Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਰਾਗੁ ਕਲਿਆਨ ਮਹਲਾ  

Rāg kali▫ān mėhlā 4  

Raag Kalyaan, Fourth Mehl:  

xxx
ਰਾਗ ਕਲਿਆਨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।


ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ  

Ik▫oaʼnkār saṯnām karṯā purakẖ nirbẖa▫o nirvair akāl mūraṯ ajūnī saibẖaʼn gur parsāḏ.  

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:  

xxx
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਰਾਮਾ ਰਮ ਰਾਮੈ ਅੰਤੁ ਪਾਇਆ  

Rāmā ram rāmai anṯ na pā▫i▫ā.  

The Lord, the Beauteous Lord - no one has found His limits.  

ਰਮ = ਸਰਬ-ਵਿਆਪਕ। ਰਾਮੈ ਅੰਤੁ = ਪਰਮਾਤਮਾ (ਦੀ ਹਸਤੀ) ਦਾ ਅੰਤ।
ਸਰਬ-ਵਿਆਪਕ ਪਰਮਾਤਮਾ (ਦੇ ਗੁਣਾਂ) ਦਾ ਅੰਤ (ਕਿਸੇ ਜੀਵ ਪਾਸੋ) ਨਹੀਂ ਪਾਇਆ ਜਾ ਸਕਦਾ।


ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ ॥੧॥ ਰਹਾਉ  

Ham bārik parṯipāre ṯumre ṯū bad purakẖ piṯā merā mā▫i▫ā. ||1|| rahā▫o.  

I am a child - You cherish and sustain me. You are the Great Primal Being, my Mother and Father. ||1||Pause||  

ਹਮ = ਅਸੀਂ ਜੀਵ। ਪ੍ਰਤਿਪਾਰੇ = ਪਾਲੇ ਹੋਏ। ਬਡ = ਵੱਡਾ। ਮਾਇਆ = ਮਾਂ ॥੧॥ ਰਹਾਉ ॥
ਹੇ ਪ੍ਰਭੂ! ਅਸੀਂ ਜੀਵ ਤੇਰੇ ਬੱਚੇ ਹਾਂ, ਤੇਰੇ ਪਾਲੇ ਹੋਏ ਹਾਂ, ਤੂੰ ਸਭ ਤੋਂ ਵੱਡਾ ਪੁਰਖ ਹੈਂ, ਤੂੰ ਸਾਡਾ ਪਿਤਾ ਹੈਂ, ਤੂੰ ਹੀ ਸਾਡੀ ਮਾਂ ਹੈਂ ॥੧॥ ਰਹਾਉ ॥


ਹਰਿ ਕੇ ਨਾਮ ਅਸੰਖ ਅਗਮ ਹਹਿ ਅਗਮ ਅਗਮ ਹਰਿ ਰਾਇਆ  

Har ke nām asaʼnkẖ agam hėh agam agam har rā▫i▫ā.  

The Names of the Lord are Countless and Unfathomable. My Sovereign Lord is Unfathomable and Incomprehensible.  

ਅਸੰਖ = (ਸੰਖਿਆ = ਗਿਣਤੀ) ਅਣਗਿਣਤ। ਅਗਮ = ਅਪਹੁੰਚ। ਹਹਿ = ਹਨ (ਬਹੁ-ਵਚਨ)। ਰਾਇਆ = ਰਾਜਾ, ਪਾਤਿਸ਼ਾਹ।
ਪ੍ਰਭੂ-ਪਾਤਿਸ਼ਾਹ ਦੇ ਨਾਮ ਅਣਗਿਣਤ ਹਨ (ਪ੍ਰਭੂ ਦੇ ਨਾਮਾਂ ਦੀ ਗਿਣਤੀ ਤਕ) ਪਹੁੰਚ ਨਹੀਂ ਹੋ ਸਕਦੀ, ਕਦੇ ਭੀ ਪਹੁੰਚ ਨਹੀਂ ਹੋ ਸਕਦੀ।


ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ ॥੧॥  

Guṇī gi▫ānī suraṯ baho kīnī ik ṯil nahī kīmaṯ pā▫i▫ā. ||1||  

The virtuous and the spiritual teachers have given it great thought, but they have not found even an iota of His Value. ||1||  

ਸੁਰਤਿ = ਸੋਚ, ਵਿਚਾਰ। ਬਹੁ = ਬਹੁਤ। ਪਾਯਾ = ਪਾਈ, ਪਾ ਕੇ ॥੧॥
ਅਨੇਕਾਂ ਗੁਣਵਾਨ ਮਨੁੱਖ ਅਨੇਕਾਂ ਵਿਚਾਰਵਾਨ ਮਨੁੱਖ ਬਹੁਤ ਸੋਚ-ਵਿਚਾਰ ਕਰਦੇ ਆਏ ਹਨ, ਪਰ ਕੋਈ ਭੀ ਮਨੁੱਖ ਪਰਮਾਤਮਾ ਦੀ ਵਡਿਆਈ ਦਾ ਰਤਾ ਭਰ ਭੀ ਮੁੱਲ ਨਹੀਂ ਪਾ ਸਕਿਆ ॥੧॥


ਗੋਬਿਦ ਗੁਣ ਗੋਬਿਦ ਸਦ ਗਾਵਹਿ ਗੁਣ ਗੋਬਿਦ ਅੰਤੁ ਪਾਇਆ  

Gobiḏ guṇ gobiḏ saḏ gāvahi guṇ gobiḏ anṯ na pā▫i▫ā.  

They sing the Glorious Praises of the Lord, the Lord of the Universe forever. They sing the Glorious Praises of the Lord of the Universe, but they do not find His limits.  

ਸਦ = ਸਦਾ। ਗਾਵਹਿ = ਗਾਂਦੇ ਹਨ (ਬਹੁ-ਵਚਨ)। ਗੁਣ ਗੋਬਿਦ ਅੰਤੁ = ਗੋਬਿੰਦ ਦੇ ਗੁਣਾਂ ਦਾ ਅੰਤ।
(ਅਨੇਕਾਂ ਹੀ ਜੀਵ) ਪਰਮਾਤਮਾ ਦੇ ਗੁਣ ਸਦਾ ਗਾਂਦੇ ਹਨ, ਪਰ ਪਰਮਾਤਮਾ ਦੇ ਗੁਣਾਂ ਦਾ ਅੰਤ ਕਿਸੇ ਨੇ ਭੀ ਨਹੀਂ ਲੱਭਾ।


ਤੂ ਅਮਿਤਿ ਅਤੋਲੁ ਅਪਰੰਪਰ ਸੁਆਮੀ ਬਹੁ ਜਪੀਐ ਥਾਹ ਪਾਇਆ ॥੨॥  

Ŧū amiṯ aṯol aprampar su▫āmī baho japī▫ai thāh na pā▫i▫ā. ||2||  

You are Immeasurable, Unweighable, and Infinite, O Lord and Master; no matter how much one may meditate on You, Your Depth cannot be fathomed. ||2||  

ਅਮਿਤਿ = (ਮਿਤਿ = ਮਰਯਾਦਾ, ਹੱਦ-ਬੰਦੀ) ਜਿਸ ਦੀ ਹਸਤੀ ਦਾ ਅੰਦਾਜ਼ਾ ਨਾਹ ਲਾਇਆ ਜਾ ਸਕੇ। ਅਪਰੰਪਰ = ਪਰੇ ਤੋਂ ਪਰੇ। ਬਹੁ ਜਪੀਐ = (ਤੇਰਾ ਨਾਮ) ਬਹੁਤ ਜਪਿਆ ਜਾਂਦਾ ਹੈ। ਥਾਹ = ਡੂੰਘਾਈ ॥੨॥
ਹੇ ਪ੍ਰਭੂ! ਤੇਰੀ ਹਸਤੀ ਨੂੰ ਮਿਣਿਆ ਨਹੀਂ ਜਾ ਸਕਦਾ, ਤੇਰੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ। ਹੇ ਮਾਲਕ-ਪ੍ਰਭੂ! ਤੂੰ ਪਰੇ ਤੋਂ ਪਰੇ ਹੈਂ। ਤੇਰਾ ਨਾਮ ਬਹੁਤ ਜਪਿਆ ਜਾ ਰਿਹਾ ਹੈ, (ਪਰ ਤੂੰ ਇਕ ਐਸਾ ਸਮੁੰਦਰ ਹੈਂ ਕਿ ਉਸ ਦੀ) ਡੂੰਘਾਈ ਨਹੀਂ ਲੱਭੀ ਜਾ ਸਕਦੀ ॥੨॥


ਉਸਤਤਿ ਕਰਹਿ ਤੁਮਰੀ ਜਨ ਮਾਧੌ ਗੁਨ ਗਾਵਹਿ ਹਰਿ ਰਾਇਆ  

Usṯaṯ karahi ṯumrī jan māḏẖou gun gāvahi har rā▫i▫ā.  

Lord, Your humble servants praise You, singing Your Glorious Praises, O Sovereign Lord.  

ਉਸਤਤਿ = ਵਡਿਆਈ, ਸਿਫ਼ਤ-ਸਾਲਾਹ। ਕਰਹਿ = ਕਰਦੇ ਹਨ (ਬਹੁ-ਵਚਨ)। ਮਾਧੌ = (ਮਾਧਵ। ਮਾਇਆ ਦਾ ਧਵ। ਧਵ = ਪਤੀ) ਹੇ ਮਾਇਆ ਦੇ ਪਤੀ ਪ੍ਰਭੂ! ਹਰਿ ਰਾਇਆ = ਹੇ ਪ੍ਰਭੂ ਪਾਤਿਸ਼ਾਹ!
ਹੇ ਮਾਇਆ ਦੇ ਪਤੀ ਪ੍ਰਭੂ! ਹੇ ਪ੍ਰਭੂ-ਪਾਤਿਸ਼ਾਹ! ਤੇਰੇ ਸੇਵਕ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ, ਤੇਰੇ ਗੁਣ ਗਾਂਦੇ ਰਹਿੰਦੇ ਹਨ।


ਤੁਮ੍ਹ੍ਹ ਜਲ ਨਿਧਿ ਹਮ ਮੀਨੇ ਤੁਮਰੇ ਤੇਰਾ ਅੰਤੁ ਕਤਹੂ ਪਾਇਆ ॥੩॥  

Ŧumĥ jal niḏẖ ham mīne ṯumre ṯerā anṯ na kaṯhū pā▫i▫ā. ||3||  

You are the ocean of water, and I am Your fish. No one has ever found Your limits. ||3||  

ਜਲ ਨਿਧਿ = ਪਾਣੀ ਦਾ ਖ਼ਜ਼ਾਨਾ, ਸਮੁੰਦਰ। ਮੀਨੇ = ਮੱਛੀਆਂ। ਕਤਹੂ = ਕਿਤੇ ਭੀ ॥੩॥
ਹੇ ਪ੍ਰਭੂ! ਤੂੰ (ਮਾਨੋ, ਇਕ) ਸਮੁੰਦਰ ਹੈਂ, ਅਸੀਂ ਜੀਵ ਤੇਰੀਆਂ ਮੱਛੀਆਂ ਹਾਂ (ਮੱਛੀ ਨਦੀ ਵਿਚ ਤਾਰੀਆਂ ਤਾਂ ਲਾਂਦੀ ਹੈ, ਪਰ ਨਦੀ ਦੀ ਹਸਤੀ ਦਾ ਅੰਦਾਜ਼ਾ ਨਹੀਂ ਲਾ ਸਕਦੀ)। ਹੇ ਪ੍ਰਭੂ! ਕਿਤੇ ਭੀ ਕੋਈ ਜੀਵ ਤੇਰੀ ਹਸਤੀ ਦਾ ਅੰਤ ਨਹੀਂ ਪਾ ਸਕਿਆ ॥੩॥


ਜਨ ਕਉ ਕ੍ਰਿਪਾ ਕਰਹੁ ਮਧਸੂਦਨ ਹਰਿ ਦੇਵਹੁ ਨਾਮੁ ਜਪਾਇਆ  

Jan ka▫o kirpā karahu maḏẖsūḏan har ḏevhu nām japā▫i▫ā.  

Please be Kind to Your humble servant, Lord; please bless me with the meditation of Your Name.  

ਕਉ = ਨੂੰ, ਉੱਤੇ। ਮਧ ਸੂਦਨ = ('ਮਧੁ' ਰਾਖਸ਼ ਨੂੰ ਮਾਰਨ ਵਾਲਾ) ਹੇ ਪਰਮਾਤਮਾ! ਜਪਾਇਆ = ਜਪਣ ਲਈ।
ਹੇ ਦੈਂਤ-ਦਮਨ ਪ੍ਰਭੂ! (ਆਪਣੇ) ਸੇਵਕ (ਨਾਨਕ) ਉੱਤੇ ਮਿਹਰ ਕਰ। ਹੇ ਹਰੀ! (ਮੈਨੂੰ ਆਪਣਾ) ਨਾਮ ਦੇਹ (ਮੈਂ ਨਿਤ) ਜਪਦਾ ਰਹਾਂ।


ਮੈ ਮੂਰਖ ਅੰਧੁਲੇ ਨਾਮੁ ਟੇਕ ਹੈ ਜਨ ਨਾਨਕ ਗੁਰਮੁਖਿ ਪਾਇਆ ॥੪॥੧॥  

Mai mūrakẖ anḏẖule nām tek hai jan Nānak gurmukẖ pā▫i▫ā. ||4||1||  

I am a blind fool; Your Name is my only Support. Servant Nanak, as Gurmukh, has found it. ||4||1||  

ਅੰਧੁਲੇ = ਅੰਨ੍ਹੇ ਵਾਸਤੇ। ਟੇਕ = ਸਹਾਰਾ। ਗੁਰਮੁਖਿ = ਗੁਰੂ ਦੇ ਸਨਮੁਖ ਹੋਇਆਂ ॥੪॥੧॥
ਮੈਂ ਮੂਰਖ ਵਾਸਤੇ ਮੈਂ ਅੰਨ੍ਹੇ ਵਾਸਤੇ (ਤੇਰਾ) ਨਾਮ ਸਹਾਰਾ ਹੈ। ਹੇ ਦਾਸ ਨਾਨਕ! ਗੁਰੂ ਦੀ ਸਰਨ ਪਿਆਂ ਹੀ (ਪਰਮਾਤਮਾ ਦਾ ਨਾਮ) ਪ੍ਰਾਪਤ ਹੁੰਦਾ ਹੈ ॥੪॥੧॥


ਕਲਿਆਨੁ ਮਹਲਾ  

Kali▫ān mėhlā 4.  

Kalyaan, Fourth Mehl:  

xxx
XXX


ਹਰਿ ਜਨੁ ਗੁਨ ਗਾਵਤ ਹਸਿਆ  

Har jan gun gāvaṯ hasi▫ā.  

The humble servant of the Lord sings the Lord's Praise, and blossoms forth.  

ਹਰਿ ਜਨੁ = ਪਰਮਾਤਮਾ ਦਾ ਭਗਤ (ਇਕ-ਵਚਨ)। ਹਸਿਆ = ਖਿੜਿਆ ਰਹਿੰਦਾ ਹੈ, ਪ੍ਰਸੰਨ-ਚਿੱਤ ਰਹਿੰਦਾ ਹੈ।
ਪਰਮਾਤਮਾ ਦਾ ਭਗਤ ਪਰਮਾਤਮਾ ਦੇ ਗੁਣ ਗਾਂਦਿਆਂ ਪ੍ਰਸੰਨ-ਚਿੱਤ ਰਹਿੰਦਾ ਹੈ,


ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ ਧੁਰਿ ਮਸਤਕਿ ਪ੍ਰਭਿ ਲਿਖਿਆ ॥੧॥ ਰਹਾਉ  

Har har bẖagaṯ banī maṯ gurmaṯ ḏẖur masṯak parabẖ likẖi▫ā. ||1|| rahā▫o.  

My intellect is embellished with devotion to the Lord, Har, Har, through the Guru's Teachings. This is the destiny which God has recorded on my forehead. ||1||Pause||  

ਬਨੀ = ਫਬਦੀ ਹੈ, ਪਿਆਰੀ ਲੱਗਦੀ ਹੈ। ਧੁਰਿ = ਧੁਰ ਤੋਂ, ਧੁਰ ਦਰਗਾਹ ਤੋਂ, ਪਹਿਲਾਂ ਤੋਂ ਹੀ। ਮਸਤਕਿ = ਮੱਥੇ ਉੱਤੇ। ਪ੍ਰਭਿ = ਪ੍ਰਭੂ ਨੇ ॥੧॥ ਰਹਾਉ ॥
ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦੀ ਭਗਤੀ ਉਸ ਨੂੰ ਪਿਆਰੀ ਲੱਗਦੀ ਹੈ। ਪ੍ਰਭੂ ਨੇ (ਹੀ) ਧੁਰ ਦਰਗਾਹ ਤੋਂ ਉਸ ਦੇ ਮੱਥੇ ਉੱਤੇ ਇਹ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥


ਗੁਰ ਕੇ ਪਗ ਸਿਮਰਉ ਦਿਨੁ ਰਾਤੀ ਮਨਿ ਹਰਿ ਹਰਿ ਹਰਿ ਬਸਿਆ  

Gur ke pag simra▫o ḏin rāṯī man har har har basi▫ā.  

I meditate in remembrance on the Guru's Feet, day and night. The Lord, Har, Har, Har, comes to dwell in my mind.  

ਪਗ = ਪੈਰ, ਚਰਨ (ਬਹੁ-ਵਚਨ)। ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਮਨਿ = ਮਨ ਵਿਚ।
ਮੈਂ ਦਿਨ ਰਾਤ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹਾਂ, (ਗੁਰੂ ਦੀ ਕਿਰਪਾ ਨਾਲ ਹੀ) ਪਰਮਾਤਮਾ ਮੇਰੇ ਮਨ ਵਿਚ ਆ ਵੱਸਿਆ ਹੈ।


ਹਰਿ ਹਰਿ ਹਰਿ ਕੀਰਤਿ ਜਗਿ ਸਾਰੀ ਘਸਿ ਚੰਦਨੁ ਜਸੁ ਘਸਿਆ ॥੧॥  

Har har har kīraṯ jag sārī gẖas cẖanḏan jas gẖasi▫ā. ||1||  

The Praise of the Lord, Har, Har, Har, is Excellent and Sublime in this world. His Praise is the sandalwood paste which I rub. ||1||  

ਕੀਰਤਿ = ਸਿਫ਼ਤ-ਸਾਲਾਹ। ਜਗਿ = ਜਗਤ ਵਿਚ। ਸਾਰੀ = ਸ੍ਰੇਸ਼ਟ। ਘਸਿ = ਘਸ ਕੇ, ਰਗੜ ਖਾ ਕੇ (ਸੁਗੰਧੀ ਦੇਂਦਾ ਹੈ)। ਜਸੁ = ਸਿਫ਼ਤ-ਸਾਲਾਹ। ਘਸਿਆ = (ਮਨੁੱਖ ਦੇ ਹਿਰਦੇ ਵਿਚ) ਰਗੜ ਖਾਂਦਾ ਹੈ (ਤੇ, ਨਾਮ ਦੀ ਸੁਗੰਧੀ ਖਿਲਾਰਦਾ ਹੈ) ॥੧॥
ਪਰਮਾਤਮਾ ਦੀ ਸਿਫ਼ਤ-ਸਾਲਾਹ ਜਗਤ ਵਿਚ (ਸਭ ਤੋਂ) ਸ੍ਰੇਸ਼ਟ (ਪਦਾਰਥ) ਹੈ, (ਜਿਵੇਂ) ਚੰਦਨ ਰਗੜ ਖਾ ਕੇ (ਸੁਗੰਧੀ ਦੇਂਦਾ ਹੈ, ਤਿਵੇਂ ਪਰਮਾਤਮਾ ਦਾ) ਜਸ (ਮਨੁੱਖ ਦੇ ਹਿਰਦੇ ਨਾਲ) ਰਗੜ ਖਾਂਦਾ ਹੈ (ਤੇ, ਨਾਮ ਦੀ ਸੁਗੰਧੀ ਖਿਲਾਰਦਾ ਹੈ) ॥੧॥


ਹਰਿ ਜਨ ਹਰਿ ਹਰਿ ਹਰਿ ਲਿਵ ਲਾਈ ਸਭਿ ਸਾਕਤ ਖੋਜਿ ਪਇਆ  

Har jan har har har liv lā▫ī sabẖ sākaṯ kẖoj pa▫i▫ā.  

The humble servant of the Lord is lovingly attuned to the Lord, Har, Har, Har; all the faithless cynics pursue him.  

ਹਰਿ ਜਨ = ਪਰਮਾਤਮਾ ਦੇ ਭਗਤ (ਬਹੁ-ਵਚਨ)। ਲਿਵ ਲਾਈ = ਸੁਰਤ ਜੋੜੀ। ਸਭਿ = ਸਾਰੇ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਖੋਜਿ ਪਇਆ = ਖਹਿੜੇ ਪੈ ਜਾਂਦੇ ਹਨ, ਨਿੰਦਾ-ਈਰਖਾ ਕਰਦੇ ਹਨ।
ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦੇ ਹਨ, ਪਰ ਪਰਮਾਤਮਾ ਤੋਂ ਟੁੱਟੇ ਹੋਏ ਸਾਰੇ ਮਨੁੱਖ ਉਹਨਾਂ ਨਾਲ ਈਰਖਾ ਕਰਦੇ ਹਨ।


ਜਿਉ ਕਿਰਤ ਸੰਜੋਗਿ ਚਲਿਓ ਨਰ ਨਿੰਦਕੁ ਪਗੁ ਨਾਗਨਿ ਛੁਹਿ ਜਲਿਆ ॥੨॥  

Ji▫o kiraṯ sanjog cẖali▫o nar ninḏak pag nāgan cẖẖuhi jali▫ā. ||2||  

The slanderous person acts in accordance with the record of his past deeds; his foot trips over the snake, and he is stung by its bite. ||2||  

ਕਿਰਤ = ਕੀਤੇ ਹੋਏ ਕੰਮ। ਕਿਰਤ ਸੰਜੋਗਿ = ਪਿਛਲੇ ਕੀਤੇ ਕਰਮਾਂ ਦੇ ਸੰਜੋਗ ਨਾਲ, ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ। ਚਲਿਓ = ਜੀਵਨ-ਤੋਰ ਤੁਰਦਾ ਹੈ। ਪਗੁ = ਪੈਰ। ਨਾਗਨਿ = ਸਪਣੀ, (ਮਾਇਆ) ਸਪਣੀ। ਜਲਿਆ = ਸੜ ਗਿਆ ॥੨॥
(ਪਰ ਸਾਕਤ ਮਨੁੱਖ ਦੇ ਭੀ ਕੀਹ ਵੱਸ?) ਜਿਵੇਂ ਜਿਵੇਂ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ ਨਿੰਦਕ ਮਨੁੱਖ (ਨਿੰਦਾ ਵਾਲੀ) ਜੀਵਨ ਤੋਰ ਤੁਰਦਾ ਹੈ (ਤਿਉਂ ਤਿਉਂ ਉਸ ਦਾ ਆਤਮਕ ਜੀਵਨ ਈਰਖਾ ਦੀ ਅੱਗ ਨਾਲ) ਛੁਹ ਕੇ ਸੜਦਾ ਜਾਂਦਾ ਹੈ (ਜਿਵੇਂ ਕਿਸੇ ਮਨੁੱਖ ਦਾ) ਪੈਰ ਸਪਣੀ ਨਾਲ ਛੁਹ ਕੇ (ਸਪਣੀ ਦੇ ਡੰਗ ਮਾਰਨ ਤੇ ਉਸ ਦੀ) ਮੌਤ ਹੋ ਜਾਂਦੀ ਹੈ ॥੨॥


ਜਨ ਕੇ ਤੁਮ੍ਹ੍ਹ ਹਰਿ ਰਾਖੇ ਸੁਆਮੀ ਤੁਮ੍ਹ੍ਹ ਜੁਗਿ ਜੁਗਿ ਜਨ ਰਖਿਆ  

Jan ke ṯumĥ har rākẖe su▫āmī ṯumĥ jug jug jan rakẖi▫ā.  

O my Lord and Master, You are the Saving Grace, the Protector of Your humble servants. You protect them, age after age.  

ਸੁਆਮੀ = ਹੇ ਸੁਆਮੀ! ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ।
ਹੇ (ਮੇਰੇ) ਮਾਲਕ-ਪ੍ਰਭੂ! ਆਪਣੇ ਭਗਤਾਂ ਦੇ ਤੁਸੀਂ ਆਪ ਰਾਖੇ ਹੋ, ਹਰੇਕ ਜੁਗ ਵਿਚ ਤੁਸੀਂ (ਆਪਣੇ ਭਗਤਾਂ ਦੀ) ਰੱਖਿਆ ਕਰਦੇ ਆਏ ਹੋ।


ਕਹਾ ਭਇਆ ਦੈਤਿ ਕਰੀ ਬਖੀਲੀ ਸਭ ਕਰਿ ਕਰਿ ਝਰਿ ਪਰਿਆ ॥੩॥  

Kahā bẖa▫i▫ā ḏaiṯ karī bakẖīlī sabẖ kar kar jẖar pari▫ā. ||3||  

What does it matter, if a demon speaks evil? By doing so, he only gets frustrated. ||3||  

ਕਹਾ ਭਇਆ = ਕੀਹ ਹੋਇਆ? ਕੁਝ ਨਾਹ ਵਿਗਾੜ ਸਕਿਆ। ਦੈਤਿ = ਦੈਂਤ ਨੇ। ਬਖੀਲੀ = ਈਰਖਾ। ਝਰਿ ਪਰਿਆ = ਝੜ ਪਿਆ, ਡਿੱਗ ਪਿਆ, ਆਤਮਕ ਮੌਤੇ ਮਰ ਗਿਆ ॥੩॥
(ਹਰਨਾਖਸ) ਦੈਂਤ ਨੇ (ਭਗਤ ਪ੍ਰਹਿਲਾਦ ਨਾਲ) ਈਰਖਾ ਕੀਤੀ, ਪਰ (ਉਹ ਦੈਂਤ ਭਗਤ ਦਾ) ਕੁਝ ਵਿਗਾੜ ਨਾਹ ਸਕਿਆ। ਉਹ ਸਾਰੀ (ਦੈਂਤ-ਸਭਾ ਹੀ) ਈਰਖਾ ਕਰ ਕਰ ਕੇ ਆਪਣੀ ਆਤਮਕ ਮੌਤ ਸਹੇੜਦੀ ਗਈ ॥੩॥


ਜੇਤੇ ਜੀਅ ਜੰਤ ਪ੍ਰਭਿ ਕੀਏ ਸਭਿ ਕਾਲੈ ਮੁਖਿ ਗ੍ਰਸਿਆ  

Jeṯe jī▫a janṯ parabẖ kī▫e sabẖ kālai mukẖ garsi▫ā.  

All the beings and creatures created by God are caught in the mouth of Death.  

ਜੇਤੇ = ਜਿਤਨੇ ਭੀ। ਪ੍ਰਭਿ = ਪ੍ਰਭੂ ਨੇ। ਸਭਿ = ਸਾਰੇ। ਕਾਲੈ ਮੁਖਿ = ਕਾਲ ਦੇ ਮੂੰਹ ਵਿਚ। ਗ੍ਰਸਿਆ = ਫੜਿਆ ਗਿਆ, ਫਸੇ ਹੋਏ ਹਨ।
ਜਿਤਨੇ ਭੀ ਜੀਅ-ਜੰਤ ਪ੍ਰਭੂ ਨੇ ਪੈਦਾ ਕੀਤੇ ਹੋਏ ਹਨ, ਇਹ ਸਾਰੇ ਹੀ (ਪਰਮਾਤਮਾ ਤੋਂ ਵਿਛੁੜ ਕੇ) ਆਤਮਕ ਮੌਤ ਦੇ ਮੂੰਹ ਵਿਚ ਫਸੇ ਰਹਿੰਦੇ ਹਨ।


ਹਰਿ ਜਨ ਹਰਿ ਹਰਿ ਹਰਿ ਪ੍ਰਭਿ ਰਾਖੇ ਜਨ ਨਾਨਕ ਸਰਨਿ ਪਇਆ ॥੪॥੨॥  

Har jan har har har parabẖ rākẖe jan Nānak saran pa▫i▫ā. ||4||2||  

The humble servants of the Lord are protected by the Lord God, Har, Har, Har; servant Nanak seeks His Sanctuary. ||4||2||  

ਰਾਖੇ = ਰੱਖਿਆ ਕੀਤੀ ॥੪॥੨॥
ਹੇ ਦਾਸ ਨਾਨਕ! ਆਪਣੇ ਭਗਤਾਂ ਦੀ ਪ੍ਰਭੂ ਨੇ ਸਦਾ ਹੀ ਆਪ ਰੱਖਿਆ ਕੀਤੀ ਹੈ, ਭਗਤ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ॥੪॥੨॥


ਕਲਿਆਨ ਮਹਲਾ  

Kali▫ān mėhlā 4.  

Kalyaan, Fourth Mehl:  

xxx
XXX


        


© SriGranth.org, a Sri Guru Granth Sahib resource, all rights reserved.
See Acknowledgements & Credits