Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਭੋ ਹੁਕਮੁ ਹੁਕਮੁ ਹੈ ਆਪੇ ਨਿਰਭਉ ਸਮਤੁ ਬੀਚਾਰੀ ॥੩॥  

Sabẖo hukam hukam hai āpe nirbẖa▫o samaṯ bīcẖārī. ||3||  

He Himself is the Commander; all are under His Command. The Fearless Lord looks on all alike. ||3||  

ਆਪੇ = ਆਪ ਹੀ। ਸਮਤੁ = ਇਕ-ਸਮਾਨ। ਬੀਚਾਰੀ = ਵਿਚਾਰਦਾ ਹੈ, ਸਮਝਦਾ ਹੈ ॥੩॥
ਉਹ ਸਮ-ਦਰਸੀ ਹੋ ਜਾਂਦਾ ਹੈ, ਉਹ ਨਿਡਰ ਹੋ ਜਾਂਦਾ ਹੈ ਕਿਉਂਕਿ ਉਸ ਨੂੰ (ਹਰ ਥਾਂ) ਪ੍ਰਭੂ ਦਾ ਹੀ ਹੁਕਮ ਵਰਤਦਾ ਦਿੱਸਦਾ ਹੈ, ਪ੍ਰਭੂ ਆਪ ਹੀ ਹੁਕਮ ਚਲਾ ਰਿਹਾ ਜਾਪਦਾ ਹੈ ॥੩॥


ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾ ਚੀ ਅਬਿਗਤੁ ਬਾਣੀ  

Jo jan jān bẖajėh purkẖoṯam ṯā cẖī abigaṯ baṇī.  

That humble being who knows, and meditates on the Supreme Primal Being - his word becomes eternal.  

ਜਾਨਿ = ਜਾਣ ਕੇ, ਇਉਂ ਜਾਣ ਕੇ, ਪ੍ਰਭੂ ਨੂੰ ਇਹੋ ਜਿਹਾ ਸਮਝ ਕੇ। ਚੀ = ਦੀ। ਤਾ ਚੀ = ਉਹਨਾਂ ਦੀ। ਅਬਿਗਤੁ = ਅਦ੍ਰਿਸ਼ਟ ਪ੍ਰਭੂ (ਦਾ ਨਾਮ)। ਤਾ ਚੀ ਬਾਣੀ = ਉਹਨਾਂ ਦੀ ਬਾਣੀ।
ਜੋ ਮਨੁੱਖ ਉੱਤਮ ਪੁਰਖ ਪ੍ਰਭੂ ਨੂੰ (ਇਉਂ ਸਰਬ-ਵਿਆਪਕ) ਜਾਣ ਕੇ ਸਿਮਰਦੇ ਹਨ, ਉਹਨਾਂ ਦੀ ਬਾਣੀ ਹੀ ਪ੍ਰਭੂ ਦਾ ਨਾਮ ਬਣ ਜਾਂਦਾ ਹੈ (ਭਾਵ, ਉਹ ਹਰ ਵੇਲੇ ਸਿਫ਼ਤ-ਸਾਲਾਹ ਹੀ ਕਰਦੇ ਹਨ)।


ਨਾਮਾ ਕਹੈ ਜਗਜੀਵਨੁ ਪਾਇਆ ਹਿਰਦੈ ਅਲਖ ਬਿਡਾਣੀ ॥੪॥੧॥  

Nāmā kahai jagjīvan pā▫i▫ā hirḏai alakẖ bidāṇī. ||4||1||  

Says Naam Dayv, I have found the Invisible, Wondrous Lord, the Life of the World, within my heart. ||4||1||  

ਵਿਡਾਣੀ = ਅਚਰਜ ॥੪॥੧॥
ਨਾਮਦੇਵ ਆਖਦਾ ਹੈ ਉਹਨਾਂ ਬੰਦਿਆਂ ਨੇ ਅਸਚਰਜ ਅਲੱਖ ਤੇ ਜਗਤ-ਦੇ-ਜੀਵਨ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ ॥੪॥੧॥


ਪ੍ਰਭਾਤੀ  

Parbẖāṯī.  

Prabhaatee:  

xxx
XXX


ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ ਤਾ ਕਾ ਅੰਤੁ ਜਾਨਿਆ  

Āḏ jugāḏ jugāḏ jugo jug ṯā kā anṯ na jāni▫ā.  

He existed in the beginning, in the primeval age, and all throughout the ages; His limits cannot be known.  

ਆਦਿ = (ਸਭ ਦਾ) ਮੁੱਢ। ਜੁਗਾਦਿ = ਜੁਗਾਂ ਦੇ ਆਦਿ ਤੋਂ। ਜੁਗੋ ਜੁਗੁ = ਹਰੇਕ ਜੁਗ ਵਿਚ। ਤਾ ਕਾ = ਉਸ (ਪ੍ਰਭੂ) ਦਾ।
(ਉਹ ਪ੍ਰਭੂ) ਸਾਰੇ ਸੰਸਾਰ ਦਾ ਮੂਲ ਹੈ, ਜੁਗਾਂ ਦੇ ਆਦਿ ਤੋਂ ਹੈ, ਹਰੇਕ ਜੁਗ ਵਿਚ ਮੌਜੂਦ ਹੈ, ਉਸ ਦੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ।


ਸਰਬ ਨਿਰੰਤਰਿ ਰਾਮੁ ਰਹਿਆ ਰਵਿ ਐਸਾ ਰੂਪੁ ਬਖਾਨਿਆ ॥੧॥  

Sarab niranṯar rām rahi▫ā rav aisā rūp bakẖāni▫ā. ||1||  

The Lord is pervading and permeating amongst all; this is how His Form can be described. ||1||  

ਨਿਰੰਤਰਿ = ਅੰਦਰ ਇਕ-ਰਸ। ਰਵਿ ਰਹਿਆ = ਵਿਆਪਕ ਹੈ। ਬਖਾਨਿਆ = ਬਿਆਨ ਕੀਤਾ ਗਿਆ ਹੈ, (ਧਰਮ-ਪੁਸਤਕਾਂ ਵਿਚ) ਦੱਸਿਆ ਗਿਆ ਹੈ ॥੧॥
ਉਹ ਰਾਮ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ, (ਸਭ ਧਰਮ-ਪੁਸਤਕਾਂ ਨੇ) ਉਸ ਰਾਮ ਦਾ ਕੁਝ ਇਹੋ ਜਿਹਾ ਸਰੂਪ ਬਿਆਨ ਕੀਤਾ ਹੈ ॥੧॥


ਗੋਬਿਦੁ ਗਾਜੈ ਸਬਦੁ ਬਾਜੈ  

Gobiḏ gājai sabaḏ bājai.  

The Lord of the Universe appears when the Word of His Shabad is chanted.  

ਗਾਜੇ = ਗੱਜਦਾ ਹੈ, ਪਰਗਟ ਹੋ ਜਾਂਦਾ ਹੈ। ਬਾਜੈ = ਵੱਜਦਾ ਹੈ। ਸਬਦੁ ਬਾਜੈ = ਗੁਰੂ ਦਾ ਸ਼ਬਦ-ਵਾਜਾ ਵੱਜਦਾ ਹੈ।
ਜਦ (ਹਿਰਦੇ ਵਿਚ ਗੁਰੂ ਦਾ) ਗੋਬਿੰਦ-ਨਾਮ ਦਾ ਸ਼ਬਦ-ਵਾਜਾ ਵੱਜਦਾ ਹੈ,


ਆਨਦ ਰੂਪੀ ਮੇਰੋ ਰਾਮਈਆ ॥੧॥ ਰਹਾਉ  

Ānaḏ rūpī mero rām▫ī▫ā. ||1|| rahā▫o.  

My Lord is the Embodiment of Bliss. ||1||Pause||  

ਰਾਮਈਆ = ਸੋਹਣਾ ਰਾਮ ॥੧॥ ਰਹਾਉ ॥
ਤਾਂ ਮੇਰਾ ਸੋਹਣਾ ਸੁਖ-ਸਰੂਪ ਰਾਮ ਪਰਗਟ ਹੋ ਜਾਂਦਾ ਹੈ ॥੧॥ ਰਹਾਉ ॥


ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ  

Bāvan bīkẖū bānai bīkẖe bās ṯe sukẖ lāgilā.  

The beautiful fragrance of sandalwood emanates from the sandalwood tree, and attaches to the other trees of the forest.  

ਬਾਵਨ = ਚੰਦਨ। ਬੀਖੂ = (वृक्ष) ਬਿਰਖ, ਰੁੱਖ। ਬਾਨੈ ਬੀਖੇ = ਬਨ ਵਿਖੇ, ਜੰਗਲ ਵਿਚ। ਬਾਸੁ ਤੇ = (ਚੰਦਨ ਦੀ) ਸੁਗੰਧੀ ਤੋਂ। ਲਾਗਿਲਾ = ਲੱਗਦਾ ਹੈ, ਮਿਲਦਾ ਹੈ।
ਜਿਵੇਂ ਜੰਗਲ ਵਿਚ ਚੰਦਨ ਦੇ ਬੂਟੇ ਤੋਂ (ਸਭ ਨੂੰ) ਸੁਗੰਧੀ ਦਾ ਸੁਖ ਮਿਲਦਾ ਹੈ (ਉਸ ਦੀ ਸੰਗਤ ਨਾਲ ਸਾਧਾਰਨ) ਰੁੱਖ ਚੰਦਨ ਵਾਂਗ ਬਣ ਜਾਂਦਾ ਹੈ;


ਸਰਬੇ ਆਦਿ ਪਰਮਲਾਦਿ ਕਾਸਟ ਚੰਦਨੁ ਭੈਇਲਾ ॥੨॥  

Sarbe āḏ paramlāḏ kāsat cẖanḏan bẖai▫ilā. ||2||  

God, the Primal Source of everything, is like the sandalwood tree; He transforms us woody trees into fragrant sandalwood. ||2||  

ਪਰਮਲਾਦਿ = ਪਰਮਲ ਆਦਿ, ਸੁਗੰਧੀਆਂ ਦਾ ਮੂਲ। ਕਾਸਟ = (ਸਾਧਾਰਨ) ਕਾਠ। ਭੈਇਲਾ = ਹੋ ਜਾਂਦਾ ਹੈ ॥੨॥
ਤਿਵੇਂ, ਉਹ ਸਭ ਜੀਵਾਂ ਦਾ ਮੂਲ ਰਾਮ (ਸਭ ਗੁਣਾਂ-ਰੂਪ) ਸੁਗੰਧੀਆਂ ਦਾ ਮੂਲ ਹੈ (ਉਸ ਦੀ ਸੰਗਤ ਵਿਚ ਸਾਧਾਰਨ ਜੀਵ ਗੁਣਾਂ ਵਾਲੇ ਹੋ ਜਾਂਦੇ ਹਨ) ॥੨॥


ਤੁਮ੍ਹ੍ਹ ਚੇ ਪਾਰਸੁ ਹਮ ਚੇ ਲੋਹਾ ਸੰਗੇ ਕੰਚਨੁ ਭੈਇਲਾ  

Ŧumĥ cẖe pāras ham cẖe lohā sange kancẖan bẖai▫ilā.  

You, O Lord, are the Philosopher's Stone, and I am iron; associating with You, I am transformed into gold.  

ਤੁਮ੍ਹ੍ਹ ਚੇ = ਤੇਰੇ ਵਰਗਾ (ਭਾਵ, ਤੂੰ) ਪਾਰਸ ਹੈਂ। ਹਮ ਚੇ = ਮੇਰੇ ਵਰਗਾ (ਭਾਵ, ਮੈਂ)। ਸੰਗੇ = ਤੇਰੀ ਸੰਗਤ ਵਿਚ, ਤੇਰੇ ਨਾਲ ਛੋਹਿਆਂ। ਕੰਚਨ = ਸੋਨਾ।
(ਹੇ ਰਾਮ!) ਤੂੰ ਪਾਰਸ ਹੈਂ, ਮੈਂ ਲੋਹਾ ਹਾਂ, ਤੇਰੀ ਸੰਗਤ ਵਿਚ ਮੈਂ ਸੋਨਾ ਬਣ ਗਿਆ ਹਾਂ।


ਤੂ ਦਇਆਲੁ ਰਤਨੁ ਲਾਲੁ ਨਾਮਾ ਸਾਚਿ ਸਮਾਇਲਾ ॥੩॥੨॥  

Ŧū ḏa▫i▫āl raṯan lāl nāmā sācẖ samā▫ilā. ||3||2||  

You are Merciful; You are the gem and the jewel. Naam Dayv is absorbed in the Truth. ||3||2||  

ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਸਮਾਇਲਾ = ਲੀਨ ਹੋ ਗਿਆ ਹੈ ॥੩॥੨॥
ਤੂੰ ਦਇਆ ਦਾ ਘਰ ਹੈਂ, ਤੂੰ ਰਤਨ ਹੈਂ, ਤੂੰ ਲਾਲ ਹੈਂ। ਮੈਂ ਨਾਮਾ ਤੈਂ ਸਦਾ-ਥਿਰ ਰਹਿਣ ਵਾਲੇ ਵਿਚ ਲੀਨ ਹੋ ਗਿਆ ਹਾਂ ॥੩॥੨॥


ਪ੍ਰਭਾਤੀ  

Parbẖāṯī.  

Prabhaatee:  

xxx
XXX


ਅਕੁਲ ਪੁਰਖ ਇਕੁ ਚਲਿਤੁ ਉਪਾਇਆ  

Akul purakẖ ik cẖaliṯ upā▫i▫ā.  

The Primal Being has no ancestry; He has staged this play.  

ਕੁ = ਧਰਤੀ। ਕੁਲ = ਧਰਤੀ ਤੇ ਪੈਦਾ ਹੋਇਆ, ਖ਼ਾਨਦਾਨ, ਬੰਸ। ਅਕੁਲ = (ਅ-ਕੁਲ) ਜੋ ਧਰਤੀ ਉਤੇ ਜੰਮੀ (ਕਿਸੇ ਕੁਲ) ਵਿਚੋਂ ਨਹੀਂ ਹੈ। ਪੁਰਖ = ਸਭ ਵਿਚ ਵਿਆਪਕ (Skt. पुरि शेते इति पुरुषः)। ਚਲਿਤੁ = ਜਗਤ-ਰੂਪ ਤਮਾਸ਼ਾ।
ਜਿਸ ਪਰਮਾਤਮਾ ਦੀ ਕੋਈ ਖ਼ਾਸ ਕੁਲ ਨਹੀਂ ਹੈ ਉਸ ਸਰਬ-ਵਿਆਪਕ ਨੇ ਇਹ ਜਗਤ-ਰੂਪ ਇਕ ਖੇਡ ਬਣਾ ਦਿੱਤੀ ਹੈ।


ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ ॥੧॥  

Gẖat gẖat anṯar barahm lukā▫i▫ā. ||1||  

God is hidden deep within each and every heart. ||1||  

ਘਟਿ ਘਟਿ = ਹਰੇਕ ਘਟ ਵਿਚ। ਅੰਤਰਿ = ਹਰੇਕ ਦੇ ਅੰਦਰ। ਬ੍ਰਹਮੁ = ਆਤਮਾ, ਜਿੰਦ ॥੧॥
ਹਰੇਕ ਸਰੀਰ ਵਿਚ, ਹਰੇਕ ਦੇ ਅੰਦਰ ਉਸ ਨੇ ਆਪਣਾ ਆਤਮਾ ਗੁਪਤ ਰੱਖ ਦਿੱਤਾ ਹੈ ॥੧॥


ਜੀਅ ਕੀ ਜੋਤਿ ਜਾਨੈ ਕੋਈ  

Jī▫a kī joṯ na jānai ko▫ī.  

No one knows the Light of the soul.  

ਜੀਅ ਕੀ ਜੋਤਿ = ਹਰੇਕ ਜੀਵ ਦੇ ਅੰਦਰ ਵੱਸਦੀ ਜੋਤਿ। ਕੋਈ = ਕੋਈ ਪ੍ਰਾਣੀ।
ਸਾਰੇ ਜੀਵਾਂ ਵਿਚ ਵੱਸਦੀ ਜੋਤਿ ਨੂੰ ਤਾਂ ਕੋਈ ਪ੍ਰਾਣੀ ਜਾਣਦਾ ਨਹੀਂ ਹੈ,


ਤੈ ਮੈ ਕੀਆ ਸੁ ਮਾਲੂਮੁ ਹੋਈ ॥੧॥ ਰਹਾਉ  

Ŧai mai kī▫ā so mālūm ho▫ī. ||1|| rahā▫o.  

Whatever I do, is known to You, Lord. ||1||Pause||  

ਤੈ ਮੈ ਕੀਆ = ਅਸਾਂ ਜੀਵਾਂ ਨੇ ਜੋ ਕੁਝ ਕੀਤਾ, ਅਸੀਂ ਜੀਵ ਜੋ ਕੁਝ ਕਰਦੇ ਹਾਂ। ਮੈ = ਤੂੰ ਤੇ ਮੈਂ, ਅਸੀਂ ਸਾਰੇ ਜੀਵ। ਹੋਈ = ਹੁੰਦਾ ਹੈ ॥੧॥ ਰਹਾਉ ॥
ਪਰ ਅਸੀਂ ਜੋ ਕੁਝ ਕਰਦੇ ਹਾਂ ਉਹ (ਸਾਡੇ ਅੰਦਰ) ਅੰਦਰ-ਵੱਸਦੀ-ਜੋਤਿ ਨੂੰ ਮਲੂਮ ਹੋ ਜਾਂਦਾ ਹੈ ॥੧॥ ਰਹਾਉ ॥


ਜਿਉ ਪ੍ਰਗਾਸਿਆ ਮਾਟੀ ਕੁੰਭੇਉ  

Ji▫o pargāsi▫ā mātī kumbẖe▫o.  

Just as the pitcher is made from clay,  

ਜਿਉ = ਜਿਵੇਂ। ਕੁੰਭੇਉ = ਕੁੰਭ, ਘੜਾ।
ਜਿਵੇਂ ਮਿੱਟੀ ਤੋਂ ਘੜਾ ਬਣ ਜਾਂਦਾ ਹੈ,


ਆਪ ਹੀ ਕਰਤਾ ਬੀਠੁਲੁ ਦੇਉ ॥੨॥  

Āp hī karṯā bīṯẖul ḏe▫o. ||2||  

everything is made from the Beloved Divine Creator Himself. ||2||  

ਕਰਤਾ = ਪੈਦਾ ਕਰਨ ਵਾਲਾ। ਬੀਠੁਲ ਦੇਉ = ਮਾਇਆ ਤੋਂ ਰਹਿਤ ਪ੍ਰਭੂ ॥੨॥
ਤਿਵੇਂ ਉਹ ਬੀਠੁਲ ਪ੍ਰਭੂ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ ॥੨॥


ਜੀਅ ਕਾ ਬੰਧਨੁ ਕਰਮੁ ਬਿਆਪੈ  

Jī▫a kā banḏẖan karam bi▫āpai.  

The mortal's actions hold the soul in the bondage of karma.  

ਬੰਧਨੁ = ਜੰਜਾਲ। ਕਰਮੁ = ਕੀਤਾ ਹੋਇਆ ਕੰਮ। ਬਿਆਪੈ = ਪ੍ਰਭਾਵ ਪਾ ਰੱਖਦਾ ਹੈ।
ਜੀਵ ਦਾ ਕੀਤਾ ਹੋਇਆ ਕੰਮ ਉਸ ਲਈ ਜੰਜਾਲ ਹੋ ਢੁਕਦਾ ਹੈ,


ਜੋ ਕਿਛੁ ਕੀਆ ਸੁ ਆਪੈ ਆਪੈ ॥੩॥  

Jo kicẖẖ kī▫ā so āpai āpai. ||3||  

Whatever he does, he does on his own. ||3||  

ਆਪੈ = ਆਪ ਹੀ ਆਪ, ਪ੍ਰਭੂ ਨੇ ਆਪ ਹੀ ॥੩॥
ਪਰ ਇਹ ਜੰਜਾਲ ਆਦਿਕ ਭੀ ਜੋ ਕੁਝ ਬਣਾਇਆ ਹੈ ਪ੍ਰਭੂ ਨੇ ਆਪ ਹੀ ਬਣਾਇਆ ਹੈ ॥੩॥


ਪ੍ਰਣਵਤਿ ਨਾਮਦੇਉ ਇਹੁ ਜੀਉ ਚਿਤਵੈ ਸੁ ਲਹੈ  

Paraṇvaṯ nāmḏe▫o ih jī▫o cẖiṯvai so lahai.  

Prays Naam Dayv, whatever this soul wants, it obtains.  

ਚਿਤਵੈ = ਚਿਤਵਦਾ ਹੈ, ਤਾਂਘ ਕਰਦਾ ਹੈ। ਲਹੈ = ਹਾਸਲ ਕਰ ਲੈਂਦਾ ਹੈ।
ਨਾਮਦੇਵ ਬੇਨਤੀ ਕਰਦਾ ਹੈ, ਇਹ ਜੀਵ ਜਿਸ ਸ਼ੈ ਉਤੇ ਆਪਣਾ ਮਨ ਟਿਕਾਂਦਾ ਹੈ ਉਸ ਨੂੰ ਹਾਸਲ ਕਰ ਲੈਂਦਾ ਹੈ,


ਅਮਰੁ ਹੋਇ ਸਦ ਆਕੁਲ ਰਹੈ ॥੪॥੩॥  

Amar ho▫e saḏ ākul rahai. ||4||3||  

Whoever abides in the Lord, becomes immortal. ||4||3||  

ਅਮਰੁ = (ਅ-ਮਰੁ) ਮੌਤ-ਰਹਿਤ। ਆਕੁਲ = ਸਰਬ-ਵਿਆਪਕ ॥੪॥੩॥
ਜੇ ਇਹ ਜੀਵ ਸਰਬ-ਵਿਆਪਕ ਪਰਮਾਤਮਾ ਨੂੰ ਆਪਣੇ ਮਨ ਵਿਚ ਟਿਕਾਏ ਤਾਂ (ਉਸ ਅਮਰ ਪ੍ਰਭੂ ਵਿਚ ਟਿਕ ਕੇ ਆਪ ਭੀ) ਅਮਰ ਹੋ ਜਾਂਦਾ ਹੈ ॥੪॥੩॥


ਪ੍ਰਭਾਤੀ ਭਗਤ ਬੇਣੀ ਜੀ ਕੀ  

Parbẖāṯī bẖagaṯ Beṇī jī kī  

Prabhaatee, The Word Of Devotee Baynee Jee:  

xxx
ਰਾਗ ਪ੍ਰਭਾਤੀ ਵਿੱਚ ਭਗਤ ਬੇਣੀ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਤਨਿ ਚੰਦਨੁ ਮਸਤਕਿ ਪਾਤੀ  

Ŧan cẖanḏan masṯak pāṯī.  

You rub your body with sandalwood oil, and place basil leaves on your forehead.  

ਤਨਿ = ਸਰੀਰ ਉੱਤੇ। ਮਸਤਕਿ = ਮੱਥੇ ਉੱਤੇ। ਪਾਤੀ = ਤੁਲਸੀ ਦੇ ਪੱਤਰ।
(ਹੇ ਲੰਪਟ!) ਤੂੰ ਸਰੀਰ ਉੱਤੇ ਚੰਦਨ ਦਾ ਲੇਪ ਤੇ ਮੱਥੇ ਉੱਤੇ ਤੁਲਸੀ ਦੇ ਪੱਤਰ ਲਾਂਦਾ ਹੈਂ,


ਰਿਦ ਅੰਤਰਿ ਕਰ ਤਲ ਕਾਤੀ  

Riḏ anṯar kar ṯal kāṯī.  

But you hold a knife in the hand of your heart.  

ਰਿਦ = ਹਿਰਦਾ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ, ਹੱਥਾਂ ਵਿਚ। ਕਾਤੀ = ਕੈਂਚੀ।
ਪਰ, ਤੇਰੇ ਹਿਰਦੇ ਵਿਚ (ਇਉਂ ਕੁਝ ਹੋ ਰਿਹਾ ਹੈ ਜਿਵੇਂ) ਤੇਰੇ ਹੱਥਾਂ ਵਿਚ ਕੈਂਚੀ ਫੜੀ ਹੋਈ ਹੈ।


ਠਗ ਦਿਸਟਿ ਬਗਾ ਲਿਵ ਲਾਗਾ  

Ŧẖag ḏisat bagā liv lāgā.  

You look like a thug; pretending to meditate, you pose like a crane.  

ਦਿਸਟਿ = ਨਜ਼ਰ, ਤੱਕ। ਬਗਾ = ਬਗਲਾ।
ਤੇਰੀ ਨਿਗਾਹ ਠੱਗਾਂ ਵਾਲੀ ਹੈ, ਪਰ ਬਗਲੇ ਵਾਂਗ ਤੂੰ ਸਮਾਧੀ ਲਾਈ ਹੋਈ ਹੈ,


ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥੧॥  

Ḏekẖ baisno parān mukẖ bẖāgā. ||1||  

You try to look like a Vaishnaav, but the breath of life escapes through your mouth. ||1||  

ਦੇਖਿ = ਵੇਖ ਕੇ, ਵੇਖਣ ਨੂੰ। ਪ੍ਰਾਨ = ਸੁਆਸ। ਭਾਗਾ = ਨੱਸ ਗਏ ਹਨ ॥੧॥
ਪਰ ਵੇਖਣ ਨੂੰ ਤੂੰ ਵੈਸ਼ਨੋ ਜਾਪਦਾ ਹੈਂ ਜਿਵੇਂ ਤੇਰੇ ਮੂੰਹ ਵਿਚੋਂ ਸੁਆਸ ਭੀ ਨਿਕਲ ਗਏ ਹਨ (ਭਾਵ, ਵੇਖਣ ਨੂੰ ਤੂੰ ਬੜਾ ਹੀ ਦਇਆਵਾਨ ਜਾਪਦਾ ਹੈਂ) ॥੧॥


ਕਲਿ ਭਗਵਤ ਬੰਦ ਚਿਰਾਂਮੰ  

Kal bẖagvaṯ banḏ cẖirāʼnmaʼn.  

You pray for hours to God the Beautiful.  

ਕਲਿ = ਕਲਜੁਗ ਵਿਚ। ਚਿਰਾਮੰ = ਚਿਰ ਤੱਕ।
(ਹੇ ਵਿਸ਼ਈ ਮਨੁੱਖ!) ਤੂੰ ਕਲਜੁਗੀ ਸੁਭਾਵ ਵਿਚ ਅਪ੍ਰਵਿਰਤ ਹੈਂ, ਪਰ, ਮੂਰਤੀ ਨੂੰ ਚਿਰ ਤੱਕ ਨਮਸਕਾਰ ਕਰਦਾ ਹੈਂ।


ਕ੍ਰੂਰ ਦਿਸਟਿ ਰਤਾ ਨਿਸਿ ਬਾਦੰ ॥੧॥ ਰਹਾਉ  

Karūr ḏisat raṯā nis bāḏaʼn. ||1|| rahā▫o.  

But your gaze is evil, and your nights are wasted in conflict. ||1||Pause||  

ਕ੍ਰੂਰ = ਟੇਢੀ। ਰਤਾ = ਮਸਤ। ਨਿਸ = (ਭਾਵ) ਨਿਸਿ ਦਿਨ, ਰਾਤ ਦਿਨੇ, ਹਰ ਵੇਲੇ। ਬਾਦੰ = ਝਗੜਾ, ਮਾਇਆ ਲਈ ਝਗੜਾ, ਮਾਇਆ ਲਈ ਦੌੜ-ਭੱਜ ॥੧॥ ਰਹਾਉ ॥
ਤੇਰੀ ਨਜ਼ਰ ਟੇਢੀ ਹੈ (ਤੇਰੀ ਨਿਗਾਹ ਵਿਚ ਖੋਟ ਹੈ), ਤੇ ਦਿਨ ਰਾਤ ਤੂੰ ਮਾਇਆ ਦੇ ਧੰਧਿਆਂ ਵਿਚ ਰੱਤਾ ਹੋਇਆ ਹੈਂ ॥੧॥ ਰਹਾਉ ॥


ਨਿਤਪ੍ਰਤਿ ਇਸਨਾਨੁ ਸਰੀਰੰ  

Niṯparaṯ isnān sarīraʼn.  

You perform daily cleansing rituals,  

ਨਿਤ ਪ੍ਰਤਿ = ਸਦਾ।
(ਹੇ ਵਿਸ਼ਈ ਮਨੁੱਖ!) ਤੂੰ ਹਰ ਰੋਜ਼ ਆਪਣੇ ਸਰੀਰ ਨੂੰ ਇਸ਼ਨਾਨ ਕਰਾਂਦਾ ਹੈਂ,


ਦੁਇ ਧੋਤੀ ਕਰਮ ਮੁਖਿ ਖੀਰੰ  

Ḏu▫e ḏẖoṯī karam mukẖ kẖīraʼn.  

wear two loin-cloths, perform religious rituals and put only milk in your mouth.  

ਮੁਖਿ ਖੀਰੰ = ਮੂੰਹ ਵਿਚ ਦੁੱਧ ਹੈ, ਦੂਧਾਧਾਰੀ ਹੈ।
ਦੋ ਧੋਤੀਆਂ ਰੱਖਦਾ ਹੈਂ, (ਹੋਰ) ਕਰਮ ਕਾਂਡ (ਭੀ ਕਰਦਾ ਹੈਂ), ਦੂਧਾਧਾਰੀ ਹੈਂ;


ਰਿਦੈ ਛੁਰੀ ਸੰਧਿਆਨੀ  

Riḏai cẖẖurī sanḏẖi▫ānī.  

But in your heart, you have drawn out the sword.  

ਸੰਧਿਆਨੀ = ਤੱਕ ਕੇ ਰੱਖੀ ਹੋਈ ਹੈ, ਨਿਸ਼ਾਨਾ ਬੰਨ੍ਹ ਕੇ ਰੱਖੀ ਹੋਈ ਹੈ।
ਪਰ ਆਪਣੇ ਹਿਰਦੇ ਵਿਚ ਤੂੰ ਛੁਰੀ ਕੱਸ ਕੇ ਰੱਖੀ ਹੋਈ ਹੈ,


ਪਰ ਦਰਬੁ ਹਿਰਨ ਕੀ ਬਾਨੀ ॥੨॥  

Par ḏarab hiran kī bānī. ||2||  

You routinely steal the property of others. ||2||  

ਦਰਬੁ = ਧਨ। ਹਿਰਨ = ਚੁਰਾਉਣਾ। ਬਾਨੀ = ਆਦਤ ॥੨॥
ਤੇ ਤੈਨੂੰ ਪਰਾਇਆ ਧਨ ਠੱਗਣ ਦੀ ਆਦਤ ਪਈ ਹੋਈ ਹੈ ॥੨॥


ਸਿਲ ਪੂਜਸਿ ਚਕ੍ਰ ਗਣੇਸੰ  

Sil pūjas cẖakar gaṇesaʼn.  

You worship the stone idol, and paint ceremonial marks of Ganesha.  

xxx
(ਹੇ ਲੰਪਟ!) ਤੂੰ ਸਿਲਾ ਪੂਜਦਾ ਹੈਂ, ਸਰੀਰ ਉੱਤੇ ਤੂੰ ਗਣੇਸ਼ ਦੇਵਤੇ ਦੇ ਨਿਸ਼ਾਨ ਬਣਾਏ ਹੋਏ ਹਨ,


ਨਿਸਿ ਜਾਗਸਿ ਭਗਤਿ ਪ੍ਰਵੇਸੰ  

Nis jāgas bẖagaṯ parvesaʼn.  

You remain awake throughout the night, pretending to worship God.  

ਨਿਸਿ = ਰਾਤ ਨੂੰ। ਭਗਤਿ = ਰਾਸਾਂ ਦੀ ਭਗਤੀ।
ਰਾਤ ਨੂੰ ਰਾਸਾਂ ਵਿਚ (ਭਗਤੀ ਵਜੋਂ) ਜਾਗਦਾ ਭੀ ਹੈਂ, ਉਥੇ ਪੈਰਾਂ ਨਾਲ ਤੂੰ ਨੱਚਦਾ ਹੈਂ,


ਪਗ ਨਾਚਸਿ ਚਿਤੁ ਅਕਰਮੰ  

Pag nācẖas cẖiṯ akarmaʼn.  

You dance, but your consciousness is filled with evil.  

ਪਗ = ਪੈਰਾਂ ਨਾਲ। ਅਕਰਮੰ = ਮੰਦੇ ਕੰਮਾਂ ਵਿਚ।
ਪਰ ਤੇਰਾ ਚਿੱਤ ਮੰਦੇ ਕਰਮਾਂ ਵਿਚ ਹੀ ਮਗਨ ਰਹਿੰਦਾ ਹੈ,


ਲੰਪਟ ਨਾਚ ਅਧਰਮੰ ॥੩॥  

Ė lampat nācẖ aḏẖarmaʼn. ||3||  

You are lewd and depraved - this is such an unrighteous dance! ||3||  

ਏ ਲੰਪਟ = ਹੇ ਵਿਸ਼ਈ! ਅਧਰਮੰ = ਧਰਮ ਲਈ ਨਹੀਂ ॥੩॥
ਹੇ ਲੰਪਟ! ਇਹ ਨਾਚ ਕੋਈ ਧਰਮ (ਦਾ ਕੰਮ) ਨਹੀਂ ਹੈ ॥੩॥


ਮ੍ਰਿਗ ਆਸਣੁ ਤੁਲਸੀ ਮਾਲਾ  

Marig āsaṇ ṯulsī mālā.  

You sit on a deer-skin, and chant on your mala.  

ਮ੍ਰਿਗ = ਹਿਰਨ।
(ਪੂਜਾ ਪਾਠ ਵੇਲੇ) ਤੂੰ ਹਿਰਨ ਦੀ ਖੱਲ ਦਾ ਆਸਣ (ਵਰਤਦਾ ਹੈਂ), ਤੁਲਸੀ ਦੀ ਮਾਲਾ ਤੇਰੇ ਪਾਸ ਹੈ,


ਕਰ ਊਜਲ ਤਿਲਕੁ ਕਪਾਲਾ  

Kar ūjal ṯilak kapālā.  

You put the sacred mark, the tilak, on your forehead.  

ਕਰ ਊਜਲ = ਸਾਫ਼ ਹੱਥਾਂ ਨਾਲ। ਕਪਾਲਾ = ਮੱਥੇ ਉੱਤੇ।
ਸਾਫ਼ ਹੱਥਾਂ ਨਾਲ ਤੂੰ ਮੱਥੇ ਉੱਤੇ ਤਿਲਕ ਲਾਂਦਾ ਹੈਂ,


ਰਿਦੈ ਕੂੜੁ ਕੰਠਿ ਰੁਦ੍ਰਾਖੰ  

Riḏai kūṛ kanṯẖ ruḏrākẖaʼn.  

You wear the rosary beads of Shiva around your neck, but your heart is filled with falsehood.  

ਕੰਠਿ = ਗਲ ਵਿਚ।
ਗਲ ਵਿਚ ਤੂੰ ਰੁਦ੍ਰਾਖ ਦੀ ਮਾਲਾ ਪਾਈ ਹੋਈ ਹੈ, ਪਰ ਤੇਰੇ ਹਿਰਦੇ ਵਿਚ ਠੱਗੀ ਹੈ।


ਰੇ ਲੰਪਟ ਕ੍ਰਿਸਨੁ ਅਭਾਖੰ ॥੪॥  

Re lampat krisan abẖākẖaʼn. ||4||  

You are lewd and depraved - you do not chant God's Name. ||4||  

ਕ੍ਰਿਸਨੁ = ਪਰਮਾਤਮਾ। ਅਭਾਖੰ = ਅ-ਭਾਖੰ, ਨਹੀਂ ਬੋਲਦਾ, ਨਹੀਂ ਸਿਮਰਦਾ ॥੪॥
(ਹੇ ਲੰਪਟ!) ਤੂੰ ਹਰੀ ਨੂੰ ਸਿਮਰ ਨਹੀਂ ਰਿਹਾ ਹੈਂ ॥੪॥


ਜਿਨਿ ਆਤਮ ਤਤੁ ਚੀਨ੍ਹ੍ਹਿਆ  

Jin āṯam ṯaṯ na cẖīnĥi▫ā.  

Whoever does not realize the essence of the soul -  

ਜਿਨਿ = ਜਿਸ ਮਨੁੱਖ ਨੇ। ਤਤੁ = ਅਸਲੀਅਤ।
ਇਹ ਗੱਲ ਸੱਚ ਹੈ ਕਿ ਜਿਸ ਮਨੁੱਖ ਨੇ ਆਤਮਾ ਦੀ ਅਸਲੀਅਤ ਨੂੰ ਨਹੀਂ ਪਛਾਣਿਆ,


ਸਭ ਫੋਕਟ ਧਰਮ ਅਬੀਨਿਆ  

Sabẖ fokat ḏẖaram abīni▫ā.  

all his religious actions are hollow and false.  

ਅਬੀਨਿਆ = ਅੰਨ੍ਹੇ ਦੇ।
ਉਸ ਅੰਨ੍ਹੇ ਦੇ ਸਾਰੇ ਕਰਮ-ਧਰਮ ਫੋਕੇ ਹਨ।


ਕਹੁ ਬੇਣੀ ਗੁਰਮੁਖਿ ਧਿਆਵੈ  

Kaho Beṇī gurmukẖ ḏẖi▫āvai.  

Says Baynee, as Gurmukh, meditate.  

ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।
ਬੇਣੀ ਆਖਦਾ ਹੈ ਕਿ ਉਹੀ ਮਨੁੱਖ ਸਿਮਰਨ ਕਰਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ,


ਬਿਨੁ ਸਤਿਗੁਰ ਬਾਟ ਪਾਵੈ ॥੫॥੧॥  

Bin saṯgur bāt na pāvai. ||5||1||  

Without the True Guru, you shall not find the Way. ||5||1||  

ਬਾਟ = ਜੀਵਨ ਦਾ ਸਹੀ ਰਸਤਾ।੫ ॥੫॥੧॥
ਗੁਰੂ ਤੋਂ ਬਿਨਾ ਜ਼ਿੰਦਗੀ ਦਾ ਸਹੀ ਰਾਹ ਨਹੀਂ ਲੱਭਦਾ ॥੫॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits