Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗੁਣ ਰਮੰਤ ਦੂਖ ਨਾਸਹਿ ਰਿਦ ਭਇਅੰਤ ਸਾਂਤਿ ॥੩॥  

Guṇ ramanṯ ḏūkẖ nāsėh riḏ bẖa▫i▫anṯ sāʼnṯ. ||3||  

Uttering His Glorious Praises, suffering is eradicated, and the heart becomes tranquil and calm. ||3||  

xxx ॥੩॥
ਉਹ ਸੱਜਣ-ਪ੍ਰਭੂ ਦੇ ਗੁਣ ਗਾਂਦਿਆਂ (ਸਾਰੇ) ਦੁੱਖ ਨਾਸ ਹੋ ਜਾਂਦੇ ਹਨ, ਹਿਰਦੇ ਵਿਚ ਠੰਢ ਪੈ ਜਾਂਦੀ ਹੈ ॥੩॥


ਅੰਮ੍ਰਿਤਾ ਰਸੁ ਪੀਉ ਰਸਨਾ ਨਾਨਕ ਹਰਿ ਰੰਗਿ ਰਾਤ ॥੪॥੪॥੧੫॥  

Amriṯā ras pī▫o rasnā Nānak har rang rāṯ. ||4||4||15||  

Drink in the Sweet, Sublime Ambrosial Nectar, O Nanak, and be imbued with the Love of the Lord. ||4||4||15||  

ਅੰਮ੍ਰਿਤਾ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਰਸਨਾ = ਜੀਭ ਨਾਲ। ਰੰਗਿ = ਪ੍ਰੇਮ-ਰੰਗ ਵਿਚ। ਰਾਤ = ਰੱਤਾ ਰਹੁ ॥੪॥੪॥੧੫॥
ਹੇ ਨਾਨਕ! (ਉਸ ਸੱਜਣ-ਪ੍ਰਭੂ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਆਪਣੀ) ਜੀਭ ਨਾਲ ਪੀਂਦਾ ਰਹੁ, ਅਤੇ ਉਸ ਹਰੀ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹੁ ॥੪॥੪॥੧੫॥


ਕਾਨੜਾ ਮਹਲਾ  

Kānṛā mėhlā 5.  

Kaanraa, Fifth Mehl:  

xxx
XXX


ਸਾਜਨਾ ਸੰਤ ਆਉ ਮੇਰੈ ॥੧॥ ਰਹਾਉ  

Sājnā sanṯ ā▫o merai. ||1|| rahā▫o.  

O friends, O Saints, come to me. ||1||Pause||  

ਸਾਜਨਾ = ਹੇ ਸੱਜਣੋ! ਸੰਤ = ਹੇ ਸੰਤ ਜਨੋ! ਮੇਰੈ = ਮੇਰੇ ਘਰ ਵਿਚ, ਮੇਰੇ ਕੋਲ ॥੧॥ ਰਹਾਉ ॥
ਹੇ ਸੰਤ ਜਨੋ! ਹੇ ਸੱਜਣੋ! ਤੁਸੀਂ ਮੇਰੇ ਘਰ ਆਓ ॥੧॥ ਰਹਾਉ ॥


ਆਨਦਾ ਗੁਨ ਗਾਇ ਮੰਗਲ ਕਸਮਲਾ ਮਿਟਿ ਜਾਹਿ ਪਰੇਰੈ ॥੧॥  

Ānḏā gun gā▫e mangal kasmalā mit jāhi parerai. ||1||  

Singing the Glorious Praises of the Lord with pleasure and joy, the sins will be erased and thrown away. ||1||  

ਗੁਨ ਗਾਇ = (ਪਰਮਾਤਮਾ ਦੇ) ਗੁਣ ਗਾ ਕੇ। ਮੰਗਲ = ਖ਼ੁਸ਼ੀਆਂ। ਕਸਮਲਾ = ਪਾਪ। ਮਿਟਿ ਜਾਹਿ = ਮਿਟ ਜਾਂਦੇ ਹਨ। ਪਰੇਰੈ = ਦੂਰ (ਹੋ ਜਾਂਦੇ ਹਨ) ॥੧॥
ਹੇ ਸੱਜਣੋ! (ਤੁਹਾਡੀ ਸੰਗਤ ਵਿਚ ਪਰਮਾਤਮਾ ਦੇ) ਗੁਣ ਗਾ ਕੇ (ਮੇਰੇ ਹਿਰਦੇ ਵਿਚ) ਆਨੰਦ ਪੈਦਾ ਹੋ ਜਾਂਦਾ ਹੈ, ਖ਼ੁਸ਼ੀਆਂ ਬਣ ਜਾਂਦੀਆਂ ਹਨ, (ਮੇਰੇ ਅੰਦਰੋਂ) ਸਾਰੇ ਪਾਪ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ ॥੧॥


