Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤੇਰੇ ਜਨ ਧਿਆਵਹਿ ਇਕ ਮਨਿ ਇਕ ਚਿਤਿ ਤੇ ਸਾਧੂ ਸੁਖ ਪਾਵਹਿ ਜਪਿ ਹਰਿ ਹਰਿ ਨਾਮੁ ਨਿਧਾਨ  

Ŧere jan ḏẖi▫āvahi ik man ik cẖiṯ ṯe sāḏẖū sukẖ pāvahi jap har har nām niḏẖān.  

Your humble servants focus their consciousness and meditate on You with one-pointed mind; those Holy beings find peace, chanting the Name of the Lord, Har, Har, the Treasure of Bliss.  

ਧਿਆਵਹਿ = ਧਿਆਉਂਦੇ ਹਨ (ਬਹੁ-ਵਚਨ)। ਇਕ ਮਨਿ = ਇਕ ਮਨ ਨਾਲ। ਇਕ ਚਿਤਿ = ਇਕ ਚਿੱਤ ਨਾਲ। ਤੇ ਸਾਧੂ = ਉਹ ਭਲੇ ਮਨੁੱਖ। ਜਪਿ = ਜਪ ਕੇ। ਨਿਧਾਨ = (ਸੁਖਾਂ ਦਾ) ਖ਼ਜ਼ਾਨਾ।
ਹੇ ਪ੍ਰਭੂ! ਤੇਰੇ ਸੇਵਕ ਇਕ-ਮਨ ਇਕ-ਚਿੱਤ ਹੋ ਕੇ ਤੇਰਾ ਧਿਆਨ ਕਰਦੇ ਹਨ, ਸੁਖਾਂ ਦਾ ਖ਼ਜ਼ਾਨਾ ਤੇਰਾ ਨਾਮ ਜਪ ਜਪ ਕੇ ਉਹ ਗੁਰਮੁਖ ਮਨੁੱਖ ਆਤਮਕ ਆਨੰਦ ਮਾਣਦੇ ਹਨ।


ਉਸਤਤਿ ਕਰਹਿ ਪ੍ਰਭ ਤੇਰੀਆ ਮਿਲਿ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ॥੧॥  

Usṯaṯ karahi parabẖ ṯerī▫ā mil sāḏẖū sāḏẖ janā gur saṯgurū bẖagvān. ||1||  

They sing Your Praises, God, meeting with the Holy, the Holy people, and the Guru, the True Guru, O Lord God. ||1||  

ਕਰਹਿ = ਕਰਦੇ ਹਨ (ਬਹੁ-ਵਚਨ)। ਪ੍ਰਭ = ਹੇ ਪ੍ਰਭੂ! ਮਿਲਿ = ਮਿਲ ਕੇ। ਭਗਵਾਨ = ਹੇ ਭਗਵਾਨ! ॥੧॥
ਹੇ ਪ੍ਰਭੂ! ਹੇ ਭਗਵਾਨ! ਤੇਰੇ ਸੰਤ ਜਨ ਗੁਰੂ ਸਤਿਗੁਰੂ ਨੂੰ ਮਿਲ ਕੇ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ ॥੧॥


ਜਿਨ ਕੈ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਵ ਸਿੰਧੁ ਤੇ ਭਗਤ ਹਰਿ ਜਾਨ  

Jin kai hirḏai ṯū su▫āmī ṯe sukẖ fal pāvahi ṯe ṯare bẖav sinḏẖ ṯe bẖagaṯ har jān.  

They alone obtain the fruit of peace, within whose hearts You, O my Lord and Master, abide. They cross over the terrifying world-ocean - they are known as the Lord's devotees.  

ਕੈ ਹਿਰਦੈ = ਦੇ ਹਿਰਦੇ ਵਿਚ। ਸੁਆਮੀ = ਹੇ ਸੁਆਮੀ! ਤੇ = ਉਹ (ਬਹੁ-ਵਚਨ)। ਭਵ ਸਿੰਧੁ = ਸੰਸਾਰ-ਸਮੁੰਦਰ। ਜਾਨ = ਜਾਣੋ।
ਹੇ ਮਾਲਕ! ਜਿਨ੍ਹਾਂ ਦੇ ਹਿਰਦੇ ਵਿਚ ਤੂੰ ਵੱਸ ਪੈਂਦਾ ਹੈਂ, ਉਹ ਆਤਮਕ ਆਨੰਦ ਦਾ ਫਲ ਹਾਸਲ ਕਰਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਉਹਨਾਂ ਨੂੰ ਭੀ ਹਰੀ ਦੇ ਭਗਤ ਜਾਣੋ।


ਤਿਨ ਸੇਵਾ ਹਮ ਲਾਇ ਹਰੇ ਹਮ ਲਾਇ ਹਰੇ ਜਨ ਨਾਨਕ ਕੇ ਹਰਿ ਤੂ ਤੂ ਤੂ ਤੂ ਤੂ ਭਗਵਾਨ ॥੨॥੬॥੧੨॥  

Ŧin sevā ham lā▫e hare ham lā▫e hare jan Nānak ke har ṯū ṯū ṯū ṯū ṯū bẖagvān. ||2||6||12||  

Please enjoin me to their service, Lord, please enjoin me to their service. O Lord God, You, You, You, You, You are the Lord of servant Nanak. ||2||6||12||  

ਹਮ = ਅਸਾਨੂੰ, ਮੈਨੂੰ ॥੨॥੬॥੧੨॥
ਹੇ ਹਰੀ! ਹੇ ਦਾਸ ਨਾਨਕ ਦੇ ਭਗਵਾਨ! ਮੈਨੂੰ (ਆਪਣੇ) ਉਹਨਾਂ ਸੰਤ ਜਨਾਂ ਦੀ ਸੇਵਾ ਵਿਚ ਲਾਈ ਰੱਖ, ਸੇਵਾ ਵਿਚ ਲਾਈ ਰੱਖ ॥੨॥੬॥੧੨॥


ਕਾਨੜਾ ਮਹਲਾ ਘਰੁ  

Kānṛā mėhlā 5 gẖar 2  

Kaanraa, Fifth Mehl, Second House:  

xxx
ਰਾਗ ਕਾਨੜਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਗਾਈਐ ਗੁਣ ਗੋਪਾਲ ਕ੍ਰਿਪਾ ਨਿਧਿ  

Gā▫ī▫ai guṇ gopāl kirpā niḏẖ.  

Sing the Glorious Praises of the Lord of the World, the Treasure of Mercy.  

ਗਾਈਐ = ਆਓ ਰਲ ਕੇ ਗਾਇਆ ਕਰੀਏ। ਕ੍ਰਿਪਾਨਿਧਿ ਗੁਣ = ਦਇਆ ਦੇ ਖ਼ਜ਼ਾਨੇ, ਪ੍ਰਭੂ ਦੇ ਗੁਣ।
ਆਓ, (ਗੁਰੂ ਨੂੰ ਮਿਲ ਕੇ) ਰਲ ਕੇ ਦਇਆ-ਦੇ-ਖ਼ਜ਼ਾਨੇ ਗੋਪਾਲ ਦੇ ਗੁਣ ਗਾਵਿਆ ਕਰੀਏ,


ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ ਹੋਇ ਸਗਲ ਸਿਧਿ ॥੧॥ ਰਹਾਉ  

Ḏukẖ biḏāran sukẖ▫ḏāṯe saṯgur jā ka▫o bẖetaṯ ho▫e sagal siḏẖ. ||1|| rahā▫o.  

The True Guru is the Destroyer of pain, the Giver of peace; meeting Him, one is totally fulfilled. ||1||Pause||  

ਦੁਖ ਬਿਦਾਰਨ = ਦੁੱਖਾਂ ਦਾ ਨਾਸ ਕਰਨ ਵਾਲਾ। ਜਾ ਕਉ = ਜਿਸ (ਗੁਰੂ) ਨੂੰ। ਭੇਟਤ = ਮਿਲਿਆਂ। ਹੋਇ = ਹੁੰਦੀ ਹੈ (ਇਕ-ਵਚਨ)। ਸਿਧਿ = ਕਾਮਯਾਬੀ, ਸਫਲਤਾ। ਸਗਲ = ਸਾਰੀ, ਮੁਕੰਮਲ ॥੧॥ ਰਹਾਉ ॥
ਜਿਸ ਗੁਰੂ ਨੂੰ ਮਿਲਿਆਂ (ਜ਼ਿੰਦਗੀ ਵਿਚ) ਸਾਰੀ ਸਫਲਤਾ ਹੋ ਜਾਂਦੀ ਹੈ, ਉਸ ਦੁਖਾਂ ਦੇ ਨਾਸ ਕਰਨ ਵਾਲੇ ਅਤੇ ਸੁਖਾਂ ਦੇ ਦੇਣ ਵਾਲੇ ਗੁਰੂ ਨੂੰ ਮਿਲ ਕੇ (ਗੋਪਾਲ ਦੇ ਗੁਣ ਗਾਵੀਏ) ॥੧॥ ਰਹਾਉ ॥


ਸਿਮਰਤ ਨਾਮੁ ਮਨਹਿ ਸਾਧਾਰੈ  

Simraṯ nām manėh saḏẖārai.  

Meditate in remembrance on the Naam, the Support of the mind.  

ਮਨਹਿ = ਮਨ ਨੂੰ। ਸਾਧਾਰੈ = (ਵਿਕਾਰਾਂ ਦੇ ਟਾਕਰੇ ਤੇ) ਸਹਾਰਾ ਦੇਂਦਾ ਹੈ।
ਨਾਮ ਸਿਮਰਿਆਂ ਨਾਮ (ਮਨੁੱਖ ਦੇ) ਮਨ ਨੂੰ (ਵਿਕਾਰਾਂ ਦੇ ਟਾਕਰੇ ਤੇ) ਸਹਾਰਾ ਦੇਂਦਾ ਹੈ।


ਕੋਟਿ ਪਰਾਧੀ ਖਿਨ ਮਹਿ ਤਾਰੈ ॥੧॥  

Kot parāḏẖī kẖin mėh ṯārai. ||1||  

Millions of sinners are carried across in an instant. ||1||  

ਕੋਟਿ = ਕ੍ਰੋੜਾਂ। ਪਰਾਧੀ = ਅਪਰਾਧੀ, ਪਾਪੀ। ਤਾਰੈ = (ਨਾਮ) ਪਾਰ ਲੰਘਾ ਲੈਂਦਾ ਹੈ ॥੧॥
ਹਰਿ-ਨਾਮ ਕ੍ਰੋੜਾਂ ਪਾਪੀਆਂ ਨੂੰ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥


ਜਾ ਕਉ ਚੀਤਿ ਆਵੈ ਗੁਰੁ ਅਪਨਾ  

Jā ka▫o cẖīṯ āvai gur apnā.  

Whoever remembers his Guru,  

ਜਾ ਕਉ = ਜਿਸ (ਮਨੁੱਖ) ਨੂੰ। ਚੀਤਿ = ਚਿੱਤ ਵਿਚ।
ਜਿਸ ਮਨੁੱਖ ਨੂੰ ਆਪਣਾ ਸਤਿਗੁਰੂ ਚੇਤੇ ਰਹਿੰਦਾ ਹੈ (ਉਹ ਮਨੁੱਖ ਸਦਾ ਹਰਿ-ਨਾਮ ਜਪਦਾ ਹੈ, ਜਿਸ ਦੀ ਬਰਕਤਿ ਨਾਲ)


ਤਾ ਕਉ ਦੂਖੁ ਨਹੀ ਤਿਲੁ ਸੁਪਨਾ ॥੨॥  

Ŧā ka▫o ḏūkẖ nahī ṯil supnā. ||2||  

shall not suffer sorrow, even in dreams. ||2||  

ਤਿਲੁ = ਰਤਾ ਭਰ ਭੀ ॥੨॥
ਉਸ ਨੂੰ ਸੁਪਨੇ ਵਿਚ ਭੀ ਰਤਾ ਭਰ ਭੀ ਕੋਈ ਦੁੱਖ ਪੋਹ ਨਹੀਂ ਸਕਦਾ ॥੨॥


ਜਾ ਕਉ ਸਤਿਗੁਰੁ ਅਪਨਾ ਰਾਖੈ  

Jā ka▫o saṯgur apnā rākẖai.  

Whoever keeps his Guru enshrined within  

ਰਾਖੈ = ਰੱਖਿਆ ਕਰਦਾ ਹੈ।
ਪਿਆਰਾ ਗੁਰੂ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ,


ਸੋ ਜਨੁ ਹਰਿ ਰਸੁ ਰਸਨਾ ਚਾਖੈ ॥੩॥  

So jan har ras rasnā cẖākẖai. ||3||  

- that humble being tastes the sublime essence of the Lord with his tongue. ||3||  

ਰਸਨਾ = ਜੀਭ ਨਾਲ। ਚਾਖੈ = ਚੱਖਦਾ ਹੈ ॥੩॥
ਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ-ਰਸ ਚੱਖਦਾ ਰਹਿੰਦਾ ਹੈ ॥੩॥


ਕਹੁ ਨਾਨਕ ਗੁਰਿ ਕੀਨੀ ਮਇਆ  

Kaho Nānak gur kīnī ma▫i▫ā.  

Says Nanak, the Guru has been Kind to me;  

ਕਹੁ = ਆਖ। ਗੁਰਿ = ਗੁਰੂ ਨੇ। ਮਇਆ = ਦਇਆ।
ਹੇ ਨਾਨਕ! ਆਖ-(ਜਿਨ੍ਹਾਂ ਮਨੁੱਖਾਂ ਉਤੇ) ਗੁਰੂ ਨੇ ਮਿਹਰ ਕੀਤੀ,


ਹਲਤਿ ਪਲਤਿ ਮੁਖ ਊਜਲ ਭਇਆ ॥੪॥੧॥  

Halaṯ palaṯ mukẖ ūjal bẖa▫i▫ā. ||4||1||  

here and hereafter, my face is radiant. ||4||1||  

ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਮੁਖ = ਮੂੰਹ। ਊਜਲ = ਬੇ-ਦਾਗ਼ ॥੪॥੧॥
ਉਹਨਾਂ ਦੇ ਮੂੰਹ ਇਸ ਲੋਕ ਵਿਚ ਅਤੇ ਪਰਲੋਕ ਵਿਚ ਉਜਲੇ ਹੋ ਗਏ ॥੪॥੧॥


ਕਾਨੜਾ ਮਹਲਾ  

Kānṛā mėhlā 5.  

Kaanraa, Fifth Mehl:  

xxx
XXX


ਆਰਾਧਉ ਤੁਝਹਿ ਸੁਆਮੀ ਅਪਨੇ  

Ārāḏẖa▫o ṯujẖėh su▫āmī apne.  

I worship and adore You, my Lord and Master.  

ਆਰਾਧਉ = ਆਰਾਧਉਂ, ਮੈਂ ਆਰਾਧਦਾ ਹਾਂ, ਯਾਦ ਕਰਦਾ ਰਹਿੰਦਾ ਹਾਂ। ਤੁਝਹਿ = ਤੈਨੂੰ ਹੀ। ਸੁਆਮੀ = ਹੇ ਸੁਆਮੀ!
ਹੇ (ਮੇਰੇ) ਆਪਣੇ ਮਾਲਕ! ਮੈਂ (ਸਦਾ) ਤੈਨੂੰ ਹੀ ਯਾਦ ਕਰਦਾ ਰਹਿੰਦਾ ਹਾਂ।


ਊਠਤ ਬੈਠਤ ਸੋਵਤ ਜਾਗਤ ਸਾਸਿ ਸਾਸਿ ਸਾਸਿ ਹਰਿ ਜਪਨੇ ॥੧॥ ਰਹਾਉ  

Ūṯẖaṯ baiṯẖaṯ sovaṯ jāgaṯ sās sās sās har japne. ||1|| rahā▫o.  

Standing up and sitting down, while sleeping and awake, with each and every breath, I meditate on the Lord. ||1||Pause||  

ਸਾਸਿ ਸਾਸਿ = ਹਰੇਕ ਸਾਹ ਨਾਲ ॥੧॥ ਰਹਾਉ ॥
ਹੇ ਹਰੀ! ਉਠਦਿਆਂ, ਬੈਠਦਿਆਂ, ਸੁੱਤਿਆਂ, ਜਾਗਦਿਆਂ, ਹਰੇਕ ਸਾਹ ਦੇ ਨਾਲ ਮੈਂ ਤੇਰਾ ਹੀ ਨਾਮ ਜਪਦਾ ਹਾਂ ॥੧॥ ਰਹਾਉ ॥


ਤਾ ਕੈ ਹਿਰਦੈ ਬਸਿਓ ਨਾਮੁ  

Ŧā kai hirḏai basi▫o nām.  

The Naam, the Name of the Lord, abides within the hearts of those,  

ਤਾ ਕੈ ਹਿਰਦੈ = ਉਸ (ਮਨੁੱਖ) ਦੇ ਹਿਰਦੇ ਵਿਚ।
ਉਸ ਮਨੁੱਖ ਦੇ ਹਿਰਦੇ ਵਿਚ (ਉਸ ਮਾਲਕ ਦਾ) ਨਾਮ ਟਿਕ ਜਾਂਦਾ ਹੈ,


ਜਾ ਕਉ ਸੁਆਮੀ ਕੀਨੋ ਦਾਨੁ ॥੧॥  

Jā ka▫o su▫āmī kīno ḏān. ||1||  

whose Lord and Master blesses them with this gift. ||1||  

ਜਾ ਕਉ = ਜਿਸ (ਮਨੁੱਖ) ਨੂੰ ॥੧॥
ਮਾਲਕ-ਪ੍ਰਭੂ ਜਿਸ ਮਨੁੱਖ ਨੂੰ (ਨਾਮ ਦੀ) ਦਾਤ ਬਖ਼ਸ਼ਦਾ ਹੈ ॥੧॥


ਤਾ ਕੈ ਹਿਰਦੈ ਆਈ ਸਾਂਤਿ  

Ŧā kai hirḏai ā▫ī sāʼnṯ.  

Peace and tranquility come into the hearts of those  

xxx
ਉਸ ਮਨੁੱਖ ਦੇ ਹਿਰਦੇ ਵਿਚ (ਵਿਕਾਰਾਂ ਦੀ ਅੱਗ ਵਲੋਂ) ਠੰਢ ਪੈ ਜਾਂਦੀ ਹੈ,


ਠਾਕੁਰ ਭੇਟੇ ਗੁਰ ਬਚਨਾਂਤਿ ॥੨॥  

Ŧẖākur bẖete gur bacẖnāʼnṯ. ||2||  

who meet their Lord and Master, through the Word of the Guru. ||2||  

ਠਾਕੁਰ ਭੇਟੇ = ਮਾਲਕ-ਪ੍ਰਭੂ ਨੂੰ ਮਿਲਦਾ ਹੈ। ਗੁਰ ਬਚਨਾਂਤਿ = ਗੁਰੂ ਦੇ ਬਚਨਾਂ ਦੀ ਰਾਹੀਂ ॥੨॥
ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਮਾਲਕ-ਪ੍ਰਭੂ ਨੂੰ ਮਿਲ ਪੈਂਦਾ ਹੈ ॥੨॥


ਸਰਬ ਕਲਾ ਸੋਈ ਪਰਬੀਨ  

Sarab kalā so▫ī parbīn.  

Those are wise and blessed with all powers,  

ਕਲਾ = ਆਤਮਕ ਤਾਕਤ। ਪਰਬੀਨ = ਸਿਆਣਾ।
ਉਹੀ ਮਨੁੱਖ ਸਾਰੀਆਂ ਆਤਮਕ ਤਾਕਤਾਂ ਵਿਚ ਸਿਆਣਾ ਹੈ,


ਨਾਮ ਮੰਤ੍ਰੁ ਜਾ ਕਉ ਗੁਰਿ ਦੀਨ ॥੩॥  

Nām manṯar jā ka▫o gur ḏīn. ||3||  

whom the Guru blesses with the Mantra of the Naam. ||3||  

ਮੰਤ੍ਰੁ = ਉਪਦੇਸ਼। ਗੁਰਿ = ਗੁਰੂ ਨੇ ॥੩॥
ਜਿਸ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਦੇ ਦਿੱਤਾ ॥੩॥


ਕਹੁ ਨਾਨਕ ਤਾ ਕੈ ਬਲਿ ਜਾਉ  

Kaho Nānak ṯā kai bal jā▫o.  

Says Nanak, I am a sacrifice to those  

ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ।
ਨਾਨਕ ਆਖਦਾ ਹੈ- ਮੈਂ ਉਸ (ਮਨੁੱਖ) ਤੋਂ ਸਦਕੇ ਜਾਂਦਾ ਹਾਂ,


ਕਲਿਜੁਗ ਮਹਿ ਪਾਇਆ ਜਿਨਿ ਨਾਉ ॥੪॥੨॥  

Kalijug mėh pā▫i▫ā jin nā▫o. ||4||2||  

who are blessed with the Name in this Dark Age of Kali Yuga. ||4||2||  

ਕਲਿਜੁਗ ਮਹਿ = ਝਗੜਿਆਂ-ਭਰੇ ਜਗਤ ਵਿਚ (ਨੋਟ: ਇਥੇ ਕਿਸੇ ਜੁਗ ਦਾ ਨਿਰਨਾ ਨਹੀਂ ਹੈ)। ਜਿਨਿ = ਜਿਸ (ਮਨੁੱਖ) ਨੇ ॥੪॥੨॥
ਜਿਸ ਮਨੁੱਖ ਨੇ ਇਸ ਬਖੇੜਿਆਂ-ਭਰੇ ਜਗਤ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ ॥੪॥੨॥


ਕਾਨੜਾ ਮਹਲਾ  

Kānṛā mėhlā 5.  

Kaanraa, Fifth Mehl:  

xxx
XXX


ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ  

Kīraṯ parabẖ kī gā▫o merī rasnāʼn.  

Sing the Praises of God, O my tongue.  

ਕੀਰਤਿ = ਸਿਫ਼ਤ-ਸਾਲਾਹ। ਗਾਉ = ਗਾਇਆ ਕਰ। ਰਸਨਾਂ = ਹੇ ਜੀਭ!
ਹੇ ਮੇਰੀ ਜੀਭ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰ।


ਅਨਿਕ ਬਾਰ ਕਰਿ ਬੰਦਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ॥੧॥ ਰਹਾਉ  

Anik bār kar banḏan sanṯan ūhāʼn cẖaran gobinḏ jī ke basnā. ||1|| rahā▫o.  

Humbly bow to the Saints, over and over again; through them, the Feet of the Lord of the Universe shall come to abide within you. ||1||Pause||  

ਕਰਿ = ਕਰਿਆ ਕਰ। ਬੰਦਨ = ਨਮਸਕਾਰ। ਊਹਾਂ = ਉਥੇ, ਸੰਤ ਜਨਾਂ ਦੇ ਹਿਰਦੇ ਵਿਚ। ਬਸਨਾ = ਵੱਸਦੇ ਹਨ ॥੧॥ ਰਹਾਉ ॥
ਸੰਤ-ਜਨਾਂ ਦੇ ਚਰਨਾਂ ਉਤੇ ਅਨੇਕਾਂ ਵਾਰੀ ਨਮਸਕਾਰ ਕਰਿਆ ਕਰ, ਸੰਤ ਜਨਾਂ ਦੇ ਹਿਰਦੇ ਵਿਚ ਸਦਾ ਪਰਮਾਤਮਾ ਦੇ ਚਰਨ ਵੱਸਦੇ ਹਨ ॥੧॥ ਰਹਾਉ ॥


ਅਨਿਕ ਭਾਂਤਿ ਕਰਿ ਦੁਆਰੁ ਪਾਵਉ  

Anik bẖāʼnṯ kar ḏu▫ār na pāva▫o.  

The Door to the Lord cannot be found by any other means.  

ਅਨਿਕ ਭਾਂਤਿ ਕਰਿ = ਅਨੇਕਾਂ ਢੰਗ ਵਰਤ ਕੇ! ਨ ਪਾਵਉ = ਨ ਪਾਵਉਂ, ਮੈਂ ਨਹੀਂ ਲੱਭ ਸਕਦਾ।
ਅਨੇਕਾਂ ਢੰਗ ਵਰਤ ਕੇ ਭੀ ਮੈਂ ਪਰਮਾਤਮਾ ਦਾ ਦਰ ਨਹੀਂ ਲੱਭ ਸਕਦਾ।


ਹੋਇ ਕ੍ਰਿਪਾਲੁ ਹਰਿ ਹਰਿ ਧਿਆਵਉ ॥੧॥  

Ho▫e kirpāl ṯa har har ḏẖi▫āva▫o. ||1||  

When He becomes Merciful, we come to meditate on the Lord, Har, Har. ||1||  

ਧਿਆਵਉ = ਧਿਆਵਉਂ, ਮੈਂ ਧਿਆਉਂਦਾ ਹਾਂ ॥੧॥
ਜੇ ਪਰਮਾਤਮਾ ਆਪ ਹੀ ਦਇਵਾਨ ਹੋਵੇ ਤਾਂ ਮੈਂ ਉਸ ਦਾ ਧਿਆਨ ਧਰ ਸਕਦਾ ਹਾਂ ॥੧॥


ਕੋਟਿ ਕਰਮ ਕਰਿ ਦੇਹ ਸੋਧਾ  

Kot karam kar ḏeh na soḏẖā.  

The body is not purified by millions of rituals.  

ਕੋਟਿ = ਕ੍ਰੋੜਾਂ। ਕਰਮ = ਮਿਥੇ ਹੋਏ ਧਾਰਮਿਕ ਕੰਮ। ਕਰਿ = ਕਰ ਕੇ। ਦੇਹ = ਸਰੀਰ। ਨ ਸੋਧਾ = ਪਵਿੱਤਰ ਨਹੀਂ ਹੁੰਦਾ।
(ਤੀਰਥ-ਯਾਤ੍ਰਾ ਆਦਿਕ) ਕ੍ਰੋੜਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰ ਕੇ (ਮਨੁੱਖ ਦਾ) ਸਰੀਰ ਪਵਿੱਤਰ ਨਹੀਂ ਹੋ ਸਕਦਾ।


ਸਾਧਸੰਗਤਿ ਮਹਿ ਮਨੁ ਪਰਬੋਧਾ ॥੨॥  

Sāḏẖsangaṯ mėh man parboḏẖā. ||2||  

The mind is awakened and enlightened only in the Saadh Sangat, the Company of the Holy. ||2||  

ਪਰਬੋਧਾ = (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ ॥੨॥
ਮਨੁੱਖ ਦਾ ਮਨ ਸਾਧ ਸੰਗਤ ਵਿਚ ਹੀ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗਦਾ ਹੈ ॥੨॥


ਤ੍ਰਿਸਨ ਬੂਝੀ ਬਹੁ ਰੰਗ ਮਾਇਆ  

Ŧarisan na būjẖī baho rang mā▫i▫ā.  

Thirst and desire are not quenched by enjoying the many pleasures of Maya.  

ਤ੍ਰਿਸਨ = ਤ੍ਰੇਹ, ਲਾਲਚ।
(ਕ੍ਰੋੜਾਂ ਕਰਮ ਕਰ ਕੇ ਭੀ ਇਸ) ਬਹੁ-ਰੰਗੀ ਮਾਇਆ ਦੀ ਤ੍ਰਿਸ਼ਨਾ ਨਹੀਂ ਮਿਟਦੀ।


ਨਾਮੁ ਲੈਤ ਸਰਬ ਸੁਖ ਪਾਇਆ ॥੩॥  

Nām laiṯ sarab sukẖ pā▫i▫ā. ||3||  

Chanting the Naam, the Name of the Lord, total peace is found. ||3||  

ਲੈਤ = ਲੈਂਦਿਆਂ, ਸਿਮਰਦਿਆਂ। ਸਰਬ = ਸਾਰੇ ॥੩॥
ਪਰ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਸੁਖ ਮਿਲ ਜਾਂਦੇ ਹਨ ॥੩॥


ਪਾਰਬ੍ਰਹਮ ਜਬ ਭਏ ਦਇਆਲ  

Pārbarahm jab bẖa▫e ḏa▫i▫āl.  

When the Supreme Lord God becomes Merciful,  

ਦਇਆਲ = ਦਇਆਵਾਨ।
ਜਦੋਂ (ਕਿਸੇ ਪ੍ਰਾਣੀ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ,


ਕਹੁ ਨਾਨਕ ਤਉ ਛੂਟੇ ਜੰਜਾਲ ॥੪॥੩॥  

Kaho Nānak ṯa▫o cẖẖūte janjāl. ||4||3||  

says Nanak, then one is rid of worldly entanglements. ||4||3||  

ਕਹੁ = ਆਖ। ਜੰਜਾਲ = ਮਾਇਆ ਦੇ ਮੋਹ ਦੀਆਂ ਫਾਹੀਆਂ ॥੪॥੩॥
ਨਾਨਕ ਆਖਦਾ ਹੈ- ਤਦੋਂ (ਪਰਮਾਤਮਾ ਦਾ ਨਾਮ ਸਿਮਰ ਕੇ ਉਸ ਮਨੁੱਖ ਦੀਆਂ) ਮਾਇਆ ਦੇ ਮੋਹ ਦੀਆਂ (ਸਾਰੀਆਂ) ਫਾਹੀਆਂ ਟੁੱਟ ਜਾਂਦੀਆਂ ਹਨ ॥੪॥੩॥


ਕਾਨੜਾ ਮਹਲਾ  

Kānṛā mėhlā 5.  

Kaanraa, Fifth Mehl:  

xxx
XXX


ਐਸੀ ਮਾਂਗੁ ਗੋਬਿਦ ਤੇ  

Aisī māʼng gobiḏ ṯe.  

Beg for such blessings from the Lord of the Universe:  

ਐਸੀ = ਇਹੋ ਜਿਹੀ (ਦਾਤਿ)। ਤੇ = ਤੋਂ।
ਪਰਮਾਤਮਾ ਪਾਸੋਂ ਇਹੋ ਜਿਹੀ (ਦਾਤਿ) ਮੰਗ,


ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ  

Tahal sanṯan kī sang sāḏẖū kā har nāmāʼn jap param gaṯe. ||1|| rahā▫o.  

to work for the Saints, and the Saadh Sangat, the Company of the Holy. Chanting the Name of the Lord, the supreme status is obtained. ||1||Pause||  

ਸੰਗੁ ਸਾਧੂ ਕਾ = ਗੁਰੂ ਦਾ ਸਾਥ। ਜਪਿ = ਜਪ ਕੇ। ਪਰਮ ਗਤੇ = ਸਭ ਤੋਂ ਉੱਚੀ ਆਤਮਕ ਅਵਸਥਾ ॥੧॥ ਰਹਾਉ ॥
(ਕਿ ਮੈਨੂੰ) ਸੰਤ ਜਨਾਂ ਦੀ ਟਹਲ (ਕਰਨ ਦਾ ਮੌਕਾ ਮਿਲਿਆ ਰਹੇ, ਮੈਨੂੰ) ਗੁਰੂ ਦਾ ਸਾਥ (ਮਿਲਿਆ ਰਹੇ, ਅਤੇ) ਹਰਿ ਨਾਮ ਜਪ ਕੇ (ਮੈਂ) ਸਭ ਤੋਂ ਉੱਚੀ ਆਤਮਕ ਅਵਸਥਾ (ਪ੍ਰਾਪਤ ਕਰ ਸਕਾਂ) ॥੧॥ ਰਹਾਉ ॥


ਪੂਜਾ ਚਰਨਾ ਠਾਕੁਰ ਸਰਨਾ  

Pūjā cẖarnā ṯẖākur sarnā.  

Worship the Feet of Your Lord and Master, and seek His Sanctuary.  

ਪੂਜਾ = ਭਗਤੀ, ਪਿਆਰ।
(ਇਹ ਮੰਗ ਪ੍ਰਭੂ ਤੋਂ ਮੰਗ ਕਿ ਮੈਂ) ਪ੍ਰਭੂ-ਚਰਨਾਂ ਦੀ ਭਗਤੀ ਕਰਦਾ ਰਹਾਂ, ਪ੍ਰਭੂ ਦੀ ਸਰਨ ਪਿਆ ਰਹਾਂ।


ਸੋਈ ਕੁਸਲੁ ਜੁ ਪ੍ਰਭ ਜੀਉ ਕਰਨਾ ॥੧॥  

So▫ī kusal jo parabẖ jī▫o karnā. ||1||  

Take joy in whatever God does. ||1||  

ਕੁਸਲੁ = ਸੁਖ। ਜੁ = ਜਿਹੜਾ ॥੧॥
(ਇਹ ਮੰਗ ਕਿ) ਜੋ ਕੁਝ ਪ੍ਰਭੂ ਜੀ ਕਰਦੇ ਹਨ, ਉਸੇ ਨੂੰ ਮੈਂ ਸੁਖ ਸਮਝਾਂ ॥੧॥


ਸਫਲ ਹੋਤ ਇਹ ਦੁਰਲਭ ਦੇਹੀ  

Safal hoṯ ih ḏurlabẖ ḏehī.  

This precious human body becomes fruitful,  

ਸਫਲ = ਕਾਮਯਾਬ। ਦੁਰਲਭ = ਬੜੀ ਮੁਸ਼ਕਿਲ ਨਾਲ ਮਿਲਣ ਵਾਲੀ। ਦੇਹੀ = ਕਾਂਇਆਂ, ਮਨੁੱਖਾ ਸਰੀਰ।
ਉਸ ਮਨੁੱਖ ਦਾ ਇਹ ਦੁਰਲੱਭ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits