Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ ॥੧॥  

हरि हम गावहि हरि हम बोलहि अउरु दुतीआ प्रीति हम तिआगी ॥१॥  

Har ham gāvahi har ham bolėh a▫or ḏuṯī▫ā parīṯ ham ṯi▫āgī. ||1||  

I sing of the Lord, and I speak of the Lord; I have discarded all other loves. ||1||  

ਹਮ ਗਾਵਹਿ = ਅਸੀਂ ਗਾਂਦੇ ਹਾਂ (ਮੈਂ ਗਾਂਦਾ ਹਾਂ)। ਹਮ ਬੋਲਹਿ = ਅਸੀਂ ਉਚਾਰਦੇ ਹਾਂ (ਮੈਂ ਜਪਦਾ ਹਾਂ)। ਹਮ = ਅਸਾਂ, ਮੈਂ। ਦੁਤੀਆ = ਦੂਜੀ ॥੧॥
ਮੈਂ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹਾਂ, ਮੈਂ ਪਰਮਾਤਮਾ ਦਾ ਹੀ ਨਾਮ ਜਪਦਾ ਹਾਂ। ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਮੈਂ ਛੱਡ ਦਿੱਤਾ ਹੋਇਆ ਹੈ ॥੧॥


ਮਨਮੋਹਨ ਮੋਰੋ ਪ੍ਰੀਤਮ ਰਾਮੁ ਹਰਿ ਪਰਮਾਨੰਦੁ ਬੈਰਾਗੀ  

मनमोहन मोरो प्रीतम रामु हरि परमानंदु बैरागी ॥  

Manmohan moro parīṯam rām har parmānanḏ bairāgī.  

My Beloved is the Enticer of the mind; The Detached Lord God is the Embodiment of Supreme bliss.  

ਪਰਮਾਨੰਦੁ = ਪਰਮ ਆਨੰਦ ਦਾ ਮਾਲਕ। ਬੈਰਾਗੀ = ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ।
ਸਭ ਦੇ ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ। ਉਹ ਪਰਮਾਤਮਾ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ, ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਹੈ।


ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥੨॥੨॥੯॥੯॥੧੩॥੯॥੩੧॥  

हरि देखे जीवत है नानकु इक निमख पलो मुखि लागी ॥२॥२॥९॥९॥१३॥९॥३१॥  

Har ḏekẖe jīvaṯ hai Nānak ik nimakẖ palo mukẖ lāgī. ||2||2||9||9||13||9||31||  

Nanak lives by gazing upon the Lord; may I see Him for a moment, for even just an instant. ||2||2||9||9||13||9||31||  

ਜੀਵਤ ਹੈ = ਜੀਊਂਦਾ ਹੈ, ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਨਿਮਖ = (निमेष) ਅੱਖ ਝਮਕਣ ਜਿਤਨਾ ਸਮਾ। ਮੁਖਿ ਲਾਗੀ = ਮੂੰਹ ਲੱਗਦਾ ਹੈ, ਦਿੱਸਦਾ ਹੈ, ਦਰਸਨ ਦੇਂਦਾ ਹੈ ॥੨॥੨॥੯॥੯॥੧੩॥੯॥੩੧॥
ਜੇ ਉਸ ਪਰਮਾਤਮਾ ਦਾ ਦਰਸ਼ਨ ਅੱਖ ਝਮਕਣ ਜਿਤਨੇ ਸਮੇ ਲਈ ਹੋ ਜਾਏ, ਇਕ ਪਲ ਭਰ ਲਈ ਹੋ ਜਾਏ, ਤਾਂ ਨਾਨਕ ਉਸ ਦਾ ਦਰਸ਼ਨ ਕਰ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੨॥੨॥੯॥੯॥੧੩॥੯॥੩੧॥


ਰਾਗੁ ਮਲਾਰ ਮਹਲਾ ਚਉਪਦੇ ਘਰੁ  

रागु मलार महला ५ चउपदे घरु १  

Rāg malār mėhlā 5 cẖa▫upḏe gẖar 1  

Raag Malaar, Fifth Mehl, Chau-Padas, First House:  

xxx
ਰਾਗ ਮਲਾਰ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ  

किआ तू सोचहि किआ तू चितवहि किआ तूं करहि उपाए ॥  

Ki▫ā ṯū socẖėh ki▫ā ṯū cẖiṯvahi ki▫ā ṯūʼn karahi upā▫e.  

What are you so worried about? What are you thinking? What have you tried?  

ਉਪਾਏ = ਅਨੇਕਾਂ ਉਪਾਵ (ਬਹੁ-ਵਚਨ)।
(ਪਰਮਾਤਮਾ ਦੀ ਸਰਨ ਛੱਡ ਕੇ) ਤੂੰ ਹੋਰ ਕੀਹ ਸੋਚਾਂ ਸੋਚਦਾਂ ਹੈਂ? ਤੂੰ ਹੋਰ ਕੀਹ ਉਪਾਵ ਚਿਤਵਦਾ ਹੈਂ? ਤੂੰ ਹੋਰ ਕਿਹੜੇ ਹੀਲੇ ਕਰਦਾ ਹੈਂ?


ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ ॥੧॥  

ता कउ कहहु परवाह काहू की जिह गोपाल सहाए ॥१॥  

Ŧā ka▫o kahhu parvāh kāhū kī jih gopāl sahā▫e. ||1||  

Tell me - the Lord of the Universe - who controls Him? ||1||  

ਕਉ = ਨੂੰ। ਤਾ ਕਉ = ਉਸ (ਮਨੁੱਖ) ਨੂੰ। ਸਹਾਏ = ਸਹਾਈ ॥੧॥
(ਵੇਖ) ਜਿਸ (ਮਨੁੱਖ) ਦਾ ਸਹਾਈ ਪਰਮਾਤਮਾ ਆਪ ਬਣਦਾ ਹੈ ਉਸ ਨੂੰ, ਦੱਸ, ਕਿਸ ਦੀ ਪਰਵਾਹ ਰਹਿ ਜਾਂਦੀ ਹੈ? ॥੧॥


ਬਰਸੈ ਮੇਘੁ ਸਖੀ ਘਰਿ ਪਾਹੁਨ ਆਏ  

बरसै मेघु सखी घरि पाहुन आए ॥  

Barsai megẖ sakẖī gẖar pāhun ā▫e.  

The rain showers down from the clouds, O companion. The Guest has come into my home.  

ਮੇਘੁ = ਬੱਦਲ। ਸਖੀ = ਹੇ ਸਖੀ! ਹੇ ਸਹੇਲੀ! ਘਰਿ = (ਮੇਰੇ ਹਿਰਦੇ-) ਘਰ ਵਿਚ। ਪਾਹੁਨ = (ਆਦਰ ਵਾਸਤੇ ਬਹੁ-ਵਚਨ) ਪ੍ਰਾਹੁਣਾ, ਨੀਂਗਰ, ਲਾੜਾ, ਪ੍ਰਭੂ-ਪਤੀ।
ਹੇ ਸਹੇਲੀ! (ਮੇਰੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਜੀ ਟਿਕੇ ਹਨ (ਮੇਰੇ ਅੰਦਰੋਂ ਤਪਸ਼ ਮਿੱਟ ਗਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ ਉਸ ਦੀ ਮਿਹਰ ਦਾ) ਬੱਦਲ ਵੱਸ ਰਿਹਾ ਹੈ।


ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥੧॥ ਰਹਾਉ  

मोहि दीन क्रिपा निधि ठाकुर नव निधि नामि समाए ॥१॥ रहाउ ॥  

Mohi ḏīn kirpā niḏẖ ṯẖākur nav niḏẖ nām samā▫e. ||1|| rahā▫o.  

I am meek; my Lord and Master is the Ocean of Mercy. I am absorbed in the nine treasures of the Naam, the Name of the Lord. ||1||Pause||  

ਮੋਹਿ ਦੀਨ = ਮੈਨੂੰ ਗਰੀਬ ਨੂੰ। ਕ੍ਰਿਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਠਾਕੁਰ = ਹੇ ਮਾਲਕ! ਨਵਨਿਧਿ ਨਾਮਿ = ਨਾਮ ਵਿਚ ਜੋ (ਮਾਨੋ) ਨੌ ਹੀ ਖ਼ਜ਼ਾਨੇ ਹੈ। ਸਮਾਏ = ਸਮਾਇ, ਲੀਨ ਕਰ ॥੧॥ ਰਹਾਉ ॥
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਮਾਲਕ-ਪ੍ਰਭੂ! ਮੈਨੂੰ ਕੰਗਾਲ ਨੂੰ ਆਪਣੇ ਨਾਮ ਵਿਚ ਲੀਨ ਕਰੀ ਰੱਖ (ਇਹ ਨਾਮ ਹੀ ਮੇਰੇ ਵਾਸਤੇ) ਨੌ ਖ਼ਜ਼ਾਨੇ ਹੈ ॥੧॥ ਰਹਾਉ ॥


ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ  

अनिक प्रकार भोजन बहु कीए बहु बिंजन मिसटाए ॥  

Anik parkār bẖojan baho kī▫e baho binjan mistā▫e.  

I have prepared all sorts of foods in various ways, and all sorts of sweet deserts.  

ਅਨਿਕ ਪ੍ਰਕਾਰ = ਕਈ ਕਿਸਮਾਂ ਦੇ। ਕੀਏ = ਤਿਆਰ ਕੀਤੇ। ਮਿਸਟ = ਮਿੱਠੇ। ਬਿੰਜਨ ਮਿਸਟਾਏ = ਮਿੱਠੇ ਸੁਆਦਲੇ ਭੋਜਨ। ਕੀਏ = (ਇਸਤ੍ਰੀ ਨੇ) ਤਿਆਰ ਕੀਤੇ।
ਜਿਵੇਂ ਕੋਈ ਇਸਤ੍ਰੀ ਆਪਣੇ ਪਤੀ ਵਾਸਤੇ ਅਨੇਕਾਂ ਕਿਸਮਾਂ ਦੇ ਮਿੱਠੇ ਸੁਆਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੁੱਚ ਨਾਲ ਰਸੋਈ ਸੁਥਰੀ ਬਣਾਂਦੀ ਹੈ,


ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥੨॥  

करी पाकसाल सोच पवित्रा हुणि लावहु भोगु हरि राए ॥२॥  

Karī pāksāl socẖ paviṯarā huṇ lāvhu bẖog har rā▫e. ||2||  

I have made my kitchen pure and sacred. Now, O my Sovereign Lord King, please sample my food. ||2||  

ਕਰੀ = ਤਿਆਰ ਕੀਤੀ। ਪਾਕਸਾਲ = ਰਸੋਈ, (ਹਿਰਦਾ-) ਰਸੋਈ। ਸੋਚ = ਸੁੱਚ (ਨਾਲ)। ਲਾਵਹੁ ਭੋਗ = ਖਾਵੋ, ਪਹਿਲਾਂ ਤੁਸੀਂ ਖਾਵੋ, ਪਰਵਾਨ ਕਰੋ। ਹਰਿ ਰਾਇ = ਹੇ ਪ੍ਰਭੂ-ਪਾਤਿਸ਼ਾਹ! ॥੨॥
ਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੇ ਪਿਆਰ ਵਿਚ ਮੈਂ ਆਪਣੇ ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ ਹੈ, ਮਿਹਰ ਕਰ, ਤੇ ਇਸ ਨੂੰ) ਹੁਣ ਪਰਵਾਨ ਕਰ ॥੨॥


ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ  

दुसट बिदारे साजन रहसे इहि मंदिर घर अपनाए ॥  

Ḏusat biḏāre sājan rahse ihi manḏir gẖar apnā▫e.  

The villains have been destroyed, and my friends are delighted. This is Your Own Mansion and Temple, O Lord.  

ਬਿਦਾਰੇ = ਨਾਸ ਕਰ ਦਿੱਤੇ। ਰਹਸੇ = ਖ਼ੁਸ਼ ਹੋਏ। ਅਪਨਾਏ = ਆਪਣੇ ਬਣਾ ਲਏ, ਅਪਣੱਪ ਵਿਖਾਈ।
ਹੇ ਸਖੀ! ਇਹਨਾਂ (ਸਰੀਰ) ਘਰਾਂ-ਮੰਦਰਾਂ ਨੂੰ (ਜਦੋਂ ਪ੍ਰਭੂ-ਪਤੀ) ਅਪਣਾਂਦਾ ਹੈ (ਇਹਨਾਂ ਵਿਚ ਆਪਣਾ ਪਰਕਾਸ਼ ਕਰਦਾ ਹੈ, ਤਦੋਂ ਇਹਨਾਂ ਵਿਚੋਂ ਕਾਮਾਦਿਕ) ਦੁਸ਼ਟ ਨਾਸ ਹੋ ਜਾਂਦੇ ਹਨ (ਅਤੇ ਦੈਵੀ ਗੁਣ) ਸੱਜਣ ਪ੍ਰਫੁਲਤ ਹੋ ਜਾਂਦੇ ਹਨ।


ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ ॥੩॥  

जउ ग्रिहि लालु रंगीओ आइआ तउ मै सभि सुख पाए ॥३॥  

Ja▫o garihi lāl rangī▫o ā▫i▫ā ṯa▫o mai sabẖ sukẖ pā▫e. ||3||  

When my Playful Beloved came into my household, then I found total peace. ||3||  

ਗ੍ਰਿਹਿ = (ਹਿਰਦੇ-) ਘਰ ਵਿਚ। ਰੰਗੀਓ = ਰੰਗੀਲਾ, ਸੁਹਣਾ। ਸਭਿ = ਸਾਰੇ। ਇਹਿ = (ਲਫ਼ਜ਼ 'ਇਹ' ਤੋਂ ਬਹੁ-ਵਚਨ) ॥੩॥
ਹੇ ਸਖੀ! ਜਦੋਂ ਤੋਂ ਮੇਰੇ ਹਿਰਦੇ-ਘਰ ਵਿਚ ਸੋਹਣਾ ਲਾਲ (ਪ੍ਰਭੂ) ਆ ਵੱਸਿਆ ਹੈ, ਤਦੋਂ ਤੋਂ ਮੈਂ ਸਾਰੇ ਸੁਖ ਹਾਸਲ ਕਰ ਲਏ ਹਨ ॥੩॥


ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ  

संत सभा ओट गुर पूरे धुरि मसतकि लेखु लिखाए ॥  

Sanṯ sabẖā ot gur pūre ḏẖur masṯak lekẖ likẖā▫e.  

In the Society of the Saints, I have the Support and Protection of the Perfect Guru; this is the pre-ordained destiny inscribed upon my forehead.  

xxx
ਧੁਰ ਦਰਗਾਹ ਤੋਂ ਜਿਸ ਜੀਵ ਦੇ ਮੱਥੇ ਉੱਤੇ ਸਾਧ ਸੰਗਤ ਵਿਚ ਪੂਰੇ ਗੁਰੂ ਦੀ ਓਟ ਦਾ ਲੇਖ ਲਿਖਿਆ ਹੁੰਦਾ ਹੈ,


ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਲਾਗੈ ਆਏ ॥੪॥੧॥  

जन नानक कंतु रंगीला पाइआ फिरि दूखु न लागै आए ॥४॥१॥  

Jan Nānak kanṯ rangīlā pā▫i▫ā fir ḏūkẖ na lāgai ā▫e. ||4||1||  

Servant Nanak has found his Playful Husband Lord. He shall never suffer in sorrow again. ||4||1||  

xxx ॥੪॥੧॥
ਹੇ ਦਾਸ ਨਾਨਕ! ਉਸ ਨੂੰ ਸੋਹਣਾ ਪ੍ਰਭੂ-ਪਤੀ ਮਿਲ ਪੈਂਦਾ ਹੈ, ਉਸ ਨੂੰ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ ॥੪॥੧॥


ਮਲਾਰ ਮਹਲਾ  

मलार महला ५ ॥  

Malār mėhlā 5.  

Malaar, Fifth Mehl:  

xxx
XXX


ਖੀਰ ਅਧਾਰਿ ਬਾਰਿਕੁ ਜਬ ਹੋਤਾ ਬਿਨੁ ਖੀਰੈ ਰਹਨੁ ਜਾਈ  

खीर अधारि बारिकु जब होता बिनु खीरै रहनु न जाई ॥  

Kẖīr aḏẖār bārik jab hoṯā bin kẖīrai rahan na jā▫ī.  

When the baby's only food is milk, it cannot survive without its milk.  

ਖੀਰ = ਦੁੱਧ। ਖੀਰ ਅਧਾਰਿ = ਦੁੱਧ ਦੇ ਆਸਰੇ ਨਾਲ। ਹੋਤਾ = ਹੁੰਦਾ ਹੈ, ਰਹਿੰਦਾ ਹੈ। ਬਿਨੁ ਖੀਰੈ = ਦੁੱਧ ਤੋਂ ਬਿਨਾ।
ਜਦੋਂ (ਕੋਈ) ਬੱਚਾ ਦੁੱਧ ਦੇ ਆਸਰੇ ਹੀ ਹੁੰਦਾ ਹੈ (ਤਦੋਂ ਉਹ) ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ।


ਸਾਰਿ ਸਮ੍ਹ੍ਹਾਲਿ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਪਤਿ ਅਘਾਈ ॥੧॥  

सारि सम्हालि माता मुखि नीरै तब ओहु त्रिपति अघाई ॥१॥  

Sār samĥāl māṯā mukẖ nīrai ṯab oh ṯaripaṯ agẖā▫ī. ||1||  

The mother takes care of it, and pours milk into its mouth; then, it is satisfied and fulfilled. ||1||  

ਸਾਰਿ = ਸਾਰ ਲੈ ਕੇ। ਸਮ੍ਹ੍ਹਾਲਿ = ਸੰਭਾਲ ਕਰ ਕੇ। ਮੁਖਿ = (ਬੱਚੇ ਦੇ) ਮੂੰਹ ਵਿਚ। ਨੀਰੈ = ਪ੍ਰੋਸਦੀ ਹੈ, ਥਣ ਦੇਂਦੀ ਹੈ। ਤ੍ਰਿਪਤਿ ਅਘਾਈ = ਚੰਗੀ ਤਰ੍ਹਾਂ ਰੱਜ ਜਾਂਦਾ ਹੈ ॥੧॥
(ਜਦੋਂ ਉਸ ਦੀ) ਮਾਂ (ਉਸ ਦੀ) ਸਾਰ ਲੈ ਕੇ (ਉਸ ਦੀ) ਸੰਭਾਲ ਕਰ ਕੇ (ਉਸ ਦੇ) ਮੂੰਹ ਵਿਚ ਆਪਣਾ ਥਣ ਪਾਂਦੀ ਹੈ, ਤਦੋਂ ਉਹ (ਦੁੱਧ ਨਾਲ) ਚੰਗੀ ਤਰ੍ਹਾਂ ਰੱਜ ਜਾਂਦਾ ਹੈ ॥੧॥


ਹਮ ਬਾਰਿਕ ਪਿਤਾ ਪ੍ਰਭੁ ਦਾਤਾ  

हम बारिक पिता प्रभु दाता ॥  

Ham bārik piṯā parabẖ ḏāṯā.  

I am just a baby; God, the Great Giver, is my Father.  

xxx
ਦਾਤਾਰ ਪ੍ਰਭੂ (ਸਾਡਾ) ਪਿਤਾ ਹੈ, ਅਸੀਂ (ਜੀਵ ਉਸ ਦੇ) ਬੱਚੇ ਹਾਂ।


ਭੂਲਹਿ ਬਾਰਿਕ ਅਨਿਕ ਲਖ ਬਰੀਆ ਅਨ ਠਉਰ ਨਾਹੀ ਜਹ ਜਾਤਾ ॥੧॥ ਰਹਾਉ  

भूलहि बारिक अनिक लख बरीआ अन ठउर नाही जह जाता ॥१॥ रहाउ ॥  

Bẖūlėh bārik anik lakẖ barī▫ā an ṯẖa▫ur nāhī jah jāṯā. ||1|| rahā▫o.  

The child is so foolish; it makes so many mistakes. But it has nowhere else to go. ||1||Pause||  

ਭੂਲਹਿ = ਭੁੱਲਦੇ ਹਨ (ਬਹੁ-ਵਚਨ)। ਬਾਰਿਕੁ = (ਇਕ-ਵਚਨ)। ਬਾਰਿਕ = (ਬਹੁ-ਵਚਨ)। ਬਰੀਆ = ਵਾਰੀ। ਅਨ = (अन्य) ਹੋਰ। ਠਉਰ = ਥਾਂ। ਜਹ = ਜਿੱਥੇ ॥੧॥ ਰਹਾਉ ॥
ਬੱਚੇ ਅਨੇਕਾਂ ਵਾਰੀ ਲੱਖਾਂ ਵਾਰੀ ਭੁੱਲਾਂ ਕਰਦੇ ਹਨ (ਪਿਤਾ-ਪ੍ਰਭੂ ਤੋਂ ਬਿਨਾ ਉਹਨਾਂ ਦਾ ਕੋਈ) ਹੋਰ ਥਾਂ ਨਹੀਂ, ਜਿਥੇ ਉਹ ਜਾ ਸਕਣ ॥੧॥ ਰਹਾਉ ॥


ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ  

चंचल मति बारिक बपुरे की सरप अगनि कर मेलै ॥  

Cẖancẖal maṯ bārik bapure kī sarap agan kar melai.  

The mind of the poor child is fickle; he touches even snakes and fire.  

ਚੰਚਲ = ਚੁਲਬੁਲੀ, ਇਕੋ ਥਾਂ ਟਿੱਕ ਨਾਹ ਸਕਣ ਵਾਲੀ। ਬਪੁਰੋ ਕੀ = ਵੀਚਾਰੇ ਦੀ। ਸਰਪ = ਸੱਪ। ਕਰ = ਹੱਥ।
ਵਿਚਾਰੇ ਬੱਚੇ ਦੀ ਅਕਲ ਹੋਛੀ ਹੁੰਦੀ ਹੈ, ਉਹ (ਜਦੋਂ ਮਾਂ ਪਿਉ ਤੋਂ ਪਰੇ ਹੁੰਦਾ ਹੈ ਤਦੋਂ) ਸੱਪ ਨੂੰ ਹੱਥ ਪਾਂਦਾ ਹੈ, ਅੱਗ ਨੂੰ ਹੱਥ ਪਾਂਦਾ ਹੈ (ਤੇ, ਦੁਖੀ ਹੁੰਦਾ ਹੈ)।


ਮਾਤਾ ਪਿਤਾ ਕੰਠਿ ਲਾਇ ਰਾਖੈ ਅਨਦ ਸਹਜਿ ਤਬ ਖੇਲੈ ॥੨॥  

माता पिता कंठि लाइ राखै अनद सहजि तब खेलै ॥२॥  

Māṯā piṯā kanṯẖ lā▫e rākẖai anaḏ sahj ṯab kẖelai. ||2||  

His mother and father hug him close in their embrace, and so he plays in joy and bliss. ||2||  

ਕੰਠਿ = ਗਲ ਨਾਲ। ਲਾਇ = ਲਾ ਕੇ। ਸਹਜਿ = ਅਡੋਲਤਾ ਨਾਲ, ਬੇ-ਫ਼ਿਕਰੀ ਨਾਲ ॥੨॥
(ਪਰ ਜਦੋਂ ਉਸ ਨੂੰ) ਮਾਂ ਗਲ ਨਾਲ ਲਾ ਕੇ ਰੱਖਦੀ ਹੈ ਪਿਉ ਗਲ ਨਾਲ ਲਾ ਕੇ ਰੱਖਦਾ ਹੈ (ਭਾਵ, ਜਦੋਂ ਉਸ ਦੇ ਮਾਪੇ ਉਸ ਦਾ ਧਿਆਨ ਰੱਖਦੇ ਹਨ) ਤਦੋਂ ਉਹ ਅਨੰਦ ਨਾਲ ਬੇ-ਫ਼ਿਕਰੀ ਨਾਲ ਖੇਡਦਾ ਹੈ ॥੨॥


ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸੁ ਬਾਰਿਕ ਭੂਖ ਕੈਸੀ  

जिस का पिता तू है मेरे सुआमी तिसु बारिक भूख कैसी ॥  

Jis kā piṯā ṯū hai mere su▫āmī ṯis bārik bẖūkẖ kaisī.  

What hunger can the child ever have, O my Lord and Master, when You are his Father?  

ਜਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ)। ਸੁਆਮੀ = ਹੇ ਸੁਆਮੀ!
ਹੇ ਮੇਰੇ ਮਾਲਕ-ਪ੍ਰਭੂ! ਜਿਸ (ਬੱਚੇ) ਦਾ ਤੂੰ ਪਿਤਾ (ਵਾਂਗ ਰਾਖਾ) ਹੈਂ, ਉਸ ਬੱਚੇ ਨੂੰ ਕੋਈ (ਮਾਇਕ) ਭੁੱਖ ਨਹੀਂ ਰਹਿ ਜਾਂਦੀ।


ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ ਤੇਰੈ ਮਨਿ ਬਾਂਛੈ ਸੋ ਲੈਸੀ ॥੩॥  

नव निधि नामु निधानु ग्रिहि तेरै मनि बांछै सो लैसी ॥३॥  

Nav niḏẖ nām niḏẖān garihi ṯerai man bāʼncẖẖai so laisī. ||3||  

The treasure of the Naam and the nine treasures are in Your celestial household. You fulfill the desires of the mind. ||3||  

ਗ੍ਰਿਹਿ ਤੇਰੈ = ਤੇਰੇ ਘਰ ਵਿਚ। ਮਨਿ = ਮਨ ਵਿਚ। ਬਾਂਛੈ = ਮੰਗਦਾ ਹੈ, ਚਾਹੁੰਦਾ ਹੈ। ਲੈਸੀ = ਲੈ ਲਏਗਾ ॥੩॥
ਤੇਰੇ ਘਰ ਵਿਚ ਤੇਰਾ ਨਾਮ-ਖ਼ਜ਼ਾਨਾ ਹੈ (ਇਹੀ ਹੈ) ਨੌ ਖ਼ਜ਼ਾਨੇ। ਉਹ ਜੋ ਕੁਝ ਆਪਣੇ ਮਨ ਵਿਚ (ਤੈਥੋਂ) ਮੰਗਦਾ ਹੈ, ਉਹ ਕੁਝ ਹਾਸਲ ਕਰ ਲੈਂਦਾ ਹੈ ॥੩॥


ਪਿਤਾ ਕ੍ਰਿਪਾਲਿ ਆਗਿਆ ਇਹ ਦੀਨੀ ਬਾਰਿਕੁ ਮੁਖਿ ਮਾਂਗੈ ਸੋ ਦੇਨਾ  

पिता क्रिपालि आगिआ इह दीनी बारिकु मुखि मांगै सो देना ॥  

Piṯā kirpāl āgi▫ā ih ḏīnī bārik mukẖ māʼngai so ḏenā.  

My Merciful Father has issued this Command: whatever the child asks for, is put into his mouth.  

ਕ੍ਰਿਪਾਲਿ = ਕਿਰਪਾਲ ਨੇ। ਆਗਿਆ = ਹੁਕਮ। ਮੁਖਿ = ਮੂੰਹੋਂ।
ਕਿਰਪਾਲ ਪਿਤਾ-ਪ੍ਰਭੂ ਨੇ ਇਹ ਹੁਕਮ ਦੇ ਰੱਖਿਆ ਹੈ, ਕਿ ਬਾਲਕ ਜੋ ਕੁਝ ਮੰਗਦਾ ਹੈ ਉਹ ਉਸ ਨੂੰ ਦੇ ਦੇਣਾ ਹੈ।


ਨਾਨਕ ਬਾਰਿਕੁ ਦਰਸੁ ਪ੍ਰਭ ਚਾਹੈ ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ॥੪॥੨॥  

नानक बारिकु दरसु प्रभ चाहै मोहि ह्रिदै बसहि नित चरना ॥४॥२॥  

Nānak bārik ḏaras parabẖ cẖāhai mohi hirḏai basėh niṯ cẖarnā. ||4||2||  

Nanak, the child, longs for the Blessed Vision of God's Darshan. May His Feet always dwell within my heart. ||4||2||  

ਦਰਸੁ ਪ੍ਰਭ = ਪ੍ਰਭੂ ਦਾ ਦਰਸਨ। ਮੋਹਿ ਹ੍ਰਿਦੈ = ਮੇਰੇ ਹਿਰਦੇ ਵਿਚ। ਬਸਹਿ = ਵੱਸਦੇ ਰਹਿਣ ॥੪॥੨॥
ਹੇ ਪ੍ਰਭੂ! ਤੇਰਾ ਬੱਚਾ ਨਾਨਕ ਤੇਰਾ ਦਰਸਨ ਚਾਹੁੰਦਾ ਹੈ (ਤੇ, ਆਖਦਾ ਹੈ ਕਿ ਹੇ ਪ੍ਰਭੂ!) ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਰਹਿਣ ॥੪॥੨॥


ਮਲਾਰ ਮਹਲਾ  

मलार महला ५ ॥  

Malār mėhlā 5.  

Malaar, Fifth Mehl:  

xxx
XXX


ਸਗਲ ਬਿਧੀ ਜੁਰਿ ਆਹਰੁ ਕਰਿਆ ਤਜਿਓ ਸਗਲ ਅੰਦੇਸਾ  

सगल बिधी जुरि आहरु करिआ तजिओ सगल अंदेसा ॥  

Sagal biḏẖī jur āhar kari▫ā ṯaji▫o sagal anḏesā.  

I tried everything, and gathered all devices together; I have discarded all my anxieties.  

ਸਗਲ ਬਿਧਿ = ਸਾਰੇ ਤਰੀਕਿਆਂ ਨਾਲ, ਸਾਰੇ ਢੰਗਾਂ ਨਾਲ। ਜੁਰਿ = ਜੁੜ ਕੇ। ਆਹਰੁ = ਉੱਦਮ। ਅੰਦੇਸਾ = ਚਿੰਤਾ-ਫ਼ਿਕਰ।
ਮੈਂ ਹੁਣ ਸਾਰੇ ਚਿੰਤਾ-ਫ਼ਿਕਰ ਮਿਟਾ ਦਿੱਤੇ ਹਨ, (ਹੁਣ ਮੈਨੂੰ ਇਉਂ ਜਾਪਦਾ ਹੈ ਕਿ ਸਫਲਤਾ ਦੇ) ਸਾਰੇ ਢੰਗਾਂ ਨੇ ਰਲ ਕੇ (ਮੇਰੀ ਹਰੇਕ ਸਫਲਤਾ ਵਾਸਤੇ) ਉੱਦਮ ਕੀਤਾ ਹੋਇਆ ਹੈ।


ਕਾਰਜੁ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਾਰੋਸਾ ॥੧॥  

कारजु सगल अर्मभिओ घर का ठाकुर का भारोसा ॥१॥  

Kāraj sagal arāmbẖi▫o gẖar kā ṯẖākur kā bẖārosā. ||1||  

I have begun to set all my household affairs right; I have placed my faith in my Lord and Master. ||1||  

ਕਾਰਜੁ ਘਰ ਕਾ = ਹਿਰਦੇ-ਘਰ ਦਾ ਕੰਮ, ਆਤਮਕ ਜੀਵਨ ਨੂੰ ਚੰਗਾ ਬਣਾਣ ਦਾ ਕੰਮ। ਭਾਰੋਸਾ = ਭਰੋਸਾ, ਸਹਾਰਾ ॥੧॥
ਹੇ ਸਖੀ! ਹੁਣ ਮੈਂ ਆਤਮਕ ਜੀਵਨ ਨੂੰ ਚੰਗਾ ਬਣਾਣ ਦਾ ਸਾਰਾ ਕੰਮ ਸ਼ੁਰੂ ਕਰ ਦਿੱਤਾ ਹੈ, ਮੈਨੂੰ ਹੁਣ ਮਾਲਕ-ਪ੍ਰਭੂ ਦਾ (ਹਰ ਵੇਲੇ) ਸਹਾਰਾ ਹੈ ॥੧॥


ਸੁਨੀਐ ਬਾਜੈ ਬਾਜ ਸੁਹਾਵੀ  

सुनीऐ बाजै बाज सुहावी ॥  

Sunī▫ai bājai bāj suhāvī.  

I listen to the celestial vibrations resonating and resounding.  

ਸੁਨੀਐ = ਸੁਣੀ ਜਾ ਰਹੀ ਹੈ। ਬਾਜੈ ਬਾਜ = ਵਾਜੇ ਦੀ ਆਵਾਜ਼। ਸੁਹਾਵੀ = (ਕੰਨਾਂ ਨੂੰ) ਸੋਹਣੀ ਲੱਗਣ ਵਾਲੀ।
ਜਿਵੇਂ ਕਿ ਅੰਦਰ) ਕੰਨਾਂ ਨੂੰ ਸੋਹਣੀ ਲੱਗਣ ਵਾਲੀ (ਕਿਸੇ) ਵਾਜੇ ਦੀ ਅਵਾਜ਼ ਸੁਣੀ ਜਾ ਰਹੀ ਹੈ (ਮੇਰੇ ਅੰਦਰ ਇਹੋ ਜਿਹਾ ਆਨੰਦ ਬਣ ਗਿਆ ਹੈ)।


ਭੋਰੁ ਭਇਆ ਮੈ ਪ੍ਰਿਅ ਮੁਖ ਪੇਖੇ ਗ੍ਰਿਹਿ ਮੰਗਲ ਸੁਹਲਾਵੀ ॥੧॥ ਰਹਾਉ  

भोरु भइआ मै प्रिअ मुख पेखे ग्रिहि मंगल सुहलावी ॥१॥ रहाउ ॥  

Bẖor bẖa▫i▫ā mai pari▫a mukẖ pekẖe garihi mangal suhlāvī. ||1|| rahā▫o.  

Sunrise has come, and I gaze upon the Face of my Beloved. My household is filled with peace and pleasure. ||1||Pause||  

ਭੋਰੁ = ਦਿਨ, ਚਾਨਣ। ਗ੍ਰਿਹ = ਹਿਰਦਾ-ਘਰ। ਮੰਗਲ = ਆਨੰਦ, ਖ਼ੁਸ਼ੀਆਂ। ਸੁਹਲਾਵੀ = ਸੁਖੀ ॥੧॥ ਰਹਾਉ ॥
ਹੇ ਸਖੀ! ਜਦੋਂ ਮੈਂ ਪਿਆਰੇ ਪ੍ਰਭੂ ਜੀ ਦਾ ਮੂੰਹ ਵੇਖ ਲਿਆ (ਦਰਸਨ ਕੀਤਾ), ਮੇਰੇ ਹਿਰਦੇ-ਘਰ ਵਿਚ ਆਨੰਦ ਹੀ ਆਨੰਦ ਬਣ ਗਿਆ, ਮੇਰੇ ਅੰਦਰ ਸ਼ਾਂਤੀ ਪੈਦਾ ਹੋ ਗਈ, ਮੇਰੇ ਅੰਦਰ (ਆਤਮਕ ਜੀਵਨ ਦੀ ਸੂਝ ਦਾ) ਦਿਨ ਚੜ੍ਹ ਪਿਆ ਹੈ ॥੧॥ ਰਹਾਉ ॥


ਮਨੂਆ ਲਾਇ ਸਵਾਰੇ ਥਾਨਾਂ ਪੂਛਉ ਸੰਤਾ ਜਾਏ  

मनूआ लाइ सवारे थानां पूछउ संता जाए ॥  

Manū▫ā lā▫e savāre thānāʼn pūcẖẖa▫o sanṯā jā▫e.  

I focus my mind, and embellish and adorn the place within; then I go out to speak with the Saints.  

ਮਨੂਆ ਲਾਇ = ਮਨ ਲਾ ਕੇ, ਪੂਰੇ ਧਿਆਨ ਨਾਲ। ਸਵਾਰੇ = ਸਵਾਰ ਲਏ ਹਨ, ਚੰਗੇ ਬਣਾ ਲਏ ਹਨ। ਥਾਨਾਂ = ਸਾਰੇ ਥਾਂ, ਸਾਰੇ ਇੰਦ੍ਰੇ। ਪੂਛਉ = ਪੂਛਉਂ, ਮੈਂ ਪੁੱਛਦੀ ਹਾਂ। ਜਾਏ = ਜਾਇ, ਜਾ ਕੇ।
ਹੇ ਸਖੀ! ਪੂਰੇ ਧਿਆਨ ਨਾਲ ਮੈਂ ਆਪਣੇ ਸਾਰੇ ਇੰਦ੍ਰਿਆਂ ਨੂੰ ਸੋਹਣਾ ਬਣਾ ਲਿਆ ਹੈ। ਮੈਂ ਸੰਤਾਂ ਪਾਸੋਂ ਜਾ ਕੇ (ਪ੍ਰਭੂ-ਪਤੀ ਦੇ ਮਿਲਾਪ ਦੀਆਂ ਗੱਲਾਂ) ਪੁੱਛਦੀ ਰਹਿੰਦੀ ਹਾਂ।


ਖੋਜਤ ਖੋਜਤ ਮੈ ਪਾਹੁਨ ਮਿਲਿਓ ਭਗਤਿ ਕਰਉ ਨਿਵਿ ਪਾਏ ॥੨॥  

खोजत खोजत मै पाहुन मिलिओ भगति करउ निवि पाए ॥२॥  

Kẖojaṯ kẖojaṯ mai pāhun mili▫o bẖagaṯ kara▫o niv pā▫e. ||2||  

Seeking and searching, I have found my Husband Lord; I bow at His Feet and worship Him with devotion. ||2||  

ਮੈ = ਮੈਨੂੰ। ਪਾਹੁਨ = ਪ੍ਰਾਹੁਣਾ, ਲਾੜਾ, ਨੀਂਗਰ, ਪ੍ਰਭੂ-ਪਤੀ। ਕਰਉ = ਕਰਉਂ, ਮੈਂ ਕਰਦੀ ਹਾਂ। ਨਿਵਿ = ਨਿਊਂ ਕੇ। ਪਾਏ = ਪਾਇ, ਚਰਨੀਂ ॥੨॥
ਭਾਲ ਕਰਦਿਆਂ ਕਰਦਿਆਂ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ। ਹੁਣ ਮੈਂ ਉਸ ਦੇ ਚਰਨਾਂ ਤੇ ਢਹਿ ਕੇ ਉਸ ਦੀ ਭਗਤੀ ਕਰਦੀ ਰਹਿੰਦੀ ਹਾਂ ॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits