Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਰਿ ਬੋਲਹੁ ਗੁਰ ਕੇ ਸਿਖ ਮੇਰੇ ਭਾਈ ਹਰਿ ਭਉਜਲੁ ਜਗਤੁ ਤਰਾਵੈ ॥੧॥ ਰਹਾਉ  

हरि बोलहु गुर के सिख मेरे भाई हरि भउजलु जगतु तरावै ॥१॥ रहाउ ॥  

Har bolhu gur ke sikẖ mere bẖā▫ī har bẖa▫ojal jagaṯ ṯarāvai. ||1|| rahā▫o.  

Chant the Name of the Lord, O Sikhs of the Guru, O my Siblings of Destiny. Only the Lord will carry you across the terrifying world-ocean. ||1||Pause||  

ਗੁਰ ਕੇ ਸਿਖ = ਹੇ ਗੁਰੂ ਦੇ ਸਿਖੋ! ਭਾਈ! ਤੇ ਭਾਈਓ! ਭਉਜਲੁ ਜਗਤੁ = ਸੰਸਾਰ-ਸਮੁੰਦਰ। ਤਰਾਵੈ = ਪਾਰ ਲੰਘਾਂਦਾ ਹੈ ॥੧॥ ਰਹਾਉ ॥
(ਤਾਂ ਤੇ) ਹੇ ਗੁਰੂ ਕੇ ਸਿੱਖੋ! ਹੇ ਮੇਰੇ ਭਾਈਓ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ। ਪਰਮਾਤਮਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥


ਜੋ ਗੁਰ ਕਉ ਜਨੁ ਪੂਜੇ ਸੇਵੇ ਸੋ ਜਨੁ ਮੇਰੇ ਹਰਿ ਪ੍ਰਭ ਭਾਵੈ  

जो गुर कउ जनु पूजे सेवे सो जनु मेरे हरि प्रभ भावै ॥  

Jo gur ka▫o jan pūje seve so jan mere har parabẖ bẖāvai.  

That humble being who worships, adores and serves the Guru is pleasing to my Lord God.  

ਜੋ ਜਨੁ = ਜਿਹੜਾ ਮਨੁੱਖ। ਪੂਜੇ ਸੇਵੇ = ਪੂਜਦਾ ਹੈ ਸੇਵਾ ਕਰਦਾ ਹੈ। ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ।
ਜਿਹੜਾ ਮਨੁੱਖ ਗੁਰੂ ਦਾ ਆਦਰ-ਸਤਿਕਾਰ ਕਰਦਾ ਹੈ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ।


ਹਰਿ ਕੀ ਸੇਵਾ ਸਤਿਗੁਰੁ ਪੂਜਹੁ ਕਰਿ ਕਿਰਪਾ ਆਪਿ ਤਰਾਵੈ ॥੨॥  

हरि की सेवा सतिगुरु पूजहु करि किरपा आपि तरावै ॥२॥  

Har kī sevā saṯgur pūjahu kar kirpā āp ṯarāvai. ||2||  

To worship and adore the True Guru is to serve the Lord. In His Mercy, He saves us and carries us across. ||2||  

ਸੇਵਾ = ਭਗਤੀ। ਪੂਜਹੁ = ਪੂਜਾ ਕਰੋ। ਕਰਿ = ਕਰ ਕੇ ॥੨॥
ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ, ਗੁਰੂ ਦੀ ਸਰਨ ਪਏ ਰਹੋ (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਨੂੰ ਪ੍ਰਭੂ) ਮਿਹਰ ਕਰ ਕੇ ਆਪ ਪਾਰ ਲੰਘਾ ਲੈਂਦਾ ਹੈ ॥੨॥


ਭਰਮਿ ਭੂਲੇ ਅਗਿਆਨੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵੈ  

भरमि भूले अगिआनी अंधुले भ्रमि भ्रमि फूल तोरावै ॥  

Bẖaram bẖūle agi▫ānī anḏẖule bẖaram bẖaram fūl ṯorāvai.  

The ignorant and the blind wander deluded by doubt; deluded and confused, they pick flowers to offer to their idols.  

ਭਰਮਿ = ਭਟਕਣਾ ਵਿਚ ਪੈ ਕੇ। ਭੂਲੇ = ਕੁਰਾਹੇ ਪਏ ਰਹਿੰਦੇ ਹਨ। ਅਗਿਆਨੀ = ਆਤਮਕ ਜੀਵਨ ਵਲੋਂ ਬੇ-ਸਮਝ ਬੰਦੇ। ਅੰਧੁਲੇ = (ਮਾਇਆ ਦੇ ਮੋਹ ਵਿਚ ਸਹੀ ਜੀਵਨ-ਰਾਹ ਵਲੋਂ) ਅੰਨ੍ਹੇ। ਭ੍ਰਮਿ ਭ੍ਰਮਿ = ਭਟਕ ਭਟਕ ਕੇ। ਤੋਰਾਵੈ = ਤੋਰੇ, ਤੋੜਦਾ ਹੈ।
(ਗੁਰੂ ਪਰਮੇਸਰ ਨੂੰ ਭੁਲਾ ਕੇ) ਮਨੁੱਖ ਭਟਕ ਭਟਕ ਕੇ (ਮੂਰਤੀ ਆਦਿਕ ਦੀ ਪੂਜਾ ਵਾਸਤੇ) ਫੁੱਲ ਤੋੜਦਾ ਫਿਰਦਾ ਹੈ। (ਅਜਿਹੇ ਮਨੁੱਖ) ਭਟਕਣਾ ਦੇ ਕਾਰਨ ਕੁਹਾਹੇ ਪਏ ਰਹਿੰਦੇ ਹਨ, ਆਤਮਕ ਜੀਵਨ ਵਲੋਂ-ਬੇਸਮਝ ਟਿਕੇ ਰਹਿੰਦੇ ਹਨ, ਉਹਨਾਂ ਨੂੰ ਸਹੀ ਜੀਵਨ-ਰਾਹ ਨਹੀਂ ਦਿੱਸਦਾ।


ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ ॥੩॥  

निरजीउ पूजहि मड़ा सरेवहि सभ बिरथी घाल गवावै ॥३॥  

Nirjī▫o pūjėh maṛā sarevėh sabẖ birthī gẖāl gavāvai. ||3||  

They worship lifeless stones and serve the tombs of the dead; all their efforts are useless. ||3||  

ਨਿਰਜੀਉ = ਬੇ-ਜਾਨ (ਪੱਥਰ ਦੀ ਪੂਰਤੀ)। ਮੜਾ = ਸਮਾਧਾਂ। ਬਿਰਥੀ = ਵਿਅਰਥ। ਘਾਲ = ਮਿਹਨਤ ॥੩॥
(ਉਹ ਅੰਨ੍ਹੇ ਮਨੁੱਖ) ਬੇ-ਜਾਨ (ਮੂਰਤੀਆਂ) ਨੂੰ ਪੂਜਦੇ ਹਨ, ਸਮਾਧਾਂ ਨੂੰ ਮੱਥੇ ਟੇਕਦੇ ਰਹਿੰਦੇ ਹਨ। (ਅਜਿਹਾ ਮਨੁੱਖ ਆਪਣੀ) ਸਾਰੀ ਮਿਹਨਤ ਵਿਅਰਥ ਗਵਾਂਦਾ ਹੈ ॥੩॥


ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ ਹਰਿ ਹਰਿ ਕਥਾ ਸੁਣਾਵੈ  

ब्रहमु बिंदे सो सतिगुरु कहीऐ हरि हरि कथा सुणावै ॥  

Barahm binḏe so saṯgur kahī▫ai har har kathā suṇāvai.  

He alone is said to be the True Guru, who realizes God, and proclaims the Sermon of the Lord, Har, Har.  

ਬ੍ਰਹਮੁ = ਪਰਮਾਤਮਾ। ਬਿੰਦੇ = ਜਾਣਦਾ ਹੈ, ਸਾਂਝ ਪਾਂਦਾ ਹੈ।
ਗੁਰੂ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਜਗਤ ਉਸ ਨੂੰ ਗੁਰੂ ਆਖਦਾ ਹੈ, ਗੁਰੂ ਜਗਤ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਉਪਦੇਸ਼ ਸੁਣਾਂਦਾ ਹੈ।


ਤਿਸੁ ਗੁਰ ਕਉ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ ਤਿਸੁ ਪੁੰਨ ਕੀ ਫਿਰਿ ਤੋਟਿ ਆਵੈ ॥੪॥  

तिसु गुर कउ छादन भोजन पाट पट्मबर बहु बिधि सति करि मुखि संचहु तिसु पुंन की फिरि तोटि न आवै ॥४॥  

Ŧis gur ka▫o cẖẖāḏan bẖojan pāt patambar baho biḏẖ saṯ kar mukẖ sancẖahu ṯis punn kī fir ṯot na āvai. ||4||  

Offer the Guru sacred foods, clothes, silk and satin robes of all sorts; know that He is True. The merits of this shall never leave you lacking. ||4||  

ਛਾਦਨ = ਕੱਪੜੇ। ਪਾਟ ਪਟੰਬਰ = ਰੇਸ਼ਮ, ਰੇਸ਼ਮੀ ਕੱਪੜੇ (ਪਟ-ਅੰਬਰ। ਅੰਬਰ = ਕੱਪੜੇ)। ਸਤਿ ਕਰਿ = ਸਰਧਾ ਨਾਲ। ਮੁਖਿ = ਮੂੰਹ ਵਿਚ। ਸੰਚਹੁ = ਇਕੱਠੇ ਕਰੋ। ਮੁਖਿ ਸੰਚਹੁ = ਖਵਾਵੋ। ਤੋਟਿ = ਘਾਟ। ਪੁੰਨ = ਭਲਾ ਕੰਮ ॥੪॥
ਅਜਿਹੇ ਗੁਰੂ ਅੱਗੇ ਕਈ ਕਿਸਮਾਂ ਦੇ ਕੱਪੜੇ, ਖਾਣੇ ਰੇਸ਼ਮੀ ਕੱਪੜੇ ਸਰਧਾ ਨਾਲ ਭੇਟ ਕਰਿਆ ਕਰੋ। ਇਸ ਭਲੇ ਕੰਮ ਦੀ ਟੋਟ ਨਹੀਂ ਆਉਂਦੀ ॥੪॥


ਸਤਿਗੁਰੁ ਦੇਉ ਪਰਤਖਿ ਹਰਿ ਮੂਰਤਿ ਜੋ ਅੰਮ੍ਰਿਤ ਬਚਨ ਸੁਣਾਵੈ  

सतिगुरु देउ परतखि हरि मूरति जो अम्रित बचन सुणावै ॥  

Saṯgur ḏe▫o parṯakẖ har mūraṯ jo amriṯ bacẖan suṇāvai.  

The Divine True Guru is the Embodiment, the Image of the Lord; He utters the Ambrosial Word.  

ਪਰਤਖਿ = ਅੱਖੀਂ ਦਿੱਸਦਾ। ਮੂਰਤਿ = ਸਰੂਪ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ।
(ਹੇ ਭਾਈ!) ਜਿਹੜਾ ਗੁਰੂ ਆਤਮਕ ਜੀਵਨ ਦੇਣ ਵਾਲੇ (ਸਿਫ਼ਤ-ਸਾਲਾਹ ਦੇ) ਬਚਨ ਸੁਣਾਂਦਾ ਰਹਿੰਦਾ ਹੈ, ਉਹ ਤਾਂ ਸਾਫ਼ ਤੌਰ ਤੇ ਪਰਮਾਤਮਾ ਦਾ ਰੂਪ ਪਿਆ ਦਿੱਸਦਾ ਹੈ।


ਨਾਨਕ ਭਾਗ ਭਲੇ ਤਿਸੁ ਜਨ ਕੇ ਜੋ ਹਰਿ ਚਰਣੀ ਚਿਤੁ ਲਾਵੈ ॥੫॥੪॥  

नानक भाग भले तिसु जन के जो हरि चरणी चितु लावै ॥५॥४॥  

Nānak bẖāg bẖale ṯis jan ke jo har cẖarṇī cẖiṯ lāvai. ||5||4||  

O Nanak, blessed and good is the destiny of that humble being, who focuses his consciousness on the Feet of the Lord. ||5||4||  

xxx ॥੫॥੪॥
ਹੇ ਨਾਨਕ! ਉਸ ਮਨੁੱਖ ਦੇ ਚੰਗੇ ਭਾਗ ਹੁੰਦੇ ਹਨ ਜਿਹੜਾ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ ॥੫॥੪॥


ਮਲਾਰ ਮਹਲਾ  

मलार महला ४ ॥  

Malār mėhlā 4.  

Malaar, Fourth Mehl:  

xxx
XXX


ਜਿਨ੍ਹ੍ਹ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ  

जिन्ह कै हीअरै बसिओ मेरा सतिगुरु ते संत भले भल भांति ॥  

Jinĥ kai hī▫arai basi▫o merā saṯgur ṯe sanṯ bẖale bẖal bẖāʼnṯ.  

Those whose hearts are filled with my True Guru - those Saints are good and noble in every way.  

ਕੈ ਹੀਅਰੈ = ਦੇ ਹਿਰਦੇ ਵਿਚ। ਤੇ = ਉਹ (ਬਹੁ-ਵਚਨ)। ਭਲ ਭਾਂਤਿ = ਚੰਗੀ ਤਰ੍ਹਾਂ, ਪੂਰਨ ਤੌਰ ਤੇ।
ਜਿਨ੍ਹਾਂ ਦੇ ਹਿਰਦੇ ਵਿਚ ਪਿਆਰਾ ਗੁਰੂ ਵੱਸਿਆ ਰਹਿੰਦਾ ਹੈ, ਉਹ ਮਨੁੱਖ ਪੂਰਨ ਤੌਰ ਤੇ ਭਲੇ ਸੰਤ ਬਣ ਜਾਂਦੇ ਹਨ।


ਤਿਨ੍ਹ੍ਹ ਦੇਖੇ ਮੇਰਾ ਮਨੁ ਬਿਗਸੈ ਹਉ ਤਿਨ ਕੈ ਸਦ ਬਲਿ ਜਾਂਤ ॥੧॥  

तिन्ह देखे मेरा मनु बिगसै हउ तिन कै सद बलि जांत ॥१॥  

Ŧinĥ ḏekẖe merā man bigsai ha▫o ṯin kai saḏ bal jāʼnṯ. ||1||  

Seeing them, my mind blossoms forth in bliss; I am forever a sacrifice to them. ||1||  

ਬਿਗਸੈ = ਖਿੜ ਪੈਂਦਾ ਹੈ। ਹਉ = ਮੈਂ, ਹਉਂ। ਸਦ = ਸਦਾ। ਤਿਨ ਕੈ ਬਲਿ = ਉਹਨਾਂ ਤੋਂ ਸਦਕੇ ॥੧॥
ਉਹਨਾਂ ਦਾ ਦਰਸਨ ਕਰ ਕੇ ਮੇਰਾ ਮਨ ਖਿੜ ਪੈਂਦਾ ਹੈ, ਮੈਂ ਤਾਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੧॥


ਗਿਆਨੀ ਹਰਿ ਬੋਲਹੁ ਦਿਨੁ ਰਾਤਿ  

गिआनी हरि बोलहु दिनु राति ॥  

Gi▫ānī har bolhu ḏin rāṯ.  

O spiritual teacher, chant the Name of the Lord, day and night.  

ਗਿਆਨੀ = ਹੇ ਗਿਆਨੀ!
ਹੇ ਗਿਆਨਵਾਨ ਮਨੁੱਖ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦਾ ਨਾਮ ਜਪਿਆ ਕਰ।


ਤਿਨ੍ਹ੍ਹ ਕੀ ਤ੍ਰਿਸਨਾ ਭੂਖ ਸਭ ਉਤਰੀ ਜੋ ਗੁਰਮਤਿ ਰਾਮ ਰਸੁ ਖਾਂਤਿ ॥੧॥ ਰਹਾਉ  

तिन्ह की त्रिसना भूख सभ उतरी जो गुरमति राम रसु खांति ॥१॥ रहाउ ॥  

Ŧinĥ kī ṯarisnā bẖūkẖ sabẖ uṯrī jo gurmaṯ rām ras kẖāʼnṯ. ||1|| rahā▫o.  

All hunger and thirst are satisfied, for those who partake of the sublime essence of the Lord, through the Guru's Teachings. ||1||Pause||  

ਸਭ = ਸਾਰੀ। ਖਾਂਤਿ = (खादन्ति) ਖਾਂਦੇ ਹਨ ॥੧॥ ਰਹਾਉ ॥
ਜਿਹੜੇ ਮਨੁੱਖ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ-ਰਸ ਖਾਂਦੇ ਹਨ, ਉਹਨਾਂ ਦੀ (ਮਾਇਆ ਵਾਲੀ) ਸਾਰੀ ਤ੍ਰਿਸ਼ਨਾ ਸਾਰੀ ਭੁੱਖ (ਸਾਰੀ ਭੁੱਖ ਤ੍ਰਿਹ) ਦੂਰ ਹੋ ਜਾਂਦੀ ਹੈ ॥੧॥ ਰਹਾਉ ॥


ਹਰਿ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਇ ਭਰਾਂਤਿ  

हरि के दास साध सखा जन जिन मिलिआ लहि जाइ भरांति ॥  

Har ke ḏās sāḏẖ sakẖā jan jin mili▫ā lėh jā▫e bẖarāʼnṯ.  

The slaves of the Lord are our Holy companions. Meeting with them, doubt is taken away.  

ਸਖਾ = ਮਿੱਤਰ। ਭਰਾਂਤਿ = ਭਟਕਣਾ।
ਪਰਮਾਤਮਾ ਦੇ ਭਗਤ-ਜਨ (ਐਸੇ) ਸਾਧ-ਮਿੱਤਰ (ਹਨ), ਜਿਨ੍ਹਾਂ ਦੇ ਮਿਲਿਆਂ (ਮਨ ਦੀ) ਭਟਕਣਾ ਦੂਰ ਹੋ ਜਾਂਦੀ ਹੈ।


ਜਿਉ ਜਲ ਦੁਧ ਭਿੰਨ ਭਿੰਨ ਕਾਢੈ ਚੁਣਿ ਹੰਸੁਲਾ ਤਿਉ ਦੇਹੀ ਤੇ ਚੁਣਿ ਕਾਢੈ ਸਾਧੂ ਹਉਮੈ ਤਾਤਿ ॥੨॥  

जिउ जल दुध भिंन भिंन काढै चुणि हंसुला तिउ देही ते चुणि काढै साधू हउमै ताति ॥२॥  

Ji▫o jal ḏuḏẖ bẖinn bẖinn kādẖai cẖuṇ hansulā ṯi▫o ḏehī ṯe cẖuṇ kādẖai sāḏẖū ha▫umai ṯāṯ. ||2||  

As the swan separates the milk from the water, the Holy Saint removes the fire of egotism from the body. ||2||  

ਭਿੰਨ = ਵੱਖਰਾ। ਚੁਣਿ = ਚੁਣ ਕੇ। ਹੰਸੁਲਾ = ਹੰਸ। ਦੇਹੀ ਤੇ = ਸਰੀਰ ਤੋਂ, ਸਰੀਰ ਵਿਚੋਂ। ਤਾਤਿ = ਈਰਖਾ ॥੨॥
ਜਿਵੇਂ ਹੰਸ ਪਾਣੀ ਤੇ ਦੁੱਧ ਨੂੰ (ਆਪਣੀ ਚੁੰਝ ਨਾਲ) ਚੁਣ ਕੇ ਵੱਖ-ਵੱਖ ਕਰ ਦੇਂਦਾ ਹੈ, ਤਿਵੇਂ ਸਾਧੂ-ਮਨੁੱਖ ਸਰੀਰ ਵਿਚੋਂ ਹਉਮੈ ਈਰਖਾ ਨੂੰ ਚੁਣ ਕੇ ਬਾਹਰ ਕੱਢ ਦੇਂਦਾ ਹੈ ॥੨॥


ਜਿਨ ਕੈ ਪ੍ਰੀਤਿ ਨਾਹੀ ਹਰਿ ਹਿਰਦੈ ਤੇ ਕਪਟੀ ਨਰ ਨਿਤ ਕਪਟੁ ਕਮਾਂਤਿ  

जिन कै प्रीति नाही हरि हिरदै ते कपटी नर नित कपटु कमांति ॥  

Jin kai parīṯ nāhī har hirḏai ṯe kaptī nar niṯ kapat kamāʼnṯ.  

Those who do not love the Lord in their hearts are deceitful; they continually practice deception.  

ਜਿਨ ਕੈ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ। ਕਪਟੀ = ਪਖੰਡੀ।
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਨਹੀਂ (ਵੱਸਦਾ), ਉਹ ਮਨੁੱਖ ਪਖੰਡੀ ਬਣ ਜਾਂਦੇ ਹਨ, ਉਹ (ਮਾਇਆ ਆਦਿਕ ਦੀ ਖ਼ਾਤਰ) ਸਦਾ (ਦੂਜਿਆਂ ਨਾਲ) ਠੱਗੀ ਕਰਦੇ ਹਨ।


ਤਿਨ ਕਉ ਕਿਆ ਕੋਈ ਦੇਇ ਖਵਾਲੈ ਓਇ ਆਪਿ ਬੀਜਿ ਆਪੇ ਹੀ ਖਾਂਤਿ ॥੩॥  

तिन कउ किआ कोई देइ खवालै ओइ आपि बीजि आपे ही खांति ॥३॥  

Ŧin ka▫o ki▫ā ko▫ī ḏe▫e kẖavālai o▫e āp bīj āpe hī kẖāʼnṯ. ||3||  

What can anyone give them to eat? Whatever they themselves plant, they must eat. ||3||  

ਦੇਇ = ਦੇਵੇ। ਓਇ = ਉਹ ਬੰਦੇ (ਲਫ਼ਜ਼ 'ਓਹ' ਤੋਂ ਬਹੁ-ਵਚਨ)। ਬੀਜਿ = ਬੀਜ ਕੇ ॥੩॥
ਉਹਨਾਂ ਨੂੰ ਹੋਰ ਕੋਈ ਮਨੁੱਖ (ਆਤਮਕ ਜੀਵਨ ਦੀ ਖ਼ੁਰਾਕ) ਨਾਹ ਦੇ ਸਕਦਾ ਹੈ ਨਾਹ ਖਵਾ ਸਕਦਾ ਹੈ, ਉਹ ਬੰਦੇ (ਠੱਗੀ ਦਾ ਬੀ) ਆਪ ਬੀਜ ਕੇ ਆਪ ਹੀ (ਉਸ ਦਾ ਫਲ ਸਦਾ) ਖਾਂਦੇ ਹਨ ॥੩॥


ਹਰਿ ਕਾ ਚਿਹਨੁ ਸੋਈ ਹਰਿ ਜਨ ਕਾ ਹਰਿ ਆਪੇ ਜਨ ਮਹਿ ਆਪੁ ਰਖਾਂਤਿ  

हरि का चिहनु सोई हरि जन का हरि आपे जन महि आपु रखांति ॥  

Har kā cẖihan so▫ī har jan kā har āpe jan mėh āp rakẖāʼnṯ.  

This is the Quality of the Lord, and of the Lord's humble servants as well; the Lord places His Own Essence within them.  

ਚਿਹਨੁ = ਲੱਛਣ। ਆਪੇ = ਆਪ ਹੀ। ਆਪੁ = ਆਪਣਾ ਆਪ।
(ਉੱਚੇ ਆਤਮਕ ਜੀਵਨ ਦਾ ਜਿਹੜਾ) ਲੱਛਣ ਪਰਮਾਤਮਾ ਦਾ ਹੁੰਦਾ ਹੈ (ਸਿਮਰਨ ਦੀ ਬਰਕਤਿ ਨਾਲ) ਉਹੀ ਲੱਛਣ ਪਰਮਾਤਮਾ ਦੇ ਭਗਤ ਦਾ ਹੋ ਜਾਂਦਾ ਹੈ। ਪ੍ਰਭੂ ਆਪ ਹੀ ਆਪਣੇ ਆਪ ਨੂੰ ਆਪਣੇ ਸੇਵਕ ਵਿਚ ਟਿਕਾਈ ਰੱਖਦਾ ਹੈ।


ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥੪॥੫॥  

धनु धंनु गुरू नानकु समदरसी जिनि निंदा उसतति तरी तरांति ॥४॥५॥  

Ḏẖan ḏẖan gurū Nānak samaḏrasī jin ninḏā usṯaṯ ṯarī ṯarāʼnṯ. ||4||5||  

Blessed, blessed, is Guru Nanak, who looks impartially on all; He crosses over and transcends both slander and praise. ||4||5||  

ਧਨੁ ਧੰਨੁ = ਸਲਾਹੁਣ-ਯੋਗ। ਸਮ ਦਰਸੀ = ਸਭ ਜੀਵਾਂ ਵਿਚ ਇਕੋ ਜੋਤਿ ਵੇਖਣ ਵਾਲਾ। ਸਮ = ਬਰਾਬਰ, ਇਕੋ ਜਿਹਾ। ਜਿਨਿ = ਜਿਸ (ਗੁਰੂ) ਨੇ। ਤਰਾਂਤਿ = ਪਾਰ ਲੰਘਾਂਦਾ ਹੈ ॥੪॥੫॥
ਸਭ ਜੀਵਾਂ ਵਿਚ ਇਕੋ ਹਰੀ ਦੀ ਜੋਤਿ ਵੇਖਣ ਵਾਲਾ ਗੁਰੂ ਨਾਨਕ (ਹਰ ਵੇਲੇ) ਸਲਾਹੁਣ-ਜੋਗ ਹੈ, ਜਿਸ ਨੇ ਆਪ ਨਿੰਦਾ ਤੇ ਖ਼ੁਸ਼ਾਮਦ (ਦੀ ਨਦੀ) ਪਾਰ ਕਰ ਲਈ ਹੈ ਅਤੇ ਹੋਰਨਾਂ ਨੂੰ ਇਸ ਵਿਚੋਂ ਪਾਰ ਲੰਘਾ ਦੇਂਦਾ ਹੈ ॥੪॥੫॥


ਮਲਾਰ ਮਹਲਾ  

मलार महला ४ ॥  

Malār mėhlā 4.  

Malaar, Fourth Mehl:  

xxx
XXX


ਅਗਮੁ ਅਗੋਚਰੁ ਨਾਮੁ ਹਰਿ ਊਤਮੁ ਹਰਿ ਕਿਰਪਾ ਤੇ ਜਪਿ ਲਇਆ  

अगमु अगोचरु नामु हरि ऊतमु हरि किरपा ते जपि लइआ ॥  

Agam agocẖar nām har ūṯam har kirpā ṯe jap la▫i▫ā.  

The Name of the Lord is inaccessible, unfathomable, exalted and sublime. It is chanted by the Lord's Grace.  

ਅਗਮੁ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਊਤਮੁ = ਉੱਚਾ (ਜੀਵਨ ਬਣਾਣ ਵਾਲਾ)। ਤੇ = ਤੋਂ, ਦੀ ਰਾਹੀਂ।
ਪਰਮਾਤਮਾ ਅਪਹੁੰਚ ਹੈ, ਪਰਮਾਤਮਾ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਨਾਮ (ਮਨੁੱਖ ਦੇ ਜੀਵਨ ਨੂੰ) ਉੱਚਾ (ਕਰਨ ਵਾਲਾ) ਹੈ। (ਜਿਸ ਮਨੁੱਖ ਨੇ) ਗੁਰੂ ਦੀ ਕਿਰਪਾ ਨਾਲ (ਇਹ ਨਾਮ) ਜਪਿਆ ਹੈ,


ਸਤਸੰਗਤਿ ਸਾਧ ਪਾਈ ਵਡਭਾਗੀ ਸੰਗਿ ਸਾਧੂ ਪਾਰਿ ਪਇਆ ॥੧॥  

सतसंगति साध पाई वडभागी संगि साधू पारि पइआ ॥१॥  

Saṯsangaṯ sāḏẖ pā▫ī vadbẖāgī sang sāḏẖū pār pa▫i▫ā. ||1||  

By great good fortune, I have found the True Congregation, and in the Company of the Holy, I am carried across. ||1||  

ਸਾਧ = ਗੁਰੂ। ਪਾਈ = ਹਾਸਲ ਕੀਤੀ। ਵਡਭਾਗੀ = ਵੱਡੇ ਭਾਗਾਂ ਨਾਲ। ਸੰਗਿ ਸਾਧੂ = ਗੁਰੂ ਦੀ ਸੰਗਤ ਵਿਚ ॥੧॥
(ਜਿਸ ਮਨੁੱਖ ਨੇ) ਵੱਡੇ ਭਾਗਾਂ ਨਾਲ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ, ਉਹ ਗੁਰੂ ਦੀ ਸੰਗਤ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹੈ ॥੧॥


ਮੇਰੈ ਮਨਿ ਅਨਦਿਨੁ ਅਨਦੁ ਭਇਆ  

मेरै मनि अनदिनु अनदु भइआ ॥  

Merai man an▫ḏin anaḏ bẖa▫i▫ā.  

My mind is in ecstasy, night and day.  

ਮੇਰੈ ਮਨਿ = ਮੇਰੇ ਮਨ ਵਿਚ। ਅਨਦਿਨੁ = (अनुदिनं) ਹਰ ਰੋਜ਼, ਹਰ ਵੇਲੇ।
(ਹੁਣ) ਮੇਰੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ।


ਗੁਰ ਪਰਸਾਦਿ ਨਾਮੁ ਹਰਿ ਜਪਿਆ ਮੇਰੇ ਮਨ ਕਾ ਭ੍ਰਮੁ ਭਉ ਗਇਆ ॥੧॥ ਰਹਾਉ  

गुर परसादि नामु हरि जपिआ मेरे मन का भ्रमु भउ गइआ ॥१॥ रहाउ ॥  

Gur parsāḏ nām har japi▫ā mere man kā bẖaram bẖa▫o ga▫i▫ā. ||1|| rahā▫o.  

By Guru's Grace, I chant the Name of the Lord. Doubt and fear are gone from my mind. ||1||Pause||  

ਪਰਸਾਦਿ = ਕਿਰਪਾ ਨਾਲ ॥੧॥ ਰਹਾਉ ॥
(ਜਦੋਂ ਤੋਂ) ਗੁਰੂ ਦੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ, ਮੇਰੇ ਮਨ ਦਾ ਹਰੇਕ ਭਰਮ ਅਤੇ ਡਰ ਦੂਰ ਹੋ ਗਿਆ ਹੈ ॥੧॥ ਰਹਾਉ ॥


ਜਿਨ ਹਰਿ ਗਾਇਆ ਜਿਨ ਹਰਿ ਜਪਿਆ ਤਿਨ ਸੰਗਤਿ ਹਰਿ ਮੇਲਹੁ ਕਰਿ ਮਇਆ  

जिन हरि गाइआ जिन हरि जपिआ तिन संगति हरि मेलहु करि मइआ ॥  

Jin har gā▫i▫ā jin har japi▫ā ṯin sangaṯ har melhu kar ma▫i▫ā.  

Those who chant and meditate on the Lord - O Lord, in Your Mercy, please unite me with them.  

ਹਰਿ = ਹੇ ਹਰੀ! ਕਰਿ = ਕਰ ਕੇ। ਮਇਆ = ਦਇਆ।
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਹੈ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਹੇ ਹਰੀ! ਮਿਹਰ ਕਰ ਕੇ (ਮੈਨੂੰ ਭੀ) ਉਹਨਾਂ ਦੀ ਸੰਗਤ ਮਿਲਾ।


ਤਿਨ ਕਾ ਦਰਸੁ ਦੇਖਿ ਸੁਖੁ ਪਾਇਆ ਦੁਖੁ ਹਉਮੈ ਰੋਗੁ ਗਇਆ ॥੨॥  

तिन का दरसु देखि सुखु पाइआ दुखु हउमै रोगु गइआ ॥२॥  

Ŧin kā ḏaras ḏekẖ sukẖ pā▫i▫ā ḏukẖ ha▫umai rog ga▫i▫ā. ||2||  

Gazing upon them, I am at peace; the pain and disease of egotism are gone. ||2||  

ਦੇਖਿ = ਵੇਖ ਕੇ ॥੨॥
ਉਹਨਾਂ ਦਾ ਦਰਸਨ ਕਰ ਕੇ ਆਤਮਕ ਆਨੰਦ ਮਿਲਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, ਹਉਮੈ ਦਾ ਰੋਗ ਮਿਟ ਜਾਂਦਾ ਹੈ ॥੨॥


ਜੋ ਅਨਦਿਨੁ ਹਿਰਦੈ ਨਾਮੁ ਧਿਆਵਹਿ ਸਭੁ ਜਨਮੁ ਤਿਨਾ ਕਾ ਸਫਲੁ ਭਇਆ  

जो अनदिनु हिरदै नामु धिआवहि सभु जनमु तिना का सफलु भइआ ॥  

Jo an▫ḏin hirḏai nām ḏẖi▫āvahi sabẖ janam ṯinā kā safal bẖa▫i▫ā.  

Those who meditate on the Naam, the Name of the Lord in their hearts - their lives become totally fruitful.  

ਧਿਆਵਹਿ = ਧਿਆਉਂਦੇ ਹਨ (ਬਹੁ-ਵਚਨ)। ਸਫਲੁ = ਕਾਮਯਾਬ।
ਜਿਹੜੇ ਮਨੁੱਖ ਹਰ ਵੇਲੇ (ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਜਪਦੇ ਹਨ, ਉਹਨਾਂ ਦੀ ਸਾਰੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ।


ਓਇ ਆਪਿ ਤਰੇ ਸ੍ਰਿਸਟਿ ਸਭ ਤਾਰੀ ਸਭੁ ਕੁਲੁ ਭੀ ਪਾਰਿ ਪਇਆ ॥੩॥  

ओइ आपि तरे स्रिसटि सभ तारी सभु कुलु भी पारि पइआ ॥३॥  

O▫e āp ṯare sarisat sabẖ ṯārī sabẖ kul bẖī pār pa▫i▫ā. ||3||  

They themselves swim across, and carry the world across with them. Their ancestors and family cross over as well. ||3||  

ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ਉਹ ਬੰਦੇ ॥੩॥
ਉਹ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਉਹ ਸਾਰੀ ਸ੍ਰਿਸ਼ਟੀ ਨੂੰ (ਭੀ) ਪਾਰ ਲੰਘਾ ਲੈਂਦੇ ਹਨ, (ਉਹਨਾਂ ਦੀ ਸੰਗਤ ਵਿਚ ਰਹਿ ਕੇ ਉਹਨਾਂ ਦਾ) ਸਾਰਾ ਖ਼ਾਨਦਾਨ ਭੀ ਪਾਰ ਲੰਘ ਜਾਂਦਾ ਹੈ ॥੩॥


ਤੁਧੁ ਆਪੇ ਆਪਿ ਉਪਾਇਆ ਸਭੁ ਜਗੁ ਤੁਧੁ ਆਪੇ ਵਸਿ ਕਰਿ ਲਇਆ  

तुधु आपे आपि उपाइआ सभु जगु तुधु आपे वसि करि लइआ ॥  

Ŧuḏẖ āpe āp upā▫i▫ā sabẖ jag ṯuḏẖ āpe vas kar la▫i▫ā.  

You Yourself created the whole world, and You Yourself keep it under Your control.  

ਆਪੇ = ਆਪ ਹੀ। ਸਭੁ ਜਗੁ = ਸਾਰਾ ਜਗਤ। ਵਸਿ = ਵੱਸ ਵਿਚ।
ਹੇ ਪ੍ਰਭੂ! ਤੂੰ ਆਪ ਹੀ ਇਹ ਸਾਰਾ ਜਗਤ ਪੈਦਾ ਕੀਤਾ ਹੋਇਆ ਹੈ, ਤੂੰ ਆਪ ਹੀ ਇਸ ਨੂੰ ਆਪਣੇ ਵੱਸ ਵਿਚ ਰੱਖਿਆ ਹੈ (ਤੇ ਇਸ ਨੂੰ ਡੁੱਬਣੋਂ ਬਚਾਂਦਾ ਹੈਂ)।


        


© SriGranth.org, a Sri Guru Granth Sahib resource, all rights reserved.
See Acknowledgements & Credits