Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ   ਨਾਨਕ ਰਾਸੀ ਬਾਹਰਾ ਲਦਿ ਚਲਿਆ ਕੋਇ ॥੨॥  

बेदु वपारी गिआनु रासि करमी पलै होइ ॥   नानक रासी बाहरा लदि न चलिआ कोइ ॥२॥  

Beḏ vapārī gi▫ān rās karmī palai ho▫e.   Nānak rāsī bāhrā laḏ na cẖali▫ā ko▫e. ||2||  

The Vedas are only merchants; spiritual wisdom is the capital; by His Grace, it is received.   O Nanak, without capital, no one has ever departed with profit. ||2||  

ਕਰਮਾਂ ਵਾਲਾ ਵਪਾਰੀ ਜੋ ਜਗਿਆਸੂ ਹੈ ਜਿਸਕੇ ਪਾਸ ਸਰਧਾ ਰਾਸ ਹੈ ਬੇਦ ਰੂਪੀ ਸ਼ਾਹ ਤੇ ਗਿਆਨ ਰੂਪੀ ਵਖਰ ਤਿਸ ਕੋ ਪ੍ਰਾਪਤਿ ਹੋਤਾ ਹੈ ਸ੍ਰੀ ਗੁਰੂ ਜੀ ਕਹਿਤੇ ਹੈਂ ਜੋ ਸਰਧਾ ਰੂਪੀ ਰਾਸ ਤੇ ਰਹਿਤ ਹੈ ਸੋ ਐਸਾ ਕੋਈ ਨਾਮ ਰੂਪੀ ਵਖਰ ਕੋ ਲਾਦ ਕਰ ਨਹੀਂ ਲੇ ਜਾਤਾ ਹੈ॥੨॥ ❀ਦ੍ਰਿਸ਼੍ਟਾਂਤੋਂ ਕਰ ਮਨਮੁਖੋਂ ਕੀ ਨਿਖੇਧੀ ਕਰਤੇ ਹੈਂ॥


ਪਉੜੀ   ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ  

पउड़ी ॥   निमु बिरखु बहु संचीऐ अम्रित रसु पाइआ ॥  

Pa▫oṛī.   Nimm birakẖ baho sancẖī▫ai amriṯ ras pā▫i▫ā.  

Pauree:   You can water a bitter neem tree with ambrosial nectar.  

ਅੰਮ੍ਰਿਤੁ ਰੂਪ (ਰਸੁ) ਦੂਧ ਕੋ ਪਾਇ ਕਰ ਜੋ ਨਿੰਮ ਕੇ ਬਿਰਛ ਕੋ ਬਹੁਤ ਸਿੰਚਨ ਕਰੀਏ ਤੌ ਭੀ ਮੀਠਾ ਨਹੀਂ ਹੋਤਾ ਹੈ॥


ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ ਪੀਆਇਆ  

बिसीअरु मंत्रि विसाहीऐ बहु दूधु पीआइआ ॥  

Bisī▫ar manṯar visāhī▫ai baho ḏūḏẖ pī▫ā▫i▫ā.  

You can feed a venomous snake lots of milk.  

ਜੇ ਸਰਬ ਕੋ ਮੰਤ੍ਰੋਂ ਕਰ (ਵਿਸਾਹੀਐ) ਵਸ ਕਰ ਲਈਐ ਵਾ ਭਰੋਸਾ ਕਰ ਲਈਏ ਅਰ ਬਹੁਤ ਦੂਧ ਕੋ ਪਿਲਾਯਾ ਜਾਵੇ ਤੌ ਭੀ ਵਹੁ ਬਿਖ ਕੋ ਨਹੀਂ ਤਿਆਗਤਾ ਹੈ ਭਾਵ ਮਨਮੁਖ ਨਾਨਾ ਉਪਕਾਰ ਕਰਨੇ ਸੇ ਭੀ ਅਪਨੇ ਖੋਟੇ ਸਭਾਵ ਕੋ ਨਹੀਂ ਤ੍ਯਾਗਤਾ॥


ਮਨਮੁਖੁ ਅਭਿੰਨੁ ਭਿਜਈ ਪਥਰੁ ਨਾਵਾਇਆ   ਬਿਖੁ ਮਹਿ ਅੰਮ੍ਰਿਤੁ ਸਿੰਚੀਐ ਬਿਖੁ ਕਾ ਫਲੁ ਪਾਇਆ  

मनमुखु अभिंनु न भिजई पथरु नावाइआ ॥   बिखु महि अम्रितु सिंचीऐ बिखु का फलु पाइआ ॥  

Manmukẖ abẖinn na bẖij▫ī pathar navā▫i▫ā.   Bikẖ mėh amriṯ sincẖī▫ai bikẖ kā fal pā▫i▫ā.  

The self-willed manmukh is resistant; he cannot be softened. You might as well water a stone.   Irrigating a poisonous plant with ambrosial nectar, only poisonous fruit is obtained.  

ਪਰੰਤੂ ਮਨਮੁਖ (ਅਭਿੰਨੁ) ਅਭਿਜ ਹੈ ਅੰਤਰ ਸੇ ਕਬੀ ਭੀਜਤਾ ਨਹੀਂ ਹੈ ਜੈਸੇ ਨਵਾਇਆ ਹੂਆ ਪਥਰ ਅੰਤਰ ਸੇ ਸੂਕਾ ਰਹਿਤਾ ਹੈ ਜੇ ਮਹੁਰੇ ਕੇ ਬੂਟੇ ਮੈਂ ਅੰਮ੍ਰਿਤ ਕਾ ਸਿੰਚਨਾ ਕਰੀਏ ਤੌ ਉਸ ਸੇ ਬਿਖ ਰੂਪ ਫਲ ਪਾਇਆ ਜਾਤਾ ਹੈ ਭਾਵ ਸਾਕਤ ਵਿਸ਼ਈ ਪੁਰਸ਼ ਕੋ ਕਿਤਨਾ ਹੀ ਉਪਦੇਸ਼ ਕਰੀਏ ਤਿਸ ਕੋ ਅਸਰ ਨਹੀਂ ਹੋਤਾ ਉਲਟਾ ਉਸ ਕੇ ਸੰਗ ਸੇ ਦੁਖ ਹੋਤਾ ਹੈ॥


ਨਾਨਕ ਸੰਗਤਿ ਮੇਲਿ ਹਰਿ ਸਭ ਬਿਖੁ ਲਹਿ ਜਾਇਆ ॥੧੬॥  

नानक संगति मेलि हरि सभ बिखु लहि जाइआ ॥१६॥  

Nānak sangaṯ mel har sabẖ bikẖ lėh jā▫i▫ā. ||16||  

O Lord, please unite Nanak with the Sangat, the Holy Congregation, so that he may be rid of all poison. ||16||  

ਸ੍ਰੀ ਗੁਰੂ ਜੀ ਕਹਿਤੇ ਹੈਂ ਜਿਨ ਕੋ ਹਰੀ ਸੰਤੋਂ ਕੀ ਸੰਗਤ ਮੈਂ ਮੇਲਤਾ ਹੈ ਤਿਸ ਕੀ ਵਿਸ਼੍ਯ ਵਾਸ਼ਨਾ ਰੂਪੀ ਬਿਖ ਸਭ ਲਹਿ ਜਾਇਆ ਕਰਤੀ ਹੈ॥੧੬॥


ਸਲੋਕ ਮਃ   ਮਰਣਿ ਮੂਰਤੁ ਪੁਛਿਆ ਪੁਛੀ ਥਿਤਿ ਵਾਰੁ  

सलोक मः १ ॥   मरणि न मूरतु पुछिआ पुछी थिति न वारु ॥  

Salok mėhlā 1.   Maraṇ na mūraṯ pucẖẖi▫ā pucẖẖī thiṯ na vār.  

Shalok, First Mehl:   Death does not ask the time; it does not ask the date or the day of the week.  

ਮਿਰਤੂ ਨੇ ਨਾਂ ਤੋ ਮਹੂਰਤ ਪੂਛਾ ਔਰ ਨਾ ਕੋਈ ਥਿਤ ਪੂਛੀ ਔਰ ਨਾ ਵਾਰ ਹੀ ਪੂਛਾ ਹੈ ਵਾ ਮਰਣ ਲਗੇ ਪੁਰਸ਼ ਨੇ ਮਹੂਰਤ ਥਿਤ ਵਾਰ ਨਹੀਂ ਪੂਛੀ।


ਇਕਨ੍ਹ੍ਹੀ ਲਦਿਆ ਇਕਿ ਲਦਿ ਚਲੇ ਇਕਨ੍ਹ੍ਹੀ ਬਧੇ ਭਾਰ  

इकन्ही लदिआ इकि लदि चले इकन्ही बधे भार ॥  

Iknĥī laḏi▫ā ik laḏ cẖale iknĥī baḏẖe bẖār.  

Some have packed up, and some who have packed up have gone.  

ਇਕ ਜੀਵੋਂ ਨੇ ਤੌ ਲਦਿਆ ਹੈ ਅਰਥਾਤ ਤੁਰਨੇ ਨੂੰ ਤਿਆਰ ਹੈਂ ਇਕ ਲਦ ਕਰ ਚਲੇ ਗਏ ਹੈਂ ਔਰ ਇਕਨਾਂ ਨੇ (ਬਧੇ ਭਾਰ) ਤੁਰਨੇ ਕੀ ਤਿਆਰੀ ਕਰ ਰਾਖੀ ਹੈ ਭਾਵ ਪੰੁਨ ਪਾਪ ਕੇ ਭਾਰ ਬਧੇ ਹੈਂ॥


ਇਕਨ੍ਹ੍ਹਾ ਹੋਈ ਸਾਖਤੀ ਇਕਨ੍ਹ੍ਹਾ ਹੋਈ ਸਾਰ   ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ  

इकन्हा होई साखती इकन्हा होई सार ॥   लसकर सणै दमामिआ छुटे बंक दुआर ॥  

Iknĥā ho▫ī sākẖ▫ṯī iknĥā ho▫ī sār.   Laskar saṇai ḏamāmi▫ā cẖẖute bank ḏu▫ār.  

Some are severely punished, and some are taken care of.   They must leave their armies and drums, and their beautiful mansions.  

ਸੋ ਦਰਗਹ ਮੈਂ ਏਕ ਜੀਵੋਂ ਪਰ ਸਖਤੀ ਹੂਈ ਔਰ ਏਕ ਜੀਵੋਂ ਕੀ (ਸਾਰ) ਸੰਭਾਲ ਹੂਈ ਭਾਵ ਸੇ ਯਾਦ ਕੀਏ ਕੇ ਅਮਕੇ ਕੋ ਲੈ ਆਓ (ਦਮਾਮਿਆ) ਧੋਂਸਿਓਂ ਕੇ ਸਹਿਤ (ਲਸਕਰ) ਫੌਜਾਂ ਔਰ ਬਡੇ ਸੁੰਦਰ ਦਰਵਾਜੇ ਛੂਟ ਜਾਤੇ ਭਏ॥


ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥  

नानक ढेरी छारु की भी फिरि होई छार ॥१॥  

Nānak dẖerī cẖẖār kī bẖī fir ho▫ī cẖẖār. ||1||  

O Nanak, the pile of dust is once again reduced to dust. ||1||  

ਸ੍ਰੀ ਗੁਰੂ ਜੀ ਕਹਿਤੇ ਹੈਂ ਦੇਹ ਪ੍ਰਾਨ ਕਲਾ ਕਰ ਚਲਤੀ ਫਿਰਤੀ ਥੀ ਸੋ ਮਿਰਤਕਾ ਕੀ ਢੇਰੀ ਥੀ ਅਰ ਬਹੁਰੋ ਉਲਟ ਕਰ (ਛਾਰ) ਮਿਟੀ ਹੀ ਹੋ ਜਾਤੀ ਭਈ॥੧॥


ਮਃ   ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ   ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥  

मः १ ॥   नानक ढेरी ढहि पई मिटी संदा कोटु ॥   भीतरि चोरु बहालिआ खोटु वे जीआ खोटु ॥२॥  

Mėhlā 1.   Nānak dẖerī dẖėh pa▫ī mitī sanḏā kot.   Bẖīṯar cẖor bahāli▫ā kẖot ve jī▫ā kẖot. ||2||  

First Mehl:   O Nanak, the pile shall fall apart; the fortress of the body is made of dust.   The thief has settled within you; O soul, your life is false. ||2||  

ਸ੍ਰੀ ਗੁਰੂ ਜੀ ਕਹਿਤੇ ਹੈਂ ਦੇਹ ਰੂਪੀ ਢੇਰੀ ਗਿਰ ਜਾਈ ਭਈ ਕਿਉਂਕਿ ਮ੍ਰਿਤਕਾ ਆਦਿਕ ਪੰਚ ਤਤੋਂ ਕਾ ਕੋਟ ਥਾ (ਵੇ) ਹੇ ਭਾਈ ਤਿਸ ਕੋਟ ਕੇ ਅੰਦਰ ਮਨ ਚੋਰ ਬਠਾਇਆ ਹੈ ਇਸੀਤੇ ਇਨ ਜੀਵਾਂ ਕੇ ਅੰਤਰ ਖੋਟ ਹੀ ਖੋਟ ਹੈ॥੨॥


ਪਉੜੀ   ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ  

पउड़ी ॥   जिन अंदरि निंदा दुसटु है नक वढे नक वढाइआ ॥  

Pa▫oṛī.   Jin anḏar ninḏā ḏusat hai nak vadẖe nak vaḏẖā▫i▫ā.  

Pauree:   Those who are filled with vicious slander, shall have their noses cut, and be shamed.  

ਜਿਨਕੇ ਰਿਦੇ ਮੈਂ ਨਿੰਦਾ ਰੂਪੀ ਦੁਸ਼ਟ ਪੁਣਾ ਹੈ ਸੋ ਇਸ ਲੋਕ ਮੈਂ (ਨਕ ਵਢੇ) ਜਸ ਥੀਂ ਰਹਿਤ ਹੈਂ ਔਰ ਪਰਲੋਕ ਮੈਂ ਧਰਮਰਾਜ ਕੇ ਆਗੇ ਭੀ ਤਿਨੋਂ ਨੇ ਅਪਣਾ (ਨਕ ਵਢਾਇਆ) ਅਪਜਸ ਕਰਾਇਆ ਹੈ॥


ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ  

महा करूप दुखीए सदा काले मुह माइआ ॥  

Mahā karūp ḏukẖī▫e saḏā kāle muh mā▫i▫ā.  

They are totally ugly, and always in pain. Their faces are blackened by Maya.  

ਮਹਾ ਕਰੂਪ ਭਾਵ ਅਤੀ ਕੁਟਲ ਹੈਂ ਔਰ ਸਦੀਵ ਦੁਖੀਏ ਹੂਏ ਫਿਰਤੇ ਹੈਂ ਅਰ ਮਾਇਆ ਨੇ ਤਿਨ ਕੇ ਮੂੰਹ ਕਾਲੇ ਕੀਏ ਹੈਂ॥


ਭਲਕੇ ਉਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ  

भलके उठि नित पर दरबु हिरहि हरि नामु चुराइआ ॥  

Bẖalke uṯẖ niṯ par ḏarab hirėh har nām cẖurā▫i▫ā.  

They rise early in the morning, to cheat and steal from others; they hide from the Lord's Name.  

(ਭਲਕੇ) ਸਵੇਰੇ ਨਿਤਾਪ੍ਰਤੀ ਉਠ ਕਰ ਪਰਾਏ ਦਰਬ ਕੋ ਚੁਰਾਵਤੇ ਹੈਂ ਇਸੀਤੇ ਤਿਨੋਂ ਨੇ ਹਰੀ ਨਾਮ ਚੁਰਾਵਨ ਕੀਆ ਹੈ ਭਾਵ ਨਾਮ ਸੇ ਬੇਮੁਖ ਹੈਂ॥


ਹਰਿ ਜੀਉ ਤਿਨ ਕੀ ਸੰਗਤਿ ਮਤ ਕਰਹੁ ਰਖਿ ਲੇਹੁ ਹਰਿ ਰਾਇਆ  

हरि जीउ तिन की संगति मत करहु रखि लेहु हरि राइआ ॥  

Har jī▫o ṯin kī sangaṯ maṯ karahu rakẖ leho har rā▫i▫ā.  

O Dear Lord, let me not even associate with them; save me from them, O my Sovereign Lord King.  

ਤਾਂਤੇ ਹੇ ਹਰੀ ਜੀਉ ਤਿਨਕੀ ਸੰਗਤ ਮੇਰੇ ਕੋ ਮਤ ਪਰਾਪਤਿ ਕਰੋ ਹੇ ਹਰੀ ਰਾਇਆ ਤਿਨਕੀ ਸੰਗਤ ਸੇ ਰਾਖ ਲੇਵੋ॥


ਨਾਨਕ ਪਇਐ ਕਿਰਤਿ ਕਮਾਵਦੇ ਮਨਮੁਖਿ ਦੁਖੁ ਪਾਇਆ ॥੧੭॥  

नानक पइऐ किरति कमावदे मनमुखि दुखु पाइआ ॥१७॥  

Nānak pa▫i▫ai kiraṯ kamāvḏe manmukẖ ḏukẖ pā▫i▫ā. ||17||  

O Nanak, the self-willed manmukhs act according to their past deeds, producing nothing but pain. ||17||  

ਸ੍ਰੀ ਗੁਰੂ ਜੀ ਕਹਿਤੇ ਹੈਂ ਜੈਸਾ ਉਨ ਮਨਮੁਖੋਂ ਕਾ ਪੂਰਬਲਾ ਕਰਮ ਪੜਾ ਹੈ ਤੈਸੇ ਹੀ ਕਰਮੋਂ ਕੋ ਕਮਾਵਤੇ ਹੈਂ ਮਨਮੁਖਤਾ ਕਰਕੇ ਤਿਨੋਂ ਨੇ ਦੁਖ ਕੋ ਪਾਇਆ ਹੈ॥੧੭॥


ਸਲੋਕ ਮਃ   ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ   ਹੁਕਮੁ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਇ  

सलोक मः ४ ॥   सभु कोई है खसम का खसमहु सभु को होइ ॥   हुकमु पछाणै खसम का ता सचु पावै कोइ ॥  

Salok mėhlā 4.   Sabẖ ko▫ī hai kẖasam kā kẖasmahu sabẖ ko ho▫e.   Hukam pacẖẖāṇai kẖasam kā ṯā sacẖ pāvai ko▫e.  

Shalok, Fourth Mehl:   Everyone belongs to our Lord and Master. Everyone came from Him.   Only by realizing the Hukam of His Command, is Truth obtained.  

ਸਭ ਕੋਈ (ਖਸਮ) ਪਰਮੇਸ੍ਵਰ ਕਾ ਹੈ ਔਰ ਖਸਮ ਸੇ ਸਭ ਕੋਈ ਹੂਆ ਹੈ ਜੇਕਰ ਤਿਸ (ਖਸਮ) ਪਤੀ ਕੇ ਹੁਕਮ ਕੋ ਕੋਈ ਪਛਾਣ ਲੇਵੇ ਤੋ (ਸਚੁ) ਸੁਖ ਕੋ ਪਾਵਤਾ ਹੈ॥


ਗੁਰਮੁਖਿ ਆਪੁ ਪਛਾਣੀਐ ਬੁਰਾ ਦੀਸੈ ਕੋਇ  

गुरमुखि आपु पछाणीऐ बुरा न दीसै कोइ ॥  

Gurmukẖ āp pacẖẖāṇī▫ai burā na ḏīsai ko▫e.  

The Gurmukh realizes his own self; no one appears evil to him.  

ਜੇ ਗੁਰੋਂ ਦੁਆਰੇ ਆਪਣੇ ਸਰੂਪ ਕੋ ਪਛਾਣੀਏ ਤੌ ਫਿਰ ਕੋਈ ਅਪਣੀ ਦ੍ਰਿਸ਼ਟੀ ਮੈਂ ਬੁਰਾ ਨਹੀਂ ਪ੍ਰਤੀਤ ਹੋਤਾ॥


ਨਾਨਕ ਗੁਰਮੁਖਿ ਨਾਮੁ ਧਿਆਈਐ ਸਹਿਲਾ ਆਇਆ ਸੋਇ ॥੧॥  

नानक गुरमुखि नामु धिआईऐ सहिला आइआ सोइ ॥१॥  

Nānak gurmukẖ nām ḏẖi▫ā▫ī▫ai sahilā ā▫i▫ā so▫e. ||1||  

O Nanak, the Gurmukh meditates on the Naam, the Name of the Lord. Fruitful is his coming into the world. ||1||  

ਤਾਂਤੇ ਸ੍ਰੀ ਗੁਰੂ ਜੀ ਕਹਿਤੇ ਹੈਂ ਗੁਰੋਂ ਦੁਆਰੇ ਨਾਮ ਕਾ ਧਿਆਵਣਾ ਕਰੀਏ ਜਿਸਨੇ ਨਾਮ ਕੋ ਧਿਆਇਆ ਹੈ (ਸੋਇ) ਉਸੀ ਕਾ ਸੰਸਾਰ ਮੈਂ ਆਇਆ ਸਫਲਾ ਹੈ॥੧॥


ਮਃ   ਸਭਨਾ ਦਾਤਾ ਆਪਿ ਹੈ ਆਪੇ ਮੇਲਣਹਾਰੁ  

मः ४ ॥   सभना दाता आपि है आपे मेलणहारु ॥  

Mėhlā 4.   Sabẖnā ḏāṯā āp hai āpe melaṇhār.  

Fourth Mehl:   He Himself is the Giver of all; He unites all with Himself.  

ਪਰਮੇਸ੍ਵਰ ਆਪ ਹੀ ਸਭਨਾਂ ਕਾ ਦਾਤਾ ਹੈ ਔਰ ਆਪੇ ਹੀ ਆਪਣੇ ਸਾਥ ਮੇਲਣ ਵਾਲਾ ਹੈ॥


ਨਾਨਕ ਸਬਦਿ ਮਿਲੇ ਵਿਛੁੜਹਿ ਜਿਨਾ ਸੇਵਿਆ ਹਰਿ ਦਾਤਾਰੁ ॥੨॥  

नानक सबदि मिले न विछुड़हि जिना सेविआ हरि दातारु ॥२॥  

Nānak sabaḏ mile na vicẖẖuṛėh jinā sevi▫ā har ḏāṯār. ||2||  

O Nanak, they are united with the Word of the Shabad; serving the Lord, the Great Giver, they shall never be separated from Him again. ||2||  

ਸ੍ਰੀ ਗੁਰੂ ਜੀ ਕਹਿਤੇ ਹੈਂ ਜਿਨੋਂ ਨੇ ਹਰੀ ਦਾਤਾਰ ਕੋ ਸੇਵਿਆ ਹੈ ਸੋ ਪੁਰਸ਼ ਗੁਰ ਸਬਦ ਕਰ ਮਿਲੇ ਹੈਂ ਸੋ ਪੁਨ: ਬਿਛੜਤੇ ਨਹੀਂ ਹੈਂ॥੨॥


ਪਉੜੀ   ਗੁਰਮੁਖਿ ਹਿਰਦੈ ਸਾਂਤਿ ਹੈ ਨਾਉ ਉਗਵਿ ਆਇਆ  

पउड़ी ॥   गुरमुखि हिरदै सांति है नाउ उगवि आइआ ॥  

Pa▫oṛī.   Gurmukẖ hirḏai sāʼnṯ hai nā▫o ugav ā▫i▫ā.  

Pauree:   Peace and tranquility fill the heart of the Gurmukh; the Name wells up within them.  

ਗੁਰਮੁਖੋਂ ਕੇ ਹਿਰਦੇ ਮੈਂ ਸਾਂਤੀ ਭਈ ਹੈ ਔਰ ਨਾਮ (ਉਗਵਿ) ਪ੍ਰਗਟ ਹੋਇ ਆਯਾ ਹੈ ਭਾਵ ਮੁਖ ਸੇ ਨਾਮ ਉਚਾਰਨ ਕਰਤੇ ਹੈਂ॥


ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ  

जप तप तीरथ संजम करे मेरे प्रभ भाइआ ॥  

Jap ṯap ṯirath sanjam kare mere parabẖ bẖā▫i▫ā.  

Chanting and meditation, penance and self-discipline, and bathing at sacred shrines of pilgrimage - the merits of these come by pleasing my God.  

ਵਹੁ ਜਪ ਅਰ ਤਪ ਅਰ ਤੀਰਥੋਂ ਪੁਨਾ ਸੰਜਮੋਂ ਕੋ ਕਰਤੇ ਹੈਂ ਤਿਨਕਾ ਕਰਤਬ੍ਯ ਮੇਰੇ ਪ੍ਰਭ ਕੋ ਭਾਇਆ ਹੈ॥


ਹਿਰਦਾ ਸੁਧੁ ਹਰਿ ਸੇਵਦੇ ਸੋਹਹਿ ਗੁਣ ਗਾਇਆ   ਮੇਰੇ ਹਰਿ ਜੀਉ ਏਵੈ ਭਾਵਦਾ ਗੁਰਮੁਖਿ ਤਰਾਇਆ  

हिरदा सुधु हरि सेवदे सोहहि गुण गाइआ ॥   मेरे हरि जीउ एवै भावदा गुरमुखि तराइआ ॥  

Hirḏā suḏẖ har sevḏe sohėh guṇ gā▫i▫ā.   Mere har jī▫o evai bẖāvḏā gurmukẖ ṯarā▫i▫ā.  

So serve the Lord with a pure heart; singing His Glorious Praises, you shall be embellished and exalted.   My Dear Lord is pleased by this; he carries the Gurmukh across.  

ਕਿਉਂਕਿ ਤਿਨ ਗੁਰਮੁਖੋਂ ਕਾ ਹਿਰਦਾ ਸੁਧ ਹੈ ਔਰ ਹਰੀ ਕੋ ਨਿਤਾਪ੍ਰਤਿ ਸੇਵਤੇ ਹੈਂ ਔ ਤਿਨੋਂ ਨੇ ਹਰੀ ਕੇ ਗੁਣੋਂ ਕੋ ਗਾਇਆ ਹੈ ਇਸੀ ਤੇ ਸੋਭਾ ਪਾਵਤੇ ਹੈਂ॥ ਮੇਰੇ ਹਰਿਜੀਉ ਕੋ ਇਸੀ ਤਰਹ ਕਰਣਾ ਭਾਵਤਾ ਹੈ ਗੁਰਮੁਖੋਂ ਕੋ ਸੰਸਾਰ ਸਮੰੁਦਰ ਸੇ ਤਰਾਇਆ ਹੈ॥


ਨਾਨਕ ਗੁਰਮੁਖਿ ਮੇਲਿਅਨੁ ਹਰਿ ਦਰਿ ਸੋਹਾਇਆ ॥੧੮॥  

नानक गुरमुखि मेलिअनु हरि दरि सोहाइआ ॥१८॥  

Nānak gurmukẖ meli▫an har ḏar sohā▫i▫ā. ||18||  

O Nanak, the Gurmukh is merged with the Lord; he is embellished in His Court. ||18||  

ਸ੍ਰੀ ਗੁਰੂ ਜੀ ਕਹਿਤੇ ਹੈਂ ਗੁਰਮੁਖ ਜਨ ਮੇਲ ਲੀਏ ਹੈਂ ਔਰ ਤਿਨਕਾ ਸਮੁਦਾਉ ਹਰੀ ਕੇ (ਦਰਿ) ਸਤਿਸੰਗ ਕਾ ਪਰਲੋਕ ਮੈਂ ਸੁਭਾਇਵਾਨ ਹੂਆ ਹੈ॥੧੮॥


ਸਲੋਕ ਮਃ   ਧਨਵੰਤਾ ਇਵ ਹੀ ਕਹੈ ਅਵਰੀ ਧਨ ਕਉ ਜਾਉ  

सलोक मः १ ॥   धनवंता इव ही कहै अवरी धन कउ जाउ ॥  

Salok mėhlā 1.   Ḏẖanvanṯā iv hī kahai avrī ḏẖan ka▫o jā▫o.  

Shalok, First Mehl:   Thus speaks the wealthy man: I should go and get more wealth.  

ਧਨੀ ਪੁਰਸ਼ ਐਸੇ ਹੀ ਕਹਿਤਾ ਹੈ ਕਿ ਮੈਂ ਅਵਰ ਧਨ ਕਉ ਖਟਣੇ ਵਾਸਤੇ ਜਾਵੋਂ ਭਾਵ ਤ੍ਰਿਪਤਿ ਨਹੀਂ ਹੋਤਾ ਹੈ॥


ਨਾਨਕੁ ਨਿਰਧਨੁ ਤਿਤੁ ਦਿਨਿ ਜਿਤੁ ਦਿਨਿ ਵਿਸਰੈ ਨਾਉ ॥੧॥  

नानकु निरधनु तितु दिनि जितु दिनि विसरै नाउ ॥१॥  

Nānak nirḏẖan ṯiṯ ḏin jiṯ ḏin visrai nā▫o. ||1||  

Nanak becomes poor on that day when he forgets the Lord's Name. ||1||  

ਸ੍ਰੀ ਗੁਰੂ ਜੀ ਕਹਿਤੇ ਹੈਂ ਪਰੰਤੂ ਪੁਰਸ਼ ਨਿਰਧਨ ਤਿਸ ਦਿਨ ਹੈ ਜਿਸ ਦਿਨ ਤਿਸ ਸੇ ਪਰਮੇਸ੍ਵਰ ਕਾ ਨਾਮ ਬਿਸਰ ਜਾਵੇ॥੧॥


ਮਃ   ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ   ਤਨੁ ਮਨੁ ਰਤਾ ਭੋਗਿ ਕੋਈ ਹਾਰੈ ਕੋ ਜਿਣੈ  

मः १ ॥   सूरजु चड़ै विजोगि सभसै घटै आरजा ॥   तनु मनु रता भोगि कोई हारै को जिणै ॥  

Mėhlā 1.   Sūraj cẖaṛai vijog sabẖsai gẖatai ārjā.   Ŧan man raṯā bẖog ko▫ī hārai ko jiṇai.  

First Mehl:   The sun rises and sets, and the lives of all run out.   The mind and body experience pleasures; one loses, and another wins.  

ਸੂਰਜ ਕੇ ਚੜਨੇ ਕਰ ਅਰ (ਵਿਜੋਗਿ) ਛਪਣੇ ਕਰ ਸਭ ਕਿਸੀ ਕੀ ਉਮਰ ਘਟਤੀ ਜਾਤੀ ਹੈ। ਜਿਨਕਾ ਤਨ ਮਨ ਭੋਗੋਂ ਮੈਂ ਰਤਾ ਹੈ ਵਹੁ ਕੋਈ ਹਾਰ ਜਾਤੇ ਹੈਂ ਔਰ ਜੋ ਭੋਗੋਂ ਤੇ ਉਪਰਾਮ ਹੈਂ ਵਹੁ ਜਨਮ ਕੋ (ਜਿਣੈ) ਜੀਤ ਜਾਤੇ ਹੈਂ॥


ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਥੰਮ੍ਹ੍ਹੀਐ   ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ ॥੨॥  

सभु को भरिआ फूकि आखणि कहणि न थम्हीऐ ॥   नानक वेखै आपि फूक कढाए ढहि पवै ॥२॥  

Sabẖ ko bẖari▫ā fūk ākẖaṇ kahaṇ na thamĥ▫ī▫ai.   Nānak vekẖai āp fūk kadẖā▫e dẖėh pavai. ||2||  

Everyone is puffed up with pride; even after they are spoken to, they do not stop.   O Nanak, the Lord Himself sees all; when He takes the air out of the balloon, the body falls. ||2||  

ਸਭ ਕੋਈ (ਫੂਕਿ) ਪ੍ਰਾਣ ਪੌਣ ਕਰ ਭਰਾ ਹੂਆ ਹੈ ਅਖਿਆਣੋਂ ਕੇ ਕਹਿਣੇ ਕਰ ਪ੍ਰਾਣ ਥੰਮੀਤੇ ਨਹੀਂ ਹੈਂ ਭਾਵ ਨਿਕਸ ਹੀ ਜਾਤੇ ਹੈਂ ਸ੍ਰੀ ਗੁਰੂ ਜੀ ਕਹਿਤੇ ਹੈਂ ਪਰਮੇਸ੍ਵਰ ਆਪੇ ਦੇਖਤਾ ਹੈ ਜਬ ਜਮਦੂਤੋਂ ਦੁਆਰਾ ਫੂਕ ਕਢਾਵਤਾ ਹੈ ਤਬ ਸਰੀਰ ਗਿਰ ਪੜਤਾ ਹੈ ਵਾ ਸਭ ਕੋਈ (ਫੂਕ) ਹੰਕਾਰ ਕਰ ਭਰਾ ਹੂਆ ਹੈ ਅਖਿਆਣਾ ਦੇ ਕਹਿਣੇ ਕਰ ਹੰਕਾਰ ਰੁਕਤਾ ਨਹੀਂ ਸ੍ਰੀ ਗੁਰੂ ਜੀ ਕਹਿਤੇ ਹੈਂ ਜਿਨ ਪਰ ਪਰਮੇਸ੍ਵਰ ਕਿਰਪਾ ਦ੍ਰਿਸ਼ਟੀ ਕਰ ਦੇਖਤਾ ਹੈ ਉਨਕੇ ਹੰਕਾਰ ਕੋ ਹਰੀ ਗੁਰਾਂ ਦੁਆਰਾ ਕਢਾਇ ਦੇਤਾ ਹੈ ਸੋ ਪੁਰਸ਼ (ਢਹਿ ਪਵੈ) ਨਿਮ੍ਰ ਹੋ ਜਾਤਾ ਹੈ॥੨॥ ਸਤਿਸੰਗਤਿ ਕੀ ਮਹਿਮਾ ਕਥਨ ਕਰਤੇ ਹੈਂ॥


ਪਉੜੀ   ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ  

पउड़ी ॥   सतसंगति नामु निधानु है जिथहु हरि पाइआ ॥  

Pa▫oṛī.   Saṯsangaṯ nām niḏẖān hai jithahu har pā▫i▫ā.  

Pauree:   The treasure of the Name is in the Sat Sangat, the True Congregation. There, the Lord is found.  

ਸਤਿ ਪੁਰਸੋਂ ਕੀ ਸੰਗਤ ਵਿਖੇ ਨਾਮ ਖਜਾਨਾ ਹੈ ਜਿਥੋਂ ਹਰੀ ਪਾਇਆ ਜਾਤਾ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits