Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਬਸੰਤੁ ਮਹਲਾ ਘਰੁ ਦੁਤੁਕੀਆ  

Basant 5th Guru. Do-tukas.  

xxx
ਰਾਗ ਬਸੰਤੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਤੁਕੀ ਬਾਣੀ।


ਸਤਿਗੁਰ ਪ੍ਰਸਾਦਿ  

There is but One God. By the True Guru's grace, He is obtained.  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸੁਣਿ ਸਾਖੀ ਮਨ ਜਪਿ ਪਿਆਰ  

Hear, O mind, the stories of the saints and contemplate thou thy Lord with love.  

ਸੁਣਿ = ਸੁਣ ਕੇ। ਸਾਖੀ = (ਗੁਰੂ ਦੀ) ਸਿੱਖਿਆ। ਮਨ = ਹੇ ਮਨ! ਜਪਿ ਪਿਆਰ = ਪਿਆਰ ਨਾਲ (ਪਰਮਾਤਮਾ ਦਾ ਨਾਮ) ਜਪਿਆ ਕਰ।
ਹੇ (ਮੇਰੇ) ਮਨ! (ਗੁਰੂ ਦੀ) ਸਿੱਖਿਆ ਸੁਣ ਕੇ ਪ੍ਰੇਮ ਨਾਲ (ਪਰਮਾਤਮਾ ਦਾ ਨਾਮ) ਜਪਿਆ ਕਰ।


ਅਜਾਮਲੁ ਉਧਰਿਆ ਕਹਿ ਏਕ ਬਾਰ  

Ajamal was delivered, uttering the Lord's Name but once.  

ਉਧਰਿਆ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ। ਕਹਿ = ਆਖ ਕੇ, ਸਿਮਰ ਕੇ। ਏਕ ਬਾਰ = ਇਕੋ ਵਾਰੀ, ਸਦਾ ਲਈ।
ਅਜਾਮਲ (ਪ੍ਰਭੂ ਦਾ ਨਾਮ) ਜਪ ਕੇ ਸਦਾ ਲਈ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ।


ਬਾਲਮੀਕੈ ਹੋਆ ਸਾਧਸੰਗੁ  

Balmik obtained the society of the saints.  

ਸਾਧ ਸੰਗੁ = ਗੁਰੂ ਦੀ ਸੰਗਤ।
ਬਾਲਮੀਕ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਈ (ਉਸ ਨੇ ਭੀ ਹਰਿ-ਨਾਮ ਜਪਿਆ, ਤੇ, ਉਸ ਦਾ ਪਾਰ-ਉਤਾਰਾ ਹੋ ਗਿਆ)।


ਧ੍ਰੂ ਕਉ ਮਿਲਿਆ ਹਰਿ ਨਿਸੰਗ ॥੧॥  

The Lord met Dhru unhesitatingly.  

ਕਉ = ਨੂੰ। ਨਿਸੰਗ = ਝਾਕਾ ਲਾਹ ਕੇ ॥੧॥
(ਨਾਮ ਜਪਣ ਦੀ ਹੀ ਬਰਕਤਿ ਨਾਲ) ਧ੍ਰੂ ਨੂੰ ਪਰਮਾਤਮਾ ਪ੍ਰਤੱਖ ਹੋ ਕੇ ਮਿਲ ਪਿਆ ॥੧॥


ਤੇਰਿਆ ਸੰਤਾ ਜਾਚਉ ਚਰਨ ਰੇਨ  

I ask for the dust of Thine saints' feet, O Lord,  

ਜਾਚਉ = ਜਾਚਉਂ, ਮੈਂ ਮੰਗਦਾ ਹਾਂ। ਚਰਨ ਰੇਨ = ਚਰਨਾਂ ਦੀ ਧੂੜ।
ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ,


ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ ॥੧॥ ਰਹਾਉ  

mercifully, Thou bless me with it, that obtaining it, I may apply it to my forehead. Pause.  

ਲੇ = ਲੈ ਕੇ। ਮਸਤਕਿ = ਮੱਥੇ ਉੱਤੇ। ਲਾਵਉ = ਲਾਵਉਂ, ਮੈਂ ਲਾਵਾਂ। ਕਰਿ ਕ੍ਰਿਪਾ ਦੇਨ = ਦੇਣ ਦੀ ਕਿਰਪਾ ਕਰ ॥੧॥
ਦੇਣ ਦੀ ਕਿਰਪਾ ਕਰ (ਉਹ ਚਰਨ-ਧੂੜ ਲੈ ਕੇ) ਮੈਂ ਆਪਣੇ ਮੱਥੇ ਤੇ ਲਾਵਾਂਗਾ ॥੧॥ ਰਹਾਉ॥


ਗਨਿਕਾ ਉਧਰੀ ਹਰਿ ਕਹੈ ਤੋਤ  

Uttering the Lord's Name, like her parrot, the prostitute was emancipated.  

ਗਨਿਕਾ = ਵੇਸੁਆ। ਉਧਰੀ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਈ। ਕਹੈ = ਉਚਾਰਦਾ ਹੈ। ਤੋਤ = ਤੋਤਾ।
ਹੇ (ਮੇਰੇ) ਮਨ! (ਜਿਉਂ ਜਿਉਂ) ਤੋਤਾ ਰਾਮ-ਨਾਮ ਉਚਾਰਦਾ ਸੀ (ਉਸ ਨੂੰ ਰਾਮ-ਨਾਮ ਸਿਖਾਲਣ ਲਈ ਗਨਿਕਾ ਭੀ ਰਾਮ-ਨਾਮ ਉਚਾਰਦੀ ਸੀ, ਤੇ, ਨਾਮ ਸਿਮਰਨ ਦੀ ਬਰਕਤਿ ਨਾਲ) ਗਨਿਕਾ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਈ।


ਗਜਇੰਦ੍ਰ ਧਿਆਇਓ ਹਰਿ ਕੀਓ ਮੋਖ  

The great elephant remembered. God and He did deliver him.  

ਗਜ = ਹਾਥੀ। ਗਜ ਇੰਦ੍ਰ = ਵੱਡਾ ਹਾਥੀ। ਕੀਓ = ਕਰ ਦਿੱਤਾ। ਮੋਖ = ਬੰਧਨਾਂ ਤੋਂ ਆਜ਼ਾਦ।
(ਸਰਾਪ ਦੇ ਕਾਰਨ ਗੰਧਰਬ ਤੋਂ ਬਣੇ ਹੋਏ) ਵੱਡੇ ਹਾਥੀ ਨੇ (ਸਰੋਵਰ ਵਿਚ ਤੰਦੂਏ ਦੀ ਫਾਹੀ ਵਿਚ ਫਸ ਕੇ) ਪਰਮਾਤਮਾ ਦਾ ਧਿਆਨ ਧਰਿਆ, ਪਰਮਾਤਮਾ ਨੇ ਉਸ ਨੂੰ (ਤੰਦੂਏ ਦੀ) ਫਾਹੀ ਵਿਚੋਂ ਬਚਾ ਲਿਆ।


ਬਿਪ੍ਰ ਸੁਦਾਮੇ ਦਾਲਦੁ ਭੰਜ  

He rid Brahman Sudama of his poverty.  

ਬਿਪ੍ਰ = ਬ੍ਰਾਹਮਣ। ਦਾਲਦੁ = ਗਰੀਬੀ। ਭੰਜ = ਨਾਸ (ਕੀਤਾ)।
ਸੁਦਾਮੇ ਬ੍ਰਾਹਮਣ ਦੀ (ਕ੍ਰਿਸ਼ਨ ਜੀ ਨੇ) ਗਰੀਬੀ ਕੱਟੀ।


ਰੇ ਮਨ ਤੂ ਭੀ ਭਜੁ ਗੋਬਿੰਦ ॥੨॥  

O my mind, thou too meditate on the Lord.  

ਭਜੁ = ਜਪਿਆ ਕਰ ॥੨॥
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਭਜਨ ਕਰਿਆ ਕਰ ॥੨॥


ਬਧਿਕੁ ਉਧਾਰਿਓ ਖਮਿ ਪ੍ਰਹਾਰ  

The hunter who struck Krishana with an arrow was delivered.  

ਬਧਿਕੁ = ਸ਼ਿਕਾਰੀ। ਉਧਾਰਿਆ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ। ਖਮਿ = ਤੀਰ ਨਾਲ। ਖਮਿ ਪ੍ਰਹਾਰ = (ਕ੍ਰਿਸ਼ਨ ਜੀ ਨੂੰ) ਤੀਰ ਨਾਲ ਮਾਰਨ ਵਾਲਾ।
ਹੇ (ਮੇਰੇ) ਮਨ! (ਕ੍ਰਿਸ਼ਨ ਜੀ ਨੂੰ) ਤੀਰ ਨਾਲ ਮਾਰਨ ਵਾਲੇ ਸ਼ਿਕਾਰੀ ਨੂੰ (ਕ੍ਰਿਸ਼ਨ ਜੀ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।


ਕੁਬਿਜਾ ਉਧਰੀ ਅੰਗੁਸਟ ਧਾਰ  

Placing the foot on the thumb, the hunch-back was saved.  

ਕੁਬਿਜਾ = ਕੁੱਬੇ ਲੱਕ ਵਾਲੀ। ਅੰਗੁਸਟ = ਅੰਗੂਠਾ। ਅੰਗੁਸਟ ਧਾਰ = (ਕ੍ਰਿਸ਼ਨ ਜੀ ਦੇ) ਅੰਗੂਠੇ ਦੇ ਛੁਹਣ ਨਾਲ।
(ਕ੍ਰਿਸ਼ਨ ਜੀ ਦੇ) ਅੰਗੂਠੇ ਦੀ ਛੁਹ ਨਾਲ ਕੁਬਿਜਾ ਪਾਰ ਲੰਘ ਗਈ।


ਬਿਦਰੁ ਉਧਾਰਿਓ ਦਾਸਤ ਭਾਇ  

Bidur was redeemed through the servants sentiments.  

ਦਾਸ = ਸੇਵਕ। ਦਾਸਤ ਭਾਇ = ਸੇਵਾ ਦੇ ਭਾਵ ਨਾਲ।
ਬਿਦਰ ਨੂੰ (ਉਸ ਦੇ) ਸੇਵਾ ਭਾਵ ਦੇ ਕਾਰਨ (ਕ੍ਰਿਸ਼ਨ ਜੀ ਨੇ) ਪਾਰ ਲੰਘਾ ਦਿੱਤਾ।


ਰੇ ਮਨ ਤੂ ਭੀ ਹਰਿ ਧਿਆਇ ॥੩॥  

O my soul, thou too contemplate thy God.  

xxx॥੩॥
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਧਿਆਨ ਧਰਿਆ ਕਰ ॥੩॥


ਪ੍ਰਹਲਾਦ ਰਖੀ ਹਰਿ ਪੈਜ ਆਪ  

God, of Himself, saved the honour of Prahlad.  

ਪੈਜ = ਲਾਜ, ਇੱਜ਼ਤ।
ਹੇ (ਮੇਰੇ) ਮਨ! ਪ੍ਰਹਲਾਦ ਦੀ ਇੱਜ਼ਤ ਪਰਮਾਤਮਾ ਨੇ ਆਪ ਰੱਖੀ।


ਬਸਤ੍ਰ ਛੀਨਤ ਦ੍ਰੋਪਤੀ ਰਖੀ ਲਾਜ  

When being disrobed, the Lord preserved Daropadi's honour.  

ਬਸਤ੍ਰ = ਕੱਪੜੇ। ਬਸਤ੍ਰ ਛੀਨਤ = ਬਸਤ੍ਰ ਖੋਹੇ ਜਾਣ ਵੇਲੇ।
(ਦੁਰਜੋਧਨ ਦੀ ਸਭਾ ਵਿਚ ਦ੍ਰੋਪਤੀ ਨੂੰ ਨਗਨ ਕਰਨ ਲਈ ਜਦੋਂ) ਦ੍ਰੋਪਤੀ ਦੇ ਬਸਤ੍ਰ ਲਾਹੇ ਜਾ ਰਹੇ ਸਨ, ਤਦੋਂ (ਕ੍ਰਿਸ਼ਨ ਜੀ ਨੇ ਉਸ ਦੀ) ਇੱਜ਼ਤ ਬਚਾਈ।


ਜਿਨਿ ਜਿਨਿ ਸੇਵਿਆ ਅੰਤ ਬਾਰ  

They, who remembered God, at the last moment; all of them were saved.  

ਜਿਨਿ = ਜਿਸ ਨੇ। ਜਿਨਿ ਜਿਨਿ = ਜਿਸ ਜਿਸ ਨੇ। ਸੇਵਿਆ = ਸਰਨ ਲਈ, ਆਸਰਾ ਲਿਆ, ਭਗਤੀ ਕੀਤੀ। ਅੰਤ ਬਾਰ = ਅਖ਼ੀਰਲੇ ਸਮੇ।
ਹੇ ਮਨ! ਜਿਸ ਜਿਸ ਨੇ ਭੀ ਔਖੇ ਵੇਲੇ ਪਰਮਾਤਮਾ ਦਾ ਪੱਲਾ ਫੜਿਆ (ਪਰਮਾਤਮਾ ਨੇ ਉਸ ਦੀ ਲਾਜ ਰੱਖੀ)।


ਰੇ ਮਨ ਸੇਵਿ ਤੂ ਪਰਹਿ ਪਾਰ ॥੪॥  

Serve Thou the Lord, O my soul, that thou too may cross over.  

ਪਰਹਿ ਪਾਰ = ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ॥੪॥
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦੀ ਸਰਨ ਪਉ, (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ॥੪॥


ਧੰਨੈ ਸੇਵਿਆ ਬਾਲ ਬੁਧਿ  

Dhanna served God, through the innocence of a child.  

ਧੰਨੈ = ਧੰਨੇ (ਭਗਤ) ਨੇ। ਸੇਵਿਆ = ਭਗਤੀ ਕੀਤੀ। ਬਾਲ ਬੁਧਿ = ਬਾਲਕਾਂ ਵਾਲੀ ਬੁੱਧੀ ਪ੍ਰਾਪਤ ਕਰ ਕੇ, ਵੈਰ-ਵਿਰੋਧ ਵਾਲਾ ਸੁਭਾਉ ਮਿਟਾ ਕੇ {ਛੋਟੇ ਬਾਲਾਂ ਦੇ ਅੰਦਰ ਇਹੀ ਖ਼ਾਸ ਸਿਫ਼ਤ ਹੈ ਕਿ ਉਹਨਾਂ ਦੇ ਅੰਦਰ ਕਿਸੇ ਵਾਸਤੇ ਵੈਰ ਨਹੀਂ ਹੁੰਦਾ}।
ਹੇ (ਮੇਰੇ) ਮਨ! ਧੰਨੇ ਨੇ (ਗੁਰੂ ਦੀ ਸਰਨ ਪੈ ਕੇ) ਬਾਲਾਂ ਵਾਲੀ (ਨਿਰਵੈਰ) ਬੁੱਧੀ ਪ੍ਰਾਪਤ ਕਰ ਕੇ ਪਰਮਾਤਮਾ ਦੀ ਭਗਤੀ ਕੀਤੀ।


ਤ੍ਰਿਲੋਚਨ ਗੁਰ ਮਿਲਿ ਭਈ ਸਿਧਿ  

Meeting with the Guru, Tirlochan attained perfection.  

ਗੁਰ ਮਿਲਿ = ਗੁਰੂ ਨੂੰ ਮਿਲ ਕੇ। ਸਿਧਿ = (ਆਤਮਕ ਜੀਵਨ ਵਿਚ) ਸਫਲਤਾ।
ਗੁਰੂ ਨੂੰ ਮਿਲ ਕੇ ਤ੍ਰਿਲੋਚਨ ਨੂੰ ਭੀ ਆਤਮਕ ਜੀਵਨ ਵਿਚ ਸਫਲਤਾ ਪ੍ਰਾਪਤ ਹੋਈ।


ਬੇਣੀ ਕਉ ਗੁਰਿ ਕੀਓ ਪ੍ਰਗਾਸੁ  

The Guru blessed Baini with the Divine light.  

ਕਉ = ਨੂੰ। ਗੁਰਿ = ਗੁਰੂ ਨੇ। ਪ੍ਰਗਾਸੁ = ਆਤਮਕ ਜੀਵਨ ਦਾ ਚਾਨਣ।
ਗੁਰੂ ਨੇ (ਭਗਤ) ਬੇਣੀ ਨੂੰ ਆਤਮਕ ਜੀਵਨ ਦਾ ਚਾਨਣ ਬਖ਼ਸ਼ਿਆ।


ਰੇ ਮਨ ਤੂ ਭੀ ਹੋਹਿ ਦਾਸੁ ॥੫॥  

O my mind, be thou too the Lord's servant.  

ਹੋਹਿ = ਹੋ ਜਾ। ਦਾਸੁ = (ਪਰਮਾਤਮਾ ਦਾ) ਸੇਵਕ ॥੫॥
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਭਗਤ (ਇਸੇ ਤਰ੍ਹਾਂ) ਬਣ ॥੫॥


ਜੈਦੇਵ ਤਿਆਗਿਓ ਅਹੰਮੇਵ  

Jaidev abandoned his self-conceit.  

ਅਹੰਮੇਵ = ਹਉਮੈ, ਅਹੰਕਾਰ।
ਹੇ (ਮੇਰੇ) ਮਨ! (ਗੁਰੂ ਨੂੰ ਮਿਲ ਕੇ) ਜੈਦੇਵ ਨੇ (ਆਪਣੇ ਬ੍ਰਾਹਮਣ ਹੋਣ ਦਾ) ਮਾਣ ਛੱਡਿਆ।


ਨਾਈ ਉਧਰਿਓ ਸੈਨੁ ਸੇਵ  

Through service, Sain, the barber, was saved.  

ਉਧਰਿਓ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ। ਸੇਵ = ਭਗਤੀ (ਕਰ ਕੇ)।
ਸੈਣ ਨਾਈ (ਗੁਰੂ ਦੀ ਸਰਨ ਪੈ ਕੇ) ਭਗਤੀ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ,


ਮਨੁ ਡੀਗਿ ਡੋਲੈ ਕਹੂੰ ਜਾਇ  

My mind, wavers and wabbles not, nor does it go anywhere.  

ਮਨੁ = (ਸੈਣ ਦਾ) ਮਨ। ਡੀਗਿ = ਡਿੱਗ ਕੇ। ਕਹੂੰ ਜਾਇ = ਕਿਸੇ ਭੀ ਥਾਂ।
(ਸੈਣ ਦਾ) ਮਨ ਕਿਸੇ ਭੀ ਥਾਂ (ਮਾਇਆ ਦੇ ਠੇਡਿਆਂ ਨਾਲ) ਡਿੱਗ ਕੇ ਡੋਲਦਾ ਨਹੀਂ ਸੀ।


ਮਨ ਤੂ ਭੀ ਤਰਸਹਿ ਸਰਣਿ ਪਾਇ ॥੬॥  

O my soul, thou too shall cross over. Seek thou the Lord's protection.  

ਮਨ = ਹੇ ਮਨ! ਤਰਸਹਿ = ਪਾਰ ਲੰਘ ਜਾਹਿਂਗਾ। ਪਾਇ = ਪਾ ਕੇ, ਪੈ ਕੇ ॥੬॥
ਹੇ (ਮੇਰੇ) ਮਨ! (ਗੁਰੂ ਦੀ) ਸਰਨ ਪੈ ਕੇ ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ॥੬॥


ਜਿਹ ਅਨੁਗ੍ਰਹੁ ਠਾਕੁਰਿ ਕੀਓ ਆਪਿ  

They, to whom Thou Thyself show mercy, O Lord,  

ਜਿਹ = ਜਿਨ੍ਹਾਂ ਉੱਤੇ। ਅਨੁਗ੍ਰਹੁ = ਕਿਰਪਾ। ਠਾਕੁਰਿ = ਤੈਂ ਠਾਕੁਰ ਨੇ।
ਹੇ ਪ੍ਰਭੂ! ਜਿਨ੍ਹਾਂ ਭਗਤ ਜਨਾਂ ਉਤੇ ਤੈਂ ਠਾਕੁਰ ਨੇ ਆਪ ਮਿਹਰ ਕੀਤੀ,


ਸੇ ਤੈਂ ਲੀਨੇ ਭਗਤ ਰਾਖਿ  

Thou Thyself emancipate those saints.  

ਸੇ = ਉਹ ਮਨੁੱਖ {ਬਹੁ-ਵਚਨ}। ਰਾਖਿ ਲੀਨੇ = (ਸੰਸਾਰ-ਸਮੁੰਦਰ ਤੋਂ) ਬਚਾ ਲਏ।
ਉਹਨਾਂ ਨੂੰ ਤੂੰ (ਸੰਸਾਰ-ਸਮੁੰਦਰ ਵਿਚੋਂ) ਬਚਾ ਲਿਆ।


ਤਿਨ ਕਾ ਗੁਣੁ ਅਵਗਣੁ ਬੀਚਾਰਿਓ ਕੋਇ  

Their merits and demerits, Thou, O Lord, takes not into account.  

xxx
ਤੂੰ ਉਹਨਾਂ ਦਾ ਨਾਹ ਕੋਈ ਗੁਣ ਤੇ ਨਾਹ ਕੋਈ ਔਗੁਣ ਵਿਚਾਰਿਆ।


ਇਹ ਬਿਧਿ ਦੇਖਿ ਮਨੁ ਲਗਾ ਸੇਵ ॥੭॥  

Seeing these ways of Thine, my mind is dedicated to Thy service.  

ਇਹ ਬਿਧਿ = ਇਹ ਤਰੀਕਾ। ਦੇਖਿ = ਵੇਖ ਕੇ ॥੭॥
ਹੇ ਪ੍ਰਭੂ! ਤੇਰੀ ਇਸ ਕਿਸਮ ਦੀ ਦਇਆਲਤਾ ਵੇਖ ਕੇ (ਮੇਰਾ ਭੀ) ਮਨ (ਤੇਰੀ) ਭਗਤੀ ਵਿਚ ਲੱਗ ਪਿਆ ਹੈ ॥੭॥


ਕਬੀਰਿ ਧਿਆਇਓ ਏਕ ਰੰਗ  

Kabir contemplated, God attuned to His love with single mind.  

ਏਕ ਰੰਗ = ਇੱਕ ਦੇ ਪਿਆਰ ਵਿਚ ਟਿਕ ਕੇ।
ਹੇ ਨਾਨਕ! ਕਬੀਰ ਨੇ ਇਕ-ਰਸ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਧਿਆਨ ਧਰਿਆ।


ਨਾਮਦੇਵ ਹਰਿ ਜੀਉ ਬਸਹਿ ਸੰਗਿ  

Namdev abided with the Sire Master.  

ਬਸਹਿ = (ਹਰਿ ਜੀ) ਵੱਸਦੇ ਹਨ। ਸੰਗਿ = ਨਾਲ।
ਪ੍ਰਭੂ ਜੀ ਨਾਮਦੇਵ ਜੀ ਦੇ ਭੀ ਨਾਲ ਵੱਸਦੇ ਹਨ।


ਰਵਿਦਾਸ ਧਿਆਏ ਪ੍ਰਭ ਅਨੂਪ  

Ravidass meditated on the beauteous Lord.  

ਅਨੂਪ = ਉਪਮਾ-ਰਹਿਤ, ਸੋਹਣਾ, ਸੁੰਦਰ।
ਰਵਿਦਾਸ ਨੇ ਭੀ ਸੋਹਣੇ ਪ੍ਰਭੂ ਦਾ ਸਿਮਰਨ ਕੀਤਾ।


ਗੁਰ ਨਾਨਕ ਦੇਵ ਗੋਵਿੰਦ ਰੂਪ ॥੮॥੧॥  

Guru Nanak Dev is the very embodiment of the Master of the universe.  

ਨਾਨਕ = ਹੇ ਨਾਨਕ! ਗੁਰਦੇਵ = ਸਤਿਗੁਰੂ ॥੮॥੧॥
(ਇਹਨਾਂ ਸਭਨਾਂ ਉੱਤੇ ਗੁਰੂ ਨੇ ਹੀ ਕਿਰਪਾ ਕੀਤੀ)। ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ (ਤੂੰ ਭੀ ਗੁਰੂ ਦੀ ਸਰਨ ਪਿਆ ਰਹੁ) ॥੮॥੧॥


ਬਸੰਤੁ ਮਹਲਾ  

Basant 5th Guru.  

xxx
xxx


ਅਨਿਕ ਜਨਮ ਭ੍ਰਮੇ ਜੋਨਿ ਮਾਹਿ  

For many births, the mortal wandered in the existences.  

ਭ੍ਰਮੇ = ਭਟਕਦੇ ਹਨ। ਮਾਹਿ = ਵਿਚ।
ਮਨੁੱਖ ਅਨੇਕਾਂ ਜੂਨਾਂ ਅਨੇਕਾਂ ਜਨਮਾਂ ਵਿਚ ਭਟਕਦੇ ਫਿਰਦੇ ਹਨ।


ਹਰਿ ਸਿਮਰਨ ਬਿਨੁ ਨਰਕਿ ਪਾਹਿ  

Without God's meditation he falls into hell.  

ਨਰਕਿ = ਨਰਕ ਵਿਚ। ਪਾਹਿ = ਪੈਂਦੇ ਹਨ।
ਪਰਮਾਤਮਾ ਦੇ ਸਿਮਰਨ ਤੋਂ ਬਿਨਾ ਨਰਕ ਵਿਚ ਪਏ ਰਹਿੰਦੇ ਹਨ।


ਭਗਤਿ ਬਿਹੂਨਾ ਖੰਡ ਖੰਡ  

Without the Lord's devotion one is cut into bite.  

ਬਿਹੂਨਾ = ਸੱਖਣਾ। ਖੰਡ ਖੰਡ = ਟੋਟੇ ਟੋਟੇ।
ਭਗਤੀ ਤੋਂ ਬਿਨਾ (ਉਹਨਾਂ ਦਾ ਮਨ ਅਨੇਕਾਂ ਦੌੜਾਂ-ਭੱਜਾਂ ਵਿਚ) ਟੋਟੇ ਟੋਟੇ ਹੋਇਆ ਰਹਿੰਦਾ ਹੈ।


ਬਿਨੁ ਬੂਝੇ ਜਮੁ ਦੇਤ ਡੰਡ ॥੧॥  

Without realisation of the Lord, one is punished by Yama.  

ਡੰਡ = ਸਜ਼ਾ ॥੧॥
ਆਤਮਕ ਜੀਵਨ ਦੀ ਸੂਝ ਤੋਂ ਬਿਨਾ ਜਮਰਾਜ ਭੀ ਉਹਨਾਂ ਨੂੰ ਸਜ਼ਾ ਦੇਂਦਾ ਹੈ ॥੧॥


ਗੋਬਿੰਦ ਭਜਹੁ ਮੇਰੇ ਸਦਾ ਮੀਤ  

O my friend, ever remember thou thy Lord,  

ਮੇਰੇ ਮੀਤ = ਹੇ ਮੇਰੇ ਮਿੱਤਰ!
ਹੇ ਮੇਰੇ ਮਿੱਤਰ! ਸਦਾ ਪਰਮਾਤਮਾ ਦਾ ਭਜਨ ਕਰਿਆ ਕਰ।


ਸਾਚ ਸਬਦ ਕਰਿ ਸਦਾ ਪ੍ਰੀਤਿ ॥੧॥ ਰਹਾਉ  

and embrace thou ever love for the True Name. Pause.  

ਸਾਚ ਸਬਦ = ਸਦਾ ਕਾਇਮ ਰਹਿਣ ਵਾਲੀ ਸਿਫ਼ਤ-ਸਾਲਾਹ ॥੧॥
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਸਦਾ ਪਿਆਰ ਬਣਾਈ ਰੱਖ ॥੧॥ ਰਹਾਉ॥


ਸੰਤੋਖੁ ਆਵਤ ਕਹੂੰ ਕਾਜ  

By no avocation, contentment comes to one.  

ਸੰਤੋਖੁ = ਮਾਇਆ ਵਲੋਂ ਤ੍ਰਿਪਤੀ। ਕਹੂੰ ਕਾਜ = ਕਿਸੇ ਭੀ ਕੰਮਾਂ ਵਿਚ।
ਕਿਸੇ ਭੀ ਕੰਮਾਂ ਵਿਚ (ਉਸ ਮਨੁੱਖ ਨੂੰ) ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ।


ਧੂੰਮ ਬਾਦਰ ਸਭਿ ਮਾਇਆ ਸਾਜ  

All the makes of wealth are the clouds of smoke.  

ਧੂੰਮ ਬਾਦਰ = ਧੂੰਏਂ ਦੇ ਬੱਦਲ। ਸਭਿ ਸਾਜ = ਸਾਰੇ ਤਮਾਸ਼ੇ।
(ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ) ਮਾਇਆ ਦੇ ਸਾਰੇ ਕੌਤਕ-ਤਮਾਸ਼ੇ ਧੂੰਏ ਦੇ ਬੱਦਲ (ਹੀ) ਹਨ (ਹਵਾ ਦੇ ਇੱਕੋ ਬੁੱਲੇ ਨਾਲ ਉੱਡ ਜਾਣ ਵਾਲੇ)।


ਪਾਪ ਕਰੰਤੌ ਨਹ ਸੰਗਾਇ  

One shirks not from committing sins.  

ਸੰਗਾਇ = ਸੰਗਦਾ, ਸ਼ਰਮ ਕਰਦਾ।
(ਮਾਇਆ ਵਿਚ ਮਸਤ ਮਨੁੱਖ) ਪਾਪ ਕਰਦਾ ਭੀ ਝਿਜਕਦਾ ਨਹੀਂ।


ਬਿਖੁ ਕਾ ਮਾਤਾ ਆਵੈ ਜਾਇ ॥੨॥  

Intoxicated with poison, one comes and goes.  

ਬਿਖੁ = ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ। ਮਾਤਾ = ਮਸਤ। ਆਵੈ ਜਾਇ = ਜੰਮਦਾ ਮਰਦਾ ਰਹਿੰਦਾ ਹੈ ॥੨॥
ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਮੱਤਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੨॥


ਹਉ ਹਉ ਕਰਤ ਬਧੇ ਬਿਕਾਰ  

Practising ego and pride evils increase ever.  

ਹਉ ਹਉ = ਮੈਂ ਮੈਂ। ਕਰਤ = ਕਰਦਿਆਂ। ਬਧੇ = ਵਧਦੇ ਜਾਂਦੇ ਹਨ।
ਮੈਂ ਮੈਂ ਕਰਦਿਆਂ ਉਸ ਮਨੁੱਖ ਦੇ ਅੰਦਰ ਵਿਕਾਰ ਵਧਦੇ ਜਾਂਦੇ ਹਨ,


ਮੋਹ ਲੋਭ ਡੂਬੌ ਸੰਸਾਰ  

In worldly love and greed the world is drowned.  

xxx
ਜਗਤ ਦੇ ਮੋਹ ਅਤੇ ਲੋਭ ਵਿਚ ਉਹ ਸਦਾ ਡੁੱਬਾ ਰਹਿੰਦਾ ਹੈ,


ਕਾਮਿ ਕ੍ਰੋਧਿ ਮਨੁ ਵਸਿ ਕੀਆ  

Lust and wrath sway man's mind.  

ਕਾਮਿ = ਕਾਮ-ਵਾਸਨਾ ਨੇ। ਕ੍ਰੋਧਿ = ਕ੍ਰੋਧ ਨੇ। ਵਸਿ = ਵੱਸ ਵਿਚ, ਕਾਬੂ ਵਿਚ।
ਕਾਮ-ਵਾਸਨਾ ਨੇ ਕ੍ਰੋਧ ਨੇ (ਉਸ ਦਾ) ਮਨ ਸਦਾ ਆਪਣੇ ਕਾਬੂ ਵਿਚ ਕੀਤਾ ਹੁੰਦਾ ਹੈ,


ਸੁਪਨੈ ਨਾਮੁ ਹਰਿ ਲੀਆ ॥੩॥  

Even in dream, he utters not the Lord's Name.  

ਸੁਪਨੈ = ਸੁਪਨੇ ਵਿਚ, ਕਦੇ ਭੀ ॥੩॥
ਜਿਸ ਮਨੁੱਖ ਨੇ ਕਦੇ ਸੁਪਨੇ ਵਿਚ ਭੀ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ॥੩॥


ਕਬ ਹੀ ਰਾਜਾ ਕਬ ਮੰਗਨਹਾਰੁ  

Sometimes one is a king and sometimes a beggar.  

ਕਬ ਹੀ = ਕਦੇ। ਮੰਗਨਹਾਰੁ = ਮੰਗਤਾ।
(ਨਾਮ ਤੋਂ ਸੱਖਣਾ ਮਨੁੱਖ) ਚਾਹੇ ਕਦੇ ਰਾਜਾ ਹੈ ਚਾਹੇ ਮੰਗਤਾ,


ਦੂਖ ਸੂਖ ਬਾਧੌ ਸੰਸਾਰ  

To pain and pleasure the world is bound.  

ਬਾਧੌ = ਬੱਝਾ ਹੋਇਆ।
ਉਹ ਸਦਾ ਜਗਤ ਦੇ ਦੁੱਖਾਂ ਸੁਖਾਂ ਵਿਚ ਜਕੜਿਆ ਰਹਿੰਦਾ ਹੈ।


ਮਨ ਉਧਰਣ ਕਾ ਸਾਜੁ ਨਾਹਿ  

To emancipate himself man makes no preparation.  

ਉਧਰਣ ਕਾ = (ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚਾਣ ਦਾ। ਸਾਜੁ = ਉੱਦਮ।
ਆਪਣੇ ਮਨ ਨੂੰ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ ਡੁੱਬਣ ਤੋਂ) ਬਚਾਣ ਦਾ ਉਹ ਕੋਈ ਉੱਦਮ ਨਹੀਂ ਕਰਦਾ।


ਪਾਪ ਬੰਧਨ ਨਿਤ ਪਉਤ ਜਾਹਿ ॥੪॥  

The fetters of sin, ever continue loading him.  

ਬੰਧਨ = ਫਾਹੀਆਂ। ਪਉਤ ਜਾਹਿ = ਪੈਂਦੇ ਜਾਂਦੇ ਹਨ ॥੪॥
ਪਾਪਾਂ ਦੀਆਂ ਫਾਹੀਆਂ ਉਸ ਨੂੰ ਸਦਾ ਪੈਂਦੀਆਂ ਜਾਂਦੀਆਂ ਹਨ ॥੪॥


ਈਠ ਮੀਤ ਕੋਊ ਸਖਾ ਨਾਹਿ  

Man has no loved friend an comrade.  

ਈਠ = ਇਸ਼ਟ, ਪਿਆਰੇ। ਸਖਾ = ਸਾਥੀ।
ਪਿਆਰੇ ਮਿੱਤਰਾਂ ਵਿਚੋਂ ਕੋਈ ਭੀ (ਤੋੜ ਤਕ ਸਾਥ ਨਿਬਾਹੁਣ ਵਾਲਾ) ਸਾਥੀ ਨਹੀਂ ਬਣ ਸਕਦਾ।


ਆਪਿ ਬੀਜਿ ਆਪੇ ਹੀ ਖਾਂਹਿ  

He Himself sows and Himself eats.  

ਬੀਜਿ = ਬੀਜ ਕੇ, (ਚੰਗੇ ਮੰਦੇ) ਕਰਮ ਕਰ ਕੇ। ਆਪੇ = ਆਪ ਹੀ। ਖਾਂਹਿ = (ਜੀਵ ਉਹਨਾਂ ਕੀਤੇ ਕਰਮਾਂ ਦਾ) ਫਲ ਭੋਗਦੇ ਹਨ।
(ਸਾਰੇ ਜੀਵ ਚੰਗੇ ਮੰਦੇ) ਕਰਮ ਆਪ ਕਰ ਕੇ ਆਪ ਹੀ (ਉਹਨਾਂ ਕੀਤੇ ਕਰਮਾਂ ਦਾ) ਫਲ ਭੋਗਦੇ ਹਨ (ਕੋਈ ਮਿੱਤਰ ਮਦਦ ਨਹੀਂ ਕਰ ਸਕਦਾ)।


        


© SriGranth.org, a Sri Guru Granth Sahib resource, all rights reserved.
See Acknowledgements & Credits