Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਉਮੈ ਵਿਚਿ ਜਾਗ੍ਰਣੁ ਹੋਵਈ ਹਰਿ ਭਗਤਿ ਪਵਈ ਥਾਇ  

In egotism, one cannot remain awake and aware, and one's devotional worship of the Lord is not accepted.  

ਜਾਗ੍ਰਣੁ = ਜਾਗਰਾ। ਨ ਹੋਵਈ = ਨ ਹੋਵੈ, ਨਹੀਂ ਹੋ ਸਕਦਾ। ਨ ਪਵਈ = ਨ ਪਵੈ, ਨਹੀਂ ਪੈਂਦੀ। ਥਾਇ = ਥਾਂ ਵਿਚ, ਕਬੂਲ।
ਹਉਮੈ ਵਿਚ ਫਸੇ ਰਿਹਾਂ (ਵਿਕਾਰਾਂ ਵਲੋਂ) ਜਾਗਰਾ ਨਹੀਂ ਹੋ ਸਕਦਾ, (ਹਉਮੈ ਵਿਚ ਟਿਕੇ ਰਹਿ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ (ਭੀ) ਕਬੂਲ ਨਹੀਂ ਹੁੰਦੀ।


ਮਨਮੁਖ ਦਰਿ ਢੋਈ ਨਾ ਲਹਹਿ ਭਾਇ ਦੂਜੈ ਕਰਮ ਕਮਾਇ ॥੪॥  

The self-willed manmukhs find no place in the Court of the Lord; they do their deeds in the love of duality. ||4||  

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦਰਿ = (ਪ੍ਰਭੂ ਦੇ) ਦਰ ਤੇ। ਢੋਈ = ਥਾਂ, ਆਸਰਾ। ਭਾਇ ਦੂਜੇ = ਕਿਸੇ ਹੋਰ ਦੇ ਪਿਆਰ ਵਿਚ। ਕਮਾਇ = ਕਮਾ ਕੇ, ਕਰ ਕੇ ॥੪॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪ੍ਰਭੂ ਤੋਂ ਬਿਨਾ) ਹੋਰ ਹੋਰ ਦੇ ਪਿਆਰ ਵਿਚ ਕਰਮ ਕਰ ਕੇ ਪਰਮਾਤਮਾ ਦੇ ਦਰ ਤੇ ਆਸਰਾ ਨਹੀਂ ਲੱਭ ਸਕਦੇ ॥੪॥


ਧ੍ਰਿਗੁ ਖਾਣਾ ਧ੍ਰਿਗੁ ਪੈਨ੍ਹ੍ਹਣਾ ਜਿਨ੍ਹ੍ਹਾ ਦੂਜੈ ਭਾਇ ਪਿਆਰੁ  

Cursed is the food, and cursed are the clothes, of those who are attached to the love of duality.  

ਧ੍ਰਿਗੁ = ਫਿਟਕਾਰ-ਯੋਗ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਮੋਹ ਵਿਚ।
ਜਿਨ੍ਹਾਂ ਮਨੁੱਖਾਂ ਦੀ ਲਗਨ ਮਾਇਆ ਦੇ ਮੋਹ ਵਿਚ ਟਿਕੀ ਰਹਿੰਦੀ ਹੈ, (ਉਹਨਾਂ ਦਾ ਚੰਗੇ ਚੰਗੇ ਪਦਾਰਥ) ਖਾਣਾ ਹੰਢਾਣਾ (ਭੀ ਉਹਨਾਂ ਵਾਸਤੇ) ਫਿਟਕਾਰ-ਜੋਗ (ਜੀਵਨ ਹੀ ਬਣਾਂਦਾ) ਹੈ।


ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰਿ ਜੰਮਹਿ ਹੋਹਿ ਖੁਆਰੁ ॥੫॥  

They are like maggots in manure, sinking into manure. In death and rebirth, they are wasted away to ruin. ||5||  

ਰਾਤੇ = ਮਸਤ। ਮਰਿ ਜੰਮਹਿ = ਮਰ ਕੇ ਜੰਮਦੇ ਹਨ, ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਹੋਹਿ = ਹੁੰਦੇ ਹਨ (ਬਹੁ-ਵਚਨ) ॥੫॥
(ਜਿਵੇਂ) ਗੂੰਹ ਦੇ ਕੀੜੇ ਗੂੰਹ ਵਿਚ ਹੀ ਮਸਤ ਰਹਿੰਦੇ ਹਨ (ਤਿਵੇਂ ਮਾਇਆ ਦੇ ਮੋਹ ਵਿਚ ਫਸੇ ਮਨੁੱਖ ਭੀ ਵਿਕਾਰਾਂ ਦੇ ਗੰਦ ਵਿਚ ਹੀ ਪਏ ਰਹਿੰਦੇ ਹਨ, ਉਹ) ਜਨਮ ਮਰਨ ਦੇ ਗੇੜ ਵਿਚ ਫਸੇ ਰਹਿੰਦੇ ਹਨ ਅਤੇ ਦੁਖੀ ਹੁੰਦੇ ਰਹਿੰਦੇ ਹਨ ॥੫॥


ਜਿਨ ਕਉ ਸਤਿਗੁਰੁ ਭੇਟਿਆ ਤਿਨਾ ਵਿਟਹੁ ਬਲਿ ਜਾਉ  

I am a sacrifice to those who meet with the True Guru.  

ਭੇਟਿਆ = ਮਿਲ ਪਿਆ। ਵਿਟਹੁ = ਤੋਂ। ਬਲਿ ਜਾਉ = ਬਲਿ ਜਾਉਂ, ਮੈਂ ਕੁਰਬਾਨ ਜਾਂਦਾ ਹਾਂ।
ਜਿਨ੍ਹਾਂ (ਵਡ-ਭਾਗੀਆਂ) ਨੂੰ ਗੁਰੂ ਮਿਲ ਪੈਂਦਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।


ਤਿਨ ਕੀ ਸੰਗਤਿ ਮਿਲਿ ਰਹਾਂ ਸਚੇ ਸਚਿ ਸਮਾਉ ॥੬॥  

I shall continue to associate with them; devoted to Truth, I am absorbed in Truth. ||6||  

ਮਿਲਿ ਰਹਾਂ = ਮੈਂ ਮਿਲਿਆ ਰਹਾਂ। ਸਚੇ ਸਚਿ = ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ। ਸਮਾਉ = ਸਮਾਉਂ, ਮੈਂ ਲੀਨ ਰਹਾਂ ॥੬॥
(ਮੇਰੀ ਤਾਂਘ ਹੈ ਕਿ) ਮੈਂ ਉਹਨਾਂ ਦੀ ਸੰਗਤ ਵਿਚ ਟਿਕਿਆ ਰਹਾਂ (ਅਤੇ ਇਸ ਤਰ੍ਹਾਂ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਾਂ ॥੬॥


ਪੂਰੈ ਭਾਗਿ ਗੁਰੁ ਪਾਈਐ ਉਪਾਇ ਕਿਤੈ ਪਾਇਆ ਜਾਇ  

By perfect destiny, the Guru is found. He cannot be found by any efforts.  

ਭਾਗਿ = ਕਿਸਮਤ ਨਾਲ। ਪਾਈਐ = ਮਿਲਦਾ ਹੈ। ਉਪਾਇ ਕਿਤੈ = ਕਿਸੇ (ਹੋਰ) ਹੀਲੇ ਨਾਲ।
ਪਰ, ਗੁਰੂ ਵੱਡੀ ਕਿਸਮਤ ਨਾਲ (ਹੀ) ਮਿਲਦਾ ਹੈ, ਕਿਸੇ ਭੀ (ਹੋਰ) ਹੀਲੇ ਨਾਲ ਨਹੀਂ ਲਭਿਆ ਜਾ ਸਕਦਾ।


ਸਤਿਗੁਰ ਤੇ ਸਹਜੁ ਊਪਜੈ ਹਉਮੈ ਸਬਦਿ ਜਲਾਇ ॥੭॥  

Through the True Guru, intuitive wisdom wells up; through the Word of the Shabad, egotism is burnt away. ||7||  

ਤੇ = ਤੋਂ, ਪਾਸੋਂ। ਸਹਜੁ = ਆਤਮਕ ਅਡਲੋਤਾ। ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਜਲਾਇ = ਸਾੜ ਕੇ ॥੭॥
(ਜੇ ਗੁਰੂ ਮਿਲ ਪਏ, ਤਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਅੰਦਰੋਂ) ਹਉਮੈ ਸਾੜ ਕੇ ਗੁਰੂ ਦੀ ਰਾਹੀਂ (ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ ॥੭॥


ਹਰਿ ਸਰਣਾਈ ਭਜੁ ਮਨ ਮੇਰੇ ਸਭ ਕਿਛੁ ਕਰਣੈ ਜੋਗੁ  

O my mind, hurry to the Sanctuary of the Lord; He is Potent to do everything.  

ਭਜੁ = ਪਿਆ ਰਹੁ। ਮਨ = ਹੇ ਮਨ! ਕਰਣੈ ਜੋਗੁ = ਕਰਨ ਦੀ ਸਮਰਥਾ ਵਾਲਾ।
ਹੇ ਮੇਰੇ ਮਨ! (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸਰਨ ਪਿਆ ਰਹੁ। ਪਰਮਾਤਮਾ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ।


ਨਾਨਕ ਨਾਮੁ ਵੀਸਰੈ ਜੋ ਕਿਛੁ ਕਰੈ ਸੁ ਹੋਗੁ ॥੮॥੨॥੭॥੨॥੯॥  

O Nanak, never forget the Naam, the Name of the Lord. Whatever He does, comes to pass. ||8||2||7||2||9||  

ਹੋਗੁ = ਹੋਵੇਗਾ ॥੮॥੨॥੭॥੨॥੯॥
ਹੇ ਨਾਨਕ! (ਤੂੰ ਸਦਾ ਅਰਦਾਸ ਕਰਦਾ ਰਹੁ ਕਿ ਪਰਮਾਤਮਾ ਦਾ) ਨਾਮ ਨਾਹ ਭੁੱਲ ਜਾਏ, ਹੋਵੇਗਾ ਉਹੀ ਕੁਝ ਜੋ ਉਹ ਆਪ ਕਰਦਾ ਹੈ (ਭਾਵ, ਉਸ ਦਾ ਨਾਮ ਉਸ ਦੀ ਮਿਹਰ ਨਾਲ ਹੀ ਮਿਲੇਗਾ) ॥੮॥੨॥੭॥੨॥੯॥


ਬਿਭਾਸ ਪ੍ਰਭਾਤੀ ਮਹਲਾ ਅਸਟਪਦੀਆ  

Bibhaas, Prabhaatee, Fifth Mehl, Ashtapadees:  

xxx
ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਮਾਤ ਪਿਤਾ ਭਾਈ ਸੁਤੁ ਬਨਿਤਾ  

Mother, father, siblings, children and spouse  

ਭਾਈ = ਭਰਾ। ਸੁਤੁ = ਪੁੱਤਰ। ਬਨਿਤਾ = ਇਸਤ੍ਰੀ।
ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ (ਪਰਵਾਰਾਂ ਦੇ ਇਹ ਸਾਰੇ ਸਾਥੀ)-yy


ਚੂਗਹਿ ਚੋਗ ਅਨੰਦ ਸਿਉ ਜੁਗਤਾ  

NAME?  

ਚੂਗਹਿ ਚੋਗ = ਚੋਗ ਚੁਗਦੇ ਹਨ, ਭੋਗ ਭੋਗਦੇ ਹਨ (ਬਹੁ-ਵਚਨ)। ਜੁਗਤਾ = ਰਲ ਕੇ।
ਰਲ ਕੇ ਮੌਜ ਨਾਲ (ਮਾਇਆ ਦੇ) ਭੋਗ ਭੋਗਦੇ ਰਹਿੰਦੇ ਹਨ।


ਉਰਝਿ ਪਰਿਓ ਮਨ ਮੀਠ ਮੋੁਹਾਰਾ  

The mind is entangled in sweet emotional attachment.  

ਉਰਝਿ ਪਰਿਓ = ਫਸਿਆ ਰਹਿੰਦਾ ਹੈ। ਮੋੁਹਾਰਾ = (ਅੱਖਰ 'ਮ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਮੋਹਾਰਾ' ਹੈ, ਇਥੇ 'ਮੁਹਾਰਾ' ਪੜ੍ਹਨਾ ਹੈ) ਮੋਹ ਦਾ। ਮੀਠ ਮੋੁਹਾਰਾ = ਮੋਹ ਦੀ ਮਿਠਾਸ ਵਿਚ।
(ਸਭਨਾਂ ਦੇ) ਮਨ (ਮਾਇਆ ਦੇ) ਮੋਹ ਦੀ ਮਿਠਾਸ ਵਿਚ ਫਸੇ ਰਹਿੰਦੇ ਹਨ।


ਗੁਨ ਗਾਹਕ ਮੇਰੇ ਪ੍ਰਾਨ ਅਧਾਰਾ ॥੧॥  

Those who seek God's Glorious Virtues are the support of my breath of life. ||1||  

ਪ੍ਰਾਨ ਅਧਾਰਾ = ਪ੍ਰਾਣਾਂ ਦਾ ਆਸਰਾ। ਗੁਨ ਗਾਹਕ = ਪਰਮਾਤਮਾ ਦੇ ਗੁਣਾਂ ਦੇ ਵਣਜਾਰੇ ॥੧॥
(ਪਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ) ਗੁਣਾਂ ਦੇ ਗਾਹਕ (ਸੰਤ-ਜਨ) ਮੇਰੀ ਜ਼ਿੰਦਗੀ ਦਾ ਆਸਰਾ ਬਣ ਗਏ ਹਨ ॥੧॥


ਏਕੁ ਹਮਾਰਾ ਅੰਤਰਜਾਮੀ  

My One Lord is the Inner-Knower, the Searcher of hearts.  

ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ।
ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਹੀ ਮੇਰਾ (ਰਾਖਾ) ਹੈ।


ਧਰ ਏਕਾ ਮੈ ਟਿਕ ਏਕਸੁ ਕੀ ਸਿਰਿ ਸਾਹਾ ਵਡ ਪੁਰਖੁ ਸੁਆਮੀ ॥੧॥ ਰਹਾਉ  

He alone is my Support; He is my only Protection. My Great Lord and Master is over and above the heads of kings. ||1||Pause||  

ਧਰ = ਆਸਰਾ। ਟਿਕ = ਟੇਕ, ਸਹਾਰਾ। ਸਿਰਿ ਸਾਹਾ = ਸ਼ਾਹਾਂ ਦੇ ਸਿਰ ਉੱਤੇ ॥੧॥ ਰਹਾਉ ॥
ਮੈਨੂੰ ਸਿਰਫ਼ ਪਰਮਾਤਮਾ ਦਾ ਹੀ ਆਸਰਾ ਹੈ, ਮੈਨੂੰ ਸਿਰਫ਼ ਇਕ ਪਰਮਾਤਮਾ ਦਾ ਹੀ ਸਹਾਰਾ ਹੈ। (ਮੇਰਾ) ਉਹ ਮਾਲਕ ਵੱਡੇ ਵੱਡੇ ਬਾਦਸ਼ਾਹਾਂ ਦੇ ਸਿਰ ਉੱਤੇ (ਭੀ) ਖਸਮ ਹੈ ॥੧॥ ਰਹਾਉ ॥


ਛਲ ਨਾਗਨਿ ਸਿਉ ਮੇਰੀ ਟੂਟਨਿ ਹੋਈ  

I have broken my ties to that deceitful serpent.  

ਨਾਗਨਿ = ਸੱਪਣੀ, ਮਾਇਆ। ਟੂਟਨਿ ਹੋਈ = (ਪ੍ਰੀਤ) ਟੁੱਟ ਗਈ ਹੈ।
(ਸੋ, ਗੁਰੂ ਦੀ ਕਿਰਪਾ ਨਾਲ) ਇਸ ਛਲ ਕਰਨ ਵਾਲੀ ਸਪਣੀ (-ਮਾਇਆ) ਨਾਲੋਂ ਮੇਰਾ ਸੰਬੰਧ ਟੁੱਟ ਗਿਆ ਹੈ,


ਗੁਰਿ ਕਹਿਆ ਇਹ ਝੂਠੀ ਧੋਹੀ  

The Guru has told me that it is false and fraudulent.  

ਗੁਰਿ = ਗੁਰੂ ਨੇ। ਧੋਹੀ = ਧੋਹ ਕਰਨ ਵਾਲੀ, ਠੱਗੀ ਕਰਨ ਵਾਲੀ।
(ਕਿਉਂਕਿ) ਗੁਰੂ ਨੇ (ਮੈਨੂੰ) ਦੱਸ ਦਿੱਤਾ ਹੈ ਕਿ ਇਹ (ਮਾਇਆ) ਝੂਠੀ ਹੈ ਤੇ ਠੱਗੀ ਕਰਨ ਵਾਲੀ ਹੈ।


ਮੁਖਿ ਮੀਠੀ ਖਾਈ ਕਉਰਾਇ  

Its face is sweet, but it tastes very bitter.  

ਮੁਖਿ = ਮੂੰਹ ਵਿਚ। ਖਾਈ = ਖਾਧੀ ਹੋਈ। ਕਉਰਾਇ = ਕੌੜਾ ਸੁਆਦ ਦੇਣ ਵਾਲੀ।
(ਇਹ ਮਾਇਆ ਉਸ ਚੀਜ਼ ਵਰਗੀ ਹੈ ਜੋ) ਮੂੰਹ ਵਿਚ ਮਿੱਠੀ ਲੱਗਦੀ ਹੈ, ਪਰ ਖਾਧਿਆਂ ਕੌੜਾ ਸੁਆਦ ਦੇਂਦੀ ਹੈ।


ਅੰਮ੍ਰਿਤ ਨਾਮਿ ਮਨੁ ਰਹਿਆ ਅਘਾਇ ॥੨॥  

My mind remains satisfied with the Ambrosial Naam, the Name of the Lord. ||2||  

ਅੰਮ੍ਰਿਤ ਨਾਮਿ = ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਵਿਚ। ਰਹਿਆ ਅਘਾਇ = ਰੱਜਿਆ ਪਿਆ ਹੈ ॥੨॥
ਮੇਰਾ ਮਨ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਨਾਲ ਰੱਜਿਆ ਰਹਿੰਦਾ ਹੈ ॥੨॥


ਲੋਭ ਮੋਹ ਸਿਉ ਗਈ ਵਿਖੋਟਿ  

I have broken my ties with greed and emotional attachment.  

ਸਿਉ = ਨਾਲ। ਵਿਖੋਟਿ = (ਵਿ-ਖੋਟਿ। ਖੋਟ ਦੀ ਅਣਹੋਂਦ) ਇਤਬਾਰ।
ਲੋਭ ਮੋਹ (ਆਦਿਕ) ਨਾਲੋਂ ਮੇਰਾ ਇਤਬਾਰ ਮੁੱਕ ਗਿਆ ਹੈ,


ਗੁਰਿ ਕ੍ਰਿਪਾਲਿ ਮੋਹਿ ਕੀਨੀ ਛੋਟਿ  

The Merciful Guru has rescued me from them.  

ਗੁਰਿ ਕ੍ਰਿਪਾਲਿ = ਕਿਰਪਾਲ ਗੁਰੂ ਨੇ। ਛੋਟਿ = ਬਖ਼ਸ਼ਸ਼। ਮੋਹਿ = ਮੈਨੂੰ, ਮੇਰੇ ਉੱਤੇ।
ਕਿਰਪਾਲ ਗੁਰੂ ਨੇ ਮੇਰੇ ਉੱਤੇ (ਇਹ) ਬਖ਼ਸ਼ਸ਼ ਕੀਤੀ ਹੈ।


ਇਹ ਠਗਵਾਰੀ ਬਹੁਤੁ ਘਰ ਗਾਲੇ  

These cheating thieves have plundered so many homes.  

ਠਗਵਾਰੀ = ਠੱਗਾਂ ਦੀ ਵਾੜੀ ਨੇ, ਠੱਗਾਂ ਦੇ ਟੋਲੇ ਨੇ।
ਠੱਗਾਂ ਦੇ ਇਸ ਟੋਲੇ ਨੇ ਅਨੇਕਾਂ ਘਰ (ਹਿਰਦੇ) ਤਬਾਹ ਕਰ ਦਿੱਤੇ ਹਨ।


ਹਮ ਗੁਰਿ ਰਾਖਿ ਲੀਏ ਕਿਰਪਾਲੇ ॥੩॥  

The Merciful Guru has protected and saved me. ||3||  

xxx ॥੩॥
ਮੈਨੂੰ ਤਾਂ (ਇਹਨਾਂ ਪਾਸੋਂ) ਦਇਆ ਦੇ ਸੋਮੇ ਗੁਰੂ ਨੇ ਬਚਾ ਲਿਆ ਹੈ ॥੩॥


ਕਾਮ ਕ੍ਰੋਧ ਸਿਉ ਠਾਟੁ ਬਨਿਆ  

I have no dealings whatsoever with sexual desire and anger.  

ਠਾਟੁ = ਮੇਲ।
ਕਾਮ ਕ੍ਰੋਧ (ਆਦਿਕ) ਨਾਲ ਮੇਰੀ ਸਾਂਝ ਨਹੀਂ ਬਣੀ।


ਗੁਰ ਉਪਦੇਸੁ ਮੋਹਿ ਕਾਨੀ ਸੁਨਿਆ  

I listen to the Guru's Teachings.  

ਮੋਹਿ = ਮੈਂ। ਕਾਨੀ = ਕਾਨੀਂ, ਕੰਨਾਂ ਨਾਲ, ਧਿਆਨ ਨਾਲ।
ਗੁਰੂ ਦਾ ਉਪਦੇਸ਼ ਮੈਂ ਬੜੇ ਧਿਆਨ ਨਾਲ ਸੁਣਿਆ ਹੈ।


ਜਹ ਦੇਖਉ ਤਹ ਮਹਾ ਚੰਡਾਲ  

Wherever I look, I see the most horrible goblins.  

ਜਹ = ਜਿੱਥੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਮਹਾ = ਵੱਡੇ।
ਮੈਂ ਜਿਧਰ ਵੇਖਦਾ ਹਾਂ, ਉਧਰ ਇਹ ਵੱਡੇ ਚੰਡਾਲ (ਆਪਣਾ ਜ਼ੋਰ ਪਾ ਰਹੇ ਹਨ),


ਰਾਖਿ ਲੀਏ ਅਪੁਨੈ ਗੁਰਿ ਗੋਪਾਲ ॥੪॥  

My Guru, the Lord of the World, has saved me from them. ||4||  

ਅਪੁਨੈ ਗੁਰਿ = ਆਪਣੇ ਗੁਰੂ ਨੇ ॥੪॥
ਮੈਨੂੰ ਤਾਂ ਮੇਰੇ ਗੁਰੂ ਨੇ ਗੋਪਾਲ ਨੇ (ਇਹਨਾਂ ਤੋਂ) ਬਚਾ ਲਿਆ ਹੈ ॥੪॥


ਦਸ ਨਾਰੀ ਮੈ ਕਰੀ ਦੁਹਾਗਨਿ  

I have made widows of the ten sensory organs.  

ਦਸ ਨਾਰੀ = ਦਸ ਇੰਦ੍ਰੀਆਂ। ਕਰੀ = ਕਰ ਦਿੱਤੀਆਂ ਹਨ। ਦੁਹਾਗਨਿ = ਛੁੱਟੜ।
(ਆਪਣੀਆਂ) ਦਸਾਂ ਹੀ ਇੰਦ੍ਰੀਆਂ ਨੂੰ ਮੈਂ ਛੁੱਟੜ ਕਰ ਦਿੱਤਾ ਹੈ,


ਗੁਰਿ ਕਹਿਆ ਏਹ ਰਸਹਿ ਬਿਖਾਗਨਿ  

The Guru has told me that these pleasures are the fires of corruption.  

ਗੁਰਿ = ਗੁਰੂ ਨੇ। ਰਸਹਿ = ਰਸਾਂ ਦੀ। ਬਿਖਾਗਨਿ = ਬਿਖ-ਅਗਨਿ, ਆਤਮਕ ਮੌਤ ਲਿਆਉਣ ਵਾਲੀ ਜ਼ਹਿਰ-ਅੱਗ।
(ਰਸਾਂ ਦੀ ਖ਼ੁਰਾਕ ਅਪੜਾਣੀ ਬੰਦ ਕਰ ਦਿੱਤੀ ਹੈ, ਕਿਉਂਕਿ) ਗੁਰੂ ਨੇ (ਮੈਨੂੰ) ਦੱਸਿਆ ਹੈ ਕਿ ਇਹ ਰਸਾਂ ਦੀ ਆਤਮਕ ਮੌਤ ਲਿਆਉਣ ਵਾਲੀ ਅੱਗ ਹੈ।


ਇਨ ਸਨਬੰਧੀ ਰਸਾਤਲਿ ਜਾਇ  

Those who associate with them go to hell.  

ਇਨ ਸਨਬੰਧੀ = ਇਹਨਾਂ (ਰਸਾਂ) ਦੇ ਨਾਲ ਮੇਲ ਰੱਖਣ ਵਾਲਾ। ਰਸਾਤਲਿ = ਨਰਕ ਵਿਚ, ਆਤਮਕ ਮੌਤ ਦੀ ਨੀਵੀਂ ਤੋਂ ਨੀਵੀਂ ਖੱਡ ਵਿਚ। ਜਾਇ = ਜਾ ਪੈਂਦਾ ਹੈ (ਇਕ-ਵਚਨ)।
ਇਹਨਾਂ (ਰਸਾਂ) ਨਾਲ ਮੇਲ ਰੱਖਣ ਵਾਲਾ (ਪ੍ਰਾਣੀ) ਆਤਮਕ ਮੌਤ ਦੀ ਨੀਵੀਂ ਖੱਡ ਵਿਚ ਜਾ ਪੈਂਦਾ ਹੈ।


ਹਮ ਗੁਰਿ ਰਾਖੇ ਹਰਿ ਲਿਵ ਲਾਇ ॥੫॥  

The Guru has saved me; I am lovingly attuned to the Lord. ||5||  

ਲਾਇ = ਲਾ ਕੇ, ਪੈਦਾ ਕਰ ਕੇ ॥੫॥
ਪਰਮਾਤਮਾ ਦੀ ਲਗਨ ਪੈਦਾ ਕਰ ਕੇ ਗੁਰੂ ਨੇ ਮੈਨੂੰ (ਇਹਨਾਂ ਰਸਾਂ ਤੋਂ ਬਚਾ ਲਿਆ ਹੈ ॥੫॥


ਅਹੰਮੇਵ ਸਿਉ ਮਸਲਤਿ ਛੋਡੀ  

I have forsaken the advice of my ego.  

ਅਹੰਮੇਵ = (अहंएव = ਮੈਂ ਹੀ ਮੈਂ) ਅਹੰਕਾਰ। ਮਸਲਤਿ = ਸਾਲਾਹ, ਮੇਲ-ਜੋਲ।
ਮੈਂ ਅਹੰਕਾਰ ਨਾਲ (ਭੀ) ਮੇਲ-ਮਿਲਾਪ ਛੱਡ ਦਿੱਤਾ ਹੈ,


ਗੁਰਿ ਕਹਿਆ ਇਹੁ ਮੂਰਖੁ ਹੋਡੀ  

The Guru has told me that this is foolish stubbornness.  

ਹੋਡੀ = ਜ਼ਿੱਦੀ।
ਗੁਰੂ ਨੇ (ਮੈਨੂੰ) ਦੱਸਿਆ ਹੈ ਕਿ ਇਹ (ਅਹੰਕਾਰ) ਮੂਰਖ ਹੈ ਜ਼ਿੱਦੀ ਹੈ (ਅਹੰਕਾਰ ਮਨੁੱਖ ਨੂੰ ਮੂਰਖ ਤੇ ਜ਼ਿੱਦੀ ਬਣਾ ਦੇਂਦਾ ਹੈ)।


ਇਹੁ ਨੀਘਰੁ ਘਰੁ ਕਹੀ ਪਾਏ  

This ego is homeless; it shall never find a home.  

ਨੀਘਰੁ = ਨਿਘਰਾ। ਘਰੁ = ਟਿਕਾਣਾ। ਕਹੀ = ਕਿਤੇ ਭੀ।
(ਹੁਣ) ਇਹ (ਅਹੰਕਾਰ) ਬੇ-ਘਰਾ ਹੋ ਗਿਆ ਹੈ (ਮੇਰੇ ਅੰਦਰ) ਇਸ ਨੂੰ ਕੋਈ ਟਿਕਾਣਾ ਨਹੀਂ ਮਿਲਦਾ।


ਹਮ ਗੁਰਿ ਰਾਖਿ ਲੀਏ ਲਿਵ ਲਾਏ ॥੬॥  

The Guru has saved me; I am lovingly attuned to the Lord. ||6||  

xxx ॥੬॥
ਪ੍ਰਭੂ-ਚਰਨਾਂ ਦੀ ਲਗਨ ਪੈਦਾ ਕਰ ਕੇ ਗੁਰੂ ਨੇ ਮੈਨੂੰ ਇਸ ਅਹੰਕਾਰ ਤੋਂ ਬਚਾ ਲਿਆ ਹੈ ॥੬॥


ਇਨ ਲੋਗਨ ਸਿਉ ਹਮ ਭਏ ਬੈਰਾਈ  

I have become alienated from these people.  

ਬੈਰਾਈ = ਓਪਰੇ।
ਇਹਨਾਂ (ਕਾਮ ਕ੍ਰੋਧ ਅਹੰਕਾਰ ਆਦਿਕਾਂ) ਨਾਲੋਂ ਮੈਂ ਬੇ-ਵਾਸਤਾ ਹੋ ਗਿਆ ਹਾਂ,


ਏਕ ਗ੍ਰਿਹ ਮਹਿ ਦੁਇ ਖਟਾਂਈ  

We cannot both live together in one home.  

ਦੁਇ = ਦੋਵੇਂ ਧਿਰਾਂ ਦਾ। ਖਟਾਂਈ = ਮੇਲ।
ਇੱਕੋ (ਸਰੀਰ) ਘਰ ਵਿਚ ਦੋਹਾਂ ਧਿਰਾਂ ਦਾ ਮੇਲ ਨਹੀਂ ਹੋ ਸਕਦਾ।


ਆਏ ਪ੍ਰਭ ਪਹਿ ਅੰਚਰਿ ਲਾਗਿ  

Grasping the hem of the Guru's Robe, I have come to God.  

ਪਹਿ = ਪਾਸ, ਕੋਲ। ਅੰਚਰਿ = (ਗੁਰੂ ਦੇ) ਪੱਲੇ ਨਾਲ। ਲਾਗਿ = ਲੱਗ ਕੇ।
ਮੈਂ (ਆਪਣੇ ਗੁਰੂ ਦੇ) ਲੜ ਲੱਗ ਕੇ ਪ੍ਰਭੂ ਦੇ ਦਰ ਤੇ ਆ ਗਿਆ ਹਾਂ,


ਕਰਹੁ ਤਪਾਵਸੁ ਪ੍ਰਭ ਸਰਬਾਗਿ ॥੭॥  

Please be fair with me, All-knowing Lord God. ||7||  

ਤਪਾਵਸੁ = ਨਿਆਉਂ। ਪ੍ਰਭ = ਹੇ ਪ੍ਰਭੂ! ਸਰਬਾਗਿ = (सर्वज्ञ) ਹੇ ਸਭ ਕੁਝ ਜਾਣਨ ਵਾਲੇ! ॥੭॥
(ਤੇ, ਅਰਦਾਸ ਕਰਦਾ ਹਾਂ-) ਹੇ ਸਰਬੱਗ ਪ੍ਰਭੂ! ਤੂੰ ਆਪ ਹੀ ਨਿਆਂ ਕਰ ॥੭॥


ਪ੍ਰਭ ਹਸਿ ਬੋਲੇ ਕੀਏ ਨਿਆਂਏਂ  

God smiled at me and spoke, passing judgment.  

ਹਸਿ = ਹੱਸ ਕੇ।
ਪ੍ਰਭੂ ਜੀ ਹੱਸ ਕੇ ਆਖਣ ਲੱਗੇ-ਅਸਾਂ ਨਿਆਂ ਕਰ ਦਿੱਤੇ ਹਨ।


ਸਗਲ ਦੂਤ ਮੇਰੀ ਸੇਵਾ ਲਾਏ  

He made all the demons perform service for me.  

ਦੂਤ = ਵੈਰੀ।
ਪ੍ਰਭੂ ਨੇ (ਕਾਮਾਦਿਕ ਇਹ) ਸਾਰੇ ਵੈਰੀ ਮੇਰੀ ਸੇਵਾ ਵਿਚ ਲਾ ਦਿੱਤੇ ਹਨ।


ਤੂੰ ਠਾਕੁਰੁ ਇਹੁ ਗ੍ਰਿਹੁ ਸਭੁ ਤੇਰਾ  

You are my Lord and Master; all this home belongs to You.  

ਗ੍ਰਿਹੁ = ਸਰੀਰ-ਘਰ। ਠਾਕੁਰੁ = ਮਾਲਕ।
(ਤੇ ਆਖ ਦਿੱਤਾ ਹੈ-) ਇਹ (ਸਰੀਰ-) ਘਰ ਸਾਰਾ ਤੇਰਾ ਹੈ, ਅਤੇ ਹੁਣ ਤੂੰ ਇਸ ਦਾ ਮਾਲਕ ਹੈਂ (ਕਾਮਾਦਿਕ ਇਸ ਉੱਤੇ ਜ਼ੋਰ ਨਹੀਂ ਪਾ ਸਕਣਗੇ)।


ਕਹੁ ਨਾਨਕ ਗੁਰਿ ਕੀਆ ਨਿਬੇਰਾ ॥੮॥੧॥  

Says Nanak, the Guru has passed judgment. ||8||1||  

ਨਿਬੇਰਾ = ਫ਼ੈਸਲਾ ॥੮॥੧॥
ਨਾਨਕ ਆਖਦਾ ਹੈ- ਗੁਰੂ ਨੇ ਇਹ ਫ਼ੈਸਲਾ ਕਰ ਦਿੱਤਾ ਹੈ ॥੮॥੧॥


ਪ੍ਰਭਾਤੀ ਮਹਲਾ  

Prabhaatee, Fifth Mehl:  

xxx
XXX


        


© SriGranth.org, a Sri Guru Granth Sahib resource, all rights reserved.
See Acknowledgements & Credits