Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ  

भगवत भीरि सकति सिमरन की कटी काल भै फासी ॥  

Bẖagvaṯ bẖīr sakaṯ simran kī katī kāl bẖai fāsī.  

With the army of God's devotees, and Shakti, the power of meditation, I have snapped the noose of the fear of death.  

ਭਗਵਤ ਭੀਰਿ = ਭਗਵਾਨ ਦਾ ਸਿਮਰਨ ਕਰਨ ਵਾਲਿਆਂ ਦੀ ਭੀੜ, ਸਾਧ-ਸੰਗਤ। ਸਕਤਿ = ਤਾਕਤ।
ਸਤਸੰਗ ਤੇ ਸਿਮਰਨ ਦੇ ਬਲ ਨਾਲ ਮੈਂ ਕਾਲ ਦੀ ਫਾਹੀ, ਦੁਨੀਆ ਦੇ ਡਰਾਂ ਦੀ ਫਾਹੀ, ਵੱਢ ਲਈ ਹੈ।


ਦਾਸੁ ਕਮੀਰੁ ਚੜ੍ਹ੍ਹਿਓ ਗੜ੍ਹ੍ਹ ਊਪਰਿ ਰਾਜੁ ਲੀਓ ਅਬਿਨਾਸੀ ॥੬॥੯॥੧੭॥  

दासु कमीरु चड़्हिओ गड़्ह ऊपरि राजु लीओ अबिनासी ॥६॥९॥१७॥  

Ḏās kamīr cẖaṛĥi▫o gaṛĥ ūpar rāj lī▫o abẖināsī. ||6||9||17||  

Slave Kabeer has climbed to the top of the fortress; I have obtained the eternal, imperishable domain. ||6||9||17||  

ਅਬਨਾਸੀ = ਨਾਹ ਨਾਸ ਹੋਣ ਵਾਲਾ ॥੬॥੯॥੧੭॥
ਪ੍ਰਭੂ ਦਾ ਦਾਸ ਕਬੀਰ ਹੁਣ ਕਿਲ੍ਹੇ ਦੇ ਉੱਪਰ ਚੜ੍ਹ ਬੈਠਾ ਹੈ (ਸਰੀਰ ਨੂੰ ਵੱਸ ਕਰ ਚੁਕਿਆ ਹੈ), ਤੇ ਕਦੇ ਨਾਹ ਨਾਸ ਹੋਣ ਵਾਲੀ ਆਤਮਕ ਬਾਦਸ਼ਾਹੀ ਲੈ ਚੁਕਾ ਹੈ ॥੬॥੯॥੧੭॥


ਗੰਗ ਗੁਸਾਇਨਿ ਗਹਿਰ ਗੰਭੀਰ  

गंग गुसाइनि गहिर ग्मभीर ॥  

Gang gusā▫in gahir gambẖīr.  

The mother Ganges is deep and profound.  

ਗੁਸਾਇਨਿ = ਜਗਤ ਦੀ ਮਾਤਾ। ਗੋਸਾਈ = ਜਗਤ ਦਾ ਮਾਲਕ। {ਨੋਟ: ਲਫ਼ਜ਼ 'ਗੋਸਾਈ' ਤੋਂ 'ਗੁਸਾਇਨ' ਇਸਤ੍ਰੀ-ਲਿੰਗ ਹੈ}। ਗਹਿਰ = ਡੂੰਘੀ।
ਡੂੰਘੀ ਗੰਭੀਰ ਗੰਗਾ ਮਾਤਾ ਵਿਚ (ਡੋਬਣ ਲਈ)-


ਜੰਜੀਰ ਬਾਂਧਿ ਕਰਿ ਖਰੇ ਕਬੀਰ ॥੧॥  

जंजीर बांधि करि खरे कबीर ॥१॥  

Janjīr bāʼnḏẖ kar kẖare Kabīr. ||1||  

Tied up in chains, they took Kabeer there. ||1||  

ਖਰੇ = ਲੈ ਗਏ।॥੧॥
(ਇਹ ਵਿਰੋਧੀ ਲੋਕ) ਮੈਨੂੰ ਕਬੀਰ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਡੂੰਘੀ ਗੰਭੀਰ ਗੰਗਾ ਮਾਤਾ ਵਿਚ (ਡੋਬਣ ਲਈ) ਲੈ ਗਏ (ਭਾਵ, ਉਸ ਗੰਗਾ ਵਿਚ ਲੈ ਗਏ ਜਿਸ ਨੂੰ ਇਹ 'ਮਾਤਾ' ਆਖਦੇ ਹਨ ਤੇ ਉਸ ਮਾਤਾ ਕੋਲੋਂ ਜਾਨੋਂ ਮਰਵਾਣ ਦਾ ਅਪਰਾਧ ਕਰਾਣ ਲੱਗੇ) ॥੧॥


ਮਨੁ ਡਿਗੈ ਤਨੁ ਕਾਹੇ ਕਉ ਡਰਾਇ  

मनु न डिगै तनु काहे कउ डराइ ॥  

Man na digai ṯan kāhe ka▫o darā▫e.  

My mind was not shaken; why should my body be afraid?  

ਡਿਗੈ = ਡੋਲਦਾ।
ਉਸ ਦਾ ਮਨ (ਕਿਸੇ ਕਸ਼ਟ ਵੇਲੇ) ਡੋਲਦਾ ਨਹੀਂ, ਉਸ ਦੇ ਸਰੀਰ ਨੂੰ (ਕਸ਼ਟ ਦੇ ਦੇ ਕੇ) ਡਰਾਉਣ ਤੋਂ ਕੋਈ ਲਾਭ ਨਹੀਂ ਹੋ ਸਕਦਾ,


ਚਰਨ ਕਮਲ ਚਿਤੁ ਰਹਿਓ ਸਮਾਇ ਰਹਾਉ  

चरन कमल चितु रहिओ समाइ ॥ रहाउ ॥  

Cẖaran kamal cẖiṯ rahi▫o samā▫e. Rahā▫o.  

My consciousness remained immersed in the Lotus Feet of the Lord. ||1||Pause||  

xxx ॥
ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੁਹਣੇ ਚਰਨਾਂ ਵਿਚ ਲੀਨ ਰਹੇ ॥ ਰਹਾਉ॥


ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ  

गंगा की लहरि मेरी टुटी जंजीर ॥  

Gangā kī lahar merī tutī janjīr.  

The waves of the Ganges broke the chains,  

xxx
(ਪਰ ਡੁੱਬਣ ਦੇ ਥਾਂ) ਗੰਗਾ ਦੀਆਂ ਲਹਿਰਾਂ ਨਾਲ ਮੇਰੀ ਜ਼ੰਜੀਰ ਟੁੱਟ ਗਈ,


ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥  

म्रिगछाला पर बैठे कबीर ॥२॥  

Marigcẖẖālā par baiṯẖe Kabīr. ||2||  

and Kabeer was seated on a deer skin. ||2||  

ਮ੍ਰਿਗਛਾਲਾ = ਹਰਨ ਦੀ ਖੱਲ ॥੨॥
ਮੈਂ ਕਬੀਰ (ਉਸ ਜਲ ਉੱਤੇ ਇਉਂ ਤਰਨ ਲੱਗ ਪਿਆ ਜਿਵੇਂ) ਮ੍ਰਿਗਛਾਲਾ ਉੱਤੇ ਬੈਠਾ ਹੋਇਆ ਹਾਂ ॥੨॥


ਕਹਿ ਕੰਬੀਰ ਕੋਊ ਸੰਗ ਸਾਥ  

कहि क्मबीर कोऊ संग न साथ ॥  

Kahi kambīr ko▫ū sang na sāth.  

Says Kabeer, I have no friend or companion.  

xxx
ਕਬੀਰ ਆਖਦਾ ਹੈ ਕਿ ਤੁਹਾਡੇ ਮਿਥੇ ਹੋਏ ਕਰਮ-ਕਾਂਡ ਜਾਂ ਤੀਰਥ-ਇਸ਼ਨਾਨ) ਕੋਈ ਭੀ ਸੰਗੀ ਨਹੀਂ ਬਣ ਸਕਦੇ, ਕੋਈ ਭੀ ਸਾਥੀ ਨਹੀਂ ਹੋ ਸਕਦੇ।


ਜਲ ਥਲ ਰਾਖਨ ਹੈ ਰਘੁਨਾਥ ॥੩॥੧੦॥੧੮॥  

जल थल राखन है रघुनाथ ॥३॥१०॥१८॥  

Jal thal rākẖan hai ragẖunāth. ||3||10||18||  

On the water, and on the land, the Lord is my Protector. ||3||10||18||  

ਰਘੁਨਾਥ = ਪਰਮਾਤਮਾ ॥੩॥੧੦॥੧੮॥
ਪਾਣੀ ਤੇ ਧਰਤੀ ਹਰ ਥਾਂ ਇਕ ਪਰਮਾਤਮਾ ਹੀ ਰੱਖਣ-ਜੋਗ ਹੈ ॥੩॥੧੦॥੧੮॥


ਭੈਰਉ ਕਬੀਰ ਜੀਉ ਅਸਟਪਦੀ ਘਰੁ  

भैरउ कबीर जीउ असटपदी घरु २  

Bẖairo Kabīr jī▫o asatpaḏī gẖar 2  

Bhairao, Kabeer Jee, Ashtapadees, Second House:  

xxx
ਰਾਗ ਭੈਰਉ, ਘਰ ੨ ਵਿੱਚ ਭਗਤ ਕਬੀਰ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਅਗਮ ਦ੍ਰੁਗਮ ਗੜਿ ਰਚਿਓ ਬਾਸ  

अगम द्रुगम गड़ि रचिओ बास ॥  

Agam ḏarugam gaṛ racẖi▫o bās.  

God constructed a fortress, inaccessible and unreachable, in which He dwells.  

ਅਗਮ = ਅ-ਗਮ, ਜਿਸ ਤਕ ਪਹੁੰਚ ਨਾਹ ਹੋ ਸਕੇ। ਦ੍ਰੁਗਮ = ਦੁਰਗਮ, ਜਿਸ ਤਕ ਅੱਪੜਨਾ ਮੁਸ਼ਕਲ ਹੋਵੇ। ਗੜਿ = ਕਿਲ੍ਹੇ ਵਿਚ। ਬਾਸ = ਵਿਸੇਬਾ, ਰਿਹਾਇਸ਼।
(ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜਨ ਵਾਲਾ) ਮਨੁੱਖ ਇਕ ਐਸੇ ਕਿਲ੍ਹੇ ਵਿਚ ਵੱਸੋਂ ਬਣਾ ਲੈਂਦਾ ਹੈ ਜਿੱਥੇ (ਵਿਕਾਰ ਆਦਿਕਾਂ ਦੀ) ਪਹੁੰਚ ਨਹੀਂ ਹੋ ਸਕਦੀ, ਜਿੱਥੇ (ਵਿਕਾਰਾਂ ਲਈ) ਅੱਪੜਨਾ ਬੜਾ ਔਖਾ ਹੁੰਦਾ ਹੈ।


ਜਾ ਮਹਿ ਜੋਤਿ ਕਰੇ ਪਰਗਾਸ  

जा महि जोति करे परगास ॥  

Jā mėh joṯ kare pargās.  

There, His Divine Light radiates forth.  

ਜਾ ਮਹਿ = ਜਿਸ (ਮਨੁੱਖ ਦੇ ਹਿਰਦੇ) ਵਿਚ।
ਜਿਸ ਮਨੁੱਖ ਦੇ ਅੰਦਰ ਪ੍ਰਭੂ ਆਪਣੀ ਜੋਤ ਦਾ ਚਾਨਣ ਕਰਦਾ ਹੈ,


ਬਿਜੁਲੀ ਚਮਕੈ ਹੋਇ ਅਨੰਦੁ  

बिजुली चमकै होइ अनंदु ॥  

Bijulī cẖamkai ho▫e anand.  

Lightning blazes, and bliss prevails there,  

xxx
ਉਸ ਦੇ ਅੰਦਰ, ਮਾਨੋ, ਬਿਜਲੀ ਚਮਕ ਪੈਂਦੀ ਹੈ, ਉੱਥੇ ਸਦਾ ਖਿੜਾਉ ਹੀ ਖਿੜਾਉ ਹੋ ਜਾਂਦਾ ਹੈ,


ਜਿਹ ਪਉੜ੍ਹ੍ਹੇ ਪ੍ਰਭ ਬਾਲ ਗੋਬਿੰਦ ॥੧॥  

जिह पउड़्हे प्रभ बाल गोबिंद ॥१॥  

Jih pa▫oṛĥe parabẖ bāl gobinḏ. ||1||  

where the Eternally Young Lord God abides. ||1||  

ਜਿਹ ਪਉੜ੍ਹ੍ਹੇ = ਜਿਸ ਟਿਕਾਣੇ ਤੇ, ਜਿਸ ਹਿਰਦੇ ਵਿਚ ॥੧॥
(ਨਾਮ ਸਿਮਰਨ ਦੀ ਬਰਕਤਿ ਨਾਲ) ਜਿਸ ਹਿਰਦੇ ਵਿਚ ਬਾਲ-ਸੁਭਾਉ ਪ੍ਰਭੂ-ਗੋਬਿੰਦ ਆ ਵੱਸਦਾ ਹੈ ॥੧॥


ਇਹੁ ਜੀਉ ਰਾਮ ਨਾਮ ਲਿਵ ਲਾਗੈ  

इहु जीउ राम नाम लिव लागै ॥  

Ih jī▫o rām nām liv lāgai.  

This soul is lovingly attuned to the Lord's Name.  

ਜੀਉ = ਜੀਵ।
(ਜਦੋਂ) ਇਹ ਜੀਵ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜਦਾ ਹੈ,


ਜਰਾ ਮਰਨੁ ਛੂਟੈ ਭ੍ਰਮੁ ਭਾਗੈ ॥੧॥ ਰਹਾਉ  

जरा मरनु छूटै भ्रमु भागै ॥१॥ रहाउ ॥  

Jarā maran cẖẖūtai bẖaram bẖāgai. ||1|| rahā▫o.  

It is saved from old age and death, and its doubt runs away. ||1||Pause||  

ਜਰਾ = ਬੁਢੇਪਾ। ਮਰਨੁ = ਮੌਤ। ਭ੍ਰਮੁ = ਭਟਕਣਾ ॥੧॥
ਤਾਂ ਇਸ ਦਾ ਬੁਢੇਪਾ (ਬੁਢੇਪੇ ਦਾ ਡਰ) ਮੁੱਕ ਜਾਂਦਾ ਹੈ, ਮੌਤ (ਦਾ ਸਹਿਮ) ਮੁੱਕ ਜਾਂਦਾ ਹੈ ਅਤੇ ਭਟਕਣਾ ਦੂਰ ਹੋ ਜਾਂਦੀ ਹੈ ॥੧॥ ਰਹਾਉ॥


ਅਬਰਨ ਬਰਨ ਸਿਉ ਮਨ ਹੀ ਪ੍ਰੀਤਿ  

अबरन बरन सिउ मन ही प्रीति ॥  

Abran baran si▫o man hī parīṯ.  

Those who believe in high and low social classes,  

ਅਬਰਨ ਬਰਨ ਸਿਉ = ਨੀਵੀਂ ਤੇ ਉੱਚੀ ਜਾਤ ਨਾਲ। ਅਬਰਨ = ਨੀਵੀਂ ਜਾਤ। ਸਿਉ = ਨਾਲ।
ਪਰ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਇਸੇ ਖ਼ਿਆਲ ਦੀ ਲਗਨ ਹੈ ਕਿ ਫਲਾਣਾ ਨੀਵੀਂ ਜਾਤ ਦਾ ਤੇ ਫਲਾਣਾ ਉੱਚੀ ਜਾਤ ਦਾ ਹੈ,


ਹਉਮੈ ਗਾਵਨਿ ਗਾਵਹਿ ਗੀਤ  

हउमै गावनि गावहि गीत ॥  

Ha▫umai gāvan gāvahi gīṯ.  

only sing songs and chants of egotism.  

ਹਉਮੈ ਗੀਤ ਗਾਵਨਿ = ਸਦਾ ਅਹੰਕਾਰ ਦੀਆਂ ਗੱਲਾਂ ਕਰਦੇ ਰਹਿੰਦੇ ਹਨ।
ਉਹ ਸਦਾ ਅਹੰਕਾਰ ਦੀਆਂ ਗੱਲਾਂ ਕਰਦੇ ਰਹਿੰਦੇ ਹਨ।


ਅਨਹਦ ਸਬਦ ਹੋਤ ਝੁਨਕਾਰ  

अनहद सबद होत झुनकार ॥  

Anhaḏ sabaḏ hoṯ jẖunkār.  

The Unstruck Sound-current of the Shabad, the Word of God, resounds in that place,  

ਅਨਹਦ = ਇੱਕ-ਰਸ। ਝੁਨਕਾਰ = ਸੁੰਦਰ ਰਾਗ।
(ਪਰ) ਉੱਥੇ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਇੱਕ-ਰਸ, ਮਾਨੋ, ਰਾਗ ਹੁੰਦਾ ਰਹਿੰਦਾ ਹੈ,


ਜਿਹ ਪਉੜ੍ਹ੍ਹੇ ਪ੍ਰਭ ਸ੍ਰੀ ਗੋਪਾਲ ॥੨॥  

जिह पउड़्हे प्रभ स्री गोपाल ॥२॥  

Jih pa▫oṛĥe parabẖ sarī gopāl. ||2||  

where the Supreme Lord God abides. ||2||  

xxx॥੨॥
ਜਿਸ ਹਿਰਦੇ ਵਿਚ ਸ੍ਰੀ ਗੋਪਾਲ ਪ੍ਰਭੂ ਜੀ ਵੱਸਦੇ ਹਨ ॥੨॥


ਖੰਡਲ ਮੰਡਲ ਮੰਡਲ ਮੰਡਾ  

खंडल मंडल मंडल मंडा ॥  

Kẖandal mandal mandal mandā.  

He creates planets, solar systems and galaxies;  

ਮੰਡਾ = ਬਣਾਏ ਹਨ।
ਜੋ ਪ੍ਰਭੂ ਸਾਰੇ ਖੰਡਾਂ ਦਾ, ਮੰਡਲਾਂ ਦਾ ਸਾਜਣ ਵਾਲਾ ਹੈ,


ਤ੍ਰਿਅ ਅਸਥਾਨ ਤੀਨਿ ਤ੍ਰਿਅ ਖੰਡਾ  

त्रिअ असथान तीनि त्रिअ खंडा ॥  

Ŧari▫a asthān ṯīn ṯari▫a kẖanda.  

He destroys the three worlds, the three gods and the three qualities.  

ਤ੍ਰਿਅ ਅਸਥਾਨ = ਤਿੰਨੇ ਭਵਨ।
ਜੋ (ਫਿਰ) ਤਿੰਨਾਂ ਭਵਨਾਂ ਦਾ, ਤਿੰਨਾਂ ਗੁਣਾਂ ਦਾ ਨਾਸ ਕਰਨ ਵਾਲਾ ਭੀ ਹੈ,


ਅਗਮ ਅਗੋਚਰੁ ਰਹਿਆ ਅਭ ਅੰਤ  

अगम अगोचरु रहिआ अभ अंत ॥  

Agam agocẖar rahi▫ā abẖ anṯ.  

The Inaccessible and Unfathomable Lord God dwells in the heart.  

ਅਭ ਅੰਤ = ('ਰਾਮ ਨਾਮ' ਨਾਲ 'ਲਿਵ' ਲਾਣ ਵਾਲੇ ਦੇ) ਹਿਰਦੇ ਵਿਚ। ਅਭ = ਹਿਰਦਾ। ਅੰਤ = ਅੰਤਰਿ।
ਜਿਸ ਤਕ ਮਨੁੱਖੀ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਪ੍ਰਭੂ ਉਸ ਮਨੁੱਖ ਦੇ ਹਿਰਦੇ ਵਿਚ ਵੱਸਦਾ ਹੈ (ਜਿਸ ਨੇ ਪਰਮਾਤਮਾ ਦੇ ਨਾਮ ਨਾਲ ਲਿਵ ਲਾਈ ਹੋਈ ਹੈ)।


ਪਾਰੁ ਪਾਵੈ ਕੋ ਧਰਨੀਧਰ ਮੰਤ ॥੩॥  

पारु न पावै को धरनीधर मंत ॥३॥  

Pār na pāvai ko ḏẖarnīḏẖar manṯ. ||3||  

No one can find the limits or the secrets of the Lord of the World. ||3||  

ਧਰਨੀਧਰ ਮੰਤ = ਧਰਤੀ-ਦੇ-ਆਸਰੇ-ਪ੍ਰਭੂ ਦੇ ਭੇਤ ਦਾ ॥੩॥
ਪਰ, ਕੋਈ ਜੀਵ ਧਰਤੀ-ਦੇ-ਆਸਰੇ ਉਸ ਪ੍ਰਭੂ ਦੇ ਭੇਤ ਦਾ ਅੰਤ ਨਹੀ ਪਾ ਸਕਦਾ ॥੩॥


ਕਦਲੀ ਪੁਹਪ ਧੂਪ ਪਰਗਾਸ  

कदली पुहप धूप परगास ॥  

Kaḏlī puhap ḏẖūp pargās.  

The Lord shines forth in the plantain flower and the sunshine.  

ਕਦਲੀ = ਕੇਲਾ। ਪੁਹਪ = ਫੁੱਲ। ਧੂਪ = ਸੁਗੰਧੀ।
ਜਿਵੇਂ ਕੇਲੇ ਦੇ ਫੁੱਲਾਂ ਵਿਚ ਸੁਗੰਧੀ ਦਾ ਪ੍ਰਕਾਸ਼ ਹੁੰਦਾ ਹੈ,


ਰਜ ਪੰਕਜ ਮਹਿ ਲੀਓ ਨਿਵਾਸ  

रज पंकज महि लीओ निवास ॥  

Raj pankaj mėh lī▫o nivās.  

He dwells in the pollen of the lotus flower.  

ਰਜ = ਮਕਰੰਦ, ਫੁੱਲ ਦੇ ਅੰਦਰ ਦੀ ਧੂੜ। ਪੰਕਜ = ਕੌਲ-ਫੁੱਲ। {ਪੰਕ = ਚਿੱਕੜ। ਜ = ਜੰਮਿਆ ਹੋਇਆ। ਚਿੱਕੜ ਵਿਚ ਉੱਗਿਆ ਹੋਇਆ}।
ਜਿਵੇਂ ਕੌਲ ਫੁੱਲ ਵਿਚ ਮਕਰੰਦ ਆ ਨਿਵਾਸ ਕਰਦਾ ਹੈ


ਦੁਆਦਸ ਦਲ ਅਭ ਅੰਤਰਿ ਮੰਤ  

दुआदस दल अभ अंतरि मंत ॥  

Ḏu▫āḏas ḏal abẖ anṯar manṯ.  

The Lord's secret is within the twelve petals of the heart-lotus.  

ਦੁਆਦਸ ਦਲ ਅਭ = ਬਾਰ੍ਹਾਂ ਪੱਤੀਆਂ ਵਾਲਾ (ਕੌਲ-ਫੁੱਲ-ਰੂਪ) ਹਿਰਦਾ, ਪੂਰਨ ਤੌਰ ਤੇ ਖਿੜਿਆ ਹਿਰਦਾ। ਦੁਆਦਸ = ਬਾਰ੍ਹਾਂ। ਦਲ = ਪੱਤੀਆਂ।
ਪੂਰਨ ਤੌਰ ਤੇ ਖਿੜੇ ਹੋਏ ਉਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਮੰਤਰ ਇਉਂ ਵੱਸ ਪੈਂਦਾ ਹੈ,


ਜਹ ਪਉੜੇ ਸ੍ਰੀ ਕਮਲਾ ਕੰਤ ॥੪॥  

जह पउड़े स्री कमला कंत ॥४॥  

Jah pa▫uṛe sarī kamlā kanṯ. ||4||  

The Supreme Lord, the Lord of Lakshmi dwells there. ||4||  

ਕਮਲਾ ਕੰਤ = ਲੱਛਮੀ ਦਾ ਪਤੀ, ਪਰਮਾਤਮਾ ॥੪॥
ਜਿਸ ਹਿਰਦੇ ਵਿਚ (ਸਿਮਰਨ ਦੀ ਬਰਕਤਿ ਨਾਲ) ਮਾਇਆ-ਦਾ-ਪਤੀ ਪ੍ਰਭੂ ਆ ਵੱਸਦਾ ਹੈ ॥੪॥


ਅਰਧ ਉਰਧ ਮੁਖਿ ਲਾਗੋ ਕਾਸੁ  

अरध उरध मुखि लागो कासु ॥  

Araḏẖ uraḏẖ mukẖ lāgo kās.  

He is like the sky, stretching across the lower, upper and middle realms.  

ਅਰਧ = ਹੇਠਾਂ। ਉਰਧ = ਉਤਾਂਹ। ਮੁਖਿ ਲਾਗੋ = ਦਿੱਸਦਾ ਹੈ। ਕਾਸ = ਚਾਨਣ, ਪ੍ਰਕਾਸ਼।
(ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲਿਵ ਲਾਂਦਾ ਹੈ) ਉਸ ਨੂੰ ਅਕਾਸ਼ ਪਤਾਲ ਹਰ ਥਾਂ ਪ੍ਰਭੂ ਦਾ ਹੀ ਪ੍ਰਕਾਸ਼ ਦਿੱਸਦਾ ਹੈ,


ਸੁੰਨ ਮੰਡਲ ਮਹਿ ਕਰਿ ਪਰਗਾਸੁ  

सुंन मंडल महि करि परगासु ॥  

Sunn mandal mėh kar pargās.  

In the profoundly silent celestial realm, He radiates forth.  

xxx
ਉਸ ਦੀ ਅਫੁਰ ਸਮਾਧੀ ਵਿਚ (ਭਾਵ, ਉਸ ਦੇ ਟਿਕੇ ਹੋਏ ਮਨ ਵਿਚ) ਪਰਮਾਤਮਾ ਆਪਣਾ ਚਾਨਣ ਕਰਦਾ ਹੈ,


ਊਹਾਂ ਸੂਰਜ ਨਾਹੀ ਚੰਦ  

ऊहां सूरज नाही चंद ॥  

Ūhāʼn sūraj nāhī cẖanḏ.  

Neither the sun nor the moon are there,  

xxx
(ਇਤਨਾ ਚਾਨਣ ਕਿ) ਸੂਰਜ ਤੇ ਚੰਦ ਦਾ ਚਾਨਣ ਉਸ ਦੀ ਬਰਾਬਰੀ ਨਹੀਂ ਕਰ ਸਕਦਾ (ਉਹ ਚਾਨਣ ਸੂਰਜ ਚੰਦ ਦੇ ਚਾਨਣ ਵਰਗਾ ਨਹੀਂ ਹੈ)।


ਆਦਿ ਨਿਰੰਜਨੁ ਕਰੈ ਅਨੰਦ ॥੫॥  

आदि निरंजनु करै अनंद ॥५॥  

Āḏ niranjan karai anand. ||5||  

but the Primal Immaculate Lord celebrates there. ||5||  

xxx॥੫॥
ਸਾਰੇ ਜਗਤ ਦਾ ਮੂਲ ਮਾਇਆ-ਰਹਿਤ ਪ੍ਰਭੂ ਉਸ ਦੇ ਹਿਰਦੇ ਵਿਚ ਉਮਾਹ ਪੈਦਾ ਕਰਦਾ ਹੈ ॥੫॥


ਸੋ ਬ੍ਰਹਮੰਡਿ ਪਿੰਡਿ ਸੋ ਜਾਨੁ  

सो ब्रहमंडि पिंडि सो जानु ॥  

So barahmand pind so jān.  

Know that He is in the universe, and in the body as well.  

ਬ੍ਰਹਮੰਡਿ = ਸਾਰੇ ਜਗਤ ਵਿਚ। ਪਿੰਡਿ = ਸਰੀਰ ਵਿਚ। ਜਾਨੁ = ਜਾਣਦਾ ਹੈ।
ਉਹ ਮਨੁੱਖ (ਲਿਵ ਦੀ ਬਰਕਤਿ ਨਾਲ) ਸਾਰੇ ਜਗਤ ਵਿਚ ਉਸੇ ਪ੍ਰਭੂ ਨੂੰ ਪਛਾਣਦਾ ਹੈ ਜਿਸ ਨੂੰ ਆਪਣੇ ਸਰੀਰ ਵਿਚ (ਵੱਸਦਾ ਵੇਖਦਾ ਹੈ),


ਮਾਨ ਸਰੋਵਰਿ ਕਰਿ ਇਸਨਾਨੁ  

मान सरोवरि करि इसनानु ॥  

Mān sarovar kar isnān.  

Take your cleansing bath in the Mansarovar Lake.  

ਮਾਨਸਰੋਵਰਿ = ਮਾਨਸਰੋਵਰ ਵਿਚ। ਕਰਿ = ਕਰੇ, ਕਰਦਾ ਹੈ।
ਉਹ (ਪ੍ਰਭੂ-ਨਾਮ ਰੂਪ) ਮਾਨ-ਸਰੋਵਰ ਵਿਚ ਇਸ਼ਨਾਨ ਕਰਦਾ ਹੈ


ਸੋਹੰ ਸੋ ਜਾ ਕਉ ਹੈ ਜਾਪ  

सोहं सो जा कउ है जाप ॥  

Sohaʼn so jā ka▫o hai jāp.  

Chant "Sohan" - "He is me.  

ਜਾ ਕਉ = ਜਿਸ ਮਨੁੱਖ ਦਾ। ਸੋ ਹੰ ਸੋ = ਉਹ ਮੈਂ ਉਹ।
ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਇਹ ਲਗਨ ਹੈ ਕਿ ਉਹ ਪ੍ਰਭੂ ਤੇ ਮੈਂ ਇੱਕ ਹਾਂ (ਭਾਵ, ਮੇਰੇ ਅੰਦਰ ਪ੍ਰਭੂ ਦੀ ਜੋਤ ਵੱਸ ਰਹੀ ਹੈ)।


ਜਾ ਕਉ ਲਿਪਤ ਹੋਇ ਪੁੰਨ ਅਰੁ ਪਾਪ ॥੬॥  

जा कउ लिपत न होइ पुंन अरु पाप ॥६॥  

Jā ka▫o lipaṯ na ho▫e punn ar pāp. ||6||  

He is not affected by either virtue or vice. ||6||  

xxx॥੬॥
(ਇਸ ਲਗਨ ਦੀ ਬਰਕਤਿ ਨਾਲ) ਜਿਸ ਉੱਤੇ ਨਾਹ ਪੁੰਨ ਨਾਹ ਪਾਪ ਕੋਈ ਭੀ ਪ੍ਰਭਾਵ ਨਹੀਂ ਪਾ ਸਕਦਾ (ਭਾਵ, ਜਿਸ ਨੂੰ ਨਾ ਕੋਈ ਪਾਪ-ਵਿਕਾਰ ਖਿੱਚ ਪਾ ਸਕਦੇ ਹਨ, ਤੇ ਨਾਹ ਹੀ ਪੁੰਨ ਕਰਮਾਂ ਦੇ ਫਲ ਦੀ ਲਾਲਸਾ ਹੈ, ਉਸ ਦੀ ਲਿਵ ਪਰਮਾਤਮਾ ਨਾਲ ਜੁੜੀ ਜਾਣੋ) ॥੬॥


ਅਬਰਨ ਬਰਨ ਘਾਮ ਨਹੀ ਛਾਮ  

अबरन बरन घाम नही छाम ॥  

Abran baran gẖām nahī cẖẖām.  

He is not affected by either high or low social class, sunshine or shade.  

ਘਾਮ = ਗਰਮੀ, ਧੁੱਪ। ਛਾਮ = ਛਾਂ। ਘਾਮ ਛਾਮ = ਦੁੱਖ-ਸੁਖ।
ਉਸ ਮਨੁੱਖ ਦੇ ਅੰਦਰ ਕਿਸੇ ਉੱਚੀ ਨੀਵੀਂ ਜਾਤ ਦਾ ਵਿਤਕਰਾ ਨਹੀਂ ਰਹਿੰਦਾ, ਕੋਈ ਦੁੱਖ-ਸੁਖ ਉਸ ਨੂੰ ਨਹੀਂ ਵਿਆਪਦੇ।


ਅਵਰ ਪਾਈਐ ਗੁਰ ਕੀ ਸਾਮ  

अवर न पाईऐ गुर की साम ॥  

Avar na pā▫ī▫ai gur kī sām.  

He is in the Guru's Sanctuary, and nowhere else.  

ਸਾਮ = ਸ਼ਰਨ।
ਪਰ ਇਹ ਆਤਮਕ ਹਾਲਤ ਗੁਰੂ ਦੀ ਸ਼ਰਨ ਪਿਆਂ ਮਿਲਦੀ ਹੈ, ਕਿਸੇ ਹੋਰ ਥਾਂ ਤੋਂ ਨਹੀਂ ਮਿਲਦੀ


ਟਾਰੀ ਟਰੈ ਆਵੈ ਜਾਇ  

टारी न टरै आवै न जाइ ॥  

Tārī na tarai āvai na jā▫e.  

He is not diverted by diversions, comings or goings.  

ਟਾਰੀ = ਟਾਲੀ ਹੋਈ। ਨ ਟਰੈ = ਹਟਦੀ ਨਹੀਂ।
ਇਹ ਅਵਸਥਾ ਕਿਸੇ ਦੀ ਹਟਾਈ ਹਟ ਨਹੀਂ ਸਕਦੀ, ਸਦਾ ਕਾਇਮ ਰਹਿੰਦੀ ਹੈ।


ਸੁੰਨ ਸਹਜ ਮਹਿ ਰਹਿਓ ਸਮਾਇ ॥੭॥  

सुंन सहज महि रहिओ समाइ ॥७॥  

Sunn sahj mėh rahi▫o samā▫e. ||7||  

Remain intuitively absorbed in the celestial void. ||7||  

xxx॥੭॥
('ਲਿਵ ਦਾ ਸਦਕਾ') ਉਹ ਮਨੁੱਖ ਸਦਾ ਅਫੁਰ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਸਹਿਜ ਅਵਸਥਾ ਵਿਚ ਜੁੜਿਆ ਰਹਿੰਦਾ ਹੈ ॥੭॥


ਮਨ ਮਧੇ ਜਾਨੈ ਜੇ ਕੋਇ  

मन मधे जानै जे कोइ ॥  

Man maḏẖe jānai je ko▫e.  

One who knows the Lord in the mind -  

xxx
ਜੋ ਮਨੁੱਖ ਪ੍ਰਭੂ ਨੂੰ ਆਪਣੇ ਮਨ ਵਿਚ ਵੱਸਦਾ ਪਛਾਣ ਲੈਂਦਾ ਹੈ,


ਜੋ ਬੋਲੈ ਸੋ ਆਪੈ ਹੋਇ  

जो बोलै सो आपै होइ ॥  

Jo bolai so āpai ho▫e.  

whatever he says, comes to pass.  

xxx
ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਹ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ।


ਜੋਤਿ ਮੰਤ੍ਰਿ ਮਨਿ ਅਸਥਿਰੁ ਕਰੈ  

जोति मंत्रि मनि असथिरु करै ॥  

Joṯ manṯar man asthir karai.  

One who firmly implants the Lord's Divine Light, and His Mantra within the mind-  

ਮੰਤ੍ਰਿ = (ਗੁਰੂ ਦੇ) ਮੰਤ੍ਰ ਦੁਆਰਾ। ਮਨਿ = ਮਨ ਵਿਚ।
ਜੋ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਜੋਤ ਨੂੰ ਆਪਣੇ ਮਨ ਵਿਚ ਪੱਕਾ ਕਰ ਕੇ ਟਿਕਾ ਲੈਂਦਾ ਹੈ,


ਕਹਿ ਕਬੀਰ ਸੋ ਪ੍ਰਾਨੀ ਤਰੈ ॥੮॥੧॥  

कहि कबीर सो प्रानी तरै ॥८॥१॥  

Kahi Kabīr so parānī ṯarai. ||8||1||  

says Kabeer, such a mortal crosses over to the other side. ||8||1||  

xxx॥੮॥੧॥
ਕਬੀਰ ਆਖਦਾ ਹੈ ਕਿ ਉਹ ਸੰਸਾਰ-ਸਮੁੰਦਰ ਤੋਂ ਤਰ ਜਾਂਦਾ ਹੈ ॥੮॥੧॥


ਕੋਟਿ ਸੂਰ ਜਾ ਕੈ ਪਰਗਾਸ  

कोटि सूर जा कै परगास ॥  

Kot sūr jā kai pargās.  

Millions of suns shine for Him,  

ਕੋਟਿ = ਕ੍ਰੋੜਾਂ। ਸੂਰ = ਸੂਰਜ। ਜਾ ਕੈ = ਜਿਸ ਦੇ ਦਰ ਤੇ।
(ਮੈਂ ਉਸ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ) ਜਿਸ ਦੇ ਦਰ ਤੇ ਕ੍ਰੋੜਾਂ ਸੂਰਜ ਚਾਨਣ ਕਰ ਰਹੇ ਹਨ,


ਕੋਟਿ ਮਹਾਦੇਵ ਅਰੁ ਕਬਿਲਾਸ  

कोटि महादेव अरु कबिलास ॥  

Kot mahāḏev ar kabilās.  

millions of Shivas and Kailash mountains.  

ਮਹਾਦੇਵ = ਸ਼ਿਵ। ਕਬਿਲਾਸ = ਕੈਲਾਸ਼।
ਜਿਸ ਦੇ ਦਰ ਤੇ ਕ੍ਰੋੜਾਂ ਸ਼ਿਵ ਜੀ ਤੇ ਕੈਲਾਸ਼ ਹਨ;


ਦੁਰਗਾ ਕੋਟਿ ਜਾ ਕੈ ਮਰਦਨੁ ਕਰੈ  

दुरगा कोटि जा कै मरदनु करै ॥  

Ḏurgā kot jā kai marḏan karai.  

Millions of Durga goddesses massage His Feet.  

ਮਰਦਨੁ = ਮਾਲਸ਼, ਚਰਨ ਮਲਣਾ।
ਦੁਰਗਾ (ਵਰਗੀਆਂ) ਕ੍ਰੋੜਾਂਹੀ ਦੇਵੀਆਂ ਜਿਸ ਦੇ ਚਰਨਾਂ ਦੀ ਮਾਲਸ਼ ਕਰ ਰਹੀਆਂ ਹਨ,


ਬ੍ਰਹਮਾ ਕੋਟਿ ਬੇਦ ਉਚਰੈ ॥੧॥  

ब्रहमा कोटि बेद उचरै ॥१॥  

Barahmā kot beḏ ucẖrai. ||1||  

Millions of Brahmas chant the Vedas for Him. ||1||  

xxx॥੧॥
ਅਤੇ ਕ੍ਰੋੜਾਂ ਹੀ ਬ੍ਰਹਮਾ ਜਿਸ ਦੇ ਦਰ ਤੇ ਵੇਦ ਉਚਾਰ ਰਹੇ ਹਨ ॥੧॥


ਜਉ ਜਾਚਉ ਤਉ ਕੇਵਲ ਰਾਮ  

जउ जाचउ तउ केवल राम ॥  

Ja▫o jācẖa▫o ṯa▫o keval rām.  

When I beg, I beg only from the Lord.  

ਜਉ = ਜਦੋਂ। ਜਾਚਉ = ਜਾਚਉਂ, ਮੈਂ ਮੰਗਦਾ ਹਾਂ।
ਮੈਂ ਜਦੋਂ ਭੀ ਮੰਗਦਾ ਹਾਂ, ਸਿਰਫ਼ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ,


ਆਨ ਦੇਵ ਸਿਉ ਨਾਹੀ ਕਾਮ ॥੧॥ ਰਹਾਉ  

आन देव सिउ नाही काम ॥१॥ रहाउ ॥  

Ān ḏev si▫o nāhī kām. ||1|| rahā▫o.  

I have nothing to do with any other deities. ||1||Pause||  

ਆਨ = ਹੋਰ। ਕਾਮ = ਗ਼ਰਜ਼ ॥੧॥
ਮੈਨੂੰ ਕਿਸੇ ਹੋਰ ਦੇਵਤੇ ਨਾਲ ਕੋਈ ਗ਼ਰਜ਼ ਨਹੀਂ ਹੈ ॥੧॥ ਰਹਾਉ॥


ਕੋਟਿ ਚੰਦ੍ਰਮੇ ਕਰਹਿ ਚਰਾਕ  

कोटि चंद्रमे करहि चराक ॥  

Kot cẖanḏarme karahi cẖarāk.  

Millions of moons twinkle in the sky.  

ਚਰਾਕ = ਚਰਾਗ਼, ਰੌਸ਼ਨੀ, ਦੀਵੇ ਦੀ ਰੌਸ਼ਨੀ।
(ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਜਿਸ ਦੇ ਦਰ ਤੇ ਕ੍ਰੋੜਾਂ ਚੰਦ੍ਰਮਾ ਰੌਸ਼ਨੀ ਕਰਦੇ ਹਨ,


        


© SriGranth.org, a Sri Guru Granth Sahib resource, all rights reserved.
See Acknowledgements & Credits