Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਨ ਮਹਿ ਕ੍ਰੋਧੁ ਮਹਾ ਅਹੰਕਾਰਾ  

Man mėh kroḏẖ mahā ahaʼnkārā.  

Within the mind dwell anger and massive ego.  

ਮਹਿ = ਵਿਚ।
ਜੇ ਮਨ ਵਿਚ ਕ੍ਰੋਧ ਟਿਕਿਆ ਰਹੇ, ਬਲੀ ਅਹੰਕਾਰ ਵੱਸਿਆ ਰਹੇ,


ਪੂਜਾ ਕਰਹਿ ਬਹੁਤੁ ਬਿਸਥਾਰਾ  

Pūjā karahi bahuṯ bisthārā.  

Worship services are performed with great pomp and ceremony.  

ਕਰਹਿ = ਕਰਦੇ ਹਨ। ਬਿਸਥਾਰਾ = ਖਿਲਾਰਾ (ਕਈ ਰਸਮਾਂ ਦਾ)।
ਪਰ ਕਈ ਧਾਰਮਿਕ ਰਸਮਾਂ ਦੇ ਖਿਲਾਰੇ ਖਿਲਾਰ ਕੇ (ਮਨੁੱਖ ਦੇਵ) ਪੂਜਾ ਕਰਦੇ ਰਹਿਣ,


ਕਰਿ ਇਸਨਾਨੁ ਤਨਿ ਚਕ੍ਰ ਬਣਾਏ  

Kar isnān ṯan cẖakar baṇā▫e.  

Ritual cleansing baths are taken, and sacred marks are applied to the body.  

ਕਰਿ = ਕਰ ਕੇ। ਤਨਿ = ਸਰੀਰ ਉੱਤੇ। ਚਕ੍ਰ = (ਧਾਰਮਿਕ ਚਿੰਨ੍ਹਾਂ ਦੇ) ਨਿਸ਼ਾਨ।
ਜੇ (ਤੀਰਥ-ਆਦਿ ਉਤੇ) ਇਸ਼ਨਾਨ ਕਰ ਕੇ ਸਰੀਰ ਉੱਤੇ (ਧਾਰਮਿਕ ਚਿਹਨਾਂ ਦੇ) ਨਿਸ਼ਾਨ ਲਾਏ ਜਾਣ,


ਅੰਤਰ ਕੀ ਮਲੁ ਕਬ ਹੀ ਜਾਏ ॥੧॥  

Anṯar kī mal kab hī na jā▫e. ||1||  

But still, the filth and pollution within never depart. ||1||  

ਅੰਤਰ ਕੀ = (ਮਨ ਦੇ) ਅੰਦਰ ਦੀ। ਕਬ ਹੀ = ਕਦੇ ਭੀ ॥੧॥
(ਇਸ ਤਰ੍ਹਾਂ) ਮਨ ਦੀ (ਵਿਕਾਰਾਂ ਦੀ) ਮੈਲ ਕਦੇ ਦੂਰ ਨਹੀਂ ਹੁੰਦੀ ॥੧॥


ਇਤੁ ਸੰਜਮਿ ਪ੍ਰਭੁ ਕਿਨ ਹੀ ਪਾਇਆ  

Iṯ sanjam parabẖ kin hī na pā▫i▫ā.  

No one has ever found God in this way.  

ਇਤੁ = ਇਸ ਦੀ ਰਾਹੀਂ। ਸੰਜਮਿ = ਸੰਜਮ ਦੀ ਰਾਹੀਂ। ਇਤੁ ਸੰਜਮਿ = ਇਸ ਤਰੀਕੇ ਨਾਲ। ਕਿਨ ਹੀ = ਕਿਨਿ ਹੀ, ਕਿਸੇ ਨੇ ਭੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ 'ਿ' ਉੱਡ ਗਈ ਹੈ)।
ਇਸ ਤਰੀਕੇ ਦੁਆਰਾ ਕਿਸੇ (ਮਨੁੱਖ) ਨੇ ਭੀ ਪ੍ਰਭੂ-ਮਿਲਾਪ ਹਾਸਲ ਨਹੀਂ ਕੀਤਾ,


ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ ॥੧॥ ਰਹਾਉ  

Bẖag▫uṯī muḏrā man mohi▫ā mā▫i▫ā. ||1|| rahā▫o.  

The sacred mudras - ritualistic hand gestures - are made, but the mind remains enticed by Maya. ||1||Pause||  

ਭਗਉਤੀ ਮੁਦ੍ਰਾ = ਵਿਸ਼ਨੂ-ਭਗਤੀ ਦੇ ਚਿਹਨ ॥੧॥ ਰਹਾਉ ॥
(ਜੇ) ਮਨ ਮਾਇਆ ਦੇ ਮੋਹ ਵਿਚ ਫਸਿਆ ਰਹੇ, (ਪਰ) ਵਿਸ਼ਨੂ-ਭਗਤੀ ਦੇ ਬਾਹਰਲੇ ਚਿਹਨ (ਆਪਣੇ ਸਰੀਰ ਉੱਤੇ ਬਣਾਂਦਾ ਰਹੇ) ॥੧॥ ਰਹਾਉ ॥


ਪਾਪ ਕਰਹਿ ਪੰਚਾਂ ਕੇ ਬਸਿ ਰੇ  

Pāp karahi pancẖāʼn ke bas re.  

They commit sins, under the influence of the five thieves.  

ਕਰਹਿ = ਕਰਦੇ ਹਨ (ਬਹੁ-ਵਚਨ)। ਬਾਸਿ = ਵੱਸ ਵਿਚ। ਰੇ = ਹੇ ਭਾਈ!
ਹੇ ਭਾਈ! (ਜਿਹੜੇ ਮਨੁੱਖ ਕਾਮਾਦਿਕ) ਪੰਜਾਂ ਦੇ ਵੱਸ ਵਿਚ (ਰਹਿ ਕੇ) ਪਾਪ ਕਰਦੇ ਰਹਿੰਦੇ ਹਨ।


ਤੀਰਥਿ ਨਾਇ ਕਹਹਿ ਸਭਿ ਉਤਰੇ  

Ŧirath nā▫e kahėh sabẖ uṯre.  

They bathe at sacred shrines, and claim that everything has been washed off.  

ਨਾਇ = ਨ੍ਹਾ ਕੇ। ਤੀਰਥਿ = (ਕਿਸੇ) ਤੀਰਥ ਉੱਤੇ। ਕਹਹਿ = ਆਖਦੇ ਹਨ। ਸਭਿ = ਸਾਰੇ (ਪਾਪ)।
(ਫਿਰ ਕਿਸੇ) ਤੀਰਥ ਉੱਤੇ ਇਸ਼ਨਾਨ ਕਰ ਕੇ ਆਖਦੇ ਹਨ (ਕਿ ਸਾਡੇ) ਸਾਰੇ (ਪਾਪ) ਲਹਿ ਗਏ ਹਨ,


ਬਹੁਰਿ ਕਮਾਵਹਿ ਹੋਇ ਨਿਸੰਕ  

Bahur kamāvėh ho▫e nisank.  

Then they commit them again, without fear of the consequences.  

ਬਾਹੁਰਿ = ਮੁੜ, ਫਿਰ। ਨਿਸੰਕ = ਝਾਕਾ ਲਾਹ ਕੇ।
(ਤੇ) ਝਾਕਾ ਲਾਹ ਕੇ ਮੁੜ ਮੁੜ (ਉਹੀ ਪਾਪ) ਕਰੀ ਜਾਂਦੇ ਹਨ।


ਜਮ ਪੁਰਿ ਬਾਂਧਿ ਖਰੇ ਕਾਲੰਕ ॥੨॥  

Jam pur bāʼnḏẖ kẖare kālank. ||2||  

The sinners are bound and gagged, and taken to the City of Death. ||2||  

ਜਮਪੁਰਿ = ਜਮਰਾਜ ਦੀ ਨਗਰੀ ਵਿਚ। ਬਾਂਧਿ = ਬੰਨ੍ਹ ਕੇ। ਖਰੇ = ਖੜੇ ਜਾਂਦੇ ਹਨ। ਕਾਲੰਕ = ਪਾਪਾਂ ਦੇ ਕਾਰਨ ॥੨॥
(ਤੀਰਥ-ਇਸ਼ਨਾਨ ਉਹਨਾਂ ਨੂੰ ਜਮਰਾਜ ਤੋਂ ਬਚਾ ਨਹੀਂ ਸਕਦਾ, ਉਹ ਤਾਂ ਕੀਤੇ) ਪਾਪਾਂ ਦੇ ਕਾਰਨ ਬੰਨ੍ਹ ਕੇ ਜਮਰਾਜ ਦੇ ਦੇਸ ਵਿਚ ਅਪੜਾਏ ਜਾਂਦੇ ਹਨ ॥੨॥


ਘੂਘਰ ਬਾਧਿ ਬਜਾਵਹਿ ਤਾਲਾ  

Gẖūgẖar bāḏẖ bajāvėh ṯālā.  

The ankle-bells shake and the cymbals vibrate,  

ਘੂਘਰ = ਘੁੰਘਰੂ। ਬਜਾਵਹਿ = ਵਜਾਂਦੇ ਹਨ।
(ਜਿਹੜੇ ਮਨੁੱਖ) ਘੁੰਘਰੂ ਬੰਨ੍ਹ ਕੇ (ਕਿਸੇ ਮੂਰਤੀ ਅੱਗੇ ਜਾਂ ਰਾਸਿ ਆਦਿਕ ਵਿਚ) ਤਾਲ ਵਜਾਂਦੇ ਹਨ (ਤਾਲ-ਸਿਰ ਨੱਚਦੇ ਹਨ),


ਅੰਤਰਿ ਕਪਟੁ ਫਿਰਹਿ ਬੇਤਾਲਾ  

Anṯar kapat firėh beṯālā.  

but those who have deception within wander lost like demons.  

ਅੰਤਰਿ = (ਮਨ ਦੇ) ਅੰਦਰ (ਲਫ਼ਜ਼ 'ਅੰਤਰ' ਅਤੇ 'ਅੰਤਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ)। ਬੇਤਾਲਾ = (ਸਹੀ ਆਤਮਕ ਜੀਵਨ ਦੇ) ਤਾਲ ਤੋਂ ਖੁੰਝੇ ਹੋਏ।
ਪਰ ਉਹਨਾਂ ਦੇ ਮਨ ਵਿਚ ਠੱਗੀ-ਫ਼ਰੇਬ ਹੈ, (ਉਹ ਮਨੁੱਖ ਅਸਲ ਵਿਚ ਸਹੀ ਜੀਵਨ-) ਤਾਲ ਤੋਂ ਖੁੰਝੇ ਫਿਰਦੇ ਹਨ।


ਵਰਮੀ ਮਾਰੀ ਸਾਪੁ ਮੂਆ  

varmī mārī sāp na mū▫ā.  

By destroying its hole, the snake is not killed.  

ਵਰਮੀ = ਸੱਪ ਦੀ ਖੁੱਡ। ਮਾਰੀ = ਬੰਦ ਕਰ ਦਿੱਤੀ।
ਜੇ ਸੱਪ ਦੀ ਖੁੱਡ ਬੰਦ ਕਰ ਦਿੱਤੀ ਜਾਏ, (ਤਾਂ ਇਸ ਤਰ੍ਹਾਂ ਉਸ ਖੁੱਡ ਵਿਚ ਰਹਿਣ ਵਾਲਾ) ਸੱਪ ਨਹੀਂ ਮਰਦਾ।


ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ ॥੩॥  

Parabẖ sabẖ kicẖẖ jānai jin ṯū kī▫ā. ||3||  

God, who created you, knows everything. ||3||  

ਜਿਨਿ = ਜਿਸ (ਪ੍ਰਭੂ) ਨੇ। ਤੂ = ਤੈਨੂੰ। ਕੀਆ = ਪੈਦਾ ਕੀਤਾ ॥੩॥
ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ ਉਹ (ਤੇਰੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ॥੩॥


ਪੂੰਅਰ ਤਾਪ ਗੇਰੀ ਕੇ ਬਸਤ੍ਰਾ  

Pūʼnar ṯāp gerī ke basṯarā.  

You worship fire and wear saffron colored robes.  

ਪੂੰਅਰ = ਧੂਣੀਆਂ। ਤਾਪ = ਤਪਾਇਆਂ।
ਜਿਹੜਾ ਮਨੁੱਖ ਧੂਣੀਆਂ ਤਪਾਂਦਾ ਰਹਿੰਦਾ ਹੈ, ਗੇਰੀ-ਰੰਗੇ ਕੱਪੜੇ ਪਾਈ ਫਿਰਦਾ ਹੈ,


ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ  

Apḏā kā māri▫ā garih ṯe nasṯā.  

Stung by your misfortune, you abandon your home.  

ਅਪਦਾ = ਬਿਪਤਾ। ਤੇ = ਤੋਂ।
(ਉਂਝ ਕਿਸੇ) ਬਿਪਤਾ ਦਾ ਮਾਰਿਆ (ਆਪਣੇ) ਘਰੋਂ ਭੱਜਾ ਫਿਰਦਾ ਹੈ,


ਦੇਸੁ ਛੋਡਿ ਪਰਦੇਸਹਿ ਧਾਇਆ  

Ḏes cẖẖod parḏesėh ḏẖā▫i▫ā.  

Leaving your own country, you wander in foreign lands.  

ਛੋਡਿ = ਛੱਡ ਕੇ। ਧਾਇਆ = ਦੌੜਦਾ ਫਿਰਦਾ।
ਆਪਣਾ ਵਤਨ ਛੱਡ ਕੇ ਹੋਰ ਹੋਰ ਦੇਸਾਂ ਵਿਚ ਭਟਕਦਾ ਫਿਰਦਾ ਹੈ,


ਪੰਚ ਚੰਡਾਲ ਨਾਲੇ ਲੈ ਆਇਆ ॥੪॥  

Pancẖ cẖandāl nāle lai ā▫i▫ā. ||4||  

But you bring the five rejects with you. ||4||  

ਪੰਚ ਚੰਡਾਲ = (ਕਾਮਾਦਿਕ) ਪੰਜੇ ਚੰਦਰੇ ਵਿਕਾਰ। ਨਾਲੇ = ਨਾਲ ਹੀ ॥੪॥
(ਅਜਿਹਾ ਮਨੁੱਖ ਕਾਮਾਦਿਕ) ਪੰਜ ਚੰਡਾਲਾਂ ਨੂੰ ਤਾਂ (ਆਪਣੇ ਅੰਦਰ) ਨਾਲ ਹੀ ਲਈ ਫਿਰਦਾ ਹੈ ॥੪॥


ਕਾਨ ਫਰਾਇ ਹਿਰਾਏ ਟੂਕਾ  

Kān farā▫e hirā▫e tūkā.  

You have split your ears, and now you steal crumbs.  

ਫਰਾਇ = ਪੜਵਾ ਕੇ। ਹਿਰਾਏ = (ਹੇਰੇ) ਤੱਕਦਾ ਫਿਰਦਾ ਹੈ। ਟੂਕਾ = ਟੁੱਕਰ।
(ਜਿਹੜਾ ਮਨੁੱਖ ਆਪਣੇ ਵਲੋਂ ਸ਼ਾਂਤੀ ਦੀ ਖ਼ਾਤਰ) ਕੰਨ ਪੜਵਾ ਕੇ (ਜੋਗੀ ਬਣ ਜਾਂਦਾ ਹੈ, ਪਰ ਪੇਟ ਦੀ ਭੁੱਖ ਮਿਟਾਣ ਲਈ ਹੋਰਨਾਂ ਦੇ) ਟੁੱਕਰ ਤੱਕਦਾ ਫਿਰਦਾ ਹੈ,


ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ  

Gẖar gẖar māʼngai ṯaripṯāvan ṯe cẖūkā.  

You beg from door to door, but you fail to be satisfied.  

ਘਰਿ ਘਰਿ = ਹਰੇਕ ਘਰ ਵਿਚ। ਤੇ = ਤੋਂ। ਚੂਕਾ = ਰਹਿ ਜਾਂਦਾ ਹੈ।
ਹਰੇਕ ਘਰ (ਦੇ ਬੂਹੇ) ਤੇ (ਰੋਟੀ) ਮੰਗਦਾ ਫਿਰਦਾ ਹੈ, ਉਹ (ਸਗੋਂ) ਤ੍ਰਿਪਤੀ ਤੋਂ ਵਾਂਜਿਆ ਰਹਿੰਦਾ ਹੈ।


ਬਨਿਤਾ ਛੋਡਿ ਬਦ ਨਦਰਿ ਪਰ ਨਾਰੀ  

Baniṯā cẖẖod baḏ naḏar par nārī.  

You have abandoned your own wife, but now you sneak glances at other women.  

ਬਨਿਤਾ = ਇਸਤ੍ਰੀ। ਛੋਡਿ = ਛੱਡ ਕੇ। ਬਦ = ਮੰਦੀ, ਭੈੜੀ। ਨਦਰਿ = ਨਿਗਾਹ।
(ਉਹ ਮਨੁੱਖ ਆਪਣੀ) ਇਸਤ੍ਰੀ ਛੱਡ ਕੇ ਪਰਾਈ ਇਸਤ੍ਰੀ ਵੱਲ ਭੈੜੀ ਨਿਗਾਹ ਰੱਖਦਾ ਹੈ।


ਵੇਸਿ ਪਾਈਐ ਮਹਾ ਦੁਖਿਆਰੀ ॥੫॥  

ves na pā▫ī▫ai mahā ḏukẖi▫ārī. ||5||  

God is not found by wearing religious robes; you are utterly miserable! ||5||  

ਵੇਸਿ = ਵੇਸ ਨਾਲ, ਧਾਰਮਿਕ ਪਹਿਰਾਵੇ ਨਾਲ ॥੫॥
(ਨਿਰੇ) ਧਾਰਮਿਕ ਪਹਿਰਾਵੇ ਨਾਲ (ਪਰਮਾਤਮਾ) ਨਹੀਂ ਮਿਲਦਾ। (ਇਸ ਤਰ੍ਹਾਂ ਸਗੋਂ ਜਿੰਦ) ਬਹੁਤ ਦੁਖੀ ਹੁੰਦੀ ਹੈ ॥੫॥


ਬੋਲੈ ਨਾਹੀ ਹੋਇ ਬੈਠਾ ਮੋਨੀ  

Bolai nāhī ho▫e baiṯẖā monī.  

He does not speak; he is on silence.  

ਮੋਨੀ = ਮੋਨਧਾਰੀ।
(ਜਿਹੜਾ ਮਨੁੱਖ ਆਤਮਕ ਸ਼ਾਂਤੀ ਵਾਸਤੇ ਜੀਭ ਨਾਲ) ਨਹੀਂ ਬੋਲਦਾ, ਮੋਨਧਾਰੀ ਬਣ ਕੇ ਬੈਠ ਜਾਂਦਾ ਹੈ,


ਅੰਤਰਿ ਕਲਪ ਭਵਾਈਐ ਜੋਨੀ  

Anṯar kalap bẖavā▫ī▫ai jonī.  

But he is filled with desire; he is made to wander in reincarnation.  

ਅੰਤਰਿ = ਅੰਦਰ, ਮਨ ਵਿਚ। ਕਲਪ = ਕਲਪਣਾ, ਕਾਮਨਾ।
(ਉਸਦੇ) ਅੰਦਰ (ਤਾਂ) ਕਾਮਨਾ ਟਿਕੀ ਰਹਿੰਦੀ ਹੈ (ਜਿਸ ਦੇ ਕਾਰਨ) ਕਈ ਜੂਨਾਂ ਵਿਚ ਉਹ ਭਟਕਾਇਆ ਜਾਂਦਾ ਹੈ।


ਅੰਨ ਤੇ ਰਹਤਾ ਦੁਖੁ ਦੇਹੀ ਸਹਤਾ  

Ann ṯe rahṯā ḏukẖ ḏehī sahṯā.  

Abstaining from food, his body suffers in pain.  

ਤੇ = ਤੋਂ। ਦੇਹੀ = ਸਰੀਰ।
(ਉਹ) ਅੰਨ (ਖਾਣ) ਤੋਂ ਪਰਹੇਜ਼ ਕਰਦਾ ਹੈ, (ਇਸ ਤਰ੍ਹਾਂ) ਸਰੀਰ ਉੱਤੇ ਦੁੱਖ (ਹੀ) ਸਹਾਰਦਾ ਹੈ।


ਹੁਕਮੁ ਬੂਝੈ ਵਿਆਪਿਆ ਮਮਤਾ ॥੬॥  

Hukam na būjẖai vi▫āpi▫ā mamṯā. ||6||  

He does not realize the Hukam of the Lord's Command; he is afflicted by possessiveness. ||6||  

ਵਿਆਪਿਆ = ਫਸਿਆ ਹੋਇਆ। ਮਮਤਾ = ਅਪਣੱਤ ॥੬॥
(ਜਦ ਤਕ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਨਹੀਂ ਸਮਝਦਾ, (ਮਾਇਆ ਦੀ) ਮਮਤਾ ਵਿਚ ਫਸਿਆ (ਹੀ) ਰਹਿੰਦਾ ਹੈ ॥੬॥


ਬਿਨੁ ਸਤਿਗੁਰ ਕਿਨੈ ਪਾਈ ਪਰਮ ਗਤੇ  

Bin saṯgur kinai na pā▫ī param gaṯe.  

Without the True Guru, no one has attained the supreme status.  

ਕਿਨੈ = ਕਿਸੇ ਨੇ ਭੀ। ਪਰਮ ਗਤੇ = ਸਭ ਤੋਂ ਉੱਚੀ ਆਤਮਕ ਅਵਸਥਾ।
ਗੁਰੂ ਦੇ ਸਰਨ ਤੋਂ ਬਿਨਾ ਕਦੇ ਕਿਸੇ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਕੀਤੀ,


ਪੂਛਹੁ ਸਗਲ ਬੇਦ ਸਿੰਮ੍ਰਿਤੇ  

Pūcẖẖahu sagal beḏ simriṯe.  

Go ahead and ask all the Vedas and the Simritees.  

xxx
ਬੇ-ਸ਼ੱਕ ਵੇਦ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ) ਨੂੰ ਭੀ ਵਿਚਾਰਦੇ ਰਹੋ।


ਮਨਮੁਖ ਕਰਮ ਕਰੈ ਅਜਾਈ  

Manmukẖ karam karai ajā▫ī.  

The self-willed manmukhs do useless deeds.  

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅਜਾਈ = ਵਿਅਰਥ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਜਿਹੜੇ ਭੀ ਆਪਣੇ ਵਲੋਂ ਧਾਰਮਿਕ) ਕਰਮ ਕਰਦਾ ਹੈ ਵਿਅਰਥ (ਹੀ ਜਾਂਦੇ ਹਨ),


ਜਿਉ ਬਾਲੂ ਘਰ ਠਉਰ ਠਾਈ ॥੭॥  

Ji▫o bālū gẖar ṯẖa▫ur na ṯẖā▫ī. ||7||  

They are like a house of sand, which cannot stand. ||7||  

ਬਾਲੂ = ਰੇਤ। ਠਉਰ ਠਾਈ = ਥਾਂ-ਥਿੱਤਾ ॥੭॥
ਜਿਵੇਂ ਰੇਤ ਦੇ ਘਰ ਦਾ ਨਿਸ਼ਾਨ ਹੀ ਮਿਟ ਜਾਂਦਾ ਹੈ ॥੭॥


ਜਿਸ ਨੋ ਭਏ ਗੋੁਬਿੰਦ ਦਇਆਲਾ  

Jis no bẖa▫e gobinḏ ḏa▫i▫ālā.  

One unto whom the Lord of the Universe becomes Merciful,  

ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ)। ਗੋੁਬਿੰਦ = (ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਗੋਬਿੰਦ' ਹੈ, ਇਥੇ 'ਗੁਬਿੰਦ' ਪੜ੍ਹਨਾ ਹੈ)।
ਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੋਇਆ,


ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ  

Gur kā bacẖan ṯin bāḏẖi▫o pālā.  

sews the Word of the Guru's Shabad into his robes.  

ਤਿਨਿ = ਉਸ ਨੇ। ਪਾਲਾ = ਪੱਲੇ।
ਉਸ ਨੇ ਗੁਰੂ ਦਾ ਬਚਨ (ਆਪਣੇ) ਪੱਲੇ ਬੰਨ੍ਹ ਲਿਆ।


ਕੋਟਿ ਮਧੇ ਕੋਈ ਸੰਤੁ ਦਿਖਾਇਆ  

Kot maḏẖe ko▫ī sanṯ ḏikẖā▫i▫ā.  

Out of millions, it is rare that such a Saint is seen.  

ਕੋਟਿ ਮਧੇ = ਕ੍ਰੋੜਾਂ ਵਿਚ।
(ਪਰ ਇਹੋ ਜਿਹਾ) ਸੰਤ ਕ੍ਰੋੜਾਂ ਵਿਚੋਂ ਕੋਈ ਕੋਈ ਵਿਰਲਾ ਹੀ ਵੇਖਣ ਵਿਚ ਆਉਂਦਾ ਹੈ।


ਨਾਨਕੁ ਤਿਨ ਕੈ ਸੰਗਿ ਤਰਾਇਆ ॥੮॥  

Nānak ṯin kai sang ṯarā▫i▫ā. ||8||  

O Nanak, with him, we are carried across. ||8||  

ਤਿਨ ਕੈ ਸੰਗਿ = ਉਹਨਾਂ ਦੀ ਸੰਗਤ ਵਿਚ ॥੮॥
ਨਾਨਕ (ਤਾਂ) ਇਹੋ ਜਿਹੇ (ਸੰਤ ਜਨਾਂ) ਦੀ ਸੰਗਤ ਵਿਚ (ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੮॥


ਜੇ ਹੋਵੈ ਭਾਗੁ ਤਾ ਦਰਸਨੁ ਪਾਈਐ  

Je hovai bẖāg ṯā ḏarsan pā▫ī▫ai.  

If one has such good destiny, then the Blessed Vision of His Darshan is obtained.  

ਭਾਗੁ = ਕਿਸਮਤ।
ਜੇ (ਮੱਥੇ ਦਾ) ਭਾਗ ਜਾਗ ਪਏ ਤਾਂ (ਅਜਿਹੇ ਸੰਤ ਦਾ) ਦਰਸਨ ਪ੍ਰਾਪਤ ਹੁੰਦਾ ਹੈ।


ਆਪਿ ਤਰੈ ਸਭੁ ਕੁਟੰਬੁ ਤਰਾਈਐ ॥੧॥ ਰਹਾਉ ਦੂਜਾ ॥੨॥  

Āp ṯarai sabẖ kutamb ṯarā▫ī▫ai. ||1|| rahā▫o ḏūjā. ||2||  

He saves himself, and carries across all his family as well. ||1||SECOND PAUSE||2||  

ਤਰੈ = ਪਾਰ ਲੰਘ ਜਾਂਦਾ ਹੈ। ਸਭੁ = ਸਾਰਾ। ਕੁਟੰਬੁ = ਪਰਵਾਰ।ਰਹਾਉ ਦੂਜਾ ॥੧॥ਰਹਾਉ ਦੂਜਾ॥੨॥
(ਦਰਸਨ ਕਰਨ ਵਾਲਾ) ਆਪ ਪਾਰ ਲੰਘਦਾ ਹੈ, ਆਪਣੇ ਸਾਰੇ ਪਰਵਾਰ ਨੂੰ ਭੀ ਪਾਰ ਲੰਘਾ ਲੈਂਦਾ ਹੈ।ਰਹਾਉ ਦੂਜਾ ॥੧॥ਰਹਾਉ ਦੂਜਾ॥੨॥


ਪ੍ਰਭਾਤੀ ਮਹਲਾ  

Parbẖāṯī mėhlā 5.  

Prabhaatee, Fifth Mehl:  

xxx
XXX


ਸਿਮਰਤ ਨਾਮੁ ਕਿਲਬਿਖ ਸਭਿ ਕਾਟੇ  

Simraṯ nām kilbikẖ sabẖ kāte.  

Meditating in remembrance on the Naam, all the sins are erased.  

ਸਿਮਰਤ = ਸਿਮਰਦਿਆਂ। ਕਿਲਬਿਖ ਸਭਿ = ਸਾਰੇ ਪਾਪ।
(ਸੰਤ ਜਨਾਂ ਦੀ ਸਰਨ ਪੈ ਕੇ) ਹਰਿ-ਨਾਮ ਸਿਮਰਦਿਆਂ (ਮਨੁੱਖ ਦੇ) ਸਾਰੇ ਪਾਪ ਕੱਟੇ ਜਾਂਦੇ ਹਨ,


ਧਰਮ ਰਾਇ ਕੇ ਕਾਗਰ ਫਾਟੇ  

Ḏẖaram rā▫e ke kāgar fāte.  

The accounts held by the Righteous Judge of Dharma are torn up.  

ਕਾਗਰ = (ਕਰਮਾਂ ਦੇ ਲੇਖੇ) ਕਾਗ਼ਜ਼। ਫਾਟੇ = ਪਾਟ ਜਾਂਦੇ ਹਨ।
ਧਰਮਰਾਜ ਦੇ ਲੇਖੇ ਦੇ ਕਾਗ਼ਜ਼ ਭੀ ਪਾਟ ਜਾਂਦੇ ਹਨ।


ਸਾਧਸੰਗਤਿ ਮਿਲਿ ਹਰਿ ਰਸੁ ਪਾਇਆ  

Sāḏẖsangaṯ mil har ras pā▫i▫ā.  

Joining the Saadh Sangat, the Company of the Holy,  

ਮਿਲਿ = ਮਿਲ ਕੇ। ਰਸੁ = ਸੁਆਦ, ਆਨੰਦ।
(ਜਿਸ ਮਨੁੱਖ ਨੇ) ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਆਨੰਦ ਪ੍ਰਾਪਤ ਕੀਤਾ,


ਪਾਰਬ੍ਰਹਮੁ ਰਿਦ ਮਾਹਿ ਸਮਾਇਆ ॥੧॥  

Pārbarahm riḏ māhi samā▫i▫ā. ||1||  

I have found the Sublime Essence of the Lord. The Supreme Lord God has melted into my heart. ||1||  

ਰਿਦ ਮਾਹਿ = ਹਿਰਦੇ ਵਿਚ ॥੧॥
ਪਰਮਾਤਮਾ ਉਸ ਦੇ ਹਿਰਦੇ ਵਿਚ ਟਿਕ ਗਿਆ ॥੧॥


ਰਾਮ ਰਮਤ ਹਰਿ ਹਰਿ ਸੁਖੁ ਪਾਇਆ  

Rām ramaṯ har har sukẖ pā▫i▫ā.  

Dwelling on the Lord, Har, Har, I have found peace.  

ਰਮਤ = ਸਿਮਰਦਿਆਂ। ਸੁਖੁ = ਆਤਮਕ ਆਨੰਦ।
ਹੇ ਪ੍ਰਭੂ! ਉਸ ਮਨੁੱਖ ਨੇ ਸਦਾ ਤੇਰਾ ਹਰਿ-ਨਾਮ ਸਿਮਰਦਿਆਂ ਆਤਮਕ ਆਨੰਦ ਮਾਣਿਆ,


ਤੇਰੇ ਦਾਸ ਚਰਨ ਸਰਨਾਇਆ ॥੧॥ ਰਹਾਉ  

Ŧere ḏās cẖaran sarnā▫i▫ā. ||1|| rahā▫o.  

Your slaves seek the Sanctuary of Your Feet. ||1||Pause||  

ਤੇਰੇ ਦਾਸ ਚਰਨ = ਤੇਰੇ ਦਾਸਾਂ ਦੇ ਚਰਨਾਂ ਦੀ ॥੧॥ ਰਹਾਉ ॥
(ਜਿਹੜਾ) ਤੇਰੇ ਦਾਸਾਂ ਦੇ ਚਰਨਾਂ ਦੀ ਸਰਨ ਆ ਪਿਆ ॥੧॥ ਰਹਾਉ ॥


ਚੂਕਾ ਗਉਣੁ ਮਿਟਿਆ ਅੰਧਿਆਰੁ  

Cẖūkā ga▫oṇ miti▫ā anḏẖi▫ār.  

The cycle of reincarnation is ended, and darkness is dispelled.  

ਚੂਕਾ = ਮੁੱਕ ਗਿਆ। ਗਉਣੁ = ਭਟਕਣਾ। ਅੰਧਿਆਰੁ = (ਆਤਮਕ ਜੀਵਨ ਵਲੋਂ ਬੇ-ਸਮਝੀ ਦਾ) ਹਨੇਰਾ।
ਉਸ ਮਨੁੱਖ ਦੀ ਭਟਕਣਾ ਮੁੱਕ ਗਈ, (ਉਸ ਦੇ ਅੰਦਰੋਂ ਆਤਮਕ ਜੀਵਨ ਵਲੋਂ ਬੇਸਮਝੀ ਦਾ ਹਨੇਰਾ ਮਿਟ ਗਿਆ,


ਗੁਰਿ ਦਿਖਲਾਇਆ ਮੁਕਤਿ ਦੁਆਰੁ  

Gur ḏikẖlā▫i▫ā mukaṯ ḏu▫ār.  

The Guru has revealed the door of liberation.  

ਗੁਰਿ = ਗੁਰੂ ਨੇ। ਮੁਕਤਿ ਦੁਆਰੁ = ਵਿਕਾਰਾਂ ਵਲੋਂ ਖ਼ਲਾਸੀ ਦਾ ਬੂਹਾ।
(ਜਿਸ ਨੂੰ) ਗੁਰੂ ਨੇ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ (ਇਹ ਨਾਮ-ਸਿਮਰਨ ਵਾਲਾ) ਰਸਤਾ ਵਿਖਾ ਦਿੱਤਾ।


ਹਰਿ ਪ੍ਰੇਮ ਭਗਤਿ ਮਨੁ ਤਨੁ ਸਦ ਰਾਤਾ  

Har parem bẖagaṯ man ṯan saḏ rāṯā.  

My mind and body are forever imbued with loving devotion to the Lord.  

ਸਦ = ਸਦਾ। ਰਾਤਾ = ਰੰਗਿਆ ਰਹਿੰਦਾ ਹੈ।
ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਸਦਾ ਰੰਗਿਆ ਰਹਿੰਦਾ ਹੈ।


ਪ੍ਰਭੂ ਜਨਾਇਆ ਤਬ ਹੀ ਜਾਤਾ ॥੨॥  

Parabẖū janā▫i▫ā ṯab hī jāṯā. ||2||  

Now I know God, because He has made me know Him. ||2||  

ਜਨਾਇਆ = ਸਮਝ ਬਖ਼ਸ਼ੀ। ਜਾਤਾ = ਸਮਝਿਆ ॥੨॥
ਪਰ, ਇਹ ਸੂਝ ਤਦੋਂ ਹੀ ਪੈਂਦੀ ਹੈ ਜਦੋਂ ਪਰਮਾਤਮਾ ਆਪ ਸੂਝ ਬਖ਼ਸ਼ੇ ॥੨॥


ਘਟਿ ਘਟਿ ਅੰਤਰਿ ਰਵਿਆ ਸੋਇ  

Gẖat gẖat anṯar ravi▫ā so▫e.  

He is contained in each and every heart.  

ਘਟਿ ਘਟਿ = ਹਰੇਕ ਸਰੀਰ ਵਿਚ। ਅੰਤਰਿ = (ਸਭ ਜੀਵਾਂ ਦੇ) ਅੰਦਰ। ਰਵਿਆ = ਵਿਆਪਕ।
(ਸੰਤ ਜਨਾਂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਦਿਆਂ ਇਹ ਸਮਝ ਆ ਜਾਂਦੀ ਹੈ ਕਿ) ਹਰੇਕ ਸਰੀਰ ਵਿਚ (ਸਭਨਾਂ ਜੀਵਾਂ ਦੇ) ਅੰਦਰ ਉਹ (ਪਰਮਾਤਮਾ) ਹੀ ਮੌਜੂਦ ਹੈ,


ਤਿਸੁ ਬਿਨੁ ਬੀਜੋ ਨਾਹੀ ਕੋਇ  

Ŧis bin bījo nāhī ko▫e.  

Without Him, there is no one at all.  

ਬੀਜੋ = ਦੂਜਾ।
ਉਸ (ਪਰਮਾਤਮਾ) ਤੋਂ ਬਿਨਾ ਕੋਈ ਦੂਜਾ ਨਹੀਂ ਹੈ।


ਬੈਰ ਬਿਰੋਧ ਛੇਦੇ ਭੈ ਭਰਮਾਂ  

Bair biroḏẖ cẖẖeḏe bẖai bẖarmāʼn.  

Hatred, conflict, fear and doubt have been eliminated.  

ਛੇਦੇ = ਕੱਟੇ ਜਾਂਦੇ ਹਨ। ਭੈ = ਸਾਰੇ ਡਰ (ਲਫ਼ਜ਼ 'ਭਉ' ਤੋਂ ਬਹੁ-ਵਚਨ)।
(ਸਿਮਰਨ ਦੀ ਬਰਕਤਿ ਨਾਲ ਮਨੁੱਖ ਦੇ ਅੰਦਰੋਂ) ਸਾਰੇ ਵੈਰ-ਵਿਰੋਧ ਸਾਰੇ ਡਰ ਭਰਮ ਕੱਟੇ ਜਾਂਦੇ ਹਨ।


ਪ੍ਰਭਿ ਪੁੰਨਿ ਆਤਮੈ ਕੀਨੇ ਧਰਮਾ ॥੩॥  

Parabẖ punn āṯmai kīne ḏẖarmā. ||3||  

God, the Soul of Pure Goodness, has manifested His Righteousness. ||3||  

ਪ੍ਰਭਿ = ਪ੍ਰਭੂ ਨੇ। ਪੁੰਨਿਆਤਮੈ = ਪਵਿੱਤਰ ਆਤਮਾ ਵਾਲੇ ਨੇ। ਧਰਮ = ਫ਼ਰਜ਼ ॥੩॥
(ਪਰ ਇਹ ਦਰਜਾ ਉਸੇ ਨੂੰ ਮਿਲਿਆ, ਜਿਸ ਉੱਤੇ) ਪਵਿੱਤਰ ਆਤਮਾ ਵਾਲੇ ਪਰਮਾਤਮਾ ਨੇ ਆਪ ਮਿਹਰ ਕੀਤੀ ॥੩॥


ਮਹਾ ਤਰੰਗ ਤੇ ਕਾਂਢੈ ਲਾਗਾ  

Mahā ṯarang ṯe kāʼndẖai lāgā.  

He has rescued me from the most dangerous waves.  

ਤਰੰਗ = ਲਹਿਰਾਂ। ਤੇ = ਤੋਂ। ਕਾਂਢੈ = ਕੰਢੇ ਤੇ।
ਉਹ ਮਨੁੱਖ (ਸੰਸਾਰ-ਸਮੁੰਦਰ ਦੀਆਂ) ਵੱਡੀਆਂ ਲਹਿਰਾਂ ਤੋਂ (ਬਚ ਕੇ) ਕੰਢੇ ਆ ਲੱਗਦਾ ਹੈ,


ਜਨਮ ਜਨਮ ਕਾ ਟੂਟਾ ਗਾਂਢਾ  

Janam janam kā tūtā gāʼndẖā.  

Separated from Him for countless lifetimes, I am united with Him once again.  

ਗਾਂਢਾ = ਗੰਢ ਦਿੱਤਾ, ਜੋੜ ਦਿੱਤਾ।
ਅਨੇਕਾਂ ਹੀ ਜਨਮਾਂ ਦਾ ਵਿਛੁੜਿਆ ਹੋਇਆ ਉਹ ਫਿਰ ਪ੍ਰਭੂ ਚਰਨਾਂ ਨਾਲ ਜੁੜ ਜਾਂਦਾ ਹੈ,


ਜਪੁ ਤਪੁ ਸੰਜਮੁ ਨਾਮੁ ਸਮ੍ਹ੍ਹਾਲਿਆ  

Jap ṯap sanjam nām samĥāli▫ā.  

Chanting, intense meditation and strict self-discipline are the contemplation of the Naam.  

ਸਮ੍ਹ੍ਹਾਲਿਆ = ਹਿਰਦੇ ਵਿਚ ਵਸਾ ਲਿਆ।
ਉਸ ਨੇ (ਆਪਣੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਵਸਾਇਆ (ਇਹ ਹਰਿ-ਨਾਮ ਹੀ ਉਸ ਦੇ ਵਾਸਤੇ) ਜਪ ਤਪ ਸੰਜਮ ਹੁੰਦਾ ਹੈ,


ਅਪੁਨੈ ਠਾਕੁਰਿ ਨਦਰਿ ਨਿਹਾਲਿਆ ॥੪॥  

Apunai ṯẖākur naḏar nihāli▫ā. ||4||  

My Lord and Master has blessed me with His Glance of Grace. ||4||  

ਠਾਕੁਰਿ = ਠਾਕੁਰ ਨੇ। ਨਦਰਿ ਨਿਹਾਲਿਆ = ਮਿਹਰ ਦੀ ਨਿਗਾਹ ਨਾਲ ਵੇਖਿਆ ॥੪॥
(ਜਿਸ ਮਨੁੱਖ ਨੂੰ) ਪਿਆਰੇ ਮਾਲਕ-ਪ੍ਰਭੂ ਨੇ ਮਿਹਰ ਦੀ ਨਿਗਾਹ ਨਾਲ ਵੇਖਿਆ ॥੪॥


ਮੰਗਲ ਸੂਖ ਕਲਿਆਣ ਤਿਥਾਈਂ  

Mangal sūkẖ kali▫āṇ ṯithā▫īʼn.  

Bliss, peace and salvation are found in that place,  

ਮੰਗਲ = ਖ਼ੁਸ਼ੀਆਂ। ਕਲਿਆਣ = ਸੁਖ-ਸਾਂਦ। ਤਿਥਾਈਂ = ਉਸ ਥਾਂ ਵਿਚ ਹੀ।
ਉਥੇ ਹੀ ਸਾਰੇ ਸੁਖ ਸਾਰੀਆਂ ਖੁਸ਼ੀਆਂ ਸਾਰੇ ਆਨੰਦ ਹੁੰਦੇ ਹਨ,


        


© SriGranth.org, a Sri Guru Granth Sahib resource, all rights reserved.
See Acknowledgements & Credits