Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਲੋਗਾ ਭਰਮਿ ਭੂਲਹੁ ਭਾਈ  

Logā bẖaram na bẖūlahu bẖā▫ī.  

O people, O Siblings of Destiny, do not wander deluded by doubt.  

ਲੋਗਾ = ਹੇ ਲੋਕੋ! ਭਾਈ = ਹੇ ਭਾਈ!
ਹੇ ਲੋਕੋ! (ਰੱਬ ਦੀ ਹਸਤੀ ਬਾਰੇ) ਕਿਸੇ ਭੁਲੇਖੇ ਵਿਚ ਪੈ ਕੇ ਖ਼ੁਆਰ ਨਾਹ ਹੋਵੋ।


ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ  

Kẖālik kẖalak kẖalak mėh kẖālik pūr rahi▫o sarab ṯẖāʼn▫ī. ||1|| rahā▫o.  

The Creation is in the Creator, and the Creator is in the Creation, totally pervading and permeating all places. ||1||Pause||  

ਖਾਲਕੁ = (ਜਗਤ ਨੂੰ) ਪੈਦਾ ਕਰਨ ਵਾਲਾ ਪ੍ਰਭੂ। ਸ੍ਰਬ ਠਾਂਈ = ਸਭ ਥਾਂ ॥੧॥ ਰਹਾਉ ॥
ਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿਚ ਮੌਜੂਦ ਹੈ, ਉਹ ਸਭ ਥਾਂ ਭਰਪੂਰ ਹੈ ॥੧॥ ਰਹਾਉ ॥


ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ  

Mātī ek anek bẖāʼnṯ kar sājī sājanhārai.  

The clay is the same, but the Fashioner has fashioned it in various ways.  

ਭਾਂਤਿ = ਕਿਸਮ। ਸਾਜੀ = ਪੈਦਾ ਕੀਤੀ, ਬਣਾਈ।
ਸਿਰਜਨਹਾਰ ਨੇ ਇੱਕੋ ਹੀ ਮਿੱਟੀ ਤੋਂ (ਭਾਵ, ਇੱਕੋ ਜਿਹੇ ਹੀ ਤੱਤਾਂ ਤੋਂ) ਅਨੇਕਾਂ ਕਿਸਮਾਂ ਦੇ ਜੀਆ-ਜੰਤ ਪੈਦਾ ਕਰ ਦਿੱਤੇ ਹਨ।


ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥  

Nā kacẖẖ pocẖ mātī ke bẖāʼnde nā kacẖẖ pocẖ kumbẖārai. ||2||  

There is nothing wrong with the pot of clay - there is nothing wrong with the Potter. ||2||  

ਪੋਚ = ਐਬ, ਊਣਤਾਈ ॥੨॥
(ਜਿੱਥੋਂ ਤਕ ਜੀਵਾਂ ਦੇ ਅਸਲੇ ਦਾ ਸੰਬੰਧ ਹੈ) ਨਾਹ ਇਹਨਾਂ ਮਿੱਟੀ ਦੇ ਭਾਂਡਿਆਂ (ਭਾਵ, ਜੀਵਾਂ) ਵਿਚ ਕੋਈ ਊਣਤਾ ਹੈ, ਤੇ ਨਾਹ (ਇਹਨਾਂ ਭਾਂਡਿਆਂ ਦੇ ਬਣਾਣ ਵਾਲੇ) ਘੁਮਿਆਰ ਵਿਚ ॥੨॥


ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ  

Sabẖ mėh sacẖā eko so▫ī ṯis kā kī▫ā sabẖ kacẖẖ ho▫ī.  

The One True Lord abides in all; by His making, everything is made.  

ਸੋਈ = ਉਹੀ ਮਨੁੱਖ।
ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਵਿਚ ਵੱਸਦਾ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ।


ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥  

Hukam pacẖẖānai so eko jānai banḏā kahī▫ai so▫ī. ||3||  

Whoever realizes the Hukam of His Command, knows the One Lord. He alone is said to be the Lord's slave. ||3||  

xxx ॥੩॥
ਉਹੀ ਮਨੁੱਖ ਰੱਬ ਦਾ (ਪਿਆਰਾ) ਬੰਦਾ ਕਿਹਾ ਜਾ ਸਕਦਾ ਹੈ, ਜੋ ਉਸ ਦੀ ਰਜ਼ਾ ਨੂੰ ਪਛਾਣਦਾ ਹੈ ਤੇ ਉਸ ਇਕ ਨਾਲ ਸਾਂਝ ਪਾਂਦਾ ਹੈ ॥੩॥


ਅਲਹੁ ਅਲਖੁ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ  

Alhu alakẖ na jā▫ī lakẖi▫ā gur guṛ ḏīnā mīṯẖā.  

The Lord Allah is Unseen; He cannot be seen. The Guru has blessed me with this sweet molasses.  

ਅਲਖੁ = ਜਿਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਹੋ ਸਕਦਾ। ਗੁੜੁ = (ਪਰਮਾਤਮਾ ਦੇ ਗੁਣਾਂ ਦੀ ਸੂਝ-ਰੂਪ) ਗੁੜ। ਗੁਰਿ = ਗੁਰੂ ਨੇ।
ਉਹ ਰੱਬ ਐਸਾ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ, ਉਸ ਦੇ ਗੁਣ ਕਹੇ ਨਹੀਂ ਜਾ ਸਕਦੇ। ਮੇਰੇ ਗੁਰੂ ਨੇ (ਪ੍ਰਭੂ ਦੇ ਗੁਣਾਂ ਦੀ ਸੂਝ-ਰੂਪ) ਮਿੱਠਾ ਗੁੜ ਮੈਨੂੰ ਦਿੱਤਾ ਹੈ (ਜਿਸ ਦਾ ਸੁਆਦ ਤਾਂ ਮੈਂ ਨਹੀਂ ਦੱਸ ਸਕਦਾ, ਪਰ)


ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥  

Kahi Kabīr merī sankā nāsī sarab niranjan dīṯẖā. ||4||3||  

Says Kabeer, my anxiety and fear have been taken away; I see the Immaculate Lord pervading everywhere. ||4||3||  

ਸੰਕਾ = ਸ਼ੱਕ, ਭੁਲੇਖਾ। ਸਰਬ = ਸਾਰਿਆਂ ਵਿਚ ॥੪॥੩॥
ਕਬੀਰ ਆਖਦਾ ਹੈ ਕਿ ਮੈਂ ਉਸ ਮਾਇਆ ਰਹਿਤ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ, ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ (ਮੇਰਾ ਅੰਦਰ ਕਿਸੇ ਜਾਤ ਜਾਂ ਮਜ਼ਹਬ ਦੇ ਬੰਦਿਆਂ ਦੀ ਉੱਚਤਾ ਜਾਂ ਨੀਚਤਾ ਦਾ ਕਰਮ ਨਹੀਂ ਰਿਹਾ) ॥੪॥੩॥


ਪ੍ਰਭਾਤੀ  

Parbẖāṯī.  

Prabhaatee:  

xxx
XXX


ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਬਿਚਾਰੈ  

Beḏ kaṯeb kahhu maṯ jẖūṯẖe jẖūṯẖā jo na bicẖārai.  

Do not say that the Vedas, the Bible and the Koran are false. Those who do not contemplate them are false.  

xxx
(ਹੇ ਹਿੰਦੂ ਤੇ ਮੁਸਲਮਾਨ ਵੀਰੋ!) ਵੇਦਾਂ ਜਾਂ ਕੁਰਾਨ ਆਦਿਕ (ਇਕ ਦੂਜੇ ਦੀਆਂ) ਧਰਮ-ਪੁਸਤਕਾਂ ਨੂੰ ਝੂਠੀਆਂ ਨਾਹ ਆਖੋ। ਝੂਠਾ ਤਾਂ ਉਹ ਬੰਦਾ ਹੈ ਜੋ ਇਹਨਾਂ ਧਰਮ-ਪੁਸਤਕਾਂ ਦੀ ਵਿਚਾਰ ਨਹੀਂ ਕਰਦਾ।


ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥  

Ja▫o sabẖ mėh ek kẖuḏā▫e kahaṯ ha▫o ṯa▫o ki▫o murgī mārai. ||1||  

You say that the One Lord is in all, so why do you kill chickens? ||1||  

xxx ॥੧॥
(ਭਲਾ, ਹੇ ਮੁੱਲਾਂ!) ਜੇ ਤੂੰ ਇਹ ਆਖਦਾ ਹੈਂ ਕਿ ਖ਼ੁਦਾ ਸਭ ਜੀਵਾਂ ਵਿਚ ਮੌਜੂਦ ਹੈ ਤਾਂ (ਉਸ ਖ਼ੁਦਾ ਅੱਗੇ ਕੁਰਬਾਨੀ ਦੇਣ ਲਈ) ਮੁਰਗ਼ੀ ਕਿਉਂ ਮਾਰਦਾ ਹੈਂ? (ਕੀ ਉਸ ਮੁਰਗ਼ੀ ਵਿਚ ਉਹ ਆਪ ਨਹੀਂ ਹੈ? ਮੁਰਗ਼ੀ ਵਿਚ ਬੈਠੇ ਖ਼ੁਦਾ ਦੀ ਅੰਸ਼ ਨੂੰ ਮਾਰ ਕੇ ਖ਼ੁਦਾ ਦੇ ਅੱਗੇ ਹੀ ਭੇਟਾ ਕਰਨ ਦਾ ਕੀਹ ਭਾਵ ਹੈ? ॥੧॥


ਮੁਲਾਂ ਕਹਹੁ ਨਿਆਉ ਖੁਦਾਈ  

Mulāʼn kahhu ni▫ā▫o kẖuḏā▫ī.  

O Mullah, tell me: is this God's Justice?  

ਮੁਲਾਂ = ਹੇ ਮੁੱਲਾਂ! ਕਹਹੁ = ਸੁਣਾਉਂਦਾ ਹੈਂ। ਨਿਆਉ = ਇਨਸਾਫ਼।
ਹੇ ਮੁੱਲਾਂ! ਤੂੰ (ਹੋਰ ਲੋਕਾਂ ਨੂੰ ਤਾਂ) ਖ਼ੁਦਾ ਦਾ ਨਿਆਂ ਸੁਣਾਉਂਦਾ ਹੈਂ,


ਤੇਰੇ ਮਨ ਕਾ ਭਰਮੁ ਜਾਈ ॥੧॥ ਰਹਾਉ  

Ŧere man kā bẖaram na jā▫ī. ||1|| rahā▫o.  

The doubts of your mind have not been dispelled. ||1||Pause||  

xxx ॥੧॥ ਰਹਾਉ॥
ਪਰ ਤੇਰੇ ਆਪਣੇ ਮਨ ਦਾ ਭੁਲੇਖਾ ਅਜੇ ਦੂਰ ਹੀ ਨਹੀਂ ਹੋਇਆ ॥੧॥ ਰਹਾਉ ॥


ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ  

Pakar jī▫o āni▫ā ḏeh bināsī mātī ka▫o bismil kī▫ā.  

You seize a living creature, and then bring it home and kill its body; you have killed only the clay.  

ਆਨਿਆ = ਲਿਆਂਦਾ। ਦੇਹ = ਸਰੀਰ। ਬਿਸਮਿਲ = (ਅ: ਬਿਸਮਿੱਲਾਹ = ਅੱਲਾਹ ਦੇ ਨਾਮ ਤੇ, ਖ਼ੁਦਾ ਵਾਸਤੇ। ਮੁਰਗੀ ਆਦਿਕ ਕਿਸੇ ਜੀਵ ਦਾ ਮਾਸ ਤਿਆਰ ਕਰਨ ਵੇਲੇ ਮੁਸਲਮਾਨ ਲਫ਼ਜ਼ 'ਬਿਸਮਿੱਲਾਹ" ਪੜ੍ਹਦਾ ਹੈ, ਭਾਵ ਇਹ ਕਿ ਮੈਂ 'ਅੱਲਾਹ ਦੇ ਨਾਮ ਤੇ, ਅੱਲਾਹ ਦੀ ਖ਼ਾਤਰ' ਇਸ ਨੂੰ ਜ਼ਬਹ ਕਰਦਾ ਹਾਂ। ਸੋ, 'ਬਿਸਮਿਲ' ਕਰਨ ਦਾ ਅਰਥ ਹੈ 'ਜ਼ਬਹ ਕਰਨਾ')।
ਹੇ ਮੁੱਲਾਂ! (ਮੁਰਗ਼ੀ ਆਦਿਕ) ਜੀਵ ਨੂੰ ਫੜ ਕੇ ਤੂੰ ਲੈ ਆਂਦਾ, ਉਸ ਦਾ ਸਰੀਰ ਤੂੰ ਨਾਸ ਕੀਤਾ, ਉਸ (ਦੇ ਜਿਸਮ) ਦੀ ਮਿੱਟੀ ਨੂੰ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕੀਤਾ (ਭਾਵ, ਖ਼ੁਦਾ ਦੀ ਨਜ਼ਰ-ਭੇਟ ਕੀਤਾ)।


ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ ॥੨॥  

Joṯ sarūp anāhaṯ lāgī kaho halāl ki▫ā kī▫ā. ||2||  

The light of the soul passes into another form. So tell me, what have you killed? ||2||  

ਜੋਤਿ ਸਰੂਪ = ਉਹ ਪ੍ਰਭੂ ਜਿਸ ਦਾ ਸਰੂਪ ਜੋਤ ਹੀ ਜੋਤ ਹੈ, ਜੋ ਨਿਰਾ ਨੂਰ ਹੀ ਨੂਰ ਹੈ। ਅਨਾਹਤ = ਅਨਾਹਤ ਦੀ, ਅਵਿਨਾਸੀ ਪ੍ਰਭੂ ਦੀ। ਲਾਗੀ = ਹਰ ਥਾਂ ਲੱਗੀ ਹੋਈ ਹੈ, ਹਰ ਥਾਂ ਮੌਜੂਦ ਹੈ। ਹਲਾਲੁ = ਜਾਇਜ਼, ਭੇਟ ਕਰਨ-ਯੋਗ, ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ॥੨॥
ਪਰ ਹੇ ਮੁੱਲਾਂ! ਜੋ ਖ਼ੁਦਾ ਨਿਰਾ ਨੂਰ ਹੀ ਨੂਰ ਹੈ, ਤੇ ਜੋ ਅਵਿਨਾਸ਼ੀ ਹੈ ਉਸ ਦੀ ਜੋਤ ਤਾਂ ਹਰ ਥਾਂ ਮੌਜੂਦ ਹੈ, (ਉਸ ਮੁਰਗ਼ੀ ਵਿਚ ਭੀ ਹੈ ਜੋ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕਰਦਾ ਹੈਂ) ਤਾਂ ਫਿਰ, ਦੱਸ, ਤੂੰ ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਕਿਹੜੀ ਚੀਜ਼ ਬਣਾਈ? ॥੨॥


ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ  

Ki▫ā ujū pāk kī▫ā muhu ḏẖo▫i▫ā ki▫ā masīṯ sir lā▫i▫ā.  

And what good are your purifications? Why do you bother to wash your face? And why do you bother to bow your head in the mosque?  

ਉਜੂ = ਉਜ਼ੂ, ਨਮਾਜ਼ ਪੜ੍ਹਨ ਤੋਂ ਪਹਿਲਾਂ ਹੱਥ ਪੈਰ ਮੂੰਹ ਧੋਣ ਦੀ ਕ੍ਰਿਆ। ਪਾਕੁ = ਪਵਿੱਤਰ।
ਹੇ ਮੁੱਲਾਂ! ਪੈਰ ਹੱਥ ਆਦਿਕ ਸਾਫ਼ ਕਰਨ ਦੀ ਰਸਮ ਦਾ ਕੀਹ ਲਾਭ? ਮੂੰਹ ਧੋਣ ਦਾ ਕੀਹ ਗੁਣ? ਮਸਜਦ ਵਿਚ ਜਾ ਕੇ ਸਜਦਾ ਕਰਨ ਦੀ ਕੀਹ ਲੋੜ?


ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ ॥੩॥  

Ja▫o ḏil mėh kapat nivāj gujārahu ki▫ā haj kābai jā▫i▫ā. ||3||  

Your heart is full of hypocrisy; what good are your prayers or your pilgrimage to Mecca? ||3||  

xxx ॥੩॥
ਜੇ ਤੂੰ ਆਪਣੇ ਦਿਲ ਵਿਚ ਕਪਟ ਰੱਖ ਕੇ ਨਿਮਾਜ਼ ਪੜ੍ਹਦਾ ਹੈਂ, ਤਾਂ ਇਹ ਨਿਮਾਜ਼ ਦਾ ਕੀਹ ਫ਼ਾਇਦਾ? ਤੇ, ਕਾਹਬੇ ਦੇ ਹੱਜ ਦਾ ਕੀਹ ਫ਼ਾਇਦਾ? ॥੩॥


ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਜਾਨਿਆ  

Ŧūʼn nāpāk pāk nahī sūjẖi▫ā ṯis kā maram na jāni▫ā.  

You are impure; you do not understand the Pure Lord. You do not know His Mystery.  

ਨਾਪਾਕੁ = ਪਲੀਤ, ਅਪਵਿੱਤਰ, ਮੈਲਾ, ਮਲੀਨ। ਪਾਕੁ = ਪਵਿੱਤਰ ਪ੍ਰਭੂ। ਮਰਮੁ = ਭੇਤ।
ਹੇ ਮੁੱਲਾਂ! ਤੂੰ ਅੰਦਰੋਂ ਤਾਂ ਪਲੀਤ ਹੀ ਰਿਹਾ, ਤੈਨੂੰ ਉਸ ਪਵਿੱਤਰ ਪ੍ਰਭੂ ਦੀ ਸਮਝ ਨਹੀਂ ਪਈ, ਤੂੰ ਉਸ ਦਾ ਭੇਤ ਨਹੀਂ ਪਾਇਆ।


ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ ॥੪॥੪॥  

Kahi Kabīr bẖisaṯ ṯe cẖūkā ḏojak si▫o man māni▫ā. ||4||4||  

Says Kabeer, you have missed out on paradise; your mind is set on hell. ||4||4||  

ਚੂਕਾ = ਖੁੰਝ ਗਿਆ ਹੈਂ। ਸਿਉ = ਨਾਲ ॥੪॥੪॥
ਕਬੀਰ ਆਖਦਾ ਹੈ ਕਿ (ਇਸ ਭੁਲੇਖੇ ਵਿਚ ਫਸੇ ਰਹਿ ਕੇ) ਤੂੰ ਬਹਿਸ਼ਤ ਤੋਂ ਖੁੰਝ ਗਿਆ ਹੈਂ, ਤੇ ਦੋਜ਼ਕ ਨਾਲ ਤੇਰਾ ਮਨ ਪਤੀਜ ਗਿਆ ਹੈ ॥੪॥੪॥


ਪ੍ਰਭਾਤੀ  

Parbẖāṯī.  

Prabhaatee:  

xxx
XXX


ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ  

Sunn sanḏẖi▫ā ṯerī ḏev ḏevākar aḏẖpaṯ āḏ samā▫ī.  

Hear my prayer, Lord; You are the Divine Light of the Divine, the Primal, All-pervading Master.  

ਸੁੰਨ = ਸੁੰਞ, ਅਫੁਰ ਅਵਸਥਾ, ਮਾਇਆ ਦੇ ਮੋਹ ਦਾ ਕੋਈ ਫੁਰਨਾ ਮਨ ਵਿਚ ਨਾਹ ਉਠਣ ਵਾਲੀ ਅਵਸਥਾ। ਸੰਧਿਆ = (Skt. संध्या = The morning, noon and evening prayers of a Brahman) ਸਵੇਰੇ, ਦੁਪਹਰਿ ਤੇ ਸ਼ਾਮ ਵੇਲੇ ਦੀ ਪੂਜਾ ਜੋ ਹਰੇਕ ਬ੍ਰਾਹਮਣ ਲਈ ਕਰਨੀ ਯੋਗ ਹੈ। ਦੇਵਾਕਰ = ਹੇ ਚਾਨਣ ਦੀ ਖਾਣ! (ਦੇਵ = ਆਕਰ)। ਅਧਪਤਿ = ਹੇ ਮਾਲਕ! ਆਦਿ = ਹੇ ਸਾਰੇ ਜਗਤ ਦੇ ਮੂਲ! ਸਮਾਈ = ਹੇ ਸਰਬ-ਵਿਆਪਕ!
ਹੇ ਦੇਵ! ਹੇ ਚਾਨਣ ਦੀ ਖਾਣ! ਹੇ ਜਗਤ ਦੇ ਮਾਲਕ! ਹੇ ਸਭ ਦੇ ਮੂਲ! ਹੇ ਸਰਬ ਵਿਆਪਕ ਪ੍ਰਭੂ! (ਤੂੰ ਮਾਇਆ ਤੋਂ ਰਹਿਤ ਹੈਂ, ਸੋ) ਮਾਇਆ ਦੇ ਫੁਰਨਿਆਂ ਵਲੋਂ ਮਨ ਨੂੰ ਸਾਫ਼ ਰੱਖਣਾ (ਤੇ ਤੇਰੇ ਚਰਨਾਂ ਵਿਚ ਹੀ ਜੁੜੇ ਰਹਿਣਾ) ਇਹ ਤੇਰੀ ਆਰਤੀ ਕਰਨੀ ਹੈ।


ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥੧॥  

Siḏẖ samāḏẖ anṯ nahī pā▫i▫ā lāg rahe sarnā▫ī. ||1||  

The Siddhas in Samaadhi have not found Your limits. They hold tight to the Protection of Your Sanctuary. ||1||  

ਸਿਧ = ਪੁੱਗੇ ਹੋਏ ਜੋਗੀ, ਜੋਗ-ਅਭਿਆਸ ਵਿਚ ਨਿਪੁੰਨ ਜੋਗੀ ॥੧॥
ਜੋਗ-ਅੱਭਿਆਸ ਵਿਚ ਨਿਪੁੰਨ ਜੋਗੀਆਂ ਨੇ ਸਮਾਧੀਆਂ ਲਾ ਕੇ ਭੀ ਤੇਰਾ ਅੰਤ ਨਹੀਂ ਲੱਭਾ ਉਹ ਆਖ਼ਰ ਤੇਰੀ ਸ਼ਰਨ ਲੈਂਦੇ ਹਨ ॥੧॥


ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ  

Leho ārṯī ho purakẖ niranjan saṯgur pūjahu bẖā▫ī.  

Worship and adoration of the Pure, Primal Lord comes by worshipping the True Guru, O Siblings of Destiny.  

ਹੋ ਭਾਈ = ਹੇ ਭਾਈ! ਪੁਰਖ ਨਿਰੰਜਨ ਆਰਤੀ = ਮਾਇਆ-ਰਹਿਤ ਸਰਬ ਵਿਆਪਕ ਪ੍ਰਭੂ ਦੀ ਆਰਤੀ।
ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰੋ, ਤੇ ਉਸ ਪ੍ਰਭੂ ਦੀ ਆਰਤੀ ਉਤਾਰੋ ਜੋ ਮਾਇਆ ਤੋਂ ਰਹਿਤ ਹੈ ਤੇ ਜੋ ਸਭ ਵਿਚ ਵਿਆਪਕ ਹੈ,


ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਲਖਿਆ ਜਾਈ ॥੧॥ ਰਹਾਉ  

Ŧẖādẖā barahmā nigam bīcẖārai alakẖ na lakẖi▫ā jā▫ī. ||1|| rahā▫o.  

Standing at His Door, Brahma studies the Vedas, but he cannot see the Unseen Lord. ||1||Pause||  

ਠਾਢਾ = ਖਲੋਤਾ ਹੋਇਆ। ਨਿਗਮ = ਵੇਦ। ਅਲਖੁ = (Skt. अलक्ष्य = having no particular marks) ਜਿਸ ਦੇ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ ॥੧॥ ਰਹਾਉ ॥
ਜਿਸ ਦੇ ਕੋਈ ਖ਼ਾਸ ਚਿਹਨ-ਚੱਕ੍ਰ ਨਹੀਂ ਹਨ, ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਤੇ ਜਿਸ ਦੇ ਦਰ ਤੇ ਖਲੋਤਾ ਬ੍ਰਹਮਾ ਵੇਦ ਵਿਚਾਰ ਰਿਹਾ ਹੈ ॥੧॥ ਰਹਾਉ ॥


ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜ੍ਯ੍ਯਾਰਾ  

Ŧaṯ ṯel nām kī▫ā bāṯī ḏīpak ḏeh uj▫yārā.  

With the oil of knowledge about the essence of reality, and the wick of the Naam, the Name of the Lord, this lamp illuminates my body.  

ਤਤੁ = ਗਿਆਨ। ਬਾਤੀ = ਵੱਟੀ। ਦੇਹ ਉਜ੍ਹਾਰਾ = ਸਰੀਰ ਵਿਚ (ਤੇਰੇ ਨਾਮ ਦਾ) ਚਾਨਣ।
(ਜਿਸ ਨੇ ਆਰਤੀ ਦਾ ਇਹ ਭੇਤ ਸਮਝਿਆ ਹੈ ਉਸ ਨੇ) ਗਿਆਨ ਨੂੰ ਤੇਲ ਬਣਾਇਆ ਹੈ, ਨਾਮ ਨੂੰ ਵੱਟੀ ਤੇ ਸਰੀਰ ਵਿਚ (ਨਾਮ ਦੇ) ਚਾਨਣ ਨੂੰ ਹੀ ਦੀਵਾ ਬਣਾਇਆ ਹੈ।


ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥੨॥  

Joṯ lā▫e jagḏīs jagā▫i▫ā būjẖai būjẖanhārā. ||2||  

I have applied the Light of the Lord of the Universe, and lit this lamp. God the Knower knows. ||2||  

ਜਗਦੀਸ ਜੋਤਿ = ਜਗਦੀਸ ਦੇ ਨਾਮ ਦੀ ਜੋਤ। ਬੂਝਨਹਾਰਾ = ਗਿਆਨਵਾਨ ॥੨॥
ਇਹ ਦੀਵਾ ਉਸ ਨੇ ਜਗਤ ਦੇ ਮਾਲਕ ਪ੍ਰਭੂ ਦੀ ਜੋਤ (ਵਿਚ ਜੁੜ ਕੇ) ਜਗਾਇਆ ਹੈ। ਕੋਈ ਵਿਰਲਾ ਗਿਆਨਵਾਨ (ਪ੍ਰਭੂ ਦੀ ਆਰਤੀ ਦਾ ਭੇਤ) ਸਮਝਦਾ ਹੈ ॥੨॥


ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ  

Pancẖe sabaḏ anāhaḏ bāje sange saringpānī.  

The Unstruck Melody of the Panch Shabad, the Five Primal Sounds, vibrates and resounds. I dwell with the Lord of the World.  

ਪੰਚੇ ਸਬਦ = ਪੰਜ ਹੀ ਨਾਦ; ਪੰਜ ਕਿਸਮਾਂ ਦੇ ਸਾਜ਼ਾਂ ਦੀ ਆਵਾਜ਼, (ਪੰਜ ਕਿਸਮਾਂ ਦੇ ਸਾਜ਼ ਇਹ ਹਨ: ਤੰਤੀ ਸਾਜ਼, ਖੱਲ ਨਾਲ ਮੜ੍ਹੇ ਹੋਏ, ਧਾਤ ਦੇ ਬਣੇ ਹੋਏ, ਘੜਾ ਆਦਿਕ, ਫੂਕ ਮਾਰ ਕੇ ਵਜਾਣ ਵਾਲੇ ਸਾਜ਼। ਜਦੋਂ ਇਹ ਸਾਰੀਆਂ ਕਿਸਮਾਂ ਦੇ ਸਾਜ਼ ਰਲਾ ਕੇ ਵਜਾਏ ਜਾਣ ਤਾਂ ਮਹਾਂ ਸੁੰਦਰ ਰਾਗ ਪੈਦਾ ਹੁੰਦਾ ਹੈ, ਜੋ ਮਨ ਨੂੰ ਮਸਤ ਕਰ ਦੇਂਦਾ ਹੈ)। ਅਨਾਹਦ = ਬਿਨਾ ਵਜਾਏ, ਇੱਕ-ਰਸ। ਸੰਗੇ = ਨਾਲ ਹੀ, ਅੰਦਰ ਹੀ (ਦਿੱਸ ਪੈਂਦਾ ਹੈ)। ਸਾਰਿੰਗਪਾਨੀ = (ਸਾਰਿੰਗ = ਧਨਖ। ਪਾਨੀ = ਹੱਥ) ਜਿਸ ਦੇ ਹੱਥ ਵਿਚ ਧਨਖ ਹੈ, ਜੋ ਸਾਰੇ ਜਗਤ ਦਾ ਨਾਸ ਕਰਨ ਵਾਲਾ ਭੀ ਹੈ।
(ਹੇ ਪ੍ਰਭੂ! ਇਸ ਆਰਤੀ ਦੀ ਬਰਕਤਿ ਨਾਲ) ਤੂੰ ਮੈਨੂੰ ਅੰਗ-ਸੰਗ ਦਿੱਸ ਰਿਹਾ ਹੈਂ (ਤੇ ਮੇਰੇ ਅੰਦਰ ਇਕ ਐਸਾ ਆਨੰਦ ਬਣ ਰਿਹਾ ਹੈ, ਮਾਨੋ) ਪੰਜ ਹੀ ਕਿਸਮਾਂ ਦੇ ਸਾਜ਼ (ਮੇਰੇ ਅੰਦਰ) ਇੱਕ-ਰਸ ਵੱਜ ਰਹੇ ਹਨ।


ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥੩॥੫॥  

Kabīr ḏās ṯerī ārṯī kīnī nirankār nirbānī. ||3||5||  

Kabeer, Your slave, performs this Aartee, this lamp-lit worship service for You, O Formless Lord of Nirvaanaa. ||3||5||  

xxx ॥੩॥੫॥
ਹੇ ਵਾਸ਼ਨਾ-ਰਹਿਤ ਨਿਰੰਕਾਰ! ਹੇ ਸਾਰਿੰਗਪਾਣ! ਮੈਂ ਤੇਰੇ ਦਾਸ ਕਬੀਰ ਨੇ ਭੀ ਤੇਰੀ (ਇਹੋ ਜਿਹੀ ਹੀ) ਆਰਤੀ ਕੀਤੀ ਹੈ ॥੩॥੫॥


ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ  

Parbẖāṯī baṇī bẖagaṯ Nāmḏev jī kī  

Prabhaatee, The Word Of Devotee Naam Dayv Jee:  

xxx
ਰਾਗ ਪ੍ਰਭਾਤੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਮਨ ਕੀ ਬਿਰਥਾ ਮਨੁ ਹੀ ਜਾਨੈ ਕੈ ਬੂਝਲ ਆਗੈ ਕਹੀਐ  

Man kī birthā man hī jānai kai būjẖal āgai kahī▫ai.  

The mind alone knows the state of the mind; I tell it to the Knowing Lord.  

ਬਿਰਥਾ = (Skt. व्यथा) ਪੀੜ, ਦੁੱਖ। ਕੈ = ਜਾਂ। ਬੂਝਲ ਆਗੈ = ਬੁੱਝਣਹਾਰ ਅੱਗੇ, ਅੰਤਰਜਾਮੀ ਪ੍ਰਭੂ ਅੱਗੇ।
ਮਨ ਦਾ ਦੁੱਖ-ਕਲੇਸ਼ ਜਾਂ (ਦੁਖੀਏ ਦਾ) ਆਪਣਾ ਮਨ ਜਾਣਦਾ ਹੈ ਜਾਂ (ਅੰਤਰਜਾਮੀ ਪ੍ਰਭੂ ਜਾਣਦਾ ਹੈ, ਸੋ ਜੇ ਆਖਣਾ ਹੋਵੇ ਤਾਂ) ਉਸ ਅੰਤਰਜਾਮੀ ਅੱਗੇ ਆਖਣਾ ਚਾਹੀਦਾ ਹੈ।


ਅੰਤਰਜਾਮੀ ਰਾਮੁ ਰਵਾਂਈ ਮੈ ਡਰੁ ਕੈਸੇ ਚਹੀਐ ॥੧॥  

Anṯarjāmī rām ravāʼn▫ī mai dar kaise cẖahī▫ai. ||1||  

I chant the Name of the Lord, the Inner-knower, the Searcher of hearts - why should I be afraid? ||1||  

ਰਵਾਂਈ = ਮੈਂ ਸਿਮਰਦਾ ਹਾਂ। ਮੈ = ਮੈਨੂੰ। ਕੈਸੇ = ਕਿਉਂ? ਚਾਹੀਐ = ਲੋੜੀਏ, ਹੋਵੇ ॥੧॥
ਮੈਨੂੰ ਤਾਂ ਹੁਣ ਕੋਈ (ਦੁੱਖਾਂ ਦਾ) ਡਰ ਰਿਹਾ ਹੀ ਨਹੀਂ, ਕਿਉਂਕਿ ਮੈਂ ਉਸ ਅੰਤਰਜਾਮੀ ਪਰਮਾਤਮਾ ਨੂੰ ਸਿਮਰ ਰਿਹਾ ਹਾਂ ॥੧॥


ਬੇਧੀਅਲੇ ਗੋਪਾਲ ਗੋੁਸਾਈ  

Beḏẖī▫ale gopāl gosā▫ī.  

My mind is pierced through by the love of the Lord of the World.  

ਬੇਧੀਅਲੇ = ਵਿੰਨ੍ਹ ਲਿਆ ਹੈ। ਗੋੁਸਾਈ = (ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਗੋਸਾਈ' ਹੈ, ਪੜ੍ਹਨਾ ਹੈ 'ਗੁਸਾਈ')।
ਮੇਰੇ ਗੋਪਾਲ ਗੋਸਾਈਂ ਨੇ ਮੈਨੂੰ (ਆਪਣੇ ਚਰਨਾਂ ਵਿਚ ਵਿੰਨ੍ਹ ਲਿਆ ਹੈ,


ਮੇਰਾ ਪ੍ਰਭੁ ਰਵਿਆ ਸਰਬੇ ਠਾਈ ॥੧॥ ਰਹਾਉ  

Merā parabẖ ravi▫ā sarbe ṯẖā▫ī. ||1|| rahā▫o.  

My God is All-pervading everywhere. ||1||Pause||  

xxx ॥੧॥ ਰਹਾਉ॥
ਹੁਣ ਮੈਨੂੰ ਉਹ ਪਿਆਰਾ ਪ੍ਰਭੂ ਸਭ ਥਾਂ ਵੱਸਦਾ ਦਿਸਦਾ ਹੈ ॥੧॥ ਰਹਾਉ ॥


ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ  

Mānai hāt mānai pāt mānai hai pāsārī.  

The mind is the shop, the mind is the town, and the mind is the shopkeeper.  

ਮਾਨੈ = ਮਨ ਵਿਚ ਹੀ। ਪਾਟੁ = ਪਟਣ ਸ਼ਹਰ। ਪਾਸਾਰੀ = ਪਸਾਰੀ, ਹੱਟ ਚਲਾਣ ਵਾਲਾ।
(ਉਸ ਅੰਤਰਜਾਮੀ ਦਾ ਮਨੁੱਖ ਦੇ) ਮਨ ਵਿਚ ਹੀ ਹੱਟ ਹੈ, ਮਨ ਵਿਚ ਹੀ ਸ਼ਹਿਰ ਹੈ, ਤੇ ਮਨ ਵਿਚ ਹੀ ਉਹ ਹੱਟ ਚਲਾ ਰਿਹਾ ਹੈ,


ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥੨॥  

Mānai bāsai nānā bẖeḏī bẖarmaṯ hai sansārī. ||2||  

The mind abides in various forms, wandering all across the world. ||2||  

ਨਾਨਾ ਭੇਦੀ = ਅਨੇਕਾਂ ਰੂਪ ਰੰਗ ਬਣਾਣ ਵਾਲਾ ਪਰਮਾਤਮਾ। ਸੰਸਾਰੀ = ਸੰਸਾਰ ਵਿਚ ਭਟਕਣ ਵਾਲਾ, ਸੰਸਾਰ ਨਾਲ ਮੋਹ ਪਾਣ ਵਾਲਾ ॥੨॥
ਉਹ ਅਨੇਕ ਰੂਪਾਂ ਰੰਗਾਂ ਵਾਲਾ ਪ੍ਰਭੂ (ਮਨੁੱਖ ਦੇ) ਮਨ ਵਿਚ ਹੀ ਵੱਸਦਾ ਹੈ। ਪਰ ਸੰਸਾਰ ਨਾਲ ਮੋਹ ਰੱਖਣ ਵਾਲਾ ਮਨੁੱਖ ਬਾਹਰ ਭਟਕਦਾ ਫਿਰਦਾ ਹੈ ॥੨॥


ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ  

Gur kai sabaḏ ehu man rāṯā ḏubiḏẖā sahj samāṇī.  

This mind is imbued with the Word of the Guru's Shabad, and duality is easily overcome.  

ਰਾਤਾ = ਰੰਗਿਆ ਹੋਇਆ। ਦੁਬਿਧਾ = ਦੁ-ਚਿੱਤਾ-ਪਨ। ਸਹਜਿ = ਸਹਜ ਵਿਚ, ਆਤਮਕ ਅਡੋਲਤਾ ਵਿਚ।
ਜਿਸ ਮਨੁੱਖ ਦਾ ਇਹ ਮਨ ਸਤਿਗੁਰੂ ਦੇ ਸ਼ਬਦ ਵਿਚ ਰੰਗਿਆ ਗਿਆ ਹੈ, ਉਸ ਦੀ ਮੇਰ-ਤੇਰ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਗਈ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits