Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗੁਰ ਸਬਦੁ ਬੀਚਾਰਹਿ ਆਪੁ ਜਾਇ  

Reflecting on the Guru's word, thy ego shall be stilled,  

ਆਪੁ = ਆਪਾ-ਭਾਵ।
ਜੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਰੱਖੇਂ, ਤਾਂ ਇਸ ਤਰ੍ਹਾਂ ਆਪਾ-ਭਾਵ ਦੂਰ ਹੋ ਸਕੇਗਾ।


ਸਾਚ ਜੋਗੁ ਮਨਿ ਵਸੈ ਆਇ ॥੮॥  

and the 'True Yog shall come and abide within thy mind.  

ਸਾਚ ਜੋਗੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਮਿਲਾਪ ॥੮॥
(ਗੁਰੂ ਦਾ ਸ਼ਬਦ ਵਿਚਾਰਨ ਦੀ ਬਰਕਤਿ ਨਾਲ ਉਹ ਪ੍ਰਭੂ-ਨਾਮ) ਮਨ ਵਿਚ ਆ ਵੱਸਦਾ ਹੈ ਜੋ ਸਦਾ-ਥਿਰ ਪ੍ਰਭੂ ਨਾਲ ਸਦਾ ਦਾ ਮਿਲਾਪ ਬਣਾ ਦੇਂਦਾ ਹੈ ॥੮॥


ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ  

Thou remember not Him, who has blessed thee with soul and body.  

ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਪਿੰਡੁ = ਸਰੀਰ।
ਹੇ ਮੂਰਖ! ਜਿਸ ਪਰਮਾਤਮਾ ਨੇ ਤੈਨੂੰ ਜਿੰਦ ਦਿੱਤੀ ਹੈ ਸਰੀਰ ਦਿੱਤਾ ਹੈ ਉਸ ਨੂੰ ਤੂੰ ਚੇਤੇ ਨਹੀਂ ਕਰਦਾ,


ਮੜੀ ਮਸਾਣੀ ਮੂੜੇ ਜੋਗੁ ਨਾਹਿ ॥੯॥  

O unwise man, abiding at graveyards and cremation grounds union with God is obtained not.  

ਮੂੜੇ = ਹੇ ਮੂਰਖ! ॥੯॥
(ਤੇ ਸੁਆਹ ਮਲ ਕੇ ਮੜ੍ਹੀਆਂ ਮਸਾਣਾਂ ਵਿਚ ਜਾ ਡੇਰਾ ਲਾਂਦਾ ਹੈਂ) ਮੜ੍ਹੀਆਂ ਮਸਾਣਾਂ ਵਿਚ ਬੈਠਿਆਂ ਪਰਮਾਤਮਾ ਨਾਲ ਮਿਲਾਪ ਨਹੀਂ ਬਣ ਸਕਦਾ ॥੯॥


ਗੁਣ ਨਾਨਕੁ ਬੋਲੈ ਭਲੀ ਬਾਣਿ  

Nanak utters the meritorious and sublime Gurbani.  

ਗੁਣ ਬਾਣਿ = ਗੁਣਾਂ ਵਾਲੀ ਬਾਣੀ, ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ। ਭਲੀ = ਚੰਗੀ, ਸੋਹਣੀ।
ਨਾਨਕ ਤਾਂ ਪਰਮਾਤਮਾ ਦੀਆਂ ਸਿਫ਼ਤਾਂ ਦੀ ਬਾਣੀ ਉਚਾਰਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਹੀ ਸੁੰਦਰ ਬਾਣੀ ਹੈ।


ਤੁਮ ਹੋਹੁ ਸੁਜਾਖੇ ਲੇਹੁ ਪਛਾਣਿ ॥੧੦॥੫॥  

See thou with thine eyes and realise its worth.  

ਸੁਜਾਖਾ = ਵੇਖ ਸਕਣ ਵਾਲੀਆਂ ਅੱਖਾਂ ਵਾਲਾ ॥੧੦॥੫॥
(ਇਹੀ ਪਰਮਾਤਮਾ ਦੇ ਚਰਨਾਂ ਵਿਚ ਜੋੜ ਸਕਦੀ ਹੈ) ਇਸ ਗੱਲ ਨੂੰ ਸਮਝ (ਜੇ ਤੂੰ ਭੀ ਪ੍ਰਭੂ ਦੀ ਸਿਫ਼ਤ-ਸਾਲਾਹ ਕਰੇਂਗਾ ਤਾਂ) ਤੈਨੂੰ ਭੀ ਪਰਮਾਤਮਾ ਦਾ ਦੀਦਾਰ ਕਰਾਣ ਵਾਲੀਆਂ ਆਤਮਕ ਅੱਖਾਂ ਮਿਲ ਜਾਣਗੀਆਂ ॥੧੦॥੫॥


ਬਸੰਤੁ ਮਹਲਾ  

Basant 1st Guru.  

xxx
xxx


ਦੁਬਿਧਾ ਦੁਰਮਤਿ ਅਧੁਲੀ ਕਾਰ  

Through duality and evil-intellect the mortal does blind deeds.  

ਦੁਬਿਧਾ = ਦੁ-ਕਿਸਮਾ-ਪਨ, ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ। ਅਧੁਲੀ = ਅੰਧੁਲੀ, ਅੰਨ੍ਹੀ।
ਭੈੜੀ ਮੱਤ ਦੇ ਪਿੱਛੇ ਲੱਗ ਕੇ ਮਨੁੱਖ ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਰੱਖਦਾ ਹੈ, (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋ ਚੁਕੀ ਹੀ ਕਾਰ ਕਰਦਾ ਹੈ।


ਮਨਮੁਖਿ ਭਰਮੈ ਮਝਿ ਗੁਬਾਰ ॥੧॥  

The egocentric wanders in darkness.  

ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ। ਮਝਿ = ਵਿਚ। ਗੁਬਾਰ = ਹਨੇਰਾ, ਅਗਿਆਨਤਾ ਦਾ ਹਨੇਰਾ ॥੧॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੇ) ਹਨੇਰੇ ਵਿਚ ਭਟਕਦਾ ਫਿਰਦਾ ਹੈ (ਠੇਡੇ ਖਾਂਦਾ ਫਿਰਦਾ ਹੈ, ਉਸ ਨੂੰ ਸਹੀ ਜੀਵਨ-ਪੰਧ ਨਹੀਂ ਦਿੱਸਦਾ) ॥੧॥


ਮਨੁ ਅੰਧੁਲਾ ਅੰਧੁਲੀ ਮਤਿ ਲਾਗੈ  

The blind man follows the blind counsel.  

ਅੰਧੁਲੀ ਮਤਿ = ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਮੱਤ।
ਮਾਇਆ ਵਿਚ ਅੰਨ੍ਹਾ ਹੋਇਆ ਮਨ ਉਸੇ ਮੱਤ ਦੇ ਪਿੱਛੇ ਤੁਰਦਾ ਹੈ ਜੋ (ਆਪ ਭੀ) ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਪਈ ਹੈ (ਤੇ ਉਹ ਮਨ ਮਾਇਆ ਦੀ ਭਟਕਣਾ ਵਿਚ ਹੀ ਰਹਿੰਦਾ ਹੈ)।


ਗੁਰ ਕਰਣੀ ਬਿਨੁ ਭਰਮੁ ਭਾਗੈ ॥੧॥ ਰਹਾਉ  

Without going the Guru's way, one's doubt is dispelled not. Pause.  

ਭਰਮੁ = ਭਟਕਣਾ ॥੧॥
ਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ ਮਨ ਦੀ ਇਹ ਭਟਕਣਾ ਦੂਰ ਨਹੀਂ ਹੁੰਦੀ ॥੧॥ ਰਹਾਉ॥


ਮਨਮੁਖਿ ਅੰਧੁਲੇ ਗੁਰਮਤਿ ਭਾਈ  

The wayward person is blind and likes not the Guru's instruction.  

ਨ ਭਾਈ = ਪਸੰਦ ਨਹੀਂ ਆਉਂਦੀ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਅੰਨ੍ਹੇ ਮਨੁੱਖਾਂ ਨੂੰ ਗੁਰੂ ਦੀ (ਦਿੱਤੀ) ਮੱਤ ਪਸੰਦ ਨਹੀਂ ਆਉਂਦੀ।


ਪਸੂ ਭਏ ਅਭਿਮਾਨੁ ਜਾਈ ॥੨॥  

He has become a beast and is rid not of his self-conceit.  

xxx॥੨॥
(ਉਹ ਵੇਖਣ ਨੂੰ ਭਾਵੇਂ ਮਨੁੱਖ ਹਨ ਪਰ ਸੁਭਾਵ ਵਲੋਂ) ਪਸ਼ੂ ਹੋ ਚੁਕੇ ਹੁੰਦੇ ਹਨ, (ਉਹਨਾਂ ਦੇ ਅੰਦਰੋਂ) ਆਕੜ ਨਹੀਂ ਜਾਂਦੀ ॥੨॥


ਲਖ ਚਉਰਾਸੀਹ ਜੰਤ ਉਪਾਏ  

God has created eighty four Lakh species of beings.  

xxx
ਸਿਰਜਣਹਾਰ ਪ੍ਰਭੂ ਚੌਰਾਸੀ ਲੱਖ ਜੂਨਾਂ ਵਿਚ ਬੇਅੰਤ ਜੀਵ ਪੈਦਾ ਕਰਦਾ ਹੈ,


ਮੇਰੇ ਠਾਕੁਰ ਭਾਣੇ ਸਿਰਜਿ ਸਮਾਏ ॥੩॥  

In His will my Lord creates and destroys them.  

ਸਿਰਜਿ = ਪੈਦਾ ਕਰ ਕੇ। ਸਮਾਏ = ਲੀਨ ਕਰ ਲੈਂਦਾ ਹੈ ॥੩॥
ਜਿਵੇਂ ਉਸ ਠਾਕੁਰ ਦੀ ਮਰਜ਼ੀ ਹੁੰਦੀ ਹੈ, ਪੈਦਾ ਕਰਦਾ ਹੈ ਤੇ ਨਾਸ ਭੀ ਕਰ ਦੇਂਦਾ ਹੈ ॥੩॥


ਸਗਲੀ ਭੂਲੈ ਨਹੀ ਸਬਦੁ ਅਚਾਰੁ  

Everyone, who owns not the Name and good conduct goes astray.  

ਅਚਾਰੁ = ਆਚਾਰ, ਚੰਗਾ ਜੀਵਨ।
ਪਰ ਉਹ ਸਾਰੀ ਹੀ ਲੁਕਾਈ ਕੁਰਾਹੇ ਪਈ ਰਹਿੰਦੀ ਹੈ ਜਦ ਤਕ ਉਹ ਗੁਰੂ ਦਾ ਸ਼ਬਦ (ਹਿਰਦੇ ਵਿਚ ਨਹੀਂ ਵਸਾਂਦੀ, ਤੇ ਜਦ ਤਕ ਉਸ ਸ਼ਬਦ ਅਨੁਸਾਰ ਆਪਣਾ) ਕਰਤੱਬ ਨਹੀਂ ਬਣਾਂਦੀ।


ਸੋ ਸਮਝੈ ਜਿਸੁ ਗੁਰੁ ਕਰਤਾਰੁ ॥੪॥  

He alone is instructed, whom the Guru-God blesses.  

xxx॥੪॥
ਉਹੀ ਜੀਵ (ਜੀਵਨ ਦੇ ਸਹੀ ਰਸਤੇ ਨੂੰ) ਸਮਝਦਾ ਹੈ ਜਿਸ ਦਾ ਰਾਹਬਰ ਗੁਰੂ ਬਣਦਾ ਹੈ ਕਰਤਾਰ ਬਣਦਾ ਹੈ ॥੪॥


ਗੁਰ ਕੇ ਚਾਕਰ ਠਾਕੁਰ ਭਾਣੇ  

The Guru's servants are pleasing to the Lord.  

xxx
ਜੇਹੜੇ ਮਨੁੱਖ ਸਤਿਗੁਰੂ ਦੇ ਸੇਵਕ ਬਣਦੇ ਹਨ ਉਹ ਪਾਲਣਹਾਰ ਪ੍ਰਭੂ ਨੂੰ ਪਸੰਦ ਆ ਜਾਂਦੇ ਹਨ।


ਬਖਸਿ ਲੀਏ ਨਾਹੀ ਜਮ ਕਾਣੇ ॥੫॥  

Them the Lord forgives and for them the fear of Death's courier is no more.  

ਕਾਣੇ = ਮੁਥਾਜੀ ॥੫॥
ਉਹਨਾਂ ਨੂੰ ਜਮਾਂ ਦੀ ਮੁਥਾਜੀ ਨਹੀਂ ਰਹਿ ਜਾਂਦੀ ਕਿਉਂਕਿ ਪ੍ਰਭੂ ਨੇ ਉਹਨਾਂ ਉਤੇ ਮੇਹਰ ਕਰ ਦਿੱਤੀ ਹੁੰਦੀ ਹੈ ॥੫॥


ਜਿਨ ਕੈ ਹਿਰਦੈ ਏਕੋ ਭਾਇਆ  

They who heartily love the One Lord;  

ਭਾਇਆ = ਚੰਗਾ ਲੱਗਾ।
ਜਿਨ੍ਹਾਂ ਬੰਦਿਆਂ ਨੂੰ ਆਪਣੇ ਹਿਰਦੇ ਵਿਚ ਇਕ ਪਰਮਾਤਮਾ ਹੀ ਪਿਆਰਾ ਲੱਗਦਾ ਹੈ,


ਆਪੇ ਮੇਲੇ ਭਰਮੁ ਚੁਕਾਇਆ ॥੬॥  

dispelling their doubt, the Lord unites them with Himself.  

xxx॥੬॥
ਉਹਨਾਂ ਨੂੰ ਪਰਮਾਤਮਾ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਹਨਾਂ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੬॥


ਬੇਮੁਹਤਾਜੁ ਬੇਅੰਤੁ ਅਪਾਰਾ  

Fear-free, Limitless and Infinite is the Lord.  

xxx
ਪ੍ਰਭੂ ਬੇ-ਮੁਥਾਜ ਹੈ ਬੇਅੰਤ ਹੈ ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।


ਸਚਿ ਪਤੀਜੈ ਕਰਣੈਹਾਰਾ ॥੭॥  

He, the Creator is pleased with truth.  

ਸਚਿ = ਸੱਚ ਦੀ ਰਾਹੀਂ, ਸਿਮਰਨ ਦੀ ਰਾਹੀਂ। ਪਤੀਜੈ = ਪ੍ਰਸੰਨ ਹੁੰਦਾ ਹੈ ॥੭॥
ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਪ੍ਰਭੂ ਸਿਮਰਨ ਦੀ ਰਾਹੀਂ ਹੀ ਖ਼ੁਸ਼ ਕੀਤਾ ਜਾ ਸਕਦਾ ਹੈ ॥੭॥


ਨਾਨਕ ਭੂਲੇ ਗੁਰੁ ਸਮਝਾਵੈ  

O Nanak, the Guru instructs the erring one,  

xxx
ਹੇ ਨਾਨਕ! (ਮਾਇਆ ਦੇ ਮੋਹ ਵਿਚ ਫਸ ਕੇ) ਕੁਰਾਹੇ ਪਏ ਮਨੁੱਖ ਨੂੰ ਗੁਰੂ (ਹੀ) ਸਮਝਾ ਸਕਦਾ ਹੈ।


ਏਕੁ ਦਿਖਾਵੈ ਸਾਚਿ ਟਿਕਾਵੈ ॥੮॥੬॥  

and enshrining truth within him, shows him the Unique Lord.  

ਏਕੁ = ਇੱਕ ਪਰਮਾਤਮਾ। ਸਾਚਿ = ਸਦਾ-ਥਿਰ ਪ੍ਰਭੂ ਵਿਚ ॥੮॥੬॥
ਗੁਰੂ ਉਸ ਨੂੰ ਇੱਕ ਪਰਮਾਤਮਾ ਦਾ ਦੀਦਾਰ ਕਰਾ ਦੇਂਦਾ ਹੈ, ਉਸ ਨੂੰ ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਜੋੜ ਦੇਂਦਾ ਹੈ ॥੮॥੬॥


ਬਸੰਤੁ ਮਹਲਾ  

Basant 1st Guru.  

xxx
xxx


ਆਪੇ ਭਵਰਾ ਫੂਲ ਬੇਲਿ  

Lord Himself is the bumblebee, the flower and the creeper,  

ਆਪੇ = (ਪ੍ਰਭੂ) ਆਪ ਹੀ।
(ਗੁਰਮੁਖਿ ਨੂੰ ਦਿੱਸਦਾ ਹੈ ਕਿ) ਪਰਮਾਤਮਾ ਆਪ ਹੀ (ਸੁਗੰਧੀ ਲੈਣ ਵਾਲਾ) ਭੌਰਾ ਹੈ, ਆਪ ਹੀ ਵੇਲ ਹੈ ਤੇ ਆਪ ਹੀ ਵੇਲਾਂ ਉਤੇ ਉੱਗੇ ਹੋਏ ਫੁੱਲ ਹੈ।


ਆਪੇ ਸੰਗਤਿ ਮੀਤ ਮੇਲਿ ॥੧॥  

and He Himself unites man with society of the Guru, the friend.  

ਮੇਲਿ = ਮੇਲ ਵਿਚ ॥੧॥
ਆਪ ਹੀ ਸੰਗਤ ਹੈ ਆਪ ਹੀ ਸੰਗਤ ਵਿਚ ਸਤ ਸੰਗੀ ਮਿਤ੍ਰਾਂ ਨੂੰ ਇਕੱਠਾ ਕਰਦਾ ਹੈ ॥੧॥


ਐਸੀ ਭਵਰਾ ਬਾਸੁ ਲੇ  

O bumble-bee, suck thou such fragrance,  

ਐਸੀ = ਇਉਂ, ਇਸ ਤਰੀਕੇ ਨਾਲ। ਬਾਸੁ = ਸੁਗੰਧੀ। ਲੇ = ਲੈਂਦਾ ਹੈ।
(ਗੁਰਮੁਖਿ) ਭੌਰਾ ਇਸ ਤਰ੍ਹਾਂ (ਪ੍ਰਭੂ ਦੇ ਨਾਮ ਦੀ) ਸੁਗੰਧੀ ਲੈਂਦਾ ਹੈ,


ਤਰਵਰ ਫੂਲੇ ਬਨ ਹਰੇ ॥੧॥ ਰਹਾਉ  

by which the trees may flower and the woods may reverdure. Pause.  

ਤਰਵਰ = ਰੁੱਖ ॥੧॥
ਕਿ ਉਸ ਨੂੰ ਜੰਗਲ ਦੇ ਸਾਰੇ ਰੁੱਖ ਹਰੇ ਤੇ ਫੁੱਲਾਂ ਨਾਲ ਲੱਦੇ ਹੋਏ ਦਿੱਸਦੇ ਹਨ (ਗੁਰਮੁਖਿ ਨੂੰ ਸਾਰੀ ਸ੍ਰਿਸ਼ਟੀ ਵਿਚ ਹਰ ਥਾਂ ਪ੍ਰਭੂ ਦੀ ਹੀ ਜੋਤਿ ਰੁਮਕਦੀ ਦਿੱਸਦੀ ਹੈ) ॥੧॥ ਰਹਾਉ॥


ਆਪੇ ਕਵਲਾ ਕੰਤੁ ਆਪਿ  

The Lord Himself is the Lakhshmi and Himself her Spouse.  

ਕਵਲਾ = ਲੱਛਮੀ। ਕੰਤੁ = (ਲੱਛਮੀ ਦਾ) ਖਸਮ।
(ਗੁਰਮੁਖਿ ਨੂੰ ਦਿੱਸਦਾ ਹੈ ਕਿ) ਪ੍ਰਭੂ ਆਪ ਹੀ ਲੱਛਮੀ (ਮਾਇਆ) ਹੈ ਤੇ ਆਪ ਹੀ ਲੱਛਮੀ ਦਾ ਪਤੀ ਹੈ,


ਆਪੇ ਰਾਵੇ ਸਬਦਿ ਥਾਪਿ ॥੨॥  

Installing the world, He Himself enjoys it.  

ਸਬਦਿ = (ਆਪਣੇ) ਹੁਕਮ ਨਾਲ। ਥਾਪਿ = ਪੈਦਾ ਕਰ ਕੇ ॥੨॥
ਪ੍ਰਭੂ ਆਪ ਆਪਣੇ ਹੁਕਮ ਨਾਲ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਕੇ ਆਪ ਹੀ (ਦੁਨੀਆ ਦੇ ਪਦਾਰਥਾਂ ਨੂੰ) ਮਾਣ ਰਿਹਾ ਹੈ ॥੨॥


ਆਪੇ ਬਛਰੂ ਗਊ ਖੀਰੁ  

God Himself is the calf, cow and the milk.  

ਬਛਰੂ = ਵੱਛਾ। ਖੀਰੁ = ਦੁੱਧ।
ਪ੍ਰਭੂ ਆਪ ਹੀ ਵੱਛਾ ਹੈ ਆਪ ਹੀ (ਗਾਂ ਦਾ) ਦੁੱਧ ਹੈ,


ਆਪੇ ਮੰਦਰੁ ਥੰਮ੍ਹ੍ਹੁ ਸਰੀਰੁ ॥੩॥  

He Himself is the support of the body mansion.  

xxx॥੩॥
ਪ੍ਰਭੂ ਆਪ ਹੀ ਮੰਦਰ ਹੈ ਆਪ ਹੀ (ਮੰਦਰ ਦਾ) ਥੰਮ੍ਹ ਹੈ, (ਆਪ ਹੀ ਜਿੰਦ ਹੈ ਤੇ) ਆਪ ਹੀ ਸਰੀਰ ॥੩॥


ਆਪੇ ਕਰਣੀ ਕਰਣਹਾਰੁ  

He Himself is the Deed and the Doer,  

ਕਰਣਹਾਰੁ = ਸਭ ਕੁਝ ਕਰਨ ਦੇ ਸਮਰੱਥ।
ਪ੍ਰਭੂ ਆਪ ਹੀ ਕਰਨ-ਜੋਗ ਕੰਮ ਹੈ, ਪ੍ਰਭੂ ਆਪ ਹੀ ਸਭ ਕੁਝ ਕਰਨ ਦੇ ਸਮਰੱਥ (ਗੁਰੂ ਹੈ),


ਆਪੇ ਗੁਰਮੁਖਿ ਕਰਿ ਬੀਚਾਰੁ ॥੪॥  

and Himself booming the Guru-ward reflects upon Himself.  

ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ॥੪॥
ਤੇ ਆਪ ਹੀ ਗੁਰੂ ਦੇ ਸਨਮੁਖ ਹੋ ਕੇ ਆਪਣੇ ਗੁਣਾਂ ਦੀ ਵਿਚਾਰ ਕਰਦਾ ਹੈ ॥੪॥


ਤੂ ਕਰਿ ਕਰਿ ਦੇਖਹਿ ਕਰਣਹਾਰੁ  

Creating the world, Thou behold it, O my Creator-Lord.  

ਦੇਖਹਿ = ਵੇਖਦਾ ਹੈਂ, ਸੰਭਾਲ ਕਰਦਾ ਹੈਂ।
(ਗੁਰਮੁਖਿ ਪ੍ਰਭੂ-ਦਰ ਤੇ ਇਉਂ ਅਰਦਾਸ ਕਰਦਾ ਹੈ-) ਹੇ ਪ੍ਰਭੂ! ਤੂੰ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ, ਤੂੰ ਜੀਵ ਪੈਦਾ ਕਰ ਕੇ ਆਪ ਹੀ ਸਭ ਦੀ ਸੰਭਾਲ ਕਰਦਾ ਹੈਂ


ਜੋਤਿ ਜੀਅ ਅਸੰਖ ਦੇਇ ਅਧਾਰੁ ॥੫॥  

Thou give support to the light of the numberless beings.  

ਦੇਇ = ਦੇ ਕੇ। ਅਧਾਰੁ = ਆਸਰਾ ॥੫॥
ਬੇਅੰਤ ਜੀਵਾਂ ਨੂੰ ਆਪਣੀ ਜੋਤਿ ਦਾ ਸਹਾਰਾ ਦੇ ਕੇ (ਉਨ੍ਹਾਂ ਦਾ ਆਸਰਾ ਬਣਦਾ ਹੈਂ) ॥੫॥


ਤੂ ਸਰੁ ਸਾਗਰੁ ਗੁਣ ਗਹੀਰੁ  

Thou, O Lord, are like the ocean of unfathomable virtues.  

ਗੁਣ ਗਹੀਰੁ = ਗੁਣਾਂ ਦਾ ਡੂੰਘਾ (ਸਮੁੰਦਰ)।
ਹੇ ਪ੍ਰਭੂ! ਤੂੰ ਗੁਣਾਂ ਦਾ ਸਰੋਵਰ ਹੈਂ, ਤੂੰ ਗੁਣਾਂ ਦਾ ਅਥਾਹ ਸਮੁੰਦਰ ਹੈਂ।


ਤੂ ਅਕੁਲ ਨਿਰੰਜਨੁ ਪਰਮ ਹੀਰੁ ॥੬॥  

Thou are the Unknowable and Immaculate most sublime jewel.  

ਅਕੁਲ = ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਹੀਰੁ = ਹੀਰਾ ॥੬॥
ਤੇਰੀ ਕੋਈ ਖ਼ਾਸ ਕੁਲ ਨਹੀਂ, ਤੇਰੇ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ, ਤੂੰ ਸਭ ਤੋਂ ਸ੍ਰੇਸ਼ਟ ਹੀਰਾ ਹੈਂ ॥੬॥


ਤੂ ਆਪੇ ਕਰਤਾ ਕਰਣ ਜੋਗੁ  

Thou Thyself are the Creator, potent to do anything,  

ਕਰਨਜੋਗੁ = ਸਭ ਕੁਝ ਕਰ ਸਕਣ ਵਾਲਾ।
(ਗੁਰਮੁਖਿ ਸਦਾ ਇਉਂ ਅਰਦਾਸ ਕਰਦਾ ਹੈ-) ਹੇ ਰਾਜਨ! ਤੂੰ ਆਪ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਤੇ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈਂ।


ਨਿਹਕੇਵਲੁ ਰਾਜਨ ਸੁਖੀ ਲੋਗੁ ॥੭॥  

and the independent King whose subjects are in peace.  

ਨਿਹਕੇਵਲੁ = ਵਾਸਨਾ-ਰਹਿਤ। ਰਾਜਨ = ਹੇ ਰਾਜਨ! ॥੭॥
ਹੇ ਰਾਜਨ! ਤੂੰ ਪਵਿਤ੍ਰ-ਸਰੂਪ ਹੈਂ, ਜਿਸ ਉਤੇ ਤੇਰੀ ਮਿਹਰ ਹੁੰਦੀ ਹੈ ਉਹ ਆਤਮਕ ਆਨੰਦ ਮਾਣਦਾ ਹੈ ॥੭॥


ਨਾਨਕ ਧ੍ਰਾਪੇ ਹਰਿ ਨਾਮ ਸੁਆਦਿ  

Nanak is satiated with the relish of the Lord's Name.  

ਧ੍ਰਾਪੇ = ਰੱਜ ਜਾਂਦਾ ਹੈ। ਸੁਆਦਿ = ਸੁਆਦ ਵਿਚ।
ਹੇ ਨਾਨਕ! ਜੇਹੜਾ ਭੀ ਮਨੁੱਖ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਹੁੰਦਾ ਹੈ ਉਹ ਮਾਇਆ ਵਲੋਂ ਰੱਜ ਜਾਂਦਾ ਹੈ,


ਬਿਨੁ ਹਰਿ ਗੁਰ ਪ੍ਰੀਤਮ ਜਨਮੁ ਬਾਦਿ ॥੮॥੭॥  

Vain is one's life without the beloved Guru-God.  

ਬਾਦਿ = ਵਿਅਰਥ ॥੮॥੭॥
(ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਤੋਂ ਬਿਨਾ ਪ੍ਰੀਤਮ ਗੁਰੂ ਦੀ ਸਰਨ ਤੋਂ ਬਿਨਾ ਮਨੁੱਖਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੮॥੭॥


ਬਸੰਤੁ ਹਿੰਡੋਲੁ ਮਹਲਾ ਘਰੁ  

Basant Hindol. 1st Guru.  

xxx
ਰਾਗ ਬਸੰਤੁ/ਹਿੰਡੋਲੁ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

There is but One God, By the True Guru's grace, He is attained.  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ  

Establishing the nine regions, seven continents, fourteen worlds three qualities, four ages and the four sources of creation, the Lord has seated them all in His mansion.  

ਨਉ = ਨੌ ਖੰਡ। ਸਤ = ਸੱਤ ਦੀਪ। ਚਉਦਹ = ਚੌਦਾਂ ਭਵਨ। ਤੀਨਿ = ਤਿੰਨ ਲੋਕ (ਸੁਰਗ, ਮਾਤ, ਪਾਤਾਲ)। ਚਾਰਿ = ਚਾਰ ਜੁੱਗ। ਕਰਿ = ਬਣਾ ਕੇ, ਪੈਦਾ ਕਰ ਕੇ। ਮਹਲਤਿ = ਹਵੇਲੀ ਸ੍ਰਿਸ਼ਟੀ। ਚਾਰਿ = ਚਾਰ ਖਾਣੀਆਂ ਦੀ ਰਾਹੀਂ। ਬਹਾਲੀ = ਵਸਾ ਦਿੱਤੀ।
(ਜਦੋਂ ਇਥੇ ਹਿੰਦੂ-ਰਾਜ ਸੀ ਤਾਂ ਲੋਕ ਹੇਂਦਕੇ ਲਫ਼ਜ਼ ਹੀ ਵਰਤਦੇ ਸਨ ਤੇ ਆਖਿਆ ਕਰਦੇ ਸਨ ਕਿ) ਹੇ ਪ੍ਰਭੂ! ਨੌ ਖੰਡ, ਸੱਤ ਦੀਪ, ਚੌਦਾਂ ਭਵਨ, ਤਿੰਨ ਲੋਕ ਤੇ ਚਾਰ ਜੁਗ ਬਣਾ ਕੇ ਤੂੰ ਚਾਰ ਖਾਣੀਆਂ ਦੀ ਰਾਹੀਂ ਇਸ (ਸ਼੍ਰਿਸ਼ਟੀ-) ਹਵੇਲੀ ਨੂੰ ਵਸਾ ਦਿੱਤਾ,


ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ ॥੧॥  

He put the four lamps one by one into the hands of the four ages.  

ਚਾਰੇ ਦੀਵੇ = ਚਾਰ ਹੀ ਦੀਵੇ (ਵੇਦ ਚਾਰ)। ਚਹੁ ਹਥਿ = ਚਾਰ ਹੀ ਜੁਗਾਂ ਦੇ ਹੱਥ ਵਿਚ। ਏਕਾ ਏਕਾ ਵਾਰੀ = ਆਪੋ ਆਪਣੀ ਵਾਰੀ ॥੧॥
ਤੂੰ (ਚਾਰ ਵੇਦ-ਰੂਪ) ਚਾਰ ਦੀਵੇ ਚੌਹਾਂ ਜੁਗਾਂ ਦੇ ਹੱਥ ਵਿਚ ਆਪੋ ਆਪਣੀ ਵਾਰੀ ਫੜਾ ਦਿੱਤੇ ॥੧॥


ਮਿਹਰਵਾਨ ਮਧੁਸੂਦਨ ਮਾਧੌ ਐਸੀ ਸਕਤਿ ਤੁਮ੍ਹ੍ਹਾਰੀ ॥੧॥ ਰਹਾਉ  

O my merciful Master, the slayer of Madh demon and the Lord of Lakhshmi, such is Thine power. Pause.  

ਮਿਹਰਵਾਨ = ਹੇ ਮਿਹਰਵਾਨ ਪ੍ਰਭੂ! ਮਧੁਸੂਦਨ = ਹੇ ਮਧੁ-ਦੈਂਤ ਨੂੰ ਮਾਰਨ ਵਾਲੇ! ਮਾਧੌ = ਹੇ ਮਾਇਆ ਦੇ ਪਤੀ! {ਮਾ = ਮਾਇਆ। ਧਵ = ਖਸਮ}। ਸਕਤਿ = ਤਾਕਤ, ਸਮਰੱਥਾ ॥੧॥
ਹੇ ਸਭ ਜੀਵਾਂ ਤੇ ਮੇਹਰ ਕਰਨ ਵਾਲੇ! ਹੇ ਦੁਸ਼ਟਾਂ ਦੇ ਨਾਸ ਕਰਨ ਵਾਲੇ! ਹੇ ਮਾਇਆ ਦੇ ਖਸਮ ਪ੍ਰਭੂ! ਤੇਰੀ ਇਹੋ ਜਿਹੀ ਤਾਕਤ ਹੈ (ਕਿ ਜਿਥੇ ਪਹਿਲਾਂ ਹਿੰਦੂ-ਧਰਮ ਦਾ ਰਾਜ ਸੀ ਤੇ ਸਭ ਲੋਕ ਆਪਣੀ ਘਰੋਗੀ ਬੋਲੀ ਵਿਚ ਹੇਂਦਕੇ ਲਫ਼ਜ਼ ਵਰਤਦੇ ਸਨ, ਉਥੇ ਹੁਣ ਤੂੰ ਮੁਸਲਮਾਨੀ ਰਾਜ ਕਰ ਦਿੱਤਾ ਹੈ, ਨਾਲ ਹੀ ਲੋਕਾਂ ਦੀ ਬੋਲੀ ਭੀ ਬਦਲ ਗਈ ਹੈ) ॥੧॥ ਰਹਾਉ॥


ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ  

The fire in every home is Thy army and righteousness exercises chieftainship.  

ਘਰਿ ਘਰਿ = ਹਰੇਕ ਸਰੀਰ ਵਿਚ। ਪਾਵਕੁ = ਅੱਗ, (ਤੇਰੀ) ਜੋਤਿ। ਧਰਮੁ = ਧਰਮਰਾਜ। ਸਿਕਦਾਰੀ = ਸਰਦਾਰੀ।
ਹਰੇਕ ਸਰੀਰ ਵਿਚ ਤੇਰੀ ਹੀ ਜੋਤਿ ਵਿਆਪਕ ਹੈ, ਇਹ ਸਾਰੇ ਜੀਵ ਤੇਰਾ ਲਸ਼ਕਰ ਹਨ, ਤੇ ਇਹਨਾਂ ਜੀਵਾਂ ਉਤੇ (ਤੇਰਾ ਪੈਦਾ ਕੀਤਾ) ਧਰਮਰਾਜ ਸਰਦਾਰੀ ਕਰਦਾ ਹੈ,


ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ ॥੨॥  

The earth is Thy big cooking-pot and the being receive it but once. Destiny is Thy store-keeper.  

ਇਕ ਵੇਰਾ = ਇਕੋ ਵਾਰੀ। ਭਾਗੁ = ਹਰੇਕ ਜੀਵ ਦੀ ਪ੍ਰਾਰਬਧ। ਭੰਡਾਰੀ = ਭੰਡਾਰਾ ਵੰਡਣ ਵਾਲਾ ॥੨॥
(ਤੂੰ ਇਸ ਲਸ਼ਕਰ ਦੀ ਪਾਲਣਾ ਵਾਸਤੇ) ਧਰਤੀ (-ਰੂਪ) ਦੇਗ ਬਣਾ ਦਿੱਤੀ ਜਿਸ ਵਿਚੋਂ ਇਕੋ ਵਾਰੀ (ਭਾਵ, ਅਖੁੱਟ ਭੰਡਾਰਾ) ਮਿਲਦਾ ਹੈ, ਹਰੇਕ ਜੀਵ ਦਾ ਪ੍ਰਾਰਬਧ ਤੇਰਾ ਭੰਡਾਰਾ ਵਰਤਾ ਰਹੀ ਹੈ ॥੨॥


ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ  

Becoming non-content, man begs again and the mercurial mind humiliates him.  

ਨਾਸਾਬੂਰ = ਨਾ ਸਾਬੂਰ, ਬੇ-ਸਬਰਾ, ਸਿਦਕ-ਹੀਣ। ਫਿਰਿ = ਮੁੜ ਮੁੜ। ਨਾਰਦੁ = ਮਨ।
(ਹੇ ਪ੍ਰਭੂ! ਤੇਰਾ ਇਤਨਾ ਬੇਅੰਤ ਭੰਡਾਰਾ ਹੁੰਦਿਆਂ ਭੀ ਜੀਵ ਦਾ ਮਨ) ਨਾਰਦ (ਜੀਵ ਵਾਸਤੇ) ਖ਼ੁਆਰੀ ਪੈਦਾ ਕਰਦਾ ਹੈ, ਸਿਦਕ-ਹੀਣਾ ਮਨ ਮੁੜ ਮੁੜ (ਪਦਾਰਥ) ਮੰਗਦਾ ਰਹਿੰਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits