Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨੁ ਭਰਤਾਰੇ ॥੧॥  

इसत्री रूप चेरी की निआई सोभ नही बिनु भरतारे ॥१॥  

Isṯarī rūp cẖerī kī ni▫ā▫ī sobẖ nahī bin bẖarṯāre. ||1||  

I am Your beautiful bride, Your servant and slave. I have no nobility without my Husband Lord. ||1||  

ਇਸਤ੍ਰੀ ਰੂਪ = (ਮੈਂ ਤਾਂ) ਇਸਤ੍ਰੀ ਵਾਂਗ ਹਾਂ। ਚੇਰੀ = ਦਾਸੀ। ਕੀ ਨਿਆਈ = ਵਾਂਗ। ਭਰਤਾਰੇ = ਖਸਮ ॥੧॥
ਮੈਂ ਤਾਂ ਇਸਤ੍ਰੀ ਵਾਂਗ (ਨਿਰਬਲ) ਹਾਂ, ਦਾਸੀ ਵਾਂਗ (ਕਮਜ਼ੋਰ) ਹਾਂ। (ਇਸਤਰੀ) ਪਤੀ ਤੋਂ ਬਿਨਾ ਸੋਭਾ ਨਹੀਂ ਪਾਂਦੀ, (ਦਾਸੀ) ਮਾਲਕ ਤੋਂ ਬਿਨਾ ਸੋਭਾ ਨਹੀਂ ਪਾਂਦੀ ॥੧॥


ਬਿਨਉ ਸੁਨਿਓ ਜਬ ਠਾਕੁਰ ਮੇਰੈ ਬੇਗਿ ਆਇਓ ਕਿਰਪਾ ਧਾਰੇ  

बिनउ सुनिओ जब ठाकुर मेरै बेगि आइओ किरपा धारे ॥  

Bin▫o suni▫o jab ṯẖākur merai beg ā▫i▫o kirpā ḏẖāre.  

When my Lord and Master listened to my prayer, He hurried to shower me with His Mercy.  

ਬਿਨਉ = (विनय) ਬੇਨਤੀ। ਠਾਕੁਰ ਮੇਰੈ = ਮੇਰੇ ਠਾਕੁਰ ਨੇ। ਬੇਗਿ = ਛੇਤੀ। ਧਾਰੇ = ਧਾਰਿ, ਧਾਰ ਕੇ, ਕਰ ਕੇ।
(ਹੇ ਸਖੀ!) ਜਦੋਂ ਮੇਰੇ ਮਾਲਕ ਪ੍ਰਭੂ ਨੇ (ਮੇਰੀ ਇਹ) ਬੇਨਤੀ ਸੁਣੀ, ਤਾਂ ਮਿਹਰ ਕਰ ਕੇ ਉਹ ਛੇਤੀ (ਮੇਰੇ ਹਿਰਦੇ ਵਿਚ) ਆ ਵੱਸਿਆ।


ਕਹੁ ਨਾਨਕ ਮੇਰੋ ਬਨਿਓ ਸੁਹਾਗੋ ਪਤਿ ਸੋਭਾ ਭਲੇ ਅਚਾਰੇ ॥੨॥੩॥੭॥  

कहु नानक मेरो बनिओ सुहागो पति सोभा भले अचारे ॥२॥३॥७॥  

Kaho Nānak mero bani▫o suhāgo paṯ sobẖā bẖale acẖāre. ||2||3||7||  

Says Nanak, I have become just like my Husband Lord; I am blessed with honor, nobility and the lifestyle of goodness. ||2||3||7||  

ਸੁਹਾਗੋ = ਸੁਭਾਗਤਾ। ਪਤਿ = ਇੱਜ਼ਤ। ਅਚਾਰੇ = ਕੰਮ ॥੨॥੩॥੭॥
ਨਾਨਕ ਆਖਦਾ ਹੈ- ਹੁਣ ਮੇਰੀ ਸੁਭਾਗਤਾ ਬਣ ਗਈ ਹੈ, ਮੈਨੂੰ ਇੱਜ਼ਤ ਮਿਲ ਗਈ ਹੈ, ਮੈਨੂੰ ਸੋਭਾ ਮਿਲ ਗਈ ਹੈ, ਮੇਰੀ ਭਲੀ ਕਰਣੀ ਹੋ ਗਈ ਹੈ ॥੨॥੩॥੭॥


ਮਲਾਰ ਮਹਲਾ  

मलार महला ५ ॥  

Malār mėhlā 5.  

Malaar, Fifth Mehl:  

xxx
XXX


ਪ੍ਰੀਤਮ ਸਾਚਾ ਨਾਮੁ ਧਿਆਇ  

प्रीतम साचा नामु धिआइ ॥  

Parīṯam sācẖā nām ḏẖi▫ā▫e.  

Meditate on the True Name of your Beloved.  

ਪ੍ਰੀਤਮ ਨਾਮੁ = ਪਿਆਰੇ (ਪ੍ਰਭੂ) ਦਾ ਨਾਮ। ਸਾਚਾ ਨਾਮੁ = ਸਦਾ ਕਾਇਮ ਰਹਿਣ ਵਾਲਾ ਨਾਮ। ਧਿਆਇ = ਸਿਮਰਿਆ ਕਰ।
ਪਿਆਰੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਿਮਰਿਆ ਕਰ।


ਦੂਖ ਦਰਦ ਬਿਨਸੈ ਭਵ ਸਾਗਰੁ ਗੁਰ ਕੀ ਮੂਰਤਿ ਰਿਦੈ ਬਸਾਇ ॥੧॥ ਰਹਾਉ  

दूख दरद बिनसै भव सागरु गुर की मूरति रिदै बसाइ ॥१॥ रहाउ ॥  

Ḏūkẖ ḏaraḏ binsai bẖav sāgar gur kī mūraṯ riḏai basā▫e. ||1|| rahā▫o.  

The pains and sorrows of the terrifying world-ocean are dispelled, by enshrining the Image of the Guru within your heart. ||1||Pause||  

ਬਿਨਸੈ = ਨਾਸ ਹੋ ਜਾਂਦਾ ਹੈ, ਮੁੱਕ ਜਾਂਦਾ ਹੈ। ਭਵ ਸਾਗਰੁ = ਸੰਸਾਰ-ਸਮੁੰਦਰ। ਗੁਰ ਕੀ ਮੂਰਤਿ = (ਗੁਰ ਮੂਰਤਿ ਗੁਰ ਸਬਦੁ ਹੈ, ਭਾਈ ਗੁਰਦਾਸ) ਗੁਰੂ ਦਾ ਸਰੂਪ, ਗੁਰੂ ਦਾ ਸ਼ਬਦ। ਰਿਦੈ = ਹਿਰਦੇ ਵਿਚ। ਬਸਾਇ = ਵਸਾਈ ਰੱਖ ॥੧॥ ਰਹਾਉ ॥
ਗੁਰੂ ਦਾ ਸ਼ਬਦ (ਆਪਣੇ) ਹਿਰਦੇ ਵਿਚ ਵਸਾਈ ਰੱਖ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ ਵਾਸਤੇ) ਦੁੱਖਾਂ ਕਲੇਸ਼ਾਂ ਨਾਲ ਭਰਿਆ ਹੋਇਆ ਸੰਸਾਰ-ਸਮੁੰਦਰ ਮੁੱਕ ਜਾਂਦਾ ਹੈ ॥੧॥ ਰਹਾਉ ॥


ਦੁਸਮਨ ਹਤੇ ਦੋਖੀ ਸਭਿ ਵਿਆਪੇ ਹਰਿ ਸਰਣਾਈ ਆਇਆ  

दुसमन हते दोखी सभि विआपे हरि सरणाई आइआ ॥  

Ḏusman haṯe ḏokẖī sabẖ vi▫āpe har sarṇā▫ī ā▫i▫ā.  

Your enemies shall be destroyed, and all the evil-doers shall perish, when you come to the Sanctuary of the Lord.  

ਹਤੇ = ਫਿਟਕਾਰੇ ਜਾਂਦੇ ਹਨ, ਜਗਤ ਵਲੋਂ ਫਿਟਕਾਰਾਂ ਖਾਂਦੇ ਹਨ। ਦੋਖੀ = ਈਰਖਾ ਕਰਨ ਵਾਲੇ। ਸਭਿ = ਸਾਰੇ। ਵਿਆਪੇ = ਫਸੇ ਰਹਿੰਦੇ ਹਨ।
ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਆ ਪੈਂਦਾ ਹੈ, (ਉਸ ਨਾਲ) ਵੈਰ ਕਰਨ ਵਾਲੇ ਜਗਤ ਵਿਚ ਫਿਟਕਾਰਾਂ ਖਾਂਦੇ ਹਨ, ਉਸ ਨਾਲ ਈਰਖਾ ਕਰਨ ਵਾਲੇ (ਭੀ) ਸਾਰੇ (ਈਰਖਾ ਤੇ ਸਾੜੇ ਵਿਚ ਹੀ) ਫਸੇ ਰਹਿੰਦੇ ਹਨ (ਭਾਵ, ਦੋਖੀ ਆਪ ਹੀ ਦੁਖੀ ਹੁੰਦੇ ਹਨ, ਉਸ ਦਾ ਕੁਝ ਨਹੀਂ ਵਿਗਾੜਦੇ)।


ਰਾਖਨਹਾਰੈ ਹਾਥ ਦੇ ਰਾਖਿਓ ਨਾਮੁ ਪਦਾਰਥੁ ਪਾਇਆ ॥੧॥  

राखनहारै हाथ दे राखिओ नामु पदारथु पाइआ ॥१॥  

Rākẖanhārai hāth ḏe rākẖi▫o nām paḏārath pā▫i▫ā. ||1||  

The Savior Lord has given me His Hand and saved me; I have obtained the wealth of the Naam. ||1||  

ਰਾਖਣਹਾਰੈ = ਰੱਖਿਆ ਕਰ ਸਕਣ ਵਾਲੇ ਪ੍ਰਭੂ ਨੇ। ਦੇ = ਦੇ ਕੇ। ਨਾਮੁ ਪਦਾਰਥੁ = ਕੀਮਤੀ ਹਰਿ-ਨਾਮ ॥੧॥
ਰੱਖਿਆ ਕਰਨ ਦੇ ਸਮਰੱਥ ਪ੍ਰਭੂ ਨੇ ਸਦਾ ਉਸ ਦੀ ਰੱਖਿਆ ਕੀਤੀ ਹੁੰਦੀ ਹੈ, ਉਸ ਨੇ ਪ੍ਰਭੂ ਦਾ ਕੀਮਤੀ ਨਾਮ ਪ੍ਰਾਪਤ ਕਰ ਲਿਆ ਹੁੰਦਾ ਹੈ ॥੧॥


ਕਰਿ ਕਿਰਪਾ ਕਿਲਵਿਖ ਸਭਿ ਕਾਟੇ ਨਾਮੁ ਨਿਰਮਲੁ ਮਨਿ ਦੀਆ  

करि किरपा किलविख सभि काटे नामु निरमलु मनि दीआ ॥  

Kar kirpā kilvikẖ sabẖ kāte nām nirmal man ḏī▫ā.  

Granting His Grace, He has eradicated all my sins; He has placed the Immaculate Naam within my mind.  

ਕਰਿ = ਕਰ ਕੇ। ਕਿਲਵਿਖ = ਪਾਪ। ਮਨਿ = ਮਨ ਵਿਚ। ਦੀਆ = ਟਿਕਾ ਦਿੱਤਾ।
ਜਿਸ ਮਨੁੱਖ ਦੇ ਮਨ ਵਿਚ (ਪਰਮਾਤਮਾ ਨੇ ਆਪਣਾ) ਪਵਿੱਤਰ ਨਾਮ ਟਿਕਾ ਦਿੱਤਾ, ਮਿਹਰ ਕਰ ਕੇ ਉਸ ਦੇ ਸਾਰੇ ਪਾਪ ਉਸ ਨੇ ਕੱਟ ਦਿੱਤੇ।


ਗੁਣ ਨਿਧਾਨੁ ਨਾਨਕ ਮਨਿ ਵਸਿਆ ਬਾਹੁੜਿ ਦੂਖ ਥੀਆ ॥੨॥੪॥੮॥  

गुण निधानु नानक मनि वसिआ बाहुड़ि दूख न थीआ ॥२॥४॥८॥  

Guṇ niḏẖān Nānak man vasi▫ā bāhuṛ ḏūkẖ na thī▫ā. ||2||4||8||  

O Nanak, the Treasure of Virtue fills my mind; I shall never again suffer in pain. ||2||4||8||  

ਗੁਣ ਨਿਧਾਨੁ = ਗੁਣਾਂ ਦਾ ਖ਼ਜ਼ਾਨਾ। ਬਾਹੁੜਿ = ਮੁੜ। ਨ ਥੀਆ = ਨਹੀਂ ਹੁੰਦੇ, ਨਹੀਂ ਪੋਂਹਦੇ ॥੨॥੪॥੮॥
ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਸਾਰੇ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਆ ਵੱਸਿਆ, ਉਸ ਨੂੰ ਮੁੜ ਕੋਈ ਦੁੱਖ ਪੋਹ ਨਹੀਂ ਸਕਦੇ ॥੨॥੪॥੮॥


ਮਲਾਰ ਮਹਲਾ  

मलार महला ५ ॥  

Malār mėhlā 5.  

Malaar, Fifth Mehl:  

xxx
XXX


ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ  

प्रभ मेरे प्रीतम प्रान पिआरे ॥  

Parabẖ mere parīṯam parān pi▫āre.  

My Beloved God is the Lover of my breath of life.  

ਪ੍ਰਭ = ਹੇ ਪ੍ਰਭੂ!
ਹੇ ਮੇਰੇ ਪ੍ਰਭੂ! ਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਤੋਂ ਪਿਆਰੇ! ਹੇ ਦਇਆ ਦੇ ਸੋਮੇ ਪ੍ਰਭੂ!


ਪ੍ਰੇਮ ਭਗਤਿ ਅਪਨੋ ਨਾਮੁ ਦੀਜੈ ਦਇਆਲ ਅਨੁਗ੍ਰਹੁ ਧਾਰੇ ॥੧॥ ਰਹਾਉ  

प्रेम भगति अपनो नामु दीजै दइआल अनुग्रहु धारे ॥१॥ रहाउ ॥  

Parem bẖagaṯ apno nām ḏījai ḏa▫i▫āl anūgrahu ḏẖāre. ||1|| rahā▫o.  

Please bless me with the loving devotional worship of the Naam, O Kind and Compassionate Lord. ||1||Pause||  

ਦੀਜੈ = ਦੇਹ। ਦਇਆਲ = ਹੇ ਦਇਆ ਦੇ ਘਰ ਪ੍ਰਭੂ! ਅਨੁਗ੍ਰਹੁ = ਕਿਰਪਾ। ਧਾਰੇ = ਧਾਰ, ਕਰ ॥੧॥ ਰਹਾਉ ॥
(ਮੇਰੇ ਉਤੇ) ਮਿਹਰ ਕਰ! ਮੈਨੂੰ ਆਪਣਾ ਪਿਆਰ ਬਖ਼ਸ਼, ਮੈਨੂੰ ਆਪਣੀ ਭਗਤੀ ਦੇਹ, ਮੈਨੂੰ ਆਪਣਾ ਨਾਮ ਦੇਹ ॥੧॥ ਰਹਾਉ ॥


ਸਿਮਰਉ ਚਰਨ ਤੁਹਾਰੇ ਪ੍ਰੀਤਮ ਰਿਦੈ ਤੁਹਾਰੀ ਆਸਾ  

सिमरउ चरन तुहारे प्रीतम रिदै तुहारी आसा ॥  

Simra▫o cẖaran ṯuhāre parīṯam riḏai ṯuhārī āsā.  

I meditate in remembrance on Your Feet, O my Beloved; my heart is filled with hope.  

ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਪ੍ਰੀਤਮ = ਹੇ ਪ੍ਰੀਤਮ! ਰਿਦੈ = ਹਿਰਦੇ ਵਿਚ।
ਹੇ ਪ੍ਰੀਤਮ! ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ, ਮੇਰੇ ਹਿਰਦੇ ਵਿਚ ਤੇਰੀ ਆਸ ਟਿਕੀ ਰਹੀ।


ਸੰਤ ਜਨਾ ਪਹਿ ਕਰਉ ਬੇਨਤੀ ਮਨਿ ਦਰਸਨ ਕੀ ਪਿਆਸਾ ॥੧॥  

संत जना पहि करउ बेनती मनि दरसन की पिआसा ॥१॥  

Sanṯ janā pėh kara▫o benṯī man ḏarsan kī pi▫āsā. ||1||  

I offer my prayer to the humble Saints; my mind thirsts for the Blessed Vision of the Lord's Darshan. ||1||  

ਪਹਿ = ਪਾਸ, ਕੋਲ। ਕਰਉ = ਕਰਉਂ, ਮੈਂ ਕਰਦਾ ਹਾਂ। ਮਨਿ = ਮਨ ਵਿਚ ॥੧॥
ਮੈਂ ਸੰਤ ਜਨਾਂ ਪਾਸ ਬੇਨਤੀ ਕਰਦਾ ਰਹਿੰਦਾ ਹਾਂ (ਕਿ ਮੈਨੂੰ ਤੇਰਾ ਦਰਸਨ ਕਰਾ ਦੇਣ, ਮੇਰੇ) ਮਨ ਵਿਚ (ਤੇਰੇ) ਦਰਸਨ ਦੀ ਬੜੀ ਤਾਂਘ ਹੈ ॥੧॥


ਬਿਛੁਰਤ ਮਰਨੁ ਜੀਵਨੁ ਹਰਿ ਮਿਲਤੇ ਜਨ ਕਉ ਦਰਸਨੁ ਦੀਜੈ  

बिछुरत मरनु जीवनु हरि मिलते जन कउ दरसनु दीजै ॥  

Bicẖẖuraṯ maran jīvan har milṯe jan ka▫o ḏarsan ḏījai.  

Separation is death, and Union with the Lord is life. Please bless Your humble servant with Your Darshan.  

ਮਰਨੁ = ਮੌਤ, ਆਤਮਕ ਮੌਤ।
ਹੇ ਪ੍ਰੀਤਮ ਪ੍ਰਭੂ! ਤੈਥੋਂ ਵਿਛੁੜਿਆਂ ਆਤਮਕ ਮੌਤ ਹੋ ਜਾਂਦੀ ਹੈ, ਤੈਨੂੰ ਮਿਲਿਆਂ ਆਤਮਕ ਜੀਵਨ ਮਿਲਦਾ ਹੈ। ਹੇ ਪ੍ਰਭੂ! ਆਪਣੇ ਸੇਵਕ ਨੂੰ ਦਰਸਨ ਦੇਹ।


ਨਾਮ ਅਧਾਰੁ ਜੀਵਨ ਧਨੁ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ॥੨॥੫॥੯॥  

नाम अधारु जीवन धनु नानक प्रभ मेरे किरपा कीजै ॥२॥५॥९॥  

Nām aḏẖār jīvan ḏẖan Nānak parabẖ mere kirpā kījai. ||2||5||9||  

O my God, please be Merciful, and bless Nanak with the support, the life and wealth of the Naam. ||2||5||9||  

ਅਧਾਰੁ = ਆਸਰਾ। ਜੀਵਨ ਧਨੁ = ਆਤਮਕ ਜੀਵਨ ਦਾ ਸਰਮਾਇਆ। ਪ੍ਰਭ = ਹੇ ਪ੍ਰਭੂ! ॥੨॥੫॥੯॥
ਹੇ ਨਾਨਕ! ਹੇ ਮੇਰੇ ਪ੍ਰਭੂ! ਮਿਹਰ ਕਰ, ਤੇਰੇ ਨਾਮ ਦਾ ਆਸਰਾ (ਮੈਨੂੰ ਮਿਲਿਆ ਰਹੇ, ਇਹੀ ਹੈ ਮੇਰੀ) ਜ਼ਿੰਦਗੀ ਦਾ ਸਰਮਾਇਆ ॥੨॥੫॥੯॥


ਮਲਾਰ ਮਹਲਾ  

मलार महला ५ ॥  

Malār mėhlā 5.  

Malaar, Fifth Mehl:  

xxx
XXX


ਅਬ ਅਪਨੇ ਪ੍ਰੀਤਮ ਸਿਉ ਬਨਿ ਆਈ  

अब अपने प्रीतम सिउ बनि आई ॥  

Ab apne parīṯam si▫o ban ā▫ī.  

Now, I have become just like my Beloved.  

ਅਬ = ਹੁਣ (ਗੁਰੂ ਦੀ ਕਿਰਪਾ ਨਾਲ)। ਸਿਉ = ਨਾਲ। ਬਨਿ ਆਈ = ਪਿਆਰ ਬਣ ਗਿਆ ਹੈ।
ਹੇ ਨਾਮ-ਜਲ ਨਾਲ ਭਰਪੂਰ ਗੁਰੂ! ਹੇ ਸੁਖ ਦੇਣ ਵਾਲੇ ਗੁਰੂ! (ਨਾਮ ਦੀ) ਵਰਖਾ ਕਰਦਾ ਰਹੁ।


ਰਾਜਾ ਰਾਮੁ ਰਮਤ ਸੁਖੁ ਪਾਇਓ ਬਰਸੁ ਮੇਘ ਸੁਖਦਾਈ ॥੧॥ ਰਹਾਉ  

राजा रामु रमत सुखु पाइओ बरसु मेघ सुखदाई ॥१॥ रहाउ ॥  

Rājā rām ramaṯ sukẖ pā▫i▫o baras megẖ sukẖ▫ḏā▫ī. ||1|| rahā▫o.  

Dwelling on my Sovereign Lord King, I have found peace. Rain down, O peace-giving cloud. ||1||Pause||  

ਰਮਤ = ਸਿਮਰਦਿਆਂ। ਬਰਸੁ = (ਨਾਮ ਦੀ) ਵਰਖਾ ਕਰਦਾ ਰਹੁ। ਮੇਘ = ਹੇ ਬੱਦਲ! ਹੇ ਨਾਮ-ਜਲ ਨਾਲ ਭਰਪੂਰ ਸਤਿਗੁਰੂ! ॥੧॥ ਰਹਾਉ ॥
(ਤੇਰੀ ਮਿਹਰ ਨਾਲ) ਪ੍ਰਭੂ-ਪਾਤਿਸ਼ਾਹ ਦਾ ਨਾਮ ਸਿਮਰਦਿਆਂ ਮੈਂ ਆਤਮਕ ਆਨੰਦ ਹਾਸਲ ਕਰ ਲਿਆ ਹੈ, ਹੁਣ ਪ੍ਰੀਤਮ-ਪ੍ਰਭੂ ਨਾਲ ਮੇਰਾ ਪਿਆਰ ਬਣ ਗਿਆ ਹੈ ॥੧॥ ਰਹਾਉ ॥


ਇਕੁ ਪਲੁ ਬਿਸਰਤ ਨਹੀ ਸੁਖ ਸਾਗਰੁ ਨਾਮੁ ਨਵੈ ਨਿਧਿ ਪਾਈ  

इकु पलु बिसरत नही सुख सागरु नामु नवै निधि पाई ॥  

Ik pal bisraṯ nahī sukẖ sāgar nām navai niḏẖ pā▫ī.  

I cannot forget Him, even for an instant; He is the Ocean of peace. Through the Naam, the Name of the Lord, I have obtained the nine treasures.  

ਬਿਸਰਤ ਨਹੀ = ਨਹੀਂ ਭੁੱਲਦਾ। ਸੁਖ ਸਾਗਰੁ = ਸੁਖਾਂ ਦਾ ਸਮੁੰਦਰ ਪ੍ਰਭੂ। ਨਵੈ ਨਿਧਿ = (ਜਗਤ ਦੇ ਸਾਰੇ) ਨੌ ਹੀ ਖ਼ਜ਼ਾਨੇ।
ਮੈਂ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ (ਜੋ ਮੇਰੇ ਵਾਸਤੇ ਦੁਨੀਆ ਦੇ) ਨੌ ਹੀ ਖ਼ਜ਼ਾਨੇ ਹੈ। ਹੁਣ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਇਕ ਪਲ ਵਾਸਤੇ ਭੀ ਨਹੀਂ ਭੁੱਲਦਾ।


ਉਦੌਤੁ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ॥੧॥  

उदौतु भइओ पूरन भावी को भेटे संत सहाई ॥१॥  

Uḏouṯ bẖa▫i▫o pūran bẖāvī ko bẖete sanṯ sahā▫ī. ||1||  

My perfect destiny has been activated, meeting with the Saints, my help and support. ||1||  

ਉਦੌਤੁ = ਪ੍ਰਕਾਸ਼। ਭਾਵੀ = ਜਿਹੜੀ ਗੱਲ ਜ਼ਰੂਰ ਵਾਪਰਨੀ ਹੈ, ਰਜ਼ਾ। ਕੋ = ਦਾ। ਭੇਟੇ = ਮਿਲ ਪਏ। ਸਹਾਈ = ਸਹਾਇਤਾ ਕਰਨ ਵਾਲੇ ॥੧॥
ਜਦੋਂ ਤੋਂ ਸਹਾਇਤਾ ਕਰਨ ਵਾਲਾ ਗੁਰੂ-ਸੰਤ (ਮੈਨੂੰ) ਮਿਲਿਆ ਹੈ, (ਮੇਰੇ ਅੰਦਰ ਪ੍ਰਭੂ ਦੀ) ਰਜ਼ਾ ਦਾ ਪੂਰਨ ਪਰਕਾਸ਼ ਹੋ ਗਿਆ ਹੈ ॥੧॥


ਸੁਖ ਉਪਜੇ ਦੁਖ ਸਗਲ ਬਿਨਾਸੇ ਪਾਰਬ੍ਰਹਮ ਲਿਵ ਲਾਈ  

सुख उपजे दुख सगल बिनासे पारब्रहम लिव लाई ॥  

Sukẖ upje ḏukẖ sagal bināse pārbarahm liv lā▫ī.  

Peace has welled up, and all pain has been dispelled, lovingly attuned to the Supreme Lord God.  

ਸਗਲ = ਸਾਰੇ। ਲਿਵ ਲਾਈ = ਲਿਵ ਲਾਇ, ਲਿਵ ਲਾ ਕੇ।
(ਗੁਰੂ ਦੇ ਉਪਦੇਸ਼-ਮੀਂਹ ਦੀ ਬਰਕਤਿ ਨਾਲ) ਮੈਂ ਪਰਮਾਤਮਾ ਵਿਚ ਸੁਰਤ ਜੋੜ ਲਈ ਹੈ, ਮੇਰੇ ਅੰਦਰ ਸੁਖ ਪੈਦਾ ਹੋ ਗਏ ਹਨ, ਤੇ, ਸਾਰੇ ਦੁੱਖ ਨਾਸ ਹੋ ਗਏ ਹਨ।


ਤਰਿਓ ਸੰਸਾਰੁ ਕਠਿਨ ਭੈ ਸਾਗਰੁ ਹਰਿ ਨਾਨਕ ਚਰਨ ਧਿਆਈ ॥੨॥੬॥੧੦॥  

तरिओ संसारु कठिन भै सागरु हरि नानक चरन धिआई ॥२॥६॥१०॥  

Ŧari▫o sansār kaṯẖin bẖai sāgar har Nānak cẖaran ḏẖi▫ā▫ī. ||2||6||10||  

The arduous and terrifying world-ocean is crossed over, O Nanak, by meditating on the Feet of the Lord. ||2||6||10||  

ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ)। ਭੈ ਸਾਗਰੁ = ਸਾਰੇ ਡਰਾਂ ਨਾਲ ਭਰਪੂਰ ਸਮੁੰਦਰ। ਧਿਆਈ = ਧਿਆਇ, ਧਿਆਨ ਧਰ ਕੇ ॥੨॥੬॥੧੦॥
ਹੇ ਨਾਨਕ! ਹਰੀ ਦੇ ਚਰਨਾਂ ਦਾ ਧਿਆਨ ਧਰ ਕੇ ਮੈਂ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹਾਂ ਜਿਸ ਨੂੰ ਤਰਨਾ ਔਖਾ ਹੈ, ਤੇ, ਜੋ ਅਨੇਕਾਂ ਡਰਾਂ ਨਾਲ ਭਰਿਆ ਹੋਇਆ ਹੈ ॥੨॥੬॥੧੦॥


ਮਲਾਰ ਮਹਲਾ  

मलार महला ५ ॥  

Malār mėhlā 5.  

Malaar, Fifth Mehl:  

xxx
XXX


ਘਨਿਹਰ ਬਰਸਿ ਸਗਲ ਜਗੁ ਛਾਇਆ  

घनिहर बरसि सगल जगु छाइआ ॥  

Gẖanihar baras sagal jag cẖẖā▫i▫ā.  

The clouds have rained down all over the world.  

ਘਨਿਹਰ = ਬੱਦਲ, ਨਾਮ-ਜਲ ਨਾਲ ਭਰਪੂਰ ਗੁਰੂ। ਬਰਸਿ = (ਨਾਮ ਦੀ) ਵਰਖਾ ਕਰ ਕੇ। ਜਗੁ ਛਾਇਆ = ਜਗਤ ਉਤੇ ਪ੍ਰਭਾਵ ਪਾ ਰਿਹਾ ਹੈ।
(ਉਂਞ ਤਾਂ) ਨਾਮ-ਜਲ ਨਾਲ ਭਰਪੂਰ ਸਤਿਗੁਰੂ (ਨਾਮ ਦੀ) ਵਰਖਾ ਕਰ ਕੇ ਸਾਰੇ ਜਗਤ ਉੱਤੇ ਪ੍ਰਭਾਵ ਪਾ ਰਿਹਾ ਹੈ।


ਭਏ ਕ੍ਰਿਪਾਲ ਪ੍ਰੀਤਮ ਪ੍ਰਭ ਮੇਰੇ ਅਨਦ ਮੰਗਲ ਸੁਖ ਪਾਇਆ ॥੧॥ ਰਹਾਉ  

भए क्रिपाल प्रीतम प्रभ मेरे अनद मंगल सुख पाइआ ॥१॥ रहाउ ॥  

Bẖa▫e kirpāl parīṯam parabẖ mere anaḏ mangal sukẖ pā▫i▫ā. ||1|| rahā▫o.  

My Beloved Lord God has become merciful to me; I am blessed with ecstasy, bliss and peace. ||1||Pause||  

xxx ॥੧॥ ਰਹਾਉ॥
(ਪਰ ਜਿਸ ਮਨੁੱਖ ਉੱਤੇ) ਮੇਰੇ ਪ੍ਰੀਤਮ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ (ਉਸ ਨਾਮ-ਵਰਖਾ ਵਿਚੋਂ) ਆਨੰਦ ਖ਼ੁਸ਼ੀਆਂ ਆਤਮਕ ਸੁਖ ਪ੍ਰਾਪਤ ਕਰਦਾ ਹੈ ॥੧॥ ਰਹਾਉ ॥


ਮਿਟੇ ਕਲੇਸ ਤ੍ਰਿਸਨ ਸਭ ਬੂਝੀ ਪਾਰਬ੍ਰਹਮੁ ਮਨਿ ਧਿਆਇਆ  

मिटे कलेस त्रिसन सभ बूझी पारब्रहमु मनि धिआइआ ॥  

Mite kales ṯarisan sabẖ būjẖī pārbarahm man ḏẖi▫ā▫i▫ā.  

My sorrows are erased, and all my thirsts are quenched, meditating on the Supreme Lord God.  

ਤ੍ਰਿਸਨ = (ਮਾਇਆ ਦੀ) ਪਿਆਸ। ਮਨਿ = ਮਨ ਵਿਚ।
ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਮਨ ਵਿਚ ਸਿਮਰਦਾ ਹੈ, ਉਸ ਦੇ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ; ਉਸ ਦੀ ਮਾਇਆ ਦੀ ਪਿਆਸ ਬੁੱਝ ਜਾਂਦੀ ਹੈ,


ਸਾਧਸੰਗਿ ਜਨਮ ਮਰਨ ਨਿਵਾਰੇ ਬਹੁਰਿ ਕਤਹੂ ਧਾਇਆ ॥੧॥  

साधसंगि जनम मरन निवारे बहुरि न कतहू धाइआ ॥१॥  

Sāḏẖsang janam maran nivāre bahur na kaṯhū ḏẖā▫i▫ā. ||1||  

In the Saadh Sangat, the Company of the Holy, death and birth come to an end, and the mortal does not wander anywhere, ever again. ||1||  

ਸਾਧ ਸੰਗਿ = ਸਾਧ ਸੰਗਤ ਵਿਚ। ਬਹੁਰਿ = ਮੁੜ। ਕਤ ਹੂ = ਕਿਸੇ ਭੀ ਹੋਰ ਪਾਸੇ। ਧਾਇਆ = ਭਟਕਦਾ ॥੧॥
ਗੁਰੂ ਦੀ ਸੰਗਤ ਵਿਚ ਰਹਿ ਕੇ ਉਸ ਦੇ ਜਨਮ ਮਰਨ ਦੇ ਗੇੜ ਦੂਰ ਹੋ ਜਾਂਦੇ ਹਨ, ਉਹ ਮੁੜ ਕਿਸੇ ਭੀ ਹੋਰ ਪਾਸੇ ਵਲ ਨਹੀਂ ਭਟਕਦਾ ॥੧॥


ਮਨੁ ਤਨੁ ਨਾਮਿ ਨਿਰੰਜਨਿ ਰਾਤਉ ਚਰਨ ਕਮਲ ਲਿਵ ਲਾਇਆ  

मनु तनु नामि निरंजनि रातउ चरन कमल लिव लाइआ ॥  

Man ṯan nām niranjan rāṯa▫o cẖaran kamal liv lā▫i▫ā.  

My mind and body are imbued with the Immaculate Naam, the Name of the Lord; I am lovingly attuned to His Lotus Feet.  

ਨਾਮਿ = ਨਾਮ ਵਿਚ। ਨਿਰੰਜਨਿ = ਨਿਰੰਜਨ ਵਿਚ। ਰਾਤਉ = ਰੰਗਿਆ ਹੋਇਆ।
ਉਸ ਦਾ ਮਨ ਉਸ ਦਾ ਤਨ ਨਿਰਲੇਪ ਪ੍ਰਭੂ ਦੇ ਨਾਮ (-ਰੰਗ ਵਿਚ) ਰੰਗਿਆ ਗਿਆ, ਉਸ ਨੇ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਸੁਰਤ ਜੋੜ ਲਈ,


ਅੰਗੀਕਾਰੁ ਕੀਓ ਪ੍ਰਭਿ ਅਪਨੈ ਨਾਨਕ ਦਾਸ ਸਰਣਾਇਆ ॥੨॥੭॥੧੧॥  

अंगीकारु कीओ प्रभि अपनै नानक दास सरणाइआ ॥२॥७॥११॥  

Angīkār kī▫o parabẖ apnai Nānak ḏās sarṇā▫i▫ā. ||2||7||11||  

God has made Nanak His Own; slave Nanak seeks His Sanctuary. ||2||7||11||  

ਅੰਗੀਕਾਰੁ = ਪੱਖ, ਸਹਾਇਤਾ। ਪ੍ਰਭਿ = ਪ੍ਰਭੂ ਨੇ ॥੨॥੭॥੧੧॥
ਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਦੇ ਦਾਸਾਂ ਦੀ ਸਰਨ ਆ ਪਿਆ, ਪ੍ਰਭੂ ਨੇ ਉਸ ਦੀ ਸਹਾਇਤਾ ਕੀਤੀ ॥੨॥੭॥੧੧॥


ਮਲਾਰ ਮਹਲਾ  

मलार महला ५ ॥  

Malār mėhlā 5.  

Malaar, Fifth Mehl:  

xxx
XXX


ਬਿਛੁਰਤ ਕਿਉ ਜੀਵੇ ਓਇ ਜੀਵਨ  

बिछुरत किउ जीवे ओइ जीवन ॥  

Bicẖẖuraṯ ki▫o jīve o▫e jīvan.  

Separated from the Lord, how can any living being live?  

ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ਉਹ ਬੰਦੇ।
ਉਹ ਮਨੁੱਖ ਉਸ ਤੋਂ ਵਿਛੋੜੇ ਦਾ ਜੀਵਨ ਕਦੇ ਨਹੀਂ ਜੀਊ ਸਕਦੇ,


ਚਿਤਹਿ ਉਲਾਸ ਆਸ ਮਿਲਬੇ ਕੀ ਚਰਨ ਕਮਲ ਰਸ ਪੀਵਨ ॥੧॥ ਰਹਾਉ  

चितहि उलास आस मिलबे की चरन कमल रस पीवन ॥१॥ रहाउ ॥  

Cẖiṯėh ulās ās milbe kī cẖaran kamal ras pīvan. ||1|| rahā▫o.  

My consciousness is filled with yearning and hope to meet my Lord, and drink in the sublime essence of His Lotus Feet. ||1||Pause||  

ਚਿਤਹਿ = (ਜਿਨ੍ਹਾਂ ਦੇ) ਚਿੱਤ ਵਿਚ। ਉਲਾਸ = ਚਾਉ, ਤਾਂਘ। ਮਿਲਬੇ ਕੀ = ਮਿਲਣ ਦੀ। ਚਰਨ ਕਮਲ ਰਸ ਪੀਵਨ = ਪ੍ਰਭੂ ਦੇ ਸੋਹਣੇ ਚਰਨਾਂ ਦਾ ਰਸ ਪੀਣ (ਦੀ ਤਾਂਘ) ॥੧॥ ਰਹਾਉ ॥
(ਜਿਨ੍ਹਾਂ ਮਨੁੱਖਾਂ ਦੇ) ਚਿੱਤ ਵਿਚ ਪਰਮਾਤਮਾ ਨੂੰ ਮਿਲਣ ਦੀ ਅਤੇ ਉਸ ਦੇ ਸੋਹਣੇ ਚਰਨ-ਕਮਲਾਂ ਦਾ ਰਸ ਪੀਣ ਦੀ ਆਸ ਹੈ ਤੇ ਤਾਂਘ ਹੈ ॥੧॥ ਰਹਾਉ ॥


ਜਿਨ ਕਉ ਪਿਆਸ ਤੁਮਾਰੀ ਪ੍ਰੀਤਮ ਤਿਨ ਕਉ ਅੰਤਰੁ ਨਾਹੀ  

जिन कउ पिआस तुमारी प्रीतम तिन कउ अंतरु नाही ॥  

Jin ka▫o pi▫ās ṯumārī parīṯam ṯin ka▫o anṯar nāhī.  

Those who are thirsty for You, O my Beloved, are not separated from You.  

ਪ੍ਰੀਤਮ = ਹੇ ਪ੍ਰੀਤਮ! ਅੰਤਰੁ = ਵਿੱਥ (ਨਾਂਵ, ਇਕ-ਵਚਨ। ਲਫ਼ਜ਼ 'ਅੰਤਰੁ' ਅਤੇ 'ਅੰਤਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ)।
ਹੇ ਪ੍ਰੀਤਮ ਪ੍ਰਭੂ! ਜਿਨ੍ਹਾਂ ਮਨੁੱਖਾਂ ਦੇ ਅੰਦਰ ਤੇਰੇ ਦਰਸਨ ਦੀ ਤਾਂਘ ਹੈ, ਉਹਨਾਂ ਦੀ ਤੇਰੇ ਨਾਲੋਂ ਕੋਈ ਵਿੱਥ ਨਹੀਂ ਹੁੰਦੀ।


ਜਿਨ ਕਉ ਬਿਸਰੈ ਮੇਰੋ ਰਾਮੁ ਪਿਆਰਾ ਸੇ ਮੂਏ ਮਰਿ ਜਾਂਹੀਂ ॥੧॥  

जिन कउ बिसरै मेरो रामु पिआरा से मूए मरि जांहीं ॥१॥  

Jin ka▫o bisrai mero rām pi▫ārā se mū▫e mar jāʼnhīʼn. ||1||  

Those who forget my Beloved Lord are dead and dying. ||1||  

ਮੂਏ = ਆਤਮਕ ਮੌਤੇ ਮਰੇ ਹੋਏ। ਮਰਿ ਜਾਂਹੀਂ = ਆਮਤਕ ਮੌਤ ਮਰ ਜਾਂਦੇ ਹਨ ॥੧॥
ਪਰ, ਜਿਨ੍ਹਾਂ ਮਨੁੱਖਾਂ ਨੂੰ ਪਿਆਰਾ ਪ੍ਰਭੂ ਭੁੱਲ ਜਾਂਦਾ ਹੈ, ਉਹ ਆਤਮਕ ਮੌਤੇ ਮਰੇ ਰਹਿੰਦੇ ਹਨ, ਉਹ ਆਤਮਕ ਮੌਤੇ ਹੀ ਮਰ ਜਾਂਦੇ ਹਨ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits