Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗੁਰ ਕੈ ਸਬਦਿ ਇਹੁ ਗੁਫਾ ਵੀਚਾਰੇ  

गुर कै सबदि इहु गुफा वीचारे ॥  

Gur kai sabaḏ ih gufā vīcẖāre.  

Through the Word of the Guru's Shabad, search this cave.  

ਗੁਰੂ ਦੀ ਅਗਵਾਈ ਤਾਬੇ, ਜੋ ਇਸ ਕੰਦਰਾਂ ਨੂੰ ਖੋਜਦਾ ਹੈ,  

ਇਹੁ = ਇਹ ਜੀਵ।
ਇਹ ਜੀਵ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਪਣੇ ਸਰੀਰ-ਗੁਫ਼ਾ ਵਿਚ ਪ੍ਰਭੂ ਦੇ ਗੁਣ ਵਿਚਾਰਦਾ ਹੈ,


ਨਾਮੁ ਨਿਰੰਜਨੁ ਅੰਤਰਿ ਵਸੈ ਮੁਰਾਰੇ  

नामु निरंजनु अंतरि वसै मुरारे ॥  

Nām niranjan anṯar vasai murāre.  

The Immaculate Naam, the Name of the Lord, abides deep within the self.  

ਉਹ ਹੰਕਾਰ ਦੇ ਵੈਰੀ ਦੇ ਪਵਿੱਤ੍ਰ ਨਾਮ ਨੂੰ ਆਪਣੇ ਮਨ ਵਿੱਚ ਵਸਦਾ ਹੋਇਆ ਪਾ ਲੈਂਦਾ ਹੈ।  

ਨਿਰੰਜਨੁ = (ਨਿਰ-ਅੰਜਨ) ਮਾਇਆ ਦੇ ਮੋਹ-ਰੂਪ ਕਾਲਖ ਤੋਂ ਰਹਿਤ।
ਤੇ ਉਸ ਦੇ ਹਿਰਦੇ ਵਿਚ ਮੁਰਾਰੀ ਪ੍ਰਭੂ ਦਾ ਮਾਇਆ ਦੇ ਮੋਹ ਦੀ ਕਾਲਖ ਤੋਂ ਬਚਾਣ ਵਾਲਾ ਨਾਮ ਵੱਸ ਪੈਂਦਾ ਹੈ।


ਹਰਿ ਗੁਣ ਗਾਵੈ ਸਬਦਿ ਸੁਹਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੪॥  

हरि गुण गावै सबदि सुहाए मिलि प्रीतम सुखु पावणिआ ॥४॥  

Har guṇ gāvai sabaḏ suhā▫e mil parīṯam sukẖ pāvṇi▫ā. ||4||  

Sing the Glorious Praises of the Lord, and decorate yourself with the Shabad. Meeting with your Beloved, you shall find peace. ||4||  

ਜੋ ਪ੍ਰਭੂ ਦਾ ਜੱਸ ਅਲਾਪਦਾ ਹੈ ਅਤੇ ਗੁਰਬਾਣੀ ਨਾਲ ਸਸ਼ੋਭਤ ਹੋਇਆ ਹੈ, ਉਹ ਪਿਆਰੇ ਨੂੰ ਭੇਟ ਕੇ ਆਰਾਮ ਪਾਉਂਦਾ ਹੈ।  

xxx॥੪॥
ਉਸ ਗੁਰੂ ਦੇ ਸ਼ਬਦ ਵਿਚ {ਜੁੜ ਕੇ ਜਿਉਂ ਜਿਉਂ} ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦਾ ਜੀਵਨ ਸੁੰਦਰ ਬਣ ਜਾਂਦਾ ਹੈ, ਪ੍ਰੀਤਮ ਨੂੰ ਮਿਲ ਕੇ ਆਤਮਕ ਆਨੰਦ ਮਾਣਦਾ ਹੈ ॥੪॥


ਜਮੁ ਜਾਗਾਤੀ ਦੂਜੈ ਭਾਇ ਕਰੁ ਲਾਏ  

जमु जागाती दूजै भाइ करु लाए ॥  

Jam jāgāṯī ḏūjai bẖā▫e kar lā▫e.  

The Messenger of Death imposes his tax on those who are attached to duality.  

ਮੌਤ ਦਾ ਦੂਤ, ਮਸੂਲੀਆ, ਦਵੈਤ-ਭਾਵ ਰੱਖਣ ਵਾਲਿਆਂ ਨੂੰ ਸਮੂਲ ਲਾਉਂਦਾ ਹੈ।  

ਜਾਗਾਤੀ = ਮਸੂਲੀਆ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਕਰੁ = ਮਸੂਲ।
ਜੇਹੜਾ ਮਨੁੱਖ ਮਾਇਆ ਦੇ ਪਿਆਰ ਵਿਚ (ਫਸਿਆ ਰਹਿੰਦਾ ਹੈ, ਉਸ ਪਾਸੋਂ) ਮਸੂਲੀਆ ਜਮ-ਰਾਜ ਮਸੂਲ ਲੈਂਦਾ ਹੈ।


ਨਾਵਹੁ ਭੂਲੇ ਦੇਇ ਸਜਾਏ  

नावहु भूले देइ सजाए ॥  

Nāvhu bẖūle ḏe▫e sajā▫e.  

He inflicts punishment on those who forget the Name.  

ਉਹ ਉਨ੍ਹਾਂ ਨੂੰ ਡੰਡ ਦਿੰਦਾ ਹੈ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਵਿਸਾਰਦੇ ਹਨ।  

xxx
ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਉਸ ਮਨੁੱਖ ਨੂੰ ਸਜ਼ਾ ਦੇਂਦਾ ਹੈ।


ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ ॥੫॥  

घड़ी मुहत का लेखा लेवै रतीअहु मासा तोल कढावणिआ ॥५॥  

Gẖaṛī muhaṯ kā lekẖā levai raṯī▫ahu māsā ṯol kadẖāvaṇi▫ā. ||5||  

They are called to account for each instant and each moment. Every grain, every particle, is weighed and counted. ||5||  

ਪ੍ਰਾਣੀਆਂ ਤੋਂ ਉਹ ਹਰ ਇਕ ਲਮ੍ਹੇ ਤੇ ਛਿਨ ਭਰ ਸਮੇਂ ਦਾ ਹਿਸਾਬ-ਕਿਤਾਬ ਲੈਂਦਾ ਹੈ ਅਤੇ ਉਹਨਾਂ ਦੇ ਅੰਸ਼ ਦੇ ਭੋਰਾ ਮਾਤ੍ਰ ਵਜ਼ਨ ਦੇ ਅਮਲਾਂ ਨੂੰ ਭੀ ਗਿਣਦਾ ਹੈ।  

ਰਤੀਅਹੁ = ਇਕ ਰੱਤੀ ਤੋਂ ॥੫॥
(ਜਮਰਾਜ ਮਸੂਲੀਆ) ਉਸ ਪਾਸੋਂ ਉਸ ਦੀ ਜ਼ਿੰਦਗੀ ਦੀ ਇਕ ਇਕ ਘੜੀ ਦਾ, ਅੱਧੀ ਅੱਧੀ ਘੜੀ ਦਾ ਲੇਖਾ ਲੈਂਦਾ ਹੈ। ਇਕ ਇਕ ਰੱਤੀ ਕਰ ਕੇ, ਇਕ ਇਕ ਮਾਸਾ ਕਰ ਕੇ ਜਮਰਾਜ ਉਸ ਦੇ ਜੀਵਨ-ਕਰਮਾਂ ਦਾ ਤੋਲ ਕਰਾਂਦਾ ਹੈ ॥੫॥


ਪੇਈਅੜੈ ਪਿਰੁ ਚੇਤੇ ਨਾਹੀ  

पेईअड़ै पिरु चेते नाही ॥  

Pe▫ī▫aṛai pir cẖeṯe nāhī.  

One who does not remember her Husband Lord in this world,  

ਜੋ ਆਪਣੇ ਕੰਤ ਨੂੰ ਇਸ ਜਹਾਨ ਅੰਦਰ ਯਾਦ ਨਹੀਂ ਕਰਦੀ,  

ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ।
ਜੇਹੜੀ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਜੀਵਨ ਵਿਚ) ਪ੍ਰਭੂ ਪਤੀ ਨੂੰ ਯਾਦ ਨਹੀਂ ਕਰਦੀ,


ਦੂਜੈ ਮੁਠੀ ਰੋਵੈ ਧਾਹੀ  

दूजै मुठी रोवै धाही ॥  

Ḏūjai muṯẖī rovai ḏẖāhī.  

is being cheated by duality; she shall weep bitterly in the end.  

ਤੇ ਹੋਰਸ ਦੀ ਪ੍ਰੀਤ ਨਾਲ ਠੱਗੀ ਗਈ ਹੈ, ਉਹ ਭੁੱਬਾਂ ਮਾਰ ਕੇ ਵਿਰਲਾਪ ਕਰੇਗੀ।  

ਦੂਜੈ = (ਪ੍ਰਭੂ ਤੋਂ ਬਿਨਾ) ਹੋਰ ਵਿਚ। ਧਾਹੀ = ਢਾਹਾਂ ਮਾਰ ਮਾਰ ਕੇ।
ਤੇ ਮਾਇਆ ਦੇ ਮੋਹ ਵਿਚ ਪੈ ਕੇ (-ਆਤਮਕ ਗੁਣਾਂ ਦੀ ਰਾਸਿ ਪੂੰਜੀ) ਲੁਟਾਂਦੀ ਰਹਿੰਦੀ ਹੈ, ਉਹ (ਲੇਖਾ ਦੇਣ ਵੇਲੇ) ਢਾਹਾਂ ਮਾਰ ਮਾਰ ਕੇ ਰੋਂਦੀ ਹੈ।


ਖਰੀ ਕੁਆਲਿਓ ਕੁਰੂਪਿ ਕੁਲਖਣੀ ਸੁਪਨੈ ਪਿਰੁ ਨਹੀ ਪਾਵਣਿਆ ॥੬॥  

खरी कुआलिओ कुरूपि कुलखणी सुपनै पिरु नही पावणिआ ॥६॥  

Kẖarī ku▫āli▫o kurūp kulkẖaṇī supnai pir nahī pāvṇi▫ā. ||6||  

She is from an evil family; she is ugly and vile. Even in her dreams, she does not meet her Husband Lord. ||6||  

ਉਹ ਨੀਚ ਘਰਾਣੇ ਦੀ, ਬਹੁਤ ਬਦਸ਼ਕਲ ਤੇ ਮੰਦੇ ਲਛਣਾ ਵਾਲੀ ਹੈ। ਸੁਫਨੇ ਵਿੱਚ ਭੀ ਉਹ ਆਪਣੇ ਖਸਮ ਨੂੰ ਨਹੀਂ ਮਿਲਦੀ।  

ਖਰੀ = ਬਹੁਤ। ਕੁਆਲਿਓ = {ਕੁ-ਆਲਯ} ਭੈੜੇ ਘਰ ਦੀ ॥੬॥
ਉਹ ਜੀਵ-ਇਸਤ੍ਰੀ ਭੈੜੇ ਘਰ ਦੀ ਭੈੜੇ ਰੂਪ ਵਾਲੀ ਭੈੜੇ ਲੱਛਣਾਂ ਵਾਲੀ ਹੀ ਕਹੀ ਜਾਂਦੀ ਹੈ, (ਪੇਕੇ ਘਰ ਰਹਿੰਦਿਆਂ) ਉਸ ਨੇ ਕਦੇ ਸੁਪਨੇ ਵਿਚ ਭੀ ਪ੍ਰਭੂ ਮਿਲਾਪ ਨਾਹ ਕੀਤਾ ॥੬॥


ਪੇਈਅੜੈ ਪਿਰੁ ਮੰਨਿ ਵਸਾਇਆ  

पेईअड़ै पिरु मंनि वसाइआ ॥  

Pe▫ī▫aṛai pir man vasā▫i▫ā.  

She who enshrines her Husband Lord in her mind in this world -  

ਜੋ ਆਪਣੇ ਪ੍ਰੀਤਮ ਨੂੰ ਆਪਣੇ ਮਾਪਿਆਂ ਦੇ ਘਰ ਵਿੱਚ ਚਿੱਤ ਅੰਦਰ ਟਿਕਾਉਂਦੀ ਹੈ,  

ਮੰਨਿ = ਮਨਿ, ਮਨ ਵਿਚ।
ਪੇਕੇ ਘਰ ਵਿਚ ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਪਤੀ ਨੂੰ ਆਪਣੇ ਮਨ ਵਿਚ ਰੱਖਿਆ,


ਪੂਰੈ ਗੁਰਿ ਹਦੂਰਿ ਦਿਖਾਇਆ  

पूरै गुरि हदूरि दिखाइआ ॥  

Pūrai gur haḏūr ḏikẖā▫i▫ā.  

His Presence is revealed to her by the Perfect Guru.  

ਉਸ ਨੂੰ ਪੂਰਨ ਗੁਰਦੇਵ ਜੀ ਉਸ ਦਾ ਪਤੀ ਉਸ ਦੀਆਂ ਐਨ ਅੱਖਾਂ ਦੇ ਸਾਹਮਣੇ ਵਿਖਾਲ ਦਿੰਦੇ ਹਨ।  

ਹਦੂਰਿ = ਅੰਗ ਸੰਗ।
ਜਿਸ ਨੂੰ ਪੂਰੇ ਗੁਰੂ ਨੇ (ਪ੍ਰਭੂ-ਪਤੀ ਉਸ ਦੇ) ਅੰਗ-ਸੰਗ (ਵੱਸਦਾ) ਵਿਖਾ ਦਿੱਤਾ.


ਕਾਮਣਿ ਪਿਰੁ ਰਾਖਿਆ ਕੰਠਿ ਲਾਇ ਸਬਦੇ ਪਿਰੁ ਰਾਵੈ ਸੇਜ ਸੁਹਾਵਣਿਆ ॥੭॥  

कामणि पिरु राखिआ कंठि लाइ सबदे पिरु रावै सेज सुहावणिआ ॥७॥  

Kāmaṇ pir rākẖi▫ā kanṯẖ lā▫e sabḏe pir rāvai sej suhāvaṇi▫ā. ||7||  

That soul-bride keeps her Husband Lord clasped tightly to her heart, and through the Word of the Shabad, she enjoys her Husband Lord upon His Beautiful Bed. ||7||  

ਐਸੀ ਵਹੁਟੀ ਆਪਣੇ ਖਸਮ ਨੂੰ ਆਪਣੀ ਛਾਤੀ ਨਾਲ ਲਾਈ ਰੱਖਦੀ ਹੈ ਅਤੇ ਨਾਮ ਦੇ ਰਾਹੀਂ ਆਪਣੇ ਖਸਮ ਨੂੰ ਉਸ ਦੇ ਸੁੰਦਰ ਪਲੰਘ ਉਤੇ ਮਾਣਦੀ ਹੈ।  

ਕਾਮਣਿ = (ਜੀਵ) ਇਸਤ੍ਰੀ। ਕੰਠਿ = ਗਲ ਨਾਲ ॥੭॥
ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨੂੰ ਸਦਾ ਆਪਣੇ ਗਲ ਨਾਲ ਲਾਈ ਰੱਖਿਆ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਮਾਣਦੀ ਰਹਿੰਦੀ ਹੈ, ਉਸ ਦੇ ਹਿਰਦੇ ਦੀ ਸੇਜ ਸੋਹਣੀ ਬਣੀ ਰਹਿੰਦੀ ਹੈ ॥੭॥


ਆਪੇ ਦੇਵੈ ਸਦਿ ਬੁਲਾਏ  

आपे देवै सदि बुलाए ॥  

Āpe ḏevai saḏ bulā▫e.  

The Lord Himself sends out the call, and He summons us to His Presence.  

ਆਪ ਹੀ ਸਾਹਿਬ ਬੰਦੇ ਨੂੰ ਬੁਲਾਉਂਦਾ ਤੇ ਸੱਦਾ ਘਲਦਾ ਹੈ ਅਤੇ ਦਾਤਾਂ ਦਿੰਦਾ ਹੈ।  

ਸਦਿ = ਸੱਦ ਕੇ। ਬੁਲਾਏ = ਬੁਲਾਇ, ਬੁਲਾ ਕੇ।
(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਆਪ ਹੀ (ਜੀਵ ਨੂੰ) ਸੱਦ ਕੇ ਬੁਲਾ ਕੇ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ।


ਆਪਣਾ ਨਾਉ ਮੰਨਿ ਵਸਾਏ  

आपणा नाउ मंनि वसाए ॥  

Āpṇā nā▫o man vasā▫e.  

He enshrines His Name within our minds.  

ਆਪਣਾ ਨਾਮ ਉਹ ਉਸ ਦੇ ਚਿੱਤ ਅੰਦਰ ਅਸਥਾਪਨ ਕਰਦਾ ਹੈ।  

xxx
ਆਪ ਹੀ ਆਪਣਾ ਨਾਮ (ਜੀਵ ਦੇ) ਮਨ ਵਿਚ ਵਸਾਂਦਾ ਹੈ।


ਨਾਨਕ ਨਾਮੁ ਮਿਲੈ ਵਡਿਆਈ ਅਨਦਿਨੁ ਸਦਾ ਗੁਣ ਗਾਵਣਿਆ ॥੮॥੨੮॥੨੯॥  

नानक नामु मिलै वडिआई अनदिनु सदा गुण गावणिआ ॥८॥२८॥२९॥  

Nānak nām milai vadi▫ā▫ī an▫ḏin saḏā guṇ gāvaṇi▫ā. ||8||28||29||  

O Nanak, one who receives the greatness of the Naam night and day, constantly sings His Glorious Praises. ||8||28||29||  

ਨਾਨਕ, ਜਿਸ ਨੂੰ ਨਾਮ ਦੀ ਵਿਸ਼ਾਲਤਾ ਪਰਾਪਤ ਹੁੰਦੀ ਹੈ, ਉਹ ਰਾਤ੍ਰੀ ਦਿਹੁੰ ਹਮੇਸ਼ਾਂ ਹੀ ਵਾਹਿਗੁਰੂ ਦਾ ਜੱਸ ਗਾਉਂਦਾ ਹੈ।  

xxx॥੮॥
ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਵਡਿਆਈ ਮਿਲਦੀ ਹੈ, ਉਹ ਹਰ ਵੇਲੇ ਸਦਾ ਹੀ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੮॥੨੮॥੨੯॥


ਮਾਝ ਮਹਲਾ  

माझ महला ३ ॥  

Mājẖ mėhlā 3.  

Maajh, Third Mehl:  

ਮਾਝ, ਤੀਜੀ ਪਾਤਸ਼ਾਹੀ।  

xxx
xxx


ਊਤਮ ਜਨਮੁ ਸੁਥਾਨਿ ਹੈ ਵਾਸਾ  

ऊतम जनमु सुथानि है वासा ॥  

Ūṯam janam suthān hai vāsā.  

Sublime is their birth, and the place where they dwell.  

ਉਤਕ੍ਰਿਸ਼ਟਤ ਹੈ ਉਨ੍ਹਾਂ ਦੀ ਪੈਦਾਇਸ਼ ਅਤੇ ਸਰੇਸ਼ਟ ਹੈ ਉਨ੍ਹਾਂ ਦੇ ਰਹਿਣ ਦੀ ਜਗ੍ਹਾ,  

ਸੁਥਾਨਿ = ਸ੍ਰੇਸ਼ਟ ਥਾਂ ਵਿਚ।
ਜੇਹੜੇ ਮਨੁੱਖ (ਸਾਧ ਸੰਗਤ-) ਸ੍ਰੇਸ਼ਟ ਥਾਂ ਵਿਚ ਨਿਵਾਸ ਰੱਖਦੇ ਹਨ, ਉਹਨਾਂ ਦਾ ਮਨੁੱਖਾ ਜਨਮ ਸ੍ਰੇਸ਼ਟ ਹੋ ਜਾਂਦਾ ਹੈ (ਸੁਧਰ ਜਾਂਦਾ ਹੈ)।


ਸਤਿਗੁਰੁ ਸੇਵਹਿ ਘਰ ਮਾਹਿ ਉਦਾਸਾ  

सतिगुरु सेवहि घर माहि उदासा ॥  

Saṯgur sevėh gẖar māhi uḏāsā.  

Those who serve the True Guru remain detached in the home of their own being.  

ਜੋ ਸੱਚੇ ਗੁਰਾਂ ਦੀ ਘਾਲ ਘਾਲਦੇ ਹਨ ਅਤੇ ਆਪਣੇ ਗ੍ਰਹਿ ਅੰਦਰ ਹੀ ਨਿਰਲੇਪ ਵਿਚਰਦੇ ਹਨ।  

ਸੇਵਹਿ = ਸੇਵਾ ਕਰਦੇ ਹਨ, ਆਸਰਾ ਲੈਂਦੇ ਹਨ। ਘਰ ਮਾਹਿ = ਗ੍ਰਿਹਸਤ ਵਿਚ ਰਹਿੰਦੇ ਹੋਏ ਹੀ।
ਜੇਹੜੇ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦੇ ਹਨ, ਉਹ ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਮਾਇਆ ਵਲੋਂ) ਨਿਰਲੇਪ ਰਹਿੰਦੇ ਹਨ।


ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਹਰਿ ਰਸਿ ਮਨੁ ਤ੍ਰਿਪਤਾਵਣਿਆ ॥੧॥  

हरि रंगि रहहि सदा रंगि राते हरि रसि मनु त्रिपतावणिआ ॥१॥  

Har rang rahėh saḏā rang rāṯe har ras man ṯaripṯāvṇi▫ā. ||1||  

They abide in the Lord's Love, and constantly imbued with His Love, their minds are satisfied and fulfilled with the Lord's Essence. ||1||  

ਈਸ਼ਵਰੀ ਆਨੰਦ ਅੰਦਰ ਉਹ ਵਸਦੇ ਹਨ, ਹਮੇਸ਼ਾਂ ਹੀ ਉਹ ਪ੍ਰਭੂ ਦੇ ਪਰੇਮ ਅੰਦਰ ਰੰਗੇ ਰਹਿੰਦੇ ਹਨ ਅਤੇ ਵਾਹਿਗੁਰੂ ਦੇ ਅੰਮ੍ਰਿਤ ਨਾਲ ਉਨ੍ਹਾਂ ਦੀ ਆਤਮਾ ਰੱਜੀ ਹੋਈ ਹੈ।  

ਰਸਿ = ਰਸ ਵਿਚ ॥੧॥
ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕੇ ਰਹਿੰਦੇ ਹਨ, ਉਹ ਸਦਾ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਪ੍ਰਭੂ ਦੇ ਨਾਮ-ਰਸ ਵਿਚ ਉਹਨਾਂ ਦਾ ਮਨ ਰੱਜਿਆ ਰਹਿੰਦਾ ਹੈ ॥੧॥


ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ  

हउ वारी जीउ वारी पड़ि बुझि मंनि वसावणिआ ॥  

Ha▫o vārī jī▫o vārī paṛ bujẖ man vasāvaṇi▫ā.  

I am a sacrifice, my soul is a sacrifice, to those who read of the Lord, who understand and enshrine Him within their minds.  

ਮੈਂ ਬਲਿਹਾਰਨੇ ਹਾਂ ਅਤੇ ਮੇਰੀ ਜਿੰਦੜੀ ਬਲਿਹਾਰਨੇ ਹੈ ਉਹਨਾਂ ਉਤੋਂ ਜੋ ਮਾਲਕ ਨੂੰ ਵਾਚਦੇ, ਉਸ ਨੂੰ ਸਮਝਦੇ ਅਤੇ ਆਪਣੇ ਚਿੱਤ ਵਿੱਚ ਟਿਕਾਉਂਦੇ ਹਨ।  

ਬੁਝਿ = ਸਮਝ ਕੇ। ਮੰਨਿ = ਮਨਿ, ਮਨ ਵਿਚ।
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ (ਧਾਰਮਿਕ ਪੁਸਤਕਾਂ) ਪੜ੍ਹ ਕੇ ਸਮਝ ਕੇ (ਪਰਮਾਤਮਾ ਦਾ ਨਾਮ ਆਪਣੇ) ਮਨ ਵਿਚ ਵਸਾਂਦੇ ਹਨ।


ਗੁਰਮੁਖਿ ਪੜਹਿ ਹਰਿ ਨਾਮੁ ਸਲਾਹਹਿ ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ  

गुरमुखि पड़हि हरि नामु सलाहहि दरि सचै सोभा पावणिआ ॥१॥ रहाउ ॥  

Gurmukẖ paṛėh har nām salāhėh ḏar sacẖai sobẖā pāvṇi▫ā. ||1|| rahā▫o.  

The Gurmukhs read and praise the Lord's Name; they are honored in the True Court. ||1||Pause||  

ਗੁਰੂ ਸਮਰਪਣ ਵਾਹਿਗੁਰੂ ਦੇ ਨਾਮ ਨੂੰ ਵਾਚਦੇ ਤੇ ਸਲਾਹੁਦੇ ਹਨ ਅਤੇ ਸੱਚੇ ਦਰਬਾਰ ਅੰਦਰ ਇੱਜ਼ਤ ਆਬਰੂ ਪਾਉਂਦੇ ਹਨ। ਠਹਿਰਾਉ।  

xxx॥੧॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਗੁਰੂ ਦੀ ਬਾਣੀ) ਪੜ੍ਹਦੇ ਹਨ, ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ ॥੧॥ ਰਹਾਉ॥


ਅਲਖ ਅਭੇਉ ਹਰਿ ਰਹਿਆ ਸਮਾਏ  

अलख अभेउ हरि रहिआ समाए ॥  

Alakẖ abẖe▫o har rahi▫ā samā▫e.  

The Unseen and Inscrutable Lord is permeating and pervading everywhere.  

ਅਦ੍ਰਿਸ਼ਟ ਅਤੇ ਭੇਦ-ਰਹਿਤ ਸਾਈਂ ਹਰ ਥਾਂ ਵਿਆਪਕ ਹੋ ਰਿਹਾ ਹੈ।  

ਅਲਖ = ਅਦ੍ਰਿਸ਼ਟ।
ਪਰਮਾਤਮਾ ਅਦ੍ਰਿਸ਼ਟ ਹੈ, ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ, ਉਹ (ਸਭ ਜੀਵਾਂ ਵਿਚ ਹਰ ਥਾਂ) ਵਿਆਪਕ ਹੈ।


ਉਪਾਇ ਕਿਤੀ ਪਾਇਆ ਜਾਏ  

उपाइ न किती पाइआ जाए ॥  

Upā▫e na kiṯī pā▫i▫ā jā▫e.  

He cannot be obtained by any effort.  

ਕਿਸੇ ਉਪਰਾਲੇ ਦੁਆਰਾ ਉਹ ਪਰਾਪਤ ਕੀਤਾ ਨਹੀਂ ਜਾ ਸਕਦਾ।  

ਉਪਾਇ ਕਿਤੀ = (ਹੋਰ) ਕਿਸੇ ਭੀ ਉਪਾਉ ਨਾਲ।
(ਗੁਰੂ ਦੀ ਸਰਨ ਤੋਂ ਬਿਨਾ ਹੋਰ) ਕਿਸੇ ਭੀ ਤਰੀਕੇ ਨਾਲ ਉਸ ਦਾ ਮਿਲਾਪ ਨਹੀਂ ਹੋ ਸਕਦਾ।


ਕਿਰਪਾ ਕਰੇ ਤਾ ਸਤਿਗੁਰੁ ਭੇਟੈ ਨਦਰੀ ਮੇਲਿ ਮਿਲਾਵਣਿਆ ॥੨॥  

किरपा करे ता सतिगुरु भेटै नदरी मेलि मिलावणिआ ॥२॥  

Kirpā kare ṯā saṯgur bẖetai naḏrī mel milāvaṇi▫ā. ||2||  

If the Lord grants His Grace, then we come to meet the True Guru. By His Kindness, we are united in His Union. ||2||  

ਜੇਕਰ ਹਰੀ ਦਇਆ ਧਾਰੇ ਤਦ ਸੱਚੇ ਗੁਰੂ ਜੀ ਮਿਲਦੇ ਹਨ ਅਤੇ ਉਹ ਬੰਦੇ ਨੂੰ ਮਿਹਰਬਾਨ ਪੁਰਖ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।  

ਭੇਟੈ = ਮਿਲਦਾ ਹੈ ॥੨॥
ਜਦੋਂ ਪਰਮਾਤਮਾ (ਕਿਸੇ ਜੀਵ ਉੱਤੇ) ਮਿਹਰ ਕਰਦਾ ਹੈ, ਤਾਂ (ਉਸ ਨੂੰ) ਗੁਰੂ ਮਿਲਦਾ ਹੈ, (ਇਸ ਤਰ੍ਹਾਂ ਪਰਮਾਤਮਾ ਆਪਣੀ) ਮਿਹਰ ਦੀ ਨਜ਼ਰ ਨਾਲ ਉਸ ਨੂੰ ਅਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੨॥


ਦੂਜੈ ਭਾਇ ਪੜੈ ਨਹੀ ਬੂਝੈ  

दूजै भाइ पड़ै नही बूझै ॥  

Ḏūjai bẖā▫e paṛai nahī būjẖai.  

One who reads, while attached to duality, does not understand.  

ਜੋ ਦਵੈਤ-ਭਾਵ ਦੇ ਬਾਰੇ ਵਾਚਦਾ ਹੈ, ਉਹ ਸੁਆਮੀ ਨੂੰ ਨਹੀਂ ਸਮਝਦਾ।  

xxx
ਜੇਹੜਾ ਮਨੁੱਖ ਮਾਇਆ ਦੇ ਪਿਆਰ ਵਿਚ ਫਸਿਆ ਹੋਇਆ ਹੈ, ਉਹ (ਜੇ ਧਾਰਮਿਕ ਪੁਸਤਕਾਂ) ਪੜ੍ਹਦਾ (ਭੀ) ਹੈ ਤਾਂ ਉਹਨੂੰ ਨੂੰ ਸਮਝਦਾ ਨਹੀਂ ਹੈ,


ਤ੍ਰਿਬਿਧਿ ਮਾਇਆ ਕਾਰਣਿ ਲੂਝੈ  

त्रिबिधि माइआ कारणि लूझै ॥  

Ŧaribaḏẖ mā▫i▫ā kāraṇ lūjẖai.  

He yearns for the three-phased Maya.  

ਉਹ ਤਿੰਨਾਂ ਹਾਲਤਾਂ ਵਾਲੀ ਸੰਸਾਰੀ ਦੌਲਤ ਨਹੀਂ ਲੋਚਦਾ ਹੈ।  

ਤ੍ਰਿਬਿਧਿ = ਤਿੰਨ ਕਿਸਮਾਂ ਵਾਲੀ, ਤਿੰਨ ਗੁਣਾਂ ਵਾਲੀ। ਲੂਝੈ = ਖਿੱਝਦਾ ਹੈ, ਸੜਦਾ ਹੈ।
ਉਹ (ਧਾਰਮਿਕ ਪੁਸਤਕਾਂ ਪੜ੍ਹਦਾ ਹੋਇਆ ਭੀ) ਤ੍ਰਿਗੁਣੀ ਮਾਇਆ ਦੀ ਖ਼ਾਤਰ (ਅੰਦਰੇ ਅੰਦਰ) ਕੁੜ੍ਹਦਾ ਰਹਿੰਦਾ ਹੈ।


ਤ੍ਰਿਬਿਧਿ ਬੰਧਨ ਤੂਟਹਿ ਗੁਰ ਸਬਦੀ ਗੁਰ ਸਬਦੀ ਮੁਕਤਿ ਕਰਾਵਣਿਆ ॥੩॥  

त्रिबिधि बंधन तूटहि गुर सबदी गुर सबदी मुकति करावणिआ ॥३॥  

Ŧaribaḏẖ banḏẖan ṯūtėh gur sabḏī gur sabḏī mukaṯ karāvaṇi▫ā. ||3||  

The bonds of the three-phased Maya are broken by the Word of the Guru's Shabad. Through the Guru's Shabad, liberation is achieved. ||3||  

ਤਿੰਨਾਂ ਗੁਣਾਂ ਵਾਲੀ ਮਾਇਆ ਦੇ ਜੇਵੜੇ ਗੁਰਾਂ ਦੇ ਉਪਦੇਸ਼ ਦੁਆਰਾ ਕਟੇ ਜਾਂਦੇ ਹਨ ਅਤੇ ਗੁਰਾਂ ਦੀ ਸਿਖ-ਮਤ ਦੁਆਰਾ ਹੀ ਮੋਖਸ਼ ਮਿਲਦੀ ਹੈ।  

xxx॥੩॥
ਤ੍ਰਿਗੁਣੀ ਮਾਇਆ (ਦੇ ਮੋਹ) ਦੇ ਬੰਧਨ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਟੁੱਟਦੇ ਹਨ। ਗੁਰੂ ਦੇ ਸ਼ਬਦ ਵਿਚ ਜੋੜ ਕੇ ਹੀ (ਪਰਮਾਤਮਾ ਜੀਵ ਨੂੰ) ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦਿਵਾਂਦਾ ਹੈ ॥੩॥


ਇਹੁ ਮਨੁ ਚੰਚਲੁ ਵਸਿ ਆਵੈ  

इहु मनु चंचलु वसि न आवै ॥  

Ih man cẖancẖal vas na āvai.  

This unstable mind cannot be held steady.  

ਇਹ ਚੁਲਬੁਲਾ ਮਨੂਆ ਕਾਬੂ ਵਿੱਚ ਨਹੀਂ ਆਉਂਦਾ।  

xxx
(ਮਾਇਆ-ਵ੍ਹੇੜੇ ਮਨੁੱਖ ਦਾ ਇਹ ਮਨ ਚੰਚਲ (ਸੁਭਾਵ ਵਾਲਾ ਰਹਿੰਦਾ) ਹੈ, (ਉਸ ਦੇ ਆਪਣੇ ਉੱਦਮ ਨਾਲ) ਕਾਬੂ ਵਿਚ ਨਹੀਂ ਆਉਂਦਾ।


ਦੁਬਿਧਾ ਲਾਗੈ ਦਹ ਦਿਸਿ ਧਾਵੈ  

दुबिधा लागै दह दिसि धावै ॥  

Ḏubiḏẖā lāgai ḏah ḏis ḏẖāvai.  

Attached to duality, it wanders in the ten directions.  

ਦੁਚਿੱਤ-ਪਣ ਨਾਲ ਚਿਮੜਿਆਂ ਹੋਇਆ ਇਹ ਦਸੀ ਪਾਸੀਂ ਭਟਕਦਾ ਫਿਰਦਾ ਹੈ।  

ਦੁਬਿਧਾ = ਦੁ-ਕਿਸਮਾ-ਪਨ, ਦੁਚਿੱਤਾ-ਪਨ। ਦਹ ਦਿਸਿ = ਦਸੀਂ ਪਾਸੀਂ।
(ਉਸ ਦਾ ਮਨ ਮਾਇਆ ਦੇ ਕਾਰਨ) ਡਾਵਾਂ ਡੋਲ ਹਾਲਤ ਵਿਚ ਟਿਕਿਆ ਰਹਿੰਦਾ ਹੈ, ਤੇ (ਮਾਇਆ ਦੀ ਖ਼ਾਤਰ) ਦਸੀਂ ਪਾਸੀਂ ਦੌੜਦਾ ਰਹਿੰਦਾ ਹੈ।


ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ ॥੪॥  

बिखु का कीड़ा बिखु महि राता बिखु ही माहि पचावणिआ ॥४॥  

Bikẖ kā kīṛā bikẖ mėh rāṯā bikẖ hī māhi pacẖāvaṇi▫ā. ||4||  

It is a poisonous worm, drenched with poison, and in poison it rots away. ||4||  

ਇਹ ਜ਼ਹਿਰ ਦਾ ਕਿਰਮ ਹੈ, ਜ਼ਹਿਰ ਅੰਦਰ ਹੀ ਇਹ ਰਚਿਆ ਹੋਇਆ ਹੈ ਤੇ ਜ਼ਹਿਰ ਵਿੱਚ ਹੀ ਇਹ ਗਲ-ਸੜ ਜਾਂਦਾ ਹੈ।  

ਰਾਤਾ = ਮਸਤ। ਪਚਾਵਣਿਆ = ਖ਼ੁਆਰ ਹੁੰਦਾ ॥੪॥
(ਆਤਮਕ ਮੌਤ ਲਿਆਉਣ ਵਾਲੀ ਮਾਇਆ-ਰੂਪ) ਜ਼ਹਿਰ ਦਾ ਹੀ ਉਹ ਕੀੜਾ (ਬਣਿਆ ਰਹਿੰਦਾ) ਹੈ, (ਜਿਵੇਂ ਵਿਸ਼ਟੇ ਦਾ ਕੀੜਾ ਵਿਸ਼ਟੇ ਵਿਚ ਪ੍ਰਸੰਨ ਰਹਿੰਦਾ ਹੈ), ਉਹ ਇਸ ਜ਼ਹਿਰ ਵਿਚ ਹੀ ਖ਼ੁਸ਼ ਰਹਿੰਦਾ ਹੈ, ਤੇ ਇਸ ਜ਼ਹਿਰ ਵਿਚ ਹੀ (ਉਸ ਦਾ ਆਤਮਕ ਜੀਵਨ) ਖ਼ੁਆਰ ਹੁੰਦਾ ਰਹਿੰਦਾ ਹੈ ॥੪॥


ਹਉ ਹਉ ਕਰੇ ਤੈ ਆਪੁ ਜਣਾਏ  

हउ हउ करे तै आपु जणाए ॥  

Ha▫o ha▫o kare ṯai āp jaṇā▫e.  

Practicing egotism and selfishness, they try to impress others by showing off.  

ਉਹ ਹਰ ਦਮ ਹੰਕਾਰ ਕਰਦਾ ਹੈ ਅਤੇ ਆਪਣੇ ਆਪ ਦਾ ਮੁਜ਼ਾਹਰਾ ਕਰਦਾ ਹੈ।  

ਤੈ = ਅਤੇ। ਆਪੁ = ਆਪਣਾ ਆਪ।
(ਮਾਇਆ-ਵੇੜ੍ਹਿਆ ਮਨੁੱਖ ਸਦਾ) ਹਉਮੈ ਦੇ ਬੋਲ ਬੋਲਦਾ ਹੈ, ਆਪਣੇ ਆਪ ਨੂੰ ਵੱਡਾ ਜ਼ਾਹਰ ਕਰਦਾ ਹੈ।


ਬਹੁ ਕਰਮ ਕਰੈ ਕਿਛੁ ਥਾਇ ਪਾਏ  

बहु करम करै किछु थाइ न पाए ॥  

Baho karam karai kicẖẖ thā▫e na pā▫e.  

They perform all sorts of rituals, but they gain no acceptance.  

ਘਨੇਰੇ ਕਰਮ ਕਾਂਡ ਉਹ ਕਮਾਉਂਦਾ ਹੈ, ਪਰ ਉਹ ਕਬੂਲ ਨਹੀਂ ਪੈਦਾ।  

ਥਾਇ ਨ ਪਾਏ = ਪਰਵਾਨ ਨਹੀਂ ਹੁੰਦਾ।
(ਆਪਣੇ ਵੱਲੋਂ ਮਿੱਥੇ ਹੋਏ ਧਾਰਮਿਕ) ਕੰਮ (ਭੀ) ਵਧੇਰੇ ਕਰਦਾ ਹੈ, ਪਰ ਉਸਦਾ ਕੋਈ ਕੰਮ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਨਹੀਂ ਹੁੰਦਾ।


ਤੁਝ ਤੇ ਬਾਹਰਿ ਕਿਛੂ ਹੋਵੈ ਬਖਸੇ ਸਬਦਿ ਸੁਹਾਵਣਿਆ ॥੫॥  

तुझ ते बाहरि किछू न होवै बखसे सबदि सुहावणिआ ॥५॥  

Ŧujẖ ṯe bāhar kicẖẖū na hovai bakẖse sabaḏ suhāvaṇi▫ā. ||5||  

Without You, Lord, nothing happens at all. You forgive those who are adorned with the Word of Your Shabad. ||5||  

ਤੇਰੇ ਬਾਝੋਂ, ਹੇ ਸਾਹਿਬ! ਕੁਝ ਭੀ ਨਹੀਂ ਹੁੰਦਾ ਤੂੰ ਉਨ੍ਹਾਂ ਨੂੰ ਮਾਫ ਕਰ ਦਿੰਦਾ ਹੈ। ਜੋ ਤੇਰੇ ਨਾਮ ਨਾਲ ਸਸ਼ੋਭਤ ਹੋਏ ਹਨ।  

xxx॥੫॥
(ਪਰ, ਹੇ ਪ੍ਰਭੂ!) ਤੇਰੀ ਮਿਹਰ ਤੋਂ ਬਿਨਾ (ਜੀਵ ਪਾਸੋਂ) ਕੁਝ ਨਹੀਂ ਹੋ ਸਕਦਾ ਜਿਸ ਮਨੁੱਖ ਉੱਤੇ ਪ੍ਰਭੂ ਦਇਆ ਕਰਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੫॥


ਉਪਜੈ ਪਚੈ ਹਰਿ ਬੂਝੈ ਨਾਹੀ  

उपजै पचै हरि बूझै नाही ॥  

Upjai pacẖai har būjẖai nāhī.  

They are born, and they die, but they do not understand the Lord.  

ਇਨਸਾਨ ਜੰਮਦਾ ਹੈ ਤੇ ਉਹ ਮਰ ਜਾਂਦਾ ਹੈ ਪ੍ਰੰਤੂ ਵਾਹਿਗੁਰੂ ਨੂੰ ਨਹੀਂ ਸਮਝਦਾ।  

ਪਚੈ = ਖ਼ੁਆਰ ਹੁੰਦਾ ਹੈ।
ਜੇਹੜਾ ਮਨੁੱਖ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ, ਉਹ ਕਦੇ ਜੰਮਦਾ ਹੈ ਕਦੇ ਸੜਦਾ ਹੈ (ਭਾਵ ਉਹ ਕਦੇ ਤਾਂ ਸੁਖ ਦਾ ਸਾਹ ਲੈਂਦਾ ਹੈ ਕਦੇ ਹਾਹੁਕੇ ਲੈਂਦਾ ਹੈ)।


ਅਨਦਿਨੁ ਦੂਜੈ ਭਾਇ ਫਿਰਾਹੀ  

अनदिनु दूजै भाइ फिराही ॥  

An▫ḏin ḏūjai bẖā▫e firā▫ī.  

Night and day, they wander, in love with duality.  

ਰੈਣ ਦਿਹੁੰ ਉਹ ਹੋਰਸ ਦੀ ਪ੍ਰੀਤ ਅੰਦਰ ਭਟਕਦਾ ਫਿਰਦਾ ਹੈ।  

ਫਿਰਾਹੀ = ਫਿਰਦੇ ਹਨ, ਫਿਰਾਹਿ।
ਜੇਹੜੇ ਮਨੁੱਖ (ਪ੍ਰਭੂ ਨੂੰ ਵਿਸਾਰ ਕੇ) ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ, ਉਹ ਹਰ ਵੇਲੇ (ਮਾਇਆ ਦੀ ਖ਼ਾਤਰ ਹੀ) ਭਟਕਦੇ ਫਿਰਦੇ ਰਹਿੰਦੇ ਹਨ।


ਮਨਮੁਖ ਜਨਮੁ ਗਇਆ ਹੈ ਬਿਰਥਾ ਅੰਤਿ ਗਇਆ ਪਛੁਤਾਵਣਿਆ ॥੬॥  

मनमुख जनमु गइआ है बिरथा अंति गइआ पछुतावणिआ ॥६॥  

Manmukẖ janam ga▫i▫ā hai birthā anṯ ga▫i▫ā pacẖẖuṯāvaṇi▫ā. ||6||  

The lives of the self-willed manmukhs are useless; in the end, they die, regretting and repenting. ||6||  

ਅਧਰਮੀ ਦਾ ਜੀਵਨ ਬੇਅਰਥ ਬਤੀਤ ਹੋ ਜਾਂਦਾ ਹੈ ਅਤੇ ਉਹ ਓੜਕ ਨੂੰ ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ।  

xxx॥੬॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ, ਉਹ ਆਖ਼ਰ (ਦੁਨੀਆ ਤੋਂ) ਪਛੁਤਾਂਦਾ ਹੀ ਜਾਂਦਾ ਹੈ ॥੬॥


ਪਿਰੁ ਪਰਦੇਸਿ ਸਿਗਾਰੁ ਬਣਾਏ  

पिरु परदेसि सिगारु बणाए ॥  

Pir parḏes sigār baṇā▫e.  

The Husband is away, and the wife is getting dressed up.  

ਪਤਨੀ ਹਾਰ ਸ਼ਿੰਗਾਰ ਲਾਉਂਦੀ ਹੈ ਜਦ ਕਿ ਉਸ ਦਾ ਪਤੀ ਪਰਾਏ ਵਤਨ ਗਿਆ ਹੋਇਆ ਹੈ।  

ਪਰਦੇਸਿ = ਪਰਦੇਸ ਵਿਚ।
(ਇਸਤ੍ਰੀ ਦਾ) ਪਤੀ ਪਰਦੇਸ ਵਿਚ ਹੋਵੇ ਤੇ ਉਹ (ਆਪਣੇ ਸਰੀਰ ਦਾ) ਸ਼ਿੰਗਾਰ ਕਰਦੀ ਰਹੇ (ਅਜੇਹੀ ਇਸਤ੍ਰੀ ਨੂੰ ਸੁਖ ਨਹੀਂ ਮਿਲ ਸਕਦਾ।)


ਮਨਮੁਖ ਅੰਧੁ ਐਸੇ ਕਰਮ ਕਮਾਏ  

मनमुख अंधु ऐसे करम कमाए ॥  

Manmukẖ anḏẖ aise karam kamā▫e.  

This is what the blind, self-willed manmukhs are doing.  

ਅੰਨ੍ਹਾਂ ਆਪ-ਹੁਦਰਾ ਪੁਰਸ਼ ਐਹੋ ਜੇਹੇ ਕੰਮ ਕਰਦਾ ਹੈ।  

ਅੰਧੁ = ਅੰਨ੍ਹਾ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ (ਭੀ) ਇਹੋ ਜਿਹੇ ਕਰਮ ਹੀ ਕਰਦਾ ਹੈ।


ਹਲਤਿ ਸੋਭਾ ਪਲਤਿ ਢੋਈ ਬਿਰਥਾ ਜਨਮੁ ਗਵਾਵਣਿਆ ॥੭॥  

हलति न सोभा पलति न ढोई बिरथा जनमु गवावणिआ ॥७॥  

Halaṯ na sobẖā palaṯ na dẖo▫ī birthā janam gavāvṇi▫ā. ||7||  

They are not honored in this world, and they shall find no shelter in the world hereafter. They are wasting their lives in vain. ||7||  

ਉਸ ਨੂੰ ਇਸ ਜਹਾਨ ਅੰਦਰ ਇੱਜ਼ਤ ਨਹੀਂ ਮਿਲਦੀ ਤੇ ਨਾਂ ਹੀਂ ਪਨਾਹ। ਅਗਲੇ ਪ੍ਰਲੋਕ ਅੰਦਰ ਉਹ ਆਪਣਾ ਜੀਵਨ ਬੇਫਾਇਦਾ ਗੁਆ ਲੈਂਦਾ ਹੈ।  

ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ ॥੭॥
ਉਸ ਨੂੰ ਇਸ ਲੋਕ ਵਿਚ (ਭੀ) ਸੋਭਾ ਨਹੀਂ ਮਿਲਦੀ, ਤੇ ਪਰਲੋਕ ਵਿਚ ਭੀ ਸਹਾਰਾ ਨਹੀਂ ਮਿਲਦਾ। ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ॥੭॥


ਹਰਿ ਕਾ ਨਾਮੁ ਕਿਨੈ ਵਿਰਲੈ ਜਾਤਾ  

हरि का नामु किनै विरलै जाता ॥  

Har kā nām kinai virlai jāṯā.  

How rare are those who know the Name of the Lord!  

ਕੋਈ ਟਾਵਾਂ ਪੁਰਸ਼ ਹੀ ਰੱਬ ਦੇ ਨਾਮ ਨੂੰ ਜਾਣਦਾ ਹੈ,  

ਜਾਤਾ = ਪਛਾਣਿਆ, ਸਾਂਝ ਪਾਈ।
ਕਿਸੇ ਵਿਰਲੇ ਮਨੁੱਖ ਨੇ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਈ ਹੈ।


ਪੂਰੇ ਗੁਰ ਕੈ ਸਬਦਿ ਪਛਾਤਾ  

पूरे गुर कै सबदि पछाता ॥  

Pūre gur kai sabaḏ pacẖẖāṯā.  

Through the Shabad, the Word of the Perfect Guru, the Lord is realized.  

ਅਤੇ ਪੂਰਨ ਗੁਰਾਂ ਦੀ ਬਾਣੀ ਦੁਆਰਾ ਉਸ ਨੂੰ ਸਿਆਣਦਾ ਹੈ।  

ਸਬਦਿ = ਸ਼ਬਦ ਦੀ ਰਾਹੀਂ।
(ਕੋਈ ਵਿਰਲਾ ਮਨੁੱਖ) ਪੂਰੇ ਗਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਸਾਂਝ ਪਾਂਦਾ ਹੈ।


ਅਨਦਿਨੁ ਭਗਤਿ ਕਰੇ ਦਿਨੁ ਰਾਤੀ ਸਹਜੇ ਹੀ ਸੁਖੁ ਪਾਵਣਿਆ ॥੮॥  

अनदिनु भगति करे दिनु राती सहजे ही सुखु पावणिआ ॥८॥  

An▫ḏin bẖagaṯ kare ḏin rāṯī sėhje hī sukẖ pāvṇi▫ā. ||8||  

Night and day, they perform the Lord's devotional service; day and night, they find intuitive peace. ||8||  

ਉਹ ਸਦੀਵ ਹੀ ਦਿਹੁੰ ਰੈਣ, ਸੁਆਮੀ ਦੀ ਪ੍ਰੇਮਮਈ ਸੇਵਾ ਕਮਾਉਂਦਾ ਹੈ ਅਤੇ ਸੁਖੈਨ ਹੀ ਆਰਾਮ ਨੂੰ ਪਰਾਪਤ ਹੋ ਜਾਂਦਾ ਹੈ।  

ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ॥੮॥
(ਜੇਹੜਾ ਸਾਂਝ ਪਾਂਦਾ ਹੈ) ਉਹ ਹਰ ਰੋਜ਼ ਦਿਨ ਰਾਤ ਪ੍ਰਭੂ ਦੀ ਭਗਤੀ ਕਰਦਾ ਹੈ, ਤੇ ਆਤਮਕ ਅਡੋਲਤਾ ਵਿਚ ਹੀ ਟਿਕਿਆ ਰਹਿ ਕੇ ਆਤਮਕ ਆਨੰਦ ਮਾਣਦਾ ਹੈ ॥੮॥


ਸਭ ਮਹਿ ਵਰਤੈ ਏਕੋ ਸੋਈ  

सभ महि वरतै एको सोई ॥  

Sabẖ mėh varṯai eko so▫ī.  

That One Lord is pervading in all.  

ਸਾਰਿਆਂ ਅੰਦਰ ਉਹ ਅਦੁੱਤੀ ਸਾਹਿਬ ਰਮਿਆ ਹੋਇਆ ਹੈ।  

ਸੋਈ = ਉਹ (ਪਰਮਾਤਮਾ) ਹੀ।
ਇਕ ਪਰਮਾਤਮਾ ਹੀ ਸਭ ਜੀਵਾਂ ਵਿਚ ਮੌਜੂਦ ਹੈ।


ਗੁਰਮੁਖਿ ਵਿਰਲਾ ਬੂਝੈ ਕੋਈ  

गुरमुखि विरला बूझै कोई ॥  

Gurmukẖ virlā būjẖai ko▫ī.  

Only a few, as Gurmukh, understand this.  

ਬਹੁਤ ਥੋੜ੍ਹੇ ਪਵਿੱਤ੍ਰ ਪੁਰਸ਼ ਇਸ ਗੱਲ ਨੂੰ ਸਮਝਦੇ ਹਨ।  

xxx
(ਪਰ ਇਹ ਗੱਲ) ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ।


ਨਾਨਕ ਨਾਮਿ ਰਤੇ ਜਨ ਸੋਹਹਿ ਕਰਿ ਕਿਰਪਾ ਆਪਿ ਮਿਲਾਵਣਿਆ ॥੯॥੨੯॥੩੦॥  

नानक नामि रते जन सोहहि करि किरपा आपि मिलावणिआ ॥९॥२९॥३०॥  

Nānak nām raṯe jan sohėh kar kirpā āp milāvaṇi▫ā. ||9||29||30||  

O Nanak, those who are attuned to the Naam are beautiful. Granting His Grace, God unites them with Himself. ||9||29||30||  

ਨਾਨਕ, ਜੋ ਇਨਸਾਨ ਨਾਮ ਨਾਲ ਰੰਗੇ ਹਨ ਉਹ ਸੁਹਣੇ ਹਨ ਅਤੇ ਆਪਣੀ ਮਿਹਰ ਧਾਰ ਕੇ ਵਾਹਿਗੁਰੂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।  

xxx॥੯॥
ਹੇ ਨਾਨਕ! ਜੇਹੜੇ ਮਨੁੱਖ (ਉਸ ਸਰਬ-ਵਿਆਪਕ ਪਰਮਾਤਮਾ ਦੇ) ਨਾਮ ਵਿਚ ਮਸਤ ਰਹਿੰਦੇ ਹਨ, ਉਹ ਆਪਣਾ ਜੀਵਨ ਸੁੰਦਰ ਬਣਾ ਲੈਂਦੇ ਹਨ। ਪ੍ਰਭੂ ਮਿਹਰ ਕਰ ਕੇ ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੯॥੨੯॥੩੦॥


        


© SriGranth.org, a Sri Guru Granth Sahib resource, all rights reserved.
See Acknowledgements & Credits