Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਠ ਪਹਰ ਪਾਰਬ੍ਰਹਮੁ ਧਿਆਈ ਸਦਾ ਸਦਾ ਗੁਨ ਗਾਇਆ  

Twenty-four hours a day, I meditate on the Supreme Lord God; I sing His Glorious Praises forever and ever.  

ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ।
ਹੁਣ ਮੈਂ ਅੱਠੇ ਪਹਰ ਉਸ ਦਾ ਨਾਮ ਸਿਮਰਦਾ ਹਾਂ ਸਦਾ ਹੀ ਉਸ ਦੇ ਗੁਣ ਗਾਂਦਾ ਰਹਿੰਦਾ ਹਾਂ।


ਕਹੁ ਨਾਨਕ ਮੇਰੇ ਪੂਰੇ ਮਨੋਰਥ ਪਾਰਬ੍ਰਹਮੁ ਗੁਰੁ ਪਾਇਆ ॥੪॥੪॥  

Says Nanak, my desires have been fulfilled; I have found my Guru, the Supreme Lord God. ||4||4||  

ਪਾਇਆ = ਲੱਭ ਲਿਆ ਹੈ ॥੪॥੪॥
ਹੇ ਨਾਨਕ! ਆਖ ਕਿ ਮੈਨੂੰ ਗੁਰੂ ਮਿਲ ਪਿਆ ਹੈ (ਗੁਰੂ ਦੀ ਕਿਰਪਾ ਨਾਲ) ਮੈਨੂੰ ਪਰਮਾਤਮਾ ਮਿਲ ਪਿਆ ਹੈ, ਮੇਰੀਆਂ ਸਾਰੀਆਂ ਮਨੋ-ਕਾਮਨਾਂ ਪੂਰੀਆਂ ਹੋ ਗਈਆਂ ਹਨ ॥੪॥੪॥


ਪ੍ਰਭਾਤੀ ਮਹਲਾ  

Prabhaatee, Fifth Mehl:  

xxx
XXX


ਸਿਮਰਤ ਨਾਮੁ ਕਿਲਬਿਖ ਸਭਿ ਨਾਸੇ  

Meditating in remembrance on the Naam, all my sins have been erased.  

ਸਿਮਰਤ = ਸਿਮਰਦਿਆਂ। ਕਿਲਬਿਖ = ਪਾਪ।
ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ।


ਸਚੁ ਨਾਮੁ ਗੁਰਿ ਦੀਨੀ ਰਾਸੇ  

The Guru has blessed me with the Capital of the True Name.  

ਸਚੁ = ਸਦਾ ਕਾਇਮ ਰਹਿਣ ਵਾਲਾ। ਗੁਰਿ = ਗੁਰੂ ਨੇ। ਰਾਸੇ = ਰਾਸਿ, ਸਰਮਾਇਆ, ਪੂੰਜੀ।
(ਜਿਨ੍ਹਾਂ ਨੂੰ) ਗੁਰੂ ਨੇ ਸਦਾ-ਥਿਰ ਹਰਿ-ਨਾਮ ਦਾ ਸਰਮਾਇਆ ਬਖ਼ਸ਼ਿਆ,


ਪ੍ਰਭ ਕੀ ਦਰਗਹ ਸੋਭਾਵੰਤੇ  

God's servants are embellished and exalted in His Court;  

xxx
ਪਰਮਾਤਮਾ ਦੀ ਦਰਗਾਹ ਵਿਚ ਉਹ ਇੱਜ਼ਤ ਵਾਲੇ ਬਣੇ।


ਸੇਵਕ ਸੇਵਿ ਸਦਾ ਸੋਹੰਤੇ ॥੧॥  

serving Him, they look beauteous forever. ||1||  

ਸੇਵਿ = ਸੇਵਾ ਕਰ ਕੇ, ਭਗਤੀ ਕਰ ਕੇ। ਸੋਹੰਤੇ = ਸੋਹਣੇ ਲੱਗਦੇ ਹਨ ॥੧॥
ਪਰਮਾਤਮਾ ਦੇ ਭਗਤ (ਪਰਮਾਤਮਾ ਦੀ) ਭਗਤੀ ਕਰ ਕੇ ਸਦਾ (ਲੋਕ ਪਰਲੋਕ ਵਿਚ) ਸੋਹਣੇ ਲੱਗਦੇ ਹਨ ॥੧॥


ਹਰਿ ਹਰਿ ਨਾਮੁ ਜਪਹੁ ਮੇਰੇ ਭਾਈ  

Chant the Name of the Lord, Har, Har, O my Siblings of Destiny.  

ਭਾਈ = ਹੇ ਭਾਈ!
ਹੇ ਮੇਰੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰੋ।


ਸਗਲੇ ਰੋਗ ਦੋਖ ਸਭਿ ਬਿਨਸਹਿ ਅਗਿਆਨੁ ਅੰਧੇਰਾ ਮਨ ਤੇ ਜਾਈ ॥੧॥ ਰਹਾਉ  

All sickness and sin shall be erased; your mind shall be rid of the darkness of ignorance. ||1||Pause||  

ਦੋਖ = ਐਬ, ਪਾਪ। ਸਭਿ = ਸਾਰੇ। ਬਿਨਸਹਿ = ਨਾਸ ਹੋ ਜਾਂਦੇ ਹਨ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਤੇ = ਤੋਂ। ਜਾਈ = ਦੂਰ ਹੋ ਜਾਂਦਾ ਹੈ ॥੧॥ ਰਹਾਉ ॥
(ਸਿਮਰਨ ਦੀ ਬਰਕਤਿ ਨਾਲ ਮਨ ਦੇ) ਸਾਰੇ ਰੋਗ ਦੂਰ ਹੋ ਜਾਂਦੇ ਹਨ, ਸਾਰੇ ਪਾਪ ਨਾਸ ਹੋ ਜਾਂਦੇ ਹਨ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਮਨ ਤੋਂ ਦੂਰ ਹੋ ਜਾਂਦਾ ਹੈ ॥੧॥ ਰਹਾਉ ॥


ਜਨਮ ਮਰਨ ਗੁਰਿ ਰਾਖੇ ਮੀਤ  

The Guru has saved me from death and rebirth, O friend;  

ਗੁਰਿ = ਗੁਰੂ ਨੇ। ਰਾਖੇ = ਮੁਕਾ ਦਿੱਤੇ। ਮੀਤ = ਹੇ ਮਿੱਤਰ!
ਹੇ ਮਿੱਤਰ! ਗੁਰੂ ਨੇ (ਉਹਨਾਂ ਦੇ) ਜਨਮ ਮਰਨ (ਦੇ ਗੇੜ) ਮੁਕਾ ਦਿੱਤੇ,


ਹਰਿ ਕੇ ਨਾਮ ਸਿਉ ਲਾਗੀ ਪ੍ਰੀਤਿ  

I am in love with the Name of the Lord.  

ਸਿਉ = ਨਾਲ।
(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਵਿਚ (ਜਿਨ੍ਹਾਂ ਮਨੁੱਖਾਂ ਦਾ) ਪਿਆਰ ਬਣਿਆ।


ਕੋਟਿ ਜਨਮ ਕੇ ਗਏ ਕਲੇਸ  

The suffering of millions of incarnations is gone;  

ਕੋਟਿ = ਕ੍ਰੋੜਾਂ।
(ਹਰਿ-ਨਾਮ ਨਾਲ ਪ੍ਰੀਤ ਦੀ ਬਰਕਤਿ ਨਾਲ ਉਹਨਾਂ ਦੇ) ਕ੍ਰੋੜਾਂ ਜਨਮਾਂ ਦੇ ਦੁੱਖ-ਕਲੇਸ਼ ਦੂਰ ਹੋ ਗਏ।


ਜੋ ਤਿਸੁ ਭਾਵੈ ਸੋ ਭਲ ਹੋਸ ॥੨॥  

whatever pleases Him is good. ||2||  

ਤਿਸੁ ਭਾਵੈ = ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਭਲ = ਭਲਾ। ਹੋਸ = ਹੋਵੇਗਾ ॥੨॥
(ਉਹਨਾਂ ਨੂੰ) ਉਹ ਕੁਝ ਭਲਾ ਜਾਪਦਾ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ ॥੨॥


ਤਿਸੁ ਗੁਰ ਕਉ ਹਉ ਸਦ ਬਲਿ ਜਾਈ  

I am forever a sacrifice to the Guru;  

ਹਉ = ਹਉਂ, ਮੈਂ। ਸਦ = ਸਦਾ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ।
ਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ,


ਜਿਸੁ ਪ੍ਰਸਾਦਿ ਹਰਿ ਨਾਮੁ ਧਿਆਈ  

by His Grace, I meditate on the Lord's Name.  

