Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਬ ਪ੍ਰਿਅ ਆਇ ਬਸੇ ਗ੍ਰਿਹਿ ਆਸਨਿ ਤਬ ਹਮ ਮੰਗਲੁ ਗਾਇਆ  

जब प्रिअ आइ बसे ग्रिहि आसनि तब हम मंगलु गाइआ ॥  

Jab pari▫a ā▫e base garihi āsan ṯab ham mangal gā▫i▫ā.  

When my Beloved came to live in my house, I began to sing the songs of bliss.  

ਪ੍ਰਿਅ = ਪਿਆਰੇ ਪ੍ਰਭੂ ਜੀ। ਗ੍ਰਿਹਿ = ਹਿਰਦੇ-ਘਰ ਵਿਚ। ਆਸਨਿ = ਆਸਣ ਉੱਤੇ। ਹਮ = ਅਸਾਂ, ਮੈਂ।
ਹੇ ਸਖੀ! ਜਦੋਂ ਤੋਂ ਪਿਆਰੇ ਪ੍ਰਭੂ ਜੀ ਮੇਰੇ ਹਿਰਦੇ-ਘਰ ਵਿਚ ਆ ਵੱਸੇ ਹਨ, ਮੇਰੇ ਹਿਰਦੇ-ਤਖ਼ਤ ਉੱਤੇ ਆ ਬੈਠੇ ਹਨ, ਤਦੋਂ ਤੋਂ ਮੈਂ ਉਸੇ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੀ ਹਾਂ।


ਮੀਤ ਸਾਜਨ ਮੇਰੇ ਭਏ ਸੁਹੇਲੇ ਪ੍ਰਭੁ ਪੂਰਾ ਗੁਰੂ ਮਿਲਾਇਆ ॥੩॥  

मीत साजन मेरे भए सुहेले प्रभु पूरा गुरू मिलाइआ ॥३॥  

Mīṯ sājan mere bẖa▫e suhele parabẖ pūrā gurū milā▫i▫ā. ||3||  

My friends and companions are happy; God leads me to meet the Perfect Guru. ||3||  

ਮੀਤ ਸਾਜਨ = ਸੱਜਣ ਮਿੱਤਰ, ਗਿਆਨ-ਇੰਦ੍ਰੇ। ਸੁਹੇਲੇ = ਸੁਖੀ ॥੩॥
ਗੁਰੂ ਨੇ ਮੈਨੂੰ ਪੂਰਨ ਪ੍ਰਭੂ ਮਿਲਾ ਦਿੱਤਾ ਹੈ, ਮੇਰੇ ਇੰਦ੍ਰੇ ਸੌਖੇ (ਸ਼ਾਂਤ) ਹੋ ਗਏ ਹਨ ॥੩॥


ਸਖੀ ਸਹੇਲੀ ਭਏ ਅਨੰਦਾ ਗੁਰਿ ਕਾਰਜ ਹਮਰੇ ਪੂਰੇ  

सखी सहेली भए अनंदा गुरि कारज हमरे पूरे ॥  

Sakẖī sahelī bẖa▫e ananḏā gur kāraj hamre pūre.  

My friends and companions are in ecstasy; the Guru has completed all my projects.  

ਸਖੀ ਸਹੇਲੀ = ਸਹੇਲੀਆਂ, ਇੰਦ੍ਰੀਆਂ। ਗੁਰਿ = ਗੁਰੂ ਨੇ। ਪੂਰੇ = ਸਿਰੇ ਚਾੜ੍ਹ ਦਿੱਤੇ।
ਗੁਰੂ ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੀਆਂ ਸਾਰੀਆਂ ਇੰਦ੍ਰੀਆਂ ਨੂੰ ਆਨੰਦ ਪ੍ਰਾਪਤ ਹੋ ਗਿਆ ਹੈ।


ਕਹੁ ਨਾਨਕ ਵਰੁ ਮਿਲਿਆ ਸੁਖਦਾਤਾ ਛੋਡਿ ਜਾਈ ਦੂਰੇ ॥੪॥੩॥  

कहु नानक वरु मिलिआ सुखदाता छोडि न जाई दूरे ॥४॥३॥  

Kaho Nānak var mili▫ā sukẖ▫ḏāṯa cẖẖod na jā▫ī ḏūre. ||4||3||  

Says Nanak, I have met my Husband, the Giver of peace; He shall never leave me and go away. ||4||3||  

ਵਰੁ = ਖਸਮ। ਛੋਡਿ = ਛੱਡ ਕੇ ॥੪॥੩॥
ਨਾਨਕ ਆਖਦਾ ਹੈ- (ਹੇ ਸਖੀ!) ਸਾਰੇ ਸੁਖ ਦੇਣ ਵਾਲਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ। ਹੁਣ ਉਹ ਮੈਨੂੰ ਛੱਡ ਕੇ ਕਿਤੇ ਦੂਰ ਨਹੀਂ ਜਾਂਦਾ ॥੪॥੩॥


ਮਲਾਰ ਮਹਲਾ  

मलार महला ५ ॥  

Malār mėhlā 5.  

Malaar, Fifth Mehl:  

xxx
XXX


ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ  

राज ते कीट कीट ते सुरपति करि दोख जठर कउ भरते ॥  

Rāj ṯe kīt kīt ṯe surpaṯ kar ḏokẖ jaṯẖar ka▫o bẖarṯe.  

From a king to a worm, and from a worm to the lord of gods, they engage in evil to fill their bellies.  

ਤੇ = ਤੋਂ। ਕੀਟ = ਕੀੜੇ। ਸੁਰਪਤਿ = ਦੇਵਤਿਆਂ ਦਾ ਪਤੀ, ਇੰਦਰ ਦੇਵਤਾ। ਕਰਿ = ਕਰ ਕੇ। ਦੋਖ = ਐਬ, ਪਾਪ, ਵਿਕਾਰ। ਜਠਰ = ਪੇਟ। ਜਠਰ ਕਉ ਭਰਤੇ = ਗਰਭ-ਜੂਨ ਵਿਚ ਪੈਂਦੇ ਹਨ।
ਰਾਜਿਆਂ ਤੋਂ ਲੈ ਕੇ ਕੀੜਿਆਂ ਤਕ, ਕੀੜਿਆਂ ਤੋਂ ਲੈ ਕੇ ਇੰਦ੍ਰ ਦੇਵਤੇ ਤਕ (ਕੋਈ ਭੀ ਹੋਵੇ) ਪਾਪ ਕਰ ਕੇ (ਸਾਰੇ) ਗਰਭ-ਜੂਨ ਵਿਚ ਪੈਂਦੇ ਹਨ (ਕਿਸੇ ਦਾ ਲਿਹਾਜ਼ ਨਹੀਂ ਹੋ ਸਕਦਾ)।


ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ ॥੧॥  

क्रिपा निधि छोडि आन कउ पूजहि आतम घाती हरते ॥१॥  

Kirpā niḏẖ cẖẖod ān ka▫o pūjėh āṯam gẖāṯī harṯe. ||1||  

They renounce the Lord, the Ocean of Mercy, and worship some other; they are thieves and killers of the soul. ||1||  

ਕ੍ਰਿਪਾਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ। ਆਨ = ਹੋਰ। ਕਉ = ਨੂੰ। ਹਰਤੇ = ਚੋਰ ॥੧॥
ਜਿਹੜੇ ਭੀ ਪ੍ਰਾਣੀ ਦਇਆ-ਦੇ-ਸਮੁੰਦਰ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਨੂੰ ਪੂਜਦੇ ਹਨ, ਉਹ ਰੱਬ ਦੇ ਚੋਰ ਹਨ ਉਹ ਆਪਣੇ ਆਤਮਾ ਦਾ ਘਾਤ ਕਰਦੇ ਹਨ ॥੧॥


ਹਰਿ ਬਿਸਰਤ ਤੇ ਦੁਖਿ ਦੁਖਿ ਮਰਤੇ  

हरि बिसरत ते दुखि दुखि मरते ॥  

Har bisraṯ ṯe ḏukẖ ḏukẖ marṯe.  

Forgetting the Lord, they suffer in sorrow and die.  

ਬਿਸਰਤ = ਭੁਲਾਂਦੇ। ਤੇ = ਉਹ ਬੰਦੇ (ਬਹੁ-ਵਚਨ)। ਦੁਖਿ ਦੁਖਿ = ਦੁਖੀ ਹੋ ਹੋ ਕੇ।
ਜਿਹੜੇ ਮਨੁੱਖ ਪਰਮਾਤਮਾ ਨੂੰ ਭੁਲਾਂਦੇ ਹਨ ਉਹ ਦੁਖੀ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ।


ਅਨਿਕ ਬਾਰ ਭ੍ਰਮਹਿ ਬਹੁ ਜੋਨੀ ਟੇਕ ਕਾਹੂ ਧਰਤੇ ॥੧॥ ਰਹਾਉ  

अनिक बार भ्रमहि बहु जोनी टेक न काहू धरते ॥१॥ रहाउ ॥  

Anik bār bẖarmėh baho jonī tek na kāhū ḏẖarṯe. ||1|| rahā▫o.  

They wander lost in reincarnation through all sorts of species; they do not find shelter anywhere. ||1||Pause||  

ਭ੍ਰਮਹਿ = ਭਟਕਦੇ ਹਨ। ਟੇਕ = ਆਸਰਾ, ਟਿਕਾਉ। ਕਾਹੂ ਟੇਕ = ਕਿਸੇ ਦਾ ਭੀ ਸਹਾਰਾ ॥੧॥ ਰਹਾਉ ॥
ਉਹ ਮਨੁੱਖ ਅਨੇਕਾਂ ਵਾਰੀ ਕਈ ਜੂਨਾਂ ਵਿਚ ਭਟਕਦੇ ਫਿਰਦੇ ਹਨ, (ਇਸ ਗੇੜ ਵਿਚੋਂ ਬਚਣ ਲਈ) ਉਹ ਕਿਸੇ ਦਾ ਭੀ ਆਸਰਾ ਪ੍ਰਾਪਤ ਨਹੀਂ ਕਰ ਸਕਦੇ ॥੧॥ ਰਹਾਉ ॥


ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ  

तिआगि सुआमी आन कउ चितवत मूड़ मुगध खल खर ते ॥  

Ŧi▫āg su▫āmī ān ka▫o cẖiṯvaṯ mūṛ mugaḏẖ kẖal kẖar ṯe.  

Those who abandon their Lord and Master and think of some other, are foolish, stupid, idiotic donkeys.  

ਤਿਆਗਿ = ਤਿਆਗ ਕੇ। ਕਉ = ਨੂੰ। ਮੂੜ ਮੁਗਧ = ਮੂਰਖ। ਖਰ = ਖ਼ਰ, ਖੋਤੇ। ਤੇ = ਉਹ (ਬਹੁ-ਵਚਨ)।
ਮਾਲਕ ਪ੍ਰਭੂ ਨੂੰ ਛੱਡ ਕੇ ਜਿਹੜੇ ਕਿਸੇ ਹੋਰ ਨੂੰ ਮਨ ਵਿਚ ਵਸਾਂਦੇ ਹਨ ਉਹ ਮੂਰਖ ਹਨ ਉਹ ਖੋਤੇ ਹਨ।


ਕਾਗਰ ਨਾਵ ਲੰਘਹਿ ਕਤ ਸਾਗਰੁ ਬ੍ਰਿਥਾ ਕਥਤ ਹਮ ਤਰਤੇ ॥੨॥  

कागर नाव लंघहि कत सागरु ब्रिथा कथत हम तरते ॥२॥  

Kāgar nāv langẖėh kaṯ sāgar baritha kathaṯ ham ṯarṯe. ||2||  

How can they cross over the ocean in a paper boat? Their egotistical boasts that they will cross over are meaningless. ||2||  

ਕਾਗਰ = ਕਾਗ਼ਜ਼। ਨਾਵ = ਬੇੜੀ। ਕਤ = ਕਿੱਥੇ! ਬ੍ਰਿਥਾ = ਵਿਅਰਥ ॥੨॥
(ਪ੍ਰਭੂ ਤੋਂ ਬਿਨਾ ਹੋਰ ਹੋਰ ਦੀ ਪੂਜਾ ਕਾਗ਼ਜ਼ ਦੀ ਬੇੜੀ ਵਿਚ ਚੜ੍ਹ ਕੇ ਸਮੁੰਦਰੋਂ ਪਾਰ ਲੰਘਣ ਦੇ ਜਤਨ ਸਮਾਨ ਹਨ) ਕਾਗ਼ਜ਼ ਦੀ ਬੇੜੀ ਤੇ (ਚੜ੍ਹ ਕੇ) ਕਿਵੇਂ ਸਮੁੰਦਰ ਤੋਂ ਪਾਰ ਲੰਘ ਸਕਦੇ ਹਨ? ਉਹ ਵਿਅਰਥ ਹੀ ਆਖਦੇ ਹਨ ਕਿ ਅਸੀਂ ਪਾਰ ਲੰਘ ਰਹੇ ਹਾਂ ॥੨॥


ਸਿਵ ਬਿਰੰਚਿ ਅਸੁਰ ਸੁਰ ਜੇਤੇ ਕਾਲ ਅਗਨਿ ਮਹਿ ਜਰਤੇ  

सिव बिरंचि असुर सुर जेते काल अगनि महि जरते ॥  

Siv birancẖ asur sur jeṯe kāl agan mėh jarṯe.  

Shiva, Brahma, angels and demons, all burn in the fire of death.  

ਬਿਰੰਚਿ = ਬ੍ਰਹਮਾ। ਅਸੁਰ = ਦੈਂਤ। ਸੁਰ = ਦੇਵਤੇ। ਜੇਤੇ = ਜਿਤਨੇ ਭੀ ਹਨ। ਜਰਤੇ = ਸੜ ਰਹੇ ਹਨ।
ਸ਼ਿਵ, ਬ੍ਰਹਮਾ, ਦੈਂਤ, ਦੇਵਤੇ-ਇਹ ਜਿਤਨੇ ਭੀ ਹਨ (ਪਰਮਾਤਮਾ ਦਾ ਨਾਮ ਭੁਲਾ ਕੇ ਸਭ) ਆਤਮਕ ਮੌਤ ਦੀ ਅੱਗ ਵਿਚ ਸੜਦੇ ਹਨ (ਕਿਸੇ ਦਾ ਭੀ ਲਿਹਾਜ਼ ਨਹੀਂ ਹੁੰਦਾ)।


ਨਾਨਕ ਸਰਨਿ ਚਰਨ ਕਮਲਨ ਕੀ ਤੁਮ੍ਹ੍ਹ ਡਾਰਹੁ ਪ੍ਰਭ ਕਰਤੇ ॥੩॥੪॥  

नानक सरनि चरन कमलन की तुम्ह न डारहु प्रभ करते ॥३॥४॥  

Nānak saran cẖaran kamlan kī ṯumĥ na dārahu parabẖ karṯe. ||3||4||  

Nanak seeks the Sanctuary of the Lord's Lotus Feet; O God, Creator, please do not send me into exile. ||3||4||  

ਨ ਡਾਰਹੁ = ਪਰੇ ਨਾਹ ਹਟਾਵੋ। ਕਰਤੇ = ਹੇ ਕਰਤਾਰ! ॥੩॥੪॥
ਪ੍ਰਭੂ-ਦਰ ਤੇ ਅਰਦਾਸ ਕਰਦੇ ਰਹੋ-ਹੇ ਪ੍ਰਭੂ! ਤੇਰੇ ਕੌਲ ਫੁੱਲ ਵਰਗੇ ਸੋਹਣੇ ਚਰਨਾਂ ਦੀ ਸਰਨ ਵਿੱਚ ਪਏ ਨਾਨਕ ਨੂੰ ਪਰੇ ਨਾਹ ਹਟਾਵੋ ॥੩॥੪॥


ਰਾਗੁ ਮਲਾਰ ਮਹਲਾ ਦੁਪਦੇ ਘਰੁ  

रागु मलार महला ५ दुपदे घरु १  

Rāg malār mėhlā 5 ḏupḏe gẖar 1  

Raag Malaar, Fifth Mehl, Du-Padas, First House:  

xxx
ਰਾਗ ਮਲਾਰ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਪ੍ਰਭ ਮੇਰੇ ਓਇ ਬੈਰਾਗੀ ਤਿਆਗੀ  

प्रभ मेरे ओइ बैरागी तिआगी ॥  

Parabẖ mere o▫e bairāgī ṯi▫āgī.  

My God is detached and free of desire.  

ਬੈਰਾਗੀ = ਵੈਰਾਗਵਾਨ, ਪ੍ਰੇਮੀ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ)। ਤਿਆਗੀ = ਵਿਰਕਤ, ਮਾਇਆ ਦੇ ਮੋਹ ਤੋਂ ਬਚੇ ਹੋਏ।
ਜਿਹੜੇ ਮਨੁੱਖ ਮੇਰੇ ਪ੍ਰਭੂ ਦੇ ਪ੍ਰੀਤਵਾਨ ਹੁੰਦੇ ਹਨ ਉਹ ਮਾਇਆ ਦੇ ਮੋਹ ਤੋਂ ਬਚੇ ਰਹਿੰਦੇ ਹਨ।


ਹਉ ਇਕੁ ਖਿਨੁ ਤਿਸੁ ਬਿਨੁ ਰਹਿ ਸਕਉ ਪ੍ਰੀਤਿ ਹਮਾਰੀ ਲਾਗੀ ॥੧॥ ਰਹਾਉ  

हउ इकु खिनु तिसु बिनु रहि न सकउ प्रीति हमारी लागी ॥१॥ रहाउ ॥  

Ha▫o ik kẖin ṯis bin rėh na saka▫o parīṯ hamārī lāgī. ||1|| rahā▫o.  

I cannot survive without Him, even for an instant. I am so in love with Him. ||1||Pause||  

ਹਉ = ਹਉਂ, ਮੈਂ (ਭੀ)। ਤਿਸੁ ਬਿਨੁ = ਉਸ (ਪ੍ਰਭੂ) ਤੋਂ ਬਿਨਾ। ਸਕਉ = ਸਕਉਂ ॥੧॥ ਰਹਾਉ ॥
(ਉਹਨਾਂ ਦੀ ਕਿਰਪਾ ਨਾਲ) ਮੈਂ (ਭੀ) ਉਸ ਪ੍ਰਭੂ (ਦੀ ਯਾਦ) ਤੋਂ ਬਿਨਾ ਇਕ ਖਿਨ ਭਰ ਭੀ ਨਹੀਂ ਰਹਿ ਸਕਦਾ। ਮੇਰੀ (ਭੀ ਉਸ ਪ੍ਰਭੂ ਨਾਲ) ਪ੍ਰੀਤ ਲੱਗੀ ਹੋਈ ਹੈ ॥੧॥ ਰਹਾਉ ॥


ਉਨ ਕੈ ਸੰਗਿ ਮੋਹਿ ਪ੍ਰਭੁ ਚਿਤਿ ਆਵੈ ਸੰਤ ਪ੍ਰਸਾਦਿ ਮੋਹਿ ਜਾਗੀ  

उन कै संगि मोहि प्रभु चिति आवै संत प्रसादि मोहि जागी ॥  

Un kai sang mohi parabẖ cẖiṯ āvai sanṯ parsāḏ mohi jāgī.  

Associating with the Saints, God has come into my consciousness. By their Grace, I have been awakened.  

ਉਨ ਕੈ ਸੰਗਿ = ਉਹਨਾਂ (ਬੈਰਾਗੀਆਂ ਤਿਆਗੀਆਂ) ਦੀ ਸੰਗਤ ਵਿਚ। ਮੋਹਿ ਚਿਤਿ = ਮੇਰੇ ਚਿਤ ਵਿਚ। ਸੰਤ ਪ੍ਰਸਾਦਿ = ਸੰਤ ਜਨਾਂ ਦੀ ਕਿਰਪਾ ਨਾਲ। ਮੋਹਿ = ਮੈਨੂੰ। ਜਾਗੀ = ਜਾਗ।
(ਪ੍ਰਭੂ ਦੇ ਪ੍ਰੀਤਵਾਨ) ਉਹਨਾਂ (ਸੰਤ ਜਨਾਂ) ਦੀ ਸੰਗਤ ਵਿਚ (ਰਹਿ ਕੇ) ਮੇਰੇ ਚਿੱਤ ਵਿਚ ਪਰਮਾਤਮਾ ਆ ਵੱਸਦਾ ਹੈ। ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਆ ਗਈ ਹੈ।


ਸੁਨਿ ਉਪਦੇਸੁ ਭਏ ਮਨ ਨਿਰਮਲ ਗੁਨ ਗਾਏ ਰੰਗਿ ਰਾਂਗੀ ॥੧॥  

सुनि उपदेसु भए मन निरमल गुन गाए रंगि रांगी ॥१॥  

Sun upḏes bẖa▫e man nirmal gun gā▫e rang rāʼngī. ||1||  

Hearing the Teachings, my mind has become immaculate. Imbued with the Lord's Love, I sing His Glorious Praises. ||1||  

ਸੁਨਿ = ਸੁਣ ਕੇ। ਰੰਗਿ = ਰੰਗ ਵਿਚ, ਪ੍ਰੇਮ-ਰੰਗ ਵਿਚ। ਰਾਂਗੀ = ਰੰਗੀਜ ਕੇ ॥੧॥
(ਉਹਨਾਂ ਦਾ) ਉਪਦੇਸ਼ ਸੁਣ ਕੇ ਮਨ ਪਵਿੱਤਰ ਹੋ ਜਾਂਦੇ ਹਨ (ਪ੍ਰਭੂ ਦੇ ਪ੍ਰੇਮ) ਰੰਗ ਵਿਚ ਰੰਗੀਜ ਕੇ (ਮਨੁੱਖ ਪ੍ਰਭੂ ਦੇ) ਗੁਣ ਗਾਣ ਲੱਗ ਪੈਂਦੇ ਹਨ ॥੧॥


ਇਹੁ ਮਨੁ ਦੇਇ ਕੀਏ ਸੰਤ ਮੀਤਾ ਕ੍ਰਿਪਾਲ ਭਏ ਬਡਭਾਗੀ  

इहु मनु देइ कीए संत मीता क्रिपाल भए बडभागीं ॥  

Ih man ḏe▫e kī▫e sanṯ mīṯā kirpāl bẖa▫e badbẖāgīʼn.  

Dedicating this mind, I have made friends with the Saints. They have become merciful to me; I am very fortunate.  

ਦੇਇ = ਦੇ ਕੇ, ਭੇਟਾ ਕਰ ਕੇ।
(ਆਪਣਾ) ਇਹ ਮਨ ਹਵਾਲੇ ਕਰ ਕੇ ਸੰਤ ਜਨਾਂ ਨੂੰ ਮਿੱਤਰ ਬਣਾ ਸਕੀਦਾ ਹੈ, (ਸੰਤ ਜਨ) ਵੱਡੇ ਭਾਗਾਂ ਵਾਲਿਆਂ ਉੱਤੇ ਦਇਆਵਾਨ ਹੋ ਜਾਂਦੇ ਹਨ।


ਮਹਾ ਸੁਖੁ ਪਾਇਆ ਬਰਨਿ ਸਾਕਉ ਰੇਨੁ ਨਾਨਕ ਜਨ ਪਾਗੀ ॥੨॥੧॥੫॥  

महा सुखु पाइआ बरनि न साकउ रेनु नानक जन पागी ॥२॥१॥५॥  

Mahā sukẖ pā▫i▫ā baran na sāka▫o ren Nānak jan pāgī. ||2||1||5||  

I have found absolute peace - I cannot describe it. Nanak has obtained the dust of the feet of the humble. ||2||1||5||  

ਬਰਨਿ ਨ ਸਾਕਉ = (ਸਾਕਉਂ) ਮੈਂ ਬਿਆਨ ਨਹੀਂ ਕਰ ਸਕਦਾ। ਰੇਨੁ = ਧੂੜ। ਰੇਨੁ ਪਾਗੀ = ਚਰਨਾਂ ਦੀ ਧੂੜ। ਰੇਨ ਜਨ ਪਾਗੀ = ਸੰਤ ਜਨਾਂ ਦੇ ਚਰਨਾਂ ਦੀ ਧੂੜ ॥੨॥੧॥੫॥
ਹੇ ਨਾਨਕ! ਮੈਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਸਦਾ ਮੰਗਦਾ ਹਾਂ। ਸੰਤ ਜਨਾਂ ਦੀ ਕਿਰਪਾ ਨਾਲ) ਮੈਂ ਇਤਨਾ ਮਹਾਨ ਅਨੰਦ ਪ੍ਰਾਪਤ ਕੀਤਾ ਹੈ ਕਿ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ ॥੨॥੧॥੫॥


ਮਲਾਰ ਮਹਲਾ  

मलार महला ५ ॥  

Malār mėhlā 5.  

Malaar, Fifth Mehl:  

xxx
XXX


ਮਾਈ ਮੋਹਿ ਪ੍ਰੀਤਮੁ ਦੇਹੁ ਮਿਲਾਈ  

माई मोहि प्रीतमु देहु मिलाई ॥  

Mā▫ī mohi parīṯam ḏeh milā▫ī.  

O mother, please lead me to union with my Beloved.  

ਮਾਈ = ਹੇ ਮਾਂ! ਮੋਹਿ = ਮੈਨੂੰ। ਦੇਹੁ ਮਿਲਾਈ = ਮਿਲਾਇ ਦੇਹੁ, ਮਿਲਾ ਦੇ।
ਹੇ ਮਾਂ! ਮੈਨੂੰ (ਭੀ) ਪ੍ਰੀਤਮ ਪ੍ਰਭੂ ਮਿਲਾ ਦੇ।


ਸਗਲ ਸਹੇਲੀ ਸੁਖ ਭਰਿ ਸੂਤੀ ਜਿਹ ਘਰਿ ਲਾਲੁ ਬਸਾਈ ॥੧॥ ਰਹਾਉ  

सगल सहेली सुख भरि सूती जिह घरि लालु बसाई ॥१॥ रहाउ ॥  

Sagal sahelī sukẖ bẖar sūṯī jih gẖar lāl basā▫ī. ||1|| rahā▫o.  

All my friends and companions sleep totally in peace; their Beloved Lord has come into the homes of their hearts. ||1||Pause||  

ਸਗਲ ਸਹੇਲੀ = ਸਾਰੀਆਂ (ਸੰਤ-ਜਨ) ਸਹੇਲੀਆਂ। ਸੁਖ ਭਰਿ ਸੂਤੀ = ਪੂਰਨ ਸੁਖ ਵਿਚ ਲੀਨ ਰਹਿੰਦੀਆਂ ਹਨ। ਜਿਹ ਘਰਿ = ਜਿਨ੍ਹਾਂ ਦੇ ਹਿਰਦੇ-ਘਰ ਵਿਚ। ਲਾਲੁ = ਸੋਹਣਾ ਪ੍ਰਭੂ। ਬਸਾਈ = ਵੱਸਦਾ ਹੈ ॥੧॥ ਰਹਾਉ ॥
ਜਿਨ੍ਹਾਂ (ਸੰਤ-ਜਨ-ਸਹੇਲੀਆਂ) ਦੇ (ਹਿਰਦੇ) ਘਰ ਵਿਚ ਸੋਹਣਾ ਪ੍ਰਭੂ ਆ ਵੱਸਦਾ ਹੈ ਉਹ ਸਾਰੀਆਂ ਸਹੇਲੀਆਂ ਆਤਮਕ ਆਨੰਦ ਵਿਚ ਮਗਨ ਰਹਿੰਦੀਆਂ ਹਨ ॥੧॥ ਰਹਾਉ ॥


ਮੋਹਿ ਅਵਗਨ ਪ੍ਰਭੁ ਸਦਾ ਦਇਆਲਾ ਮੋਹਿ ਨਿਰਗੁਨਿ ਕਿਆ ਚਤੁਰਾਈ  

मोहि अवगन प्रभु सदा दइआला मोहि निरगुनि किआ चतुराई ॥  

Mohi avgan parabẖ saḏā ḏa▫i▫ālā mohi nirgun ki▫ā cẖaṯurā▫ī.  

I am worthless; God is forever Merciful. I am unworthy; what clever tricks could I try?  

ਮੋਹਿ = ਮੇਰੇ ਅੰਦਰ। ਮੋਹਿ ਨਿਰਗੁਨਿ = ਮੈਂ ਗੁਣ-ਹੀਨ ਵਿਚ। ਕਿਆ ਚਤੁਰਾਈ = ਕਿਹੜੀ ਸਿਆਣਪ?
ਹੇ ਮਾਂ! ਮੇਰੇ ਵਿਚ ਨਿਰੇ ਔਗੁਣ ਹਨ (ਫਿਰ ਭੀ ਉਹ) ਪ੍ਰਭੂ ਸਦਾ ਦਇਆਵਾਨ (ਰਹਿੰਦਾ) ਹੈ। ਮੈਂ ਗੁਣ-ਹੀਨ ਵਿਚ ਕੋਈ ਅਜਿਹੀ ਸਿਆਣਪ ਨਹੀਂ (ਕਿ ਉਸ ਪ੍ਰਭੂ ਨੂੰ ਮਿਲ ਸਕਾਂ,


ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀ ਇਹ ਹਉਮੈ ਕੀ ਢੀਠਾਈ ॥੧॥  

करउ बराबरि जो प्रिअ संगि रातीं इह हउमै की ढीठाई ॥१॥  

Kara▫o barābar jo pari▫a sang rāṯīʼn ih ha▫umai kī dẖīṯẖā▫ī. ||1||  

I claim to be on a par with those who are imbued with the Love of their Beloved. This is my stubborn egotism. ||1||  

ਕਰਉ = ਕਰਉਂ, ਮੈਂ ਕਰਦੀ ਹਾਂ। ਬਰਾਬਰਿ = ਬਰਾਬਰੀ। ਜੋ ਰਾਤੀ = ਜਿਹੜੀਆਂ ਰੱਤੀਆਂ ਹੋਈਆਂ ਹਨ। ਸੰਗਿ = ਨਾਲ। ਢੀਠਾਈ = ਢੀਠਤਾ ॥੧॥
ਪਰ ਜ਼ਬਾਨੀ ਫੜਾਂ ਮਾਰ ਕੇ) ਮੈਂ ਉਹਨਾਂ ਦੀ ਬਰਾਬਰੀ ਕਰਦੀ ਹਾਂ, ਜਿਹੜੀਆਂ ਪਿਆਰੇ (ਪ੍ਰਭੂ) ਨਾਲ ਰੱਤੀਆਂ ਹੋਈਆਂ ਹਨ-ਇਹ ਤਾਂ ਮੇਰੀ ਹਉਮੈ ਦੀ ਢੀਠਤਾ ਹੀ ਹੈ ॥੧॥


ਭਈ ਨਿਮਾਣੀ ਸਰਨਿ ਇਕ ਤਾਕੀ ਗੁਰ ਸਤਿਗੁਰ ਪੁਰਖ ਸੁਖਦਾਈ  

भई निमाणी सरनि इक ताकी गुर सतिगुर पुरख सुखदाई ॥  

Bẖa▫ī nimāṇī saran ik ṯākī gur saṯgur purakẖ sukẖ▫ḏā▫ī.  

I am dishonored - I seek the Sanctuary of the One, the Guru, the True Guru, the Primal Being, the Giver of peace.  

ਭਈ ਨਿਮਾਣੀ = ਮੈਂ ਮਾਣ ਛੱਡ ਦਿੱਤਾ ਹੈ। ਤਾਕੀ = ਤੱਕੀ ਹੈ।
ਨਾਨਕ ਆਖਦਾ ਹੈ (ਹੇ ਮਾਂ! ਹੁਣ) ਮੈਂ ਮਾਣ ਛੱਡ ਦਿੱਤਾ ਹੈ, ਮੈਂ ਸਿਰਫ਼ ਸੁਖਦਾਤੇ ਗੁਰੂ ਸਤਿਗੁਰ ਪੁਰਖ ਦੀ ਸ਼ਰਨ ਤੱਕ ਲਈ ਹੈ।


ਏਕ ਨਿਮਖ ਮਹਿ ਮੇਰਾ ਸਭੁ ਦੁਖੁ ਕਾਟਿਆ ਨਾਨਕ ਸੁਖਿ ਰੈਨਿ ਬਿਹਾਈ ॥੨॥੨॥੬॥  

एक निमख महि मेरा सभु दुखु काटिआ नानक सुखि रैनि बिहाई ॥२॥२॥६॥  

Ėk nimakẖ mėh merā sabẖ ḏukẖ kāti▫ā Nānak sukẖ rain bihā▫ī. ||2||2||6||  

In an instant, all my pains have been taken away; Nanak passes the night of his life in peace. ||2||2||6||  

ਨਿਮਖ = (निमेष) ਅੱਖ ਝਮਕਣ ਜਿਤਨਾ ਸਮਾ। ਸੁਖਿ = ਸੁਖਿ ਵਿਚ। ਰੈਨਿ = (ਜ਼ਿੰਦਗੀ ਦੀ) ਰਾਤ। ਬਿਹਾਈ = ਬੀਤ ਰਹੀ ਹੈ ॥੨॥੨॥੬॥
(ਉਸ ਗੁਰੂ ਨੇ) ਅੱਖ ਝਮਕਣ ਜਿਤਨੇ ਸਮੇ ਵਿਚ ਹੀ ਮੇਰਾ ਸਾਰਾ ਦੁੱਖ ਕੱਟ ਦਿੱਤਾ ਹੈ, (ਹੁਣ) ਮੇਰੀ (ਜ਼ਿੰਦਗੀ ਦੀ) ਰਾਤ ਆਨੰਦ ਵਿਚ ਬੀਤ ਰਹੀ ਹੈ ॥੨॥੨॥੬॥


ਮਲਾਰ ਮਹਲਾ  

मलार महला ५ ॥  

Malār mėhlā 5.  

Malaar, Fifth Mehl:  

xxx
XXX


ਬਰਸੁ ਮੇਘ ਜੀ ਤਿਲੁ ਬਿਲਮੁ ਲਾਉ  

बरसु मेघ जी तिलु बिलमु न लाउ ॥  

Baras megẖ jī ṯil bilam na lā▫o.  

Rain down, O cloud; do not delay.  

ਬਰਸੁ = (ਨਾਮ ਦੀ) ਵਰਖਾ ਕਰ। ਮੇਘ ਜੀ = ਹੇ ਮੇਘ ਜੀ! ਹੇ ਬੱਦਲ ਜੀ! ਹੇ ਨਾਮ-ਜਲ ਦੇ ਭੰਡਾਰ ਸਤਿਗੁਰੂ ਜੀ! ਤਿਲੁ = ਰਤਾ ਭਰ ਭੀ। ਬਿਲਮੁ = (विलभ्ब) ਦੇਰ, ਢਿੱਲ।
ਹੇ ਨਾਮ-ਜਲ ਦੇ ਭੰਡਾਰ ਸਤਿਗੁਰੂ ਜੀ! (ਮੇਰੇ ਹਿਰਦੇ ਵਿਚ ਨਾਮ-ਜਲ ਦੀ) ਵਰਖਾ ਕਰ। ਰਤਾ ਭੀ ਢਿੱਲ ਨਾਹ ਕਰ।


ਬਰਸੁ ਪਿਆਰੇ ਮਨਹਿ ਸਧਾਰੇ ਹੋਇ ਅਨਦੁ ਸਦਾ ਮਨਿ ਚਾਉ ॥੧॥ ਰਹਾਉ  

बरसु पिआरे मनहि सधारे होइ अनदु सदा मनि चाउ ॥१॥ रहाउ ॥  

Baras pi▫āre manėh saḏẖāre ho▫e anaḏ saḏā man cẖā▫o. ||1|| rahā▫o.  

O beloved cloud, O support of the mind, you bring lasting bliss and joy to the mind. ||1||Pause||  

ਮਨਹਿ ਸਧਾਰੇ = ਹੇ (ਮੇਰੇ) ਮਨ ਨੂੰ ਆਸਰਾ ਦੇਣ ਵਾਲੇ! ਮਨਿ = ਮਨ ਵਿਚ। ਹੋਇ = ਹੁੰਦਾ ਹੈ ॥੧॥ ਰਹਾਉ ॥
ਹੇ ਪਿਆਰੇ ਗੁਰੂ! ਹੇ ਮੇਰੇ ਮਨ ਨੂੰ ਸਹਾਰਾ ਦੇਣ ਵਾਲੇ ਗੁਰੂ! (ਨਾਮ-ਜਲ ਦੀ) ਵਰਖਾ ਕਰ। (ਇਸ ਵਰਖਾ ਨਾਲ) ਮੇਰੇ ਮਨ ਵਿਚ ਸਦਾ ਖ਼ੁਸ਼ੀ ਹੁੰਦੀ ਹੈ ਸਦਾ ਆਨੰਦ ਪੈਦਾ ਹੁੰਦਾ ਹੈ ॥੧॥ ਰਹਾਉ ॥


ਹਮ ਤੇਰੀ ਧਰ ਸੁਆਮੀਆ ਮੇਰੇ ਤੂ ਕਿਉ ਮਨਹੁ ਬਿਸਾਰੇ  

हम तेरी धर सुआमीआ मेरे तू किउ मनहु बिसारे ॥  

Ham ṯerī ḏẖar su▫āmī▫ā mere ṯū ki▫o manhu bisāre.  

I take to Your Support, O my Lord and Master; how could You forget me?  

ਹਮ = ਅਸਾਨੂੰ, ਮੈਨੂੰ। ਧਰ = ਆਸਰਾ। ਮਨਹੁ = (ਆਪਣੇ) ਮਨ ਤੋਂ। ਕਿਉ ਬਿਸਾਰੇ = ਕਿਉਂ ਵਿਸਾਰਦਾ ਹੈਂ? ਨਾਹ ਵਿਸਾਰ।
ਹੇ ਮੇਰੇ ਸੁਆਮੀ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਮੈਨੂੰ ਆਪਣੇ ਮਨ ਤੋਂ ਨਾਹ ਵਿਸਾਰ।


        


© SriGranth.org, a Sri Guru Granth Sahib resource, all rights reserved.
See Acknowledgements & Credits