Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗੁਰ ਕਾ ਸਬਦੁ ਸਦਾ ਸਦ ਅਟਲਾ  

The Word of the Guru's Shabad is unchanging, forever and ever.  

ਸਦ = ਸਦਾ। ਅਟਲਾ = ਅਟੱਲ, ਆਪਣੇ ਨਿਸ਼ਾਨੇ ਤੇ ਸਦਾ ਟਿਕਿਆ ਰਹਿਣ ਵਾਲਾ।
ਗੁਰੂ ਦਾ ਸ਼ਬਦ ਸਦਾ ਹੀ ਅਟੱਲ ਰਹਿੰਦਾ ਹੈ (ਕਦੇ ਉਕਾਈ ਵਾਲਾ ਨਹੀਂ)।


ਗੁਰ ਕੀ ਬਾਣੀ ਜਿਸੁ ਮਨਿ ਵਸੈ  

Whose minds are filled with the Word of the Guru's Bani,  

ਜਿਸੁ ਮਨਿ = ਜਿਸ (ਮਨੁੱਖ) ਦੇ ਮਨ ਵਿਚ।
ਜਿਸ (ਮਨੁੱਖ) ਦੇ ਮਨ ਵਿਚ ਸਤਿਗੁਰੂ ਦੀ ਬਾਣੀ ਟਿਕੀ ਰਹਿੰਦੀ ਹੈ,


ਦੂਖੁ ਦਰਦੁ ਸਭੁ ਤਾ ਕਾ ਨਸੈ ॥੧॥  

all pains and afflictions run away from him. ||1||  

ਤਾ ਕਾ = ਉਸ (ਮਨੁੱਖ) ਦਾ। ਨਸੈ = ਦੂਰ ਹੋ ਜਾਂਦਾ ਹੈ ॥੧॥
ਉਸ (ਮਨੁੱਖ) ਦਾ ਹਰੇਕ ਦਰਦ ਨਾਸ ਹੋ ਜਾਂਦਾ ਹੈ ॥੧॥


ਹਰਿ ਰੰਗਿ ਰਾਤਾ ਮਨੁ ਰਾਮ ਗੁਨ ਗਾਵੈ  

Imbued with the Lord's Love, they sing the Glorious Praises of the Lord.  

ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ। ਗਾਵੈ = ਗਾਂਦਾ ਰਹਿੰਦਾ ਹੈ।
(ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ (ਪਿਆਰ-) ਰੰਗ ਵਿਚ ਰੰਗਿਆ ਰਹਿੰਦਾ ਹੈ (ਜਿਹੜਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ,


ਮੁਕਤੋੁ ਸਾਧੂ ਧੂਰੀ ਨਾਵੈ ॥੧॥ ਰਹਾਉ  

They are liberated, bathing in the dust of the feet of the Holy. ||1||Pause||  

ਮੁਕਤੋੁ = ਵਿਕਾਰਾਂ ਤੋਂ ਬਚਿਆ ਹੋਇਆ (ਅੱਖਰ 'ਤ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਮੁਕਤੁ' ਹੈ, ਇਥੇ 'ਮੁਕਤੋ' ਪੜ੍ਹਨਾ ਹੈ)। ਨਾਵੈ = ਇਸ਼ਨਾਨ ਕਰਦਾ ਹੈ ॥੧॥ ਰਹਾਉ ॥
(ਜਿਹੜਾ ਮਨੁੱਖ) ਗੁਰੂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹੈ, ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ (ਉਹੀ ਹੈ 'ਮੁਕਤ') ॥੧॥ ਰਹਾਉ ॥


ਗੁਰ ਪਰਸਾਦੀ ਉਤਰੇ ਪਾਰਿ  

By Guru's Grace, they are carried across to the other shore;  

ਪਰਸਾਦੀ = ਪਰਸਾਦਿ, ਕਿਰਪਾ ਨਾਲ।
ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ,


ਭਉ ਭਰਮੁ ਬਿਨਸੇ ਬਿਕਾਰ  

they are rid of fear, doubt and corruption.  

ਭਰਮੁ = ਵਹਿਮ, ਭਟਕਣਾ।
(ਉਹਨਾਂ ਦੇ ਅੰਦਰੋਂ) ਡਰ ਭਟਕਣਾ (ਆਦਿਕ ਸਾਰੇ) ਵਿਕਾਰ ਨਾਸ ਹੋ ਜਾਂਦੇ ਹਨ,


ਮਨ ਤਨ ਅੰਤਰਿ ਬਸੇ ਗੁਰ ਚਰਨਾ  

The Guru's Feet abide deep within their minds and bodies.  

ਅੰਤਰਿ = ਅੰਦਰ।
ਜਿਨ੍ਹਾਂ ਦੇ ਮਨ ਵਿਚ ਤਨ ਵਿਚ ਗੁਰੂ ਦੇ ਚਰਨ ਟਿਕੇ ਰਹਿੰਦੇ ਹਨ।


ਨਿਰਭੈ ਸਾਧ ਪਰੇ ਹਰਿ ਸਰਨਾ ॥੨॥  

The Holy are fearless; they take to the Sanctuary of the Lord. ||2||  

ਸਾਧ = ਸੰਤ ਜਨ। ਨਿਰਭੈ = ਸਾਰੇ ਡਰਾਂ ਤੋਂ ਰਹਿਤ ॥੨॥
ਉਹਨਾਂ ਸੰਤ ਜਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਹ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ ॥੨॥


ਅਨਦ ਸਹਜ ਰਸ ਸੂਖ ਘਨੇਰੇ  

They are blessed with abundant bliss, happiness, pleasure and peace.  

ਅਨਦ = ਆਨੰਦ। ਸਹਜ = ਆਤਮਕ ਅਡੋਲਤਾ। ਘਨੇਰੇ = ਬਹੁਤ।
(ਉਹਨਾਂ ਦੇ ਅੰਦਰ) ਆਤਮਕ ਅਡਲੋਤਾ ਦੇ ਅਨੇਕਾਂ ਆਨੰਦ ਤੇ ਸੁਖ ਬਣੇ ਰਹਿੰਦੇ ਹਨ।


ਦੁਸਮਨੁ ਦੂਖੁ ਆਵੈ ਨੇਰੇ  

Enemies and pains do not even approach them.  

ਨੇਰੇ = ਨੇੜੇ।
ਕੋਈ ਵੈਰੀ ਦੁੱਖ ਉਹਨਾਂ ਦੇ ਨੇੜੇ ਨਹੀਂ ਢੁਕ ਸਕਦਾ (ਉਹਨਾਂ ਉਤੇ ਆਪਣਾ ਦਬਾਉ ਨਹੀਂ ਪਾ ਸਕਦਾ)।


ਗੁਰਿ ਪੂਰੈ ਅਪੁਨੇ ਕਰਿ ਰਾਖੇ  

The Perfect Guru makes them His Own, and protects them.  

ਗੁਰਿ ਪੂਰੈ = ਪੂਰੇ ਗੁਰੂ ਨੇ। ਕਰਿ = ਬਣਾ ਕੇ। ਰਾਖੇ = ਰੱਖ ਲਏ, ਰੱਖਿਆ ਕੀਤੀ।
ਪੂਰੇ ਗੁਰੂ ਨੇ ਜਿਨ੍ਹਾਂ ਨੂੰ ਆਪਣੇ ਬਣਾ ਕੇ (ਉਹਨਾਂ ਦੀ) ਰੱਖਿਆ ਕੀਤੀ,


ਹਰਿ ਨਾਮੁ ਜਪਤ ਕਿਲਬਿਖ ਸਭਿ ਲਾਥੇ ॥੩॥  

Chanting the Lord's Name, they are rid of all their sins. ||3||  

ਜਪਤ = ਜਪਦਿਆਂ। ਕਿਲਬਿਖ = ਪਾਪ। ਸਭਿ = ਸਾਰੇ ॥੩॥
ਪਰਮਾਤਮਾ ਦਾ ਨਾਮ ਜਪਦਿਆਂ (ਉਹਨਾਂ ਦੇ) ਸਾਰੇ ਪਾਪ ਦੂਰ ਹੋ ਗਏ ॥੩॥


ਸੰਤ ਸਾਜਨ ਸਿਖ ਭਏ ਸੁਹੇਲੇ  

The Saints, spiritual companions and Sikhs are exalted and uplifted.  

ਸਿਖ = (ਸਾਰੇ) ਸਿੱਖ (ਬਹੁ-ਵਚਨ)। ਸੁਹੇਲੇ = ਸੁਖੀ।
(ਉਹ) ਸੰਤ-ਜਨ ਸੱਜਣ ਸਿੱਖ ਸੁਖੀ ਜੀਵਨ ਵਾਲੇ ਹੋ ਗਏ,


ਗੁਰਿ ਪੂਰੈ ਪ੍ਰਭ ਸਿਉ ਲੈ ਮੇਲੇ  

The Perfect Guru leads them to meet God.  

ਸਿਉ = ਨਾਲ। ਲੈ = ਫੜ ਕੇ। ਮੇਲੇ = ਮਿਲਾ ਦਿੱਤੇ।
ਜਿਨ੍ਹਾਂ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਲਿਆ ਜੋੜਿਆ।


ਜਨਮ ਮਰਨ ਦੁਖ ਫਾਹਾ ਕਾਟਿਆ  

The painful noose of death and rebirth is snapped.  

xxx
ਉਹਨਾਂ ਦੇ ਜਨਮ ਮਰਨ ਦੇ ਗੇੜ ਦੇ ਦੁੱਖਾਂ ਦੀ ਫਾਹੀ (ਗੁਰੂ ਨੇ) ਕੱਟ ਦਿੱਤੀ ਹੈ


ਕਹੁ ਨਾਨਕ ਗੁਰਿ ਪੜਦਾ ਢਾਕਿਆ ॥੪॥੮॥  

Says Nanak, the Guru covers their faults. ||4||8||  

ਗੁਰਿ = ਗੁਰੂ ਨੇ। ਪੜਦਾ ਢਾਕਿਆ = ਲਾਜ ਰੱਖ ਲਈ ॥੪॥੮॥
ਨਾਨਕ ਆਖਦਾ ਹੈ- ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖ ਲਈ ॥੪॥੮॥


ਪ੍ਰਭਾਤੀ ਮਹਲਾ  

Prabhaatee, Fifth Mehl:  

xxx
XXX


ਸਤਿਗੁਰਿ ਪੂਰੈ ਨਾਮੁ ਦੀਆ  

The Perfect True Guru has bestowed the Naam, the Name of the Lord.  

ਸਤਿਗੁਰਿ ਪੂਰੇ = ਪੂਰੇ ਸਤਿਗੁਰੂ ਨੇ।
(ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦਾ) ਨਾਮ (-ਖ਼ਜ਼ਾਨਾ ਬਖ਼ਸ਼ਿਆ,


ਅਨਦ ਮੰਗਲ ਕਲਿਆਣ ਸਦਾ ਸੁਖੁ ਕਾਰਜੁ ਸਗਲਾ ਰਾਸਿ ਥੀਆ ॥੧॥ ਰਹਾਉ  

I am blessed with bliss and happiness, emancipation and eternal peace. All my affairs have been resolved. ||1||Pause||  

ਅਨਦ = ਆਨੰਦ। ਮੰਗਲ = ਖ਼ੁਸ਼ੀ। ਕਲਿਆਣ = ਸੁਖ-ਸਾਂਦ। ਸਗਲਾ = ਸਾਰਾ। ਰਾਸਿ ਥੀਆ = ਸਿਰੇ ਚੜ੍ਹ ਜਾਂਦਾ ਹੈ ॥੧॥ ਰਹਾਉ ॥
ਉਸ ਦੇ ਅੰਦਰ ਆਨੰਦ ਖ਼ੁਸ਼ੀ ਸ਼ਾਂਤੀ ਅਤੇ ਸਦਾ ਦਾ ਸੁਖ ਬਣ ਗਿਆ, ਉਸ (ਦੀ ਜ਼ਿੰਦਗੀ) ਦਾ ਸਾਰਾ ਹੀ ਮਨੋਰਥ ਸਫਲ ਹੋ ਗਿਆ ॥੧॥ ਰਹਾਉ ॥


ਚਰਨ ਕਮਲ ਗੁਰ ਕੇ ਮਨਿ ਵੂਠੇ  

The Lotus Feet of the Guru abide within my mind.  

ਚਰਨ ਕਮਲ ਗੁਰ ਕੇ = ਗੁਰੂ ਦੇ ਸੋਹਣੇ ਚਰਨ। ਮਨਿ = (ਜਿਸ ਮਨੁੱਖ ਦੇ) ਮਨ ਵਿਚ। ਵੂਠੇ = ਆ ਵੱਸੇ।
(ਜਿਸ ਮਨੁੱਖ ਦੇ) ਮਨ ਵਿਚ ਗੁਰੂ ਦੇ ਸੋਹਣੇ ਚਰਨ ਆ ਵੱਸੇ,


ਦੂਖ ਦਰਦ ਭ੍ਰਮ ਬਿਨਸੇ ਝੂਠੇ ॥੧॥  

I am rid of pain, suffering, doubt and fraud. ||1||  

ਭ੍ਰਮ ਝੂਠੇ = ਨਾਸਵੰਤ ਪਦਾਰਥਾਂ ਦੀ ਖ਼ਾਤਰ ਭਟਕਣ ॥੧॥
ਉਸ ਦੇ ਸਾਰੇ ਦੁੱਖ ਦੂਰ ਹੋ ਗਏ, ਨਾਸਵੰਤ ਪਦਾਰਥਾਂ ਦੀ ਖ਼ਾਤਰ ਸਾਰੀਆਂ ਭਟਕਣਾਂ (ਉਸ ਦੇ ਅੰਦਰੋਂ) ਮੁੱਕ ਗਈਆਂ ॥੧॥


ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ  

Rise early, and sing the Glorious Word of God's Bani.  

ਉਠਿ = ਉੱਠ ਕੇ।
ਸਦਾ ਉੱਠ ਕੇ (ਨਿੱਤ ਆਹਰ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਗਾਵਿਆ ਕਰੋ।


ਆਠ ਪਹਰ ਹਰਿ ਸਿਮਰਹੁ ਪ੍ਰਾਣੀ ॥੨॥  

Twenty-four hours a day, meditate in remembrance on the Lord, O mortal. ||2||  

ਪ੍ਰਾਣੀ = ਹੇ ਪ੍ਰਾਣੀ! ॥੨॥
ਹੇ ਪ੍ਰਾਣੀਓ! ਅੱਠੇ ਪਹਰ ਪਰਮਾਤਮਾ ਦਾ ਸਿਮਰਨ ਕਰਿਆ ਕਰੋ ॥੨॥


ਘਰਿ ਬਾਹਰਿ ਪ੍ਰਭੁ ਸਭਨੀ ਥਾਈ  

Inwardly and outwardly, God is everywhere.  

ਘਰਿ = ਘਰ ਵਿਚ। ਥਾਈ = ਥਾਈਂ, ਥਾਵਾਂ ਵਿਚ।
ਘਰ ਦੇ ਅੰਦਰ ਤੇ ਬਾਹਰ (ਹਰ ਥਾਂ) ਸਭ ਥਾਵਾਂ ਵਿਚ (ਮੈਨੂੰ) ਪ੍ਰਭੂ ਹੀ (ਦਿੱਸਦਾ) ਹੈ।


ਸੰਗਿ ਸਹਾਈ ਜਹ ਹਉ ਜਾਈ ॥੩॥  

Wherever I go, He is always with me, my Helper and Support. ||3||  

ਸੰਗਿ = ਨਾਲ। ਸਹਾਈ = ਮਦਦ ਕਰਨ ਵਾਲਾ। ਜਹ = ਜਿੱਥੇ। ਹਉ = ਹਉਂ, ਮੈਂ। ਜਾਈ = ਜਾਈਂ, ਮੈਂ ਜਾਂਦਾ ਹਾਂ ॥੩॥
ਮੈਂ (ਤਾਂ) ਜਿੱਥੇ (ਭੀ) ਜਾਂਦਾ ਹਾਂ, ਮੈਨੂੰ ਪਰਮਾਤਮਾ (ਤੇਰੇ) ਨਾਲ ਮਦਦਗਾਰ (ਦਿੱਸਦਾ) ਹੈ ॥੩॥


ਦੁਇ ਕਰ ਜੋੜਿ ਕਰੀ ਅਰਦਾਸਿ  

With my palms pressed together, I offer this prayer.  

ਦੁਇ ਕਰ = ਦੋਵੇਂ ਹੱਥ। ਕਰੀ = ਕਰੀਂ, ਮੈਂ ਕਰਦਾ ਹਾਂ।
ਮੈਂ (ਤਾਂ) ਦੋਵੇਂ ਹੱਥ ਜੋੜ ਕੇ ਅਰਜ਼ੋਈ ਕਰਦਾ ਰਹਿੰਦਾ ਹਾਂ,


ਸਦਾ ਜਪੇ ਨਾਨਕੁ ਗੁਣਤਾਸੁ ॥੪॥੯॥  

O Nanak, I meditate forever on the Lord, the Treasure of Virtue. ||4||9||  

ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ॥੪॥੯॥
ਕਿ (ਉਸ ਪ੍ਰਭੂ ਦਾ ਦਾਸ) ਨਾਨਕ ਸਦਾ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ ਜਪਦਾ ਰਹੇ ॥੪॥੯॥


ਪ੍ਰਭਾਤੀ ਮਹਲਾ  

Prabhaatee, Fifth Mehl:  

xxx
XXX


ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ  

The Supreme Lord God is All-wise and All-knowing.  

ਸੁਘੜ = (सुघट = ਸੋਹਣੇ ਹਿਰਦੇ ਵਾਲਾ) ਸੋਹਣੀ ਆਤਮਕ ਘਾੜਤ ਵਾਲਾ। ਸੁਜਾਣੁ = ਸਿਆਣਾ।
ਸੋਹਣੀ ਆਤਮਕ ਘਾੜਤ ਵਾਲਾ ਸਿਆਣਾ ਪ੍ਰਭੂ ਪਾਰਬ੍ਰਹਮ-yy


ਗੁਰੁ ਪੂਰਾ ਪਾਈਐ ਵਡਭਾਗੀ ਦਰਸਨ ਕਉ ਜਾਈਐ ਕੁਰਬਾਣੁ ॥੧॥ ਰਹਾਉ  

The Perfect Guru is found by great good fortune. I am a sacrifice to the Blessed Vision of His Darshan. ||1||Pause||  

ਪਾਈਐ = ਮਿਲਦਾ ਹੈ। ਦਰਸਨ ਕਉ = ਦਰਸਨ ਦੀ ਖ਼ਾਤਰ। ਜਾਈਐ ਕੁਰਬਾਣੁ = ਸਦਕੇ ਹੋਣਾ ਚਾਹੀਦਾ ਹੈ, ਆਪਾ ਵਾਰਨਾ ਚਾਹੀਦਾ ਹੈ, ਆਪਣਾ ਆਪ (ਗੁਰੂ ਦੇ) ਹਵਾਲੇ ਕਰ ਦੇਣਾ ਚਾਹੀਦਾ ਹੈ ॥੧॥ ਰਹਾਉ ॥
(ਤਦੋਂ ਮਿਲਦਾ ਹੈ, ਜਦੋਂ) ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ। (ਗੁਰੂ ਦਾ) ਦਰਸਨ ਕਰਨ ਦੀ ਖ਼ਾਤਰ ਆਪਣਾ-ਆਪ (ਗੁਰੂ ਦੇ) ਹਵਾਲੇ ਕਰਨ ਦੀ ਲੋੜ ਹੁੰਦੀ ਹੈ ॥੧॥ ਰਹਾਉ ॥


ਕਿਲਬਿਖ ਮੇਟੇ ਸਬਦਿ ਸੰਤੋਖੁ  

My sins are cut away, through the Word of the Shabad, and I have found contentment.  

ਕਿਲਬਿਖ = ਪਾਪ। ਮੇਟੇ = (ਗੁਰੂ ਨੇ) ਮਿਟਾ ਦਿੱਤੇ। ਸਬਦਿ = ਸ਼ਬਦ ਦੀ ਰਾਹੀਂ।
(ਗੁਰੂ ਨੇ ਆਪਣੇ) ਸ਼ਬਦ ਦੀ ਰਾਹੀਂ (ਜਿਸ ਮਨੁੱਖ ਦੇ ਸਾਰੇ) ਪਾਪ ਮਿਟਾ ਦਿੱਤੇ (ਅਤੇ ਉਸ ਨੂੰ) ਸੰਤੋਖ ਬਖ਼ਸ਼ਿਆ,


ਨਾਮੁ ਅਰਾਧਨ ਹੋਆ ਜੋਗੁ  

I have become worthy of worshipping the Naam in adoration.  

ਜੋਗੁ = ਲਾਇਕ।
ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰਨ ਜੋਗਾ ਹੋ ਜਾਂਦਾ ਹੈ।


ਸਾਧਸੰਗਿ ਹੋਆ ਪਰਗਾਸੁ  

In the Saadh Sangat, the Company of the Holy, I have been enlightened.  

ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਪਰਗਾਸੁ = (ਆਤਮਕ ਜੀਵਨ ਦੀ ਸੂਝ ਦਾ) ਚਾਨਣ।
ਗੁਰੂ ਦੀ ਸੰਗਤ ਵਿਚ (ਰਹਿ ਕੇ ਉਸ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ,


ਚਰਨ ਕਮਲ ਮਨ ਮਾਹਿ ਨਿਵਾਸੁ ॥੧॥  

The Lord's Lotus Feet abide within my mind. ||1||  

ਚਰਨ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ ॥੧॥
ਪਰਮਾਤਮਾ ਦੇ ਸੋਹਣੇ ਚਰਨ ਉਸ ਦੇ ਮਨ ਵਿਚ ਟਿਕ ਜਾਂਦੇ ਹਨ ॥੧॥


ਜਿਨਿ ਕੀਆ ਤਿਨਿ ਲੀਆ ਰਾਖਿ  

The One who made us, protects and preserves us.  

ਜਿਨਿ = ਜਿਸ (ਪਰਮਾਤਮਾ) ਨੇ। ਤਿਨਿ = ਉਸ (ਪਰਮਾਤਮਾ) ਨੇ।
ਜਿਸ (ਪਰਮਾਤਮਾ) ਨੇ (ਮਨੁੱਖ ਨੂੰ) ਪੈਦਾ ਕੀਤਾ ਹੈ (ਜਦੋਂ ਉਹ ਮਨੁੱਖ ਗੁਰੂ ਦੀ ਸਰਨ ਪੈ ਗਿਆ ਤਾਂ) ਉਸ (ਪੈਦਾ ਕਰਨ ਵਾਲੇ ਪ੍ਰਭੂ) ਨੇ (ਉਸ ਨੂੰ ਵਿਕਾਰਾਂ ਤੋਂ) ਬਚਾ ਲਿਆ।


ਪ੍ਰਭੁ ਪੂਰਾ ਅਨਾਥ ਕਾ ਨਾਥੁ  

God is Perfect, the Master of the masterless.  

ਅਨਾਥ = ਨਿਖਸਮੇ।
ਪ੍ਰਭੂ (ਸਾਰੇ ਗੁਣਾਂ ਨਾਲ) ਪੂਰਨ ਹੈ, ਅਤੇ ਨਿਖਸਮਿਆਂ ਦਾ ਖਸਮ ਹੈ।


ਜਿਸਹਿ ਨਿਵਾਜੇ ਕਿਰਪਾ ਧਾਰਿ  

Those, upon whom He showers His Mercy  

ਜਿਸਹਿ = ਜਿਸ (ਮਨੁੱਖ) ਨੂੰ (ਲਫ਼ਜ਼ 'ਜਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ)। ਨਿਵਾਜੇ = ਉੱਚਾ ਕਰਦਾ ਹੈ, ਇੱਜ਼ਤ ਦੇਂਦਾ ਹੈ। ਧਾਰਿ = ਧਾਰ ਕੇ, ਕਰ ਕੇ।
ਮਿਹਰ ਕਰ ਕੇ ਪਰਮਾਤਮਾ ਜਿਸ (ਮਨੁੱਖ) ਨੂੰ ਇੱਜ਼ਤ ਬਖ਼ਸ਼ਦਾ ਹੈ,


ਪੂਰਨ ਕਰਮ ਤਾ ਕੇ ਆਚਾਰ ॥੨॥  

- they have perfect karma and conduct. ||2||  

ਆਚਾਰ = ਕਰਤੱਬ ॥੨॥
ਉਸ ਮਨੁੱਖ ਦੇ ਸਾਰੇ ਕਰਮ ਸਾਰੇ ਕਰਤੱਬ ਸਫਲ ਹੋ ਜਾਂਦੇ ਹਨ ॥੨॥


ਗੁਣ ਗਾਵੈ ਨਿਤ ਨਿਤ ਨਿਤ ਨਵੇ  

They sing the Glories of God, continually, continuously, forever fresh and new.  

ਗਾਵੈ = ਗਾਂਦਾ ਹੈ (ਇਕ-ਵਚਨ)।
(ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ) ਸਦਾ ਹੀ ਪਰਮਾਤਮਾ ਦੇ ਗੁਣ ਇਉਂ ਗਾਂਦਾ ਰਹਿੰਦਾ ਹੈ (ਜਿਵੇਂ ਉਹ ਗੁਣ ਉਸ ਦੇ ਵਾਸਤੇ ਅਜੇ) ਨਵੇਂ (ਹਨ, ਜਿਵੇਂ ਪਹਿਲਾਂ ਕਦੇ ਨਾਹ ਵੇਖੀ ਹੋਈ ਚੀਜ਼ ਮਨ ਨੂੰ ਖਿੱਚ ਪਾਂਦੀ ਹੈ),


ਲਖ ਚਉਰਾਸੀਹ ਜੋਨਿ ਭਵੇ  

They do not wander in the 8.4 million incarnations.  

xxx
ਉਹ ਮਨੁੱਖ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਨਹੀਂ ਭਟਕਦਾ।


ਈਹਾਂ ਊਹਾਂ ਚਰਣ ਪੂਜਾਰੇ  

Here and hereafter, they worship the Lord's Feet.  

ਈਹਾਂ = ਇਸ ਲੋਕ ਵਿਚ। ਊਹਾਂ = ਪਰਲੋਕ ਵਿਚ।
ਉਸ ਮਨੁੱਖ ਦੀ ਇਸ ਲੋਕ ਅਤੇ ਪਰਲੋਕ ਵਿਚ ਇੱਜ਼ਤ ਹੁੰਦੀ ਹੈ।


ਮੁਖੁ ਊਜਲੁ ਸਾਚੇ ਦਰਬਾਰੇ ॥੩॥  

Their faces are radiant, and they are honored in the Court of the Lord. ||3||  

ਊਜਲੁ = ਰੌਸ਼ਨ। ਦਰਬਾਰੇ = ਦਰਬਾਰਿ, ਦਰਬਾਰ ਵਿਚ। ਸਾਚੇ ਦਰਬਾਰੇ = ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ॥੩॥
ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਉਸ ਮਨੁੱਖ ਦਾ ਮੂੰਹ ਰੌਸ਼ਨ ਹੁੰਦਾ ਹੈ ॥੩॥


ਜਿਸੁ ਮਸਤਕਿ ਗੁਰਿ ਧਰਿਆ ਹਾਥੁ  

That person, upon whose forehead the Guru places His Hand  

ਜਿਸੁ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉੱਤੇ। ਗੁਰਿ = ਗੁਰੂ ਨੇ।
ਗੁਰੂ ਨੇ ਜਿਸ (ਮਨੁੱਖ) ਦੇ ਮੱਥੇ ਉੱਤੇ ਹੱਥ ਰੱਖਿਆ,


ਕੋਟਿ ਮਧੇ ਕੋ ਵਿਰਲਾ ਦਾਸੁ  

NAME?  

ਕੋ = ਕੋਈ (ਪੜਨਾਂਵ)।
ਉਹ ਮਨੁੱਖ ਪਰਮਾਤਮਾ ਦਾ ਦਾਸ ਬਣ ਜਾਂਦਾ ਹੈ (ਪਰ ਅਜਿਹਾ ਮਨੁੱਖ) ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਹੁੰਦਾ ਹੈ।


ਜਲਿ ਥਲਿ ਮਹੀਅਲਿ ਪੇਖੈ ਭਰਪੂਰਿ  

He sees God pervading and permeating the water, the land and the sky.  

ਜਲਿ = ਪਾਣੀ ਵਿਚ। ਥਲਿ = ਧਰਤੀ ਦੇ ਅੰਦਰ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਪੇਖੈ = ਵੇਖਦਾ ਹੈ। ਭਰਪੂਰਿ = ਹਰ ਥਾਂ ਵਿਆਪਕ।
(ਫਿਰ, ਉਹ ਮਨੁੱਖ) ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਪਰਮਾਤਮਾ ਨੂੰ ਵੱਸਦਾ ਵੇਖਦਾ ਹੈ।


ਨਾਨਕ ਉਧਰਸਿ ਤਿਸੁ ਜਨ ਕੀ ਧੂਰਿ ॥੪॥੧੦॥  

Nanak is saved by the dust of the feet of such a humble being. ||4||10||  

ਨਾਨਕ = ਹੇ ਨਾਨਕ! ਉਧਰਸਿ = ਤੂੰ (ਭੀ) ਤਰ ਜਾਹਿਂਗਾ ॥੪॥੧੦॥
ਹੇ ਨਾਨਕ! ਅਜਿਹੇ ਮਨੁੱਖ ਦੀ ਚਰਨ-ਧੂੜ ਲੈ ਕੇ ਤੂੰ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੪॥੧੦॥


ਪ੍ਰਭਾਤੀ ਮਹਲਾ  

Prabhaatee, Fifth Mehl:  

xxx
XXX


ਕੁਰਬਾਣੁ ਜਾਈ ਗੁਰ ਪੂਰੇ ਅਪਨੇ  

I am a sacrifice to my Perfect Guru.  

ਜਾਈ = ਜਾਈਂ, ਮੈਂ ਜਾਂਦਾ ਹਾਂ।
ਮੈਂ ਆਪਣੇ ਉਸ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ (ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹਾਂ)


ਜਿਸੁ ਪ੍ਰਸਾਦਿ ਹਰਿ ਹਰਿ ਜਪੁ ਜਪਨੇ ॥੧॥ ਰਹਾਉ  

By His Grace, I chant and meditate on the Lord, Har, Har. ||1||Pause||  

ਜਿਸੁ ਪ੍ਰਸਾਦਿ = ਜਿਸ (ਗੁਰੂ) ਦੀ ਕਿਰਪਾ ਨਾਲ। ਜਪਨੇ = ਜਪਿਆ ਜਾ ਸਕਦਾ ਹੈ ॥੧॥ ਰਹਾਉ ॥
ਜਿਸ (ਗੁਰੂ) ਦੀ ਕਿਰਪਾ ਨਾਲ ਸਦਾ ਪਰਮਾਤਮਾ (ਦੇ ਨਾਮ) ਦਾ ਜਾਪ ਜਪਿਆ ਜਾ ਸਕਦਾ ਹੈ ॥੧॥ ਰਹਾਉ ॥


ਅੰਮ੍ਰਿਤ ਬਾਣੀ ਸੁਣਤ ਨਿਹਾਲ  

Listening to the Ambrosial Word of His Bani, I am exalted and enraptured.  

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਨਿਹਾਲ = ਪ੍ਰਸੰਨ-ਚਿੱਤ।
(ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ) ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਸੁਣਦਿਆਂ ਮਨ ਖਿੜ ਆਉਂਦਾ ਹੈ,


ਬਿਨਸਿ ਗਏ ਬਿਖਿਆ ਜੰਜਾਲ ॥੧॥  

My corrupt and poisonous entanglements are gone. ||1||  

ਬਿਖਿਆ = ਮਾਇਆ। ਜੰਜਾਲ = ਫਾਹੀਆਂ ॥੧॥
ਅਤੇ ਮਾਇਆ (ਦੇ ਮੋਹ) ਦੀਆਂ ਫਾਹੀਆਂ ਨਾਸ ਹੋ ਜਾਂਦੀਆਂ ਹਨ ॥੧॥


ਸਾਚ ਸਬਦ ਸਿਉ ਲਾਗੀ ਪ੍ਰੀਤਿ  

I am in love with the True Word of His Shabad.  

ਸਿਉ = ਨਾਲ। ਸਬਦ = ਸਿਫ਼ਤ-ਸਾਲਾਹ।
(ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ ਰਾਹੀਂ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਪਿਆਰ ਬਣ ਜਾਂਦਾ ਹੈ,


ਹਰਿ ਪ੍ਰਭੁ ਅਪੁਨਾ ਆਇਆ ਚੀਤਿ ॥੨॥  

The Lord God has come into my consciousness. ||2||  

ਚੀਤਿ = ਚਿੱਤ ਵਿਚ ॥੨॥
ਅਤੇ ਆਪਣਾ ਹਰੀ-ਪ੍ਰਭੂ ਮਨ ਵਿਚ ਆ ਵੱਸਦਾ ਹੈ ॥੨॥


ਨਾਮੁ ਜਪਤ ਹੋਆ ਪਰਗਾਸੁ  

Chanting the Naam, I am enlightened.  

ਜਪਤ = ਜਪਦਿਆਂ। ਪਰਗਾਸੁ = (ਆਤਮਕ ਜੀਵਨ ਦੀ ਸੂਝ ਦਾ) ਚਾਨਣ।
(ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ ਕਿਰਪਾ ਨਾਲ ਪਰਮਾਤਮਾ ਦਾ) ਨਾਮ ਜਪਦਿਆਂ (ਮਨ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits