Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗੁਰਮੁਖਿ ਜੀਵੈ ਮਰੈ ਪਰਵਾਣੁ  

गुरमुखि जीवै मरै परवाणु ॥  

Gurmukẖ jīvai marai parvāṇ.  

The Gurmukhs are celebrated in life and death.  

ਗੁਰੂ ਸਮਰਪਣ ਦਾ ਜੀਉਣਾ ਤੇ ਮਰਣਾ ਪਰਮਾਣੀਕ ਹੈ।  

ਜੀਵੈ = ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। ਮਰੈ (ਹਉਮੈ ਵਲੋਂ) ਮਰਦਾ ਹੈ, ਹਉਮੈ ਮਾਰ ਲੈਂਦਾ ਹੈ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ਤੇ ਹਉਮੈ ਵਲੋਂ ਮਰਿਆ ਰਹਿੰਦਾ ਹੈ (ਇਸ ਤਰ੍ਹਾਂ ਉਹ ਪ੍ਰਭੂ ਦੀਆਂ ਨਜਰਾਂ ਵਿਚ) ਕਬੂਲ ਹੋ ਜਾਂਦਾ ਹੈ।


ਆਰਜਾ ਛੀਜੈ ਸਬਦੁ ਪਛਾਣੁ  

आरजा न छीजै सबदु पछाणु ॥  

Ārjā na cẖẖījai sabaḏ pacẖẖāṇ.  

Their lives are not wasted; they realize the Word of the Shabad.  

ਉਸ ਦਾ ਜੀਵਨ ਬੇਅਰਥ ਨਹੀਂ ਜਾਂਦਾ, ਕਿਉਂਕਿ ਉਹ ਸਾਹਿਬ ਨੂੰ ਸਿੰਞਾਣਦਾ ਹੈ।  

ਆਰਜਾ = ਉਮਰ। ਨ ਛੀਜੈ = ਵਿਅਰਥ ਨਹੀਂ ਜਾਂਦੀ। ਪਛਾਣੁ = ਪਛਾਣੂ, ਸਾਥੀ।
ਉਸ ਦੀ ਉਮਰ ਵਿਅਰਥ ਨਹੀਂ ਜਾਂਦੀ, ਗੁਰੂ ਦਾ ਸ਼ਬਦ ਉਸ ਦਾ ਜੀਵਨ-ਸਾਥੀ ਬਣਿਆ ਰਹਿੰਦਾ ਹੈ।


ਗੁਰਮੁਖਿ ਮਰੈ ਕਾਲੁ ਖਾਏ ਗੁਰਮੁਖਿ ਸਚਿ ਸਮਾਵਣਿਆ ॥੨॥  

गुरमुखि मरै न कालु न खाए गुरमुखि सचि समावणिआ ॥२॥  

Gurmukẖ marai na kāl na kẖā▫e gurmukẖ sacẖ samāvaṇi▫ā. ||2||  

The Gurmukhs do not die; they are not consumed by death. The Gurmukhs are absorbed in the True Lord. ||2||  

ਪਵਿੱਤ੍ਰ ਪੁਰਸ਼ ਮਰਦਾ ਨਹੀਂ ਤੇ ਨਾਂ ਹੀ ਉਸ ਨੂੰ ਮੌਤ ਨਿਗਲਦੀ ਹੈ, ਪਵਿੱਤ੍ਰ ਪੁਰਸ਼ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।  

ਮਰੈ ਨ = ਆਤਮਕ ਮੌਤ ਨਹੀਂ ਸਹੇੜਦਾ। ਕਾਲੁ = ਆਤਮਕ ਮੌਤ ॥੨॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ। ਆਤਮਕ ਮੌਤ ਉਸ ਉੱਤੇ ਜ਼ੋਰ ਨਹੀਂ ਪਾ ਸਕਦੀ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੨॥


ਗੁਰਮੁਖਿ ਹਰਿ ਦਰਿ ਸੋਭਾ ਪਾਏ  

गुरमुखि हरि दरि सोभा पाए ॥  

Gurmukẖ har ḏar sobẖā pā▫e.  

The Gurmukhs are honored in the Court of the Lord.  

ਗੁਰੂ ਅਨੁਸਾਰੀ ਸਿਖ ਵਾਹਿਗੁਰੁ ਦੇ ਦਰਬਾਰ ਅੰਦਰ ਇੱਜ਼ਤ ਆਬਰੂ ਪਾਉਂਦਾ ਹੈ।  

ਦਰਿ = ਦਰ ਤੇ।
ਗੁਰੂ ਦੇ ਆਸਰੇ ਪਰਨੇ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਦਰ ਤੇ ਸੋਭਾ ਖੱਟਦਾ ਹੈ।


ਗੁਰਮੁਖਿ ਵਿਚਹੁ ਆਪੁ ਗਵਾਏ  

गुरमुखि विचहु आपु गवाए ॥  

Gurmukẖ vicẖahu āp gavā▫e.  

The Gurmukhs eradicate selfishness and conceit from within.  

ਗੁਰੂ ਅਨੁਸਾਰੀ ਸਿਖ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਮੇਟ ਸੁਟਦਾ ਹੈ।  

ਆਪੁ = ਆਪਾ-ਭਾਵ।
ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰੀ ਰੱਖਦਾ ਹੈ।


ਆਪਿ ਤਰੈ ਕੁਲ ਸਗਲੇ ਤਾਰੇ ਗੁਰਮੁਖਿ ਜਨਮੁ ਸਵਾਰਣਿਆ ॥੩॥  

आपि तरै कुल सगले तारे गुरमुखि जनमु सवारणिआ ॥३॥  

Āp ṯarai kul sagle ṯāre gurmukẖ janam savārṇi▫ā. ||3||  

They save themselves, and save all their families and ancestors as well. The Gurmukhs redeem their lives. ||3||  

ਨੇਕ ਬੰਦਾ ਖੁਦ ਪਾਰ ਉਤਰ ਜਾਂਦਾ ਹੈ, ਆਪਣੀ ਸਮੂਹ ਵੰਸ਼ ਨੂੰ ਪਾਰ ਕਰ ਲੈਂਦਾ ਹੈ ਅਤੇ ਆਪਣਾ ਜੀਵਨ ਭੀ ਸੁਧਾਰ ਲੈਂਦਾ ਹੈ।  

xxx॥੩॥
ਉਹ ਆਪ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ (ਭੀ) ਪਾਰ ਲੰਘਾ ਲੈਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣਾ ਜੀਵਨ ਸਵਾਰ ਲੈਂਦਾ ਹੈ ॥੩॥


ਗੁਰਮੁਖਿ ਦੁਖੁ ਕਦੇ ਲਗੈ ਸਰੀਰਿ  

गुरमुखि दुखु कदे न लगै सरीरि ॥  

Gurmukẖ ḏukẖ kaḏe na lagai sarīr.  

The Gurmukhs never suffer bodily pain.  

ਨੇਕ-ਬੰਦੇ ਦੀ ਦੇਹਿ ਨੂੰ ਪੀੜ ਕਦਾਚਿੱਤ ਦੁਖਾਂਤ੍ਰ ਨਹੀਂ ਕਰਦੀ।  

ਸਰੀਰਿ = ਸਰੀਰ ਵਿਚ।
ਜੇਹੜਾ ਮਨੁੱਖ ਗੁਰੂ ਦੀ ਸਰਨ ਲੈਂਦਾ ਹੈ, ਉਸ ਦੇ ਸਰੀਰ ਵਿਚ ਕਦੇ ਹਉਮੈ ਦਾ ਰੋਗ ਨਹੀਂ ਲੱਗਦਾ।


ਗੁਰਮੁਖਿ ਹਉਮੈ ਚੂਕੈ ਪੀਰ  

गुरमुखि हउमै चूकै पीर ॥  

Gurmukẖ ha▫umai cẖūkai pīr.  

The Gurmukhs have the pain of egotism taken away.  

ਨੇਕ-ਬੰਦੇ ਦੀ ਹੰਕਾਰ ਦੀ ਦਰਦ ਦੂਰ ਹੋ ਜਾਂਦੀ ਹੈ।  

ਪੀਰ = ਪੀੜ।
ਉਸ ਦੇ ਅੰਦਰੋਂ ਹਉਮੈ ਦੀ ਪੀੜ ਖ਼ਤਮ ਹੋ ਜਾਂਦੀ ਹੈ।


ਗੁਰਮੁਖਿ ਮਨੁ ਨਿਰਮਲੁ ਫਿਰਿ ਮੈਲੁ ਲਾਗੈ ਗੁਰਮੁਖਿ ਸਹਜਿ ਸਮਾਵਣਿਆ ॥੪॥  

गुरमुखि मनु निरमलु फिरि मैलु न लागै गुरमुखि सहजि समावणिआ ॥४॥  

Gurmukẖ man nirmal fir mail na lāgai gurmukẖ sahj samāvaṇi▫ā. ||4||  

The minds of the Gurmukhs are immaculate and pure; no filth ever sticks to them again. The Gurmukhs merge in celestial peace. ||4||  

ਨੇਕ ਬੰਦੇ ਦਾ ਹਿਰਦਾ ਪਵਿੱਤ੍ਰ ਹੈ ਅਤੇ ਮਗਰੋਂ ਕਦੇ ਭੀ ਇਸ ਨੂੰ ਗਿਲਾਜ਼ਤ ਨਹੀਂ ਚਿੰਮੜਦੀ। ਨੇਕ ਬੰਦਾ ਬੈਕੁੰਠੀ ਆਨੰਦ ਅੰਦਰ ਲੀਨ ਹੋ ਜਾਂਦਾ ਹੈ।  

ਸਹਜਿ = ਆਤਮਕ ਅਡੋਲਤਾ ਵਿਚ ॥੪॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਮਨ ਹਉਮੈ ਦੀ ਮੈਲ ਤੋਂ ਸਾਫ਼ ਰਹਿੰਦਾ ਹੈ, (ਗੁਰੂ ਦਾ ਆਸਰਾ ਲੈਣ ਕਰਕੇ ਉਸ ਨੂੰ) ਫਿਰ (ਹਉਮੈ ਦੀ) ਮੈਲ ਨਹੀਂ ਚੰਬੜਦੀ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੪॥


ਗੁਰਮੁਖਿ ਨਾਮੁ ਮਿਲੈ ਵਡਿਆਈ  

गुरमुखि नामु मिलै वडिआई ॥  

Gurmukẖ nām milai vadi▫ā▫ī.  

The Gurmukhs obtain the Greatness of the Naam.  

ਪਵਿੱਤ੍ਰ ਪੁਰਸ਼ ਪ੍ਰਭੂ ਦੇ ਨਾਮ ਦੀ ਮਹਾਨਤਾ ਪਰਾਪਤ ਕਰਦਾ ਹੈ।  

xxx
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ।


ਗੁਰਮੁਖਿ ਗੁਣ ਗਾਵੈ ਸੋਭਾ ਪਾਈ  

गुरमुखि गुण गावै सोभा पाई ॥  

Gurmukẖ guṇ gāvai sobẖā pā▫ī.  

The Gurmukhs sing the Glorious Praises of the Lord, and obtain honor.  

ਪਵਿੱਤ੍ਰ ਪੁਰਸ਼ ਵਾਹਿਗੁਰੂ ਦੀਆਂ ਉਤਕ੍ਰਿਸ਼ਟਤਾਈਆਂ ਗਾਇਨ ਕਰਦਾ ਹੈ ਅਤੇ ਕੀਰਤੀ ਨੂੰ ਪਰਾਪਤ ਹੁੰਦਾ ਹੈ।  

xxx
ਉਹ ਪਰਮਾਤਮਾ ਦੇ ਗੁਣ ਗਾਂਦਾ ਹੈ ਤੇ (ਹਰ ਥਾਂ) ਸੋਭਾ ਖੱਟਦਾ ਹੈ।


ਸਦਾ ਅਨੰਦਿ ਰਹੈ ਦਿਨੁ ਰਾਤੀ ਗੁਰਮੁਖਿ ਸਬਦੁ ਕਰਾਵਣਿਆ ॥੫॥  

सदा अनंदि रहै दिनु राती गुरमुखि सबदु करावणिआ ॥५॥  

Saḏā anand rahai ḏin rāṯī gurmukẖ sabaḏ karāvaṇi▫ā. ||5||  

They remain in bliss forever, day and night. The Gurmukhs practice the Word of the Shabad. ||5||  

ਉਹ ਸਦੀਵ ਹੀ ਦਿਹੁੰ ਰੈਣ ਪ੍ਰਸੰਨ ਰਹਿੰਦਾ ਹੈ। ਪਵਿੱਤ੍ਰ ਪੁਰਸ਼ ਸਾਹਿਬ ਦੇ ਨਾਮ ਦੀ ਕਮਾਈ ਕਰਦਾ ਹੈ।  

ਅਨੰਦਿ = ਆਨੰਦ ਵਿਚ। ਸਬਦੁ = ਸਿਫ਼ਤ-ਸਾਲਾਹ ਦੀ ਕਾਰ ॥੫॥
ਗੁਰੂ ਦੇ ਦਰ ਤੇ ਟਿਕੇ ਰਹਿਣ ਨਾਲ ਮਨੁੱਖ ਸਦਾ ਦਿਨ ਰਾਤ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ, ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਕਾਰ ਕਰਦਾ ਹੈ ॥੫॥


ਗੁਰਮੁਖਿ ਅਨਦਿਨੁ ਸਬਦੇ ਰਾਤਾ  

गुरमुखि अनदिनु सबदे राता ॥  

Gurmukẖ an▫ḏin sabḏe rāṯā.  

The Gurmukhs are attuned to the Shabad, night and day.  

ਗੁਰਾਂ ਦਾ ਜਾਂਨਿਸਾਰ ਸਿੱਖ ਰੈਣ ਦਿਹੁੰ ਨਾਮ ਨਾਲ ਰੰਗਿਆ ਰਹਿੰਦਾ ਹੈ।  

ਅਨਦਿਨੁ = ਹਰ ਰੋਜ਼।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰ ਵੇਲੇ ਗੁਰੂ ਦੇ ਸ਼ਬਦ ਵਿਚ ਰੰਗਿਆ ਰਹਿੰਦਾ ਹੈ।


ਗੁਰਮੁਖਿ ਜੁਗ ਚਾਰੇ ਹੈ ਜਾਤਾ  

गुरमुखि जुग चारे है जाता ॥  

Gurmukẖ jug cẖāre hai jāṯā.  

The Gurmukhs are known throughout the four ages.  

ਗੁਰਾਂ ਦਾ ਜਾਂਨਿਸਾਰ ਸਿਖ ਚੌਹਾਂ ਯੁਗਾਂ ਵਿੱਚ ਜਾਣਿਆ ਜਾਂਦਾ ਹੈ।  

ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਹੀ।
ਸਦਾ ਤੋਂ ਹੀ ਇਹ ਨਿਯਮ ਹੈ ਕਿ ਗੁਰੂ ਦੇ ਦਰ ਤੇ ਰਹਿਣ ਵਾਲਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ।


ਗੁਰਮੁਖਿ ਗੁਣ ਗਾਵੈ ਸਦਾ ਨਿਰਮਲੁ ਸਬਦੇ ਭਗਤਿ ਕਰਾਵਣਿਆ ॥੬॥  

गुरमुखि गुण गावै सदा निरमलु सबदे भगति करावणिआ ॥६॥  

Gurmukẖ guṇ gāvai saḏā nirmal sabḏe bẖagaṯ karāvaṇi▫ā. ||6||  

The Gurmukhs always sing the Glorious Praises of the Immaculate Lord. Through the Shabad, they practice devotional worship. ||6||  

ਗੁਰਾਂ ਦਾ ਜਾਨਿਸਾਰ ਸਿੱਖ ਹਮੇਸ਼ਾਂ ਪਵਿੱਤ੍ਰ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੀ ਪਰਮ-ਮਈ ਸੇਵਾ ਕਮਾਉਂਦਾ ਹੈ।  

xxx॥੬॥
ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ ਤੇ ਪਵਿਤ੍ਰ ਜੀਵਨ ਵਾਲਾ ਬਣਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਦੀ ਭਗਤੀ ਕਰਦਾ ਹੈ ॥੬॥


ਬਾਝੁ ਗੁਰੂ ਹੈ ਅੰਧ ਅੰਧਾਰਾ  

बाझु गुरू है अंध अंधारा ॥  

Bājẖ gurū hai anḏẖ anḏẖārā.  

Without the Guru, there is only pitch-black darkness.  

ਗੁਰਾਂ ਦੇ ਬਿਨਾਂ ਅਨ੍ਹੇਰ ਘੁਪ ਹੈ।  

ਅੰਧ ਅੰਧਾਰਾ = ਮਾਇਆ ਦੇ ਮੋਹ ਦਾ ਘੁੱਪ ਹਨੇਰਾ।
ਗੁਰੂ ਦੀ ਸਰਨ ਤੋਂ ਬਿਨਾ (ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਛਾਇਆ ਰਹਿੰਦਾ ਹੈ।


ਜਮਕਾਲਿ ਗਰਠੇ ਕਰਹਿ ਪੁਕਾਰਾ  

जमकालि गरठे करहि पुकारा ॥  

Jamkāl garṯẖe karahi pukārā.  

Seized by the Messenger of Death, people cry out and scream.  

ਮੌਤ ਦੇ ਦੂਤ ਦੇ ਫੜੇ ਹੋਏ ਇਨਸਾਨ ਉੱਚੀ ਉੱਚੀ ਚੀਕਦੇ ਹਨ।  

ਜਮਕਾਲਿ = ਜਮਕਾਲ ਨੇ, ਆਤਮਕ ਮੌਤ ਨੇ। ਗਰਠੇ = ਗ੍ਰਸੇ ਹੋਏ, ਜਕੜੇ ਹੋਏ।
(ਇਸ ਹਨੇਰੇ ਦੇ ਕਾਰਨ) ਜਿਨ੍ਹਾਂ ਨੂੰ ਆਤਮਕ ਮੌਤ ਨੇ ਗ੍ਰਸ ਲਿਆ ਹੁੰਦਾ ਹੈ ਉਹ (ਦੁਖੀ ਹੋ ਹੋ ਕੇ) ਪੁਕਾਰਾਂ ਕਰਦੇ ਰਹਿੰਦੇ ਹਨ (ਦੁੱਖਾਂ ਦੇ ਗਿਲੇ ਕਰਦੇ ਰਹਿੰਦੇ ਹਨ)।


ਅਨਦਿਨੁ ਰੋਗੀ ਬਿਸਟਾ ਕੇ ਕੀੜੇ ਬਿਸਟਾ ਮਹਿ ਦੁਖੁ ਪਾਵਣਿਆ ॥੭॥  

अनदिनु रोगी बिसटा के कीड़े बिसटा महि दुखु पावणिआ ॥७॥  

An▫ḏin rogī bistā ke kīṛe bistā mėh ḏukẖ pāvṇi▫ā. ||7||  

Night and day, they are diseased, like maggots in manure, and in manure they endure agony. ||7||  

ਉਹ ਹਮੇਸ਼ਾਂ ਬੀਮਾਰ, ਗੰਦਗੀ ਦੇ ਕੀਟ ਹਨ। ਗੰਦਗੀ ਅੰਦਰ ਹੀ ਉਹ ਤਸੀਹਾ ਕੱਟਦੇ ਹਨ।  

xxx॥੭॥
ਉਹ ਹਰ ਵੇਲੇ ਵਿਕਾਰਾਂ ਦੇ ਰੋਗ ਵਿਚ ਫਸੇ ਰਹਿੰਦੇ ਹਨ ਤੇ ਦੁੱਖ ਸਹਿੰਦੇ ਰਹਿੰਦੇ ਹਨ ਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਕੁਰਬਲ ਕੁਰਬਲ ਕਰਦੇ ਰਹਿੰਦੇ ਹਨ ॥੭॥


ਗੁਰਮੁਖਿ ਆਪੇ ਕਰੇ ਕਰਾਏ  

गुरमुखि आपे करे कराए ॥  

Gurmukẖ āpe kare karā▫e.  

The Gurmukhs know that the Lord alone acts, and causes others to act.  

ਗੁਰੂ ਸਮਰਪਣ ਅਨੁਭਵ ਕਰਦੇ ਹਨ ਕਿ ਵਾਹਿਗੁਰੂ ਆਪ ਹੀ ਕਰਦਾ ਤੇ ਕਰਵਾਉਂਦਾ ਹੈ।  

xxx
ਜੇਹੜਾ ਮਨੁੱਖ ਗੁਰੂ ਦੀ ਸਰਨ ਵਿਚ ਰਹਿੰਦਾ ਹੈ, ਉਸ ਨੂੰ ਫਿਰ ਇਹ ਨਿਸਚਾ ਹੋ ਜਾਂਦਾ ਹੈ ਕਿ (ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ।


ਗੁਰਮੁਖਿ ਹਿਰਦੈ ਵੁਠਾ ਆਪਿ ਆਏ  

गुरमुखि हिरदै वुठा आपि आए ॥  

Gurmukẖ hirḏai vuṯẖā āp ā▫e.  

In the hearts of the Gurmukhs, the Lord Himself comes to dwell.  

ਗੁਰੂ ਸਮਰਪਣ ਦੇ ਦਿਲ ਵਿੱਚ ਸਾਹਿਬ ਖੁਦ ਆ ਕੇ ਨਿਵਾਸ ਕਰ ਲੈਂਦਾ ਹੈ।  

ਵੁਠਾ = ਵੁੱਠਾ, ਆ ਵੱਸਿਆ।
ਉਸ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵਸਦਾ ਹੈ,


ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੨੫॥੨੬॥  

नानक नामि मिलै वडिआई पूरे गुर ते पावणिआ ॥८॥२५॥२६॥  

Nānak nām milai vadi▫ā▫ī pūre gur ṯe pāvṇi▫ā. ||8||25||26||  

O Nanak, through the Naam, greatness is obtained. It is received from the Perfect Guru. ||8||25||26||  

ਨਾਨਕ, ਰੱਬ ਦੇ ਨਾਮ ਦੇ ਰਾਹੀਂ ਵਿਸ਼ਾਲਤਾ ਪ੍ਰਾਪਤ ਹੁੰਦੀ ਹੈ। ਪੂਰਨ ਗੁਰਾਂ ਪਾਸੋਂ ਨਾਮ ਪਾਇਆ ਜਾਂਦਾ ਹੈ।  

ਨਾਮਿ = ਨਾਮ ਵਿਚ ॥੮॥
ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ, ਤੇ (ਪ੍ਰਭੂ ਦਾ ਨਾਮ) ਪੂਰੇ ਗੁਰੂ ਪਾਸੋਂ (ਹੀ) ਮਿਲਦਾ ਹੈ ॥੮॥੨੫॥੨੬॥


ਮਾਝ ਮਹਲਾ  

माझ महला ३ ॥  

Mājẖ mėhlā 3.  

Maajh, Third Mehl:  

ਮਾਝ, ਤੀਜੀ ਪਾਤਸ਼ਾਹੀ।  

xxx
xxx


ਏਕਾ ਜੋਤਿ ਜੋਤਿ ਹੈ ਸਰੀਰਾ  

एका जोति जोति है सरीरा ॥  

Ėkā joṯ joṯ hai sarīrā.  

The One Light is the light of all bodies.  

ਦੇਹਾਂ ਦੀ ਰੌਸ਼ਨੀ ਅੰਦਰ ਇਕ ਸੁਆਮੀ ਦੀ ਹੀ ਰੌਸ਼ਨੀ ਹੈ।  

xxx
ਸਭ ਸਰੀਰਾਂ ਵਿਚ ਪਰਮਾਤਮਾ ਦੀ ਹੀ ਜੋਤਿ ਵਿਆਪਕ ਹੈ, (ਅਜਿਹਾ ਨਿਸਚਾ)


ਸਬਦਿ ਦਿਖਾਏ ਸਤਿਗੁਰੁ ਪੂਰਾ  

सबदि दिखाए सतिगुरु पूरा ॥  

Sabaḏ ḏikẖā▫e saṯgur pūrā.  

The Perfect True Guru reveals it through the Word of the Shabad.  

ਆਪਣੇ ਉਪਦੇਸ਼ ਦੁਆਰਾ ਪੂਰਨ ਸਤਿਗੁਰੂ ਇਸ ਨੂੰ ਵਿਖਾਲ ਦਿੰਦਾ ਹੈ।  

ਸਬਦਿ = ਸ਼ਬਦ ਦੀ ਰਾਹੀਂ।
ਪੂਰਾ ਗੁਰੂ ਆਪਣੇ ਸ਼ਬਦ ਵਿਚ ਜੋੜ ਕੇ (ਸਰਨ ਆਏ ਮਨੁੱਖ ਨੂੰ) ਵਿਖਾ ਦੇਂਦਾ ਹੈ।


ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ ॥੧॥  

आपे फरकु कीतोनु घट अंतरि आपे बणत बणावणिआ ॥१॥  

Āpe farak kīṯon gẖat anṯar āpe baṇaṯ baṇāvaṇi▫ā. ||1||  

He Himself instills the sense of separation within our hearts; He Himself created the Creation. ||1||  

ਮੁਖਤਲਿਫ ਸਰੀਰਾਂ ਅੰਦਰ ਪ੍ਰਭੂ ਨੇ ਖੁਦ ਹੀ ਵੱਖਰਾਪਣ ਪੈਦਾ ਕੀਤਾ ਹੈ ਅਤੇ ਖੁਦ ਹੀ ਸਾਰੀ ਬਣਤਰ ਬਣਾਈ ਹੈ।  

ਕੀਤੋਨੁ = ਕੀਤਾ ਉਨਿ, ਉਸ ਪ੍ਰਭੂ ਨੇ ਕੀਤਾ ਹੈ ॥੧॥
ਪਰਮਾਤਮਾ ਨੇ ਆਪ ਹੀ ਸਭ ਜੀਵਾਂ ਦੀ ਬਨਾਵਟ ਬਣਾਈ ਹੈ (ਪੈਦਾ ਕੀਤੇ ਹਨ) ਤੇ ਆਪ ਹੀ ਉਸ ਨੇ ਸਾਰੇ ਸਰੀਰਾਂ ਵਿਚ (ਆਤਮਕ ਜੀਵਨ ਦਾ) ਫ਼ਰਕ ਬਣਾਇਆ ਹੋਇਆ ਹੈ ॥੧॥


ਹਉ ਵਾਰੀ ਜੀਉ ਵਾਰੀ ਹਰਿ ਸਚੇ ਕੇ ਗੁਣ ਗਾਵਣਿਆ  

हउ वारी जीउ वारी हरि सचे के गुण गावणिआ ॥  

Ha▫o vārī jī▫o vārī har sacẖe ke guṇ gāvaṇi▫ā.  

I am a sacrifice, my soul is a sacrifice, to those who sing the Glorious Praises of the True Lord.  

ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਸੱਚੇ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਦੇ ਹਨ।  

xxx
ਮੈਂ ਸਦਾ ਉਹਨਾਂ ਮਨੁੱਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।


ਬਾਝੁ ਗੁਰੂ ਕੋ ਸਹਜੁ ਪਾਏ ਗੁਰਮੁਖਿ ਸਹਜਿ ਸਮਾਵਣਿਆ ॥੧॥ ਰਹਾਉ  

बाझु गुरू को सहजु न पाए गुरमुखि सहजि समावणिआ ॥१॥ रहाउ ॥  

Bājẖ gurū ko sahj na pā▫e gurmukẖ sahj samāvaṇi▫ā. ||1|| rahā▫o.  

Without the Guru, no one obtains intuitive wisdom; the Gurmukh is absorbed in intuitive peace. ||1||Pause||  

ਗੁਰਾਂ ਦੇ ਬਗੈਰ ਕਿਸੇ ਨੂੰ ਭੀ ਬ੍ਰਹਿਮ ਗਿਆਨ ਪਰਾਪਤ ਨਹੀਂ ਹੁੰਦਾ। ਗੁਰਾਂ ਦੇ ਰਾਹੀਂ ਇਨਸਾਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।  

ਕੋ = ਕੋਈ ਭੀ ਮਨੁੱਖ। ਸਹਜੁ = ਆਤਮਕ ਅਡੋਲਤਾ ॥੧॥
(ਆਤਮਕ ਅਡੋਲਤਾ ਵਿਚ ਰਹਿ ਕੇ ਹੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ, ਤੇ) ਗੁਰੂ ਦੀ ਸਰਨ ਤੋਂ ਬਿਨਾ ਕੋਈ ਮਨੁੱਖ ਆਤਮਕ ਅਡੋਲਤਾ ਹਾਸਲ ਨਹੀਂ ਕਰ ਸਕਦਾ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੧॥ ਰਹਾਉ॥


ਤੂੰ ਆਪੇ ਸੋਹਹਿ ਆਪੇ ਜਗੁ ਮੋਹਹਿ  

तूं आपे सोहहि आपे जगु मोहहि ॥  

Ŧūʼn āpe sohėh āpe jag mohėh.  

You Yourself are Beautiful, and You Yourself entice the world.  

ਤੂੰ ਆਪ ਸੁੰਦਰ ਲੱਗਦਾ ਹੈ ਅਤੇ ਆਪ ਹੀ ਸੰਸਾਰ ਨੂੰ ਫਰੇਫਤਾ ਕਰਦਾ ਹੈ।  

ਸੋਹਹਿ = ਸੋਭ ਰਿਹਾ ਹੈਂ। ਮੋਹਹਿ = ਮੋਹ ਰਿਹਾ ਹੈਂ।
ਹੇ ਕਰਤਾਰ! ਤੂੰ ਆਪ ਹੀ (ਜਗਤ ਰਚ ਕੇ ਜਗਤ-ਰਚਨਾ ਦੀ ਰਾਹੀਂ ਆਪਣੀ) ਸੁੰਦਰਤਾ ਵਿਖਾ ਰਿਹਾ ਹੈਂ, ਤੇ (ਉਸ ਸੁੰਦਰਤਾ ਨਾਲ) ਤੂੰ ਆਪ ਹੀ ਜਗਤ ਨੂੰ ਮੋਹਿਤ ਕਰਦਾ ਹੈਂ।


ਤੂੰ ਆਪੇ ਨਦਰੀ ਜਗਤੁ ਪਰੋਵਹਿ  

तूं आपे नदरी जगतु परोवहि ॥  

Ŧūʼn āpe naḏrī jagaṯ parovėh.  

You Yourself, by Your Kind Mercy, weave the thread of the world.  

ਤੂੰ ਆਪ ਹੀ, ਹੇ ਮਿਹਰਵਾਨ ਮਾਲਕ! ਸੰਸਾਰ ਨੂੰ ਨਿਯਮ ਅੰਦਰ ਪਰੋਂਦਾ ਹੈਂ।  

xxx
ਤੂੰ ਆਪ ਹੀ ਆਪਣੀ ਮਿਹਰ ਦੀ ਨਿਗਾਹ ਨਾਲ ਜਗਤ ਨੂੰ (ਆਪਣੀ ਕਾਇਮ ਕੀਤੀ ਮਰਯਾਦਾ ਦੇ ਧਾਗੇ ਵਿਚ) ਪ੍ਰੋਈ ਰੱਖਦਾ ਹੈਂ।


ਤੂੰ ਆਪੇ ਦੁਖੁ ਸੁਖੁ ਦੇਵਹਿ ਕਰਤੇ ਗੁਰਮੁਖਿ ਹਰਿ ਦੇਖਾਵਣਿਆ ॥੨॥  

तूं आपे दुखु सुखु देवहि करते गुरमुखि हरि देखावणिआ ॥२॥  

Ŧūʼn āpe ḏukẖ sukẖ ḏevėh karṯe gurmukẖ har ḏekẖāvaṇi▫ā. ||2||  

You Yourself bestow pain and pleasure, O Creator. The Lord reveals Himself to the Gurmukh. ||2||  

ਤੂੰ ਆਪ ਹੀ, ਹੇ ਮੇਰੇ ਸਾਹਿਬ ਸਿਰਜਣਹਾਰ! ਕਲੇਸ਼ ਤੇ ਕੁਸ਼ਲਤਾ ਦਿੰਦਾ ਹੈਂ ਅਤੇ ਗੁਰੂ ਸਮਰਪਣਾ ਨੂੰ ਆਪਣਾ ਆਪ ਵਿਖਾਲਦਾ ਹੈਂ।  

ਕਰਤੇ = ਹੇ ਕਰਤਾਰ! ॥੨॥
ਹੇ ਕਰਤਾਰ! ਤੂੰ ਆਪ ਹੀ ਜੀਵਾਂ ਨੂੰ ਦੁਖ ਦੇਂਦਾ ਹੈਂ ਆਪ ਹੀ ਜੀਵਾਂ ਨੂੰ ਸੁਖ ਦੇਂਦਾ ਹੈਂ, ਹੇ ਹਰੀ! ਗੁਰੂ ਦੀ ਸਰਨ ਪੈਣ ਵਾਲੇ ਬੰਦੇ (ਹਰ ਥਾਂ) ਤੇਰਾ ਦਰਸਨ ਕਰਦੇ ਹਨ ॥੨॥


ਆਪੇ ਕਰਤਾ ਕਰੇ ਕਰਾਏ  

आपे करता करे कराए ॥  

Āpe karṯā kare karā▫e.  

The Creator Himself acts, and causes others to act.  

ਸਿਰਜਣਹਾਰ ਆਪ ਹੀ ਕਰਦਾ ਤੇ ਕਰਾਉਂਦਾ ਹੈ।  

xxx
(ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ।


ਆਪੇ ਸਬਦੁ ਗੁਰ ਮੰਨਿ ਵਸਾਏ  

आपे सबदु गुर मंनि वसाए ॥  

Āpe sabaḏ gur man vasā▫e.  

Through Him, the Word of the Guru's Shabad is enshrined within the mind.  

ਉਹ ਆਪ ਹੀ ਗੁਰਾਂ ਦੀ ਬਾਣੀ ਬੰਦੇ ਦੇ ਚਿੱਤ ਵਿੱਚ ਟਿਕਾਉਂਦਾ ਹੈ।  

ਮੰਨਿ = ਮਨਿ, ਮਨ ਵਿਚ।
ਕਰਤਾਰ ਆਪ ਹੀ ਗੁਰੂ ਦਾ ਸ਼ਬਦ (ਜੀਵਾਂ ਦੇ) ਮਨ ਵਿਚ ਵਸਾਂਦਾ ਹੈ।


ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖਿ ਆਖਿ ਸੁਣਾਵਣਿਆ ॥੩॥  

सबदे उपजै अम्रित बाणी गुरमुखि आखि सुणावणिआ ॥३॥  

Sabḏe upjai amriṯ baṇī gurmukẖ ākẖ suṇāvṇi▫ā. ||3||  

The Ambrosial Word of the Guru's Bani emanates from the Word of the Shabad. The Gurmukh speaks it and hears it. ||3||  

ਹਰੀ ਪਾਸੋਂ ਸੁਧਾਰੂਪ ਗੁਰਬਾਣੀ ਉਤਪੰਨ ਹੁੰਦੀ ਹੈ, ਜਿਸ ਨੂੰ ਮੁਖੀ ਗੁਰੂ ਜੀ ਸੰਸਾਰ ਨੂੰ ਦਸਦੇ ਤੇ ਪਰਚਾਰਦੇ ਹਨ।  

ਸਬਦੇ = ਸ਼ਬਦ ਦੀ ਰਾਹੀਂ ਹੀ। ਆਖਿ = ਆਖ ਕੇ, ਉਚਾਰ ਕੇ ॥੩॥
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ (ਦੀ ਲਗਨ ਜੀਵਾਂ ਦੇ ਹਿਰਦੇ ਵਿਚ) ਪੈਦਾ ਹੁੰਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸਿਫ਼ਤ-ਸਾਲਾਹ ਦੀ ਬਾਣੀ) ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦਾ ਹੈ ॥੩॥


ਆਪੇ ਕਰਤਾ ਆਪੇ ਭੁਗਤਾ  

आपे करता आपे भुगता ॥  

Āpe karṯā āpe bẖugṯā.  

He Himself is the Creator, and He Himself is the Enjoyer.  

ਹਰੀ ਆਪ ਹੀ ਰਚਣਹਾਰ ਤੇ ਆਪ ਹੀ ਆਨੰਦ ਮਾਨਣਹਾਰ ਹੈ।  

ਭੁਗਤਾ = ਭੋਗਣ ਵਾਲਾ।
ਕਰਤਾਰ ਆਪ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਦੁਨੀਆ ਦੇ ਪਦਾਰਥ ਭੋਗਣ ਵਾਲਾ ਹੈ।


ਬੰਧਨ ਤੋੜੇ ਸਦਾ ਹੈ ਮੁਕਤਾ  

बंधन तोड़े सदा है मुकता ॥  

Banḏẖan ṯoṛe saḏā hai mukṯā.  

One who breaks out of bondage is liberated forever.  

ਸਦੀਵ ਹੀ ਬੰਦਖਲਾਸ ਹੈ ਉਹ ਪ੍ਰਾਣੀ ਜੋ ਆਪਣੀਆਂ ਬੇੜੀਆਂ ਨੂੰ ਕੱਟ ਸੁਟਦਾ ਹੈ।  

ਮੁਕਤਾ = ਆਜ਼ਾਦ।
ਕਰਤਾਰ ਆਪ ਹੀ (ਸਾਰੇ ਜੀਵਾਂ ਦੇ ਮਾਇਆ ਦੇ ਮੋਹ ਦੇ) ਬੰਧਨ ਤੋੜਦਾ ਹੈ, ਉਹ ਆਪ ਸਦਾ ਹੀ ਬੰਧਨਾਂ ਤੋਂ ਸੁਤੰਤਰ ਹੈ।


ਸਦਾ ਮੁਕਤੁ ਆਪੇ ਹੈ ਸਚਾ ਆਪੇ ਅਲਖੁ ਲਖਾਵਣਿਆ ॥੪॥  

सदा मुकतु आपे है सचा आपे अलखु लखावणिआ ॥४॥  

Saḏā mukaṯ āpe hai sacẖā āpe alakẖ lakẖāvaṇi▫ā. ||4||  

The True Lord is liberated forever. The Unseen Lord causes Himself to be seen. ||4||  

ਹਮੇਸ਼ਾਂ ਹੀ ਸੁਰਖਰੂ ਹੈ ਸੱਚਾ ਸੁਆਮੀ ਖੁਦ। ਅਦ੍ਰਿਸ਼ਟ ਪੁਰਖ ਖੁਦ ਹੀ ਆਪਣੇ ਆਪ ਨੂੰ ਵਿਖਾਲਦਾ ਹੈ।  

ਅਲਖੁ = ਅਦ੍ਰਿਸ਼ਟ ॥੪॥
ਸਦਾ-ਥਿਰ ਰਹਿਣ ਵਾਲਾ ਕਰਤਾਰ ਆਪ ਸਦਾ ਹੀ ਨਿਰਲੇਪ ਹੈ, ਆਪ ਹੀ ਅਦ੍ਰਿਸ਼ਟ (ਭੀ) ਹੈ, ਤੇ ਆਪ ਹੀ ਆਪਣਾ ਸਰੂਪ (ਜੀਵਾਂ ਨੂੰ) ਵਿਖਾਲਣ ਵਾਲਾ ਹੈ ॥੪॥


ਆਪੇ ਮਾਇਆ ਆਪੇ ਛਾਇਆ  

आपे माइआ आपे छाइआ ॥  

Āpe mā▫i▫ā āpe cẖẖā▫i▫ā.  

He Himself is Maya, and He Himself is the Illusion.  

ਸੁਆਮੀ ਆਪ ਹੀ ਮੋਹਨੀ ਹੈ ਅਤੇ ਆਪ ਹੀ ਇਸ ਦੀ ਰੂਹਾਨੀ ਬੇ-ਸਮਝੀ।  

ਛਾਇਆ = ਪ੍ਰਭਾਵ।
ਕਰਤਾਰ ਨੇ ਆਪ ਹੀ ਮਾਇਆ ਪੈਦਾ ਕੀਤੀ ਹੈ, ਉਸ ਨੇ ਆਪ ਹੀ ਮਾਇਆ ਦਾ ਪ੍ਰਭਾਵ ਪੈਦਾ ਕੀਤਾ ਹੈ।


ਆਪੇ ਮੋਹੁ ਸਭੁ ਜਗਤੁ ਉਪਾਇਆ  

आपे मोहु सभु जगतु उपाइआ ॥  

Āpe moh sabẖ jagaṯ upā▫i▫ā.  

He Himself has generated emotional attachment throughout the entire universe.  

ਉਸ ਨੇ ਆਪ ਹੀ ਸਾਰੇ ਸੰਸਾਰ ਅੰਦਰ ਇਸ ਲਈ ਮੁਹੱਬਤ ਫੂਕੀ ਹੈ।  

xxx
ਕਰਤਾਰ ਨੇ ਆਪ ਹੀ ਮਾਇਆ ਦਾ ਮੋਹ ਪੈਦਾ ਕੀਤਾ ਹੈ ਤੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ।


ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖਿ ਸੁਣਾਵਣਿਆ ॥੫॥  

आपे गुणदाता गुण गावै आपे आखि सुणावणिआ ॥५॥  

Āpe guṇḏāṯā guṇ gāvai āpe ākẖ suṇāvṇi▫ā. ||5||  

He Himself is the Giver of Virtue; He Himself sings the Lord's Glorious Praises. He chants them and causes them to be heard. ||5||  

ਵਾਹਿਗੁਰੂ ਖੁਦ ਨੇਕੀਆਂ ਬਖਸ਼ਣਹਾਰ ਹੈ ਅਤੇ ਆਪਣਾ ਜੱਸ ਗਾਇਨ ਕਰਦਾ ਹੈ ਉਹ ਖੁਦ ਹੀ ਆਪਣੀਆਂ ਉਤਕ੍ਰਿਸ਼ਟਤਾਈਆਂ ਉਚਾਰਦਾ ਅਤੇ ਪਰਚਾਰਦਾ ਹੈ।  

xxx॥੫॥
ਕਰਤਾਰ ਆਪ ਹੀ ਆਪਣੇ ਗੁਣਾਂ ਦੀ ਦਾਤ (ਜੀਵਾਂ ਨੂੰ) ਦੇਣ ਵਾਲਾ ਹੈ, ਆਪ ਹੀ (ਆਪਣੇ) ਗੁਣ (ਜੀਵਾਂ ਵਿਚ ਵਿਆਪਕ ਹੋ ਕੇ) ਗਾਂਦਾ ਹੈ, ਆਪ ਹੀ (ਆਪਣੇ ਗੁਣ) ਉਚਾਰ ਕੇ (ਹੋਰਨਾਂ ਨੂੰ) ਸੁਣਾਂਦਾ ਹੈ ॥੫॥


ਆਪੇ ਕਰੇ ਕਰਾਏ ਆਪੇ  

आपे करे कराए आपे ॥  

Āpe kare karā▫e āpe.  

He Himself acts, and causes others to act.  

ਆਪ ਹੀ ਪ੍ਰਭੂ ਕਰਦਾ ਹੈ ਅਤੇ ਆਪ ਹੀ ਹੋਰਨਾਂ ਤੋਂ ਕਰਾਉਂਦਾ ਹੈ।  

xxx
(ਸਭ ਜੀਵਾਂ ਵਿਚ ਵਿਆਪਕ ਹੋ ਕੇ) ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ ਆਪ ਹੀ (ਜੀਵਾਂ ਪਾਸੋਂ) ਕਰਾ ਰਿਹਾ ਹੈ।


ਆਪੇ ਥਾਪਿ ਉਥਾਪੇ ਆਪੇ  

आपे थापि उथापे आपे ॥  

Āpe thāp uthāpe āpe.  

He Himself establishes and disestablishes.  

ਉਹ ਖੁਦ ਸਥਿਰ ਕਰਦਾ ਹੈ ਅਤੇ ਖੁਦ ਹੀ ਉਖੇੜਦਾ ਹੈ।  

ਥਾਪਿ = ਪੈਦਾ ਕਰ ਕੇ। ਉਥਾਪੇ = ਨਾਸ ਕਰਦਾ ਹੈ।
ਕਰਤਾਰ ਆਪ ਹੀ ਜਗਤ ਦੀ ਰਚਨਾ ਕਰਕੇ ਆਪ ਹੀ (ਜਗਤ ਦਾ) ਨਾਸ ਕਰਦਾ ਹੈ।


ਤੁਝ ਤੇ ਬਾਹਰਿ ਕਛੂ ਹੋਵੈ ਤੂੰ ਆਪੇ ਕਾਰੈ ਲਾਵਣਿਆ ॥੬॥  

तुझ ते बाहरि कछू न होवै तूं आपे कारै लावणिआ ॥६॥  

Ŧujẖ ṯe bāhar kacẖẖū na hovai ṯūʼn āpe kārai lāvaṇi▫ā. ||6||  

Without You, nothing can be done. You Yourself have engaged all in their tasks. ||6||  

ਤੇਰੇ ਬਾਝੋਂ, ਹੇ ਸੁਆਮੀ! ਕੁਝ ਭੀ ਨਹੀਂ ਹੋ ਸਕਦਾ। ਤੂੰ ਆਪ ਹੀ ਪ੍ਰਾਣੀਆਂ ਨੂੰ ਭਿੰਨ ਭਿੰਨ ਕੰਮੀ ਲਾਇਆ ਹੋਇਆ ਹੈ।  

ਕਾਰੈ = ਕਾਰ ਵਿਚ ॥੬॥
(ਹੇ ਪ੍ਰਭੂ! ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ, ਤੂੰ ਆਪ ਹੀ (ਸਭ ਜੀਵਾਂ ਨੂੰ) ਕਾਰ ਵਿਚ ਲਾ ਰਿਹਾ ਹੈਂ ॥੬॥


ਆਪੇ ਮਾਰੇ ਆਪਿ ਜੀਵਾਏ  

आपे मारे आपि जीवाए ॥  

Āpe māre āp jīvā▫e.  

He Himself kills, and He Himself revives.  

ਉਹ ਆਪ ਹੀ ਮਾਰਦਾ ਤੇ ਆਪ ਹੀ ਸੁਰਜੀਤ ਕਰਦਾ ਹੈ।  

ਮਾਰੇ = ਆਤਮਕ ਮੌਤ ਦੇਂਦਾ ਹੈ। ਜੀਵਾਏ = ਆਤਮਕ ਜੀਵਨ ਦੇਂਦਾ ਹੈ।
ਪਰਮਾਤਮਾ ਆਪ ਹੀ (ਕਿਸੇ ਜੀਵ ਨੂੰ) ਆਤਮਕ ਮੌਤ ਦੇ ਰਿਹਾ ਹੈ (ਕਿਸੇ ਨੂੰ) ਆਤਮਕ ਜੀਵਨ ਬਖ਼ਸ਼ ਰਿਹਾ ਹੈ।


ਆਪੇ ਮੇਲੇ ਮੇਲਿ ਮਿਲਾਏ  

आपे मेले मेलि मिलाए ॥  

Āpe mele mel milā▫e.  

He Himself unites us, and unites us in Union with Himself.  

ਸਤਿਸੰਗਤ ਨਾਲ ਜੋੜ ਕੇ ਉਹ ਪ੍ਰਾਣੀਆਂ ਨੂੰ ਆਪਣੇ ਆਪ ਨਾਲ ਅਭੇਦ ਕਰ ਲੈਂਦਾ ਹੈ।  

xxx
ਪ੍ਰਭੂ ਆਪ ਹੀ (ਜੀਵਾਂ ਨੂੰ ਗੁਰੂ) ਮਿਲਾਂਦਾ ਹੈ ਤੇ (ਗੁਰੂ) ਮਿਲਾ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ।


ਸੇਵਾ ਤੇ ਸਦਾ ਸੁਖੁ ਪਾਇਆ ਗੁਰਮੁਖਿ ਸਹਜਿ ਸਮਾਵਣਿਆ ॥੭॥  

सेवा ते सदा सुखु पाइआ गुरमुखि सहजि समावणिआ ॥७॥  

Sevā ṯe saḏā sukẖ pā▫i▫ā gurmukẖ sahj samāvaṇi▫ā. ||7||  

Through selfless service, eternal peace is obtained. The Gurmukh is absorbed in intuitive peace. ||7||  

ਗੁਰਾਂ ਦੀ ਟਹਿਲ ਤੋਂ ਬੰਦਾ ਅਮਰ ਆਨੰਦ ਪਾਉਂਦਾ ਹੈ ਅਤੇ ਗੁਰਾਂ ਦੇ ਰਾਹੀਂ ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।  

xxx॥੭॥
(ਗੁਰੂ ਦੀ ਦੱਸੀ) ਸੇਵਾ ਕਰਨ ਵਾਲੇ ਨੇ ਸਦਾ ਆਤਮਕ ਅਨੰਦ ਮਾਣਿਆ ਹੈ, ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੭॥


        


© SriGranth.org, a Sri Guru Granth Sahib resource, all rights reserved.
See Acknowledgements & Credits