Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਾ ਕੈ ਕੀਨ੍ਹ੍ਹੈ ਹੋਤ ਬਿਕਾਰ  

The goods amassing which sins well up;  

ਜਾ ਕੈ ਕੀਨ੍ਹ੍ਹੈ = ਜਿਨ੍ਹਾਂ ਪਦਾਰਥਾਂ ਦੇ ਇਕੱਠੇ ਕੀਤਿਆਂ। ਹੋਤ = (ਪੈਦਾ) ਹੁੰਦੇ ਹਨ।
ਜਿਨ੍ਹਾਂ ਪਦਾਰਥਾਂ ਦੇ ਇਕੱਠੇ ਕਰਦਿਆਂ (ਮਨੁੱਖ ਦੇ ਮਨ ਦੇ ਅਨੇਕਾਂ) ਵਿਕਾਰ ਪੈਦਾ ਹੁੰਦੇ ਰਹਿੰਦੇ ਹਨ,


ਸੇ ਛੋਡਿ ਚਲਿਆ ਖਿਨ ਮਹਿ ਗਵਾਰ ॥੫॥  

leaving them off, the ignorant one departs in a moment.  

ਸੇ = ਉਹ ਪਦਾਰਥ {ਬਹੁ-ਵਚਨ}। ਗਵਾਰ = ਮੂਰਖ ਮਨੁੱਖ ॥੫॥
(ਜਦੋਂ ਅੰਤ ਸਮਾ ਆਉਂਦਾ ਹੈ, ਤਾਂ) ਮੂਰਖ ਇਕ ਖਿਨ ਵਿਚ ਹੀ ਉਹਨਾਂ (ਪਦਾਰਥਾਂ) ਨੂੰ ਛੱਡ ਕੇ (ਇਥੋਂ) ਤੁਰ ਪੈਂਦਾ ਹੈ ॥੫॥


ਮਾਇਆ ਮੋਹਿ ਬਹੁ ਭਰਮਿਆ  

One greatly wanders in the love of riches.  

ਮੋਹਿ = ਮੋਹ ਵਿਚ (ਫਸ ਕੇ)। ਭਰਮਿਆ = ਭਟਕਦਾ ਹੈ।
(ਪਰਮਾਤਮਾ ਦਾ ਸਿਮਰਨ ਭੁਲਾ ਕੇ ਮਨੁੱਖ) ਮਾਇਆ ਦੇ ਮੋਹ ਦੇ ਕਾਰਨ ਬਹੁਤ ਭਟਕਦਾ ਫਿਰਦਾ ਹੈ,


ਕਿਰਤ ਰੇਖ ਕਰਿ ਕਰਮਿਆ  

He does deeds as is the writ of his past actions.  

ਕਿਰਤ = ਕੀਤੇ ਹੋਏ ਕਰਮ। ਕਿਰਤ ਰੇਖ = (ਪਿਛਲੇ) ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਕਰਿ = ਕਰੇ, ਕਰਦਾ ਹੈ। ਕਰਮਿਆ = (ਹੋਰ ਉਹੋ ਜਿਹੇ ਹੀ) ਕਰਮ।
(ਪਿਛਲੇ) ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਮਨੁੱਖ ਹੋਰ ਉਹੋ ਜਿਹੇ ਹੀ) ਕਰਮ ਕਰੀ ਜਾਂਦਾ ਹੈ।


ਕਰਣੈਹਾਰੁ ਅਲਿਪਤੁ ਆਪਿ  

The Creator, of Himself remains detached.  

ਕਰਣੈਹਾਰੁ = ਸਭੁ ਕੁਝ ਕਰ ਸਕਣ ਵਾਲਾ। ਅਲਿਪਤੁ = ਨਿਰਲੇਪ, ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ।
ਸਭ ਕੁਝ ਕਰਨ ਦੇ ਸਮਰੱਥ ਪਰਮਾਤਮਾ ਆਪ ਨਿਰਲੇਪ ਹੈ (ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ)।


ਨਹੀ ਲੇਪੁ ਪ੍ਰਭ ਪੁੰਨ ਪਾਪਿ ॥੬॥  

Virtue and sin affect not the Lord.  

ਲੇਪੁ = ਅਸਰ, ਪ੍ਰਭਾਵ। ਪੁੰਨ = (ਮਿਥੇ ਹੋਏ) ਪੁੰਨਾਂ ਦੇ ਕਾਰਨ। ਪਾਪਿ = ਪਾਪ ਦੇ ਕਾਰਨ ॥੬॥
ਪ੍ਰਭੂ ਉੱਤੇ ਨਾਹ ਤਾਂ (ਜੀਵਾਂ ਦੇ ਮਿਥੇ ਹੋਏ) ਪੁੰਨ ਕਰਮਾਂ (ਦੇ ਕੀਤੇ ਜਾਣ ਤੋਂ ਪੈਦਾ ਹੋਣ ਵਾਲੇ ਅਹੰਕਾਰ ਆਦਿਕ) ਦਾ ਅਸਰ ਹੁੰਦਾ ਹੈ, ਨਾਹ ਕਿਸੇ ਪਾਪ ਦੇ ਕਾਰਨ (ਭਾਵ, ਉਸ ਪ੍ਰਭੂ ਨੂੰ ਨਾਹ ਅਹੰਕਾਰ ਨਾਹ ਵਿਕਾਰ ਆਪਣੇ ਅਸਰ ਹੇਠ ਲਿਆ ਸਕਦਾ ਹੈ) ॥੬॥


ਰਾਖਿ ਲੇਹੁ ਗੋਬਿੰਦ ਦਇਆਲ  

Save Thou me, O Merciful Master of the world.  

ਗੋਬਿੰਦ = ਹੇ ਗੋਬਿੰਦ!
ਹੇ ਦਇਆ ਦੇ ਸੋਮੇ ਗੋਬਿੰਦ! ਹੇ ਸਰਬ-ਵਿਆਪਕ! ਹੇ ਕਿਰਪਾਲ!


ਤੇਰੀ ਸਰਣਿ ਪੂਰਨ ਕ੍ਰਿਪਾਲ  

O my perfectly compassionate Lord, I have sought Thine refuge.  

ਕ੍ਰਿਪਾਲ = ਹੇ ਕਿਰਪਾਲ!
ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਰੱਖਿਆ ਕਰ।


ਤੁਝ ਬਿਨੁ ਦੂਜਾ ਨਹੀ ਠਾਉ  

Without Thee, I have, no other place of rest.  

ਠਾਉ = ਥਾਂ।
ਤੈਥੋਂ ਬਿਨਾ ਮੇਰਾ ਹੋਰ ਕੋਈ ਥਾਂ ਨਹੀਂ।


ਕਰਿ ਕਿਰਪਾ ਪ੍ਰਭ ਦੇਹੁ ਨਾਉ ॥੭॥  

Show Thou mercy unto me and bless me with Thy Name.  

ਕਰਿ = ਕਰ ਕੇ ॥੭॥
ਹੇ ਪ੍ਰਭੂ! ਮਿਹਰ ਕਰ ਕੇ ਮੈਨੂੰ ਆਪਣਾ ਨਾਮ ਬਖ਼ਸ਼ ॥੭॥


ਤੂ ਕਰਤਾ ਤੂ ਕਰਣਹਾਰੁ  

O Lord, Thou are the Creator and Thou the Doer.  

ਕਰਣਹਾਰੁ = ਸਭ ਕੁਝ ਕਰਨ ਦੀ ਸਮਰਥਾ ਵਾਲਾ।
(ਹੇ ਪ੍ਰਭੂ!) ਤੂੰ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈਂ, ਤੂੰ ਸਭ ਕੁਝ ਕਰਨ ਦੀ ਸਮਰਥਾ ਰੱਖਦਾ ਹੈਂ,


ਤੂ ਊਚਾ ਤੂ ਬਹੁ ਅਪਾਰੁ  

Thou, Thou are high and greatly Infinite.  

ਅਪਾਰੁ = ਬੇਅੰਤ, ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ {ਅ-ਪਾਰੁ}।
ਤੂੰ ਸਭ ਤੋਂ ਉੱਚਾ ਹੈਂ, ਤੂੰ ਬੜਾ ਬੇਅੰਤ ਹੈਂ,


ਕਰਿ ਕਿਰਪਾ ਲੜਿ ਲੇਹੁ ਲਾਇ  

Mercifully attach me to Thy skirt, O Lord.  

ਕਰਿ = ਕਰ ਕੇ। ਲੜਿ = ਲੜ ਨਾਲ, ਪੱਲੇ ਨਾਲ।
ਮਿਹਰ ਕਰ (ਸਾਨੂੰ) ਆਪਣੇ ਲੜ ਨਾਲ ਲਾਈ ਰੱਖ।


ਨਾਨਕ ਦਾਸ ਪ੍ਰਭ ਕੀ ਸਰਣਾਇ ॥੮॥੨॥  

Slave Nanak has entered Thy sanctuary, O Lord.  

ਨਾਨਕ = ਹੇ ਨਾਨਕ! ॥੮॥੨॥
ਹੇ ਨਾਨਕ! ਪ੍ਰਭੂ ਦੇ ਦਾਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ (ਅਤੇ ਇਉਂ ਅਰਜ਼ੋਈ ਕਰਦੇ ਰਹਿੰਦੇ ਹਨ) ॥੮॥੨॥


ਬਸੰਤ ਕੀ ਵਾਰ ਮਹਲੁ  

Var of Basant. 5th Guru.  

xxx
ਰਾਗ ਬਸੰਤੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਵਾਰ'।


ਸਤਿਗੁਰ ਪ੍ਰਸਾਦਿ  

There is but one God. By the True Guru's grace, He is attained.  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ  

Contemplating God's Name, flower thou, O my brother.  

ਮਹਲੁ = ਸਰੀਰ {ਨੋਟ: ਇਥੇ ਲਫ਼ਜ਼ 'ਮਹਲਾ' ਦੇ ਥਾਂ ਲਫ਼ਜ਼ 'ਮਹਲੁ' ਹੈ}। ਮਹਲੁ ੫ = ਸਰੀਰ ਪੰਜਵਾਂ, ਗੁਰੂ ਨਾਨਕ ਪੰਜਵਾਂ ਸਰੀਰ, ਭਾਵ, ਗੁਰੂ ਅਰਜਨ। ਹਰਿਆ = ਆਤਮਕ ਜੀਵਨ ਵਾਲਾ।
ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਜੀਵਨ ਵਾਲਾ ਬਣ ਜਾ (ਜਿਵੇਂ ਪਾਣੀ ਮਿਲਣ ਨਾਲ ਰੁੱਖ ਨੂੰ ਹਰਿਆਵਲ ਮਿਲ ਜਾਂਦੀ ਹੈ)।


ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ  

In accordance with the writ of destiny, thou are blessed with this beauteous season.  

ਕਰਮਿ = ਬਖ਼ਸ਼ਸ਼ ਦੇ ਲੇਖ ਰਾਹੀਂ। ਇਹ ਰੁਤਿ = ਨਾਮ ਜਪਣ ਲਈ ਇਹ ਮਨੁੱਖਾ ਸਰੀਰ ਦੀ ਰੁਤਿ। ਸੁਹਾਈ = ਸੋਹਣੀ।
(ਨਾਮ ਜਪਣ ਵਾਸਤੇ ਮਨੁੱਖਾ ਜਨਮ ਦਾ) ਇਹ ਸੋਹਣਾ ਸਮਾ (ਪੂਰਬਲੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਵਲੋਂ) ਲਿਖੇ ਬਖ਼ਸ਼ਸ਼ ਦੇ ਲੇਖ ਦੇ ਉੱਘੜਨ ਨਾਲ ਹੀ ਮਿਲਦਾ ਹੈ।


ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ  

Obtaining the ambrosial fruit of the Name the woods, grass and the three worlds have bloomed.  

ਮਉਲਿਆ = ਖਿੜਿਆ।
(ਜਿਵੇਂ ਵਰਖਾ ਨਾਲ) ਜੰਗਲ ਬਨਸਪਤੀ ਸਾਰਾ ਜਗਤ ਖਿੜ ਪੈਂਦਾ ਹੈ, (ਤਿਵੇਂ ਉਸ ਮਨੁੱਖ ਦਾ ਲੂੰ ਲੂੰ ਖਿੜ ਪੈਂਦਾ ਹੈ ਜੋ) ਅੰਮ੍ਰਿਤ ਨਾਮ-ਰੂਪ ਫਲ ਹਾਸਲ ਕਰ ਲੈਂਦਾ ਹੈ।


ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ  

Meeting with the saints bliss wells up and all the darkness of sins is dispelled.  

ਛਾਈ = ਕਾਲਖ਼, ਮੈਲ।
ਗੁਰੂ ਨੂੰ ਮਿਲ ਕੇ (ਉਸ ਦੇ ਹਿਰਦੇ ਵਿਚ) ਸੁਖ ਪੈਦਾ ਹੁੰਦਾ ਹੈ, ਉਸ ਦੇ ਮਨ ਦੀ ਮੈਲ ਲਹਿ ਜਾਂਦੀ ਹੈ।


ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਧਾਈ ॥੧॥  

Nanak utters but the One Lord's Name, and he shall wander not in existences again.  

ਧਾਈ = ਭਟਕਣਾ ॥੧॥
ਨਾਨਕ (ਭੀ) ਪ੍ਰਭੂ ਦਾ ਹੀ ਨਾਮ ਸਿਮਰਦਾ ਹੈ (ਤੇ ਜੋ ਮਨੁੱਖ ਸਿਮਰਦਾ ਹੈ ਉਸ ਨੂੰ) ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਭਟਕਣਾ ਨਹੀਂ ਪੈਂਦਾ ॥੧॥


ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ  

Obtaining the support of the True Name, I have chained the five very powerful demons.  

ਪੰਜੇ = ਕਾਮ ਆਦਿਕ ਪੰਜ ਹੀ ਵਿਕਾਰ। ਬਲੀ = ਬਲਵਾਨ। ਢੋਆ = ਭੇਟਾ।
ਜਿਸ ਮਨੁੱਖ ਨੇ (ਪ੍ਰਭੂ ਦਾ ਸਿਮਰਨ-ਰੂਪ) ਸੱਚੀ ਭੇਟਾ (ਪ੍ਰਭੂ ਦੀ ਹਜ਼ੂਰੀ ਵਿਚ) ਪੇਸ਼ ਕੀਤੀ ਹੈ, ਪ੍ਰਭੂ ਨੇ ਉਸ ਦੇ ਕਾਮਾਦਿਕ ਪੰਜੇ ਹੀ ਵੱਡੇ ਬਲੀ ਵਿਕਾਰ ਬੰਨ੍ਹ ਦਿੱਤੇ ਹਨ,


ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ  

Standing within my mind, the Lord has made me meditate on His feet.  

ਜਪਾਇਅਨੁ = ਉਸ ਨੇ ਜਪਾਏ। ਵਿਚਿ = ਉਸ ਦੇ ਹਿਰਦੇ ਵਿਚ। ਦਯੁ = ਦਿਆਲ ਪ੍ਰਭੂ।
ਦਿਆਲ ਪ੍ਰਭੂ ਨੇ ਵਿਚ ਖਲੋ ਉਸ ਦੇ ਹਿਰਦੇ ਵਿਚ ਆਪਣੇ ਚਰਨ ਟਿਕਾਏ ਭਾਵ ਆਪ ਨਾਮ ਜਪਾਇਆ ਹੈ,


ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ  

I am rid of all the ailments and sorrow, and am ever hale and hearty.  

ਸਭਿ = ਸਾਰੇ। ਨਿਰੋਆ = ਰੋਗ ਰਹਿਤ, ਅਰੋਗ।
(ਜਿਸ ਕਰਕੇ) ਉਸ ਦੇ ਸਾਰੇ ਹੀ ਰੋਗ ਤੇ ਸਹਸੇ ਮਿਟ ਜਾਂਦੇ ਹਨ, ਉਹ ਸਦਾ ਪਵਿਤ੍ਰ-ਆਤਮਾ ਤੇ ਅਰੋਗ ਰਹਿੰਦਾ ਹੈ।


ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਮੋਆ  

Contemplating the Lord's Name day and night I shall die not again.  

ਰੈਣਿ = ਰਾਤ। ਮੋਆ = ਮੌਤ, ਜਨਮ ਮਰਨ ਦਾ ਗੇੜ।
ਉਹ ਮਨੁੱਖ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਲਾਣਾ ਪੈਂਦਾ।


ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥੨॥  

O Nanak, I have ultimately become He, from whom I had issued forth.  

xxx॥੨॥
ਹੇ ਨਾਨਕ! ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ (ਸਿਮਰਨ ਦੀ ਬਰਕਤਿ ਨਾਲ) ਉਸੇ ਦਾ ਰੂਪ ਹੋ ਜਾਂਦਾ ਹੈ ॥੨॥


ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ  

Where from springs the man, where lives he, and in what does he merge?  

ਕਹ ਮਾਹਿ = ਕਾਹਦੇ ਵਿਚ? ਸਮਾਵੈ = ਲੀਨ ਹੋ ਜਾਂਦਾ ਹੈ।
(ਕੋਈ ਨਹੀਂ ਦੱਸ ਸਕਦਾ ਕਿ) ਪ੍ਰਭੂ ਕਿਥੋਂ ਪੈਦਾ ਹੁੰਦਾ ਹੈ ਕਿਥੇ ਰਹਿੰਦਾ ਹੈ ਤੇ ਕਿਥੇ ਲੀਨ ਹੋ ਜਾਂਦਾ ਹੈ।


ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ  

Men and all other beings belong to the Lord. Who can appraise their worth?  

xxx
ਸਾਰੇ ਜੀਵ ਖਸਮ-ਪ੍ਰਭੂ ਦੇ ਪੈਦਾ ਕੀਤੇ ਹੋਏ ਹਨ, ਕੋਈ ਭੀ (ਆਪਣੇ ਪੈਦਾ ਕਰਨ ਵਾਲੇ ਦੇ ਗੁਣਾਂ ਦਾ) ਮੁੱਲ ਨਹੀਂ ਪਾ ਸਕਦਾ।


ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ  

Beauteous are the saints, who ever utter, contemplate and hear the Lord's Name.  

ਕਹਨਿ = ਕਹਿੰਦੇ ਹਨ। ਸੁਹਾਵੈ = ਸੋਹਣੇ ਲੱਗਦੇ ਹਨ।
ਜੋ ਜੋ ਉਸ ਪ੍ਰਭੂ ਦੇ ਗੁਣ ਉਚਾਰਦੇ ਹਨ ਚੇਤੇ ਕਰਦੇ ਹਨ ਸੁਣਦੇ ਹਨ ਉਹ ਭਗਤ ਸੋਹਣੇ (ਜੀਵਨ ਵਾਲੇ) ਹੋ ਜਾਂਦੇ ਹਨ।


ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਲਾਵੈ  

Inaccessible and Inapprehensible is the Lord. None else can equal Him.  

ਲਵੈ ਨ ਲਾਵੈ = ਬਰਾਬਰੀ ਨਹੀਂ ਕਰ ਸਕਦਾ। ਅਗੋਚਰੁ = ਅ-ਗੋ-ਚਰੁ। ਗੋ = ਇੰਦ੍ਰੇ
ਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ ਸਭ ਦਾ ਮਾਲਕ ਹੈ, ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ।


ਸਚੁ ਪੂਰੈ ਗੁਰਿ ਉਪਦੇਸਿਆ ਨਾਨਕੁ ਸੁਣਾਵੈ ॥੩॥੧॥  

The perfect Guru has instructed Nanak in Truth and this is what he preaches into the world.  

ਗੁਰਿ = ਗੁਰੂ ਨੇ। ਉਪਦੇਸਿਆ = ਨੇੜੇ ਵਿਖਾ ਦਿੱਤਾ ਹੈ। ਸਚੁ = ਸਦਾ-ਥਿਰ ਪ੍ਰਭੂ।॥੩॥੧॥
ਨਾਨਕ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਾਂਦਾ ਹੈ, ਪੂਰੇ ਗੁਰੂ ਨੇ ਉਹ ਪ੍ਰਭੂ ਨੇੜੇ ਵਿਖਾ ਦਿੱਤਾ ਹੈ (ਅੰਦਰ ਵੱਸਦਾ ਵਿਖਾ ਦਿੱਤਾ ਹੈ) ॥੩॥੧॥


ਬਸੰਤੁ ਬਾਣੀ ਭਗਤਾਂ ਕੀ  

Basant Hymns of the saints.  

xxx
ਰਾਗ ਬਸੰਤੁ ਵਿੱਚ ਭਗਤਾਂ ਦੀ ਬਾਣੀ।


ਕਬੀਰ ਜੀ ਘਰੁ  

kabir Ji.  

xxx
(ਰਾਗ ਬਸੰਤ) ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

There is but one God. By the True Guru's grace, He is obtained.  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਮਉਲੀ ਧਰਤੀ ਮਉਲਿਆ ਅਕਾਸੁ  

The earth is in bloom, and in bloom is the sky.  

ਮਉਲੀ = ਖਿੜੀ ਹੋਈ ਹੈ, ਟਹਿਕ ਰਹੀ ਹੈ, ਸੁਹਣੀ ਲੱਗ ਰਹੀ ਹੈ।
ਧਰਤੀ ਤੇ ਅਕਾਸ਼ (ਪਰਮਾਤਮਾ ਦੀ ਜੋਤ ਦੇ ਪ੍ਰਕਾਸ਼ ਨਾਲ) ਖਿੜੇ ਹੋਏ ਹਨ।


ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥੧॥  

Every heart has flowered by the Lord's Light.  

ਘਟਿ ਘਟਿ = ਹਰੇਕ ਘਟ ਵਿਚ। ਮਉਲਿਆ = ਖਿੜਿਆ ਹੋਇਆ ਹੈ, ਚਮਕ ਦਿਖਾ ਰਿਹਾ ਹੈ, ਭਾਵ ਮਾਰ ਰਿਹਾ ਹੈ। ਪ੍ਰਗਾਸੁ = ਚਾਨਣ, ਜੋਤ। ਆਤਮ ਪ੍ਰਗਾਸੁ = ਆਤਮਾ ਦਾ ਪ੍ਰਕਾਸ਼, ਪਰਮਾਤਮਾ ਦੀ ਜੋਤ ਦਾ ਚਾਨਣ ॥੧॥
ਹਰੇਕ ਘਟ ਵਿਚ ਉਸ ਪਰਮਾਤਮਾ ਦਾ ਹੀ ਪ੍ਰਕਾਸ਼ ਹੈ ॥੧॥


ਰਾਜਾ ਰਾਮੁ ਮਉਲਿਆ ਅਨਤ ਭਾਇ  

My Lord, the King, is rejoicing in endless ways.  

ਰਾਜਾ = ਪ੍ਰਕਾਸ਼-ਸਰੂਪ। ਅਨਤ = ਅਨੰਤ। ਅਨਤ ਭਾਇ = ਅਨੰਤ ਭਾਵ ਵਿਚ, ਬੇਅੰਤ ਤਰੀਕਿਆਂ ਨਾਲ, ਅਨੇਕ ਤਰ੍ਹਾਂ।
(ਸਾਰੇ ਜਗਤ ਦਾ ਮਾਲਕ) ਜੋਤ-ਸਰੂਪ ਪਰਮਾਤਮਾ (ਆਪਣੇ ਬਣਾਏ ਜਗਤ ਵਿਚ) ਅਨੇਕ ਤਰ੍ਹਾਂ ਆਪਣਾ ਪ੍ਰਕਾਸ਼ ਕਰ ਰਿਹਾ ਹੈ।


ਜਹ ਦੇਖਉ ਤਹ ਰਹਿਆ ਸਮਾਇ ॥੧॥ ਰਹਾਉ  

Whithersoever I see, thither He is contained. Pause.  

ਜਹ = ਜਿੱਧਰ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਤਹ = ਉਧਰ। ਸਮਾਇ ਰਹਿਆ = ਭਰਪੂਰ ਹੈ ॥੧॥
ਮੈਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਭਰਪੂਰ (ਦਿੱਸਦਾ) ਹੈ ॥੧॥ ਰਹਾਉ॥


ਦੁਤੀਆ ਮਉਲੇ ਚਾਰਿ ਬੇਦ  

The four Vadas rejoice in duality.  

ਦੁਤੀਆ = ਦੂਜੀ ਗੱਲ (ਇਹ ਹੈ); ਅਤੇ ਹੋਰ (ਸੁਣੋ)।
ਦੂਜੀ ਗੱਲ (ਇਹ ਹੈ, ਨਿਰੀ ਧਰਤ ਅਕਾਸ਼ ਹੀ ਨਹੀਂ) ਚਾਰੇ ਵੇਦ ਵੀ ਪਰਮਾਤਮਾ ਦੀ ਜੋਤ ਨਾਲ ਪਰਗਟ ਹੋਏ ਹਨ,


ਸਿੰਮ੍ਰਿਤਿ ਮਉਲੀ ਸਿਉ ਕਤੇਬ ॥੨॥  

So are rejoicing the Simritis, together with the Muslim religious books.  

ਸਿਉ ਕਤੇਬ = ਮੁਸਲਮਾਨੀ ਧਰਮ ਪੁਸਤਕਾਂ ਸਮੇਤ ॥੨॥
ਸਿਮ੍ਰਿਤੀਆਂ ਤੇ ਮੁਸਲਮਾਨੀ ਧਰਮ-ਪੁਸਤਕ-ਇਹ ਸਾਰੇ ਭੀ ਪਰਮਾਤਮਾ ਦੀ ਜੋਤ ਨਾਲ ਪਰਗਟ ਹੋਏ ਹਨ ॥੨॥


ਸੰਕਰੁ ਮਉਲਿਓ ਜੋਗ ਧਿਆਨ  

Shiva is blossoming in the yoga contemplation.  

ਸੰਕਰੁ = ਸ਼ਿਵ।
ਜੋਗ-ਸਮਾਧੀ ਲਾਣ ਵਾਲਾ ਸ਼ਿਵ ਭੀ (ਪ੍ਰਭੂ ਦੀ ਜੋਤ ਦੀ ਬਰਕਤਿ ਨਾਲ) ਖਿੜਿਆ।


ਕਬੀਰ ਕੋ ਸੁਆਮੀ ਸਭ ਸਮਾਨ ॥੩॥੧॥  

Kabir's Lord blooms amongst all alike.  

ਸਭ = ਹਰ ਥਾਂ। ਸਮਾਨ = ਇਕੋ ਜਿਹਾ ॥੩॥੧॥
(ਮੁੱਕਦੀ ਗੱਲ ਇਹ ਕਿ) ਕਬੀਰ ਦਾ ਮਾਲਕ (-ਪ੍ਰਭੂ) ਸਭ ਥਾਂ ਇਕੋ ਜਿਹਾ ਖਿੜ ਰਿਹਾ ਹੈ ॥੩॥੧॥


ਪੰਡਿਤ ਜਨ ਮਾਤੇ ਪੜ੍ਹ੍ਹਿ ਪੁਰਾਨ  

The learned Brahmans are intoxicated reading the Puranas.  

ਜਨ = ਲੋਕ। {ਨੋਟ: ਲਫ਼ਜ਼ 'ਜਨ' ਕਿਸੇ ਸ਼੍ਰੇਣੀ ਦੇ ਲਫ਼ਜ਼ ਨਾਲ ਵਰਤੀਏ ਤਾਂ ਉਸ ਦਾ ਅਰਥ ਹੁੰਦਾ ਹੈ "ਉਸ ਸ਼੍ਰੈਣੀ ਦੇ ਆਮ ਲੋਕ"}। ਮਾਤੇ = ਮੱਤੇ ਹੋਏ, ਮਸਤੇ ਹੋਏ, ਅਹੰਕਾਰੀ। ਪੜ੍ਹ੍ਹਿ = ਪੜ੍ਹ ਕੇ।
ਪੰਡਿਤ ਲੋਕ ਪੁਰਾਨ (ਆਦਿਕ ਧਰਮ-ਪੁਸਤਕਾਂ) ਪੜ੍ਹ ਕੇ ਅਹੰਕਾਰੇ ਹੋਏ ਹਨ;


ਜੋਗੀ ਮਾਤੇ ਜੋਗ ਧਿਆਨ  

The yogis are intoxicated in practising Yoga.  

xxx
ਜੋਗੀ ਜੋਗ-ਸਾਧਨਾਂ ਦੇ ਮਾਣ ਵਿਚ ਮੱਤੇ ਹੋਏ ਹਨ,


ਸੰਨਿਆਸੀ ਮਾਤੇ ਅਹੰਮੇਵ  

The secitarians are inebriated in the mysteries of self-conceit.  

ਅਹੰਮੇਵ = ਅਹੰਕਾਰ।
ਸੰਨਿਆਸੀ (ਸੰਨਿਆਸ ਦੇ) ਅਹੰਕਾਰ ਵਿਚ ਡੁੱਬੇ ਹੋਏ ਹਨ;


ਤਪਸੀ ਮਾਤੇ ਤਪ ਕੈ ਭੇਵ ॥੧॥  

The penitents are inebriated in the mysteries of penances.  

ਭੇਵ = ਭੇਤ, ਮਰਮ ॥੧॥
ਤਪੀ ਲੋਕ ਇਸ ਵਾਸਤੇ ਮਸਤੇ ਹੋਏ ਹਨ ਕਿ ਉਹਨਾਂ ਨੇ ਤਪ ਦਾ ਭੇਤ ਪਾ ਲਿਆ ਹੈ ॥੧॥


ਸਭ ਮਦ ਮਾਤੇ ਕੋਊ ਜਾਗ  

All are intoxicated with ego. No one is awake.  

xxx
ਸਭ ਜੀਵ (ਕਿਸੇ ਨਾ ਕਿਸੇ ਵਿਕਾਰ ਵਿਚ) ਮੱਤੇ ਪਏ ਹਨ, ਕੋਈ ਜਾਗਦਾ ਨਹੀਂ (ਦਿੱਸਦਾ)।


ਸੰਗ ਹੀ ਚੋਰ ਘਰੁ ਮੁਸਨ ਲਾਗ ॥੧॥ ਰਹਾਉ  

The thieves, who are with them are blundering their home. Pause.  

ਸੰਗ ਹੀ = ਨਾਲ ਹੀ; ਅੰਦਰ ਹੀ। ਮੁਸਨ ਲਾਗ = ਠੱਗਣ ਲੱਗ ਪੈਂਦੇ ਹਨ ॥੧॥
ਤੇ, ਇਹਨਾਂ ਜੀਵਾਂ ਦੇ ਅੰਦਰੋਂ ਹੀ (ਉੱਠ ਕੇ ਕਾਮਾਦਿਕ) ਚੋਰ ਇਹਨਾਂ ਦਾ (ਹਿਰਦਾ-ਰੂਪ) ਘਰ ਲੁੱਟ ਰਹੇ ਹਨ ॥੧॥ ਰਹਾਉ॥


ਜਾਗੈ ਸੁਕਦੇਉ ਅਰੁ ਅਕੂਰੁ  

Awake are Sukh Dev and Akrur.  

ਸੁਕਦੇਉ = {ਸੰ. शुक} ਵਿਆਸ ਦੇ ਇਕ ਪੁੱਤਰ ਦਾ ਨਾਮ ਹੈ। ਇਹ ਜੰਮਦਾ ਹੀ ਭਗਤ ਸੀ, ਇਸ ਨੇ ਬੜੇ ਕਠਿਨ ਤਪ ਕੀਤੇ। ਰਾਜਾ ਪਰੀਖ੍ਯ੍ਯਤ ਨੂੰ ਇਸੇ ਰਿਸ਼ੀ ਨੇ ਭਾਗਵਤ ਪੁਰਾਣ ਸੁਣਾਇਆ ਸੀ। ਅਕ੍ਰੂਰ = ਕੰਸ ਦਾ ਭਰਾ, ਕ੍ਰਿਸ਼ਨ ਜੀ ਦਾ ਮਾਮਾ ਅਤੇ ਭਗਤ।
(ਜਗਤ ਵਿਚ ਕੋਈ ਵਿਰਲੇ ਵਿਰਲੇ ਜਾਗੇ, ਵਿਰਲੇ ਵਿਰਲੇ ਮਾਇਆ ਦੇ ਪ੍ਰਭਾਵ ਤੋਂ ਬਚੇ); ਜਾਗਦਾ ਰਿਹਾ ਸੁਕਦੇਵ ਰਿਸ਼ੀ ਤੇ ਅਕ੍ਰੂਰ ਭਗਤ;


        


© SriGranth.org, a Sri Guru Granth Sahib resource, all rights reserved.
See Acknowledgements & Credits