Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਿਸ ਤੇ ਹੋਆ ਤਿਸਹਿ ਸਮਾਣਾ ਚੂਕਿ ਗਇਆ ਪਾਸਾਰਾ ॥੪॥੧॥  

जिस ते होआ तिसहि समाणा चूकि गइआ पासारा ॥४॥१॥  

Jis ṯe ho▫ā ṯisėh samāṇā cẖūk ga▫i▫ā pāsārā. ||4||1||  

It shall eventually merge back into that from which it came, and all its expanse shall be gone. ||4||1||  

ਓੜਕ ਨੂੰ ਇਹ ਦੁਨੀਆਂ ਮੁਕ ਜਾਏਗੀ ਅਤੇ ਉਸ ਵਿੱਚ ਲੀਨ ਹੋ ਜਾਏਗੀ, ਜਿਸ ਵਿਚੋਂ ਇਹ ਉਤਪੰਨ ਹੋਈ ਸੀ।  

ਜਿਸ (ਪਰਮਾਤਮਾ) ਤੋਂ। ਤਿਸਹਿ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ) ਉਸ ਵਿਚ ਹੀ। ਪਾਸਾਰਾ = ਖਿਲਾਰਾ। ਚੂਕਿ ਗਇਆ = ਮੁੱਕ ਜਾਂਦਾ ਹੈ।੪ ॥੪॥੧॥
ਜਿਸ (ਪਰਮਾਤਮਾ) ਤੋਂ (ਜਗਤ) ਪੈਦਾ ਹੁੰਦਾ ਹੈ (ਜਦੋਂ) ਉਸ ਵਿਚ ਹੀ ਲੀਨ ਹੋ ਜਾਂਦਾ ਹੈ, ਤਾਂ ਇਹ ਸਾਰਾ ਜਗਤ-ਖਿਲਾਰਾ ਮੁੱਕ ਜਾਂਦਾ ਹੈ ॥੪॥੧॥


ਮਲਾਰ ਮਹਲਾ  

मलार महला ३ ॥  

Malār mėhlā 3.  

Malaar, Third Mehl:  

ਮਲਾਰ ਤੀਜੀ ਪਾਤਿਸ਼ਾਹੀ।  

xxx
XXX


ਜਿਨੀ ਹੁਕਮੁ ਪਛਾਣਿਆ ਸੇ ਮੇਲੇ ਹਉਮੈ ਸਬਦਿ ਜਲਾਇ  

जिनी हुकमु पछाणिआ से मेले हउमै सबदि जलाइ ॥  

Jinī hukam pacẖẖāṇi▫ā se mele ha▫umai sabaḏ jalā▫e.  

Those who realize the Hukam of the Lord's Command are united with Him; through the Word of His Shabad, their egotism is burnt away.  

ਜੋ ਆਪਣੇ ਸਾਹਿਬ ਦੀ ਰਜ਼ਾ ਨੂੰ ਅਨੁਭਵ ਕਰਦੇ ਹਨ, ਉਹ ਉਸ ਨਾਲ ਮਿਲ ਜਾਂਦੇ ਹਨ ਅਤੇ ਉਹਨਾਂ ਦੀ ਸਵੈ-ਹੰਗਤਾ ਨਾਮ ਰਾਹੀਂ ਸੜ ਜਾਂਦੀ ਹੈ।  

ਸੇ = ਉਹਨਾਂ ਮਨੁੱਖਾਂ ਨੂੰ। ਸਬਦਿ = ਸ਼ਬਦ ਦੀ ਰਾਹੀਂ। ਜਲਾਇ = ਸਾੜ ਕੇ।
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਰਜ਼ਾ ਨੂੰ ਮਿੱਠਾ ਕਰ ਕੇ ਮੰਨਿਆ ਹੈ, ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਉਹਨਾਂ ਦੇ ਅੰਦਰੋਂ) ਹਉਮੈ ਸਾੜ ਕੇ ਉਹਨਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ।


ਸਚੀ ਭਗਤਿ ਕਰਹਿ ਦਿਨੁ ਰਾਤੀ ਸਚਿ ਰਹੇ ਲਿਵ ਲਾਇ  

सची भगति करहि दिनु राती सचि रहे लिव लाइ ॥  

Sacẖī bẖagaṯ karahi ḏin rāṯī sacẖ rahe liv lā▫e.  

They perform true devotional worship day and night; they remain lovingly attuned to the True Lord.  

ਦਿਨ ਅਤੇ ਰੈਣ, ਉਹ ਸੱਚੀ ਪਿਆਰੀ-ਉਪਾਸ਼ਨਾ ਕਰਦੇ ਹਨ ਅਤੇ ਸੱਚੇ ਸੁਆਮੀ ਨਾਲ ਪਿਰਹੜੀ ਪਾਈ ਰਖਦੇ ਹਨ।  

ਸਚੀ = ਅਟੱਲ ਰਹਿਣ ਵਾਲੀ। ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ। ਲਾਇ = ਲਾ ਕੇ।
ਉਹ ਮਨੁੱਖ ਦਿਨ ਰਾਤ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਹਨ, ਉਹ ਲਿਵ ਲਾ ਕੇ ਸਦਾ-ਥਿਰ ਹਰੀ ਵਿਚ ਟਿਕੇ ਰਹਿੰਦੇ ਹਨ।


ਸਦਾ ਸਚੁ ਹਰਿ ਵੇਖਦੇ ਗੁਰ ਕੈ ਸਬਦਿ ਸੁਭਾਇ ॥੧॥  

सदा सचु हरि वेखदे गुर कै सबदि सुभाइ ॥१॥  

Saḏā sacẖ har vekẖ▫ḏe gur kai sabaḏ subẖā▫e. ||1||  

They gaze on their True Lord forever, through the Word of the Guru's Shabad, with loving ease. ||1||  

ਗੁਰਾਂ ਦੇ ਉਪਦੇਸ਼ ਦੁਆਰਾ, ਉਹ ਸੁਖੈਨ ਹੀ ਹਮੇਸ਼ਾਂ ਆਪਣੇ ਸੱਚੇ ਸੁਆਮੀ ਨੂੰ ਵੇਖਦੇ ਹਨ।  

ਸਚੁ = ਸਦਾ-ਥਿਰ ਰਹਿਣ ਵਾਲਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸੁਭਾਇ = ਪ੍ਰੇਮ ਵਿਚ (ਟਿੱਕ ਕੇ) ॥੧॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਪ੍ਰੇਮ ਵਿਚ (ਟਿਕ ਕੇ) ਸਦਾ-ਥਿਰ ਹਰੀ ਨੂੰ ਹਰ ਥਾਂ ਵੱਸਦਾ ਵੇਖਦੇ ਹਨ ॥੧॥


ਮਨ ਰੇ ਹੁਕਮੁ ਮੰਨਿ ਸੁਖੁ ਹੋਇ  

मन रे हुकमु मंनि सुखु होइ ॥  

Man re hukam man sukẖ ho▫e.  

O mortal, accept His Will and find peace.  

ਹੇ ਬੰਦੇ! ਤੂੰ ਸੁਆਮੀ ਦੀ ਰਜ਼ਾ ਕਬੂਲ ਕਰ ਅਤੇ ਤੈਨੂੰ ਆਰਾਮ ਪਰਾਪਤ ਹੋਵੇਗਾ।  

ਰੇ ਮਨ = ਹੇ ਮਨ! ਹੁਕਮੁ ਮੰਨਿ = ਹੁਕਮ ਨੂੰ ਆਪਣੇ ਭਲੇ ਵਾਸਤੇ ਜਾਣ, ਰਜ਼ਾ ਵਿਚ ਰਾਜ਼ੀ ਰਹੁ।
ਹੇ ਮਨ! (ਪਰਮਾਤਮਾ ਦੀ) ਰਜ਼ਾ ਵਿਚ ਤੁਰਿਆ ਕਰ, (ਇਸ ਤਰ੍ਹਾਂ) ਆਤਮਕ ਆਨੰਦ ਬਣਿਆ ਰਹਿੰਦਾ ਹੈ।


ਪ੍ਰਭ ਭਾਣਾ ਅਪਣਾ ਭਾਵਦਾ ਜਿਸੁ ਬਖਸੇ ਤਿਸੁ ਬਿਘਨੁ ਕੋਇ ॥੧॥ ਰਹਾਉ  

प्रभ भाणा अपणा भावदा जिसु बखसे तिसु बिघनु न कोइ ॥१॥ रहाउ ॥  

Parabẖ bẖāṇā apṇā bẖāvḏā jis bakẖse ṯis bigẖan na ko▫e. ||1|| rahā▫o.  

God is pleased by the Pleasure of His Own Will. Whomever He forgives, meets no obstacles on the way. ||1||Pause||  

ਸਾਹਿਬ ਆਪਣੀ ਰਜ਼ਾ ਨੂੰ ਪਿਆਰ ਕਰਦਾ ਹੈ। ਜਿਸ ਨੂੰ ਉਹ ਮੁਆਫ ਦੇ ਦਿੰਦਾ ਹੈ, ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ। ਠਹਿਰਾਉ।  

ਬਿਘਨੁ = ਜੀਵਨ-ਰਾਹ ਵਿਚ ਰੁਕਾਵਟ ॥੧॥ ਰਹਾਉ ॥
ਹੇ ਮਨ! ਪ੍ਰਭੂ ਨੂੰ ਆਪਣੇ ਮਰਜ਼ੀ ਪਿਆਰੀ ਲੱਗਦੀ ਹੈ। ਜਿਸ ਮਨੁੱਖ ਉਤੇ ਮਿਹਰ ਕਰਦਾ ਹੈ (ਉਹ ਉਸ ਦੀ ਰਜ਼ਾ ਵਿਚ ਤੁਰਦਾ ਹੈ), ਉਸ ਦੇ ਜੀਵਨ-ਰਾਹ ਵਿਚ ਕੋਈ ਰੁਕਾਵਟ ਨਹੀਂ ਪੈਂਦੀ ॥੧॥ ਰਹਾਉ ॥


ਤ੍ਰੈ ਗੁਣ ਸਭਾ ਧਾਤੁ ਹੈ ਨਾ ਹਰਿ ਭਗਤਿ ਭਾਇ  

त्रै गुण सभा धातु है ना हरि भगति न भाइ ॥  

Ŧarai guṇ sabẖā ḏẖāṯ hai nā har bẖagaṯ na bẖā▫e.  

Under the influence of the three gunas, the three dispositions, the mind wanders everywhere, without love or devotion to the Lord.  

ਤਿੰਨਾਂ ਸੁਭਾਵਾਂ ਤੇ ਅਸਰ ਤਾਬੇ, ਇਨਸਾਨ ਦਾ ਮਨ ਸਾਰੇ ਭਟਕਦਾ ਫਿਰਦਾ ਹੈ ਅਤੇ ਉਸ ਨੂੰ ਨਾਂ ਹੀ ਸੁਆਮੀ ਦਾ ਸਿਮਰਨ ਤੇ ਨਾਂ ਹੀ ਉਸ ਦਾ ਪ੍ਰੇਮ ਪਰਾਪਤ ਹੁੰਦਾ ਹੈ।  

ਸਭਾ ਧਾਤੁ = ਨਿਰੀ ਦੌੜ-ਭੱਜ। ਭਾਇ = ਪਿਆਰ ਵਿਚ।
ਤ੍ਰਿਗੁਣੀ (ਮਾਇਆ ਵਿਚ ਸਦਾ ਜੁੜੇ ਰਹਿਣਾ) ਨਿਰੀ ਭਟਕਣਾ ਹੀ ਹੈ (ਇਸ ਵਿਚ ਫਸੇ ਰਿਹਾਂ) ਨਾਹ ਪ੍ਰਭੂ ਦੀ ਭਗਤੀ ਹੋ ਸਕਦੀ ਹੈ, ਨਾਹ ਉਸ ਦੇ ਪਿਆਰ ਵਿਚ ਲੀਨ ਹੋ ਸਕੀਦਾ ਹੈ।


ਗਤਿ ਮੁਕਤਿ ਕਦੇ ਹੋਵਈ ਹਉਮੈ ਕਰਮ ਕਮਾਹਿ  

गति मुकति कदे न होवई हउमै करम कमाहि ॥  

Gaṯ mukaṯ kaḏe na hova▫ī ha▫umai karam kamāhi.  

No one is ever saved or liberated, by doing deeds in ego.  

ਹੰਕਾਰ ਅੰਦਰ ਕੰਮ ਕਰਨ ਦੁਆਰਾ ਇਨਸਾਨ ਦੀ ਕਦਾਚਿਤ ਮੋਖਸ਼ ਅਤੇ ਕਲਿਆਣ ਨਹੀਂ ਹੁੰਦੀ।  

ਗਤਿ = ਉੱਚੀ ਆਤਮਕ ਅਵਸਥਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਕਮਾਹਿ = ਕਰਦੇ ਰਹਿੰਦੇ ਹਨ।
(ਤ੍ਰਿਗੁਣੀ ਮਾਇਆ ਦੇ ਮੋਹ ਦੇ ਕਾਰਨ) ਉੱਚੀ ਆਤਮਕ ਅਵਸਥਾ ਨਹੀਂ ਹੋ ਸਕਦੀ, ਵਿਕਾਰਾਂ ਤੋਂ ਖ਼ਲਾਸੀ ਕਦੇ ਨਹੀਂ ਹੋ ਸਕਦੀ। ਮਨੁੱਖ ਹਉਮੈ (ਵਧਾਣ ਵਾਲੇ) ਕੰਮ (ਹੀ) ਕਰਦੇ ਰਹਿੰਦੇ ਹਨ।


ਸਾਹਿਬ ਭਾਵੈ ਸੋ ਥੀਐ ਪਇਐ ਕਿਰਤਿ ਫਿਰਾਹਿ ॥੨॥  

साहिब भावै सो थीऐ पइऐ किरति फिराहि ॥२॥  

Sāhib bẖāvai so thī▫ai pa▫i▫ai kiraṯ firāhi. ||2||  

Whatever our Lord and Master wills, comes to pass. People wander according to their past actions. ||2||  

ਜਿਹੜਾ ਕੁਛ ਪ੍ਰਭੂ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਆਪਣੇ ਪੂਰਬਲੇ ਕਰਮਾਂ ਦੇ ਅਨੁਸਾਰ ਆਦਮੀ ਭਟਕਦੇ ਫਿਰਦੇ ਹਨ।  

ਸਾਹਿਬ ਭਾਵੈ = ਮਾਲਕ-ਪ੍ਰਭੂ ਨੂੰ ਚੰਗਾ ਲੱਗਦਾ ਹੈ। ਪਇਐ ਕਿਰਤਿ = ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਫਿਰਾਹਿ = ਭਟਕਦੇ ਫਿਰਦੇ ਹਨ ॥੨॥
(ਪਰ ਜੀਵਾਂ ਦੇ ਕੀਹ ਵੱਸ?) ਜੋ ਕੁਝ ਮਾਲਕ-ਹਰੀ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਭਟਕਦੇ ਫਿਰਦੇ ਹਨ ॥੨॥


ਸਤਿਗੁਰ ਭੇਟਿਐ ਮਨੁ ਮਰਿ ਰਹੈ ਹਰਿ ਨਾਮੁ ਵਸੈ ਮਨਿ ਆਇ  

सतिगुर भेटिऐ मनु मरि रहै हरि नामु वसै मनि आइ ॥  

Saṯgur bẖeti▫ai man mar rahai har nām vasai man ā▫e.  

Meeting with the True Guru, the mind is overpowered; the Lord's Name comes to abide in the mind.  

ਸੱਚੇ ਗੁਰਾਂ ਨਾਲ ਮਿਲਣ ਦੁਆਰਾ ਮਨੁਖ ਦਾ ਮਨੂਆ ਕਾਬੂ ਵਿੱਚ ਆ ਜਾਂਦਾ ਹੈ ਅਤੇ ਰੱਬ ਦਾ ਨਾਮ ਆ ਕੇ ਉਸ ਦੇ ਦਿਲ ਵਿੱਚ ਟਿਕ ਜਾਂਦਾ ਹੈ।  

ਭੇਟਿਐ = ਜੇ ਮਿਲ ਪਏ। ਮਰਿ ਰਹੈ = ਆਪਾ-ਭਾਵ ਦੂਰ ਕਰ ਲੈਂਦਾ ਹੈ। ਮਨਿ = ਮਨ ਵਿਚ। ਆਇ = ਆ ਕੇ।
ਜੇ ਗੁਰੂ ਮਿਲ ਪਏ, ਤਾਂ ਮਨੁੱਖ ਦਾ ਮਨ (ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਉਸ ਦੇ ਮਨ ਵਿਚ ਹਰਿ-ਨਾਮ ਆ ਵੱਸਦਾ ਹੈ,


ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਜਾਇ  

तिस की कीमति ना पवै कहणा किछू न जाइ ॥  

Ŧis kī kīmaṯ nā pavai kahṇā kicẖẖū na jā▫e.  

The value of such a person cannot be estimated; nothing at all can be said about him.  

ਉਸ ਸੁਆਮੀ ਦਾ ਮੁਲ ਪਾਇਆ ਨਹੀਂ ਜਾ ਸਕਦਾ, ਨਾਂ ਹੀ ਉਸ ਦੀ ਉਸਤਤੀ ਦਾ ਇਕ ਭੋਰਾ ਭੀ ਉਚਾਰਿਆ ਜਾ ਸਕਦਾ।  

ਤਿਸ ਕੀ = (ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ)।
(ਫਿਰ ਉਸ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ, ਉਸ ਦਾ ਬਿਆਨ ਨਹੀਂ ਹੋ ਸਕਦਾ।


ਚਉਥੈ ਪਦਿ ਵਾਸਾ ਹੋਇਆ ਸਚੈ ਰਹੈ ਸਮਾਇ ॥੩॥  

चउथै पदि वासा होइआ सचै रहै समाइ ॥३॥  

Cẖa▫uthai paḏ vāsā ho▫i▫ā sacẖai rahai samā▫e. ||3||  

He comes to dwell in the fourth state; he remains merged in the True Lord. ||3||  

ਜੋ ਕੋਈ ਸੱਚੇ ਨਾਮ ਅੰਦਰ ਲੀਨ ਰਹਿੰਦਾ ਹੈ, ਉਹ ਚੌਥੀ ਅਵਸਥਾ ਅੰਦਰ ਨਿਵਾਸ ਪਾ ਲੈਂਦਾ ਹੈ।  

ਚਉਥੈ = ਮਾਇਆ ਦੀ ਤਿੰਨ ਗੁਣਾਂ ਤੋਂ ਉਤਲੀ ਅਵਸਥਾ ਵਿਚ। ਸਚੈ = ਸਦਾ-ਥਿਰ ਪ੍ਰਭੂ ਵਿਚ ॥੩॥
ਉਹ ਮਨੁੱਖ ਉਸ ਅਵਸਥਾ ਵਿਚ ਟਿੱਕ ਜਾਂਦਾ ਹੈ ਜਿੱਥੇ ਮਾਇਆ ਦੇ ਤਿੰਨ ਗੁਣਾਂ ਦਾ ਜ਼ੋਰ ਨਹੀਂ ਪੈ ਸਕਦਾ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ ॥੩॥


ਮੇਰਾ ਹਰਿ ਪ੍ਰਭੁ ਅਗਮੁ ਅਗੋਚਰੁ ਹੈ ਕੀਮਤਿ ਕਹਣੁ ਜਾਇ  

मेरा हरि प्रभु अगमु अगोचरु है कीमति कहणु न जाइ ॥  

Merā har parabẖ agam agocẖar hai kīmaṯ kahaṇ na jā▫e.  

My Lord God is Inaccessible and Unfathomable. His value cannot be expressed.  

ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਮੇਰਾ ਹਰੀ ਸੁਆਮੀ। ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ।  

ਅਗਮੁ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ।
ਮੇਰਾ ਹਰੀ ਪ੍ਰਭੂ ਅਪਹੁੰਚ ਹੈ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੋਂ ਨਹੀਂ ਮਿਲ ਸਕਦਾ।


ਗੁਰ ਪਰਸਾਦੀ ਬੁਝੀਐ ਸਬਦੇ ਕਾਰ ਕਮਾਇ  

गुर परसादी बुझीऐ सबदे कार कमाइ ॥  

Gur parsādī bujẖī▫ai sabḏe kār kamā▫e.  

By Guru's Grace, he comes to understand, and live the Shabad.  

ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਪ੍ਰਭੂ ਨੂੰ ਜਾਣ ਲੈਂਦਾ ਹੈ ਅਤੇ ਨਾਮ ਦੀ ਕਮਾਈ ਕਰਦਾ ਹੈ।  

ਪਰਸਾਦੀ = ਕਿਰਪਾ ਨਾਲ ਹੀ। ਕਮਾਇ = ਕਮਾਂਦਾ ਹੈ।
ਗੁਰੂ ਦੀ ਮਿਹਰ ਨਾਲ ਹੀ ਉਸ ਦੀ ਜਾਣ-ਪਛਾਣ ਹੁੰਦੀ ਹੈ (ਜਿਸ ਨੂੰ ਜਾਣ-ਪਛਾਣ ਹੋ ਜਾਂਦੀ ਹੈ, ਉਹ ਮਨੁੱਖ) ਗੁਰੂ ਦੇ ਸ਼ਬਦ ਅਨੁਸਾਰ (ਹਰੇਕ) ਕਾਰ ਕਰਦਾ ਹੈ।


ਨਾਨਕ ਨਾਮੁ ਸਲਾਹਿ ਤੂ ਹਰਿ ਹਰਿ ਦਰਿ ਸੋਭਾ ਪਾਇ ॥੪॥੨॥  

नानक नामु सलाहि तू हरि हरि दरि सोभा पाइ ॥४॥२॥  

Nānak nām salāhi ṯū har har ḏar sobẖā pā▫e. ||4||2||  

O Nanak, praise the Naam, the Name of the Lord, Har, Har; you shall be honored in the Court of the Lord. ||4||2||  

ਹੇ ਨਾਨਕ! ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਸਿਫ਼ਤ ਕਰ ਅਤੇ ਇਸ ਤਰ੍ਹਾਂ ਉਸ ਦੇ ਦਰਬਾਰ ਵਿੱਚ ਪਤਿ-ਆਬਰੂ ਪ੍ਰਾਪਤ ਕਰ।  

ਦਰਿ = ਦਰ ਤੇ। ਪਾਇ = ਪਾਂਦਾ ਹੈ (ਇਕ-ਵਚਨ) ॥੪॥੨॥
ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ। (ਜਿਹੜਾ ਸਿਮਰਦਾ ਹੈ) ਉਹ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ ॥੪॥੨॥


ਮਲਾਰ ਮਹਲਾ  

मलार महला ३ ॥  

Malār mėhlā 3.  

Malaar, Third Mehl:  

ਮਲਾਰ ਤੀਜੀ ਪਾਤਿਸ਼ਾਹੀ।  

xxx
XXX


ਗੁਰਮੁਖਿ ਕੋਈ ਵਿਰਲਾ ਬੂਝੈ ਜਿਸ ਨੋ ਨਦਰਿ ਕਰੇਇ  

गुरमुखि कोई विरला बूझै जिस नो नदरि करेइ ॥  

Gurmukẖ ko▫ī virlā būjẖai jis no naḏar kare▫i.  

Rare is that person who, as Gurmukh, understands; the Lord has bestowed His Glance of Grace.  

ਕੋਈ ਇਕ ਅੱਧਾ ਹੀ, ਜਿਸ ਤੇ ਹਰੀ ਦੀ ਮਿਹਰ ਹੈ, ਉਸ ਨੂੰ ਗੁਰਾਂ ਦੇ ਰਾਹੀਂ ਜਾਣਦਾ ਹੈ।  

ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ)। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਨਦਰਿ = ਮਿਹਰ ਦੀ ਨਿਗਾਹ। ਕਰੇਇ = ਕਰਦਾ ਹੈ।
ਜਿਸ ਮਨੁੱਖ ਉਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਉਹ ਕੋਈ ਵਿਰਲਾ ਗੁਰੂ ਦੇ ਸਨਮੁਖ ਹੋ ਕੇ (ਇਹ) ਸਮਝਦਾ ਹੈ,


ਗੁਰ ਬਿਨੁ ਦਾਤਾ ਕੋਈ ਨਾਹੀ ਬਖਸੇ ਨਦਰਿ ਕਰੇਇ  

गुर बिनु दाता कोई नाही बखसे नदरि करेइ ॥  

Gur bin ḏāṯā ko▫ī nāhī bakẖse naḏar kare▫i.  

There is no Giver except the Guru. He grants His Grace and forgives.  

ਗੁਰਾਂ ਦੇ ਬਗੈਰ, ਹੋਰ ਕੋਈ ਦਾਤਾਰ ਨਹੀਂ। ਕੇਵਲ ਉਹ ਹੀ ਰਹਿਮਤ ਧਾਰਦੇ ਤੇ ਮੁਆਫ ਕਰਦੇ ਹਨ।  

xxx
(ਕਿ) ਗੁਰੂ ਤੋਂ ਬਿਨਾ ਹੋਰ ਕੋਈ (ਨਾਮ ਦੀ) ਦਾਤ ਦੇਣ ਵਾਲਾ ਨਹੀਂ ਹੈ, ਜਿਸ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ (ਨਾਮ) ਬਖ਼ਸ਼ਦਾ ਹੈ।


ਗੁਰ ਮਿਲਿਐ ਸਾਂਤਿ ਊਪਜੈ ਅਨਦਿਨੁ ਨਾਮੁ ਲਏਇ ॥੧॥  

गुर मिलिऐ सांति ऊपजै अनदिनु नामु लएइ ॥१॥  

Gur mili▫ai sāʼnṯ ūpjai an▫ḏin nām la▫e▫e. ||1||  

Meeting the Guru, peace and tranquility well up; chant the Naam, the Name of the Lord, day and night. ||1||  

ਗੁਰਾਂ ਨਾਲ ਮਿਲਣ ਦੁਆਰਾ, ਠੰਡ-ਚੈਨ ਉਤਪੰਨ ਹੁੰਦੀ ਹੈ ਅਤੇ ਰੈਣ ਤੇ ਦਿਨ ਆਦਮੀ ਨਾਮ ਦਾ ਉਚਾਰਨ ਕਰਦਾ ਹੈ।  

ਗੁਰ ਮਿਲਿਐ = ਜੇ ਗੁਰੂ ਮਿਲ ਪਏ। ਅਨਦਿਨੁ = ਹਰ ਰੋਜ਼, ਹਰ ਵੇਲੇ। ਲਏਇ = ਲੈਂਦਾ ਹੈ, ਜਪਦਾ ਹੈ ॥੧॥
ਜੇ ਗੁਰੂ ਮਿਲ ਪਏ, ਤਾਂ (ਮਨ ਵਿਚ) ਸ਼ਾਂਤੀ ਪੈਦਾ ਹੋ ਜਾਂਦੀ ਹੈ (ਅਤੇ ਮਨੁੱਖ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੧॥


ਮੇਰੇ ਮਨ ਹਰਿ ਅੰਮ੍ਰਿਤ ਨਾਮੁ ਧਿਆਇ  

मेरे मन हरि अम्रित नामु धिआइ ॥  

Mere man har amriṯ nām ḏẖi▫ā▫e.  

O my mind, meditate on the Ambrosial Name of the Lord.  

ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਸੁਧਾ-ਸਰੂਪ ਨਾਮ ਦਾ ਸਿਮਰਨ ਕਰ।  

ਮਨ = ਹੇ ਮਨ! ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।
ਹੇ ਮੇਰੇ ਮਨ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਚੇਤੇ ਕਰਿਆ ਕਰ।


ਸਤਿਗੁਰੁ ਪੁਰਖੁ ਮਿਲੈ ਨਾਉ ਪਾਈਐ ਹਰਿ ਨਾਮੇ ਸਦਾ ਸਮਾਇ ॥੧॥ ਰਹਾਉ  

सतिगुरु पुरखु मिलै नाउ पाईऐ हरि नामे सदा समाइ ॥१॥ रहाउ ॥  

Saṯgur purakẖ milai nā▫o pā▫ī▫ai har nāme saḏā samā▫e. ||1|| rahā▫o.  

Meeting with the True Guru and the Primal Being, the Name is obtained, and one remains forever absorbed in the Lord's Name. ||1||Pause||  

ਸਰੱਬ-ਸ਼ਕਤੀਵਾਨ ਸੱਚੇ ਗੁਰਾਂ ਨਾਲ ਮਿਲਣ ਦੁਆਰਾ ਨਾਮ ਪਰਾਪਤ ਹੁੰਦਾ ਹੈ ਅਤੇ ਪ੍ਰਾਣੀ ਹਮੇਸ਼ਾਂ ਹੀ ਰੱਬ ਦੇ ਨਾਮ ਅੰਦਰ ਲੀਨ ਹੋਇਆ ਰਹਿੰਦਾ ਹੈ। ਠਹਿਰਾਉ।  

ਪਾਈਐ = ਹਾਸਲ ਕਰ ਲਈਦਾ ਹੈ। ਨਾਮੇ = ਨਾਮ ਵਿਚ ਹੀ। ਸਮਾਇ = ਲੀਨ ਰਹਿੰਦਾ ਹੈ ॥੧॥ ਰਹਾਉ ॥
ਜਦੋਂ ਗੁਰੂ ਮਰਦ ਮਿਲ ਪੈਂਦਾ ਹੈ, ਤਦੋਂ ਹਰਿ-ਨਾਮ ਪ੍ਰਾਪਤ ਹੁੰਦਾ ਹੈ (ਜਿਸ ਨੂੰ ਗੁਰੂ ਮਿਲਦਾ ਹੈ) ਉਹ ਸਦਾ ਹਰਿ-ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧॥ ਰਹਾਉ ॥


ਮਨਮੁਖ ਸਦਾ ਵਿਛੁੜੇ ਫਿਰਹਿ ਕੋਇ ਕਿਸ ਹੀ ਨਾਲਿ  

मनमुख सदा विछुड़े फिरहि कोइ न किस ही नालि ॥  

Manmukẖ saḏā vicẖẖuṛe firėh ko▫e na kis hī nāl.  

The self-willed manmukhs are forever separated from the Lord; no one is with them.  

ਮਨਮਤੀਏ ਸਦੀਵ ਹੀ ਵਾਹਿਗੁਰੂ ਨਾਲੋ ਵਿਛੁੰਨੇ ਰਹਿੰਦੇ ਹਨ। ਉਨ੍ਹਾਂ ਵਿਚੋਂ ਕੋਈ ਕਿਸੇ ਨਾਲ ਨਹੀਂ।  

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਫਿਰਹਿ = ਭਟਕਦੇ ਹਨ। ਕਿਸ ਹੀ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪਰਮਾਤਮਾ ਤੋਂ) ਵਿੱਛੁੜ ਕੇ ਸਦਾ ਭਟਕਦੇ ਫਿਰਦੇ ਹਨ (ਉਹ ਇਹ ਨਹੀਂ ਸਮਝਦੇ ਕਿ ਜਿਨ੍ਹਾਂ ਨਾਲ ਮੋਹ ਹੈ, ਉਹਨਾਂ ਵਿਚੋਂ) ਕੋਈ ਭੀ ਕਿਸੇ ਦੇ ਨਾਲ ਸਦਾ ਦਾ ਸਾਥ ਨਹੀਂ ਨਿਬਾਹ ਸਕਦਾ।


ਹਉਮੈ ਵਡਾ ਰੋਗੁ ਹੈ ਸਿਰਿ ਮਾਰੇ ਜਮਕਾਲਿ  

हउमै वडा रोगु है सिरि मारे जमकालि ॥  

Ha▫umai vadā rog hai sir māre jamkāl.  

They are stricken with the great disease of egotism; they are hit on the head by the Messenger of Death.  

ਉਨ੍ਹਾਂ ਨੂੰ ਹੰਕਾਰ ਦੀ ਭਾਰੀ ਬੀਮਾਰੀ ਚਿਮੜੀ ਹੋਈ ਹੈ ਅਤੇ ਮੌਤ ਦਾ ਦੂਤ ਉਨ੍ਹਾਂ ਨੂੰ ਸਿਰ ਤੇ ਸੱਟ ਮਾਰਦਾ ਹੈ।  

ਸਿਰਿ = ਸਿਰ-ਭਾਰ, ਸਿਰ-ਪਰਨੇ। ਜਮਕਾਲਿ = ਜਮਕਾਲ ਨੇ, ਆਤਮਕ ਮੌਤ ਨੇ।
ਉਹਨਾਂ ਦੇ ਅੰਦਰ ਹਉਮੈ ਦਾ ਵੱਡਾ ਰੋਗ ਟਿਕਿਆ ਰਹਿੰਦਾ ਹੈ, ਆਤਮਕ ਮੌਤ ਨੇ ਉਹਨਾਂ ਨੂੰ ਸਿਰ-ਪਰਨੇ ਸੁੱਟਿਆ ਹੁੰਦਾ ਹੈ।


ਗੁਰਮਤਿ ਸਤਸੰਗਤਿ ਵਿਛੁੜਹਿ ਅਨਦਿਨੁ ਨਾਮੁ ਸਮ੍ਹ੍ਹਾਲਿ ॥੨॥  

गुरमति सतसंगति न विछुड़हि अनदिनु नामु सम्हालि ॥२॥  

Gurmaṯ saṯsangaṯ na vicẖẖuṛėh an▫ḏin nām samĥāl. ||2||  

Those who follow the Guru's Teachings are never separated from the Sat Sangat, the True Congregation. They dwell on the Naam, night and day. ||2||  

ਗੁਰਾਂ ਦੀ ਸਿੱਖ-ਮਤ ਤੇ ਚਲਣ ਵਾਲੇ, ਸਾਧ-ਸੰਗਤ ਨਾਲੋ ਜੁਦਾ ਨਹੀਂ ਹੁੰਦੇ ਅਤੇ ਸਦੀਵ ਹੀ ਨਾਮ ਦਾ ਸਿਮਰਨ ਕਰਦੇ ਹਨ।  

ਸਮ੍ਹ੍ਹਾਲਿ = ਹਿਰਦੇ ਵਿਚ ਵਸਾ ਕੇ ॥੨॥
ਜਿਹੜੇ ਮਨੁੱਖ ਗੁਰੂ ਦੀ ਮੱਤ ਲੈਂਦੇ ਹਨ, ਉਹ ਹਰ ਵੇਲੇ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾ ਕੇ ਸਾਧ ਸੰਗਤ ਤੋਂ ਕਦੇ ਨਹੀਂ ਵਿੱਛੁੜਦੇ ॥੨॥


ਸਭਨਾ ਕਰਤਾ ਏਕੁ ਤੂ ਨਿਤ ਕਰਿ ਦੇਖਹਿ ਵੀਚਾਰੁ  

सभना करता एकु तू नित करि देखहि वीचारु ॥  

Sabẖnā karṯā ek ṯū niṯ kar ḏekẖėh vīcẖār.  

You are the One and Only Creator of all. You continually create, watch over and contemplate.  

ਕੇਵਲ ਤੂੰ ਹੀ ਸਾਰਿਆਂ ਦਾ ਸਿਰਜਣਹਾਰ ਹੈ। ਤੂੰ ਸਦਾ ਹੀ ਸਾਰਿਆਂ ਨੂੰ ਸਾਜਦਾ, ਵੇਖਦਾ ਅਤੇ ਗਹੁ ਵਿੱਚ ਰਖਦਾ ਹੈ।  

ਕਰਤਾ = ਪੈਦਾ ਕਰਨ ਵਾਲਾ। ਨਿਤ = ਸਦਾ। ਕਰਿ ਵੀਚਾਰੁ = ਵਿਚਾਰ ਕਰ ਕੇ। ਦੇਖਹਿ = ਸੰਭਾਲ ਕਰਦਾ ਹੈਂ (ਤੂੰ)।
ਹੇ ਪ੍ਰਭੂ! ਸਭ ਜੀਵਾਂ ਦਾ ਪੈਦਾ ਕਰਨ ਵਾਲਾ ਸਿਰਫ਼ ਤੂੰ ਹੀ ਹੈਂ, ਅਤੇ ਵਿਚਾਰ ਕਰ ਕੇ ਤੂੰ ਸਦਾ ਸੰਭਾਲ ਭੀ ਕਰਦਾ ਹੈਂ।


ਇਕਿ ਗੁਰਮੁਖਿ ਆਪਿ ਮਿਲਾਇਆ ਬਖਸੇ ਭਗਤਿ ਭੰਡਾਰ  

इकि गुरमुखि आपि मिलाइआ बखसे भगति भंडार ॥  

Ik gurmukẖ āp milā▫i▫ā bakẖse bẖagaṯ bẖandār.  

Some are Gurmukh - You unite them with Yourself. You bless then with the treasure of devotion.  

ਕਈਆਂ ਨੂੰ ਗੁਰਾਂ ਦੇ ਰਾਹੀਂ, ਤੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਪ੍ਰੇਮ-ਮਈ ਸੇਵਾ ਦੇ ਖ਼ਜ਼ਾਨੇ ਪਰਦਾਨ ਕਰਦਾ ਹੈ।  

ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) ਕਈ। ਗੁਰਮੁਖਿ = ਗੁਰੂ ਦੀ ਰਾਹੀਂ। ਬਖਸੇ = ਬਖ਼ਸ਼ਦਾ ਹੈ, ਦੇਂਦਾ ਹੈ।
ਕਈ ਜੀਵਾਂ ਨੂੰ ਗੁਰੂ ਦੀ ਰਾਹੀਂ ਤੂੰ ਆਪ (ਆਪਣੇ ਨਾਲ) ਜੋੜਿਆ ਹੋਇਆ ਹੈ, (ਗੁਰੂ ਉਹਨਾਂ ਨੂੰ ਤੇਰੀ) ਭਗਤੀ ਦੇ ਖ਼ਜ਼ਾਨੇ ਬਖ਼ਸ਼ਦਾ ਹੈ।


ਤੂ ਆਪੇ ਸਭੁ ਕਿਛੁ ਜਾਣਦਾ ਕਿਸੁ ਆਗੈ ਕਰੀ ਪੂਕਾਰ ॥੩॥  

तू आपे सभु किछु जाणदा किसु आगै करी पूकार ॥३॥  

Ŧū āpe sabẖ kicẖẖ jāṇḏā kis āgai karī pūkār. ||3||  

You Yourself know everything. Unto whom should I complain? ||3||  

ਹੇ ਸੁਆਮੀ! ਤੂੰ ਖੁਦ ਹੀ ਸਾਰਾ ਕੁਝ ਜਾਣਦਾ ਹੈ। ਮੈਂ ਕੀਹਦੇ ਮੂਹਰੇ ਫਰਿਆਦ ਕਰਾਂ?  

ਆਪੇ = ਆਪ ਹੀ। ਕਰ = ਕਰੀਂ, ਮੈਂ ਕਰਾਂ ॥੩॥
ਹੇ ਪ੍ਰਭੂ! ਮੈਂ ਹੋਰ ਕਿਸ ਅੱਗੇ ਕੋਈ ਫਰਿਆਦ ਕਰਾਂ? ਤੂੰ ਆਪ ਹੀ (ਸਾਡੇ ਦਿਲਾਂ ਦੀ) ਹਰੇਕ ਮੰਗ ਜਾਣਦਾ ਹੈਂ ॥੩॥


ਹਰਿ ਹਰਿ ਨਾਮੁ ਅੰਮ੍ਰਿਤੁ ਹੈ ਨਦਰੀ ਪਾਇਆ ਜਾਇ  

हरि हरि नामु अम्रितु है नदरी पाइआ जाइ ॥  

Har har nām amriṯ hai naḏrī pā▫i▫ā jā▫e.  

The Name of the Lord, Har, Har, is Ambrosial Nectar. By the Lord's Grace, it is obtained.  

ਸੁਆਮੀ ਵਾਹਿਗੁਰੂ ਦਾ ਨਾਮ ਆਬਿ-ਇਸਾਤ ਹੈ। ਹਰੀ ਦੀ ਦਇਆ ਦੁਆਰਾ ਜੀਵ ਇਸ ਨੂੰ ਪਾਉਂਦਾ ਹੈ।  

ਨਦਰੀ = ਮਿਹਰ ਦੀ ਨਿਗਾਹ ਨਾਲ।
ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਮਿਹਰ ਦੀ ਨਿਗਾਹ ਨਾਲ ਹੀ ਮਿਲਦਾ ਹੈ।


ਅਨਦਿਨੁ ਹਰਿ ਹਰਿ ਉਚਰੈ ਗੁਰ ਕੈ ਸਹਜਿ ਸੁਭਾਇ  

अनदिनु हरि हरि उचरै गुर कै सहजि सुभाइ ॥  

An▫ḏin har har ucẖrai gur kai sahj subẖā▫e.  

Chanting the Name of the Lord, Har, Har, night and day, the intuitive peace and poise of the Guru is obtained.  

ਜੋ ਕੋਈ ਭੀ, ਰੈਣ ਅਤੇ ਦਿਨ ਪ੍ਰਭੂ ਦੇ ਨਾਮ ਨੂੰ ਜਪਦਾ ਹੈ, ਉਹ ਗੁਰਾਂ ਦੇ ਸ਼ਾਤਮਈ ਸੁਭਾਅ ਨੂੰ ਪਰਾਪਤ ਹੋ ਜਾਂਦਾ ਹੈ।  

ਉਚਰੈ = ਉਚਾਰਦਾ ਹੈ। ਗੁਰ ਕੈ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪਿਆਰ ਵਿਚ।
(ਜਿਸ ਉਤੇ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਮਨੁੱਖ) ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿੱਕ ਕੇ ਪਿਆਰ ਵਿਚ ਟਿੱਕ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਉਚਾਰਦਾ ਹੈ।


ਨਾਨਕ ਨਾਮੁ ਨਿਧਾਨੁ ਹੈ ਨਾਮੇ ਹੀ ਚਿਤੁ ਲਾਇ ॥੪॥੩॥  

नानक नामु निधानु है नामे ही चितु लाइ ॥४॥३॥  

Nānak nām niḏẖān hai nāme hī cẖiṯ lā▫e. ||4||3||  

O Nanak, the Naam is the greatest treasure. Focus your consciousness on the Naam. ||4||3||  

ਨਾਨਕ ਨਾਮ ਠੰਡ-ਚੈਨ ਦਾ ਖ਼ਜ਼ਾਨਾ ਹੈ। ਤੂੰ ਸੁਆਮੀ ਦੇ ਨਾਮ ਨਾਲ ਆਪਣੇ ਮਨ ਨੂੰ ਜੋੜ।  

ਨਿਧਾਨੁ = ਖ਼ਜ਼ਾਨਾ। ਨਾਮੇ = ਨਾਮ ਵਿਚ। ਲਾਇ = ਜੋੜਦਾ ਹੈ ॥੪॥੩॥
ਹੇ ਨਾਨਕ! (ਉਸ ਮਨੁੱਖ ਵਾਸਤੇ) ਹਰਿ-ਨਾਮ ਹੀ ਖ਼ਜ਼ਾਨਾ ਹੈ, ਉਹ ਨਾਮ ਵਿਚ ਹੀ ਚਿੱਤ ਜੋੜੀ ਰੱਖਦਾ ਹੈ ॥੪॥੩॥


ਮਲਾਰ ਮਹਲਾ  

मलार महला ३ ॥  

Malār mėhlā 3.  

Malaar, Third Mehl:  

ਮਲਾਰ ਤੀਜੀ ਪਾਤਿਸ਼ਾਹੀ।  

xxx
XXX


ਗੁਰੁ ਸਾਲਾਹੀ ਸਦਾ ਸੁਖਦਾਤਾ ਪ੍ਰਭੁ ਨਾਰਾਇਣੁ ਸੋਈ  

गुरु सालाही सदा सुखदाता प्रभु नाराइणु सोई ॥  

Gur sālāhī saḏā sukẖ▫ḏāṯa parabẖ nārā▫iṇ so▫ī.  

I praise the Guru, the Giver of peace, forever. He truly is the Lord God.  

ਮੈਂ ਹਮੇਸ਼ਾਂ ਆਰਾਮ ਬਖਸ਼ਣਹਾਰ ਆਪਣੇ ਗੁਰਾਂ ਦਾ ਜੱਸ ਕਰਦਾ ਹਾਂ। ਉਹ ਸੁਆਮੀ ਮਾਲਕ ਦਾ ਹੀ ਸਰੂਪ ਹਨ।  

ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਰਹਾਂ। ਸੋਈ = ਉਹ (ਗੁਰੂ) ਹੀ।
ਮੈਂ ਤਾਂ ਸਦਾ (ਆਪਣੇ) ਗੁਰੂ ਨੂੰ ਹੀ ਸਲਾਹੁੰਦਾ ਹਾਂ, ਉਹ ਸਾਰੇ ਸੁਖ ਦੇਣ ਵਾਲਾ ਹੈ (ਮੇਰੇ ਵਾਸਤੇ) ਉਹ ਨਾਰਾਇਣ ਪ੍ਰਭੂ ਹੈ।


ਗੁਰ ਪਰਸਾਦਿ ਪਰਮ ਪਦੁ ਪਾਇਆ ਵਡੀ ਵਡਿਆਈ ਹੋਈ  

गुर परसादि परम पदु पाइआ वडी वडिआई होई ॥  

Gur parsāḏ param paḏ pā▫i▫ā vadī vadi▫ā▫ī ho▫ī.  

By Guru's Grace, I have obtained the supreme status. His glorious greatness is glorious!  

ਗੁਰਾਂ ਦੀ ਦਇਆ ਦੁਆਰਾ, ਮੈਂ ਮਹਾਨ ਮਰਤਬਾ ਪਾ ਲਿਆ ਹੈ ਅਤੇ ਵਿਸ਼ਾਲ ਹੋ ਗਈ ਹੈ ਮੇਰੀ ਪ੍ਰਭਤਾ।  

ਪਰਸਾਦਿ = ਕਿਰਪਾ ਨਾਲ। ਪਰਮਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਵਡਿਆਈ = ਸੋਭਾ, ਇੱਜ਼ਤ।
(ਜਿਸ ਮਨੁੱਖ ਨੇ) ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ, ਉਸ ਦੀ (ਲੋਕ ਪਰਲੋਕ ਵਿੱਚ) ਬੜੀ ਇੱਜ਼ਤ ਬਣ ਗਈ,


ਅਨਦਿਨੁ ਗੁਣ ਗਾਵੈ ਨਿਤ ਸਾਚੇ ਸਚਿ ਸਮਾਵੈ ਸੋਈ ॥੧॥  

अनदिनु गुण गावै नित साचे सचि समावै सोई ॥१॥  

An▫ḏin guṇ gāvai niṯ sācẖe sacẖ samāvai so▫ī. ||1||  

One who sings the Glorious Praises of the True Lord, merges in the True Lord. ||1||  

ਜੋ ਕੋਈ ਭੀ ਰੈਣ ਅਤੇ ਦਿਨ ਹਮੇਸ਼ਾਂ ਸੱਚੇ ਸੁਅਮਾੀ ਦੀ ਮਹਿਮਾ ਗਾਇਨ ਕਰਦਾ ਹੈ, ਉਹ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ।  

ਅਨਦਿਨੁ = ਹਰ ਰੋਜ਼, ਹਰ ਵੇਲੇ। ਗਾਵੈ = ਗਾਂਦਾ ਹੈ (ਇਕ-ਵਚਨ)। ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ॥੧॥
ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਸਦਾ ਗੁਣ ਗਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧॥


ਮਨ ਰੇ ਗੁਰਮੁਖਿ ਰਿਦੈ ਵੀਚਾਰਿ  

मन रे गुरमुखि रिदै वीचारि ॥  

Man re gurmukẖ riḏai vīcẖār.  

O mortal, contemplate the Guru's Word in your heart.  

ਹੇ ਮੇਰੀ ਜਿੰਦੜੀਏ! ਤੂੰ ਆਪਣੇ ਹਿਰਦੇ ਅੰਦਰ, ਗੁਰਾਂ ਦੀ ਦਇਆ ਦੁਆਰਾ, ਆਪਣੇ ਸਾਹਿਬ ਦਾ ਸਿਮਰਨ ਕਰ।  

ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਰਿਦੈ = ਹਿਰਦੇ ਵਿਚ।
ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ ਹਿਰਦੇ ਵਿਚ (ਪਰਮਾਤਮਾ ਦੇ ਗੁਣਾਂ ਨੂੰ) ਵਿਚਾਰਿਆ ਕਰ।


ਤਜਿ ਕੂੜੁ ਕੁਟੰਬੁ ਹਉਮੈ ਬਿਖੁ ਤ੍ਰਿਸਨਾ ਚਲਣੁ ਰਿਦੈ ਸਮ੍ਹ੍ਹਾਲਿ ॥੧॥ ਰਹਾਉ  

तजि कूड़ु कुट्मबु हउमै बिखु त्रिसना चलणु रिदै सम्हालि ॥१॥ रहाउ ॥  

Ŧaj kūṛ kutamb ha▫umai bikẖ ṯarisnā cẖalaṇ riḏai samĥāl. ||1|| rahā▫o.  

Abandon your false family, poisonous egotism and desire; remember in your heart, that you will have to leave. ||1||Pause||  

ਤੂੰ ਝੂਠੇ ਟੰਬਰ-ਕਬੀਲੇ ਜ਼ਹਿਰੀਲੇ ਹੰਕਾਰ ਅਤੇ ਲਾਲਚ ਨੂੰ ਛਡ ਦੇ ਅਤੇ ਚਿੱਤ ਅੰਦਰ ਆਪਣੇ ਕੂਚ ਦਾ ਧਿਆਨ ਕਰ। ਠਹਿਰਾਉ।  

ਤਜਿ = ਛੱਡ ਦੇਹ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਸਮ੍ਹ੍ਹਾਲਿ = ਚੇਤੇ ਰੱਖ। ਚਲਣੁ = ਕੂਚ ॥੧॥ ਰਹਾਉ ॥
ਝੂਠ ਛੱਡ, ਕੁਟੰਬ (ਦਾ ਮੋਹ) ਛੱਡ, ਹਉਮੈ ਤਿਆਗ, ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਛੱਡ। ਹਿਰਦੇ ਵਿਚ ਸਦਾ ਯਾਦ ਰੱਖ (ਕਿ ਇਥੋਂ) ਕੂਚ ਕਰਨਾ (ਹੈ) ॥੧॥ ਰਹਾਉ ॥


ਸਤਿਗੁਰੁ ਦਾਤਾ ਰਾਮ ਨਾਮ ਕਾ ਹੋਰੁ ਦਾਤਾ ਕੋਈ ਨਾਹੀ  

सतिगुरु दाता राम नाम का होरु दाता कोई नाही ॥  

Saṯgur ḏāṯā rām nām kā hor ḏāṯā ko▫ī nāhī.  

The True Guru is the Giver of the Lord's Name. There is no other giver at all.  

ਸੱਚੇ ਗੁਰਦੇਵ ਜੀ ਪ੍ਰਭੂ ਦੇ ਨਾਮ ਨੂੰ ਦੇਣਹਾਰ ਹਨ। ਉਨ੍ਹਾਂ ਦੇ ਬਾਝੋਂ ਹੋਰ ਕੋਈ ਦਾਤਾਰ ਨਹੀਂ।  

ਹੋਰੁ = (ਗੁਰੂ ਤੋਂ ਬਿਨਾ ਕੋਈ) ਹੋਰ। ਦਾਤਾ = (ਨਾਮ ਦੀ) ਦਾਤ ਦੇਣ ਵਾਲਾ।
ਪਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ (ਸਿਰਫ਼) ਗੁਰੂ (ਹੀ) ਹੈ, (ਨਾਮ ਦੀ ਦਾਤਿ) ਦੇਣ ਵਾਲਾ (ਗੁਰੂ ਤੋਂ ਬਿਨਾ) ਹੋਰ ਕੋਈ ਨਹੀਂ।


        


© SriGranth.org, a Sri Guru Granth Sahib resource, all rights reserved.
See Acknowledgements & Credits