਾ ਜਨਮ ਲੰਘਦਾ ਜਾ ਰਿਹਾ ਹੈ।


ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ  

Kaha▫o kahā bār bār samjẖaṯ nah ki▫o gavār.  

Why am I telling you this again and again? You fool - why don't you understand?  

ਕਹਉ = ਕਹਉਂ, ਮੈਂ ਆਖਾਂ। ਕਹਾ = ਕਹਾਂ? ਕੀਹ? ਬਾਰ ਬਾਰ = ਮੁੜ ਮੁੜ। ਗਵਾਰ = ਹੇ ਮੂਰਖ!
ਹੇ ਮੂਰਖ! ਮੈਂ (ਤੈਨੂੰ) ਮੁੜ ਮੁੜ ਕੀਹ ਆਖਾਂ? ਤੂੰ ਕਿਉਂ ਨਹੀਂ ਸਮਝਦਾ?


ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥੧॥ ਰਹਾਉ  

Binsaṯ nah lagai bār ore sam gāṯ hai. ||1|| rahā▫o.  

Your body is like a hail-stone; it melts away in no time at all. ||1||Pause||  

ਬਿਨਸਤ = ਨਾਸ ਹੁੰਦਿਆਂ। ਬਾਰ = ਚਿਰ, ਢਿੱਲ। ਓਰਾ = ਗੜਾ। ਓਰੇ ਸਮ = ਗੜੇ ਵਰਗਾ, ਗੜੇ ਦੇ ਬਰਾਬਰ। ਸਮ = ਬਰਾਬਰ, ਸਮਾਨ। ਗਾਤੁ = ਸਰੀਰ ॥੧॥ ਰਹਾਉ ॥
(ਤੇਰਾ ਇਹ) ਸਰੀਰ (ਨਾਸ ਹੋਣ ਵਿਚ) ਗੜੇ ਵਰਗਾ ਹੀ ਹੈ (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥ ਰਹਾਉ ॥


ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ  

Sagal bẖaram dār ḏėh gobinḏ ko nām lehi.  

So give up all your doubts, and utter the Naam, the Name of the Lord.  

ਭਰਮ = ਭਟਕਣਾ। ਡਾਰਿ ਦੇਹਿ = ਛੱਡ ਦੇਹ। ਕੋ = ਦਾ। ਲੇਹਿ = ਜਪਿਆ ਕਰ।
ਸਾਰੀਆਂ ਭਟਕਣਾਂ ਛੱਡ ਦੇਹ, ਪਰਮਾਤਮਾ ਦਾ ਨਾਮ ਜਪਿਆ ਕਰ।


ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ ॥੧॥  

Anṯ bār sang ṯerai ihai ek jāṯ hai. ||1||  

At the very last moment, this alone shall go along with you. ||1||  

ਅੰਤਿ ਬਾਰ = ਅੰਤਲੇ ਸਮੇ। ਸੰਗਿ ਤੇਰੈ = ਤੇਰੇ ਨਾਲ। ਇਹੈ ਏਕ = ਸਿਰਫ਼ ਇਹ ਹੀ ॥੧॥
ਅੰਤਲੇ ਸਮੇ ਤੇਰੇ ਨਾਲ ਸਿਰਫ਼ ਇਹ ਨਾਮ ਹੀ ਜਾਣ ਵਾਲਾ ਹੈ ॥੧॥


ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ  

Bikẖi▫ā bikẖ ji▫o bisār parabẖ kou jas hī▫e ḏẖār.  

Forget the poisonous sins of corruption, and enshrine the Praises of God in your heart.  

ਬਿਖਿਆ = ਮਾਇਆ। ਬਿਖੁ = ਜ਼ਹਿਰ। ਬਿਸਾਰਿ = ਭੁਲਾ ਦੇਹ। ਜਸੁ = ਸਿਫ਼ਤ-ਸਾਲਾਹ। ਹੀਏ = ਹਿਰਦੇ ਵਿਚ। ਧਾਰਿ = ਵਸਾਈ ਰੱਖ।
ਮਾਇਆ (ਦਾ ਮੋਹ ਆਪਣੇ ਅੰਦਰੋਂ) ਜ਼ਹਿਰ ਵਾਂਗ ਭੁਲਾ ਦੇਹ! ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੇ) ਹਿਰਦੇ ਵਿਚ ਵਸਾਈ ਰੱਖ!


ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾਤੁ ਹੈ ॥੨॥੨॥  

Nānak jan kahi pukār a▫osar bihāṯ hai. ||2||2||  

Servant Nanak proclaims that this opportunity is slipping away. ||2||2||  

ਕਹਿ = ਕਹੈ, ਆਖਦਾ ਹੈ। ਪੁਕਾਰਿ = ਪੁਕਾਰ ਕੇ, ਕੂਕ ਕੇ। ਅਉਸਰੁ = ਮੌਕਾ, ਸਮਾ ॥੨॥੨॥
ਦਾਸ ਨਾਨਕ (ਤੈਨੂੰ) ਕੂਕ ਕੂਕ ਕੇ ਆਖ ਰਿਹਾ ਹੈ, (ਮਨੁੱਖਾ ਜ਼ਿੰਦਗੀ ਦਾ ਸਮਾ) ਬੀਤਦਾ ਜਾ ਰਿਹਾ ਹੈ ॥੨॥੨॥"


ਜੈਜਾਵੰਤੀ ਮਹਲਾ  

Jaijāvanṯī mėhlā 9.  

Jaijaavantee, Ninth Mehl:  

xxx
XXX


ਰੇ ਮਨ ਕਉਨ ਗਤਿ ਹੋਇ ਹੈ ਤੇਰੀ  

Re man ka▫un gaṯ ho▫e hai ṯerī.  

O mortal, what will your condition be?  

ਗਤਿ = ਹਾਲਤ, ਦਸ਼ਾ। ਹੋਇ ਹੈ = ਹੋਵੇਗੀ।
ਹੇ ਮਨ! (ਸੋਚ ਕਿ) ਤੇਰੀ ਕੀਹ ਦਸ਼ਾ ਹੋਵੇਗੀ?


ਇਹ ਜਗ ਮਹਿ ਰਾਮ ਨਾਮੁ ਸੋ ਤਉ ਨਹੀ ਸੁਨਿਓ ਕਾਨਿ  

Ih jag mėh rām nām so ṯa▫o nahī suni▫o kān.  

In this world, you have not listened to the Lord's Name.  

ਮਹਿ = ਵਿਚ। ਤਉ = ਤਾਂ। ਕਾਨਿ = ਕੰਨ ਨਾਲ, ਧਿਆਨ ਦੇ ਕੇ।
ਇਸ ਜਗਤ ਵਿਚ (ਤੇਰਾ ਅਮਲ ਸਾਥੀ) ਪਰਮਾਤਮਾ ਦਾ ਨਾਮ (ਹੀ) ਹੈ, ਉਹ (ਨਾਮ) ਤੂੰ ਕਦੇ ਧਿਆਨ ਨਾਲ ਸੁਣਿਆ ਨਹੀਂ।


ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥੧॥ ਰਹਾਉ  

Bikẖi▫an si▫o aṯ lubẖān maṯ nāhin ferī. ||1|| rahā▫o.  

You are totally engrossed in corruption and sin; you have not turned your mind away from them at all. ||1||Pause||  

ਬਿਖਿਅਨ ਸਿਉੇ = ਵਿਸ਼ਿਆਂ ਨਾਲ। ਅਤਿ = ਬਹੁਤ। ਲੁਭਾਨਿ = ਗ੍ਰਸਿਆ ਹੋਇਆ। ਫੇਰੀ = ਪਰਤਾਈ ॥੧॥ ਰਹਾਉ ॥
ਤੂੰ ਵਿਸ਼ਿਆਂ ਵਿਚ ਹੀ ਬਹੁਤ ਫਸਿਆ ਰਹਿੰਦਾ ਹੈਂ, ਤੂੰ (ਆਪਣੀ) ਸੁਰਤ (ਇਹਨਾਂ ਵਲੋਂ ਕਦੇ) ਪਰਤਾਂਦਾ ਨਹੀਂ ॥੧॥ ਰਹਾਉ ॥


ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ  

Mānas ko janam līn simran nah nimakẖ kīn.  

You obtained this human life, but you have not remembered the Lord in meditation, even for an instant.  

ਕੋ = ਦਾ। ਲੀਨੁ = ਲਿਆ, ਹਾਸਲ ਕੀਤਾ। ਨਿਮਖ = (निमेष) ਅੱਖ ਝਮਕਣ ਜਿਤਨਾ ਸਮਾ। ਕੀਨੁ = ਕੀਤਾ।
ਤੂੰ ਮਨੁੱਖ ਦਾ ਜਨਮ (ਤਾਂ) ਹਾਸਲ ਕੀਤਾ, ਪਰ ਕਦੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ।


ਦਾਰਾ ਸੁਖ ਭਇਓ ਦੀਨੁ ਪਗਹੁ ਪਰੀ ਬੇਰੀ ॥੧॥  

Ḏārā sukẖ bẖa▫i▫o ḏīn pagahu parī berī. ||1||  

For the sake of pleasure, you have become subservient to your woman, and now your feet are bound. ||1||  

ਦਾਰਾ = ਇਸਤ੍ਰੀ। ਦੀਨੁ = ਆਤੁਰ, ਅਧੀਨ। ਪਗਹੁ = ਪੈਰਾਂ ਵਿਚ। ਪਰੀ = ਪਈ ਹੋਈ ਹੈ। ਬੇਰੀ = ਬੇੜੀ ॥੧॥
ਤੂੰ ਸਦਾ ਇਸਤ੍ਰੀ ਦੇ ਸੁਖਾਂ ਦੇ ਹੀ ਅਧੀਨ ਹੋਇਆ ਰਹਿੰਦਾ ਹੈਂ ਤੇ ਤੇਰੇ ਪੈਰਾਂ ਵਿਚ (ਇਸਤ੍ਰੀ ਦੇ ਮੋਹ ਦੀ) ਬੇੜੀ ਪਈ ਰਹਿੰਦੀ ਹੈ ॥੧॥


ਨਾਨਕ ਜਨ ਕਹਿ ਪੁਕਾਰਿ ਸੁਪਨੈ ਜਿਉ ਜਗ ਪਸਾਰੁ  

Nānak jan kahi pukār supnai ji▫o jag pasār.  

Servant Nanak proclaims that the vast expanse of this world is just a dream.  

ਕਹਿ = ਕਹੈ, ਆਖਦਾ ਹੈ। ਪੁਕਾਰਿ = ਪੁਕਾਰ ਕੇ। ਜਗ ਪਸਾਰੁ = ਜਗਤ ਦਾ ਖਿਲਾਰਾ।
ਦਾਸ ਨਾਨਕ (ਤੈਨੂੰ) ਪੁਕਾਰ ਕੇ ਆਖਦਾ ਹੈ ਕਿ ਇਹ ਜਗਤ ਦਾ ਖਿਲਾਰਾ ਸੁਪਨੇ ਵਰਗਾ ਹੀ ਹੈ।


ਸਿਮਰਤ ਨਹ ਕਿਉ ਮੁਰਾਰਿ ਮਾਇਆ ਜਾ ਕੀ ਚੇਰੀ ॥੨॥੩॥  

Simraṯ nah ki▫o murār mā▫i▫ā jā kī cẖerī. ||2||3||  

Why not meditate on the Lord? Even Maya is His slave. ||2||3||  

ਮੁਰਾਰਿ = (ਮੁਰ-ਅਰਿ) ਪਰਮਾਤਮਾ। ਜਾ ਕੀ = ਜਿਸ (ਪਰਮਾਤਮਾ) ਦੀ। ਚੇਰੀ = ਦਾਸੀ ॥੨॥੩॥
ਇਹ ਮਾਇਆ ਜਿਸ ਦੀ ਦਾਸੀ ਹੈ ਤੂੰ ਉਸ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ ॥੨॥੩॥


ਜੈਜਾਵੰਤੀ ਮਹਲਾ  

Jaijāvanṯī mėhlā 9.  

Jaijaavantee, Ninth Mehl:  

xxx
XXX


ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ  

Bīṯ jaihai bīṯ jaihai janam akāj re.  

Slipping away - your life is uselessly slipping away.  

ਜੈਹੈ = ਜਾਇਗਾ। ਬੀਤ ਜੈਹੈ = ਗੁਜ਼ਰ ਜਾਇਗਾ। ਅਕਾਜੁ = (ਅ-ਕਾਜੁ) ਅਸਫਲ, ਜੀਵਨ-ਮਨੋਰਥ ਪ੍ਰਾਪਤ ਕਰਨ ਤੋਂ ਬਿਨਾ। ਰੇ = ਹੇ ਭਾਈ!
ਜੀਵਨ (ਦਾ ਸਮਾ) ਅਸਫਲ ਲੰਘਦਾ ਜਾ ਰਿਹਾ ਹੈ, ਗੁਜ਼ਰਦਾ ਜਾ ਰਿਹਾ ਹੈ।


ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ  

Nis ḏin sun kai purān samjẖaṯ nah re ajān.  

Night and day, you listen to the Puraanas, but you do not understand them, you ignorant fool!  

ਨਿਸਿ = ਰਾਤ। ਰੇ ਅਜਾਨ = ਹੇ ਬੇ-ਸਮਝ! ਹੇ ਮੂਰਖ!
ਹੇ ਮੂਰਖ! ਰਾਤ ਦਿਨ ਪੁਰਾਣ (ਆਦਿਕ ਪੁਸਤਕਾਂ ਦੀਆਂ ਕਹਾਣੀਆਂ) ਸੁਣ ਕੇ (ਭੀ) ਤੂੰ ਨਹੀਂ ਸਮਝਦਾ।


ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ॥੧॥ ਰਹਾਉ  

Kāl ṯa▫o pahūcẖi▫o ān kahā jaihai bẖāj re. ||1|| rahā▫o.  

Death has arrived; now where will you run? ||1||Pause||  

ਕਾਲੁ = ਮੌਤ ਦਾ ਸਮਾ। ਆਨਿ = ਆ ਕੇ। ਭਾਜਿ = ਭੱਜ ਕੇ। ਕਹਾ = ਕਿੱਥੇ? ॥੧॥ ਰਹਾਉ ॥
ਮੌਤ (ਦਾ ਸਮਾ) ਤਾਂ (ਨੇੜੇ) ਆ ਪਹੁੰਚਿਆ ਹੈ (ਦੱਸ, ਤੂੰ ਇਸ ਪਾਸੋਂ) ਭੱਜ ਕਿੱਥੇ ਚਲਾ ਜਾਏਂਗਾ ॥੧॥ ਰਹਾਉ ॥


        


© SriGranth.org, a Sri Guru Granth Sahib resource, all rights reserved.
See Acknowledgements & Credits