Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਾਰਗ ਮਹਲਾ  

सारग महला ५ ॥  

Sārag mėhlā 5.  

Saarang, Fifth Mehl:  

xxx
XXX


ਮਾਈ ਰੀ ਮਾਤੀ ਚਰਣ ਸਮੂਹ  

माई री माती चरण समूह ॥  

Mā▫ī rī māṯī cẖaraṇ samūh.  

O mother, I am totally intoxicated with the Lord's Feet.  

ਮਾਤੀ = ਮਸਤ ਰਹਿੰਦੀ ਹਾਂ। ਸਮੂਹ = ਪੂਰਨ ਤੌਰ ਤੇ, ਸਾਰੀ ਦੀ ਸਾਰੀ।
ਹੇ (ਮੇਰੀ) ਮਾਂ! ਮੈਂ ਤਾਂ ਪ੍ਰਭੂ ਦੇ ਚਰਨਾਂ ਵਿਚ ਪੂਰਨ ਤੌਰ ਤੇ ਮਸਤ ਰਹਿੰਦੀ ਹਾਂ।


ਏਕਸੁ ਬਿਨੁ ਹਉ ਆਨ ਜਾਨਉ ਦੁਤੀਆ ਭਾਉ ਸਭ ਲੂਹ ॥੧॥ ਰਹਾਉ  

एकसु बिनु हउ आन न जानउ दुतीआ भाउ सभ लूह ॥१॥ रहाउ ॥  

Ėkas bin ha▫o ān na jān▫o ḏuṯī▫ā bẖā▫o sabẖ lūh. ||1|| rahā▫o.  

I know of none other than the Lord. I have totally burnt off my sense of duality. ||1||Pause||  

ਆਨ = {अन्य} ਹੋਰ। ਜਾਨਉ = ਜਾਨਉਂ, ਮੈਂ ਜਾਣਦੀ। ਭਾਉ = ਪਿਆਰ। ਦੁਤੀਆ = ਦੂਜਾ, ਕਿਸੇ ਹੋਰ ਦਾ। ਲਹੂ = ਸਾੜ ਦਿੱਤਾ ਹੈ ॥੧॥ ਰਹਾਉ ॥
ਉਸ ਇੱਕ ਤੋਂ ਬਿਨਾ ਮੈਂ ਕਿਸੇ ਹੋਰ ਨੂੰ ਜਾਣਦੀ-ਪਛਾਣਦੀ ਹੀ ਨਹੀਂ, (ਆਪਣੇ ਅੰਦਰੋਂ) ਹੋਰ ਦਾ ਪਿਆਰ ਮੈਂ ਸਾਰਾ ਸਾੜ ਚੁਕੀ ਹਾਂ ॥੧॥ ਰਹਾਉ ॥


ਤਿਆਗਿ ਗੋੁਪਾਲ ਅਵਰ ਜੋ ਕਰਣਾ ਤੇ ਬਿਖਿਆ ਕੇ ਖੂਹ  

तिआगि गोपाल अवर जो करणा ते बिखिआ के खूह ॥  

Ŧi▫āg gopāl avar jo karṇā ṯe bikẖi▫ā ke kẖūh.  

To abandon the Lord of the World, and become involved with anything else, is to fall into the pit of corruption.  

ਤਿਆਗਿ = ਤਿਆਗ ਕੇ। ਗੋੁਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਗੋਪਾਲ' ਇਥੇ 'ਗੁਪਾਲ' ਪੜ੍ਹਨਾ ਹੈ}। ਤੇ = ਉਹ {ਬਹੁ-ਵਚਨ}। ਬਿਖਿਆ = ਮਾਇਆ।
ਹੇ ਮਾਂ! ਪ੍ਰਭੂ ਨੂੰ ਭੁਲਾ ਕੇ ਹੋਰ ਜਿਹੜੇ ਜਿਹੜੇ ਕੰਮ ਕਰੀਦੇ ਹਨ, ਉਹ ਸਾਰੇ ਮਾਇਆ (ਦੇ ਮੋਹ) ਦੇ ਖੂਹ ਵਿਚ ਸੁੱਟਦੇ ਹਨ।


ਦਰਸ ਪਿਆਸ ਮੇਰਾ ਮਨੁ ਮੋਹਿਓ ਕਾਢੀ ਨਰਕ ਤੇ ਧੂਹ ॥੧॥  

दरस पिआस मेरा मनु मोहिओ काढी नरक ते धूह ॥१॥  

Ḏaras pi▫ās merā man mohi▫o kādẖī narak ṯe ḏẖūh. ||1||  

My mind is enticed, thirsty for the Blessed Vision of His Darshan. He has lifted me up and out of hell. ||1||  

ਪਿਆਸ = ਤਾਂਘ। ਤੇ = ਤੋਂ। ਧੂਹ = ਖਿੱਚ ਕੇ ॥੧॥
ਹੇ ਮਾਂ! ਮੇਰਾ ਮਨ ਤਾਂ ਗੋਪਾਲ ਦੇ ਦਰਸਨ ਦੀ ਤਾਂਘ ਵਿਚ ਮਗਨ ਰਹਿੰਦਾ ਹੈ। ਮੈਨੂੰ ਉਸ ਨੇ ਨਰਕਾਂ ਤੋ ਖਿੱਚ ਕੇ ਕੱਢ ਲਿਆ ਹੈ ॥੧॥


ਸੰਤ ਪ੍ਰਸਾਦਿ ਮਿਲਿਓ ਸੁਖਦਾਤਾ ਬਿਨਸੀ ਹਉਮੈ ਹੂਹ  

संत प्रसादि मिलिओ सुखदाता बिनसी हउमै हूह ॥  

Sanṯ parsāḏ mili▫o sukẖ▫ḏāṯa binsī ha▫umai hūh.  

By the Grace of the Saints, I have met the Lord, the Giver of peace; the noise of egotism has been stilled.  

ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਹੂਹ = ਰੌਲਾ, ਸ਼ੋਰ।
ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਾਰੇ ਸੁਖਾਂ ਦਾ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਹੈ, (ਉਸ ਦੇ ਅੰਦਰੋਂ) ਹਉਮੈ ਦਾ ਰੌਲਾ ਮੁੱਕ ਜਾਂਦਾ ਹੈ।


ਰਾਮ ਰੰਗਿ ਰਾਤੇ ਦਾਸ ਨਾਨਕ ਮਉਲਿਓ ਮਨੁ ਤਨੁ ਜੂਹ ॥੨॥੯੫॥੧੧੮॥  

राम रंगि राते दास नानक मउलिओ मनु तनु जूह ॥२॥९५॥११८॥  

Rām rang rāṯe ḏās Nānak ma▫uli▫o man ṯan jūh. ||2||95||118||  

Slave Nanak is imbued with the Love of the Lord; the forests of his mind and body have blossomed forth. ||2||95||118||  

ਰੰਗਿ = ਪ੍ਰੇਮ ਵਿਚ। ਰਾਤੇ = ਰੰਗੇ ਗਏ। ਮਉਲਿਓ = ਹਰਾ-ਭਰਾ ਹੋ ਜਾਂਦਾ ਹੈ, ਖਿੜ ਪੈਂਦਾ ਹੈ। ਜੂਹ = ਖੁਲ੍ਹੀ ਧਰਤੀ ਜਿਸ ਵਿਚ ਪਸ਼ੂ ਆਦਿਕ ਚਰਦੇ ਹਨ ॥੨॥੯੫॥੧੧੮॥
ਹੇ ਦਾਸ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ (ਇਉਂ) ਹਰਾ-ਭਰਾ ਹੋ ਜਾਂਦਾ ਹੈ (ਜਿਵੇਂ ਮੀਂਹ ਪੈਣ ਨਾਲ) ਜੂਹ (ਘਾਹ ਨਾਲ ਹਰੀ ਹੋ ਜਾਂਦੀ ਹੈ) ॥੨॥੯੫॥੧੧੮॥


ਸਾਰਗ ਮਹਲਾ  

सारग महला ५ ॥  

Sārag mėhlā 5.  

Saarang, Fifth Mehl:  

xxx
XXX


ਬਿਨਸੇ ਕਾਚ ਕੇ ਬਿਉਹਾਰ  

बिनसे काच के बिउहार ॥  

Binse kācẖ ke bi▫uhār.  

The false dealings are finished.  

ਕਾਚ ਕੇ = ਕੱਚ ਦੇ, ਤੁੱਛ ਮਾਇਆ ਦੇ (ਜਿਸ ਨੇ ਸਾਥ ਜ਼ਰੂਰ ਛੱਡਣਾ ਹੁੰਦਾ ਹੈ)।
ਕੱਚ (-ਸਮਾਨ ਮਾਇਆ ਦੀ ਖ਼ਾਤਰ) ਸਾਰੀਆਂ ਦੌੜਾਂ-ਭੱਜਾਂ ਵਿਅਰਥ ਜਾਂਦੀਆਂ ਹਨ।


ਰਾਮ ਭਜੁ ਮਿਲਿ ਸਾਧਸੰਗਤਿ ਇਹੈ ਜਗ ਮਹਿ ਸਾਰ ॥੧॥ ਰਹਾਉ  

राम भजु मिलि साधसंगति इहै जग महि सार ॥१॥ रहाउ ॥  

Rām bẖaj mil sāḏẖsangaṯ ihai jag mėh sār. ||1|| rahā▫o.  

Join the Saadh Sangat, the Company of the Holy, and meditate, vibrate on the Lord. This is the most excellent thing in the world. ||1||Pause||  

ਮਿਲਿ = ਮਿਲ ਕੇ। ਸਾਰ = ਸ੍ਰੇਸ਼ਟ ॥੧॥ ਰਹਾਉ ॥
ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਭਜਨ ਕਰਿਆ ਕਰ। ਜਗਤ ਵਿਚ ਇਹੀ ਕੰਮ ਸ੍ਰੇਸ਼ਟ ਹੈ ॥੧॥ ਰਹਾਉ ॥


ਈਤ ਊਤ ਡੋਲਿ ਕਤਹੂ ਨਾਮੁ ਹਿਰਦੈ ਧਾਰਿ  

ईत ऊत न डोलि कतहू नामु हिरदै धारि ॥  

Īṯ ūṯ na dol kaṯhū nām hirḏai ḏẖār.  

Here and hereafter, you shall never waver; enshrine the Naam, the Name of the Lord, within your heart.  

ਈਤ = ਇਸ ਲੋਕ ਵਿਚ। ਊਤ = ਉਸ ਲੋਕ ਵਿਚ। ਕਤਹੂ = ਕਿਤੇ ਭੀ। ਹਿਰਦੈ = ਹਿਰਦੇ ਵਿਚ।
ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖ (ਇਸ ਦੀ ਬਰਕਤਿ ਨਾਲ) ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕਿਤੇ ਭੀ ਨਹੀਂ ਡੋਲੇਂਗਾ।


ਗੁਰ ਚਰਨ ਬੋਹਿਥ ਮਿਲਿਓ ਭਾਗੀ ਉਤਰਿਓ ਸੰਸਾਰ ॥੧॥  

गुर चरन बोहिथ मिलिओ भागी उतरिओ संसार ॥१॥  

Gur cẖaran bohith mili▫o bẖāgī uṯri▫o sansār. ||1||  

The boat of the Guru's Feet is found by great good fortune; it shall carry you across the world-ocean. ||1||  

ਬੋਹਿਥ = ਜਹਾਜ਼। ਭਾਗੀ = ਕਿਸਮਤ ਨਾਲ ॥੧॥
ਜਿਸ ਮਨੁੱਖ ਨੂੰ ਕਿਸਮਤ ਨਾਲ ਗੁਰੂ ਦੇ ਚਰਨਾਂ ਦਾ ਜਹਾਜ਼ ਮਿਲ ਜਾਂਦਾ ਹੈ, ਉਹ ਸੰਸਾਰ (ਸਮੁੰਦਰ) ਤੋਂ ਪਾਰ ਲੰਘ ਜਾਂਦਾ ਹੈ ॥੧॥


ਜਲਿ ਥਲਿ ਮਹੀਅਲਿ ਪੂਰਿ ਰਹਿਓ ਸਰਬ ਨਾਥ ਅਪਾਰ  

जलि थलि महीअलि पूरि रहिओ सरब नाथ अपार ॥  

Jal thal mahī▫al pūr rahi▫o sarab nāth apār.  

The Infinite Lord is totally permeating and pervading the water, the land and the sky.  

ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਪੂਰਿ ਰਹਿਓ = ਵਿਆਪਕ ਹੈ।
ਜਿਹੜਾ ਪ੍ਰਭੂ ਜਲ ਵਿਚ ਥਲ ਵਿਚ ਆਕਾਸ਼ ਵਿਚ ਭਰਪੂਰ ਹੈ, ਜੋ ਸਭ ਜੀਵਾਂ ਦਾ ਖਸਮ ਹੈ, ਜੋ, ਬੇਅੰਤ ਹੈ,


ਹਰਿ ਨਾਮੁ ਅੰਮ੍ਰਿਤੁ ਪੀਉ ਨਾਨਕ ਆਨ ਰਸ ਸਭਿ ਖਾਰ ॥੨॥੯੬॥੧੧੯॥  

हरि नामु अम्रितु पीउ नानक आन रस सभि खार ॥२॥९६॥११९॥  

Har nām amriṯ pī▫o Nānak ān ras sabẖ kẖār. ||2||96||119||  

Drink in the Ambrosial Nectar of the Lord's Name; O Nanak, all other tastes are bitter. ||2||96||119||  

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਆਨ ਰਸ = ਹੋਰ (ਸਾਰੇ) ਰਸ। ਸਭਿ = ਸਾਰੇ। ਖਾਰ = ਖਾਰੇ, ਕੌੜੇ ॥੨॥੯੬॥੧੧੯॥
ਹੇ ਨਾਨਕ! ਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਿਹਾ ਕਰ, (ਹਰਿ-ਨਾਮ-ਜਲ ਦੇ ਟਾਕਰੇ ਤੇ) ਹੋਰ ਸਾਰੇ ਰਸ ਕੌੜੇ ਹਨ ॥੨॥੯੬॥੧੧੯॥


ਸਾਰਗ ਮਹਲਾ  

सारग महला ५ ॥  

Sārag mėhlā 5.  

Saarang, Fifth Mehl:  

xxx
XXX


ਤਾ ਤੇ ਕਰਣ ਪਲਾਹ ਕਰੇ  

ता ते करण पलाह करे ॥  

Ŧā ṯe karaṇ palāh kare.  

You whine and cry  

ਤਾ ਤੇ = ਤਾਂ ਤੇ, ਇਸ ਵਾਸਤੇ। ਕਰਣ ਪਲਾਹ = {करुणा प्रलाप} ਤਰਸ-ਭਰੇ ਕੀਰਨੇ, ਤਰਲੇ। ਕਰੇ = ਕਰਦਾ ਹੈ।
ਇਸ (ਮਾਇਆ) ਵਾਸਤੇ (ਮਨੁੱਖ ਸਦਾ ਹੀ) ਤਰਸ-ਭਰੇ ਕੀਰਨੇ ਕਰਦਾ ਰਹਿੰਦਾ ਹੈ,


ਮਹਾ ਬਿਕਾਰ ਮੋਹ ਮਦ ਮਾਤੌ ਸਿਮਰਤ ਨਾਹਿ ਹਰੇ ॥੧॥ ਰਹਾਉ  

महा बिकार मोह मद मातौ सिमरत नाहि हरे ॥१॥ रहाउ ॥  

Mahā bikār moh maḏ māṯou simraṯ nāhi hare. ||1|| rahā▫o.  

- you are intoxicated with the great corruption of attachment and pride, but you do not remember the Lord in meditation. ||1||Pause||  

ਮਦ = ਹਉਮੈ। ਮਾਤੌ = ਮਸਤ ॥੧॥ ਰਹਾਉ ॥
ਮਨੁੱਖ ਮੋਹ ਹਉਮੈ (ਆਦਿਕ) ਵੱਡੇ ਵੱਡੇ ਵਿਕਾਰਾਂ ਵਿਚ ਮਗਨ ਰਹਿੰਦਾ ਹੈ, ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ॥੧॥ ਰਹਾਉ ॥


ਸਾਧਸੰਗਿ ਜਪਤੇ ਨਾਰਾਇਣ ਤਿਨ ਕੇ ਦੋਖ ਜਰੇ  

साधसंगि जपते नाराइण तिन के दोख जरे ॥  

Sāḏẖsang japṯe nārā▫iṇ ṯin ke ḏokẖ jare.  

Those who meditate on the Lord in the Saadh Sangat, the Company of the Holy - the guilt of their mistakes is burnt away.  

ਸਾਧ ਸੰਗਿ = ਸਾਧ ਸੰਗਤ ਵਿਚ। ਦੋਖ = ਪਾਪ। ਜਰੇ = ਸੜ ਜਾਂਦੇ ਹਨ।
ਜਿਹੜੇ ਮਨੁੱਖ ਸਾਧ ਸੰਗਤ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ, ਉਹਨਾਂ ਦੇ (ਅੰਦਰੋਂ ਸਾਰੇ) ਪਾਪ ਸੜ ਜਾਂਦੇ ਹਨ।


ਸਫਲ ਦੇਹ ਧੰਨਿ ਓਇ ਜਨਮੇ ਪ੍ਰਭ ਕੈ ਸੰਗਿ ਰਲੇ ॥੧॥  

सफल देह धंनि ओइ जनमे प्रभ कै संगि रले ॥१॥  

Safal ḏeh ḏẖan o▫e janme parabẖ kai sang rale. ||1||  

Fruitful is the body, and blessed is the birth of those who merge with God. ||1||  

ਦੇਹ = ਸਰੀਰ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਧੰਨਿ = ਭਾਗਾਂ ਵਾਲੇ। ਕੈ ਸੰਗਿ = ਦੇ ਨਾਲ ॥੧॥
ਜਿਹੜੇ ਮਨੁੱਖ ਪ੍ਰਭੂ ਦੇ ਨਾਲ (ਦੇ ਚਰਨਾਂ ਵਿਚ) ਜੁੜੇ ਰਹਿੰਦੇ ਹਨ, ਉਹ ਭਾਗਾਂ ਵਾਲੇ ਹਨ, ਉਹਨਾਂ ਦਾ ਜਨਮ ਉਹਨਾਂ ਦਾ ਸਰੀਰ ਸਫਲ ਹੋ ਜਾਂਦਾ ਹੈ ॥੧॥


ਚਾਰਿ ਪਦਾਰਥ ਅਸਟ ਦਸਾ ਸਿਧਿ ਸਭ ਊਪਰਿ ਸਾਧ ਭਲੇ  

चारि पदारथ असट दसा सिधि सभ ऊपरि साध भले ॥  

Cẖār paḏārath asat ḏasā siḏẖ sabẖ ūpar sāḏẖ bẖale.  

The four great blessings, and the eighteen supernatural spiritual powers - above all these are the Holy Saints.  

ਚਾਰਿ ਪਦਾਰਥ = ਧਰਮ ਅਰਥ ਕਾਮ ਮੋਖ। ਅਸਟ ਦਸਾ = ਅਠਾਰਾਂ। ਸਿਧਿ = ਸਿੱਧੀਆਂ। ਭਲੇ = ਗੁਰਮੁਖ।
(ਧਰਮ, ਅਰਥ, ਕਾਮ, ਮੋਖ-ਇਹ) ਚਾਰ ਪਦਾਰਥ ਅਤੇ ਅਠਾਰਾਂ ਸਿੱਧੀਆਂ (ਲੋਕ ਇਹਨਾਂ ਦੀ ਖ਼ਾਤਰ ਤਰਲੇ ਲੈਂਦੇ ਹਨ, ਪਰ ਇਹਨਾਂ) ਸਭਨਾਂ ਤੋਂ ਸੰਤ ਜਨ ਸ੍ਰੇਸ਼ਟ ਹਨ।


ਨਾਨਕ ਦਾਸ ਧੂਰਿ ਜਨ ਬਾਂਛੈ ਉਧਰਹਿ ਲਾਗਿ ਪਲੇ ॥੨॥੯੭॥੧੨੦॥  

नानक दास धूरि जन बांछै उधरहि लागि पले ॥२॥९७॥१२०॥  

Nānak ḏās ḏẖūr jan bāʼncẖẖai uḏẖrahi lāg pale. ||2||97||120||  

Slave Nanak longs for the dust of the feet of the humble; attached to the hem of His robe, he is saved. ||2||97||120||  

ਧੂਰਿ = ਚਰਨਾਂ ਦੀ ਧੂੜ। ਬਾਂਛੈ = ਮੰਗਦਾ ਹੈ। ਉਧਰਹਿ = ਪਾਰ ਲੰਘ ਜਾਂਦੇ ਹਨ। ਲਾਗਿ = ਲੱਗ ਕੇ। ਪਲੇ = ਪੱਲੇ ॥੨॥੯੭॥੧੨੦॥
ਦਾਸ ਨਾਨਕ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਨਿੱਤ) ਮੰਗਦਾ ਹੈ। (ਸੰਤ ਜਨਾਂ ਦੇ) ਲੜ ਲੱਗ ਕੇ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੨॥੯੭॥੧੨੦॥


ਸਾਰਗ ਮਹਲਾ  

सारग महला ५ ॥  

Sārag mėhlā 5.  

Saarang, Fifth Mehl:  

xxx
XXX


ਹਰਿ ਕੇ ਨਾਮ ਕੇ ਜਨ ਕਾਂਖੀ  

हरि के नाम के जन कांखी ॥  

Har ke nām ke jan kāʼnkẖī.  

The Lord's humble servants yearn for the Lord's Name.  

ਜਨ = ਸੰਤ ਜਨ। ਕਾਂਖੀ = ਚਾਹਵਾਨ।
ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਦੇ ਚਾਹਵਾਨ ਰਹਿੰਦੇ ਹਨ।


ਮਨਿ ਤਨਿ ਬਚਨਿ ਏਹੀ ਸੁਖੁ ਚਾਹਤ ਪ੍ਰਭ ਦਰਸੁ ਦੇਖਹਿ ਕਬ ਆਖੀ ॥੧॥ ਰਹਾਉ  

मनि तनि बचनि एही सुखु चाहत प्रभ दरसु देखहि कब आखी ॥१॥ रहाउ ॥  

Man ṯan bacẖan ehī sukẖ cẖāhaṯ parabẖ ḏaras ḏekẖėh kab ākẖī. ||1|| rahā▫o.  

In thought, word and deed, they long for this peace, to gaze with their eyes upon the Blessed Vision of God's Darshan. ||1||Pause||  

ਮਨਿ = ਮਨ ਦੀ ਰਾਹੀਂ। ਤਨਿ = ਤਨ ਦੀ ਰਾਹੀਂ। ਬਚਨਿ = ਬਚਨ ਦੀ ਰਾਹੀਂ। ਦੇਖਹਿ = ਵੇਖ ਸਕੀਏ। ਆਖੀ = ਅੱਖੀਂ, ਅੱਖਾਂ ਨਾਲ ॥੧॥ ਰਹਾਉ ॥
ਆਪਣੇ ਮਨ ਦੀ ਰਾਹੀਂ, ਤਨ ਦੀ ਰਾਹੀਂ ਬਚਨ ਦੀ ਰਾਹੀਂ ਉਹ ਸਦਾ ਇਹੀ ਸੁਖ ਲੋੜਦੇ ਹਨ ਕਿ ਕਦੋਂ ਆਪਣੀਆਂ ਅੱਖਾਂ ਨਾਲ ਪਰਮਾਤਮਾ ਦਾ ਦਰਸਨ ਕਰਾਂਗੇ ॥੧॥ ਰਹਾਉ ॥


ਤੂ ਬੇਅੰਤੁ ਪਾਰਬ੍ਰਹਮ ਸੁਆਮੀ ਗਤਿ ਤੇਰੀ ਜਾਇ ਲਾਖੀ  

तू बेअंतु पारब्रहम सुआमी गति तेरी जाइ न लाखी ॥  

Ŧū be▫anṯ pārbarahm su▫āmī gaṯ ṯerī jā▫e na lākẖī.  

You are Endless, O God, my Supreme Lord and Master; Your state cannot be known.  

ਗਤਿ = ਉੱਚੀ ਆਤਮਕ ਅਵਸਥਾ! ਜਾਇ ਨ ਲਾਖੀ = ਲਖੀ ਨਹੀਂ ਜਾ ਸਕਦੀ।
ਹੇ ਪਾਰਬ੍ਰਹਮ! ਹੇ ਮਾਲਕ-ਪ੍ਰਭੂ! ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੂੰ ਕਿਹੋ ਜਿਹਾ ਹੈਂ-ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ।


ਚਰਨ ਕਮਲ ਪ੍ਰੀਤਿ ਮਨੁ ਬੇਧਿਆ ਕਰਿ ਸਰਬਸੁ ਅੰਤਰਿ ਰਾਖੀ ॥੧॥  

चरन कमल प्रीति मनु बेधिआ करि सरबसु अंतरि राखी ॥१॥  

Cẖaran kamal parīṯ man beḏẖi▫ā kar sarbas anṯar rākẖī. ||1||  

My mind is pierced through by the Love of Your Lotus Feet; this is everything to me - I enshrine it deep within my being. ||1||  

ਬੇਧਿਆ = ਵਿੱਝ ਗਿਆ। ਸਰਬਸੁ = {सर्वस्व} {स्व = धन} ਸਾਰਾ ਧਨ, ਸਭ ਕੁਝ। ਕਰਿ = ਸਮਝ ਕੇ, ਮੰਨ ਕੇ। ਰਾਖੀ = ਰੱਖੀ ॥੧॥
(ਪਰ ਤੇਰੇ ਸੰਤ ਜਨਾਂ ਦਾ) ਮਨ ਤੇਰੇ ਸੋਹਣੇ ਚਰਨਾਂ ਦੀ ਪ੍ਰੀਤ ਵਿਚ ਪ੍ਰੋਇਆ ਰਹਿੰਦਾ ਹੈ। ਇਸ ਪ੍ਰੀਤ ਨੂੰ ਹੀ ਉਹ (ਜਗਤ ਦਾ) ਸਾਰਾ ਧਨ-ਪਦਾਰਥ ਸਮਝ ਕੇ ਆਪਣੇ ਅੰਦਰ ਟਿਕਾਈ ਰੱਖਦੇ ਹਨ ॥੧॥


ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਇਹ ਬਾਣੀ ਰਸਨਾ ਭਾਖੀ  

बेद पुरान सिम्रिति साधू जन इह बाणी रसना भाखी ॥  

Beḏ purān simriṯ sāḏẖū jan ih baṇī rasnā bẖākẖī.  

In the Vedas, the Puraanas and the Simritees, the humble and the Holy chant this Bani with their tongues.  

ਰਸਨਾ = ਜੀਭ ਨਾਲ। ਭਾਖੀ = ਉਚਾਰੀ।
ਵੇਦ ਪੁਰਾਣ ਸਿੰਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ ਦਾ ਪਾਠ) ਸੰਤ ਜਨ, ਆਪਣੀ ਜੀਭ ਨਾਲ ਇਹੀ ਸਿਫ਼ਤ-ਸਾਲਾਹ ਦੀ ਬਾਣੀ ਹੀ ਉਚਾਰਦੇ ਹਨ।


ਜਪਿ ਰਾਮ ਨਾਮੁ ਨਾਨਕ ਨਿਸਤਰੀਐ ਹੋਰੁ ਦੁਤੀਆ ਬਿਰਥੀ ਸਾਖੀ ॥੨॥੯੮॥੧੨੧॥  

जपि राम नामु नानक निसतरीऐ होरु दुतीआ बिरथी साखी ॥२॥९८॥१२१॥  

Jap rām nām Nānak nisṯarī▫ai hor ḏuṯī▫ā birthī sākẖī. ||2||98||121||  

Chanting the Lord's Name, O Nanak, I am emancipated; other teachings of duality are useless. ||2||98||121||  

ਜਪਿ = ਜਪ ਕੇ। ਨਿਸਤਰੀਐ = ਪਾਰ ਲੰਘ ਜਾਈਦਾ ਹੈ। ਹੋਰ ਸਾਖੀ = ਹੋਰ ਗੱਲ, ਹੋਰ ਸਿੱਖਿਆ। ਦੁਤੀਆ = ਦੂਜੀ ॥੨॥੯੮॥੧੨੧॥
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ਕੇ (ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਇਸ ਤੋਂ ਬਿਨਾ ਕੋਈ ਹੋਰ ਦੂਜੀ ਗੱਲ ਵਿਅਰਥ ਹੈ ॥੨॥੯੮॥੧੨੧॥


ਸਾਰਗ ਮਹਲਾ  

सारग महला ५ ॥  

Sārag mėhlā 5.  

Saarang, Fifth Mehl:  

xxx
XXX


ਮਾਖੀ ਰਾਮ ਕੀ ਤੂ ਮਾਖੀ  

माखी राम की तू माखी ॥  

Mākẖī rām kī ṯū mākẖī.  

A fly! You are just a fly, created by the Lord.  

ਮਾਖੀ = ਮੱਖੀ। ਰਾਮ ਕੀ = ਪਰਮਾਤਮਾ ਦੀ (ਪੈਦਾ ਕੀਤੀ ਹੋਈ)।
ਹੇ ਮਾਇਆ! ਤੂੰ ਮੱਖੀ ਹੈਂ, ਪਰਮਾਤਮਾ ਦੀ ਪੈਦਾ ਕੀਤੀ ਹੋਈ ਮੱਖੀ (ਦੇ ਸੁਭਾਵ ਵਾਲੀ)।


ਜਹ ਦੁਰਗੰਧ ਤਹਾ ਤੂ ਬੈਸਹਿ ਮਹਾ ਬਿਖਿਆ ਮਦ ਚਾਖੀ ॥੧॥ ਰਹਾਉ  

जह दुरगंध तहा तू बैसहि महा बिखिआ मद चाखी ॥१॥ रहाउ ॥  

Jah ḏurganḏẖ ṯahā ṯū baisėh mahā bikẖi▫ā maḏ cẖākẖī. ||1|| rahā▫o.  

Wherever it stinks, you land there; you suck in the most toxic stench. ||1||Pause||  

ਜਹ = ਜਿੱਥੇ। ਦੁਰਗੰਧ = ਬੋ, (ਗੰਦ ਦੀ ਬੋ), (ਵਿਕਾਰਾਂ ਦੀ ਬੋ)। ਬੈਸਹਿ = ਬੈਠਦੀ ਹੈ। ਬਿਖਿਆ = ਹੇ ਮਾਇਆ! ਮਹਾ ਮਦ ਚਾਖੀ = ਤੂ ਵੱਡਾ ਨਸ਼ਾ ਚੱਖਦੀ ਹੈਂ ॥੧॥ ਰਹਾਉ ॥
(ਜਿਵੇਂ ਮੱਖੀ ਸਦਾ ਗੰਦ ਉਤੇ ਬੈਠਦੀ ਹੈ, ਤਿਵੇਂ) ਜਿੱਥੇ ਵਿਕਾਰਾਂ ਦੀ ਬੋ ਹੁੰਦੀ ਹੈ ਤੂੰ ਉਥੇ ਬੈਠਦੀ ਹੈਂ, ਤੂੰ ਸਦਾ ਵਿਕਾਰਾਂ ਦਾ ਨਸ਼ਾ ਹੀ ਚੱਖਦੀ ਰਹਿੰਦੀ ਹੈਂ ॥੧॥ ਰਹਾਉ ॥


ਕਿਤਹਿ ਅਸਥਾਨਿ ਤੂ ਟਿਕਨੁ ਪਾਵਹਿ ਇਹ ਬਿਧਿ ਦੇਖੀ ਆਖੀ  

कितहि असथानि तू टिकनु न पावहि इह बिधि देखी आखी ॥  

Kiṯėh asthān ṯū tikan na pāvahi ih biḏẖ ḏekẖī ākẖī.  

You don't stay put anywhere; I have seen this with my eyes.  

ਅਸਥਾਨਿ = ਥਾਂ ਵਿਚ। ਇਹ ਬਿਧਿ = ਇਹ ਹਾਲਤ। ਆਖੀ = ਅੱਖੀਂ, ਅੱਖਾਂ ਨਾਲ।
ਹੇ ਮਾਇਆ! ਅਸਾਂ ਆਪਣੀ ਅੱਖੀਂ ਤੇਰਾ ਇਹ ਹਾਲ ਵੇਖਿਆ ਹੈ ਕਿ ਤੂੰ ਕਿਸੇ ਭੀ ਇੱਕ ਥਾਂ ਤੇ ਟਿਕਦੀ ਨਹੀਂ ਹੈਂ।


ਸੰਤਾ ਬਿਨੁ ਤੈ ਕੋਇ ਛਾਡਿਆ ਸੰਤ ਪਰੇ ਗੋਬਿਦ ਕੀ ਪਾਖੀ ॥੧॥  

संता बिनु तै कोइ न छाडिआ संत परे गोबिद की पाखी ॥१॥  

Sanṯā bin ṯai ko▫e na cẖẖādi▫ā sanṯ pare gobiḏ kī pākẖī. ||1||  

You have not spared anyone, except the Saints - the Saints are on the side of the Lord of the Universe. ||1||  

ਤੈ = ਤੂੰ। ਪਾਖੀ = ਪੱਖ ਵਾਲ, ਪਾਸੇ, ਸਰਨ।॥੧॥
ਸੰਤਾਂ ਤੋਂ ਬਿਨਾ ਤੂੰ ਕਿਸੇ ਨੂੰ (ਖ਼ੁਆਰ ਕਰਨੋਂ) ਛੱਡਿਆ ਨਹੀਂ (ਉਹ ਭੀ ਇਸ ਵਾਸਤੇ ਬਚਦੇ ਹਨ ਕਿ) ਸੰਤ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ ॥੧॥


ਜੀਅ ਜੰਤ ਸਗਲੇ ਤੈ ਮੋਹੇ ਬਿਨੁ ਸੰਤਾ ਕਿਨੈ ਲਾਖੀ  

जीअ जंत सगले तै मोहे बिनु संता किनै न लाखी ॥  

Jī▫a janṯ sagle ṯai mohe bin sanṯā kinai na lākẖī.  

You have enticed all beings and creatures; no one knows You, except the Saints.  

ਤੈ ਮੋਹੇ = ਤੂੰ ਆਪਣੇ ਵਸ ਵਿਚ ਕੀਤੇ ਹੋਏ ਹਨ। ਕਿਨੈ = ਕਿਸੇ ਨੇ ਭੀ। ਨ ਲਾਖੀ = ਨ ਲਖੀ, ਨਹੀਂ ਸਮਝੀ।
ਹੇ ਮਾਇਆ! (ਜਗਤ ਦੇ ਸਾਰੇ ਹੀ) ਜੀਵ ਤੂੰ ਆਪਣੇ ਵੱਸ ਵਿਚ ਕੀਤੇ ਹੋਏ ਹਨ, ਸੰਤਾਂ ਤੋਂ ਬਿਨਾ ਕਿਸੇ ਭੀ ਹੋਰ ਨੇ ਇਹ ਗੱਲ ਨਹੀਂ ਸਮਝੀ।


ਨਾਨਕ ਦਾਸੁ ਹਰਿ ਕੀਰਤਨਿ ਰਾਤਾ ਸਬਦੁ ਸੁਰਤਿ ਸਚੁ ਸਾਖੀ ॥੨॥੯੯॥੧੨੨॥  

नानक दासु हरि कीरतनि राता सबदु सुरति सचु साखी ॥२॥९९॥१२२॥  

Nānak ḏās har kīrṯan rāṯā sabaḏ suraṯ sacẖ sākẖī. ||2||99||122||  

Slave Nanak is imbued with the Kirtan of the Lord's Praises. Focusing his consciousness on the Word of the Shabad, he realizes the Presence of the True Lord. ||2||99||122||  

ਕੀਰਤਨਿ = ਕੀਰਤਨ ਵਿਚ। ਰਾਤਾ = ਰੰਗਿਆ ਹੋਇਆ। ਸਚੁ = ਸਦਾ-ਥਿਰ ਪ੍ਰਭੂ ਨੂੰ। ਸਾਖੀ = ਸਾਖਿਆਤ ਕਰਦਾ ਹੈ, ਵੇਖਦਾ ਹੈ ॥੨॥੯੯॥੧੨੨॥
ਹੇ ਨਾਨਕ! ਪਰਮਾਤਮਾ ਦਾ ਸੰਤ ਪਰਮਾਤਮਾ ਦੀ ਸਿਫ਼ਤ-ਸਾਲਾਹ (ਦੇ ਰੰਗ) ਵਿਚ ਰੰਗਿਆ ਰਹਿੰਦਾ ਹੈ, ਸੰਤ (ਗੁਰੂ ਦੇ) ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਕੇ ਸਦਾ-ਥਿਰ ਪ੍ਰਭੂ ਦਾ ਦਰਸ਼ਨ ਕਰਦਾ ਰਹਿੰਦਾ ਹੈ ॥੨॥੯੯॥੧੨੨॥


ਸਾਰਗ ਮਹਲਾ  

सारग महला ५ ॥  

Sārag mėhlā 5.  

Saarang, Fifth Mehl:  

xxx
XXX


ਮਾਈ ਰੀ ਕਾਟੀ ਜਮ ਕੀ ਫਾਸ  

माई री काटी जम की फास ॥  

Mā▫ī rī kātī jam kī fās.  

O mother, the noose of Death has been cut away.  

ਮਾਈ ਰੀ = ਹੇ ਮਾਂ! ਕਾਟੀ = ਕੱਟੀ ਗਈ। ਫਾਸ = ਫਾਹੀ। ਜਮ ਕੀ ਫਾਸੀ = ਜਮਾਂ ਦੀ ਫਾਹੀ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੀ ਫਾਹੀ।
ਹੇ ਮਾਂ! ਪਰਮਾਤਮਾ ਦਾ ਨਾਮ ਜਪਦਿਆਂ (ਜਿਨ੍ਹਾਂ ਵਡ-ਭਾਗੀਆਂ ਦੀ) ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ,


ਹਰਿ ਹਰਿ ਜਪਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ ॥੧॥ ਰਹਾਉ  

हरि हरि जपत सरब सुख पाए बीचे ग्रसत उदास ॥१॥ रहाउ ॥  

Har har japaṯ sarab sukẖ pā▫e bīcẖe garsaṯ uḏās. ||1|| rahā▫o.  

Chanting the Name of the Lord, Har, Har, I have found total peace. I remain unattached in the midst of my household. ||1||Pause||  

ਜਪਤ = ਜਪਦਿਆਂ। ਸਰਬ = ਸਾਰੇ। ਬੀਚੇ ਗ੍ਰਸਤ = ਗ੍ਰਿਹਸਤ ਦੇ ਵਿਚ ਹੀ (ਰਹਿੰਦਿਆਂ) ॥੧॥ ਰਹਾਉ ॥
ਉਹਨਾਂ ਸਾਰੇ ਸੁਖ ਮਾਣ ਲਏ, ਉਹ ਗ੍ਰਿਹਸਤ ਵਿਚ ਰਹਿੰਦਿਆਂ ਹੀ (ਮਾਇਆ ਦੇ ਮੋਹ ਤੋਂ) ਉਪਰਾਮ ਰਹਿੰਦੇ ਹਨ ॥੧॥ ਰਹਾਉ ॥


        


© SriGranth.org, a Sri Guru Granth Sahib resource, all rights reserved.
See Acknowledgements & Credits