Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਨਿ ਤਨਿ ਰਵਿ ਰਹਿਆ ਜਗਦੀਸੁਰ ਪੇਖਤ ਸਦਾ ਹਜੂਰੇ  

मनि तनि रवि रहिआ जगदीसुर पेखत सदा हजूरे ॥  

Man ṯan rav rahi▫ā jagḏīsur pekẖaṯ saḏā hajūre.  

The Lord of the Universe is permeating and pervading my mind and body; I see Him Ever-present, here and now  

ਮਨਿ = ਮਨ ਵਿਚ। ਤਨਿ = ਤਨ ਵਿਚ। ਜਗਦੀਸੁਰ = (ਜਗਤ-ਈਸਰੁ) ਜਗਤ ਦਾ ਮਾਲਕ-ਪ੍ਰਭੂ। ਹਜੂਰੇ = ਹਾਜ਼ਰ ਨਾਜ਼ਰ, ਅੰਗ ਸੰਗ।
(ਹੇ ਭਾਈ!) ਜਗਤ ਦਾ ਮਾਲਕ ਪ੍ਰਭੂ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਹਿਰਦੇ ਵਿਚ ਸਦਾ ਵੱਸਿਆ ਰਹਿੰਦਾ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦੇ ਹਨ।


ਨਾਨਕ ਰਵਿ ਰਹਿਓ ਸਭ ਅੰਤਰਿ ਸਰਬ ਰਹਿਆ ਭਰਪੂਰੇ ॥੨॥੮॥੧੨॥  

नानक रवि रहिओ सभ अंतरि सरब रहिआ भरपूरे ॥२॥८॥१२॥  

Nānak rav rahi▫o sabẖ anṯar sarab rahi▫ā bẖarpūre. ||2||8||12||  

. O Nanak, He is permeating the inner being of all; He is all-pervading everywhere. ||2||8||12||  

ਰਵਿ ਰਹਿਓ = ਮੌਜੂਦ ਹੈ। ਸਰਬ = ਸਭਨਾਂ ਵਿਚ ॥੨॥੮॥੧੨॥
ਹੇ ਨਾਨਕ! (ਉਹਨਾਂ ਨੂੰ ਇਉਂ ਜਾਪਦਾ ਹੈ ਕਿ) ਪਰਮਾਤਮਾ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਸਭ ਥਾਈਂ ਭਰਪੂਰ ਵੱਸਦਾ ਹੈ ॥੨॥੮॥੧੨॥


ਮਲਾਰ ਮਹਲਾ  

मलार महला ५ ॥  

Malār mėhlā 5.  

Malaar, Fifth Mehl:  

xxx
XXX


ਹਰਿ ਕੈ ਭਜਨਿ ਕਉਨ ਕਉਨ ਤਾਰੇ  

हरि कै भजनि कउन कउन न तारे ॥  

Har kai bẖajan ka▫un ka▫un na ṯāre.  

Vibrating and meditating on the Lord, who has not been carried across?  

ਕੈ ਭਜਨਿ = ਦੇ ਭਜਨ ਦੀ ਰਾਹੀਂ। ਕਉਨ ਕਉਨ = ਕਿਨ੍ਹਾਂ ਕਿਨ੍ਹਾਂ ਨੂੰ। ਨ ਤਾਰੇ = (ਗੁਰੂ ਨੇ) ਪਾਰ ਨਾਹ ਲੰਘਾਇਆ।
(ਜਿਨ੍ਹਾਂ ਜਿਨ੍ਹਾਂ ਨੇ ਭੀ ਹਰੀ ਦਾ ਭਜਨ ਕੀਤਾ) ਉਹਨਾਂ ਸਭਨਾਂ ਨੂੰ (ਗੁਰੂ ਨੇ) ਪਰਮਾਤਮਾ ਦੇ ਭਜਨ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।


ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗਿ ਉਧਾਰੇ ॥੧॥ ਰਹਾਉ  

खग तन मीन तन म्रिग तन बराह तन साधू संगि उधारे ॥१॥ रहाउ ॥  

Kẖag ṯan mīn ṯan marig ṯan barāh ṯan sāḏẖū sang uḏẖāre. ||1|| rahā▫o.  

Those reborn into the body of a bird, the body of a fish, the body of a deer, and the body of a bull - in the Saadh Sangat, the Company of the Holy, they are saved. ||1||Pause||  

ਖਗ = ਪੰਛੀ। ਮੀਨ = ਮੱਛੀ। ਮ੍ਰਿਗ = ਪਸ਼ੂ, ਹਿਰਨ। ਬਰਾਹ = ਸੂਰ। ਤਨ = ਸਰੀਰ। ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਉਧਾਰੇ = ਪਾਰ ਲੰਘਾਏ ॥੧॥ ਰਹਾਉ ॥
ਪੰਛੀਆਂ ਦਾ ਸਰੀਰ ਧਾਰਨ ਵਾਲੇ, ਮੱਛੀਆਂ ਦਾ ਸਰੀਰ ਧਾਰਨ ਵਾਲੇ, ਪਸ਼ੂਆਂ ਦਾ ਸਰੀਰ ਧਾਰਨ ਵਾਲੇ ਸੂਰਾਂ ਦਾ ਸਰੀਰ ਧਾਰਨ ਵਾਲੇ-ਇਹ ਸਭ ਗੁਰੂ ਦੀ ਸੰਗਤ ਵਿਚ ਪਾਰ ਲੰਘਾ ਦਿੱਤੇ ਗਏ ॥੧॥ ਰਹਾਉ ॥


ਦੇਵ ਕੁਲ ਦੈਤ ਕੁਲ ਜਖ੍ਯ੍ਯ ਕਿੰਨਰ ਨਰ ਸਾਗਰ ਉਤਰੇ ਪਾਰੇ  

देव कुल दैत कुल जख्य किंनर नर सागर उतरे पारे ॥  

Ḏev kul ḏaiṯ kul jakẖ▫y kinnar nar sāgar uṯre pāre.  

The families of gods, the families of demons, titans, celestial singers and human beings are carried across the ocean.  

ਕੁਲ = ਖ਼ਾਨਦਾਨ। ਜਖ੍ਯ੍ਯ = ਦੇਵਤਿਆਂ ਦੀ ਇਕ ਕਿਸਮ। ਕਿੰਨਰ = ਦੇਵਤਿਆਂ ਦੀ ਇਕ ਕੁਲ ਜਿਨ੍ਹਾਂ ਦਾ ਅੱਧਾ ਸਰੀਰ ਘੋੜੇ ਦਾ ਅਤੇ ਅੱਧਾ ਮਨੁੱਖ ਦਾ ਮੰਨਿਆ ਜਾਂਦਾ ਹੈ। ਸਾਗਰ = (ਸੰਸਾਰ-) ਸਮੁੰਦਰ।
(ਸਾਧ ਸੰਗਤ ਵਿਚ ਸਿਮਰਨ ਦੀ ਬਰਕਤਿ ਨਾਲ) ਦੇਵਤਿਆਂ ਦੀਆਂ ਕੁਲਾਂ, ਦੈਂਤਾਂ ਦੀਆਂ ਕੁਲਾਂ, ਜੱਖ, ਕਿੰਨਰ ਮਨੁੱਖ-ਇਹ ਸਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ।


ਜੋ ਜੋ ਭਜਨੁ ਕਰੈ ਸਾਧੂ ਸੰਗਿ ਤਾ ਕੇ ਦੂਖ ਬਿਦਾਰੇ ॥੧॥  

जो जो भजनु करै साधू संगि ता के दूख बिदारे ॥१॥  

Jo jo bẖajan karai sāḏẖū sang ṯā ke ḏūkẖ biḏāre. ||1||  

Whoever meditates and vibrates on the Lord in the Saadh Sangat - his pains are taken away. ||1||  

ਕਰੈ = ਕਰਦਾ ਹੈ (ਇਕ-ਵਚਨ)। ਤਾ ਕੇ = ਉਹਨਾਂ ਦੇ। ਬਿਦਾਰੇ = ਨਾਸ ਕਰ ਦਿੱਤੇ ਗਏ ॥੧॥
ਗੁਰੂ ਦੀ ਸੰਗਤ ਵਿਚ ਰਹਿ ਕੇ ਜਿਹੜਾ ਜਿਹੜਾ ਪ੍ਰਾਣੀ ਪਰਮਾਤਮਾ ਦਾ ਭਜਨ ਕਰਦਾ ਹੈ, ਉਹਨਾਂ ਸਭਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥


ਕਾਮ ਕਰੋਧ ਮਹਾ ਬਿਖਿਆ ਰਸ ਇਨ ਤੇ ਭਏ ਨਿਰਾਰੇ  

काम करोध महा बिखिआ रस इन ते भए निरारे ॥  

Kām karoḏẖ mahā bikẖi▫ā ras in ṯe bẖa▫e nirāre.  

Sexual desire, anger and the pleasures of terrible corruption - he keeps away from these.  

ਬਿਖਿਆ ਰਸ = ਮਾਇਆ ਦੇ ਚਸਕੇ। ਇਨ ਤੇ = ਇਹਨਾਂ ਤੋਂ। ਨਿਰਾਰੇ = ਨਿਰਾਲੇ, ਵੱਖਰੇ, ਨਿਰਲੇਪ।
ਉਹ ਮਨੁੱਖ ਕਾਮ, ਕ੍ਰੋਧ, ਮਾਇਆ ਦੇ ਚਸਕੇ-ਇਹਨਾਂ ਸਭਨਾਂ ਤੋਂ ਨਿਰਲੇਪ ਰਹਿੰਦੇ ਹਨ।


ਦੀਨ ਦਇਆਲ ਜਪਹਿ ਕਰੁਣਾ ਮੈ ਨਾਨਕ ਸਦ ਬਲਿਹਾਰੇ ॥੨॥੯॥੧੩॥  

दीन दइआल जपहि करुणा मै नानक सद बलिहारे ॥२॥९॥१३॥  

Ḏīn ḏa▫i▫āl jāpėh karuṇā mai Nānak saḏ balihāre. ||2||9||13||  

He meditates on the Lord, Merciful to the meek, the Embodiment of Compassion; Nanak is forever a sacrifice to Him. ||2||9||13||  

ਜਪਹਿ = (ਜੋ) ਜਪਦੇ ਹਨ। ਕਰੁਣਾਮੈ = ਤਰਸ-ਰਰੂਪ ਪ੍ਰਭੂ ਨੂੰ (ਕਰੁਣਾ = ਤਰਸ)। ਸਦ = ਸਦਾ ॥੨॥੯॥੧੩॥
ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲੇ ਤਰਸ-ਸਰੂਪ ਪਰਮਾਤਮਾ ਦਾ ਨਾਮ ਜਿਹੜੇ ਜਿਹੜੇ ਮਨੁੱਖ ਜਪਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ॥੨॥੯॥੧੩॥


ਮਲਾਰ ਮਹਲਾ  

मलार महला ५ ॥  

Malār mėhlā 5.  

Malaar, Fifth Mehl:  

xxx
XXX


ਆਜੁ ਮੈ ਬੈਸਿਓ ਹਰਿ ਹਾਟ  

आजु मै बैसिओ हरि हाट ॥  

Āj mai baisi▫o har hāt.  

Today, I am seated in the Lord's store.  

ਆਜੁ = ਅੱਜ, ਹੁਣ। ਬੈਸਿਓ = ਬੈਠਾ ਹਾਂ। ਹਾਟ = ਹੱਟ। ਹਰਿ ਹਾਟ = ਉਸ ਹੱਟ ਤੇ ਜਿੱਥੇ ਹਰਿ-ਨਾਮ ਮਿਲਦਾ ਹੈ, ਸਾਧ ਸੰਗਤ।
ਹੁਣ ਮੈਂ ਉਸ ਹੱਟ (ਸਾਧ ਸੰਗਤ) ਵਿਚ ਆ ਬੈਠਾ ਹਾਂ, (ਜਿੱਥੇ ਹਰਿ-ਨਾਮ ਮਿਲਦਾ ਹੈ)।


ਨਾਮੁ ਰਾਸਿ ਸਾਝੀ ਕਰਿ ਜਨ ਸਿਉ ਜਾਂਉ ਜਮ ਕੈ ਘਾਟ ॥੧॥ ਰਹਾਉ  

नामु रासि साझी करि जन सिउ जांउ न जम कै घाट ॥१॥ रहाउ ॥  

Nām rās sājẖī kar jan si▫o jāʼn▫o na jam kai gẖāt. ||1|| rahā▫o.  

With the wealth of the Lord, I have entered into partnership with the humble; I shall not have take the Highway of Death. ||1||Pause||  

ਰਾਸਿ = ਪੂੰਜੀ, ਸਰਮਾਇਆ। ਸਾਝੀ = ਸਾਂਝ, ਭਾਈਵਾਲੀ। ਕਰਿ = ਕਰ ਕੇ। ਜਨ ਸਿਉ = ਸੰਤ ਜਨਾਂ ਨਾਲ। ਜਾਂਉ ਨ = ਮੈਂ ਨਹੀਂ ਜਾਂਦਾ। ਘਾਟ = ਪੱਤਣ। ਜਮ ਕੈ ਘਾਟ = ਜਮਦੂਤਾਂ ਦੇ ਪੱਤਣ ਤੇ ॥੧॥ ਰਹਾਉ ॥
ਉਥੇ ਮੈਂ ਸੰਤ ਜਨਾਂ ਨਾਲ ਸਾਂਝ ਪਾ ਕੇ ਹਰਿ-ਨਾਮ ਸਰਮਾਇਆ (ਇਕੱਠਾ ਕੀਤਾ ਹੈ, ਜਿਸ ਦੀ ਬਰਕਤਿ ਨਾਲ) ਮੈਂ ਜਮਦੂਤਾਂ ਦੇ ਪੱਤਣ ਤੇ ਨਹੀਂ ਜਾਂਦਾ (ਭਾਵ, ਮੈਂ ਉਹ ਕਰਮ ਨਹੀਂ ਕਰਦਾ, ਜਿਨ੍ਹਾਂ ਕਰ ਕੇ ਜਮਾਂ ਦੇ ਵੱਸ ਪਈਦਾ ਹੈ) ॥੧॥ ਰਹਾਉ ॥


ਧਾਰਿ ਅਨੁਗ੍ਰਹੁ ਪਾਰਬ੍ਰਹਮਿ ਰਾਖੇ ਭ੍ਰਮ ਕੇ ਖੁਲ੍ਹ੍ਹੇ ਕਪਾਟ  

धारि अनुग्रहु पारब्रहमि राखे भ्रम के खुल्हे कपाट ॥  

Ḏẖār anūgrahu pārbarahm rākẖe bẖaram ke kẖulĥe kapāt.  

Showering me with His Kindness, the Supreme Lord God has saved me; the doors of doubt have been opened wide.  

ਧਾਰਿ = ਧਾਰ ਕੇ, ਕਰ ਕੇ। ਅਨੁਗ੍ਰਹੁ = ਕਿਰਪਾ। ਪਾਰਬ੍ਰਹਮਿ = ਪਾਰਬ੍ਰਹਮ ਨੇ। ਰਾਖੇ = ਰੱਖਿਆ ਕੀਤੀ। ਕਪਾਟ = ਕਵਾੜ, ਭਿੱਤ, ਦਰਵਾਜ਼ੇ।
ਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਦੀ ਰੱਖਿਆ ਕੀਤੀ (ਸਾਧ ਸੰਗਤ ਦੀ ਬਰਕਤਿ ਨਾਲ ਉਹਨਾਂ ਦੇ) ਭਰਮ-ਭਟਕਣਾ ਦੇ ਭੱਤ ਖੁਲ੍ਹ ਗਏ।


ਬੇਸੁਮਾਰ ਸਾਹੁ ਪ੍ਰਭੁ ਪਾਇਆ ਲਾਹਾ ਚਰਨ ਨਿਧਿ ਖਾਟ ॥੧॥  

बेसुमार साहु प्रभु पाइआ लाहा चरन निधि खाट ॥१॥  

Besumār sāhu parabẖ pā▫i▫ā lāhā cẖaran niḏẖ kẖāt. ||1||  

I have found God, the Banker of Infinity; I have earned the profit of the wealth of His Feet. ||1||  

ਸਾਹੁ = ਸ਼ਾਹ, ਨਾਮ-ਧਨ ਦਾ ਮਾਲਕ। ਲਾਹਾ = ਲਾਭ। ਨਿਧਿ = ਖ਼ਜ਼ਾਨਾ, ਸਾਰੇ ਸੁਖਾਂ ਦਾ ਖ਼ਜ਼ਾਨਾ। ਖਾਟ = ਖੱਟਿਆ ॥੧॥
ਉਹਨਾਂ ਨੇ ਬੇਅੰਤ ਨਾਮ-ਸਰਮਾਏ ਦਾ ਮਾਲਕ ਪ੍ਰਭੂ ਲੱਭ ਲਿਆ। ਉਹਨਾਂ ਨੇ ਪਰਮਾਤਮਾ ਦੇ ਚਰਨਾਂ (ਵਿਚ ਟਿਕੇ ਰਹਿਣ) ਦੀ ਖੱਟੀ ਖੱਟ ਲਈ, ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ॥੧॥


ਸਰਨਿ ਗਹੀ ਅਚੁਤ ਅਬਿਨਾਸੀ ਕਿਲਬਿਖ ਕਾਢੇ ਹੈ ਛਾਂਟਿ  

सरनि गही अचुत अबिनासी किलबिख काढे है छांटि ॥  

Saran gahī acẖuṯ abẖināsī kilbikẖ kādẖe hai cẖẖāʼnt.  

I have grasped the protection of the Sanctuary of the Unchanging, Unmoving, Imperishable Lord; He has picked up my sins and thrown them out.  

ਗਹੀ = ਫੜੀ। ਅਚੁਤ ਸਰਨਿ = ਅਚੁਤ ਦੀ ਸਰਨ। ਅਚੁਤ = (ਅ-ਚੁਤ। ਚਯੁਤ = ਡਿੱਗਾ ਹੋਇਆ) ਜਿਸ ਦਾ ਕਦੇ ਨਾਸ ਨਹੀਂ ਹੁੰਦਾ। ਕਿਲਬਿਖ = ਪਾਪ। ਛਾਂਟਿ = ਛਾਂਟ ਕੇ, ਚੁਣ ਕੇ।
(ਜਿਨ੍ਹਾਂ ਸੇਵਕਾਂ ਨੇ) ਅਟੱਲ ਅਬਿਨਾਸੀ ਪਰਮਾਤਮਾ ਦਾ ਆਸਰਾ ਲੈ ਲਿਆ, ਉਹਨਾਂ ਨੇ (ਆਪਣੇ ਅੰਦਰੋਂ ਸਾਰੇ) ਪਾਪ ਚੁਣ ਚੁਣ ਕੇ ਕੱਢ ਦਿੱਤੇ,


ਕਲਿ ਕਲੇਸ ਮਿਟੇ ਦਾਸ ਨਾਨਕ ਬਹੁਰਿ ਜੋਨੀ ਮਾਟ ॥੨॥੧੦॥੧੪॥  

कलि कलेस मिटे दास नानक बहुरि न जोनी माट ॥२॥१०॥१४॥  

Kal kales mite ḏās Nānak bahur na jonī māt. ||2||10||14||  

Slave Nanak's sorrow and suffering has ended. He shall never again be squeezed into the mold of reincarnation. ||2||10||14||  

ਕਲਿ = ਝਗੜੇ। ਬਹੁਰਿ = ਮੁੜ। ਮਾਟ = ਮਿਟਦੇ, ਪੈਂਦੇ ॥੨॥੧੦॥੧੪॥
ਹੇ ਨਾਨਕ! ਉਹਨਾਂ ਦਾਸਾਂ ਦੇ ਅੰਦਰੋਂ ਸਾਰੇ ਝਗੜੇ ਕਲੇਸ਼ ਮੁੱਕ ਗਏ, ਉਹ ਮੁੜ ਜੂਨਾਂ ਵਿਚ ਨਹੀਂ ਪੈਂਦੇ ॥੨॥੧੦॥੧੪॥


ਮਲਾਰ ਮਹਲਾ  

मलार महला ५ ॥  

Malār mėhlā 5.  

Malaar, Fifth Mehl:  

xxx
XXX


ਬਹੁ ਬਿਧਿ ਮਾਇਆ ਮੋਹ ਹਿਰਾਨੋ  

बहु बिधि माइआ मोह हिरानो ॥  

Baho biḏẖ mā▫i▫ā moh hirāno.  

In so many ways, attachment to Maya leads to ruin.  

ਬਹੁ ਬਿਧਿ = ਕਈ ਤਰੀਕਿਆਂ ਨਾਲ। ਹਿਰਾਨੋ = ਠੱਗੇ ਜਾਂਦੇ ਹਨ (ਜੀਵ)।
(ਜੀਵ) ਕਈ ਤਰੀਕਿਆਂ ਨਾਲ ਮਾਇਆ ਦੇ ਮੋਹ ਵਿਚ ਠੱਗੇ ਜਾਂਦੇ ਹਨ।


ਕੋਟਿ ਮਧੇ ਕੋਊ ਬਿਰਲਾ ਸੇਵਕੁ ਪੂਰਨ ਭਗਤੁ ਚਿਰਾਨੋ ॥੧॥ ਰਹਾਉ  

कोटि मधे कोऊ बिरला सेवकु पूरन भगतु चिरानो ॥१॥ रहाउ ॥  

Kot maḏẖe ko▫ū birlā sevak pūran bẖagaṯ cẖirāno. ||1|| rahā▫o.  

Among millions, it is very rare to find a selfless servant who remains a perfect devotee for very long. ||1||Pause||  

ਕੋਟਿ ਮਧੇ = ਕ੍ਰੋੜਾਂ ਵਿਚੋਂ। ਚਿਰਾਨੋ = ਚਿਰਾਂ ਦਾ, ਮੁੱਢ ਕਦੀਮਾਂ ਦਾ ॥੧॥ ਰਹਾਉ ॥
ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ (ਅਜਿਹਾ) ਸੇਵਕ ਹੁੰਦਾ ਹੈ ਜੋ ਮੁੱਢ ਕਦੀਮਾਂ ਤੋਂ ਹੀ ਪੂਰਾ ਭਗਤ ਹੁੰਦਾ ਹੈ (ਤੇ ਮਾਇਆ ਦੇ ਹੱਥੋਂ ਠੱਗਿਆ ਨਹੀਂ ਜਾਂਦਾ) ॥੧॥ ਰਹਾਉ ॥


ਇਤ ਉਤ ਡੋਲਿ ਡੋਲਿ ਸ੍ਰਮੁ ਪਾਇਓ ਤਨੁ ਧਨੁ ਹੋਤ ਬਿਰਾਨੋ  

इत उत डोलि डोलि स्रमु पाइओ तनु धनु होत बिरानो ॥  

Iṯ uṯ dol dol saram pā▫i▫o ṯan ḏẖan hoṯ birāno.  

Roaming and wandering here and there, the mortal finds only trouble; his body and wealth become strangers to himself.  

ਇਤ ਉਤ = ਇਧਰ ਉਧਰ। ਡੋਲਿ = ਡੋਲ ਕੇ, ਭਟਕ ਕੇ। ਸ੍ਰਮੁ = ਥਕੇਵਾਂ। ਬਿਰਾਨੋ = ਬਿਗਾਨਾ।
(ਮਾਇਆ ਦਾ ਠੱਗਿਆ ਮਨੁੱਖ) ਹਰ ਪਾਸੇ ਭਟਕ ਭਟਕ ਕੇ ਥੱਕਦਾ ਰਹਿੰਦਾ ਹੈ (ਜਿਸ ਸਰੀਰ ਅਤੇ ਧਨ ਦੀ ਖ਼ਾਤਰ ਭਟਕਦਾ ਹੈ, ਉਹ) ਸਰੀਰ ਤੇ ਧਨ (ਆਖ਼ਿਰ) ਬਿਗਾਨਾ ਹੋ ਜਾਂਦਾ ਹੈ।


ਲੋਗ ਦੁਰਾਇ ਕਰਤ ਠਗਿਆਈ ਹੋਤੌ ਸੰਗਿ ਜਾਨੋ ॥੧॥  

लोग दुराइ करत ठगिआई होतौ संगि न जानो ॥१॥  

Log ḏurā▫e karaṯ ṯẖagi▫ā▫ī hoṯou sang na jāno. ||1||  

Hiding from people, he practices deception; he does not know the One who is always with him. ||1||  

ਦੁਰਾਇ = ਲੁਕਾ ਕੇ। ਠਗਿਆਈ = ਠੱਗੀ। ਸੰਗਿ = ਨਾਲ। ਹੋਤੌ ਸੰਗਿ = (ਜਿਹੜਾ ਹਰੀ ਸਦਾ) ਨਾਲ ਰਹਿਣ ਵਾਲਾ ਹੈ। ਜਾਨੋ = ਜਾਣਦਾ ॥੧॥
(ਮਾਇਆ ਦੇ ਮੋਹ ਵਿਚ ਫਸਿਆ ਮਨੁੱਖ) ਲੋਕਾਂ ਤੋਂ ਲੁਕਾ ਲੁਕਾ ਕੇ ਠੱਗੀ ਕਰਦਾ ਰਹਿੰਦਾ ਹੈ (ਜਿਹੜਾ ਪਰਮਾਤਮਾ ਸਦਾ) ਨਾਲ ਰਹਿੰਦਾ ਹੈ ਉਸ ਨਾਲ ਸਾਂਝ ਨਹੀਂ ਪਾਂਦਾ ॥੧॥


ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰਿ ਆਨੋ  

म्रिग पंखी मीन दीन नीच इह संकट फिरि आनो ॥  

Marig pankẖī mīn ḏīn nīcẖ ih sankat fir āno.  

He wanders through troubled incarnations of low and wretched species as a deer, a bird and a fish.  

ਮ੍ਰਿਗ = ਪਸ਼ੂ। ਪੰਖੀ = ਪੰਛੀ। ਮੀਨ = ਮੱਛੀ। ਇਹ ਸੰਕਟ = ਇਹਨਾਂ ਕਸ਼ਟਾਂ ਵਿਚ। ਫਿਰਿ ਆਨੋ = ਭਟਕਦਾ ਫਿਰਦਾ ਹੈ।
(ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ ਆਖ਼ਿਰ) ਪਸ਼ੂ ਪੰਛੀ ਮੱਛੀ-ਇਹਨਾਂ ਨੀਵੀਆਂ ਜੂਨਾਂ ਦੇ ਗੇੜ ਦੇ ਦੁੱਖਾਂ ਵਿਚ ਭਟਕਦਾ ਫਿਰਦਾ ਹੈ।


ਕਹੁ ਨਾਨਕ ਪਾਹਨ ਪ੍ਰਭ ਤਾਰਹੁ ਸਾਧਸੰਗਤਿ ਸੁਖ ਮਾਨੋ ॥੨॥੧੧॥੧੫॥  

कहु नानक पाहन प्रभ तारहु साधसंगति सुख मानो ॥२॥११॥१५॥  

Kaho Nānak pāhan parabẖ ṯārahu sāḏẖsangaṯ sukẖ māno. ||2||11||15||  

Says Nanak, O God, I am a stone - please carry me across, that I may enjoy peace in the Saadh Sangat, the Company of the Holy. ||2||11||15||  

ਨਾਨਕ = ਹੇ ਨਾਨਕ! ਪਾਹਨ = ਪੱਥਰ, ਪੱਥਰ-ਚਿੱਤ ਜੀਵਾਂ ਨੂੰ। ਮਾਨੋ = ਮਾਣ ਸਕਣ ॥੨॥੧੧॥੧੫॥
ਨਾਨਕ ਆਖਦਾ ਹੈ- ਹੇ ਪ੍ਰਭੂ! ਅਸਾਂ ਪੱਥਰਾਂ ਨੂੰ (ਪੱਥਰ-ਦਿਲ ਜੀਵਾਂ ਨੂੰ) ਪਾਰ ਲੰਘਾ ਲੈ, ਅਸੀਂ ਸਾਧ ਸੰਗਤ ਵਿਚ (ਤੇਰੀ ਭਗਤੀ ਦਾ) ਆਨੰਦ ਮਾਣਦੇ ਰਹੀਏ ॥੨॥੧੧॥੧੫॥


ਮਲਾਰ ਮਹਲਾ  

मलार महला ५ ॥  

Malār mėhlā 5.  

Malaar, Fifth Mehl:  

xxx
XXX


ਦੁਸਟ ਮੁਏ ਬਿਖੁ ਖਾਈ ਰੀ ਮਾਈ  

दुसट मुए बिखु खाई री माई ॥  

Ḏusat mu▫e bikẖ kẖā▫ī rī mā▫ī.  

The cruel and evil ones died after taking poison, O mother.  

ਦੁਸਟ = (ਕਾਮਾਦਿਕ) ਚੰਦਰੇ ਵੈਰੀ। ਮੁਏ = ਮਰ ਗਏ, ਮੁੱਕ ਗਏ। ਬਿਖੁ = ਜ਼ਹਰ। ਖਾਈ = ਖਾਇ, ਖਾ ਕੇ।
ਹੇ ਮਾਂ! (ਮੇਰੇ ਪ੍ਰਭੂ ਦੇ ਮਨ ਵਿਚ ਮੇਰੇ ਉਤੇ ਤਰਸ ਆਇਆ ਹੈ, ਹੁਣ ਕਾਮਾਇਕ) ਚੰਦਰੇ ਵੈਰੀ (ਇਉਂ) ਮੁੱਕ ਗਏ ਹਨ (ਜਿਵੇਂ) ਜ਼ਹਿਰ ਖਾ ਕੇ।


ਜਿਸ ਕੇ ਜੀਅ ਤਿਨ ਹੀ ਰਖਿ ਲੀਨੇ ਮੇਰੇ ਪ੍ਰਭ ਕਉ ਕਿਰਪਾ ਆਈ ॥੧॥ ਰਹਾਉ  

जिस के जीअ तिन ही रखि लीने मेरे प्रभ कउ किरपा आई ॥१॥ रहाउ ॥  

Jis ke jī▫a ṯin hī rakẖ līne mere parabẖ ka▫o kirpā ā▫ī. ||1|| rahā▫o.  

And the One, to whom all creatures belong, has saved us. God has granted His Grace. ||1||Pause||  

ਜਿਸ ਕੇ = (ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ)। ਜੀਅ = (ਲਫ਼ਜ਼ 'ਜੀਉ' ਤੋਂ ਬਹੁ-ਵਚਨ)। ਤਿਨ ਹੀ = ਤਿਨਿ ਹੀ, ਉਸ ਨੇ ਹੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ ' ਿ ' ਉੱਡ ਗਈ ਹੈ)। ਕਿਰਪਾ = ਦਇਆ, ਤਰਸ ॥੧॥ ਰਹਾਉ ॥
ਹੇ ਮਾਂ! ਮੇਰੇ ਪ੍ਰਭੂ ਨੂੰ (ਜਦੋਂ) ਤਰਸ ਆਉਂਦਾ ਹੈ, ਉਸ ਦੇ ਆਪਣੇ ਹੀ ਹਨ ਇਹ ਸਾਰੇ ਜੀਵ, ਉਹ ਆਪ ਹੀ ਇਹਨਾਂ ਦੀ (ਕਾਮਾਦਿਕ ਵੈਰੀਆਂ ਤੋਂ) ਰੱਖਿਆ ਕਰਦਾ ਹੈ ॥੧॥ ਰਹਾਉ ॥


ਅੰਤਰਜਾਮੀ ਸਭ ਮਹਿ ਵਰਤੈ ਤਾਂ ਭਉ ਕੈਸਾ ਭਾਈ  

अंतरजामी सभ महि वरतै तां भउ कैसा भाई ॥  

Anṯarjāmī sabẖ mėh varṯai ṯāʼn bẖa▫o kaisā bẖā▫ī.  

The Inner-knower, the Searcher of hearts, is contained within all; why should I be afraid, O Siblings of Destiny?  

ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਵਰਤੈ = ਮੌਜੂਦ ਹੈ। ਭਾਈ = ਹੇ ਭਾਈ! ਕੈਸਾ = ਕੇਹਾ?
ਹੇ ਭਾਈ! ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਸਭ ਜੀਵਾਂ ਵਿਚ ਮੌਜੂਦ ਹੈ (ਜਦੋਂ ਇਹ ਨਿਸ਼ਚਾ ਹੋ ਜਾਏ) ਤਾਂ ਕੋਈ ਡਰ ਪੋਹ ਨਹੀਂ ਸਕਦਾ।


ਸੰਗਿ ਸਹਾਈ ਛੋਡਿ ਜਾਈ ਪ੍ਰਭੁ ਦੀਸੈ ਸਭਨੀ ਠਾਈ ॥੧॥  

संगि सहाई छोडि न जाई प्रभु दीसै सभनी ठाईं ॥१॥  

Sang sahā▫ī cẖẖod na jā▫ī parabẖ ḏīsai sabẖnī ṯẖā▫īʼn. ||1||  

God, my Help and Support, is always with me. He shall never leave; I see Him everywhere. ||1||  

ਸੰਗਿ = ਨਾਲ। ਸਹਾਈ = ਸਾਥੀ। ਦੀਸੈ = ਦਿੱਸਦਾ ਹੈ ॥੧॥
ਹੇ ਭਾਈ! ਉਹ ਪ੍ਰਭੂ ਹਰੇਕ ਦੇ ਨਾਲ ਸਾਥੀ ਹੈ, ਉਹ ਛੱਡ ਕੇ ਨਹੀਂ ਜਾਂਦਾ, ਉਹ ਸਭ ਥਾਈਂ ਵੱਸਦਾ ਦਿੱਸਦਾ ਹੈ ॥੧॥


ਅਨਾਥਾ ਨਾਥੁ ਦੀਨ ਦੁਖ ਭੰਜਨ ਆਪਿ ਲੀਏ ਲੜਿ ਲਾਈ  

अनाथा नाथु दीन दुख भंजन आपि लीए लड़ि लाई ॥  

Anāthā nāth ḏīn ḏukẖ bẖanjan āp lī▫e laṛ lā▫ī.  

He is the Master of the masterless, the Destroyer of the pains of the poor; He has attached me to the hem of His robe.  

ਨਾਥੁ = ਖਸਮ। ਦੀਨ = ਗਰੀਬ, ਕਮਜ਼ੋਰ, ਨਿਮਾਣੇ। ਭੰਜਨ = ਨਾਸ ਕਰਨ ਵਾਲਾ। ਲੜਿ = ਪੱਲੇ ਨਾਲ।
ਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ (ਜੀਵਾਂ ਨੂੰ) ਆਪ ਆਪਣੇ ਲੜ ਲਾਂਦਾ ਹੈ।


ਹਰਿ ਕੀ ਓਟ ਜੀਵਹਿ ਦਾਸ ਤੇਰੇ ਨਾਨਕ ਪ੍ਰਭ ਸਰਣਾਈ ॥੨॥੧੨॥੧੬॥  

हरि की ओट जीवहि दास तेरे नानक प्रभ सरणाई ॥२॥१२॥१६॥  

Har kī ot jīvėh ḏās ṯere Nānak parabẖ sarṇā▫ī. ||2||12||16||  

O Lord, Your slaves live by Your Support; Nanak has come to the Sanctuary of God. ||2||12||16||  

ਜੀਵਹਿ = ਜੀਊਂਦੇ ਹਨ ॥੨॥੧੨॥੧੬॥
ਹੇ ਹਰੀ! ਹੇ ਪ੍ਰਭੂ! ਤੇਰੇ ਦਾਸ ਤੇਰੇ ਆਸਰੇ ਜੀਊਂਦੇ ਹਨ, ਮੈਂ ਨਾਨਕ ਭੀ ਤੇਰੀ ਹੀ ਸਰਨ ਪਿਆ ਹਾਂ ॥੨॥੧੨॥੧੬॥


ਮਲਾਰ ਮਹਲਾ  

मलार महला ५ ॥  

Malār mėhlā 5.  

Malaar, Fifth Mehl:  

xxx
XXX


ਮਨ ਮੇਰੇ ਹਰਿ ਕੇ ਚਰਨ ਰਵੀਜੈ  

मन मेरे हरि के चरन रवीजै ॥  

Man mere har ke cẖaran ravījai.  

O my mind, dwell on the Feet of the Lord.  

ਮਨ = ਹੇ ਮਨ! ਰਵੀਜੈ = ਸਿਮਰਿਆ ਕਰ।
ਹੇ ਮੇਰੇ ਮਨ! ਪਰਮਾਤਮਾ ਦੇ ਚਰਨ ਸਿਮਰਨੇ ਚਾਹੀਦੇ ਹਨ (ਗ਼ਰੀਬੀ ਸੁਭਾਵ ਵਿਚ ਟਿੱਕ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ)।


ਦਰਸ ਪਿਆਸ ਮੇਰੋ ਮਨੁ ਮੋਹਿਓ ਹਰਿ ਪੰਖ ਲਗਾਇ ਮਿਲੀਜੈ ॥੧॥ ਰਹਾਉ  

दरस पिआस मेरो मनु मोहिओ हरि पंख लगाइ मिलीजै ॥१॥ रहाउ ॥  

Ḏaras pi▫ās mero man mohi▫o har pankẖ lagā▫e milījai. ||1|| rahā▫o.  

My mind is enticed by thirst for the Blessed Vision of the Lord; I would take wings and fly out to meet Him. ||1||Pause||  

ਪਿਆਸ = ਤਾਂਘ। ਮੋਹਿਓ = ਮਗਨ ਰਹਿੰਦਾ ਹੈ। ਪੰਖ = ਖੰਭ। ਪੰਖ ਲਗਾਇ = ਖੰਭ ਲਾ ਕੇ, ਉੱਡ ਕੇ, ਛੇਤੀ। ਮਿਲੀਜੈ = ਮਿਲ ਪਈਏ ॥੧॥ ਰਹਾਉ ॥
ਮੇਰਾ ਮਨ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਮਗਨ ਰਹਿੰਦਾ ਹੈ (ਇਉਂ ਜੀ ਕਰਦਾ ਰਹਿੰਦਾ ਹੈ ਕਿ ਉਸ ਨੂੰ) ਉੱਡ ਕੇ ਭੀ ਜਾ ਮਿਲੀਏ ॥੧॥ ਰਹਾਉ ॥


ਖੋਜਤ ਖੋਜਤ ਮਾਰਗੁ ਪਾਇਓ ਸਾਧੂ ਸੇਵ ਕਰੀਜੈ  

खोजत खोजत मारगु पाइओ साधू सेव करीजै ॥  

Kẖojaṯ kẖojaṯ mārag pā▫i▫o sāḏẖū sev karījai.  

Searching and seeking, I have found the Path, and now I serve the Holy.  

ਖੋਜਤ = ਭਾਲ ਕਰਦਿਆਂ। ਮਾਰਗੁ = ਰਸਤਾ। ਸਾਧੂ = ਗੁਰੂ। ਕਰੀਜੈ = ਕਰਨੀ ਚਾਹੀਦੀ ਹੈ।
ਭਾਲ ਕਰਦਿਆਂ ਕਰਦਿਆਂ (ਗੁਰੂ ਪਾਸੋਂ ਮੈਂ ਪ੍ਰਭੂ ਦੇ ਮਿਲਾਪ ਦਾ) ਰਸਤਾ ਲੱਭ ਲਿਆ ਹੈ। ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ।


ਧਾਰਿ ਅਨੁਗ੍ਰਹੁ ਸੁਆਮੀ ਮੇਰੇ ਨਾਮੁ ਮਹਾ ਰਸੁ ਪੀਜੈ ॥੧॥  

धारि अनुग्रहु सुआमी मेरे नामु महा रसु पीजै ॥१॥  

Ḏẖār anūgrahu su▫āmī mere nām mahā ras pījai. ||1||  

O my Lord and Master, please be kind to me, that I may drink in Your most sublime essence. ||1||  

ਧਾਰਿ = ਧਾਰ ਕੇ, ਕਰ ਕੇ। ਅਨੁਗ੍ਰਹੁ = ਦਇਆ, ਮਿਹਰ। ਸੁਆਮੀ = ਹੇ ਸੁਆਮੀ! ਮਹਾ ਰਸੁ = ਬਹੁਤ ਸੁਆਦਲਾ। ਪੀਜੈ = ਪੀਤਾ ਜਾ ਸਕੇ ॥੧॥
ਹੇ ਮੇਰੇ ਮਾਲਕ ਪ੍ਰਭੂ! (ਮੇਰੇ ਉਤੇ) ਮਿਹਰ ਕਰ, ਤੇਰਾ ਬੜਾ ਹੀ ਸੁਆਦਲਾ ਨਾਮ-ਜਲ ਪੀਤਾ ਜਾ ਸਕੇ ॥੧॥


ਤ੍ਰਾਹਿ ਤ੍ਰਾਹਿ ਕਰਿ ਸਰਨੀ ਆਏ ਜਲਤਉ ਕਿਰਪਾ ਕੀਜੈ  

त्राहि त्राहि करि सरनी आए जलतउ किरपा कीजै ॥  

Ŧarāhi ṯarāhi kar sarnī ā▫e jalṯa▫o kirpā kījai.  

Begging and pleading, I have come to Your Sanctuary; I am on fire - please shower me with Your Mercy!  

ਤ੍ਰਾਹਿ = ਬਚਾ ਲੈ, ਰੱਖ ਲੈ। ਕਰਿ = ਕਰ ਕੇ, ਆਖ ਕੇ। ਜਲਤਉ = ਸੜਦੇ ਉੱਤੇ।
(ਹੇ ਪ੍ਰਭੂ!) ਵਿਕਾਰਾਂ ਤੋਂ 'ਬਚਾ ਲੈ' 'ਬਚਾ ਲੈ'-ਇਹ ਆਖ ਕੇ (ਜੀਵ) ਤੇਰੀ ਸਰਨ ਆਉਂਦੇ ਹਨ। ਹੇ ਪ੍ਰਭੂ! (ਵਿਕਾਰਾਂ ਦੀ ਅੱਗ ਵਿਚ) ਸੜਦੇ ਉਤੇ (ਤੂੰ ਆਪ) ਮਿਹਰ ਕਰ।


ਕਰੁ ਗਹਿ ਲੇਹੁ ਦਾਸ ਅਪੁਨੇ ਕਉ ਨਾਨਕ ਅਪੁਨੋ ਕੀਜੈ ॥੨॥੧੩॥੧੭॥  

करु गहि लेहु दास अपुने कउ नानक अपुनो कीजै ॥२॥१३॥१७॥  

Kar gėh leho ḏās apune ka▫o Nānak apuno kījai. ||2||13||17||  

Please give me Your Hand - I am Your slave, O Lord. Please make Nanak Your Own. ||2||13||17||  

ਕਰੁ = ਹੱਥ (ਇਕ-ਵਚਨ)। ਗਹਿ ਲੇਹੁ = ਫੜ ਲੈ। ਅਪੁਨੋ ਕੀਜੈ = ਆਪਣਾ ਸੇਵਕ ਬਣਾ ਲੈ ॥੨॥੧੩॥੧੭॥
(ਹੇ ਪ੍ਰਭੂ!) ਦਾਸ ਦਾ ਹੱਥ ਫੜ ਲੈ, ਮੈਨੂੰ ਨਾਨਕ ਨੂੰ ਆਪਣਾ ਬਣਾ ਲੈ ॥੨॥੧੩॥੧੭॥


        


© SriGranth.org, a Sri Guru Granth Sahib resource, all rights reserved.
See Acknowledgements & Credits