Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਾਰੰਗ ਮਹਲਾ ਚਉਪਦੇ ਘਰੁ  

Saarang, Fifth Mehl, Chau-Padas, Fifth House:  

xxx
ਰਾਗ ਸਾਰੰਗ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਹਰਿ ਭਜਿ ਆਨ ਕਰਮ ਬਿਕਾਰ  

Meditate, vibrate on the Lord; other actions are corrupt.  

ਭਜਿ = ਭਜਨ ਕਰਿਆ ਕਰ। ਆਨ ਕਰਮ = ਹੋਰ ਹੋਰ ਕੰਮ। ਬਿਕਾਰ = ਬੇ-ਕਾਰ, ਵਿਅਰਥ।
ਪਰਮਾਤਮਾ ਦਾ ਭਜਨ ਕਰਿਆ ਕਰ, (ਭਜਨ ਤੋਂ ਬਿਨਾ) ਹੋਰ ਹੋਰ ਕੰਮ (ਜਿੰਦ ਲਈ) ਵਿਅਰਥ ਹਨ।


ਮਾਨ ਮੋਹੁ ਬੁਝਤ ਤ੍ਰਿਸਨਾ ਕਾਲ ਗ੍ਰਸ ਸੰਸਾਰ ॥੧॥ ਰਹਾਉ  

Pride, attachment and desire are not quenched; the world is in the grip of death. ||1||Pause||  

ਕਾਲ = ਆਤਮਕ ਮੌਤ। ਕਾਲ ਗ੍ਰਸਤ = ਆਤਮਕ ਮੌਤ ਦਾ ਗ੍ਰਸਿਆ ਹੋਇਆ ॥੧॥ ਰਹਾਉ ॥
(ਹੋਰ ਹੋਰ ਕੰਮਾਂ ਨਾਲ) ਅਹੰਕਾਰ ਤੇ ਮੋਹ (ਪੈਦਾ ਹੁੰਦਾ ਹੈ), ਤ੍ਰਿਸ਼ਨਾ ਨਹੀਂ ਮਿਟਦੀ, ਦੁਨੀਆ ਆਤਮਕ ਮੌਤ ਵਿਚ ਫਸੀ ਰਹਿੰਦੀ ਹੈ ॥੧॥ ਰਹਾਉ ॥


ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ  

Eating, drinking, laughing and sleeping, life passes uselessly.  

ਸੋਵਤ = ਸੁੱਤਿਆਂ। ਅਉਧ = ਉਮਰ। ਬਿਤੀ = ਬੀਤ ਜਾਂਦੀ ਹੈ। ਅਸਾਰ = ਬੇ-ਸਮਝੀ ਵਿਚ।
ਖਾਂਦਿਆਂ ਪੀਂਦਿਆਂ ਹੱਸਦਿਆਂ ਸੁੱਤਿਆਂ (ਇਸੇ ਤਰ੍ਹਾਂ ਮਨੁੱਖ ਦੀ) ਉਮਰ ਬੇ-ਸਮਝੀ ਵਿਚ ਬੀਤਦੀ ਜਾਂਦੀ ਹੈ।


ਨਰਕ ਉਦਰਿ ਭ੍ਰਮੰਤ ਜਲਤੋ ਜਮਹਿ ਕੀਨੀ ਸਾਰ ॥੧॥  

The mortal wanders in reincarnation, burning in the hellish environment of the womb; in the end, he is destroyed by death. ||1||  

ਉਦਰਿ = ਪੇਟ ਵਿਚ। ਜਲਤੋ = ਸੜਦਾ, ਦੁਖੀ ਹੁੰਦਾ। ਜਮਹਿ = ਜਮਾਂ ਨੇ। ਸਾਰ = ਸੰਭਾਲ ॥੧॥
ਨਰਕ ਸਮਾਨ ਹਰੇਕ ਜੂਨ ਵਿਚ (ਜੀਵ) ਭਟਕਦਾ ਹੈ ਦੁਖੀ ਹੁੰਦਾ ਹੈ, ਜਮਾਂ ਦੇ ਵੱਸ ਪਿਆ ਰਹਿੰਦਾ ਹੈ ॥੧॥


ਪਰ ਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ  

He practices fraud, cruelty and slander against others; he sins, and washes his hands.  

ਪਰ ਦ੍ਰੋਹ = ਦੂਜਿਆਂ ਨਾਲ ਠੱਗੀ। ਪਾਪ ਰਤ = ਪਾਪਾਂ ਵਿਚ ਮਸਤ। ਕਰ ਝਾਰ = ਹੱਥ ਝਾੜ ਕੇ, ਹੱਥ ਧੋ ਕੇ।
(ਭਜਨ ਤੋਂ ਖੁੰਝ ਕੇ) ਮਨੁੱਖ ਦੂਜਿਆਂ ਨਾਲ ਠੱਗੀ ਕਰਦਾ ਹੈ, ਨਿੰਦਾ ਆਦਿਕ ਕੁਕਰਮ ਕਰਦਾ ਹੈ, ਬੇ-ਪਰਵਾਹ ਹੋ ਕੇ ਪਾਪਾਂ ਵਿਚ ਮਸਤ ਰਹਿੰਦਾ ਹੈ।


ਬਿਨਾ ਸਤਿਗੁਰ ਬੂਝ ਨਾਹੀ ਤਮ ਮੋਹ ਮਹਾਂ ਅੰਧਾਰ ॥੨॥  

Without the True Guru, he has no understanding; he is lost in the utter darkness of anger and attachment. ||2||  

ਬੂਝ = ਆਤਮਕ ਜੀਵਨ ਦੀ ਸਮਝ। ਤਮ ਮੋਹ = ਮੋਹ ਦਾ ਹਨੇਰਾ। ਅੰਧਾਰ = ਹਨੇਰਾ ॥੨॥
ਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਨੂੰ) ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਮੋਹ ਦੇ ਬੜੇ ਘੁੱਪ ਹਨੇਰੇ ਵਿਚ ਪਿਆ ਰਹਿੰਦਾ ਹੈ ॥੨॥


ਬਿਖੁ ਠਗਉਰੀ ਖਾਇ ਮੂਠੋ ਚਿਤਿ ਸਿਰਜਨਹਾਰ  

He takes the intoxicating drugs of cruelty and corruption, and is plundered. He is not conscious of the Creator Lord God.  

ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਠਗਉਰੀ = ਠਗ-ਬੂਟੀ ਮਾਇਆ। ਮੂਠੋ = ਲੁੱਟਿਆ ਜਾਂਦਾ ਹੈ। ਚਿਤਿ = ਚਿੱਤ ਵਿਚ।
ਆਤਮਕ ਮੌਤ ਲਿਆਉਣ ਵਾਲੀ ਮਾਇਆ-ਠਗ-ਬੂਟੀ ਖਾ ਕੇ ਮਨੁੱਖ (ਆਤਮਕ ਸਰਮਾਏ ਵਲੋਂ) ਲੁੱਟਿਆ ਜਾਂਦਾ ਹੈ, ਇਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਨਹੀਂ ਹੁੰਦੀ।


ਗੋਬਿੰਦ ਗੁਪਤ ਹੋਇ ਰਹਿਓ ਨਿਆਰੋ ਮਾਤੰਗ ਮਤਿ ਅਹੰਕਾਰ ॥੩॥  

The Lord of the Universe is hidden and unattached. The mortal is like a wild elephant, intoxicated with the wine of egotism. ||3||  

ਗੁਪਤ = ਲੁਕਿਆ ਹੋਇਆ। ਨਿਆਰੋ = ਵੱਖਰਾ। ਮਾਤੰਗ = ਹਾਥੀ ॥੩॥
ਹਉਮੈ ਦੀ ਮੱਤ ਦੇ ਕਾਰਨ ਹਾਥੀ ਵਾਂਗ (ਫੁੱਲਿਆ ਰਹਿੰਦਾ ਹੈ, ਇਸ ਦੇ ਅੰਦਰ ਹੀ) ਪਰਮਾਤਮਾ ਛੁਪਿਆ ਬੈਠਾ ਹੈ, ਪਰ ਉਸ ਤੋਂ ਵੱਖਰਾ ਹੀ ਰਹਿੰਦਾ ਹੈ ॥੩॥


ਕਰਿ ਕ੍ਰਿਪਾ ਪ੍ਰਭ ਸੰਤ ਰਾਖੇ ਚਰਨ ਕਮਲ ਅਧਾਰ  

In His Mercy, God saves His Saints; they have the Support of His Lotus Feet.  

ਕਰਿ = ਕਰ ਕੇ। ਅਧਾਰ = ਆਸਰਾ।
ਪ੍ਰਭੂ ਜੀ ਨੇ ਮਿਹਰ ਕਰ ਕੇ ਆਪਣੇ ਸੰਤਾਂ ਨੂੰ ਆਪਣੇ ਸੋਹਣੇ ਚਰਨਾਂ ਦੇ ਆਸਰੇ (ਇਸ 'ਬਿਖੁ ਠਗਉਰੀ' ਤੋਂ) ਬਚਾਈ ਰੱਖਿਆ ਹੈ।


ਕਰ ਜੋਰਿ ਨਾਨਕੁ ਸਰਨਿ ਆਇਓ ਗੋੁਪਾਲ ਪੁਰਖ ਅਪਾਰ ॥੪॥੧॥੧੨੯॥  

With his palms pressed together, Nanak has come to the Sanctuary of the Primal Being, the Infinite Lord God. ||4||1||129||  

ਕਰ = ਹੱਥ {ਬਹੁ-ਵਚਨ}। ਜੋਰਿ = ਜੋੜ ਕੇ। ਗੋੁਪਾਲ = {ਇਥੇ ਪਾਠ 'ਗੁਪਾਲ' ਕਰਨਾ ਹੈ। ਅਸਲ ਲਫ਼ਜ਼ ਹੈ 'ਗੋਪਾਲ'}। ਅਪਾਰ = ਹੇ ਬੇਅੰਤ ॥੪॥੧॥੧੨੯॥
ਹੇ ਗੋਪਾਲ! ਹੇ ਅਕਾਲ ਪੁਰਖ! ਹੇ ਬੇਅੰਤ! ਦੋਵੇਂ ਹੱਥ ਜੋੜ ਕੇ ਨਾਨਕ (ਤੇਰੀ) ਸਰਨ ਆਇਆ ਹੈ (ਇਸ ਦੀ ਭੀ ਰੱਖਿਆ ਕਰ) ॥੪॥੧॥੧੨੯॥


ਸਾਰਗ ਮਹਲਾ ਘਰੁ ਪੜਤਾਲ  

Saarang, Fifth Mehl, Sixth House, Partaal:  

xxx
ਰਾਗ ਸਾਰੰਗ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸੁਭ ਬਚਨ ਬੋਲਿ ਗੁਨ ਅਮੋਲ  

Chant His Sublime Word and His Priceless Glories.  

ਬੋਲਿ = ਉਚਾਰਿਆ ਕਰ।
(ਹੇ ਜੀਵ-ਇਸਤ੍ਰੀ!) ਪਰਮਾਤਮਾ ਦੇ ਅਮੋਲਕ ਗੁਣ (ਸਭ ਬਚਨਾਂ ਨਾਲੋਂ) ਸੁਭ ਬਚਨ ਹਨ-ਇਹਨਾਂ ਦਾ ਉਚਾਰਨ ਕਰਿਆ ਕਰ।


ਕਿੰਕਰੀ ਬਿਕਾਰ  

Why are you indulging in corrupt actions?  

ਕਿੰਕਰੀ = ਦਾਸੀ {ਕਿੰਕਰ = ਦਾਸ}। ਕਿੰਕਰੀ ਬਿਕਾਰ = ਹੇ ਵਿਕਾਰਾਂ ਦੀ ਦਾਸੀ!
ਹੇ ਵਿਕਾਰਾਂ ਦੀ ਦਾਸੀ (ਹੋ ਚੁਕੀ ਜੀਵ-ਇਸਤ੍ਰੀ)!


ਦੇਖੁ ਰੀ ਬੀਚਾਰ  

Look at this, see and understand!  

ਰੀ = ਹੇ ਜੀਵ-ਇਸਤ੍ਰੀ!
ਹੋਸ਼ ਕਰ (ਵਿਚਾਰ ਕੇ ਵੇਖ)।


ਗੁਰ ਸਬਦੁ ਧਿਆਇ ਮਹਲੁ ਪਾਇ  

Meditate on the Word of the Guru's Shabad, and attain the Mansion of the Lord's Presence.  

ਮਹਲੁ = ਪ੍ਰਭੂ-ਚਰਨਾਂ ਵਿਚ ਥਾਂ।
ਗੁਰੂ ਦਾ ਸ਼ਬਦ ਆਪਣੇ ਮਨ ਵਿਚ ਟਿਕਾਈ ਰੱਖ (ਤੇ, ਸ਼ਬਦ ਦੀ ਬਰਕਤਿ ਨਾਲ) ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ।


ਹਰਿ ਸੰਗਿ ਰੰਗ ਕਰਤੀ ਮਹਾ ਕੇਲ ॥੧॥ ਰਹਾਉ  

Imbued with the Love of the Lord, you shall totally play with Him. ||1||Pause||  

ਸੰਗਿ = ਨਾਲ। ਰੰਗ ਕਰਤੀ = ਆਨੰਦ ਮਾਣਦੀ। ਕੇਲ = ਆਨੰਦ ॥੧॥ ਰਹਾਉ ॥
(ਜਿਹੜੀ ਜੀਵ-ਇਸਤ੍ਰੀ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਉਹ) ਪਰਮਾਤਮਾ ਵਿਚ ਜੁੜ ਕੇ ਬੜੇ ਆਤਮਕ ਆਨੰਦ ਮਾਣਦੀ ਹੈ ॥੧॥ ਰਹਾਉ ॥


ਸੁਪਨ ਰੀ ਸੰਸਾਰੁ  

The world is a dream.  

xxx
ਇਹ ਜਗਤ ਸੁਪਨੇ ਵਰਗਾ ਹੈ,


ਮਿਥਨੀ ਬਿਸਥਾਰੁ  

Its expanse is false.  

ਮਿਥਨੀ = ਨਾਸਵੰਤ।
(ਇਸ ਦਾ ਸਾਰਾ) ਖਿਲਾਰਾ ਨਾਸਵੰਤ ਹੈ।


ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ ਮੇਲ ॥੧॥  

O my companion, why are you so enticed by the Enticer? Enshrine the Love of Your Beloved within your heart. ||1||  

ਸਖੀ = ਹੇ ਸਖੀ! ਕਾਇ = ਕਿਉਂ? ਮੋਹਿ = ਮੋਹ ਵਿਚ। ਮੋਹਿਲੀ = ਮੋਹ ਵਿਚ ਫਸੀ ਹੈਂ। ਪ੍ਰਿਅ ਪ੍ਰੀਤਿ = ਪਿਆਰੇ ਦੀ ਪ੍ਰੀਤ। ਰਿਦੈ = ਹਿਰਦੇ ਵਿਚ ॥੧॥
ਹੇ ਸਖੀ! ਤੂੰ ਇਸ ਦੇ ਮੋਹ ਵਿਚ ਕਿਉਂ ਫਸੀ ਹੋਈ ਹੈਂ? ਪ੍ਰੀਤਮ ਪ੍ਰਭੂ ਦੀ ਪ੍ਰੀਤ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥


ਸਰਬ ਰੀ ਪ੍ਰੀਤਿ ਪਿਆਰੁ  

He is total love and affection.  

xxx
ਹੇ ਸਖੀ! ਪ੍ਰਭੂ ਸਭ ਜੀਵਾਂ ਨਾਲ ਪ੍ਰੀਤ ਕਰਦਾ ਹੈ ਪਿਆਰ ਕਰਦਾ ਹੈ।


ਪ੍ਰਭੁ ਸਦਾ ਰੀ ਦਇਆਰੁ  

God is always merciful.  

ਦਇਆਰੁ = ਦਇਆਲ।
ਉਹ ਸਦਾ ਹੀ ਦਇਆ ਦਾ ਘਰ ਹੈ।


ਕਾਂਏਂ ਆਨ ਆਨ ਰੁਚੀਐ  

Others - why are you involved with others?  

ਕਾਂਏਂ = ਕਿਉਂ? ਆਨ ਆਨ = ਹੋਰ ਹੋਰ (ਪਦਾਰਥਾਂ ਵਿਚ)। ਰੁਚੀਐ = ਪ੍ਰੀਤ ਬਣਾਈ ਹੋਈ ਹੈ।
ਹੇ ਸਖੀ! (ਉਸ ਨੂੰ ਭੁਲਾ ਕੇ) ਹੋਰ ਹੋਰ ਪਦਾਰਥਾਂ ਵਿਚ ਪਿਆਰ ਨਹੀਂ ਪਾਣਾ ਚਾਹੀਦਾ।


ਹਰਿ ਸੰਗਿ ਸੰਗਿ ਖਚੀਐ  

Remain involved with the Lord.  

ਸੰਗਿ = ਨਾਲ। ਖਚੀਐ = ਮਸਤ ਰਹਿਣਾ ਚਾਹੀਦਾ ਹੈ।
ਸਦਾ ਪਰਮਾਤਮਾ ਦੇ ਪਿਆਰ ਵਿਚ ਹੀ ਮਸਤ ਰਹਿਣਾ ਚਾਹੀਦਾ ਹੈ।


ਜਉ ਸਾਧਸੰਗ ਪਾਏ  

When you join the Saadh Sangat, the Company of the Holy,  

ਜਉ = ਜਦੋਂ।
ਜਦੋਂ (ਕੋਈ ਵਡ-ਭਾਗੀ ਮਨੁੱਖ) ਸਾਧ ਸੰਗਤ ਦਾ ਮਿਲਾਪ ਹਾਸਲ ਕਰਦਾ ਹੈ


ਕਹੁ ਨਾਨਕ ਹਰਿ ਧਿਆਏ  

says Nanak, meditate on the Lord.  

xxx
ਅਤੇ ਹੇ ਨਾਨਕ! ਜਦੋਂ ਪਰਮਾਤਮਾ ਦਾ ਧਿਆਨ ਧਰਦਾ ਹੈ,


ਅਬ ਰਹੇ ਜਮਹਿ ਮੇਲ ॥੨॥੧॥੧੩੦॥  

Now, your association with death is ended. ||2||1||130||  

ਰਹੇ = ਮੁੱਕ ਜਾਂਦਾ ਹੈ। ਜਮਹਿ ਮੇਲ = ਜਮਾਂ ਨਾਲ ਵਾਹ ॥੨॥੧॥੧੩੦॥
ਤਦੋਂ ਜਮਾਂ ਨਾਲ ਉਸ ਦਾ ਵਾਹ ਨਹੀਂ ਪੈਂਦਾ ॥੨॥੧॥੧੩੦॥


ਸਾਰਗ ਮਹਲਾ  

Saarang, Fifth Mehl:  

xxx
XXX


ਕੰਚਨਾ ਬਹੁ ਦਤ ਕਰਾ  

You may make donations of gold,  

ਕੰਚਨਾ = ਸੋਨਾ। ਦਤ ਕਰਾ = ਦਾਨ ਕੀਤਾ।
ਹੇ ਮਨ! ਜੇ ਕੋਈ ਮਨੁੱਖ ਬਹੁਤ ਸੋਨਾ ਦਾਨ ਕਰਦਾ ਹੈ,


ਭੂਮਿ ਦਾਨੁ ਅਰਪਿ ਧਰਾ  

and give away land in charity  

ਭੂਮਿ = ਜ਼ਮੀਨ, ਭੁਇਂ। ਅਰਪਿ = ਅਰਪ ਕੇ, ਮਣਸ ਕੇ। ਧਰਾ = ਧਰ ਦਿੱਤੀ, ਦੇ ਦਿੱਤੀ।
ਭੁਇਂ ਮਣਸ ਕੇ ਦਾਨ ਕਰਦਾ ਹੈ,


ਮਨ ਅਨਿਕ ਸੋਚ ਪਵਿਤ੍ਰ ਕਰਤ  

and purify your mind in various ways,  

ਸੋਚ = ਸੁੱਚ। ਕਰਤ = ਕਰਦਾ।
ਕਈ ਸੁੱਚਾਂ ਨਾਲ (ਸਰੀਰ ਨੂੰ) ਪਵਿੱਤਰ ਕਰਦਾ ਹੈ,


ਨਾਹੀ ਰੇ ਨਾਮ ਤੁਲਿ ਮਨ ਚਰਨ ਕਮਲ ਲਾਗੇ ॥੧॥ ਰਹਾਉ  

but none of this is equal to the Lord's Name. Remain attached to the Lord's Lotus Feet. ||1||Pause||  

ਰੇ ਮਨ = ਹੇ ਮਨ! ਤੁਲਿ = ਬਰਾਬਰ। ਲਾਗੇ = ਲਾਗਿ, ਲੱਗਾ ਰਹੁ ॥੧॥ ਰਹਾਉ ॥
(ਇਹ ਉੱਦਮ) ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਹਨ। ਹੇ ਮਨ! ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਜੁੜਿਆ ਰਹੁ ॥੧॥ ਰਹਾਉ ॥


ਚਾਰਿ ਬੇਦ ਜਿਹਵ ਭਨੇ  

You may recite the four Vedas with your tongue,  

ਜਿਹਵ ਭਨੇ = ਜੀਭ ਨਾਲ ਉਚਾਰਦਾ ਹੈ।
ਹੇ ਮਨ! ਜੇ ਕੋਈ ਮਨੁੱਖ ਚਾਰੇ ਵੇਦ ਆਪਣੀ ਜੀਭ ਨਾਲ ਉਚਾਰਦਾ ਰਹਿੰਦਾ ਹੈ,


ਦਸ ਅਸਟ ਖਸਟ ਸ੍ਰਵਨ ਸੁਨੇ  

and listen to the eighteen Puraanas and the six Shaastras with your ears,  

ਦਸ ਅਸਟ = ਅਠਾਰਾਂ ਪੁਰਾਣ। ਖਸਟ = ਛੇ ਸਾਸਤ੍ਰ। ਸ੍ਰਵਨ = ਕੰਨਾਂ ਨਾਲ।
ਅਠਾਰਾਂ ਪੁਰਾਣ ਅਤੇ ਛੇ ਸਾਸਤ੍ਰ ਕੰਨਾਂ ਨਾਲ ਸੁਣਦਾ ਰਹਿੰਦਾ ਹੈ,


ਨਹੀ ਤੁਲਿ ਗੋਬਿਦ ਨਾਮ ਧੁਨੇ  

but these are not equal to the celestial melody of the Naam, the Name of the Lord of the Universe.  

ਨਾਮ ਧੁਨੇ = ਨਾਮ ਦੀ ਧੁਨਿ।
(ਇਹ ਕੰਮ) ਪਰਮਾਤਮਾ ਦੇ ਨਾਮ ਦੀ ਲਗਨ ਦੇ ਬਰਾਬਰ ਨਹੀਂ ਹਨ।


ਮਨ ਚਰਨ ਕਮਲ ਲਾਗੇ ॥੧॥  

Remain attached to the Lord's Lotus Feet. ||1||  

ਮਨ = ਹੇ ਮਨ! ॥੧॥
ਹੇ ਮਨ! ਪ੍ਰਭੂ ਦੇ ਸੋਹਣੇ ਚਰਨਾਂ ਵਿਚ ਪ੍ਰੀਤ ਬਣਾਈ ਰੱਖ ॥੧॥


ਬਰਤ ਸੰਧਿ ਸੋਚ ਚਾਰ  

You may observe fasts, and say your prayers, purify yourself  

ਸੰਧਿ = ਸੰਧਿਆ। ਸੋਚ ਚਾਰ = ਪਵਿਤ੍ਰਤਾ (ਸਰੀਰਕ)।
ਹੇ ਮਨ! ਵਰਤ, ਸੰਧਿਆ, ਸਰੀਰਕ ਪਵਿੱਤ੍ਰਤਾ,


ਕ੍ਰਿਆ ਕੁੰਟਿ ਨਿਰਾਹਾਰ  

and do good deeds; you may go on pilgrimages everywhere and eat nothing at all.  

ਕ੍ਰਿਆ ਕੁੰਟਿ = ਚਾਰ ਕੁੰਟਾਂ ਵਿਚ ਭੌਣਾ। ਨਿਰਾਹਾਰ = ਨਿਰ ਆਹਾਰ, ਭੁੱਖੇ ਰਹਿ ਕੇ।
(ਤੀਰਥ-ਜਾਤ੍ਰਾ ਆਦਿਕ ਲਈ) ਚਾਰ ਕੂਟਾਂ ਵਿਚ ਭੁੱਖੇ ਰਹਿ ਕੇ ਭੌਂਦੇ ਫਿਰਨਾ,


ਅਪਰਸ ਕਰਤ ਪਾਕਸਾਰ  

You may cook your food without touching anyone;  

ਪਾਕਸਾਰ = ਪਾਕਸਾਲ, ਰਸੋਈ। ਅਪਰਸ = ਅ-ਪਰਸ, ਕਿਸੇ ਨਾਲ ਨਾਹ ਛੁਹਣਾ।
ਕਿਸੇ ਨਾਲ ਛੁਹਣ ਤੋਂ ਬਿਨਾ ਆਪਣੀ ਰਸੋਈ ਤਿਆਰ ਕਰਨੀ,


ਨਿਵਲੀ ਕਰਮ ਬਹੁ ਬਿਸਥਾਰ  

you may make a great show of cleansing techniques,  

ਨਿਵਲੀ ਕਰਮ = (ਕਬਜ਼ ਤੋਂ ਬਚਣ ਲਈ) ਪੇਟ ਦੀਆਂ ਆਂਦਰਾਂ ਨੂੰ ਚੱਕਰ ਦੇਣਾ।
(ਆਂਦਰਾਂ ਦਾ ਅੱਭਿਆਸ) ਨਿਵਲੀ ਕਰਮ ਕਰਨਾ, ਹੋਰ ਅਜਿਹੇ ਕਈ ਖਿਲਾਰੇ ਖਿਲਾਰਨੇ,


ਧੂਪ ਦੀਪ ਕਰਤੇ ਹਰਿ ਨਾਮ ਤੁਲਿ ਲਾਗੇ  

and burn incense and devotional lamps, but none of these are equal to the Lord's Name.  

ਨ ਲਾਗੇ = ਨਹੀਂ ਅੱਪੜਦੇ।
(ਦੇਵ-ਪੂਜਾ ਲਈ) ਧੂਪ ਧੁਖਾਣੇ ਦੀਵੇ ਜਗਾਣੇ-ਇਹ ਸਾਰੇ ਹੀ ਉੱਦਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰਦੇ।


ਰਾਮ ਦਇਆਰ ਸੁਨਿ ਦੀਨ ਬੇਨਤੀ  

O Merciful Lord, please hear the prayer of the meek and the poor.  

ਰਾਮ ਦਇਆਰ = ਹੇ ਦਇਆਲ ਹਰੀ! ਦੀਨ ਬੇਨਤੀ = ਗਰੀਬ ਦੀ ਬੇਨਤੀ।
ਹੇ ਦਾਸ ਨਾਨਕ! ਹੇ ਦਇਆ ਦੇ ਸੋਮੇ ਪ੍ਰਭੂ! ਮੇਰੀ ਗਰੀਬ ਦੀ ਬੇਨਤੀ ਸੁਣ!


ਦੇਹੁ ਦਰਸੁ ਨੈਨ ਪੇਖਉ ਜਨ ਨਾਨਕ ਨਾਮ ਮਿਸਟ ਲਾਗੇ ॥੨॥੨॥੧੩੧॥  

Please grant me the Blessed Vision of Your Darshan, that I may see You with my eyes. The Naam is so sweet to servant Nanak. ||2||2||131||  

ਪੇਖਉ = ਪੇਖਉਂ, ਮੈਂ ਵੇਖਾਂ। ਮਿਸਟ = ਮਿੱਠਾ ॥੨॥੨॥੧੩੧॥
ਆਪਣਾ ਦਰਸਨ ਦੇਹ, ਮੈਂ ਤੈਨੂੰ ਆਪਣੀਆਂ ਅੱਖਾਂ ਨਾਲ (ਸਦਾ) ਵੇਖਦਾ ਰਹਾਂ, ਤੇਰਾ ਨਾਮ ਮੈਨੂੰ ਮਿੱਠਾ ਲੱਗਦਾ ਰਹੇ ॥੨॥੨॥੧੩੧॥


ਸਾਰਗ ਮਹਲਾ  

Saarang, Fifth Mehl:  

xxx
XXX


ਰਾਮ ਰਾਮ ਰਾਮ ਜਾਪਿ ਰਮਤ ਰਾਮ ਸਹਾਈ ॥੧॥ ਰਹਾਉ  

Meditate on the Lord, Raam, Raam, Raam. The Lord is your Help and Support. ||1||Pause||  

ਜਾਪਿ = ਜਪਿਆ ਕਰ। ਰਮਤ = ਜਪਦਿਆਂ। ਸਹਾਈ = ਮਦਦਗਾਰ ॥੧॥ ਰਹਾਉ ॥
ਸਦਾ ਸਦਾ ਪਰਮਾਤਮਾ (ਦੇ ਨਾਮ ਦਾ ਜਾਪ) ਜਪਿਆ ਕਰ, (ਨਾਮ) ਜਪਦਿਆਂ (ਉਹ) ਪਰਮਾਤਮਾ (ਹਰ ਥਾਂ) ਸਹਾਇਤਾ ਕਰਨ ਵਾਲਾ ਹੈ ॥੧॥ ਰਹਾਉ ॥


        


© SriGranth.org, a Sri Guru Granth Sahib resource, all rights reserved.
See Acknowledgements & Credits