Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗੁਰ ਸਬਦੇ ਕੀਨਾ ਰਿਦੈ ਨਿਵਾਸੁ ॥੩॥  

The Word of the Guru's Shabad has come to dwell within my heart. ||3||  

ਸਬਦੇ = ਸਬਦਿ, ਸ਼ਬਦ ਦੀ ਰਾਹੀਂ। ਰਿਦੈ = ਹਿਰਦੇ ਵਿਚ ॥੩॥
(ਜਿਸ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਪਰਮਾਤਮਾ ਮਨੁੱਖ ਦੇ) ਹਿਰਦੇ ਵਿਚ ਆ ਨਿਵਾਸ ਕਰਦਾ ਹੈ ॥੩॥


ਗੁਰ ਸਮਰਥ ਸਦਾ ਦਇਆਲ  

The Guru is All-powerful and Merciful forever.  

ਸਮਰਥ = ਸਭ ਤਾਕਤਾਂ ਦਾ ਮਾਲਕ।
(ਹੇ ਭਾਈ!) ਗੁਰੂ ਸਭ ਤਾਕਤਾਂ ਦਾ ਮਾਲਕ ਹੈ, ਗੁਰੂ ਸਦਾ ਹੀ ਦਇਆਵਾਨ ਰਹਿੰਦਾ ਹੈ,


ਹਰਿ ਜਪਿ ਜਪਿ ਨਾਨਕ ਭਏ ਨਿਹਾਲ ॥੪॥੧੧॥  

Chanting and meditating on the Lord, Nanak is exalted and enraptured. ||4||11||  

ਜਪਿ = ਜਪ ਕੇ ॥੪॥੧੧॥
ਹੇ ਨਾਨਕ! (ਗੁਰੂ ਦੀ ਮਿਹਰ ਨਾਲ) ਪਰਮਾਤਮਾ ਦਾ ਨਾਮ ਜਪ ਜਪ ਕੇ ਮਨ ਖਿੜਿਆ ਰਹਿੰਦਾ ਹੈ ॥੪॥੧੧॥


ਪ੍ਰਭਾਤੀ ਮਹਲਾ  

Prabhaatee, Fifth Mehl:  

xxx
XXX


ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ  

Chanting Guru, Guru, I have found eternal peace.  

ਕਰਤ = ਕਰਦਿਆਂ। ਗੁਰੁ ਗੁਰੁ ਕਰਤ = ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ।
ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਸਦਾ ਆਤਮਕ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ।


ਦੀਨ ਦਇਆਲ ਭਏ ਕਿਰਪਾਲਾ ਅਪਣਾ ਨਾਮੁ ਆਪਿ ਜਪਾਇਆ ॥੧॥ ਰਹਾਉ  

God, Merciful to the meek, has become kind and compassionate; He has inspired me to chant His Name. ||1||Pause||  

ਕਿਰਪਾਲਾ = ਦਇਆਵਾਨ ॥੧॥ ਰਹਾਉ ॥
ਗਰੀਬਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਮਿਹਰਵਾਨ ਹੋ ਜਾਂਦੇ ਹਨ, ਅਤੇ ਆਪਣਾ ਨਾਮ ਆਪ ਜਪਣ ਲਈ (ਜੀਵ ਨੂੰ) ਪ੍ਰੇਰਨਾ ਦੇਂਦੇ ਹਨ ॥੧॥ ਰਹਾਉ ॥


ਸੰਤਸੰਗਤਿ ਮਿਲਿ ਭਇਆ ਪ੍ਰਗਾਸ  

Joining the Society of the Saints, I am illumined and enlightened.  

ਸੰਤ ਸੰਗਤਿ = ਗੁਰੂ ਦੀ ਸੰਗਤ। ਮਿਲਿ = ਮਿਲ ਕੇ। ਪ੍ਰਗਾਸ = (ਆਤਮਕ ਜੀਵਨ ਦੀ ਸੂਝ ਦਾ) ਚਾਨਣ।
ਗੁਰੂ ਦੀ ਸੰਗਤ ਵਿਚ ਮਿਲ ਕੇ (ਬੈਠਿਆਂ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ।


ਹਰਿ ਹਰਿ ਜਪਤ ਪੂਰਨ ਭਈ ਆਸ ॥੧॥  

Chanting the Name of the Lord, Har, Har, my hopes have been fulfilled. ||1||  

ਜਪਤ = ਜਪਦਿਆਂ ॥੧॥
(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਹਰ ਵੇਲੇ ਜਪਦਿਆਂ (ਹਰੇਕ) ਆਸ ਪੂਰੀ ਹੋ ਜਾਂਦੀ ਹੈ ॥੧॥


ਸਰਬ ਕਲਿਆਣ ਸੂਖ ਮਨਿ ਵੂਠੇ  

I am blessed with total salvation, and my mind is filled with peace.  

ਸਰਬ = ਸਾਰੇ। ਕਲਿਆਣ = ਆਨੰਦ, ਸੁਖ। ਮਨਿ = ਮਨ ਵਿਚ। ਵੂਠੇ = ਆ ਵੱਸੇ।
(ਗੁਣ ਗਾਣ ਦੀ ਬਰਕਤਿ ਨਾਲ) ਸਾਰੇ ਸੁਖ ਆਨੰਦ (ਮਨੁੱਖ ਦੇ) ਮਨ ਵਿਚ ਆ ਵੱਸਦੇ ਹਨ।


ਹਰਿ ਗੁਣ ਗਾਏ ਗੁਰ ਨਾਨਕ ਤੂਠੇ ॥੨॥੧੨॥  

I sing the Glorious Praises of the Lord; O Nanak, the Guru has been gracious to me. ||2||12||  

ਨਾਨਕ = ਹੇ ਨਾਨਕ! ਗੁਰ ਤੂਠੇ = ਗੁਰੂ ਦੇ ਪ੍ਰਸੰਨ ਹੋਇਆਂ ॥੨॥੧੨॥
ਹੇ ਨਾਨਕ! ਜੇ ਗੁਰੂ ਮਿਹਰਵਾਨ ਹੋ ਜਾਏ, ਤਾਂ ਪਰਮਾਤਮਾ ਦੇ ਗੁਣ ਗਾਏ ਜਾ ਸਕਦੇ ਹਨ ॥੨॥੧੨॥


ਪ੍ਰਭਾਤੀ ਮਹਲਾ ਘਰੁ ਬਿਭਾਸ  

Prabhaatee, Fifth Mehl, Second House, Bibhaas:  

xxx
ਰਾਗ ਪ੍ਰਭਾਤੀ/ਬਿਭਾਗ ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਅਵਰੁ ਦੂਜਾ ਠਾਉ  

There is no other place of rest,  

ਅਵਰੁ = (अपर) ਹੋਰ। ਠਾਉ = ਥਾਂ, ਆਸਰਾ।
(ਪਰਮਾਤਮਾ ਦੇ ਨਾਮ ਤੋਂ ਬਿਨਾ ਅਸੀਂ ਜੀਵਾਂ ਦਾ) ਹੋਰ ਕੋਈ ਦੂਜਾ ਆਸਰਾ ਨਹੀਂ ਹੈ,


ਨਾਹੀ ਬਿਨੁ ਹਰਿ ਨਾਉ  

none at all, without the Lord's Name.  

xxx
ਪਰਮਾਤਮਾ ਦੇ ਨਾਮ ਤੋਂ ਬਿਨਾ (ਹੋਰ ਕੋਈ ਸਹਾਰਾ) ਨਹੀਂ ਹੈ।


ਸਰਬ ਸਿਧਿ ਕਲਿਆਨ  

There is total success and salvation,  

ਸਰਬ ਸਿਧਿ = ਸਾਰੀਆਂ ਸਿਧੀਆਂ। ਸਰਬ ਕਲਿਆਨ = ਸਾਰੇ ਸੁਖ।
(ਹਰਿ-ਨਾਮ ਵਿਚ ਹੀ) ਸਾਰੀਆਂ ਸਿਧੀਆਂ ਹਨ ਸਾਰੇ ਸੁਖ ਹਨ।


ਪੂਰਨ ਹੋਹਿ ਸਗਲ ਕਾਮ ॥੧॥  

and all affairs are perfectly resolved. ||1||  

ਪੂਰਨ ਹੋਹਿ = ਪੂਰੇ ਹੋ ਜਾਂਦੇ ਹਨ (ਬਹੁ-ਵਚਨ)। ਕਾਮ = ਕੰਮ ॥੧॥
(ਨਾਮ ਜਪਣ ਦੀ ਬਰਕਤਿ ਨਾਲ) ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥


ਹਰਿ ਕੋ ਨਾਮੁ ਜਪੀਐ ਨੀਤ  

Constantly chant the Name of the Lord.  

ਕੋ = ਦਾ। ਜਪੀਐ = ਜਪਣਾ ਚਾਹੀਦਾ ਹੈ। ਨੀਤ = ਨਿੱਤ, ਸਦਾ।
ਪਰਮਾਤਮਾ ਦਾ ਨਾਮ ਸਦਾ ਜਪਣਾ ਚਾਹੀਦਾ ਹੈ।


ਕਾਮ ਕ੍ਰੋਧ ਅਹੰਕਾਰੁ ਬਿਨਸੈ ਲਗੈ ਏਕੈ ਪ੍ਰੀਤਿ ॥੧॥ ਰਹਾਉ  

Sexuality, anger and egotism are wiped away; let yourself fall in love with the One Lord. ||1||Pause||  

ਬਿਨਸੈ = ਨਾਸ ਹੋ ਜਾਂਦਾ ਹੈ। ਏਕੈ ਪ੍ਰੀਤਿ = ਇਕ ਪਰਮਾਤਮਾ ਦਾ ਹੀ ਪਿਆਰ ॥੧॥ ਰਹਾਉ ॥
(ਜਿਹੜਾ ਮਨੁੱਖ ਜਪਦਾ ਹੈ ਉਸ ਦੇ ਅੰਦਰੋਂ) ਕਾਮ ਕ੍ਰੋਧ ਅਹੰਕਾਰ (ਆਦਿਕ ਹਰੇਕ ਵਿਕਾਰ) ਨਾਸ ਹੋ ਜਾਂਦਾ ਹੈ, (ਉਸ ਦੇ ਅੰਦਰ) ਇਕ ਪਰਮਾਤਮਾ ਨਾਲ ਹੀ ਪਿਆਰ ਬਣਿਆ ਰਹਿੰਦਾ ਹੈ ॥੧॥ ਰਹਾਉ ॥


ਨਾਮਿ ਲਾਗੈ ਦੂਖੁ ਭਾਗੈ ਸਰਨਿ ਪਾਲਨ ਜੋਗੁ  

Attached to the Naam, the Name of the Lord, pain runs away. In His Sanctuary, He cherishes and sustains us.  

ਨਾਮਿ = ਨਾਮ ਵਿਚ। ਭਾਗੈ = ਦੂਰ ਹੋ ਜਾਂਦਾ ਹੈ। ਸਰਨਿ ਪਾਲਨ ਜੋਗੁ = ਸਰਨ ਪਏ ਦੀ ਰੱਖਿਆ ਕਰ ਸਕਣ ਵਾਲਾ ਪ੍ਰਭੂ।
(ਜਿਹੜਾ ਮਨੁੱਖ ਪਰਮਾਤਮਾ ਦੇ) ਨਾਮ ਵਿਚ ਜੁੜਦਾ ਹੈ (ਉਸ ਦਾ ਹਰੇਕ) ਦੁੱਖ ਦੂਰ ਹੋ ਜਾਂਦਾ ਹੈ (ਕਿਉਂਕਿ ਪਰਮਾਤਮਾ) ਸਰਨ ਪਏ ਮਨੁੱਖ ਦੀ ਰੱਖਿਆ ਕਰ ਸਕਣ ਵਾਲਾ ਹੈ।


ਸਤਿਗੁਰੁ ਭੇਟੈ ਜਮੁ ਤੇਟੈ ਜਿਸੁ ਧੁਰਿ ਹੋਵੈ ਸੰਜੋਗੁ ॥੨॥  

Whoever has such pre-ordained destiny meets with the True Guru; the Messenger of Death cannot grab him. ||2||  

ਭੇਟੈ = ਮਿਲਦਾ ਹੈ। ਨ ਤੇਟੈ = ਜ਼ੋਰ ਨਹੀਂ ਪਾ ਸਕਦਾ। ਧੁਰਿ = ਧੁਰ-ਦਰਗਾਹ ਤੋਂ। ਸੰਜੋਗੁ = (ਗੁਰੂ ਨਾਲ) ਮਿਲਾਪ ਦਾ ਅਵਸਰ ॥੨॥
ਜਿਸ ਮਨੁੱਖ ਨੂੰ ਧੁਰ ਦਰਗਾਹ ਤੋਂ (ਗੁਰੂ ਨਾਲ) ਮਿਲਾਪ ਦਾ ਅਵਸਰ ਮਿਲਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ (ਤੇ, ਉਸ ਮਨੁੱਖ ਉੱਤੇ) ਜਮ (ਭੀ) ਜ਼ੋਰ ਨਹੀਂ ਪਾ ਸਕਦਾ ॥੨॥


ਰੈਨਿ ਦਿਨਸੁ ਧਿਆਇ ਹਰਿ ਹਰਿ ਤਜਹੁ ਮਨ ਕੇ ਭਰਮ  

Night and day, meditate on the Lord, Har, Har; abandon the doubts of your mind.  

ਰੈਨਿ = ਰਾਤ। ਤਜਹੁ = ਛੱਡੋ। ਭਰਮ = ਭਟਕਣਾ।
(ਆਪਣੇ) ਮਨ ਦੀਆਂ ਸਾਰੀਆਂ ਭਟਕਣਾਂ ਛੱਡੋ, ਅਤੇ ਦਿਨ ਰਾਤ ਸਦਾ ਪਰਮਾਤਮਾ ਦਾ ਨਾਮ ਜਪਦੇ ਰਹੋ।


ਸਾਧਸੰਗਤਿ ਹਰਿ ਮਿਲੈ ਜਿਸਹਿ ਪੂਰਨ ਕਰਮ ॥੩॥  

One who has perfect karma joins the Saadh Sangat, the Company of the Holy, and meets the Lord. ||3||  

ਮਿਲੈ = ਮਿਲਦਾ ਹੈ। ਜਿਸਹਿ = ਜਿਸ ਦੇ। ਕਰਮ = ਭਾਗ ॥੩॥
ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਹਨ, ਉਸ ਨੂੰ ਗੁਰੂ ਦੀ ਸੰਗਤ ਵਿਚ ਪਰਮਾਤਮਾ ਮਿਲ ਪੈਂਦਾ ਹੈ ॥੩॥


ਜਨਮ ਜਨਮ ਬਿਖਾਦ ਬਿਨਸੇ ਰਾਖਿ ਲੀਨੇ ਆਪਿ  

The sins of countless lifetimes are erased, and one is protected by the Lord Himself.  

ਬਿਖਾਦ = (विषाद) ਦੁੱਖ-ਕਲੇਸ਼।
(ਪਰਮਾਤਮਾ ਦਾ ਨਾਮ ਜਪਿਆਂ) ਅਨੇਕਾਂ ਜਨਮਾਂ ਦੇ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ, (ਦੁੱਖਾਂ-ਕਲੇਸ਼ਾਂ ਤੋਂ) ਪਰਮਾਤਮਾ ਆਪ ਹੀ ਬਚਾ ਲੈਂਦਾ ਹੈ।


ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰਿ ਹਰਿ ਜਾਪਿ ॥੪॥੧॥੧੩॥  

He is our Mother, Father, Friend and Sibling; O servant Nanak, meditate on the Lord, Har, Har. ||4||1||13||  

ਜਾਪਿ = ਜਪਿਆ ਕਰ ॥੪॥੧॥੧੩॥
ਹੇ ਦਾਸ ਨਾਨਕ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। ਪਰਮਾਤਮਾ ਹੀ ਮਾਂ ਪਿਉ ਮਿੱਤਰ ਭਰਾ ਹੈ ॥੪॥੧॥੧੩॥


ਪ੍ਰਭਾਤੀ ਮਹਲਾ ਬਿਭਾਸ ਪੜਤਾਲ  

Prabhaatee, Fifth Mehl, Bibhaas, Partaal:  

ਪੜਤਾਲ = ਤਾਲ ਮੁੜ ਮੁੜ ਪਰਤਾਣਾ ਹੈ ਗਾਵਣ ਸਮੇ।
ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਰਮ ਰਾਮ ਰਾਮ ਰਾਮ ਜਾਪ  

Chant the Name of the Lord, Raam, Raam, Raam.  

ਰਮ = ਸਰਬ-ਵਿਆਪਕ।
ਸਰਬ-ਵਿਆਪਕ ਪਰਮਾਤਮਾ ਦਾ ਨਾਮ ਸਦਾ ਜਪਿਆ ਕਰ।


ਕਲਿ ਕਲੇਸ ਲੋਭ ਮੋਹ ਬਿਨਸਿ ਜਾਇ ਅਹੰ ਤਾਪ ॥੧॥ ਰਹਾਉ  

Conflict, suffering, greed and emotional attachment shall be dispelled, and the fever of egotism shall be relieved. ||1||Pause||  

ਕਲਿ = ਦੁੱਖ, ਝਗੜੇ। ਬਿਨਸਿ ਜਾਇ = ਨਾਸ ਹੋ ਜਾਂਦਾ ਹੈ (ਇਕ-ਵਚਨ)। ਅਹੰ = ਹਉਮੈ ॥੧॥ ਰਹਾਉ ॥
(ਸਿਮਰਨ ਦੀ ਬਰਕਤਿ ਨਾਲ) ਦੁੱਖ ਕਲੇਸ਼ ਲੋਭ ਮੋਹ ਹਉਮੈ ਦਾ ਤਾਪ-(ਹਰੇਕ ਵਿਕਾਰ) ਨਾਸ ਹੋ ਜਾਂਦਾ ਹੈ ॥੧॥ ਰਹਾਉ ॥


ਆਪੁ ਤਿਆਗਿ ਸੰਤ ਚਰਨ ਲਾਗਿ ਮਨੁ ਪਵਿਤੁ ਜਾਹਿ ਪਾਪ ॥੧॥  

Renounce your selfishness, and grasp the feet of the Saints; your mind shall be sanctified, and your sins shall be taken away. ||1||  

ਆਪੁ = ਆਪਾ-ਭਾਵ। ਜਾਹਿ = ਦੂਰ ਹੋ ਜਾਂਦੇ ਹਨ (ਬਹੁ-ਵਚਨ) ॥੧॥
ਆਪਾ-ਭਾਵ ਛੱਡ ਦੇਹ, ਸੰਤ ਜਨਾਂ ਦੇ ਚਰਨਾਂ ਵਿਚ ਟਿਕਿਆ ਰਹੁ। (ਇਸ ਤਰ੍ਹਾਂ) ਮਨ ਪਵਿੱਤਰ (ਹੋ ਜਾਂਦਾ ਹੈ, ਅਤੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥


ਨਾਨਕੁ ਬਾਰਿਕੁ ਕਛੂ ਜਾਨੈ ਰਾਖਨ ਕਉ ਪ੍ਰਭੁ ਮਾਈ ਬਾਪ ॥੨॥੧॥੧੪॥  

Nanak, the child, does not know anything at all. O God, please protect me; You are my Mother and Father. ||2||1||14||  

ਬਾਰਿਕੁ = ਅੰਞਾਣ ਬੱਚਾ। ਨ ਜਾਣੈ = ਨਹੀਂ ਜਾਣਦਾ। ਰਾਖਨ ਕਉ = ਰੱਖਿਆ ਕਰ ਸਕਣ ਵਾਲਾ। ਮਾਈ = ਮਾਂ ॥੨॥੧॥੧੪॥
ਨਾਨਕ (ਤਾਂ ਪ੍ਰਭੂ ਦਾ ਇਕ) ਅੰਞਾਣ ਬੱਚਾ (ਇਹਨਾਂ ਵਿਕਾਰਾਂ ਤੋਂ ਬਚਣ ਦਾ) ਕੋਈ ਢੰਗ ਨਹੀਂ ਜਾਣਦਾ। ਪ੍ਰਭੂ ਆਪ ਹੀ ਬਚਾ ਸਕਣ ਵਾਲਾ ਹੈ, ਉਹ ਪ੍ਰਭੂ ਹੀ (ਨਾਨਕ ਦਾ) ਮਾਂ ਪਿਉ ਹੈ ॥੨॥੧॥੧੪॥


ਪ੍ਰਭਾਤੀ ਮਹਲਾ  

Prabhaatee, Fifth Mehl:  

xxx
XXX


ਚਰਨ ਕਮਲ ਸਰਨਿ ਟੇਕ  

I have taken the Shelter and Support of the Lord's Lotus Feet.  

ਟੇਕ = ਆਸਰਾ।
(ਤੇਰੇ) ਸੋਹਣੇ ਚਰਨਾਂ ਦੀ ਸਰਨ ਹੀ (ਜੀਵਾਂ ਵਾਸਤੇ) ਆਸਰਾ ਹੈ।


ਊਚ ਮੂਚ ਬੇਅੰਤੁ ਠਾਕੁਰੁ ਸਰਬ ਊਪਰਿ ਤੁਹੀ ਏਕ ॥੧॥ ਰਹਾਉ  

You are Lofty and Exalted, Grand and Infinite, O my Lord and Master; You alone are above all. ||1||Pause||  

ਮੂਚ = ਵੱਡਾ ॥੧॥ ਰਹਾਉ ॥
ਹੇ ਪ੍ਰਭੂ! ਸਭ ਜੀਵਾਂ ਦੇ ਉੱਤੇ ਇਕ ਤੂੰ ਹੀ (ਰਾਖਾ) ਹੈਂ। ਤੂੰ ਬੇਅੰਤ ਉੱਚਾ ਮਾਲਕ ਹੈਂ, ਤੂੰ ਬੇਅੰਤ ਵੱਡਾ ਮਾਲਕ ਹੈਂ ॥੧॥ ਰਹਾਉ ॥


ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ ॥੧॥  

He is the Support of the breath of life, the Destroyer of pain, the Giver of discriminating understanding. ||1||  

ਅਧਾਰ = ਆਸਰਾ। ਦੁਖ ਬਿਦਾਰ = ਦੁੱਖਾਂ ਦਾ ਨਾਸ ਕਰਨ ਵਾਲਾ। ਦੈਨਹਾਰ = ਦੇ ਸਕਣ ਵਾਲਾ। ਬਿਬੇਕ = (ਚੰਗੇ ਮੰਦੇ ਕੰਮ ਦੀ) ਪਰਖ ॥੧॥
ਹੇ ਪ੍ਰਭੂ! (ਤੂੰ ਸਭ ਜੀਵਾਂ ਦੀ) ਜਿੰਦ ਦਾ ਆਸਰਾ ਹੈਂ, ਤੂੰ (ਸਭ ਜੀਵਾਂ ਦੇ) ਦੁੱਖ ਨਾਸ ਕਰਨ ਵਾਲਾ ਹੈਂ, ਤੂੰ (ਜੀਵਾਂ ਨੂੰ) ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਦੇਣ ਵਾਲਾ ਹੈਂ ॥੧॥


ਨਮਸਕਾਰ ਰਖਨਹਾਰ ਮਨਿ ਅਰਾਧਿ ਪ੍ਰਭੂ ਮੇਕ  

So bow down in respect to the Savior Lord; worship and adore the One God.  

ਮਨਿ = ਮਨ ਵਿਚ। ਅਰਾਧਿ = ਆਰਾਧਨ ਕਰੋ। ਮੇਕ = ਇਕ, ਸਿਰਫ਼।
ਸਿਰਫ਼ (ਉਸ) ਪ੍ਰਭੂ ਨੂੰ ਹੀ (ਆਪਣੇ) ਮਨ ਵਿਚ ਸਿਮਰਿਆ ਕਰੋ, ਉਸ ਸਭ ਦੀ ਰਖਿਆ ਕਰ ਸਕਣ ਵਾਲੇ ਨੂੰ ਸਿਰ ਨਿਵਾਇਆ ਕਰੋ।


ਸੰਤ ਰੇਨੁ ਕਰਉ ਮਜਨੁ ਨਾਨਕ ਪਾਵੈ ਸੁਖ ਅਨੇਕ ॥੨॥੨॥੧੫॥  

Bathing in the dust of the feet of the Saints, Nanak is blessed with countless comforts. ||2||2||15||  

ਰੇਨੁ = ਚਰਨ-ਧੂੜ। ਕਰਉ = ਕਰਉਂ, ਮੈਂ ਕਰਦਾ ਹਾਂ। ਮਜਨੁ = ਇਸ਼ਨਾਨ। ਨਾਨਕ = ਹੇ ਨਾਨਕ! ਪਾਵੈ = ਹਾਸਲ ਕਰਦਾ ਹੈ ॥੨॥੨॥੧੫॥
ਹੇ ਨਾਨਕ! ਮੈਂ (ਉਸ ਪ੍ਰਭੂ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਹਾਂ। (ਜਿਹੜਾ ਮਨੁੱਖ ਸੰਤ-ਜਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਦਾ ਹੈ, ਉਹ) ਅਨੇਕਾਂ ਸੁਖ ਹਾਸਲ ਕਰ ਲੈਂਦਾ ਹੈ ॥੨॥੨॥੧੫॥


        


© SriGranth.org, a Sri Guru Granth Sahib resource, all rights reserved.
See Acknowledgements & Credits