Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ  

दुख सुख दोऊ सम करि जानै बुरा भला संसार ॥  

Ḏukẖ sukẖ ḏo▫ū sam kar jānai burā bẖalā sansār.  

He sees pleasure and pain as both the same, along with good and bad in the world.  

ਉਹ ਦੋਨੋ ਪੀੜ ਤੇ ਖੁਸ਼ੀ ਅਤੇ ਜਗਤ ਦੇ ਮੰਦੇ ਅਤੇ ਚੰਗੇ ਨੂੰ ਇਕ ਸਮਾਨ ਖਿਆਲ ਕਰਦਾ ਹੈ।  

ਸਮ = ਬਰਾਬਰ, ਇਕੋ ਜਿਹੇ। ਬੁਰਾ ਭਲਾ ਸੰਸਾਰ = ਸੰਸਾਰ ਦਾ ਚੰਗਾ ਮੰਦਾ ਸਲੂਕ।
ਉਹ ਮਨੁੱਖ ਦੁੱਖਾਂ ਨੂੰ ਇਕੋ ਜਿਹਾ ਜਾਣਦਾ ਹੈ, ਜਗਤ ਵਲੋਂ ਮਿਲਦੇ ਚੰਗੇ ਮੰਦੇ ਸਲੂਕ ਨੂੰ ਭੀ ਬਰਾਬਰ ਜਾਣ ਕੇ ਹੀ ਸਹਾਰਦਾ ਹੈ (ਇਹ ਸਭ ਕੁਝ ਹਰਿ-ਨਾਮ ਦੀ ਬਰਕਤਿ ਹੈ)।


ਸੁਧਿ ਬੁਧਿ ਸੁਰਤਿ ਨਾਮਿ ਹਰਿ ਪਾਈਐ ਸਤਸੰਗਤਿ ਗੁਰ ਪਿਆਰ ॥੨॥  

सुधि बुधि सुरति नामि हरि पाईऐ सतसंगति गुर पिआर ॥२॥  

Suḏẖ buḏẖ suraṯ nām har pā▫ī▫ai saṯsangaṯ gur pi▫ār. ||2||  

Wisdom, understanding and awareness are found in the Name of the Lord. In the Sat Sangat, the True Congregation, embrace love for the Guru. ||2||  

ਗੁਰਾਂ ਦੀ ਸਾਧ-ਸੰਗਤ ਨਾਲ ਪ੍ਰੀਤ ਕਰਨ ਦੁਆਰਾ, ਸਿਆਣਪ, ਗਿਆਤ, ਸਮਝ ਅਤੇ ਪ੍ਰਭੂ ਦਾ ਨਾਮ ਪਰਾਪਤ ਹੋ ਜਾਂਦੇ ਹਨ।  

ਸੁਧਿ = ਸੂਝ। ਬੁਧਿ = ਅਕਲ, ਬੂਝ। ਪਾਈਐ = ਪ੍ਰਾਪਤ ਕਰੀਦੀ ਹੈ ॥੨॥
ਪਰ ਇਹ ਸੂਝ ਬੂਝ ਪ੍ਰਭੂ ਦੇ ਨਾਮ ਵਿਚ ਸੁਰਤ ਜੋੜਿਆਂ ਹੀ ਪ੍ਰਾਪਤ ਹੁੰਦੀ ਹੈ, ਸਾਧ ਸੰਗਤ ਵਿਚ ਰਹਿ ਕੇ ਗੁਰੂ-ਚਰਨਾਂ ਨਾਲ ਪਿਆਰ ਕੀਤਿਆਂ ਹੀ ਮਿਲਦੀ ਹੈ ॥੨॥


ਅਹਿਨਿਸਿ ਲਾਹਾ ਹਰਿ ਨਾਮੁ ਪਰਾਪਤਿ ਗੁਰੁ ਦਾਤਾ ਦੇਵਣਹਾਰੁ  

अहिनिसि लाहा हरि नामु परापति गुरु दाता देवणहारु ॥  

Ahinis lāhā har nām parāpaṯ gur ḏāṯā ḏevaṇhār.  

Day and night, profit is obtained through the Lord's Name. The Guru, the Giver, has given this gift.  

ਦਰਿਆ-ਦਿਲ ਗੁਰਾਂ ਦੇ ਦਿਤੇ ਹੋਏ ਪ੍ਰਭੂ ਦੇ ਨਾਮ ਤੋਂ ਦਿਨ ਅਤੇ ਰੈਣ ਮੁਨਾਫਾ ਹਾਸਲ ਹੁੰਦਾ ਹੈ।  

ਅਹਿ = ਦਿਨ। ਨਿਸਿ = ਰਾਤ। ਲਾਹਾ = ਲਾਭ।
ਗੁਰੂ ਨਾਮ ਦੀ ਦਾਤ ਦੇਣ ਵਾਲਾ ਹੈ ਦੇਣ ਦੇ ਸਮਰੱਥ ਹੈ (ਜਿਸ ਮਨੁੱਖ ਉਤੇ ਕਰਤਾਰ ਦੀ ਨਜ਼ਰ ਹੁੰਦੀ ਹੈ, ਉਸ ਮਨੁੱਖ ਨੂੰ ਗੁਰੂ ਪਾਸੋਂ) ਦਿਨ ਰਾਤ ਪ੍ਰਭੂ-ਨਾਮ ਦਾ ਲਾਭ ਮਿਲਿਆ ਰਹਿੰਦਾ ਹੈ।


ਗੁਰਮੁਖਿ ਸਿਖ ਸੋਈ ਜਨੁ ਪਾਏ ਜਿਸ ਨੋ ਨਦਰਿ ਕਰੇ ਕਰਤਾਰੁ ॥੩॥  

गुरमुखि सिख सोई जनु पाए जिस नो नदरि करे करतारु ॥३॥  

Gurmukẖ sikẖ so▫ī jan pā▫e jis no naḏar kare karṯār. ||3||  

That Sikh who becomes Gurmukh obtains it. The Creator blesses him with His Glance of Grace. ||3||  

ਉਹ ਪੁਰਸ਼ ਜਿਸ ਉਤੇ ਸਿਰਜਣਹਾਰ-ਸੁਆਮੀ ਮਿਹਰ ਦੀ ਨਜ਼ਰ ਧਾਰਦਾ ਹੈ, ਮੁਖੀ ਗੁਰਾਂ ਪਾਸੋ ਉਪਦੇਸ਼ ਪਰਾਪਤ ਕਰ ਲੈਂਦਾ ਹੈ।  

ਸਿਖ = ਸਿੱਖਿਆ ॥੩॥
ਗੁਰੂ ਦੇ ਸਨਮੁਖ ਹੋ ਕੇ ਸਿੱਖਿਆ ਭੀ ਉਹੀ ਮਨੁੱਖ ਲੈ ਸਕਦਾ ਹੈ ਜਿਸ ਉਤੇ ਕਰਤਾਰ ਮਿਹਰ ਦੀ ਨਜ਼ਰ ਕਰਦਾ ਹੈ ॥੩॥


ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ  

काइआ महलु मंदरु घरु हरि का तिसु महि राखी जोति अपार ॥  

Kā▫i▫ā mahal manḏar gẖar har kā ṯis mėh rākẖī joṯ apār.  

The body is a mansion, a temple, the home of the Lord; He has infused His Infinite Light into it.  

