Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਾਨੜਾ ਮਹਲਾ  

Kānṛā mėhlā 5.  

Kaanraa, Fifth Mehl:  

xxx
XXX


ਸਾਧ ਸਰਨਿ ਚਰਨ ਚਿਤੁ ਲਾਇਆ  

Sāḏẖ saran cẖaran cẖiṯ lā▫i▫ā.  

In the Sanctuary of the Holy, I focus my consciousness on the Lord's Feet.  

ਸਾਧ = ਗੁਰੂ।
(ਜਦੋਂ ਤੋਂ) ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਿਆ ਹੈ,


ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ ਨਾਮ ਮੰਤ੍ਰੁ ਸਤਿਗੁਰੂ ਦ੍ਰਿੜਾਇਆ ॥੧॥ ਰਹਾਉ  

Supan kī bāṯ sunī pekẖī supnā nām manṯar saṯgurū driṛ▫ā▫i▫ā. ||1|| rahā▫o.  

When I was dreaming, I heard and saw only dream-objects. The True Guru has implanted the Mantra of the Naam, the Name of the Lord, within me. ||1||Pause||  

ਪੇਖੀ = ਵੇਖ ਲਈ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ ॥੧॥ ਰਹਾਉ ॥
(ਜਦੋਂ ਤੋਂ) ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਟਿਕਾਇਆ ਹੈ (ਤਦੋਂ ਤੋਂ ਉਸ ਜਗਤ ਨੂੰ) ਸੁਪਨਾ ਹੀ (ਅਖੀਂ) ਵੇਖ ਲਿਆ ਹੈ ਜਿਸ ਨੂੰ ਸੁਪਨੇ ਦੀ ਗੱਲ ਸੁਣਿਆ ਹੋਇਆ ਸੀ ॥੧॥ ਰਹਾਉ ॥


ਨਹ ਤ੍ਰਿਪਤਾਨੋ ਰਾਜ ਜੋਬਨਿ ਧਨਿ ਬਹੁਰਿ ਬਹੁਰਿ ਫਿਰਿ ਧਾਇਆ  

Nah ṯaripṯāno rāj joban ḏẖan bahur bahur fir ḏẖā▫i▫ā.  

Power, youth and wealth do not bring satisfaction; people chase after them again and again.  

ਤ੍ਰਿਪਤਾਨੋ = ਰੱਜਦਾ। ਜੋਬਨਿ = ਜੁਆਨੀ ਨਾਲ। ਧਨਿ = ਧਨ ਨਾਲ। ਬਹੁਰਿ = ਮੁੜ। ਧਾਇਆ = ਭਟਕਦਾ ਹੈ।
(ਇਹ ਮਨ) ਰਾਜ ਜੋਬਨ ਧਨ ਨਾਲ ਨਹੀਂ ਰੱਜਦਾ, ਮੁੜ ਮੁੜ (ਇਹਨਾਂ ਪਦਾਰਥਾਂ ਦੇ ਪਿੱਛੇ) ਭਟਕਦਾ ਫਿਰਦਾ ਹੈ।


ਸੁਖੁ ਪਾਇਆ ਤ੍ਰਿਸਨਾ ਸਭ ਬੁਝੀ ਹੈ ਸਾਂਤਿ ਪਾਈ ਗੁਨ ਗਾਇਆ ॥੧॥  

Sukẖ pā▫i▫ā ṯarisnā sabẖ bujẖī hai sāʼnṯ pā▫ī gun gā▫i▫ā. ||1||  

I have found peace and tranquility, and all my thirsty desires have been quenched, singing His Glorious Praises. ||1||  

ਬੁਝੀ ਹੈ = ਮੁੱਕ ਗਈ ਹੈ ॥੧॥
ਪਰ ਜਦੋਂ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ, ਤਾਂ ਮਾਇਆ ਦੀ ਸਾਰੀ ਤ੍ਰਿਸ਼ਨਾ ਬੁੱਝ ਜਾਂਦੀ ਹੈ, ਆਤਮਕ ਆਨੰਦ ਮਿਲ ਜਾਂਦਾ ਹੈ, ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ॥੧॥


ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਓ ਮਾਇਆ  

Bin būjẖe pasū kī ni▫ā▫ī bẖaram mohi bi▫āpi▫o mā▫i▫ā.  

