Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਲਿਆਨ ਮਹਲਾ  

Kali▫ān mėhlā 4.  

Kalyaan, Fourth Mehl:  

xxx
XXX


ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ  

Parabẖ kījai kirpā niḏẖān ham har gun gāvhage.  

O God, Treasure of Mercy, please bless me, that I may sing the Glorious Praises of the Lord.  

ਪ੍ਰਭ = ਹੇ ਪ੍ਰਭੂ! ਕੀਜੈ ਕ੍ਰਿਪਾ = ਕ੍ਰਿਪਾ ਕਰ। ਕ੍ਰਿਪਾ ਨਿਧਾਨ = ਹੇ ਕ੍ਰਿਪਾ ਦੇ ਖ਼ਜ਼ਾਨੇ। ਹਮ = ਅਸੀਂ ਜੀਵ। ਗੁਨ ਗਾਵਹਗੇ = ਗੁਨ ਗਾਵਹ, ਗੁਣ ਗਾਂਦੇ ਰਹੀਏ।
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮਿਹਰ ਕਰ, ਅਸੀਂ (ਜੀਵ) ਤੇਰੇ ਗੁਣ ਗਾਂਦੇ ਰਹੀਏ।


ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥੧॥ ਰਹਾਉ  

Ha▫o ṯumrī kara▫o niṯ ās parabẖ mohi kab gal lāvhige. ||1|| rahā▫o.  

I always place my hopes in You; O God, when will you take me in Your Embrace? ||1||Pause||  

ਹਉ = ਹਉਂ, ਮੈਂ। ਕਰਉ = ਕਰਉਂ, ਮੈਂ ਕਰਦਾ ਹਾਂ। ਨਿਤ = ਸਦਾ। ਮੋਹਿ = ਮੈਨੂੰ। ਗਲਿ = ਗਲ ਨਾਲ। ਲਾਵਹਿਗੇ = ਲਾਣਗੇ ॥੧॥ ਰਹਾਉ ॥
ਹੇ ਪ੍ਰਭੂ! ਮੈਂ ਸਦਾ ਤੇਰੀ (ਮਿਹਰ ਦੀ ਹੀ) ਆਸ ਕਰਦਾ ਰਹਿੰਦਾ ਹਾਂ ਕਿ ਪ੍ਰਭੂ ਜੀ ਮੈਨੂੰ ਕਦੋਂ (ਆਪਣੇ) ਗਲ ਨਾਲ ਲਾਣਗੇ ॥੧॥ ਰਹਾਉ ॥


ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ  

Ham bārik mugaḏẖ i▫ān piṯā samjāvhige.  

I am a foolish and ignorant child; Father, please teach me!  

ਬਾਰਿਕ = ਬਾਲਕ, ਬੱਚੇ। ਮੁਗਧ = ਮੂਰਖ। ਇਆਨ = ਅੰਞਾਣੇ।
ਅਸੀਂ ਜੀਵ ਮੂਰਖ ਅੰਞਾਣ ਬੱਚੇ ਹਾਂ, ਪ੍ਰਭੂ-ਪਿਤਾ ਜੀ (ਸਾਨੂੰ ਸਦਾ) ਸਮਝਾਂਦੇ ਰਹਿੰਦੇ ਹਨ।


ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥੧॥  

Suṯ kẖin kẖin bẖūl bigār jagaṯ piṯ bẖāvhige. ||1||  

Your child makes mistakes again and again, but still, You are pleased with him, O Father of the Universe. ||1||  

ਸੁਤੁ = ਪੁੱਤਰ (ਇਕ-ਵਚਨ)। ਭੂਲਿ = ਭੂਲੈ, ਭੁੱਲਦਾ ਹੈ। ਬਿਗਾਰਿ = ਬਿਗਾਰੈ, ਵਿਗਾੜਦਾ ਹੈ। ਭਾਵਹਿਗੇ = (ਬੱਚੇ) ਪਿਆਰੇ ਲੱਗਦੇ ਹਨ ॥੧॥
ਪੁੱਤਰ ਮੁੜ ਮੁੜ ਹਰ ਵੇਲੇ ਭੁੱਲਦਾ ਹੈ ਵਿਗਾੜ ਕਰਦਾ ਹੈ, ਪਰ ਜਗਤ ਦੇ ਪਿਤਾ ਨੂੰ (ਜੀਵ ਬੱਚੇ ਫਿਰ ਭੀ) ਪਿਆਰੇ (ਹੀ) ਲੱਗਦੇ ਹਨ ॥੧॥


ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ  

Jo har su▫āmī ṯum ḏeh so▫ī ham pāvhage.  

Whatever You give me, O my Lord and Master - that is what I receive.  

ਹਰਿ ਸੁਆਮੀ = ਹੇ ਹਰੀ! ਹੇ ਸੁਆਮੀ! ਹਮ ਪਾਵਹਗੇ = ਅਸੀਂ ਜੀਵ ਲੈ ਸਕਦੇ ਹਾਂ।
ਹੇ ਹਰੀ! ਹੇ ਸੁਆਮੀ! ਜੋ ਕੁਝ ਤੂੰ (ਆਪ) ਦੇਂਦਾ ਹੈਂ, ਉਹੀ ਕੁਝ ਅਸੀਂ ਲੈ ਸਕਦੇ ਹਾਂ।


ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥੨॥  

Mohi ḏūjī nāhī ṯẖa▫ur jis pėh ham jāvhage. ||2||  

There is no other place where I can go. ||2||  

ਮੋਹਿ = ਮੈਨੂੰ। ਠਉਰ = ਥਾਂ, ਆਸਰਾ। ਪਹਿ = ਪਾਸ, ਕੋਲ ॥੨॥
(ਤੈਥੋਂ ਬਿਨਾ) ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦੀ, ਜਿਸ ਕੋਲ ਅਸੀਂ ਜੀਵ ਜਾ ਸਕੀਏ ॥੨॥


ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ  

Jo har bẖāvėh bẖagaṯ ṯinā har bẖāvhige.  

Those devotees who are pleasing to the Lord - the Lord is pleasing to them.  

ਜੋ ਭਗਤ = ਜਿਹੜੇ ਭਗਤ (ਬਹੁ-ਵਚਨ)। ਹਰਿ ਭਾਵਹਿ = ਹਰੀ ਨੂੰ ਪਿਆਰੇ ਲੱਗਦੇ ਹਨ। ਤਿਨਾ = ਉਹਨਾਂ ਨੂੰ। ਹਰਿ ਭਾਵਹਿਗੇ = ਪ੍ਰਭੂ ਜੀ ਪਿਆਰੇ ਲੱਗਦੇ ਹਨ।
ਜਿਹੜੇ ਭਗਤ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਦੇ ਹਨ।


ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥੩॥  

Joṯī joṯ milā▫e joṯ ral jāvhage. ||3||  

Their light merges into the Light; the lights are merged and blended together. ||3||  

ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜਿੰਦ। ਮਿਲਾਇ = ਮਿਲਾ ਕੇ। ਰਲਿ ਜਾਵਹਗੇ = ਰਲ ਜਾਂਦੇ ਹਨ, ਇਕ-ਮਿਕ ਹੋ ਜਾਂਦੇ ਹਨ ॥੩॥
(ਉਹ ਭਗਤ) ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਮਿਲਾ ਕੇ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋਏ ਰਹਿੰਦੇ ਹਨ ॥੩॥


ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ  

Har āpe ho▫e kirpāl āp liv lāvhige.  

The Lord Himself has shown mercy; He lovingly attunes me to Himself.  

ਆਪੇ = ਆਪ ਹੀ। ਹੋਇ = ਹੋ ਕੇ। ਲਿਵ ਲਾਵਹਿਗੇ = ਲਗਨ ਪੈਦਾ ਕਰਦੇ ਹਨ।
ਪ੍ਰਭੂ ਜੀ ਆਪ ਹੀ ਦਇਆਲ ਹੋ ਕੇ (ਜੀਵਾਂ ਦੇ ਅੰਦਰ) ਆਪ (ਹੀ ਆਪਣਾ) ਪਿਆਰ ਪੈਦਾ ਕਰਦੇ ਹਨ।


ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥੪॥੬॥ ਛਕਾ  

Jan Nānak saran ḏu▫ār har lāj rakẖāvhige. ||4||6|| Cẖẖakā 1.  

Servant Nanak seeks the Sanctuary of the Door of the Lord, who protects his honor. ||4||6|| One Chhakaa||  

ਦੁਆਰਿ = (ਪ੍ਰਭੂ ਦੇ) ਦਰ ਤੇ। ਲਾਜ = ਇੱਜ਼ਤ ॥੪॥੬॥ਛਕਾ ੧ ॥
ਦਾਸ ਨਾਨਕ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਪ੍ਰਭੂ ਦੇ ਦਰ ਤੇ (ਡਿੱਗਾ) ਰਹਿੰਦਾ ਹੈ। (ਪ੍ਰਭੂ ਜੀ ਦਰ ਪਏ ਦੀ) ਆਪ ਹੀ ਇੱਜ਼ਤ ਰੱਖਦੇ ਹਨ ॥੪॥੬॥ ਛਕਾ ੧ ॥


ਕਲਿਆਨੁ ਭੋਪਾਲੀ ਮਹਲਾ  

Kali▫ān bẖopālī mėhlā 4  

Kalyaan Bhopaalee, Fourth Mehl:  

xxx
ਰਾਗ ਕਲਿਆਨੁ/ਭੋਪਾਲੀ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਪਾਰਬ੍ਰਹਮੁ ਪਰਮੇਸੁਰੁ ਸੁਆਮੀ ਦੂਖ ਨਿਵਾਰਣੁ ਨਾਰਾਇਣੇ  

Pārbarahm parmesur su▫āmī ḏūkẖ nivāraṇ nārā▫iṇe.  

O Supreme Lord God, Transcendent Lord and Master, Destroyer of pain, Transcendental Lord God.  

ਪਰਮੇਸਰੁ = (ਪਰਮ-ਈਸੁਰੁ) ਸਭ ਤੋਂ ਉੱਚਾ ਮਾਲਕ। ਦੁਖ ਨਿਵਾਰਣੁ = ਦੁੱਖਾਂ ਦਾ ਨਾਸ ਕਰਨ ਵਾਲਾ।
ਹੇ ਨਾਰਾਇਣ! ਹੇ ਸੁਆਮੀ! ਤੂੰ (ਸਭ ਜੀਵਾਂ ਦੇ) ਦੁੱਖ ਦੂਰ ਕਰਨ ਵਾਲਾ ਪਾਰਬ੍ਰਹਮ ਪਰਮੇਸਰ ਹੈਂ।


ਸਗਲ ਭਗਤ ਜਾਚਹਿ ਸੁਖ ਸਾਗਰ ਭਵ ਨਿਧਿ ਤਰਣ ਹਰਿ ਚਿੰਤਾਮਣੇ ॥੧॥ ਰਹਾਉ  

Sagal bẖagaṯ jācẖėh sukẖ sāgar bẖav niḏẖ ṯaraṇ har cẖinṯāmaṇe. ||1|| rahā▫o.  

All Your devotees beg of You. Ocean of peace, carry us across the terrifying world-ocean; You are the Wish-fulfilling Jewel. ||1||Pause||  

ਜਾਚਹਿ = ਮੰਗਦੇ ਹਨ (ਬਹੁ-ਵਚਨ)। ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਭਵਨਿਧਿ = ਸੰਸਾਰ-ਸਮੁੰਦਰ। ਤਰਣ = ਜਹਾਜ਼। ਭਵਨਿਧਿ ਤਰਣ = ਹੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ ਜਹਾਜ਼! ਚਿੰਤਾਮਣੇ = ਹੇ ਹਰੇਕ ਜੀਵ ਦੀ ਮਨੋਕਾਮਨਾ ਪੂਰੀ ਕਰਨ ਵਾਲੇ! ॥੧॥ ਰਹਾਉ ॥
ਹੇ ਹਰੀ! ਹੇ ਸਭ ਦੀ ਮਨੋ-ਕਾਮਨਾ ਪੂਰੀ ਕਰਨ ਵਾਲੇ! ਹੇ ਸੁਖਾਂ ਦੇ ਸਮੁੰਦਰ! ਹੇ ਸੰਸਾਰ-ਸਮੁੰਦਰ ਦੇ ਜਹਾਜ਼! ਸਾਰੇ ਹੀ ਭਗਤ (ਤੇਰੇ ਦਰ ਤੋਂ ਦਾਤਾਂ) ਮੰਗਦੇ ਰਹਿੰਦੇ ਹਨ ॥੧॥ ਰਹਾਉ ॥


ਦੀਨ ਦਇਆਲ ਜਗਦੀਸ ਦਮੋਦਰ ਹਰਿ ਅੰਤਰਜਾਮੀ ਗੋਬਿੰਦੇ  

Ḏīn ḏa▫i▫āl jagḏīs ḏamoḏar har anṯarjāmī gobinḏe.  

Merciful to the meek and poor, Lord of the world, Support of the earth, Inner-knower, Searcher of hearts, Lord of the Universe.  

ਜਗਦੀਸ = ਹੇ ਜਗਤ ਦੇ ਈਸ਼। ਦਮੋਦਰ = (ਦਾਮ-ਉਦਰ। ਦਾਮ = ਰੱਸੀ। ਉਧਰ = ਪੇਟ, ਲੱਕ। ਜਿਸ ਦੇ ਲਕ ਦੁਆਲੇ ਤੜਾਗੀ ਹੈ) ਹੇ ਪ੍ਰਭੂ!
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਹੇ ਜਗਤ ਦੇ ਈਸ਼੍ਵਰ! ਹੇ ਦਮੋਦਰ! ਹੇ ਅੰਤਰਜਾਮੀ ਹਰੀ! ਹੇ ਗੋਬਿੰਦ!


ਤੇ ਨਿਰਭਉ ਜਿਨ ਸ੍ਰੀਰਾਮੁ ਧਿਆਇਆ ਗੁਰਮਤਿ ਮੁਰਾਰਿ ਹਰਿ ਮੁਕੰਦੇ ॥੧॥  

Ŧe nirbẖa▫o jin sarīrām ḏẖi▫ā▫i▫ā gurmaṯ murār har mukanḏe. ||1||  

Those who meditate on the Supreme Lord become fearless. Through the Wisdom of the Guru's Teachings, they meditate on the Lord, the Liberator Lord. ||1||  

ਤੇ = ਉਹ (ਬਹੁ-ਵਚਨ)। ਗੁਰਮਤਿ = ਗੁਰੂ ਦੀ ਮੱਤ ਉੱਤੇ ਤੁਰ ਕੇ। ਮੁਰਾਰਿ = (ਮੁਰ-ਅਰਿ। ਮੁਰ ਦੈਂਤ ਦਾ ਵੈਰੀ) ਹੇ ਦੈਂਤ = ਦਮਨ! ਮੁਕੰਦੇ = ਹੇ ਮੁਕਤੀ ਦਾਤੇ! ॥੧॥
ਹੇ ਮੁਰਾਰੀ! ਹੇ ਮੁਕਤੀ ਦਾਤੇ ਹਰੀ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਲੈ ਕੇ (ਤੈਨੂੰ) ਸ੍ਰੀ ਰਾਮ ਨੂੰ ਸਿਮਰਿਆ, ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੧॥


ਜਗਦੀਸੁਰ ਚਰਨ ਸਰਨ ਜੋ ਆਏ ਤੇ ਜਨ ਭਵ ਨਿਧਿ ਪਾਰਿ ਪਰੇ  

Jagḏīsur cẖaran saran jo ā▫e ṯe jan bẖav niḏẖ pār pare.  

Those who come to Sanctuary at the Feet of the Lord of the Universe - those humble beings cross over the terrifying world-ocean.  

xxx
ਜਿਹੜੇ ਮਨੁੱਖ ਜਗਤ ਦੇ ਮਾਲਕ ਦੇ ਚਰਨਾਂ ਦੀ ਸਰਨ ਵਿਚ ਆਉਂਦੇ ਹਨ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।


ਭਗਤ ਜਨਾ ਕੀ ਪੈਜ ਹਰਿ ਰਾਖੈ ਜਨ ਨਾਨਕ ਆਪਿ ਹਰਿ ਕ੍ਰਿਪਾ ਕਰੇ ॥੨॥੧॥੭॥  

Bẖagaṯ janā kī paij har rākẖai jan Nānak āp har kirpā kare. ||2||1||7||  

The Lord preserves the honor of His humble devotees; O servant Nanak, the Lord Himself showers them with His Grace. ||2||1||7||  

ਪੈਜ = ਲਾਜ, ਇੱਜ਼ਤ ॥੨॥੧॥੭॥
ਹੇ ਦਾਸ ਨਾਨਕ! ਪ੍ਰਭੂ ਆਪ ਮਿਹਰ ਕਰ ਕੇ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ ॥੨॥੧॥੭॥


ਰਾਗੁ ਕਲਿਆਨੁ ਮਹਲਾ ਘਰੁ  

Rāg kali▫ān mėhlā 5 gẖar 1  

Raag Kalyaan, Fifth Mehl, First House:  

xxx
ਰਾਗ ਕਲਿਆਨੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਹਮਾਰੈ ਏਹ ਕਿਰਪਾ ਕੀਜੈ  

Hamārai eh kirpā kījai.  

Please grant me this blessing:  

ਹਮਾਰੈ = ਸਾਡੇ ਉੱਤੇ, ਮੇਰੇ ਉੱਤੇ। ਕੀਜੈ = ਕਰੋ।
ਹੇ ਪ੍ਰਭੂ! ਮੇਰੇ ਉੱਤੇ ਇਹ ਮਿਹਰ ਕਰ-yy


ਅਲਿ ਮਕਰੰਦ ਚਰਨ ਕਮਲ ਸਿਉ ਮਨੁ ਫੇਰਿ ਫੇਰਿ ਰੀਝੈ ॥੧॥ ਰਹਾਉ  

Al makranḏ cẖaran kamal si▫o man fer fer rījẖai. ||1|| rahā▫o.  

May the bumble-bee of my mind be immersed again and again in the Honey of Your Lotus Feet. ||1||Pause||  

ਅਲਿ = ਭੌਰਾ। ਮਕਰੰਦ = (Pollen dust) ਫੁੱਲ ਦੀ ਅੰਦਰਲੀ ਧੂੜੀ, ਫੁੱਲ ਦਾ ਰਸ। ਕਮਲ = ਕੌਲ ਫੁੱਲ। ਸਿਉ = ਨਾਲ। ਫੇਰਿ ਫੇਰਿ = ਮੁੜ ਮੁੜ। ਰੀਝੈ = ਲਪਟਿਆ ਰਹੇ ॥੧॥ ਰਹਾਉ ॥
ਕਿ (ਜਿਵੇਂ) ਭੌਰਾ ਫੁੱਲ ਦੇ ਰਸ ਨਾਲ ਰੀਝਿਆ ਰਹਿੰਦਾ ਹੈ, (ਤਿਵੇਂ ਮੇਰਾ ਮਨ) (ਤੇਰੇ) ਸੋਹਣੇ ਚਰਨਾਂ ਨਾਲ ਮੁੜ ਮੁੜ ਲਪਟਿਆ ਰਹੇ ॥੧॥ ਰਹਾਉ ॥


ਆਨ ਜਲਾ ਸਿਉ ਕਾਜੁ ਕਛੂਐ ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥੧॥  

Ān jalā si▫o kāj na kacẖẖū▫ai har būnḏ cẖāṯrik ka▫o ḏījai. ||1||  

I am not concerned with any other water; please bless this songbird with a Drop of Your Water, Lord. ||1||  

ਆਨ = ਹੋਰ ਹੋਰ। ਜਲਾ ਸਿਉ = ਪਾਣੀਆਂ ਨਾਲ। ਕਾਜੁ = ਗ਼ਰਜ਼। ਕਛੂਐ = ਕੋਈ ਭੀ। ਚਾਤ੍ਰਿਕ = ਪਪੀਹਾ ॥੧॥
ਹੇ ਪ੍ਰਭੂ! (ਜਿਵੇਂ) ਪਪੀਹੇ ਨੂੰ (ਵਰਖਾ ਦੀ ਬੂੰਦ ਤੋਂ ਬਿਨਾ) ਹੋਰ ਪਾਣੀਆਂ ਨਾਲ ਕੋਈ ਗ਼ਰਜ਼ ਨਹੀਂ ਹੁੰਦੀ, ਤਿਵੇਂ ਮੈਨੂੰ ਪਪੀਹੇ ਨੂੰ (ਆਪਣੇ ਨਾਮ ਅੰਮ੍ਰਿਤ ਦੀ) ਬੂੰਦ ਦੇਹ ॥੧॥


ਬਿਨੁ ਮਿਲਬੇ ਨਾਹੀ ਸੰਤੋਖਾ ਪੇਖਿ ਦਰਸਨੁ ਨਾਨਕੁ ਜੀਜੈ ॥੨॥੧॥  

Bin milbe nāhī sanṯokẖā pekẖ ḏarsan Nānak jījai. ||2||1||  

Unless I meet my Lord, I am not satisfied. Nanak lives, gazing upon the Blessed Vision of His Darshan. ||2||1||  

ਬਿਨੁ ਮਿਲਬੇ = ਮਿਲਣ ਤੋਂ ਬਿਨਾ। ਸੰਤੋਖਾ = ਸ਼ਾਂਤੀ। ਪੇਖਿ = ਵੇਖ ਕੇ। ਜੀਜੈ = ਜੀਉਂਦਾ ਰਹੇ ॥੨॥੧॥
ਹੇ ਪ੍ਰਭੂ! ਤੇਰੇ ਮਿਲਾਪ ਤੋਂ ਬਿਨਾ (ਮੇਰੇ ਅੰਦਰ) ਠੰਢ ਨਹੀਂ ਪੈਂਦੀ, (ਮਿਹਰ ਕਰ; ਤੇਰਾ ਦਾਸ) ਨਾਨਕ (ਤੇਰਾ) ਦਰਸਨ ਕਰ ਕੇ ਆਤਮਕ ਜੀਵਨ ਹਾਸਲ ਕਰਦਾ ਰਹੇ ॥੨॥੧॥


ਕਲਿਆਨ ਮਹਲਾ  

Kali▫ān mėhlā 5.  

Kalyaan, Fifth Mehl:  

xxx
XXX


ਜਾਚਿਕੁ ਨਾਮੁ ਜਾਚੈ ਜਾਚੈ  

Jācẖik nām jācẖai jācẖai.  

This beggar begs and begs for Your Name, Lord.  

ਜਾਚਿਕੁ = ਮੰਗਤਾ। ਜਾਚੈ = ਮੰਗਦਾ ਹੈ। ਜਾਚੈ ਜਾਚੈ = ਨਿੱਤ ਮੰਗਦਾ ਰਹਿੰਦਾ ਹੈ।
(ਤੇਰੇ ਦਰ ਦਾ) ਮੰਗਤਾ (ਤੇਰੇ ਦਰ ਤੋਂ) ਨਿੱਤ ਮੰਗਦਾ ਰਹਿੰਦਾ ਹੈ,


ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥੧॥ ਰਹਾਉ  

Sarab ḏẖār sarab ke nā▫ik sukẖ samūh ke ḏāṯe. ||1|| rahā▫o.  

You are the Support of all, the Master of all, the Giver of absolute peace. ||1||Pause||  

ਸਰਬ ਧਾਰ = ਹੇ ਸਭ ਜੀਵਾਂ ਦੇ ਆਸਰੇ! ਨਾਇਕ = ਹੇ ਮਾਲਕ! ਸਮੂਹ ਸੁਖ = ਸਾਰੇ ਸੁਖ। ਦਾਤੇ = ਹੇ ਦੇਣ ਵਾਲੇ! ॥੧॥ ਰਹਾਉ ॥
ਹੇ ਸਭ ਜੀਵਾਂ ਦੇ ਆਸਰੇ ਪ੍ਰਭੂ! ਹੇ ਸਭ ਜੀਵਾਂ ਦੇ ਮਾਲਕ! ਹੇ ਸਾਰੇ ਸੁਖਾਂ ਦੇ ਦੇਣ ਵਾਲੇ! (ਸਾਰਾ ਜਗਤ ਤੇਰੇ ਅੱਗੇ ਭਿਖਾਰੀ ਹੈ) ॥੧॥ ਰਹਾਉ ॥


ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥੧॥  

Keṯī keṯī māʼngan māgai bẖāvnī▫ā so pā▫ī▫ai. ||1||  

So many, so very many, beg for charity at Your Door; they receive only what You are pleased to give. ||1||  

ਕੇਤੀ ਕੇਤੀ = ਬੇਅੰਤ ਲੁਕਾਈ। ਮਾਂਗਨਿ ਮਾਗੈ = ਹਰੇਕ ਮੰਗ ਮੰਗਦੀ ਰਹਿੰਦੀ ਹੈ। ਭਾਵਨੀਆ = ਮਨ ਦੀ ਮੁਰਾਦ। ਪਾਈਐ = ਪ੍ਰਾਪਤ ਕਰ ਲਈਦੀ ਹੈ ॥੧॥
ਬੇਅੰਤ ਲੁਕਾਈ (ਪ੍ਰਭੂ ਦੇ ਦਰ ਤੋਂ) ਹਰੇਕ ਮੰਗ ਮੰਗਦੀ ਰਹਿੰਦੀ ਹੈ, ਜਿਹੜੀ ਭੀ ਮਨ ਦੀ ਮੁਰਾਦ ਹੁੰਦੀ ਹੈ ਉਹ ਹਾਸਲ ਕਰ ਲਈਦੀ ਹੈ ॥੧॥


ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ  

Safal safal safal ḏaras re paras paras gun gā▫ī▫ai.  

Fruitful, fruitful, fruitful is the Blessed Vision of His Darshan; touching His Touch, I sing His Glorious Praises.  

ਸਫਲ ਦਰਸੁ = ਉਹ ਜਿਸ ਦਾ ਦਰਸਨ ਸਾਰੇ ਫਲ ਦੇਣ ਵਾਲਾ ਹੈ। ਰੇ = ਹੇ ਭਾਈ! ਪਰਸਿ = ਛੁਹ ਕੇ। ਪਰਸਿ ਪਰਸਿ = ਨਿਤ ਛੁਹ ਕੇ। ਗਾਈਐ = ਆਓ ਗਾਂਦੇ ਰਹੀਏ।
ਪ੍ਰਭੂ ਐਸਾ ਹੈ ਜਿਸ ਦਾ ਦਰਸਨ ਸਾਰੇ ਹੀ ਫਲ ਦੇਣ ਵਾਲਾ ਹੈ। ਆਓ ਉਸ ਦੇ ਚਰਨ ਸਦਾ ਛੁਹ ਛੁਹ ਕੇ ਉਸ ਦੇ ਗੁਣ ਗਾਂਦੇ ਰਹੀਏ।


ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥੨॥੨॥  

Nānak ṯaṯ ṯaṯ si▫o milī▫ai hīrai hīr biḏẖā▫ī▫ai. ||2||2||  

O Nanak, one's essence is blended into the Essence; the diamond of the mind is pierced through by the Diamond of the Lord. ||2||2||  

ਮਿਲੀਐ = ਮਿਲ ਜਾਈਦਾ ਹੈ। ਤਤ ਤਤ ਸਿਉ = (ਜਿਵੇਂ ਪਾਣੀ ਆਦਿਕ) ਤੱਤ (ਪਾਣੀ) ਤਤ ਨਾਲ। ਹੀਰੈ = ਹੀਰੇ ਨਾਲ। ਹੀਰ ਬਿਧਾਈਐ = ਹੀਰਾ ਵਿੰਨ੍ਹ ਲਈਦਾ ਹੈ ॥੨॥੨॥
ਹੇ ਨਾਨਕ! (ਜਿਵੇਂ ਪਾਣੀ ਆਦਿਕ) ਤੱਤ (ਪਾਣੀ) ਤੱਤ ਨਾਲ ਮਿਲ ਜਾਂਦਾ ਹੈ (ਤਿਵੇਂ ਗੁਣ ਗਾਵਣ ਦੀ ਬਰਕਤਿ ਨਾਲ) ਮਨ-ਹੀਰਾ ਪ੍ਰਭੂ-ਹੀਰੇ ਨਾਲ ਵਿੰਨ੍ਹ ਲਈਦਾ ਹੈ ॥੨॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits