Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਰਾਮ ਨਾਮ ਤੁਲਿ ਅਉਰੁ ਉਪਮਾ ਜਨ ਨਾਨਕ ਕ੍ਰਿਪਾ ਕਰੀਜੈ ॥੮॥੧॥  

Rām nām ṯul a▫or na upmā jan Nānak kirpā karījai. ||8||1||  

Nothing else can equal the Glory of the Lord's Name; please bless servant Nanak with Your Grace. ||8||1||  

ਤੁਲਿ = ਬਰਾਬਰ। ਅਉਰ ਉਪਮਾ = ਕੋਈ ਹੋਰ ਵਡਿਆਈ। ਕ੍ਰਿਪਾ ਕਰੀਜੈ = ਕਿਰਪਾ ਕਰ ॥੮॥੧॥
ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਪਦਾਰਥ ਹੈ ਹੀ ਨਹੀਂ। ਹੇ ਪ੍ਰਭੂ! (ਆਪਣੇ) ਦਾਸ ਨਾਨਕ ਉਤੇ ਮਿਹਰ ਕਰ (ਅਤੇ ਆਪਣਾ ਨਾਮ ਬਖ਼ਸ਼) ॥੮॥੧॥


ਕਲਿਆਨ ਮਹਲਾ  

Kali▫ān mėhlā 4.  

Kalyaan, Fourth Mehl:  

xxx
XXX


ਰਾਮ ਗੁਰੁ ਪਾਰਸੁ ਪਰਸੁ ਕਰੀਜੈ  

Rām gur pāras paras karījai.  

O Lord, please bless me with the Touch of the Guru, the Philosopher's Stone.  

ਰਾਮ = ਹੇ ਰਾਮ! ਹੇ ਹਰੀ! ਪਾਰਸੁ = ਉਹ ਪੱਥਰੀ ਜਿਸ ਦੀ ਛੁਹ ਨਾਲ ਲੋਹਾ ਸੋਨਾ ਹੋ ਜਾਂਦਾ ਮੰਨਿਆ ਜਾਂਦਾ ਹੈ। ਪਰਸੁ = (ਗੁਰੂ ਨਾਲ) ਛੁਹ। ਕਰੀਜੈ = ਕਰ ਦੇਹ।
ਹੇ ਹਰੀ! ਗੁਰੂ (ਹੀ ਅਸਲ) ਪਾਰਸ ਹੈ, (ਮੇਰੀ ਗੁਰੂ ਨਾਲ) ਛੁਹ ਕਰ ਦੇਹ (ਮੈਨੂੰ ਗੁਰੂ ਮਿਲਾ ਦੇਹ)।


ਹਮ ਨਿਰਗੁਣੀ ਮਨੂਰ ਅਤਿ ਫੀਕੇ ਮਿਲਿ ਸਤਿਗੁਰ ਪਾਰਸੁ ਕੀਜੈ ॥੧॥ ਰਹਾਉ  

Ham nirguṇī manūr aṯ fīke mil saṯgur pāras kījai. ||1|| rahā▫o.  

I was unworthy, utterly useless, rusty slag; meeting with the True Guru, I was transformed by the Philosopher's Stone. ||1||Pause||  

ਹਮ = ਅਸੀਂ ਜੀਵ। ਨਿਰਗੁਣੀ = ਗੁਣ-ਹੀਨ। ਮਨੂਰ = ਸੜਿਆ ਹੋਇਆ ਲੋਹਾ। ਅਤਿ ਫੀਕੇ = ਬਹੁਤ ਰੁੱਖੇ ਜੀਵਨ ਵਾਲੇ। ਮਿਲਿ ਸਤਿਗੁਰ = ਗੁਰੂ ਨੂੰ ਮਿਲ ਕੇ। ਕੀਜੈ = (ਇਹ ਮਿਹਰ) ਕਰ ॥੧॥ ਰਹਾਉ ॥
ਅਸੀਂ ਜੀਵ ਗੁਣ-ਹੀਨ ਹਾਂ, ਸੜਿਆ ਹੋਇਆ ਲੋਹਾ ਹਾਂ, ਬੜੇ ਰੁੱਖੇ ਜੀਵਨ ਵਾਲੇ ਹਾਂ। (ਇਹ ਮਿਹਰ) ਕਰ ਕਿ ਗੁਰੂ ਨੂੰ ਮਿਲ ਕੇ ਪਾਰਸ (ਹੋ ਜਾਈਏ) ॥੧॥ ਰਹਾਉ ॥


ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ  

Surag mukaṯ baikunṯẖ sabẖ bāʼncẖẖėh niṯ āsā ās karījai.  

Everyone longs for paradise, liberation and heaven; all place their hopes in them.  

ਸਭਿ = ਸਾਰੇ ਲੋਕ। ਬਾਂਛਹਿ = ਮੰਗਦੇ ਹਨ। ਨਿਤ = ਸਦਾ। ਕਰੀਜੈ = ਕੀਤੀ ਜਾ ਰਹੀ ਹੈ।
ਸਾਰੇ ਲੋਕ ਸੁਰਗ ਮੁਕਤੀ ਬੈਕੁੰਠ (ਹੀ) ਮੰਗਦੇ ਰਹਿੰਦੇ ਹਨ, ਸਦਾ (ਸੁਰਗ ਮੁਕਤੀ ਬੈਕੁੰਠ ਦੀ ਹੀ) ਆਸ ਕੀਤੀ ਜਾ ਰਹੀ ਹੈ।


ਹਰਿ ਦਰਸਨ ਕੇ ਜਨ ਮੁਕਤਿ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ ॥੧॥  

Har ḏarsan ke jan mukaṯ na māʼngėh mil ḏarsan ṯaripaṯ man ḏẖījai. ||1||  

The humble long for the Blessed Vision of His Darshan; they do not ask for liberation. Their minds are satisfied and comforted by His Darshan. ||1||  

ਮਿਲਿ = (ਹਰੀ ਨੂੰ) ਮਿਲ ਕੇ। ਦਰਸਨ ਤ੍ਰਿਪਤਿ = ਹਰੀ ਦੇ ਦਰਸਨ ਦੀ ਤ੍ਰਿਪਤੀ ਨਾਲ। ਧੀਜੈ = ਧੀਰਜ ਵਿਚ ਆ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ ॥੧॥
ਪਰ ਪਰਮਾਤਮਾ ਦੇ ਦਰਸ਼ਨ ਦੇ ਪ੍ਰੇਮੀ ਭਗਤ ਮੁਕਤੀ ਨਹੀਂ ਮੰਗਦੇ। (ਪਰਮਾਤਮਾ ਨੂੰ) ਮਿਲ ਕੇ (ਪਰਮਾਤਮਾ ਦੇ) ਦਰਸਨ ਦੇ ਰਜੇਵੇਂ ਨਾਲ (ਉਹਨਾਂ ਦਾ) ਮਨ ਸ਼ਾਂਤ ਰਹਿੰਦਾ ਹੈ ॥੧॥


ਮਾਇਆ ਮੋਹੁ ਸਬਲੁ ਹੈ ਭਾਰੀ ਮੋਹੁ ਕਾਲਖ ਦਾਗ ਲਗੀਜੈ  

Mā▫i▫ā moh sabal hai bẖārī moh kālakẖ ḏāg lagījai.  

Emotional attachment to Maya is very powerful; this attachment is a black stain which sticks.  

ਸਬਲੁ = ਬਲਵਾਨ। ਕਾਲਖ ਦਾਗ = ਵਿਕਾਰਾਂ ਦੀ ਕਾਲਖ ਦਾ ਦਾਗ਼।
(ਸੰਸਾਰ ਵਿਚ) ਮਾਇਆ ਦਾ ਮੋਹ ਬਹੁਤ ਬਲਵਾਨ ਹੈ, (ਮਾਇਆ ਦਾ) ਮੋਹ (ਜੀਵਾਂ ਦੇ ਮਨ ਵਿਚ ਵਿਕਾਰਾਂ ਦੀ) ਕਾਲਖ ਦੇ ਦਾਗ਼ ਲਾ ਦੇਂਦਾ ਹੈ।


ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕੁ ਭੀਜੈ ॥੨॥  

Mere ṯẖākur ke jan alipaṯ hai mukṯe ji▫o murgā▫ī pank na bẖījai. ||2||  

The humble servants of my Lord and Master are unattached and liberated. They are like ducks, whose feathers do not get wet. ||2||  

ਅਲਿਪਤ = ਨਿਰਲੇਪ। ਮੁਕਤੇ = ਵਿਕਾਰਾਂ ਤੋਂ ਬਚੇ ਹੋਏ। ਪੰਕੁ = ਪੰਖ, ਖੰਭ ॥੨॥
ਪਰ ਪਰਮਾਤਮਾ ਦੇ ਭਗਤ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ, ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਜਿਵੇਂ ਮੁਰਗਾਈ ਦਾ ਖੰਭ (ਪਾਣੀ ਵਿਚ) ਭਿੱਜਦਾ ਨਹੀਂ ॥੨॥


ਚੰਦਨ ਵਾਸੁ ਭੁਇਅੰਗਮ ਵੇੜੀ ਕਿਵ ਮਿਲੀਐ ਚੰਦਨੁ ਲੀਜੈ  

Cẖanḏan vās bẖu▫i▫angam veṛī kiv milī▫ai cẖanḏan lījai.  

The fragrant sandalwood tree is encircled by snakes; how can anyone get to the sandalwood?  

ਵਾਸੁ = ਖ਼ੁਸ਼ਬੂ। ਭੁਇਅੰਗਮ = ਸੱਪ। ਵੇੜੀ = ਘਿਰੀ ਹੋਈ। ਕਿਵ = ਕਿਸ ਤਰ੍ਹਾਂ। ਮਿਲੀਐ = ਮਿਲ ਸਕੀਦਾ ਹੈ। ਲੀਜੈ = ਲਿਆ ਜਾ ਸਕਦਾ ਹੈ।
ਚੰਦਨ ਦੀ ਖ਼ੁਸ਼ਬੂ ਸੱਪਾਂ ਨਾਲ ਘਿਰੀ ਰਹਿੰਦੀ ਹੈ। (ਚੰਦਨ ਨੂੰ) ਕਿਵੇਂ ਮਿਲਿਆ ਜਾ ਸਕਦਾ ਹੈ? ਚੰਦਨ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ? (ਮਨੁੱਖ ਦੀ ਜਿੰਦ ਵਿਕਾਰਾਂ ਨਾਲ ਘਿਰੀ ਰਹਿੰਦੀ ਹੈ, ਪ੍ਰਭੂ-ਮਿਲਾਪ ਦੀ ਸੁਗੰਧੀ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦੀ)।


ਕਾਢਿ ਖੜਗੁ ਗੁਰ ਗਿਆਨੁ ਕਰਾਰਾ ਬਿਖੁ ਛੇਦਿ ਛੇਦਿ ਰਸੁ ਪੀਜੈ ॥੩॥  

Kādẖ kẖaṛag gur gi▫ān karārā bikẖ cẖẖeḏ cẖẖeḏ ras pījai. ||3||  

Drawing out the Mighty Sword of the Guru's Spiritual Wisdom, I slaughter and kill the poisonous snakes, and drink in the Sweet Nectar. ||3||  

ਖੜਗੁ = ਤਲਵਾਰ। ਗੁਰ ਗਿਆਨੁ = ਗੁਰੂ ਦਾ ਦਿੱਤਾ ਗਿਆਨ। ਗਿਆਨੁ = ਆਤਮਕ ਜੀਵਨ ਦੀ ਸੂਝ। ਕਰਾਰਾ = ਤਕੜਾ। ਬਿਖੁ = ਜ਼ਹਰ। ਛੇਦਿ = ਕੱਟ ਕੇ। ਪੀਜੈ = ਪੀਤਾ ਜਾ ਸਕਦਾ ਹੈ ॥੩॥
ਗੁਰੂ ਦਾ ਬਖ਼ਸ਼ਿਆ ਹੋਇਆ (ਆਤਮਕ ਜੀਵਨ ਦੀ ਸੂਝ ਦਾ) ਗਿਆਨ ਤੇਜ਼ ਖੰਡਾ (ਹੈ, ਇਹ ਖੰਡਾ) ਕੱਢ ਕੇ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਮਾਇਆ ਦੇ ਮੋਹ ਦਾ) ਜ਼ਹਰ (ਜੜ੍ਹਾਂ ਤੋਂ) ਵੱਢ ਵੱਢ ਕੇ ਨਾਮ-ਰਸ ਪੀਤਾ ਜਾ ਸਕਦਾ ਹੈ ॥੩॥


ਆਨਿ ਆਨਿ ਸਮਧਾ ਬਹੁ ਕੀਨੀ ਪਲੁ ਬੈਸੰਤਰ ਭਸਮ ਕਰੀਜੈ  

Ān ān samḏẖā baho kīnī pal baisanṯar bẖasam karījai.  

You may gather wood and stack it in a pile, but in an instant, fire reduces it to ashes.  

ਆਨਿ = ਲਿਆ ਕੇ। ਆਨਿ ਆਨਿ = ਲਿਆ ਲਿਆ ਕੇ। ਸਮਧਾ = ਲੱਕੜਾਂ ਦਾ ਢੇਰ। ਬੈਸੰਤਰ = ਅੱਗ। ਭਸਮ = ਸੁਆਹ। ਕਰੀਜੈ = ਕੀਤਾ ਜਾ ਸਕਦਾ ਹੈ।
(ਲੱਕੜਾਂ) ਲਿਆ ਲਿਆ ਕੇ ਲੱਕੜਾਂ ਦਾ ਬੜਾ ਢੇਰ ਇਕੱਠਾ ਕੀਤਾ ਜਾਏ (ਉਸ ਨੂੰ) ਅੱਗ (ਦੀ ਇਕ ਚੰਗਿਆੜੀ) ਪਲ ਵਿਚ ਸੁਆਹ ਕਰ ਸਕਦੀ ਹੈ।


ਮਹਾ ਉਗ੍ਰ ਪਾਪ ਸਾਕਤ ਨਰ ਕੀਨੇ ਮਿਲਿ ਸਾਧੂ ਲੂਕੀ ਦੀਜੈ ॥੪॥  

Mahā ugar pāp sākaṯ nar kīne mil sāḏẖū lūkī ḏījai. ||4||  

The faithless cynic gathers the most horrendous sins, but meeting with the Holy Saint, they are placed in the fire. ||4||  

ਉਗ੍ਰ = ਬੱਜਰ, ਵੱਡੇ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਲੂਕੀ = ਚੁਆਤੀ। ਦੀਜੈ = ਦਿੱਤੀ ਜਾ ਸਕਦੀ ਹੈ ॥੪॥
ਪਰਮਾਤਮਾ ਨਾਲੋਂ ਟੁੱਟ ਹੋਏ ਮਨੁੱਖ ਬੜੇ ਬੜੇ ਬੱਜਰ ਪਾਪ ਕਰਦੇ ਹਨ, (ਉਹਨਾਂ ਪਾਪਾਂ ਨੂੰ ਸਾੜਨ ਵਾਸਤੇ) ਗੁਰੂ ਨੂੰ ਮਿਲ ਕੇ (ਹਰਿ-ਨਾਮ-ਅੱਗ ਦੀ) ਚੁਆਤੀ ਦਿੱਤੀ ਜਾ ਸਕਦੀ ਹੈ ॥੪॥


ਸਾਧੂ ਸਾਧ ਸਾਧ ਜਨ ਨੀਕੇ ਜਿਨ ਅੰਤਰਿ ਨਾਮੁ ਧਰੀਜੈ  

Sāḏẖū sāḏẖ sāḏẖ jan nīke jin anṯar nām ḏẖarījai.  

The Holy, Saintly devotees are sublime and exalted. They enshrine the Naam, the Name of the Lord, deep within.  

ਸਾਧੂ = ਆਪਣੇ ਮਨ ਨੂੰ ਵੱਸ ਵਿਚ ਰੱਖਣ ਵਾਲੇ ਮਨੁੱਖ। ਨੀਕੇ = ਭਲੇ, ਚੰਗੇ, ਨੇਕ। ਜਿਨ ਅੰਤਰਿ = ਜਿਨ੍ਹਾਂ ਦੇ ਅੰਦਰ।
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਹੈ, ਉਹ ਹਨ ਸਾਧ ਜਨ ਉਹ ਹਨ ਭਲੇ ਮਨੁੱਖ।


ਪਰਸ ਨਿਪਰਸੁ ਭਏ ਸਾਧੂ ਜਨ ਜਨੁ ਹਰਿ ਭਗਵਾਨੁ ਦਿਖੀਜੈ ॥੫॥  

Paras nipras bẖa▫e sāḏẖū jan jan har bẖagvān ḏikẖījai. ||5||  

By the touch of the Holy and the humble servants of the Lord, the Lord God is seen. ||5||  

ਪਰਸਨਿ = (ਹਰਿ-ਨਾਮ ਦੀ) ਛੁਹ ਨਾਲ। ਪਰਸੁ = ਪਾਰਸੁ। ਜਨੁ = ਜਾਣੋ, ਮਾਨੋ (as if)। ਦਿਖੀਜੈ = (ਉਹਨਾਂ ਨੂੰ) ਦਿੱਸ ਪਿਆ ਹੈ ॥੫॥
(ਪਰਮਾਤਮਾ ਦੇ ਨਾਮ ਦੀ) ਛੁਹ ਨਾਲ (ਉਹ ਮਨੁੱਖ) ਸਾਧੂ-ਜਨ ਬਣੇ ਹਨ, (ਉਹਨਾਂ ਨੂੰ) ਮਾਨੋ, (ਹਰ ਥਾਂ) ਹਰੀ ਭਗਵਾਨ ਦਿੱਸ ਪਿਆ ਹੈ ॥੫॥


ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ ਤਾਨੁ ਤਨੀਜੈ  

Sākaṯ sūṯ baho gurjẖī bẖari▫ā ki▫o kar ṯān ṯanījai.  

The thread of the faithless cynic is totally knotted and tangled; how can anything be woven with it?  

ਸਾਕਤ ਸੂਤੁ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਜੀਵਨ-ਧਾਗਾ। ਗੁਰਝੀ = ਗੁਰਝੀਂ, ਗੁੰਝਲਾਂ ਨਾਲ। ਕਿਉਕਰਿ = ਕਿਵੇਂ? ਤਾਨੁ = ਜੀਵਨ ਦਾ ਤਾਣਾ। ਤਨੀਜੈ = ਤਣਿਆ ਜਾ ਸਕਦਾ ਹੈ।
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਜੀਵਨ ਡੋਰ (ਵਿਕਾਰਾਂ ਦੀਆਂ) ਅਨੇਕਾਂ ਗੁੰਝਲਾਂ ਨਾਲ ਭਰੀ ਰਹਿੰਦੀ ਹੈ।


ਤੰਤੁ ਸੂਤੁ ਕਿਛੁ ਨਿਕਸੈ ਨਾਹੀ ਸਾਕਤ ਸੰਗੁ ਕੀਜੈ ॥੬॥  

Ŧanṯ sūṯ kicẖẖ niksai nāhī sākaṯ sang na kījai. ||6||  

This thread cannot be woven into yarn; do not associate with those faithless cynics. ||6||  

ਤੰਤੁ = ਤੰਦ। ਸੂਤੁ = ਧਾਗਾ। ਨਿਕਸੈ = ਨਿਕਲਦਾ। ਸੰਗੁ = ਸਾਥ ॥੬॥
(ਵਿਕਾਰਾਂ ਦੀਆਂ ਗੁੰਝਲਾਂ ਨਾਲ ਭਰੇ ਹੋਏ ਜੀਵਨ-ਸੂਤਰ ਨਾਲ ਪਵਿੱਤਰ ਜੀਵਨ ਦਾ) ਤਾਣਾ ਤਣਿਆ ਹੀ ਨਹੀਂ ਜਾ ਸਕਦਾ, (ਕਿਉਂਕਿ ਉਹਨਾਂ ਗੁੰਝਲਾਂ ਵਿਚੋਂ ਇੱਕ ਭੀ ਸਿੱਧੀ) ਤੰਦ ਨਹੀਂ ਨਿਕਲਦੀ, ਇੱਕ ਭੀ ਧਾਗਾ ਨਹੀਂ ਨਿਕਲਦਾ। (ਇਸ ਵਾਸਤੇ ਹੇ ਭਾਈ!) ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਸਾਥ ਨਹੀਂ ਕਰਨਾ ਚਾਹੀਦਾ ॥੬॥


ਸਤਿਗੁਰ ਸਾਧਸੰਗਤਿ ਹੈ ਨੀਕੀ ਮਿਲਿ ਸੰਗਤਿ ਰਾਮੁ ਰਵੀਜੈ  

Saṯgur sāḏẖsangaṯ hai nīkī mil sangaṯ rām ravījai.  

The True Guru and the Saadh Sangat, the Company of the Holy, are exalted and sublime. Joining the Congregation, meditate on the Lord.  

ਸਤਿਗੁਰ ਸਾਧ ਸੰਗਤਿ = ਗੁਰੂ ਦੀ ਸਾਧ ਸੰਗਤ। ਨੀਕੀ = ਚੰਗੀ। ਮਿਲਿ = ਮਿਲ ਕੇ। ਰਵੀਜੈ = ਸਿਮਰਿਆ ਜਾ ਸਕਦਾ ਹੈ।
ਗੁਰੂ ਦੀ ਸਾਧ ਸੰਗਤ ਭਲੀ (ਸੁਹਬਤ) ਹੈ, ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।


ਅੰਤਰਿ ਰਤਨ ਜਵੇਹਰ ਮਾਣਕ ਗੁਰ ਕਿਰਪਾ ਤੇ ਲੀਜੈ ॥੭॥  

Anṯar raṯan javehar māṇak gur kirpā ṯe lījai. ||7||  

The gems, jewels and precious stones are deep within; by Guru's Grace, they are found. ||7||  

ਅੰਤਰਿ = (ਮਨੁੱਖ ਦੇ) ਅੰਦਰ। ਮਾਣਕ = ਮੋਤੀ। ਤੇ = ਤੋਂ, ਨਾਲ। ਲੀਜੈ = ਲਿਆ ਜਾ ਸਕਦਾ ਹੈ ॥੭॥
(ਮਨੁੱਖ ਦੇ) ਅੰਦਰ (ਗੁਪਤ ਟਿਕਿਆ ਹੋਇਆ ਹਰਿ-ਨਾਮ, ਮਾਨੋ) ਰਤਨ ਜਵਾਹਰਾਤ ਮੋਤੀ ਹਨ (ਇਹ ਹਰਿ-ਨਾਮ ਸਾਧ ਸੰਗਤ ਵਿਚ ਟਿਕ ਕੇ) ਗੁਰੂ ਦੀ ਕਿਰਪਾ ਨਾਲ ਲਿਆ ਜਾ ਸਕਦਾ ਹੈ ॥੭॥


ਮੇਰਾ ਠਾਕੁਰੁ ਵਡਾ ਵਡਾ ਹੈ ਸੁਆਮੀ ਹਮ ਕਿਉ ਕਰਿ ਮਿਲਹ ਮਿਲੀਜੈ  

Merā ṯẖākur vadā vadā hai su▫āmī ham ki▫o kar milah milījai.  

My Lord and Master is Glorious and Great. How can I be united in His Union?  

ਠਾਕੁਰੁ = ਮਾਲਕ-ਪ੍ਰਭੂ। ਮਿਲਹ = ਅਸੀਂ ਮਿਲ ਸਕਦੇ ਹਾਂ। ਮਿਲੀਜੈ = ਮਿਲ ਸਕਦਾ ਹੈ।
ਮੇਰਾ ਮਾਲਕ-ਸੁਆਮੀ ਬਹੁਤ ਵੱਡਾ ਹੈ, ਅਸੀਂ ਜੀਵ (ਆਪਣੇ ਹੀ ਉੱਦਮ ਨਾਲ ਉਸ ਨੂੰ) ਕਿਵੇਂ ਮਿਲ ਸਕਦੇ ਹਾਂ? (ਇਸ ਤਰ੍ਹਾਂ ਉਹ) ਨਹੀਂ ਮਿਲ ਸਕਦਾ।


ਨਾਨਕ ਮੇਲਿ ਮਿਲਾਏ ਗੁਰੁ ਪੂਰਾ ਜਨ ਕਉ ਪੂਰਨੁ ਦੀਜੈ ॥੮॥੨॥  

Nānak mel milā▫e gur pūrā jan ka▫o pūran ḏījai. ||8||2||  

O Nanak, the Perfect Guru unites His humble servant in His Union, and blesses him with perfection. ||8||2||  

ਮੇਲਿ = (ਆਪਣੇ ਸ਼ਬਦ ਵਿਚ) ਮਿਲਾ ਕੇ। ਕਉ = ਨੂੰ। ਪੂਰਨੁ = ਪੂਰਨਤਾ ਦਾ ਦਰਜਾ। ਦੀਜੈ = ਦੇਹ ॥੮॥੨॥
ਹੇ ਨਾਨਕ! ਪੂਰਾ ਗੁਰੂ (ਹੀ ਆਪਣੇ ਸ਼ਬਦ ਵਿਚ) ਜੋੜ ਕੇ (ਪਰਮਾਤਮਾ ਨਾਲ) ਮਿਲਾਂਦਾ ਹੈ। (ਸੋ, ਗੁਰੂ ਪਰਮੇਸਰ ਦੇ ਦਰ ਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਹੇ ਪ੍ਰਭੂ! ਆਪਣੇ) ਸੇਵਕ ਨੂੰ ਪੂਰਨਤਾ ਦਾ ਦਰਜਾ ਬਖ਼ਸ਼ ॥੮॥੨॥


ਕਲਿਆਨੁ ਮਹਲਾ  

Kali▫ān mėhlā 4.  

Kalyaan, Fourth Mehl:  

xxx
XXX


ਰਾਮਾ ਰਮ ਰਾਮੋ ਰਾਮੁ ਰਵੀਜੈ  

Rāmā ram rāmo rām ravījai.  

Chant the Name of the Lord, the Lord, the All-pervading Lord.  

ਰਮ = ਸਰਬ-ਵਿਆਪਕ। ਰਾਮੋ ਰਾਮੁ = ਰਾਮ ਹੀ ਰਾਮ। ਰਵੀਜੈ = ਸਿਮਰਨਾ ਚਾਹੀਦਾ ਹੈ।
ਸਰਬ-ਵਿਆਪਕ ਰਾਮ (ਦਾ ਨਾਮ) ਸਦਾ ਸਿਮਰਨਾ ਚਾਹੀਦਾ ਹੈ।


ਸਾਧੂ ਸਾਧ ਸਾਧ ਜਨ ਨੀਕੇ ਮਿਲਿ ਸਾਧੂ ਹਰਿ ਰੰਗੁ ਕੀਜੈ ॥੧॥ ਰਹਾਉ  

Sāḏẖū sāḏẖ sāḏẖ jan nīke mil sāḏẖū har rang kījai. ||1|| rahā▫o.  

The Holy, the humble and Holy, are noble and sublime. Meeting with the Holy, I joyfully love the Lord. ||1||Pause||  

ਨੀਕੇ = ਚੰਗੇ, ਸੁੱਚੇ ਜੀਵਨ ਵਾਲੇ। ਮਿਲਿ = ਮਿਲ ਕੇ। ਹਰਿ ਰੰਗੁ = ਹਰੀ (ਦੇ ਮਿਲਾਪ) ਦਾ ਆਨੰਦ ॥੧॥ ਰਹਾਉ ॥
(ਸਿਮਰਨ ਦੀ ਬਰਕਤਿ ਨਾਲ ਹੀ ਮਨੁੱਖ) ਉੱਚੇ ਜੀਵਨ ਵਾਲੇ ਗੁਰਮੁਖ ਸਾਧ ਬਣ ਜਾਂਦੇ ਹਨ। ਸਾਧੂ ਜਨਾਂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਨਾ ਚਾਹੀਦਾ ਹੈ ॥੧॥ ਰਹਾਉ ॥


ਜੀਅ ਜੰਤ ਸਭੁ ਜਗੁ ਹੈ ਜੇਤਾ ਮਨੁ ਡੋਲਤ ਡੋਲ ਕਰੀਜੈ  

Jī▫a janṯ sabẖ jag hai jeṯā man dolaṯ dol karījai.  

The minds of all the beings and creatures of the world waver unsteadily.  

ਸਭੁ ਜਗੁ = ਸਾਰਾ ਜਗਤ। ਜੇਤਾ = ਜਿਤਨਾ ਭੀ ਹੈ। ਡੋਲਤ ਡੋਲ ਕਰੀਜੈ = ਹਰ ਵੇਲੇ ਡੋਲ ਰਿਹਾ ਹੈ।
ਹੇ ਹਰੀ! ਇਹ ਜਿਤਨਾ ਭੀ ਸਾਰਾ ਜਗਤ ਹੈ (ਇਸ ਦੇ ਸਾਰੇ) ਜੀਵਾਂ ਦਾ ਮਨ (ਮਾਇਆ ਦੇ ਅਸਰ ਹੇਠ) ਹਰ ਵੇਲੇ ਡਾਵਾਂ-ਡੋਲ ਹੁੰਦਾ ਰਹਿੰਦਾ ਹੈ।


ਕ੍ਰਿਪਾ ਕ੍ਰਿਪਾ ਕਰਿ ਸਾਧੁ ਮਿਲਾਵਹੁ ਜਗੁ ਥੰਮਨ ਕਉ ਥੰਮੁ ਦੀਜੈ ॥੧॥  

Kirpā kirpā kar sāḏẖ milāvhu jag thamman ka▫o thamm ḏījai. ||1||  

Please take pity on them, be merciful to them, and unite them with the Holy; establish this support to support the world. ||1||  

ਕਰਿ = ਕਰ ਕੇ। ਸਾਧੁ = ਗੁਰੂ। ਥੰਮਨ ਕਉ = ਸਹਾਰਾ ਦੇਣ ਲਈ। ਦੀਜੈ = ਦੇਹ ॥੧॥
ਹੇ ਪ੍ਰਭੂ! ਮਿਹਰ ਕਰ, ਮਿਹਰ ਕਰ, (ਜੀਵਾਂ ਨੂੰ) ਗੁਰੂ ਮਿਲਾ (ਗੁਰੂ ਜਗਤ ਲਈ ਥੰਮ੍ਹ ਹੈ), ਜਗਤ ਨੂੰ ਸਹਾਰਾ ਦੇਣ ਲਈ (ਇਹ) ਥੰਮ੍ਹ ਦੇਹ ॥੧॥


ਬਸੁਧਾ ਤਲੈ ਤਲੈ ਸਭ ਊਪਰਿ ਮਿਲਿ ਸਾਧੂ ਚਰਨ ਰੁਲੀਜੈ  

Basuḏẖā ṯalai ṯalai sabẖ ūpar mil sāḏẖū cẖaran rulījai.  

The earth is beneath us, and yet its dust falls down on all; let yourself be covered by the dust of the feet of the Holy.  

ਬਸੁਧਾ = ਧਰਤੀ। ਤਲੈ ਤਲੈ = ਹਰ ਵੇਲੇ ਪੈਰਾਂ ਹੇਠ। ਰੁਲੀਜੈ = ਰੁਲਣਾ ਚਾਹੀਦਾ ਹੈ, ਪਏ ਰਹਿਣਾ ਚਾਹੀਦਾ ਹੈ।
ਧਰਤੀ ਸਦਾ (ਜੀਵਾਂ ਦੇ) ਪੈਰਾਂ ਹੇਠ ਹੀ ਰਹਿੰਦੀ ਹੈ, (ਆਖ਼ਰ) ਸਭਨਾਂ ਦੇ ਉੱਤੇ ਆ ਜਾਂਦੀ ਹੈ। ਗੁਰੂ ਨੂੰ ਮਿਲ ਕੇ (ਸਭਨਾਂ ਦੇ) ਪੈਰਾਂ ਹੇਠ ਟਿਕੇ ਰਹਿਣਾ ਚਾਹੀਦਾ ਹੈ।


ਅਤਿ ਊਤਮ ਅਤਿ ਊਤਮ ਹੋਵਹੁ ਸਭ ਸਿਸਟਿ ਚਰਨ ਤਲ ਦੀਜੈ ॥੨॥  

Aṯ ūṯam aṯ ūṯam hovhu sabẖ sisat cẖaran ṯal ḏījai. ||2||  

You shall be utterly exalted, the most noble and sublime of all; the whole world will place itself at your feet. ||2||  

ਊਤਮ = ਉੱਚੇ ਜੀਵਨ ਵਾਲੇ। ਸਭ ਸਿਸਟਿ = ਸਾਰੀ ਸ੍ਰਿਸ਼ਟੀ। ਦੀਜੈ = ਦਿੱਤੀ ਜਾ ਸਕਦੀ ਹੈ ॥੨॥
(ਜੇ ਇਸ ਜੀਵਨ-ਰਾਹ ਤੇ ਤੁਰੋਗੇ ਤਾਂ) ਬੜੇ ਹੀ ਉੱਚੇ ਜੀਵਨ ਵਾਲੇ ਬਣ ਜਾਵੋਗੇ (ਨਿਮ੍ਰਤਾ ਦੀ ਬਰਕਤਿ ਨਾਲ) ਸਾਰੀ ਧਰਤੀ (ਆਪਣੇ) ਪੈਰਾਂ ਹੇਠ ਦਿੱਤੀ ਜਾ ਸਕਦੀ ਹੈ ॥੨॥


ਗੁਰਮੁਖਿ ਜੋਤਿ ਭਲੀ ਸਿਵ ਨੀਕੀ ਆਨਿ ਪਾਨੀ ਸਕਤਿ ਭਰੀਜੈ  

Gurmukẖ joṯ bẖalī siv nīkī ān pānī sakaṯ bẖarījai.  

The Gurmukhs are blessed with the Divine Light of the Lord; Maya comes to serve them.  

ਸਿਵ ਜੋਤਿ = ਪਰਮਾਤਮਾ ਦੀ ਜੋਤਿ। ਨੀਕੀ = ਚੰਗੀ। ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ। ਆਨਿ ਪਾਨੀ = ਪਾਣੀ ਲਿਆ ਕੇ। ਸਕਤਿ = ਮਾਇਆ।
ਗੁਰੂ ਦੀ ਸਰਨ ਪਿਆਂ ਪਰਮਾਤਮਾ ਦੀ ਭਲੀ ਸੋਹਣੀ ਜੋਤਿ (ਮਨੁੱਖ ਦੇ ਅੰਦਰ ਜਗ ਪੈਂਦੀ ਹੈ, ਤਦੋਂ) ਮਾਇਆ (ਭੀ ਉਸ ਵਾਸਤੇ) ਲਿਆ ਕੇ ਪਾਣੀ ਭਰਦੀ ਹੈ (ਮਾਇਆ ਉਸ ਦੀ ਟਹਲਣ ਬਣਦੀ ਹੈ)।


ਮੈਨਦੰਤ ਨਿਕਸੇ ਗੁਰ ਬਚਨੀ ਸਾਰੁ ਚਬਿ ਚਬਿ ਹਰਿ ਰਸੁ ਪੀਜੈ ॥੩॥  

Mainḏanṯ nikse gur bacẖnī sār cẖab cẖab har ras pījai. ||3||  

Through the Word of the Guru's Teachings, they bite with teeth of wax and chew iron, drinking in the Sublime Essence of the Lord. ||3||  

ਮੈਨ ਦੰਤ = ਮੋਮ ਦੇ ਦੰਦ, ਹਿਰਦੇ ਦੀ ਕੋਮਲਤਾ। ਸਾਰੁ = ਲੋਹਾ। ਸਾਰੁ ਚਬਿ ਚਬਿ = ਬਲੀ ਵਿਕਾਰਾਂ ਨੂੰ ਵੱਸ ਵਿਚ ਕਰ ਕੇ। ਪੀਜੈ = ਪੀਤਾ ਜਾ ਸਕਦਾ ਹੈ ॥੩॥
ਗੁਰੂ ਦੇ ਬਚਨਾਂ ਦੀ ਰਾਹੀਂ ਉਸ ਦੇ ਹਿਰਦੇ ਵਿਚ (ਅਜਿਹੀ) ਕੋਮਲਤਾ ਪੈਦਾ ਹੁੰਦੀ ਹੈ ਕਿ ਬਲੀ ਵਿਕਾਰਾਂ ਨੂੰ ਵੱਸ ਵਿਚ ਕਰ ਕੇ ਪਰਮਾਤਮਾ ਦਾ ਨਾਮ-ਰਸ ਪੀਤਾ ਜਾ ਸਕਦਾ ਹੈ ॥੩॥


ਰਾਮ ਨਾਮ ਅਨੁਗ੍ਰਹੁ ਬਹੁ ਕੀਆ ਗੁਰ ਸਾਧੂ ਪੁਰਖ ਮਿਲੀਜੈ  

Rām nām anūgrahu baho kī▫ā gur sāḏẖū purakẖ milījai.  

The Lord has shown great mercy, and bestowed His Name; I have met with the Holy Guru, the Primal Being.  

ਅਨੁਗ੍ਰਹੁ = ਕਿਰਪਾ, ਦਾਨ। ਮਿਲੀਜੈ = ਮਿਲਣਾ ਚਾਹੀਦਾ ਹੈ।
ਸਾਧ ਗੁਰੂ ਪੁਰਖ ਨੂੰ ਮਿਲਣਾ ਚਾਹੀਦਾ ਹੈ, ਗੁਰੂ ਪਰਮਾਤਮਾ ਦਾ ਨਾਮ-ਦਾਨ ਦੇਣ ਦੀ ਮਿਹਰ ਕਰਦਾ ਹੈ।


ਗੁਨ ਰਾਮ ਨਾਮ ਬਿਸਥੀਰਨ ਕੀਏ ਹਰਿ ਸਗਲ ਭਵਨ ਜਸੁ ਦੀਜੈ ॥੪॥  

Gun rām nām bisthīran kī▫e har sagal bẖavan jas ḏījai. ||4||  

The Glorious Praises of the Lord's Name have spread out everywhere; the Lord bestows fame all over the world. ||4||  

ਬਿਸਥੀਰਨ ਕੀਏ = ਖਿਲਾਰ ਦਿੱਤੇ। ਸਗਲ ਭਵਨ = ਸਾਰੇ ਭਵਨਾਂ ਵਿਚ, ਸਾਰੇ ਜਗਤ ਵਿਚ। ਜਸੁ = ਸਿਫ਼ਤ-ਸਾਲਾਹ। ਦੀਜੈ = ਵੰਡਿਆ ਜਾਂਦਾ ਹੈ ॥੪॥
ਗੁਰੂ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ (ਸਾਰੇ ਜਗਤ ਵਿਚ) ਖਿਲਾਰਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਸਾਰੇ ਭਵਨਾਂ ਵਿਚ ਵੰਡੀ ਜਾਂਦੀ ਹੈ ॥੪॥


ਸਾਧੂ ਸਾਧ ਸਾਧ ਮਨਿ ਪ੍ਰੀਤਮ ਬਿਨੁ ਦੇਖੇ ਰਹਿ ਸਕੀਜੈ  

Sāḏẖū sāḏẖ sāḏẖ man parīṯam bin ḏekẖe rėh na sakījai.  

The Beloved Lord is within the minds of the Holy, the Holy Saadhus; without seeing Him, they cannot survive.  

ਸਾਧ ਮਨਿ = ਸੰਤ ਜਨਾਂ ਦੇ ਮਨ ਵਿਚ। ਰਹਿ ਨ ਸਕੀਜੈ = ਰਿਹਾ ਨਹੀਂ ਜਾ ਸਕਦਾ।
ਸੰਤ ਜਨਾਂ ਦੇ ਮਨ ਵਿਚ (ਸਦਾ) ਪ੍ਰੀਤਮ ਪ੍ਰਭੂ ਜੀ ਵੱਸਦੇ ਹਨ, (ਪ੍ਰਭੂ ਦਾ) ਦਰਸਨ ਕਰਨ ਤੋਂ ਬਿਨਾ (ਉਹਨਾਂ ਪਾਸੋਂ) ਰਿਹਾ ਨਹੀਂ ਜਾ ਸਕਦਾ;


ਜਿਉ ਜਲ ਮੀਨ ਜਲੰ ਜਲ ਪ੍ਰੀਤਿ ਹੈ ਖਿਨੁ ਜਲ ਬਿਨੁ ਫੂਟਿ ਮਰੀਜੈ ॥੫॥  

Ji▫o jal mīn jalaʼn jal parīṯ hai kẖin jal bin fūt marījai. ||5||  

The fish in the water loves only the water. Without water, it bursts and dies in an instant. ||5||  

ਜਲ ਮੀਨ = ਪਾਣੀ ਦੀ ਮੱਛੀ। ਜਲੰ ਜਲ ਪ੍ਰੀਤਿ = ਹਰ ਵੇਲੇ ਪਾਣੀ ਦਾ ਪਿਆਰ। ਫੂਟਿ = ਫੁੱਟ ਕੇ ॥੫॥
ਜਿਵੇਂ ਪਾਣੀ ਦੀ ਮੱਛੀ ਦਾ ਹਰ ਵੇਲੇ ਪਾਣੀ ਨਾਲ ਹੀ ਪਿਆਰ ਹੈ, ਪਾਣੀ ਤੋਂ ਬਿਨਾ ਇਕ ਖਿਨ ਵਿਚ ਹੀ ਉਹ ਤੜਪ ਕੇ ਮਰ ਜਾਂਦੀ ਹੈ ॥੫॥


        


© SriGranth.org, a Sri Guru Granth Sahib resource, all rights reserved.
See Acknowledgements & Credits