Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਣਵੰਤੁ ਜਾਗੈ ਧਰਿ ਲੰਕੂਰੁ  

Awake is Hanuman with his tail.  

ਲੰਕੂਰੁ = {ਸੰ. लांगुल} ਪੂਛਲ। ਧਰਿ = ਧਾਰ ਕੇ।
ਜਾਗਦਾ ਰਿਹਾ ਹਨੂਮਾਨ ਪੂਛਲ ਧਾਰ ਕੇ ਭੀ (ਭਾਵ, ਭਾਵੇਂ ਲੋਕ ਉਸ ਨੂੰ ਪੂਛਲ ਵਾਲਾ ਹੀ ਆਖਦੇ ਹਨ)।


ਸੰਕਰੁ ਜਾਗੈ ਚਰਨ ਸੇਵ  

Awake is Shiva, who serves the Lord's feet.  

xxx
ਪ੍ਰਭੂ-ਚਰਨਾਂ ਦੀ ਸੇਵਾ ਕਰ ਕੇ ਜਾਗਿਆ ਸ਼ਿਵ ਜੀ।


ਕਲਿ ਜਾਗੇ ਨਾਮਾ ਜੈਦੇਵ ॥੨॥  

In the Darkage, awake are Namdev and Jaidav.  

xxx॥੨॥
(ਹੁਣ ਦੇ ਸਮੇ) ਕਲਿਜੁਗ ਵਿਚ ਜਾਗਦੇ ਰਹੇ ਭਗਤ ਨਾਮਦੇਵ ਤੇ ਜੈਦੇਵ ਜੀ ॥੨॥


ਜਾਗਤ ਸੋਵਤ ਬਹੁ ਪ੍ਰਕਾਰ  

There are several sorts of waking and sleeping.  

ਬਹੁ ਪ੍ਰਕਾਰ = ਕਈ ਕਿਸਮਾਂ ਦਾ।
ਜਾਗਣਾ ਤੇ ਸੁੱਤੇ ਰਹਿਣਾ (ਭੀ) ਕਈ ਕਿਸਮ ਦਾ ਹੈ (ਚੋਰ ਭੀ ਤਾਂ ਰਾਤ ਨੂੰ ਜਾਗਦੇ ਹੀ ਹਨ)।


ਗੁਰਮੁਖਿ ਜਾਗੈ ਸੋਈ ਸਾਰੁ  

He who remains awake under the Guru's instruction, is the most sublime.  

ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਾਰੁ = ਸ੍ਰੇਸ਼ਟ। ਸੋਈ = ਉਹ ਜਾਗਣਾ।
ਉਹ ਜਾਗਣਾ ਸ੍ਰੇਸ਼ਟ ਹੈ ਜੋ ਗੁਰਮੁਖਾਂ ਦਾ ਜਾਗਣਾ ਹੈ (ਭਾਵ, ਜੋ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਮਾਇਆ ਦੇ ਹੱਲੇ ਵਲੋਂ ਸੁਚੇਤ ਰਹਿੰਦਾ ਹੈ, ਉਹੀ ਜਾਗ ਰਿਹਾ ਹੈ)।


ਇਸੁ ਦੇਹੀ ਕੇ ਅਧਿਕ ਕਾਮ  

The most efficacious deed of this body is this,  

ਦੇਹੀ = ਦੇਹ-ਧਾਰੀ, ਜੀਵ। ਅਧਿਕ = ਬਹੁਤ।
(ਮਾਇਆ ਦੇ ਹੱਲੇ ਵਲੋਂ ਸੁਚੇਤ ਰਹਿ ਕੇ ਸਿਮਰਨ ਕਰਨਾ) ਜੀਵ ਦੇ ਬਹੁਤ ਕੰਮ ਆਉਂਦਾ ਹੈ।


ਕਹਿ ਕਬੀਰ ਭਜਿ ਰਾਮ ਨਾਮ ॥੩॥੨॥  

that man may contemplate the Lord's Name, Says Kabir.  

xxx॥੩॥੨॥
ਕਬੀਰ ਆਖਦਾ ਹੈ ਕਿ ਪ੍ਰਭੂ ਦਾ ਨਾਮ ਸਿਮਰ (ਕੇ ਸੁਚੇਤ ਰਹੁ) ॥੩॥੨॥


ਜੋਇ ਖਸਮੁ ਹੈ ਜਾਇਆ  

The wife gives birth to her husband.  

ਜੋਇ = ਇਸਤ੍ਰੀ (ਨੇ)। ਜਾਇਆ = ਜੰਮਿਆ, ਜਨਮ ਦਿੱਤਾ।
ਇਸਤ੍ਰੀ ਨੇ ਖਸਮ ਨੂੰ ਜਨਮ ਦਿੱਤਾ ਹੈ (ਭਾਵ, ਜਿਸ ਮਨ ਨੂੰ ਮਾਇਆ ਨੇ ਜਨਮ ਦਿੱਤਾ ਹੈ, ਉਹੀ ਇਸ ਨੂੰ ਭੋਗਣਹਾਰਾ ਬਣ ਜਾਂਦਾ ਹੈ)।


ਪੂਤਿ ਬਾਪੁ ਖੇਲਾਇਆ  

The son makes his father play.  

ਪੂਤਿ = ਪੁੱਤਰ (ਮਨ) ਨੇ। ਖੇਲਾਇਆ = ਖੇਡੇ ਲਾਇਆ ਹੈ।
ਮਨ-ਪੁੱਤਰ ਨੇ ਪਿਉ-ਜੀਵਾਤਮਾ ਨੂੰ ਖੇਡੇ ਲਾਇਆ ਹੋਇਆ ਹੈ।


ਬਿਨੁ ਸ੍ਰਵਣਾ ਖੀਰੁ ਪਿਲਾਇਆ ॥੧॥  

The woman without breasts, suckles milk.  

ਸ੍ਰਵਣ = {ਸੰ. स्नवण = Flowing, trickling, oozing, (ਦੁੱਧ) ਵਗਣਾ, ਸਿੰਮਣਾ} ਥਣ। ਖੀਰੁ = ਦੁੱਧ ॥੧॥
(ਇਹ ਮਨ) ਥਣਾਂ ਤੋਂ ਬਿਨਾ ਹੀ (ਜੀਵਾਤਮਾ ਨੂੰ) ਦੁੱਧ ਪਿਲਾ ਰਿਹਾ ਹੈ (ਭਾਵ, ਨਾਸਵੰਤ ਪਦਾਰਥਾਂ ਦੇ ਸੁਆਦ ਵਿਚ ਪਾ ਰਿਹਾ ਹੈ) ॥੧॥


ਦੇਖਹੁ ਲੋਗਾ ਕਲਿ ਕੋ ਭਾਉ  

See, O people the influence of the Darkage.  

ਕੋ = ਦਾ। ਭਾਉ = ਪ੍ਰਭਾਵ।
ਹੇ ਲੋਕੋ! ਵੇਖੋ, ਕਲਿਜੁਗ ਦਾ ਅਜਬ ਪ੍ਰਭਾਵ ਪੈ ਰਿਹਾ ਹੈ (ਭਾਵ, ਪ੍ਰਭੂ ਤੋਂ ਵਿਛੜਨ ਕਰਕੇ ਜੀਵ ਉੱਤੇ ਅਜਬ ਦਬਾਉ ਪੈ ਰਿਹਾ ਹੈ)।


ਸੁਤਿ ਮੁਕਲਾਈ ਅਪਨੀ ਮਾਉ ॥੧॥ ਰਹਾਉ  

The son takes his mother in marriage. Pause.  

ਸੁਤਿ = ਪੁੱਤਰ ਨੇ। ਮੁਕਲਾਈ = ਵਿਆਹ ਲਈ ਹੈ। ਮਾਉ = ਮਾਂ। ਕਲਿ = ਪ੍ਰਭੂ ਤੋਂ ਵਿਛੋੜਾ ॥੧॥
(ਮਨ-ਰੂਪ) ਪੁੱਤਰ ਨੇ ਆਪਣੀ ਮਾਂ (-ਮਾਇਆ) ਨੂੰ ਵਿਆਹ ਲਿਆ ਹੈ ॥੧॥ ਰਹਾਉ॥


ਪਗਾ ਬਿਨੁ ਹੁਰੀਆ ਮਾਰਤਾ  

A man without feet take a leap.  

ਪਗ = ਪੈਰ। ਹੁਰੀਆ = ਛਾਲਾਂ।
(ਇਸ ਮਨ ਦੇ) ਕੋਈ ਪੈਰ ਨਹੀਂ ਹਨ, ਪਰ ਛਾਲਾਂ ਮਾਰਦਾ ਫਿਰਦਾ ਹੈ;


ਬਦਨੈ ਬਿਨੁ ਖਿਰ ਖਿਰ ਹਾਸਤਾ  

A man without mouth bursts into laughter.  

ਬਦਨ = ਮੂੰਹ। ਖਿਰ ਖਿਰ = ਖਿੜ ਖਿੜ। ਹਾਸਤਾ = ਹੱਸਦਾ ਹੈ।
(ਇਸ ਦਾ) ਮੂੰਹ ਨਹੀਂ, ਪਰ ਖਿੜ ਖਿੜ ਹੱਸਦਾ ਫਿਰਦਾ ਹੈ।


ਨਿਦ੍ਰਾ ਬਿਨੁ ਨਰੁ ਪੈ ਸੋਵੈ  

Without sleep one lies down and sleeps.  

ਨਿਦ੍ਰਾ = ਮੋਹ ਦੀ ਨੀਂਦ। ਪੈ = ਬੇ-ਪਰਵਾਹ ਹੋ ਕੇ, ਲੰਮੀ ਤਾਣ ਕੇ।
(ਜੀਵ ਦਾ ਅਸਲਾ ਤਾਂ ਐਸਾ ਹੈ ਕਿ ਇਸ ਨੂੰ ਮਾਇਆ ਦੀ) ਨੀਂਦ ਨਹੀਂ ਵਿਆਪ ਸਕਦੀ ਸੀ, ਪਰ ('ਕਲਿ ਕੋ ਭਾਉ' ਵੇਖੋ) ਜੀਵ ਲੰਮੀ ਤਾਣ ਕੇ ਸੁੱਤਾ ਪਿਆ ਹੈ;


ਬਿਨੁ ਬਾਸਨ ਖੀਰੁ ਬਿਲੋਵੈ ॥੨॥  

Without a vessel one churns milk.  

ਬਾਸਨ = ਭਾਂਡਾ। ਬਿਲੋਵੈ = ਰਿੜਕਦਾ ਹੈ ॥੨॥
ਤੇ ਭਾਂਡੇ ਤੋਂ ਬਿਨਾ ਦੁੱਧ ਰਿੜਕ ਰਿਹਾ ਹੈ (ਭਾਵ, ਸ਼ੇਖ਼ ਚਿੱਲੀ ਵਾਂਗ ਘਾੜਤਾਂ ਘੜਦਾ ਰਹਿੰਦਾ ਹੈ) ॥੨॥


ਬਿਨੁ ਅਸਥਨ ਗਊ ਲਵੇਰੀ  

A cow without teats gives milk.  

ਅਸਥਨ = ਥਣ। ਗਊ = ਮਾਇਆ-ਰੂਪ ਗਾਂ। ਬਿਨੁ ਅਸਥਨ = ਥਣਾਂ ਤੋਂ ਬਿਨਾ ਹੈ, (ਭਾਵ, ਇਸ ਮਾਇਆ ਪਾਸੋਂ ਸੁਖ ਨਹੀਂ ਮਿਲਦੇ)।
(ਇਸ ਮਾਇਆ-ਰੂਪ) ਗਾਂ ਪਾਸੋਂ ਸੁਖ ਤਾਂ ਨਹੀਂ ਮਿਲ ਸਕਦੇ, ਪਰ ਇਹ (ਮਨ ਨੂੰ) ਝੂਠੇ ਪਦਾਰਥਾਂ-ਰੂਪ ਦੁੱਧ ਵਿਚ ਮੋਹ ਰਹੀ ਹੈ।


ਪੈਡੇ ਬਿਨੁ ਬਾਟ ਘਨੇਰੀ  

A long journey is accomplished without travelling.  

ਪੈਡੇ ਬਿਨੁ = (ਇਸ ਦਾ ਅਸਲਾ ਤਾਂ ਐਸਾ ਹੈ ਕਿ ਇਸ ਨੂੰ) ਕੋਈ ਪੈਂਡਾ ਨਹੀਂ। ਬਾਟ ਘਨੇਰੀ = ਲੰਮੀ ਵਾਟ।
(ਆਪਣੇ ਅਸਲੇ ਅਨੁਸਾਰ ਤਾਂ ਇਸ ਜੀਵ ਨੂੰ ਕੋਈ ਭਟਕਣਾ ਨਹੀਂ ਸੀ ਚਾਹੀਦੀ, ਪਰ 'ਕਲਿ ਕੋ ਭਾਉ' ਵੇਖੋ) ਲੰਮੇ ਪੈਂਡੇ (ਚੌਰਾਸੀ ਦੇ ਗੇੜ ਵਿਚ) ਪਿਆ ਹੋਇਆ ਹੈ।


ਬਿਨੁ ਸਤਿਗੁਰ ਬਾਟ ਪਾਈ  

Without the True Guru path is found not.  

ਬਾਟ = ਜੀਵਨ ਦਾ ਸਹੀ ਰਸਤਾ।
ਸਤਿਗੁਰੂ ਤੋ ਬਿਨਾ ਜੀਵਨ-ਸਫ਼ਰ ਦਾ ਸਹੀ ਰਸਤਾ ਨਹੀਂ ਲੱਭ ਸਕਦਾ।


ਕਹੁ ਕਬੀਰ ਸਮਝਾਈ ॥੩॥੩॥  

This is there wisdom which Kabir utters.  

xxx॥੩॥੩॥
ਕਬੀਰ (ਇਸ ਜਗਤ ਨੂੰ) ਸਮਝਾ ਕੇ (ਇਹ) ਦੱਸ ਰਿਹਾ ਹੈ ॥੩॥੩॥


ਪ੍ਰਹਲਾਦ ਪਠਾਏ ਪੜਨ ਸਾਲ  

Prahlad was sent to the school.  

ਪਠਾਏ = ਘੱਲਿਆ। ਪੜਨਸਾਲ = ਪਾਠਸ਼ਾਲਾ।
ਪ੍ਰਹਿਲਾਦ ਨੂੰ (ਉਸ ਦੇ ਪਿਉ ਹਰਨਾਖਸ਼ ਨੇ) ਪਾਠਸ਼ਾਲਾ ਵਿਚ ਪੜ੍ਹਨ ਘੱਲਿਆ,


ਸੰਗਿ ਸਖਾ ਬਹੁ ਲੀਏ ਬਾਲ  

He took many children with him as his associates.  

ਸੰਗਿ = (ਆਪਣੇ) ਨਾਲ। ਸਖਾ = ਮਿੱਤਰ, ਸਾਥੀ। ਬਾਲ = ਬਾਲਕ।
(ਪ੍ਰਹਿਲਾਦ ਨੇ ਆਪਣੇ) ਨਾਲ ਕਈ ਬਾਲਕ ਸਾਥੀ ਲੈ ਲਏ।


ਮੋ ਕਉ ਕਹਾ ਪੜ੍ਹ੍ਹਾਵਸਿ ਆਲ ਜਾਲ  

(He said to his teacher) "Why teach thou me the worldly entanglements?  

ਕਹਾ ਪੜ੍ਹ੍ਹਾਵਸਿ = ਤੂੰ ਕਿਉਂ ਪੜ੍ਹਾਉਂਦਾ ਹੈਂ? ਆਲ ਜਾਲ = ਘਰ ਦੇ ਧੰਧੇ {ਆਲ = ਘਰ। ਜਾਲ = ਧੰਧੇ}।
(ਜਦੋਂ ਪਾਂਧਾ ਕੁਝ ਹੋਰ ਉਲਟ-ਪੁਲਟ ਪੜ੍ਹਾਣ ਲੱਗਾ, ਤਾਂ ਪ੍ਰਹਿਲਾਦ ਨੇ ਆਖਿਆ, ਹੇ ਬਾਬਾ!) ਮੈਨੂੰ ਊਲ-ਜਲੂਲ ਕਿਉਂ ਪੜ੍ਹਾਉਂਦਾ ਹੈਂ?


ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੋੁਪਾਲ ॥੧॥  

On my tablet write thou the Name of the Sire Lord".  

ਪਟੀਆ = ਨਿੱਕੀ ਜਿਹੀ ਪੱਟੀ। ਗੋੁਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ)। ਅਸਲੀ ਲਫ਼ਜ਼ 'ਗੋਪਾਲ' ਹੈ। ਪਰ, ਇੱਥੇ 'ਗੁਪਾਲ' ਪੜ੍ਹਨਾ ਹੈ} ॥੧॥
ਮੇਰੀ ਇਸ ਨਿੱਕੀ ਜਿਹੀ ਪੱਟੀ ਉੱਤੇ 'ਸ੍ਰੀ ਗੋਪਾਲ, ਸ੍ਰੀ ਗੋਪਾਲ' ਲਿਖ ਦੇਹ ॥੧॥


ਨਹੀ ਛੋਡਉ ਰੇ ਬਾਬਾ ਰਾਮ ਨਾਮ  

O sire, I shall abandon not the Lord's Name.  

ਰੇ ਬਾਬਾ = ਹੇ ਬਾਬਾ! ਛੋਡਉ = ਮੈਂ ਛੱਡਦਾ ਹਾਂ, ਮੈਂ ਛੱਡਾਂਗਾ।
ਹੇ ਬਾਬਾ! ਮੈਂ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਛੱਡਾਂਗਾ।


ਮੇਰੋ ਅਉਰ ਪੜ੍ਹ੍ਹਨ ਸਿਉ ਨਹੀ ਕਾਮੁ ॥੧॥ ਰਹਾਉ  

I have no concern with any other instruction. Pause.  

ਮੇਰੋ ਨਹੀ ਕਾਮੁ = ਮੇਰਾ ਕੋਈ ਕੰਮ ਨਹੀਂ, ਮੇਰੀ ਕੋਈ ਗ਼ਰਜ਼ ਨਹੀਂ ॥੧॥
ਨਾਮ ਤੋਂ ਬਿਨਾ ਕੋਈ ਹੋਰ ਗੱਲ ਪੜ੍ਹਨ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ॥੧॥ ਰਹਾਉ॥


ਸੰਡੈ ਮਰਕੈ ਕਹਿਓ ਜਾਇ  

Sanda and Marka went and complained to the king.  

xxx
(ਪ੍ਰਹਿਲਾਦ ਦੇ ਅਧਿਆਪਕ) ਸੰਡੇ ਮਰਕੇ (ਅਮਰਕ) ਨੇ ਜਾ ਕੇ (ਹਰਨਾਖਸ਼ ਨੂੰ ਇਹ ਗੱਲ) ਕਹਿ ਦਿੱਤੀ।


ਪ੍ਰਹਲਾਦ ਬੁਲਾਏ ਬੇਗਿ ਧਾਇ  

He sent for Prahlad telling the messenger to ask Prahlad to quickly run to him.  

ਬੇਗਿ = ਛੇਤੀ। ਬੁਲਾਏ = ਸਦਵਾਇਆ।
ਉਸ ਨੇ ਛੇਤੀ ਨਾਲ ਪ੍ਰਹਿਲਾਦ ਨੂੰ ਸੱਦ ਘੱਲਿਆ।


ਤੂ ਰਾਮ ਕਹਨ ਕੀ ਛੋਡੁ ਬਾਨਿ  

Harnakhsh said to Prahlad, "Abandon thou the habit of uttering the Lord's Name".  

ਬਾਨਿ = ਆਦਤ।
(ਪਾਂਧੇ ਨੇ ਪ੍ਰਹਿਲਾਦ ਨੂੰ ਸਮਝਾਇਆ) ਤੂੰ ਪਰਮਾਤਮਾ ਦਾ ਨਾਮ ਸਿਮਰਨ ਦੀ ਆਦਤ ਛੱਡ ਦੇਹ,


ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ ॥੨॥  

I shall release thee all at once, If thou obey my words.  

ਮਾਨਿ = ਮੰਨ ਲੈ ॥੨॥
ਮੇਰਾ ਆਖਿਆ ਮੰਨ ਲੈ, ਮੈਂ ਤੈਨੂੰ ਤੁਰਤ ਛਡਾ ਲਵਾਂਗਾ ॥੨॥


ਮੋ ਕਉ ਕਹਾ ਸਤਾਵਹੁ ਬਾਰ ਬਾਰ  

Prahlad replied, "why do you annoy me over and over again?  

ਬਾਰ ਬਾਰ = ਮੁੜ ਮੁੜ।
(ਪ੍ਰਹਿਲਾਦ ਨੇ ਉੱਤਰ ਦਿੱਤਾ, ਇਹ ਗੱਲ ਆਖ ਕੇ) ਮੈਨੂੰ ਮੁੜ ਮੁੜ ਕਿਉਂ ਦਿੱਕ ਕਰਦੇ ਹੋ?


ਪ੍ਰਭਿ ਜਲ ਥਲ ਗਿਰਿ ਕੀਏ ਪਹਾਰ  

The Lord has made water, dry land, hills and the mountains.  

ਪ੍ਰਭਿ = ਪ੍ਰਭੂ ਨੇ। ਗਿਰਿ = ਪਹਾੜ।
ਜਿਸ ਪ੍ਰਭੂ ਨੇ ਪਾਣੀ, ਧਰਤੀ, ਪਹਾੜ ਆਦਿਕ ਸਾਰੀ ਸ੍ਰਿਸ਼ਟੀ ਬਣਾਈ ਹੈ, ਮੈਂ ਉਸ ਰਾਮ ਨੂੰ ਸਿਮਰਨਾ ਨਹੀਂ ਛੱਡਾਂਗਾ।


ਇਕੁ ਰਾਮੁ ਛੋਡਉ ਗੁਰਹਿ ਗਾਰਿ  

I shall leave not the one Lord, as this wise I shall be a sinner.  

ਗੁਰਹਿ = ਗੁਰੂ ਨੂੰ। ਗਾਰਿ = ਗਾਲ।
(ਉਸ ਨੂੰ ਛੱਡਿਆਂ) ਮੇਰੇ ਗੁਰੂ ਨੂੰ ਗਾਲ੍ਹ ਲੱਗਦੀ ਹੈ (ਭਾਵ, ਮੇਰੇ ਗੁਰੂ ਦੀ ਬਦਨਾਮੀ ਹੁੰਦੀ ਹੈ)।


ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ ॥੩॥  

I shall worship the One Lord, even if thou throw me in fire or kill me.  

ਘਾਲਿ ਜਾਰਿ = ਸਾੜ ਦੇਹ। ਭਾਵੈ = ਚਾਹੇ। ਮਾਰਿ ਡਾਰਿ = ਮਾਰ ਦੇਹ ॥੩॥
ਮੈਨੂੰ ਚਾਹੇ ਸਾੜ ਭੀ ਦੇਹ, ਚਾਹੇ ਮਾਰ ਦੇਹ (ਪਰ ਨਾਮ ਨਹੀਂ ਛੱਡਾਂਗਾ) ॥੩॥


ਕਾਢਿ ਖੜਗੁ ਕੋਪਿਓ ਰਿਸਾਇ  

The king became angry and flying into rage he unsheathed his sword,  

ਖੜਗੁ = ਤਲਵਾਰ। ਰਿਸਾਇ = ਖਿੱਝ ਕੇ। ਕੋਪਿਓ = ਕ੍ਰੋਧ ਵਿਚ ਆਇਆ।
(ਹਰਨਾਖਸ਼) ਖਿੱਝ ਕੇ ਕ੍ਰੋਧ ਵਿਚ ਆਇਆ, ਤਲਵਾਰ (ਮਿਆਨੋਂ) ਕੱਢ ਕੇ (ਆਖਣ ਲੱਗਾ-)


ਤੁਝ ਰਾਖਨਹਾਰੋ ਮੋਹਿ ਬਤਾਇ  

and said. "show me thou, where thy Protector is?  

ਮੋਹਿ = ਮੈਨੂੰ। ਬਤਾਇ = ਦੱਸ।
ਮੈਨੂੰ ਉਹ ਦੱਸ ਜੋ ਤੈਨੂੰ ਬਚਾਉਣ ਵਾਲਾ ਹੈ।


ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ  

Assuming a big form the Lord emerged out of the pillar.  

ਤੇ = ਤੋਂ। ਨਿਕਸੇ = ਨਿਕਲ ਆਏ। ਕੈ = ਕਰਿ, ਕਰ ਕੇ। ਕੈ ਬਿਸਥਾਰੁ = ਵਿਸਥਾਰ ਕਰ ਕੇ, ਭਿਆਨਕ ਰੂਪ ਧਾਰ ਕੇ।
ਪ੍ਰਭੂ ਭਿਆਨਕ ਰੂਪ ਧਾਰ ਕੇ ਥੰਮ੍ਹ ਵਿਚੋਂ ਨਿਕਲ ਆਇਆ,


ਹਰਨਾਖਸੁ ਛੇਦਿਓ ਨਖ ਬਿਦਾਰ ॥੪॥  

He killed Harnakhash by tearing him with His nails,  

ਛੇਦਿਓ = ਚੀਰ ਦਿੱਤਾ, ਮਾਰ ਦਿੱਤਾ। ਨਖ = ਨਹੁੰਆਂ ਨਾਲ। ਬਿਦਾਰ = ਪਾੜ ਕੇ ॥੪॥
ਤੇ ਉਸ ਨੇ ਆਪਣੇ ਨਹੁੰਆਂ ਨਾਲ ਚੀਰ ਕੇ ਹਰਨਾਖਸ਼ ਨੂੰ ਮਾਰ ਦਿੱਤਾ ॥੪॥


ਓਇ ਪਰਮ ਪੁਰਖ ਦੇਵਾਧਿ ਦੇਵ  

He the supreme Lord, the God of gods,  

ਦੇਵਾਧਿਦੇਵ = ਦੇਵ-ਅਧਿਦੇਵ, ਦੇਵਤਿਆਂ ਦਾ ਵੱਡ ਦੇਵਤਾ।
ਪ੍ਰਭੂ ਜੀ ਪਰਮ-ਪੁਰਖ ਹਨ, ਦੇਵਤਿਆਂ ਦੇ ਭੀ ਵੱਡੇ ਦੇਵਤੇ ਹਨ।


ਭਗਤਿ ਹੇਤਿ ਨਰਸਿੰਘ ਭੇਵ  

for the love of His saint, assumed the wondrous form of the Man-lion.  

ਹੇਤਿ = ਖ਼ਾਤਰ। ਭਗਤਿ ਹੇਤਿ = ਭਗਤੀ ਦੀ ਖ਼ਾਤਰ, ਭਗਤੀ ਨਾਲ ਪਿਆਰ ਕਰ ਕੇ। ਭੇਵ = ਰੂਪ।
(ਪ੍ਰਹਿਲਾਦ ਦੀ) ਭਗਤੀ ਨਾਲ ਪਿਆਰ ਕਰ ਕੇ ਪ੍ਰਭੂ ਨੇ ਨਰਸਿੰਘ ਰੂਪ ਧਾਰਿਆ,


ਕਹਿ ਕਬੀਰ ਕੋ ਲਖੈ ਪਾਰ  

Says Kabir, no one can know the Lord's limit.  

ਕਹਿ = ਕਹੇ, ਆਖਦਾ ਹੈ। ਕੋ = ਕੋਈ ਜੀਵ। ਪਾਰ = ਅੰਤ।
ਕਬੀਰ ਆਖਦਾ ਹੈ ਕਿ ਕੋਈ ਜੀਵ ਉਸ ਪ੍ਰਭੂ ਦੀ ਤਾਕਤ ਦਾ ਅੰਤ ਨਹੀਂ ਪਾ ਸਕਦਾ,


ਪ੍ਰਹਲਾਦ ਉਧਾਰੇ ਅਨਿਕ ਬਾਰ ॥੫॥੪॥  

He saved saints like Prahlad many times.  

ਉਧਾਰੇ = ਬਚਾਇਆ। ਅਨਿਕ ਬਾਰ = ਅਨੇਕਾਂ ਵਾਰੀ, ਅਨੇਕਾਂ ਕਸਟਾਂ ਤੋਂ ॥੫॥੪॥
(ਜਿਸ ਨੇ) ਪ੍ਰਹਿਲਾਦ ਨੂੰ ਅਨੇਕਾਂ ਕਸ਼ਟਾਂ ਤੋਂ ਬਚਾਇਆ ॥੫॥੪॥


ਇਸੁ ਤਨ ਮਨ ਮਧੇ ਮਦਨ ਚੋਰ  

Within this body and mind, lives the cupid, the god of lust,  

ਮਧੇ = ਵਿਚ। ਮਦਨ = ਕਾਮਦੇਵ।
(ਮੇਰੀ 'ਚੰਚਲ ਬੱਧ' ਦੇ ਕਾਰਨ, ਹੁਣ) ਮੇਰੇ ਇਸ ਤਨ ਮਨ ਵਿਚ ਕਾਮਦੇਵ ਚੋਰ ਆ ਵੱਸਿਆ ਹੈ,


ਜਿਨਿ ਗਿਆਨ ਰਤਨੁ ਹਿਰਿ ਲੀਨ ਮੋਰ  

who has stolen my jewel of Divine knowledge.  

ਜਿਨਿ = ਜਿਸ (ਕਾਮਦੇਵ ਨੇ)। ਹਿਰਿ ਲੀਨ = ਚੁਰਾ ਲਿਆ ਹੈ। ਮੋਰ = ਮੇਰਾ।
ਜਿਸ ਨੇ ਗਿਆਨ-ਰੂਪ ਮੇਰਾ ਰਤਨ (ਮੇਰੇ ਅੰਦਰੋਂ) ਚੁਰਾ ਲਿਆ ਹੈ (ਭਾਵ, ਜਿਸ ਨੇ ਮੇਰੀ ਸਮਝ ਵਿਗਾੜ ਦਿੱਤੀ ਹੈ)।


ਮੈ ਅਨਾਥੁ ਪ੍ਰਭ ਕਹਉ ਕਾਹਿ  

I am an orphan, O Lord. To whom should I make my complaint?  

ਅਨਾਥੁ = ਆਜਜ਼। ਕਹਉ ਕਾਹਿ = ਮੈਂ ਕਿਸ ਨੂੰ ਆਖਾਂ?
ਹੇ ਪ੍ਰਭੂ! ਮੈਂ (ਬੜਾ) ਆਜਜ਼ ਹੋ ਗਿਆ ਹਾਂ, (ਆਪਣਾ ਦੁੱਖ ਤੈਥੋਂ ਬਿਨਾ ਹੋਰ) ਕਿਸ ਨੂੰ ਦੱਸਾਂ?


ਕੋ ਕੋ ਬਿਗੂਤੋ ਮੈ ਕੋ ਆਹਿ ॥੧॥  

Who, who has not been ruined by lust?  

ਕੋ = ਕੌਣ? ਮੈ ਕੋ ਆਹਿ = ਮੈਂ ਕੌਣ ਹਾਂ? ਮੇਰੀ ਕੀਹ ਪਾਂਇਆਂ ਹੈ? ॥੧॥
(ਇਸ ਕਾਮ ਦੇ ਹੱਥੋਂ) ਕੌਣ ਕੌਣ ਖ਼ੁਆਰ ਨਹੀਂ ਹੋਇਆ? ਮੇਰੀ (ਗ਼ਰੀਬ) ਦੀ ਕੀਹ ਪਾਂਇਆਂ ਹੈ? ॥੧॥


ਮਾਧਉ ਦਾਰੁਨ ਦੁਖੁ ਸਹਿਓ ਜਾਇ  

what am I before it? O my Lord, this terrible pain, I can endure not.  

ਦਾਰੁਨ = ਭਿਆਨਕ, ਡਰਾਉਣਾ।
ਹੇ ਮੇਰੇ ਮਾਧੋ! ਆਪਣੀ ਚੰਚਲ ਮੱਤ ਅੱਗੇ ਮੇਰੀ ਕੋਈ ਪੇਸ਼ ਨਹੀਂ ਜਾਂਦੀ।


ਮੇਰੋ ਚਪਲ ਬੁਧਿ ਸਿਉ ਕਹਾ ਬਸਾਇ ॥੧॥ ਰਹਾਉ  

What power has my mercurial mind against cupid? Pause.  

ਮੇਰੋ ਕਹਾ ਬਸਾਇ = ਮੇਰਾ ਕੀਹ ਵੱਸ ਚੱਲ ਸਕਦਾ ਹੈ? ਮੇਰੀ ਕੋਈ ਪੇਸ਼ ਨਹੀਂ ਜਾਂਦੀ। ਚਪਲ = ਚੰਚਲ। ਸਿਉ = ਨਾਲ ॥੧॥
ਇਹ ਡਾਢਾ ਭਿਆਨਕ ਦੁੱਖ (ਹੁਣ) ਮੈਥੋਂ ਸਹਾਰਿਆ ਨਹੀਂ ਜਾਂਦਾ ॥੧॥ ਰਹਾਉ॥


ਸਨਕ ਸਨੰਦਨ ਸਿਵ ਸੁਕਾਦਿ  

Sanak, Sanadan, Shiva, Sukdev;  

ਸੁਕਾਦਿ = ਸੁਕਦੇਵ ਆਦਿਕ।
ਸਨਕ, ਸਨੰਦਨ, ਸ਼ਿਵ, ਸੁਕਦੇਵ ਵਰਗੇ (ਵੱਡੇ-ਵੱਡੇ ਰਿਸ਼ੀ ਤਪੀ)


ਨਾਭਿ ਕਮਲ ਜਾਨੇ ਬ੍ਰਹਮਾਦਿ  

Brahma, who is born out of the naval lotus,  

ਨਾਭਿ ਕਮਲ ਜਾਨੇ = ਕਮਲ ਦੀ ਨਾਭੀ ਤੋਂ ਜਣੇ ਹੋਏ। ਬ੍ਰਮਾਦਿ = ਬ੍ਰਹਮਾ ਆਦਿਕ।
ਕਮਲ ਦੀ ਨਾਭੀ ਤੋਂ ਜਣੇ ਹੋਏ ਬ੍ਰਹਮਾ ਆਦਿਕ,


ਕਬਿ ਜਨ ਜੋਗੀ ਜਟਾਧਾਰਿ  

poetical persons, yogis and the wearers of matted hair,  

ਕਬਿ = ਕਵੀ।
ਕਵੀ ਲੋਕ, ਜੋਗੀ ਤੇ ਜਟਾਧਾਰੀ ਸਾਧੂ-


ਸਭ ਆਪਨ ਅਉਸਰ ਚਲੇ ਸਾਰਿ ॥੨॥  

all passed their life with watchfulness.  

ਅਉਸਰ = ਸਮਾ। ਅਉਸਰ ਸਾਰਿ = ਸਮਾ ਸੰਭਾਲ ਕੇ, ਸਮਾ ਲੰਘਾ ਕੇ, ('ਕਾਮ' ਤੋਂ ਡਰਦੇ ਡਰਦੇ) ਦਿਨ-ਕੱਟੀ ਕਰ ਕੇ ॥੨॥
ਇਹ ਸਭ (ਕਾਮ ਤੋਂ ਡਰਦੇ ਡਰਦੇ) ਆਪੋ ਆਪਣੇ ਵੇਲੇ ਦਿਨ-ਕੱਟੀ ਕਰ ਕੇ ਚਲੇ ਗਏ ॥੨॥


ਤੂ ਅਥਾਹੁ ਮੋਹਿ ਥਾਹ ਨਾਹਿ  

Thou, O Lord, are unfathomable, I can know not Thine depth.  

ਮੋਹਿ = ਮੈਨੂੰ। ਥਾਹ = (ਤੇਰੇ ਗੁਣਾਂ ਦੀ) ਹਾਥ।
(ਹੇ ਭਾਈ! ਕਾਮ ਆਦਿਕ ਤੋਂ ਬਚਣ ਲਈ ਇੱਕੋ ਪ੍ਰਭੂ ਹੀ ਆਸਰਾ ਹੈ, ਉਸ ਅੱਗੇ ਇਉਂ ਅਰਜ਼ੋਈ ਕਰ-) ਹੇ ਸੁਖਾਂ ਦੇ ਸਾਗਰ ਪ੍ਰਭੂ! ਤੂੰ ਬੜੇ ਡੂੰਘੇ ਜਿਗਰੇ ਵਾਲਾ ਹੈਂ, ਮੈਂ (ਤੇਰੇ ਗੰਭੀਰ ਸਮੁੰਦਰ ਵਰਗੇ ਦਿਲ ਦੀ) ਹਾਥ ਨਹੀਂ ਪਾ ਸਕਦਾ।


ਪ੍ਰਭ ਦੀਨਾ ਨਾਥ ਦੁਖੁ ਕਹਉ ਕਾਹਿ  

O Lord, the Master of the meek to whom else should I tell my woes?  

ਕਹਉ ਕਾਹਿ = ਕਿਸ ਨੂੰ ਦੱਸਾਂ?
ਹੇ ਦੀਨਾਨਾਥ ਪ੍ਰਭੂ! ਮੈਂ ਹੋਰ ਕਿਸ ਅੱਗੇ ਅਰਜ਼ੋਈ ਕਰਾਂ?


ਮੋਰੋ ਜਨਮ ਮਰਨ ਦੁਖੁ ਆਥਿ ਧੀਰ  

My Master, rid Thou me of the pain of birth and death, and bless of birth and death, and bless me with peace.  

ਆਥਿ = ਮਾਇਆ। ਜਨਮ ਮਰਨ ਦੁਖੁ = ਜਨਮ ਤੋਂ ਲੈ ਕੇ ਮਰਨ ਤਕ ਦਾ ਦੁੱਖ, ਸਾਰੀ ਉਮਰ ਦਾ ਦੁੱਖ। ਧੀਰ = ਮੱਠਾ ਕਰ, ਹਟਾ।
ਮਾਇਆ ਤੋਂ ਪੈਦਾ ਹੋਇਆ ਇਹ ਮੇਰਾ ਸਾਰੀ ਉਮਰ ਦਾ ਦੁੱਖ ਦੂਰ ਕਰ,


ਸੁਖ ਸਾਗਰ ਗੁਨ ਰਉ ਕਬੀਰ ॥੩॥੫॥  

Kabir utters the praises of God, the ocean of bliss.  

ਸੁਖ ਸਾਗਰ = ਹੇ ਸੁਖਾਂ ਦੇ ਸਾਗਰ! ਰਉ = ਰਵਾਂ, ਸਿਮਰਾਂ ॥੩॥੫॥
ਤਾਂ ਜੁ ਮੈਂ ਕਬੀਰ ਤੇਰੇ ਗੁਣ ਚੇਤੇ ਕਰ ਸਕਾਂ ॥੩॥੫॥


ਨਾਇਕੁ ਏਕੁ ਬਨਜਾਰੇ ਪਾਚ  

There is but one banker and the five traders,  

ਨਾਇਕੁ = ਸ਼ਾਹ (ਜੀਵ)। ਬਨਜਾਰੇ = ਵਣਜ ਕਰਨ ਵਾਲੇ ਵਪਾਰੀ। ਪਾਚ = ਪੰਜ ਗਿਆਨ ਇੰਦਰੇ।
ਜੀਵ (ਮਾਨੋ) ਇਕ ਸ਼ਾਹ ਹੈ, ਪੰਜ ਗਿਆਨ-ਇੰਦਰੇ (ਇਸ ਸ਼ਾਹ ਦੇ ਨਾਲ) ਵਣਜਾਰੇ ਹਨ।


ਬਰਧ ਪਚੀਸਕ ਸੰਗੁ ਕਾਚ  

who take with them the false wares on twenty five oxen.  

ਬਰਧ = ਬਲਦ। ਪਚੀਸਕ = ਪੰਝੀ (ਪ੍ਰਕ੍ਰਿਤੀਆਂ)। ਸੰਗੁ = ਸਾਥ। ਕਾਚ = ਕੱਚਾ।
ਪੰਝੀ ਪ੍ਰਕ੍ਰਿਤੀਆਂ (ਕਾਫ਼ਲੇ ਦੇ) ਬਲਦ ਹਨ। ਪਰ ਇਹ ਸਾਰਾ ਸਾਥ ਕੱਚਾ ਹੀ ਹੈ।


ਨਉ ਬਹੀਆਂ ਦਸ ਗੋਨਿ ਆਹਿ  

There are ten bags and nine poles to lift them.  

ਨਉ = ਨੌ ਗੋਲਕਾਂ, ਨੌ ਸੋਤ੍ਰ। ਬਹੀਆਂ = ਚੁਆੜੀਆਂ, ਲੰਮੀਆਂ ਡਾਂਗਾਂ ਜਿਨ੍ਹਾਂ ਦੀ ਸਹਾਇਤਾ ਨਾਲ ਛੱਟਾਂ ਲੱਦੀਦੀਆਂ ਹਨ। ਦਸ = ਗਿਆਨ ਤੇ ਕਰਮ-ਇੰਦਰੇ। ਗੋਨਿ = ਛੋਟਾਂ। ਆਹਿ = ਹਨ।
ਨੌ ਗੋਲਕਾਂ (ਮਾਨੋ) ਚੁਆੜੀਆਂ ਹਨ, ਦਸ ਇੰਦਰੇ ਛੱਟਾਂ ਹਨ,


ਕਸਨਿ ਬਹਤਰਿ ਲਾਗੀ ਤਾਹਿ ॥੧॥  

That body is bound with seventy two ropes.  

ਕਸਨ = ਕੱਸਣ ਵਾਲੀਆਂ, ਖਿੱਚਣ ਵਾਲੀਆਂ, ਸੇਬੇ, ਰੱਸੀਆਂ ਜਿਨ੍ਹਾਂ ਨਾਲ ਛੱਟਾਂ ਸੀਵੀਂਦੀਆਂ ਹਨ। ਬਹਤਰਿ = ਬਹੱਤਰ ਨਾੜੀਆਂ। ਤਾਹਿ = ਉਹਨਾਂ ਛੱਟਾਂ ਵਿਚ ॥੧॥
ਬਹੱਤਰ ਨਾੜੀਆਂ (ਛੱਟਾਂ ਸੀਉਣ ਲਈ) ਸੇਬੇ ਹਨ ਜੋ ਇਹਨਾਂ (ਇੰਦਰੇ-ਰੂਪ ਛੱਟਾਂ) ਨੂੰ ਲੱਗੀਆਂ ਹੋਈਆਂ ਹਨ ॥੧॥


ਮੋਹਿ ਐਸੇ ਬਨਜ ਸਿਉ ਨਹੀਨ ਕਾਜੁ  

I have no concern with such commerce.  

xxx
ਮੈਨੂੰ ਅਜਿਹਾ ਵਣਜ ਕਰਨ ਦੀ ਲੋੜ ਨਹੀਂ,


        


© SriGranth.org, a Sri Guru Granth Sahib resource, all rights reserved.
See Acknowledgements & Credits