Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਪੇ ਊਚਾ ਊਚੋ ਹੋਈ  

आपे ऊचा ऊचो होई ॥  

Āpe ūcẖā ūcẖo ho▫ī.  

He Himself is the Highest of the High.  

ਉਹ ਆਪ ਉਚਿਆਂ ਵਿਚੋਂ ਸਾਰਿਆਂ ਨਾਲੋਂ ਉੱਚਾ ਹੈ।  

xxx
(ਪਰਮਾਤਮਾ ਆਪਣੀ ਸਮਰੱਥਾ ਨਾਲ) ਆਪ ਹੀ ਮਾਇਆ ਦੇ ਪ੍ਰਭਾਵ ਤੋਂ) ਬਹੁਤ ਹੀ ਉੱਚਾ ਹੈ।


ਜਿਸੁ ਆਪਿ ਵਿਖਾਲੇ ਸੁ ਵੇਖੈ ਕੋਈ  

जिसु आपि विखाले सु वेखै कोई ॥  

Jis āp vikẖāle so vekẖai ko▫ī.  

How rare are those who behold Him. He causes Himself to be seen.  

ਕੋਈ ਵਿਰਲਾ ਹੀ, ਜਿਸ ਨੂੰ ਉਹ ਖੁਦ ਦਿਖਾਉਂਦਾ ਹੈ ਉਸ ਨੂੰ ਦੇਖਦਾ ਹੈ।  

ਕੋਈ = ਕੋਈ ਵਿਰਲਾ।
ਜਿਸ ਕਿਸੇ (ਵਡ-ਭਾਗੀ ਮਨੁੱਖ) ਨੂੰ (ਆਪਣੀ ਇਹ ਸਮਰੱਥਾ) ਪਰਮਾਤਮਾ ਆਪ ਵਿਖਾਲਦਾ ਹੈ ਉਹ ਵੇਖ ਲੈਂਦਾ ਹੈ (ਕਿ ਪ੍ਰਭੂ ਬੜੀਆਂ ਤਾਕਤਾਂ ਵਾਲਾ ਹੈ)।


ਨਾਨਕ ਨਾਮੁ ਵਸੈ ਘਟ ਅੰਤਰਿ ਆਪੇ ਵੇਖਿ ਵਿਖਾਲਣਿਆ ॥੮॥੨੬॥੨੭॥  

नानक नामु वसै घट अंतरि आपे वेखि विखालणिआ ॥८॥२६॥२७॥  

Nānak nām vasai gẖat anṯar āpe vekẖ vikẖālaṇi▫ā. ||8||26||27||  

O Nanak, the Naam, the Name of the Lord, abides deep within the hearts of those who see the Lord themselves, and inspire others to see Him as well. ||8||26||27||  

ਨਾਨਕ ਜਿਨ੍ਹਾਂ ਦੇ ਚਿੱਤ ਅੰਦਰ ਨਾਮ ਨਿਵਾਸ ਰਖਦਾ ਹੈ ਉਹ ਖੁਦ ਪ੍ਰਭੂ ਨੂੰ ਵੇਖ ਲੈਂਦੇ ਹਨ ਅਤੇ ਹੋਰਨਾਂ ਨੂੰ ਭੀ ਉਸ ਨੂੰ ਵਿਖਾਲ ਦਿੰਦੇ ਹਨ।  

ਵੇਖਿ = ਵੇਖ ਕੇ ॥੮॥
ਹੇ ਨਾਨਕ! (ਪਰਮਾਤਮਾ ਦੀ ਆਪਣੀ ਹੀ ਮਿਹਰ ਨਾਲ ਕਿਸੇ ਵਡਭਾਗੀ ਮਨੁੱਖ ਦੇ) ਹਿਰਦੇ ਵਿਚ ਉਸ ਦਾ ਨਾਮ ਵੱਸਦਾ ਹੈ (ਉਸ ਮਨੁੱਖ ਵਿਚ ਪਰਗਟ ਹੋ ਕੇ ਪ੍ਰਭੂ ਆਪ ਹੀ ਆਪਣੇ ਸਰੂਪ ਦਾ) ਦਰਸਨ ਕਰ ਕੇ (ਹੋਰਨਾਂ ਨੂੰ) ਦਰਸਨ ਕਰਾਂਦਾ ਹੈ ॥੮॥੨੬॥੨੭॥


ਮਾਝ ਮਹਲਾ  

माझ महला ३ ॥  

Mājẖ mėhlā 3.  

Maajh, Third Mehl:  

ਮਾਝ, ਤੀਜੀ ਪਾਤਸ਼ਾਹੀ।  

xxx
xxx


ਮੇਰਾ ਪ੍ਰਭੁ ਭਰਪੂਰਿ ਰਹਿਆ ਸਭ ਥਾਈ  

मेरा प्रभु भरपूरि रहिआ सभ थाई ॥  

Merā parabẖ bẖarpūr rahi▫ā sabẖ thā▫ī.  

My God is pervading and permeating all places.  

ਮੇਰਾ ਮਾਲਕ ਸਾਰੀਆਂ ਥਾਵਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।  

xxx
ਮੇਰਾ ਪ੍ਰਭੂ ਸਭ ਥਾਵਾਂ ਵਿਚ ਪੂਰਨ ਤੌਰ ਤੇ ਮੌਜੂਦ ਹੈ।


ਗੁਰ ਪਰਸਾਦੀ ਘਰ ਹੀ ਮਹਿ ਪਾਈ  

गुर परसादी घर ही महि पाई ॥  

Gur parsādī gẖar hī mėh pā▫ī.  

By Guru's Grace, I have found Him within the home of my own heart.  

ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਆਪਣੇ ਗ੍ਰਹਿ ਵਿੱਚ ਹੀ ਪਾ ਲਿਆ ਹੈ।  

xxx
ਗੁਰੂ ਦੀ ਕਿਰਪਾ ਨਾਲ ਮੈਂ ਉਸ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ।


ਸਦਾ ਸਰੇਵੀ ਇਕ ਮਨਿ ਧਿਆਈ ਗੁਰਮੁਖਿ ਸਚਿ ਸਮਾਵਣਿਆ ॥੧॥  

सदा सरेवी इक मनि धिआई गुरमुखि सचि समावणिआ ॥१॥  

Saḏā sarevī ik man ḏẖi▫ā▫ī gurmukẖ sacẖ samāvaṇi▫ā. ||1||  

I serve Him constantly, and I meditate on Him single-mindedly. As Gurmukh, I am absorbed in the True One. ||1||  

ਹਮੇਸ਼ਾਂ ਮੈਂ ਵਾਹਿਗੁਰੂ ਦੀ ਸੇਵਾ ਕਮਾਉਂਦਾ ਹਾਂ ਅਤੇ ਇਕ ਚਿੱਤ ਹੋ ਉਸ ਦਾ ਸਿਮਰਨ ਕਰਦਾ ਹਾਂ। ਗੁਰਾਂ ਦੇ ਰਾਹੀਂ ਮੈਂ ਸੱਚੇ ਸੁਆਮੀ ਅੰਦਰ ਲੀਨ ਹੋ ਗਿਆ ਹਾਂ।  

ਸਰੇਵੀ = ਸਰੇਵੀਂ, ਮੈਂ ਸੇਵਾ ਕਰਦਾ ਹਾਂ। ਇਕ ਮਨਿ = ਇਕ ਮਨ ਨਾਲ, ਇਕਾਗਰ ਹੋ ਕੇ ॥੧॥
ਮੈਂ ਹੁਣ ਸਦਾ ਉਸ ਨੂੰ ਸਿਮਰਦਾ ਹਾਂ, ਸਦਾ ਇਕਾਗਰ ਮਨ ਹੋ ਕੇ ਉਸਦਾ ਧਿਆਨ ਧਰਦਾ ਹਾਂ। ਜੇਹੜਾ ਭੀ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੧॥


ਹਉ ਵਾਰੀ ਜੀਉ ਵਾਰੀ ਜਗਜੀਵਨੁ ਮੰਨਿ ਵਸਾਵਣਿਆ  

हउ वारी जीउ वारी जगजीवनु मंनि वसावणिआ ॥  

Ha▫o vārī jī▫o vārī jagjīvan man vasāvaṇi▫ā.  

I am a sacrifice, my soul is a sacrifice, to those who enshrine the Lord, the Life of the World, within their minds.  

ਮੈਂ ਕੁਰਬਾਨ ਹਾਂ ਅਤੇ ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਉਤੋਂ ਜੋ ਆਪਣੇ ਚਿੱਤ ਅੰਦਰ ਜਗਤ ਦੀ ਜਿੰਦ ਜਾਨ ਪ੍ਰਭੂ ਨੂੰ ਟਿਕਾਉਂਦੇ ਹਨ।  

ਜਗ ਜੀਵਨੁ = ਜਗਤ ਦਾ ਜੀਵਨ ਪਰਮਾਤਮਾ। ਮੰਨਿ = ਮਨਿ, ਮਨ ਵਿਚ।
ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੇਹੜੇ ਜਗਤ ਦੀ ਜ਼ਿੰਦਗੀ ਦੇ ਆਸਰੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ।


ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਜਿ ਸਮਾਵਣਿਆ ॥੧॥ ਰਹਾਉ  

हरि जगजीवनु निरभउ दाता गुरमति सहजि समावणिआ ॥१॥ रहाउ ॥  

Har jagjīvan nirbẖa▫o ḏāṯā gurmaṯ sahj samāvaṇi▫ā. ||1|| rahā▫o.  

Through the Guru's Teachings, I merge with intuitive ease into the Lord, the Life of the World, the Fearless One, the Great Giver. ||1||Pause||  

ਗੁਰਾਂ ਦੇ ਉਪਦੇਸ਼ ਤਾਬੇ ਮੈਂ ਸੁਖੈਨ ਹੀ ਦਾਤਾਰ ਜਗਜੀਵਨ ਤੇ ਨਿਡਰ ਵਾਹਿਗੁਰੂ ਅੰਦਰ ਸਮਾ ਗਿਆ ਹਾਂ, ਜੋ ਆਲਮ ਦੀ ਜਿੰਦਗੀ ਹੈ। ਠਹਿਰਾਉ।  

xxx॥੧॥
ਪਰਮਾਤਮਾ ਜਗਤ ਨੂੰ ਜ਼ਿੰਦਗੀ ਦੇਣ ਵਾਲਾ ਹੈ, ਕਿਸੇ ਦਾ ਉਸ ਨੂੰ ਡਰ ਨਹੀਂ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਜੇਹੜਾ ਮਨੁੱਖ ਦੀ ਮੱਤ ਲੈ ਕੇ ਉਸ ਨੂੰ ਮਨ ਆਪਣੇ ਵਿਚ ਵਸਾਂਦਾ ਹੈ ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥ ਰਹਾਉ॥


ਘਰ ਮਹਿ ਧਰਤੀ ਧਉਲੁ ਪਾਤਾਲਾ  

घर महि धरती धउलु पाताला ॥  

Gẖar mėh ḏẖarṯī ḏẖa▫ul pāṯālā.  

Within the home of the self is the earth, its support and the nether regions of the underworld.  

ਤੇਰੇ ਗ੍ਰਹਿ ਵਿੱਚ ਹੀ ਹੇ ਪ੍ਰਾਣੀ! ਜ਼ਮੀਨ, ਬਲਦ ਅਤੇ ਹੇਠਲਾ ਲੋਕ ਹੈ।  

ਧਉਲੁ = ਬਲਦ, ਆਸਰਾ।
ਜੇਹੜਾ ਪਰਮਾਤਮਾ ਧਰਤੀ ਤੇ ਪਾਤਾਲ ਦਾ ਆਸਰਾ ਹੈ, ਉਹ ਮਨੁੱਖ ਦੇ ਹਿਰਦੇ ਵਿਚ (ਭੀ) ਵੱਸਦਾ ਹੈ।


ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ  

घर ही महि प्रीतमु सदा है बाला ॥  

Gẖar hī mėh parīṯam saḏā hai bālā.  

Within the home of the self is the Eternally Young Beloved.  

ਤੇਰੇ ਗ੍ਰਹਿ ਵਿੱਚ ਹੀ ਸਦੀਵੀ ਨੌਜਵਾਨ ਦਿਲਬਰ ਹੈ।  

ਬਾਲਾ = ਜਵਾਨ।
ਉਹ ਪ੍ਰੀਤਮ ਪ੍ਰਭੂ ਸਦਾ ਜਵਾਨ ਰਹਿਣ ਵਾਲਾ ਹੈ ਉਹ ਹਰੇਕ ਹਿਰਦੇ ਵਿਚ ਹੀ ਵੱਸਦਾ ਹੈ।


ਸਦਾ ਅਨੰਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ ॥੨॥  

सदा अनंदि रहै सुखदाता गुरमति सहजि समावणिआ ॥२॥  

Saḏā anand rahai sukẖ▫ḏāṯa gurmaṯ sahj samāvaṇi▫ā. ||2||  

The Giver of peace is eternally blissful. Through the Guru's Teachings, we are absorbed in intuitive peace. ||2||  

ਹਮੇਸ਼ਾਂ ਹੀ ਖੁਸ਼ ਰਹਿੰਦਾ ਹੈ ਆਰਾਮ-ਦੇਣਹਾਰ ਸੁਆਮੀ। ਗੁਰਾਂ ਦੀ ਸਿਖ-ਮਤ ਦੁਆਰਾ ਜੀਵ ਸਾਹਿਬ ਨਾਲ ਅਭੇਦ ਹੋ ਜਾਂਦਾ ਹੈ।  

ਅਨੰਦਿ = ਆਨੰਦ ਵਿਚ ॥੨॥
ਜੇਹੜਾ ਮਨੁੱਖ ਗੁਰੂ ਦੀ ਮੱਤ ਲੈ ਕੇ ਉਸ ਸੁਖਦਾਤੇ ਪ੍ਰਭੂ ਨੂੰ ਸਿਮਰਦਾ ਹੈ, ਉਹ ਸਦਾ ਆਤਮਕ ਆਨੰਦ ਵਿਚ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਸਮਾਇਆ ਰਹਿਂਦਾ ਹੈ ॥੨॥


ਕਾਇਆ ਅੰਦਰਿ ਹਉਮੈ ਮੇਰਾ  

काइआ अंदरि हउमै मेरा ॥  

Kā▫i▫ā anḏar ha▫umai merā.  

When the body is filled with ego and selfishness,  

ਦੇਹਿ ਦੇ ਅੰਦਰ ਹੰਕਾਰ ਤੇ ਅਪਣੱਤ ਹੈ,  

ਕਾਇਆ = ਸਰੀਰ।
ਪਰ ਜਿਸ ਮਨੁੱਖ ਦੇ ਸਰੀਰ ਵਿਚ ਹਉਮੈ ਪ੍ਰਬਲ ਹੈ ਮਮਤਾ ਪ੍ਰਬਲ ਹੈ,


ਜੰਮਣ ਮਰਣੁ ਚੂਕੈ ਫੇਰਾ  

जमण मरणु न चूकै फेरा ॥  

Jamaṇ maraṇ na cẖūkai ferā.  

the cycle of birth and death does not end.  

ਇਸ ਲਈ ਆਉਣ ਤੇ ਜਾਣ ਦਾ ਚੱਕਰ ਮੁਕਦਾ ਨਹੀਂ।  

xxx
ਉਸ ਮਨੁੱਖ ਦਾ ਜਨਮ ਮਰਨ-ਰੂਪ ਗੇੜ ਨਹੀਂ ਮੁੱਕਦਾ।


ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥੩॥  

गुरमुखि होवै सु हउमै मारे सचो सचु धिआवणिआ ॥३॥  

Gurmukẖ hovai so ha▫umai māre sacẖo sacẖ ḏẖi▫āvaṇi▫ā. ||3||  

One who becomes Gurmukh subdues egotism, and meditates on the Truest of the True. ||3||  

ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਆਪਣੇ ਹੰਕਾਰ ਨੂੰ ਨਵਿਰਤ ਕਰ ਲੈਂਦਾ ਹੈ ਅਤੇ ਸਚਿਆਰਾਂ ਦੇ ਪਰਮ ਸਚਿਆਰ ਦਾ ਸਿਮਰਨ ਕਰਦਾ ਹੈ।  

ਸਚੋ ਸਚੁ = ਸਦਾ-ਥਿਰ ਪ੍ਰਭੂ ਨੂੰ ਹੀ ॥੩॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ (ਆਪਣੇ ਅੰਦਰੋਂ) ਹਉਮੈ ਮਾਰ ਲੈਂਦਾ ਹੈ, ਤੇ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਦਾ ਹੈ ॥੩॥


ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ  

काइआ अंदरि पापु पुंनु दुइ भाई ॥  

Kā▫i▫ā anḏar pāp punn ḏu▫e bẖā▫ī.  

Within this body are the two brothers, sin and virtue.  

ਦੇਹੀ ਦੇ ਵਿੱਚ ਦੋ ਭਰਾ, ਬਦੀ ਤੇ ਨੇਕੀ ਹਨ।  

ਦੁਇ = ਦੇਵੇ।
(ਹਉਮੈ ਦੇ ਪ੍ਰਭਾਵ ਹੇਠ ਰਹਿਣ ਵਾਲੇ ਮਨੁੱਖ ਦੇ) ਸਰੀਰ ਵਿਚ (ਹਉਮੈ ਤੋਂ ਪੈਦਾ ਹੋਏ ਹੋਏ) ਦੋਵੇਂ ਭਰਾ ਪਾਪ ਤੇ ਪੁੰਨ ਵੱਸਦੇ ਹਨ।


ਦੁਹੀ ਮਿਲਿ ਕੈ ਸ੍ਰਿਸਟਿ ਉਪਾਈ  

दुही मिलि कै स्रिसटि उपाई ॥  

Ḏuhī mil kai sarisat upā▫ī.  

When the two joined together, the Universe was produced.  

ਦੋਨਾਂ ਨੇ ਇਕੱਠੇ ਹੋ ਕੇ ਦੁਨੀਆਂ ਪੈਦਾ ਕੀਤੀ ਹੈ।  

ਦੁਹੀ = ਦੁਹਾਂ ਨੇ ਹੀ।
ਇਹਨਾਂ ਦੋਹਾਂ ਨੇ ਹੀ ਮਿਲ ਕੇ ਜਗਤ-ਰਚਨਾ ਕੀਤੀ ਹੈ।


ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥੪॥  

दोवै मारि जाइ इकतु घरि आवै गुरमति सहजि समावणिआ ॥४॥  

Ḏovai mār jā▫e ikaṯ gẖar āvai gurmaṯ sahj samāvaṇi▫ā. ||4||  

Subduing both, and entering into the Home of the One, through the Guru's Teachings, we are absorbed in intuitive peace. ||4||  

ਜੋ ਗੁਰਾਂ ਦੀ ਅਗਵਾਈ ਤਾਬੇ ਦੋਨਾਂ ਨੂੰ ਮੇਸ ਕੇ ਇਕ ਵਾਹਿਗੁਰੂ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰਦਾ ਹੈ, ਉਹ ਸੁੱਤੇ-ਸਿਧ ਹੀ ਉਸ ਅੰਦਰ ਲੀਨ ਹੋ ਜਾਂਦਾ ਹੈ।  

ਇਕਤੁ = ਇਕ ਵਿਚ। ਇਕਤੁ ਘਰਿ = ਇਕ ਘਰਿ ਵਿਚ ॥੪॥
ਜੇਹੜਾ ਮਨੁੱਖ ਗੁਰੂ ਦੀ ਮੱਤ ਲੈ ਕੇ ਇਹਨਾਂ ਦੋਹਾਂ (ਦੇ ਪ੍ਰਭਾਵ) ਨੂੰ ਮਾਰਦਾ ਹੈ, ਉਹ ਇਕੋ ਘਰ ਵਿਚ (ਪ੍ਰਭੂ-ਚਰਨਾਂ ਵਿਚ ਹੀ) ਟਿਕ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੪॥


ਘਰ ਹੀ ਮਾਹਿ ਦੂਜੈ ਭਾਇ ਅਨੇਰਾ  

घर ही माहि दूजै भाइ अनेरा ॥  

Gẖar hī māhi ḏūjai bẖā▫e anerā.  

Within the home of the self is the darkness of the love of duality.  

ਗ੍ਰਹਿ ਦੇ ਅੰਦਰ ਦਵੈਤ-ਭਾਵ ਦੇ ਪਿਆਰ ਦਾ ਅੰਧੇਰਾ ਹੈ।  

ਦੂਜੈ ਭਾਇ = ਮਾਇਆ ਮੋਹ ਦੇ ਕਾਰਣ।
ਪਰਮਾਤਮਾ ਮਨੁੱਖ ਦੇ ਹਿਰਦੇ-ਘਰ ਵਿਚ ਹੀ ਵੱਸਦਾ ਹੈ, ਪਰ ਮਾਇਆ ਦੇ ਪਿਆਰ ਦੇ ਕਾਰਨ ਮਨੁੱਖ ਦੇ ਅੰਦਰ ਅਗਿਆਨਤਾ ਦਾ ਹਨੇਰਾ ਪਿਆ ਰਹਿੰਦਾ ਹੈ।


ਚਾਨਣੁ ਹੋਵੈ ਛੋਡੈ ਹਉਮੈ ਮੇਰਾ  

चानणु होवै छोडै हउमै मेरा ॥  

Cẖānaṇ hovai cẖẖodai ha▫umai merā.  

When the Divine Light dawns, ego and selfishness are dispelled.  

ਜਦ ਰੱਬੀ-ਪ੍ਰਕਾਸ਼ ਉਦੈ ਹੁੰਦਾ ਹੈ, ਸਵੈ-ਹੰਗਤਾ ਤੇ ਖੁਦੀ ਉਡ ਪੁੱਡ ਜਾਂਦੇ ਹਨ।  

ਅਨੇਰਾ = ਹਨੇਰਾ।
ਜਦੋਂ ਮਨੁੱਖ ਗੁਰੂ ਦੀ ਸਰਨ ਲੈ ਕੇ (ਆਪਣੇ ਅੰਦਰੋਂ) ਹਉਮੈ ਤੇ ਮਮਤਾ ਦੂਰ ਕਰਦਾ ਹੈ, ਤਦੋਂ (ਇਸ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਆਤਮਕ) ਚਾਨਣ ਹੋ ਜਾਂਦਾ ਹੈ।


ਪਰਗਟੁ ਸਬਦੁ ਹੈ ਸੁਖਦਾਤਾ ਅਨਦਿਨੁ ਨਾਮੁ ਧਿਆਵਣਿਆ ॥੫॥  

परगटु सबदु है सुखदाता अनदिनु नामु धिआवणिआ ॥५॥  

Pargat sabaḏ hai sukẖ▫ḏāṯa an▫ḏin nām ḏẖi▫āvaṇi▫ā. ||5||  

The Giver of peace is revealed through the Shabad, meditating upon the Naam, night and day. ||5||  

ਆਰਾਮ ਬਖਸ਼ਣਹਾਰ ਮਾਲਕ ਪ੍ਰਤੱਖ ਹੋ ਜਾਂਦਾ ਹੈ, ਜਦ ਰੈਣ ਦਿਨ, ਆਦਮੀ ਨਾਮ ਦਾ ਅਰਾਧਨ ਕਰਦਾ ਹੈ।  

xxx॥੫॥
ਆਤਮਕ ਆਨੰਦ ਦੇਣ ਵਾਲੀ ਪਰਮਾਤਮਾ ਦੀ ਸਿਫ਼ਤ-ਸਾਲਾਹ (ਇਸ ਦੇ ਅੰਦਰ) ਉੱਘੜ ਪੈਂਦੀ ਹੈ, ਤੇ ਇਹ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹੈ ॥੫॥


ਅੰਤਰਿ ਜੋਤਿ ਪਰਗਟੁ ਪਾਸਾਰਾ  

अंतरि जोति परगटु पासारा ॥  

Anṯar joṯ pargat pāsārā.  

Deep within the self is the Light of God; It radiates throughout the expanse of His creation.  

ਮਨੁੱਖ ਦੇ ਮਨ ਅੰਦਰ ਉਸ ਦਾ ਨੂਰ ਹੈ, ਐਨ ਪਰਤੱਖ ਹੈ ਜਿਸ ਦਾ ਖਿਲਾਰ।  

xxx
ਜਿਸ ਪ੍ਰਭੂ ਜੋਤਿ ਨੇ ਸਾਰਾ ਜਗਤ-ਪਸਾਰਾ ਪਸਾਰਿਆ ਹੈ, ਉਹ ਜਿਸ ਮਨੁੱਖ ਦੇ ਅੰਦਰ ਪਰਗਟ ਹੋ ਜਾਂਦੀ ਹੈ।


ਗੁਰ ਸਾਖੀ ਮਿਟਿਆ ਅੰਧਿਆਰਾ  

गुर साखी मिटिआ अंधिआरा ॥  

Gur sākẖī miti▫ā anḏẖi▫ārā.  

Through the Guru's Teachings, the darkness of spiritual ignorance is dispelled.  

ਗੁਰਾਂ ਦੀ ਸਿੱਖ-ਮਤ ਦੁਆਰਾ ਅਨ੍ਹੇਰਾ ਦੂਰ ਹੋ ਜਾਂਦਾ ਹੈ।  

ਸਾਖੀ = ਸਿਖਿਆ ਨਾਲ।
ਗੁਰੂ ਦੀ ਸਿਖਿਆ ਦੀ ਰਾਹੀਂ ਉਸ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ।


ਕਮਲੁ ਬਿਗਾਸਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੬॥  

कमलु बिगासि सदा सुखु पाइआ जोती जोति मिलावणिआ ॥६॥  

Kamal bigās saḏā sukẖ pā▫i▫ā joṯī joṯ milāvaṇi▫ā. ||6||  

The heart-lotus blossoms forth, and eternal peace is obtained, as one's light merges into the Light. ||6||  

ਦਿਲ ਕੰਵਲ ਖਿੜ ਜਾਂਦਾ ਹੈ ਅਤੇ ਸਦੀਵੀ ਠੰਢ-ਚੈਨ ਪਰਾਪਤ ਹੋ ਜਾਂਦੀ ਹੈ ਜਦ ਮਨੁੱਖ ਦਾ ਚਾਨਣਾ ਪਰਮ ਚਾਨਣ ਨਾਲ ਅਭੇਦ ਹੋ ਜਾਂਦਾ ਹੈ।  

ਬਿਗਾਸਿ = ਖਿੜ ਕੇ ॥੬॥
ਉਸ ਦਾ ਹਿਰਦਾ-ਕਮਲਫੁੱਲ ਖਿੜ ਪੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੬॥


ਅੰਦਰਿ ਮਹਲ ਰਤਨੀ ਭਰੇ ਭੰਡਾਰਾ  

अंदरि महल रतनी भरे भंडारा ॥  

Anḏar mahal raṯnī bẖare bẖandārā.  

Within the mansion is the treasure house, overflowing with jewels.  

ਮੰਦਰ ਦੇ ਵਿੱਚ ਹੀ ਜਵਾਹਿਰਾਤਾਂ ਨਾਲ ਲਬਾਲਬ ਖਜਾਨੇ ਹਨ।  

ਰਤਨੀ = ਰਤਨਾਂ ਦੇ।
ਮਨੁੱਖ ਦੇ ਸਰੀਰ ਵਿਚ (ਪਰਮਾਤਮਾ ਦੇ ਗੁਣ-ਰੂਪ) ਰਤਨਾਂ ਦੇ ਖ਼ਜਾਨੇ ਭਰੇ ਪਏ ਹਨ।


ਗੁਰਮੁਖਿ ਪਾਏ ਨਾਮੁ ਅਪਾਰਾ  

गुरमुखि पाए नामु अपारा ॥  

Gurmukẖ pā▫e nām apārā.  

The Gurmukh obtains the Infinite Naam, the Name of the Lord.  

ਗੁਰਾਂ ਦੇ ਰਾਹੀਂ, ਉਨ੍ਹਾਂ ਅਨੰਤ ਨਾਮ ਦੇ ਖਜਾਨਿਆਂ ਨੂੰ ਇਨਸਾਨ ਪਰਾਪਤ ਕਰ ਲੈਂਦਾ ਹੈ।  

xxx
(ਪਰ ਇਹ ਉਸ ਮਨੁੱਖ ਨੂੰ ਲੱਭਦੇ ਹਨ) ਜੇਹੜਾ ਗੁਰੂ ਦੀ ਸਰਨ ਪੈ ਕੇ ਬੇਅੰਤ ਪ੍ਰਭੂ ਦਾ ਨਾਮ ਪ੍ਰਾਪਤ ਕਰਦਾ ਹੈ।


ਗੁਰਮੁਖਿ ਵਣਜੇ ਸਦਾ ਵਾਪਾਰੀ ਲਾਹਾ ਨਾਮੁ ਸਦ ਪਾਵਣਿਆ ॥੭॥  

गुरमुखि वणजे सदा वापारी लाहा नामु सद पावणिआ ॥७॥  

Gurmukẖ vaṇje saḏā vāpārī lāhā nām saḏ pāvṇi▫ā. ||7||  

The Gurmukh, the trader, always purchases the merchandise of the Naam, and always reaps profits. ||7||  

ਨੇਕ ਸੁਦਾਗਰ ਹਮੇਸ਼ਾਂ ਨਾਮ ਦਾ ਸੌਦਾ ਸੂਤ ਖਰੀਦਦਾ ਹੈ ਅਤੇ ਸਦੀਵ ਹੀ ਨਫਾ ਕਮਾਉਂਦਾ ਹੈ।  

xxx॥੭॥
ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਪ੍ਰਭੂ-ਨਾਮ ਦਾ) ਵਪਾਰੀ (ਬਣ ਕੇ ਆਤਮਕ ਗੁਣਾਂ ਦੇ ਰਤਨਾਂ ਦਾ) ਵਪਾਰ ਕਰਦਾ ਹੈ, ਤੇ ਸਦਾ ਪ੍ਰਭੂ-ਨਾਮ ਦੀ ਖੱਟੀ ਖੱਟਦਾ ਹੈ ॥੭॥


ਆਪੇ ਵਥੁ ਰਾਖੈ ਆਪੇ ਦੇਇ  

आपे वथु राखै आपे देइ ॥  

Āpe vath rākẖai āpe ḏe▫e.  

The Lord Himself keeps this merchandise in stock, and He Himself distributes it.  

ਸੁਆਮੀ ਖੁਦ ਇਸ ਮਾਲ ਨੂੰ ਰੱਖਦਾ ਹੈ ਅਤੇ ਖੁਦ ਹੀ ਦਿੰਦਾ ਹੈ।  

ਵਥੁ = {वस्तु} ਵਸਤੁ, ਨਾਮ ਪਦਾਰਥ। ਦੇਇ = ਦੇਂਦਾ ਹੈ।
(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਆਪ ਹੀ ਜੀਵਾਂ ਦੇ ਅੰਦਰ ਆਪਣਾ ਨਾਮ-ਪਦਾਰਥ ਟਿਕਾਂਦਾ ਹੈ, ਪਰਮਾਤਮਾ ਆਪ ਹੀ (ਇਹ ਦਾਤਿ) ਜੀਵਾਂ ਨੂੰ ਦੇਂਦਾ ਹੈ।


ਗੁਰਮੁਖਿ ਵਣਜਹਿ ਕੇਈ ਕੇਇ  

गुरमुखि वणजहि केई केइ ॥  

Gurmukẖ vaṇjahi ke▫ī ke▫e.  

Rare is that Gurmukh who trades in this.  

ਕੋਈ ਟਾਵਾਂ ਪੁਰਸ਼ ਹੀ ਗੁਰਾਂ ਦੇ ਰਾਹੀਂ ਇਸ ਮਾਲ ਨੂੰ ਖਰੀਦਦਾ ਹੈ।  

ਕੇਈ ਕੇਇ = ਕਈ ਅਨੇਕਾਂ।
ਗੁਰੂ ਦੀ ਸਰਨ ਪੈ ਕੇ ਅਨੇਕਾਂ (ਵਡ-ਭਾਗੀ) ਮਨੁੱਖ ਨਾਮ-ਵੱਖਰ ਦਾ ਸੌਦਾ ਕਰਦੇ ਹਨ।


ਨਾਨਕ ਜਿਸੁ ਨਦਰਿ ਕਰੇ ਸੋ ਪਾਏ ਕਰਿ ਕਿਰਪਾ ਮੰਨਿ ਵਸਾਵਣਿਆ ॥੮॥੨੭॥੨੮॥  

नानक जिसु नदरि करे सो पाए करि किरपा मंनि वसावणिआ ॥८॥२७॥२८॥  

Nānak jis naḏar kare so pā▫e kar kirpā man vasāvaṇi▫ā. ||8||27||28||  

O Nanak, those upon whom the Lord casts His Glance of Grace, obtain it. Through His Mercy, it is enshrined in the mind. ||8||27||28||  

ਨਾਨਕ ਜਿਸ ਉਤੇ ਸਾਹਿਬ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਹ ਨਾਮ ਨੂੰ ਪਾਉਂਦਾ ਹੈ। ਉਸ ਦੀ ਰਹਿਮਤ ਦੇ ਰਾਹੀਂ ਨਾਮ ਦਿਲ ਅੰਦਰ ਟਿਕਾਇਆ ਜਾਂਦਾ ਹੈ।  

xxx॥੮॥
ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹ ਪ੍ਰਭੂ-ਨਾਮ ਪ੍ਰਾਪਤ ਕਰਦਾ ਹੈ, ਪ੍ਰਭੂ ਆਪਣੀ ਕਿਰਪਾ ਕਰ ਕੇ ਆਪਣਾ ਨਾਮ ਉਸਦੇ ਮਨ ਵਿਚ ਵਸਾਂਦਾ ਹੈ ॥੮॥੨੭॥੨੮॥


ਮਾਝ ਮਹਲਾ  

माझ महला ३ ॥  

Mājẖ mėhlā 3.  

Maajh, Third Mehl:  

ਮਾਝ, ਤੀਜੀ ਪਾਤਸ਼ਾਹੀ।  

xxx
xxx


ਹਰਿ ਆਪੇ ਮੇਲੇ ਸੇਵ ਕਰਾਏ  

हरि आपे मेले सेव कराए ॥  

Har āpe mele sev karā▫e.  

The Lord Himself leads us to merge with Him and serve Him.  

ਸੁਆਮੀ ਆਪ ਹੀ ਬੰਦੇ ਨੂੰ ਆਪਣੇ ਨਾਲ ਮਿਲਾਉਂਦਾ ਤੇ ਆਪਣੀ ਸੇਵਾ ਵਿੱਚ ਲਾਉਂਦਾ ਹੈ।  

ਸੇਵ = ਸੇਵਾ ਭਗਤੀ।
ਪਰਮਾਤਮਾ ਆਪ ਹੀ (ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ, (ਆਪਣੀ) ਸੇਵਾ ਭਗਤੀ ਕਰਾਂਦਾ ਹੈ।


ਗੁਰ ਕੈ ਸਬਦਿ ਭਾਉ ਦੂਜਾ ਜਾਏ  

गुर कै सबदि भाउ दूजा जाए ॥  

Gur kai sabaḏ bẖā▫o ḏūjā jā▫e.  

Through the Word of the Guru's Shabad, the love of duality is eradicated.  

ਗੁਰਾਂ ਦੇ ਉਪਦੇਸ਼ ਦੁਆਰਾ ਹੋਰਸ ਦੀ ਪ੍ਰੀਤ ਦੂਰ ਹੋ ਜਾਂਦੀ ਹੈ।  

ਸਬਦਿ = ਸ਼ਬਦ ਵਿਚ ਜੁੜਿਆਂ। ਦੂਜਾ ਭਾਉ = ਮਾਇਆ ਦਾ ਪਿਆਰ।
(ਜਿਸ ਮਨੁੱਖ ਨੂੰ ਪ੍ਰਭੂ) ਗੁਰੂ ਦੇ ਸ਼ਬਦ ਵਿਚ (ਜੋੜਦਾ ਹੈ ਉਸ ਦੇ ਅੰਦਰੋਂ) ਮਾਇਆ ਦਾ ਪਿਆਰ ਦੂਰ ਹੋ ਜਾਂਦਾ ਹੈ।


ਹਰਿ ਨਿਰਮਲੁ ਸਦਾ ਗੁਣਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ ॥੧॥  

हरि निरमलु सदा गुणदाता हरि गुण महि आपि समावणिआ ॥१॥  

Har nirmal saḏā guṇḏāṯā har guṇ mėh āp samāvaṇi▫ā. ||1||  

The Immaculate Lord is the Bestower of eternal virtue. The Lord Himself leads us to merge in His Virtuous Goodness. ||1||  

ਪਵਿੱਤ੍ਰ ਵਾਹਿਗੁਰੂ, ਸਦੀਵ ਹੀ ਨੇਕੀ ਪਰਦਾਨ ਕਰਣਹਾਰ ਹੈ। ਸਾਈਂ ਖੁਦ ਬੰਦੇ ਨੂੰ ਉਤਮਤਾ ਅੰਦਰ ਲੀਨ ਕਰਦਾ ਹੈ।  

xxx॥੧॥
ਪਰਮਾਤਮਾ (ਆਪ) ਸਦਾ ਪਵਿਤ੍ਰ-ਸਰੂਪ ਹੈ, (ਸਭ ਜੀਵਾਂ ਨੂੰ ਆਪਣੇ) ਗੁਣ ਦੇਣ ਵਾਲਾ ਹੈ, ਪਰਮਾਤਮਾ ਆਪ (ਆਪਣੇ) ਗੁਣਾਂ ਵਿਚ (ਜੀਵ ਨੂੰ) ਲੀਨ ਕਰਦਾ ਹੈ ॥੧॥


ਹਉ ਵਾਰੀ ਜੀਉ ਵਾਰੀ ਸਚੁ ਸਚਾ ਹਿਰਦੈ ਵਸਾਵਣਿਆ  

हउ वारी जीउ वारी सचु सचा हिरदै वसावणिआ ॥  

Ha▫o vārī jī▫o vārī sacẖ sacẖā hirḏai vasāvaṇi▫ā.  

I am a sacrifice, my soul is a sacrifice, to those who enshrine the Truest of the True within their hearts.  

ਮੈਂ ਕੁਰਬਾਨ ਹਾਂ ਅਤੇ ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਸਚਿਆਂ ਦੇ ਸੱਚੇ ਨੂੰ ਆਪਣੇ ਅੰਤਸ਼ਕਰਣ ਅੰਦਰ ਟਿਕਾਉਂਦੇ ਹਨ।  

ਸਚੁ ਸਚਾ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ।
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ।


ਸਚਾ ਨਾਮੁ ਸਦਾ ਹੈ ਨਿਰਮਲੁ ਗੁਰ ਸਬਦੀ ਮੰਨਿ ਵਸਾਵਣਿਆ ॥੧॥ ਰਹਾਉ  

सचा नामु सदा है निरमलु गुर सबदी मंनि वसावणिआ ॥१॥ रहाउ ॥  

Sacẖā nām saḏā hai nirmal gur sabḏī man vasāvaṇi▫ā. ||1|| rahā▫o.  

The True Name is eternally pure and immaculate. Through the Word of the Guru's Shabad, it is enshrined within the mind. ||1||Pause||  

ਸਤਿਨਾਮ, ਹਮੇਸ਼ਾਂ ਹੀ ਪਾਕ ਪਵਿੱਤ੍ਰ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਚਿੱਤ ਵਿੱਚ ਟਿਕਾਇਆ ਜਾਂਦਾ ਹੈ। ਠਹਿਰਾਉ।  

xxx॥੧॥
ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਦਾ ਪਵਿਤ੍ਰ ਹੈ, (ਵਡ-ਭਾਗੀ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਇਸ ਨਾਮ ਨੂੰ ਆਪਣੇ) ਮਨ ਵਿਚ ਵਸਾਂਦੇ ਹਨ ॥੧॥ ਰਹਾਉ॥


ਆਪੇ ਗੁਰੁ ਦਾਤਾ ਕਰਮਿ ਬਿਧਾਤਾ  

आपे गुरु दाता करमि बिधाता ॥  

Āpe gur ḏāṯā karam biḏẖāṯā.  

The Guru Himself is the Giver, the Architect of Destiny.  

ਵੱਡਾ ਦਾਤਾਰ ਆਪ ਹੀ ਕਿਸਮਤ ਦਾ ਲਿਖਾਰੀ ਹੈ।  

ਕਰਮਿ = ਹਰੇਕ ਜੀਵ ਦੇ ਕੀਤੇ ਕਰਮ ਅਨੁਸਾਰ। ਬਿਧਾਤਾ = ਪੈਦਾ ਕਰਨ ਵਾਲਾ।
ਪਰਮਾਤਮਾ ਆਪ ਹੀ ਗੁਰੂ (-ਰੂਪ) ਹੈ, ਆਪ ਹੀ ਦਾਤਾਂ ਦੇਣ ਵਾਲਾ ਹੈ, ਆਪ ਹੀ (ਜੀਵ ਨੂੰ ਉਸ ਦੇ ਕੀਤੇ) ਕਰਮ ਅਨੁਸਾਰ ਪੈਦਾ ਕਰਨ ਵਾਲਾ ਹੈ।


ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ  

सेवक सेवहि गुरमुखि हरि जाता ॥  

Sevak sevėh gurmukẖ har jāṯā.  

The Gurmukh, the humble servant who serves the Lord, comes to know Him.  

ਟਹਿਲੂਆ, ਜੋ ਮੁਖੀ ਗੁਰਾਂ ਦੀ ਸੇਵਾ ਕਮਾਉਂਦਾ ਹੈ, ਵਾਹਿਗੁਰੂ ਨੂੰ ਜਾਣ ਲੈਂਦਾ ਹੈ।  

xxx
ਪ੍ਰਭੂ ਦੇ ਸੇਵਕ ਗੁਰੂ ਦੀ ਸਰਨ ਪੈ ਕੇ ਉਸ ਦੀ ਸੇਵਾ ਭਗਤੀ ਕਰਦੇ ਹਨ, ਤੇ ਉਸ ਨਾਲ ਡੂੰਘੀ ਸਾਂਝ ਪਾਂਦੇ ਹਨ।


ਅੰਮ੍ਰਿਤ ਨਾਮਿ ਸਦਾ ਜਨ ਸੋਹਹਿ ਗੁਰਮਤਿ ਹਰਿ ਰਸੁ ਪਾਵਣਿਆ ॥੨॥  

अम्रित नामि सदा जन सोहहि गुरमति हरि रसु पावणिआ ॥२॥  

Amriṯ nām saḏā jan sohėh gurmaṯ har ras pāvṇi▫ā. ||2||  

Those humble beings look beautiful forever in the Ambrosial Naam. Through the Guru's Teachings, they receive the sublime essence of the Lord. ||2||  

ਨਾਮ ਆਬਿ-ਹਿਯਾਤ ਨਾਲ ਰੱਬ ਦੇ ਗੋਲੇ ਸਦੀਵ ਹੀ ਸੁਹਣੇ ਲੱਗਦੇ ਹਨ ਅਤੇ ਗੁਰਾਂ ਦੀ ਸਿਖ-ਮਤ ਰਾਹੀਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਉਂਦੇ ਹਨ।  

xxx॥੨॥
ਆਤਮਕ ਜੀਵਨ ਦੇਣ ਵਾਲੇ ਹਰਿ ਨਾਮ ਵਿਚ ਜੁੜ ਕੇ ਸੇਵਕ ਜਨ ਆਪਣਾ ਜੀਵਨ ਸੋਹਣਾ ਬਣਾਂਦੇ ਹਨ, ਗੁਰੂ ਦੀ ਮੱਤ ਉੱਤੇ ਤੁਰ ਕੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ॥੨॥


ਇਸੁ ਗੁਫਾ ਮਹਿ ਇਕੁ ਥਾਨੁ ਸੁਹਾਇਆ  

इसु गुफा महि इकु थानु सुहाइआ ॥  

Is gufā mėh ik thān suhā▫i▫ā.  

Within the cave of this body, there is one beautiful place.  

ਏਸ ਦੇਹਿ ਦੀ ਕੰਦਰਾਂ ਅੰਦਰ ਇਕ ਸੁੰਦਰ ਅਸਥਾਨ ਹੈ।  

xxx
ਉਸ (ਮਨੁੱਖ) ਦੇ ਇਸ ਸਰੀਰ-ਗੁਫ਼ਾ ਵਿਚ ਪਰਮਾਤਮਾ ਪ੍ਰਗਟ ਹੋ ਪਿਆ, ਤੇ ਉਸ ਦਾ ਹਿਰਦਾ-ਥਾਂ ਸੁੰਦਰ ਬਣ ਗਿਆ,


ਪੂਰੈ ਗੁਰਿ ਹਉਮੈ ਭਰਮੁ ਚੁਕਾਇਆ  

पूरै गुरि हउमै भरमु चुकाइआ ॥  

Pūrai gur ha▫umai bẖaram cẖukā▫i▫ā.  

Through the Perfect Guru, ego and doubt are dispelled.  

ਪੂਰਨ ਗੁਰਾਂ ਦੇ ਰਾਹੀਂ ਹੰਕਾਰ ਤੇ ਸੰਦੇਹ ਦੂਰ ਹੋ ਜਾਂਦੇ ਹਨ।  

ਗੁਰਿ = ਗੁਰੂ ਨੇ। ਅਨਦਿਨੁ = ਹਰ ਰੋਜ਼।
(ਜਿਸ ਦੇ ਹਿਰਦੇ ਵਿਚੋਂ) ਪੂਰੇ ਗੁਰੂ ਨੇ ਹਉਮੈ ਦੂਰ ਕਰ ਦਿੱਤੀ, ਭਟਕਣਾ ਮੁਕਾ ਦਿੱਤੀ।


ਅਨਦਿਨੁ ਨਾਮੁ ਸਲਾਹਨਿ ਰੰਗਿ ਰਾਤੇ ਗੁਰ ਕਿਰਪਾ ਤੇ ਪਾਵਣਿਆ ॥੩॥  

अनदिनु नामु सलाहनि रंगि राते गुर किरपा ते पावणिआ ॥३॥  

An▫ḏin nām salāhan rang rāṯe gur kirpā ṯe pāvṇi▫ā. ||3||  

Night and day, praise the Naam, the Name of the Lord; imbued with the Lord's Love, by Guru's Grace, you shall find Him. ||3||  

ਜੋ ਰੈਣ ਦਿਹੂੰ ਪਰੇਮ ਨਾਲ ਰੰਗੇ ਹੋਏ ਨਾਮ ਦੀ ਉਸਤਤੀ ਕਰਦੇ ਹਨ ਉਹ ਗੁਰਾਂ ਦੀ ਦਇਆ ਦੁਆਰਾ ਸਾਹਿਬ ਨੂੰ ਪਾ ਲੈਂਦੇ ਹਨ।  

xxx॥੩॥
(ਵਡ-ਭਾਗੀ ਮਨੁੱਖ ਗੁਰੂ ਦੀ ਸ਼ਰਨ ਪੈ ਕੇ) ਹਰ ਵੇਲੇ ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਗੁਰੂ ਦੀ ਕਿਰਪਾ ਨਾਲ ਉਸ ਦਾ ਮਿਲਾਪ ਪ੍ਰਾਪਤ ਕਰਦੇ ਹਨ ॥੩॥


        


© SriGranth.org, a Sri Guru Granth Sahib resource, all rights reserved.
See Acknowledgements & Credits