Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਾਇਆ ਮੋਹੁ ਇਸੁ ਮਨਹਿ ਨਚਾਏ ਅੰਤਰਿ ਕਪਟੁ ਦੁਖੁ ਪਾਵਣਿਆ ॥੪॥  

माइआ मोहु इसु मनहि नचाए अंतरि कपटु दुखु पावणिआ ॥४॥  

Mā▫i▫ā moh is manėh nacẖā▫e anṯar kapat ḏukẖ pāvṇi▫ā. ||4||  

The love of Maya makes this mind dance, and the deceit within makes people suffer in pain. ||4||  

ਪਦਾਰਥਾਂ ਦੀ ਪ੍ਰੀਤ ਇਸ ਮਨੂਏ ਨੂੰ ਨਚਾਉਂਦੀ ਹੈ ਤੇ ਦਿਲ ਦੀ ਮੱਕਾਰੀ ਦੇ ਕਾਰਨ ਬੰਦਾ ਤਕਲੀਫ ਉਠਾਉਂਦਾ ਹੈ।  

ਮਨਹਿ = ਮਨ ਨੂੰ। ਕਪਟੁ = ਛਲ, ਠੱਗੀ ॥੪॥
ਉਸ ਦੇ ਮਨ ਨੂੰ ਮਾਇਆ ਦਾ ਮੋਹ (ਹੀ) ਨਚਾ ਰਿਹਾ ਹੈ, ਉਸ ਦੇ ਅੰਦਰ ਛਲ ਹੈ। (ਸਿਰਫ਼ ਬਾਹਰ ਹੀ ਰਾਸ ਆਦਿਕ ਦੇ ਵੇਲੇ ਪ੍ਰੇਮ ਦੱਸਦਾ ਹੈ) ਤੇ ਉਹ ਦੁੱਖ ਪਾਂਦਾ ਹੈ ॥੪॥


ਗੁਰਮੁਖਿ ਭਗਤਿ ਜਾ ਆਪਿ ਕਰਾਏ  

गुरमुखि भगति जा आपि कराए ॥  

Gurmukẖ bẖagaṯ jā āp karā▫e.  

When the Lord inspires one to become Gurmukh, and perform devotional worship,  

ਜਦ ਗੁਰਾਂ ਦੇ ਰਾਹੀਂ, ਵਾਹਿਗੁਰੂ ਖੁਦ ਆਪਣੀ ਸੇਵਾ ਬੰਦੇ ਪਾਸੋਂ ਕਰਵਾਉਂਦਾ ਹੈ,  

ਜਾ = ਜਦੋਂ। ਗੁਰਮੁਖਿ = ਗੁਰੂ ਦੇ ਸਨਮੁੱਖ ਰੱਖ ਕੇ।
ਜਦੋਂ ਪਰਮਾਤਮਾ ਆਪ ਕਿਸੇ ਮਨੁੱਖ ਨੂੰ ਗੁਰੂ ਦੀ ਸਰਨ ਪਾ ਕੇ ਉਸ ਪਾਸੋਂ ਆਪਣੀ ਭਗਤੀ ਕਰਾਂਦਾ ਹੈ,


ਤਨੁ ਮਨੁ ਰਾਤਾ ਸਹਜਿ ਸੁਭਾਏ  

तनु मनु राता सहजि सुभाए ॥  

Ŧan man rāṯā sahj subẖā▫e.  

then his body and mind are attuned to His Love with intuitive ease.  

ਤਾਂ ਉਸ ਦੀ ਦੇਹਿ ਤੇ ਆਤਮਾ ਨਿਰਯਤਨ ਹੀ ਉਸ ਦੇ ਪ੍ਰੇਮ ਨਾਲ ਰੰਗੇ ਜਾਂਦੇ ਹਨ।  

ਰਾਤਾ = ਰੰਗਿਆ ਹੋਇਆ, ਮਸਤ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਸੁੱਚੇ ਪ੍ਰੇਮ ਵਿਚ।
ਤਾਂ ਉਸ ਦਾ ਮਨ ਉਸ ਦਾ ਤਨ (ਭਾਵ, ਹਰੇਕ ਗਿਆਨ-ਇ੍ਰੰਦਾ) ਆਤਮਕ ਅਡੋਲਤਾ ਵਿਚ ਪ੍ਰਭੂ-ਚਰਨਾਂ ਦੇ ਪ੍ਰੇਮ ਵਿਚ ਰੰਗਿਆ ਜਾਂਦਾ ਹੈ।


ਬਾਣੀ ਵਜੈ ਸਬਦਿ ਵਜਾਏ ਗੁਰਮੁਖਿ ਭਗਤਿ ਥਾਇ ਪਾਵਣਿਆ ॥੫॥  

बाणी वजै सबदि वजाए गुरमुखि भगति थाइ पावणिआ ॥५॥  

Baṇī vajai sabaḏ vajā▫e gurmukẖ bẖagaṯ thā▫e pāvṇi▫ā. ||5||  

The Word of His Bani vibrates, and the Word of His Shabad resounds, for the Gurmukh whose devotional worship is accepted. ||5||  

ਪਵਿੱਤ੍ਰ ਪੁਰਸ਼, ਜਿਸ ਦੇ ਅੰਦਰ ਗੁਰਬਾਣੀ ਗੂੰਜਦੀ ਤੇ ਬੈਕੁੰਠੀ ਕੀਰਤਨ ਹੁੰਦਾ ਹੈ, ਦੀ ਸੇਵਾ ਕਬੂਲ ਹੋ ਜਾਂਦੀ ਹੈ।  

ਵਜੈ = ਪ੍ਰਭਾਵ ਪਾਂਦੀ ਹੈ। ਵਜਾਏ = (ਸਿਫ਼ਤ-ਸਾਲਾਹ ਦਾ ਵਾਜਾ) ਵਜਾਂਦਾ ਹੈ। ਥਾਇ ਪਾਵਣਿਆ = ਕਬੂਲ ਕਰਦਾ ਹੈ ॥੫॥
ਉਸ ਦੇ ਅੰਦਰ ਸਿਫ਼ਤ-ਸਾਲਾਹ ਦੀ ਬਾਣੀ ਆਪਣਾ ਪ੍ਰਭਾਵ ਪਾਈ ਰੱਖਦੀ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ ਸਿਫ਼ਤ-ਸਾਲਾਹ ਦਾ, ਮਾਨੋ, ਵਾਜਾ ਵਜਾਂਦਾ ਹੈ। ਗੁਰੂ ਦਾ ਆਸਰਾ ਲੈ ਕੇ ਕੀਤੀ ਹੋਈ ਭਗਤੀ ਪਰਮਾਤਮਾ ਪਰਵਾਨ ਕਰਦਾ ਹੈ ॥੫॥


ਬਹੁ ਤਾਲ ਪੂਰੇ ਵਾਜੇ ਵਜਾਏ  

बहु ताल पूरे वाजे वजाए ॥  

Baho ṯāl pūre vāje vajā▫e.  

One may beat upon and play all sorts of instruments,  

ਅਧਰਮੀ ਸੁਰਤਾਲ ਮਿਲਾਉਂਦਾ ਹੈ ਅਤੇ ਘਣੇ ਸੰਗੀਤਕ ਸਾਜ਼ ਵਜਾਉਂਦਾ ਹੈ,  

ਬਹੁ = ਬਹੁਤੇ।
ਪਰ ਜੇਹੜਾ ਭੀ ਮਨੁੱਖ ਨਿਰੇ ਸਾਜ਼ ਵਜਾਂਦਾ ਹੈ ਤੇ ਸਾਜ਼ਾਂ ਦੇ ਨਾਲ ਮਿਲ ਕੇ ਨਾਚ ਕਰਦਾ ਹੈ,


ਨਾ ਕੋ ਸੁਣੇ ਮੰਨਿ ਵਸਾਏ  

ना को सुणे न मंनि वसाए ॥  

Nā ko suṇe na man vasā▫e.  

but no one will listen, and no one will enshrine it in the mind.  

ਪ੍ਰੰਤੂ ਨਾਂ ਕੋਈ ਉਨ੍ਹਾਂ ਨੂੰ ਸਰਵਣ ਕਰਦਾ ਤੇ ਨਾਂ ਹੀ ਚਿੱਤ ਅੰਦਰ ਟਿਕਾਉਂਦਾ ਹੈ।  

ਮੰਨਿ = ਮਨਿ, ਮਨ ਵਿਚ।
ਉਹ (ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਨਾਹ ਹੀ ਸੁਣਦਾ ਹੈ ਤੇ ਨਾਹ ਹੀ ਆਪਣੇ ਮਨ ਵਿਚ ਵਸਾਂਦਾ ਹੈ।


ਮਾਇਆ ਕਾਰਣਿ ਪਿੜ ਬੰਧਿ ਨਾਚੈ ਦੂਜੈ ਭਾਇ ਦੁਖੁ ਪਾਵਣਿਆ ॥੬॥  

माइआ कारणि पिड़ बंधि नाचै दूजै भाइ दुखु पावणिआ ॥६॥  

Mā▫i▫ā kāraṇ piṛ banḏẖ nācẖai ḏūjai bẖā▫e ḏukẖ pāvṇi▫ā. ||6||  

For the sake of Maya, they set the stage and dance, but they are in love with duality, and they obtain only sorrow. ||6||  

ਪੈਸੇ ਟੁੱਕਰ ਦੀ ਖਾਤਰ ਅਖਾੜਾ ਬਣਾ ਕੇ ਉਹ ਲਿਰਤਕਾਰੀ ਕਰਦਾ ਹੈ। ਦਵੈਤ-ਭਾਵ ਦੇ ਰਾਹੀਂ ਉਹ ਤਕਲੀਫ ਉਠਾਉਂਦਾ ਹੈ।  

ਬੰਧਿ = ਬੰਨ੍ਹ ਕੇ। ਦੂਜੈ ਭਾਇ = ਮਾਇਆ ਦੇ ਮੋਹ ਵਿਚ ॥੬॥
ਉਹ ਤਾਂ ਮਾਇਆ ਕਮਾਣ ਦੀ ਖ਼ਾਤਰ ਪਿੜ ਬੰਨ੍ਹ ਕੇ ਨੱਚਦਾ ਹੈ। ਮਾਇਆ ਦੇ ਮੋਹ ਵਿਚ ਟਿਕਿਆ ਰਹਿ ਕੇ ਉਹ ਦੁੱਖ ਹੀ ਸਹਾਰਦਾ ਹੈ (ਇਸ ਨਾਚ ਨਾਲ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ) ॥੬॥


ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ  

जिसु अंतरि प्रीति लगै सो मुकता ॥  

Jis anṯar parīṯ lagai so mukṯā.  

Those whose inner beings are attached to the Lord's Love are liberated.  

ਜਿਸ ਦਾ ਦਿਲ ਪ੍ਰਭੂ ਦੇ ਪ੍ਰੇਮ ਨਾਲ ਰੰਗੀਜਿਆਂ ਹੈ ਉਹ ਬੰਦ ਖਲਾਸ ਹੈ।  

ਮੁਕਤਾ = ਮਾਇਆ ਦੇ ਬੰਧਨਾਂ ਤੋਂ ਸੁਤੰਤਰ।
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤਿ ਪੈਦਾ ਹੁੰਦੀ ਹੈ, ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ।


ਇੰਦ੍ਰੀ ਵਸਿ ਸਚ ਸੰਜਮਿ ਜੁਗਤਾ  

इंद्री वसि सच संजमि जुगता ॥  

Inḏrī vas sacẖ sanjam jugṯā.  

They control their sexual desires, and their lifestyle is the self-discipline of Truth.  

ਆਪਣੇ ਭੋਗ-ਅੰਗ ਨੂੰ ਕਾਬੂ ਕਰਕੇ ਪ੍ਰਾਣੀ ਸੱਚ ਤੇ ਸਵੈ-ਕਾਬੂ ਦੇ ਰਸਤੇ ਨੂੰ ਪਾ ਲੈਂਦਾ ਹੈ।  

ਵਸਿ = ਵੱਸ ਵਿਚ। ਸੰਜਮਿ = ਸੰਜਮ ਵਿਚ। ਜੁਗਤਾ = ਜੁੜਿਆ ਹੋਇਆ; ਟਿਕਿਆ ਹੋਇਆ।
ਉਹ ਆਪਣੀਆਂ ਇੰਦ੍ਰੀਆਂ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ। ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੇ ਸੰਜਮ ਵਿਚ ਟਿਕਿਆ ਰਹਿੰਦਾ ਹੈ।


ਗੁਰ ਕੈ ਸਬਦਿ ਸਦਾ ਹਰਿ ਧਿਆਏ ਏਹਾ ਭਗਤਿ ਹਰਿ ਭਾਵਣਿਆ ॥੭॥  

गुर कै सबदि सदा हरि धिआए एहा भगति हरि भावणिआ ॥७॥  

Gur kai sabaḏ saḏā har ḏẖi▫ā▫e ehā bẖagaṯ har bẖāvṇi▫ā. ||7||  

Through the Word of the Guru's Shabad, they meditate forever on the Lord. This devotional worship is pleasing to the Lord. ||7||  

ਗੁਰਾਂ ਦੇ ਉਪਦੇਸ਼ ਤਾਬੇ ਉਹ ਸਦੀਵ ਹੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਇਹ ਅਨੁਰਾਗ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ।  

xxx॥੭॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤੇ ਇਹੀ ਹੈ ਭਗਤੀ ਜੇਹੜੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ ॥੭॥


ਗੁਰਮੁਖਿ ਭਗਤਿ ਜੁਗ ਚਾਰੇ ਹੋਈ  

गुरमुखि भगति जुग चारे होई ॥  

Gurmukẖ bẖagaṯ jug cẖāre ho▫ī.  

To live as Gurmukh is devotional worship, throughout the four ages.  

ਗੁਰਾਂ ਦੇ ਉਪਦੇਸ਼ ਦੁਆਰਾ ਹੀ ਚੌਹਾਂ ਯੁਗਾਂ ਅੰਦਰ ਸਾਹਿਬ ਦੀ ਪ੍ਰੇਮ-ਮਈ ਸੇਵਾ ਪਰਾਪਤ ਹੁੰਦੀ ਹੈ।  

ਜੁਗ ਚਾਰੇ = ਸਦਾ ਹੀ। ਗੁਰਮੁਖਿ = ਗੁਰੂ ਦੇ ਸਨਮੁੱਖ ਰਹਿ ਕੇ ਹੀ।
ਪਰਮਾਤਮਾ ਦੀ ਭਗਤੀ ਗੁਰੂ ਦੇ ਸਨਮੁੱਖ ਰਹਿ ਕੇ ਹੀ ਹੋ ਸਕਦੀ ਹੈ-ਇਹ ਨਿਯਮ ਸਦਾ ਲਈ ਹੀ ਅਟੱਲ ਹੈ।


ਹੋਰਤੁ ਭਗਤਿ ਪਾਏ ਕੋਈ  

होरतु भगति न पाए कोई ॥  

Horaṯ bẖagaṯ na pā▫e ko▫ī.  

This devotional worship is not obtained by any other means.  

ਕਿਸੇ ਹੋਰਸ ਜਰੀਏ ਨਾਲ ਸਾਹਿਬ ਦੀ ਪ੍ਰੇਮ-ਮਈ ਸੇਵਾ ਕੋਈ ਜਣਾ ਪਰਾਪਤ ਨਹੀਂ ਕਰ ਸਕਦਾ।  

ਹੋਰਤੁ = ਕਿਸੇ ਹੋਰ ਤਰੀਕੇ ਨਾਲ।
(ਇਸ ਤੋਂ ਬਿਨਾਂ) ਕਿਸੇ ਭੀ ਹੋਰ ਤਰੀਕੇ ਨਾਲ ਕੋਈ ਮਨੁੱਖ ਪ੍ਰਭੂ ਦੀ ਭਗਤੀ ਪ੍ਰਾਪਤ ਨਹੀਂ ਕਰ ਸਕਦਾ।


ਨਾਨਕ ਨਾਮੁ ਗੁਰ ਭਗਤੀ ਪਾਈਐ ਗੁਰ ਚਰਣੀ ਚਿਤੁ ਲਾਵਣਿਆ ॥੮॥੨੦॥੨੧॥  

नानक नामु गुर भगती पाईऐ गुर चरणी चितु लावणिआ ॥८॥२०॥२१॥  

Nānak nām gur bẖagṯī pā▫ī▫ai gur cẖarṇī cẖiṯ lāvaṇi▫ā. ||8||20||21||  

O Nanak, the Naam, the Name of the Lord, is obtained only through devotion to the Guru. So focus your consciousness on the Guru's Feet. ||8||20||21||  

ਨਾਨਕ, ਮਾਲਕ ਦਾ ਨਾਮ ਗੁਰਾਂ ਦੀ ਟਹਿਲ ਸੇਵਾ ਅਤੇ ਗੁਰਾਂ ਦੇ ਪੈਰਾਂ ਨਾਲ ਮਨ ਜੋੜਣ ਦੁਆਰਾ ਪਾਇਆ ਜਾਂਦਾ ਹੈ।  

xxx॥੮॥
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਨ ਦੀ ਦਾਤ ਗੁਰੂ ਵਿਚ ਸਰਦਾ ਰੱਖਿਆਂ ਹੀ ਮਿਲ ਸਕਦੀ ਹੈ। ਉਹੀ ਮਨੁੱਖ ਨਾਮ ਸਿਮਰ ਸਕਦਾ ਹੈ, ਜੇਹੜਾ ਗੁਰੂ ਦੇ ਚਰਨਾਂ ਵਿਚ ਆਪਣਾ ਚਿਤ ਜੋੜਦਾ ਹੈ ॥੮॥੨੦॥੨੧॥


ਮਾਝ ਮਹਲਾ  

माझ महला ३ ॥  

Mājẖ mėhlā 3.  

Maajh, Third Mehl:  

ਮਾਝ, ਤੀਜੀ ਪਾਤਸ਼ਾਹੀ।  

xxx
xxx


ਸਚਾ ਸੇਵੀ ਸਚੁ ਸਾਲਾਹੀ  

सचा सेवी सचु सालाही ॥  

Sacẖā sevī sacẖ sālāhī.  

Serve the True One, and praise the True One.  

ਸੱਚੇ ਸਾਈਂ ਦੀ ਮੈਂ ਘਾਲ ਕਮਾਉਂਦਾ ਹਾਂ ਤੇ ਸੱਚੇ ਸਾਈਂ ਦੀ ਹੀ ਪਰਸੰਸਾ ਕਰਦਾ ਹਾਂ।  

ਸੇਵਿ = ਸੇਵੀਂ, ਮੈਂ ਸਿਮਰਦਾ ਹਾਂ। ਸਾਲਾਹੀ = ਸਾਲਾਹੀਂ, ਮੈਂ ਸਿਫ਼ਤ-ਸਾਲਾਹ ਕਰਦਾ ਹਾਂ। ਸਚੁ = ਸਦਾ-ਥਿਰ ਪ੍ਰਭੂ।
ਮੈਂ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹਾਂ, ਮੈਂ ਸਦਾ-ਥਿਰ ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਹਾਂ।


ਸਚੈ ਨਾਇ ਦੁਖੁ ਕਬ ਹੀ ਨਾਹੀ  

सचै नाइ दुखु कब ही नाही ॥  

Sacẖai nā▫e ḏukẖ kab hī nāhī.  

With the True Name, pain shall never afflict you.  

ਸੱਚੇ ਨਾਮ ਨਾਲ ਆਦਮੀ ਨੂੰ ਕਸ਼ਟ ਕਦਾਚਿਤ ਨਹੀਂ ਚਿਮੜਦਾ।  

xxx
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ ਕਦੇ ਕੋਈ ਦੁੱਖ ਪੋਹ ਨਹੀਂ ਸਕਦਾ।


ਸੁਖਦਾਤਾ ਸੇਵਨਿ ਸੁਖੁ ਪਾਇਨਿ ਗੁਰਮਤਿ ਮੰਨਿ ਵਸਾਵਣਿਆ ॥੧॥  

सुखदाता सेवनि सुखु पाइनि गुरमति मंनि वसावणिआ ॥१॥  

Sukẖ▫ḏāṯa sevan sukẖ pā▫in gurmaṯ man vasāvaṇi▫ā. ||1||  

Those who serve the Giver of peace find peace. They enshrine the Guru's Teachings within their minds. ||1||  

ਜੋ ਆਰਾਮ ਬਖਸ਼ਣਹਾਰ ਦੀ ਸੇਵਾ ਕਰਦੇ ਹਨ, ਉਹ ਆਰਾਮ ਪਾਉਂਦੇ ਹਨ, ਅਤੇ ਗੁਰਾਂ ਦੀ ਸਿਆਣਪ ਨੂੰ ਆਪਣੇ ਦਿਲ ਵਿੱਚ ਟਿਕਾਉਂਦੇ ਹਨ।  

ਸੇਵਨਿ = ਸਿਮਰਦੇ ਹਨ। ਮੰਨਿ = ਮਨਿ, ਮਨ ਵਿਚ ॥੧॥
ਜੇਹੜੇ ਮਨੁੱਖ ਸਭ ਸੁਖ ਦੇਣ ਵਾਲੇ ਪਰਮਾਤਮਾ ਨੂੰ ਸਿਮਰਦੇ ਹਨ, ਤੇ ਗੁਰੂ ਦੀ ਮੱਤ ਲੈ ਕੇ ਉਸ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਈ ਰੱਖਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ ॥੧॥


ਹਉ ਵਾਰੀ ਜੀਉ ਵਾਰੀ ਸੁਖ ਸਹਜਿ ਸਮਾਧਿ ਲਗਾਵਣਿਆ  

हउ वारी जीउ वारी सुख सहजि समाधि लगावणिआ ॥  

Ha▫o vārī jī▫o vārī sukẖ sahj samāḏẖ lagāvaṇi▫ā.  

I am a sacrifice, my soul is a sacrifice, to those who intuitively enter into the peace of Samaadhi.  

ਮੈਂ ਬਲਿਹਾਰ ਹਾਂ, ਮੇਰੀ ਜਿੰਦਗੀ ਬਲਿਹਾਰ ਹੈ, ਉਨ੍ਹਾਂ ਉਤੋਂ ਜੋ ਸੁਖੈਨ ਹੀ ਅਡੋਲਤਾ ਅੰਦਰ ਤਾੜੀ ਲਾਉਂਦੇ ਹਨ।  

ਸਹਜਿ = ਆਤਮਕ ਅਡੋਲਤਾ ਵਿਚ। ਸੁਖ ਸਮਾਧਿ = ਆਤਮਕ ਆਨੰਦ ਦੀ ਸਮਾਧੀ।
ਮੈਂ ਉਹਨਾਂ ਬੰਦਿਆਂ ਤੋਂ ਸਦਾ ਸਦਕੇ ਕੁਰਬਾਨ ਹਾਂ, ਜੇਹੜੇ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਆਨੰਦ ਦੀ ਸਮਾਧੀ ਲਾਈ ਰੱਖਦੇ ਹਨ।


ਜੋ ਹਰਿ ਸੇਵਹਿ ਸੇ ਸਦਾ ਸੋਹਹਿ ਸੋਭਾ ਸੁਰਤਿ ਸੁਹਾਵਣਿਆ ॥੧॥ ਰਹਾਉ  

जो हरि सेवहि से सदा सोहहि सोभा सुरति सुहावणिआ ॥१॥ रहाउ ॥  

Jo har sevėh se saḏā sohėh sobẖā suraṯ suhāvaṇi▫ā. ||1|| rahā▫o.  

Those who serve the Lord are always beautiful. The glory of their intuitive awareness is beautiful. ||1||Pause||  

ਜੋ ਵਾਹਿਗੁਰੂ ਦੀ ਸੇਵਾ ਕਰਦੇ ਹਨ, ਉਹ ਹਮੇਸ਼ਾਂ ਸੁੰਦਰ ਭਾਸਦੇ ਹਨ ਅਤੇ ਸੁਭਾਇਮਾਨ ਹੈ ਉਨ੍ਹਾਂ ਦੀ ਵਡਿਆਈ ਅਤੇ ਸਮਝ ਸੋਚ। ਠਹਿਰਾਉ।  

ਸੋਹਹਿ = ਸੋਹਣੇ ਲੱਗਦੇ ਹਨ, ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ॥੧॥
ਜੇਹੜੇ ਮਨੁੱਖ ਪਰਮਾਤਮਾ ਨੂੰ ਸਿਮਰਦੇ ਹਨ, ਉਹ ਸਦਾ ਸੋਹਣੇ ਜੀਵਨ ਵਾਲੇ ਬਣੇ ਰਹਿੰਦੇ ਹਨ, ਉਹਨਾਂ ਨੂੰ (ਲੋਕ ਪਰਲੋਕ ਵਿਚ) ਸੋਭਾ ਮਿਲਦੀ ਹੈ, ਉਹਨਾਂ ਦੀ ਸੁਰਤ ਸਦਾ ਸੁਹਾਵਣੀ ਟਿਕੀ ਰਹਿੰਦੀ ਹੈ ॥੧॥ ਰਹਾਉ॥


ਸਭੁ ਕੋ ਤੇਰਾ ਭਗਤੁ ਕਹਾਏ  

सभु को तेरा भगतु कहाए ॥  

Sabẖ ko ṯerā bẖagaṯ kahā▫e.  

All call themselves Your devotees,  

ਹਰ ਜਣਾ ਆਪਦੇ ਆਪ ਨੂੰ ਤੇਰਾ ਉਪਾਸ਼ਕ ਅਖਵਾਉਂਦਾ ਹੈ।  

ਸਭੁ ਕੋ = ਹਰੇਕ ਜੀਵ। ਭਗਤ = {ਲਫ਼ਜ਼ 'ਭਗਤੁ' ਇਕ-ਵਚਨ ਹੈ, ਲਫ਼ਜ਼ 'ਭਗਤ' ਬਹੁ-ਵਚਨ ਹੈ'}।
(ਹੇ ਪ੍ਰਭੂ! ਉਂਞ ਤਾਂ) ਹਰੇਕ ਮਨੁੱਖ ਤੇਰਾ ਭਗਤ ਅਖਵਾਂਦਾ ਹੈ,


ਸੇਈ ਭਗਤ ਤੇਰੈ ਮਨਿ ਭਾਏ  

सेई भगत तेरै मनि भाए ॥  

Se▫ī bẖagaṯ ṯerai man bẖā▫e.  

but they alone are Your devotees, who are pleasing to Your mind.  

ਕੇਵਲ ਉਹੀ ਤੇਰੇ ਉਪਾਸ਼ਕ ਹਨ ਜੋ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ, ਹੈ ਮਾਲਕ!  

xxx
ਪਰ (ਅਸਲ) ਉਹੀ ਭਗਤ ਹਨ ਜੇਹੜੇ ਤੇਰੇ ਮਨ ਵਿਚ ਚੰਗੇ ਲੱਗਦੇ ਹਨ।


ਸਚੁ ਬਾਣੀ ਤੁਧੈ ਸਾਲਾਹਨਿ ਰੰਗਿ ਰਾਤੇ ਭਗਤਿ ਕਰਾਵਣਿਆ ॥੨॥  

सचु बाणी तुधै सालाहनि रंगि राते भगति करावणिआ ॥२॥  

Sacẖ baṇī ṯuḏẖai sālāhan rang rāṯe bẖagaṯ karāvaṇi▫ā. ||2||  

Through the True Word of Your Bani, they praise You; attuned to Your Love, they worship You with devotion. ||2||  

ਸੱਚੀ ਗੁਰਬਾਣੀ ਦੇ ਜਰੀਏ ਉਹੀ ਤੇਰੀ ਸਿਫ਼ਤ-ਸਨਾ ਕਰਦੇ ਹਨ ਅਤੇ ਤੇਰੀ ਪ੍ਰੀਤ ਨਾਲ ਰੰਗੇ ਹੋਏ ਉਹ ਪ੍ਰੇਮ-ਮਈ ਘਾਲ ਕਮਾਉਂਦੇ ਹਨ।  

ਸਚੁ ਤੁਧੈ = ਤੈਨੂੰ ਸਦਾ-ਥਿਰ ਨੂੰ। ਰੰਗਿ = ਪ੍ਰੇਮ-ਰੰਗ ਵਿਚ ॥੨॥
(ਹੇ ਪ੍ਰਭੂ!) ਉਹ ਗੁਰੂ ਦੀ ਬਾਣੀ ਦੀ ਰਾਹੀਂ ਤੈਨੂੰ ਸਦਾ-ਥਿਰ ਰਹਿਣ ਵਾਲੇ ਨੂੰ ਸਾਲਾਹੁੰਦੇ ਰਹਿੰਦੇ ਹਨ, ਉਹ ਤੇਰੇ ਪ੍ਰੇਮ-ਰੰਗ ਵਿਚ ਰੰਗੇ ਹੋਏ ਤੇਰੀ ਭਗਤੀ ਕਰਦੇ ਰਹਿੰਦੇ ਹਨ ॥੨॥


ਸਭੁ ਕੋ ਸਚੇ ਹਰਿ ਜੀਉ ਤੇਰਾ  

सभु को सचे हरि जीउ तेरा ॥  

Sabẖ ko sacẖe har jī▫o ṯerā.  

All are Yours, O Dear True Lord.  

ਸਾਰੇ ਤੇਰੇ ਹਨ, ਹੈ ਮੇਰੇ ਪੂਜਯ ਸੱਚੇ ਵਾਹਿਗੁਰੂ!  

ਸਚੇ = ਹੇ ਸਦਾ-ਥਿਰ ਪ੍ਰਭੂ।
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਜੀ! ਹਰੇਕ ਜੀਵ ਤੇਰਾ (ਹੀ ਪੈਦਾ ਕੀਤਾ ਹੋਇਆ) ਹੈ।


ਗੁਰਮੁਖਿ ਮਿਲੈ ਤਾ ਚੂਕੈ ਫੇਰਾ  

गुरमुखि मिलै ता चूकै फेरा ॥  

Gurmukẖ milai ṯā cẖūkai ferā.  

Meeting the Gurmukh, this cycle of reincarnation comes to an end.  

ਜਦ ਇਨਸਾਨ ਮੁਖੀ ਗੁਰਦੇਵ ਜੀ ਨੂੰ ਮਿਲ ਪੈਦਾ ਹੈ, ਤਦ ਉਸ ਦਾ ਆਵਾਉਗਣ ਦਾ ਚੱਕ ਮੁਕ ਜਾਂਦਾ ਹੈ।  

ਚੂਕੈ = ਮੁੱਕ ਜਾਂਦਾ ਹੈ।
(ਪਰ ਜਦੋਂ ਕਿਸੇ ਨੂੰ) ਗੁਰੂ ਦੀ ਸਰਨ ਪੈ ਕੇ (ਤੇਰਾ ਨਾਮ) ਮਿਲਦਾ ਹੈ, ਤਦੋਂ (ਉਸ ਦਾ ਜਨਮ ਮਰਨ ਦਾ) ਗੇੜ ਮੁੱਕਦਾ ਹੈ।


ਜਾ ਤੁਧੁ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ ਨਾਉ ਜਪਾਵਣਿਆ ॥੩॥  

जा तुधु भावै ता नाइ रचावहि तूं आपे नाउ जपावणिआ ॥३॥  

Jā ṯuḏẖ bẖāvai ṯā nā▫e racẖāvėh ṯūʼn āpe nā▫o japāvaṇi▫ā. ||3||  

When it pleases Your Will, then we merge in the Name. You Yourself inspire us to chant the Name. ||3||  

ਜਦ ਤੂੰ ਚਾਹੁੰਦਾ ਹੈ ਤੂੰ ਤਦ ਬੰਦੇ ਨੂੰ ਆਪਦੇ ਨਾਮ ਅੰਦਰ ਗਚ ਕਰ ਦਿੰਦਾ ਹੈ ਅਤੇ ਤੂੰ ਖੁਦ ਹੀ ਉਸ ਪਾਸੋਂ ਆਪਣੇ ਨਾਮ ਦਾ ਉਚਾਰਣ ਕਰਵਾਉਂਦਾ ਹੈ।  

ਨਾਇ = ਨਾਮ ਵਿਚ। ਰਚਾਵਹਿ = ਲੀਨ ਕਰਦਾ ਰਹਿੰਦਾ ਹੈਂ ॥੩॥
ਜਦੋਂ ਤੈਨੂੰ ਚੰਗਾ ਲੱਗਦਾ ਹੈ (ਜਦੋਂ ਤੇਰੀ ਰਜ਼ਾ ਹੁੰਦੀ ਹੈ), ਤਦੋਂ ਤੂੰ (ਜੀਵਾਂ ਨੂੰ ਆਪਣੇ) ਨਾਮ ਵਿਚ ਜੋੜਦਾ ਹੈਂ। ਤੂੰ ਆਪ ਹੀ (ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈਂ ॥੩॥


ਗੁਰਮਤੀ ਹਰਿ ਮੰਨਿ ਵਸਾਇਆ  

गुरमती हरि मंनि वसाइआ ॥  

Gurmaṯī har man vasā▫i▫ā.  

Through the Guru's Teachings, I enshrine the Lord within my mind.  

ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਵਾਹਿਗੁਰੂ ਨੂੰ ਆਪਦੇ ਚਿੱਤ ਅੰਦਰ ਅਸਥਾਪਨ ਕੀਤਾ ਹੈ।  

xxx
ਜਿਸ ਮਨੁੱਖ ਨੇ ਗੁਰੂ ਦੀ ਮੱਤ ਲੈ ਕੇ ਪਰਮਾਤਮਾ (ਦਾ ਨਾਮ ਆਪਣੇ) ਮਨ ਵਿਚ ਵਸਾ ਲਿਆ,


ਹਰਖੁ ਸੋਗੁ ਸਭੁ ਮੋਹੁ ਗਵਾਇਆ  

हरखु सोगु सभु मोहु गवाइआ ॥  

Harakẖ sog sabẖ moh gavā▫i▫ā.  

Pleasure and pain, and all emotional attachments are gone.  

ਖੁਸ਼ੀ, ਗਮੀ ਅਤੇ ਸਮੂਹ ਸੰਸਾਰੀ ਮਮਤਾ ਮੈਂ ਜੜ੍ਹੋ ਪੁੱਟ ਛੱਡੀਆਂ ਹਨ।  

ਹਰਖੁ = ਖ਼ੁਸ਼ੀ। ਸੋਗੁ = ਗ਼ਮੀ।
ਉਸ ਨੇ ਖ਼ੁਸ਼ੀ (ਦੀ ਲਾਲਸਾ) ਗ਼ਮੀ (ਤੋਂ ਘਬਰਾਹਟ) ਮੁਕਾ ਲਈ, ਉਸ ਨੇ (ਮਾਇਆ ਦਾ) ਸਾਰਾ ਮੋਹ ਦੂਰ ਕਰ ਲਿਆ।


ਇਕਸੁ ਸਿਉ ਲਿਵ ਲਾਗੀ ਸਦ ਹੀ ਹਰਿ ਨਾਮੁ ਮੰਨਿ ਵਸਾਵਣਿਆ ॥੪॥  

इकसु सिउ लिव लागी सद ही हरि नामु मंनि वसावणिआ ॥४॥  

Ikas si▫o liv lāgī saḏ hī har nām man vasāvaṇi▫ā. ||4||  

I am lovingly centered on the One Lord forever. I enshrine the Lord's Name within my mind. ||4||  

ਇਕ ਸਾਹਿਬ ਦੇ ਸਨੇਹ ਨਾਲ ਮੈਂ ਸਦੀਵ ਹੀ ਰੰਗਿਆ ਹੋਇਆ ਹਾਂ ਅਤੇ ਰੱਬ ਦੇ ਨਾਮ ਨੂੰ ਮੈਂ ਆਪਦੇ ਰਿਦੇ ਵਿੱਚ ਟਿਕਾਇਆ ਹੋਇਆ ਹੈ।  

ਲਿਵ = ਲਗਨ ॥੪॥
ਉਸ ਮਨੁੱਖ ਦੀ ਲਗਨ ਸਦਾ ਹੀ ਸਿਰਫ਼ ਪਰਮਾਤਮਾ (ਦੇ ਚਰਨਾਂ) ਨਾਲ ਲੱਗੀ ਰਹਿੰਦੀ ਹੈ, ਉਹ ਸਦਾ ਹਰੀ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੪॥


ਭਗਤ ਰੰਗਿ ਰਾਤੇ ਸਦਾ ਤੇਰੈ ਚਾਏ  

भगत रंगि राते सदा तेरै चाए ॥  

Bẖagaṯ rang rāṯe saḏā ṯerai cẖā▫e.  

Your devotees are attuned to Your Love; they are always joyful.  

ਅਨੁਰਾਗੀ ਤੇਰੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇਹਮੇਸ਼ਾ ਤੇਰੇ ਅਨੰਦ ਅੰਦਰ ਹਨ, ਹੈ ਸੁਆਮੀ।  

ਚਾਏ = ਚਾਇ, ਚਾਉ ਨਾਲ।
ਹੇ ਪ੍ਰਭੂ! ਤੇਰੇ ਭਗਤ (ਬੜੇ) ਚਾਉ ਨਾਲ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ।


ਨਉ ਨਿਧਿ ਨਾਮੁ ਵਸਿਆ ਮਨਿ ਆਏ  

नउ निधि नामु वसिआ मनि आए ॥  

Na▫o niḏẖ nām vasi▫ā man ā▫e.  

The nine treasures of the Naam come to dwell within their minds.  

ਨਾਮ ਦੇ ਨੌ ਖ਼ਜ਼ਾਨੇ ਆ ਕੇ ਉਨ੍ਹਾਂ ਦਾ ਚਿੱਤ ਅੰਦਰ ਟਿਕੇ ਹੋਏ ਹਨ।  

ਨਉ ਨਿਧਿ = ਨੌ ਖ਼ਜ਼ਾਨੇ। ਆਇ = ਆਇ, ਆ ਕੇ।
ਉਹਨਾਂ ਦੇ ਮਨ ਵਿਚ ਤੇਰਾ ਨਾਮ ਆ ਵੱਸਦਾ ਹੈ (ਜੋ, ਮਾਨੋ) ਨੌ ਖ਼ਜ਼ਾਨੇ (ਹੈ)।


ਪੂਰੈ ਭਾਗਿ ਸਤਿਗੁਰੁ ਪਾਇਆ ਸਬਦੇ ਮੇਲਿ ਮਿਲਾਵਣਿਆ ॥੫॥  

पूरै भागि सतिगुरु पाइआ सबदे मेलि मिलावणिआ ॥५॥  

Pūrai bẖāg saṯgur pā▫i▫ā sabḏe mel milāvaṇi▫ā. ||5||  

By perfect destiny, they find the True Guru, and through the Word of the Shabad, they are united in the Lord's Union. ||5||  

ਪੂਰਨ ਚੰਗੀ ਕਿਸਮਤ ਦੁਆਰਾ ਉਹ ਸੱਚੇ ਗੁਰਾਂ ਨੂੰ ਪਰਾਪਤ ਕਰਦੇ ਹਨ, ਜੋ ਨਾਮ ਦੇ ਰਾਹੀਂ, ਉਨ੍ਹਾਂ ਨੂੰ ਸੁਆਮੀ ਦੇ ਮਿਲਾਪ ਵਿੱਚ ਮਿਲਾ ਦਿੰਦੇ ਹਨ।  

xxx॥੫॥
ਜਿਸ ਮਨੁੱਖ ਨੇ ਪੂਰੀ ਕਿਸਮਤ ਨਾਲ ਗੁਰੂ ਲੱਭ ਲਿਆ, ਗੁਰੂ ਉਸ ਨੂੰ (ਆਪਣੇ) ਸ਼ਬਦ ਦੀ ਰਾਹੀਂ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦੇਂਦਾ ਹੈ ॥੫॥


ਤੂੰ ਦਇਆਲੁ ਸਦਾ ਸੁਖਦਾਤਾ  

तूं दइआलु सदा सुखदाता ॥  

Ŧūʼn ḏa▫i▫āl saḏā sukẖ▫ḏāṯa.  

You are Merciful, and always the Giver of peace.  

ਤੂੰ ਮਿਹਰਵਾਨ ਤੇ ਹਮੇਸ਼ਾਂ ਆਰਾਮ ਬਖਸ਼ਣਹਾਰ ਹੈ।  

xxx
ਹੇ ਪ੍ਰਭੂ! ਤੂੰ ਦਇਆ ਦਾ ਸੋਮਾ ਹੈਂ, ਤੂੰ ਸਦਾ (ਸਭ ਜੀਵਾਂ ਨੂੰ) ਸੁਖ ਦੇਣ ਵਾਲਾ ਹੈਂ।


ਤੂੰ ਆਪੇ ਮੇਲਿਹਿ ਗੁਰਮੁਖਿ ਜਾਤਾ  

तूं आपे मेलिहि गुरमुखि जाता ॥  

Ŧūʼn āpe melėh gurmukẖ jāṯā.  

You Yourself unite us; You are known only to the Gurmukhs.  

ਤੂੰ ਆਪ ਹੀ ਇਨਸਾਨ ਨੂੰ ਆਪਦੇ ਨਾਲ ਮਿਲਾਉਂਦਾ ਹੈ ਅਤੇ ਗੁਰਾਂ ਦੇ ਰਾਹੀਂ ਤੂੰ ਜਾਣਿਆ ਜਾਂਦਾ ਹੈ।  

ਜਾਤਾ = ਪਛਾਣਿਆ ਜਾਂਦਾ ਹੈ।
ਤੂੰ ਆਪ ਹੀ (ਜੀਵਾਂ ਨੂੰ ਗੁਰੂ ਨਾਲ) ਮਿਲਾਂਦਾ ਹੈਂ। ਗੁਰੂ ਦੀ ਸਰਨ ਪੈ ਕੇ ਜੀਵ ਤੇਰੇ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ।


ਤੂੰ ਆਪੇ ਦੇਵਹਿ ਨਾਮੁ ਵਡਾਈ ਨਾਮਿ ਰਤੇ ਸੁਖੁ ਪਾਵਣਿਆ ॥੬॥  

तूं आपे देवहि नामु वडाई नामि रते सुखु पावणिआ ॥६॥  

Ŧūʼn āpe ḏevėh nām vadā▫ī nām raṯe sukẖ pāvṇi▫ā. ||6||  

You Yourself bestow the glorious greatness of the Naam; attuned to the Naam, we find peace. ||6||  

ਤੂੰ ਖੁਦ ਹੀ ਆਪਦੇ ਨਾਮ ਦੀ ਬਜੁਰਗੀ ਪਰਦਾਨ ਕਰਦਾ ਹੈ। ਨਾਮ ਨਾਲ ਰੰਗੀਜਣ ਦੁਆਰਾ ਪ੍ਰਾਣੀ ਆਰਾਮ ਪਾਉਂਦਾ ਹੈ।  

ਵਡਾਈ = ਇੱਜ਼ਤ। ਨਾਮਿ = ਨਾਮ ਵਿਚ ॥੬॥
ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣਾ ਨਾਮ ਬਖਸ਼ਦਾ ਹੈਂ (ਨਾਮ ਜਪਣ ਦੀ) ਇੱਜ਼ਤ ਦੇਂਦਾ ਹੈਂ। ਜੇਹੜੇ ਮਨੁੱਖ ਤੇਰੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ ॥੬॥


ਸਦਾ ਸਦਾ ਸਾਚੇ ਤੁਧੁ ਸਾਲਾਹੀ  

सदा सदा साचे तुधु सालाही ॥  

Saḏā saḏā sācẖe ṯuḏẖ sālāhī.  

Forever and ever, O True Lord, I praise You.  

ਹਮੇਸ਼ਾਂ ਤੇ ਹਮੇਸ਼ਾਂ ਹੈ ਸੱਚੇ ਸੁਆਮੀ ਮੈਂ ਤੇਰੀ ਉਸਤਤੀ ਕਰਦਾ ਹਾਂ।  

ਸਾਚੇ = ਹੇ ਸਦਾ-ਥਿਰ ਪ੍ਰਭੂ!
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! (ਮਿਹਰ ਕਰ) ਮੈਂ ਸਦਾ ਹੀ ਸਦਾ ਹੀ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ।


ਗੁਰਮੁਖਿ ਜਾਤਾ ਦੂਜਾ ਕੋ ਨਾਹੀ  

गुरमुखि जाता दूजा को नाही ॥  

Gurmukẖ jāṯā ḏūjā ko nāhī.  

As Gurmukh, I know no other at all.  

ਗੁਰਾਂ ਦੇ ਰਾਹੀਂ ਮੈਂ ਅਨੁਭਵ ਕੀਤਾ ਹੈ ਕਿ ਦੂਸਰਾ ਹੋਰ ਕੋਈ ਨਹੀਂ।  

xxx
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੇਰੇ ਨਾਲ ਸਾਂਝ ਪਾਂਦਾ ਹੈ, ਹੋਰ ਕੋਈ (ਤੇਰੇ ਨਾਲ ਸਾਂਝ) ਨਹੀਂ (ਪਾ ਸਕਦਾ)।


ਏਕਸੁ ਸਿਉ ਮਨੁ ਰਹਿਆ ਸਮਾਏ ਮਨਿ ਮੰਨਿਐ ਮਨਹਿ ਮਿਲਾਵਣਿਆ ॥੭॥  

एकसु सिउ मनु रहिआ समाए मनि मंनिऐ मनहि मिलावणिआ ॥७॥  

Ėkas si▫o man rahi▫ā samā▫e man mani▫ai manėh milāvaṇi▫ā. ||7||  

My mind remains immersed in the One Lord; my mind surrenders to Him, and in my mind I meet Him. ||7||  

ਇਕ ਸੁਆਮੀ ਨਾਲ ਮੇਰਾ ਚਿੱਤ ਅਭੇਦ ਹੋਇਆ ਰਹਿੰਦਾ ਹੈ। ਜਦ ਇਨਸਾਨ ਸਾਹਿਬ ਦਾ ਅਨੁਰਾਗੀ ਹੋ ਜਾਂਦਾ ਹੈ ਉਹ ਉਸ ਨੂੰ ਉਸ ਦੇ ਮਨ ਵਿੱਚ ਹੀ ਆ ਮਿਲਦਾ ਹੈ।  

ਮਨਿ ਮੰਨਿਐ = ਜੇ ਮਨ ਮੰਨ ਜਾਏ, ਜੇ ਮਨ ਗਿੱਝ ਜਾਏ। ਮਨਹਿ = ਮਨ ਵਿਚ ਹੀ ॥੭॥
(ਜੇਹੜਾ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ ਉਸ ਦਾ) ਮਨ ਸਦਾ ਇਕ ਪਰਮਾਤਮਾ ਦੇ ਨਾਲ ਹੀ ਜੁੜਿਆ ਰਹਿੰਦਾ ਹੈ। ਜੇ (ਮਨੁੱਖ ਦਾ) ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਏ, ਤਾਂ ਮਨੁੱਖ ਮਨ ਵਿਚ ਮਿਲਿਆ ਰਹਿੰਦਾ ਹੈ (ਭਾਵ, ਬਾਹਰ ਨਹੀਂ ਭਟਕਦਾ) ॥੭॥


ਗੁਰਮੁਖਿ ਹੋਵੈ ਸੋ ਸਾਲਾਹੇ  

गुरमुखि होवै सो सालाहे ॥  

Gurmukẖ hovai so sālāhe.  

One who becomes Gurmukh, praises the Lord.  

ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ ਉਹ ਮਾਲਕ ਦੀ ਪਰਸੰਸਾ ਕਰਦਾ ਹੈ।  

ਸਾਲਾਹੇ = ਸਿਫ਼ਤ-ਸਾਲਾਹ ਕਰਦਾ ਹੈ।
ਜੇਹੜਾ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਹੋ ਹੀ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।


ਸਾਚੇ ਠਾਕੁਰ ਵੇਪਰਵਾਹੇ  

साचे ठाकुर वेपरवाहे ॥  

Sācẖe ṯẖākur veparvāhe.  

Our True Lord and Master is Carefree.  

ਸੱਚਾ ਸਾਹਿਬ ਮੁਛੰਦਗੀ-ਰਹਿਤ ਹੈ।  

xxx
ਉਹ ਸਦਾ ਕਾਇਮ ਰਹਿਣ ਵਾਲੇ ਬੇ-ਪਰਵਾਹ ਠਾਕੁਰ ਦੀ (ਸਿਫ਼ਤ-ਸਾਲਾਹ ਕਰਦਾ ਹੀ ਰਹਿੰਦਾ ਹੈ।)


ਨਾਨਕ ਨਾਮੁ ਵਸੈ ਮਨ ਅੰਤਰਿ ਗੁਰ ਸਬਦੀ ਹਰਿ ਮੇਲਾਵਣਿਆ ॥੮॥੨੧॥੨੨॥  

नानक नामु वसै मन अंतरि गुर सबदी हरि मेलावणिआ ॥८॥२१॥२२॥  

Nānak nām vasai man anṯar gur sabḏī har melāvaṇi▫ā. ||8||21||22||  

O Nanak, the Naam, the Name of the Lord, abides deep within the mind; through the Word of the Guru's Shabad, we merge with the Lord. ||8||21||22||  

ਨਾਨਕ ਗੁਰਾਂ ਦੇ ਵੁਪਦੇਸ਼ ਦੁਆਰਾ ਨਾਮ ਚਿੱਤ ਵਿੱਚ ਨਿਵਾਸ ਕਰ ਲੈਂਦਾ ਹੈ ਅਤੇ ਇਨਸਾਨ ਵਾਹਿਗੁਰੂ ਨਾਲ ਮਿਲ ਪੈਦਾ ਹੈ।  

xxx॥੮॥
ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਰਹਿੰਦਾ ਹੈ ॥੮॥੨੧॥੨੨॥


ਮਾਝ ਮਹਲਾ  

माझ महला ३ ॥  

Mājẖ mėhlā 3.  

Maajh, Third Mehl:  

ਮਾਝ, ਤੀਜੀ ਪਾਤਸ਼ਾਹੀ।  

xxx
xxx


ਤੇਰੇ ਭਗਤ ਸੋਹਹਿ ਸਾਚੈ ਦਰਬਾਰੇ  

तेरे भगत सोहहि साचै दरबारे ॥  

Ŧere bẖagaṯ sohėh sācẖai ḏarbāre.  

Your devotees look beautiful in the True Court.  

ਤੇਰੇ ਜਾਨਿਸਾਰ ਤੇਰੀ ਸੱਚੀ ਦਰਗਾਹ ਅੰਦਰ ਸੋਹਣੇ ਲਗਦੇ ਹਨ।  

ਸੋਹਹਿ = ਸੋਭਦੇ ਹਨ। ਸਾਚੈ ਦਰਬਾਰੇ = ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ।
(ਹੇ ਪ੍ਰਭੂ!) ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੇ ਸਦਾ-ਥਿਰ ਰਹਿਣ ਵਾਲੇ ਦਰਬਾਰ ਵਿਚ ਸੋਭਾ ਪਾਂਦੇ ਹਨ।


ਗੁਰ ਕੈ ਸਬਦਿ ਨਾਮਿ ਸਵਾਰੇ  

गुर कै सबदि नामि सवारे ॥  

Gur kai sabaḏ nām savāre.  

Through the Word of the Guru's Shabad, they are adorned with the Naam.  

ਗੁਰਾਂ ਦੇ ਉਪਦੇਸ਼ ਰਾਹੀਂ ਉਹ ਨਾਮ ਨਾਲ ਸਸ਼ੋਭਤ ਹੋ ਜਾਂਦੇ ਹਨ।  

xxx
ਭਗਤ ਜਨ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ।


ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥੧॥  

सदा अनंदि रहहि दिनु राती गुण कहि गुणी समावणिआ ॥१॥  

Saḏā anand rahėh ḏin rāṯī guṇ kahi guṇī samāvaṇi▫ā. ||1||  

They are forever in bliss, day and night; chanting the Glorious Praises of the Lord, they merge with the Lord of Glory. ||1||  

ਦਿਨ ਰਾਤ ਉਹ ਸਦੀਵ ਹੀ ਖੁਸ਼ੀ ਅੰਦਰ ਵਿਚਰਦੇ ਹਨ ਅਤੇ ਉਸ ਦੀ ਕੀਰਤੀ ਉਚਾਰਨ ਕਰ ਕੇ ਕੀਰਤੀ-ਮਾਨ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।  

ਅਨੰਦਿ = ਆਨੰਦ ਵਿਚ। ਕਹਿ = ਆਖ ਕੇ, ਉਚਾਰ ਕੇ। ਗੁਣੀ = ਗੁਣਾਂ ਦੇ ਮਾਲਕ-ਪ੍ਰਭੂ ਵਿਚ ॥੧॥
ਉਹ ਸਦਾ ਆਤਮਕ ਆਨੰਦ ਵਿਚ ਟਿਕੇ ਰਹਿੰਦੇ ਹਨ, ਉਹ ਦਿਨ ਰਾਤ ਪ੍ਰਭੂ ਦੇ ਗੁਣ ਉਚਾਰ ਉਚਾਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਸਮਾਏ ਰਹਿੰਦੇ ਹਨ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits