Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਨੁ ਭੂਲਉ ਭਰਮਸਿ ਭਵਰ ਤਾਰ  

Man bẖūla▫o bẖarmas bẖavar ṯār.  

The mind, deluded by doubt, buzzes around like a bumble bee.  

ਭਵਰ ਤਾਰ = ਭੌਰੇ ਦੀ ਤਰ੍ਹਾਂ।
(ਮਾਇਆ ਦੇ ਪ੍ਰਭਾਵ ਦੇ ਕਾਰਨ) ਕੁਰਾਹੇ ਪਿਆ ਹੋਇਆ ਮਨ ਭੌਰੇ ਵਾਂਗ ਭਟਕਦਾ ਹੈ,


ਬਿਲ ਬਿਰਥੇ ਚਾਹੈ ਬਹੁ ਬਿਕਾਰ  

Bil birthe cẖāhai baho bikār.  

The holes of the body are worthless, if the mind is filled with such great desire for corrupt passions.  

ਬਿਲ = ਇੰਦੇ। ਬਿਰਥੇ ਬਿਕਾਰ = ਵਿਅਰਥ ਵਿਕਾਰ।
ਮਨ ਇੰਦ੍ਰਿਆਂ ਦੀ ਰਾਹੀਂ ਬਹੁਤੇ ਵਿਅਰਥ ਵਿਕਾਰ ਕਰਨੇ ਚਾਹੁੰਦਾ ਹੈ,


ਮੈਗਲ ਜਿਉ ਫਾਸਸਿ ਕਾਮਹਾਰ  

Maigal ji▫o fāsas kāmhār.  

It is like the elephant, trapped by its own sexual desire.  

ਮੈਗਲ = ਹਾਥੀ {मदकल}। ਕਾਮਹਾਰ = ਕਾਮਾਤੁਰ, ਕਾਮ = ਅਧੀਨ।
ਇਹ ਮਨ ਕਾਮਾਤੁਰ ਹਾਥੀ ਵਾਂਗ ਫਸਦਾ ਹੈ,


ਕੜਿ ਬੰਧਨਿ ਬਾਧਿਓ ਸੀਸ ਮਾਰ ॥੨॥  

Kaṛ banḏẖan bāḏẖi▫o sīs mār. ||2||  

It is caught and held tight by the chains, and beaten on its head. ||2||  

ਕੜਿ = ਕੜ ਕੇ, ਬੰਨ੍ਹ ਕੇ। ਬੰਧਨਿ = ਬੰਧਨ ਨਾਲ, ਰੱਸੇ (ਸੰਗਲ) ਨਾਲ। ਸੀਸ ਮਾਰ = ਸਿਰ ਤੇ ਮਾਰ ॥੨॥
ਜੋ ਸੰਗਲ ਨਾਲ ਕੜ ਕੇ ਬੰਨ੍ਹਿਆ ਜਾਂਦਾ ਹੈ ਤੇ ਸਿਰ ਉਤੇ ਚੋਟਾਂ ਸਹਾਰਦਾ ਹੈ ॥੨॥


ਮਨੁ ਮੁਗਧੌ ਦਾਦਰੁ ਭਗਤਿਹੀਨੁ  

Man mugḏẖou ḏāḏar bẖagṯihīn.  

The mind is like a foolish frog, without devotional worship.  

ਮੁਗਧੌ = ਮੂਰਖ। ਦਾਦਰੁ = ਡੱਡੂ।
ਮੂਰਖ ਮਨ ਭਗਤੀ ਤੋਂ ਵਾਂਜਿਆ ਰਹਿੰਦਾ ਹੈ, (ਇਹ ਮੂਰਖ ਮਨ, ਮਾਨੋ) ਡੱਡੂ ਹੈ (ਜੋ ਨੇੜੇ ਹੀ ਉੱਗੇ ਹੋਏ ਕੌਲ ਫੁੱਲ ਦੀ ਕਦਰ ਨਹੀਂ ਜਾਣਦਾ)।


ਦਰਿ ਭ੍ਰਸਟ ਸਰਾਪੀ ਨਾਮ ਬੀਨੁ  

Ḏar bẖarsat sarāpī nām bīn.  

It is cursed and condemned in the Court of the Lord, without the Naam, the Name of the Lord.  

ਦਰਿ ਭ੍ਰਸਟ = ਦਰ ਤੋਂ ਡਿੱਗਾ ਹੋਇਆ। ਬੀਨੁ = ਬਿਨੁ, ਸੱਖਣਾ।
(ਕੁਰਾਹੇ ਪਿਆ ਹੋਇਆ ਮਨ) ਪ੍ਰਭੂ ਦੇ ਦਰ ਤੋਂ ਡਿੱਗਿਆ ਹੋਇਆ ਹੈ, (ਮਾਨੋ) ਸਰਾਪਿਆ ਹੋਇਆ ਹੈ, ਪਰਮਾਤਮਾ ਦੇ ਨਾਮ ਤੋਂ ਸੱਖਣਾ ਹੈ।


ਤਾ ਕੈ ਜਾਤਿ ਪਾਤੀ ਨਾਮ ਲੀਨ  

Ŧā kai jāṯ na pāṯī nām līn.  

He has no class or honor, and no one even mentions his name.  

xxx
ਜੇਹੜਾ ਮਨੁੱਖ ਨਾਮ ਤੋਂ ਖ਼ਾਲੀ ਹੈ ਉਸ ਦੀ ਨਾਹ ਕੋਈ ਚੰਗੀ ਜਾਤਿ ਮੰਨੀ ਜਾਂਦੀ ਹੈ ਨਾਹ ਚੰਗੀ ਕੁਲ, ਕੋਈ ਉਸ ਦਾ ਨਾਮ ਤਕ ਨਹੀਂ ਲੈਂਦਾ,


ਸਭਿ ਦੂਖ ਸਖਾਈ ਗੁਣਹ ਬੀਨ ॥੩॥  

Sabẖ ḏūkẖ sakẖā▫ī guṇah bīn. ||3||  

That person who lacks virtue - all of his pains and sorrows are his only companions. ||3||  

ਗੁਣਹ ਬੀਨ = ਗੁਣਾਂ ਤੋਂ ਖ਼ਾਲੀ ॥੩॥
ਉਹ ਆਤਮਕ ਗੁਣਾਂ ਤੋਂ ਵਾਂਜਿਆ ਰਹਿੰਦਾ ਹੈ, ਸਾਰੇ ਦੁਖ ਹੀ ਦੁਖ ਉਸ ਦੇ ਸਾਥੀ ਬਣੇ ਰਹਿੰਦੇ ਹਨ ॥੩॥


ਮਨੁ ਚਲੈ ਜਾਈ ਠਾਕਿ ਰਾਖੁ  

Man cẖalai na jā▫ī ṯẖāk rākẖ.  

His mind wanders out, and cannot be brought back or restrained.  

ਠਾਕਿ = ਰੋਕ ਕੇ।
ਇਹ ਮਨ ਚੰਚਲ ਹੈ, ਇਸ ਨੂੰ ਰੋਕ ਕੇ ਰੱਖ ਤਾਕਿ ਇਹ (ਵਿਕਾਰਾਂ ਦੇ ਪਿੱਛੇ) ਭਟਕਦਾ ਨਾਹ ਫਿਰੇ।


ਬਿਨੁ ਹਰਿ ਰਸ ਰਾਤੇ ਪਤਿ ਸਾਖੁ  

Bin har ras rāṯe paṯ na sākẖ.  

Without being imbued with the sublime essence of the Lord, it has no honor or credit.  

ਸਾਸੁ = ਇਤਬਾਰ।
ਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਣ ਤੋਂ ਬਿਨਾ ਨਾਹ ਕਿਤੇ ਇੱਜ਼ਤ ਮਿਲਦੀ ਹੈ ਨਾਹ ਕੋਈ ਇਤਬਾਰ ਕਰਦਾ ਹੈ।


ਤੂ ਆਪੇ ਸੁਰਤਾ ਆਪਿ ਰਾਖੁ  

Ŧū āpe surṯā āp rākẖ.  

You Yourself are the Listener, Lord, and You Yourself are our Protector.  

ਸੁਰਤਾ = ਧਿਆਨ ਰੱਖਣ ਵਾਲਾ। ਰਾਖੁ = ਰਾਖਾ।
(ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਤੂੰ ਆਪ ਹੀ (ਸਾਡੀਆਂ ਜੀਵਾਂ ਦੀਆਂ ਅਰਦਾਸਾਂ) ਸੁਣਨ ਵਾਲਾ ਹੈਂ, ਤੇ ਆਪ ਹੀ ਸਾਡਾ ਰਾਖਾ ਹੈਂ।


ਧਰਿ ਧਾਰਣ ਦੇਖੈ ਜਾਣੈ ਆਪਿ ॥੪॥  

Ḏẖar ḏẖāraṇ ḏekẖai jāṇai āp. ||4||  

You are the Support of the earth; You Yourself behold and understand it. ||4||  

ਧਾਰਿ = ਧਰ ਕੇ, ਪੈਦਾ ਕਰ ਕੇ। ਧਾਰਣ = ਧਰਣੀ, ਧਰਤੀ ॥੪॥
ਸ੍ਰਿਸ਼ਟੀ ਰਚ ਕੇ ਪਰਮਾਤਮਾ ਆਪ ਹੀ (ਇਸ ਦੀਆਂ ਲੋੜਾਂ ਭੀ) ਜਾਣਦਾ ਹੈ ॥੪॥


ਆਪਿ ਭੁਲਾਏ ਕਿਸੁ ਕਹਉ ਜਾਇ  

Āp bẖulā▫e kis kaha▫o jā▫e.  

When You Yourself make me wander, unto whom can I complain?  

ਕਹਉ = ਮੈਂ ਆਖਾਂ।
(ਹੇ ਮਾਂ!) ਮੈਂ ਪ੍ਰਭੂ ਤੋਂ ਬਿਨਾ ਹੋਰ ਕਿਸ ਨੂੰ ਜਾ ਕੇ ਆਖਾਂ? ਪ੍ਰਭੂ ਆਪ ਹੀ (ਜੀਵਾਂ ਨੂੰ) ਕੁਰਾਹੇ ਪਾਂਦਾ ਹੈ,


ਗੁਰੁ ਮੇਲੇ ਬਿਰਥਾ ਕਹਉ ਮਾਇ  

Gur mele birthā kaha▫o mā▫e.  

Meeting the Guru, I will tell Him of my pain, O my mother.  

ਬਿਰਥਾ = {व्यथा} ਦੁੱਖ, ਪੀੜਾ। ਮਾਇ = ਹੇ ਮਾਂ!
ਹੇ ਮਾਂ! ਪ੍ਰਭੂ ਆਪ ਹੀ ਗੁਰੂ ਮਿਲਾਂਦਾ ਹੈ, ਸੋ, ਮੈਂ ਗੁਰੂ ਦੇ ਦਰ ਤੇ ਹੀ ਦਿਲ ਦਾ ਦੁੱਖ ਕਹਿ ਸਕਦਾ ਹਾਂ।


ਅਵਗਣ ਛੋਡਉ ਗੁਣ ਕਮਾਇ  

Avgaṇ cẖẖoda▫o guṇ kamā▫e.  

Abandoning my worthless demerits, now I practice virtue.  

ਕਮਾਇ = ਵਿਹਾਝ ਕੇ।
ਗੁਰੂ ਦੀ ਸਹੈਤਾ ਨਾਲ ਹੀ ਗੁਣ ਵਿਹਾਝ ਕੇ ਔਗੁਣ ਛੱਡ ਸਕਦਾ ਹਾਂ।


ਗੁਰ ਸਬਦੀ ਰਾਤਾ ਸਚਿ ਸਮਾਇ ॥੫॥  

Gur sabḏī rāṯā sacẖ samā▫e. ||5||  

Imbued with the Word of the Guru's Shabad, I am absorbed in the True Lord. ||5||  

ਸਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ॥੫॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਉਹ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੫॥


ਸਤਿਗੁਰ ਮਿਲਿਐ ਮਤਿ ਊਤਮ ਹੋਇ  

Saṯgur mili▫ai maṯ ūṯam ho▫e.  

Meeting with the True Guru, the intellect is elevated and exalted.  

ਉਤਮ = ਸ੍ਰੇਸ਼ਟ।
ਜੇ ਗੁਰੂ ਮਿਲ ਪਏ ਤਾਂ (ਮਨੁੱਖ ਦੀ) ਮੱਤ ਸ੍ਰੇਸ਼ਟ ਹੋ ਜਾਂਦੀ ਹੈ,


ਮਨੁ ਨਿਰਮਲੁ ਹਉਮੈ ਕਢੈ ਧੋਇ  

Man nirmal ha▫umai kadẖai ḏẖo▫e.  

The mind becomes immaculate, and egotism is washed away.  

ਧੋਇ = ਧੋ ਕੇ।
ਮਨ ਪਵਿਤ੍ਰ ਹੋ ਜਾਂਦਾ ਹੈ, ਉਹ ਮਨੁੱਖ ਆਪਣੇ ਮਨ ਵਿਚੋਂ ਹਉਮੈ ਦੀ ਮੈਲ ਧੋ ਕੇ ਕੱਢ ਦੇਂਦਾ ਹੈ,


ਸਦਾ ਮੁਕਤੁ ਬੰਧਿ ਸਕੈ ਕੋਇ  

Saḏā mukaṯ banḏẖ na sakai ko▫e.  

He is liberated forever, and no one can put him in bondage.  

ਬੰਧਿ ਨ ਸਕੈ = ਬੰਨ੍ਹ ਨਹੀਂ ਸਕਦਾ।
ਉਹ ਵਿਕਾਰਾਂ ਤੋਂ ਸਦਾ ਬਚਿਆ ਰਹਿੰਦਾ ਹੈ, ਕੋਈ (ਵਿਕਾਰ) ਉਸ ਨੂੰ ਕਾਬੂ ਨਹੀਂ ਕਰ ਸਕਦਾ,


ਸਦਾ ਨਾਮੁ ਵਖਾਣੈ ਅਉਰੁ ਕੋਇ ॥੬॥  

Saḏā nām vakẖāṇai a▫or na ko▫e. ||6||  

He chants the Naam forever, and nothing else. ||6||  

xxx॥੬॥
ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਕੋਈ ਹੋਰ (ਸ਼ੁਗ਼ਲ ਉਸ ਨੂੰ ਆਪਣੇ ਵਲ ਖਿੱਚ) ਨਹੀਂ ਪਾ ਸਕਦਾ ॥੬॥


ਮਨੁ ਹਰਿ ਕੈ ਭਾਣੈ ਆਵੈ ਜਾਇ  

Man har kai bẖāṇai āvai jā▫e.  

The mind comes and goes according to the Will of the Lord.  

ਭਾਣੈ = ਰਜ਼ਾ ਵਿਚ। ਆਵੈ ਜਾਇ = ਭਟਕਦਾ ਹੈ।
(ਪਰ ਜੀਵ ਦੇ ਕੀਹ ਵੱਸ? ਇਸ ਮਨ ਦੀ ਕੋਈ ਪੇਸ਼ ਨਹੀਂ ਜਾ ਸਕਦੀ) ਇਹ ਮਨ ਪਰਮਾਤਮਾ ਦੇ ਭਾਣੇ ਅਨੁਸਾਰ (ਮਾਇਆ ਦੇ ਮੋਹ ਵਿਚ) ਭਟਕਦਾ ਫਿਰਦਾ ਹੈ,


ਸਭ ਮਹਿ ਏਕੋ ਕਿਛੁ ਕਹਣੁ ਜਾਇ  

Sabẖ mėh eko kicẖẖ kahaṇ na jā▫e.  

The One Lord is contained amongst all; nothing else can be said.  

xxx
ਉਹ ਪ੍ਰਭੂ ਆਪ ਹੀ ਸਭ ਜੀਵਾਂ ਵਿਚ ਵੱਸਦਾ ਹੈ (ਉਸ ਦੀ ਰਜ਼ਾ ਦੇ ਉਲਟ) ਕੋਈ ਹੀਲ-ਹੁੱਜਤ ਕੀਤੀ ਨਹੀਂ ਜਾ ਸਕਦੀ।


ਸਭੁ ਹੁਕਮੋ ਵਰਤੈ ਹੁਕਮਿ ਸਮਾਇ  

Sabẖ hukmo varṯai hukam samā▫e.  

The Hukam of His Command pervades everywhere, and all merge in His Command.  

ਹੁਕਮਿ = ਹੁਕਮ ਵਿਚ।
ਹਰ ਥਾਂ ਪ੍ਰਭੂ ਦਾ ਹੁਕਮ ਹੀ ਚੱਲ ਰਿਹਾ ਹੈ, ਸਾਰੀ ਸ੍ਰਿਸ਼ਟੀ ਪ੍ਰਭੂ ਦੇ ਹੁਕਮ ਵਿਚ ਹੀ ਬੱਝੀ ਰਹਿੰਦੀ ਹੈ।


ਦੂਖ ਸੂਖ ਸਭ ਤਿਸੁ ਰਜਾਇ ॥੭॥  

Ḏūkẖ sūkẖ sabẖ ṯis rajā▫e. ||7||  

Pain and pleasure all come by His Will. ||7||  

xxx॥੭॥
(ਜੀਵਾਂ ਨੂੰ ਵਾਪਰਦੇ) ਸਾਰੇ ਦੁਖ ਤੇ ਸੁਖ ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹਨ ॥੭॥


ਤੂ ਅਭੁਲੁ ਭੂਲੌ ਕਦੇ ਨਾਹਿ  

Ŧū abẖul na bẖūlou kaḏe nāhi.  

You are infallible; You never make mistakes.  

xxx
ਹੇ ਪ੍ਰਭੂ! ਤੂੰ ਅਭੁੱਲ ਹੈਂ, ਗ਼ਲਤੀ ਨਹੀਂ ਕਰਦਾ, ਤੂੰ ਕਦੇ ਭੀ ਉਕਾਈ ਨਹੀਂ ਖਾਂਦਾ।


ਗੁਰ ਸਬਦੁ ਸੁਣਾਏ ਮਤਿ ਅਗਾਹਿ  

Gur sabaḏ suṇā▫e maṯ agāhi.  

Those who listen to the Word of the Guru's Shabad - their intellects become deep and profound.  

ਅਗਾਹਿ = ਅਗਾਧ।
(ਤੇਰੀ ਰਜ਼ਾ ਅਨੁਸਾਰ) ਗੁਰੂ ਜਿਸ ਨੂੰ ਆਪਣਾ ਸ਼ਬਦ ਸੁਣਾਂਦਾ ਹੈ ਉਸ ਮਨੁੱਖ ਦੀ ਮੱਤ ਭੀ ਅਗਾਧ (ਡੂੰਘੀ) ਹੋ ਜਾਂਦੀ ਹੈ (ਭਾਵ, ਉਹ ਭੀ ਡੂੰਘੀ ਸਮਝ ਵਾਲਾ ਹੋ ਜਾਂਦਾ ਹੈ ਤੇ ਕੋਈ ਉਕਾਈ ਉਸ ਉਤੇ ਪ੍ਰਭਾਵ ਨਹੀਂ ਪਾ ਸਕਦੀ)।


ਤੂ ਮੋਟਉ ਠਾਕੁਰੁ ਸਬਦ ਮਾਹਿ  

Ŧū mota▫o ṯẖākur sabaḏ māhi.  

You, O my Great Lord and Master, are contained in the Shabad.  

xxx
ਹੇ ਪ੍ਰਭੂ! ਤੂੰ ਵੱਡਾ (ਪਾਲਣਹਾਰ) ਮਾਲਕ ਹੈਂ ਤੇ ਗੁਰੂ ਦੇ ਸ਼ਬਦ ਵਿਚ ਵੱਸਦਾ ਹੈਂ (ਭਾਵ, ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਤੇਰਾ ਦਰਸਨ ਹੋ ਜਾਂਦਾ ਹੈ)।


ਮਨੁ ਨਾਨਕ ਮਾਨਿਆ ਸਚੁ ਸਲਾਹਿ ॥੮॥੨॥  

Man Nānak māni▫ā sacẖ salāhi. ||8||2||  

O Nanak, my mind is pleased, praising the True Lord. ||8||2||  

ਸਲਾਹਿ = ਸਲਾਹ ਕੇ, ਸਿਫ਼ਤ-ਸਾਲਾਹ ਕਰ ਕੇ ॥੮॥੨॥
ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਨਾਨਕ ਦਾ ਮਨ (ਉਸ ਦੀ ਯਾਦ ਵਿਚ) ਗਿੱਝ ਗਿਆ ਹੈ ॥੮॥੨॥


ਬਸੰਤੁ ਮਹਲਾ  

Basanṯ mėhlā 1.  

Basant, First Mehl:  

xxx
xxx


ਦਰਸਨ ਕੀ ਪਿਆਸ ਜਿਸੁ ਨਰ ਹੋਇ  

Ḏarsan kī pi▫ās jis nar ho▫e.  

That person, who thirsts for the Blessed Vision of the Lord's Darshan,  

xxx
ਜਿਸ ਮਨੁੱਖ ਨੂੰ ਪਰਮਾਤਮਾ ਦੇ ਦਰਸਨ ਦੀ ਤਾਂਘ ਹੁੰਦੀ ਹੈ,


ਏਕਤੁ ਰਾਚੈ ਪਰਹਰਿ ਦੋਇ  

Ėkaṯ rācẖai parhar ḏo▫e.  

is absorbed in the One Lord, leaving duality behind.  

ਏਕਤੁ = ਇੱਕ (ਪਰਮਾਤਮਾ) ਵਿਚ ਹੀ। ਪਰਹਰਿ = ਤਿਆਗ ਕੇ। ਦੋਇ = ਦ੍ਵੈਤ, ਕਿਸੇ ਹੋਰ ਆਸਰੇ ਦੀ ਝਾਕ।
ਉਹ ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਛੱਡ ਕੇ ਇਕ ਪਰਮਾਤਮਾ ਦੇ ਨਾਮ ਵਿਚ ਹੀ ਮਸਤ ਰਹਿੰਦਾ ਹੈ।


ਦੂਰਿ ਦਰਦੁ ਮਥਿ ਅੰਮ੍ਰਿਤੁ ਖਾਇ  

Ḏūr ḏaraḏ math amriṯ kẖā▫e.  

His pains are taken away, as he churns and drinks in the Ambrosial Nectar.  

ਮਥਿ = ਰਿੜਕ ਕੇ।
(ਜਿਵੇਂ ਦੁੱਧ ਰਿੜਕ ਕੇ, ਮੁੜ ਮੁੜ ਮਧਾਣੀ ਹਿਲਾ ਕੇ, ਮੱਖਣ ਕੱਢੀਦਾ ਹੈ, ਤਿਵੇਂ) ਉਹ ਮਨੁੱਖ ਮੁੜ ਮੁੜ ਸਿਮਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੱਖਦਾ ਹੈ, ਤੇ ਉਸ ਦਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ।


ਗੁਰਮੁਖਿ ਬੂਝੈ ਏਕ ਸਮਾਇ ॥੧॥  

Gurmukẖ būjẖai ek samā▫e. ||1||  

The Gurmukh understands, and merges in the One Lord. ||1||  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਏਕ ਸਮਾਇ = ਇੱਕ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੧॥
ਗੁਰੂ ਦੀ ਸਰਨ ਪੈ ਕੇ ਉਹ (ਪਰਮਾਤਮਾ ਦੇ ਸਹੀ ਸਰੂਪ ਨੂੰ) ਸਮਝ ਲੈਂਦਾ ਹੈ, ਤੇ ਉਸ ਇਕ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥


ਤੇਰੇ ਦਰਸਨ ਕਉ ਕੇਤੀ ਬਿਲਲਾਇ  

Ŧere ḏarsan ka▫o keṯī billā▫e.  

So many cry out for Your Darshan, Lord.  

ਕੇਤੀ = ਬੇਅੰਤ ਲੁਕਾਈ। ਬਿਲਲਾਇ = ਤਰਲੇ ਲੈਂਦੀ ਹੈ।
ਹੇ ਪ੍ਰਭੂ! ਬੇਅੰਤ ਲੁਕਾਈ ਤੇਰੇ ਦਰਸਨ ਵਾਸਤੇ ਤਰਲੇ ਲੈਂਦੀ ਹੈ,


ਵਿਰਲਾ ਕੋ ਚੀਨਸਿ ਗੁਰ ਸਬਦਿ ਮਿਲਾਇ ॥੧॥ ਰਹਾਉ  

virlā ko cẖīnas gur sabaḏ milā▫e. ||1|| rahā▫o.  

How rare are those who realize the Word of the Guru's Shabad and merge with Him. ||1||Pause||  

ਚੀਨਸਿ = ਪਛਾਣਦਾ ਹੈ। ਮਿਲਾਇ = ਮਿਲਿ, ਮਿਲ ਕੇ ॥੧॥
ਪਰ ਕੋਈ ਵਿਰਲਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਤੇਰੇ ਸਰੂਪ ਨੂੰ) ਪਛਾਣਦਾ ਹੈ ॥੧॥ ਰਹਾਉ॥


ਬੇਦ ਵਖਾਣਿ ਕਹਹਿ ਇਕੁ ਕਹੀਐ  

Beḏ vakẖāṇ kahėh ik kahī▫ai.  

The Vedas say that we should chant the Name of the One Lord.  

ਵਖਾਣਿ = ਵਖਾਣ ਕੇ, ਵਿਆਖਿਆ ਕਰ ਕੇ। ਕਹੀਐ = ਸਿਮਰਨਾ ਚਾਹੀਦਾ ਹੈ।
ਵੇਦ ਆਦਿਕ ਧਰਮ-ਪੁਸਤਕ ਭੀ ਵਿਆਖਿਆ ਕਰ ਕੇ ਇਹੀ ਆਖਦੇ ਹਨ ਕਿ ਇਕ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ,


ਓਹੁ ਬੇਅੰਤੁ ਅੰਤੁ ਕਿਨਿ ਲਹੀਐ  

Oh be▫anṯ anṯ kin lahī▫ai.  

He is endless; who can find His limits?  

ਕਿਨਿ = ਕਿਸ ਨੇ?
ਜੋ ਬੇਅੰਤ ਹੈ ਤੇ ਜਿਸ ਦਾ ਅੰਤ ਕਿਸੇ ਜੀਵ ਨੇ ਨਹੀਂ ਲੱਭਾ।


ਏਕੋ ਕਰਤਾ ਜਿਨਿ ਜਗੁ ਕੀਆ  

Ėko karṯā jin jag kī▫ā.  

There is only One Creator, who created the world.  

ਜਿਨਿ = ਜਿਸ ਪ੍ਰਭੂ ਨੇ।
ਉਹ ਇਕ ਆਪ ਹੀ ਆਪ ਕਰਤਾਰ ਹੈ ਜਿਸ ਨੇ ਜਗਤ ਰਚਿਆ ਹੈ,


ਬਾਝੁ ਕਲਾ ਧਰਿ ਗਗਨੁ ਧਰੀਆ ॥੨॥  

Bājẖ kalā ḏẖar gagan ḏẖarī▫ā. ||2||  

Without any pillars, He supports the earth and the sky. ||2||  

ਕਲਾ = (ਕੋਈ ਦਿੱਸਦਾ) ਵਸੀਲਾ। ਧਰਿ = ਧਰਤੀ। ਗਗਨੁ = ਆਕਾਸ਼। ਧਰੀਆ = ਟਿਕਾਇਆ ਹੈ ॥੨॥
ਜਿਸ ਨੇ ਕਿਸੇ ਦਿੱਸਦੇ ਸਹਾਰੇ ਤੋਂ ਬਿਨਾ ਹੀ ਧਰਤੀ ਤੇ ਆਕਾਸ਼ ਨੂੰ ਠਹਰਾਇਆ ਹੋਇਆ ਹੈ ॥੨॥


ਏਕੋ ਗਿਆਨੁ ਧਿਆਨੁ ਧੁਨਿ ਬਾਣੀ  

Ėko gi▫ān ḏẖi▫ān ḏẖun baṇī.  

Spiritual wisdom and meditation are contained in the melody of the Bani, the Word of the One Lord.  

ਧੁਨਿ = ਰੌ, ਲਗਨ। ਬਾਣੀ = ਸਿਫ਼ਤ-ਸਾਲਾਹ।
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਲਗਨ ਹੀ ਅਸਲ ਗਿਆਨ ਹੈ ਤੇ ਅਸਲ ਧਿਆਨ (ਜੋੜਨਾ) ਹੈ।


ਏਕੁ ਨਿਰਾਲਮੁ ਅਕਥ ਕਹਾਣੀ  

Ėk nirālam akath kahāṇī.  

The One Lord is Untouched and Unstained; His story is unspoken.  

ਨਿਰਾਲਮੁ = {निर् आलम्ब} ਜਿਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ। ਅਕਥ = ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ।
ਇਕ ਪਰਮਾਤਮਾ ਹੀ ਐਸਾ ਹੈ ਜਿਸ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ, ਉਸ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ[


ਏਕੋ ਸਬਦੁ ਸਚਾ ਨੀਸਾਣੁ  

Ėko sabaḏ sacẖā nīsāṇ.  

The Shabad, the Word, is the Insignia of the One True Lord.  

ਨੀਸਾਣੁ = ਪਰਵਾਨਾ, ਰਾਹਦਾਰੀ।
ਉਸ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹੀ (ਮਨੁੱਖ ਦੇ ਪਾਸ ਇਸ ਜੀਵਨ-ਪੰਧ ਵਿਚ) ਸੱਚਾ ਪਰਵਾਨਾ ਹੈ।


ਪੂਰੇ ਗੁਰ ਤੇ ਜਾਣੈ ਜਾਣੁ ॥੩॥  

Pūre gur ṯe jāṇai jāṇ. ||3||  

Through the Perfect Guru, the Knowing Lord is known. ||3||  

ਤੇ = ਤੋਂ, ਪਾਸੋਂ। ਜਾਣੁ = ਸੁਜਾਨ ਮਨੁੱਖ ॥੩॥
ਸਿਆਣਾ ਮਨੁੱਖ ਪੂਰੇ ਗੁਰੂ ਪਾਸੋਂ (ਇਹ) ਸਮਝ ਲੈਂਦਾ ਹੈ ॥੩॥


ਏਕੋ ਧਰਮੁ ਦ੍ਰਿੜੈ ਸਚੁ ਕੋਈ  

Ėko ḏẖaram ḏariṛai sacẖ ko▫ī.  

There is only one religion of Dharma; let everyone grasp this truth.  

ਦ੍ਰਿੜੈ = ਪੱਕਾ ਕਰਦਾ ਹੈ, ਹਿਰਦੇ ਵਿਚ ਟਿਕਾਂਦਾ ਹੈ। ਸਚੁ = ਸਦਾ-ਥਿਰ ਪ੍ਰਭੂ।
ਜੇਹੜਾ ਕੋਈ ਮਨੁੱਖ ਆਪਣੇ ਹਿਰਦੇ ਵਿਚ ਇਹ ਨਿਸ਼ਚਾ ਬਿਠਾਂਦਾ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ ਹੀ ਇਕੋ ਇਕ ਠੀਕ ਧਰਮ ਹੈ,


ਗੁਰਮਤਿ ਪੂਰਾ ਜੁਗਿ ਜੁਗਿ ਸੋਈ  

Gurmaṯ pūrā jug jug so▫ī.  

Through the Guru's Teachings, one becomes perfect, all the ages through.  

ਜੁਗਿ ਜੁਗਿ = ਹਰੇਕ ਜੁਗ ਵਿਚ।
ਉਹੀ ਗੁਰੂ ਦੀ ਮੱਤ ਦਾ ਆਸਰਾ ਲੈ ਕੇ ਸਦਾ ਲਈ (ਵਿਕਾਰਾਂ ਦੇ ਟਾਕਰੇ ਤੇ) ਅਡੋਲ ਹੋ ਜਾਂਦਾ ਹੈ;


ਅਨਹਦਿ ਰਾਤਾ ਏਕ ਲਿਵ ਤਾਰ  

Anhaḏ rāṯā ek liv ṯār.  

Imbued with the Unmanifest Celestial Lord, and lovingly absorbed in the One,  

ਅਨਹਦਿ = ਅਬਿਨਾਸੀ ਪ੍ਰਭੂ ਵਿਚ। ਰਾਤਾ = ਮਸਤ।
ਉਹ ਮਨੁੱਖ ਇਕ-ਤਾਰ ਸੁਰਤ ਜੋੜ ਕੇ ਅਬਿਨਾਸੀ ਪ੍ਰਭੂ ਵਿਚ ਮਸਤ ਰਹਿੰਦਾ ਹੈ,


ਓਹੁ ਗੁਰਮੁਖਿ ਪਾਵੈ ਅਲਖ ਅਪਾਰ ॥੪॥  

Oh gurmukẖ pāvai alakẖ apār. ||4||  

the Gurmukh attains the invisible and infinite. ||4||  

ਅਲਖ = ਅਦ੍ਰਿਸ਼ਟ ॥੪॥
ਗੁਰੂ ਦੀ ਸਰਨ ਪੈ ਕੇ ਉਹ ਮਨੁੱਖ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦਾ ਦਰਸਨ ਕਰ ਲੈਂਦਾ ਹੈ ॥੪॥


ਏਕੋ ਤਖਤੁ ਏਕੋ ਪਾਤਿਸਾਹੁ  

Ėko ṯakẖaṯ eko pāṯisāhu.  

There is one celestial throne, and One Supreme King.  

xxx
(ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਸਾਰੇ ਜਗਤ ਦਾ ਮਾਲਕ ਪਰਮਾਤਮਾ ਹੀ ਸਦਾ-ਥਿਰ) ਇਕੋ ਇਕ ਪਾਤਿਸ਼ਾਹ ਹੈ (ਤੇ ਉਸੇ ਦਾ ਹੀ ਸਦਾ-ਥਿਰ ਰਹਿਣ ਵਾਲਾ) ਇਕੋ ਇਕ ਤਖ਼ਤ ਹੈ।


ਸਰਬੀ ਥਾਈ ਵੇਪਰਵਾਹੁ  

Sarbī thā▫ī veparvāhu.  

The Independent Lord God is pervading all places.  

xxx
ਉਹ ਪਾਤਿਸ਼ਾਹ ਸਭ ਥਾਵਾਂ ਵਿਚ ਵਿਆਪਕ ਹੈ (ਸਾਰੇ ਜਗਤ ਦੀ ਕਾਰ ਚਲਾਂਦਾ ਹੋਇਆ ਭੀ ਉਹ ਸਦਾ) ਬੇ-ਫ਼ਿਕਰ ਰਹਿੰਦਾ ਹੈ।


ਤਿਸ ਕਾ ਕੀਆ ਤ੍ਰਿਭਵਣ ਸਾਰੁ  

Ŧis kā kī▫ā ṯaribẖavaṇ sār.  

The three worlds are the creation of that Sublime Lord.  

ਸਾਰੁ = ਮੂਲ, ਤੱਤ।
ਸਾਰਾ ਜਗਤ ਉਸੇ ਪ੍ਰਭੂ ਦਾ ਬਣਾਇਆ ਹੋਇਆ ਹੈ, ਉਹੀ ਤਿੰਨਾਂ ਭਵਨਾਂ ਦਾ ਮੂਲ ਹੈ,


ਓਹੁ ਅਗਮੁ ਅਗੋਚਰੁ ਏਕੰਕਾਰੁ ॥੫॥  

Oh agam agocẖar ekankār. ||5||  

The One Creator of the Creation is Unfathomable and Incomprehensible. ||5||  

ਅਗਮੁ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਏਕੰਕਾਰੁ = ਇਕ ਆਪ ਹੀ ਆਪ ॥੫॥
ਪਰ ਉਹ ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, (ਹਰ ਥਾਂ) ਉਹ ਆਪ ਹੀ ਆਪ ਹੈ ॥੫॥


ਏਕਾ ਮੂਰਤਿ ਸਾਚਾ ਨਾਉ  

Ėkā mūraṯ sācẖā nā▫o.  

His Form is One, and True is His Name.  

ਮੂਰਤਿ = ਸਰੂਪ। ਸਾਚਾ = ਸਦਾ-ਥਿਰ ਰਹਿਣ ਵਾਲਾ।
(ਇਹ ਸਾਰਾ ਸੰਸਾਰ ਉਸੇ) ਇਕ ਪਰਮਾਤਮਾ ਦਾ ਸਰੂਪ ਹੈ, ਉਸ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ,


ਤਿਥੈ ਨਿਬੜੈ ਸਾਚੁ ਨਿਆਉ  

Ŧithai nibṛai sācẖ ni▫ā▫o.  

True justice is administered there.  

ਤਿਥੈ = ਉਸ ਪ੍ਰਭੂ ਦੀ ਹਜ਼ੂਰੀ ਵਿਚ। ਨਿਬੜੈ = ਨਿੱਬੜਦਾ ਹੈ, ਚੱਲਦਾ ਹੈ।
ਉਸ ਦੀ ਦਰਗਾਹ ਵਿਚ ਸਦਾ ਸਦਾ-ਥਿਰ ਨਿਆਂ ਹੀ ਚੱਲਦਾ ਹੈ।


ਸਾਚੀ ਕਰਣੀ ਪਤਿ ਪਰਵਾਣੁ  

Sācẖī karṇī paṯ parvāṇ.  

Those who practice Truth are honored and accepted.  

ਸਾਚੀ = ਸਦਾ ਇਕ-ਰਸ ਰਹਿਣ ਵਾਲੀ, ਸੱਚੀ। ਕਰਣੀ = ਆਚਰਨ। ਪਤਿ = ਇੱਜ਼ਤ। ਪਰਵਾਣੁ = ਕਬੂਲ।
ਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਨੂੰ ਆਪਣਾ ਕਰਤੱਵ ਬਣਾਇਆ ਹੈ,


ਸਾਚੀ ਦਰਗਹ ਪਾਵੈ ਮਾਣੁ ॥੬॥  

Sācẖī ḏargėh pāvai māṇ. ||6||  

They are honored in the Court of the True Lord. ||6||  

xxx॥੬॥
ਉਸ ਨੂੰ ਸੱਚੀ ਦਰਗਾਹ ਵਿਚ ਇੱਜ਼ਤ ਮਿਲਦੀ ਹੈ ਮਾਣ ਮਿਲਦਾ ਹੈ, ਦਰਗਾਹ ਵਿਚ ਉਹ ਕਬੂਲ ਹੁੰਦਾ ਹੈ ॥੬॥


ਏਕਾ ਭਗਤਿ ਏਕੋ ਹੈ ਭਾਉ  

Ėkā bẖagaṯ eko hai bẖā▫o.  

Devotional worship of the One Lord is the expression of love for the One Lord.  

ਭਾਉ = ਪ੍ਰੇਮ।
(ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਨਿਸ਼ਚਾ ਆ ਜਾਂਦਾ ਹੈ ਕਿ) ਪਰਮਾਤਮਾ ਦੀ ਭਗਤੀ ਪਰਮਾਤਮਾ ਨਾਲ ਪਿਆਰ ਹੀ ਇਕੋ ਇਕ ਸਹੀ ਜੀਵਨ-ਰਾਹ ਹੈ।


ਬਿਨੁ ਭੈ ਭਗਤੀ ਆਵਉ ਜਾਉ  

Bin bẖai bẖagṯī āva▫o jā▫o.  

Without the Fear of God and devotional worship of Him, the mortal comes and goes in reincarnation.  

ਆਵਉ ਜਾਉ = ਜੰਮਣ ਮਰਨ (ਬਣਿਆ ਰਹਿੰਦਾ ਹੈ)।
ਜੇਹੜਾ ਮਨੁੱਖ ਭਗਤੀ ਤੋਂ ਸੱਖਣਾ ਹੈ ਪ੍ਰਭੂ ਦੇ ਡਰ-ਅਦਬ ਤੋਂ ਖ਼ਾਲੀ ਹੈ ਉਸ ਨੂੰ ਜੰਮਣ ਮਰਨ ਦਾ ਗੇੜ ਮਿਲਿਆ ਰਹਿੰਦਾ ਹੈ।


ਗੁਰ ਤੇ ਸਮਝਿ ਰਹੈ ਮਿਹਮਾਣੁ  

Gur ṯe samajẖ rahai mihmāṇ.  

One who obtains this understanding from the Guru dwells like an honored guest in this world.  

ਤੇ = ਤੋਂ। ਸਮਝਿ = ਸਿੱਖਿਆ ਲੈ ਕੇ। ਮਿਹਮਾਣੁ = ਪਰਾਹੁਣਾ।
ਜੇਹੜਾ ਮਨੁੱਖ ਗੁਰੂ ਪਾਸੋਂ ਸਿੱਖਿਆ ਲੈ ਕੇ (ਜਗਤ ਵਿਚ) ਪ੍ਰਾਹੁਣਾ (ਬਣ ਕੇ) ਜੀਊਂਦਾ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits