Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਰਾਗੁ ਮਲਾਰ ਬਾਣੀ ਭਗਤ ਨਾਮਦੇਵ ਜੀਉ ਕੀ
Raag Malaar, The Word Of The Devotee Naam Dayv Jee:

ਸਤਿਗੁਰ ਪ੍ਰਸਾਦਿ
One Universal Creator God. By The Grace Of The True Guru:

ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ
Serve the King, the Sovereign Lord of the World. He has no ancestry; He is immaculate and pure.

ਭਗਤਿ ਦਾਨੁ ਦੀਜੈ ਜਾਚਹਿ ਸੰਤ ਜਨ ॥੧॥ ਰਹਾਉ
Please bless me with the gift of devotion, which the humble Saints beg for. ||1||Pause||

ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ
His Home is the pavilion seen in all directions; His ornamental heavenly realms fill the seven worlds alike.

ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ
In His Home, the virgin Lakshmi dwells. The moon and the sun are His two lamps; the wretched Messenger of Death stages his dramas, and levies taxes on all.

ਸੁ ਐਸਾ ਰਾਜਾ ਸ੍ਰੀ ਨਰਹਰੀ ॥੧॥
Such is my Sovereign Lord King, the Supreme Lord of all. ||1||

ਜਾਂ ਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਂਵੜਾ ਜਿਨਿ ਬਿਸ੍ਵ ਸੰਸਾਰੁ ਰਾਚੀਲੇ
In His House, the four-faced Brahma, the cosmic potter lives. He created the entire universe.

ਜਾਂ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਲੇ
In His House, the insane Shiva, the Guru of the World, lives; he imparts spiritual wisdom to explain the essence of reality.

ਪਾਪੁ ਪੁੰਨੁ ਜਾਂ ਚੈ ਡਾਂਗੀਆ ਦੁਆਰੈ ਚਿਤ੍ਰ ਗੁਪਤੁ ਲੇਖੀਆ
Sin and virtue are the standard-bearers at His Door; Chitr and Gupt are the recording angels of the conscious and subconscious.

ਧਰਮ ਰਾਇ ਪਰੁਲੀ ਪ੍ਰਤਿਹਾਰੁ
The Righteous Judge of Dharma, the Lord of Destruction, is the door-man.

ਸੋੁ ਐਸਾ ਰਾਜਾ ਸ੍ਰੀ ਗੋਪਾਲੁ ॥੨॥
Such is the Supreme Sovereign Lord of the World. ||2||

ਜਾਂ ਚੈ ਘਰਿ ਗਣ ਗੰਧਰਬ ਰਿਖੀ ਬਪੁੜੇ ਢਾਢੀਆ ਗਾਵੰਤ ਆਛੈ
In His Home are the heavenly heralds, celestial singers, Rishis and poor minstrels, who sing so sweetly.

ਸਰਬ ਸਾਸਤ੍ਰ ਬਹੁ ਰੂਪੀਆ ਅਨਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ
All the Shaastras take various forms in His theater, singing beautiful songs.

ਚਉਰ ਢੂਲ ਜਾਂ ਚੈ ਹੈ ਪਵਣੁ
The wind waves the fly-brush over Him;

ਚੇਰੀ ਸਕਤਿ ਜੀਤਿ ਲੇ ਭਵਣੁ
His hand-maiden is Maya, who has conquered the world.

ਅੰਡ ਟੂਕ ਜਾ ਚੈ ਭਸਮਤੀ
The shell of the earth is His fireplace.

ਸੋੁ ਐਸਾ ਰਾਜਾ ਤ੍ਰਿਭਵਣ ਪਤੀ ॥੩॥
Such is the Sovereign Lord of the three worlds. ||3||

ਜਾਂ ਚੈ ਘਰਿ ਕੂਰਮਾ ਪਾਲੁ ਸਹਸ੍ਰ ਫਨੀ ਬਾਸਕੁ ਸੇਜ ਵਾਲੂਆ
In His Home, the celestial turtle is the bed-frame, woven with the strings of the thousand-headed snake.

ਅਠਾਰਹ ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ
His flower-girls are the eighteen loads of vegetation; His water-carriers are the nine hundred sixty million clouds.

ਨਖ ਪ੍ਰਸੇਵ ਜਾ ਚੈ ਸੁਰਸਰੀ
His sweat is the Ganges River.

ਸਪਤ ਸਮੁੰਦ ਜਾਂ ਚੈ ਘੜਥਲੀ
The seven seas are His water-pitchers.

ਏਤੇ ਜੀਅ ਜਾਂ ਚੈ ਵਰਤਣੀ
The creatures of the world are His household utensils.

ਸੋੁ ਐਸਾ ਰਾਜਾ ਤ੍ਰਿਭਵਣ ਧਣੀ ॥੪॥
Such is the Sovereign Lord King of the three worlds. ||4||

ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ
In His home are Arjuna, Dhroo, Prahlaad, Ambreek, Naarad, Nayjaa, the Siddhas and Buddhas, the ninety-two heavenly heralds and celestial singers in their wondrous play.

ਏਤੇ ਜੀਅ ਜਾਂ ਚੈ ਹਹਿ ਘਰੀ
All the creatures of the world are in His House.

ਸਰਬ ਬਿਆਪਿਕ ਅੰਤਰ ਹਰੀ
The Lord is diffused in the inner beings of all.

ਪ੍ਰਣਵੈ ਨਾਮਦੇਉ ਤਾਂ ਚੀ ਆਣਿ
Prays Naam Dayv, seek His Protection.

ਸਗਲ ਭਗਤ ਜਾ ਚੈ ਨੀਸਾਣਿ ॥੫॥੧॥
All the devotees are His banner and insignia. ||5||1||

ਮਲਾਰ
Malaar:

ਮੋ ਕਉ ਤੂੰ ਬਿਸਾਰਿ ਤੂ ਬਿਸਾਰਿ
Please do not forget me; please do not forget me,

ਤੂ ਬਿਸਾਰੇ ਰਾਮਈਆ ॥੧॥ ਰਹਾਉ
please do not forget me, O Lord. ||1||Pause||

ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ
The temple priests have doubts about this, and everyone is furious with me.

ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥੧॥
Calling me low-caste and untouchable, they beat me and drove me out; what should I do now, O Beloved Father Lord? ||1||

ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਜਾਨੈ ਕੋਇਲਾ
If You liberate me after I am dead, no one will know that I am liberated.

ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥
These Pandits, these religious scholars, call me low-born; when they say this, they tarnish Your honor as well. ||2||

ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ
You are called kind and compassionate; the power of Your Arm is absolutely unrivalled.

ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥੩॥੨॥
The Lord turned the temple around to face Naam Dayv; He turned His back on the Brahmins. ||3||2||

        


© SriGranth.org, a Sri Guru Granth Sahib resource, all rights reserved.
See Acknowledgements & Credits