Without understanding, they are like beasts, engrossed in doubt, emotional attachment and Maya.  

ਕੀ ਨਿਆਈ = ਵਰਗਾ। ਭ੍ਰਮਿ = ਭਟਕ ਕੇ। ਮੋਹਿ = ਮੋਹ ਵਿਚ। ਬਿਆਪਿਓ = ਫਸਿਆ ਹੋਇਆ।
(ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਮਨੁੱਖ ਪਸ਼ੂ ਵਰਗਾ ਹੀ ਰਹਿੰਦਾ ਹੈ, ਮਾਇਆ ਦੀ ਭਟਕਣਾ ਵਿਚ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ।


ਸਾਧਸੰਗਿ ਜਮ ਜੇਵਰੀ ਕਾਟੀ ਨਾਨਕ ਸਹਜਿ ਸਮਾਇਆ ॥੨॥੧੦॥  

Sāḏẖsang jam jevrī kātī Nānak sahj samā▫i▫ā. ||2||10||  

But in the Saadh Sangat, the Company of the Holy, the noose of Death is cut, O Nanak, and one intuitively merges in celestial peace. ||2||10||  

ਸਾਧ ਸੰਗਿ = ਸਾਧ ਸੰਗਤ ਵਿਚ। ਜੇਵਰੀ = ਰੱਸੀ, ਫਾਹੀ। ਸਹਜਿ = ਆਤਮਕ ਅਡੋਲਤਾ ਵਿਚ ॥੨॥੧੦॥
ਪਰ, ਹੇ ਨਾਨਕ! ਸਾਧ ਸੰਗਤ ਵਿਚ ਟਿਕਿਆਂ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦਾ ਹੈ ॥੨॥੧੦॥


ਕਾਨੜਾ ਮਹਲਾ  

Kānṛā mėhlā 5.  

Kaanraa, Fifth Mehl:  

xxx
XXX


ਹਰਿ ਕੇ ਚਰਨ ਹਿਰਦੈ ਗਾਇ  

Har ke cẖaran hirḏai gā▫e.  

Sing of the Lord's Feet within your heart.  

ਹਿਰਦੈ = ਹਿਰਦੇ ਵਿਚ। ਗਾਇ = ਗਾਇਆ ਕਰ, ਸਿਫ਼ਤ-ਸਾਲਾਹ ਕਰਿਆ ਕਰ।
ਪਰਮਾਤਮਾ ਦੇ ਚਰਨ ਹਿਰਦੇ ਵਿਚ (ਟਿਕਾ ਕੇ; ਉਸ ਦੇ ਗੁਣ) ਗਾਇਆ ਕਰ।


ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ ॥੧॥ ਰਹਾਉ  

Sīṯlā sukẖ sāʼnṯ mūraṯ simar simar niṯ ḏẖi▫ā▫e. ||1|| rahā▫o.  

Meditate, meditate in constant remembrance on God, the Embodiment of soothing peace and cooling tranquility. ||1||Pause||  

ਸੀਤਲਾ ਮੂਰਤਿ = ਉਸ ਪ੍ਰਭੂ ਨੂੰ ਜਿਸ ਦਾ ਸਰੂਪ ਠੰਢਾ-ਠਾਰ ਹੈ। ਸੁਖ ਮੂਰਤਿ = ਸੁਖ-ਸਰੂਪ ਪ੍ਰਭੂ। ਸਾਂਤਿ ਮੂਰਤਿ = ਸ਼ਾਂਤੀ-ਸਰੂਪ ਪ੍ਰਭੂ ਨੂੰ। ਧਿਆਇ = ਧਿਆਇਆ ਕਰ ॥੧॥ ਰਹਾਉ ॥
ਉਸ ਪ੍ਰਭੂ ਦਾ ਸਦਾ ਧਿਆਨ ਧਰਿਆ ਕਰ, ਉਸ ਪ੍ਰਭੂ ਦਾ ਸਦਾ ਸਿਮਰਨ ਕਰਿਆ ਕਰ ਜੋ ਠੰਢ-ਸਰੂਪ ਹੈ ਜੋ ਸੁਖ-ਸਰੂਪ ਹੈ ਜੋ ਸ਼ਾਂਤੀ-ਸਰੂਪ ਹੈ ॥੧॥ ਰਹਾਉ ॥


ਸਗਲ ਆਸ ਹੋਤ ਪੂਰਨ ਕੋਟਿ ਜਨਮ ਦੁਖੁ ਜਾਇ ॥੧॥  

Sagal ās hoṯ pūran kot janam ḏukẖ jā▫e. ||1||  

All your hopes shall be fulfilled, and the pain of millions of deaths and births shall be gone. ||1||  

ਸਗਲ = ਸਾਰੀ। ਕੋਟਿ ਜਨਮ ਦੁਖੁ = ਕ੍ਰੋੜਾਂ ਜਨਮਾਂ ਦਾ ਦੁਖੁ ॥੧॥
(ਸਿਮਰਨ ਦੀ ਬਰਕਤਿ ਨਾਲ ਮਨੁੱਖ ਦੀ) ਸਾਰੀ ਆਸ ਪੂਰੀ ਹੋ ਜਾਂਦੀ ਹੈ, ਕ੍ਰੋੜਾਂ ਜਨਮਾਂ ਦਾ ਦੁੱਖ ਦੂਰ ਹੋ ਜਾਂਦਾ ਹੈ ॥੧॥


ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗਿ ਸਮਾਇ  

Punn ḏān anek kiri▫ā sāḏẖū sang samā▫e.  

Immerse yourself in the Saadh Sangat, the Company of the Holy, and you shall obtain the benefits of giving charitable gifts, and all sorts of good deeds.  

ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਸਮਾਇ = ਲੀਨ ਹੋਇਆ ਰਹੁ।
ਗੁਰੂ ਦੀ ਸੰਗਤ ਵਿਚ ਟਿਕਿਆ ਰਹੁ-ਇਹੀ ਹੈ ਅਨੇਕਾਂ ਪੁੰਨ ਦਾਨ ਆਦਿਕ ਕਰਮ।


ਤਾਪ ਸੰਤਾਪ ਮਿਟੇ ਨਾਨਕ ਬਾਹੁੜਿ ਕਾਲੁ ਖਾਇ ॥੨॥੧੧॥  

Ŧāp sanṯāp mite Nānak bāhuṛ kāl na kẖā▫e. ||2||11||  

Sorrow and suffering shall be erased, O Nanak, and you shall never again be devoured by death. ||2||11||  

ਕਾਲੁ = ਮੌਤ, ਆਤਮਕ ਮੌਤ ॥੨॥੧੧॥
(ਸੰਗਤ ਦੀ ਬਰਕਤਿ ਨਾਲ ਸਾਰੇ) ਦੁੱਖ ਕਲੇਸ਼ ਮਿਟ ਜਾਂਦੇ ਹਨ। ਹੇ ਨਾਨਕ! ਆਤਮਕ ਮੌਤ (ਆਤਮਕ ਜੀਵਨ ਨੂੰ) ਫਿਰ ਨਹੀਂ ਖਾ ਸਕਦੀ ॥੨॥੧੧॥


ਕਾਨੜਾ ਮਹਲਾ ਘਰੁ  

Kānṛā mėhlā 5 gẖar 3  

Kaanraa, Fifth Mehl, Third House:  

xxx
ਰਾਗ ਕਾਨੜਾ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਕਥੀਐ ਸੰਤਸੰਗਿ ਪ੍ਰਭ ਗਿਆਨੁ  

Kathī▫ai saṯsang parabẖ gi▫ān.  

Speak of God's Wisdom in the Sat Sangat, the True Congregation.  

ਕਥੀਐ = ਕਥਨਾ ਚਾਹੀਦਾ ਹੈ, ਗੱਲ ਤੋਰਨੀ ਚਾਹੀਦੀ ਹੈ। ਪ੍ਰਭ ਗਿਆਨੁ ਕਥੀਐ = ਪ੍ਰਭੂ ਦਾ ਗਿਆਨ ਕਥਨਾ ਚਾਹੀਦਾ ਹੈ, ਪ੍ਰਭੂ ਦੀ ਜਾਣ ਪਛਾਣ ਕਥਨੀ ਚਾਹੀਦੀ ਹੈ, ਪ੍ਰਭੂ ਦੇ ਗੁਣਾਂ ਦੀ ਗੱਲ ਤੋਰਨੀ ਚਾਹੀਦੀ ਹੈ। ਸੰਤ ਸੰਗਿ = ਸੰਤ ਜਨਾਂ ਦੀ ਸੰਗਤ ਵਿਚ।
ਸੰਤ ਜਨਾਂ ਦੀ ਸੰਗਤ ਵਿਚ (ਟਿਕ ਕੇ) ਪਰਮਾਤਮਾ ਦੇ ਗੁਣਾਂ ਦੀ ਗੱਲ ਤੋਰਨੀ ਚਾਹੀਦੀ ਹੈ।


ਪੂਰਨ ਪਰਮ ਜੋਤਿ ਪਰਮੇਸੁਰ ਸਿਮਰਤ ਪਾਈਐ ਮਾਨੁ ॥੧॥ ਰਹਾਉ  

Pūran param joṯ parmesur simraṯ pā▫ī▫ai mān. ||1|| rahā▫o.  

Meditating in remembrance on the Perfect Supreme Divine Light, the Transcendent Lord God, honor and glory are obtained. ||1||Pause||  

ਪੂਰਨ = ਸਰਬ-ਵਿਆਪਕ। ਪਰਮ ਜੋਤਿ = ਸਭ ਤੋਂ ਉੱਚੀ ਜੋਤਿ। ਸਿਮਰਤ = ਸਿਮਰਦਿਆਂ। ਪਾਈਐ = ਪਾਈਦਾ ਹੈ ॥੧॥ ਰਹਾਉ ॥
ਸਰਬ-ਵਿਆਪਕ ਸਭ ਤੋਂ ਉੱਚੇ ਨੂਰ ਪਰਮੇਸਰ ਦਾ (ਨਾਮ) ਸਿਮਰਦਿਆਂ (ਲੋਕ ਪਰਲੋਕ ਵਿਚ) ਇਜ਼ਤ ਹਾਸਲ ਕਰੀਦੀ ਹੈ ॥੧॥ ਰਹਾਉ ॥


ਆਵਤ ਜਾਤ ਰਹੇ ਸ੍ਰਮ ਨਾਸੇ ਸਿਮਰਤ ਸਾਧੂ ਸੰਗਿ  

Āvaṯ jāṯ rahe saram nāse simraṯ sāḏẖū sang.  

One's comings and goings in reincarnation cease, and suffering is dispelled, meditating in remembrance in the Saadh Sangat, the Company of the Holy.  

ਰਹੇ = ਮੁੱਕ ਜਾਂਦੇ ਹਨ। ਆਵਤ ਜਾਤ = ਆਉਂਦੇ ਜਾਂਦੇ, ਜੰਮਦੇ ਮਰਦੇ, ਜਨਮ ਮਰਨ ਦੇ ਗੇੜ। ਸ੍ਰਮ = ਥਕੇਵੇਂ। ਸਾਧੂ = ਗੁਰੂ।
ਗੁਰੂ ਦੀ ਸੰਗਤ ਵਿਚ (ਹਰਿ-ਨਾਮ) ਸਿਮਰਦਿਆਂ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ (ਭਟਕਣਾਂ ਦੇ) ਥਕੇਵੇਂ ਨਾਸ ਹੋ ਜਾਂਦੇ ਹਨ।


ਪਤਿਤ ਪੁਨੀਤ ਹੋਹਿ ਖਿਨ ਭੀਤਰਿ ਪਾਰਬ੍ਰਹਮ ਕੈ ਰੰਗਿ ॥੧॥  

Paṯiṯ punīṯ hohi kẖin bẖīṯar pārbarahm kai rang. ||1||  

Sinners are sanctified in an instant, in the love of the Supreme Lord God. ||1||  

ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਹੋਹਿ = ਹੋ ਜਾਂਦੇ ਹਨ (ਬਹੁ-ਵਚਨ)। ਕੈ ਰੰਗਿ = ਦੇ ਪ੍ਰੇਮ-ਰੰਗ ਵਿਚ ॥੧॥
ਪਰਮਾਤਮਾ ਦੇ ਪ੍ਰੇਮ-ਰੰਗ ਦੀ ਬਰਕਤਿ ਨਾਲ ਵਿਕਾਰੀ ਮਨੁੱਖ ਭੀ ਇਕ ਖਿਨ ਵਿਚ ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ ॥੧॥


ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ  

Jo jo kathai sunai har kīrṯan ṯā kī ḏurmaṯ nās.  

Whoever speaks and listens to the Kirtan of the Lord's Praises is rid of evil-mindedness.  

ਜੋ ਜੋ = ਜਿਹੜਾ ਜਿਹੜਾ ਮਨੁੱਖ। ਕਥੈ = ਬਿਆਨ ਕਰਦਾ ਹੈ। ਦੁਰਮਤਿ = ਖੋਟੀ ਮੱਤ।
ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਦਾ ਹੈ ਸੁਣਦਾ ਹੈ, ਉਸ ਦੀ ਖੋਟੀ ਮੱਤ ਦਾ ਨਾਸ ਹੋ ਜਾਂਦਾ ਹੈ।


ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ॥੨॥੧॥੧੨॥  

Sagal manorath pāvai Nānak pūran hovai ās. ||2||1||12||  

All hopes and desires, O Nanak, are fulfilled. ||2||1||12||  

ਸਗਲ = ਸਾਰੇ। ਪਾਵੈ = ਹਾਸਲ ਕਰ ਲੈਂਦਾ ਹੈ (ਇਕ-ਵਚਨ) ॥੨॥੧॥੧੨॥
ਹੇ ਨਾਨਕ! ਉਹ ਮਨੁੱਖ ਸਾਰੀਆਂ ਮਨੋ-ਕਾਮਨਾਂ ਹਾਸਲ ਕਰ ਲੈਂਦਾ ਹੈ, ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ॥੨॥੧॥੧੨॥


ਕਾਨੜਾ ਮਹਲਾ  

Kānṛā mėhlā 5.  

Kaanraa, Fifth Mehl:  

xxx
XXX


ਸਾਧਸੰਗਤਿ ਨਿਧਿ ਹਰਿ ਕੋ ਨਾਮ  

Sāḏẖsangaṯ niḏẖ har ko nām.  

The Treasure of the Naam, the Name of the Lord, is found in the Saadh Sangat, the Company of the Holy.  

ਨਿਧਿ = ਖ਼ਜ਼ਾਨਾ। ਕੋ = ਦਾ।
ਗੁਰੂ ਦੀ ਸੰਗਤ ਵਿਚ (ਰਿਹਾਂ) ਪਰਮਾਤਮਾ ਦਾ ਨਾਮ-ਖ਼ਜ਼ਾਨਾ (ਮਿਲ ਜਾਂਦਾ ਹੈ),


ਸੰਗਿ ਸਹਾਈ ਜੀਅ ਕੈ ਕਾਮ ॥੧॥ ਰਹਾਉ  

Sang sahā▫ī jī▫a kai kām. ||1|| rahā▫o.  

It is the Companion of the soul, its Helper and Support. ||1||Pause||  

ਸੰਗਿ = (ਹਰ ਵੇਲੇ) ਨਾਲ। ਸਹਾਈ = ਸਾਥੀ। ਕੈ ਕਾਮ = ਦੇ ਕੰਮ (ਆਉਂਦਾ ਹੈ) ॥੧॥ ਰਹਾਉ ॥
(ਜੋ ਜੀਵ ਦੇ) ਨਾਲ (ਸਦਾ) ਸਾਥੀ ਬਣਿਆ ਰਹਿੰਦਾ ਹੈ ਜੋ ਜਿੰਦ ਦੇ (ਸਦਾ) ਕੰਮ ਆਉਂਦਾ ਹੈ ॥੧॥ ਰਹਾਉ ॥


ਸੰਤ ਰੇਨੁ ਨਿਤਿ ਮਜਨੁ ਕਰੈ  

Sanṯ ren niṯ majan karai.  

Continually bathing in the dust of the feet of the Saints,  

ਰੇਨੁ = ਚਰਨ-ਧੂੜ। ਨਿਤਿ = ਸਦਾ। ਮਜਨੁ = ਇਸ਼ਨਾਨ।
ਜਿਹੜਾ ਮਨੁੱਖ ਸੰਤ ਜਨਾਂ ਦੀ ਚਰਨ-ਧੂੜ ਵਿਚ ਸਦਾ ਇਸ਼ਨਾਨ ਕਰਦਾ ਹੈ,


ਜਨਮ ਜਨਮ ਕੇ ਕਿਲਬਿਖ ਹਰੈ ॥੧॥  

Janam janam ke kilbikẖ harai. ||1||  

the sins of countless incarnations are washed away. ||1||  

ਕਿਲਬਿਖ = ਪਾਪ। ਹਰੈ = ਦੂਰ ਕਰ ਲੈਂਦਾ ਹੈ ॥੧॥
ਉਹ ਆਪਣੇ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਲੈਂਦਾ ਹੈ ॥੧॥


ਸੰਤ ਜਨਾ ਕੀ ਊਚੀ ਬਾਨੀ  

Sanṯ janā kī ūcẖī bānī.  

The words of the humble Saints are lofty and exalted.  

ਊਚੀ ਬਾਨੀ = ਉੱਚਾ ਜੀਵਨ ਬਣਾਣ ਵਾਲੀ ਬਾਣੀ।
ਸੰਤ ਜਨਾਂ ਦੀ (ਮਨੁੱਖੀ ਜੀਵਨ ਨੂੰ) ਉੱਚਾ ਕਰਨ ਵਾਲੀ ਬਾਣੀ ਨੂੰ ਸਿਮਰ ਸਿਮਰ ਕੇ


ਸਿਮਰਿ ਸਿਮਰਿ ਤਰੇ ਨਾਨਕ ਪ੍ਰਾਨੀ ॥੨॥੨॥੧੩॥  

Simar simar ṯare Nānak parānī. ||2||2||13||  

Meditating, meditating in remembrance, O Nanak, mortal beings are carried across and saved. ||2||2||13||  

ਸਿਮਰਿ = ਸਿਮਰ ਕੇ। ਤਾਰੇ = ਪਾਰ ਲੰਘ ਗਏ ॥੨॥੨॥੧੩॥
ਹੇ ਨਾਨਕ! ਅਨੇਕਾਂ ਹੀ ਪ੍ਰਾਣੀ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ ॥੨॥੨॥੧੩॥


ਕਾਨੜਾ ਮਹਲਾ  

Kānṛā mėhlā 5.  

Kaanraa, Fifth Mehl:  

xxx
XXX


ਸਾਧੂ ਹਰਿ ਹਰੇ ਗੁਨ ਗਾਇ  

Sāḏẖū har hare gun gā▫e.  

O Holy people, sing the Glorious Praises of the Lord, Har, Haray.  

ਸਾਧੂ = ਗੁਰੂ (ਦੀ ਰਾਹੀਂ)। ਗਾਇ = ਗਾਇਆ ਕਰ।
(ਤੂੰ) ਗੁਰੂ (ਦੀ ਸਰਨ ਪੈ ਕੇ) ਉਸ ਪ੍ਰਭੂ ਦੇ ਗੁਣ ਗਾਇਆ ਕਰ,


ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ ਸਿਮਰਤ ਦੁਖੁ ਜਾਇ ॥੧॥ ਰਹਾਉ  

Mān ṯan ḏẖan parān parabẖ ke simraṯ ḏukẖ jā▫e. ||1|| rahā▫o.  

Mind, body, wealth and the breath of life - all come from God; remembering Him in meditation, pain is taken away. ||1||Pause||  

ਮਾਨ = ਮਨ। ਸਿਮਰਤ = ਸਿਮਰਦਿਆਂ ॥੧॥ ਰਹਾਉ ॥
(ਜਿਸ) ਪ੍ਰਭੂ ਦੇ (ਦਿੱਤੇ ਹੋਏ) ਇਹ ਮਨ, ਇਹ ਤਨ, ਇਹ ਧਨ, ਇਹ ਜਿੰਦ, (ਹਨ। ਉਸ ਦਾ ਨਾਮ) ਸਿਮਰਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ ॥੧॥ ਰਹਾਉ ॥


ਈਤ ਊਤ ਕਹਾ ਲੋੁਭਾਵਹਿ ਏਕ ਸਿਉ ਮਨੁ ਲਾਇ ॥੧॥  

Īṯ ūṯ kahā lobẖāvėh ek si▫o man lā▫e. ||1||  

Why are you entangled in this and that? Let your mind be attuned to the One. ||1||  

ਈਤ ਊਤ = ਇਧਰ ਉਧਰ, ਇਥੇ ਉਥੇ। ਕਹਾ = ਕਿੱਥੇ? ਲੋੁਭਾਵਹਿ = (ਅੱਖਰ 'ਲ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਲੋਭਾਵਹਿ' ਹੈ। ਇਥੇ 'ਲੁਭਾਵਹਿ' ਪੜ੍ਹਨਾ ਹੈ) ਤੂੰ ਲੋਭ ਵਿਚ ਫਸ ਰਿਹਾ ਹੈਂ। ਸਿਉ = ਨਾਲ ॥੧॥
ਤੂੰ ਇਧਰ ਉਧਰ ਕਿਉਂ ਲੋਭ ਵਿਚ ਫਸ ਰਿਹਾ ਹੈਂ? ਇਕ ਪਰਮਾਤਮਾ ਨਾਲ ਆਪਣਾ ਮਨ ਜੋੜ ॥੧॥


ਮਹਾ ਪਵਿਤ੍ਰ ਸੰਤ ਆਸਨੁ ਮਿਲਿ ਸੰਗਿ ਗੋਬਿਦੁ ਧਿਆਇ ॥੨॥  

Mahā paviṯar sanṯ āsan mil sang gobiḏ ḏẖi▫ā▫e. ||2||  

The place of the Saints is utterly sacred; meet with them, and meditate on the Lord of the Universe. ||2||  

ਸੰਤ ਆਸਨੁ = ਗੁਰੂ ਦਾ ਟਿਕਾਣਾ। ਮਿਲਿ ਸੰਗਿ = (ਗੁਰੂ) ਨਾਲ ਮਿਲ ਕੇ ॥੨॥
ਗੁਰੂ ਦਾ ਟਿਕਾਣਾ (ਜੀਵਨ ਨੂੰ) ਬਹੁਤ ਸੁੱਚਾ ਬਣਾਣ ਵਾਲਾ ਹੈ। ਗੁਰੂ ਨਾਲ ਮਿਲ ਕੇ ਗੋਬਿੰਦ ਨੂੰ (ਆਪਣੇ ਮਨ ਵਿਚ) ਧਿਆਇਆ ਕਰ ॥੨॥


ਸਗਲ ਤਿਆਗਿ ਸਰਨਿ ਆਇਓ ਨਾਨਕ ਲੇਹੁ ਮਿਲਾਇ ॥੩॥੩॥੧੪॥  

Sagal ṯi▫āg saran ā▫i▫o Nānak leho milā▫e. ||3||3||14||  

O Nanak, I have abandoned everything and come to Your Sanctuary. Please let me merge with You. ||3||3||14||  

ਤਿਆਗਿ = ਛੱਡ ਕੇ ॥੩॥੩॥੧੪॥
ਹੇ ਨਾਨਕ! (ਆਖ)ਸਾਰੇ (ਆਸਰੇ) ਛੱਡ ਕੇ ਮੈਂ ਤੇਰੀ ਸਰਨ ਆਇਆ ਹਾਂ। ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ ॥੩॥੩॥੧੪॥


ਕਾਨੜਾ ਮਹਲਾ  

Kānṛā mėhlā 5.  

Kaanraa, Fifth Mehl:  

xxx
XXX


ਪੇਖਿ ਪੇਖਿ ਬਿਗਸਾਉ ਸਾਜਨ ਪ੍ਰਭੁ ਆਪਨਾ ਇਕਾਂਤ ॥੧॥ ਰਹਾਉ  

Pekẖ pekẖ bigsā▫o sājan parabẖ āpnā ikāʼnṯ. ||1|| rahā▫o.  

Gazing upon and beholding my Best Friend, I blossom forth in bliss; my God is the One and Only. ||1||Pause||  

ਪੇਖਿ ਪੇਖਿ = (ਹਰ ਥਾਂ ਵੱਸਦਾ) ਵੇਖ ਵੇਖ ਕੇ। ਬਿਗਸਾਉ = ਬਿਗਸਾਉਂ, ਬਿਗਸਉਂ, ਮੈਂ ਖਿੜ ਪੈਂਦਾ ਹਾਂ। ਇਕਾਂਤ = (ਸਰਬ-ਵਿਆਪਕ ਹੁੰਦਿਆਂ ਭੀ) ਵੱਖਰਾ, ਨਿਰਲੇਪ ॥੧॥ ਰਹਾਉ ॥
ਮੈਂ ਆਪਣੇ ਸੱਜਣ ਪ੍ਰਭੂ ਨੂੰ (ਹਰ ਥਾਂ ਵੱਸਦਾ) ਵੇਖ ਵੇਖ ਕੇ ਖ਼ੁਸ਼ ਹੋ ਜਾਂਦਾ ਹਾਂ, (ਉਹ ਸਰਬ-ਵਿਆਪਕ ਹੁੰਦਿਆਂ ਭੀ ਮਾਇਆ ਦੇ ਪ੍ਰਭਾਵ ਤੋਂ) ਵੱਖਰਾ ਰਹਿੰਦਾ ਹੈ ॥੧॥ ਰਹਾਉ ॥


ਆਨਦਾ ਸੁਖ ਸਹਜ ਮੂਰਤਿ ਤਿਸੁ ਆਨ ਨਾਹੀ ਭਾਂਤਿ ॥੧॥  

Ānḏā sukẖ sahj mūraṯ ṯis ān nāhī bẖāʼnṯ. ||1||  

He is the Image of Ecstasy, Intuitive Peace and Poise. There is no other like Him. ||1||  

ਤਿਸੁ ਆਨ ਨਾਹੀ ਭਾਂਤਿ = ਤਿਸੁ ਭਾਂਤਿ ਆਨ ਨਾਹੀ, ਉਸ ਵਰਗਾ ਹੋਰ ਕੋਈ ਨਹੀਂ। ਮੂਰਤਿ = ਸਰੂਪ ॥੧॥
ਉਹ ਸੱਜਣ ਪ੍ਰਭੂ ਆਨੰਦ-ਰੂਪ ਹੈ, ਸੁਖ-ਸਰੂਪ ਹੈ, ਆਤਮਕ ਅਡੋਲਤਾ ਦਾ ਸਰੂਪ ਹੈ। ਉਸ ਵਰਗਾ ਹੋਰ ਕੋਈ ਨਹੀਂ ਹੈ ॥੧॥


ਸਿਮਰਤ ਇਕ ਬਾਰ ਹਰਿ ਹਰਿ ਮਿਟਿ ਕੋਟਿ ਕਸਮਲ ਜਾਂਤਿ ॥੨॥  

Simraṯ ik bār har har mit kot kasmal jāʼnṯ. ||2||  

Meditating in remembrance on the Lord, Har, Har, even once, millions of sins are erased. ||2||  

ਸਿਮਰਤ = ਸਿਮਰਦਿਆਂ। ਇਕ ਬਾਰ = ਸਦਾ, ਲਗਾਤਾਰ। ਮਿਟਿ ਜਾਂਤਿ = ਮਿਟ ਜਾਂਦੇ ਹਨ। ਕਸਮਲ = ਪਾਪ ॥੨॥
ਉਸ ਹਰੀ ਪ੍ਰਭੂ ਦਾ ਨਾਮ ਸਦਾ ਸਿਮਰਦਿਆਂ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits