Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਹ ਸੇਵਕ ਗੋਪਾਲ ਗੁਸਾਈ  

Jah sevak gopāl gusā▫ī.  

where the servants of the Lord of the World abide.  

ਜਹ = ਜਿੱਥੇ। ਸੇਵਕ ਗੋਪਾਲ = ਗੋਪਾਲ ਦੇ ਸੇਵਕ।
ਜਿੱਥੇ (ਸਾਧ ਸੰਗਤ ਵਿਚ) ਸ੍ਰਿਸ਼ਟੀ ਦੇ ਰੱਖਿਅਕ ਖਸਮ-ਪ੍ਰਭੂ ਦੇ ਭਗਤ-ਜਨ (ਰਹਿੰਦੇ ਹਨ)।


ਪ੍ਰਭ ਸੁਪ੍ਰਸੰਨ ਭਏ ਗੋਪਾਲ  

Parabẖ suparsan bẖa▫e gopāl.  

God, the Lord of the World, is pleased and satisfied with me.  

ਗੋਪਾਲ = ਸ੍ਰਿਸ਼ਟੀ ਦਾ ਪਾਲਣ ਵਾਲਾ ਪ੍ਰਭੂ।
(ਉਥੇ ਸਾਧ ਸੰਗਤ ਵਿਚ ਜਿਹੜੇ ਮਨੁੱਖ ਟਿਕਦੇ ਹਨ, ਉਹਨਾਂ ਉੱਤੇ) ਜਗਤ-ਰੱਖਿਅਕ ਪ੍ਰਭੂ ਜੀ ਬਹੁਤ ਤ੍ਰੁੱਠਦੇ ਹਨ,


ਜਨਮ ਜਨਮ ਕੇ ਮਿਟੇ ਬਿਤਾਲ ॥੫॥  

Janam janam ke mite biṯāl. ||5||  

My disharmony with Him of so many lifetimes is ended. ||5||  

ਬਿਤਾਲ = (ਜੀਵਨ-ਸਫ਼ਰ ਵਿਚ) ਤਾਲੋਂ ਖੁੰਝੇ ਹੋਏ ਕਦਮ ॥੫॥
(ਉਹਨਾਂ ਦੇ) ਅਨੇਕਾਂ ਜਨਮਾਂ ਦੇ ਬੇ-ਥਵ੍ਹੇ-ਪਨ ਮਿਟ ਜਾਂਦੇ ਹਨ ॥੫॥


ਹੋਮ ਜਗ ਉਰਧ ਤਪ ਪੂਜਾ  

Hom jag uraḏẖ ṯap pūjā.  

Burnt offerings, sacred feasts, intense meditations with the body upside-down, worship services  

ਉਰਧ ਤਪ = ਪੁੱਠੇ ਲਟਕ ਕੇ ਕੀਤੇ ਹੋਏ ਤਪ।
(ਉਸ ਨੇ, ਮਾਨੋ, ਅਨੇਕਾਂ) ਹੋਮ ਜੱਗ (ਕਰ ਲਏ। ਉਸ ਨੇ, ਮਾਨੋ,) ਉਲਟੇ ਲਟਕ ਕੇ ਤਪ (ਕਰ ਲਏ। ਉਸ ਨੇ, ਮਾਨੋ, ਦੇਵ) ਪੂਜਾ (ਕਰ ਲਈ),


ਕੋਟਿ ਤੀਰਥ ਇਸਨਾਨੁ ਕਰੀਜਾ  

Kot ṯirath isnān karījā.  

and taking millions of cleansing baths at sacred shrines of pilgrimage  

ਕੋਟਿ = ਕ੍ਰੋੜਾਂ।
(ਉਸ ਨੇ ਮਾਨੋ) ਕ੍ਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਲਿਆ,


ਚਰਨ ਕਮਲ ਨਿਮਖ ਰਿਦੈ ਧਾਰੇ  

Cẖaran kamal nimakẖ riḏai ḏẖāre.  

- the merits of all these are obtained by enshrining the Lord's Lotus Feet within the heart, even for an instant.  

ਨਿਮਖ = (निमेष) ਅੱਖ ਝਮਕਣ ਜਿਤਨਾ ਸਮਾ। ਰਿਦੈ = ਹਿਰਦੇ ਵਿਚ।
(ਸਾਧ ਸੰਗਤ ਦੀ ਬਰਕਤਿ ਨਾਲ ਜਿਹੜਾ ਮਨੁੱਖ) ਪਰਮਾਤਮਾ ਦੇ ਸੋਹਣੇ ਚਰਨ ਨਿਮਖ ਨਿਮਖ (ਹਰ ਵੇਲੇ) ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,


ਗੋਬਿੰਦ ਜਪਤ ਸਭਿ ਕਾਰਜ ਸਾਰੇ ॥੬॥  

Gobinḏ japaṯ sabẖ kāraj sāre. ||6||  

Meditating on the Lord of the Universe, all one's affairs are resolved. ||6||  

ਜਪਤ = ਜਪਦਿਆਂ। ਸਭਿ = ਸਾਰੇ। ਸਾਰੇ = ਸੰਵਾਰ ਲੈਂਦਾ ਹੈ ॥੬॥
ਉਹ ਮਨੁੱਖ ਗੋਬਿੰਦ ਦਾ ਨਾਮ ਜਪਦਿਆਂ (ਅਪਣੇ) ਸਾਰੇ ਕੰਮ ਸੰਵਾਰ ਲੈਂਦਾ ਹੈ ॥੬॥


ਊਚੇ ਤੇ ਊਚਾ ਪ੍ਰਭ ਥਾਨੁ  

Ūcẖe ṯe ūcẖā parabẖ thān.  

God's Place is the highest of the high.  

ਪ੍ਰਭ ਥਾਨੁ = ਪ੍ਰਭੂ ਦਾ ਟਿਕਾਣਾ।
(ਸਾਧ ਸੰਗਤ ਦੀ ਬਰਕਤਿ ਨਾਲ ਇਹ ਸਮਝ ਆ ਜਾਂਦੀ ਹੈ ਕਿ) ਪਰਮਾਤਮਾ ਦਾ ਟਿਕਾਣਾ ਬਹੁਤ ਹੀ ਉੱਚਾ ਹੈ (ਬਹੁਤ ਹੀ ਉੱਚਾ ਆਤਮਕ ਜੀਵਨ ਹੀ ਉਸ ਦੇ ਚਰਨਾਂ ਨਾਲ ਮਿਲਾ ਸਕਦਾ ਹੈ)।


ਹਰਿ ਜਨ ਲਾਵਹਿ ਸਹਜਿ ਧਿਆਨੁ  

Har jan lāvėh sahj ḏẖi▫ān.  

The Lord's humble servants intuitively focus their meditation on Him.  

ਲਾਵਹਿ = ਲਾਂਦੇ ਹਨ। ਸਹਜਿ = ਆਤਮਕ ਅਡੋਲਤਾ ਵਿਚ।
ਪ੍ਰਭੂ ਦੇ ਭਗਤ ਆਤਮਕ ਅਡੋਲਤਾ ਵਿਚ (ਉਸ ਪ੍ਰਭੂ ਵਿਚ) ਸੁਰਤ ਜੋੜੀ ਰੱਖਦੇ ਹਨ।


ਦਾਸ ਦਾਸਨ ਕੀ ਬਾਂਛਉ ਧੂਰਿ  

Ḏās ḏāsan kī bāʼncẖẖa▫o ḏẖūr.  

I long for the dust of the slaves of the Lord's slaves.  

ਬਾਛਉ = ਬਾਛਉਂ, ਮੈਂ ਮੰਗਤਾ ਹਾਂ।
ਉਸ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਚਰਨ-ਧੂੜ ਮੈਂ (ਭੀ) ਲੋਚਦਾ ਰਹਿੰਦਾ ਹਾਂ,


ਸਰਬ ਕਲਾ ਪ੍ਰੀਤਮ ਭਰਪੂਰਿ ॥੭॥  

Sarab kalā parīṯam bẖarpūr. ||7||  

My Beloved Lord is overflowing with all powers. ||7||  

ਕਲਾ = ਤਾਕਤ ॥੭॥
ਜਿਹੜਾ ਪ੍ਰਭੂ-ਪ੍ਰੀਤਮ ਸਾਰੀਆਂ ਤਾਕਤਾਂ ਦਾ ਮਾਲਕ ਹੈ ਜੋ ਸਭ ਥਾਈਂ ਮੌਜੂਦ ਹੈ ॥੭॥


ਮਾਤ ਪਿਤਾ ਹਰਿ ਪ੍ਰੀਤਮੁ ਨੇਰਾ  

Māṯ piṯā har parīṯam nerā.  

My Beloved Lord, my Mother and Father, is always near.  

ਨੇਰਾ = ਨੇੜੇ।
ਹੇ ਪ੍ਰਭੂ! ਤੂੰ ਹੀ ਮੇਰੀ ਮਾਂ ਹੈਂ ਮੇਰਾ ਪਿਉ ਹੈਂ ਪ੍ਰੀਤਮ ਹੈਂ ਮੇਰੇ ਹਰ ਵੇਲੇ ਨੇੜੇ ਰਹਿੰਦਾ ਹੈਂ।


ਮੀਤ ਸਾਜਨ ਭਰਵਾਸਾ ਤੇਰਾ  

Mīṯ sājan bẖarvāsā ṯerā.  

O my Friend and Companion, You are my Trusted Support.  

xxx
ਹੇ ਪ੍ਰਭੂ! ਤੂੰ ਹੀ ਮੇਰਾ ਮਿੱਤਰ ਹੈਂ, ਮੇਰਾ ਸੱਜਣ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ।


ਕਰੁ ਗਹਿ ਲੀਨੇ ਅਪੁਨੇ ਦਾਸ  

Kar gėh līne apune ḏās.  

God takes His slaves by the hand, and makes them His Own.  

ਕਰੁ = ਹੱਠ। ਗਹਿ = ਫੜ ਕੇ।
ਹੇ ਪ੍ਰਭੂ! ਆਪਣੇ ਦਾਸਾਂ ਨੂੰ (ਉਹਨਾਂ ਦਾ) ਹੱਥ ਫੜ ਕੇ ਤੂੰ ਆਪਣੇ ਬਣਾ ਲੈਂਦਾ ਹੈਂ।


ਜਪਿ ਜੀਵੈ ਨਾਨਕੁ ਗੁਣਤਾਸ ॥੮॥੩॥੨॥੭॥੧੨॥  

Jap jīvai Nānak guṇṯās. ||8||3||2||7||12||  

Nanak lives by meditating on the Lord, the Treasure of Virtue. ||8||3||2||7||12||  

ਜਪਿ = ਜਪ ਕੇ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਹੈ ॥੮॥੩॥੨॥੭॥੧੨॥
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰਾ ਦਾਸ) ਨਾਨਕ (ਤੇਰਾ ਨਾਮ) ਜਪ ਕੇ (ਹੀ) ਆਤਮਕ ਜੀਵਨ ਹਾਸਲ ਕਰ ਰਿਹਾ ਹੈ ॥੮॥੩॥੨॥੭॥੧੨॥


ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ  

Bibẖās parbẖāṯī baṇī bẖagaṯ Kabīr jī kī  

Bibhaas, Prabhaatee, The Word Of Devotee Kabeer Jee:  

xxx
ਰਾਗ ਪ੍ਰਭਾਤੀ/ਬਿਭਾਗ ਵਿੱਚ ਭਗਤ ਕਬੀਰ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਮਰਨ ਜੀਵਨ ਕੀ ਸੰਕਾ ਨਾਸੀ  

Maran jīvan kī sankā nāsī.  

My anxious fears of death and rebirth have been taken away.  

ਸੰਕਾ = ਸਹਿਸਾ, ਫ਼ਿਕਰ, ਸ਼ੱਕ।
(ਉਸ ਮਨੁੱਖ ਦਾ) ਇਹ ਤੌਖਲਾ ਮੁੱਕ ਜਾਂਦਾ ਹੈ ਕਿ ਜਨਮ ਮਰਨ ਦੇ ਗੇੜ ਵਿਚ ਪੈਣਾ ਪਏਗਾ,


ਆਪਨ ਰੰਗਿ ਸਹਜ ਪਰਗਾਸੀ ॥੧॥  

Āpan rang sahj pargāsī. ||1||  

The Celestial Lord has shown His Love for me. ||1||  

ਆਪਨ ਰੰਗਿ = ਆਪਣੀ ਮੌਜ ਵਿਚ, ਆਪਣੀ ਰਜ਼ਾ ਵਿਚ। ਸਹਜ = ਅਡੋਲ ਅਵਸਥਾ ਦਾ ॥੧॥
ਕਿਉਂਕਿ ਪਰਮਾਤਮਾ ਆਪਣੀ ਮਿਹਰ ਨਾਲ (ਉਸ ਦੇ ਅੰਦਰ) ਆਤਮਕ ਅਡੋਲਤਾ ਦਾ ਪ੍ਰਕਾਸ਼ ਕਰ ਦੇਂਦਾ ਹੈ ॥੧॥


ਪ੍ਰਗਟੀ ਜੋਤਿ ਮਿਟਿਆ ਅੰਧਿਆਰਾ  

Pargatī joṯ miti▫ā anḏẖi▫ārā.  

The Divine Light has dawned, and darkness has been dispelled.  

xxx
(ਉਸ ਮਨੁੱਖ ਦੇ ਅੰਦਰ) ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਤੇ (ਉਸ ਦੇ ਅੰਦਰੋਂ ਵਿਕਾਰ ਆਦਿਕਾਂ ਦਾ) ਹਨੇਰਾ ਮਿਟ ਜਾਂਦਾ ਹੈ,


ਰਾਮ ਰਤਨੁ ਪਾਇਆ ਕਰਤ ਬੀਚਾਰਾ ॥੧॥ ਰਹਾਉ  

Rām raṯan pā▫i▫ā karaṯ bīcẖārā. ||1|| rahā▫o.  

Contemplating the Lord, I have obtained the Jewel of His Name. ||1||Pause||  

ਕਰਤ ਬੀਚਾਰਾ = ਵਿਚਾਰ ਕਰਦਿਆਂ ਕਰਦਿਆਂ, ਸੁਰਤ ਜੋੜਦਿਆਂ ਜੋੜਦਿਆਂ ॥੧॥ ਰਹਾਉ ॥
ਜਿਸ ਮਨੁੱਖ ਨੂੰ (ਪ੍ਰਭੂ ਦੇ ਨਾਮ ਵਿਚ) ਸੁਰਤ ਜੋੜਦਿਆਂ ਜੋੜਦਿਆਂ ਨਾਮ ਰਤਨ ਲੱਭ ਪੈਂਦਾ ਹੈ ॥੧॥ ਰਹਾਉ ॥


ਜਹ ਅਨੰਦੁ ਦੁਖੁ ਦੂਰਿ ਪਇਆਨਾ  

Jah anand ḏukẖ ḏūr pa▫i▫ānā.  

Pain runs far away from that place where there is bliss.  

ਜਹ = ਜਿਸ ਮਨ ਵਿਚ। ਪਇਆਨਾ = ਚਲਾ ਜਾਂਦਾ ਹੈ।
ਜਿਸ ਮਨ ਵਿਚ (ਪ੍ਰਭੂ ਦੇ ਮੇਲ ਦਾ) ਅਨੰਦ ਬਣ ਜਾਏ ਤੇ (ਦੁਨੀਆ ਵਾਲਾ) ਦੁੱਖ ਕਲੇਸ਼ ਨਾਸ ਹੋ ਜਾਏ,


ਮਨੁ ਮਾਨਕੁ ਲਿਵ ਤਤੁ ਲੁਕਾਨਾ ॥੨॥  

Man mānak liv ṯaṯ lukānā. ||2||  

The jewel of the mind is focused and attuned to the essence of reality. ||2||  

ਮਾਨਕੁ = ਮੋਤੀ। ਤਤੁ = ਸਾਰੇ ਜਗਤ ਦਾ ਮੂਲ ਪ੍ਰਭੂ। ਲੁਕਾਨਾ = ਲੁਕਾ ਲੈਂਦਾ ਹੈ, ਵਸਾ ਲੈਂਦਾ ਹੈ। ਲਿਵ = ਸੁਰਤ ਜੋੜ ਕੇ ॥੨॥
ਉਹ ਮਨ (ਪ੍ਰਭੂ-ਚਰਨਾਂ ਵਿਚ) ਜੁੜਨ ਦੀ ਬਰਕਤਿ ਨਾਲ ਮੋਤੀ (ਵਰਗਾ ਕੀਮਤੀ) ਬਣ ਕੇ ਪ੍ਰਭੂ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ ॥੨॥


ਜੋ ਕਿਛੁ ਹੋਆ ਸੁ ਤੇਰਾ ਭਾਣਾ  

Jo kicẖẖ ho▫ā so ṯerā bẖāṇā.  

Whatever happens is by the Pleasure of Your Will.  

xxx
ਹੇ ਪ੍ਰਭੂ! ਜਗਤ ਵਿਚ ਜੋ ਕੁਝ ਹੋ ਰਿਹਾ ਹੈ ਤੇਰੀ ਰਜ਼ਾ ਹੋ ਰਹੀ ਹੈ,


ਜੋ ਇਵ ਬੂਝੈ ਸੁ ਸਹਜਿ ਸਮਾਣਾ ॥੩॥  

Jo iv būjẖai so sahj samāṇā. ||3||  

Whoever understands this, is intuitively merged in the Lord. ||3||  

ਇਵ = ਇਸ ਤਰ੍ਹਾਂ। ਇਵ ਬੂਝੈ = ਇਹ ਸੂਝ ਪੈ ਜਾਂਦੀ ਹੈ। ਸਹਜਿ = ਸਹਜਿ-ਅਵਸਥਾ ਵਿਚ ॥੩॥
(ਤੇਰੇ ਨਾਮ ਵਿਚ ਸੁਰਤ ਜੋੜਦਿਆਂ ਜੋੜਦਿਆਂ) ਜਿਸ ਮਨੁੱਖ ਨੂੰ ਇਹ ਸੂਝ ਪੈ ਜਾਂਦੀ ਹੈ, ਉਹ ਮਨੁੱਖ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ (ਉਸ ਨੂੰ ਕਦੇ ਕੋਈ ਤੌਖਲਾ ਨਹੀਂ ਹੁੰਦਾ) ॥੩॥


ਕਹਤੁ ਕਬੀਰੁ ਕਿਲਬਿਖ ਗਏ ਖੀਣਾ  

Kahaṯ Kabīr kilbikẖ ga▫e kẖīṇā.  

Says Kabeer, my sins have been obliterated.  

ਖੀਣਾ = ਕਮਜ਼ੋਰ। ਗਏ ਖੀਣਾ = ਕਮਜ਼ੋਰ ਹੋ ਕੇ ਨਾਸ ਹੋ ਜਾਂਦੇ ਹਨ।
ਕਬੀਰ ਆਖਦਾ ਹੈ ਕਿ ਉਸ ਮਨੁੱਖ ਦੇ ਪਾਪ ਨਾਸ ਹੋ ਜਾਂਦੇ ਹਨ,


ਮਨੁ ਭਇਆ ਜਗਜੀਵਨ ਲੀਣਾ ॥੪॥੧॥  

Man bẖa▫i▫ā jagjīvan līṇā. ||4||1||  

My mind has merged into the Lord, the Life of the World. ||4||1||  

ਭਇਆ ਲੀਣਾ = ਲੀਨ ਹੋ ਜਾਂਦਾ ਹੈ, ਮਗਨ ਹੋ ਜਾਂਦਾ ਹੈ ॥੪॥੧॥
ਉਸ ਦਾ ਮਨ ਜਗਤ-ਦੇ-ਜੀਵਨ ਪ੍ਰਭੂ ਵਿਚ ਮਗਨ ਰਹਿੰਦਾ ਹੈ ॥੪॥੧॥


ਪ੍ਰਭਾਤੀ  

Parbẖāṯī.  

Prabhaatee:  

xxx
XXX


ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ  

Alhu ek masīṯ basaṯ hai avar mulakẖ kis kerā.  

If the Lord Allah lives only in the mosque, then to whom does the rest of the world belong?  

ਕੇਰਾ = ਦਾ।
ਜੇ (ਉਹ) ਇਕ ਖ਼ੁਦਾ (ਸਿਰਫ਼) ਕਾਹਬੇ ਵਿਚ ਵੱਸਦਾ ਹੈ ਤਾਂ ਬਾਕੀ ਦਾ ਮੁਲਕ ਕਿਸ ਦਾ (ਕਿਹਾ ਜਾਏ)? (ਸੋ, ਮੁਸਲਮਾਨ ਦਾ ਇਹ ਅਕੀਦਾ ਠੀਕ ਨਹੀਂ ਹੈ)।


ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਹੇਰਾ ॥੧॥  

Hinḏū mūraṯ nām nivāsī ḏuh mėh ṯaṯ na herā. ||1||  

According to the Hindus, the Lord's Name abides in the idol, but there is no truth in either of these claims. ||1||  

ਦੁਹ ਮਹਿ = (ਹਿੰਦੂ ਤੇ ਮੁਸਲਮਾਨ) ਦੋਹਾਂ ਵਿਚੋਂ। ਹੇਰਾ = ਵੇਖਿਆ ॥੧॥
ਹਿੰਦੂ ਪਰਮਾਤਮਾ ਦਾ ਨਿਵਾਸ ਮੂਰਤੀ ਵਿਚ ਸਮਝਦਾ ਹੈ; (ਇਸ ਤਰ੍ਹਾਂ ਹਿੰਦੂ ਮੁਸਲਮਾਨ) ਦੋਹਾਂ ਵਿਚੋਂ ਕਿਸੇ ਨੇ ਪਰਮਾਤਮਾ ਨੂੰ ਨਹੀਂ ਵੇਖਿਆ ॥੧॥


ਅਲਹ ਰਾਮ ਜੀਵਉ ਤੇਰੇ ਨਾਈ  

Alah rām jīva▫o ṯere nā▫ī.  

O Allah, O Raam, I live by Your Name.  

ਜੀਵਉ = ਜੀਵਉਂ, ਮੈਂ ਜੀਵਾਂ। ਨਾਈ = ਨਾਮ ਦੀ ਬਰਕਤਿ ਨਾਲ, ਨਾਮ ਸਿਮਰ ਕੇ, ਨਾਮ ਦੀ ਰਾਹੀਂ।
ਹੇ ਅੱਲਾਹ! ਹੇ ਰਾਮ! (ਮੈਂ ਤੈਨੂੰ ਇਕ ਹੀ ਜਾਣ ਕੇ) ਤੇਰਾ ਨਾਮ ਸਿਮਰ ਕੇ ਜੀਵਾਂ (ਆਤਮਕ ਜੀਵਨ ਹਾਸਲ ਕਰਾਂ)


ਤੂ ਕਰਿ ਮਿਹਰਾਮਤਿ ਸਾਈ ॥੧॥ ਰਹਾਉ  

Ŧū kar mihrāmaṯ sā▫ī. ||1|| rahā▫o.  

Please show mercy to me, O Master. ||1||Pause||  

xxx ॥੧॥ ਰਹਾਉ॥
ਹੇ ਸਾਈਂ! ਤੂੰ ਮੇਰੇ ਉੱਤੇ ਮਿਹਰ ਕਰ ॥੧॥ ਰਹਾਉ ॥


ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ  

Ḏakẖan ḏes harī kā bāsā pacẖẖim alah mukāmā.  

The God of the Hindus lives in the southern lands, and the God of the Muslims lives in the west.  

ਦਖਨ ਦੇਸ = ਜਗਨ ਨਾਥ ਪੁਰੀ ਜੋ ਕਬੀਰ ਜੀ ਦੇ ਵਤਨ ਬਨਾਰਸ ਤੋਂ ਦੱਖਣ ਵਲ ਹੈ। ਪਛਿਮਿ = ਪੱਛਮ ਵੱਲ। ਅਲਹ = ਅੱਲਾਹ ਦਾ, ਰੱਬ ਦਾ।
(ਹਿੰਦੂ ਆਖਦਾ ਹੈ ਕਿ) ਹਰੀ ਦਾ ਨਿਵਾਸ ਦੱਖਣ ਦੇਸ ਵਿਚ (ਜਗਨ ਨਾਥ ਪੁਰੀ ਵਿਚ) ਹੈ, ਮੁਸਲਮਾਨ ਆਖਦਾ ਹੈ ਕਿ ਖ਼ੁਦਾ ਦਾ ਘਰ ਪੱਛਮ ਵਲ (ਕਾਹਬੇ ਵਿਚ) ਹੈ।


ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥੨॥  

Ḏil mėh kẖoj ḏilai ḏil kẖojahu ehī ṯẖa▫ur mukāmā. ||2||  

So search in your heart - look deep into your heart of hearts; this is the home and the place where God lives. ||2||  

ਦਿਲਿ = ਦਿਲ ਵਿਚ। ਦਿਲੈ ਦਿਲਿ = ਦਿਲ ਹੀ ਦਿਲ ਵਿਚ। ਠਉਰ = ਥਾਂ ॥੨॥
(ਪਰ ਹੇ ਸੱਜਣ!) ਆਪਣੇ ਦਿਲ ਵਿਚ (ਰੱਬ ਨੂੰ) ਭਾਲ, ਸਿਰਫ਼ ਦਿਲ ਵਿਚ ਹੀ ਲੱਭ, ਇਹ ਦਿਲ ਹੀ ਉਸ ਦਾ ਨਿਵਾਸ ਥਾਂ ਹੈ, ਉਸ ਦਾ ਮੁਕਾਮ ਹੈ ॥੨॥


ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ  

Barahman gi▫ās karahi cẖa▫ubīsā kājī mah ramjānā.  

The Brahmins observe twenty-four fasts during the year, and the Muslims fast during the month of Ramadaan.  

ਗਿਆਸ = ਇਕਾਦਸ਼ੀ। ਚਉਬੀਸਾ = ੨੪ (ਹਰ ਮਹੀਨੇ ਦੋ ਇਕਾਦਸ਼ੀਆਂ, ਸਾਲ ਵਿਚ ੨੪)। ਮਹ ਰਮਜਾਨਾ = ਰਮਜ਼ਾਨ ਦਾ ਮਹੀਨਾ।
ਬ੍ਰਾਹਮਣ ਚੌਵੀ ਇਕਾਦਸ਼ੀਆਂ (ਦੇ ਵਰਤ ਰੱਖਣ ਦੀ ਆਗਿਆ) ਕਰਦੇ ਹਨ, ਕਾਜ਼ੀ ਰਮਜ਼ਾਨ ਦੇ ਮਹੀਨੇ (ਰੋਜ਼ੇ ਰੱਖਣ ਦੀ ਹਿਦਾਇਤ) ਕਰਦੇ ਹਨ।


ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥੩॥  

Gi▫ārėh mās pās kai rākẖe ekai māhi niḏẖānā. ||3||  

The Muslims set aside eleven months, and claim that the treasure is only in the one month. ||3||  

ਮਾਸ = ਮਹੀਨੇ। ਪਾਸ ਕੈ = ਲਾਂਭੇ ਕਰ ਕੇ ॥੩॥
ਇਹ ਲੋਕ (ਬਾਕੀ ਦੇ) ਗਿਆਰਾਂ ਮਹੀਨੇ ਲਾਂਭੇ ਹੀ ਰੱਖ ਦੇਂਦੇ ਹਨ, ਤੇ (ਕੋਈ) ਖ਼ਜ਼ਾਨਾ ਇੱਕੋ ਹੀ ਮਹੀਨੇ ਵਿਚੋਂ ਲੱਭਦੇ ਹਨ ॥੩॥


ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ  

Kahā udīse majan kī▫ā ki▫ā masīṯ sir nāʼn▫eʼn.  

What is the use of bathing at Orissa? Why do the Muslims bow their heads in the mosque?  

ਉਡੀਸੇ = ਉਡੀਸੇ ਪ੍ਰਾਂਤ ਦੇ ਤੀਰਥ ਜਗਨ ਨਾਥ ਪੁਰੀ। ਮਜਨੁ = ਤੀਰਥ-ਇਸ਼ਨਾਨ। ਨਾਂਏਂ = ਨਿਵਾਇਆਂ।
(ਜੇ ਦਿਲ ਵਿਚ ਫ਼ਰੇਬ ਹੈ) ਤਾਂ ਨਾਹ ਤਾਂ ਉਡੀਸੇ ਜਗਨ ਨਾਥ ਪੁਰੀ ਵਿਚ ਇਸ਼ਨਾਨ ਕਰਨ ਦਾ ਕੋਈ ਲਾਭ ਹੈ, ਨਾਹ ਮਸੀਤ ਵਿਚ ਜਾ ਕੇ ਸਿਜਦਾ ਕਰਨ ਦਾ ਫ਼ਾਇਦਾ ਹੈ।


ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ ॥੪॥  

Ḏil mėh kapat nivāj gujārai ki▫ā haj kābai jāʼn▫eʼn. ||4||  

If someone has deception in his heart, what good is it for him to utter prayers? And what good is it for him to go on pilgrimage to Mecca? ||4||  

xxx ॥੪॥
(ਅਸਲ ਗੱਲ ਇਹ ਹੈ ਕਿ) ਜੇ ਦਿਲ ਵਿਚ ਠੱਗੀ ਫ਼ਰੇਬ ਵੱਸਦਾ ਹੈ, (ਤਾਂ) ਨਾਹ ਨਮਾਜ਼ ਪੜ੍ਹਨ ਦਾ ਲਾਭ ਹੈ, ਨਾਹ ਹੀ ਕਾਹਬੇ ਦਾ ਹੱਜ ਕਰਨ ਦਾ ਕੋਈ ਗੁਣ ਹੈ ॥੪॥


ਏਤੇ ਅਉਰਤ ਮਰਦਾ ਸਾਜੇ ਸਭ ਰੂਪ ਤੁਮ੍ਹ੍ਹਾਰੇ  

Ėṯe a▫uraṯ marḏā sāje e sabẖ rūp ṯumĥāre.  

You fashioned all these men and women, Lord. All these are Your Forms.  

ਅਉਰਤ = ਜ਼ਨਾਨੀਆਂ। ਮਰਦਾ = ਮਨੁੱਖ।
ਹੇ ਪ੍ਰਭੂ! ਇਹ ਸਾਰੇ ਇਸਤ੍ਰੀ ਮਰਦ ਜੋ ਤੂੰ ਪੈਦਾ ਕੀਤੇ ਹਨ, ਇਹ ਸਭ ਤੇਰਾ ਹੀ ਰੂਪ ਹਨ (ਤੂੰ ਹੀ ਆਪ ਇਹਨਾਂ ਵਿਚ ਵੱਸਦਾ ਹੈਂ)।


ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥੫॥  

Kabīr pūngrā rām alah kā sabẖ gur pīr hamāre. ||5||  

Kabeer is the child of God, Allah, Raam. All the Gurus and prophets are mine. ||5||  

ਪੂੰਗਰਾ = ਨਿੱਕਾ ਜਿਹਾ ਬਾਲ, ਅੰਞਾਣਾ ਬੱਚਾ ॥੫॥
ਤੂੰ ਹੀ, ਹੇ ਪ੍ਰਭੂ! ਅੱਲਾਹ ਹੈਂ ਤੇ ਰਾਮ ਹੈਂ। ਮੈਂ ਕਬੀਰ ਤੇਰਾ ਅੰਞਾਣ ਬੱਚਾ ਹਾਂ, (ਤੇਰੇ ਭੇਜੇ ਹੋਏ) ਅਵਤਾਰ ਪੈਗ਼ੰਬਰ ਮੈਨੂੰ ਸਭ ਆਪਣੇ ਦਿੱਸਦੇ ਹਨ ॥੫॥


ਕਹਤੁ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ  

Kahaṯ Kabīr sunhu nar narvai parahu ek kī sarnā.  

Says Kabeer, listen, O men and women: seek the Sanctuary of the One.  

ਨਰਵੈ = ਹੇ ਨਾਰੀਓ!
ਕਬੀਰ ਆਖਦਾ ਹੈ ਕਿ ਹੇ ਨਰ ਨਾਰੀਓ! ਸੁਣੋ, ਇਕ ਪਰਮਾਤਮਾ ਦੀ ਸ਼ਰਨ ਪਵੋ (ਉਹੀ ਅੱਲਾਹ ਹੈ, ਉਹੀ ਰਾਮ ਹੈ)।


ਕੇਵਲ ਨਾਮੁ ਜਪਹੁ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ ॥੬॥੨॥  

Keval nām japahu re parānī ṯab hī nihcẖai ṯarnā. ||6||2||  

Chant the Naam, the Name of the Lord, O mortals, and you shall surely be carried across. ||6||2||  

ਨਿਹਚੈ = ਜ਼ਰੂਰ, ਨਿਸ਼ਚੇ ਨਾਲ ॥੬॥੨॥
ਹੇ ਬੰਦਿਓ! ਸਿਰਫ਼ ਨਾਮ ਜਪੋ, ਯਕੀਨ ਨਾਲ ਜਾਣੋ, ਤਾਂ ਹੀ (ਸੰਸਾਰ-ਸਾਗਰ ਤੋਂ) ਤਰ ਸਕੋਗੇ ॥੬॥੨॥


ਪ੍ਰਭਾਤੀ  

Parbẖāṯī.  

Prabhaatee:  

xxx
XXX


ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ  

Aval alah nūr upā▫i▫ā kuḏraṯ ke sabẖ banḏe.  

First, Allah created the Light; then, by His Creative Power, He made all mortal beings.  

ਅਵਲਿ = ਸਭ ਤੋਂ ਪਹਿਲਾਂ, ਸ਼ੁਰੂ ਵਿਚ, ਸਭ ਦਾ ਮੂਲ। ਅਲਹ ਨੂਰ = ਅੱਲਾਹ ਦਾ ਨੂਰ, ਪਰਮਾਤਮਾ ਦੀ ਜੋਤ। ਉਪਾਇਆ = (ਜਿਸ ਨੇ ਜਗਤ) ਪੈਦਾ ਕੀਤਾ। ਕੁਦਰਤਿ ਕੇ = ਖ਼ੁਦਾ ਦੀ ਕੁਦਰਤ ਦੇ (ਪੈਦਾ ਕੀਤੇ ਹੋਏ)।
ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ ਜਿਸ ਨੇ (ਜਗਤ) ਪੈਦਾ ਕੀਤਾ ਹੈ, ਇਹ ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ।


ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥  

Ėk nūr ṯe sabẖ jag upji▫ā ka▫un bẖale ko manḏe. ||1||  

From the One Light, the entire universe welled up. So who is good, and who is bad? ||1||  

ਨੂਰ = ਜੋਤ। ਤੇ = ਤੋਂ। ਕੋ = ਕੌਣ? ॥੧॥
ਇਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ। (ਤਾਂ ਫਿਰ ਕਿਸੇ ਜਾਤ ਮਜ਼ਹਬ ਦੇ ਭੁਲੇਖੇ ਵਿਚ ਪੈ ਕੇ) ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਨਾਹ ਸਮਝੋ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits