Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੁਰ ਤੇਤੀਸਉ ਜੇਵਹਿ ਪਾਕ  

सुर तेतीसउ जेवहि पाक ॥  

Sur ṯeṯīsa▫o jevėh pāk.  

Three hundred thirty million gods eat the Lord's offerings.  

ਸੁਰ ਤੇਤੀਸ = ਤੇਤੀ ਕ੍ਰੋੜ ਦੇਵਤੇ। ਉਜੇਵਹਿ = ਛਕਦੇ ਹਨ। ਪਾਕ = ਭੋਜਨ।
ਜਿਸ ਦੇ ਦਰ ਤੋਂ ਤੇਤੀ ਕ੍ਰੋੜ ਦੇਵਤੇ ਭੋਜਨ ਛਕਦੇ ਹਨ,


ਨਵ ਗ੍ਰਹ ਕੋਟਿ ਠਾਢੇ ਦਰਬਾਰ  

नव ग्रह कोटि ठाढे दरबार ॥  

Nav garah kot ṯẖādẖe ḏarbār.  

The nine stars, a million times over, stand at His Door.  

ਠਾਢੇ = ਖਾੜੇ ਹਨ।
ਕ੍ਰੋੜਾਂ ਹੀ ਨੌ ਗ੍ਰਹਿ ਜਿਸ ਦੇ ਦਰਬਾਰ ਵਿਚ ਖਲੋਤੇ ਹੋਏ ਹਨ,


ਧਰਮ ਕੋਟਿ ਜਾ ਕੈ ਪ੍ਰਤਿਹਾਰ ॥੨॥  

धरम कोटि जा कै प्रतिहार ॥२॥  

Ḏẖaram kot jā kai parṯihār. ||2||  

Millions of Righteous Judges of Dharma are His gate-keepers. ||2||  

ਪ੍ਰਤਿਹਾਰ = ਦਰਬਾਨ ॥੨॥
ਅਤੇ ਕ੍ਰੋੜਾਂ ਹੀ ਧਰਮ-ਰਾਜ ਜਿਸ ਦੇ ਦਰਬਾਨ ਹਨ ॥੨॥


ਪਵਨ ਕੋਟਿ ਚਉਬਾਰੇ ਫਿਰਹਿ  

पवन कोटि चउबारे फिरहि ॥  

Pavan kot cẖa▫ubāre firėh.  

Millions of winds blow around Him in the four directions.  

xxx
(ਮੈਂ ਕੇਵਲ ਉਸ ਪ੍ਰਭੂ ਦੇ ਦਰ ਦਾ ਮੰਗਤਾ ਹਾਂ) ਜਿਸ ਦੇ ਚੁਬਾਰੇ ਉੱਤੇ ਕ੍ਰੋੜਾਂ ਹਵਾਵਾਂ ਚੱਲਦੀਆਂ ਹਨ,


ਬਾਸਕ ਕੋਟਿ ਸੇਜ ਬਿਸਥਰਹਿ  

बासक कोटि सेज बिसथरहि ॥  

Bāsak kot sej bisathrahi.  

Millions of serpents prepare His bed.  

ਬਾਸਕ = ਸ਼ੇਸ਼ਨਾਗ। ਬਿਸਥਰਹਿ = ਵਿਛਾਉਂਦੇ ਹਨ।
ਕ੍ਰੋੜਾਂ ਸ਼ੇਸ਼ਨਾਗ ਜਿਸ ਦੀ ਸੇਜ ਵਿਛਾਉਂਦੇ ਹਨ,


ਸਮੁੰਦ ਕੋਟਿ ਜਾ ਕੇ ਪਾਨੀਹਾਰ  

समुंद कोटि जा के पानीहार ॥  

Samunḏ kot jā ke pānīhār.  

Millions of oceans are His water-carriers.  

ਪਾਨੀਹਾਰ = ਪਾਣੀ ਭਰਨ ਵਾਲੇ।
ਕ੍ਰੋੜਾਂ ਸਮੁੰਦਰ ਜਿਸ ਦੇ ਪਾਣੀ ਭਰਨ ਵਾਲੇ ਹਨ,


ਰੋਮਾਵਲਿ ਕੋਟਿ ਅਠਾਰਹ ਭਾਰ ॥੩॥  

रोमावलि कोटि अठारह भार ॥३॥  

Romāval kot aṯẖārah bẖār. ||3||  

The eighteen million loads of vegetation are His Hair. ||3||  

ਰੋਮਾਵਲਿ = ਰੋਮਾਂ ਦੀ ਕਤਾਰ, ਜਿਸਮ ਦੇ ਰੋਮ। ਅਠਾਰਹ ਭਾਰ = ਸਾਰੀ ਬਨਸਪਤੀ ॥੩॥
ਅਤੇ ਬਨਸਪਤੀ ਦੇ ਕ੍ਰੋੜਾਂ ਹੀ ਅਠਾਰਾਂ ਭਾਰ ਜਿਸ ਦੇ ਜਿਸਮ ਦੇ, ਮਾਨੋ, ਰੋਮ ਹਨ ॥੩॥


ਕੋਟਿ ਕਮੇਰ ਭਰਹਿ ਭੰਡਾਰ  

कोटि कमेर भरहि भंडार ॥  

Kot kamer bẖarėh bẖandār.  

Millions of treasurers fill His Treasury.  

ਕਮੇਰ = ਧਨ ਦਾ ਦੇਵਤਾ।
(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਖ਼ਜ਼ਾਨੇ ਕ੍ਰੋੜਾਂ ਹੀ ਕੁਬੇਰ ਦੇਵਤੇ ਭਰਦੇ ਹਨ,


ਕੋਟਿਕ ਲਖਿਮੀ ਕਰੈ ਸੀਗਾਰ  

कोटिक लखिमी करै सीगार ॥  

Kotik lakẖmī karai sīgār.  

Millions of Lakshmis adorn themselves for Him.  

xxx
ਜਿਸ ਦੇ ਦਰ ਤੇ ਕ੍ਰੋੜਾਂ ਹੀ ਲਛਮੀਆਂ ਸ਼ਿੰਗਾਰ ਕਰ ਰਹੀਆਂ ਹਨ,


ਕੋਟਿਕ ਪਾਪ ਪੁੰਨ ਬਹੁ ਹਿਰਹਿ  

कोटिक पाप पुंन बहु हिरहि ॥  

Kotik pāp punn baho hirėh.  

Many millions of vices and virtues look up to Him.  

ਹਿਰਹਿ = ਹੇਰਹਿ, ਤੱਕ ਰਹੇ ਹਨ।
ਕ੍ਰੋੜਾਂ ਹੀ ਪਾਪ ਤੇ ਪੁੰਨ ਜਿਸ ਵਲ ਤੱਕ ਰਹੇ ਹਨ (ਕਿ ਸਾਨੂੰ ਆਗਿਆ ਕਰੇ)


ਇੰਦ੍ਰ ਕੋਟਿ ਜਾ ਕੇ ਸੇਵਾ ਕਰਹਿ ॥੪॥  

इंद्र कोटि जा के सेवा करहि ॥४॥  

Inḏar kot jā ke sevā karahi. ||4||  

Millions of Indras serve Him. ||4||  

xxx॥੪॥
ਅਤੇ ਕ੍ਰੋੜਾਂ ਹੀ ਇੰਦਰ ਦੇਵਤੇ ਜਿਸ ਦੇ ਦਰ ਤੇ ਸੇਵਾ ਕਰ ਰਹੇ ਹਨ ॥੪॥


ਛਪਨ ਕੋਟਿ ਜਾ ਕੈ ਪ੍ਰਤਿਹਾਰ  

छपन कोटि जा कै प्रतिहार ॥  

Cẖẖapan kot jā kai parṯihār.  

Fifty-six million clouds are His.  

ਛਪਨ ਕੋਟਿ = ਛਵੰਜਾ ਕ੍ਰੋੜ ਮੇਘ ਮਾਲਾ।
(ਮੈਂ ਕੇਵਲ ਉਸ ਗੋਪਾਲ ਦਾ ਜਾਚਕ ਹਾਂ) ਜਿਸ ਦੇ ਦਰ ਤੇ ਛਵੰਜਾ ਕਰੋੜ ਬੱਦਲ ਦਰਬਾਨ ਹਨ,


ਨਗਰੀ ਨਗਰੀ ਖਿਅਤ ਅਪਾਰ  

नगरी नगरी खिअत अपार ॥  

Nagrī nagrī kẖi▫aṯ apār.  

In each and every village, His infinite fame has spread.  

ਖਿਅਤ = ਚਮਕ।
ਤੇ ਜੋ ਥਾਂ ਥਾਂ ਤੇ ਚਮਕ ਰਹੇ ਹਨ;


ਲਟ ਛੂਟੀ ਵਰਤੈ ਬਿਕਰਾਲ  

लट छूटी वरतै बिकराल ॥  

Lat cẖẖūtī varṯai bikrāl.  

Wild demons with disheveled hair move about.  

ਲਟ ਛੂਟੀ = ਲਿਟਾਂ ਖੋਲ੍ਹ ਕੇ। ਬਿਕਰਾਲ = ਡਰਾਉਣੀਆਂ (ਕਾਲੀ ਦੇਵੀਆਂ)।
ਕ੍ਰੋੜਾਂ ਹੀ ਕਾਲਕਾ ਕੇਸ ਖੋਲ੍ਹ ਕੇ ਡਰਾਉਣਾ ਰੂਪ ਧਾਰ ਕੇ ਜਿਸ ਦੇ ਦਰ ਤੇ ਮੌਜੂਦ ਹਨ,


ਕੋਟਿ ਕਲਾ ਖੇਲੈ ਗੋਪਾਲ ॥੫॥  

कोटि कला खेलै गोपाल ॥५॥  

Kot kalā kẖelai gopāl. ||5||  

The Lord plays in countless ways. ||5||  

ਕਲਾ = ਸ਼ਕਤੀਆਂ ॥੫॥
ਤੇ ਜਿਸ ਗੋਪਾਲ ਦੇ ਦਰ ਤੇ ਕ੍ਰੋੜਾਂ ਸ਼ਕਤੀਆਂ ਖੇਡਾਂ ਕਰ ਰਹੀਆਂ ਹਨ ॥੫॥


ਕੋਟਿ ਜਗ ਜਾ ਕੈ ਦਰਬਾਰ  

कोटि जग जा कै दरबार ॥  

Kot jag jā kai ḏarbār.  

Millions of charitable feasts are held in His Court,  

xxx
(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਦਰਬਾਰ ਵਿਚ ਕ੍ਰੋੜਾਂ ਜੱਗ ਹੋ ਰਹੇ ਹਨ,


ਗੰਧ੍ਰਬ ਕੋਟਿ ਕਰਹਿ ਜੈਕਾਰ  

गंध्रब कोटि करहि जैकार ॥  

Ganḏẖarab kot karahi jaikār.  

and millions of celestial singers celebrate His victory.  

ਗੰਧ੍ਰਬ = ਦੇਵਤਿਆਂ ਦੇ ਰਾਗੀ।
ਤੇ ਕ੍ਰੋੜਾਂ ਗੰਧਰਬ ਜੈ-ਜੈਕਾਰ ਗਾ ਰਹੇ ਹਨ,


ਬਿਦਿਆ ਕੋਟਿ ਸਭੈ ਗੁਨ ਕਹੈ  

बिदिआ कोटि सभै गुन कहै ॥  

Biḏi▫ā kot sabẖai gun kahai.  

Millions of sciences all sing His Praises.  

xxx
ਕ੍ਰੋੜਾਂ ਹੀ ਵਿੱਦਿਆ ਜਿਸ ਦੇ ਬੇਅੰਤ ਗੁਣ ਬਿਆਨ ਕਰ ਰਹੀਆਂ ਹਨ,


ਤਊ ਪਾਰਬ੍ਰਹਮ ਕਾ ਅੰਤੁ ਲਹੈ ॥੬॥  

तऊ पारब्रहम का अंतु न लहै ॥६॥  

Ŧa▫ū pārbarahm kā anṯ na lahai. ||6||  

Even so, the limits of the Supreme Lord God cannot be found. ||6||  

xxx॥੬॥
ਪਰ ਫਿਰ ਭੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੀਆਂ ॥੬॥


ਬਾਵਨ ਕੋਟਿ ਜਾ ਕੈ ਰੋਮਾਵਲੀ  

बावन कोटि जा कै रोमावली ॥  

Bāvan kot jā kai romāvalī.  

Rama, with millions of monkeys,  

ਬਾਵਨ = ਵਾਮਨ ਅਵਤਾਰ।
(ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਕ੍ਰੋੜਾਂ ਹੀ ਵਾਮਨ ਅਵਤਾਰ ਜਿਸ ਦੇ ਸਰੀਰ ਦੇ, ਮਾਨੋ, ਰੋਮ ਹਨ,


ਰਾਵਨ ਸੈਨਾ ਜਹ ਤੇ ਛਲੀ  

रावन सैना जह ते छली ॥  

Rāvan sainā jah ṯe cẖẖalī.  

conquered Raawan's army.  

ਜਹ ਤੇ = ਜਿਸ ਸ੍ਰੀ ਰਾਮ ਚੰਦਰ ਤੋਂ।
ਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਸ੍ਰੀ ਰਾਮ ਚੰਦਰ ਜੀ) ਹਨ ਜਿਸ ਤੋਂ ਰਾਵਣ ਦੀ ਸੈਨਾ ਹਾਰੀ ਸੀ;


ਸਹਸ ਕੋਟਿ ਬਹੁ ਕਹਤ ਪੁਰਾਨ  

सहस कोटि बहु कहत पुरान ॥  

Sahas kot baho kahaṯ purān.  

Billions of Puraanas greatly praise Him;  

ਸਹਸ = ਹਜ਼ਾਰਾਂ।
ਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਕ੍ਰਿਸ਼ਨ ਜੀ) ਹਨ ਜਿਸ ਨੂੰ ਭਾਗਵਤ ਪੁਰਾਣ ਬਿਆਨ ਕਰ ਰਿਹਾ ਹੈ,


ਦੁਰਜੋਧਨ ਕਾ ਮਥਿਆ ਮਾਨੁ ॥੭॥  

दुरजोधन का मथिआ मानु ॥७॥  

Ḏurjoḏẖan kā mathi▫ā mān. ||7||  

He humbled the pride of Duyodhan. ||7||  

ਮਥਿਆ = (ਜਿਸ ਸ੍ਰੀ ਕ੍ਰਿਸ਼ਨ ਜੀ ਨੇ) ਨਾਸ ਕੀਤਾ ॥੭॥
ਤੇ ਜਿਸ ਨੇ ਦੁਰਜੋਧਨ ਦਾ ਅਹੰਕਾਰ ਤੋੜਿਆ ਸੀ ॥੭॥


ਕੰਦ੍ਰਪ ਕੋਟਿ ਜਾ ਕੈ ਲਵੈ ਧਰਹਿ  

कंद्रप कोटि जा कै लवै न धरहि ॥  

Kanḏarap kot jā kai lavai na ḏẖarėh.  

Millions of gods of love cannot compete with Him.  

ਕੰਦ੍ਰਪ = ਕਾਮ ਦੇਵਤਾ। ਲਵੈ ਨ ਧਰਹਿ = (ਸੁੰਦਰਤਾ ਦੀ) ਬਰਾਬਰੀ ਨਹੀਂ ਕਰ ਸਕਦੇ।
(ਮੈਂ ਉਸ ਤੋਂ ਮੰਗਦਾ ਹਾਂ) ਜਿਸ ਦੀ ਸੁੰਦਰਤਾ ਦੀ ਬਰਾਬਰੀ ਉਹ ਕ੍ਰੋੜਾਂ ਕਾਮਦੇਵ ਭੀ ਨਹੀਂ ਕਰ ਸਕਦੇ,


ਅੰਤਰ ਅੰਤਰਿ ਮਨਸਾ ਹਰਹਿ  

अंतर अंतरि मनसा हरहि ॥  

Anṯar anṯar mansā harėh.  

He steals the hearts of mortal beings.  

ਅੰਤਰ ਅੰਤਰਿ ਮਨਸਾ = ਲੋਕਾਂ ਦੇ ਹਿਰਦਿਆਂ ਦੀ ਅੰਦਰਲੀ ਵਾਸ਼ਨਾ। ਅੰਤਰ = ਅੰਦਰਲਾ, ਹਿਰਦਾ। ਅੰਤਰਿ = ਅੰਦਰ। ਹਰਹਿ = (ਜੋ ਕਾਮਦੇਵ) ਚੁਰਾ ਲੈਂਦੇ ਹਨ।
ਜੋ ਨਿੱਤ ਜੀਵਾਂ ਦੇ ਹਿਰਦਿਆਂ ਦੀ ਅੰਦਰਲੀ ਵਾਸ਼ਨਾ ਚੁਰਾਉਂਦੇ ਰਹਿੰਦੇ ਹਨ।


ਕਹਿ ਕਬੀਰ ਸੁਨਿ ਸਾਰਿਗਪਾਨ  

कहि कबीर सुनि सारिगपान ॥  

Kahi Kabīr sun sārigpān.  

Says Kabeer, please hear me, O Lord of the World.  

xxx
ਕਬੀਰ ਆਖਦਾ ਹੈ, ਹੇ ਧਨਖਧਾਰੀ ਪ੍ਰਭੂ! (ਮੇਰ ਬੇਨਤੀ) ਸੁਣ,


ਦੇਹਿ ਅਭੈ ਪਦੁ ਮਾਂਗਉ ਦਾਨ ॥੮॥੨॥੧੮॥੨੦॥  

देहि अभै पदु मांगउ दान ॥८॥२॥१८॥२०॥  

Ḏėh abẖai paḏ māʼnga▫o ḏān. ||8||2||18||20||  

I beg for the blessing of fearless dignity. ||8||2||18||20||  

xxx॥੮॥੨॥੧੮॥੨੦॥
ਮੈਨੂੰ ਉਹ ਆਤਮਕ ਅਵਸਥਾ ਬਖ਼ਸ਼ ਜਿੱਥੇ ਮੈਨੂੰ ਕੋਈ ਕਿਸੇ (ਦੇਵੀ ਦੇਵਤੇ) ਦਾ ਡਰ ਨਾਹ ਰਹੇ, (ਬੱਸ) ਮੈਂ ਇਹੀ ਦਾਨ ਮੰਗਦਾ ਹੈ ॥੮॥੨॥੧੮॥੨੦॥


ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ  

भैरउ बाणी नामदेउ जीउ की घरु १  

Bẖairo baṇī nāmḏe▫o jī▫o kī gẖar 1  

Bhairao, The Word Of Naam Dayv Jee, First House:  

xxx
ਰਾਗ ਭੈਰਉ, ਘਰ ੧ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਰੇ ਜਿਹਬਾ ਕਰਉ ਸਤ ਖੰਡ  

रे जिहबा करउ सत खंड ॥  

Re jihbā kara▫o saṯ kẖand.  

O my tongue, I will cut you into a hundred pieces,  

ਰੇ = ਹੇ ਭਾਈ! ਸਤ = ਸੌ। ਖੰਡ = ਟੋਟੇ। ਕਰਉ = ਮੈਂ ਕਰ ਦਿਆਂ।
ਹੇ ਭਾਈ! ਮੈਂ ਇਸ (ਜੀਭ) ਦੇ ਸੌ ਟੋਟੇ ਕਰ ਦਿਆਂ,


ਜਾਮਿ ਉਚਰਸਿ ਸ੍ਰੀ ਗੋਬਿੰਦ ॥੧॥  

जामि न उचरसि स्री गोबिंद ॥१॥  

Jām na ucẖras sarī gobinḏ. ||1||  

if you do not chant the Name of the Lord. ||1||  

ਜਾਮਿ = ਜਦੋਂ ॥੧॥
ਜੇ ਹੁਣ ਕਦੇ ਮੇਰੀ ਜੀਭ ਪ੍ਰਭੂ ਦਾ ਨਾਮ ਨਾ ਜਪੇ। (ਭਾਵ, ਮੇਰੀ ਜੀਭ ਇਸ ਤਰ੍ਹਾਂ ਨਾਮ ਦੇ ਰੰਗ ਵਿਚ ਰੰਗੀ ਗਈ ਹੈ ਕਿ ਮੈਨੂੰ ਹੁਣ ਯਕੀਨ ਹੈ ਇਹ ਕਦੇ ਨਾਮ ਨੂੰ ਨਹੀਂ ਵਿਸਾਰੇਗੀ) ॥੧॥


ਰੰਗੀ ਲੇ ਜਿਹਬਾ ਹਰਿ ਕੈ ਨਾਇ  

रंगी ले जिहबा हरि कै नाइ ॥  

Rangī le jihbā har kai nā▫e.  

O my tongue, be imbued with the Lord's Name.  

ਰੰਗੀ ਲੇ = ਮੈਂ ਰੰਗ ਲਈ ਹੈ। ਨਾਇ = ਨਾਮ ਵਿਚ।
ਮੈਂ ਆਪਣੀ ਜੀਭ ਨੂੰ ਪਰਮਾਤਮਾ ਦੇ ਨਾਮ ਵਿਚ ਰੰਗ ਲਿਆ ਹੈ,


ਸੁਰੰਗ ਰੰਗੀਲੇ ਹਰਿ ਹਰਿ ਧਿਆਇ ॥੧॥ ਰਹਾਉ  

सुरंग रंगीले हरि हरि धिआइ ॥१॥ रहाउ ॥  

Surang rangīle har har ḏẖi▫ā▫e. ||1|| rahā▫o.  

Meditate on the Name of the Lord, Har, Har, and imbue yourself with this most excellent color. ||1||Pause||  

ਸੁਰੰਗ = ਸੋਹਣੇ ਰੰਗ ਨਾਲ ॥੧॥
ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਮੈਂ ਇਸ ਨੂੰ ਸੋਹਣੇ ਰੰਗ ਵਿਚ ਰੰਗ ਲਿਆ ਹੈ ॥੧॥ ਰਹਾਉ॥


ਮਿਥਿਆ ਜਿਹਬਾ ਅਵਰੇਂ ਕਾਮ  

मिथिआ जिहबा अवरें काम ॥  

Mithi▫ā jihbā avreʼn kām.  

O my tongue, other occupations are false.  

ਮਿਥਿਆ = ਵਿਅਰਥ।
ਹੋਰ ਹੋਰ ਆਹਰਾਂ ਵਿਚ ਲੱਗੀ ਹੋਈ ਜੀਭ ਵਿਅਰਥ ਹੈ,


ਨਿਰਬਾਣ ਪਦੁ ਇਕੁ ਹਰਿ ਕੋ ਨਾਮੁ ॥੨॥  

निरबाण पदु इकु हरि को नामु ॥२॥  

Nirbāṇ paḏ ik har ko nām. ||2||  

The state of Nirvaanaa comes only through the Lord's Name. ||2||  

ਨਿਰਬਾਣ = ਵਾਸ਼ਨਾ-ਰਹਿਤ ॥੨॥
(ਕਿਉਂਕਿ) ਪਰਮਾਤਮਾ ਦਾ ਨਾਮ ਹੀ ਵਾਸ਼ਨਾ-ਰਹਿਤ ਅਵਸਥਾ ਪੈਦਾ ਕਰਦਾ ਹੈ (ਹੋਰ ਹੋਰ ਆਹਰ ਸਗੋਂ ਵਾਸ਼ਨਾ ਪੈਦਾ ਕਰਦੇ ਹਨ) ॥੨॥


ਅਸੰਖ ਕੋਟਿ ਅਨ ਪੂਜਾ ਕਰੀ  

असंख कोटि अन पूजा करी ॥  

Asaʼnkẖ kot an pūjā karī.  

The performance of countless millions of other devotions  

ਅਨ ਪੂਜਾ = ਹੋਰ ਹੋਰ (ਦੇਵਤਿਆਂ ਦੀ) ਪੂਜਾ।
ਜੇ ਮੈਂ ਕ੍ਰੋੜਾਂ ਅਸੰਖਾਂ ਹੋਰ ਹੋਰ (ਦੇਵਤਿਆਂ ਦੀ) ਪੂਜਾ ਕਰਾਂ,


ਏਕ ਪੂਜਸਿ ਨਾਮੈ ਹਰੀ ॥੩॥  

एक न पूजसि नामै हरी ॥३॥  

Ėk na pūjas nāmai harī. ||3||  

is not equal to even one devotion to the Name of the Lord. ||3||  

ਨਾਮੈ = ਨਾਮ ਦੇ ਨਾਲ ॥੩॥
ਤਾਂ ਭੀ ਉਹ (ਸਾਰੀਆਂ ਮਿਲ ਕੇ) ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ ॥੩॥


ਪ੍ਰਣਵੈ ਨਾਮਦੇਉ ਇਹੁ ਕਰਣਾ  

प्रणवै नामदेउ इहु करणा ॥  

Paraṇvai nāmḏe▫o ih karṇā.  

Prays Naam Dayv, this is my occupation.  

ਕਰਣਾ = ਕਰਨ-ਯੋਗ ਕੰਮ।
ਨਾਮਦੇਵ ਬੇਨਤੀ ਕਰਦਾ ਹੈ-(ਮੇਰੀ ਜੀਭ ਲਈ) ਇਹੀ ਕੰਮ ਕਰਨ-ਜੋਗ ਹੈ,


ਅਨੰਤ ਰੂਪ ਤੇਰੇ ਨਾਰਾਇਣਾ ॥੪॥੧॥  

अनंत रूप तेरे नाराइणा ॥४॥१॥  

Ananṯ rūp ṯere nārā▫iṇā. ||4||1||  

O Lord, Your Forms are endless. ||4||1||  

xxx॥੪॥੧॥
(ਕਿ ਪ੍ਰਭੂ ਦੇ ਗੁਣ ਗਾਏ ਤੇ ਆਖੇ-) 'ਹੇ ਨਾਰਾਇਣ! ਤੇਰੇ ਬੇਅੰਤ ਰੂਪ ਹਨ' ॥੪॥੧॥


ਪਰ ਧਨ ਪਰ ਦਾਰਾ ਪਰਹਰੀ  

पर धन पर दारा परहरी ॥  

Par ḏẖan par ḏārā parharī.  

One who stays away from others' wealth and others' spouses-  

ਦਾਰਾ = ਇਸਤ੍ਰੀ। ਪਰਹਰੀ = ਤਿਆਗ ਦਿੱਤੀ ਹੈ।
(ਨਾਰਾਇਣ ਦਾ ਭਜਨ ਕਰ ਕੇ) ਜਿਸ ਮਨੁੱਖ ਨੇ ਪਰਾਏ ਧਨ ਤੇ ਪਰਾਈ ਇਸਤ੍ਰੀ ਦਾ ਤਿਆਗ ਕੀਤਾ ਹੈ,


ਤਾ ਕੈ ਨਿਕਟਿ ਬਸੈ ਨਰਹਰੀ ॥੧॥  

ता कै निकटि बसै नरहरी ॥१॥  

Ŧā kai nikat basai narharī. ||1||  

the Lord abides near that person. ||1||  

ਨਿਕਟਿ = ਨੇੜੇ। ਨਰਹਰੀ = ਪਰਮਾਤਮਾ ॥੧॥
ਪਰਮਾਤਮਾ ਉਸ ਦੇ ਅੰਗ-ਸੰਗ ਵੱਸਦਾ ਹੈ ॥੧॥


ਜੋ ਭਜੰਤੇ ਨਾਰਾਇਣਾ  

जो न भजंते नाराइणा ॥  

Jo na bẖajanṯe nārā▫iṇā.  

Those who do not meditate and vibrate on the Lord-  

xxx
ਜੋ ਮਨੁੱਖ ਪਰਮਾਤਮਾ ਦਾ ਭਜਨ ਨਹੀਂ ਕਰਦੇ,


ਤਿਨ ਕਾ ਮੈ ਕਰਉ ਦਰਸਨਾ ॥੧॥ ਰਹਾਉ  

तिन का मै न करउ दरसना ॥१॥ रहाउ ॥  

Ŧin kā mai na kara▫o ḏarsanā. ||1|| rahā▫o.  

I do not even want to see them. ||1||Pause||  

xxx॥੧॥
ਮੈਂ ਉਹਨਾਂ ਦਾ ਦਰਸ਼ਨ ਨਹੀਂ ਕਰਦਾ (ਭਾਵ, ਮੈਂ ਉਹਨਾਂ ਦੀ ਬੈਠਕ ਨਹੀਂ ਬੈਠਦਾ, ਮੈਂ ਉਹਨਾਂ ਨਾਲ ਬਹਿਣ-ਖਲੋਣ ਨਹੀਂ ਰੱਖਦਾ) ॥੧॥ ਰਹਾਉ॥


ਜਿਨ ਕੈ ਭੀਤਰਿ ਹੈ ਅੰਤਰਾ  

जिन कै भीतरि है अंतरा ॥  

Jin kai bẖīṯar hai anṯrā.  

Those whose inner beings are not in harmony with the Lord,  

ਭੀਤਰਿ = ਅੰਦਰ, ਮਨ ਵਿਚ। ਅੰਤਰਾ = (ਪਰਮਾਤਮਾ ਨਾਲੋਂ) ਵਿੱਥ।
(ਪਰ) ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਨਾਲੋਂ ਵਿੱਥ ਹੈ,


ਜੈਸੇ ਪਸੁ ਤੈਸੇ ਓਇ ਨਰਾ ॥੨॥  

जैसे पसु तैसे ओइ नरा ॥२॥  

Jaise pas ṯaise o▫e narā. ||2||  

are nothing more than beasts. ||2||  

xxx॥੨॥
ਉਹ ਮਨੁੱਖ ਪਸ਼ੂਆਂ ਵਰਗੇ ਹੀ ਹਨ ॥੨॥


ਪ੍ਰਣਵਤਿ ਨਾਮਦੇਉ ਨਾਕਹਿ ਬਿਨਾ  

प्रणवति नामदेउ नाकहि बिना ॥  

Paraṇvaṯ nāmḏe▫o nākėh binā.  

Prays Naam Dayv, a man without a nose  

ਨਾਕਹਿ ਬਿਨਾ = ਨੱਕ ਤੋਂ ਬਿਨਾ।
ਨਾਮਦੇਵ ਬੇਨਤੀ ਕਰਦਾ ਹੈ- ਨੱਕ ਤੋਂ ਬਿਨਾ-


ਨਾ ਸੋਹੈ ਬਤੀਸ ਲਖਨਾ ॥੩॥੨॥  

ना सोहै बतीस लखना ॥३॥२॥  

Nā sohai baṯīs lakẖnā. ||3||2||  

does not look handsome, even if he has the thirty-two beauty marks. ||3||2||  

ਬਤੀਸ ਲਖਨਾ = ਬੱਤੀ ਲੱਛਣਾਂ ਵਾਲਾ, ਉਹ ਮਨੁੱਖ ਜਿਸ ਵਿਚ ਸੁੰਦਰਤਾ ਦੇ ਬੱਤੀ ਹੀ ਲੱਛਣ ਮਿਲਦੇ ਹੋਣ ॥੩॥੨॥
ਮਨੁੱਖ ਵਿਚ ਸੁੰਦਰਤਾ ਦੇ ਭਾਵੇਂ ਬੱਤੀ ਦੇ ਬੱਤੀ ਹੀ ਲੱਛਣ ਹੋਣ, ਪਰ ਜੇ ਉਸ ਦਾ ਨੱਕ ਨਾਹ ਹੋਵੇ ਤਾਂ ਉਹ ਸੁਹਣਾ ਨਹੀਂ ਲੱਗਦਾ (ਤਿਵੇਂ, ਹੋਰ ਸਾਰੇ ਗੁਣ ਹੋਣ, ਧਨ ਆਦਿਕ ਭੀ ਹੋਵੇ, ਜੇ ਨਾਮ ਨਹੀਂ ਸਿਮਰਦਾ ਤਾਂ ਕਿਸੇ ਕੰਮ ਦਾ ਨਹੀਂ) ॥੩॥੨॥


ਦੂਧੁ ਕਟੋਰੈ ਗਡਵੈ ਪਾਨੀ  

दूधु कटोरै गडवै पानी ॥  

Ḏūḏẖ katorai gadvai pānī.  

A cup of milk and a jug of water is brought to family god,  

ਕਟੋਰੈ = ਕਟੋਰੇ ਵਿਚ। ਗਡਵੈ = ਗਡਵੇ ਵਿਚ।
(ਹੇ ਗੋਬਿੰਦ ਰਾਇ! ਤੇਰੇ ਸੇਵਕ ਨਾਮੇ ਨੇ) ਗੜਵੇ ਵਿਚ ਪਾਣੀ ਪਾਇਆ ਹੈ ਤੇ ਕਟੋਰੇ ਵਿਚ ਦੁੱਧ ਪਾਇਆ ਹੈ


ਕਪਲ ਗਾਇ ਨਾਮੈ ਦੁਹਿ ਆਨੀ ॥੧॥  

कपल गाइ नामै दुहि आनी ॥१॥  

Kapal gā▫e nāmai ḏuhi ānī. ||1||  

by Naam Dayv, after milking the brown cow. ||1||  

ਕਪਲ ਗਾਇ = ਗੋਰੀ ਗਾਂ। ਦੁਹਿ = ਚੋ ਕੇ। ਆਨੀ = ਲਿਆਂਦੀ ॥੧॥
ਨਾਮੇ ਨੇ ਗੋਰੀ ਗਾਂ ਚੋ ਕੇ ਲਿਆਂਦੀ ਹੈ ॥੧॥


ਦੂਧੁ ਪੀਉ ਗੋਬਿੰਦੇ ਰਾਇ  

दूधु पीउ गोबिंदे राइ ॥  

Ḏūḏẖ pī▫o gobinḏe rā▫e.  

Please drink this milk, O my Sovereign Lord God.  

ਗੋਬਿੰਦੇ ਰਾਇ = ਹੇ ਪਰਕਾਸ਼-ਰੂਪ ਗੋਬਿੰਦ!
ਹੇ ਪਰਕਾਸ਼-ਰੂਪ ਗੋਬਿੰਦ! ਦੁੱਧ ਪੀ ਲੈ,


ਦੂਧੁ ਪੀਉ ਮੇਰੋ ਮਨੁ ਪਤੀਆਇ  

दूधु पीउ मेरो मनु पतीआइ ॥  

Ḏūḏẖ pī▫o mero man paṯī▫ā▫e.  

Drink this milk and my mind will be happy.  

ਪਤੀਆਇ = ਧੀਰਜ ਆ ਜਾਏ।
ਦੁੱਧ ਪੀ ਲੈ (ਤਾਂ ਜੋ) ਮੇਰੇ ਮਨ ਨੂੰ ਠੰਢ ਪਏ;


ਨਾਹੀ ਘਰ ਕੋ ਬਾਪੁ ਰਿਸਾਇ ॥੧॥ ਰਹਾਉ  

नाही त घर को बापु रिसाइ ॥१॥ रहाउ ॥  

Nāhī ṯa gẖar ko bāp risā▫e. ||1|| rahā▫o.  

Otherwise, my father will be angry with me."||1||Pause||  

ਘਰ ਕੋ ਬਾਪੁ = (ਇਸ) ਘਰ ਦਾ ਪਿਉ, (ਇਸ ਸਰੀਰ-ਰੂਪ) ਘਰ ਦਾ ਮਾਲਕ, ਮੇਰਾ ਆਤਮਾ। ਰਿਸਾਇ = {ਸੰ. रिष् = to be injured} ਦੁਖੀ ਹੋਵੇਗਾ (ਵੇਖੋ ਗਉੜੀ ਵਾਰ ਕਬੀਰ ਜੀ 'ਨਾਤਰ ਖਰਾ ਰਿਸੈ ਹੈ ਰਾਇ' ॥੧॥
(ਹੇ ਗੋਬਿੰਦ! ਜੇ ਦੁੱਧ) ਨਹੀਂ (ਪੀਏਂਗਾ) ਤਾਂ ਮੇਰਾ ਆਤਮਾ ਦੁਖੀ ਹੋਵੇਗਾ ॥੧॥ ਰਹਾਉ॥


ਸੋੁਇਨ ਕਟੋਰੀ ਅੰਮ੍ਰਿਤ ਭਰੀ  

सोइन कटोरी अम्रित भरी ॥  

So▫in katorī amriṯ bẖarī.  

Taking the golden cup, Naam Dayv filled it with the ambrosial milk,  

ਸੋੁਇਨ = (ਨੋਟ: ਅੱਖਰ 'ਸ' ਦੇ ਨਾਲ ਦੋ ਲਗਾਂ ਹਨ ੋ ਅਤੇ ੁ। ਅਸਲ ਲਫ਼ਜ਼ 'ਸੋਇਨ' ਹੈ, ਇੱਥੇ 'ਸੁਇਨ' ਪੜ੍ਹਨਾ ਹੈ) ਸੋਨੇ ਦੀ। ਸੋੁਇਨ ਕਟੋਰੀ = ਸੋਨੇ ਦੀ ਕਟੋਰੀ, ਪਵਿੱਤਰ ਹੋਇਆ ਹਿਰਦਾ (ਨੋਟ: ਰਾਗ ਆਸਾ ਵਿਚ ਨਾਮਦੇਵ ਜੀ ਦਾ ਇਕ ਸ਼ਬਦ ਹੈ ਜਿੱਥੇ ਉਹ ਆਖਦੇ ਹਨ ਕਿ ਮਨ ਨੂੰ ਗਜ਼, ਜੀਭ ਨੂੰ ਕੈਂਚੀ ਬਣਾ ਕੇ ਮੈਂ ਜਮ ਦੀ ਫਾਹੀ ਕੱਟੀ ਜਾ ਰਿਹਾ ਹਾਂ। ਉੱਥੇ ਹੀ ਕਹਿੰਦੇ ਹਨ ਕਿ ਸੋਨੇ ਦੀ ਸੂਈ ਲੈ ਕੇ, ਉਸ ਵਿਚ ਚਾਂਦੀ ਦਾ ਧਾਗਾ ਪਾ ਕੇ, ਮੈਂ ਆਪਣਾ ਮਨ ਪ੍ਰਭੂ ਦੇ ਨਾਲ ਸੀਊਂ ਦਿੱਤਾ ਹੈ। ਸੋਨਾ ਕੀਮਤੀ ਧਾਤ ਭੀ ਹੈ ਤੇ ਸਾਰੀਆਂ ਧਾਤਾਂ ਵਿਚੋਂ ਪਵਿੱਤਰ ਭੀ ਮੰਨੀ ਗਈ ਹੈ। ਜਿਵੇਂ ਉਸ ਸ਼ਬਦ ਵਿਚ 'ਸੋੁਇਨੇ ਕੀ ਸੂਈ' ਦਾ ਅਰਥ ਹੈ 'ਗੁਰੂ ਦਾ ਪਵਿੱਤਰ ਸ਼ਬਦ', ਤਿਵੇਂ ਇੱਥੇ ਭੀ 'ਸੋੁਇਨ' ਤੋਂ 'ਪਵਿੱਤਰਤਾ' ਦਾ ਭਾਵ ਹੀ ਲੈਣਾ ਹੈ। ਦੋਹਾਂ ਸ਼ਬਦਾਂ ਦਾ ਕਰਤਾ ਇੱਕੋ ਹੀ ਹੈ)। ਅੰਮ੍ਰਿਤ = ਨਾਮ-ਅੰਮ੍ਰਿਤ। ਸੋੁਇਨ...ਭਰੀ = ਨਾਮ-ਅੰਮ੍ਰਿਤ ਨਾਲ ਭਰਪੂਰ ਪਵਿੱਤਰ ਹੋਇਆ ਹਿਰਦਾ।
ਨਾਮ-ਅੰਮ੍ਰਿਤ ਦੀ ਭਰੀ ਹੋਈ ਪਵਿੱਤਰ ਹਿਰਦਾ-ਰੂਪ ਕਟੋਰੀ-


ਲੈ ਨਾਮੈ ਹਰਿ ਆਗੈ ਧਰੀ ॥੨॥  

लै नामै हरि आगै धरी ॥२॥  

Lai nāmai har āgai ḏẖarī. ||2||  

and placed it before the Lord. ||2||  

xxx॥੨॥
ਨਾਮੇ ਨੇ ਲੈ ਕੇ (ਆਪਣੇ) ਹਰੀ ਦੇ ਅੱਗੇ ਰੱਖ ਦਿੱਤੀ ਹੈ, (ਭਾਵ, ਪ੍ਰਭੂ ਦੀ ਯਾਦ ਨਾਲ ਨਿਰਮਲ ਹੋਇਆ ਹਿਰਦਾ ਨਾਮਦੇਵ ਨੇ ਆਪਣੇ ਪ੍ਰਭੂ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ, ਨਾਮਦੇਵ ਦਿਲੀ-ਵਲਵਲੇ ਨਾਲ ਪ੍ਰਭੂ ਅੱਗੇ ਅਰਦਾਸ ਕਰਦਾ ਹੈ ਤੇ ਆਖਦਾ ਹੈ ਕਿ ਮੇਰਾ ਦੁੱਧ ਪੀ ਲੈ) ॥੨॥


ਏਕੁ ਭਗਤੁ ਮੇਰੇ ਹਿਰਦੇ ਬਸੈ  

एकु भगतु मेरे हिरदे बसै ॥  

Ėk bẖagaṯ mere hirḏe basai.  

This one devotee abides within my heart,  

ਏਕੁ ਭਗਤੁ = ਅਨੰਨ ਭਗਤ।
ਮੇਰਾ ਅਨੰਨ ਭਗਤ ਸਦਾ ਮੇਰੇ ਹਿਰਦੇ ਵਿਚ ਵੱਸਦਾ ਹੈ।


ਨਾਮੇ ਦੇਖਿ ਨਰਾਇਨੁ ਹਸੈ ॥੩॥  

नामे देखि नराइनु हसै ॥३॥  

Nāme ḏekẖ narā▫in hasai. ||3||  

the Lord looked upon Naam Dayv and smiled. ||3||  

ਦੇਖਿ = ਵੇਖ ਕੇ। ਹਸੈ = ਹੱਸਦਾ ਹੈ, ਪਰਸੰਨ ਹੁੰਦਾ ਹੈ ॥੩॥
ਨਾਮੇ ਨੂੰ ਵੇਖ ਵੇਖ ਕੇ ਪਰਮਾਤਮਾ (ਇਉਂ ਆਖਦਾ ਹੈ ਅਤੇ) ਖ਼ੁਸ਼ ਹੁੰਦਾ ਹੈ ॥੩॥


ਦੂਧੁ ਪੀਆਇ ਭਗਤੁ ਘਰਿ ਗਇਆ  

दूधु पीआइ भगतु घरि गइआ ॥  

Ḏūḏẖ pī▫ā▫e bẖagaṯ gẖar ga▫i▫ā.  

The Lord drank the milk, and the devotee returned home.  

ਘਰਿ = ਘਰ ਵਿਚ। ਘਰਿ ਗਇਆ = ਘਰ ਵਿਚ ਗਇਆ, ਸ੍ਵੈ-ਸਰੂਪ ਵਿਚ ਟਿਕ ਗਿਆ।
(ਗੋਬਿੰਦ ਰਾਇ ਨੂੰ) ਦੁੱਧ ਪਿਆਲ ਕੇ ਭਗਤ (ਨਾਮਦੇਵ) ਸ੍ਵੈ-ਸਰੂਪ ਵਿਚ ਟਿਕ ਗਿਆ,


        


© SriGranth.org, a Sri Guru Granth Sahib resource, all rights reserved.
See Acknowledgements & Credits