Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ ॥੧॥  

लिखिआ होवै नानका करता करे सु होइ ॥१॥  

Likẖi▫ā hovai nānkā karṯā kare so ho▫e. ||1||  

Whatever is predestined, happens, O Nanak; whatever the Creator does, comes to pass. ||1||  

ਸ੍ਰੀ ਗੁਰੂ ਜੀ ਕਹਿਤੇ ਹੈਂ ਜੈਸਾ ਕਰਮ ਲਿਖਿਆ ਹੂਆ ਹੋਤਾ ਹੈ ਤੈਸਾ ਹੀ ਜੀਉ ਆਪ ਕੋ ਕਰਤਾ ਮਾਨ ਕੇ ਕਰਤਾ ਹੈ ਔਰ ਤੈਸਾ ਹੀ ਫਲ ਹੋਤਾ ਹੈ ਵਾ ਤਿਸ ਲਿਖੇ ਦੇ ਅਨੁਸਾਰ ਕਰਤਾ ਪੁਰਖ ਪਰਮੇਸ੍ਵਰ ਕਰਦਾ ਹੈ ਅਰ ਸੋਈ ਹੋਤੀ ਹੈ॥੧॥ ❀ਕਲਿਜੁਗ ਦਾ ਪ੍ਰਭਾਉ ਕਹਿਤੇ ਹੈਂ॥


ਮਃ   ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ  

मः १ ॥   रंना होईआ बोधीआ पुरस होए सईआद ॥  

Mėhlā 1.   Rannā ho▫ī▫ā boḏẖī▫ā puras ho▫e sa▫ī▫āḏ.  

First Mehl:   Women have become advisors, and men have become hunters.  

ਕਲਜੁਗ ਮੈਂ ਇਸਤ੍ਰੀਆਂ ਬੋਧ ਕਰਨ ਵਾਲੀਆਂ ਹੋ ਰਹੀ ਹੈਂ ਔਰ ਪੁਰਸ਼ (ਸਈਆਦ) ਸਿਖਿਆ ਲੈਣੇ ਵਾਲੇ ਵਾ ਬਧਕ ਭਾਵ ਸ਼ਿਕਾਰੀ ਅਰਥਾਤ ਕੁਕਰਮੀ ਹੋ ਰਹੇ ਹੈਂ ਭਾਵ ਪੁਰਸ਼ ਇਸਤ੍ਰੀਓਂ ਕੇ ਅਧੀਨ ਹੈਂ॥


ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ  

सीलु संजमु सुच भंनी खाणा खाजु अहाजु ॥  

Sīl sanjam sucẖ bẖannī kẖāṇā kẖāj ahāj.  

Humility, self-control and purity have run away; people eat the uneatable, forbidden food.  

ਇਸਤ੍ਰੀਓਂ ਪਤੀਓਂ ਸੇ ਸੀਲ ਸੰਜਮ ਔਰ ਸੁਚਤਾਈ ਭਾਗ ਗਈ ਹੈ ਔਰ ਜੋ (ਅਹਾਜ) ਨਾਂ ਪਚਣੇ ਵਾਲਾ ਹੋ ਸੋ ਖਾਣਾ (ਖਾਜੁ) ਭਛਨ ਕਰਤੇ ਹੈਂ ਭਾਵ ਅਭੱਖ ਭਖਤੇ ਹੈਂ॥


ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ  

सरमु गइआ घरि आपणै पति उठि चली नालि ॥  

Saram ga▫i▫ā gẖar āpṇai paṯ uṯẖ cẖalī nāl.  

Modesty has left her home, and honor has gone away with her.  

(ਸਰਮੁ) ਲਜਾ ਸਰਮਾਉਣਾ ਅਪਣੇ ਘਰ ਕੋ ਚਲਾ ਗਿਆ ਔਰ ਪਤਿ ਸਾਥ ਹੀ ਉਠਕੇ ਚਲੀ ਗਈ ਭਾਵ ਸੇ ਨਿਰਲਜ ਪੁਰਸ਼ ਕੀ ਪਤਿ ਨਹੀਂ ਰਹਿਤੀ ਹੈ॥


ਨਾਨਕ ਸਚਾ ਏਕੁ ਹੈ ਅਉਰੁ ਸਚਾ ਭਾਲਿ ॥੨॥  

नानक सचा एकु है अउरु न सचा भालि ॥२॥  

Nānak sacẖā ek hai a▫or na sacẖā bẖāl. ||2||  

O Nanak, there is only One True Lord; do not bother to search for any other as true. ||2||  

ਸ੍ਰੀ ਗੁਰੂ ਜੀ ਕਹਿਤੇ ਹੈਂ ਏਕ ਵਾਹਿਗੁਰੂ ਸਚਾ ਹੈ ਔਰ ਕੋਈ ਸਚਾ ਨਹੀਂ ਲਭਤਾ ਹੈ॥੨॥ ਪਾਖੰਡ ਭੇਖੋਂ ਕਾ ਹਾਲ ਕਹਿਤੇ ਹੈਂ।


ਪਉੜੀ   ਬਾਹਰਿ ਭਸਮ ਲੇਪਨ ਕਰੇ ਅੰਤਰਿ ਗੁਬਾਰੀ  

पउड़ी ॥   बाहरि भसम लेपन करे अंतरि गुबारी ॥  

Pa▫oṛī.   Bāhar bẖasam lepan kare anṯar gubārī.  

Pauree:   You smear your outer body with ashes, but within, you are filled with darkness.  

ਬਾਹਰ ਸੇ ਤੋ ਬਿਭੂਤ ਕਾ ਮਲਨਾ ਕਰਤਾ ਹੈ ਔਰ ਅੰਤਹਕਰਣ ਮੈਂ ਅਗਿਆਨ ਰੂਪ ਅੰਧੇਰੀ ਹੈ॥


ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤਿ ਅਹੰਕਾਰੀ  

खिंथा झोली बहु भेख करे दुरमति अहंकारी ॥  

Kẖinthā jẖolī baho bẖekẖ kare ḏurmaṯ ahaʼnkārī.  

You wear the patched coat and all the right clothes and robes, but you are still egotistical and proud.  

ਊਪਰ (ਖਿੰਥਾ) ਗੋਦੜੀ ਪਹਿਰੀ ਹੂਈ ਹੈ ਅਰ ਹਾਥ ਮੈਂ ਝੋਲੀ ਲੀਏ ਹੂਏ ਬਹੁਤ ਭੇਖੋਂ ਕੋ ਕਰਤਾ ਹੈ ਔਰ ਖੋਟੀ ਮਤਿ ਕਰਕੇ ਹੰਕਾਰੀ ਹੋ ਰਹਾ ਹੈ॥


ਸਾਹਿਬ ਸਬਦੁ ਊਚਰੈ ਮਾਇਆ ਮੋਹ ਪਸਾਰੀ  

साहिब सबदु न ऊचरै माइआ मोह पसारी ॥  

Sāhib sabaḏ na ūcẖrai mā▫i▫ā moh pasārī.  

You do not chant the Shabad, the Word of Your Lord and Master; you are attached to the expanse of Maya.  

(ਸਾਹਿਬ ਸਬਦੁ) ਗੁਰ ਉਪਦੇਸ਼ ਕੋ ਜਪਤਾ ਨਹੀਂ ਹੈ ਮੋਹ ਕਰਕੇ ਮਾਇਆ ਮੈਂ ਬਿਰਤੀ ਪਸਾਰੀ ਹੂਈ ਹੈ॥


ਅੰਤਰਿ ਲਾਲਚੁ ਭਰਮੁ ਹੈ ਭਰਮੈ ਗਾਵਾਰੀ  

अंतरि लालचु भरमु है भरमै गावारी ॥  

Anṯar lālacẖ bẖaram hai bẖarmai gāvārī.  

Within, you are filled with greed and doubt; you wander around like a fool.  

ਰਿਦੇ ਮੈਂ ਲਾਲਚ ਔਰ ਭਰਮ ਹੈ ਮੂਰਖਤਾ ਕਰ ਸੰਸਾਰ ਮੈਂ ਭਰਮਤਾ ਹੈ॥


ਨਾਨਕ ਨਾਮੁ ਚੇਤਈ ਜੂਐ ਬਾਜੀ ਹਾਰੀ ॥੧੪॥  

नानक नामु न चेतई जूऐ बाजी हारी ॥१४॥  

Nānak nām na cẖeṯ▫ī jū▫ai bājī hārī. ||14||  

Says Nanak, you never even think of the Naam; you have lost the game of life in the gamble. ||14||  

ਸ੍ਰੀ ਗੁਰੂ ਜੀ ਕਹਿਤੇ ਹੈਂ ਨਾਮ ਕੋ ਤੋ ਸਿਮਰਤਾ ਨਹੀਂ ਤਿਸ ਭੇਖੀ ਨੇ ਸੰਸਾਰ ਜੂਏ ਮੈਂ ਮਾਨੁਖ ਜਨਮ ਰੂਪੀ ਬਾਜੀ ਹਾਰੀ ਹੈ॥੧੪॥ ਬਿਸ਼੍ਯ ਸੁਖ ਕੋ ਦੁਖ ਰੂਪ ਦਿਖਾਵਤੇ ਹੂਏ ਕਹਿਤੇ ਹੈਂ॥


ਸਲੋਕ ਮਃ   ਲਖ ਸਿਉ ਪ੍ਰੀਤਿ ਹੋਵੈ ਲਖ ਜੀਵਣੁ ਕਿਆ ਖੁਸੀਆ ਕਿਆ ਚਾਉ  

सलोक मः १ ॥   लख सिउ प्रीति होवै लख जीवणु किआ खुसीआ किआ चाउ ॥  

Salok mėhlā 1.   Lakẖ si▫o parīṯ hovai lakẖ jīvaṇ ki▫ā kẖusī▫ā ki▫ā cẖā▫o.  

Shalok, First Mehl:   You may be in love with tens of thousands, and live for thousands of years; but what good are these pleasures and occupations?  

ਲਾਖੋਂ ਹੀ ਪੁਰਸ਼ੋਂ ਸਾਥ ਪ੍ਰੀਤੀ ਹੋਵੈ ਔਰ ਲਾਖੋਂ ਬਰਸ ਜੀਵਨ ਭੀ ਹੋਵੈ ਤੋ (ਕਿਆ) ਤੁਛ ਹੈ ਅਰ ਮਨ ਕਰ ਖੁਸ਼ੀਆਂ ਔ ਉਤਸ਼ਾਹ ਕਰਕੇ ਚਾਉ ਕਰ ਲੀਏ ਤੌ ਭੀ ਕਿਆ ਹੈ॥


ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ਮਹਿ ਜਾਇ  

विछुड़िआ विसु होइ विछोड़ा एक घड़ी महि जाइ ॥  

vicẖẖuṛi▫ā vis ho▫e vicẖẖoṛā ek gẖaṛī mėh jā▫e.  

And when you must separate from them, that separation is like poison, but they will be gone in an instant.  

ਵਿਛੜੇ ਹੂਏ ਪਦਾਰਥੋਂ ਕਾ ਵਿਛੋੜਾ ਜਹਿਰ ਰੂਪ ਹੋ ਜਾਤਾ ਹੈ ਔਰ ਪਹਿਲਾਂ ਸੁਖ ਏਕ ਘੜੀ ਮੈਂ ਦੂਰ ਹੋ ਜਾਤਾ ਹੈ॥


ਜੇ ਸਉ ਵਰ੍ਹਿਆ ਮਿਠਾ ਖਾਜੈ ਭੀ ਫਿਰਿ ਕਉੜਾ ਖਾਇ  

जे सउ वर्हिआ मिठा खाजै भी फिरि कउड़ा खाइ ॥  

Je sa▫o varĥi▫ā miṯẖā kẖājai bẖī fir ka▫uṛā kẖā▫e.  

You may eat sweets for a hundred years, but eventually, you will have to eat the bitter as well.  

ਜੇ ਸੈਂਕੜੇ ਬਰਸ ਮਿਠਾ ਖਾਵੀਏ ਭਾਵ ਪਦਾਰਥੋਂ ਕੇ ਸੁਖ ਭੋਗੀਏ ਬਹੁੜੋ ਕੌੜਾ ਪਦਾਰਥ ਖਾਇ ਲਈਏ ਭਾਵ ਕੋਈ ਦੁਖ ਪ੍ਰਾਪਤਿ ਹੋਇ ਜਾਵੇ॥


ਮਿਠਾ ਖਾਧਾ ਚਿਤਿ ਆਵੈ ਕਉੜਤਣੁ ਧਾਇ ਜਾਇ  

मिठा खाधा चिति न आवै कउड़तणु धाइ जाइ ॥  

Miṯẖā kẖāḏẖā cẖiṯ na āvai ka▫uṛ▫ṯaṇ ḏẖā▫e jā▫e.  

Then, you will not remember eating the sweets; bitterness will permeate you.  

ਫਿਰ ਵਹੁ ਮਿਠਾ ਖਾਧਾ ਹੂਆ ਤੌ ਚਿਤ ਨਹੀਂ ਰਹਤਾ ਭਾਵ ਸੁਖ ਤੋ ਯਾਦ ਨਹੀਂ ਰਹਤਾ ਔਰ ਦੁਖ ਰੂਪ ਕੌੜਤਨ ਫੈਲ ਜਾਤੀ ਹੈ॥


ਮਿਠਾ ਕਉੜਾ ਦੋਵੈ ਰੋਗ   ਨਾਨਕ ਅੰਤਿ ਵਿਗੁਤੇ ਭੋਗ  

मिठा कउड़ा दोवै रोग ॥   नानक अंति विगुते भोग ॥  

Miṯẖā ka▫uṛā ḏovai rog.   Nānak anṯ viguṯe bẖog.  

The sweet and the bitter are both diseases.   O Nanak, eating them, you will come to ruin in the end.  

ਤਾਂਤੇ ਮਿਠਾ ਕੌੜਾ ਅਰਥਾਤ ਸੁਖ ਦੁਖ ਇਹ ਦੋਨੋਂ ਰੋਗ ਰੂਪ ਹੈਂ ਸ੍ਰੀ ਗੁਰੂ ਜੀ ਕਹਿਤੇ ਹੈਂ ਭੋਗ ਭੋਗਣੇ ਵਾਲੇ ਪੁਰਸ਼ ਅੰਤਕੋ (ਵਿਗੁਤੇ) ਖਰਾਬ ਹੂਏ ਹੈਂ॥


ਝਖਿ ਝਖਿ ਝਖਣਾ ਝਗੜਾ ਝਾਖ  

झखि झखि झखणा झगड़ा झाख ॥  

Jẖakẖ jẖakẖ jẖakẖ▫ṇā jẖagṛā jẖākẖ.  

It is useless to worry and struggle to death.  

ਵਿਸ਼ਿਓਂ ਹੇਤ ਜੋ ਖਪ ਖਪ ਕਰ (ਝਖਣਾ) ਖਿਝਣਾ ਹੈ ਸੋ (ਝਾਖ) ਵਿਅਰਥ ਝਗੜਾ ਹੈ॥


ਝਖਿ ਝਖਿ ਜਾਹਿ ਝਖਹਿ ਤਿਨ੍ਹ੍ਹ ਪਾਸਿ ॥੧॥  

झखि झखि जाहि झखहि तिन्ह पासि ॥१॥  

Jẖakẖ jẖakẖ jāhi jẖakẖėh ṯinĥ pās. ||1||  

Entangled in worries and struggles, people exhaust themselves. ||1||  

ਤਿਨਕੇ ਪਾਸ ਜਾਕਰ ਜੋ (ਝਖਹਿ) ਖਪਤੇ ਹੈਂ ਖਪ ਖਪ ਕਰ ਚਲੇ ਜਾਤੇ ਹੈਂ॥੧॥


ਮਃ   ਕਾਪੜੁ ਕਾਠੁ ਰੰਗਾਇਆ ਰਾਂਗਿ  

मः १ ॥   कापड़ु काठु रंगाइआ रांगि ॥  

Mėhlā 1.   Kāpaṛ kāṯẖ rangā▫i▫ā rāʼng.  

First Mehl:   They have fine clothes and furniture of various colors.  

ਕਪੜਾ ਅਰ ਕਾਠ ਰੰਗ ਕੇ ਸਾਥ ਰੰਗਾਇ ਲੀਆ ਭਾਵ ਸੇ ਚਾਦਰ ਛਤ ਅਰ ਬਾਲੇ ਰੰਗਦਾਰ ਕਰਾਏ॥


ਘਰ ਗਚ ਕੀਤੇ ਬਾਗੇ ਬਾਗ  

घर गच कीते बागे बाग ॥  

Gẖar gacẖ kīṯe bāge bāg.  

Their houses are painted beautifully white.  

ਘਰ ਚੂਨੇ ਵਾਲੇ ਅਰਥਾਤ ਪਕੇ ਮਹਿਲ ਬਨਾਏ (ਬਾਗੇ) ਪੁਸ਼ਾਕਾਂ ਪਹਿਰੀਆਂ ਬਾਗ ਲਗਾਏ॥


ਸਾਦ ਸਹਜ ਕਰਿ ਮਨੁ ਖੇਲਾਇਆ   ਤੈ ਸਹ ਪਾਸਹੁ ਕਹਣੁ ਕਹਾਇਆ  

साद सहज करि मनु खेलाइआ ॥   तै सह पासहु कहणु कहाइआ ॥  

Sāḏ sahj kar man kẖelā▫i▫ā.   Ŧai sah pāshu kahaṇ kahā▫i▫ā.  

In pleasure and poise, they play their mind games.   When they approach You, O Lord, they shall be spoken to.  

ਭੋਗ ਕੇ ਸੁਆਦੋਂ ਕਰ ਸਹਿਜੇ ਹੀ ਮਨ ਕੋ ਖਿਲਾਵਣਾ ਕੀਆ ਹੈ (ਤੈ) ਤਿਨ ਪੁਰਸ਼ੋਂ ਨੇ ਪਤੀ ਪਾਸੋਂ (ਕਹਣ) ਉਲਾਂਭਾ ਹੀ ਕਹਾਇਆ ਹੈ॥


ਮਿਠਾ ਕਰਿ ਕੈ ਕਉੜਾ ਖਾਇਆ   ਤਿਨਿ ਕਉੜੈ ਤਨਿ ਰੋਗੁ ਜਮਾਇਆ  

मिठा करि कै कउड़ा खाइआ ॥   तिनि कउड़ै तनि रोगु जमाइआ ॥  

Miṯẖā kar kai ka▫uṛā kẖā▫i▫ā.   Ŧin ka▫uṛai ṯan rog jamā▫i▫ā.  

They think it is sweet, so they eat the bitter.   The bitter disease grows in the body.  

(ਮਿਠਾ ਕਰਿਕੈ) ਸੁਖ ਰੂਪ ਜਾਣਕੇ (ਕਉੜਾ ਖਾਇਆ) ਦੁਖੋਂ ਕੋ ਭੋਗਿਆ ਫਿਰ ਤਿਸ ਦੁਖ ਨੇ ਸੂਖਮ ਤਨ ਅੰਤਹਕਰਣ ਮੈਂ ਹੰਕਾਰ ਰੋਗ ਜਮਾਇ ਦੀਆ॥


ਜੇ ਫਿਰਿ ਮਿਠਾ ਪੇੜੈ ਪਾਇ   ਤਉ ਕਉੜਤਣੁ ਚੂਕਸਿ ਮਾਇ  

जे फिरि मिठा पेड़ै पाइ ॥   तउ कउड़तणु चूकसि माइ ॥  

Je fir miṯẖā peṛai pā▫e.   Ŧa▫o ka▫uṛ▫ṯaṇ cẖūkas mā▫e.  

If, later on, they receive the sweet,   then their bitterness shall be gone, O mother.  

ਜੇਕਰ ਫੇਰ (ਮਿਠਾ) ਸੁਖ ਰੂਪ ਜੋ ਨਾਮ ਹੈ ਰਿਦੇ ਰੂਪੀ ਪਲੇ ਮੈਂ ਪੜ ਜਾਵੈ (ਮਾਇ) ਹੇ ਭਾਈ ਤਬ ਦੁਖਾਂ ਰੂਪੀ ਕੌੜਤਣ (ਚੂਕਸਿ) ਉਠ ਜਾਤੀ ਹੈ॥


ਨਾਨਕ ਗੁਰਮੁਖਿ ਪਾਵੈ ਸੋਇ   ਜਿਸ ਨੋ ਪ੍ਰਾਪਤਿ ਲਿਖਿਆ ਹੋਇ ॥੨॥  

नानक गुरमुखि पावै सोइ ॥   जिस नो प्रापति लिखिआ होइ ॥२॥  

Nānak gurmukẖ pāvai so▫e.   Jis no parāpaṯ likẖi▫ā ho▫e. ||2||  

O Nanak, the Gurmukh is blessed to receive   what he is predestined to receive. ||2||  

ਸ੍ਰੀ ਗੁਰੂ ਜੀ ਕਹਿਤੇ ਹੈਂ ਗੁਰੋਂ ਦੁਆਰੇ ਸੋ ਪੁਰਸ਼ ਨਾਮ ਕੋ ਪਾਵਤਾ ਹੈ ਜਿਸਕੋ ਪ੍ਰਾਪਤਿ ਹੋਣਾ ਲਿਖਾ ਹੂਆ ਹੋਤਾ ਹੈ॥੨॥


ਪਉੜੀ   ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ  

पउड़ी ॥   जिन कै हिरदै मैलु कपटु है बाहरु धोवाइआ ॥  

Pa▫oṛī.   Jin kai hirḏai mail kapat hai bāhar ḏẖovā▫i▫ā.  

Pauree:   Those whose hearts are filled with the filth of deception, may wash themselves on the outside.  

ਜਿਨਕੇ ਰਿਦੇ ਮੈਂ ਕਪਟ ਕੀ ਮੈਲ ਹੈ ਤਿਨਕਾ ਬਾਹਰ ਸੇ ਤਨ ਧੁਵਾਇਆ ਹੂਆ ਹੈ॥


ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ  

कूड़ु कपटु कमावदे कूड़ु परगटी आइआ ॥  

Kūṛ kapat kamāvḏe kūṛ pargatī ā▫i▫ā.  

They practice falsehood and deception, and their falsehood is revealed.  

ਜੋ ਝੂਠ ਅਰ ਕਪਟ ਕੋ ਕਮਾਵਤੇ ਹੈਂ ਤਿਨਕਾ ਝੂਠ ਪ੍ਰਗਟ ਹੋਇ ਆਇਆ ਹੈ॥


ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ  

अंदरि होइ सु निकलै नह छपै छपाइआ ॥  

Anḏar ho▫e so niklai nah cẖẖapai cẖẖapā▫i▫ā.  

That which is within them, comes out; it cannot be concealed by concealment.  

ਜੋ ਅੰਦਰ ਹੋਤਾ ਹੈ ਸੋ ਬਾਹਰ ਨਿਕਲ ਆਵਤਾ ਹੈ ਛਪਾਇਆ ਹੂਆ ਛਪਤਾ ਨਹੀਂ ਹੈ॥


ਕੂੜੈ ਲਾਲਚਿ ਲਗਿਆ ਫਿਰਿ ਜੂਨੀ ਪਾਇਆ  

कूड़ै लालचि लगिआ फिरि जूनी पाइआ ॥  

Kūrhai lālacẖ lagi▫ā fir jūnī pā▫i▫ā.  

Attached to falsehood and greed, the mortal is consigned to reincarnation over and over again.  

ਝੂਠੇ ਲਾਲਚ ਮੈਂ (ਲਗਿਆ) ਲਗਣੇ ਕਰ ਫਿਰ ਜੀਉ ਜੋਨੀਓਂ ਮੈਂ ਪਾਇਆ ਜਾਤਾ ਹੈ॥


ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ ॥੧੫॥  

नानक जो बीजै सो खावणा करतै लिखि पाइआ ॥१५॥  

Nānak jo bījai so kẖāvṇā karṯai likẖ pā▫i▫ā. ||15||  

O Nanak, whatever the mortal plants, he must eat. The Creator Lord has written our destiny. ||15||  

ਸ੍ਰੀ ਗੁਰੂ ਜੀ ਕਹਿਤੇ ਹੈਂ ਜੋ ਬੀਜਤਾ ਹੈ ਭਾਵ ਜੀਵ ਜੈਸੇ ਉਤਮ ਮੰਦ ਕਰਮ ਕਰਤਾ ਹੈ ਸੋ ਤੈਸੇ ਹੀ (ਖਾਵਣਾ) ਭੋਗਣਾ ਕਰਤਾ ਹੈ (ਕਰਤੈ) ਵਾਹਿਗੁਰੂ ਨੇ ਐਸੇ ਹੀ ਲਿਖ ਪਾਇਆ ਹੈ॥੧੫॥


ਸਲੋਕ ਮਃ   ਕਥਾ ਕਹਾਣੀ ਬੇਦੀ ਆਣੀ ਪਾਪੁ ਪੁੰਨੁ ਬੀਚਾਰੁ  

सलोक मः २ ॥   कथा कहाणी बेदीं आणी पापु पुंनु बीचारु ॥  

Salok mėhlā 2.   Kathā kahāṇī beḏīʼn āṇī pāp punn bīcẖār.  

Shalok, Second Mehl:   The Vedas bring forth stories and legends, and thoughts of vice and virtue.  

(ਕਥਾ) ਵਡੇ ਪਰਸੰਗ (ਕਹਾਣੀ) ਛੋਟੇ ਪਰਸੰਗ ਬੇਦੋਂ ਨੇ ਸੰਸਾਰ ਮੈਂ (ਆਣੀ) ਪਰਗਟ ਕੀ ਹੈ ਔਰ ਤਿਨੋਂ ਮੈਂ ਪਾਪ ਪੰੁਨ ਕਾ ਵੀਚਾਰ ਹੈ॥


ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ  

दे दे लैणा लै लै देणा नरकि सुरगि अवतार ॥  

Ḏe ḏe laiṇā lai lai ḏeṇā narak surag avṯār.  

What is given, they receive, and what is received, they give. They are reincarnated in heaven and hell.  

ਦੇ ਦੇ ਕਰ ਅਬ ਲੈਣਾ ਕਰਤਾ ਹੈ ਅਰ ਲੈ ਲੈ ਆਗੇ ਵਾਸਤੇ ਫੇਰ ਦੇਣਾ ਕਰਤਾ ਅਰਥਾਤ ਪੰੁਨ ਕਰਤਾ ਹੈ ਤਿਨ ਕਰਮੋਂ ਕਰਕੇ ਸਵਰਗ ਨਰਕ ਮੈਂ ਜਾਤਾ ਹੈ॥


ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ  

उतम मधिम जातीं जिनसी भरमि भवै संसारु ॥  

Uṯam maḏẖim jāṯīʼn jinsī bẖaram bẖavai sansār.  

High and low, social class and status - the world wanders lost in superstition.  

ਉਤਮ ਔਰ ਮਧਮ ਨੀਚ ਜਾਤੀਆਂ ਔਰ ਜਿਨਸੀ ਪਸੁ ਪੰਛੀ ਆਦਿਕੋਂ ਮੈਂ ਪ੍ਰਾਪਤਿ ਹੋਤੇ ਹੈਂ ਔਰ ਭਰਮ ਕਰ ਜੀਵ ਸੰਸਾਰ ਮੈਂ ਭ੍ਰਮਤੇ ਹੈਂ॥


ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ  

अम्रित बाणी ततु वखाणी गिआन धिआन विचि आई ॥  

Amriṯ baṇī ṯaṯ vakẖāṇī gi▫ān ḏẖi▫ān vicẖ ā▫ī.  

The Ambrosial Word of Gurbani proclaims the essence of reality. Spiritual wisdom and meditation are contained within it.  

ਅੰਮ੍ਰਿਤ ਕਾ ਸਾਰ ਰੂਪ ਨਾਮ ਰੂਪ ਬਾਣੀ ਬੇਦ ਨੇ ਵਖਾਣੀ ਹੈ ਗਿਆਨ ਧਿਆਨ ਕੀ ਕਿਰਿਆ ਨਾਮ ਕੇ ਬੀਚ ਹੀ ਆ ਗਈ ਹੈ ਭਾਵ ਚਿਤਕੀ ਇਕਾਗਰਤਾ ਔਰ ਸਰੂਪ ਕੀ ਪ੍ਰਾਪਤੀ ਨਾਮ ਕੇ ਜਾਪ ਕਰ ਹੋਤੀ ਹੈ॥


ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀ ਕਰਮਿ ਧਿਆਈ  

गुरमुखि आखी गुरमुखि जाती सुरतीं करमि धिआई ॥  

Gurmukẖ ākẖī gurmukẖ jāṯī surṯīʼn karam ḏẖi▫ā▫ī.  

The Gurmukhs chant it, and the Gurmukhs realize it. Intuitively aware, they meditate on it.  

(ਗੁਰਮੁਖਿ) ਗਿਆਨਵਾਨੋਂ ਨੇ ਤਤ੍ਵ ਰੂਪ ਬਾਣੀ ਕਥਨ ਕਰੀ ਹੈ ਔਰ (ਗੁਰਮੁਖਿ) ਜਗਿਆਸੂਓਂ ਨੇ ਜਾਣੀ ਹੈ (ਸੁਰਤੀ) ਬੇਦੋ ਕਤਿ ਬਾਣੀ ਉਤਮ ਕਰਮੀਓਂ ਨੇ ਧਿਆਈ ਹੈ॥


ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ   ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥੧॥  

हुकमु साजि हुकमै विचि रखै हुकमै अंदरि वेखै ॥   नानक अगहु हउमै तुटै तां को लिखीऐ लेखै ॥१॥  

Hukam sāj hukmai vicẖ rakẖai hukmai anḏar vekẖai.   Nānak agahu ha▫umai ṯutai ṯāʼn ko likī▫ai lekẖai. ||1||  

By the Hukam of His Command, He formed the Universe, and in His Hukam, He keeps it. By His Hukam, He keeps it under His Gaze.   O Nanak, if the mortal shatters his ego before he departs, as it is pre-ordained, then he is approved. ||1||  

ਹੁਕਮ ਮੈਂ ਸ੍ਰਿਸ਼ਟੀ ਕੋ ਸਾਜ ਕਰ ਹੁਕਮ ਮੈਂ ਇਸਥਿਤ ਕਰ ਰਖੇ ਹੈਂ ਹੁਕਮ ਕੇ ਅੰਦਰ (ਵੇਖੈ) ਭਾਵ ਸਭ ਕੀ ਪਾਲਣਾ ਕਰਤਾ ਹੈ ਸ੍ਰੀ ਗੁਰੂ ਜੀ ਕਹਿਤੇ ਹੈਂ ਜੇਕਰ ਜੀਵ ਕੀ (ਅਗਹੁ) ਮਰਣ ਕਾਲ ਤੇ ਪਹਿਲੇ ਹੰਤਾ ਮਮਤਾ ਟੂਟਿ ਜਾਵੈ ਵਾ ਜੋ ਹੰਤਾ ਮਮਤਾ ਕਾ ਪੜਦਾ ਅਗੇ ਆਇਆ ਹੂਆ ਹੈ ਸੋ ਜਬ ਟੂਟ ਜਾਵੇ ਤੌ ਤਿਸ ਪੁਰਸ਼ ਕੋ ਲੇਖੇ ਮੈਂ ਲਿਖੀਤਾ ਹੈ ਭਾਵ ਤਿਸ ਕਾ ਜਨਮ ਸਫਲਾ ਹੋਤਾ ਹੈ॥


ਮਃ   ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ   ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ  

मः १ ॥   बेदु पुकारे पुंनु पापु सुरग नरक का बीउ ॥   जो बीजै सो उगवै खांदा जाणै जीउ ॥  

Mėhlā 1.   Beḏ pukāre punn pāp surag narak kā bī▫o.   Jo bījai so ugvai kẖāʼnḏā jāṇai jī▫o.  

First Mehl:   The Vedas proclaim that vice and virtue are the seeds of heaven and hell.   Whatever is planted, shall grow. The soul eats the fruits of its actions, and understands.  

ਬੇਦ ਪੁਕਾਰਤਾ ਹੈ ਕਿ ਪੁੰਨ ਅਰ ਪਾਪ ਇਹ ਦੋਨੋਂ ਸ੍ਵਰਗ ਔਰ ਨਰਕ ਕਾ (ਬੀਉ) ਬੀਜ ਹੈ ਜੋ ਬੀਜਤਾ ਹੈ ਜੋ ਜੰਮਤਾ ਹੈ ਭਾਵ ਜੈਸਾ ਕਰਮ ਕਰਤਾ ਹੈ ਵੈਸਾ ਹੀ ਫਲ ਮਿਲਤਾ ਹੈ ਕਿਉਂਕਿ ਜੋ ਜੀਉ (ਖਾਂਦਾ) ਭੋਗਤਾ ਹੈ ਸੋ ਜਾਣਤਾ ਹੈ॥


ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ   ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ  

गिआनु सलाहे वडा करि सचो सचा नाउ ॥   सचु बीजै सचु उगवै दरगह पाईऐ थाउ ॥  

Gi▫ān salāhe vadā kar sacẖo sacẖā nā▫o.   Sacẖ bījai sacẖ ugvai ḏargėh pā▫ī▫ai thā▫o.  

Whoever praises spiritual wisdom as great, becomes truthful in the True Name.   When Truth is planted, Truth grows. In the Court of the Lord, you shall find your place of honor.  

ਬੇਦ ਗਿਆਨ ਕੋ ਵਡਾ ਕਰਕੇ ਸਲਾਹਤਾ ਹੈ ਸਚੇ ਕਾ ਜੋ ਸਚਾ ਨਾਮ ਹੈ ਤਿਸ ਕਰ ਸੋ ਗਿਆਨ ਪ੍ਰਾਪਤਿ ਹੋਤਾ ਹੈ (ਸਚੁ ਬੀਜੈ) ਜੋ ਨਾਮ ਕਾ ਉਪਦੇਸ ਰਿਦੇ ਮੈਂ ਧਾਰਤਾ ਹੈ ਇਸ ਕਰ ਸਚ ਰੂਪ ਨਿਹਚਾ ਪ੍ਰਗਟ ਹੋਤਾ ਹੈ ਤੌ ਦਰਗਾਹ ਮੈਂ ਥਾਉਂ ਪਾਈਤਾ ਹੈ ਭਾਵ ਪਰਲੋਕ ਮੈਂ ਆਦਰ ਹੋਤਾ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits