Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਾਨਕ ਦਾਸ ਸਰਣਾਗਤੀ ਹਰਿ ਪੁਰਖ ਪੂਰਨ ਦੇਵ ॥੨॥੫॥੮॥  

Nānak ḏās sarṇāgaṯī har purakẖ pūran ḏev. ||2||5||8||  

Slave Nanak seeks the Sanctuary of the Lord, the Perfect, Divine Primal Being. ||2||5||8||  

ਸਰਣਾਗਤੀ = ਸਰਨ ਆਇਆ ਹੈ। ਹਰਿ = ਹੇ ਹਰੀ! ਪੂਰਨ ਦੇਵ = ਹੇ ਸਰਬਗੁਣ-ਭਰਪੂਰ ਦੇਵ! ॥੨॥੫॥੮॥
ਹੇ ਹਰੀ! ਹੇ ਪੁਰਖ! ਹੇ ਸਰਬ-ਗੁਣ ਭਰਪੂਰ ਦੇਵ! ਮੈਂ (ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹਾਂ ॥੨॥੫॥੮॥


ਕਲਿਆਨੁ ਮਹਲਾ  

Kali▫ān mėhlā 5.  

Kalyaan, Fifth Mehl:  

xxx
XXX


ਪ੍ਰਭੁ ਮੇਰਾ ਅੰਤਰਜਾਮੀ ਜਾਣੁ  

Parabẖ merā anṯarjāmī jāṇ.  

My God is the Inner-knower, the Searcher of Hearts.  

ਅੰਤਰਜਾਮੀ = ਹਰੇਕ ਦੇ ਹਿਰਦੇ ਵਿਚ ਪਹੁੰਚ ਜਾਣ ਵਾਲਾ। ਜਾਣੁ = ਜਾਣਨਹਾਰ।
ਹੇ ਸਰਬ-ਗੁਣ-ਭਰਪੂਰ ਪਰਮੇਸਰ! ਤੂੰ ਮੇਰਾ ਪ੍ਰਭੂ ਹੈਂ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ।


ਕਰਿ ਕਿਰਪਾ ਪੂਰਨ ਪਰਮੇਸਰ ਨਿਹਚਲੁ ਸਚੁ ਸਬਦੁ ਨੀਸਾਣੁ ॥੧॥ ਰਹਾਉ  

Kar kirpā pūran parmesar nihcẖal sacẖ sabaḏ nīsāṇ. ||1|| rahā▫o.  

Take pity on me, O Perfect Transcendent Lord; bless me with the True Eternal Insignia of the Shabad, the Word of God. ||1||Pause||  

ਪਰਮੇਸਰ = ਹੇ ਪਰਮੇਸਰ! ਸਚੁ = ਸਦਾ ਕਾਇਮ ਰਹਿਣ ਵਾਲਾ। ਨੀਸਾਣੁ = ਪਰਵਾਨਾ, ਰਾਹਦਾਰੀ ॥੧॥ ਰਹਾਉ ॥
ਮਿਹਰ ਕਰ, ਮੈਨੂੰ ਸਦਾ ਅਟੱਲ ਕਾਇਮ ਰਹਿਣ ਵਾਲਾ (ਆਪਣੀ ਸਿਫ਼ਤ-ਸਾਲਾਹ ਦਾ) ਸ਼ਬਦ (ਬਖ਼ਸ਼। ਤੇਰੇ ਚਰਨਾਂ ਵਿਚ ਪਹੁੰਚਣ ਲਈ ਇਹ ਸ਼ਬਦ ਹੀ ਮੇਰੇ ਵਾਸਤੇ) ਪਰਵਾਨਾ ਹੈ ॥੧॥ ਰਹਾਉ ॥


ਹਰਿ ਬਿਨੁ ਆਨ ਕੋਈ ਸਮਰਥੁ ਤੇਰੀ ਆਸ ਤੇਰਾ ਮਨਿ ਤਾਣੁ  

Har bin ān na ko▫ī samrath ṯerī ās ṯerā man ṯāṇ.  

O Lord, other than You, no one is all-powerful. You are the Hope and the Strength of my mind.  

ਸਮਰਥੁ = ਤਾਕਤ ਵਾਲਾ। ਮਨਿ = ਮਨ ਵਿਚ। ਤਾਣੁ = ਸਹਾਰਾ।
ਹੇ ਸਭ ਜੀਵਾਂ ਨੂੰ ਦਾਤਾਂ ਦੇਣ ਵਾਲੇ ਸੁਆਮੀ! ਖਾਣ ਅਤੇ ਪਹਿਨਣ ਨੂੰ ਜੋ ਕੁਝ ਤੂੰ ਸਾਨੂੰ ਦੇਂਦਾ ਹੈਂ, ਉਹੀ ਅਸੀਂ ਵਰਤਦੇ ਹਾਂ। ਤੈਥੋਂ ਬਿਨਾ, ਹੇ ਹਰੀ! ਕੋਈ ਹੋਰ (ਇਤਨੀ) ਸਮਰਥਾ ਵਾਲਾ ਨਹੀਂ ਹੈ।


ਸਰਬ ਘਟਾ ਕੇ ਦਾਤੇ ਸੁਆਮੀ ਦੇਹਿ ਸੁ ਪਹਿਰਣੁ ਖਾਣੁ ॥੧॥  

Sarab gẖatā ke ḏāṯe su▫āmī ḏėh so pahiraṇ kẖāṇ. ||1||  

You are the Giver to the hearts of all beings, O Lord and Master. I eat and wear whatever You give me. ||1||  

ਘਟ = ਸਰੀਰ। ਦਾਤੇ = ਹੇ ਦਾਤਾਰ! ਦੇਹਿ = ਜੋ ਕੁਝ ਤੂੰ ਦੇਂਦਾ ਹੈਂ ॥੧॥
(ਮੈਨੂੰ ਸਦਾ) ਤੇਰੀ (ਸਹਾਇਤਾ ਦੀ ਹੀ) ਆਸ (ਰਹਿੰਦੀ ਹੈ, ਮੇਰੇ) ਮਨ ਵਿਚ ਤੇਰਾ ਹੀ ਸਹਾਰਾ ਰਹਿੰਦਾ ਹੈ ॥੧॥


ਸੁਰਤਿ ਮਤਿ ਚਤੁਰਾਈ ਸੋਭਾ ਰੂਪੁ ਰੰਗੁ ਧਨੁ ਮਾਣੁ  

Suraṯ maṯ cẖaṯurā▫ī sobẖā rūp rang ḏẖan māṇ.  

Intuitive understanding, wisdom and cleverness, glory and beauty, pleasure, wealth and honor,  

ਚਤੁਰਾਈ = ਸਿਆਣਪ। ਮਾਣੁ = ਇੱਜ਼ਤ।
(ਨਾਮ ਜਪਣ ਦੀ ਬਰਕਤਿ ਨਾਲ ਹੀ ਉੱਚੀ) ਸੁਰਤ (ਉੱਚੀ) ਮੱਤ, (ਸੁਚੱਜੇ ਜੀਵਨ ਵਾਲੀ) ਸਿਆਣਪ (ਲੋਕ ਪਰਲੋਕ ਦੀ) ਵਡਿਆਈ, (ਸੋਹਣਾ ਆਤਮਕ) ਰੂਪ ਰੰਗ, ਧਨ, ਇੱਜ਼ਤ-yy


ਸਰਬ ਸੂਖ ਆਨੰਦ ਨਾਨਕ ਜਪਿ ਰਾਮ ਨਾਮੁ ਕਲਿਆਣੁ ॥੨॥੬॥੯॥  

Sarab sūkẖ ānanḏ Nānak jap rām nām kali▫āṇ. ||2||6||9||  

all comforts, bliss, happiness and salvation, O Nanak, come by chanting the Lord's Name. ||2||6||9||  

ਸਰਬ = ਸਾਰੇ। ਜਪਿ = ਜਪਿਆ ਕਰ। ਕਲਿਆਣੁ = ਸੁਖ ॥੨॥੬॥੯॥
ਸਾਰੇ ਸੁਖ, ਆਨੰਦ (ਇਹ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਤਾਂ ਤੇ) ਹੇ ਨਾਨਕ! (ਸਦਾ) ਪਰਮਾਤਮਾ ਦਾ ਨਾਮ ਜਪਿਆ ਕਰ ॥੨॥੬॥੯॥


ਕਲਿਆਨੁ ਮਹਲਾ  

Kali▫ān mėhlā 5.  

Kalyaan, Fifth Mehl:  

xxx
XXX


ਹਰਿ ਚਰਨ ਸਰਨ ਕਲਿਆਨ ਕਰਨ  

Har cẖaran saran kali▫ān karan.  

The Sanctuary of the Lord's Feet bring salvation.  

ਕਲਿਆਨ = ਸੁਖ, ਆਤਮਕ ਆਨੰਦ। ਕਲਿਆਨ ਕਰਨ = ਆਤਮਕ ਆਨੰਦ ਪੈਦਾ ਕਰਨ ਵਾਲੀ।
ਪਰਮਾਤਮਾ ਦੇ ਚਰਨਾਂ ਦੀ ਸਰਨ (ਸਾਰੇ) ਸੁਖ ਪੈਦਾ ਕਰਨ ਵਾਲੀ ਹੈ।


ਪ੍ਰਭ ਨਾਮੁ ਪਤਿਤ ਪਾਵਨੋ ॥੧॥ ਰਹਾਉ  

Parabẖ nām paṯiṯ pāvno. ||1|| rahā▫o.  

God's Name is the Purifier of sinners. ||1||Pause||  

ਪ੍ਰਭ ਨਾਮੁ = ਪਰਮਾਤਮਾ ਦਾ ਨਾਮ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨ = ਪਵਿੱਤਰ (ਕਰਨ ਵਾਲਾ)। ਪਤਿਤ ਪਾਵਨੋ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ॥੧॥ ਰਹਾਉ ॥
ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ ॥੧॥ ਰਹਾਉ ॥


ਸਾਧਸੰਗਿ ਜਪਿ ਨਿਸੰਗ ਜਮਕਾਲੁ ਤਿਸੁ ਖਾਵਨੋ ॥੧॥  

Sāḏẖsang jap nisang jamkāl ṯis na kẖāvno. ||1||  

Whoever chants and meditates in the Saadh Sangat, the Company of the Holy, shall undoubtedly escape being consumed by the Messenger of Death. ||1||  

ਸਾਧ ਸੰਗਿ = ਸਾਧ-ਸੰਗ ਵਿਚ। ਜਪਿ = ਜਪੈ, ਜੋ ਜਪਦਾ ਹੈ। ਨਿਸੰਗ = ਝਾਕਾ ਲਾਹ ਕੇ। ਜਮਕਾਲੁ = ਮੌਤ, ਆਤਮਕ ਮੌਤ ॥੧॥
(ਜਿਹੜਾ ਮਨੁੱਖ) ਸਾਧ ਸੰਗਤ ਵਿਚ ਸਰਧਾ ਨਾਲ ਨਾਮ ਜਪਦਾ ਹੈ, ਉਸ ਨੂੰ ਮੌਤ ਦਾ ਡਰ ਭੈ-ਭੀਤ ਨਹੀਂ ਕਰ ਸਕਦਾ (ਉਸ ਦੇ ਆਤਮਕ ਜੀਵਨ ਨੂੰ ਆਤਮਕ ਮੌਤ ਮੁਕਾ ਨਹੀਂ ਸਕਦੀ) ॥੧॥


ਮੁਕਤਿ ਜੁਗਤਿ ਅਨਿਕ ਸੂਖ ਹਰਿ ਭਗਤਿ ਲਵੈ ਲਾਵਨੋ  

Mukaṯ jugaṯ anik sūkẖ har bẖagaṯ lavai na lāvno.  

Liberation, the key to success, and all sorts of comforts do not equal loving devotional worship of the Lord.  

ਮੁਕਤਿ ਜੁਗਤਿ ਅਨਿਕ = ਮੁਕਤੀ ਪ੍ਰਾਪਤ ਕਰਨ ਦੀਆਂ ਅਨੇਕਾਂ ਜੁਗਤੀਆਂ। ਅਨਿਕ ਸੂਖ = ਅਨੇਕਾਂ ਸੁਖ। ਲਵੈ ਨ ਲਾਵਨੋ = ਬਰਾਬਰੀ ਨਹੀਂ ਕਰ ਸਕਦੇ।
ਹੇ ਦਾਸ ਨਾਨਕ! ਮੁਕਤੀ ਪ੍ਰਾਪਤ ਕਰਨ ਲਈ ਅਨੇਕਾਂ ਜੁਗਤੀਆਂ ਅਤੇ ਅਨੇਕਾਂ ਸੁਖ ਪਰਮਾਤਮਾ ਦੀ ਭਗਤੀ ਦੀ ਬਰਾਬਰੀ ਨਹੀਂ ਕਰ ਸਕਦੇ।


ਪ੍ਰਭ ਦਰਸ ਲੁਬਧ ਦਾਸ ਨਾਨਕ ਬਹੁੜਿ ਜੋਨਿ ਧਾਵਨੋ ॥੨॥੭॥੧੦॥  

Parabẖ ḏaras lubaḏẖ ḏās Nānak bahuṛ jon na ḏẖāvno. ||2||7||10||  

Slave Nanak longs for the Blessed Vision of God's Darshan; he shall never again wander in reincarnation. ||2||||7||10||  

ਲੁਬਧ = (लुब्ध) ਪ੍ਰੇਮੀ, ਤਾਂਘ ਰੱਖਣ ਵਾਲਾ। ਬਹੁੜਿ = ਮੁੜ। ਧਾਵਨੋ = ਭਟਕਣਾ ॥੨॥੭॥੧੦॥
ਪਰਮਾਤਮਾ ਦੇ ਦੀਦਾਰ ਦਾ ਮਤਵਾਲਾ ਮਨੁੱਖ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਭਟਕਦਾ ॥੨॥੭॥੧੦॥


ਕਲਿਆਨ ਮਹਲਾ ਅਸਟਪਦੀਆ  

Kali▫ān mėhlā 4 asatpaḏī▫ā.  

Kalyaan, Fourth Mehl, Ashtapadees:  

xxx
ਰਾਗ ਕਲਿਆਨੁ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਰਾਮਾ ਰਮ ਰਾਮੋ ਸੁਨਿ ਮਨੁ ਭੀਜੈ  

Rāmā ram rāmo sun man bẖījai.  

Hearing the Name of the Lord, the All-pervading Lord, my mind is drenched with joy.  

ਰਮ = ਰਮਿਆ ਹੋਇਆ, ਸਰਬ-ਵਿਆਪਕ। ਸੁਨਿ = ਸੁਣ ਕੇ। ਭੀਜੈ = (ਪ੍ਰੇਮ-ਜਲ ਨਾਲ) ਭਿੱਜ ਜਾਂਦਾ ਹੈ।
ਸਰਬ-ਵਿਆਪਕ ਪਰਮਾਤਮਾ (ਦਾ ਨਾਮ) ਸੁਣ ਕੇ (ਮਨੁੱਖ ਦਾ) ਮਨ (ਪ੍ਰੇਮ-ਜਲ ਨਾਲ) ਭਿੱਜ ਜਾਂਦਾ ਹੈ।


ਹਰਿ ਹਰਿ ਨਾਮੁ ਅੰਮ੍ਰਿਤੁ ਰਸੁ ਮੀਠਾ ਗੁਰਮਤਿ ਸਹਜੇ ਪੀਜੈ ॥੧॥ ਰਹਾਉ  

Har har nām amriṯ ras mīṯẖā gurmaṯ sėhje pījai. ||1|| rahā▫o.  

The Name of the Lord, Har, Har, is Ambrosial Nectar, the most Sweet and Sublime Essence; through the Guru's Teachings, drink it in with intuitive ease. ||1||Pause||  

ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ਟਿਕ ਕੇ। ਪੀਜੈ = ਪੀ ਸਕੀਦਾ ਹੈ ॥੧॥ ਰਹਾਉ ॥
ਇਹ ਹਰਿ-ਨਾਮ ਆਤਮਕ ਜੀਵਨ ਦੇਣ ਵਾਲਾ ਹੈ ਅਤੇ ਸੁਆਦਲਾ ਹੈ। ਇਹ ਹਰਿ-ਨਾਮ-ਜਲ ਗੁਰੂ ਦੀ ਮੱਤ ਦੀ ਰਾਹੀਂ ਆਤਮਕ ਅਡੋਲਤਾ ਵਿਚ (ਟਿਕ ਕੇ) ਪੀ ਸਕੀਦਾ ਹੈ ॥੧॥ ਰਹਾਉ ॥


ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ  

Kāsat mėh ji▫o hai baisanṯar math sanjam kādẖ kadẖījai.  

The potential energy of fire is within the wood; it is released if you know how to rub it and generate friction.  

ਕਾਸਟ = ਲੱਕੜ। ਮਹਿ = ਵਿਚ। ਬੈਸੰਤਰੁ = ਅੱਗ। ਮਥਿ = ਰਿੜਕ ਕੇ। ਸੰਜਮਿ = ਸੰਜਮ ਨਾਲ, ਵਿਓਂਤ ਨਾਲ। ਕਾਢਿ ਕਢੀਜੈ = ਕੱਢ ਸਕੀਦੀ ਹੈ, ਪੈਦਾ ਕਰ ਲਈਦੀ ਹੈ।
ਜਿਵੇਂ (ਹਰੇਕ) ਲੱਕੜੀ ਵਿਚ ਅੱਗ (ਲੁਕੀ ਰਹਿੰਦੀ) ਹੈ, (ਪਰ) ਜੁਗਤਿ ਨਾਲ ਉੱਦਮ ਕਰ ਕੇ ਪਰਗਟ ਕਰ ਸਕੀਦੀ ਹੈ,


ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ ॥੧॥  

Rām nām hai joṯ sabā▫ī ṯaṯ gurmaṯ kādẖ la▫ījai. ||1||  

In just the same way, the Lord's Name is the Light within all; the Essence is extracted by following the Guru's Teachings. ||1||  

ਸਬਾਈ = ਸਾਰੀ (ਸ੍ਰਿਸ਼ਟੀ ਵਿਚ)। ਤਤੁ = ਨਿਚੋੜ, ਭੇਤ, ਅਸਲੀਅਤ ॥੧॥
ਤਿਵੇਂ ਪਰਮਾਤਮਾ ਦਾ ਨਾਮ (ਐਸਾ) ਹੈ (ਕਿ ਇਸ ਦੀ) ਜੋਤਿ ਸਾਰੀ ਸ੍ਰਿਸ਼ਟੀ ਵਿਚ (ਗੁਪਤ) ਹੈ, ਇਸ ਅਸਲੀਅਤ ਨੂੰ ਗੁਰੂ ਦੀ ਮੱਤ ਦੀ ਰਾਹੀਂ ਸਮਝ ਸਕੀਦਾ ਹੈ ॥੧॥


ਨਉ ਦਰਵਾਜ ਨਵੇ ਦਰ ਫੀਕੇ ਰਸੁ ਅੰਮ੍ਰਿਤੁ ਦਸਵੇ ਚੁਈਜੈ  

Na▫o ḏarvāj nave ḏar fīke ras amriṯ ḏasve cẖu▫ījai.  

There are nine doors, but the taste of these nine doors is bland and insipid. The Essence of Ambrosial Nectar trickles down through the Tenth Door.  

ਨਵੇ = ਨੌ ਹੀ। ਦਸਵੇ = ਦਸਵੇਂ (ਦਰਵਾਜ਼ੇ) ਦੀ ਰਾਹੀਂ। ਚੁਈਜੈ = ਚੋਈਦਾ ਹੈ।
(ਮਨੁੱਖਾ ਸਰੀਰ ਦੇ) ਨੌ ਦਰਵਾਜ਼ੇ ਹਨ (ਜਿਨ੍ਹਾਂ ਦੀ ਰਾਹੀਂ ਮਨੁੱਖ ਦਾ ਸੰਬੰਧ ਬਾਹਰਲੀ ਦੁਨੀਆ ਨਾਲ ਬਣਿਆ ਰਹਿੰਦਾ ਹੈ, ਪਰ) ਇਹ ਨੌ ਹੀ ਦਰਵਾਜ਼ੇ (ਨਾਮ-ਰਸ ਵਲੋਂ) ਰੁੱਖੇ ਰਹਿੰਦੇ ਹਨ। ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਦਸਵੇਂ ਦਰਵਾਜ਼ੇ (ਦਿਮਾਗ਼) ਦੀ ਰਾਹੀਂ ਹੀ (ਮਨੁੱਖ ਦੇ ਅੰਦਰ ਪਰਗਟ ਹੁੰਦਾ ਹੈ, ਜਿਵੇਂ ਅਰਕ ਆਦਿਕ ਨਾਲ ਦੀ ਰਾਹੀਂ) ਚੋਂਦਾ ਹੈ।


ਕ੍ਰਿਪਾ ਕ੍ਰਿਪਾ ਕਿਰਪਾ ਕਰਿ ਪਿਆਰੇ ਗੁਰ ਸਬਦੀ ਹਰਿ ਰਸੁ ਪੀਜੈ ॥੨॥  

Kirpā kirpā kirpā kar pi▫āre gur sabḏī har ras pījai. ||2||  

Please take pity on me - be kind and compassionate, O my Beloved, that I may drink in the Sublime Essence of the Lord, through the Word of the Guru's Shabad. ||2||  

ਪਿਆਰੇ = ਹੇ ਪਿਆਰੇ! ਸਬਦੀ = ਸਬਦ ਦੀ ਰਾਹੀਂ। ਪੀਜੈ = ਪੀ ਸਕੀਦਾ ਹੈ ॥੨॥
ਹੇ ਪਿਆਰੇ ਪ੍ਰਭੂ! (ਆਪਣੇ ਜੀਵਾਂ ਉੱਤੇ) ਸਦਾ ਹੀ ਮਿਹਰ ਕਰ, (ਜੇ ਤੂੰ ਮਿਹਰ ਕਰੇਂ, ਤਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਇਹ ਹਰਿ-ਨਾਮ-ਰਸ ਪੀਤਾ ਜਾ ਸਕਦਾ ਹੈ ॥੨॥


ਕਾਇਆ ਨਗਰੁ ਨਗਰੁ ਹੈ ਨੀਕੋ ਵਿਚਿ ਸਉਦਾ ਹਰਿ ਰਸੁ ਕੀਜੈ  

Kā▫i▫ā nagar nagar hai nīko vicẖ sa▫uḏā har ras kījai.  

The body-village is the most sublime and exalted village, in which the merchandise of the Lord's Sublime Essence is traded.  

ਕਾਇਆ = ਸਰੀਰ। ਨੀਕੋ = ਚੰਗਾ, ਸੋਹਣਾ। ਵਿਚਿ = (ਕਾਇਆ ਦੇ) ਅੰਦਰ। ਕੀਜੈ = ਕਰਨਾ ਚਾਹੀਦਾ ਹੈ।
ਮਨੁੱਖਾ ਸਰੀਰ (ਮਾਨੋ, ਇਕ) ਸ਼ਹਿਰ ਹੈ, ਇਸ (ਸਰੀਰ-ਸ਼ਹਿਰ) ਵਿਚ ਹਰਿ-ਨਾਮ-ਰਸ (ਵਿਹਾਝਣ ਦਾ) ਵਣਜ ਕਰਦੇ ਰਹਿਣਾ ਚਾਹੀਦਾ ਹੈ।


ਰਤਨ ਲਾਲ ਅਮੋਲ ਅਮੋਲਕ ਸਤਿਗੁਰ ਸੇਵਾ ਲੀਜੈ ॥੩॥  

Raṯan lāl amol amolak saṯgur sevā lījai. ||3||  

The most precious and priceless gems and jewels are obtained by serving the True Guru. ||3||  

ਅਮੋਲ = ਜੋ ਕਿਸੇ ਮੁੱਲ ਤੋਂ ਨਹੀਂ ਮਿਲ ਸਕਦੇ। ਲੀਜੈ = ਹਾਸਲ ਕਰ ਸਕੀਦਾ ਹੈ ॥੩॥
(ਇਹ ਹਰਿ-ਨਾਮ-ਰਸ, ਮਾਨੋ) ਅਮੁੱਲੇ ਰਤਨ ਲਾਲ ਹਨ, (ਇਹ ਹਰਿ-ਨਾਮ-ਰਸ) ਗੁਰੂ ਦੀ ਸਰਨ ਪਿਆਂ ਹੀ ਹਾਸਲ ਕੀਤਾ ਜਾ ਸਕਦਾ ਹੈ ॥੩॥


ਸਤਿਗੁਰੁ ਅਗਮੁ ਅਗਮੁ ਹੈ ਠਾਕੁਰੁ ਭਰਿ ਸਾਗਰ ਭਗਤਿ ਕਰੀਜੈ  

Saṯgur agam agam hai ṯẖākur bẖar sāgar bẖagaṯ karījai.  

The True Guru is Inaccessible; Inaccessible is our Lord and Master. He is the overflowing Ocean of bliss - worship Him with loving devotion.  

ਅਗਮੁ = ਅਪਹੁੰਚ। ਭਰਿ = ਭਰਿਆ ਹੋਇਆ (ਅਮੋਲਕ ਰਤਨਾਂ ਲਾਲਾਂ ਨਾਲ)। ਭਰਿ ਸਾਗਰ ਭਗਤਿ = (ਅਮੋਲਕ ਲਾਲਾਂ ਰਤਨਾਂ ਨਾਲ) ਭਰੇ ਹੋਏ ਸਮੁੰਦਰ-ਪ੍ਰਭੂ ਦੀ ਭਗਤੀ। ਕਰੀਜੈ = ਕੀਤੀ ਜਾ ਸਕਦੀ ਹੈ।
ਗੁਰੂ ਅਪਹੁੰਚ ਪਰਮਾਤਮਾ (ਦਾ ਰੂਪ) ਹੈ। (ਅਮੋਲਕ ਰਤਨਾਂ ਲਾਲਾਂ ਨਾਲ) ਭਰੇ ਹੋਏ ਸਮੁੰਦਰ (ਪ੍ਰਭੂ) ਦੀ ਭਗਤੀ (ਗੁਰੂ ਦੀ ਸਰਨ ਪਿਆਂ ਹੀ) ਕੀਤੀ ਜਾ ਸਕਦੀ ਹੈ।


ਕ੍ਰਿਪਾ ਕ੍ਰਿਪਾ ਕਰਿ ਦੀਨ ਹਮ ਸਾਰਿੰਗ ਇਕ ਬੂੰਦ ਨਾਮੁ ਮੁਖਿ ਦੀਜੈ ॥੪॥  

Kirpā kirpā kar ḏīn ham sāring ik būnḏ nām mukẖ ḏījai. ||4||  

Please take pity on me, and be Merciful to this meek song-bird; please pour a drop of Your Name into my mouth. ||4||  

ਦੀਨ = ਨਿਮਾਣੇ। ਸਾਰਿੰਗ = ਪਪੀਹੇ। ਮੁਖਿ = (ਮੇਰੇ) ਮੂੰਹ ਵਿਚ। ਦੀਜੈ = ਦੇਹ ॥੪॥
ਹੇ ਪ੍ਰਭੂ! ਅਸੀਂ ਜੀਵ (ਤੇਰੇ ਦਰ ਦੇ) ਨਿਮਾਣੇ ਪਪੀਹੇ ਹਾਂ। ਮਿਹਰ ਕਰ, ਮਿਹਰ ਕਰ (ਜਿਵੇਂ ਪਪੀਹੇ ਨੂੰ ਵਰਖਾ ਦੀ) ਇਕ ਬੂੰਦ (ਦੀ ਪਿਆਸ ਰਹਿੰਦੀ ਹੈ, ਤਿਵੇਂ ਮੈਨੂੰ ਤੇਰੇ ਨਾਮ-ਜਲ ਦੀ ਪਿਆਸ ਹੈ, ਮੇਰੇ) ਮੂੰਹ ਵਿਚ (ਆਪਣਾ) ਨਾਮ (-ਜਲ) ਦੇਹ ॥੪॥


ਲਾਲਨੁ ਲਾਲੁ ਲਾਲੁ ਹੈ ਰੰਗਨੁ ਮਨੁ ਰੰਗਨ ਕਉ ਗੁਰ ਦੀਜੈ  

Lālan lāl lāl hai rangan man rangan ka▫o gur ḏījai.  

O Beloved Lord, please color my mind with the Deep Crimson Color of Your Love; I have surrendered my mind to the Guru.  

ਲਾਲਨੁ = ਸੋਹਣਾ ਲਾਲ, ਸੋਹਣਾ ਹਰਿ-ਨਾਮ। ਰੰਗਨੁ = ਸੋਹਣਾ ਰੰਗ। ਗੁਰ = ਹੇ ਗੁਰੂ! ਦੀਜੈ = ਦੇਹ।
ਸੋਹਣਾ ਹਰਿ (-ਨਾਮ) ਬੜਾ ਸੋਹਣਾ ਰੰਗ ਹੈ। ਹੇ ਗੁਰੂ! (ਮੈਨੂੰ ਆਪਣਾ) ਮਨ ਰੰਗਣ ਲਈ (ਇਹ ਹਰਿ-ਨਾਮ ਰੰਗ) ਦੇਹ।


ਰਾਮ ਰਾਮ ਰਾਮ ਰੰਗਿ ਰਾਤੇ ਰਸ ਰਸਿਕ ਗਟਕ ਨਿਤ ਪੀਜੈ ॥੫॥  

Rām rām rām rang rāṯe ras rasik gatak niṯ pījai. ||5||  

Those who are imbued with the Love of the Lord, Raam, Raam, Raam, continually drink in this essence in big gulps, savoring its sweet taste. ||5||  

ਰੰਗਿ = ਰੰਗ ਵਿਚ। ਰਾਤੇ = ਰੰਗੇ ਜਾਂਦੇ ਹਨ। ਰਸ ਰਸਿਕ = ਨਾਮ-ਰਸ ਦੇ ਰਸੀਏ। ਗਟਕ = ਗਟ ਗਟ ਕਰ ਕੇ, ਸੁਆਦ ਨਾਲ। ਪੀਜੈ = ਪੀਣਾ ਚਾਹੀਦਾ ਹੈ ॥੫॥
(ਜਿਨ੍ਹਾਂ ਮਨੁੱਖਾਂ ਨੂੰ ਇਹ ਨਾਮ-ਰੰਗ ਮਿਲ ਜਾਂਦਾ ਹੈ, ਉਹ) ਸਦਾ ਲਈ ਪਰਮਾਤਮਾ ਦੇ (ਨਾਮ-) ਰੰਗ ਵਿਚ ਰੰਗੇ ਰਹਿੰਦੇ ਹਨ, (ਉਹ ਮਨੁੱਖ ਨਾਮ-) ਰਸ ਦੇ ਰਸੀਏ (ਬਣ ਜਾਂਦੇ ਹਨ)। (ਇਹ ਨਾਮ-ਰਸ) ਗਟ ਗਟ ਕਰ ਕੇ ਸਦਾ ਪੀਂਦੇ ਰਹਿਣਾ ਚਾਹੀਦਾ ਹੈ ॥੫॥


ਬਸੁਧਾ ਸਪਤ ਦੀਪ ਹੈ ਸਾਗਰ ਕਢਿ ਕੰਚਨੁ ਕਾਢਿ ਧਰੀਜੈ  

Basuḏẖā sapaṯ ḏīp hai sāgar kadẖ kancẖan kādẖ ḏẖarījai.  

If all the gold of the seven continents and the oceans was taken out and placed before them,  

ਬਸੁਧਾ = ਧਰਤੀ। ਸਪਤ = ਸੱਤ। ਦੀਪ = (द्वीप) ਜਜ਼ੀਰੇ, ਟਾਪੂ। ਸਾਗਰ = (ਸੱਤ) ਸਮੁੰਦਰ। ਕੰਚਨੁ = ਸੋਨਾ।
(ਜਿਤਨੀ ਭੀ) ਸੱਤ ਟਾਪੂਆਂ ਵਾਲੀ ਅਤੇ ਸੱਤ ਸਮੁੰਦਰਾਂ ਵਾਲੀ ਧਰਤੀ ਹੈ (ਜੇ ਇਸ ਨੂੰ) ਪੁੱਟ ਕੇ (ਇਸ ਵਿਚੋਂ ਸਾਰਾ) ਸੋਨਾ ਕੱਢ ਕੇ (ਬਾਹਰ) ਰੱਖ ਦਿੱਤਾ ਜਾਏ,


ਮੇਰੇ ਠਾਕੁਰ ਕੇ ਜਨ ਇਨਹੁ ਬਾਛਹਿ ਹਰਿ ਮਾਗਹਿ ਹਰਿ ਰਸੁ ਦੀਜੈ ॥੬॥  

Mere ṯẖākur ke jan inahu na bācẖẖėh har māgėh har ras ḏījai. ||6||  

the humble servants of my Lord and Master would not even want it. They beg for the Lord to bless them with the Lord's Sublime Essence. ||6||  

ਇਨਹੁ = ਇਹਨਾਂ ਕੀਮਤੀ ਪਦਾਰਥਾਂ ਨੂੰ। ਬਾਛਹਿ = ਚਾਹੁੰਦੇ, ਲੋਚਦੇ, ਤਾਂਘ ਕਰਦੇ। ਮਾਗਹਿ = ਮੰਗਦੇ ਹਨ। ਦੀਜੈ = ਦੇਹ ॥੬॥
(ਤਾਂ ਭੀ) ਮੇਰੇ ਮਾਲਕ-ਪ੍ਰਭੂ ਦੇ ਭਗਤ-ਜਨ (ਸੋਨਾ ਆਦਿਕ) ਇਹਨਾਂ (ਕੀਮਤੀ ਪਦਾਰਥਾਂ) ਨੂੰ ਨਹੀਂ ਲੋੜਦੇ, ਉਹ ਸਦਾ ਪਰਮਾਤਮਾ (ਦਾ ਨਾਮ ਹੀ) ਮੰਗਦੇ ਰਹਿੰਦੇ ਹਨ। ਹੇ ਗੁਰੂ! (ਮੈਨੂੰ ਭੀ) ਪਰਮਾਤਮਾ ਦਾ ਨਾਮ ਰਸ ਹੀ ਬਖ਼ਸ਼ ॥੬॥


ਸਾਕਤ ਨਰ ਪ੍ਰਾਨੀ ਸਦ ਭੂਖੇ ਨਿਤ ਭੂਖਨ ਭੂਖ ਕਰੀਜੈ  

Sākaṯ nar parānī saḏ bẖūkẖe niṯ bẖūkẖan bẖūkẖ karījai.  

The faithless cynics and mortal beings remain hungry forever; they continually cry out in hunger.  

ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ! ਸਦ = ਸਦਾ। ਭੂਖੇ = ਮਾਇਆ ਦੇ ਲਾਲਚ ਵਿਚ ਫਸੇ ਹੋਏ। ਭੂਖਨ ਭੂਖ ਕਰੀਜੈ = (ਮਾਇਆ ਦੀ) ਭੁੱਖ ਦੀ ਹੀ ਰਟ ਲਾਈ ਜਾਂਦੀ ਹੈ।
ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਸਦਾ ਮਾਇਆ ਦੇ ਲਾਲਚ ਵਿਚ ਫਸੇ ਰਹਿੰਦੇ ਹਨ, (ਉਹਨਾਂ ਦੇ ਅੰਦਰ) ਸਦਾ (ਮਾਇਆ ਦੀ) ਭੁੱਖ (ਮਾਇਆ ਦੀ) ਭੁੱਖ ਦੀ ਪੁਕਾਰ ਜਾਰੀ ਰਹਿੰਦੀ ਹੈ।


ਧਾਵਤੁ ਧਾਇ ਧਾਵਹਿ ਪ੍ਰੀਤਿ ਮਾਇਆ ਲਖ ਕੋਸਨ ਕਉ ਬਿਥਿ ਦੀਜੈ ॥੭॥  

Ḏẖāvaṯ ḏẖā▫e ḏẖāvėh parīṯ mā▫i▫ā lakẖ kosan ka▫o bith ḏījai. ||7||  

They hurry and run, and wander all around, caught in the love of Maya; they cover hundreds of thousands of miles in their wanderings. ||7||  

ਧਾਵਤੁ = ਭਟਕਦਿਆਂ। ਧਾਇ = ਭਟਕ ਕੇ। ਧਾਵਹਿ = ਭਟਕਦੇ ਹਨ। ਧਾਵਤੁ ਧਾਇ ਧਾਵਹਿ = ਭਟਕਦਿਆਂ ਭਟਕ ਕੇ ਭਟਕਦੇ ਹਨ; ਸਦਾ ਭਟਕਦੇ ਫਿਰਦੇ ਹਨ। ਲਖ ਕੋਸਨ ਕਉ = ਲੱਖਾਂ ਕੋਹਾਂ ਨੂੰ। ਬਿਥਿ ਦੀਜੈ = ਵਿੱਥ ਬਣਾ ਲਿਆ ਜਾਂਦਾ ਹੈ ॥੭॥
ਮਾਇਆ ਦੀ ਖਿੱਚ ਦੇ ਕਾਰਨ ਉਹ ਸਦਾ ਹੀ ਭਟਕਦੇ ਫਿਰਦੇ ਹਨ। (ਮਾਇਆ ਇਕੱਠੀ ਕਰਨ ਦੀ ਖ਼ਾਤਰ ਆਪਣੇ ਮਨ ਅਤੇ ਪਰਮਾਤਮਾ ਦੇ ਵਿਚਕਾਰ) ਲੱਖਾਂ ਕੋਹਾਂ ਨੂੰ ਵਿੱਥ ਬਣਾ ਲਿਆ ਜਾਂਦਾ ਹੈ ॥੭॥


ਹਰਿ ਹਰਿ ਹਰਿ ਹਰਿ ਹਰਿ ਜਨ ਊਤਮ ਕਿਆ ਉਪਮਾ ਤਿਨ੍ਹ੍ਹ ਦੀਜੈ  

Har har har har har jan ūṯam ki▫ā upmā ṯinĥ ḏījai.  

The humble servants of the Lord, Har, Har, Har, Har, Har, are sublime and exalted. What praise can we bestow upon them?  

ਹਰਿ ਜਨ = ਪਰਮਾਤਮਾ ਦੇ ਭਗਤ। ਕਿਆ ਉਪਮਾ = ਕਿਹੜੀ ਵਡਿਆਈ? ਦੀਜੈ = ਦਿੱਤੀ ਜਾਏ।
ਸਦਾ ਹਰੀ ਦਾ ਨਾਮ ਜਪਣ ਦੀ ਬਰਕਤਿ ਨਾਲ ਪਰਮਾਤਮਾ ਦੇ ਭਗਤ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਕੋਈ ਭੀ ਵਡਿਆਈ ਕੀਤੀ ਨਹੀਂ ਜਾ ਸਕਦੀ।


        


© SriGranth.org, a Sri Guru Granth Sahib resource, all rights reserved.
See Acknowledgements & Credits