ਪ੍ਰਸਾਦਿ = ਕਿਰਪਾ ਨਾਲ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ।
ਜਿਸ ਦੀ ਮਿਹਰ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ।


ਐਸਾ ਗੁਰੁ ਪਾਈਐ ਵਡਭਾਗੀ  

By great good fortune, such a Guru is found;  

xxx
ਇਹੋ ਜਿਹਾ ਗੁਰੂ ਵੱਡੀ ਕਿਸਮਤ ਨਾਲ ਹੀ ਮਿਲਦਾ ਹੈ,


ਜਿਸੁ ਮਿਲਤੇ ਰਾਮ ਲਿਵ ਲਾਗੀ ॥੩॥  

meeting Him, one is lovingly attuned to the Lord. ||3||  

ਲਿਵ = ਲਗਨ ॥੩॥
ਜਿਸ ਦੇ ਮਿਲਿਆਂ ਪਰਮਾਤਮਾ ਨਾਲ ਪਿਆਰ ਬਣਦਾ ਹੈ ॥੩॥


ਕਰਿ ਕਿਰਪਾ ਪਾਰਬ੍ਰਹਮ ਸੁਆਮੀ  

Please be merciful, O Supreme Lord God, O Lord and Master,  

ਪਾਰਬ੍ਰਹਮ = ਹੇ ਪਾਰਬ੍ਰਹਮ!
ਹੇ ਪਾਰਬ੍ਰਹਮ! ਹੇ ਸੁਆਮੀ! (ਮੇਰੇ ਉਤੇ) ਮਿਹਰ ਕਰ।


ਸਗਲ ਘਟਾ ਕੇ ਅੰਤਰਜਾਮੀ  

Inner-knower, Searcher of Hearts.  

ਘਰ = ਸਰੀਰ, ਹਿਰਦਾ। ਅੰਤਰਜਾਮੀ = ਹੇ ਅੰਦਰ ਦੀ ਜਾਣਨ ਵਾਲੇ!
ਹੇ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲੇ!


ਆਠ ਪਹਰ ਅਪੁਨੀ ਲਿਵ ਲਾਇ  

Twenty-four hours a day, I am lovingly attuned to You.  

ਲਿਵ ਲਾਇ = ਪਿਆਰ ਬਣਾਈ ਰੱਖ।
(ਮੇਰੇ ਅੰਦਰ) ਅੱਠੇ ਪਹਰ ਆਪਣੀ ਲਗਨ ਲਾਈ ਰੱਖ,


ਜਨੁ ਨਾਨਕੁ ਪ੍ਰਭ ਕੀ ਸਰਨਾਇ ॥੪॥੫॥  

Servant Nanak has come to the Sanctuary of God. ||4||5||  

ਜਨੁ = ਦਾਸ ॥੪॥੫॥
(ਤੇਰਾ) ਦਾਸ ਨਾਨਕ ਤੇਰੀ ਸਰਨ ਪਿਆ ਰਹੇ ॥੪॥੫॥


ਪ੍ਰਭਾਤੀ ਮਹਲਾ  

Prabhaatee, Fifth Mehl:  

xxx
XXX


ਕਰਿ ਕਿਰਪਾ ਅਪੁਨੇ ਪ੍ਰਭਿ ਕੀਏ  

In His Mercy, God has made me His Own.  

ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਕੀਏ = ਬਣਾ ਲਿਆ।
(ਜਿਹੜੇ ਮਨੁੱਖ ਗੁਰੂ ਦੀ ਸਰਨ ਪਏ) ਪ੍ਰਭੂ ਨੇ (ਉਹਨਾਂ ਨੂੰ) ਮਿਹਰ ਕਰ ਕੇ ਆਪਣੇ ਬਣਾ ਲਿਆ,


ਹਰਿ ਕਾ ਨਾਮੁ ਜਪਨ ਕਉ ਦੀਏ  

He has blessed me with the Naam, the Name of the Lord.  

ਕਉ = ਵਾਸਤੇ, ਨੂੰ।
(ਕਿਉਂਕਿ ਗੁਰੂ ਨੇ) ਪਰਮਾਤਮਾ ਦਾ ਨਾਮ ਜਪਣ ਵਾਸਤੇ ਉਹਨਾਂ ਨੂੰ ਦਿੱਤਾ।


ਆਠ ਪਹਰ ਗੁਨ ਗਾਇ ਗੁਬਿੰਦ  

Twenty-four hours a day, I sing the Glorious Praises of the Lord of the Universe.  

ਗਾਇ = ਗਾਇਆ ਕਰ।
(ਗੁਰੂ ਦੀ ਸਰਨ ਪੈ ਕੇ) ਅੱਠੇ ਪਹਰ ਪਰਮਾਤਮਾ ਦੇ ਗੁਣ ਗਾਇਆ ਕਰ,


ਭੈ ਬਿਨਸੇ ਉਤਰੀ ਸਭ ਚਿੰਦ ॥੧॥  

Fear is dispelled, and all anxiety has been alleviated. ||1||  

ਭੈ = ਸਾਰੇ ਡਰ (ਲਫ਼ਜ਼ 'ਭਉ' ਤੋਂ ਬਹੁ-ਵਚਨ)। ਚਿੰਦ = ਚਿੰਤਾ ॥੧॥
(ਇਸ ਤਰ੍ਹਾਂ) ਸਾਰੇ ਡਰ ਨਾਸ ਹੋ ਜਾਂਦੇ ਹਨ, ਸਾਰੀ ਚਿੰਤਾ ਦੂਰ ਜਾਂਦੀ ਹੈ ॥੧॥


ਉਬਰੇ ਸਤਿਗੁਰ ਚਰਨੀ ਲਾਗਿ  

I have been saved, touching the Feet of the True Guru.  

ਉਬਰੇ = (ਵਿਕਾਰਾਂ ਤੋਂ) ਬਚ ਗਏ। ਲਾਗਿ = ਲੱਗ ਕੇ।
ਸਤਿਗੁਰੂ ਦੀ ਚਰਨੀਂ ਲੱਗ ਕੇ (ਅਨੇਕਾਂ ਪ੍ਰਾਣੀ ਵਿਕਾਰਾਂ ਵਿਚ ਡੁੱਬਣੋਂ) ਬਚ ਜਾਂਦੇ ਹਨ।


ਜੋ ਗੁਰੁ ਕਹੈ ਸੋਈ ਭਲ ਮੀਠਾ ਮਨ ਕੀ ਮਤਿ ਤਿਆਗਿ ॥੧॥ ਰਹਾਉ  

Whatever the Guru says is good and sweet to me. I have renounced the intellectual wisdom of my mind. ||1||Pause||  

ਕਹੈ = ਆਖਦਾ ਹੈ। ਭਲ = ਭਲਾ। ਤਿਆਗਿ = ਤਿਆਗ ਕੇ ॥੧॥ ਰਹਾਉ ॥
ਆਪਣੇ ਮਨ ਦੀ ਚਤੁਰਾਈ ਛੱਡ ਕੇ (ਗੁਰੂ ਦੀ ਸਰਨ ਪਿਆਂ) ਜੋ ਕੁਝ ਗੁਰੂ ਦੱਸਦਾ ਹੈ, ਉਹ ਚੰਗਾ ਤੇ ਪਿਆਰਾ ਲੱਗਦਾ ਹੈ ॥੧॥ ਰਹਾਉ ॥


ਮਨਿ ਤਨਿ ਵਸਿਆ ਹਰਿ ਪ੍ਰਭੁ ਸੋਈ  

That Lord God abides within my mind and body.  

ਮਨਿ = ਮਨ ਵਿਚ। ਤਨਿ = ਤਨ ਵਿਚ।
(ਗੁਰੂ ਦੀ ਸਰਨ ਪਿਆਂ) ਮਨ ਵਿਚ ਤਨ ਵਿਚ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ,


ਕਲਿ ਕਲੇਸ ਕਿਛੁ ਬਿਘਨੁ ਹੋਈ  

There are no conflicts, pains or obstacles.  

ਕਲਿ = ਝਗੜੇ। ਕਲੇਸ = ਦੁੱਖ। ਬਿਘਨੁ = ਰੁਕਾਵਟ।
ਕੋਈ ਦੁੱਖ-ਕਲੇਸ਼ (ਆਦਿਕ ਜ਼ਿੰਦਗੀ ਦੇ ਰਸਤੇ ਵਿਚ) ਰੁਕਾਵਟ ਨਹੀਂ ਪੈਂਦੀ।


ਸਦਾ ਸਦਾ ਪ੍ਰਭੁ ਜੀਅ ਕੈ ਸੰਗਿ  

Forever and ever, God is with my soul.  

ਜੀਅ ਕੈ ਸੰਗਿ = ਜਿੰਦ ਦੇ ਨਾਲ।
ਪਰਮਾਤਮਾ ਹਰ ਵੇਲੇ ਹੀ ਜਿੰਦ ਦੇ ਨਾਲ (ਵੱਸਦਾ ਪ੍ਰਤੀਤ ਹੁੰਦਾ ਹੈ),


ਉਤਰੀ ਮੈਲੁ ਨਾਮ ਕੈ ਰੰਗਿ ॥੨॥  

Filth and pollution are washed away by the Love of the Name. ||2||  

ਕੈ ਰੰਗਿ = ਦੇ (ਪ੍ਰੇਮ-) ਰੰਗ ਵਿਚ ॥੨॥
ਪਰਮਾਤਮਾ ਨਾਮ ਦੇ ਪਿਆਰ-ਰੰਗ ਵਿਚ ਟਿਕੇ ਰਿਹਾਂ (ਵਿਕਾਰਾਂ ਦੀ) ਸਾਰੀ ਮੈਲ (ਮਨ ਤੋਂ) ਲਹਿ ਜਾਂਦੀ ਹੈ ॥੨॥


ਚਰਨ ਕਮਲ ਸਿਉ ਲਾਗੋ ਪਿਆਰੁ  

I am in love with the Lotus Feet of the Lord;  

ਸਿਉ = ਨਾਲ।
(ਗੁਰੂ ਦੀ ਸਰਨ ਪਿਆਂ) ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਬਣ ਜਾਂਦਾ ਹੈ,


ਬਿਨਸੇ ਕਾਮ ਕ੍ਰੋਧ ਅਹੰਕਾਰ  

I am no longer consumed by sexual desire, anger and egotism.  

xxx
ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ ਅੰਦਰੋਂ) ਮੁੱਕ ਜਾਂਦੇ ਹਨ।


ਪ੍ਰਭ ਮਿਲਨ ਕਾ ਮਾਰਗੁ ਜਾਨਾਂ  

Now, I know the way to meet God.  

ਮਾਰਗੁ = ਰਸਤਾ। ਜਾਨਾਂ = ਸਮਝ ਲਿਆ।
(ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਮਿਲਾਪ ਦਾ ਰਸਤਾ ਸਮਝ ਲਿਆ,


ਭਾਇ ਭਗਤਿ ਹਰਿ ਸਿਉ ਮਨੁ ਮਾਨਾਂ ॥੩॥  

Through loving devotional worship, my mind is pleased and appeased with the Lord. ||3||  

ਭਾਇ = ਪ੍ਰੇਮ ਵਿਚ। ਮਾਨਾਂ = ਪਤੀਜ ਗਿਆ, ਗਿੱਝ ਗਿਆ ॥੩॥
ਪਿਆਰ ਦੀ ਬਰਕਤਿ ਨਾਲ ਭਗਤੀ ਦੀ ਬਰਕਤਿ ਨਾਲ ਉਸ ਦਾ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਂਦਾ ਹੈ ॥੩॥


ਸੁਣਿ ਸਜਣ ਸੰਤ ਮੀਤ ਸੁਹੇਲੇ  

Listen, O friends, Saints, my exalted companions.  

ਸਜਣ = ਹੇ ਸੱਜਣ! ਸੰਤ = ਹੇ ਸੰਤ ਜਨੋ!
ਹੇ ਸੱਜਣ! ਹੇ ਸੰਤ! ਹੇ ਮਿੱਤਰ! ਸੁਣ, ਉਹ ਸਦਾ ਸੁਖੀ ਜੀਵਨ ਵਾਲੇ ਹੋ ਗਏ,


ਨਾਮੁ ਰਤਨੁ ਹਰਿ ਅਗਹ ਅਤੋਲੇ  

The Jewel of the Naam, the Name of the Lord, is unfathomable and immeasurable.  

ਅਗਹ = ਅਪਹੁੰਚ। ਅਗਹ ਨਾਮੁ = ਅਪਹੁੰਚ ਹਰੀ ਦਾ ਨਾਮ।
(ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਨੇ) ਅਪਹੁੰਚ ਅਤੇ ਅਤੋਲ ਹਰੀ ਦਾ ਕੀਮਤੀ ਨਾਮ ਹਾਸਲ ਕਰ ਲਿਆ।


ਸਦਾ ਸਦਾ ਪ੍ਰਭੁ ਗੁਣ ਨਿਧਿ ਗਾਈਐ  

Forever and ever, sing the Glories of God, the Treasure of Virtue.  

ਗੁਣਨਿਧਿ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਗਾਈਐ = ਗਾਣਾ ਚਾਹੀਦਾ ਹੈ, ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।
ਸਦਾ ਹੀ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ,


ਕਹੁ ਨਾਨਕ ਵਡਭਾਗੀ ਪਾਈਐ ॥੪॥੬॥  

Says Nanak, by great good fortune, He is found. ||4||6||  

ਪਾਈਐ = ਪ੍ਰਾਪਤ ਹੁੰਦੀ ਹੈ ॥੪॥੬॥
ਪਰ, ਨਾਨਕ ਆਖਦਾ ਹੈ- ਇਹ ਦਾਤ ਵੱਡੀ ਕਿਸਮਤ ਨਾਲ ਮਿਲਦੀ ਹੈ ॥੪॥੬॥


ਪ੍ਰਭਾਤੀ ਮਹਲਾ  

Prabhaatee, Fifth Mehl:  

xxx
XXX


ਸੇ ਧਨਵੰਤ ਸੇਈ ਸਚੁ ਸਾਹਾ  

They are wealthy, and they are the true merchants,  

ਸੇ = ਉਹ ਮਨੁੱਖ (ਬਹੁ-ਵਚਨ)। ਸੇਈ = ਉਹੀ ਮਨੁੱਖ (ਬਹੁ-ਵਚਨ)। ਸਚੁ = ਯਕੀਨੀ ਤੌਰ ਤੇ। ਸਾਹਾ = ਸਾਹੂਕਾਰ।
ਉਹੀ ਮਨੁੱਖ ਯਕੀਨੀ ਤੌਰ ਤੇ ਸ਼ਾਹੂਕਾਰ (ਸਮਝੇ ਜਾਂਦੇ ਹਨ),


ਹਰਿ ਕੀ ਦਰਗਹ ਨਾਮੁ ਵਿਸਾਹਾ ॥੧॥  

who have the credit of the Naam in the Court of the Lord. ||1||  

ਵਿਸਾਹਾ = ਖ਼ਰੀਦਿਆ, ਵਿਹਾਝਿਆ ॥੧॥
(ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਨੇ ਇਥੇ) ਪਰਮਾਤਮਾ ਦਾ ਨਾਮ-ਸੌਦਾ ਖ਼ਰੀਦਿਆ, ਪਰਮਾਤਮਾ ਦੀ ਹਜ਼ੂਰੀ ਵਿਚ ਮਨੁੱਖ ਧਨਾਢ (ਗਿਣੇ ਜਾਂਦੇ ਹਨ) ॥੧॥


ਹਰਿ ਹਰਿ ਨਾਮੁ ਜਪਹੁ ਮਨ ਮੀਤ  

So chant the Name of the Lord, Har, Har, in your mind, my friends.  

ਮਨ = ਹੇ ਮਨ! ਮੀਤ = ਹੇ ਮਿੱਤਰ!
ਹੇ ਮਿੱਤਰ! ਹੇ ਮਨ! (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦਾ ਨਾਮ ਜਪਿਆ ਕਰ।


ਗੁਰੁ ਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤਿ ॥੧॥ ਰਹਾਉ  

The Perfect Guru is found by great good fortune, and then one's lifestyle becomes perfect and immaculate. ||1||Pause||  

ਨਿਰਮਲ = ਪਵਿੱਤਰ ਕਰਨ ਵਾਲੀ। ਰੀਤਿ = ਮਰਯਾਦਾ ॥੧॥ ਰਹਾਉ ॥
(ਪਰ ਨਾਮ ਜਪਣ ਵਾਲੀ) ਪਵਿੱਤਰ ਤੇ ਮੁਕੰਮਲ ਮਰਯਾਦਾ (ਚਲਾਣ ਵਾਲਾ) ਪੂਰਾ ਗੁਰੂ ਵੱਡੀ ਕਿਸਮਤ ਨਾਲ (ਹੀ) ਮਿਲਦਾ ਹੈ ॥੧॥ ਰਹਾਉ ॥


ਪਾਇਆ ਲਾਭੁ ਵਜੀ ਵਾਧਾਈ  

They earn the profit, and the congratulations pour in;  

ਵਜੀ = ਵੱਜ ਪਈ, ਤਕੜੀ ਹੋ ਗਈ। ਵਾਧਾਈ = ਉਤਸ਼ਾਹ ਵਾਲੀ ਅਵਸਥਾ, ਚੜ੍ਹਦੀ ਕਲਾ।
(ਉਹੀ ਮਨੁੱਖ ਇਥੇ ਅਸਲ) ਨਫ਼ਾ ਖੱਟਦਾ ਹੈ, (ਉਸ ਦੇ ਅੰਦਰ) ਆਤਮਕ ਉਤਸ਼ਾਹ ਵਾਲੀ ਅਵਸਥਾ ਪ੍ਰਬਲ ਬਣੀ ਰਹਿੰਦੀ ਹੈ,


ਸੰਤ ਪ੍ਰਸਾਦਿ ਹਰਿ ਕੇ ਗੁਨ ਗਾਈ ॥੨॥  

by the Grace of the Saints, they sing the Glorious Praises of the Lord. ||2||  

ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਗਾਈ = ਗਾਂਦਾ ਹੈ ॥੨॥
(ਜਿਹੜਾ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ॥੨॥


ਸਫਲ ਜਨਮੁ ਜੀਵਨ ਪਰਵਾਣੁ  

Their lives are fruitful and prosperous, and their birth is approved;  

ਸਫਲ = ਕਾਮਯਾਬ। ਪਰਵਾਣੁ = ਕਬੂਲ।
(ਨਾਮ ਜਪਣ ਵਾਲੇ ਦਾ) ਮਨੁੱਖਾ ਜਨਮ ਕਾਮਯਾਬ ਹੈ, ਜੀਵਨ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੈ।


ਗੁਰ ਪਰਸਾਦੀ ਹਰਿ ਰੰਗੁ ਮਾਣੁ ॥੩॥  

by Guru's Grace, they enjoy the Love of the Lord. ||3||  

ਪਰਸਾਦੀ = ਪਰਸਾਦਿ, ਕਿਰਪਾ ਨਾਲ। ਰੰਗੁ = ਆਤਮਕ ਆਨੰਦ। ਮਾਣੁ = ਮਾਣਦਾ ਰਹੁ ॥੩॥
(ਤਾਂ ਤੇ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਰਹੁ ॥੩॥


ਬਿਨਸੇ ਕਾਮ ਕ੍ਰੋਧ ਅਹੰਕਾਰ  

Sexuality, anger and egotism are wiped away;  

xxx
(ਨਾਮ ਜਪਣ ਵਾਲਿਆਂ ਦੇ ਅੰਦਰੋਂ) ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ।


ਨਾਨਕ ਗੁਰਮੁਖਿ ਉਤਰਹਿ ਪਾਰਿ ॥੪॥੭॥  

O Nanak, as Gurmukh, they are carried across to the other shore. ||4||7||  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਉਤਰਹਿ ਪਾਰਿ = ਪਾਰ ਲੰਘ ਜਾਂਦੇ ਹਨ ॥੪॥੭॥
ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਨਾਮ ਜਪਣ ਵਾਲੇ ਮਨੁੱਖ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੪॥੭॥


ਪ੍ਰਭਾਤੀ ਮਹਲਾ  

Prabhaatee, Fifth Mehl:  

xxx
XXX


ਗੁਰੁ ਪੂਰਾ ਪੂਰੀ ਤਾ ਕੀ ਕਲਾ  

The Guru is Perfect, and Perfect is His Power.  

ਤਾ ਕੀ = ਉਸ (ਗੁਰੂ) ਦੀ। ਕਲਾ = ਤਾਕਤ, ਆਤਮਕ ਉੱਚਤਾ।
ਗੁਰੂ (ਸਾਰੇ ਗੁਣਾਂ ਨਾਲ) ਪੂਰਨ ਹੈ, ਗੁਰੂ ਦੀ (ਆਤਮਕ) ਸ਼ਕਤੀ ਹਰੇਕ ਸਮਰਥਾ ਵਾਲੀ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits