Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ ॥੩॥  

Avarice is the dark dungeon and the demerits are the fetters on the feet.  

ਅਧੇਰਾ = ਹਨੇਰਾ। ਬੰਦੀਖਾਨਾ = ਕੈਦ-ਖ਼ਾਨਾ। ਪੈਰਿ = ਪੈਰ ਵਿਚ। ਲੋਹਾਰੀ = ਲੋਹੇ ਦੀ ਬੇੜੀ ॥੩॥
ਲੱਬ ਜੀਵ ਵਾਸਤੇ ਹਨੇਰਾ ਕੈਦਖ਼ਾਨਾ ਬਣਿਆ ਪਿਆ ਹੈ, ਤੇ ਇਸ ਦੇ ਆਪਣੇ ਕਮਾਏ ਪਾਪ ਇਸ ਦੇ ਪੈਰ ਵਿਚ ਲੋਹੇ ਦੀ ਬੇੜੀ ਬਣੇ ਪਏ ਹਨ ॥੩॥


ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪੁ ਕਰੇ ਕੋੁਟਵਾਰੀ  

Wealth ever beats the soul with its mallet and sin does the duty of a police officer.  

ਪੂੰਜੀ = (ਲੱਬ = ਗ੍ਰਸੇ ਜੀਵ ਦਾ) ਸਰਮਾਇਆ। ਮੁਦਗਰ ਮਾਰ = ਮੁਦਗਰਾਂ ਦੀ ਮਾਰ, ਮੁਹਲਿਆਂ ਦੀ ਮਾਰ। ਕੋੁਟਵਾਰੀ = ਕੋਤਵਾਲੀ {ਨੋਟ: ਅੱਖਰ 'ਕ' ਦੇ ਨਾਲ ਦੋ ਲਗਾਂ ਹਨ: ੋ ਤੇ ੁ। ਅਸਲ ਲਫ਼ਜ਼ 'ਕੋਟਵਾਰੀ' ਹੈ, ਇਥੇ 'ਕੁਟਵਾਰੀ' ਪੜ੍ਹਨਾ ਹੈ}।
(ਇਸ ਲੱਬ ਦੇ ਕਾਰਨ) ਜੀਵ ਦਾ ਸਰਮਾਇਆ ਇਹ ਹੈ ਕਿ ਇਸ ਨੂੰ, ਮਾਨੋ, ਨਿੱਤ ਮੁਹਲਿਆਂ ਦੀ ਮਾਰ ਪੈ ਰਹੀ ਹੈ, ਤੇ ਇਸ ਦਾ ਆਪਣਾ ਕਮਾਇਆ ਪਾਪ (-ਜੀਵਨ) ਇਸ ਦੇ ਸਿਰ ਉਤੇ ਕੁਤਵਾਲੀ ਕਰ ਰਿਹਾ ਹੈ।


ਭਾਵੈ ਚੰਗਾ ਭਾਵੈ ਮੰਦਾ ਜੈਸੀ ਨਦਰਿ ਤੁਮ੍ਹ੍ਹਾਰੀ ॥੪॥  

Whether good, whether bad; the man is, as Thou look upon him, O Lord.  

ਭਾਵੈ = ਜੇ ਤੈਨੂੰ ਭਾਵੈ ॥੪॥
ਪਰ ਹੇ ਪ੍ਰਭੂ! (ਜੀਵ ਦੇ ਕੀਹ ਵੱਸ?) ਜਿਹੋ ਜਿਹੀ ਤੇਰੀ ਨਿਗਾਹ ਹੋਵੇ ਉਹੋ ਜਿਹਾ ਜੀਵ ਬਣ ਜਾਂਦਾ ਹੈ, ਤੈਨੂੰ ਭਾਵੈ ਤਾਂ ਚੰਗਾ, ਤੈਨੂੰ ਭਾਵੈ ਤਾਂ ਮੰਦਾ ਬਣ ਜਾਂਦਾ ਹੈ (ਇਹ ਸੀ ਲੋਕਾਂ ਦੀ ਬੋਲੀ ਜੋ ਹਿੰਦੂ-ਰਾਜ ਸਮੇ ਆਮ ਤੌਰ ਤੇ ਵਰਤੀ ਜਾਂਦੀ ਸੀ) ॥੪॥


ਆਦਿ ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ  

The Primal Lord is called Allah, The Turn the Muslim divines has come.  

ਆਦਿ ਪੁਰਖ ਕਉ = ਉਸ ਨੂੰ ਜਿਸ ਨੂੰ ਪਹਿਲਾਂ ਹਿੰਦੂ-ਧਰਮ ਦੇ ਜ਼ੋਰ ਵੇਲੇ 'ਆਦਿ ਪੁਰਖ' ਆਖਿਆ ਜਾਂਦਾ ਸੀ। ਅਲਹੁ ਕਹੀਐ = ਹੁਣ 'ਅੱਲਾ' ਆਖਿਆ ਜਾ ਰਿਹਾ ਹੈ ਮੁਸਲਮਾਨੀ ਰਾਜ ਵਿਚ। ਸੇਖਾਂ ਵਾਰੀ = ਮੁਸਲਮਾਨਾਂ (ਦੀ ਰਾਜ ਕਰਨ) ਦੀ ਵਾਰੀ (ਆ ਗਈ ਹੈ)।
ਪਰ ਹੁਣ ਮੁਸਲਮਾਨੀ ਰਾਜ ਦਾ ਸਮਾ ਹੈ। (ਜਿਸ ਨੂੰ ਪਹਿਲਾਂ ਹੇਂਦਕੀ ਬੋਲੀ ਵਿਚ) 'ਆਦਿ ਪੁਰਖ' ਆਖਿਆ ਜਾਂਦਾ ਸੀ ਹੁਣ ਉਸ ਨੂੰ ਅੱਲਾ ਆਖਿਆ ਜਾ ਰਿਹਾ ਹੈ।


ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥੫॥  

Tax is levied on the temples of goods Such a practice has come into vogue.  

ਦੇਵਲ = {देव-आलय} ਦੇਵਤਿਆਂ ਦੇ ਮੰਦਰ। ਕਰੁ = ਟੈਕਸ, ਡੰਨ। ਕੀਰਤਿ = ਰਿਵਾਜ ॥੫॥
ਹੁਣ ਇਹ ਰਿਵਾਜ ਚੱਲ ਪਿਆ ਹੈ ਕਿ (ਹਿੰਦੂ ਜਿਨ੍ਹਾਂ ਮੰਦਰਾਂ ਵਿਚ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ) ਦੇਵ-ਮੰਦਰਾਂ ਉਤੇ ਟੈਕਸ ਲਾਇਆ ਜਾ ਰਿਹਾ ਹੈ ॥੫॥


ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ  

The ablution-pots, calls to prayer, prayers and prayer-carpets are seen everywhere and the Lord appears in blue form.  

ਕੂਜਾ = ਕੂਜ਼ਾ, ਲੋਟਾ। ਨਿਵਾਜ = ਨਿਮਾਜ਼। ਮੁਸਲਾ = ਮੁਸੱਲਾ। ਨੀਲ ਰੂਪ = ਨੀਲਾ ਰੂਪ, ਨੀਲੇ ਰੰਗ ਦੇ ਕੱਪੜੇ। ਬਨਵਾਰੀ = ਜਗਤ ਦਾ ਮਾਲਕ ਪ੍ਰਭੂ।
ਹੁਣ ਲੋਟਾ, ਬਾਂਗ, ਨਿਮਾਜ਼, ਮੁਸੱਲਾ (ਪ੍ਰਧਾਨ ਹਨ), ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਨੇ ਨੀਲਾ ਬਾਣਾ ਪਹਿਨਿਆ ਹੋਇਆ ਹੈ।


ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥੬॥  

In every house all the persons say 'Mian', your language has become different, O men.  

ਘਰਿ ਘਰਿ = ਹਰੇਕ ਘਰ ਵਿਚ। ਮੀਆ = (ਲਫ਼ਜ਼ ਪਿਤਾ ਦੀ ਥਾਂ ਪਿਉ ਵਾਸਤੇ ਲਫ਼ਜ਼) 'ਮੀਆਂ'। ਅਵਰ = ਹੋਰ ਹੀ ॥੬॥
ਹੁਣ ਤੇਰੀ (ਭਾਵ, ਤੇਰੇ ਬੰਦਿਆਂ ਦੀ) ਬੋਲੀ ਹੀ ਹੋਰ ਹੋ ਗਈ ਹੈ, ਹਰੇਕ ਘਰ ਵਿਚ ਸਭ ਜੀਵਾਂ ਦੇ ਮੂੰਹ ਵਿਚ (ਲਫ਼ਜ਼ 'ਪਿਤਾ' ਦੇ ਥਾਂ) ਲਫ਼ਜ਼ 'ਮੀਆਂ' ਪ੍ਰਧਾਨ ਹੈ ॥੬॥


ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ  

If Thou, O Lord, wish to appoint Mir Babar the King of earth; what power have I to challenge it?  

ਮੀਰ = ਪਾਤਿਸ਼ਾਹ। ਮਹੀ ਪਤਿ = ਧਰਤੀ ਦਾ ਖਸਮ {ਮਹੀ = ਧਰਤੀ}। ਕੁਦਰਤਿ = ਤਾਕਤ, ਵਟਕ, ਪੇਸ਼।
ਹੇ ਪਾਤਿਸ਼ਾਹ! ਤੂੰ ਧਰਤੀ ਦਾ ਖਸਮ ਹੈਂ, ਮਾਲਕ ਹੈਂ, ਜੇ ਤੂੰ (ਇਹੀ ਪਸੰਦ ਕਰਦਾ ਹੈਂ ਕਿ ਇਥੇ ਇਸਲਾਮੀ ਰਾਜ ਹੋ ਜਾਏ) ਤਾਂ ਸਾਡੀ ਜੀਵਾਂ ਦੀ ਕੀਹ ਤਾਕਤ ਹੈ (ਕਿ ਗਿਲਾ ਕਰ ਸਕੀਏ)?


ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮ੍ਹ੍ਹਾਰੀ ॥੭॥  

In the four directions the mortals make Thee obeisance and in every house Thine praises are sung, O Lord.  

ਚਾਰੇ ਕੁੰਟ = ਚਹੁ ਕੂਟਾਂ ਦੇ ਜੀਵ ॥੭॥
ਚਹੁੰ ਕੂਟਾਂ ਦੇ ਜੀਵ, ਹੇ ਪਾਤਿਸਾਹ! ਤੈਨੂੰ ਸਲਾਮ ਕਰਦੇ ਹਨ (ਤੇਰੇ ਅੱਗੇ ਹੀ ਨਿਊਂਦੇ ਹਨ) ਹਰੇਕ ਘਰ ਵਿਚ ਤੇਰੀ ਹੀ ਸਿਫ਼ਤ-ਸਾਲਾਹ ਹੋ ਰਹੀ ਹੈ (ਤੇਰੇ ਅੱਗੇ ਹੀ ਤੇਰੇ ਪੈਦਾ ਕੀਤੇ ਬੰਦੇ ਆਪਣੀਆਂ ਤਕਲੀਫ਼ਾਂ ਦੱਸ ਸਕਦੇ ਹਨ ॥੭॥


ਤੀਰਥ ਸਿੰਮ੍ਰਿਤਿ ਪੁੰਨ ਦਾਨ ਕਿਛੁ ਲਾਹਾ ਮਿਲੈ ਦਿਹਾੜੀ  

The profit, which is obtained as wages from pilgrimages to shrines, reading of Simritis, and giving of alms and charities,  

ਕਿਛੁ ਦਿਹਾੜੀ = ਥੋੜੀ ਕੁ ਮਜ਼ਦੂਰੀ ਵਜੋਂ। ਲਾਹਾ = ਲਾਭ।
(ਪਰ ਤੀਰਥਾਂ ਮੰਦਰਾਂ ਆਦਿਕ ਉਤੇ ਰੋਕ ਤੇ ਗਿਲੇ ਦੀ ਭੀ ਲੋੜ ਨਹੀਂ ਕਿਉਂਕਿ) ਤੀਰਥਾਂ ਦੇ ਇਸ਼ਨਾਨ, ਸਿੰਮ੍ਰਿਤੀਆਂ ਦੇ ਪਾਠ ਤੇ ਦਾਨ ਪੁੰਨ ਆਦਿਕ ਦਾ ਜੇ ਕੋਈ ਲਾਭ ਹੈ ਤਾਂ ਉਹ (ਤਿਲ-ਮਾਤ੍ਰ ਹੀ ਹੈ) ਥੋੜੀ ਕੁ ਮਜ਼ਦੂਰੀ ਵਜੋਂ ਹੀ ਹੈ।


ਨਾਨਕ ਨਾਮੁ ਮਿਲੈ ਵਡਿਆਈ ਮੇਕਾ ਘੜੀ ਸਮ੍ਹ੍ਹਾਲੀ ॥੮॥੧॥੮॥  

is gained in a moment by remembering the glory-bestowing Name, O Nanak!  

ਨਾਮੁ ਮੇਕਾ ਘੜੀ ਸਮ੍ਹ੍ਹਾਲੀ = ਜੇ ਮਨੁੱਖ ਪਰਮਾਤਮਾ ਦਾ ਨਾਮ ਇਕ ਘੜੀ-ਮਾਤ੍ਰ ਚੇਤੇ ਕਰੇ ॥੮॥੧॥੮॥
ਹੇ ਨਾਨਕ! ਜੇ ਕੋਈ ਮਨੁੱਖ ਪਰਮਾਤਮਾ ਦਾ ਨਾਮ ਇਕ ਘੜੀ-ਮਾਤ੍ਰ ਹੀ ਚੇਤੇ ਕਰੇ ਤਾਂ ਉਸ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੮॥੧॥੮॥


ਬਸੰਤੁ ਹਿੰਡੋਲੁ ਘਰੁ ਮਹਲਾ  

Basant Hindol. 4th Guru.  

xxx
ਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

There is but One God. By the True Guru's grace, He is obtained.  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਕਾਂਇਆ ਨਗਰਿ ਇਕੁ ਬਾਲਕੁ ਵਸਿਆ ਖਿਨੁ ਪਲੁ ਥਿਰੁ ਰਹਾਈ  

Within the township of the body abides a child, who rests not even for a trice and a moment.  

ਕਾਂਇਆ = ਸਰੀਰ। ਨਗਰਿ = ਨਗਰ ਵਿਚ। ਕਾਂਇਆ ਨਗਰਿ = ਸਰੀਰ-ਨਗਰ ਵਿਚ। ਬਾਲਕੁ = ਅੰਞਾਣ ਮਨ। ਖਿਨੁ ਪਲੁ = ਰਤਾ ਭਰ ਸਮੇ ਲਈ ਭੀ। ਥਿਰੁ = ਅਡੋਲ।
ਸਰੀਰ-ਨਗਰ ਵਿਚ (ਇਹ ਮਨ) ਇਕ (ਅਜਿਹਾ) ਅੰਞਾਣ ਬਾਲ ਵੱਸਦਾ ਹੈ ਜੋ ਰਤਾ ਭਰ ਸਮੇ ਲਈ ਭੀ ਟਿਕਿਆ ਨਹੀਂ ਰਹਿ ਸਕਦਾ।


ਅਨਿਕ ਉਪਾਵ ਜਤਨ ਕਰਿ ਥਾਕੇ ਬਾਰੰ ਬਾਰ ਭਰਮਾਈ ॥੧॥  

I have grown weary of making various efforts and endeavours, but it wanders incessantly.  

ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ}। ਕਰਿ = ਕਰ ਕੇ। ਬਾਰੰ ਬਾਰ = ਮੁੜ ਮੁੜ। ਭਰਮਾਈ = ਭਟਕਦਾ ਫਿਰਦਾ ਹੈ ॥੧॥
(ਇਸ ਨੂੰ ਟਿਕਾਣ ਵਾਸਤੇ ਲੋਕ) ਅਨੇਕਾਂ ਹੀਲੇ ਅਨੇਕਾਂ ਜਤਨ ਕਰ ਕੇ ਥੱਕ ਜਾਂਦੇ ਹਨ, ਪਰ (ਇਹ ਮਨ) ਮੁੜ ਮੁੜ ਭਟਕਦਾ ਫਿਰਦਾ ਹੈ ॥੧॥


ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ  

O my Master, bring the child mind to the home of Oneness.  

ਠਾਕੁਰ = ਹੇ ਮਾਲਕ! ਇਕਤੁ ਘਰਿ = ਇੱਕ ਟਿਕਾਣੇ ਤੇ। ਆਣੁ = ਲਿਆ, ਟਿਕਾ ਦੇ।
ਹੇ ਮੇਰੇ ਮਾਲਕ! (ਅਸਾਂ ਜੀਵਾਂ ਦੇ ਇਸ) ਅੰਞਾਣ ਮਨ ਨੂੰ ਤੂੰ ਹੀ ਇੱਕ ਟਿਕਾਣੇ ਤੇ ਲਿਆ (ਤੇਰੀ ਮਿਹਰ ਨਾਲ ਹੀ ਮਨ ਭਟਕਣੋਂ ਹਟ ਕੇ ਟਿਕ ਸਕਦਾ ਹੈ)।


ਸਤਿਗੁਰੁ ਮਿਲੈ ਪੂਰਾ ਪਾਈਐ ਭਜੁ ਰਾਮ ਨਾਮੁ ਨੀਸਾਣੁ ॥੧॥ ਰਹਾਉ  

If man meets the True Guru, then obtains he the Perfect Lord. Contemplating the Lord, he becomes renowned. Pause.  

ਤ = ਤਦੋਂ। ਪਾਈਐ = ਮਿਲਦਾ ਹੈ। ਭਜੁ = ਸਿਮਰਿਆ ਕਰ। ਨੀਸਾਣੁ = (ਪ੍ਰਭੂ ਦੇ ਦਰ ਤੇ ਪਹੁੰਚਣ ਲਈ) ਰਾਹਦਾਰੀ, ਪਰਵਾਨਾ ॥੧॥
ਜਦੋਂ ਗੁਰੂ ਮਿਲਦਾ ਹੈ ਤਦੋਂ ਪੂਰਨ ਪਰਮਾਤਮਾ ਮਿਲ ਪੈਂਦਾ ਹੈ (ਤਦੋਂ ਮਨ ਭੀ ਟਿਕ ਜਾਂਦਾ ਹੈ)। (ਇਸ ਵਾਸਤੇ, ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਿਆ ਕਰ (ਇਹ ਹਰਿ ਨਾਮ ਹੀ ਪਰਮਾਤਮਾ ਦੇ ਦਰ ਤੇ ਪਹੁੰਚਣ ਲਈ) ਰਾਹਦਾਰੀ ਹੈ ॥੧॥ ਰਹਾਉ॥


ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ  

These bodies of all the men are like the dead corpses, in which the Lord's Name abides not.  

ਮਿਰਤਕੁ = ਮੁਰਦਾ। ਮੜਾ = ਮੜ੍ਹ, ਮਿੱਟੀ ਦਾ ਢੇਰ। ਸਭੁ ਜਗੁ = ਸਾਰਾ ਜਗਤ। ਜਿਤੁ = ਜਿਸ ਵਿਚ, ਜੇ ਇਸ ਵਿਚ।
ਜੇ ਇਸ (ਸਰੀਰ) ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਿਆ, ਤਾਂ ਇਹ ਮੁਰਦਾ ਹੈ ਤਾਂ ਇਹ ਨਿਰਾ ਮਿੱਟੀ ਦਾ ਢੇਰ ਹੀ ਹੈ। ਸਾਰਾ ਜਗਤ ਹੀ ਨਾਮ ਤੋਂ ਬਿਨਾ ਮੁਰਦਾ ਹੈ।


ਰਾਮ ਨਾਮੁ ਗੁਰਿ ਉਦਕੁ ਚੁਆਇਆ ਫਿਰਿ ਹਰਿਆ ਹੋਆ ਰਸਿਆ ॥੨॥  

When the Guru made man taste the water the Guru made man taste the water of the Lord's Name, he enjoyed it and flowered again.  

ਗੁਰਿ = ਗੁਰੂ ਨੇ। ਉਦਕੁ = ਜਲ, ਪਾਣੀ। ਹਰਿਆ = ਹਰਾ-ਭਰਾ, ਆਤਮਕ ਜੀਵਨ ਵਾਲਾ। ਰਸਿਆ = ਤਰਾਵਤ ਵਾਲਾ ॥੨॥
ਪਰਮਾਤਮਾ ਦਾ ਨਾਮ (ਆਤਮਕ ਜੀਵਨ ਦੇਣ ਵਾਲਾ) ਜਲ ਹੈ, ਗੁਰੂ ਨੇ (ਜਿਸ ਮਨੁੱਖ ਦੇ ਮੂੰਹ ਵਿਚ ਇਹ ਨਾਮ-) ਜਲ ਚੋ ਦਿੱਤਾ, ਉਹ ਮਨੁੱਖ ਮੁੜ ਆਤਮਕ ਜੀਵਨ ਵਾਲਾ ਹੋ ਗਿਆ, ਉਹ ਮਨੁੱਖ ਆਤਮਕ ਤਰਾਵਤ ਵਾਲਾ ਹੋ ਗਿਆ ॥੨॥


ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖਿ ਚਲਤੁ ਦਿਖਾਇਆ  

I have examined, examined and searched my entire body, and the supreme Guru, has shown me a wondrous spectacle.  

ਨਿਰਖਤ ਨਿਰਖਤ = ਚੰਗੀ ਤਰ੍ਹਾਂ ਵੇਖਦਿਆਂ ਵੇਖਦਿਆਂ। ਸਭੁ = ਸਾਰਾ। ਗੁਰਮੁਖਿ = ਗੁਰੂ ਨੇ। ਚਲਤੁ = ਤਮਾਸ਼ਾ।
ਗੁਰੂ ਨੇ (ਮੈਨੂੰ) ਇਕ ਅਜਬ ਤਮਾਸ਼ਾ ਵਿਖਾਇਆ ਹੈ, ਮੈਂ ਬੜੇ ਗਹੁ ਨਾਲ ਆਪਣਾ ਸਾਰਾ ਸਰੀਰ (ਹੀ) ਖੋਜਿਆ ਹੈ।


ਬਾਹਰੁ ਖੋਜਿ ਮੁਏ ਸਭਿ ਸਾਕਤ ਹਰਿ ਗੁਰਮਤੀ ਘਰਿ ਪਾਇਆ ॥੩॥  

All the mammon-worshipers perished by searching without, but I, by the Guru's instruction found he Lord within my home.  

ਬਾਹਰੁ = ਬਾਹਰਲਾ ਪਾਸਾ, ਦੁਨੀਆ, ਜਗਤ। ਖੋਜਿ = ਢੂੰਢ ਕੇ। ਮੁਏ = ਆਤਮਕ ਮੌਤ ਸਹੇੜ ਬੈਠੇ। ਸਭਿ = ਸਾਰੇ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਗੁਰਮਤੀ = ਗੁਰੂ ਦੀ ਮੱਤ ਉਤੇ ਤੁਰ ਕੇ। ਘਰਿ = ਹਿਰਦੇ-ਘਰ ਵਿਚ ॥੩॥
ਪਰਮਾਤਮਾ ਤੋਂ ਟੁੱਟੇ ਹੋਏ ਸਾਰੇ ਮਨੁੱਖ ਦੁਨੀਆ ਢੂੰਢ ਢੂੰਢ ਕੇ ਆਤਮਕ ਮੌਤ ਸਹੇੜ ਲੈਂਦੇ ਹਨ। ਗੁਰੂ ਦੀ ਮੱਤ ਉੱਤੇ ਤੁਰ ਕੇ ਮੈਂ ਆਪਣੇ ਹਿਰਦੇ-ਘਰ ਵਿਚ ਹੀ ਪਰਮਾਤਮਾ ਨੂੰ ਲੱਭ ਲਿਆ ਹੈ ॥੩॥


ਦੀਨਾ ਦੀਨ ਦਇਆਲ ਭਏ ਹੈ ਜਿਉ ਕ੍ਰਿਸਨੁ ਬਿਦਰ ਘਰਿ ਆਇਆ  

The Lord has become compassionate to the meekest of the meek like Krishana, who went to Bidur's house.  

ਦੀਨਾ ਦੀਨ = ਕੰਗਾਲਾਂ ਤੋਂ ਕੰਗਾਲ, ਮਹਾ ਕੰਗਾਲ। ਦਇਆਲ = ਦਇਆਵਾਨ। ਬਿਦਰ = ਕ੍ਰਿਸ਼ਨ ਜੀ ਦਾ ਪ੍ਰਸਿੱਧ ਭਗਤ। ਇਹ ਵਿਆਸ ਦਾ ਪੁੱਤਰ ਸੀ। ਕ੍ਰਿਸ਼ਨ ਜੀ ਦੁਰਜੋਧਨ ਦੇ ਮਹਲਾਂ ਵਿਚ ਜਾਣ ਦੇ ਥਾਂ ਭਗਤ ਬਿਦਰ ਦੇ ਘਰ ਗਏ ਸਨ।
ਪਰਮਾਤਮਾ ਵੱਡੇ ਵੱਡੇ ਗਰੀਬਾਂ ਉੱਤੇ (ਸਦਾ) ਦਇਆਵਾਨ ਹੁੰਦਾ ਆਇਆ ਹੈ ਜਿਵੇਂ ਕਿ ਕ੍ਰਿਸ਼ਨ (ਗਰੀਬ) ਬਿਦਰ ਦੇ ਘਰ ਆਇਆ ਸੀ।


ਮਿਲਿਓ ਸੁਦਾਮਾ ਭਾਵਨੀ ਧਾਰਿ ਸਭੁ ਕਿਛੁ ਆਗੈ ਦਾਲਦੁ ਭੰਜਿ ਸਮਾਇਆ ॥੪॥  

Embracing love for him, Sudama met Krishana, upon which Krishana shattered and removed his poverty by sending everything before his arrival at home.  

ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ। ਭਾਵਨੀ = ਸਰਧਾ। ਧਾਰਿ = ਧਾਰ ਕੇ। ਆਗੈ = (ਘਰ ਪਹੁੰਚਣ ਤੋਂ) ਪਹਿਲਾਂ ਹੀ। ਦਾਲਦੁ = ਗਰੀਬੀ। ਭੰਜਿ = ਦੂਰ ਕਰ ਕੇ, ਨਾਸ ਕਰ ਕੇ ॥੪॥
ਤੇ, ਜਦੋਂ (ਗਰੀਬ) ਸੁਦਾਮਾ ਸਰਧਾ ਧਾਰ ਕੇ (ਕ੍ਰਿਸ਼ਨ ਜੀ ਨੂੰ) ਮਿਲਿਆ ਸੀ, ਤਾਂ (ਵਾਪਸ ਉਸ ਦੇ ਆਪਣੇ ਘਰ ਪਹੁੰਚਣ ਤੋਂ) ਪਹਿਲਾਂ ਹੀ ਉਸ ਦੀ ਗਰੀਬੀ ਦੂਰ ਕਰ ਕੇ ਹਰੇਕ ਪਦਾਰਥ (ਉਸ ਦੇ ਘਰ) ਪਹੁੰਚ ਚੁਕਾ ਸੀ ॥੪॥


ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰਿ ਆਪਿ ਰਖਾਈ  

Great is the glory of the Lord's Name, My Lord, of Himself, has enshrined it within me,  

ਕੀ = ਦੀ, ਦੀ ਰਾਹੀਂ, ਦੇ ਕਾਰਨ। ਪੈਜ = ਇੱਜ਼ਤ। ਵਡੇਰੀ = ਬਹੁਤ ਵੱਡੀ। ਠਾਕੁਰਿ = ਠਾਕੁਰ ਨੇ।
ਪਰਮਾਤਮਾ ਦਾ ਨਾਮ (ਜਪਣ ਵਾਲਿਆਂ) ਦੀ ਬਹੁਤ ਜ਼ਿਆਦਾ ਇੱਜ਼ਤ (ਲੋਕ ਪਰਲੋਕ ਵਿਚ ਹੁੰਦੀ) ਹੈ। ਭਗਤਾਂ ਦੀ ਇਹ ਇੱਜ਼ਤ ਸਦਾ ਤੋਂ ਹੀ) ਮਾਲਕ-ਪ੍ਰਭੂ ਨੇ ਆਪ (ਹੀ) ਬਚਾਈ ਹੋਈ ਹੈ।


ਜੇ ਸਭਿ ਸਾਕਤ ਕਰਹਿ ਬਖੀਲੀ ਇਕ ਰਤੀ ਤਿਲੁ ਘਟਾਈ ॥੫॥  

Even if all the apostates practise slandering me, it diminishes not even by a trice and an iota.  

ਸਭਿ = ਸਾਰੇ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਕਰਹਿ = {ਬਹੁ-ਵਚਨ} ਕਰਨ। ਬਖੀਲੀ = (ਨਾਮ ਜਪਣ ਵਾਲੇ ਦੀ) ਨਿੰਦਿਆ, ਚੁਗ਼ਲੀ ॥੫॥
ਪਰਮਾਤਮਾ ਤੋਂ ਟੁੱਟੇ ਹੋਏ ਜੇ ਸਾਰੇ ਬੰਦੇ (ਰਲ ਕੇ ਭੀ ਭਗਤ ਜਨਾਂ ਦੀ) ਨਿੰਦਿਆ ਕਰਨ, (ਤਾਂ ਭੀ ਪਰਮਾਤਮਾ ਉਹਨਾਂ ਦੀ ਇੱਜ਼ਤ) ਰਤਾ ਭਰ ਭੀ ਘਟਣ ਨਹੀਂ ਦੇਂਦਾ ॥੫॥


ਜਨ ਕੀ ਉਸਤਤਿ ਹੈ ਰਾਮ ਨਾਮਾ ਦਹ ਦਿਸਿ ਸੋਭਾ ਪਾਈ  

The Lord's Name is His slave's praise, by which he attains honour in ten directions.  

ਜਨ = ਪਰਮਾਤਮਾ ਦਾ ਭਗਤ। ਉਸਤਤਿ = ਸੋਭਾ। ਦਿਸਿ = ਪਾਸਾ। ਦਹਦਿਸਿ = ਦਸੀਂ ਪਾਸੀਂ, ਸਾਰੇ ਜਗਤ ਵਿਚ।
ਪਰਮਾਤਮਾ ਦਾ ਨਾਮ (ਜਪਣ ਦਾ ਸਦਕਾ ਹੀ ਪਰਮਾਤਮਾ ਦੇ) ਸੇਵਕ ਦੀ (ਲੋਕ-ਪਰਲੋਕ ਵਿਚ) ਸੋਭਾ ਹੁੰਦੀ ਹੈ, (ਸੇਵਕ ਨਾਮ ਦੀ ਬਰਕਤਿ ਨਾਲ) ਹਰ ਪਾਸੇ ਸੋਭਾ ਖੱਟਦਾ ਹੈ।


ਨਿੰਦਕੁ ਸਾਕਤੁ ਖਵਿ ਸਕੈ ਤਿਲੁ ਅਪਣੈ ਘਰਿ ਲੂਕੀ ਲਾਈ ॥੬॥  

The slanderers and mammon worshipper can endure it not even a bit. They set fire to their own house.  

ਸਾਕਤੁ = {ਇਕ-ਵਚਨ} ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ। ਖਵਿ ਨ ਸਕੈ = ਸਹਾਰ ਨਹੀਂ ਸਕਦਾ। ਘਰਿ = ਹਿਰਦੇ-ਘਰ ਵਿਚ। ਲੂਕੀ = ਚੁਆਤੀ ॥੬॥
ਪਰ ਪਰਮਾਤਮਾ ਨਾਲੋਂ ਟੁੱਟਾ ਹੋਇਆ ਨਿੰਦਕ ਮਨੁੱਖ (ਸੇਵਕ ਦੀ ਹੋ ਰਹੀ ਸੋਭਾ ਨੂੰ) ਰਤਾ ਭਰ ਭੀ ਜਰ ਨਹੀਂ ਸਕਦਾ (ਇਸ ਤਰ੍ਹਾਂ ਉਹ ਨਿੰਦਕ ਸੇਵਕ ਦਾ ਤਾਂ ਕੁਝ ਨਹੀਂ ਵਿਗਾੜ ਸਕਦਾ, ਉਹ) ਆਪਣੇ ਹਿਰਦੇ-ਘਰ ਵਿਚ (ਹੀ ਈਰਖਾ ਤੇ ਸਾੜੇ ਦੀ) ਚੁਆਤੀ ਲਾਈ ਰੱਖਦਾ ਹੈ (ਨਿੰਦਕ ਆਪ ਹੀ ਅੰਦਰੇ ਅੰਦਰ ਸੜਦਾ-ਭੁੱਜਦਾ ਰਹਿੰਦਾ ਹੈ) ॥੬॥


ਜਨ ਕਉ ਜਨੁ ਮਿਲਿ ਸੋਭਾ ਪਾਵੈ ਗੁਣ ਮਹਿ ਗੁਣ ਪਰਗਾਸਾ  

The saint meeting with the saint gathers glory and reflecting on the Lord's virtues, their virtues becomes manifest.  

ਮਿਲਿ = ਮਿਲ ਕੇ। ਪਾਵੈ = ਹਾਸਲ ਕਰਦਾ ਹੈ। ਪਰਗਾਸਾ = ਚਾਨਣ।
(ਨਿੰਦਕ ਤਾਂ ਅੰਦਰੇ ਅੰਦਰ ਸੜਦਾ ਹੈ, ਦੂਜੇ ਪਾਸੇ) ਪਰਮਾਤਮਾ ਦਾ ਭਗਤ ਪ੍ਰਭੂ ਦੇ ਭਗਤ ਨੂੰ ਮਿਲ ਕੇ ਸੋਭਾ ਖੱਟਦਾ ਹੈ, ਉਸ ਦੇ ਆਤਮਕ ਗੁਣਾਂ ਵਿਚ (ਭਗਤ-ਜਨ ਨੂੰ ਮਿਲ ਕੇ) ਹੋਰ ਗੁਣਾਂ ਦਾ ਵਾਧਾ ਹੁੰਦਾ ਹੈ।


ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵਹਿ ਦਾਸਨਿ ਦਾਸਾ ॥੭॥  

My Lords slaves, who are the servants of His servants, are dear and sweet unto Him.  

ਪ੍ਰੀਤਮ ਪਿਆਰੇ = ਪ੍ਰੀਤਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਜੋ = ਜਿਹੜੇ। ਹੋਵਹਿ = {ਬਹੁ-ਵਚਨ} ਹੁੰਦੇ ਹਨ। ਦਾਸਨਿ ਦਾਸਾ = ਦਾਸਾਂ ਦੇ ਦਾਸ ॥੭॥
ਜਿਹੜੇ ਮਨੁੱਖ ਪਰਮਾਤਮਾ ਦੇ ਦਾਸਾਂ ਦੇ ਦਾਸ ਬਣਦੇ ਹਨ, ਉਹ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ॥੭॥


ਆਪੇ ਜਲੁ ਅਪਰੰਪਰੁ ਕਰਤਾ ਆਪੇ ਮੇਲਿ ਮਿਲਾਵੈ  

The Infinite Creator is Himself the life's water and Himself unites one in His union.  

ਆਪੇ = (ਪ੍ਰਭੂ) ਆਪ ਹੀ। ਅਪਰੰਪਰੁ ਕਰਤਾ = ਬੇਅੰਤ ਪਰਮਾਤਮਾ। ਮੇਲਿ = (ਗੁਰੂ ਦੀ) ਸੰਗਤ ਵਿਚ। ਮਿਲਾਵੈ = ਮਿਲਾਂਦਾ ਹੈ।
(ਪਰਮਾਤਮਾ ਸਭਨਾਂ ਉਤੇ ਦਇਆ ਕਰਨ ਵਾਲਾ ਹੈ। ਉਹ ਸਾਕਤ ਨਿੰਦਕ ਨੂੰ ਭੀ ਬਚਾਣ ਵਾਲਾ ਹੈ। ਸਾਕਤ ਨਿੰਦਕ ਦੇ ਅੰਦਰ ਦੀ ਈਰਖਾ ਦੀ ਅੱਗ ਬੁਝਾਣ ਲਈ) ਉਹ ਬੇਅੰਤ ਕਰਤਾਰ ਆਪ ਹੀ ਜਲ ਹੈ, ਉਹ ਆਪ ਹੀ (ਨਿੰਦਕ ਨੂੰ ਭੀ ਗੁਰੂ ਦੀ) ਸੰਗਤ ਵਿਚ (ਲਿਆ) ਜੋੜਦਾ ਹੈ।


ਨਾਨਕ ਗੁਰਮੁਖਿ ਸਹਜਿ ਮਿਲਾਏ ਜਿਉ ਜਲੁ ਜਲਹਿ ਸਮਾਵੈ ॥੮॥੧॥੯॥  

As water blends with water, so does the supreme Guru, unite the mortal with the Lord.  

ਗੁਰਮੁਖਿ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਜਲਹਿ = ਜਲ ਵਿਚ ਹੀ ॥੮॥੧॥੯॥
ਹੇ ਨਾਨਕ! ਪਰਮਾਤਮਾ ਗੁਰੂ ਦੀ ਸਰਨ ਪਾ ਕੇ (ਨਿੰਦਕ ਨੂੰ ਭੀ) ਆਤਮਕ ਅਡੋਲਤਾ ਵਿਚ (ਇਉਂ) ਮਿਲਾ ਦੇਂਦਾ ਹੈ ਜਿਵੇਂ ਪਾਣੀ ਪਾਣੀ ਵਿਚ ਮਿਲ ਜਾਂਦਾ ਹੈ ॥੮॥੧॥੯॥


        


© SriGranth.org, a Sri Guru Granth Sahib resource, all rights reserved.
See Acknowledgements & Credits