ਸੰਤ ਚਰਨ ਧਰਉ ਮਾਥੈ ਚਾਂਦਨਾ ਗ੍ਰਿਹਿ ਹੋਇ ਅੰਧੇਰੈ ॥੨॥  

Sanṯ cẖaran ḏẖara▫o māthai cẖāʼnḏnā garihi ho▫e anḏẖerai. ||2||  

Touch your forehead to the feet of the Saints, and your dark household shall be illumined. ||2||  

ਧਰਉ = ਧਰਉਂ, ਮੈਂ ਧਰਦਾ ਹਾਂ। ਮਾਥੈ = (ਆਪਣੇ) ਮੱਥੇ ਉੱਤੇ। ਚਾਂਦਨਾ = ਚਾਨਣ। ਗ੍ਰਿਹਿ ਅੰਧੇਰੈ = (ਮੇਰੇ) ਹਨੇਰੇ (ਹਿਰਦੇ-) ਘਰ ਵਿਚ। ਹੋਇ = ਹੋ ਜਾਂਦਾ ਹੈ ॥੨॥
ਜਦੋਂ ਮੈਂ ਸੰਤ ਜਨਾਂ ਦੇ ਚਰਨ (ਆਪਣੇ) ਮੱਥੇ ਉੱਤੇ ਰੱਖਦਾ ਹਾਂ, ਮੇਰੇ ਹਨੇਰੇ (ਹਿਰਦੇ-) ਘਰ ਵਿੱਚ (ਆਤਮਕ) ਚਾਨਣ ਹੋ ਜਾਂਦਾ ਹੈ ॥੨॥


ਸੰਤ ਪ੍ਰਸਾਦਿ ਕਮਲੁ ਬਿਗਸੈ ਗੋਬਿੰਦ ਭਜਉ ਪੇਖਿ ਨੇਰੈ ॥੩॥  

Sanṯ parsāḏ kamal bigsai gobinḏ bẖaja▫o pekẖ nerai. ||3||  

By the Grace of the Saints, the heart-lotus blossoms forth. Vibrate and meditate on the Lord of the Universe, and see Him near at hand. ||3||  

ਸੰਤ ਪ੍ਰਸਾਦਿ = ਸੰਤ ਜਨਾਂ ਦੀ ਕਿਰਪਾ ਨਾਲ। ਕਮਲੁ = ਹਿਰਦਾ ਕੌਲ-ਫੁੱਲ। ਬਿਗਸੈ = ਖਿੜ ਪੈਂਦਾ ਹੈ। ਭਜਉ = ਭਜਉਂ, ਮੈਂ ਭਜਦਾ ਹਾਂ, ਮੈਂ ਭਜਨ ਕਰਦਾ ਹਾਂ। ਪੇਖਿ = ਵੇਖ ਕੇ ॥੩॥
ਸੰਤ ਜਨਾਂ ਦੀ ਕਿਰਪਾ ਨਾਲ (ਮੇਰਾ ਹਿਰਦਾ-) ਕੌਲ ਖਿੜ ਪੈਂਦਾ ਹੈ, ਗੋਬਿੰਦ ਨੂੰ (ਆਪਣੇ) ਨੇੜੇ ਵੇਖ ਕੇ ਮੈਂ ਉਸ ਦਾ ਭਜਨ ਕਰਦਾ ਹਾਂ ॥੩॥


ਪ੍ਰਭ ਕ੍ਰਿਪਾ ਤੇ ਸੰਤ ਪਾਏ ਵਾਰਿ ਵਾਰਿ ਨਾਨਕ ਉਹ ਬੇਰੈ ॥੪॥੫॥੧੬॥  

Parabẖ kirpā ṯe sanṯ pā▫e vār vār Nānak uh berai. ||4||5||16||  

By the Grace of God, I have found the Saints. Over and over again, Nanak is a sacrifice to that moment. ||4||5||16||  

ਤੇ = ਤੋਂ, ਦੀ ਰਾਹੀਂ। ਵਾਰਿ ਵਾਰਿ = ਕੁਰਬਾਨ ਕੁਰਬਾਨ (ਜਾਂਦਾ ਹਾਂ)। ਉਹ ਬੇਰੈ = ਉਸ ਵੇਲੇ ਤੋਂ ॥੪॥੫॥੧੬॥
ਪਰਮਾਤਮਾ ਦੀ ਮਿਹਰ ਨਾਲ ਮੈਂ ਸੰਤ ਜਨਾਂ ਨੂੰ ਮਿਲਿਆ। ਹੇ ਨਾਨਕ! ਮੈਂ ਉਸ ਵੇਲੇ ਤੋਂ ਸਦਾ ਕੁਰਬਾਨ ਜਾਂਦਾ ਹਾਂ (ਜਦੋਂ ਸੰਤਾਂ ਦੀ ਸੰਗਤ ਪ੍ਰਾਪਤ ਹੋਈ) ॥੪॥੫॥੧੬॥


ਕਾਨੜਾ ਮਹਲਾ  

Kānṛā mėhlā 5.  

Kaanraa, Fifth Mehl:  

xxx
XXX


ਚਰਨ ਸਰਨ ਗੋਪਾਲ ਤੇਰੀ  

Cẖaran saran gopāl ṯerī.  

I seek the Sanctuary of Your Lotus Feet, O Lord of the World.  

ਗੋਪਾਲ = (ਗੋ = ਸ੍ਰਿਸ਼ਟੀ) ਹੇ ਸ੍ਰਿਸ਼ਟੀ ਦੇ ਪਾਲਣਹਾਰ!
ਹੇ ਸ੍ਰਿਸ਼ਟੀ ਦੇ ਪਾਲਣਹਾਰ! ਮੈਂ ਤੇਰੇ ਚਰਨਾਂ ਦੀ ਸਰਨ ਆਇਆ ਹਾਂ।


ਮੋਹ ਮਾਨ ਧੋਹ ਭਰਮ ਰਾਖਿ ਲੀਜੈ ਕਾਟਿ ਬੇਰੀ ॥੧॥ ਰਹਾਉ  

Moh mān ḏẖoh bẖaram rākẖ lījai kāt berī. ||1|| rahā▫o.  

Save me from emotional attachment, pride, deception and doubt; please cut away these ropes which bind me. ||1||Pause||  

ਧੋਹ = ਠੱਗੀ। ਕਾਟਿ ਬੇਰੀ = ਬੇੜੀ ਕੱਟ ਕੇ ॥੧॥ ਰਹਾਉ ॥
(ਮੇਰੇ ਅੰਦਰੋਂ) ਮੋਹ, ਅਹੰਕਾਰ, ਠੱਗੀ, ਭਟਕਣਾ (ਆਦਿਕ ਦੀਆਂ) ਫਾਹੀਆਂ ਕੱਟ ਕੇ (ਮੇਰੀ) ਰੱਖਿਆ ਕਰ ॥੧॥ ਰਹਾਉ ॥


ਬੂਡਤ ਸੰਸਾਰ ਸਾਗਰ  

Būdaṯ sansār sāgar.  

I am drowning in the world-ocean.  

ਬੂਡਤ = ਡੁੱਬ ਰਹੇ। ਸਾਗਰ = ਸਮੁੰਦਰ।
ਸੰਸਾਰ-ਸਮੁੰਦਰ ਵਿਚ ਡੁੱਬ ਰਹੇ ਜੀਵ-yy


ਉਧਰੇ ਹਰਿ ਸਿਮਰਿ ਰਤਨਾਗਰ ॥੧॥  

Uḏẖre har simar raṯnāgar. ||1||  

Meditating in remembrance on the Lord, the Source of Jewels, I am saved. ||1||  

ਉਧਰੇ = ਬਚ ਜਾਂਦੇ ਹਨ। ਸਿਮਰਿ = ਸਿਮਰ ਕੇ। ਰਤਨਾਗਰ = (ਰਤਨ-ਆਕਰ) ਰਤਨਾਂ ਦੀ ਖਾਣ ਪ੍ਰਭੂ ॥੧॥
ਹੇ ਰਤਨਾਂ ਦੀ ਖਾਣ ਹਰੀ! (ਤੇਰਾ ਨਾਮ) ਸਿਮਰ ਕੇ ਬਚ ਨਿਕਲਦੇ ਹਨ ॥੧॥


ਸੀਤਲਾ ਹਰਿ ਨਾਮੁ ਤੇਰਾ  

Sīṯlā har nām ṯerā.  

Your Name, Lord, is cooling and soothing.  

ਸੀਤਲਾ = ਸੀਤਲ, ਠੰਢ ਪਾਣ ਵਾਲਾ।
ਹੇ ਹਰੀ! ਤੇਰਾ ਨਾਮ (ਜੀਵਾਂ ਦੇ ਹਿਰਦੇ ਵਿਚ) ਠੰਢ ਪਾਣ ਵਾਲਾ ਹੈ।


ਪੂਰਨੋ ਠਾਕੁਰ ਪ੍ਰਭੁ ਮੇਰਾ ॥੨॥  

Pūrno ṯẖākur parabẖ merā. ||2||  

God, my Lord and Master, is Perfect. ||2||  

ਪੂਰਨੋ = ਸਰਬ-ਵਿਆਪਕ। ਠਾਕੁਰ = ਹੇ ਠਾਕੁਰ! ॥੨॥
ਹੇ ਠਾਕੁਰ! ਤੂੰ ਸਰਬ-ਵਿਆਪਕ ਹੈਂ, ਤੂੰ ਮੇਰਾ ਪ੍ਰਭੂ ਹੈਂ ॥੨॥


ਦੀਨ ਦਰਦ ਨਿਵਾਰਿ ਤਾਰਨ  

Ḏīn ḏaraḏ nivār ṯāran.  

You are the Deliverer, the Destroyer of the sufferings of the meek and the poor.  

ਦੀਨ ਦਰਦ = ਗ਼ਰੀਬਾਂ ਦੇ ਦੁੱਖ। ਨਿਵਾਰਿ = ਦੂਰ ਕਰ ਕੇ। ਤਾਰਨ = ਪਾਰ ਲੰਘਾਣ ਵਾਲਾ।
ਪਰਮਾਤਮਾ ਗ਼ਰੀਬਾਂ ਦੇ ਦੁੱਖ ਦੂਰ ਕਰ ਕੇ (ਉਹਨਾਂ ਨੂੰ ਦੁਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘਾਣ ਵਾਲਾ ਹੈ।


ਹਰਿ ਕ੍ਰਿਪਾ ਨਿਧਿ ਪਤਿਤ ਉਧਾਰਨ ॥੩॥  

Har kirpā niḏẖ paṯiṯ uḏẖāran. ||3||  

The Lord is the Treasure of Mercy, the Saving Grace of sinners. ||3||  

ਨਿਧਿ = ਖ਼ਜ਼ਾਨਾ। ਪਤਿਤ = ਵਿਕਾਰੀ। ਉਧਾਰਨ = ਬਚਾਣ ਵਾਲਾ।a ॥੩॥
ਹਰੀ ਦਇਆ ਦਾ ਖ਼ਜ਼ਾਨਾ ਹੈ, ਵਿਕਾਰੀਆਂ ਨੂੰ (ਵਿਕਾਰਾਂ ਵਿਚੋਂ) ਬਚਾਣ ਵਾਲਾ ਹੈ ॥੩॥


ਕੋਟਿ ਜਨਮ ਦੂਖ ਕਰਿ ਪਾਇਓ  

Kot janam ḏūkẖ kar pā▫i▫o.  

I have suffered the pains of millions of incarnations.  

ਕੋਟਿ = ਕ੍ਰੋੜਾਂ। ਕਰਿ = ਸਹਾਰ ਕੇ। ਪਾਇਓ = (ਮਨੁੱਖਾ ਜਨਮ) ਲੱਭਾ।
(ਮਨੁੱਖ) ਕ੍ਰੋੜਾਂ ਜਨਮਾਂ ਦੇ ਦੁੱਖ ਸਹਾਰ ਕੇ (ਮਨੁੱਖਾ ਜਨਮ) ਹਾਸਲ ਕਰਦਾ ਹੈ,


ਸੁਖੀ ਨਾਨਕ ਗੁਰਿ ਨਾਮੁ ਦ੍ਰਿੜਾਇਓ ॥੪॥੬॥੧੭॥  

Sukẖī Nānak gur nām ḏariṛ▫ā▫i▫o. ||4||6||17||  

Nanak is at peace; the Guru has implanted the Naam, the Name of the Lord, within me. ||4||6||17||  

ਗੁਰਿ = ਗੁਰੂ ਨੇ। ਦ੍ਰਿੜਾਇਓ = ਹਿਰਦੇ ਵਿਚ ਪੱਕਾ ਕੀਤਾ ॥੪॥੬॥੧੭॥
(ਪਰ) ਹੇ ਨਾਨਕ! ਸੁਖੀ (ਉਹੀ) ਹੈ ਜਿਸ ਦੇ ਹਿਰਦੇ ਵਿਚ) ਗੁਰੂ ਨੇ (ਪਰਮਾਤਮਾ ਦਾ) ਨਾਮ ਪੱਕਾ ਕਰ ਦਿੱਤਾ ਹੈ ॥੪॥੬॥੧੭॥


ਕਾਨੜਾ ਮਹਲਾ  

Kānṛā mėhlā 5.  

Kaanraa, Fifth Mehl:  

xxx
XXX


ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ  

Ḏẖan uh parīṯ cẖaran sang lāgī.  

Blessed is that love, which is attuned to the Lord's Feet.  

ਧਨਿ = (धन्य) ਸਲਾਹੁਣ-ਯੋਗ। ਸੰਗਿ = ਨਾਲ।
ਉਹ ਪ੍ਰੀਤ ਸਲਾਹੁਣ-ਜੋਗ ਹੈ ਜਿਹੜੀ (ਪਰਮਾਤਮਾ ਦੇ) ਚਰਨਾਂ ਨਾਲ ਲੱਗਦੀ ਹੈ।


ਕੋਟਿ ਜਾਪ ਤਾਪ ਸੁਖ ਪਾਏ ਆਇ ਮਿਲੇ ਪੂਰਨ ਬਡਭਾਗੀ ॥੧॥ ਰਹਾਉ  

Kot jāp ṯāp sukẖ pā▫e ā▫e mile pūran badbẖāgī. ||1|| rahā▫o.  

The peace which comes from millions of chants and deep meditations is obtained by perfect good fortune and destiny. ||1||Pause||  

ਕੋਟਿ = ਕ੍ਰੋੜਾਂ। ਆਇ = ਆ ਕੇ। ਬਡਭਾਗੀ = ਵੱਡੇ ਭਾਗਾਂ ਨਾਲ ॥੧॥ ਰਹਾਉ ॥
(ਉਸ ਪ੍ਰੀਤ ਦੀ ਬਰਕਤਿ ਨਾਲ, ਮਾਨੋ) ਕ੍ਰੋੜਾਂ ਜਪਾਂ ਤਪਾਂ ਦੇ ਸੁਖ ਪ੍ਰਾਪਤ ਹੋ ਜਾਂਦੇ ਹਨ, ਅਤੇ ਪੂਰਨ ਪ੍ਰਭੂ ਜੀ ਵੱਡੇ ਭਾਗਾਂ ਨਾਲ ਆ ਮਿਲਦੇ ਹਨ ॥੧॥ ਰਹਾਉ ॥


ਮੋਹਿ ਅਨਾਥੁ ਦਾਸੁ ਜਨੁ ਤੇਰਾ ਅਵਰ ਓਟ ਸਗਲੀ ਮੋਹਿ ਤਿਆਗੀ  

Mohi anāth ḏās jan ṯerā avar ot saglī mohi ṯi▫āgī.  

I am Your helpless servant and slave; I have given up all other support.  

ਮੋਹਿ = ਮੈਂ। ਅਨਾਥੁ = ਨਿਮਾਣਾ। ਅਵਰ ਓਟ = ਹੋਰ ਆਸਰਾ। ਮੋਹਿ = ਮੈਂ।
ਹੇ ਪ੍ਰਭੂ! ਮੈਂ ਤੇਰਾ ਦਾਸ ਹਾਂ ਤੇਰਾ ਸੇਵਕ ਹਾਂ, ਮੈਨੂੰ ਹੋਰ ਕੋਈ ਆਸਰਾ ਨਹੀਂ (ਤੈਥੋਂ ਬਿਨਾ) ਮੈਂ ਹੋਰ ਸਾਰੀ ਓਟ ਛੱਡ ਚੁੱਕਾ ਹਾਂ।


ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲਿ ਸੋਵਤ ਜਾਗੀ ॥੧॥  

Bẖor bẖaram kāte parabẖ simraṯ gi▫ān anjan mil sovaṯ jāgī. ||1||  

Every trace of doubt has been eradicated, remembering God in meditation. I have applied the ointment of spiritual wisdom, and awakened from my sleep. ||1||  

ਭੋਰ ਭਰਮ = ਛੋਟੇ ਤੋਂ ਛੋਟੇ ਭਰਮ ਭੀ। ਅੰਜਨ = ਸੁਰਮਾ। ਮਿਲਿ = ਮਿਲ ਕੇ ॥੧॥
ਹੇ ਪ੍ਰਭੂ! ਤੇਰਾ ਨਾਮ ਸਿਮਰਦਿਆਂ ਤੇਰੇ ਨਾਲ ਡੂੰਘੀ ਸਾਂਝ ਦਾ ਸੁਰਮਾ ਪਾਇਆਂ ਮੇਰੇ ਛੋਟੇ ਤੋਂ ਛੋਟੇ ਭਰਮ ਭੀ ਕੱਟੇ ਗਏ ਹਨ, (ਤੇਰੇ ਚਰਨਾਂ ਵਿਚ) ਮਿਲ ਕੇ ਮੈਂ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਜਾਗ ਪਈ ਹਾਂ ॥੧॥


ਤੂ ਅਥਾਹੁ ਅਤਿ ਬਡੋ ਸੁਆਮੀ ਕ੍ਰਿਪਾ ਸਿੰਧੁ ਪੂਰਨ ਰਤਨਾਗੀ  

Ŧū athāhu aṯ bado su▫āmī kirpā sinḏẖ pūran raṯnāgī.  

You are Unfathomable, Great and Utterly Vast, O my Lord and Master, Ocean of Mercy, Source of Jewels.  

ਅਤਿ ਬਡੋ = ਬਹੁਤ ਵੱਡਾ। ਕ੍ਰਿਪਾ ਸਿੰਧੁ = ਕਿਰਪਾ ਦਾ ਸਮੁੰਦਰ। ਰਤਨਾਗੀ = (ਰਤਨ-ਆਕਰ) ਰਤਨਾਂ ਦੀ ਖਾਣ।
ਹੇ ਸੁਆਮੀ! ਤੂੰ ਇਕ ਬਹੁਤ ਵੱਡਾ ਅਥਾਹ ਦਇਆ-ਦਾ-ਸਮੁੰਦਰ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਰਤਨਾਂ ਦੀ ਖਾਣ ਹੈਂ।


ਨਾਨਕੁ ਜਾਚਕੁ ਹਰਿ ਹਰਿ ਨਾਮੁ ਮਾਂਗੈ ਮਸਤਕੁ ਆਨਿ ਧਰਿਓ ਪ੍ਰਭ ਪਾਗੀ ॥੨॥੭॥੧੮॥  

Nānak jācẖak har har nām māʼngai masṯak ān ḏẖari▫o parabẖ pāgī. ||2||7||18||  

Nanak, the beggar, begs for the Name of the Lord, Har, Har; he rests his forehead upon God's Feet. ||2||7||18||  

ਜਾਚਕੁ = ਮੰਗਤਾ। ਮਾਂਗੈ = ਮੰਗਦਾ ਹੈ (ਇਕ-ਵਚਨ)। ਮਸਤਕੁ = ਮੱਥਾ। ਆਨਿ = ਲਿਆ ਕੇ (ਆਇ = ਆ ਕੇ)। ਪ੍ਰਭ ਪਾਗੀ = ਪ੍ਰਭੂ ਦੇ ਪਗਾਂ (ਪੈਰਾਂ) ਵਿਚ ॥੨॥੭॥੧੮॥
ਹੇ ਹਰੀ! (ਤੇਰੇ ਦਰ ਦਾ) ਮੰਗਤਾ ਨਾਨਕ ਤੇਰਾ ਨਾਮ ਮੰਗਦਾ ਹੈ। (ਨਾਨਕ ਨੇ ਆਪਣਾ) ਮੱਥਾ, ਹੇ ਪ੍ਰਭੂ! ਤੇਰੇ ਚਰਨਾਂ ਤੇ ਲਿਆ ਕੇ ਰੱਖ ਦਿੱਤਾ ਹੈ ॥੨॥੭॥੧੮॥


ਕਾਨੜਾ ਮਹਲਾ  

Kānṛā mėhlā 5.  

Kaanraa, Fifth Mehl:  

xxx
XXX


ਕੁਚਿਲ ਕਠੋਰ ਕਪਟ ਕਾਮੀ  

Kucẖil kaṯẖor kapat kāmī.  

I am filthy, hard-hearted, deceitful and obsessed with sexual desire.  

ਕੁਚਿਲ = ਗੰਦੇ ਆਚਰਨ ਵਾਲੇ। ਕਠੋਰ = ਨਿਰਦਈ। ਕਪਟ = ਠੱਗੀ ਕਰਨ ਵਾਲੇ। ਕਾਮੀ = ਵਿਸ਼ਈ।
ਹੇ ਸੁਆਮੀ! ਅਸੀਂ ਜੀਵ ਗੰਦੇ ਆਚਰਨ ਵਾਲੇ ਤੇ ਨਿਰਦਈ ਰਹਿੰਦੇ ਹਾਂ, ਠੱਗੀਆਂ ਕਰਨ ਵਾਲੇ ਹਾਂ, ਵਿਸ਼ਈ ਹਾਂ।


ਜਿਉ ਜਾਨਹਿ ਤਿਉ ਤਾਰਿ ਸੁਆਮੀ ॥੧॥ ਰਹਾਉ  

Ji▫o jānėh ṯi▫o ṯār su▫āmī. ||1|| rahā▫o.  

Please carry me across, as You wish, O my Lord and Master. ||1||Pause||  

ਜਿਉ ਜਾਨਹਿ = ਜਿਸ ਭੀ ਢੰਗ ਨਾਲ ਤੂੰ (ਪਾਰ ਲੰਘਾਣਾ ਠੀਕ) ਜਾਣਦਾ ਹੈਂ। ਤਿਉ = ਉਸੇ ਤਰ੍ਹਾਂ। ਸੁਆਮੀ = ਹੇ ਸੁਆਮੀ! ॥੧॥ ਰਹਾਉ ॥
ਜਿਸ ਭੀ ਤਰੀਕੇ ਨਾਲ ਤੂੰ (ਜੀਵਾਂ ਨੂੰ ਪਾਰ ਲੰਘਾਣਾ ਠੀਕ) ਸਮਝਦਾ ਹੈਂ, ਉਸੇ ਤਰ੍ਹਾਂ (ਇਹਨਾਂ ਵਿਕਾਰਾਂ ਤੋਂ) ਪਾਰ ਲੰਘਾ ॥੧॥ ਰਹਾਉ ॥


ਤੂ ਸਮਰਥੁ ਸਰਨਿ ਜੋਗੁ ਤੂ ਰਾਖਹਿ ਅਪਨੀ ਕਲ ਧਾਰਿ ॥੧॥  

Ŧū samrath saran jog ṯū rākẖahi apnī kal ḏẖār. ||1||  

You are All-powerful and Potent to grant Sanctuary. Exerting Your Power, You protect us. ||1||  

ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ। ਸਰਨਿ ਜੋਗੁ = ਸਰਨ-ਪਏ ਦੀ ਰੱਖਿਆ ਕਰਨ ਜੋਗਾ। ਕਲ = ਸੱਤਿਆ, ਤਾਕਤ। ਧਾਰਿ = ਧਾਰ ਕੇ, ਵਰਤ ਕੇ ॥੧॥
ਹੇ ਸੁਆਮੀ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਨ-ਪਏ ਦੀ ਰੱਖਿਆ ਕਰਨ-ਜੋਗ ਹੈਂ, ਤੂੰ (ਜੀਵਾਂ ਨੂੰ) ਆਪਣੀ ਤਾਕਤ ਵਰਤ ਕੇ ਬਚਾਂਦਾ (ਆ ਰਿਹਾ) ਹੈਂ ॥੧॥


ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ  

Jāp ṯāp nem sucẖ sanjam nāhī in biḏẖe cẖẖutkār.  

Chanting and deep meditation, penance and austere self-discipline, fasting and purification - salvation does not come by any of these means.  

ਜਾਪ = ਦੇਵਤਿਆਂ ਨੂੰ ਵੱਸ ਕਰਨ ਦੇ ਮੰਤ੍ਰ। ਤਾਪ = ਧੂਣੀਆਂ ਆਦਿਕ ਨਾਲ ਸਰੀਰ ਨੂੰ ਕਸ਼ਟ ਦੇਣੇ। ਸੁਚਿ = ਸਰੀਰਕ ਪਵਿੱਤਰਤਾ। ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਣ ਦੇ ਜਤਨ। ਇਨ ਬਿਧੇ = ਇਹਨਾਂ ਤਰੀਕਿਆਂ ਨਾਲ। ਛੁਟਕਾਰ = (ਵਿਕਾਰਾਂ ਤੋਂ) ਖ਼ਲਾਸੀ।
ਜਪ, ਤਪ, ਵਰਤ-ਨੇਮ; ਸਰੀਰਕ ਪਵਿੱਤ੍ਰਤਾ, ਸੰਜਮ-ਇਹਨਾਂ ਤਰੀਕਿਆਂ ਨਾਲ (ਵਿਕਾਰਾਂ ਤੋਂ ਜੀਵਾਂ ਦੀ) ਖ਼ਲਾਸੀ ਨਹੀਂ ਹੋ ਸਕਦੀ।


ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ ॥੨॥੮॥੧੯॥  

Garaṯ gẖor anḏẖ ṯe kādẖahu parabẖ Nānak naḏar nihār. ||2||8||19||  

Please lift me up and out of this deep, dark ditch; O God, please bless Nanak with Your Glance of Grace. ||2||8||19||  

ਗਰਤ = (गर्त) ਟੋਆ। ਘੋਰ ਅੰਧ = ਘੁੱਪ ਹਨੇਰਾ (ਜਿੱਥੇ ਆਤਮਕ ਜੀਵਨ ਦੀ ਸੂਝ ਦਾ ਰਤਾ ਭੀ ਚਾਨਣ ਨਾਹ ਮਿਲੇ)। ਤੇ = ਤੋਂ, ਵਿਚੋਂ। ਪ੍ਰਭ = ਹੇ ਪ੍ਰਭੂ! ਨਦਰਿ ਨਿਹਾਰਿ = ਮਿਹਰ ਦੀ ਨਿਗਾਹ ਨਾਲ ਵੇਖ ਕੇ। ਨਿਹਾਰਿ = ਵੇਖ ਕੇ ॥੨॥੮॥੧੯॥
ਹੇ ਪ੍ਰਭੂ! ਨਾਨਕ ਨੂੰ ਤੂੰ (ਆਪ ਹੀ) ਮਿਹਰ ਦੀ ਨਿਗਾਹ ਨਾਲ ਤੱਕ ਕੇ (ਵਿਕਾਰਾਂ ਦੇ) ਘੁੱਪ ਹਨੇਰੇ ਟੋਏ ਵਿਚੋਂ ਬਾਹਰ ਕੱਢ ॥੨॥੮॥੧੯॥


ਕਾਨੜਾ ਮਹਲਾ ਘਰੁ  

Kānṛā mėhlā 5 gẖar 4  

Kaanraa, Fifth Mehl, Fourth House:  

xxx
ਰਾਗ ਕਾਨੜਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਨਾਰਾਇਨ ਨਰਪਤਿ ਨਮਸਕਾਰੈ  

Nārā▫in narpaṯ namaskārai.  

The one who bows in humble reverence to the Primal Lord, the Lord of all beings  

ਨਰਪਤਿ = ਨਰਾਂ ਦਾ ਪਤੀ, ਪਾਤਿਸ਼ਾਹ। ਨਮਸਕਾਰੈ = ਨਮਸਕਾਰ ਕਰਦਾ ਰਹਿੰਦਾ ਹੈ, ਸਿਰ ਨਿਵਾਂਦਾ ਰਹਿੰਦਾ ਹੈ।
(ਪ੍ਰਭੂ ਦੇ ਬੇਅੰਤ ਰੰਗ ਵੇਖ ਵੇਖ ਕੇ ਜਿਹੜਾ ਗੁਰੂ) ਪ੍ਰਭੂ-ਪਾਤਿਸ਼ਾਹ ਨੂੰ ਸਦਾ ਸਿਰ ਨਿਵਾਂਦਾ ਰਹਿੰਦਾ ਹੈ,


ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥੧॥ ਰਹਾਉ  

Aise gur ka▫o bal bal jā▫ī▫ai āp mukaṯ mohi ṯārai. ||1|| rahā▫o.  

- I am a sacrifice, a sacrifice to such a Guru; He Himself is liberated, and He carries me across as well. ||1||Pause||  

ਕਉ = ਤੋਂ। ਬਲਿ ਜਾਈਐ = ਸਦਕੇ ਜਾਣਾ ਚਾਹੀਦਾ ਹੈ। ਮੁਕਤੁ = (ਦੁਨੀਆ ਦੇ ਬੰਧਨਾਂ ਤੋਂ) ਸੁਤੰਤਰ। ਮੋਹਿ = ਮੈਨੂੰ। ਤਾਰੈ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ (ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ) ॥੧॥ ਰਹਾਉ ॥
ਜਿਹੜਾ (ਨਾਮ ਦੀ ਬਰਕਤਿ ਨਾਲ) (ਦੁਨੀਆ ਦੇ ਬੰਧਨਾਂ ਤੋਂ) ਆਪ ਨਿਰਲੇਪ ਹੈ, ਤੇ ਮੈਨੂੰ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ, ਉਸ ਗੁਰੂ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ ॥੧॥ ਰਹਾਉ ॥


ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ  

Kavan kavan kavan gun kahī▫ai anṯ nahī kacẖẖ pārai.  

Which, which, which of Your Glorious Virtues should I chant? There is no end or limitation to them.  

ਕਵਨ ਕਵਨ ਗੁਨ = ਕਿਹੜੇ ਕਿਹੜੇ ਗੁਣ? ਕਹੀਐ = ਬਿਆਨ ਕੀਤੇ ਜਾਣ। ਪਾਰੈ = ਪਾਰਲਾ ਬੰਨਾ।
ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰਮਾਤਮਾ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।


ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਬੀਚਾਰੈ ॥੧॥  

Lākẖ lākẖ lākẖ ka▫ī korai ko hai aiso bīcẖārai. ||1||  

There are thousands, tens of thousands, hundreds of thousands, many millions of them, but those who contemplate them are very rare. ||1||  

ਕਈ ਕੋਰੈ = ਕਈ ਕ੍ਰੋੜਾਂ ਵਿਚੋਂ। ਕੋ ਹੈ = ਕੋਈ (ਵਿਰਲਾ) ਹੈ। ਐਸੋ = ਇਸ ਤਰ੍ਹਾਂ। ਬੀਚਾਰੈ = ਬੀਚਾਰਦਾ ਹੈ ॥੧॥
ਜੋ ਇਉਂ ਸੋਚਦਾ ਹੈ, ਲੱਖਾਂ ਬੰਦਿਆਂ ਵਿਚੋਂ ਕ੍ਰੋੜਾਂ ਬੰਦਿਆਂ ਵਿਚੋਂ ਕੋਈ ਵਿਰਲਾ (ਅਜਿਹਾ ਮਨੁੱਖ) ਹੁੰਦਾ ਹੈ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits