Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਿਤ ਨਿਤ ਲੇਹੁ ਛੀਜੈ ਦੇਹ  

नित नित लेहु न छीजै देह ॥  

Niṯ niṯ leho na cẖẖījai ḏeh.  

Take it each and every day, and your body shall not waste away.  

ਸਦੀਵ, ਸਦੀਵ ਹੀ ਤੂੰ ਇਸ ਦਵਾਈ ਨੂੰ ਲੈ ਅਤੇ ਤੇਰਾ ਸਰੀਰ ਸੁੱਕੇ ਸੜੇਗਾ ਨਹੀਂ।  

ਨਿਤ ਨਿਤ = ਸਦਾ ਹੀ। ਲੇਹੁ = (ਇਹ ਦਵਾਈ) ਖਾਵੋ। ਦੇਹ = ਸਰੀਰ। ਨ ਛੀਜੈ = ਛਿੱਜਦਾ ਨਹੀਂ। ਨ ਛੀਜੈ ਦੇਹ = ਮਨੁੱਖ ਸਰੀਰ ਛਿੱਜਦਾ ਨਹੀਂ, ਮਨੁੱਖਾ ਜਨਮ ਤੋਂ ਹੇਠ ਵਲ ਨਹੀਂ ਜਾਈਦਾ।
(ਇਹ ਤਿਆਰ ਹੋਇਆ ਕੁਸ਼ਤਾ) ਜੇ ਤੂੰ ਸਦਾ ਖਾਂਦਾ ਰਹੇਂ, ਤਾਂ ਇਸ ਤਰ੍ਹਾਂ ਮਨੁੱਖਾ ਜਨਮ ਤੋਂ ਹੇਠ ਵਲ ਦੀਆਂ ਜੂਨਾਂ ਵਿਚ ਨਹੀਂ ਜਾਈਦਾ,


ਅੰਤ ਕਾਲਿ ਜਮੁ ਮਾਰੈ ਠੇਹ ॥੧॥  

अंत कालि जमु मारै ठेह ॥१॥  

Anṯ kāl jam mārai ṯẖeh. ||1||  

At the very last instant, you shall strike down the Messenger of Death. ||1||  

ਨਹੀਂ ਤਾਂ ਅਖੀਰ ਦੇ ਵੇਲੇ, ਮੌਤ ਤੈਨੂੰ ਠੁਡੇ ਮਾਰੇਗੀ।  

ਅੰਤ ਕਾਲਿ = ਅਖ਼ੀਰ ਵੇਲੇ। (ਨੋਟ: 'ਨ ਛੀਜੈ ਦੇਹ' ਦਾ ਪਹਿਲਾ 'ਨ' ਅਗਲੀ ਤੁਕ ਦੇ ਨਾਲ ਭੀ ਅਰਥ ਵੇਲੇ ਵਰਤਣਾ ਹੈ। ਇਸ ਨੂੰ 'ਦੇਹਲੀ ਦੀਪਕ' ਅਲੰਕਾਰ ਸਮਝੋ)। ਮਾਰੈ ਠੇਹ = ਪਟਕ ਕੇ ਮਾਰਦਾ ਹੈ ॥੧॥
ਨਾਹ ਹੀ ਅੰਤ ਵੇਲੇ ਮੌਤ (ਦਾ ਡਰ) ਪਟਕ ਕੇ ਮਾਰਦਾ ਹੈ ॥੧॥


ਐਸਾ ਦਾਰੂ ਖਾਹਿ ਗਵਾਰ  

ऐसा दारू खाहि गवार ॥  

Aisā ḏārū kẖāhi gavār.  

So take such medicine, O fool,  

ਐਹੋ ਜੇਹੀ ਦਵਾਈ ਲੈ, ਹੇ ਬੇਵਕੂਫ ਬੰਦੇ,  

ਗਵਾਰ = ਹੇ ਮੂਰਖ!
ਹੇ ਮੂਰਖ ਜੀਵ! ਅਜੇਹੀ ਦਵਾਈ ਖਾਹ,


ਜਿਤੁ ਖਾਧੈ ਤੇਰੇ ਜਾਹਿ ਵਿਕਾਰ ॥੧॥ ਰਹਾਉ  

जितु खाधै तेरे जाहि विकार ॥१॥ रहाउ ॥  

Jiṯ kẖāḏẖai ṯere jāhi vikār. ||1|| rahā▫o.  

by which your corruption shall be taken away. ||1||Pause||  

ਜਿਸ ਨੂੰ ਖਾਣ ਦੁਆਰਾ ਤੇਰੇ ਪਾਪ ਦੂਰ ਹੋ ਜਾਣ। ਠਹਿਰਾਉ।  

ਜਿਤੁ ਖਾਧੈ = ਜਿਸ (ਦਾਰੂ) ਦੇ ਖਾਧਿਆਂ। ਵਿਕਾਰ = ਮੰਦੇ ਕਰਮ ॥੧॥ ਰਹਾਉ ॥
ਜਿਸ ਦੇ ਖਾਧਿਆਂ ਤੇਰੇ ਮੰਦ ਕਰਮ (ਸਾਰੇ) ਨਾਸ ਹੋ ਜਾਣ ॥੧॥ ਰਹਾਉ ॥


ਰਾਜੁ ਮਾਲੁ ਜੋਬਨੁ ਸਭੁ ਛਾਂਵ  

राजु मालु जोबनु सभु छांव ॥  

Rāj māl joban sabẖ cẖẖāʼnv.  

Power, wealth and youth are all just shadows,  

ਪਾਤਿਸ਼ਾਹੀ, ਦੌਲਤ ਅਤੇ ਜੁਆਨੀ ਸਾਰੇ ਪਰਛਾਵੇ ਹੀ ਹਨ।  

ਸਭੁ = ਇਹ ਸਾਰਾ (ਅਡੰਬਰ)। ਛਾਂਵ = ਪਰਛਾਵਾਂ।
(ਹੇ ਗਵਾਰ ਜੀਵ!) ਦੁਨੀਆ ਦਾ ਰਾਜ ਧਨ-ਪਦਾਰਥ ਤੇ ਜੁਆਨੀ (ਜਿਨ੍ਹਾਂ ਦੇ ਨਸ਼ੇ ਨੇ ਤੇਰੀਆਂ ਅੱਖਾਂ ਅੱਗੇ ਹਨੇਰਾ ਲਿਆਂਦਾ ਹੋਇਆ ਹੈ) ਇਹ ਸਭ ਕੁਝ ਅਸਲੀਅਤ ਦੇ ਪਰਛਾਵੇਂ ਹਨ,


ਰਥਿ ਫਿਰੰਦੈ ਦੀਸਹਿ ਥਾਵ  

रथि फिरंदै दीसहि थाव ॥  

Rath firanḏai ḏīsėh thāv.  

as are the vehicles you see moving around.  

ਏਸੇ ਤਰ੍ਹਾਂ ਹੀ ਹਨ ਬੱਘੀਆ, ਜੋ ਅਨੇਕਾਂ ਥਾਵਾਂ ਤੇ ਫਿਰਦੀਆਂ ਨਜ਼ਰੀਂ ਪੈਦੀਆਂ ਹਨ।  

ਰਥਿ ਫਿਰੰਦੈ = ਰਥ ਦੇ ਫਿਰਿਆਂ, ਜਦੋਂ ਸੂਰਜ ਦਾ ਰਥ ਫਿਰਦਾ ਹੈ ਜਦੋਂ ਸੂਰਜ ਚੜ੍ਹਦਾ ਹੈ। ਥਾਵ = (ਲਫ਼ਜ਼ 'ਥਾਵ' ਲਫ਼ਜ਼ 'ਥਾਉ' ਤੋਂ ਬਹੁ-ਵਚਨ ਹੈ) ਅਸਲੀ ਥਾਂ ਟਿਕਾਣੇ।
ਜਦੋਂ ਸੂਰਜ ਚੜ੍ਹਦਾ ਹੈ ਤਾਂ (ਹਨੇਰਾ ਦੂਰ ਹੋ ਕੇ) ਅਸਲੀ ਥਾਂ (ਪ੍ਰਤੱਖ) ਦਿੱਸ ਪੈਂਦੇ ਹਨ।


ਦੇਹ ਨਾਉ ਹੋਵੈ ਜਾਤਿ  

देह न नाउ न होवै जाति ॥  

Ḏeh na nā▫o na hovai jāṯ.  

Neither your body, nor your fame, nor your social status shall go along with you.  

ਨਾਂ ਸਰੀਰ, ਨਾਂ ਹੀ ਨਾਮਵਰੀ, ਨਾਂ ਹੀ ਵਰਣ ਬੰਦੇ ਦੇ ਨਾਲ ਜਾਂਦਾ ਹੈ।  

ਦੇਹ = ਸਰੀਰ। ਨਾਉ = ਨਾਮਣਾ, ਵਡਿਆਈ।
(ਤੂੰ ਜੁਆਨੀ ਦਾ, ਨਾਮਣੇ ਦਾ, ਉੱਚੀ ਜਾਤਿ ਦਾ ਮਾਣ ਕਰਦਾ ਹੈਂ, ਪ੍ਰਭੂ ਦੇ ਦਰ ਤੇ) ਨਾਹ ਸਰੀਰ, ਨਾਹ ਨਾਮਣਾ, ਨਾਹ ਉੱਚੀ ਜਾਤਿ ਕੋਈ ਭੀ ਕਬੂਲ ਨਹੀਂ ਹੈ,


ਓਥੈ ਦਿਹੁ ਐਥੈ ਸਭ ਰਾਤਿ ॥੨॥  

ओथै दिहु ऐथै सभ राति ॥२॥  

Othai ḏihu aithai sabẖ rāṯ. ||2||  

In the next world it is day, while here, it is all night. ||2||  

ਉਥੇ ਦਿਨ ਹੈ ਅਤੇ ਏਥੇ ਸਮੂਹ ਰੈਣ।  

ਓਥੈ = ਪ੍ਰਭੂ ਦੀ ਹਜ਼ੂਰੀ ਵਿਚ। ਐਥੈ = ਇਸ ਲੋਕ ਵਿਚ। ਰਾਤਿ = ਅਗਿਆਨਤਾ ਦਾ ਹਨੇਰਾ। ਦਿਹੁ = ਦਿਨ, ਗਿਆਨ ਦਾ ਚਾਨਣ ॥੨॥
ਕਿਉਂਕਿ ਉਸ ਦੀ ਹਜ਼ੂਰੀ ਵਿਚ (ਗਿਆਨ ਦਾ) ਦਿਨ ਚੜ੍ਹਿਆ ਰਹਿੰਦਾ ਹੈ, ਤੇ ਇਥੇ ਦੁਨੀਆ ਵਿਚ (ਮਾਇਆ ਦੇ ਮੋਹ ਦੀ) ਰਾਤ ਪਈ ਰਹਿੰਦੀ ਹੈ ॥੨॥


ਸਾਦ ਕਰਿ ਸਮਧਾਂ ਤ੍ਰਿਸਨਾ ਘਿਉ ਤੇਲੁ  

साद करि समधां त्रिसना घिउ तेलु ॥  

Sāḏ kar samḏẖāʼn ṯarisnā gẖi▫o ṯel.  

Let your taste for pleasures be the firewood, let your greed be the ghee,  

ਤੂੰ ਸੁਆਦਾ ਨੂੰ ਆਪਣਾ ਬਾਲਣ, ਲਾਲਚ ਨੂੰ ਆਪਣਾ ਘੀ ਤੇ ਤੇਲ ਬਣਾ,  

ਸਾਦ = (ਦੁਨੀਆ ਦੇ ਪਦਾਰਥਾਂ ਦੇ) ਸੁਆਦ। ਸਮਧਾਂ = ਹਵਨ ਵਿਚ ਵਰਤਿਆ ਜਾਣ ਵਾਲਾ ਬਾਲਣ। ਤ੍ਰਿਸਨਾ = ਮਾਇਆ ਦਾ ਲਾਲਚ।
(ਹੇ ਗਵਾਰ ਜੀਵ!) ਦੁਨੀਆ ਦੇ ਪਦਾਰਥਾਂ ਦੇ ਸੁਆਦਾਂ ਨੂੰ ਹਵਨ ਦੀ ਲੱਕੜੀ ਬਣਾ, ਮਾਇਆ ਦੀ ਤ੍ਰਿਸ਼ਨਾ ਨੂੰ (ਹਵਨ ਵਾਸਤੇ) ਘਿਉ ਤੇ ਤੇਲ ਬਣਾ;


ਕਾਮੁ ਕ੍ਰੋਧੁ ਅਗਨੀ ਸਿਉ ਮੇਲੁ  

कामु क्रोधु अगनी सिउ मेलु ॥  

Kām kroḏẖ agnī si▫o mel.  

and your sexual desire and anger the cooking oil; burn them in the fire.  

ਅਤੇ ਵਿਸ਼ੇ ਭੋਗ ਤੇ ਗੁੱਸੇ ਨੂੰ ਇਕੱਠੇ ਕਰ ਕੇ ਤੂੰ (ਬ੍ਰਹਮ ਵੀਚਾਰ ਦੀ) ਅੱਗ ਨਾਲ ਸਾੜ ਦੇ।  

xxx
ਕਾਮ ਤੇ ਕ੍ਰੋਧ ਨੂੰ ਅੱਗ ਬਣਾ, ਇਹਨਾਂ ਸਭਨਾਂ ਨੂੰ ਇਕੱਠਾ ਕਰ (ਤੇ ਬਾਲ ਕੇ ਹਵਨ ਕਰ ਦੇ)।


ਹੋਮ ਜਗ ਅਰੁ ਪਾਠ ਪੁਰਾਣ  

होम जग अरु पाठ पुराण ॥  

Hom jag ar pāṯẖ purāṇ.  

Some make burnt offerings, hold sacred feasts, and read the Puraanas.  

ਹਵਨ, ਪਵਿੱਤ੍ਰ ਸਦਾਵਰਤ ਅਤੇ ਪੁਰਾਣਾ ਦਾ ਪੜ੍ਹਣਾ-ਵਾਚਣਾ;  

ਅਰੁ = ਅਤੇ।
ਇਹ ਹੈ ਹਵਨ, ਇਹੀ ਹੈ ਜੱਗ, ਇਹੀ ਹੈ ਪੁਰਾਣ ਆਦਿਕਾਂ ਦੇ ਪਾਠ-yy


ਜੋ ਤਿਸੁ ਭਾਵੈ ਸੋ ਪਰਵਾਣ ॥੩॥  

जो तिसु भावै सो परवाण ॥३॥  

Jo ṯis bẖāvai so parvāṇ. ||3||  

Whatever pleases God is acceptable. ||3||  

ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਕਬੂਲ ਪੈਦਾ ਹੈ।  

ਤਿਸੁ = ਉਸ ਪਰਮਾਤਮਾ ਨੂੰ। ਭਾਵੈ = ਚੰਗਾ ਲਗਦਾ ਹੈ। ਪਰਵਾਣ = ਕਬੂਲ ਕਰਨਾ, ਮੰਨ ਲੈਣਾ ॥੩॥
ਜੋ ਕੁਝ ਪਰਮਾਤਮਾ ਨੂੰ ਭਾਉਂਦਾ ਹੈ ਉਸ ਨੂੰ ਸਿਰ-ਮੱਥੇ ਤੇ ਮੰਨਣਾ- ॥੩॥


ਤਪੁ ਕਾਗਦੁ ਤੇਰਾ ਨਾਮੁ ਨੀਸਾਨੁ  

तपु कागदु तेरा नामु नीसानु ॥  

Ŧap kāgaḏ ṯerā nām nīsān.  

Intense meditation is the paper, and Your Name is the insignia.  

ਤੇਰੀ ਕਰੜੀ ਘਾਲ ਹੇ ਸਾਹਿਬ! ਕਾਗਜ਼ ਹੈ ਅਤੇ ਤੇਰਾ ਨਾਮ ਨੁਸਖਾ।  

ਤਪੁ = ਉੱਦਮ ਆਦਿਕ। ਨੀਸਾਨੁ = ਪਰਵਾਨਾ, ਰਾਹਦਾਰੀ।
ਹੇ ਪ੍ਰਭੂ! (ਤੇਰੇ ਚਰਨਾਂ ਵਿਚ ਜੁੜਨ ਲਈ ਉੱਦਮ ਆਦਿਕ) ਤਪ (ਜੀਵ ਦੀ ਕਰਣੀ-ਰੂਪ) ਕਾਗ਼ਜ਼ ਹੈ, ਤੇਰੇ ਨਾਮ ਦਾ ਸਿਮਰਨ ਉਸ ਕਾਗ਼ਜ਼ ਉਤੇ ਲਿਖੀ ਰਾਹਦਾਰੀ ਹੈ।


ਜਿਨ ਕਉ ਲਿਖਿਆ ਏਹੁ ਨਿਧਾਨੁ  

जिन कउ लिखिआ एहु निधानु ॥  

Jin ka▫o likẖi▫ā ehu niḏẖān.  

Those for whom this treasure is ordered,  

ਜਿਨ੍ਹਾਂ ਲਈ ਇਸ ਦਵਾਈ ਦੇ ਖਜਾਨੇ ਦਾ ਨੁਸਖਾ ਲਿਖਿਆ ਗਿਆ ਹੈ,  

ਨਿਧਾਨੁ = ਖ਼ਜ਼ਾਨਾ।
ਇਹ ਖ਼ਜ਼ਾਨਾ, ਇਹ ਲਿਖਿਆ ਹੋਇਆ ਪਰਵਾਨਾ ਜਿਸ ਜਿਸ ਬੰਦੇ ਨੂੰ ਮਿਲ ਜਾਂਦਾ ਹੈ,


ਸੇ ਧਨਵੰਤ ਦਿਸਹਿ ਘਰਿ ਜਾਇ  

से धनवंत दिसहि घरि जाइ ॥  

Se ḏẖanvanṯ ḏisėh gẖar jā▫e.  

look wealthy when they reach their true home.  

ਜਦ ਉਹ ਪ੍ਰਭੂ ਦੇ ਧਾਮ ਪੁਜਦੇ ਹਨ, ਉਹ ਅਮੀਰ ਦਿੱਸ ਆਉਂਦੇ ਹਨ।  

ਸੇ = ਉਹ ਬੰਦੇ। ਦਿਸਹਿ = ਦਿੱਸਦੇ ਹਨ। ਘਰਿ ਜਾਇ = ਘਰ ਵਿਚ ਜਾ ਕੇ, ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚ ਕੇ।
ਉਹ ਬੰਦੇ ਪ੍ਰਭੂ ਦੇ ਦਰ ਤੇ ਪਹੁੰਚ ਕੇ ਧਨਾਢ ਦਿੱਸਦੇ ਹਨ।


ਨਾਨਕ ਜਨਨੀ ਧੰਨੀ ਮਾਇ ॥੪॥੩॥੮॥  

नानक जननी धंनी माइ ॥४॥३॥८॥  

Nānak jannī ḏẖannī mā▫e. ||4||3||8||  

O Nanak, blessed is that mother who gave birth to them. ||4||3||8||  

ਨਾਨਕ ਸੁਲੱਖਣੀ ਹੈ ਉਹ ਮਾਤਾ, ਜਿਸ ਨੇ ਉਹਨਾਂ ਨੂੰ ਜਾਣਿਆ ਸੀ।  

ਜਨਨੀ = ਮਾਂ, ਜੰਮਣ ਵਾਲੀ। ਧੰਨੀ = ਭਾਗਾਂ ਵਾਲੀ। ਮਾਇ = ਮਾਂ ॥੪॥੩॥੮॥
ਹੇ ਨਾਨਕ! ਅਜੇਹੇ ਬੰਦੇ ਦੀ ਜੰਮਣ ਵਾਲੀ ਮਾਂ (ਬੜੇ) ਭਾਗਾਂ ਵਾਲੀ ਹੈ ॥੪॥੩॥੮॥


ਮਲਾਰ ਮਹਲਾ  

मलार महला १ ॥  

Malār mėhlā 1.  

Malaar, First Mehl:  

ਮਲਾਰ ਪਹਿਲੀ ਪਾਤਿਸ਼ਾਹੀ।  

xxx
XXX


ਬਾਗੇ ਕਾਪੜ ਬੋਲੈ ਬੈਣ  

बागे कापड़ बोलै बैण ॥  

Bāge kāpaṛ bolai baiṇ.  

You wear white clothes, and speak sweet words.  

ਤੂੰ ਚਿਟੇ ਕਪੜੇ ਪਾਉਂਦੀ ਹੈ ਅਤੇ ਮਿੱਠੇ ਬਚਨ ਬੋਲਦੀ ਹੈ।  

ਬਾਗੇ = ਬੱਗੇ, ਚਿੱਟੇ। ਕਾਪੜ = ਕੱਪੜੇ, ਖੰਭ। ਬੈਣ = (ਮਿੱਠੇ) ਬੋਲ। ਬੋਲੈ = ਬੋਲਦੀ ਹੈ।
(ਜਿਵੇਂ) ਚਿੱਟੇ ਖੰਭਾਂ ਵਾਲੀ (ਕੂੰਜ ਮਿੱਠੇ) ਬੋਲ ਬੋਲਦੀ ਹੈ,


ਲੰਮਾ ਨਕੁ ਕਾਲੇ ਤੇਰੇ ਨੈਣ  

लमा नकु काले तेरे नैण ॥  

Lammā nak kāle ṯere naiṇ.  

Your nose is sharp, and your eyes are black.  

ਤਿੱਖਾ ਹੈ ਤੇਰਾ ਨੱਕ ਅਤੇ ਸਿਆਹ ਤੇਰੀਆਂ ਅੱਖਾਂ।  

ਨੈਣ = ਅੱਖਾਂ।
(ਤਿਵੇਂ ਹੇ ਭੈਣ!) (ਤੇਰਾ ਭੀ ਸੋਹਣਾ ਰੰਗ ਹੈ, ਬੋਲ ਭੀ ਮਿੱਠੇ ਹਨ, ਤੇਰੇ ਨਕਸ਼ ਭੀ ਤਿੱਖੇ ਹਨ) ਤੇਰਾ ਨੱਕ ਲੰਮਾ ਹੈ, ਤੇਰੇ ਨੇਤ੍ਰ ਕਾਲੇ ਹਨ (ਭਾਵ, ਹੇ ਜੀਵ-ਇਸਤ੍ਰੀ! ਤੈਨੂੰ ਪਰਮਾਤਮਾ ਨੇ ਸੋਹਣੇ ਤਿੱਖੇ ਨਕਸ਼ਾਂ ਵਾਲਾ ਸੋਹਣਾ ਸਰੀਰ ਦਿੱਤਾ ਹੈ)


ਕਬਹੂੰ ਸਾਹਿਬੁ ਦੇਖਿਆ ਭੈਣ ॥੧॥  

कबहूं साहिबु देखिआ भैण ॥१॥  

Kabahūʼn sāhib ḏekẖi▫ā bẖaiṇ. ||1||  

Have you ever seen your Lord and Master, O sister? ||1||  

ਕੀ ਤੂੰ ਕਦੇ ਆਪਣੇ ਸੁਆਮੀ ਨੂੰ ਵੇਖਿਆ ਹੈ ਹੇ ਅੰਮਾ ਜਾਈਏ!  

ਭੈਣ = ਹੇ ਭੈਣ! ॥੧॥
ਪਰ ਹੇ ਭੈਣ! ਜਿਸ ਨੇ ਇਹ ਦਾਤ ਦਿੱਤੀ ਹੈ) ਤੂੰ ਕਦੇ ਉਸ ਮਾਲਕ ਦਾ ਦਰਸ਼ਨ ਭੀ ਕੀਤਾ ਹੈ (ਕਿ ਨਹੀਂ)? ॥੧॥


ਊਡਾਂ ਊਡਿ ਚੜਾਂ ਅਸਮਾਨਿ  

ऊडां ऊडि चड़ां असमानि ॥  

Ūdāʼn ūd cẖaṛāʼn asmān.  

I fly and soar, and ascend to the heavens.  

ਮੈਂ ਉਡਦਾ ਹਾਂ ਤੇ ਉੱਚਾ ਉਡ ਆਕਾਸ਼ ਵਿੱਚ ਚੜ੍ਹਦਾ ਹਾਂ,  

ਊਡਾਂ = ਮੈਂ ਉੱਡਦੀ ਹਾਂ। ਊਡਿ = ਉੱਡ ਕੇ। ਚੜਾਂ = ਮੈਂ ਪਹੁੰਚਦੀ ਹਾਂ। ਅਸਮਾਨਿ = ਅਸਮਾਨ ਵਿਚ।
ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਮੈਂ (ਕੂੰਜ) ਤੇਰੀ ਦਿੱਤੀ ਤਾਕਤ ਨਾਲ (ਤੇਰੇ ਦਿੱਤੇ ਖੰਭਾਂ ਨਾਲ) ਉੱਡਦੀ ਹਾਂ, ਤੇ ਉੱਡ ਕੇ ਅਸਮਾਨ ਵਿਚ ਅੱਪੜਦੀ ਹਾਂ।


ਸਾਹਿਬ ਸੰਮ੍ਰਿਥ ਤੇਰੈ ਤਾਣਿ  

साहिब सम्रिथ तेरै ताणि ॥  

Sāhib sammrith ṯerai ṯāṇ.  

by Your power, O my All-powerful Lord and Master.  

ਤੇਰੀ ਸ਼ਕਤੀ ਦੁਆਰਾ, ਹੇ ਸਰੱਬ-ਸ਼ਕਤੀਵਾਨ ਸੁਆਮੀ!  

ਸਾਹਿਬ = ਹੇ ਸਾਹਿਬ! ਤੇਰੈ ਤਾਣਿ = ਤੇਰੇ ਦਿੱਤੇ ਤਾਣ ਤੇ, ਤੇਰੀ ਦਿੱਤੀ ਤਾਕਤ ਨਾਲ।
(ਭਾਵ) ਹੇ ਪ੍ਰਭੂ! ਜੇ ਮੈਂ ਜੀਵ-ਇਸਤ੍ਰੀ ਇਹਨਾਂ ਸੋਹਣੇ ਅੰਗਾਂ ਦਾ ਇਸ ਸੋਹਣੇ ਸਰੀਰ ਦਾ ਮਾਣ ਭੀ ਕਰਦੀ ਹਾਂ, ਤਾਂ ਭੀ ਇਹ ਸੋਹਣੇ ਅੰਗ ਤੇਰੇ ਹੀ ਦਿੱਤੇ ਹੋਏ ਹਨ, ਇਹ ਸੋਹਣਾ ਸਰੀਰ ਤੇਰਾ ਹੀ ਬਖ਼ਸ਼ਿਆ ਹੋਇਆ ਹੈ।


ਜਲਿ ਥਲਿ ਡੂੰਗਰਿ ਦੇਖਾਂ ਤੀਰ  

जलि थलि डूंगरि देखां तीर ॥  

Jal thal dūngar ḏekẖāʼn ṯīr.  

I see Him in the water, on the land, in the mountains, on the river-banks,  

ਮੈਂ ਆਪਣੇ ਸੁਆਮੀ ਨੂੰ ਦੇਖਦਾ ਹਾਂ ਪਾਣੀ, ਸੁੱਕੀ ਧਰਤੀ, ਪਹਾੜਾਂ ਤੇ ਨਦੀਆਂ ਦੇ ਕਿਨਾਰਿਆਂ ਤੇ,  

ਡੂੰਗਰਿ = ਪਹਾੜ ਵਿਚ। ਦੇਖਾਂ = ਮੈਂ ਵੇਖਦੀ ਹਾਂ। ਤੀਰ = ਦਰਿਆਵਾਂ ਦੇ ਕੰਢੇ।
(ਉਸ ਦਾਤੇ ਦੀ ਮਿਹਰ ਨਾਲ) ਮੈਂ ਪਾਣੀ ਵਿਚ, ਧਰਤੀ ਵਿਚ, ਪਹਾੜ ਵਿਚ, ਦਰਿਆਵਾਂ ਦੇ ਕੰਢੇ (ਜਿੱਧਰ ਭੀ) ਵੇਖਦੀ ਹਾਂ,


ਥਾਨ ਥਨੰਤਰਿ ਸਾਹਿਬੁ ਬੀਰ ॥੨॥  

थान थनंतरि साहिबु बीर ॥२॥  

Thān thananṯar sāhib bīr. ||2||  

in all places and interspaces, O brother. ||2||  

ਅਤੇ ਥਾਵਾਂ ਉਹਨਾਂ ਦੀਆਂ ਵਿੱਥਾਂ ਵਿੱਚ, ਹੇ ਭਰਾ!  

ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰ ਥਾਂ ਵਿਚ। ਬੀਰ = ਹੇ ਵੀਰ! ॥੨॥
ਹੇ ਵੀਰ! ਉਹ ਮਾਲਕ ਹਰ ਥਾਂ ਵਿਚ ਮੌਜੂਦ ਦਿੱਸਦਾ ਹੈ ॥੨॥


ਜਿਨਿ ਤਨੁ ਸਾਜਿ ਦੀਏ ਨਾਲਿ ਖੰਭ  

जिनि तनु साजि दीए नालि ख्मभ ॥  

Jin ṯan sāj ḏī▫e nāl kẖanbẖ.  

He fashioned the body, and gave it wings;  

ਪ੍ਰਭੂ ਜਿਸ ਨੇ ਸਰੀਰ ਸਾਜਿਆਂ ਹੈ ਅਤੇ ਇਸ ਦੇ ਨਾਲ ਖੰਭ ਭੀ ਦਿਤੇ ਹਨ,  

ਜਿਨਿ = ਜਿਸ (ਪ੍ਰਭੂ) ਨੇ। ਸਾਜਿ = ਸਾਜ ਕੇ, ਬਣਾ ਕੇ।
(ਹੇ ਵੀਰ!) ਜਿਸ (ਮਾਲਕ) ਨੇ ਇਹ ਸਰੀਰ ਬਣਾ ਕੇ ਇਸ ਦੇ ਨਾਲ ਇਹ ਸੋਹਣੇ (ਤਿੱਖੇ ਨਕਸ਼ਾਂ ਵਾਲੇ) ਅੰਗ ਦਿੱਤੇ ਹਨ,


ਅਤਿ ਤ੍ਰਿਸਨਾ ਉਡਣੈ ਕੀ ਡੰਝ  

अति त्रिसना उडणै की डंझ ॥  

Aṯ ṯarisnā udṇai kī danjẖ.  

He gave it great thirst and desire to fly.  

ਉਸ ਨੇ ਇਸ ਦੇ ਵਿੱਚ ਉਡ ਜਾਣ ਦੀ ਭਾਰੀ ਖਾਹਿਸ਼ ਅਤੇ ਤਰੇਹ ਭੀ ਪਾਈ ਹੈ।  

ਅਤਿ = ਬਹੁਤ। ਉਡਨੈ ਕੀ ਡੰਝ = ਭਟਕਣ ਦੀ ਤਾਂਘ। ਡੰਝ = ਬਹੁਤ ਪਿਆਸ।
(ਮਾਇਆ ਦੀ) ਬਹੁਤੀ ਤ੍ਰਿਸ਼ਨਾ ਭੀ ਉਸੇ ਨੇ ਲਾਈ ਹੈ, ਭਟਕਣ ਦੀ ਤਾਂਘ ਭੀ ਉਸੇ ਨੇ (ਮੇਰੇ ਅੰਦਰ) ਪੈਦਾ ਕੀਤੀ ਹੈ।


ਨਦਰਿ ਕਰੇ ਤਾਂ ਬੰਧਾਂ ਧੀਰ  

नदरि करे तां बंधां धीर ॥  

Naḏar kare ṯāʼn banḏẖāʼn ḏẖīr.  

When He bestows His Glance of Grace, I am comforted and consoled.  

ਜੇਕਰ ਉਹ ਮੇਰੇ ਉਤੇ ਮਿਹਰ ਦੀ ਨਜ਼ਰ ਧਾਰੇ, ਕੇਵਲ ਤਦ ਹੀ ਮੈਨੂੰ ਠੰਡ-ਚੈਨ ਪੈਦੀ ਹੈ।  

ਬੰਧਾਂ ਧੀਰ = ਮੈਂ ਧੀਰਜ ਬੰਨ੍ਹਦੀ ਹਾਂ।
ਜਦੋਂ ਉਹ ਮਾਲਕ ਮਿਹਰ ਦੀ ਨਜ਼ਰ ਕਰਦਾ ਹੈ, ਤਾਂ ਮੈਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਧੀਰਜ ਫੜਦੀ ਹਾਂ (ਮੈਂ ਭਟਕਣੋਂ ਹਟ ਜਾਂਦੀ ਹਾਂ)।


ਜਿਉ ਵੇਖਾਲੇ ਤਿਉ ਵੇਖਾਂ ਬੀਰ ॥੩॥  

जिउ वेखाले तिउ वेखां बीर ॥३॥  

Ji▫o vekẖāle ṯi▫o vekẖāʼn bīr. ||3||  

As He makes me see, so do I see, O brother. ||3||  

ਜਿਸ ਤਰ੍ਹਾਂ ਉਹ ਮੈਨੂੰ ਵਿਖਾਲਦਾ ਹੈ, ਉਸੇ ਤਰ੍ਹਾਂ ਹੀ ਮੈਂ ਦੇਖਦਾ ਹਾਂ, ਹੇ ਭਰਾਵਾ!  

ਬੀਰ = ਹੇ ਵੀਰ! ॥੩॥
ਹੇ ਵੀਰ! ਜਿਵੇਂ ਜਿਵੇਂ ਮੈਨੂੰ ਉਹ ਆਪਣਾ ਦਰਸਨ ਕਰਾਂਦਾ ਹੈ, ਤਿਵੇਂ ਤਿਵੇਂ ਮੈਂ ਦਰਸਨ ਕਰਦੀ ਹਾਂ ॥੩॥


ਇਹੁ ਤਨੁ ਜਾਇਗਾ ਜਾਹਿਗੇ ਖੰਭ  

न इहु तनु जाइगा न जाहिगे ख्मभ ॥  

Na ih ṯan jā▫igā na jāhige kẖanbẖ.  

Neither this body, nor its wings, shall go to the world hereafter.  

ਪ੍ਰਲੋਕ ਵਿੱਚ ਨਾਂ ਇਹ ਦੇਹ ਜਾਏਗੀ ਅਤੇ ਨਾਂ ਹੀ ਜਾਣਗੇ ਇਸ ਦੇ ਖੰਭ,  

ਨ ਜਾਇਗਾ = ਸਦਾ ਨਹੀਂ ਨਿਭੇਗਾ।
(ਹੇ ਵੀਰ!) ਨਾਹ ਇਹ ਸਰੀਰ ਸਦਾ ਨਾਲ ਨਿਭੇਗਾ, ਨਾਹ ਇਹ ਸੋਹਣੇ ਅੰਗ ਹੀ ਸਦਾ ਕਾਇਮ ਰਹਿਣਗੇ।


ਪਉਣੈ ਪਾਣੀ ਅਗਨੀ ਕਾ ਸਨਬੰਧ  

पउणै पाणी अगनी का सनबंध ॥  

Pa▫uṇai pāṇī agnī kā san▫banḏẖ.  

It is a fusion of air, water and fire.  

ਕਿਉਂ ਜੋ ਇਹ ਨਿਰੀ ਪੁਰੀ ਹਵਾ, ਪਾਣੀ ਅਤੇ ਅੱਗ ਦਾ ਹੀ ਇਕੱਠ ਹੈ।  

ਸਨਬੰਧ = ਮੇਲ।
ਇਹ ਤਾਂ ਹਵਾ ਪਾਣੀ ਅੱਗ ਆਦਿਕ ਤੱਤਾਂ ਦਾ ਮੇਲ ਹੈ (ਜਦੋਂ ਤੱਤ ਖਿੰਡ ਜਾਣਗੇ, ਸਰੀਰ ਢਹਿ ਢੇਰੀ ਹੋ ਜਾਏਗਾ)।


ਨਾਨਕ ਕਰਮੁ ਹੋਵੈ ਜਪੀਐ ਕਰਿ ਗੁਰੁ ਪੀਰੁ  

नानक करमु होवै जपीऐ करि गुरु पीरु ॥  

Nānak karam hovai japī▫ai kar gur pīr.  

O Nanak, if it is in the mortal's karma, then he meditates on the Lord, with the Guru as his Spiritual Teacher.  

ਨਾਨਕ ਜੇਕਰ ਇਨਸਾਨ ਦੀ ਚੰਗੀ ਪ੍ਰਾਲਭਧ ਹੋਵੇ, ਤਾਂ ਉਹ ਗੁਰਦੇਵ ਜੀ ਨੂੰ ਆਪਣੇ ਨੁਰਾਨੀ ਰਹਿਬਰ ਵਜੋ ਧਾਰ ਕੇ ਆਪਣੇ ਹਰੀ ਦਾ ਸਿਮਰਨ ਕਰਦਾ ਹੈ।  

ਕਰਮੁ = ਬਖ਼ਸ਼ਸ਼। ਕਰਿ = ਕਰ ਕੇ, ਧਾਰ ਕੇ।
ਹੇ ਨਾਨਕ! ਜਦੋਂ ਮਾਲਕ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਤਦੋਂ ਗੁਰੂ-ਪੀਰ ਦਾ ਪੱਲਾ ਫੜ ਕੇ ਮਾਲਕ-ਪ੍ਰਭੂ ਨੂੰ ਸਿਮਰਿਆ ਜਾ ਸਕਦਾ ਹੈ,


ਸਚਿ ਸਮਾਵੈ ਏਹੁ ਸਰੀਰੁ ॥੪॥੪॥੯॥  

सचि समावै एहु सरीरु ॥४॥४॥९॥  

Sacẖ samāvai ehu sarīr. ||4||4||9||  

This body is absorbed in the Truth. ||4||4||9||  

ਇਸ ਤਰ੍ਹਾਂ ਇਸ ਦੇਹ ਵਿੱਚ ਰਹਿਣ ਵਾਲੀ ਆਤਮਾ ਸਚੇ ਸਾਈਂ ਵਿੱਚ ਲੀਨ ਹੋ ਜਾਂਦੀ ਹੈ।  

ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ ॥੪॥੪॥੯॥
ਤਦੋਂ ਇਹ ਸਰੀਰ ਉਸ ਸਦਾ-ਥਿਰ ਮਾਲਕ ਵਿਚ ਲੀਨ ਰਹਿੰਦਾ ਹੈ (ਤਦੋਂ ਇਹ ਸੋਹਣੇ ਗਿਆਨ-ਇੰਦ੍ਰੇ ਭਟਕਣੋਂ ਹਟ ਕੇ ਪ੍ਰਭੂ ਵਿਚ ਟਿਕੇ ਰਹਿੰਦੇ ਹਨ) ॥੪॥੪॥੯॥


ਮਲਾਰ ਮਹਲਾ ਚਉਪਦੇ ਘਰੁ  

मलार महला ३ चउपदे घरु १  

Malār mėhlā 3 cẖa▫upḏe gẖar 1  

Malaar, Third Mehl, Chau-Padas, First House:  

ਮਲਾਰ ਤੀਜੀ ਪਾਤਿਸ਼ਾਹੀ। ਚਊਪਦੇ।  

xxx
ਰਾਗ ਮਲਾਰ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਨਿਰੰਕਾਰੁ ਆਕਾਰੁ ਹੈ ਆਪੇ ਆਪੇ ਭਰਮਿ ਭੁਲਾਏ  

निरंकारु आकारु है आपे आपे भरमि भुलाए ॥  

Nirankār ākār hai āpe āpe bẖaram bẖulā▫e.  

The Formless Lord is formed by Himself. He Himself deludes in doubt.  

ਸਰੂਪ-ਰਹਿਤ ਸੁਆਮੀ ਖੁਦ ਹੀ ਸਰੂਪ ਵਾਲਾ ਹੈ। ਉਹ ਆਪ ਹੀ ਜੀਵ ਨੂੰ ਸੰਦੇਹ ਅੰਦਰ ਗੁਮਰਾਹ ਕਰਦਾ ਹੈ।  

ਨਿਰੰਕਾਰੁ = (ਨਿਰ-ਆਕਾਰ) ਜਿਸ ਦਾ ਕੋਈ ਖ਼ਾਸ ਸਰੂਪ ਨਹੀਂ। ਆਕਾਰੁ = ਇਹ ਦਿੱਸਦਾ ਜਗਤ। ਆਪੇ = ਆਪ ਹੀ। ਭਰਮਿ = ਭਟਕਣਾ ਵਿਚ (ਪਾ ਕੇ)। ਭੁਲਾਏ = ਕੁਰਾਹੇ ਪਾ ਦੇਂਦਾ ਹੈ।
ਇਹ ਸਾਰਾ ਦਿੱਸਦਾ ਸੰਸਾਰ ਨਿਰੰਕਾਰ ਆਪ ਹੀ ਆਪ ਹੈ (ਪਰਮਾਤਮਾ ਦਾ ਆਪਣਾ ਹੀ ਸਰੂਪ ਹੈ)। ਪਰਮਾਤਮਾ ਆਪ ਹੀ (ਜੀਵਾਂ ਨੂੰ) ਭਟਕਣਾ ਦੀ ਰਾਹੀਂ ਕੁਰਾਹੇ ਪਾਂਦਾ ਹੈ।


ਕਰਿ ਕਰਿ ਕਰਤਾ ਆਪੇ ਵੇਖੈ ਜਿਤੁ ਭਾਵੈ ਤਿਤੁ ਲਾਏ  

करि करि करता आपे वेखै जितु भावै तितु लाए ॥  

Kar kar karṯā āpe vekẖai jiṯ bẖāvai ṯiṯ lā▫e.  

Creating the Creation, the Creator Himself beholds it; He enjoins us as He pleases.  

ਰਚਨਾ ਨੂੰ ਰਚ ਕੇ, ਰਚਨਹਾਰ ਆਪ ਹੀ ਇਸ ਨੂੰ ਵੇਖਦਾ ਹੈ, ਜਿਸ ਤਰ੍ਹਾਂ ਉਸ ਦੀ ਰਜਾ ਹੁੰਦੀ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਜੋੜਦਾ ਹੈ।  

ਕਰਿ = ਕਰ ਕੇ। ਕਰਤਾ = ਕਰਤਾਰ। ਜਿਤੁ = ਜਿਸ (ਕੰਮ) ਵਿਚ। ਭਾਵੈ = (ਉਸ ਨੂੰ) ਚੰਗਾ ਲੱਗਦਾ ਹੈ। ਤਿਤੁ = ਉਸ (ਕੰਮ) ਵਿਚ।
(ਸਾਰੇ ਕੰਮ) ਕਰ ਕਰ ਕੇ ਕਰਤਾਰ ਆਪ ਹੀ (ਉਹਨਾਂ ਕੰਮਾਂ ਨੂੰ) ਵੇਖਦਾ ਹੈ। ਜਿਸ (ਕੰਮ) ਵਿਚ ਉਸ ਦੀ ਰਜ਼ਾ ਹੁੰਦੀ ਹੈ (ਹਰੇਕ ਜੀਵ ਨੂੰ) ਉਸ (ਕੰਮ) ਵਿਚ ਲਾਂਦਾ ਹੈ।


ਸੇਵਕ ਕਉ ਏਹਾ ਵਡਿਆਈ ਜਾ ਕਉ ਹੁਕਮੁ ਮਨਾਏ ॥੧॥  

सेवक कउ एहा वडिआई जा कउ हुकमु मनाए ॥१॥  

Sevak ka▫o ehā vadi▫ā▫ī jā ka▫o hukam manā▫e. ||1||  

This is the true greatness of His servant, that he obeys the Hukam of the Lord's Command. ||1||  

ਸੁਆਮੀ ਦੇ ਗੋਲੇ ਲਈ, ਜਿਸ ਪਾਸੋ ਉਹ ਆਪਣੇ ਫੁਰਮਾਨ ਦੀ ਤਾਬੇਦਾਰੀ ਕਰਵਾਉਂਦਾ ਹੈ, ਕੇਵਲ ਇਹ ਤਾਬੇਦਾਰੀ ਹੀ ਭਾਰੀ ਇਜਤ ਆਬਰੂ ਹੈ।  

ਵਡਿਆਈ = ਇੱਜ਼ਤ। ਜਾ ਕਉ = ਜਿਸ (ਸੇਵਕ) ਨੂੰ ॥੧॥
ਜਿਸ ਸੇਵਕ ਪਾਸੋਂ ਆਪਣਾ ਹੁਕਮ ਮਨਾਂਦਾ ਹੈ (ਹੁਕਮ ਮਿੱਠਾ ਲਾਂਦਾ ਹੈ, ਹੁਕਮ ਵਿਚ ਤੋਰਦਾ ਹੈ), ਉਸ ਨੂੰ ਉਹ ਇਹੀ ਇੱਜ਼ਤ ਬਖ਼ਸ਼ਦਾ ਹੈ ॥੧॥


ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ  

आपणा भाणा आपे जाणै गुर किरपा ते लहीऐ ॥  

Āpṇā bẖāṇā āpe jāṇai gur kirpā ṯe lahī▫ai.  

Only He Himself knows His Will. By Guru's Grace, it is grasped.  

ਆਪਣੀ ਰਜ਼ਾ ਨੂੰ ਉਹ ਆਪ ਹੀ ਜਾਣਦਾ ਹੈ। ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਪਾਇਆ ਜਾਂਦਾ ਹੈ।  

ਭਾਣਾ = ਰਜ਼ਾ। ਤੇ = ਤੋਂ, ਦੀ ਰਾਹੀਂ। ਲਹੀਐ = ਲੱਭੀਦਾ ਹੈ, ਸਮਝੀਦਾ ਹੈ।
(ਪਰਮਾਤਮਾ) ਆਪ ਹੀ ਆਪਣੀ ਮਰਜ਼ੀ ਜਾਣਦਾ ਹੈ, (ਉਸ ਦੀ ਰਜ਼ਾ ਨੂੰ) ਗੁਰੂ ਦੀ ਮਿਹਰ ਨਾਲ ਸਮਝਿਆ ਜਾ ਸਕਦਾ ਹੈ।


ਏਹਾ ਸਕਤਿ ਸਿਵੈ ਘਰਿ ਆਵੈ ਜੀਵਦਿਆ ਮਰਿ ਰਹੀਐ ॥੧॥ ਰਹਾਉ  

एहा सकति सिवै घरि आवै जीवदिआ मरि रहीऐ ॥१॥ रहाउ ॥  

Ėhā sakaṯ sivai gẖar āvai jīvḏi▫ā mar rahī▫ai. ||1|| rahā▫o.  

When this play of Shiva and Shakti comes to his home, he remains dead while yet alive. ||1||Pause||  

ਜਦ ਇਹ ਮਾਇਆ ਵਾਲੀ ਬਿਰਤੀ ਹਰੀ ਦੇ ਧਾਮ ਵਿੱਚ ਆ ਜਾਂਦੀ ਹੈ ਤਾਂ ਪ੍ਰਾਣੀ ਜੀਉਂਦੇ ਜੀ ਮਰਿਆ ਰਹਿੰਦਾ ਹੈ। ਠਹਿਰਾਉ।  

ਸਕਤਿ = ਮਾਇਆ, ਮਾਇਆ ਵਾਲੀ ਬ੍ਰਿਤੀ। ਸਿਵੈ ਘਰਿ = ਸ਼ਿਵ ਦੇ ਘਰ ਵਿਚ, ਪ੍ਰਭੂ ਵਾਲੇ ਪਾਸੇ। ਮਰਿ ਰਹੀਐ = ਆਪਾ-ਭਾਵ ਵਲੋਂ ਮਰ ਜਾਈਦਾ ਹੈ, ਆਪਣੇ ਅੰਦਰੋਂ ਆਪਾ-ਭਾਵ ਮੁਕਾ ਲਈਦਾ ਹੈ ॥੧॥ ਰਹਾਉ ॥
(ਜਦੋਂ ਪ੍ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਤਦੋਂ) ਇਹ ਮਾਇਆ ਵਾਲੀ ਬ੍ਰਿਤੀ ਪਰਮਾਤਮਾ (ਦੇ ਚਰਨਾਂ) ਵਿਚ ਜੁੜਦੀ ਹੈ, ਅਤੇ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਆਪਣੇ ਅੰਦਰੋਂ ਆਪਾ-ਭਾਵ ਮੁਕਾ ਲਈਦਾ ਹੈ ॥੧॥ ਰਹਾਉ ॥


ਵੇਦ ਪੜੈ ਪੜਿ ਵਾਦੁ ਵਖਾਣੈ ਬ੍ਰਹਮਾ ਬਿਸਨੁ ਮਹੇਸਾ  

वेद पड़ै पड़ि वादु वखाणै ब्रहमा बिसनु महेसा ॥  

veḏ paṛai paṛ vāḏ vakẖāṇai barahmā bisan mahesā.  

They read the Vedas, and read them again, and engage in arguments about Brahma, Vishnu and Shiva.  

ਪ੍ਰਾਣੀ ਵੇਦਾਂ ਨੂੰ ਵਾਚਦਾ ਅਤੇ ਪੜ੍ਹਦਾ ਹੈ ਅਤੇ ਬ੍ਰਹਮਾਂ, ਵਿਸ਼ਨੂੰ ਤੇ ਸ਼ਿਵਜੀ ਬਾਰੇ ਝਗੜੇ ਵਾਲੀਆਂ ਗੱਲਾ ਉਚਾਰਨ ਕਰਦਾ ਹੈ।  

ਪੜੈ = (ਪੰਡਿਤ) ਪੜ੍ਹਦਾ ਹੈ (ਇਕ-ਵਚਨ)। ਪੜਿ = ਪੜ੍ਹ ਕੇ। ਵਾਦੁ = ਚਰਚਾ, ਕਥਾ-ਕਹਾਣੀ। ਵਖਾਣੈ = ਆਖਦਾ ਹੈ, ਸੁਣਾਂਦਾ ਹੈ। ਮਹੇਸਾ = ਸ਼ਿਵ।
(ਪਰ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਰਜ਼ਾ ਨੂੰ ਸਮਝਣ ਦੇ ਥਾਂ, ਪੰਡਿਤ ਨਿਰੇ) ਵੇਦ (ਹੀ) ਪੜ੍ਹਦਾ ਰਹਿੰਦਾ ਹੈ, ਤੇ, ਪੜ੍ਹ ਕੇ (ਉਹਨਾਂ ਦੀ) ਚਰਚਾ ਹੀ (ਹੋਰਨਾਂ ਨੂੰ) ਸੁਣਾਂਦਾ ਰਹਿੰਦਾ ਹੈ; ਬ੍ਰਹਮਾ ਵਿਸ਼ਨੂੰ ਸ਼ਿਵ (ਆਦਿਕ ਦੇਵਤਿਆਂ ਦੀਆਂ ਕਥਾ-ਕਹਾਣੀਆਂ ਹੀ ਸੁਣਾਂਦਾ ਰਹਿੰਦਾ ਹੈ।


ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਣ ਕਾ ਸਹਸਾ  

एह त्रिगुण माइआ जिनि जगतु भुलाइआ जनम मरण का सहसा ॥  

Ėh ṯariguṇ mā▫i▫ā jin jagaṯ bẖulā▫i▫ā janam maraṇ kā sahsā.  

This three-phased Maya has deluded the whole world into cynicism about death and birth.  

ਇਸ ਤਿੰਨ ਲਛਣਾ ਵਾਲੀ ਮੋਹਣੀ ਨੇ ਸੰਸਾਰੀ ਨੂੰ ਗੁਮਰਾਹ ਕੀਤਾ ਹੋਇਆ ਹੈ ਅਤੇ ਇਹ ਜੰਮਣ ਅਤੇ ਮਰਨ ਦੇ ਡਰ ਅੰਦਰ ਰਹਿੰਦਾ ਹੈ।  

ਤ੍ਰਿਗੁਣ ਮਾਇਆ = (ਰਜੋ ਤਮੋ ਸਤੋ) ਤਿੰਨ ਗੁਣਾਂ ਵਾਲੀ ਮਾਇਆ। ਜਿਨਿ = ਜਿਸ (ਮਾਇਆ) ਨੇ। ਸਹਸਾ = ਸਹਿਮ, ਖ਼ਤਰਾ।
ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਇਹ ਤ੍ਰਿਗੁਣੀ ਮਾਇਆ ਜਿਸ ਨੇ ਸਾਰੇ ਜਗਤ ਨੂੰ ਕੁਰਾਹੇ ਪਾ ਰਖਿਆ ਹੈ (ਉਸ ਦੇ ਅੰਦਰ) ਜੰਮਣ ਮਰਨ (ਦੇ ਗੇੜ) ਦਾ ਸਹਿਮ ਬਣਾਈ ਰੱਖਦੀ ਹੈ।


ਗੁਰ ਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ ॥੨॥  

गुर परसादी एको जाणै चूकै मनहु अंदेसा ॥२॥  

Gur parsādī eko jāṇai cẖūkai manhu anḏesā. ||2||  

By Guru's Grace, know the One Lord, and the anxiety of your mind will be allayed. ||2||  

ਗੁਰਾਂ ਦੀ ਦਇਆ ਦੁਆਰਾ, ਇਕ ਪ੍ਰਭੂ ਨੂੰ ਜਾਣਨ ਦੁਆਰਾ, ਚਿੱਤ ਦਾ ਫਿਕਰ ਦੂਰ ਹੋ ਜਾਂਦਾ ਹੈ।  

ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਜਾਣੈ = ਸਾਂਝ ਪਾਂਦਾ ਹੈ। ਮਨਹੁ = ਮਨ ਤੋਂ। ਅੰਦੇਸਾ = ਫ਼ਿਕਰ ॥੨॥
ਹਾਂ, ਜਿਹੜਾ ਮਨੁੱਖ (ਗੁਰੂ ਦੀ ਸਰਨ ਆ ਕੇ) ਗੁਰੂ ਦੀ ਮਿਹਰ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਉਸ ਦੇ ਮਨ ਵਿਚੋਂ (ਹਰੇਕ) ਫ਼ਿਕਰ ਦੂਰ ਹੋ ਜਾਂਦਾ ਹੈ ॥੨॥


ਹਮ ਦੀਨ ਮੂਰਖ ਅਵੀਚਾਰੀ ਤੁਮ ਚਿੰਤਾ ਕਰਹੁ ਹਮਾਰੀ  

हम दीन मूरख अवीचारी तुम चिंता करहु हमारी ॥  

Ham ḏīn mūrakẖ avīcẖārī ṯum cẖinṯā karahu hamārī.  

I am meek, foolish and thoughtless, but still, You take care of me.  

ਮੈਂ ਮਸਕੀਨ, ਬੇਸਮਝ ਅਤੇ ਅਣਜਾਣ ਹਾਂ, ਹੇ ਸੁਆਮੀ! ਕੇਵਲ ਤੈਨੂੰ ਹੀ ਮੇਰਾ ਫਿਕਰ ਹੈ।  

ਹਮ = ਅਸੀਂ ਜੀਵ। ਦੀਨ = ਗ਼ਰੀਬ, ਨਿਮਾਣੇ। ਅਵੀਚਾਰੀ = ਵਿਚਾਰ ਤੋਂ ਸੱਖਣੇ, ਬੇ-ਸਮਝ। ਚਿੰਤਾ-ਫ਼ਿਕਰ, ਧਿਆਨ।
ਹੇ ਪ੍ਰਭੂ! ਅਸੀਂ ਜੀਵ ਨਿਮਾਣੇ ਮੂਰਖ ਬੇ-ਸਮਝ ਹਾਂ, ਤੂੰ ਆਪ ਹੀ ਸਾਡਾ ਧਿਆਨ ਰੱਖਿਆ ਕਰ।


ਹੋਹੁ ਦਇਆਲ ਕਰਿ ਦਾਸੁ ਦਾਸਾ ਕਾ ਸੇਵਾ ਕਰੀ ਤੁਮਾਰੀ  

होहु दइआल करि दासु दासा का सेवा करी तुमारी ॥  

Hohu ḏa▫i▫āl kar ḏās ḏāsā kā sevā karī ṯumārī.  

Please be kind to me, and make me the slave of Your slaves, so that I may serve You.  

ਤੂੰ ਮੇਰੇ ਤੇ ਮਿਹਰਬਾਨ ਹੈ ਅਤੇ ਮੈਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਦੇ, ਤਾਂ ਜੋ ਮੈਂ ਤੇਰੀ ਟਹਿਲ ਸੇਵਾ ਕਮਾਵਾਂ।  

ਕਰਿ = ਬਣਾ ਲੈ। ਕਰੀ = ਕਰੀਂ, ਮੈਂ ਕਰਦਾ ਰਹਾਂ। ਸੇਵਾ = ਭਗਤੀ।
ਹੇ ਪ੍ਰਭੂ! (ਮੇਰੇ ਉਤੇ) ਦਇਆਵਾਨ ਹੋ, (ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ (ਤਾ ਕਿ) ਮੈਂ ਤੇਰੀ ਭਗਤੀ ਕਰਦਾ ਰਹਾਂ।


ਏਕੁ ਨਿਧਾਨੁ ਦੇਹਿ ਤੂ ਅਪਣਾ ਅਹਿਨਿਸਿ ਨਾਮੁ ਵਖਾਣੀ ॥੩॥  

एकु निधानु देहि तू अपणा अहिनिसि नामु वखाणी ॥३॥  

Ėk niḏẖān ḏėh ṯū apṇā ahinis nām vakẖāṇī. ||3||  

Please bless me with the treasure of the One Name, that I may chant it, day and night. ||3||  

ਤੂੰ ਮੈਨੂੰ, ਹੇ ਸੁਆਮੀ! ਆਪਣੇ ਇਕ ਧਾਮ ਦਾ ਖ਼ਜ਼ਾਨਾ ਪਰਦਾਨ ਕਰ, ਤਾਂ ਜੋ ਦਿਨ ਤੇ ਰੈਣ ਮੈਂ ਇਸ ਦਾ ਉਚਾਰਨ ਕਰਾਂ।  

ਨਿਧਾਨੁ = ਖ਼ਜ਼ਾਨਾ। ਅਹਿ = ਦਿਨ। ਨਿਸਿ = ਰਾਤ। ਵਖਾਣੀ = ਵਖਾਣੀਂ, ਮੈਂ ਉਚਾਰਦਾ ਰਹਾਂ ॥੩॥
ਹੇ ਪ੍ਰਭੂ! ਤੂੰ ਮੈਨੂੰ ਆਪਣਾ ਨਾਮ-ਖ਼ਜ਼ਾਨਾ ਦੇਹ, ਮੈਂ ਦਿਨ ਰਾਤ (ਤੇਰਾ) ਨਾਮ ਜਪਦਾ ਰਹਾਂ ॥੩॥


ਕਹਤ ਨਾਨਕੁ ਗੁਰ ਪਰਸਾਦੀ ਬੂਝਹੁ ਕੋਈ ਐਸਾ ਕਰੇ ਵੀਚਾਰਾ  

कहत नानकु गुर परसादी बूझहु कोई ऐसा करे वीचारा ॥  

Kahaṯ Nānak gur parsādī būjẖhu ko▫ī aisā kare vīcẖārā.  

Says Nanak, by Guru's Grace, understand. Hardly anyone considers this.  

ਗੁਰੂ ਜੀ ਆਖਦੇ ਹਨ, ਹੇ ਬੰਦੇ! ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਹਰੀ ਨੂੰ ਸਮਝ। ਕੋਈ ਵਿਰਲਾ ਜਣਾ ਹੀ ਸੰਸਾਰ ਨੂੰ ਇਸ ਤਰ੍ਹਾਂ ਦਾ ਜਾਣਦਾ ਹੈ:  

ਕਹਤ = ਆਖਦਾ ਹੈ। ਪਰਸਾਦਿ = ਪਰਸਾਦੀ, ਕਿਰਪਾ ਨਾਲ। ਕਰੇ ਵੀਚਾਰਾ = ਖ਼ਿਆਲ ਬਣਾਂਦਾ ਹੈ।
ਨਾਨਕ ਆਖਦਾ ਹੈ ਕਿ ਤੁਸੀਂ ਗੁਰੂ ਦੀ ਕਿਰਪਾ ਨਾਲ ਹੀ (ਸਹੀ ਜੀਵਨ-ਰਾਹ) ਸਮਝ ਸਕਦੇ ਹੋ।


ਜਿਉ ਜਲ ਊਪਰਿ ਫੇਨੁ ਬੁਦਬੁਦਾ ਤੈਸਾ ਇਹੁ ਸੰਸਾਰਾ  

जिउ जल ऊपरि फेनु बुदबुदा तैसा इहु संसारा ॥  

Ji▫o jal ūpar fen buḏbuḏā ṯaisā ih sansārā.  

Like foam bubbling up on the surface of the water, so is this world.  

ਜਿਸ ਤਰ੍ਹਾਂ ਪਾਣੀ ਉਤੇ ਝਗ ਜਾ ਬੁਲਬੁਲਾ ਹੈ ਉਸੇ ਤਰ੍ਹਾਂ ਦਾ ਹੀ ਹੈ ਹਿੲ ਜਗਤ।  

ਫੇਨੁ = ਝੱਗ। ਬੁਦਬੁਦਾ = ਬੁਲਬੁਲਾ। ਜਿਸ ਤੇ = (ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ)
(ਜਿਹੜਾ ਮਨੁੱਖ ਸਮਝਦਾ ਹੈ, ਉਹ ਜਗਤ ਬਾਰੇ ਆਪਣੇ) ਖ਼ਿਆਲ ਇਉਂ ਬਣਾਂਦਾ ਹੈ ਕਿ ਜਿਵੇਂ ਪਾਣੀ ਉੱਤੇ ਝੱਗ ਹੈ ਬੁਲਬੁਲਾ ਹੈ (ਜੋ ਝਬਦੇ ਹੀ ਮਿਟ ਜਾਂਦਾ ਹੈ) ਤਿਵੇਂ ਇਹ ਜਗਤ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits