Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਬਿਖਿਆਸਕਤ ਰਹਿਓ ਨਿਸਿ ਬਾਸੁਰ ਕੀਨੋ ਅਪਨੋ ਭਾਇਓ ॥੧॥ ਰਹਾਉ  

I remained under the influence of corruption, night and day; I did whatever I pleased. ||1||Pause||  

ਬਿਖਿਆਸਕਤ = {ਬਿਖਿਆ-ਆਸਕਤ। ਬਿਖਿਆ = ਮਾਇਆ। ਆਸਕਤ = (आसत्तत्र्) ਲੰਪਟ} ਮਾਇਆ ਨਾਲ ਚੰਬੜਿਆ ਹੋਇਆ। ਨਿਸ = ਰਾਤ। ਬਾਸੁਰ = ਦਿਨ। ਅਪਨੋ ਭਾਇਓ = ਜੋ ਆਪ ਨੂੰ ਚੰਗਾ ਲੱਗਦਾ ਸੀ ॥੧॥ ਰਹਾਉ ॥
ਮੈਂ ਦਿਨ ਰਾਤ ਮਾਇਆ ਵਿਚ ਹੀ ਮਗਨ ਰਿਹਾ, ਉਹੀ ਕੁਝ ਕਰਦਾ ਰਿਹਾ, ਜੋ ਮੈਨੂੰ ਆਪ ਨੂੰ ਚੰਗਾ ਲੱਗਦਾ ਸੀ ॥੧॥ ਰਹਾਉ ॥


ਗੁਰ ਉਪਦੇਸੁ ਸੁਨਿਓ ਨਹਿ ਕਾਨਨਿ ਪਰ ਦਾਰਾ ਲਪਟਾਇਓ  

I never listened to the Guru's Teachings; I was entangled with others' spouses.  

ਕਾਨਨਿ = ਕੰਨਾਂ ਨਾਲ। ਦਾਰਾ = ਇਸਤ੍ਰੀ।
ਹੇ ਹਰੀ! ਮੈਂ ਕੰਨਾਂ ਨਾਲ ਗੁਰੂ ਦੀ ਸਿੱਖਿਆ (ਕਦੇ) ਨਾਹ ਸੁਣੀ, ਪਰਾਈ ਇਸਤ੍ਰੀ ਵਾਸਤੇ ਕਾਮ-ਵਾਸਨਾ ਰੱਖਦਾ ਰਿਹਾ।


ਪਰ ਨਿੰਦਾ ਕਾਰਨਿ ਬਹੁ ਧਾਵਤ ਸਮਝਿਓ ਨਹ ਸਮਝਾਇਓ ॥੧॥  

I ran all around slandering others; I was taught, but I never learned. ||1||  

ਕਾਰਨਿ = ਵਾਸਤੇ। ਧਾਵਤ = ਦੌੜ-ਭੱਜ ਕਰਦਾ ॥੧॥
ਦੂਜਿਆਂ ਦੀ ਨਿੰਦਾ ਕਰਨ ਵਾਸਤੇ ਬਹੁਤ ਦੌੜ-ਭੱਜ ਕਰਦਾ ਰਿਹਾ। ਸਮਝਾਦਿਆਂ ਭੀ ਮੈਂ (ਕਦੇ) ਨਾਹ ਸਮਝਿਆ (ਕਿ ਇਹ ਕੰਮ ਮਾੜਾ ਹੈ) ॥੧॥


ਕਹਾ ਕਹਉ ਮੈ ਅਪੁਨੀ ਕਰਨੀ ਜਿਹ ਬਿਧਿ ਜਨਮੁ ਗਵਾਇਓ  

How can I even describe my actions? This is how I wasted my life.  

ਕਹਾ = ਕੀਹ? ਕਹਾਉ = ਕਹਾਉਂ, ਮੈਂ ਕਹਾਂ। ਕਰਨੀ = ਆਚਰਨ। ਜਿਹ ਬਿਧਿ = ਜਿਸ ਤਰੀਕੇ ਨਾਲ।
ਹੇ ਹਰੀ! ਜਿਸ ਤਰ੍ਹਾਂ ਮੈਂ ਆਪਣਾ ਜੀਵਨ ਅਜਾਈਂ ਗਵਾ ਲਿਆ, ਉਹ ਮੈਂ ਕਿੱਥੋਂ ਤਕ ਆਪਣੀ ਕਰਤੂਤ ਦੱਸਾਂ?


ਕਹਿ ਨਾਨਕ ਸਭ ਅਉਗਨ ਮੋ ਮਹਿ ਰਾਖਿ ਲੇਹੁ ਸਰਨਾਇਓ ॥੨॥੪॥੩॥੧੩॥੧੩੯॥੪॥੧੫੯॥  

Says Nanak, I am totally filled with faults. I have come to Your Sanctuary - please save me, O Lord! ||2||4||3||13||139||4||159||  

ਕਹਿ = ਕਹੇ, ਆਖਦਾ ਹੈ। ਮੋ ਮਹਿ = ਮੇਰੇ ਅੰਦਰ ॥੨॥੪॥੩॥੧੩॥੧੩੯॥੪॥੧੫੯॥
ਨਾਨਕ ਆਖਦਾ ਹੈ ਕਿ ਹੇ ਪ੍ਰਭੂ! ਮੇਰੇ ਅੰਦਰ ਸਾਰੇ ਔਗੁਣ ਹੀ ਹਨ। ਮੈਨੂੰ ਆਪਣੀ ਸਰਨ ਵਿਚ ਰੱਖ ॥੨॥੪॥੩॥੧੩॥੧੩੯॥੪॥੧੫੯॥


ਰਾਗੁ ਸਾਰਗ ਅਸਟਪਦੀਆ ਮਹਲਾ ਘਰੁ  

Raag Saarang, Ashtapadees, First Mehl, First House:  

xxx
ਰਾਗ ਸਾਰੰਗ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਹਰਿ ਬਿਨੁ ਕਿਉ ਜੀਵਾ ਮੇਰੀ ਮਾਈ  

How can I live, O my mother?  

ਮਾਈ = ਹੇ ਮਾਂ! ਕਿਉ ਜੀਵਾ = ਮੈਂ ਕਿਵੇਂ ਜੀ ਸਕਾਂ? ਮੇਰੀ ਜਿੰਦ ਵਿਆਕੁਲ ਹੁੰਦੀ ਹੈ।
ਹੇ ਮੇਰੀ ਮਾਂ! ਪਰਮਾਤਮਾ ਦੇ ਨਾਮ ਤੋਂ ਬਿਨਾ ਮੇਰੀ ਜਿੰਦ ਵਿਆਕੁਲ ਹੁੰਦੀ ਹੈ।


ਜੈ ਜਗਦੀਸ ਤੇਰਾ ਜਸੁ ਜਾਚਉ ਮੈ ਹਰਿ ਬਿਨੁ ਰਹਨੁ ਜਾਈ ॥੧॥ ਰਹਾਉ  

Hail to the Lord of the Universe. I ask to sing Your Praises; without You, O Lord, I cannot even survive. ||1||Pause||  

ਜਗਦੀਸ = ਹੇ ਜਗਤ ਦੇ ਈਸ਼! (ਜਗਦੀਸ = ਜਗਤ-ਈਸ। ਈਸ = ਮਾਲਕ)। ਜਸੁ = ਸਿਫ਼ਤ-ਸਾਲਾਹ। ਜਾਚਉ = ਮੈਂ ਮੰਗਦਾ ਹਾਂ। ਰਹਨੁ ਨ ਜਾਈ = ਰਿਹਾ ਨਹੀਂ ਜਾ ਸਕਦਾ, ਮਨ ਡੋਲਦਾ ਹੈ ॥੧॥ ਰਹਾਉ ॥
ਹੇ ਜਗਤ ਦੇ ਮਾਲਕ! ਤੇਰੀ ਹੀ ਸਦਾ ਜੈ (ਜਿੱਤ) ਹੈ। ਮੈਂ (ਤੇਰੇ ਪਾਸੋਂ) ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਮੰਗਦਾ ਹਾਂ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮੇਰਾ ਮਨ ਘਾਬਰਦਾ ਹੈ ॥੧॥ ਰਹਾਉ ॥


ਹਰਿ ਕੀ ਪਿਆਸ ਪਿਆਸੀ ਕਾਮਨਿ ਦੇਖਉ ਰੈਨਿ ਸਬਾਈ  

I am thirsty, thirsty for the Lord; the soul-bride gazes upon Him all through the night.  

ਪਿਆਸੀ = ਮਿਲਾਪ ਵਾਸਤੇ ਉਤਾਵਲੀ। ਕਾਮਨਿ = ਇਸਤ੍ਰੀ। ਰੈਨਿ = ਰਾਤ। ਸਬਾਈ = ਸਾਰੀ।
ਜਿਵੇਂ ਇਸਤ੍ਰੀ ਨੂੰ ਆਪਣੇ ਪਤੀ ਦੇ ਮਿਲਣ ਦੀ ਤਾਂਘ ਹੁੰਦੀ ਹੈ ਉਹ ਸਾਰੀ ਰਾਤ ਉਸ ਦੀ ਉਡੀਕ ਕਰਦੀ ਹੈ, ਤਿਵੇਂ ਮੈਨੂੰ ਹਰੀ ਦੇ ਦੀਦਾਰ ਦੀ ਹੈ, ਮੈਂ ਸਾਰੀ ਉਮਰ ਹੀ ਉਸ ਦੀ ਉਡੀਕ ਕਰਦੀ ਚਲੀ ਆ ਰਹੀ ਹਾਂ।


ਸ੍ਰੀਧਰ ਨਾਥ ਮੇਰਾ ਮਨੁ ਲੀਨਾ ਪ੍ਰਭੁ ਜਾਨੈ ਪੀਰ ਪਰਾਈ ॥੧॥  

My mind is absorbed into the Lord, my Lord and Master. Only God knows the pain of another. ||1||  

ਸ੍ਰ੍ਰੀਧਰ = (ਸ੍ਰੀ = ਲੱਛਮੀ। ਧਰ = ਆਸਰਾ) ਹੇ ਲੱਛਮੀ ਦੇ ਆਸਰੇ! ਹੇ ਪ੍ਰਭੂ! ਨਾਥ = ਹੇ ਖਸਮ-ਪ੍ਰਭੂ! ਪੀਰ = ਪੀੜ ॥੧॥
ਹੇ ਲੱਛਮੀ-ਪਤੀ! ਹੇ (ਜਗਤ ਦੇ) ਨਾਥ! ਮੇਰਾ ਮਨ ਤੇਰੀ ਯਾਦ ਵਿਚ ਮਸਤ ਹੈ। (ਹੇ ਮਾਂ!) ਪਰਮਾਤਮਾ ਹੀ ਪਰਾਈ ਪੀੜ ਸਮਝ ਸਕਦਾ ਹੈ ॥੧॥


ਗਣਤ ਸਰੀਰਿ ਪੀਰ ਹੈ ਹਰਿ ਬਿਨੁ ਗੁਰ ਸਬਦੀ ਹਰਿ ਪਾਂਈ  

My body suffers in pain, without the Lord; through the Word of the Guru's Shabad, I find the Lord.  

ਗਣਤ = ਚਿੰਤਾ, ਗਿਣਤੀ, ਫ਼ਿਕਰ। ਸਰੀਰਿ = ਸਰੀਰ ਵਿਚ, ਹਿਰਦੇ ਵਿਚ। ਪਾਂਈ = ਪਾਈਂ, ਮੈਂ ਲੱਭ ਸਕਦੀ ਹਾਂ।
(ਹੇ ਮਾਂ!) ਪਰਮਾਤਮਾ ਦੀ ਯਾਦ ਤੋਂ ਬਿਨਾ ਮੇਰੇ ਹਿਰਦੇ ਵਿਚ (ਹੋਰ ਹੋਰ) ਚਿੰਤਾ-ਫ਼ਿਕਰਾਂ ਦੀ ਤਕਲਫ਼ਿ ਟਿਕੀ ਰਹਿੰਦੀ ਹੈ। ਉਹ ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲ ਸਕਦਾ ਹੈ।


ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀਉ ਹਰਿ ਸਿਉ ਰਹਾਂ ਸਮਾਈ ॥੨॥  

O Dear Lord, please be kind and compassionate to me, that I might remain merged in You, O Lord. ||2||  

ਰਹਾਂ ਸਮਾਈ = ਸਮਾਇ ਰਹਾਂ, ਲੀਨ ਰਹਾਂ ॥੨॥
ਹੇ ਪਿਆਰੇ ਹਰੀ! ਮੇਰੇ ਉਤੇ ਦਇਆਲ ਹੋ, ਮੇਰੇ ਉਤੇ ਕਿਰਪਾ ਕਰ, ਮੈਂ ਤੇਰੀ ਯਾਦ ਵਿਚ ਲੀਨ ਰਹਾਂ ॥੨॥


ਐਸੀ ਰਵਤ ਰਵਹੁ ਮਨ ਮੇਰੇ ਹਰਿ ਚਰਣੀ ਚਿਤੁ ਲਾਈ  

Follow such a path, O my conscious mind, that you may remain focused on the Feet of the Lord.  

ਰਹਤ ਰਵਹੁ = ਰਹਤ ਰਹੋ, ਚਾਲ ਚੱਲੋ।
ਹੇ ਮੇਰੇ ਮਨ! ਅਜੇਹਾ ਰਸਤਾ ਫੜ ਕਿ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹੇਂ।


ਬਿਸਮ ਭਏ ਗੁਣ ਗਾਇ ਮਨੋਹਰ ਨਿਰਭਉ ਸਹਜਿ ਸਮਾਈ ॥੩॥  

I am wonder-struck, singing the Glorious Praises of my Fascinating Lord; I am intuitively absorbed in the Fearless Lord. ||3||  

ਬਿਸਮ = ਹੈਰਾਨ, ਅਸਚਰਜ, ਮਗਨ। ਮਨੋਹਰ = ਮਨ ਨੂੰ ਮੋਹ ਲੈਣ ਵਾਲਾ। ਸਹਜਿ = ਆਤਮਕ ਅਡੋਲਤਾ ਵਿਚ ॥੩॥
ਮਨ ਨੂੰ ਮੋਹਣ ਵਾਲੇ ਪਰਮਾਤਮਾ ਦੇ ਗੁਣ ਗਾ ਕੇ (ਭਾਗਾਂ ਵਾਲੇ ਬੰਦੇ ਆਨੰਦ ਵਿਚ) ਮਸਤ ਰਹਿੰਦੇ ਹਨ, ਦੁਨੀਆ ਵਾਲੇ ਡਰਾਂ-ਸਹਿਮਾਂ ਤੋਂ ਨਿਡਰ ਹੋ ਕੇ ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੩॥


ਹਿਰਦੈ ਨਾਮੁ ਸਦਾ ਧੁਨਿ ਨਿਹਚਲ ਘਟੈ ਕੀਮਤਿ ਪਾਈ  

That heart, in which the Eternal, Unchanging Naam vibrates and resounds, does not diminish, and cannot be evaluated.  

ਧੁਨਿ = ਲਗਨ। ਨਿਹਚਲ = ਅਡੋਲ।
(ਹੇ ਮੇਰੇ ਮਨ!) ਜੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸ ਪਏ, ਜੇ (ਪ੍ਰਭੂ-ਪਿਆਰ ਦੀ) ਸਦੀਵੀ ਅਟੱਲ ਰੌ ਚੱਲ ਪਏ, ਤਾਂ ਉਹ ਫਿਰ ਕਦੇ ਘਟਦੀ ਨਹੀਂ, ਦੁਨੀਆ ਦਾ ਕੋਈ ਸੁਖ ਦੁਨੀਆ ਦਾ ਕੋਈ ਪਦਾਰਥ ਉਸ ਦੀ ਬਰਾਬਰੀ ਨਹੀਂ ਕਰ ਸਕਦਾ।


ਬਿਨੁ ਨਾਵੈ ਸਭੁ ਕੋਈ ਨਿਰਧਨੁ ਸਤਿਗੁਰਿ ਬੂਝ ਬੁਝਾਈ ॥੪॥  

Without the Name, everyone is poor; the True Guru has imparted this understanding. ||4||  

ਨਿਰਧਨੁ = ਕੰਗਾਲ। ਸਤਿਗੁਰਿ = ਗੁਰੂ ਨੇ। ਬੂਝ = ਸਮਝ ॥੪॥
ਸਤਿਗੁਰੂ ਨੇ ਮੈਨੂੰ ਸਮਝ ਬਖ਼ਸ਼ ਦਿੱਤੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਕੰਗਾਲ (ਹੀ) ਹੈ (ਭਾਵੇਂ ਉਸ ਦੇ ਪਾਸ ਕਿਤਨਾ ਹੀ ਧਨ-ਪਦਾਰਥ ਹੋਵੇ) ॥੪॥


ਪ੍ਰੀਤਮ ਪ੍ਰਾਨ ਭਏ ਸੁਨਿ ਸਜਨੀ ਦੂਤ ਮੁਏ ਬਿਖੁ ਖਾਈ  

My Beloved is my breath of life - listen, O my companion. The demons have taken poison and died.  

ਸੁਨਿ = ਸੁਣ। ਸਜਨੀ = ਹੇ ਸਖੀ! ਪ੍ਰਾਨ = ਜਿੰਦ। ਦੂਤ = ਕਾਮਾਦਿਕ ਵਿਕਾਰ। ਖਾਈ = ਖਾਇ, ਖਾ ਕੇ।
ਹੇ ਸਹੇਲੀਏ! (ਹੇ ਸਤਸੰਗੀ ਸੱਜਣ!) ਸੁਣ! (ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪ੍ਰੀਤਮ ਪਿਆਰਾ ਲੱਗ ਰਿਹਾ ਹੈ, ਕਾਮਾਦਿਕ ਵੈਰੀ (ਮੇਰੇ ਭਾ ਦੇ) ਮਰ ਗਏ ਹਨ, ਉਹਨਾਂ (ਮਾਨੋ) ਜ਼ਹਰ ਖਾ ਲਈ ਹੈ।


ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨਿ ਭਾਈ ॥੫॥  

As love for Him welled up, so it remains. My mind is imbued with His Love. ||5||  

ਰੰਗੁਲ = ਰੰਗੁਲੀ। ਮਨਿ = ਮਨ ਵਿਚ। ਭਾਈ = ਪਿਆਰੀ ਲੱਗੀ ਹੈ ॥੫॥
ਮੈਂ ਉਸ ਦੇ ਪ੍ਰੇਮ ਵਿਚ ਰੰਗੀ ਗਈ ਹਾਂ। ਜਦੋਂ ਦੀ (ਪ੍ਰਭੂ-ਚਰਨਾਂ ਵਿਚ ਪ੍ਰੀਤ) ਪੈਦਾ ਹੋਈ ਹੈ, ਤਦੋਂ ਦੀ ਉਹੋ ਜਿਹੀ ਕਾਇਮ ਹੈ (ਘਟੀ ਨਹੀਂ), ਮੇਰੀ ਜਿੰਦ ਪ੍ਰੀਤਮ-ਪ੍ਰਭੂ ਨਾਲ ਇਕ-ਮਿਕ ਹੋ ਗਈ ਹੈ ॥੫॥


ਸਹਜ ਸਮਾਧਿ ਸਦਾ ਲਿਵ ਹਰਿ ਸਿਉ ਜੀਵਾਂ ਹਰਿ ਗੁਨ ਗਾਈ  

I am absorbed in celestial Samaadhi, lovingly attached to the Lord forever. I live by singing the Glorious Praises of the Lord.  

ਸਮਾਧਿ = ਟਿਕਾਉ, ਇਕਾਗ੍ਰਤਾ। ਜੀਵਾਂ = ਮੈਂ ਜੀਊਂਦੀ ਹਾਂ, ਮੇਰੇ ਅੰਦਰ ਧੀਰਜ ਪੈਦਾ ਹੁੰਦੀ ਹੈ।
ਮੈਂ ਸਦਾ ਪ੍ਰਭੂ ਵਿਚ ਲਿਵ ਲਾਈ ਰੱਖਦਾ ਹਾਂ, ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ, ਜਿਉਂ ਜਿਉਂ ਮੈਂ ਹਰੀ ਦੇ ਗੁਣ ਗਾਂਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪਲਰਦਾ ਹੈ।


ਗੁਰ ਕੈ ਸਬਦਿ ਰਤਾ ਬੈਰਾਗੀ ਨਿਜ ਘਰਿ ਤਾੜੀ ਲਾਈ ॥੬॥  

Imbued with the Word of the Guru's Shabad, I have become detached from the world. In the profound primal trance, I dwell within the home of my own inner being. ||6||  

ਬੈਰਾਗੀ = ਵੈਰਾਗਵਾਨ, ਪ੍ਰੇਮੀ। ਤਾੜੀ ਲਾਈ = ਟਿਕ ਜਾਂਦਾ ਹੈ ॥੬॥
ਗੁਰੂ ਦੇ ਸ਼ਬਦ ਵਿਚ ਰੰਗੀਜ ਕੇ ਮੈਂ (ਪ੍ਰਭੂ-ਚਰਨਾਂ ਦਾ) ਪ੍ਰੇਮੀ ਬਣ ਗਿਆ ਹਾਂ, ਹੁਣ ਮੈਂ ਆਪਣੇ ਅੰਦਰ ਹੀ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹਾਂ ॥੬॥


ਸੁਧ ਰਸ ਨਾਮੁ ਮਹਾ ਰਸੁ ਮੀਠਾ ਨਿਜ ਘਰਿ ਤਤੁ ਗੁਸਾਂਈਂ  

The Naam, the Name of the Lord, is sublimely sweet and supremely delicious; within the home of my own self, I understand the essence of the Lord.  

ਸੁਧ = ਪਵਿੱਤ੍ਰ। ਗੁਸਾਂਈ = ਹੇ ਧਰਤੀ ਦੇ ਖਸਮ!
ਹੇ ਧਰਤੀ ਦੇ ਮਾਲਕ ਪ੍ਰਭੂ! ਪਵਿਤ੍ਰਤਾ ਦਾ ਰਸ ਦੇਣ ਵਾਲਾ ਤੇਰਾ ਨਾਮ ਮੈਨੂੰ ਬੜੇ ਹੀ ਸੁਆਦਲੇ ਰਸ ਵਾਲਾ ਜਾਪ ਮੈਨੂੰ ਮਿੱਠਾ ਲੱਗ ਰਿਹਾ ਹੈ, ਤੂੰ ਜਗਤ-ਦਾ-ਮੂਲ ਮੈਨੂੰ ਮੇਰੇ ਹਿਰਦੇ ਵਿਚ ਹੀ ਲੱਭ ਪਿਆ ਹੈਂ।


ਤਹ ਹੀ ਮਨੁ ਜਹ ਹੀ ਤੈ ਰਾਖਿਆ ਐਸੀ ਗੁਰਮਤਿ ਪਾਈ ॥੭॥  

Wherever You keep my mind, there it is. This is what the Guru has taught me. ||7||  

xxx ॥੭॥
ਹੇ ਪ੍ਰਭੂ! ਮੈਨੂੰ ਸਤਿਗੁਰੂ ਦੀ ਅਜੇਹੀ ਮੱਤ ਪ੍ਰਾਪਤ ਹੋ ਗਈ ਹੈ ਕਿ ਜਿੱਥੇ (ਆਪਣੇ ਚਰਨਾਂ ਵਿਚ) ਤੂੰ ਮੇਰਾ ਮਨ ਜੋੜਿਆ ਹੈ ਉਥੇ ਹੀ ਜੁੜਿਆ ਪਿਆ ਹੈ ॥੭॥


ਸਨਕ ਸਨਾਦਿ ਬ੍ਰਹਮਾਦਿ ਇੰਦ੍ਰਾਦਿਕ ਭਗਤਿ ਰਤੇ ਬਨਿ ਆਈ  

Sanak and Sanandan, Brahma and Indra, were imbued with devotional worship, and came to be in harmony with Him.  

ਸਨਕ ਸਨਾਦਿ = ਸਨਕ, ਸਨੰਦਨ, ਸਨਤਕੁਮਾਰ, ਸਨਾਤਨ (ਇਹ ਚਾਰੇ ਬ੍ਰਹਮਾ ਦੇ ਪੁੱਤ੍ਰ ਹਨ)। ਰਤੇ = ਰੰਗੇ ਗਏ। ਬਨਿ ਆਈ = ਪ੍ਰੀਤ ਬਣ ਗਈ।
ਇੰਦ੍ਰ ਵਰਗੇ ਦੇਵਤੇ, ਬ੍ਰਹਮਾ ਤੇ ਉਸ ਦੇ ਪੁਤ੍ਰ ਸਨਕ ਵਰਗੇ ਮਹਾ ਪੁਰਖ ਜਦੋਂ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਗਏ, ਤਾਂ ਉਹਨਾਂ ਦੀ ਪ੍ਰੀਤ ਪ੍ਰਭੂ-ਚਰਨਾਂ ਨਾਲ ਬਣ ਗਈ।


ਨਾਨਕ ਹਰਿ ਬਿਨੁ ਘਰੀ ਜੀਵਾਂ ਹਰਿ ਕਾ ਨਾਮੁ ਵਡਾਈ ॥੮॥੧॥  

O Nanak, without the Lord, I cannot live, even for an instant. The Name of the Lord is glorious and great. ||8||1||  

xxx ॥੮॥੧॥
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਇਕ ਘੜੀ-ਮਾਤ੍ਰ ਵਿਛੁੜਿਆਂ ਭੀ ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ। ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ (ਸਭ ਤੋਂ ਸ੍ਰੇਸ਼ਟ) ਵਡਿਆਈ-ਮਾਣ ਹੈ ॥੮॥੧॥


ਸਾਰਗ ਮਹਲਾ  

Saarang, First Mehl:  

xxx
XXX


ਹਰਿ ਬਿਨੁ ਕਿਉ ਧੀਰੈ ਮਨੁ ਮੇਰਾ  

Without the Lord, how can my mind be comforted?  

ਕਿਉ ਧੀਰੈ = ਕਿਵੇਂ ਧੀਰਜ ਫੜ ਸਕਦਾ ਹੈ?
ਪਰਮਾਤਮਾ ਦੇ ਨਾਮ ਤੋਂ ਵਿਛੁੜ ਕੇ ਮੇਰਾ ਮਨ (ਹੁਣ) ਕਿਸੇ ਤਰ੍ਹਾਂ ਭੀ ਧੀਰਜ ਨਹੀਂ ਫੜਦਾ (ਟਿਕਦਾ ਨਹੀਂ ਕਿਉਂਕਿ ਇਸ ਨੂੰ ਅਨੇਕਾਂ ਦੁੱਖ ਰੋਗ ਆ ਵਾਪਰਦੇ ਹਨ)।


ਕੋਟਿ ਕਲਪ ਕੇ ਦੂਖ ਬਿਨਾਸਨ ਸਾਚੁ ਦ੍ਰਿੜਾਇ ਨਿਬੇਰਾ ॥੧॥ ਰਹਾਉ  

The guilt and sin of millions of ages is erased, and one is released from the cycle of reincarnation, when the Truth is implanted within. ||1||Pause||  

ਕੋਟਿ = ਕ੍ਰੋੜ। ਕਲਪ = ਚਾਰ ਜੁਗਾਂ ਦਾ ਸਮੁਦਾਇ। ਸਾਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਦ੍ਰਿੜਾਇ = ਮਨ ਵਿਚ ਟਿਕਾਣ ਨਾਲ। ਨਿਬੇਰਾ = ਦੁੱਖਾਂ ਦਾ ਨਿਬੇੜਾ, ਦੁੱਖ ਮੁੱਕ ਜਾਂਦੇ ਹਨ ॥੧॥ ਰਹਾਉ ॥
ਪਰ ਜੇ ਕ੍ਰੋੜਾਂ ਜੁਗਾਂ ਦੇ ਦੁੱਖ ਨਾਸ ਕਰਨ ਵਾਲੇ ਤੇ ਸਦਾ ਹੀ ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਮਨ ਵਿਚ) ਟਿਕਾ ਲਈਏ ਤਾਂ ਸਾਰੇ ਦੁੱਖਾਂ ਰੋਗਾਂ ਦਾ ਨਾਸ ਹੋ ਜਾਂਦਾ ਹੈ (ਤੇ ਮਨ ਟਿਕਾਣੇ ਆ ਜਾਂਦਾ ਹੈ) ॥੧॥ ਰਹਾਉ ॥


ਕ੍ਰੋਧੁ ਨਿਵਾਰਿ ਜਲੇ ਹਉ ਮਮਤਾ ਪ੍ਰੇਮੁ ਸਦਾ ਨਉ ਰੰਗੀ  

Anger is gone, egotism and attachment have been burnt away; I am imbued with His ever-fresh Love.  

ਨਿਵਾਰਿ = ਦੂਰ ਕਰ ਕੇ। ਹਉ = ਮੈਂ, ਹਉਮੈ। ਮਮਤਾ = ਅਪਣੱਤ। ਨਉ ਰੰਗੀ = ਨਵੇਂ ਰੰਗ ਵਾਲਾ, ਸਦਾ ਨਵਾਂ ਰਹਿਣ ਵਾਲਾ।
ਉਸ ਦੇ ਕ੍ਰੋਧ ਨੂੰ (ਆਪਣੇ ਅੰਦਰੋਂ) ਕੱਢ ਦਿੱਤਾ ਹੈ, ਉਸ ਦੀ ਹਉਮੈ ਤੇ ਅਪਣੱਤ ਸੜ ਜਾਂਦੀ ਹੈ, ਨਿੱਤ ਨਵਾਂ ਰਹਿਣ ਵਾਲਾ ਪ੍ਰੇਮ (ਉਸ ਦੇ ਹਿਰਦੇ ਵਿਚ ਜਾਗ ਪੈਂਦਾ ਹੈ),


ਅਨਭਉ ਬਿਸਰਿ ਗਏ ਪ੍ਰਭੁ ਜਾਚਿਆ ਹਰਿ ਨਿਰਮਾਇਲੁ ਸੰਗੀ ॥੧॥  

Other fears are forgotten, begging at God's Door. The Immaculate Lord is my Companion. ||1||  

ਅਨ ਭਉ = ਹੋਰਨਾਂ ਦਾ ਡਰ-ਸਹਿਮ। ਬਿਸਰਿ ਗਏ = ਬਿਸਰਿ ਗਇਆ, ਭੁੱਲ ਜਾਂਦਾ ਹੈ। ਜਾਚਿਆ = ਮੰਗਿਆ। ਨਿਰਮਾਇਲੁ = ਪਵਿਤ੍ਰ। ਸੰਗੀ = ਸਾਥੀ ॥੧॥
ਜਿਸ ਮਨੁੱਖ ਨੇ ਪ੍ਰਭੂ (ਦੇ ਦਰ ਤੋਂ ਨਾਮ ਦਾ ਦਾਨ) ਮੰਗਿਆ ਹੈ, ਉਸ ਨੂੰ ਹੋਰਨਾਂ ਦਾ ਡਰ-ਸਹਿਮ ਭੁੱਲ ਜਾਂਦਾ ਹੈ। ਪਵਿੱਤ-ਸਰੂਪ ਪ੍ਰਭੂ ਉਸ ਦਾ (ਸਦਾ ਲਈ) ਸਾਥੀ ਬਣ ਗਿਆ ਹੈ ॥੧॥


ਚੰਚਲ ਮਤਿ ਤਿਆਗਿ ਭਉ ਭੰਜਨੁ ਪਾਇਆ ਏਕ ਸਬਦਿ ਲਿਵ ਲਾਗੀ  

Forsaking my fickle intellect, I have found God, the Destroyer of fear; I am lovingly attuned to the One Word, the Shabad.  

ਚੰਚਲ = ਸਦਾ ਭਟਕਦੇ ਰਹਿਣ ਵਾਲੀ। ਤਿਆਗਿ = ਤਿਆਗ ਕੇ। ਭਉ ਭੰਜਨੁ = ਡਰ-ਸਹਿਮ ਨਾਸ ਕਰਨ ਵਾਲਾ। ਲਿਵ = ਲਗਨ।
ਜਿਸ ਮਨੁੱਖ ਨੇ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜੀ ਹੈ ਉਸ ਨੇ (ਮਾਇਕ ਪਦਾਰਥਾਂ ਦੇ ਪਿੱਛੇ) ਭਟਕਣ ਵਾਲੀ ਮੱਤ (ਦੀ ਅਗਵਾਈ) ਤਿਆਗ ਕੇ ਡਰ ਨਾਸ ਕਰਨ ਵਾਲਾ ਪਰਮਾਤਮਾ ਲੱਭ ਲਿਆ ਹੈ।


ਹਰਿ ਰਸੁ ਚਾਖਿ ਤ੍ਰਿਖਾ ਨਿਵਾਰੀ ਹਰਿ ਮੇਲਿ ਲਏ ਬਡਭਾਗੀ ॥੨॥  

Tasting the sublime essence of the Lord, my thirst is quenched; by great good fortune, the Lord has united me with Himself. ||2||  

ਚਾਖਿ = ਚੱਖ ਕੇ। ਤ੍ਰਿਖਾ = (ਮਾਇਆ ਦੀ) ਤ੍ਰਿਸ਼ਨਾ ॥੨॥
ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਕੇ ਉਸ ਨੇ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਹ ਦੂਰ ਕਰ ਲਈ ਹੈ, ਉਸ ਵਡ-ਭਾਗੀ ਮਨੁੱਖ ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ ॥੨॥


ਅਭਰਤ ਸਿੰਚਿ ਭਏ ਸੁਭਰ ਸਰ ਗੁਰਮਤਿ ਸਾਚੁ ਨਿਹਾਲਾ  

The empty tank has been filled to overflowing. Following the Guru's Teachings, I am enraptured with the True Lord.  

ਅਭਰਤ = ਨਾਹ ਭਰੇ ਜਾ ਸਕਣ ਵਾਲੇ, ਜਿਨ੍ਹਾਂ ਦੀ ਤ੍ਰਿਸ਼ਨਾ ਕਦੇ ਨਹੀਂ ਸੀ ਮੁੱਕਦੀ। ਸਿੰਚਿ = (ਪਰਮਾਤਮਾ ਦਾ ਨਾਮ-ਜਲ) ਸਿੰਜ ਕੇ। ਸੁਭਰ = ਨਕਾ-ਨਕ ਭਰੇ ਹੋਏ। ਸਰ = ਤਲਾਬ, ਗਿਆਨ-ਇੰਦ੍ਰੇ। ਨਿਹਾਲਾ = ਨਿਹਾਲਿਆ, ਦਰਸਨ ਕਰ ਲਿਆ।
ਜਿਸ ਮਨੁੱਖ ਨੇ ਗੁਰੂ ਦੀ ਮੱਤ ਲੈ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਦਰਸਨ ਕਰ ਲਿਆ, ਪ੍ਰਭੂ ਦਾ ਨਾਮ-ਜਲ ਸਿੰਜ ਕੇ ਉਸ ਦੇ ਉਹ ਗਿਆਨ-ਇੰਦ੍ਰੇ ਨਕਾਨਕ ਭਰ ਗਏ ਜਿਨ੍ਹਾਂ ਦੀ ਤ੍ਰਿਸ਼ਨਾ ਪਹਿਲਾਂ ਕਦੇ ਭੀ ਮੁੱਕਦੀ ਨਹੀਂ ਸੀ।


        


© SriGranth.org, a Sri Guru Granth Sahib resource, all rights reserved.
See Acknowledgements & Credits