Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਾ ਕਉ ਸਤਿਗੁਰੁ ਮਇਆ ਕਰੇਹੀ ॥੨॥  

Jā ka▫o saṯgur ma▫i▫ā karehī. ||2||  

when the True Guru shows His Kindness. ||2||  

ਜਾ ਕਉ = ਜਿਸ (ਮਨੁੱਖ) ਉੱਤੇ। ਮਇਆ = ਮਿਹਰ, ਦਇਆ। ਕਰੇਹੀ = ਕਰਦੇ ਹਨ ॥੨॥
ਜਿਸ ਉਤੇ ਗੁਰੂ ਜੀ ਕਿਰਪਾ ਕਰਦੇ ਹਨ (ਉਹ ਮਨੁੱਖ ਪਰਮਾਤਮਾ ਪਾਸੋਂ ਸਾਧ ਸੰਗਤ ਦਾ ਮਿਲਾਪ ਅਤੇ ਹਰਿ-ਨਾਮ ਦਾ ਸਿਮਰਨ ਮੰਗਦਾ ਹੈ) ॥੨॥


ਅਗਿਆਨ ਭਰਮੁ ਬਿਨਸੈ ਦੁਖ ਡੇਰਾ  

Agi▫ān bẖaram binsai ḏukẖ derā.  

The house of ignorance, doubt and pain is destroyed,  

ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਭਰਮੁ = ਭਟਕਣਾ। ਦੁਖ ਡੇਰਾ = ਦੁੱਖਾਂ ਦਾ ਡੇਰਾ।
ਉਸ ਮਨੁੱਖ ਦੇ ਅੰਦਰ ਆਤਮਕ ਜੀਵਨ ਵਲੋਂ ਬੇ-ਸਮਝੀ ਦੂਰ ਹੋ ਜਾਂਦੀ ਹੈ, ਭਟਕਣਾ ਮੁੱਕ ਜਾਂਦੀ ਹੈ; ਸਾਰੇ ਦੁਖਾਂ ਦਾ ਡੇਰਾ ਹੀ ਉੱਠ ਜਾਂਦਾ ਹੈ,


ਜਾ ਕੈ ਹ੍ਰਿਦੈ ਬਸਹਿ ਗੁਰ ਪੈਰਾ ॥੩॥  

Jā kai hirḏai basėh gur pairā. ||3||  

for those within whose hearts the Guru's Feet abide. ||3||  

ਜਾ ਕੈ ਹ੍ਰਿਦੈ = ਜਿਸ (ਮਨੁੱਖ) ਦੇ ਹਿਰਦੇ ਵਿਚ। ਬਸਹਿ = ਵੱਸਦੇ ਹਨ ॥੩॥
ਜਿਸ ਦੇ ਹਿਰਦੇ ਵਿਚ ਗੁਰੂ ਦੇ ਚਰਨ ਵੱਸਦੇ ਹਨ ॥੩॥


ਸਾਧਸੰਗਿ ਰੰਗਿ ਪ੍ਰਭੁ ਧਿਆਇਆ  

Sāḏẖsang rang parabẖ ḏẖi▫ā▫i▫ā.  

In the Saadh Sangat, lovingly meditate on God.  

ਰੰਗਿ = ਪਿਆਰ ਨਾਲ।
ਜਿਸ (ਮਨੁੱਖ) ਨੇ ਗੁਰੂ ਦੀ ਸੰਗਤ ਵਿਚ (ਟਿਕ ਕੇ) ਪਿਆਰ ਨਾਲ ਪਰਮਾਤਮਾ ਦਾ ਸਿਮਰਨ ਕੀਤਾ ਹੈ,


ਕਹੁ ਨਾਨਕ ਤਿਨਿ ਪੂਰਾ ਪਾਇਆ ॥੪॥੪॥  

Kaho Nānak ṯin pūrā pā▫i▫ā. ||4||4||  

Says Nanak, you shall obtain the Perfect Lord. ||4||4||  

ਤਿਨਿ = ਉਸ (ਮਨੁੱਖ) ਨੇ। ਪੂਰਾ = ਪੂਰਨ ਪ੍ਰਭੂ ॥੪॥੪॥
ਨਾਨਕ ਆਖਦਾ ਹੈ ਉਸ ਨੇ ਉਸ ਪੂਰਨ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ॥੪॥੪॥


ਕਾਨੜਾ ਮਹਲਾ  

Kānṛā mėhlā 5.  

Kaanraa, Fifth Mehl:  

xxx
XXX


ਭਗਤਿ ਭਗਤਨ ਹੂੰ ਬਨਿ ਆਈ  

Bẖagaṯ bẖagṯan hūʼn ban ā▫ī.  

Devotion is the natural quality of God's devotees.  

ਭਗਤਨ ਹੂੰ = ਭਗਤਾਂ ਨੂੰ ਹੀ। ਬਨਿ ਆਈ = ਫਬਦੀ ਹੈ।
(ਪਰਮਾਤਮਾ ਦੀ) ਭਗਤੀ ਭਗਤ-ਜਨਾਂ ਪਾਸੋਂ ਹੀ ਹੋ ਸਕਦੀ ਹੈ।


ਤਨ ਮਨ ਗਲਤ ਭਏ ਠਾਕੁਰ ਸਿਉ ਆਪਨ ਲੀਏ ਮਿਲਾਈ ॥੧॥ ਰਹਾਉ  

Ŧan man galaṯ bẖa▫e ṯẖākur si▫o āpan lī▫e milā▫ī. ||1|| rahā▫o.  

Their bodies and minds are blended with their Lord and Master; He unites them with Himself. ||1||Pause||  

ਗਲਤ = ਗ਼ਲਤਾਨ, ਮਸਤ। ਸਿਉ = ਨਾਲ। ਆਪਨ = ਆਪਣੇ ਨਾਲ ॥੧॥ ਰਹਾਉ ॥
ਉਹਨਾਂ ਦੇ ਤਨ ਉਹਨਾਂ ਦੇ ਮਨ ਪਰਮਾਤਮਾ ਦੀ ਯਾਦ ਵਿਚ ਮਸਤ ਰਹਿੰਦੇ ਹਨ। ਉਹਨਾਂ ਨੂੰ ਪ੍ਰਭੂ ਆਪਣੇ ਨਾਲ ਮਿਲਾਈ ਰੱਖਦਾ ਹੈ ॥੧॥ ਰਹਾਉ ॥


ਗਾਵਨਹਾਰੀ ਗਾਵੈ ਗੀਤ  

Gāvanhārī gāvai gīṯ.  

The singer sings the songs,  

ਗਾਵਨਹਾਰੀ = ਰਿਵਾਜੀ ਤੌਰ ਤੇ ਗਾਵਣ ਵਾਲੀ ਦੁਨੀਆ।
ਲੋਕਾਈ ਰਿਵਾਜੀ ਤੌਰ ਤੇ ਹੀ (ਸਿਫ਼ਤ-ਸਾਲਾਹ ਦੇ) ਗੀਤ ਗਾਂਦੀ ਹੈ।


ਤੇ ਉਧਰੇ ਬਸੇ ਜਿਹ ਚੀਤ ॥੧॥  

Ŧe uḏẖre base jih cẖīṯ. ||1||  

but she alone is saved, within whose consciousness the Lord abides. ||1||  

ਤੇ = ਉਹ ਮਨੁੱਖ (ਬਹੁ-ਵਚਨ)। ਜਿਹ ਚੀਤ = ਜਿਨ੍ਹਾਂ ਦੇ ਚਿੱਤ ਵਿਚ ॥੧॥
ਪਰ ਸੰਸਾਰ-ਸਮੁੰਦਰ ਤੋਂ ਪਾਰ ਉਹੀ ਲੰਘਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਵੱਸਦੇ ਹਨ ॥੧॥


ਪੇਖੇ ਬਿੰਜਨ ਪਰੋਸਨਹਾਰੈ  

Pekẖe binjan parosanhārai.  

The one who sets the table sees the food,  

ਬਿੰਜਨ = ਸੁਆਦਲੇ ਖਾਣੇ। ਪਰੋਸਨਹਾਰੈ = ਪਰੋਸਣ ਵਾਲੇ ਨੇ, ਹੋਰਨਾਂ ਅੱਗੇ ਧਰਨ ਵਾਲੇ ਨੇ।
ਹੋਰਨਾਂ ਅੱਗੇ (ਖਾਣੇ) ਧਰਨ ਵਾਲੇ ਨੇ (ਤਾਂ ਸਦਾ) ਸੁਆਦਲੇ ਖਾਣੇ ਵੇਖੇ ਹਨ,


ਜਿਹ ਭੋਜਨੁ ਕੀਨੋ ਤੇ ਤ੍ਰਿਪਤਾਰੈ ॥੨॥  

Jih bẖojan kīno ṯe ṯaripṯārai. ||2||  

but only one who eats the food is satisfied. ||2||  

ਤ੍ਰਿਪਤਾਰੈ = ਰੱਜਦਾ ਹੈ ॥੨॥
ਪਰ ਰੱਜਦੇ ਉਹੀ ਹਨ ਜਿਨ੍ਹਾਂ ਨੇ ਉਹ ਖਾਣੇ ਖਾਧੇ ॥੨॥


ਅਨਿਕ ਸ੍ਵਾਂਗ ਕਾਛੇ ਭੇਖਧਾਰੀ  

Anik savāʼng kācẖẖe bẖekẖ▫ḏẖārī.  

People disguise themselves with all sorts of costumes,  

ਕਾਛੇ = (कांछित) ਮਨ-ਬਾਂਛਤ। ਭੇਖਧਾਰੀ = ਸ੍ਵਾਂਗ ਰਚਣ ਵਾਲਾ।
ਸ੍ਵਾਂਗੀ ਮਨੁੱਖ (ਮਾਇਆ ਦੀ ਖ਼ਾਤਰ) ਅਨੇਕਾਂ ਮਨ-ਬਾਂਛਤ ਸ੍ਵਾਂਗ ਬਣਾਂਦਾ ਹੈ,


ਜੈਸੋ ਸਾ ਤੈਸੋ ਦ੍ਰਿਸਟਾਰੀ ॥੩॥  

Jaiso sā ṯaiso ḏaristārī. ||3||  

but in the end, they are seen as they truly are. ||3||  

ਸਾ = ਸੀ। ਤੈਸੋ = ਉਹੋ ਜਿਹਾ ਹੀ। ਦ੍ਰਿਸਟਾਰੀ = ਦਿੱਸਦਾ ਹੈ ॥੩॥
ਪਰ ਜਿਹੋ ਜਿਹਾ ਉਹ (ਅਸਲ ਵਿਚ) ਹੈ, ਉਹੋ ਜਿਹਾ ਹੀ (ਉਹਨਾਂ ਨੂੰ) ਦਿੱਸਦਾ ਹੈ (ਜਿਹੜੇ ਉਸ ਨੂੰ ਜਾਣਦੇ ਹਨ) ॥੩॥


ਕਹਨ ਕਹਾਵਨ ਸਗਲ ਜੰਜਾਰ  

Kahan kahāvan sagal janjār.  

Speaking and talking are all just entanglements.  

ਕਹਨ ਕਹਾਵਨ = ਹੋਰ ਹੋਰ ਗੱਲਾਂ ਆਖਣੀਆਂ ਅਖਵਾਉਣੀਆਂ। ਜੰਜਾਰ = ਜੰਜਾਲ, ਮਾਇਆ ਦੇ ਮੋਹ ਦੀਆਂ ਫਾਹੀਆਂ (ਦਾ ਕਾਰਨ)।
(ਹਰਿ-ਨਾਮ ਸਿਮਰਨ ਤੋਂ ਬਿਨਾ) ਹੋਰ ਹੋਰ ਗੱਲਾਂ ਆਖਣੀਆਂ ਅਖਵਾਣੀਆਂ- ਇਹ ਸਾਰੇ ਉੱਦਮ ਮਾਇਆ ਦੇ ਮੋਹ ਦੀਆਂ ਫਾਹੀਆਂ ਦਾ ਮੂਲ ਹਨ।


ਨਾਨਕ ਦਾਸ ਸਚੁ ਕਰਣੀ ਸਾਰ ॥੪॥੫॥  

Nānak ḏās sacẖ karṇī sār. ||4||5||  

O slave Nanak, the true way of life is excellent. ||4||5||  

ਸਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਸਾਰ = ਸ੍ਰੇਸ਼ਟ। ਕਰਣੀ = ਕਰਤੱਬ ॥੪॥੫॥
ਹੇ ਦਾਸ ਨਾਨਕ! ਪਰਮਾਤਮਾ ਦਾ ਨਾਮ ਸਿਮਰਨਾ ਹੀ ਸਭ ਤੋਂ ਸ੍ਰੇਸ਼ਟ ਕਰਤੱਬ ਹੈ ॥੪॥੫॥


ਕਾਨੜਾ ਮਹਲਾ  

Kānṛā mėhlā 5.  

Kaanraa, Fifth Mehl:  

xxx
XXX


ਤੇਰੋ ਜਨੁ ਹਰਿ ਜਸੁ ਸੁਨਤ ਉਮਾਹਿਓ ॥੧॥ ਰਹਾਉ  

Ŧero jan har jas sunaṯ umāhi▫o. ||1|| rahā▫o.  

Your humble servant listens to Your Praises with delight. ||1||Pause||  

ਜਨੁ = ਦਾਸ, ਸੇਵਕ। ਜਸੁ = ਸਿਫ਼ਤ-ਸਾਲਾਹ। ਸੁਨਤ = ਸੁਣਦਿਆਂ। ਉਮਾਹਿਓ = ਉਮਾਹ ਵਿਚ ਆ ਜਾਂਦਾ ਹੈ, ਪ੍ਰਸੰਨ-ਚਿੱਤ ਹੋ ਜਾਂਦਾ ਹੈ ॥੧॥ ਰਹਾਉ ॥
ਹੇ ਪ੍ਰਭੂ! ਤੇਰਾ ਸੇਵਕ ਤੇਰੀ ਸਿਫ਼ਤ-ਸਾਲਾਹ ਸੁਣਦਿਆਂ ਉਮਾਹ ਵਿਚ ਆ ਜਾਂਦਾ ਹੈ ॥੧॥ ਰਹਾਉ ॥


ਮਨਹਿ ਪ੍ਰਗਾਸੁ ਪੇਖਿ ਪ੍ਰਭ ਕੀ ਸੋਭਾ ਜਤ ਕਤ ਪੇਖਉ ਆਹਿਓ ॥੧॥  

Manėh pargās pekẖ parabẖ kī sobẖā jaṯ kaṯ pekẖa▫o āhi▫o. ||1||  

My mind is enlightened, gazing upon the Glory of God. Wherever I look, there He is. ||1||  

ਮਨਹਿ = ਮਨ ਵਿਚ। ਪ੍ਰਗਾਸੁ = (ਆਤਮਕ ਜੀਵਨ ਦਾ) ਚਾਨਣ। ਪੇਖਿ = ਵੇਖ ਕੇ। ਸੋਭਾ = ਵਡਿਆਈ। ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਆਹਿਓ = ਮੌਜੂਦ ॥੧॥
ਪ੍ਰਭੂ ਦੀ ਵਡਿਆਈ ਵੇਖ ਕੇ (ਮੇਰੇ) ਮਨ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ। ਮੈਂ ਜਿਧਰ ਕਿਧਰ ਵੇਖਦਾ ਹਾਂ, (ਮੈਨੂੰ ਉਹ ਹਰ ਪਾਸੇ) ਮੌਜੂਦ (ਦਿੱਸਦਾ) ਹੈ ॥੧॥


ਸਭ ਤੇ ਪਰੈ ਪਰੈ ਤੇ ਊਚਾ ਗਹਿਰ ਗੰਭੀਰ ਅਥਾਹਿਓ ॥੨॥  

Sabẖ ṯe parai parai ṯe ūcẖā gahir gambẖīr athāhi▫o. ||2||  

You are the farthest of all, the highest of the far, profound, unfathomable and unreachable. ||2||  

ਤੇ = ਤੋਂ। ਤੇ ਊਚਾ = (ਸਭ) ਤੇ ਊਚਾ। ਗਹਿਰ = ਡੂੰਘਾ। ਗੰਭੀਰ = ਵੱਡੇ ਜਿਗਰੇ ਵਾਲਾ ॥੨॥
ਪਰਮਾਤਮਾ ਸਭ ਜੀਵਾਂ ਤੋਂ ਵੱਡਾ ਹੈ ਸਭ ਜੀਵਾਂ ਤੋਂ ਉੱਚਾ ਹੈ; ਡੂੰਘਾ (ਸਮੁੰਦਰ) ਹੈ, ਵੱਡੇ ਜਿਗਰੇ ਵਾਲਾ ਹੈ, ਉਸ ਦੀ ਹਾਥ ਨਹੀਂ ਲੱਭ ਸਕਦੀ ॥੨॥


ਓਤਿ ਪੋਤਿ ਮਿਲਿਓ ਭਗਤਨ ਕਉ ਜਨ ਸਿਉ ਪਰਦਾ ਲਾਹਿਓ ॥੩॥  

Oṯ poṯ mili▫o bẖagṯan ka▫o jan si▫o parḏā lāhi▫o. ||3||  

You are united with Your devotees, through and through; You have removed Your veil for Your humble servants. ||3||  

ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤੇ ਹੋਏ ਵਿਚ। ਪਰਦਾ = ਵਿੱਥ। ਲਾਹਿਓ = ਦੂਰ ਕਰ ਦਿੱਤਾ ॥੩॥
(ਜਿਵੇਂ) ਤਾਣੇ ਵਿਚ ਪੇਟੇ ਵਿਚ (ਧਾਗਾ ਮਿਲਿਆ ਹੋਇਆ ਹੁੰਦਾ ਹੈ, ਤਿਵੇਂ) ਪਰਮਾਤਮਾ ਆਪਣੇ ਭਗਤਾਂ ਨੂੰ ਮਿਲਿਆ ਹੁੰਦਾ ਹੈ, ਆਪਣੇ ਸੇਵਕਾਂ ਤੋਂ ਉਸ ਨੇ ਉਹਲਾ ਦੂਰ ਕੀਤਾ ਹੁੰਦਾ ਹੈ ॥੩॥


ਗੁਰ ਪ੍ਰਸਾਦਿ ਗਾਵੈ ਗੁਣ ਨਾਨਕ ਸਹਜ ਸਮਾਧਿ ਸਮਾਹਿਓ ॥੪॥੬॥  

Gur parsāḏ gāvai guṇ Nānak sahj samāḏẖ samāhi▫o. ||4||6||  

By Guru's Grace, Nanak sings Your Glorious Praises; he is intuitively absorbed in Samaadhi. ||4||6||  

ਪ੍ਰਸਾਦਿ = ਕਿਰਪਾ ਨਾਲ। ਸਹਜ = ਆਤਮਕ ਅਡੋਲਤਾ। ਸਮਾਹਿਓ = ਲੀਨ ਰਹਿੰਦਾ ਹੈ ॥੪॥੬॥
ਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਜਿਹੜਾ ਮਨੁੱਖ ਪਰਮਾਤਮਾ ਦੇ) ਗੁਣ ਗਾਂਦਾ ਰਹਿੰਦਾ ਹੈ ਉਹ ਆਤਮਕ ਅਡੋਲਤਾ ਦੀ ਸਮਾਧੀ ਵਿਚ ਲੀਨ ਰਹਿੰਦਾ ਹੈ ॥੪॥੬॥


ਕਾਨੜਾ ਮਹਲਾ  

Kānṛā mėhlā 5.  

Kaanraa, Fifth Mehl:  

xxx
XXX


ਸੰਤਨ ਪਹਿ ਆਪਿ ਉਧਾਰਨ ਆਇਓ ॥੧॥ ਰਹਾਉ  

Sanṯan pėh āp uḏẖāran ā▫i▫o. ||1|| rahā▫o.  

I have come to the Saints to save myself. ||1||Pause||  

ਪਹਿ = ਪਾਸ, ਕੋਲ, ਦੇ ਹਿਰਦੇ ਵਿਚ। ਉਧਾਰਨ = (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ॥੧॥ ਰਹਾਉ ॥
(ਜਗਤ ਦੇ ਜੀਵਾਂ ਨੂੰ) ਵਿਕਾਰਾਂ ਤੋਂ ਬਚਾਣ ਲਈ (ਪਰਮਾਤਮਾ) ਆਪ ਸੰਤ ਜਨਾਂ ਦੇ ਹਿਰਦੇ ਵਿਚ ਆ ਵੱਸਦਾ ਹੈ ॥੧॥ ਰਹਾਉ ॥


ਦਰਸਨ ਭੇਟਤ ਹੋਤ ਪੁਨੀਤਾ ਹਰਿ ਹਰਿ ਮੰਤ੍ਰੁ ਦ੍ਰਿੜਾਇਓ ॥੧॥  

Ḏarsan bẖetaṯ hoṯ punīṯā har har manṯar ḏariṛ▫ā▫i▫o. ||1||  

Gazing upon the Blessed Vision of their Darshan, I am sanctified; they have implanted the Mantra of the Lord, Har, Har, within me. ||1||  

ਦਰਸਨ ਭੇਟਤ = (ਸੰਤ ਜਨਾਂ ਦਾ, ਗੁਰੂ ਦਾ) ਦਰਸਨ ਕਰਦਿਆਂ। ਪੁਨੀਤਾ = ਪਵਿੱਤਰ, ਚੰਗੇ ਜੀਵਨ ਵਾਲਾ। ਦ੍ਰਿੜਾਇਓ = ਹਿਰਦੇ ਵਿਚ ਪੱਕਾ ਕਰਦਾ ਹੈ ॥੧॥
(ਜੀਵ ਗੁਰੂ ਦਾ) ਦਰਸਨ ਕਰਦਿਆਂ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, (ਗੁਰੂ ਉਹਨਾਂ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ ॥੧॥


ਕਾਟੇ ਰੋਗ ਭਏ ਮਨ ਨਿਰਮਲ ਹਰਿ ਹਰਿ ਅਉਖਧੁ ਖਾਇਓ ॥੨॥  

Kāte rog bẖa▫e man nirmal har har a▫ukẖaḏẖ kẖā▫i▫o. ||2||  

The disease has been eradicated, and my mind has become immaculate. I have taken the healing medicine of the Lord, Har, Har. ||2||  

ਨਿਰਮਲ = ਸਾਫ਼। ਅਉਖਧੁ = ਦਵਾਈ ॥੨॥
(ਜਿਹੜੇ ਮਨੁੱਖ ਗੁਰੂ ਪਾਸੋਂ) ਹਰਿ-ਨਾਮ ਦੀ ਦਵਾਈ (ਲੈ ਕੇ) ਖਾਂਦੇ ਹਨ (ਉਹਨਾਂ ਦੇ) ਸਾਰੇ ਰੋਗ ਕੱਟੇ ਜਾਂਦੇ ਹਨ, (ਉਹਨਾਂ ਦੇ) ਮਨ ਪਵਿੱਤਰ ਹੋ ਜਾਂਦੇ ਹਨ ॥੨॥


ਅਸਥਿਤ ਭਏ ਬਸੇ ਸੁਖ ਥਾਨਾ ਬਹੁਰਿ ਕਤਹੂ ਧਾਇਓ ॥੩॥  

Asthiṯ bẖa▫e base sukẖ thānā bahur na kaṯhū ḏẖā▫i▫o. ||3||  

I have become steady and stable, and I dwell in the home of peace. I shall never again wander anywhere. ||3||  

ਅਸਥਿਤ = ਅਡੋਲ-ਚਿੱਤ। ਸੁਖ ਥਾਨਾ = ਆਤਮਕ ਅਡੋਲਤਾ ਵਿਚ। ਬਹੁਰਿ = ਫਿਰ, ਮੁੜ। ਕਤਹੂ = ਕਿਤੇ ਭੀ। ਧਾਇਓ = ਭਟਕਦਾ, ਦੌੜਦਾ ॥੩॥
(ਗੁਰੂ ਪਾਸੋਂ ਨਾਮ-ਦਵਾਈ ਲੈ ਕੇ ਖਾਣ ਵਾਲੇ ਮਨੁੱਖ) ਅਡੋਲ-ਚਿੱਤ ਹੋ ਜਾਂਦੇ ਹਨ; ਆਤਮਕ ਆਨੰਦ ਵਿਚ ਟਿਕੇ ਰਹਿੰਦੇ ਹਨ, (ਇਸ ਆਨੰਦ ਨੂੰ ਛੱਡ ਕੇ ਉਹ) ਮੁੜ ਹੋਰ ਕਿਸੇ ਭੀ ਪਾਸੇ ਨਹੀਂ ਭਟਕਦੇ ॥੩॥


ਸੰਤ ਪ੍ਰਸਾਦਿ ਤਰੇ ਕੁਲ ਲੋਗਾ ਨਾਨਕ ਲਿਪਤ ਮਾਇਓ ॥੪॥੭॥  

Sanṯ parsāḏ ṯare kul logā Nānak lipaṯ na mā▫i▫o. ||4||7||  

By the Grace of the Saints, the people and all their generations are saved; O Nanak, they are not engrossed in Maya. ||4||7||  

ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕੁਲ ਲੋਗਾ = (ਉਸ ਦੀ) ਕੁਲ ਦੇ ਸਾਰੇ ਲੋਕ। ਲਿਪਤ ਨ ਮਾਇਓ = ਮਾਇਆ ਵਿਚ ਨਹੀਂ ਫਸਦਾ, ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ॥੪॥੭॥
ਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਨਾਮ-ਦਵਾਈ ਖਾ ਕੇ ਉਹ ਨਿਰੇ ਆਪ ਹੀ ਨਹੀਂ ਤਰਦੇ; ਉਹਨਾਂ ਦੀ) ਕੁਲ ਦੇ ਲੋਕ ਭੀ (ਸੰਸਾਰ-ਸਮੁੰਦਰ ਤੋਂ ਪਾਰ) ਲੰਘ ਜਾਂਦੇ ਹਨ; ਉਹਨਾਂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ॥੪॥੭॥


ਕਾਨੜਾ ਮਹਲਾ  

Kānṛā mėhlā 5.  

Kaanraa, Fifth Mehl:  

xxx
XXX


ਬਿਸਰਿ ਗਈ ਸਭ ਤਾਤਿ ਪਰਾਈ  

Bisar ga▫ī sabẖ ṯāṯ parā▫ī.  

I have totally forgotten my jealousy of others,  

ਬਿਸਰਿ ਗਈ = ਭੁੱਲ ਗਈ ਹੈ। ਸਭ = ਸਾਰੀ। ਤਾਤਿ = ਈਰਖਾ, ਸਾੜਾ। ਤਾਤਿ ਪਰਾਈ = ਦੂਜਿਆਂ ਦਾ ਸੁਖ ਵੇਖ ਕੇ ਅੰਦਰੇ ਅੰਦਰ ਸੜਨ ਦੀ ਆਦਤ।
(ਤਦੋਂ ਤੋਂ) ਦੂਜਿਆਂ ਦਾ ਸੁਖ ਵੇਖ ਕੇ ਅੰਦਰੇ ਅੰਦਰ ਸੜਨ ਦੀ ਸਾਰੀ ਆਦਤ ਭੁੱਲ ਗਈ ਹੈ,


ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ  

Jab ṯe sāḏẖsangaṯ mohi pā▫ī. ||1|| rahā▫o.  

since I found the Saadh Sangat, the Company of the Holy. ||1||Pause||  

ਤੇ = ਤੋਂ। ਜਬ ਤੇ = ਜਦੋਂ ਤੋਂ। ਮੋਹਿ = ਮੈਂ ॥੧॥ ਰਹਾਉ ॥
ਜਦੋਂ ਤੋਂ ਮੈਂ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ ॥੧॥ ਰਹਾਉ ॥


ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥  

Nā ko bairī nahī bigānā sagal sang ham ka▫o ban ā▫ī. ||1||  

No one is my enemy, and no one is a stranger. I get along with everyone. ||1||  

ਕੋ = ਕੋਈ (ਮਨੁੱਖ)। ਸਗਲ ਸੰਗਿ = ਸਭਨਾਂ ਨਾਲ। ਹਮ ਕਉ ਬਨਿ ਆਈ = ਮੇਰਾ ਪਿਆਰ ਬਣਿਆ ਹੋਇਆ ਹੈ ॥੧॥
(ਹੁਣ) ਮੈਨੂੰ ਕੋਈ ਵੈਰੀ ਨਹੀਂ ਦਿੱਸਦਾ, ਕੋਈ ਓਪਰਾ ਨਹੀਂ ਦਿੱਸਦਾ; ਸਭਨਾਂ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ ॥੧॥


ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥  

Jo parabẖ kīno so bẖal māni▫o eh sumaṯ sāḏẖū ṯe pā▫ī. ||2||  

Whatever God does, I accept that as good. This is the sublime wisdom I have obtained from the Holy. ||2||  

ਭਲ = ਭਲਾ, ਚੰਗਾ। ਸੁਮਤਿ = ਚੰਗੀ ਅਕਲ। ਸਾਧੂ ਤੇ = ਗੁਰੂ ਪਾਸੋਂ ॥੨॥
(ਹੁਣ) ਜੋ ਕੁਝ ਪਰਮਾਤਮਾ ਕਰਦਾ ਹੈ, ਮੈਂ ਉਸ ਨੂੰ (ਸਭ ਜੀਵਾਂ ਲਈ) ਭਲਾ ਹੀ ਮੰਨਦਾ ਹਾਂ। ਇਹ ਚੰਗੀ ਅਕਲ ਮੈਂ (ਆਪਣੇ) ਗੁਰੂ ਪਾਸੋਂ ਸਿੱਖੀ ਹੈ ॥੨॥


ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥੩॥੮॥  

Sabẖ mėh rav rahi▫ā parabẖ ekai pekẖ pekẖ Nānak bigsā▫ī. ||3||8||  

The One God is pervading in all. Gazing upon Him, beholding Him, Nanak blossoms forth in happiness. ||3||8||  

ਰਵਿ ਰਹਿਆ = ਮੌਜੂਦ ਹੈ। ਪੇਖਿ = ਵੇਖ ਕੇ। ਬਿਗਸਾਈ = ਬਿਗਸਾਈਂ; ਮੈਂ ਖ਼ੁਸ਼ ਹੁੰਦਾ ਹਾਂ ॥੩॥੮॥
ਹੇ ਨਾਨਕ! (ਆਖ-ਜਦੋਂ ਤੋਂ ਸਾਧ ਸੰਗਤ ਮਿਲੀ ਹੈ, ਮੈਨੂੰ ਇਉਂ ਦਿੱਸਦਾ ਹੈ ਕਿ) ਇਕ ਪਰਮਾਤਮਾ ਹੀ ਸਭ ਜੀਵਾਂ ਵਿਚ ਮੌਜੂਦ ਹੈ (ਤਾਹੀਏਂ ਸਭ ਨੂੰ) ਵੇਖ ਵੇਖ ਕੇ ਮੈਂ ਖ਼ੁਸ਼ ਹੁੰਦਾ ਹਾਂ ॥੩॥੮॥


ਕਾਨੜਾ ਮਹਲਾ  

Kānṛā mėhlā 5.  

Kaanraa, Fifth Mehl:  

xxx
XXX


ਠਾਕੁਰ ਜੀਉ ਤੁਹਾਰੋ ਪਰਨਾ  

Ŧẖākur jī▫o ṯuhāro parnā.  

O my Dear Lord and Master, You alone are my Support.  

ਠਾਕੁਰ ਜੀਉ = ਹੇ ਪ੍ਰਭੂ ਜੀ! ਪਰਨਾ = ਆਸਰਾ।
ਹੇ ਪ੍ਰਭੂ ਜੀ! (ਮੈਨੂੰ) ਤੇਰਾ ਹੀ ਆਸਰਾ ਹੈ।


ਮਾਨੁ ਮਹਤੁ ਤੁਮ੍ਹ੍ਹਾਰੈ ਊਪਰਿ ਤੁਮ੍ਹ੍ਹਰੀ ਓਟ ਤੁਮ੍ਹ੍ਹਾਰੀ ਸਰਨਾ ॥੧॥ ਰਹਾਉ  

Mān mahaṯ ṯumĥārai ūpar ṯumĥrī ot ṯumĥārī sarnā. ||1|| rahā▫o.  

You are my Honor and Glory; I seek Your Support, and Your Sanctuary. ||1||Pause||  

ਮਹਤੁ = ਮਹੱਤਵ, ਵਡਿਆਈ ॥੧॥ ਰਹਾਉ ॥
ਮੈਨੂੰ ਤੇਰੇ ਉਤੇ ਹੀ ਮਾਣ ਹੈ; ਫ਼ਖ਼ਰ ਹੈ, ਮੈਨੂੰ ਤੇਰੀ ਹੀ ਓਟ ਹੈ, ਮੈਂ ਤੇਰੀ ਹੀ ਸਰਨ ਆ ਪਿਆ ਹਾਂ ॥੧॥ ਰਹਾਉ ॥


ਤੁਮ੍ਹ੍ਹਰੀ ਆਸ ਭਰੋਸਾ ਤੁਮ੍ਹ੍ਹਰਾ ਤੁਮਰਾ ਨਾਮੁ ਰਿਦੈ ਲੈ ਧਰਨਾ  

Ŧumĥrī ās bẖarosā ṯumĥrā ṯumrā nām riḏai lai ḏẖarnā.  

You are my Hope, and You are my Faith. I take Your Name and enshrine it within my heart.  

ਰਿਦੈ = ਹਿਰਦੇ ਵਿਚ।
ਹੇ ਪ੍ਰਭੂ ਜੀ! ਮੈਨੂੰ ਤੇਰੀ ਹੀ ਆਸ ਹੈ, ਤੇਰੇ ਉਤੇ ਹੀ ਭਰੋਸਾ ਹੈ, ਮੈਂ ਤੇਰਾ ਹੀ ਨਾਮ (ਆਪਣੇ) ਹਿਰਦੇ ਵਿਚ ਟਿਕਾਇਆ ਹੋਇਆ ਹੈ।


ਤੁਮਰੋ ਬਲੁ ਤੁਮ ਸੰਗਿ ਸੁਹੇਲੇ ਜੋ ਜੋ ਕਹਹੁ ਸੋਈ ਸੋਈ ਕਰਨਾ ॥੧॥  

Ŧumro bal ṯum sang suhele jo jo kahhu so▫ī so▫ī karnā. ||1||  

You are my Power; associating with You, I am embellished and exalted. I do whatever You say. ||1||  

ਸੰਗਿ = ਨਾਲ। ਸੁਹੇਲੇ = ਸੁਖੀ। ਕਹਹੁ = ਤੁਸੀਂ ਆਖਦੇ ਹੋ ॥੧॥
ਮੈਨੂੰ ਤੇਰਾ ਹੀ ਤਾਣ ਹੈ, ਤੇਰੇ ਚਰਨਾਂ ਵਿਚ ਮੈਂ ਸੁਖੀ ਰਹਿੰਦਾ ਹਾਂ। ਜੋ ਕੁਝ ਤੂੰ ਆਖਦਾ ਹੈਂ, ਮੈਂ ਉਹੀ ਕੁਝ ਕਰ ਸਕਦਾ ਹਾਂ ॥੧॥


ਤੁਮਰੀ ਦਇਆ ਮਇਆ ਸੁਖੁ ਪਾਵਉ ਹੋਹੁ ਕ੍ਰਿਪਾਲ ਭਉਜਲੁ ਤਰਨਾ  

Ŧumrī ḏa▫i▫ā ma▫i▫ā sukẖ pāva▫o hohu kirpāl ṯa bẖa▫ojal ṯarnā.  

Through Your Kindness and Compassion, I find peace; when You are Merciful, I cross over the terrifying world-ocean.  

ਮਇਆ = ਕਿਰਪਾ। ਪਾਵਉ = ਪਾਵਉਂ, ਮੈਂ ਹਾਸਲ ਕਰਦਾ ਹਾਂ, ਮਾਣਦਾ ਹਾਂ। ਕ੍ਰਿਪਾਲ = ਦਇਆਵਾਨ। ਤ = ਤਾਂ। ਭਉਜਲੁ = ਸੰਸਾਰ-ਸਮੁੰਦਰ।
ਹੇ ਪ੍ਰਭੂ! ਤੇਰੀ ਮਿਹਰ ਨਾਲ, ਤੇਰੀ ਕਿਰਪਾ ਨਾਲ ਹੀ ਮੈਂ ਸੁਖ ਮਾਣਦਾ ਹਾਂ। ਜੇ ਤੂੰ ਦਇਆਵਾਨ ਹੋਵੇਂ, ਤਾਂ ਮੈਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹਾਂ।


ਅਭੈ ਦਾਨੁ ਨਾਮੁ ਹਰਿ ਪਾਇਓ ਸਿਰੁ ਡਾਰਿਓ ਨਾਨਕ ਸੰਤ ਚਰਨਾ ॥੨॥੯॥  

Abẖai ḏān nām har pā▫i▫o sir ḏāri▫o Nānak sanṯ cẖarnā. ||2||9||  

Through the Name of the Lord, I obtain the gift of fearlessness; Nanak places his head on the feet of the Saints. ||2||9||  

ਅਭੈ ਦਾਨੁ = ਨਿਰਭੈਤਾ ਦੇਣ ਵਾਲਾ। ਡਾਰਿਓ = ਰੱਖ ਦਿੱਤਾ ਹੈ ॥੨॥੯॥
ਹੇ ਨਾਨਕ! (ਆਖ-ਹੇ ਭਾਈ!) ਨਿਰਭੈਤਾ ਦਾ ਦਾਨ ਦੇਣ ਵਾਲਾ, ਹਰਿ-ਨਾਮ ਮੈਂ (ਗੁਰੂ ਪਾਸੋਂ) ਹਾਸਲ ਕੀਤਾ ਹੈ (ਇਸ ਵਾਸਤੇ) ਮੈਂ ਆਪਣਾ ਸਿਰ ਗੁਰੂ ਦੇ ਚਰਨਾਂ ਉਤੇ ਰੱਖਿਆ ਹੋਇਆ ਹੈ ॥੨॥੯॥


        


© SriGranth.org, a Sri Guru Granth Sahib resource, all rights reserved.
See Acknowledgements & Credits