Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਉ ਵਾਰੀ ਜੀਉ ਵਾਰੀ ਨਾਮੁ ਸੁਣਿ ਮੰਨਿ ਵਸਾਵਣਿਆ  

हउ वारी जीउ वारी नामु सुणि मंनि वसावणिआ ॥  

Ha▫o vārī jī▫o vārī nām suṇ man vasāvaṇi▫ā.  

I am a sacrifice, my soul is a sacrifice, to those who hear and enshrine the Naam within their minds.  

ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਨਾਮ ਨੂੰ ਸਰਵਣ ਕਰਦੇ ਤੇ ਆਪਣੇ ਚਿੱਤ ਵਿੱਚ ਟਿਕਾਉਂਦੇ ਹਨ।  

ਸੁਣਿ = ਸੁਣ ਕੇ। ਮੰਨਿ = ਮਨਿ, ਮਨ ਵਿਚ।
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਸਦਕੇ ਜਾਂਦਾ ਹਾਂ, ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਆਪਣੇ ਮਨ ਵਿਚ ਵਸਾਈ ਰੱਖਦੇ ਹਨ।


ਹਰਿ ਜੀਉ ਸਚਾ ਊਚੋ ਊਚਾ ਹਉਮੈ ਮਾਰਿ ਮਿਲਾਵਣਿਆ ॥੧॥ ਰਹਾਉ  

हरि जीउ सचा ऊचो ऊचा हउमै मारि मिलावणिआ ॥१॥ रहाउ ॥  

Har jī▫o sacẖā ūcẖo ūcẖā ha▫umai mār milāvaṇi▫ā. ||1|| rahā▫o.  

The Dear Lord, the True One, the Highest of the High, subdues their ego and blends them with Himself. ||1||Pause||  

ਪੂਜਯ ਸੱਚਾ ਵਾਹਿਗੁਰੂ ਬੁਲੰਦਾਂ ਦਾ ਪਰਮ ਬੁਲੰਦ, ਉਨ੍ਹਾਂ ਦਾ ਹੰਕਾਰ ਦੂਰ ਕਰਕੇ ਆਪਦੇ ਨਾਲ ਉਨ੍ਹਾਂ ਨੂੰ ਮਿਲਾ ਲੈਂਦਾ ਹੈ। ਠਹਿਰਾਉ।  

ਸਚਾ = ਸਦਾ-ਥਿਰ ਰਹਿਣ ਵਾਲਾ। ਮਾਰਿ = ਮਾਰ ਕੇ ॥੧॥
ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ (ਜੀਵਾਂ ਵਾਲੀ 'ਮੈਂ ਮੇਰੀ' ਤੋਂ) ਬਹੁਤ ਉੱਚਾ ਹੈ, (ਵਡ ਭਾਗੀ ਜੀਵ) ਹਉਮੈ ਮਾਰ ਕੇ (ਹੀ) ਉਸ ਵਿਚ ਲੀਨ ਹੁੰਦੇ ਹਨ ॥੧॥ ਰਹਾਉ॥


ਹਰਿ ਜੀਉ ਸਾਚਾ ਸਾਚੀ ਨਾਈ  

हरि जीउ साचा साची नाई ॥  

Har jī▫o sācẖā sācẖī nā▫ī.  

True is the Dear Lord, and True is His Name.  

ਮਾਣਨੀਯ ਮਾਲਕ ਸੱਚਾ ਹੈ ਅਤੇ ਸੱਚਾ ਹੈ ਉਸ ਦਾ ਨਾਮ।  

ਸਾਚੀ = ਸਦਾ ਕਾਇਮ ਰਹਿਣ ਵਾਲੀ। ਨਾਈ = {स्ना = ਅਰਬੀ ਲ਼ਫ਼ਜ਼} ਵਡਿਆਈ।
ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।


ਗੁਰ ਪਰਸਾਦੀ ਕਿਸੈ ਮਿਲਾਈ  

गुर परसादी किसै मिलाई ॥  

Gur parsādī kisai milā▫ī.  

By Guru's Grace, some merge with Him.  

ਗੁਰਾਂ ਦੀ ਦਇਆ ਦੁਆਰਾ ਉਹ ਕਿਸੇ ਵਿਰਲੇ ਨੂੰ ਆਪਦੇ ਨਾਲ ਮਿਲਾਉਂਦਾ ਹੈ।  

ਕਿਸੈ = ਕਿਸੇ ਵਿਰਲੇ ਨੂੰ।
ਗੁਰੂ ਦੀ ਕਿਰਪਾ ਨਾਲ ਕਿਸੇ (ਵਿਰਲੇ ਵਡ-ਭਾਗੀ) ਨੂੰ (ਪ੍ਰਭੂ ਆਪਣੇ ਚਰਨਾਂ ਵਿਚ) ਮਿਲਾਂਦਾ ਹੈ।


ਗੁਰ ਸਬਦਿ ਮਿਲਹਿ ਸੇ ਵਿਛੁੜਹਿ ਨਾਹੀ ਸਹਜੇ ਸਚਿ ਸਮਾਵਣਿਆ ॥੨॥  

गुर सबदि मिलहि से विछुड़हि नाही सहजे सचि समावणिआ ॥२॥  

Gur sabaḏ milėh se vicẖẖuṛėh nāhī sėhje sacẖ samāvaṇi▫ā. ||2||  

Through the Word of the Guru's Shabad, those who merge with the Lord shall not be separated from Him again. They merge with intuitive ease into the True Lord. ||2||  

ਗੁਰਾਂ ਦੇ ਉਪਦੇਸ਼ ਤਾਬੇ ਜੋ ਵਾਹਿਗੁਰੂ ਨੂੰ ਮਿਲੇ ਹਨ ਉਹ ਮੁੜ ਵਿਛੜਦੇ ਨਹੀਂ। ਉਹ ਸੁਖੈਨ ਹੀ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।  

ਸਬਦਿ = ਸ਼ਬਦ ਦੀ ਰਾਹੀਂ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ॥੨॥
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਵਿਚ) ਮਿਲਦੇ ਹਨ, ਉਹ (ਉਸ ਤੋਂ) ਵਿੱਛੁੜਦੇ ਨਹੀਂ। ਉਹ ਆਤਮਕ ਅਡੋਲਤਾ ਵਿਚ ਤੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋਏ ਰਹਿੰਦੇ ਹਨ ॥੨॥


ਤੁਝ ਤੇ ਬਾਹਰਿ ਕਛੂ ਹੋਇ  

तुझ ते बाहरि कछू न होइ ॥  

Ŧujẖ ṯe bāhar kacẖẖū na ho▫e.  

There is nothing beyond You;  

ਤੇਰੇ ਬਗੇਰ, ਹੈ ਸਾਈਂ! ਕੁਝ ਭੀ ਕੀਤਾ ਨਹੀਂ ਜਾ ਸਕਦਾ।  

ਤੇ = ਤੋਂ।
ਤੈਥੋਂ (ਭਾਵ, ਤੇਰੇ ਹੁਕਮ ਤੋਂ) ਬਾਹਰ ਕੁਝ ਨਹੀਂ ਹੋ ਸਕਦਾ।


ਤੂੰ ਕਰਿ ਕਰਿ ਵੇਖਹਿ ਜਾਣਹਿ ਸੋਇ  

तूं करि करि वेखहि जाणहि सोइ ॥  

Ŧūʼn kar kar vekẖėh jāṇėh so▫e.  

You are the One who does, sees, and knows.  

ਕੇਵਲ ਤੂੰ ਹੀ ਆਪਦੇ ਕੰਮਾਂ ਨੂੰ ਕਰਦਾ ਦੇਖਦਾ ਅਤੇ ਚੰਗੀ ਤਰ੍ਰਾਂ ਜਾਣਦਾ ਹੈ।  

ਵੇਖਹਿ = ਵੇਖਦਾ ਹੈਂ, ਸੰਭਾਲ ਕਰਦਾ ਹੈਂ।
ਤੂੰ (ਜਗਤ) ਪੈਦਾ ਕਰ ਕੇ (ਉਸ ਦੀ) ਸੰਭਾਲ (ਭੀ) ਕਰਦਾ ਹੈਂ, ਤੂੰ (ਹਰੇਕ ਦੇ ਦਿਲ ਦੀ) ਜਾਣਦਾ ਭੀ ਹੈਂ।


ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪਿ ਮਿਲਾਵਣਿਆ ॥੩॥  

आपे करे कराए करता गुरमति आपि मिलावणिआ ॥३॥  

Āpe kare karā▫e karṯā gurmaṯ āp milāvaṇi▫ā. ||3||  

The Creator Himself acts, and inspires others to act. Through the Guru's Teachings, He blends us into Himself. ||3||  

ਖੁਦ ਹੀ ਸਿਰਜਣਹਾਰ ਕਰਦਾ ਤੇ ਕਰਾਉਂਦਾ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਬੰਦੇ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।  

xxx॥੩॥
ਕਰਤਾਰ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ (ਤੇ ਜੀਵਾਂ ਪਾਸੋਂ) ਕਰਾਂਦਾ ਹੈ, ਗੁਰੂ ਦੀ ਮੱਤ ਦੀ ਰਾਹੀਂ ਆਪ ਹੀ ਜੀਵਾਂ ਨੂੰ ਆਪਣੇ ਵਿਚ ਮਿਲਾਂਦਾ ਹੈ ॥੩॥


ਕਾਮਣਿ ਗੁਣਵੰਤੀ ਹਰਿ ਪਾਏ  

कामणि गुणवंती हरि पाए ॥  

Kāmaṇ guṇvanṯī har pā▫e.  

The virtuous soul-bride finds the Lord;  

ਉਹ ਨੇਕੀ ਨਿਪੁੰਨ ਪਤਨੀ ਵਾਹਿਗੁਰੂ ਨੂੰ ਪਾ ਲੈਂਦੀ ਹੈ,  

ਕਾਮਣਿ = ਇਸਤ੍ਰੀ {कामिनी}।
ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾਂਦੀ ਹੈ ਉਹ ਪਰਮਾਤਮਾ ਨੂੰ ਮਿਲ ਪੈਂਦੀ ਹੈ।


ਭੈ ਭਾਇ ਸੀਗਾਰੁ ਬਣਾਏ  

भै भाइ सीगारु बणाए ॥  

Bẖai bẖā▫e sīgār baṇā▫e.  

she decorates herself with the Love and the Fear of God.  

ਜੋ ਪਤੀ ਦੇ ਡਰ ਤੇ ਪਿਆਰ ਨੂੰ ਆਪਣਾ ਹਾਰ ਸ਼ਿੰਗਾਰ ਬਣਾਉਂਦੀ ਹੈ।  

ਭੈ = ਡਰ-ਅਦਬ ਵਿਚ। ਭਾਇ = ਪ੍ਰੇਮ ਵਿਚ।
ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ, ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਹ (ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦਾ) ਸਿੰਗਾਰ ਬਣਾਂਦੀ ਹੈ।


ਸਤਿਗੁਰੁ ਸੇਵਿ ਸਦਾ ਸੋਹਾਗਣਿ ਸਚ ਉਪਦੇਸਿ ਸਮਾਵਣਿਆ ॥੪॥  

सतिगुरु सेवि सदा सोहागणि सच उपदेसि समावणिआ ॥४॥  

Saṯgur sev saḏā sohagaṇ sacẖ upḏes samāvaṇi▫ā. ||4||  

She who serves the True Guru is forever a happy soul-bride. She is absorbed in the true teachings. ||4||  

ਜੋ ਸੱਚੇ ਗੁਰਾਂ ਦੀ ਟਹਿਲ ਕਾਮਉਂਦੀ ਹੈ ਉਹ ਹਮੇਸ਼ਾਂ ਲਈ ਚੰਗੀ ਵਸਣ ਵਾਲੀ ਵਹੁਟੀ ਹੈ ਅਤੇ ਉਸ ਦੇ ਸੰਚੇ ਉਪਦੇਸ਼ ਵਿੱਚ ਲੀਨ ਹੋ ਜਾਂਦੀ ਹੈ।  

ਸੇਵਿ = ਸੇਵ ਕੇ, ਆਸਰਾ ਬਣ ਕੇ। ਸਚੁ ਉਪਦੇਸਿ = ਸਦਾ-ਥਿਰ ਪ੍ਰਭੂ ਨਾਲ ਮਿਲਾਣ ਵਾਲੇ ਉਪਦੇਸ ਵਿਚ ॥੪॥
ਉਹ ਗੁਰੂ ਨੂੰ ਆਸਰਾ-ਪਰਨਾ ਬਣਾ ਕੇ ਸਦਾ ਲਈ ਖਸਮ-ਪ੍ਰਭੂ ਵਾਲੀ ਬਣ ਜਾਂਦੀ ਹੈ, ਉਹ ਪ੍ਰਭੂ-ਮਿਲਾਪ ਵਾਲੇ ਗੁਰ-ਉਪਦੇਸ਼ ਵਿਚ ਲੀਨ ਰਹਿੰਦੀ ਹੈ ॥੪॥


ਸਬਦੁ ਵਿਸਾਰਨਿ ਤਿਨਾ ਠਉਰੁ ਠਾਉ  

सबदु विसारनि तिना ठउरु न ठाउ ॥  

Sabaḏ visāran ṯinā ṯẖa▫ur na ṯẖā▫o.  

Those who forget the Word of the Shabad have no home and no place of rest.  

ਜੋ ਨਾਮ ਨੂੰ ਭੁਲਾਉਂਦੇ ਹਨ ਉਨ੍ਹਾਂ ਦਾ ਕੋਈ ਟਿਕਾਣਾ ਜਾ ਆਰਾਮ ਦਾ ਅਸਥਾਨ ਨਹੀਂ।  

xxx
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਭੁਲਾ ਦੇਂਦੇ ਹਨ ਉਹਨਾਂ ਨੂੰ (ਪਰਮਾਤਮਾ ਦੀ ਹਜ਼ੂਰੀ ਵਿਚ) ਕੋਈ ਥਾਂ-ਥਿੱਤਾ ਨਹੀਂ ਮਿਲਦਾ। ਉਹ (-ਮਾਇਆ-ਮੋਹ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।


ਭ੍ਰਮਿ ਭੂਲੇ ਜਿਉ ਸੁੰਞੈ ਘਰਿ ਕਾਉ  

भ्रमि भूले जिउ सुंञै घरि काउ ॥  

Bẖaram bẖūle ji▫o suñai gẖar kā▫o.  

They are deluded by doubt, like a crow in a deserted house.  

ਉਹ ਸੁਨਸਾਨ ਮਕਾਨ ਵਿੱਚ ਕਾਂ ਦੇ ਵਾਙੂ ਵਹਿਮ ਅੰਦਰ ਭਟਕਦੇ ਫਿਰਦੇ ਹਨ।  

ਭ੍ਰਮਿ = ਭਟਕਣਾ ਵਿਚ ਪੈ ਕੇ। ਭੂਲੇ = ਕੁਰਾਹੇ ਪੈ ਗਏ। ਘਰਿ = ਘਰ ਵਿਚ। ਕਾਉ = ਕਾਂ।
ਜਿਵੇਂ ਕੋਈ ਕਾਂ ਕਿਸੇ ਉੱਜੜੇ ਘਰ ਵਿਚ (ਜਾ ਕੇ ਖਾਣ ਲਈ ਕੁਝ ਨਹੀਂ ਲੱਭ ਸਕਦਾ, ਤਿਵੇਂ ਗੁਰ-ਸ਼ਬਦ ਨੂੰ ਭੁਲਾਣ ਵਾਲੇ ਬੰਦੇ ਆਤਮਕ ਜੀਵਨ ਵੱਲੋਂ ਖ਼ਾਲੀ-ਹੱਥ ਹੀ ਰਹਿੰਦੇ ਹਨ)।


ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ ॥੫॥  

हलतु पलतु तिनी दोवै गवाए दुखे दुखि विहावणिआ ॥५॥  

Halaṯ palaṯ ṯinī ḏovai gavā▫e ḏukẖe ḏukẖ vihāvaṇi▫ā. ||5||  

They forfeit both this world and the next, and they pass their lives suffering in pain and misery. ||5||  

ਇਹ ਲੋਕ ਅਤੇ ਪ੍ਰਲੋਕ ਉਹ ਦੋਵੇ ਹੀ ਵੰਞਾ ਲੈਂਦੇ ਹਨ ਅਤੇ ਆਪਣਾ ਜੀਵਨ ਅਤਿਅੰਤ ਤਕਲੀਫ ਅੰਦਰ ਗੁਜਾਰਦੇ ਹਨ।  

ਹਾਲਤ = ਇਹ ਲੋਕ। ਪਲਤੁ {परन्न} ਪਰਲੋਕ। ਦੁਖੇ = ਦੁਖਿ ਹੀ, ਦੁੱਖ ਵਿਚ ਹੀ ॥੫॥
ਉਹ ਮਨੁੱਖ ਇਹ ਲੋਕ ਤੇ ਪਰਲੋਕ ਦੋਵੇਂ ਹੀ ਜ਼ਾਇਆ ਕਰ ਲੈਂਦੇ ਹਨ, ਉਹਨਾਂ ਦੀ ਉਮਰ ਸਦਾ ਦੁੱਖ ਵਿਚ ਹੀ ਬੀਤਦੀ ਹੈ ॥੫॥


ਲਿਖਦਿਆ ਲਿਖਦਿਆ ਕਾਗਦ ਮਸੁ ਖੋਈ  

लिखदिआ लिखदिआ कागद मसु खोई ॥  

Likẖ▫ḏi▫ā likẖ▫ḏi▫ā kāgaḏ mas kẖo▫ī.  

Writing on and on endlessly, they run out of paper and ink.  

ਲਿਖਦਿਆਂ ਤੇ ਲਿਖਦਿਆਂ ਉਨ੍ਹਾ ਦਾ ਕਾਗਜ ਤੇ ਸਿਆਹੀ ਨਿਖੁਟ ਜਾਂਦੇ ਹਨ।  

ਮਸੁ = ਸਿਆਹੀ। ਖੋਈ = ਮੁਕਾ ਲਈ।
(ਮਾਇਆ-ਵੇੜ੍ਹੇ ਮਨੁੱਖ ਮਾਇਆ ਦੇ ਲੇਖੇ) ਲਿਖਦੇ ਲਿਖਦੇ (ਅਨੇਕਾਂ) ਕਾਗ਼ਜ਼ ਤੇ (ਬੇਅੰਤ) ਸਿਆਹੀ ਮੁਕਾ ਲੈਂਦੇ ਹਨ,


ਦੂਜੈ ਭਾਇ ਸੁਖੁ ਪਾਏ ਕੋਈ  

दूजै भाइ सुखु पाए न कोई ॥  

Ḏūjai bẖā▫e sukẖ pā▫e na ko▫ī.  

Through the love with duality, no one has found peace.  

ਦਵੈਤ-ਭਾਵ ਵਿੱਚ ਕਦੇ ਕਿਸੇ ਨੂੰ ਭੀ ਆਰਾਮ ਪਰਾਪਤ ਨਹੀਂ ਹੋਇਆ।  

ਦੂਜੈ ਭਾਇ = ਮਾਇਆ ਦੇ ਪਿਆਰ ਵਿਚ।
ਪਰ ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਕਿਸੇ ਨੇ ਕਦੇ ਆਤਮਕ ਆਨੰਦ ਨਹੀਂ ਮਾਣਿਆ।


ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ ॥੬॥  

कूड़ु लिखहि तै कूड़ु कमावहि जलि जावहि कूड़ि चितु लावणिआ ॥६॥  

Kūṛ likẖėh ṯai kūṛ kamāvėh jal jāvėh kūṛ cẖiṯ lāvaṇi▫ā. ||6||  

They write falsehood, and they practice falsehood; they are burnt to ashes by focusing their consciousness on falsehood. ||6||  

ਝੂਠ ਉਹ ਲਿਖਦੇ ਹਨ, ਝੂਠ ਦਾ ਉਹ ਅਭਿਆਸ ਕਰਦੇ ਹਨ ਅਤੇ ਝੂਠ ਨਾਲ ਆਪਦਾ ਮਨ ਜੋੜ ਕੇ ਉਹ ਸੜ-ਸੁਆਹ ਹੋ ਜਾਂਦੇ ਹਨ।  

ਤੈ = ਅਤੇ। ਜਲਿ ਜਾਵਹਿ = ਸੜ ਜਾਂਦੇ ਹਨ, ਖਿੱਝਦੇ ਹਨ। ਕੂੜਿ = ਕੂੜ ਵਿਚ, ਨਾਸਵੰਤ ਦੇ ਮੋਹ ਵਿਚ ॥੬॥
ਉਹ ਮਾਇਆ ਦਾ ਹੀ ਲੇਖਾ ਲਿਖਦੇ ਰਹਿੰਦੇ ਹਨ, ਅਤੇ ਮਾਇਆ ਹੀ ਇਕੱਠੀ ਕਰਦੇ ਰਹਿੰਦੇ ਹਨ, ਉਹ ਸਦਾ ਖਿੱਝਦੇ ਹੀ ਰਹਿੰਦੇ ਹਨ ਕਿਉਂਕਿ ਉਹ ਨਾਸਵੰਤ ਮਾਇਆ ਵਿਚ ਹੀ ਆਪਣਾ ਮਨ ਜੋੜੀ ਰੱਖਦੇ ਹਨ ॥੬॥


ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ  

गुरमुखि सचो सचु लिखहि वीचारु ॥  

Gurmukẖ sacẖo sacẖ likẖėh vīcẖār.  

The Gurmukhs write and reflect on Truth, and only Truth.  

ਪਵਿੱਤ੍ਰ ਪੁਰਸ਼ ਨਿਰੋਲ ਸੱਚ ਹੀ ਲਿਖਦੇ ਅਤੇ ਸੋਚਦੇ ਸਮਝਦੇ ਹਨ।  

xxx
ਗੁਰੂ ਦੀ ਸਰਨ ਵਿਚ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਲਿਖਦੇ ਹਨ, ਪਰਮਾਤਮਾ ਦੇ ਗੁਣਾਂ ਦਾ ਵਿਚਾਰ ਲਿਖਦੇ ਹਨ।


ਸੇ ਜਨ ਸਚੇ ਪਾਵਹਿ ਮੋਖ ਦੁਆਰੁ  

से जन सचे पावहि मोख दुआरु ॥  

Se jan sacẖe pāvahi mokẖ ḏu▫ār.  

The true ones find the gate of salvation.  

ਉਹ ਸੱਚੇ ਪੁਰਸ਼ ਮੁਕਤੀ ਦਾ ਦਰਵਾਜ਼ਾ ਪਾ ਲੈਂਦੇ ਹਨ।  

ਸਚੇ = ਸਦਾ-ਥਿਰ ਪ੍ਰਭੂ ਦਾ ਰੂਪ। ਮੋਖ ਦੁਆਰੁ = (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ।
ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦੇ ਹਨ।


ਸਚੁ ਕਾਗਦੁ ਕਲਮ ਮਸਵਾਣੀ ਸਚੁ ਲਿਖਿ ਸਚਿ ਸਮਾਵਣਿਆ ॥੭॥  

सचु कागदु कलम मसवाणी सचु लिखि सचि समावणिआ ॥७॥  

Sacẖ kāgaḏ kalam masvāṇī sacẖ likẖ sacẖ samāvaṇi▫ā. ||7||  

True is their paper, pen and ink; writing Truth, they are absorbed in the True One. ||7||  

ਸੱਚਾ ਹੈ ਕਾਗਜ, ਕਲਮ ਅਤੇ ਦਵਾਤ ਉਨ੍ਹਾਂ ਦੀ ਜੋ ਸੱਚ ਨੂੰ ਲਿਖ ਕੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।  

ਸਚੁ = ਸਫਲ। ਮਸਵਾਣੀ = ਦਵਾਤ। ਲਿਖਿ = ਲਿਖ ਕੇ ॥੭॥
ਉਹਨਾਂ ਮਨੁੱਖਾਂ ਦਾ ਕਾਗ਼ਜ਼ ਸਫਲ ਹੈ, ਉਹਨਾਂ ਦੀ ਕਲਮ ਸਫਲ ਹੈ, ਦਵਾਤ ਭੀ ਸਫਲ ਹੈ, ਜੇਹੜੇ ਸਦਾ-ਥਿਰ ਪ੍ਰਭੂ ਦਾ ਨਾਮ ਲਿਖ ਲਿਖ ਕੇ ਸਦਾ-ਥਿਰ ਪ੍ਰਭੂ ਦੇ ਵਿਚ ਹੀ ਲੀਨ ਰਹਿੰਦੇ ਹਨ ॥੭॥


ਮੇਰਾ ਪ੍ਰਭੁ ਅੰਤਰਿ ਬੈਠਾ ਵੇਖੈ  

मेरा प्रभु अंतरि बैठा वेखै ॥  

Merā parabẖ anṯar baiṯẖā vekẖai.  

My God sits deep within the self; He watches over us.  

ਮੇਰਾ ਮਾਲਕ ਮਨੁੱਖਾਂ ਦੇ ਮਨ ਵਿੱਚ ਬਹਿ ਕੇ ਉਨ੍ਹਾਂ ਦੇ ਕਰਮ ਦੇਖ ਰਿਹਾ ਹੈ।  

ਅੰਤਰਿ = (ਜੀਵਾਂ ਦੇ) ਅੰਦਰ।
ਮੇਰਾ ਪਰਮਾਤਮਾ (ਸਭ ਜੀਵਾਂ ਦੇ) ਅੰਦਰ ਬੈਠਾ (ਹਰੇਕ ਦੀ) ਸੰਭਾਲ ਕਰਦਾ ਹੈ।


ਗੁਰ ਪਰਸਾਦੀ ਮਿਲੈ ਸੋਈ ਜਨੁ ਲੇਖੈ  

गुर परसादी मिलै सोई जनु लेखै ॥  

Gur parsādī milai so▫ī jan lekẖai.  

Those who meet the Lord, by Guru's Grace, are acceptable.  

ਜੋ ਪੁਰਸ਼ ਗੁਰਾਂ ਦੀ ਮਿਹਰ ਦੁਆਰਾ ਵਾਹਿਗੁਰੂ ਨੂੰ ਮਿਲਦਾ ਹੈ ਉਹ ਹਿਸਾਬ ਕਿਤਾਬ ਵਿੱਚ (ਪਰਵਾਨ) ਹੈ।  

ਲੇਖੈ = ਲੇਖੇ ਵਿਚ, ਪਰਵਾਨ।
ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੇ ਚਰਨਾਂ ਵਿਚ ਜੁੜਦਾ ਹੈ, ਉਹੀ ਮਨੁੱਖ ਪਰਮਾਤਮਾ ਦੀਆਂ ਨਜ਼ਰਾਂ ਵਿਚ ਪਰਵਾਨ ਹੁੰਦਾ ਹੈ।


ਨਾਨਕ ਨਾਮੁ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੨੨॥੨੩॥  

नानक नामु मिलै वडिआई पूरे गुर ते पावणिआ ॥८॥२२॥२३॥  

Nānak nām milai vadi▫ā▫ī pūre gur ṯe pāvṇi▫ā. ||8||22||23||  

O Nanak, glorious greatness is received through the Naam, which is obtained through the Perfect Guru. ||8||22||23||  

ਨਾਨਕ ਰੱਬ ਦੇ ਨਾਮ ਰਾਹੀਂ ਬਜੁਰਗੀ ਪਰਾਪਤ ਹੁੰਦੀ ਹੈ। ਪੂਰਨ ਗੁਰਾਂ ਪਾਸੋਂ ਨਾਮ ਪਾਹਿਆ ਜਾਂਦਾ ਹੈ।  

ਤੇ = ਪਾਸੋਂ ॥੮॥
ਹੇ ਨਾਨਕ! ਪਰਮਾਤਮਾ ਦਾ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ। ਜਿਸ ਨੂੰ ਨਾਮ ਮਿਲ ਜਾਂਦਾ ਹੈ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ ਪ੍ਰਾਪਤ ਕਰਦਾ ਹੈ ॥੮॥੨੨॥੨੩॥


ਮਾਝ ਮਹਲਾ  

माझ महला ३ ॥  

Mājẖ mėhlā 3.  

Maajh, Third Mehl:  

ਮਾਝ, ਤੀਜੀ ਪਾਤਸ਼ਾਹੀ।  

xxx
xxx


ਆਤਮ ਰਾਮ ਪਰਗਾਸੁ ਗੁਰ ਤੇ ਹੋਵੈ  

आतम राम परगासु गुर ते होवै ॥  

Āṯam rām pargās gur ṯe hovai.  

The Divine Light of the Supreme Soul shines forth from the Guru.  

ਗੁਰਾਂ ਤੋਂ ਹੀ ਸਰਬ-ਵਿਆਪਕ ਰੂਹ ਦਾ ਚਾਨਣ ਪ੍ਰਾਕਸ਼ ਹੁੰਦਾ ਹੈ।  

ਆਤਮ ਰਾਮ = ਸਭ ਆਤਮਾਵਾਂ ਵਿਚ ਵਿਆਪਕ ਪ੍ਰਭੂ। ਪਰਗਾਸੁ = ਚਾਨਣ, ਆਤਮਕ ਚਾਨਣ। ਆਤਮ ਰਾਮ ਪਰਗਾਸੁ = ਇਸ ਸੱਚਾਈ ਦੀ ਸੂਝ ਕਿ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ। ਤੇ = ਤੋਂ, ਪਾਸੋਂ।
ਗੁਰੂ ਪਾਸੋਂ ਹੀ ਮਨੁੱਖ ਨੂੰ ਇਹ ਚਾਨਣ ਹੋ ਸਕਦਾ ਹੈ ਕਿ ਪਰਮਾਤਮਾ ਦੀ ਜੋਤਿ ਸਭ ਵਿਚ ਵਿਆਪਕ ਹੈ।


ਹਉਮੈ ਮੈਲੁ ਲਾਗੀ ਗੁਰ ਸਬਦੀ ਖੋਵੈ  

हउमै मैलु लागी गुर सबदी खोवै ॥  

Ha▫umai mail lāgī gur sabḏī kẖovai.  

The filth stuck to the ego is removed through the Word of the Guru's Shabad.  

ਮਨੁੱਖ ਦੇ ਮਨ ਨੂੰ ਚਿਮੜੀ ਹੋਈ ਹੰਕਾਰ ਦੀ ਮਲੀਨਤਾ ਗੁਰਾਂ ਦੇ ਉਪਦੇਸ਼ ਦੁਆਰਾ ਉਤਰ ਜਾਂਦੀ ਹੈ।  

ਖੋਵੈ = ਦੂਰ ਕਰਦਾ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਮਨ ਨੂੰ) ਲੱਗੀ ਹੋਈ ਹਉਮੈ ਦੀ ਮੈਲ ਧੋ ਸਕਦਾ ਹੈ।


ਮਨੁ ਨਿਰਮਲੁ ਅਨਦਿਨੁ ਭਗਤੀ ਰਾਤਾ ਭਗਤਿ ਕਰੇ ਹਰਿ ਪਾਵਣਿਆ ॥੧॥  

मनु निरमलु अनदिनु भगती राता भगति करे हरि पावणिआ ॥१॥  

Man nirmal an▫ḏin bẖagṯī rāṯā bẖagaṯ kare har pāvṇi▫ā. ||1||  

One who is imbued with devotional worship to the Lord night and day becomes pure. Worshipping the Lord, He is obtained. ||1||  

ਇਨਸਾਨ ਜੋ ਰੈਣ ਦਿਹੁੰ ਸਾਹਿਬ ਦੀ ਉਪਾਸ਼ਨਾ ਅੰਦਰ ਰੰਗਿਆ ਰਹਿੰਦਾ ਹੈ, ਪਵਿੱਤ੍ਰ ਹੋ ਜਾਂਦਾ ਅਤੇ ਪ੍ਰੇਮ-ਮਈ ਘਾਲ ਕਮਾਉਣ ਦੁਆਰਾ ਹਰੀ ਨੂੰ ਪਾ ਲੈਂਦਾ ਹੈ।  

ਕਰੇ = ਕਰਿ, ਕਰ ਕੇ ॥੧॥
ਜਿਸ ਮਨੁੱਖ ਦਾ ਮਨ ਮਲ-ਰਹਿਤ ਹੋ ਜਾਂਦਾ ਹੈ ਉਹ ਪ੍ਰਭੂ ਦੀ ਭਗਤੀ ਵਿਚ ਰੰਗਿਆ ਜਾਂਦਾ ਹੈ, ਭਗਤੀ ਕਰ ਕਰ ਕੇ ਉਹ ਪਰਮਾਤਮਾ (ਦਾ ਮਿਲਾਪ) ਪ੍ਰਾਪਤ ਕਰ ਲੈਂਦਾ ਹੈ ॥੧॥


ਹਉ ਵਾਰੀ ਜੀਉ ਵਾਰੀ ਆਪਿ ਭਗਤਿ ਕਰਨਿ ਅਵਰਾ ਭਗਤਿ ਕਰਾਵਣਿਆ  

हउ वारी जीउ वारी आपि भगति करनि अवरा भगति करावणिआ ॥  

Ha▫o vārī jī▫o vārī āp bẖagaṯ karan avrā bẖagaṯ karāvaṇi▫ā.  

I am a sacrifice, my soul is a sacrifice, to those who themselves worship the Lord, and inspire others to worship Him as well.  

ਮੈਂ ਕੁਰਬਾਨ ਹਾਂ ਅਤੇ ਮੇਰੀ ਆਤਮਾ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਖੁਦ ਸੁਆਮੀ ਦੀ ਚਾਕਰੀ ਕਮਾਉਂਦੇ ਹਨ ਅਤੇ ਹੋਰਨਾ ਨੂੰ ਮਾਲਕ ਦੇ ਸਿਮਰਨ ਅੰਦਰ ਜੋੜਦੇ ਹਨ।  

ਕਰਨਿ = ਕਰਦੇ ਹਨ।
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜੇ ਆਪ ਪਰਮਾਤਮਾ ਦੀ ਭਗਤੀ ਕਰਦੇ ਹਨ ਤੇ ਹੋਰਨਾਂ ਪਾਸੋਂ ਭਗਤੀ ਕਰਾਂਦੇ ਹਨ।


ਤਿਨਾ ਭਗਤ ਜਨਾ ਕਉ ਸਦ ਨਮਸਕਾਰੁ ਕੀਜੈ ਜੋ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ  

तिना भगत जना कउ सद नमसकारु कीजै जो अनदिनु हरि गुण गावणिआ ॥१॥ रहाउ ॥  

Ŧinā bẖagaṯ janā ka▫o saḏ namaskār kījai jo an▫ḏin har guṇ gāvaṇi▫ā. ||1|| rahā▫o.  

I humbly bow to those devotees who chant the Glorious Praises of the Lord, night and day. ||1||Pause||  

ਸਦੀਵ ਹੀ ਉਨ੍ਹਾਂ ਪਵਿੱਤ੍ਰ ਪੁਰਸ਼ਾ ਨੂੰ ਪ੍ਰਣਾਮ ਕਰ ਜਿਹੜੇ ਰਾਤ੍ਰੀ ਤੇ ਦਿਹੁੰ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਹਿਨ ਕਰਦੇ ਹਨ। ਠਹਿਰਾਉ।  

ਕਉ = ਨੂੰ। ਸਦ = ਸਦਾ। ਕੀਜੈ = ਕਰਨੀ ਚਾਹੀਦੀ ਹੈ। ਅਨਦਿਨੁ = ਹਰ ਰੋਜ਼ ॥੧॥
ਇਹੋ ਜਿਹੇ ਭਗਤਾਂ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ, ਜੇਹੜੇ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦੇ ਹਨ ॥੧॥ ਰਹਾਉ॥


ਆਪੇ ਕਰਤਾ ਕਾਰਣੁ ਕਰਾਏ  

आपे करता कारणु कराए ॥  

Āpe karṯā kāraṇ karā▫e.  

The Creator Lord Himself is the Doer of deeds.  

ਸਿਰਜਣਹਾਰ ਖੁਦ ਹੀ ਕਾਰਜ ਕਰਦਾ ਹੈ।  

ਕਾਰਣੁ = (ਭਗਤੀ ਕਰਨ ਦਾ) ਸਬੱਬ।
ਕਰਤਾਰ ਆਪ ਹੀ (ਜੀਵਾਂ ਪਾਸੋਂ ਭਗਤੀ ਕਰਾਣ ਦਾ) ਸਬੱਬ ਪੈਦਾ ਕਰਦਾ ਹੈ।


ਜਿਤੁ ਭਾਵੈ ਤਿਤੁ ਕਾਰੈ ਲਾਏ  

जितु भावै तितु कारै लाए ॥  

Jiṯ bẖāvai ṯiṯ kārai lā▫e.  

As He pleases, He applies us to our tasks.  

ਉਹ ਬੰਦੇ ਨੂੰ ਉਸ ਕੰਮ ਲਾਉਂਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ।  

ਜਿਤੁ ਕਾਰੈ = ਜਿਸ ਕਾਰ ਵਿਚ। ਤਿਤੁ = ਉਸ ਵਿਚ।
(ਕਿਉਂਕਿ) ਉਹ ਜੀਵਾਂ ਨੂੰ ਉਸ ਕੰਮ ਵਿਚ ਲਾਂਦਾ ਹੈ ਜਿਸ ਵਿਚ ਲਾਣਾ ਉਸ ਨੂੰ ਚੰਗਾ ਲੱਗਦਾ ਹੈ।


ਪੂਰੈ ਭਾਗਿ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖੁ ਪਾਵਣਿਆ ॥੨॥  

पूरै भागि गुर सेवा होवै गुर सेवा ते सुखु पावणिआ ॥२॥  

Pūrai bẖāg gur sevā hovai gur sevā ṯe sukẖ pāvṇi▫ā. ||2||  

Through perfect destiny, we serve the Guru; serving the Guru, peace is found. ||2||  

ਪੂਰਨ ਚੰਗੇ ਨਸੀਬਾਂ ਰਾਹੀਂ ਗੁਰਾਂ ਦੀ ਟਹਿਲ-ਸੇਵਾ ਕਮਾਈ ਜਾਂਦੀ ਹੈ। ਗੁਰਾਂ ਦੀ ਚਾਕਰੀ ਤੋਂ ਹੀ ਕੇਵਲ ਠੰਢ ਚੈਨ ਪਰਾਪਤ ਹੁੰਦੀ ਹੈ।  

xxx॥੨॥
ਵੱਡੀ ਕਿਸਮਤ ਨਾਲ ਹੀ ਜੀਵ ਪਾਸੋਂ ਗੁਰੂ ਦਾ ਆਸਰਾ ਲਿਆ ਜਾ ਸਕਦਾ ਹੈ। ਗੁਰੂ ਦਾ ਆਸਰਾ ਲੈ ਕੇ (ਵਡ-ਭਾਗੀ) ਮਨੁੱਖ ਆਤਮਕ ਆਨੰਦ ਮਾਣਦਾ ਹੈ ॥੨॥


ਮਰਿ ਮਰਿ ਜੀਵੈ ਤਾ ਕਿਛੁ ਪਾਏ  

मरि मरि जीवै ता किछु पाए ॥  

Mar mar jīvai ṯā kicẖẖ pā▫e.  

Those who die, and remain dead while yet alive, obtain it.  

ਜੇਕਰ ਆਦਮੀ ਆਪਣੇ ਆਪੇ ਨੂੰ ਨਵਿਰਤ ਕਰਕੇ ਜੀਵੇ ਤਦ ਉਸ ਨੂੰ ਕੁਝ ਪਰਾਪਤ ਹੁੰਦਾ ਹੈ।  

ਮਰਿ = (ਹਉਮੈ ਵਲੋਂ) ਮਾਰ ਕੇ। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਕਿਛੁ = (ਭਗਤੀ ਦਾ) ਕੁਝ (ਅਨੰਦ)।
ਜਦੋਂ ਮਨੁੱਖ ਮੁੜ ਮੁੜ ਜਤਨ ਕਰ ਕੇ ਹਉਮੈ ਵਲੋਂ ਮਰਦਾ ਹੈ ਤੇ ਆਤਮਕ ਜੀਵਨ ਹਾਸਲ ਕਰਦਾ ਹੈ, ਤਦੋਂ ਉਹ ਪਰਮਾਤਮਾ ਦੀ ਭਗਤੀ ਦਾ ਕੁਝ ਆਨੰਦ ਮਾਣਦਾ ਹੈ।


ਗੁਰ ਪਰਸਾਦੀ ਹਰਿ ਮੰਨਿ ਵਸਾਏ  

गुर परसादी हरि मंनि वसाए ॥  

Gur parsādī har man vasā▫e.  

By Guru's Grace, they enshrine the Lord within their minds.  

ਗੁਰਾਂ ਦੀ ਦਇਆ ਦੁਆਰਾ ਉਹ ਵਾਹਿਗੁਰੂ ਨੂੰ ਆਪਦੇ ਚਿੱਤ ਵਿੱਚ ਟਿਕਾਉਂਦਾ ਹੈ।  

ਮੰਨਿ = ਮਨਿ, ਮਨ ਵਿਚ।
(ਤਦੋਂ) ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦਾ ਹੈ।


ਸਦਾ ਮੁਕਤੁ ਹਰਿ ਮੰਨਿ ਵਸਾਏ ਸਹਜੇ ਸਹਜਿ ਸਮਾਵਣਿਆ ॥੩॥  

सदा मुकतु हरि मंनि वसाए सहजे सहजि समावणिआ ॥३॥  

Saḏā mukaṯ har man vasā▫e sėhje sahj samāvaṇi▫ā. ||3||  

Enshrining the Lord within their minds, they are liberated forever. With intuitive ease, they merge into the Lord. ||3||  

ਜੋ ਸੁਆਮੀ ਨੂੰ ਆਪਣੇ ਦਿਲ ਅੰਦਰ ਅਸਥਾਪਨ ਕਰਦਾ ਹੈ ਉਹ ਹਮੇਸ਼ਾਂ ਲਈ ਬੰਦਖਲਾਸ ਹੈ ਅਤੇ ਸੁਖੈਨ ਹੀ ਮਾਲਕ ਅੰਦਰ ਲੀਨ ਹੋ ਜਾਂਦਾ ਹੈ।  

ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ ॥੩॥
ਜੇਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ, ਉਹ ਸਦਾ (ਹਉਮੈ ਆਦਿਕ ਵਿਕਾਰਾਂ ਤੋਂ) ਆਜ਼ਾਦ ਰਹਿਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਲੀਨ ਰਹਿਂਦਾ ਹੈ ॥੩॥


ਬਹੁ ਕਰਮ ਕਮਾਵੈ ਮੁਕਤਿ ਪਾਏ  

बहु करम कमावै मुकति न पाए ॥  

Baho karam kamāvai mukaṯ na pā▫e.  

They perform all sorts of rituals, but they do not obtain liberation through them.  

ਆਦਮੀ ਘਲੇਰੇ ਕਰਮ ਕਾਂਡ ਕਰਦਾ ਹੈ ਪ੍ਰੰਤੂ ਕਲਿਆਨ ਨੂੰ ਪਰਾਪਤ ਨਹੀਂ ਹੁੰਦਾ।  

ਮੁਕਤਿ = (ਹਉਮੈ ਤੋਂ) ਖ਼ਲਾਸੀ।
(ਭਗਤੀ ਤੋਂ ਬਿਨਾ) ਜੇ ਮਨੁੱਖ ਅਨੇਕਾਂ ਹੋਰ (ਮਿਥੇ ਹੋਏ ਧਾਰਮਿਕ) ਕੰਮ ਕਰਦਾ ਹੈ (ਤਾਂ ਭੀ ਵਿਕਾਰਾਂ ਤੋਂ) ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦਾ।


ਦੇਸੰਤਰੁ ਭਵੈ ਦੂਜੈ ਭਾਇ ਖੁਆਏ  

देसंतरु भवै दूजै भाइ खुआए ॥  

Ḏesanṯar bẖavai ḏūjai bẖā▫e kẖu▫ā▫e.  

They wander around the countryside, and in love with duality, they are ruined.  

ਮੁਲਕ ਵਿੱਚ ਉਹ ਭਟਕਦਾ ਫਿਰਦਾ ਹੈ ਅਤੇ ਉਹ ਹੋਰਸ ਦੀ ਪ੍ਰੀਤ ਦੇ ਕਾਰਨ ਤਬਾਹ ਹੋ ਜਾਂਦਾ ਹੈ।  

ਦੇਸੰਤਰੁ = ਹੋਰ ਹੋਰ ਦੇਸ {ਅੰਤਰੁ = ਹੋਰ}। ਖੁਆਏ = ਕੁਰਾਹੇ ਪਿਆ ਰਹਿੰਦਾ ਹੈ।
ਜੇ ਹੋਰ ਹੋਰ ਦੇਸਾਂ ਦਾ ਰਟਨ ਕਰਦਾ ਫਿਰੇ, ਤਾਂ ਭੀ ਮਾਇਆ ਦੇ ਮੋਹ ਵਿਚ ਰਹਿ ਕੇ ਕੁਰਾਹੇ ਹੀ ਪਿਆ ਰਹਿੰਦਾ ਹੈ।


ਬਿਰਥਾ ਜਨਮੁ ਗਵਾਇਆ ਕਪਟੀ ਬਿਨੁ ਸਬਦੈ ਦੁਖੁ ਪਾਵਣਿਆ ॥੪॥  

बिरथा जनमु गवाइआ कपटी बिनु सबदै दुखु पावणिआ ॥४॥  

Birthā janam gavā▫i▫ā kaptī bin sabḏai ḏukẖ pāvṇi▫ā. ||4||  

The deceitful lose their lives in vain; without the Word of the Shabad, they obtain only misery. ||4||  

ਛਲੀਆਂ ਬੇਅਰਥ ਹੀ ਆਪਦਾ ਜੀਵਨ ਵੰਞਾ ਲੈਂਦਾ ਹੈ। ਹਰੀ ਦੇ ਨਾਮ ਦੇ ਬਾਝੋਂ ਉਹ ਕਸ਼ਟ ਸਹਾਰਦਾ ਹੈ।  

ਕਪਟੀ = ਛਲ ਕਰਨ ਵਾਲੇ ਨੇ ॥੪॥
(ਅਸਲ ਵਿਚ ਉਹ ਮਨੁੱਖ ਛਲ ਹੀ ਕਰਦਾ ਹੈ ਤੇ) ਛਲੀ ਮਨੁੱਖ ਆਪਣਾ ਮਨੁੱਖਾਂ ਜੀਵਨ ਵਿਅਰਥ ਗਵਾਂਦਾ ਹੈ, ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਉਹ ਦੁੱਖ ਹੀ ਪਾਂਦਾ ਰਹਿਂਦਾ ਹੈ ॥੪॥


ਧਾਵਤੁ ਰਾਖੈ ਠਾਕਿ ਰਹਾਏ  

धावतु राखै ठाकि रहाए ॥  

Ḏẖāvaṯ rākẖai ṯẖāk rahā▫e.  

Those who restrain their wandering mind, keeping it steady and stable,  

ਜੋ ਆਪਦੇ ਭਟਕਦੇ ਹੋਏ ਮਨੂਹੈ ਨੂੰ ਰੋਕਦਾ ਹੈ ਅਤੇ ਹੋੜ ਕੇ ਇਸ ਨੂੰ ਅਡੋਲ ਰਖਦਾ ਹੈ,  

ਧਾਵਤੁ = (ਵਿਕਾਰਾਂ ਵਲ) ਦੌੜਦਾ ਮਨ। ਠਾਕਿ = (ਵਿਕਾਰਾਂ ਵਲੋਂ) ਰੋਕ ਕੇ।
ਜੇਹੜਾ ਮਨੁੱਖ (ਵਿਕਾਰਾਂ ਵਲ) ਦੌੜਦੇ ਮਨ ਦੀ ਰਾਖੀ ਕਰਦਾ ਹੈ (ਇਸ ਨੂੰ ਵਿਕਾਰਾਂ ਵਲੋਂ) ਰੋਕ ਕੇ ਰੱਖਦਾ ਹੈ,


ਗੁਰ ਪਰਸਾਦੀ ਪਰਮ ਪਦੁ ਪਾਏ  

गुर परसादी परम पदु पाए ॥  

Gur parsādī param paḏ pā▫e.  

obtain the supreme status, by Guru's Grace.  

ਉਹ ਗੁਰਾਂ ਦੀ ਦਇਆ ਦੁਆਰਾ ਮਹਾਨ ਉਚੇ ਮਰਤਬੇ ਨੂੰ ਪਾ ਲੈਂਦਾ ਹੈ।  

ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ।
ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।


ਸਤਿਗੁਰੁ ਆਪੇ ਮੇਲਿ ਮਿਲਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੫॥  

सतिगुरु आपे मेलि मिलाए मिलि प्रीतम सुखु पावणिआ ॥५॥  

Saṯgur āpe mel milā▫e mil parīṯam sukẖ pāvṇi▫ā. ||5||  

The True Guru Himself unites us in Union with the Lord. Meeting the Beloved, peace is obtained. ||5||  

ਸੱਚੇ ਗੁਰੂ ਜੀ ਆਪ ਹੀ ਬੰਦੇ ਨੂੰ ਰੱਬ ਦੇ ਮਿਲਾਪ ਅੰਦਰ ਮਿਲਾਉਂਦੇ ਹਨ, ਜੋ ਪਿਆਰੇ ਨੂੰ ਭੇਟ ਕੇ ਆਰਾਮ ਪਾਉਂਦਾ ਹੈ।  

ਮੇਲਿ = ਪ੍ਰਭੂ ਦੇ ਮਿਲਾਪ ਵਿਚ, ਪ੍ਰਭੂ ਚਰਨਾਂ ਵਿਚ। ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ ॥੫॥
ਗੁਰੂ ਆਪ ਹੀ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦੇਂਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੫॥


        


© SriGranth.org, a Sri Guru Granth Sahib resource, all rights reserved.
See Acknowledgements & Credits