ਇਹ ਦੇਹ ਵਾਹਿਗੁਰੂ ਦਾ ਰਾਜਭਵਨ, ਠਾਕੁਰ ਦੁਆਰਾ ਅਤੇ ਧਾਮ ਹੈ ਅਤੇ ਇਸ ਦੇ ਅੰਦਰ ਉਸ ਨੇ ਆਪਣਾ ਅਨੰਤ ਪ੍ਰਕਾਸ਼ ਅਸਥਾਪਨ ਕੀਤਾ ਹੈ।  

ਕਾਇਆ = ਸਰੀਰ।
ਇਹ ਮਨੁੱਖਾ ਸਰੀਰ ਪਰਮਾਤਮਾ ਦਾ ਮਹਲ ਹੈ ਪਰਮਾਤਮਾ ਦਾ ਮੰਦਰ ਹੈ ਪਰਮਾਤਮਾ ਦਾ ਘਰ ਹੈ, ਬੇਅੰਤ ਪਰਮਾਤਮਾ ਨੇ ਇਸ ਵਿਚ ਆਪਣੀ ਜੋਤਿ ਟਿਕਾ ਰੱਖੀ ਹੈ।


ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ ॥੪॥੫॥  

नानक गुरमुखि महलि बुलाईऐ हरि मेले मेलणहार ॥४॥५॥  

Nānak gurmukẖ mahal bulā▫ī▫ai har mele melaṇhār. ||4||5||  

O Nanak, the Gurmukh is invited to the Mansion of the Lord's Presence; the Lord unites him in His Union. ||4||5||  

ਨਾਨਕ ਗੁਰੂ-ਅਨੁਸਾਰੀ ਨੂੰ ਵਾਹਿਗੁਰੂ ਦੇ ਮੰਦਰ ਵਿੱਚ ਬੁਲਾ ਲਿਆ ਜਾਂਦਾ ਹੈ ਅਤੇ ਮਿਲਾਉਣ ਵਾਲਾ ਵਾਹਿਗੁਰੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।  

ਮਹਲਿ = ਮਹਲ ਵਿਚ ॥੪॥੫॥
(ਜੀਵ ਆਪਣੇ ਹਿਰਦੇ-ਮਹਲ ਵਿਚ ਵੱਸਦੇ ਪ੍ਰਭੂ ਨੂੰ ਛੱਡ ਕੇ ਬਾਹਰ ਭਟਕਦਾ ਫਿਰਦਾ ਹੈ) ਹੇ ਨਾਨਕ! (ਬਾਹਰ ਭਟਕਦਾ ਜੀਵ) ਗੁਰੂ ਦੀ ਰਾਹੀਂ ਹੀ ਹਿਰਦੇ-ਮਹਲ ਵਿਚ ਮੋੜ ਕੇ ਲਿਆਂਦਾ ਜਾ ਸਕਦਾ ਹੈ, ਤੇ ਤਦੋਂ ਮੇਲਣ ਦੇ ਸਮਰੱਥ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੫॥


ਮਲਾਰ ਮਹਲਾ ਘਰੁ  

मलार महला १ घरु २  

Malār mėhlā 1 gẖar 2  

Malaar, First Mehl, Second House:  

ਮਲਾਰ ਪਹਿਲੀ ਪਾਤਿਸ਼ਾਹੀ।  

xxx
ਰਾਗ ਮਲਾਰ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਪਵਣੈ ਪਾਣੀ ਜਾਣੈ ਜਾਤਿ  

पवणै पाणी जाणै जाति ॥  

Pavṇai pāṇī jāṇai jāṯ.  

Know that the creation was formed through air and water;  

ਜੇ ਜਾਣੈ ਕਿ ਸਮੂਹ ਰਚਨਾ ਹਵਾ ਤੇ ਜਲ ਦੇ ਰਾਹੀਂ ਹੀ ਹੈ,  

ਪਵਣੈ = ਪਵਣ ਦੀ, ਹਵਾ ਦੀ। ਜਾਣੈ = (ਜੇ) ਜਾਣੈ, ਜੇ ਜਾਣ ਲਏ। ਜਾਤਿ = ਅਸਲਾ, ਮੂਲ, ਮੁੱਢ।
ਜੋ ਹਵਾ ਪਾਣੀ ਆਦਿਕ ਤੱਤਾਂ ਦੇ ਮੂਲ ਹਰੀ ਨੂੰ ਜਾਣ ਲਏ (ਭਾਵ, ਜੋ ਇਹ ਸਮਝੇ ਕਿ ਸਾਰੇ ਤੱਤਾਂ ਦਾ ਬਣਾਣ ਵਾਲਾ ਪਰਮਾਤਮਾ ਆਪ ਹੈ, ਤੇ ਉਸ ਨਾਲ ਡੂੰਘੀ ਸਾਂਝ ਪਾ ਲਏ),


ਕਾਇਆਂ ਅਗਨਿ ਕਰੇ ਨਿਭਰਾਂਤਿ  

काइआं अगनि करे निभरांति ॥  

Kā▫i▫āʼn agan kare nibẖrāʼnṯ.  

have no doubt that the body was made through fire.  

ਅਤੇ ਸਰੀਰ ਨੂੰ ਅੱਗ ਭੀ ਨਿਰਸੰਦੇਹ ਬਣਾਉਂਦੀ ਹੈ;  

ਅਗਨਿ = (ਤ੍ਰਿਸ਼ਨਾ ਦੀ) ਅੱਗ। ਭਰਾਂਤਿ = ਭਟਕਣਾ। ਨਿਭਰਾਂਤਿ = ਭਟਕਣਾ ਦਾ ਅਭਾਵ, ਸ਼ਾਂਤੀ।
ਜੋ ਆਪਣੇ ਸਰੀਰ ਦੀ ਤ੍ਰਿਸ਼ਨਾ-ਅੱਗ ਨੂੰ ਸ਼ਾਂਤ ਕਰ ਲਏ,


ਜੰਮਹਿ ਜੀਅ ਜਾਣੈ ਜੇ ਥਾਉ  

जमहि जीअ जाणै जे थाउ ॥  

Jamėh jī▫a jāṇai je thā▫o.  

And if you know where the soul comes from,  

ਜੇ ਜਾਣੇ ਉਸ ਥਾਂ ਨੂੰ ਜਿਥੋ ਕਿ ਆਤਮਾ ਉਤਪੰਨ ਹੁੰਦੀ ਹੈ,  

ਜਾਣੈ ਜੇ ਥਾਉ = ਜੇ (ਉਹ) ਥਾਂ ਜਾਣ ਲਏ (ਜਿਥੋਂ)। ਜੀਅ = (ਸਾਰੇ) ਜੀਅ ਜੰਤ।
ਜੋ ਉਸ ਅਸਲੇ ਨਾਲ ਜਾਣ-ਪਛਾਣ ਪਾਏ ਜਿਸ ਤੋਂ ਸਾਰੇ ਜੀਅ ਜੰਤ ਪੈਦਾ ਹੁੰਦੇ ਹਨ


ਸੁਰਤਾ ਪੰਡਿਤੁ ਤਾ ਕਾ ਨਾਉ ॥੧॥  

सुरता पंडितु ता का नाउ ॥१॥  

Surṯā pandiṯ ṯā kā nā▫o. ||1||  

you shall be known as a wise religious scholar. ||1||  

ਤਾਂ ਹੀ ਉਸ ਦਾ ਨਾਮ ਅਕਲਮੰਦ ਪੰਡਤ ਹੋ ਸਕਦਾ ਹੈ।  

ਸੁਰਤਾ = ਚੰਗੀ ਸੁਰਤ ਵਾਲਾ, ਸਿਆਣਾ ॥੧॥
(ਹਾਂ) ਉਸ ਮਨੁੱਖ ਦਾ ਨਾਮ ਸਿਆਣਾ ਪੰਡਿਤ (ਰੱਖਿਆ ਜਾ ਸਕਦਾ) ਹੈ ॥੧॥


ਗੁਣ ਗੋਬਿੰਦ ਜਾਣੀਅਹਿ ਮਾਇ  

गुण गोबिंद न जाणीअहि माइ ॥  

Guṇ gobinḏ na jāṇī▫ahi mā▫e.  

Who can know the Glorious Praises of the Lord of the Universe, O mother?  

ਜੀਵ ਸ਼੍ਰਿਸ਼ਟੀ ਦੇ ਸੁਆਮੀ ਦੀਆਂ ਸਿਫ਼ਤ ਨੂੰ ਜਾਣ ਨਹੀਂ ਸਕਦਾ, ਹੇ ਮਾਤਾ।  

ਨਾ ਜਾਣੀਅਹਿ = ਨਹੀਂ ਜਾਣੇ ਜਾ ਸਕਦੇ। ਮਾਇ = ਹੇ ਮਾਂ!
ਹੇ ਮਾਂ! ਗੋਬਿੰਦ ਦੇ ਗੁਣ (ਪੂਰੇ ਤੌਰ ਤੇ) ਜਾਣੇ ਨਹੀਂ ਜਾ ਸਕਦੇ,


ਅਣਡੀਠਾ ਕਿਛੁ ਕਹਣੁ ਜਾਇ  

अणडीठा किछु कहणु न जाइ ॥  

Aṇdīṯẖā kicẖẖ kahaṇ na jā▫e.  

Without seeing Him, we cannot say anything about Him.  

ਵਾਹਿਗੁਰੂ ਨੂੰ ਵੇਖਣ ਦੇ ਬਗੈਰ, ਬੰਦਾ ਉਸ ਬਾਰੇ ਕੁਝ ਭੀ ਨਹੀਂ ਆਖ ਸਕਾ।  

xxx
(ਉਹ ਗੋਬਿੰਦ ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ, (ਇਸ ਵਾਸਤੇ ਉਸ ਦੇ ਸਹੀ ਸਰੂਪ ਬਾਬਤ) ਕੁਝ ਆਖਿਆ ਨਹੀਂ ਜਾ ਸਕਦਾ।


ਕਿਆ ਕਰਿ ਆਖਿ ਵਖਾਣੀਐ ਮਾਇ ॥੧॥ ਰਹਾਉ  

किआ करि आखि वखाणीऐ माइ ॥१॥ रहाउ ॥  

Ki▫ā kar ākẖ vakẖāṇī▫ai mā▫e. ||1|| rahā▫o.  

How can anyone speak and describe Him, O mother? ||1||Pause||  

ਇਨਸਾਨ ਉਸ ਨੂੰ ਕਿਸ ਤਰ੍ਹਾਂ ਬਿਆਨ ਅਤੇ ਵਰਣਨ ਕਰ ਸਕਦਾ ਹੈ, ਹੇ ਮੇਰੀ ਮਾਤਾ! ਠਹਿਰਾਉ।  

ਕਿਆ ਕਰਿ = ਕਿਸ ਤਰ੍ਹਾਂ? ਆਖਿ = ਆਖ ਕੇ। ਵਖਾਣੀਐ = ਬਿਆਨ ਕੀਤਾ ਜਾ ਸਕੇ ॥੧॥ ਰਹਾਉ ॥
ਹੇ ਮਾਂ! ਕੀਹ ਆਖ ਕੇ ਉਸ ਦਾ ਸਰੂਪ ਬਿਆਨ ਕੀਤਾ ਜਾਏ? (ਜੇਹੜੇ ਮਨੁੱਖ ਆਪਣੇ ਆਪ ਨੂੰ ਵਿਦਵਾਨ ਸਮਝ ਕੇ ਉਸ ਪ੍ਰਭੂ ਦਾ ਅਸਲ ਸਰੂਪ ਬਿਆਨ ਕਰਨ ਦਾ ਜਤਨ ਕਰਦੇ ਹਨ, ਉਹ ਭੁੱਲ ਕਰਦੇ ਹਨ। ਇਸ ਉੱਦਮ ਵਿਚ ਕੋਈ ਸੋਭਾ ਨਹੀਂ) ॥੧॥ ਰਹਾਉ ॥


ਊਪਰਿ ਦਰਿ ਅਸਮਾਨਿ ਪਇਆਲਿ  

ऊपरि दरि असमानि पइआलि ॥  

Ūpar ḏar asmān pa▫i▫āl.  

He is high above the sky, and beneath the nether worlds.  

ਸੁਆਮੀ ਉਚੇ ਅਕਾਸ਼ ਵਿੱਚ ਰਮਿਆ ਹੋਇਆ ਹੈ ਅਤੇ ਹੇਠਾਂ ਪਾਤਾਲ ਵਿੱਚ ਭੀ।  

ਦਰਿ = ਅੰਦਰ, ਹੇਠਾਂ। ਅਸਮਾਨਿ = ਅਸਮਾਨ ਵਿਚ। ਪਇਆਲਿ = ਪਾਤਾਲ ਵਿਚ।
ਉਤਾਹ ਹੇਠਾਂਹ ਅਸਮਾਨ ਵਿਚ ਪਾਤਾਲ ਵਿਚ (ਹਰ ਥਾਂ ਪਰਮਾਤਮਾ ਵਿਆਪਕ ਹੈ, ਫਿਰ ਭੀ ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।)


ਕਿਉ ਕਰਿ ਕਹੀਐ ਦੇਹੁ ਵੀਚਾਰਿ  

किउ करि कहीऐ देहु वीचारि ॥  

Ki▫o kar kahī▫ai ḏeh vīcẖār.  

How can I speak of Him? Let me understand.  

ਮੈਂ ਉਸ ਨੂੰ ਕਿਸ ਤਰ੍ਹਾਂ ਵਰਣਨ ਕਰ ਸਕਦਾ ਹਾਂ? ਤੂੰ ਮੈਨੂੰ ਇਹ ਗੱਲ ਸਮਝਾ।  

ਦੇਹੁ = (ਉੱਤਰ) ਦੇਹੁ। ਵੀਚਾਰਿ = ਵਿਚਾਰ ਕੇ।
(ਹੇ ਭਾਈ!) ਵਿਚਾਰ ਕਰ ਕੇ ਕੋਈ ਧਿਰ ਭੀ (ਜੇ ਦੇ ਸਕਦੇ ਹੋ ਤਾਂ) ਉੱਤਰ ਦੇਹੋ ਕਿ (ਉਸ ਪ੍ਰਭੂ ਬਾਰੇ) ਕਿਵੇਂ ਕੁਝ ਕਹਿਆ ਜਾ ਸਕਦਾ ਹੈ?


ਬਿਨੁ ਜਿਹਵਾ ਜੋ ਜਪੈ ਹਿਆਇ  

बिनु जिहवा जो जपै हिआइ ॥  

Bin jihvā jo japai hi▫ā▫e.  

In the heart, without the tongue is chanted,  

ਜੋ ਜੀਭ ਦੇ ਬਗੈਰ, ਹਿਰਦੇ ਅੰਦਰ ਉਚਾਰਨ ਕੀਤਾ ਜਾਂਦਾ ਹੈ,  

ਬਿਨੁ ਜਿਹਵਾ = ਜੀਭ (ਵਰਤਣ) ਤੋਂ ਬਿਨਾ, ਹੋਰਨਾਂ ਨੂੰ ਸੁਣਾਣ ਤੋਂ ਬਿਨਾ, ਵਿਖਾਵੇ ਤੋਂ ਬਿਨਾ। ਹਿਆਇ = ਹਿਰਦੇ ਵਿਚ।
(ਪਰਮਾਤਮਾ ਦਾ ਸਰੂਪ ਬਿਆਨ ਕਰਨਾ ਤਾਂ ਅਸੰਭਵ ਹੈ, ਪਰ) ਜੇ ਕੋਈ ਮਨੁੱਖ ਵਿਖਾਵਾ ਛੱਡ ਕੇ ਆਪਣੇ ਹਿਰਦੇ ਵਿਚ ਉਸ ਦਾ ਨਾਮ ਜਪਦਾ ਰਹੇ,


ਕੋਈ ਜਾਣੈ ਕੈਸਾ ਨਾਉ ॥੨॥  

कोई जाणै कैसा नाउ ॥२॥  

Ko▫ī jāṇai kaisā nā▫o. ||2||  

who knows what sort of Name? ||2||  

ਕੋਈ ਵਿਰਲਾ ਜਣਾ ਹੀ ਜਾਣਦਾ ਹੈ ਕਿ ਉਹ ਨਾਮ ਕੇਹੋ ਜਿਹਾ ਹੈ।  

ਕੋਈ ਜਾਣੈ = ਕੋਈ ਇਹੋ ਜਿਹਾ ਮਨੁੱਖ ਹੀ ਜਾਣਦਾ ਹੈ। ਕੈਸਾ ਨਾਉ = ਨਾਮ ਕੈਸਾ ਹੈ, ਨਾਮ ਜਪਣ ਦਾ ਆਨੰਦ ਕਿਹੋ ਜਿਹਾ ਹੈ ॥੨॥
ਤਾਂ ਕੋਈ ਇਹੋ ਜਿਹਾ ਮਨੁੱਖ ਹੀ ਇਹ ਸਮਝ ਲੈਂਦਾ ਹੈ ਕਿ ਉਸ ਪਰਮਾਤਮਾ ਦਾ ਨਾਮ ਜਪਣ ਵਿਚ ਆਨੰਦ ਕਿਹੋ ਜਿਹਾ ਹੈ ॥੨॥


ਕਥਨੀ ਬਦਨੀ ਰਹੈ ਨਿਭਰਾਂਤਿ  

कथनी बदनी रहै निभरांति ॥  

Kathnī baḏnī rahai nibẖrāʼnṯ.  

Undoubtedly, words fail me.  

ਨਿਰਸੰਦੇਹ ਐਸੀ ਅਵਸਥਾ ਅੰਦਰ ਮੂੰਹ ਦੇ ਬਚਨ ਬੰਦ ਹੋ ਜਾਂਦੇ ਹਨ।  

ਕਥਨੀ ਬਦਨੀ = ਕਹਿਣ ਬੋਲਣ ਵਲੋਂ (वद् = ਬੋਲਣਾ। वक्ता = ਬੋਲਣ ਵਾਲਾ)। ਰਹੈ ਨਿਭਰਾਂਤਿ = ਸ਼ਾਂਤੀ ਬਣੀ ਰਹੇ, ਰੋਕ ਪਈ ਰਹੇ।
ਉਹ ਮਨੁੱਖ (ਚੁੰਚ-ਗਿਆਨਤਾ ਦੀਆਂ ਗੱਲਾਂ) ਕਹਿਣ ਬੋਲਣ ਵਲੋਂ ਰੁਕ ਜਾਂਦਾ ਹੈ,


ਸੋ ਬੂਝੈ ਹੋਵੈ ਜਿਸੁ ਦਾਤਿ  

सो बूझै होवै जिसु दाति ॥  

So būjẖai hovai jis ḏāṯ.  

He alone understands, who is blessed.  

ਕੇਵਲ ਉਹ ਹੀ ਇਸ ਨੂੰ ਸਮਝਦਾ ਹੈ ਜਿਸ ਉਤੇ ਮਾਲਕ ਦੀ ਮਿਹਰ ਹੈ,  

ਸੋ ਬੂਝੈ = (ਪ੍ਰਭੂ ਦੇ ਗੁਣਾਂ ਨੂੰ ਕੁਝ ਕੁਝ) ਉਹ ਮਨੁੱਖ ਸਮਝਦਾ ਹੈ। ਦਾਤਿ = ਬਖ਼ਸ਼ਸ਼।
ਜਿਸ ਮਨੁੱਖ ਉਤੇ ਪਰਮਾਤਮਾ ਦੀ ਬਖ਼ਸ਼ਸ਼ ਹੋਵੇ। ਉਹ ਸਮਝ ਲੈਂਦਾ ਹੈ (ਕਿ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਮੂਲ ਪ੍ਰਭੂ ਆਪ ਹੀ ਹੈ)।


ਅਹਿਨਿਸਿ ਅੰਤਰਿ ਰਹੈ ਲਿਵ ਲਾਇ  

अहिनिसि अंतरि रहै लिव लाइ ॥  

Ahinis anṯar rahai liv lā▫e.  

Day and night, deep within, he remains lovingly attuned to the Lord.  

ਤੇ ਆਪਣੇ ਰਿਦੇ ਅੰਦਰ ਉਹ ਦਿਨ ਤੇ ਰੈਣ ਪ੍ਰਭੂ ਨਾਲ ਪਾਈ ਰਖਦਾ ਹੈ।  

ਅਹਿ = ਦਿਨ। ਨਿਸਿ = ਰਾਤ।
(ਫਿਰ) ਉਹ ਦਿਨ ਰਾਤ (ਹਰ ਵੇਲੇ) ਆਪਣੇ ਅੰਤਰ-ਆਤਮੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।


ਸੋਈ ਪੁਰਖੁ ਜਿ ਸਚਿ ਸਮਾਇ ॥੩॥  

सोई पुरखु जि सचि समाइ ॥३॥  

So▫ī purakẖ jė sacẖ samā▫e. ||3||  

He is the true person, who is merged in the True Lord. ||3||  

ਕੇਵਲ ਉਹ ਹੀ ਪੂਰਨ ਪੁਰਸ਼ ਹੈ ਜੋ ਸਚੇ ਸੁਆਮੀ ਅੰਦਰ ਲੀਨ ਹੋਇਆ ਰਹਿੰਦਾ ਹੈ।  

ਜਿ = ਜੇਹੜਾ। ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ॥੩॥
ਉਹੀ ਹੈ ਅਸਲ ਮਨੁੱਖ ਜੇਹੜਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੩॥


ਜਾਤਿ ਕੁਲੀਨੁ ਸੇਵਕੁ ਜੇ ਹੋਇ  

जाति कुलीनु सेवकु जे होइ ॥  

Jāṯ kulīn sevak je ho▫e.  

If someone of high social standing becomes a selfless servant,  

ਜੇਕਰ ਰੱਬ ਦਾ ਗੋਲਾ ਉੱਚੀ ਜਾਤੀ ਦੀ ਕੁਲ ਵਿੱਚ ਹੋਵੇ,  

ਕੁਲੀਨੁ = ਚੰਗੀ ਕੁਲ ਦਾ।
ਜੇ ਕੋਈ ਮਨੁੱਖ ਉੱਚੀ ਜਾਤਿ ਦਾ ਜਾਂ ਉੱਚੀ ਕੁਲ ਦਾ ਹੋ ਕੇ (ਜਾਤਿ ਕੁਲ ਦਾ ਅਹੰਕਾਰ ਛੱਡ ਕੇ) ਪਰਮਾਤਮਾ ਦਾ ਭਗਤ ਬਣ ਜਾਏ,


ਤਾ ਕਾ ਕਹਣਾ ਕਹਹੁ ਕੋਇ  

ता का कहणा कहहु न कोइ ॥  

Ŧā kā kahṇā kahhu na ko▫e.  

then his praises cannot even be expressed.  

ਉਸ ਦੀ ਮਹਿਮਾ ਦੀ ਕਹਾਣੀ ਕੋਈ ਭੀ ਵਰਣਨ ਨਹੀਂ ਕਰ ਸਕਦਾ।  

ਤਾ ਕਾ ਕਹਣਾ = ਉਸ ਮਨੁੱਖ ਬਾਬਤ ਕੁਝ ਆਖਣਾ। ਕਹਹੁ ਨ ਕੋਇ = ਤੁਸੀਂ ਕੋਈ ਧਿਰ ਭੀ ਨਾ ਆਖੋ।
ਉਸ ਦਾ ਤਾਂ ਕਹਿਣਾ ਹੀ ਕੀਹ ਹੋਇਆ? (ਭਾਵ, ਉਸ ਦੀ ਪੂਰੀ ਸਿਫ਼ਤ ਕੀਤੀ ਹੀ ਨਹੀਂ ਜਾ ਸਕਦੀ)।


ਵਿਚਿ ਸਨਾਤੀ ਸੇਵਕੁ ਹੋਇ  

विचि सनातीं सेवकु होइ ॥  

vicẖ sanāṯīʼn sevak ho▫e.  

And if someone from a low social class becomes a selfless servant,  

ਜੇਕਰ ਸੁਆਮੀ ਦਾ ਨਫਰ ਨੀਵੀ ਕੁਲ ਵਿੱਚ ਹੋਵੇ,  

ਸਨਾਤੀ ਵਿਚਿ = ਨੀਵੀਂ ਜਾਤਿ ਵਾਲਿਆਂ ਵਿਚ।
(ਪਰ) ਨੀਵੀਂ ਜਾਤਿ ਵਿਚੋਂ ਭੀ ਜੰਮ ਕੇ ਜੇ ਕੋਈ ਪ੍ਰਭੂ ਦਾ ਭਗਤ ਬਣਦਾ ਹੈ,


ਨਾਨਕ ਪਣ੍ਹੀਆ ਪਹਿਰੈ ਸੋਇ ॥੪॥੧॥੬॥  

नानक पण्हीआ पहिरै सोइ ॥४॥१॥६॥  

Nānak paṇĥī▫ā pahirai so▫e. ||4||1||6||  

O Nanak, he shall wear shoes of honor. ||4||1||6||  

ਉਸ ਨੂੰ ਨਾਨਕ ਆਪਣੀ ਖੱਲ ਦੀ ਬਣੀ ਹੋਈ ਜੁੱਤੀ ਪਹਿਨਾਉਂਦਾ ਹੈ।  

ਪਣ੍ਹੀਆ = ਜੁੱਤੀ (उपानह्), ਮੇਰੀ ਚਮੜੀ ਦੀਆਂ ਜੁੱਤੀਆਂ ॥੪॥੧॥੬॥
ਤਾਂ ਹੇ ਨਾਨਕ! (ਬੇਸ਼ੱਕ) ਉਹ ਮੇਰੀ ਚਮੜੀ ਦੀਆਂ ਜੁੱਤੀਆਂ ਬਣਾ ਕੇ ਪਹਿਨ ਲਏ ॥੪॥੧॥੬॥


ਮਲਾਰ ਮਹਲਾ  

मलार महला १ ॥  

Malār mėhlā 1.  

Malaar, First Mehl:  

ਮਲਾਰ ਪਹਿਲੀ ਪਾਤਿਸ਼ਾਹੀ।  

xxx
XXX


ਦੁਖੁ ਵੇਛੋੜਾ ਇਕੁ ਦੁਖੁ ਭੂਖ  

दुखु वेछोड़ा इकु दुखु भूख ॥  

Ḏukẖ vecẖẖoṛā ik ḏukẖ bẖūkẖ.  

The pain of separation - this is the hungry pain I feel.  

ਪਹਿਲ ਪ੍ਰਿਥਮੇ ਮੈਨੂੰ ਰੱਬ ਨਾਲੋ ਜੁਦਾਇਗੀ ਦਾ ਸੱਲ ਹੈ ਅਤੇ ਹੋਰ ਪੀੜ ਉਸ ਦੇ ਸਿਮਰਨ ਦੀ ਖੁਧਿਆ ਦੀ ਹੈ।  

ਵਿਛੋੜਾ = ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ, ਪ੍ਰਭੂ ਦੀ ਯਾਦ ਤੋਂ ਸੱਖਣਾ-ਪਨ। ਭੂਖ = ਮਾਇਆ ਦੀ ਤ੍ਰਿਸ਼ਨਾ।
(ਹੇ ਵੈਦ! ਮਨੁੱਖ ਲਈ ਸਭ ਤੋਂ ਵੱਡਾ) ਰੋਗ ਹੈ ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ, ਦੂਜਾ ਰੋਗ ਹੈ ਮਾਇਆ ਦੀ ਭੁੱਖ।


ਇਕੁ ਦੁਖੁ ਸਕਤਵਾਰ ਜਮਦੂਤ  

इकु दुखु सकतवार जमदूत ॥  

Ik ḏukẖ sakaṯvār jamḏūṯ.  

Another pain is the attack of the Messenger of Death.  

ਹੋਰ ਪੀੜ ਮੌਤ ਦੇ ਫਰੇਸ਼ਤੇ ਦੇ ਜਬਰਦਸਤ ਹਮਲੇ ਦੇ ਡਰ ਦੀ ਹੈ।  

ਸਕਤਵਾਰ = ਸ਼ਕਤੀ ਵਾਲੇ, ਡਾਢੇ।
ਇਕ ਹੋਰ ਰੋਗ ਭੀ ਹੈ, ਉਹ ਹੈ ਡਾਢੇ ਜਮਦੂਤ (ਭਾਵ, ਜਮਦੂਤਾਂ ਦਾ ਡਰ, ਮੌਤ ਦਾ ਡਰ)।


ਇਕੁ ਦੁਖੁ ਰੋਗੁ ਲਗੈ ਤਨਿ ਧਾਇ  

इकु दुखु रोगु लगै तनि धाइ ॥  

Ik ḏukẖ rog lagai ṯan ḏẖā▫e.  

Another pain is the disease consuming my body.  

ਹੋਰਸ ਪੀੜ ਇਹ ਹੈ ਕਿ ਬੀਮਾਰੀ ਲਗ ਜਾਣ ਦੇ ਕਾਰਨ ਮੇਰੀ ਦੇਹ ਬਿਨਸ ਜਾਏਗੀ।  

ਤਨਿ = ਤਨ ਵਿਚ।
ਤੇ ਇਹ ਉਹ ਦੁੱਖ ਹੈ ਉਹ ਰੋਗ ਹੈ ਜੋ ਮਨੁੱਖ ਦੇ ਸਰੀਰ ਵਿਚ ਆ ਚੰਬੜਦਾ ਹੈ (ਜਦ ਤਕ ਸਰੀਰਕ ਰੋਗ ਪੈਦਾ ਕਰਨ ਵਾਲੇ ਮਾਨਸਕ ਰੋਗ ਮੌਜੂਦ ਹਨ, ਤੇਰੀ ਦਵਾਈ ਕਾਟ ਨਹੀਂ ਕਰ ਸਕਦੀ)


ਵੈਦ ਭੋਲੇ ਦਾਰੂ ਲਾਇ ॥੧॥  

वैद न भोले दारू लाइ ॥१॥  

vaiḏ na bẖole ḏārū lā▫e. ||1||  

O foolish doctor, don't give me medicine. ||1||  

ਹੇ ਬੇਸਮਝ ਹਕੀਮ! ਤੂੰ ਮੈਨੂੰ ਕੋਈ ਦਵਾਈ ਨਾਂ ਦੇ।  

ਵੈਦ ਭੋਲੇ = ਹੇ ਭੋਲੇ ਅੰਞਾਣ ਵੈਦ! ਦਾਰੂ ਨ ਲਾਇ = ਦਵਾਈ ਨਾਹ ਦੇਹ ॥੧॥
ਹੇ ਭੋਲੇ ਵੈਦ! ਤੂੰ ਦਵਾਈ ਨਾਹ ਦੇਹ (ਕਿਸ ਕਿਸ ਰੋਗ ਦਾ ਤੂੰ ਇਲਾਜ ਕਰੇਂਗਾ?) ॥੧॥


ਵੈਦ ਭੋਲੇ ਦਾਰੂ ਲਾਇ  

वैद न भोले दारू लाइ ॥  

vaiḏ na bẖole ḏārū lā▫e.  

O foolish doctor, don't give me medicine.  

ਹੇ ਨਾਦਾਨ ਹਕੀਮ! ਤੂੰ ਮੈਨੂੰ ਕੋਈ ਅੋਸ਼ਧੀਆਂ ਨਾਂ ਦੇ।  

xxx
ਹੇ ਭੋਲੇ ਵੈਦ! ਤੂੰ ਦਵਾਈ ਨਾਹ ਦੇਹ।


ਦਰਦੁ ਹੋਵੈ ਦੁਖੁ ਰਹੈ ਸਰੀਰ  

दरदु होवै दुखु रहै सरीर ॥  

Ḏaraḏ hovai ḏukẖ rahai sarīr.  

The pain persists, and the body continues to suffer.  

ਪੀੜ ਜਾਂਦੀ ਨਹੀਂ ਅਤੇ ਦੇਹ ਦੀ ਤਕਲੀਫ ਜਾਰੀ ਹੈ,  

ਰਹੈ = ਟਿਕਿਆ ਰਹਿੰਦਾ ਹੈ।
(ਜਿਸ ਦਵਾਈ ਦੇ ਵਰਤਿਆਂ ਫਿਰ ਭੀ) ਸਰੀਰ ਦਾ ਦੁੱਖ ਦਰਦ ਟਿਕਿਆ ਹੀ ਰਹੇ,


ਐਸਾ ਦਾਰੂ ਲਗੈ ਬੀਰ ॥੧॥ ਰਹਾਉ  

ऐसा दारू लगै न बीर ॥१॥ रहाउ ॥  

Aisā ḏārū lagai na bīr. ||1|| rahā▫o.  

Your medicine has no effect on me. ||1||Pause||  

ਐਹੋ ਜੇਹੀ ਦਵਾਈ ਮੇਰੇ ਤੇ ਕੋਈ ਅਸਰ ਨਹੀਂ ਕਰਦੀ, ਹੇ ਭਰਾਵਾ। ਠਹਿਰਾਉ।  

ਬੀਰ = ਹੇ ਵੀਰ! ਲਗੈ ਨ = ਨਹੀਂ ਲੱਗਦਾ, ਨਹੀਂ ਪੋਂਹਦਾ, ਅਸਰ ਨਹੀਂ ਕਰਦਾ ॥੧॥ ਰਹਾਉ ॥
ਹੇ ਅੰਞਾਣ ਵੈਦ! ਹੇ ਵੀਰ ਵੈਦ! ਅਜੇਹੀ ਦਵਾਈ ਦੇਣ ਦਾ ਕੋਈ ਲਾਭ ਨਹੀਂ, ਅਜੇਹੀ ਦਵਾਈ ਕੋਈ ਅਸਰ ਨਹੀਂ ਕਰਦੀ ॥੧॥ ਰਹਾਉ ॥


ਖਸਮੁ ਵਿਸਾਰਿ ਕੀਏ ਰਸ ਭੋਗ  

खसमु विसारि कीए रस भोग ॥  

Kẖasam visār kī▫e ras bẖog.  

Forgetting his Lord and Master, the mortal enjoys sensual pleasures;  

ਸੁਆਮੀ ਨੂੰ ਭੁਲਾ ਕੇ ਪ੍ਰਾਣੀ ਕਾਮ-ਚੇਸ਼ਟਾ ਦੇ ਸੁਆਦ ਮਾਣਦਾ ਹੈ,  

ਵਿਸਾਰਿ = ਭੁਲਾ ਕੇ। ਰਸ ਭੋਗ = ਰਸਾਂ ਦੇ ਭੋਗ।
ਜਦੋਂ ਮਨੁੱਖ ਨੇ ਪ੍ਰਭੂ-ਪਤੀ ਨੂੰ ਭੁਲਾ ਕੇ (ਵਿਸ਼ੇ-ਵਿਕਾਰਾਂ ਦੇ) ਰਸ ਮਾਣਨੇ ਸ਼ੁਰੂ ਕਰ ਦਿੱਤੇ,


ਤਾਂ ਤਨਿ ਉਠਿ ਖਲੋਏ ਰੋਗ  

तां तनि उठि खलोए रोग ॥  

Ŧāʼn ṯan uṯẖ kẖalo▫e rog.  

then, disease rises up in his body.  

ਤਦ ਉਸ ਦੀ ਦੇਹ ਅੰਦਰ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ,  

ਉਠਿ ਖਲੋਏ = ਪੈਦਾ ਹੋ ਗਏ। ਰੋਗ = ਕਈ ਰੋਗ (ਨੋਟ: ਲਫ਼ਜ਼ 'ਰੋਗੁ' ਇਕ-ਵਚਨ ਹੈ, ਲਫ਼ਜ਼ 'ਰੋਗ' ਬਹੁ-ਵਚਨ ਹੈ)।
ਤਾਂ ਉਸ ਦੇ ਸਰੀਰ ਵਿਚ ਬੀਮਾਰੀਆਂ ਪੈਦਾ ਹੋਣ ਲਗ ਪਈਆਂ।


ਮਨ ਅੰਧੇ ਕਉ ਮਿਲੈ ਸਜਾਇ  

मन अंधे कउ मिलै सजाइ ॥  

Man anḏẖe ka▫o milai sajā▫e.  

The blind mortal receives his punishment.  

ਤੇ ਅੰਨ੍ਹੀ ਆਤਮਾ ਨੂੰ ਡੰਡ ਮਿਲਦਾ ਹੈ।  

xxx
(ਕੁਰਾਹੇ ਪਏ ਮਨੁੱਖ ਨੂੰ ਸਹੀ ਰਸਤੇ ਤੇ ਪਾਣ ਲਈ, ਇਸ ਦੇ) ਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨ ਨੂੰ (ਸਰੀਰਕ ਰੋਗਾਂ ਦੀ ਰਾਹੀਂ) ਸਜ਼ਾ ਮਿਲਦੀ ਹੈ।


ਵੈਦ ਭੋਲੇ ਦਾਰੂ ਲਾਇ ॥੨॥  

वैद न भोले दारू लाइ ॥२॥  

vaiḏ na bẖole ḏārū lā▫e. ||2||  

O foolish doctor, don't give me medicine. ||2||  

ਹੇ ਨਦਾਨ ਹਕੀਮ! ਤੂੰ ਮੈਨੂੰ ਆਪਣੀ ਦਵਾਈ ਨਾਂ ਲਾ।  

xxx ॥੨॥
ਸੋ, ਹੇ ਅੰਞਾਣ ਵੈਦ! (ਸਰੀਰਕ ਰੋਗਾਂ ਨੂੰ ਦੂਰ ਕਰਨ ਵਾਸਤੇ ਦਿੱਤੀ) ਤੇਰੀ ਦਵਾਈ ਦਾ ਕੋਈ ਲਾਭ ਨਹੀਂ (ਵਿਸ਼ੇ-ਵਿਕਾਰਾਂ ਦੇ ਕਾਰਨ ਇਹ ਰੋਗ ਤਾਂ ਮੁੜ ਮੁੜ ਪੈਦਾ ਹੋਣਗੇ) ॥੨॥


ਚੰਦਨ ਕਾ ਫਲੁ ਚੰਦਨ ਵਾਸੁ  

चंदन का फलु चंदन वासु ॥  

Cẖanḏan kā fal cẖanḏan vās.  

The value of sandalwood lies in its fragrance.  

ਚੰਨਣ ਦੀ ਲਕੜੀ ਦਾ ਫਾਇਦਾ ਚੰਨਣ ਦੀ ਸੁੰਗਧੀ ਹੈ।  

ਚੰਦਨ ਵਾਸੁ = ਚੰਦਨ ਦੀ ਸੁਗੰਧੀ।
ਚੰਦਨ ਦਾ ਰੁੱਖ ਤਦੋਂ ਤਕ ਚੰਦਨ ਹੈ ਜਦ ਤਕ ਵਿਚ ਚੰਦਨ ਦੀ ਸੁਗੰਧੀ ਹੈ (ਸੁਗੰਧੀ ਤੋਂ ਬਿਨਾ ਇਹ ਸਾਧਾਰਨ ਲੱਕੜੀ ਹੀ ਹੈ)।


ਮਾਣਸ ਕਾ ਫਲੁ ਘਟ ਮਹਿ ਸਾਸੁ  

माणस का फलु घट महि सासु ॥  

Māṇas kā fal gẖat mėh sās.  

The value of the human lasts only as long as the breath in the body.  

ਜੀਵ ਉਦੋਂ ਤਾਈ ਲਾਹੇਵੰਦ ਹੈ, ਜਦੋ ਤਾਂਈ ਉਸ ਦੀ ਦੇਹ ਵਿੱਚ ਸਾਹ ਹੈ।  

ਘਟ = ਸਰੀਰ। ਸਾਸੁ = ਸਾਹ। ਸਾਸਿ
ਮਨੁੱਖਾ ਸਰੀਰ ਤਦੋਂ ਤਕ ਮਨੁੱਖਾ ਸਰੀਰ ਹੈ ਜਦ ਤਕ ਇਸ ਸਰੀਰ ਵਿਚ ਸਾਹ ਚੱਲ ਰਿਹਾ ਹੈ।


ਸਾਸਿ ਗਇਐ ਕਾਇਆ ਢਲਿ ਪਾਇ  

सासि गइऐ काइआ ढलि पाइ ॥  

Sās ga▫i▫ai kā▫i▫ā dẖal pā▫e.  

When the breath is taken away, the body crumbles into dust.  

ਜਦ ਸਾਹ ਟੁਰ ਜਾਂਦਾ ਹੈ ਤਾਂ ਦੇਹ ਖੁਰ ਜਾਂਦੀ ਹੈ।  

ਗਇਐ = ਜੇ ਸਾਹ ਨਿਕਲ ਜਾਏ। ਕਾਇਆ = ਸਰੀਰ। ਢਲਿ ਪਾਇ = ਢਹਿ ਪੈਂਦੀ ਹੈ, ਮਿੱਟੀ ਹੋ ਜਾਂਦੀ ਹੈ।
ਸੁਆਸ ਨਿਕਲ ਜਾਣ ਤੇ ਸਰੀਰ ਮਿੱਟੀ ਹੋ ਜਾਂਦਾ ਹੈ।


ਤਾ ਕੈ ਪਾਛੈ ਕੋਇ ਖਾਇ ॥੩॥  

ता कै पाछै कोइ न खाइ ॥३॥  

Ŧā kai pācẖẖai ko▫e na kẖā▫e. ||3||  

After that, no one takes any food. ||3||  

ਉਸ ਦੇ ਮਗਰੋਂ ਕੋਈ ਜਣਾ ਕੁਝ ਭੀ ਨਹੀਂ ਖਾਂਦਾ।  

ਤਾ ਕੈ ਪਾਛੈ = ਸਰੀਰ ਦੇ ਮਿੱਟੀ ਹੋ ਜਾਣ ਪਿਛੋਂ। ਕੋਇ = ਕੋਈ ਭੀ ਮਨੁੱਖ ॥੩॥
ਸਰੀਰ ਦੇ ਮਿੱਟੀ ਹੋ ਜਾਣ ਪਿਛੋਂ ਕੋਈ ਭੀ ਮਨੁੱਖ ਦਵਾਈ ਨਹੀਂ ਖਾਂਦਾ (ਪਰ ਇਹ ਸਰੀਰ ਵਿਚੋਂ ਨਿਕਲ ਜਾਣ ਵਾਲਾ ਜੀਵਾਤਮਾ ਤਾਂ ਵਿਛੋੜੇ ਅਤੇ ਤ੍ਰਿਸ਼ਨਾ ਆਦਿਕ ਰੋਗਾਂ ਨਾਲ ਗ੍ਰਸਿਆ ਹੋਇਆ ਹੀ ਜਾਂਦਾ ਹੈ। ਹੇ ਵੈਦ! ਦਵਾਈ ਦੀ ਅਸਲ ਲੋੜ ਤਾਂ ਉਸ ਜੀਵਾਤਮਾ ਨੂੰ ਹੈ) ॥੩॥


ਕੰਚਨ ਕਾਇਆ ਨਿਰਮਲ ਹੰਸੁ  

कंचन काइआ निरमल हंसु ॥  

Kancẖan kā▫i▫ā nirmal hans.  

The mortal's body is golden, and the soul-swan is immaculate and pure,  

ਸੋਨਾ ਹੋ ਜਾਂਦੀ ਹੈ ਦੇਹ ਅਤੇ ਬੇਦਾਗ ਆਤਮਾ ਰਾਜਹੰਸ,  

ਕੰਚਨ ਕਾਇਆ = ਸੋਨੇ ਵਰਗਾ ਸਰੀਰ। ਨਿਰਮਲ = ਵਿਕਾਰਾਂ ਤੋਂ ਬਚਿਆ ਹੋਇਆ। ਹੰਸੁ = ਜੀਵਾਤਮਾ।
(ਹੇ ਵੈਦ!) ਉਹ ਸਰੀਰ ਸੋਨੇ ਵਰਗਾ ਸੁੱਧ ਰਹਿੰਦਾ ਹੈ, ਉਸ ਵਿਚ ਵੱਸਦਾ ਜੀਵਾਤਮਾ ਭੀ ਨਰੋਆ ਰਹਿੰਦਾ ਹੈ,


ਜਿਸੁ ਮਹਿ ਨਾਮੁ ਨਿਰੰਜਨ ਅੰਸੁ  

जिसु महि नामु निरंजन अंसु ॥  

Jis mėh nām niranjan aʼns.  

if even a tiny particle of the Immaculate Naam is within.  

ਉਸ ਦੀ, ਜਿਸ ਵਿੱਚ ਪਵਿੱਤਰ ਨਾਮ ਇਕ ਕਿਣਕਾ ਮਾਤ੍ਰ ਭੀ ਹੈ।  

ਜਿਸੁ ਮਹਿ = ਜਿਸ (ਕਾਇਆ) ਵਿਚ। ਅੰਸੁ = ਹਿੱਸਾ, ਜੋਤਿ।
ਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਪਰਮਾਤਮਾ ਦੀ ਜੋਤਿ (ਲਿਸ਼ਕਾਰਾ ਮਾਰਦੀ) ਹੈ।


ਦੂਖ ਰੋਗ ਸਭਿ ਗਇਆ ਗਵਾਇ  

दूख रोग सभि गइआ गवाइ ॥  

Ḏūkẖ rog sabẖ ga▫i▫ā gavā▫e.  

All pain and disease are eradicated.  

ਉਸ ਦੀ ਸਾਰੀ ਪੀੜ ਅਤੇ ਬੀਮਾਰੀ ਦੂਰ ਹੋ ਜਾਂਦੀਆਂ ਹਨ।  

ਸਭਿ = ਸਾਰੇ।
ਉਹ ਜੀਵਾਤਮਾ ਆਪਣੇ ਸਾਰੇ ਰੋਗ ਦੂਰ ਕਰ ਕੇ ਇਥੋਂ ਜਾਂਦਾ ਹੈ।


ਨਾਨਕ ਛੂਟਸਿ ਸਾਚੈ ਨਾਇ ॥੪॥੨॥੭॥  

नानक छूटसि साचै नाइ ॥४॥२॥७॥  

Nānak cẖẖūtas sācẖai nā▫e. ||4||2||7||  

O Nanak, the mortal is saved through the True Name. ||4||2||7||  

ਸੱਚੇ ਨਾਮ ਦੇ ਰਾਹੀਂ, ਹੇ ਨਾਨਕ! ਉਹ ਬੰਦਖਲਾਸ ਤੇ ਰਿਹਾ ਹੋ ਜਾਂਦਾ ਹੈ।  

ਨਾਇ = ਨਾਮ ਵਿਚ (ਜੁੜ ਕੇ)। ਛੂਟਸਿ = (ਤ੍ਰਿਸ਼ਨਾ ਆਦਿਕ ਦੁੱਖਾਂ ਤੋਂ) ਖ਼ਲਾਸੀ ਹਾਸਲ ਕਰੇਗਾ ॥੪॥੨॥੭॥
ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਹੀ ਜੀਵ (ਤ੍ਰਿਸ਼ਨਾ ਆਦਿਕ ਰੋਗਾਂ ਤੋਂ) ਖ਼ਲਾਸੀ ਹਾਸਲ ਕਰੇਗਾ ॥੪॥੨॥੭॥


ਮਲਾਰ ਮਹਲਾ  

मलार महला १ ॥  

Malār mėhlā 1.  

Malaar, First Mehl:  

ਮਲਾਰ ਪਹਿਲੀ ਪਾਤਿਸ਼ਾਹੀ।  

xxx
XXX


ਦੁਖ ਮਹੁਰਾ ਮਾਰਣ ਹਰਿ ਨਾਮੁ  

दुख महुरा मारण हरि नामु ॥  

Ḏukẖ mahurā māraṇ har nām.  

Pain is the poison. The Lord's Name is the antidote.  

ਤਕਲੀਫ ਸੰਖੀਆ ਹੈ ਅਤੇ ਹਰੀ ਦਾ ਨਾਮ ਇਸ ਦਾ ਜ਼ਹਿਰ ਮੁਹਰਾ।  

ਮਾਰਣ (ਮਹੁਰੇ ਨੂੰ ਕੁਸ਼ਤਾ ਕਰਨ ਵਾਸਤੇ ਜੜ੍ਹੀ ਬੂਟੀਆਂ ਆਦਿਕ) ਮਸਾਲੇ।
(ਦੁਨੀਆ ਦੇ) ਦੁੱਖ-ਕਲੇਸ਼ (ਇਨਸਾਨੀ ਜੀਵਨ ਲਈ) ਜ਼ਹਰ ਹਨ, (ਪਰ, ਹੇ ਭਾਈ!) ਜੇ ਇਸ ਜ਼ਹਰ ਦਾ ਕੁਸ਼ਤਾ ਕਰਨ ਲਈ) ਪਰਮਾਤਮਾ ਦਾ ਨਾਮ ਤੂੰ (ਜੜ੍ਹੀ ਬੂਟੀਆਂ ਆਦਿਕ) ਮਸਾਲੇ (ਦੇ ਥਾਂ) ਵਰਤੇਂ,


ਸਿਲਾ ਸੰਤੋਖ ਪੀਸਣੁ ਹਥਿ ਦਾਨੁ  

सिला संतोख पीसणु हथि दानु ॥  

Silā sanṯokẖ pīsaṇ hath ḏān.  

Grind it up in the mortar of contentment, with the pestle of charitable giving.  

ਤੂੰ ਇਸ ਨੂੰ ਸੰਤੁਸ਼ਟਤਾ ਦੀ ਕੂੰਡੀ ਵਿੱਚ ਆਪਣੇ ਹੱਥਾਂ ਨਾਲ ਦਿੱਤੀ ਹੋਈ ਦਾਤ ਦੇ ਸੋਟੇ ਨਾਲ ਰਗੜ।  

ਹਥਿ = ਹੱਥ ਵਿਚ। ਪੀਸਣੁ = (ਕੁਸ਼ਤਾ ਪੀਹ ਕੇ ਬਾਰੀਕ ਕਰਨ ਲਈ ਪੱਥਰ ਦਾ) ਵੱਟਾ।
(ਉਸ ਕੁਸ਼ਤੇ ਨੂੰ ਬਾਰੀਕ ਕਰਨ ਲਈ) ਸੰਤੋਖ ਦੀ ਸਿਲ ਬਣਾਏਂ, ਅਤੇ (ਲੋੜਵੰਦਿਆਂ ਦੀ ਸਹਾਇਤਾ ਕਰਨ ਲਈ) ਦਾਨ ਨੂੰ ਆਪਣੇ ਹੱਥ ਵਿਚ ਪੀਹਣ ਵਾਲਾ ਪੱਥਰ ਦਾ ਵੱਟਾ ਬਣਾਏਂ।


        


© SriGranth.org, a Sri Guru Granth Sahib resource, all rights reserved.
See Acknowledgements & Credits